Sri Guru Granth Sahib Ji

Ang: / 1430

Your last visited Ang:

जिना सासि गिरासि न विसरै से पूरे पुरख परधान ॥
Jinā sās girās na visrai se pūre purakẖ parḏẖān.
Those who do not forget the Lord, with each and every breath and morsel of food, are the perfect and famous persons.
ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਪ੍ਰਭੂ ਨੂੰ ਨਹੀਂ ਭੁਲਾਉਂਦੇ ਉਹ ਪੂਰਨ ਅਤੇ ਪਰਸਿਧ ਪੁਰਸ਼ ਹਨ।
xxxxxxਕਿ ਉਹਨਾਂ ਨੂੰ ਪ੍ਰਭੂ ਇਕ ਦਮ ਭੀ ਨਹੀਂ ਵਿੱਸਰਦਾ ਤੇ ਉਹ ਮਨੁੱਖ (ਸਰਬ ਗੁਣ) ਸੰਪੂਰਣ ਤੇ ਉੱਤਮ ਹੁੰਦੇ ਹਨ (ਭਾਵ, ਸੁੱਤੇ ਹੋਏ ਭੀ ਨਾਮ ਵਿੱਚ ਜੁੜੇ ਰਹਿੰਦੇ ਹਨ ਤੇ ਜਾਗਦੇ ਭੀ। ਲੋਕਾਂ ਨੂੰ ਉਹ ਸੁੱਤੇ ਜਾਂ ਜਾਗਦੇ ਦਿੱਸਦੇ ਹਨ, ਉਹ ਸਦਾ ਨਾਮ ਵਿਚ ਲੀਨ ਰਹਿੰਦੇ ਹਨ)।
 
करमी सतिगुरु पाईऐ अनदिनु लगै धिआनु ॥
Karmī saṯgur pā▫ī▫ai an▫ḏin lagai ḏẖi▫ān.
By His Grace they find the True Guru; night and day, they meditate.
ਵਾਹਿਗੁਰੂ ਦੀ ਦਇਆ ਦੁਆਰਾ ਉਹ ਸੱਚੇ ਗੁਰਾਂ ਨੂੰ ਪਰਾਪਤ ਹੁੰਦੇ ਹਨ ਅਤੇ ਰਾਤ ਦਿਨ ਹਰੀ ਨਾਲ ਆਪਣੀ ਬਿਰਤੀ ਜੋੜਦੇ ਹਨ।
xxx(ਪ੍ਰਭੂ ਦੀ) ਮਿਹਰ ਨਾਲ ਸਤਿਗੁਰੂ ਮਿਲਦਾ ਹੈ ਤੇ ਹਰ ਵੇਲੇ (ਸੁੱਤਿਆਂ ਤੇ ਜਾਗਦਿਆਂ ਮਿਹਰ ਨਾਲ ਹੀ) ਜੀਵ ਦਾ ਧਿਆਨ (ਨਾਮ ਵਿਚ ਜੁੜਿਆ ਰਹਿੰਦਾ ਹੈ)।
 
तिन की संगति मिलि रहा दरगह पाई मानु ॥
Ŧin kī sangaṯ mil rahā ḏargėh pā▫ī mān.
I join the society of those persons, and in so doing, I am honored in the Court of the Lord.
ਮੈਂ ਉਨ੍ਹਾਂ ਪੁਰਸ਼ਾਂ ਦੇ ਮੇਲ-ਮਿਲਾਪ ਅੰਦਰ ਜੁੜਿਆ ਰਹਿੰਦਾ ਹਾਂ ਅਤੇ ਮੈਂ ਰੱਬ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹਾਂ।
xxxxxx(ਚਿੱਤ ਲੋਚਦਾ ਹੈ ਕਿ) ਮੈਂ ਭੀ ਉਹਨਾਂ ਦੀ ਸੰਗਤਿ ਕਰਾਂ ਤੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਵਾਂ।
 
सउदे वाहु वाहु उचरहि उठदे भी वाहु करेनि ॥
Sa▫uḏe vāhu vāhu ucẖrahi uṯẖ▫ḏe bẖī vāhu karen.
While asleep, they chant, "Waaho! Waaho!", and while awake, they chant, "Waaho!" as well.
ਸੁੱਤੇ ਹੋਏ ਉਹ ਸਾਹਿਬ ਦੀ ਸਿਫ਼ਤ ਸ਼ਲਾਘਾ ਉਚਾਰਦੇ ਹਨ ਅਤੇ ਜਾਗਦੇ ਹੋਏ ਭੀ ਉਸ ਦਾ ਜੱਸ ਕਰਦੇ ਹਨ।
ਵਾਹੁ ਵਾਹੁ = ਸਿਫ਼ਤਿ-ਸਾਲਾਹ।(ਸਤਿਗੁਰੂ ਦੇ ਸਨਮੁਖ ਹੋਏ ਹੋਏ ਉਹ ਵਡਭਾਗੀ ਜੀਉੜੇ) ਸੌਣ ਲੱਗੇ ਭੀ ਸਿਫ਼ਤਿ-ਸਾਲਾਹ ਕਰਦੇ ਹਨ ਤੇ ਉਠਣ ਵੇਲੇ ਭੀ।
 
नानक ते मुख उजले जि नित उठि समालेनि ॥१॥
Nānak ṯe mukẖ ujle jė niṯ uṯẖ samālen. ||1||
O Nanak, radiant are the faces of those, who rise up early each day, and dwell upon the Lord. ||1||
ਨਾਨਕ ਰੋਸ਼ਨ ਹਨ ਉਨ੍ਹਾਂ ਦੇ ਚਿਹਰੇ ਜੋ ਹਰ ਰੋਜ਼ ਸਵੇਰੇ ਜਾਗ ਕੇ ਵਾਹਿਗੁਰੂ ਨੂੰ ਸਿਮਰਦੇ ਹਨ।
ਉਠਿ = ਉੱਠ ਕੇ, ਸੁਚੇਤ ਹੋ ਕੇ ॥੧॥ਹੇ ਨਾਨਕ! ਉਹ ਮੂੰਹ ਉੱਜਲੇ ਹੁੰਦੇ ਹਨ, ਜੋ ਸਦਾ ਸੁਚੇਤ ਰਹਿ ਕੇ ਨਾਮ ਚੇਤੇ ਰੱਖਦੇ ਹਨ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
सतिगुरु सेवीऐ आपणा पाईऐ नामु अपारु ॥
Saṯgur sevī▫ai āpṇā pā▫ī▫ai nām apār.
Serving his True Guru, one obtains the Naam, the Name of the Infinite Lord.
ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਆਦਮੀ ਬੇਅੰਤ ਸੁਆਮੀ ਦੇ ਨਾਮ ਨੂੰ ਪਾ ਲੈਦਾ ਹੈ।
xxxਆਪਣੇ ਸਤਿਗੁਰੂ ਦੀ ਦੱਸੀ ਹੋਈ ਕਾਰ ਕਰੀਏ, ਤਾਂ ਨਾਹ ਮੁੱਕਣ ਵਾਲਾ ਨਾਮ (ਭਾਵ, ਨਾਮ ਦਾ ਖ਼ਜ਼ਾਨਾ) ਮਿਲ ਜਾਂਦਾ ਹੈ।
 
भउजलि डुबदिआ कढि लए हरि दाति करे दातारु ॥
Bẖa▫ojal dubḏi▫ā kadẖ la▫e har ḏāṯ kare ḏāṯār.
The drowning person is lifted up and out of the terrifying world-ocean; the Great Giver gives the gift of the Lord's Name.
ਦਾਤਾ ਗੁਰਦੇਵ ਵਾਹਿਗੁਰੂ ਦੇ ਨਾਮ ਦੀ ਬਖਸ਼ੀਸ਼ ਬਖਸ਼ਦਾ ਹੈ ਅਤੇ ਡੁਬਦੇ ਹੋਏ ਬੰਦੇ ਨੂੰ ਭਿਆਨਕ ਸੰਸਾਰ-ਸਮੁੰਦਰ ਵਿੱਚ ਕੱਢ ਲੈਦਾ ਹੈ।
xxxxxxਦਾਤਾਂ ਦੇਣ ਵਾਲਾ ਹਰੀ (ਨਾਮ ਦੀ ਇਹ) ਦਾਤਿ ਬਖ਼ਸ਼ਦਾ ਹੈ ਤੇ (ਨਾਮ) ਸੰਸਾਰ-ਸਾਗਰ ਵਿਚ ਡੁਬੱਦੇ ਨੂੰ ਕੱਢ ਲੈਂਦਾ ਹੈ।
 
धंनु धंनु से साह है जि नामि करहि वापारु ॥
Ḏẖan ḏẖan se sāh hai jė nām karahi vāpār.
Blessed, blessed are those bankers who trade the Naam.
ਮੁਬਾਰਕ, ਮੁਬਾਰਕ ਹਨ, ਉਹ ਸ਼ਾਹੂਕਾਰ ਜੋ ਵਾਹਿਗੁਰੂ ਦੇ ਨਾਮ ਦਾ ਵਣਜ ਕਰਦੇ ਹਨ।
xxxਜੋ ਸ਼ਾਹ ਨਾਮ (ਦੀ ਰਾਸਿ) ਨਾਲ ਵਪਾਰ ਕਰਦੇ ਹਨ ਉਹ ਵਡਭਾਗੀ ਹਨ,
 
वणजारे सिख आवदे सबदि लघावणहारु ॥
vaṇjāre sikẖ āvḏe sabaḏ lagẖāvaṇhār.
The Sikhs, the traders come, and through the Word of His Shabad, they are carried across.
ਸਿੱਖ ਵਾਪਾਰੀ ਆਉਂਦੇ ਹਨ, ਅਤੇ ਰੱਬ ਦੇ ਨਾਮ ਨਾਲ ਗੁਰੂ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
xxxxxx(ਕਿਉਂਕਿ ਇਹੋ ਜਿਹਾ) ਵਣਜ ਕਰਨ ਵਾਲੇ ਜੋ ਸਿੱਖ (ਸਤਿਗੁਰੂ ਦੇ ਕੋਲ) ਆਉਂਦੇ ਹਨ, (ਸਤਿਗੁਰੂ ਉਹਨਾਂ ਨੂੰ ਆਪਣੇ) ਸ਼ਬਦ ਰਾਹੀਂ (ਭਉਜਲ ਤੋਂ) ਪਾਰ ਉਤਾਰ ਦੇਂਦਾ ਹੈ।
 
जन नानक जिन कउ क्रिपा भई तिन सेविआ सिरजणहारु ॥२॥
Jan Nānak jin ka▫o kirpā bẖa▫ī ṯin sevi▫ā sirjaṇhār. ||2||
O servant Nanak, they alone serve the Creator Lord, who are blessed by His Grace. ||2||
ਕੇਵਲ ਓਹੀ ਕਰਤਾਰ ਦੀ ਟਹਿਲ ਕਮਾਉਂਦੇ ਹਨ, ਹੇ ਗੋਲੇ ਨਾਨਕ! ਜਿਨ੍ਹਾਂ ਉਤੇ ਹਰੀ ਦੀ ਮਿਹਰ ਹੈ।
xxx ॥੨॥(ਪਰ) ਹੇ ਦਾਸ ਨਾਨਕ! ਸਿਰਜਣਹਾਰ ਪ੍ਰਭੂ ਦੀ ਬੰਦਗੀ ਉਹੀ ਮਨੁੱਖ ਕਰਦੇ ਹਨ, ਜਿਨ੍ਹਾਂ ਤੇ ਪ੍ਰਭੂ ਆਪ ਮਿਹਰ ਕਰਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
सचु सचे के जन भगत हहि सचु सचा जिनी अराधिआ ॥
Sacẖ sacẖe ke jan bẖagaṯ hėh sacẖ sacẖā jinī arāḏẖi▫ā.
Those who truly worship and adore the True Lord, are truly the humble devotees of the True Lord.
ਜੋ ਸਚਿਆਰਾ ਦੇ ਪਰਮ ਸਚਿਆਰ ਦਾ ਸਿਮਰਨ ਕਰਦੇ ਹਨ, ਉਹ ਸੱਚੇ ਸੁਆਮੀ ਦੇ ਨਿਸਚਿਤ ਹੀ ਵਫਾਦਾਰ ਗੋਲੇ ਹਨ।
xxxਜੋ ਮਨੁੱਖ ਸੱਚੇ ਹਰੀ ਦਾ ਸਚ-ਮੁਚ ਭਜਨ ਕਰਦੇ ਹਨ, ਉਹੋ ਹੀ ਸੱਚੇ ਦੇ ਭਗਤ (ਕਹੀਦੇ) ਹਨ।
 
जिन गुरमुखि खोजि ढंढोलिआ तिन अंदरहु ही सचु लाधिआ ॥
Jin gurmukẖ kẖoj dẖandẖoli▫ā ṯin anḏrahu hī sacẖ lāḏẖi▫ā.
Those Gurmukhs who search and seek, find the True One within themselves.
ਗੁਰੂ-ਸਮਰਪਣ ਜੋ ਪੂਰੀ ਖੋਜ ਭਾਲ ਕਰਦੇ ਹਨ, ਉਹ ਆਪਣੇ ਅੰਦਰੋਂ ਹੀ ਸਤਿਪੁਰਖ ਨੂੰ ਪਾ ਲੈਂਦੇ ਹਨ।
xxxਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਖੋਜ ਕੇ ਢੂੰਢਦੇ ਹਨ (ਭਾਵ, ਜਤਨ ਨਾਲ ਭਾਲਦੇ ਹਨ) ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਨੂੰ ਲੱਭ ਲੈਂਦੇ ਹਨ।
 
सचु साहिबु सचु जिनी सेविआ कालु कंटकु मारि तिनी साधिआ ॥
Sacẖ sāhib sacẖ jinī sevi▫ā kāl kantak mār ṯinī sāḏẖi▫ā.
Those who truly serve their True Lord and Master, overwhelm and conquer Death, the torturer.
ਜੋ ਸੱਚੇ ਦਿਲੋਂ ਸੱਚੇ ਮਾਲਕ ਦੀ ਘਾਲ ਕਮਾਉਂਦੇ ਹਨ, ਉਹ ਕੰਡਿਆਲੀ ਮੌਤ ਨੂੰ ਕਾਬੂ ਤੇ ਅਧੀਨ ਕਰ ਲੈਂਦੇ ਹਨ।
ਕੰਟਕੁ = ਕੰਡਾ।ਜਿਨ੍ਹਾਂ ਮਨੁੱਖਾਂ ਨੇ ਸੱਚਾ ਸਾਈਂ ਸਚ-ਮੁਚ ਸੇਵਿਆ ਹੈ ਉਹਨਾਂ ਨੇ ਦੁਖਦਾਈ ਕਾਲ ਨੂੰ ਮਾਰ ਕੇ ਕਾਬੂ ਕਰ ਲਿਆ ਹੈ, (ਭਾਵ, ਉਹਨਾਂ ਨੂੰ ਕਾਲ ਕੰਡੇ ਵਾਂਗ ਦੁਖਦਾਈ ਨਹੀਂ ਜਾਪਦਾ)।
 
सचु सचा सभ दू वडा है सचु सेवनि से सचि रलाधिआ ॥
Sacẖ sacẖā sabẖ ḏū vadā hai sacẖ sevan se sacẖ ralāḏẖi▫ā.
The True One is truly the greatest of all; those who serve the True One are blended with the True One.
ਨਿਸਚਿਤ ਹੀ ਸੱਚਾ ਸਾਈਂ ਸਾਰਿਆਂ ਨਾਲੋਂ ਉੱਚਾ ਹੈ। ਜੋ ਸਤਿਪੁਰਖ ਨੂੰ ਸੇਵਦੇ ਹਨ, ਉਹ ਸਤਿਪੁਰਖ ਨਾਲ ਰਲ ਜਾਂਦੇ ਹਨ।
ਸੇਵਨਿ = ਸਿਮਰਦੇ ਹਨ।ਜੋ ਸੱਚਾ ਹਰੀ ਸਭ ਤੋਂ ਵੱਡਾ ਹੈ, ਉਸ ਦੀ ਬੰਦਗੀ ਜੋ ਮਨੁੱਖ ਕਰਦੇ ਹਨ, ਉਹ ਉਸ ਵਿਚ ਹੀ ਲੀਨ ਹੋ ਜਾਂਦੇ ਹਨ।
 
सचु सचे नो साबासि है सचु सचा सेवि फलाधिआ ॥२२॥
Sacẖ sacẖe no sābās hai sacẖ sacẖā sev falāḏẖi▫ā. ||22||
Blessed and acclaimed is the Truest of the True; serving the Truest of the True, one blossoms forth in fruition. ||22||
ਧੰਨਤਾਯੋਗ ਹੈ, ਸਚਿਆਰਾਂ ਦਾ ਮਹਾਂ ਸਚਿਆਰ। ਸਚਿਆ ਦੇ ਪਰਮ ਸੱਚੇ ਦੀ ਟਹਿਲ ਕਰਨ ਦੁਆਰਾ ਆਦਮੀ ਫਲਦਾ ਫੁਲਦਾ ਹੈ।
xxx ॥੨੨॥ਧੰਨ ਹੈ ਸੱਚਾ ਪ੍ਰਭੂ, ਧੰਨ ਹੈ ਸੱਚਾ ਪ੍ਰਭੂ (ਇਸ ਤਰ੍ਹਾਂ) ਜੋ ਮਨੁੱਖ ਸਚ-ਮੁਚ ਸੱਚੇ ਦੀ ਅਰਾਧਨਾ ਕਰਦੇ ਹਨ, ਉਹਨਾਂ ਨੂੰ ਉੱਤਮ ਫਲ ਪ੍ਰਾਪਤ ਹੁੰਦਾ ਹੈ (ਭਾਵ, ਉਹ ਮਨੁੱਖਾ ਜਨਮ ਨੂੰ ਸਫਲਾ ਕਰ ਲੈਂਦੇ ਹਨ) ॥੨੨॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX
 
मनमुखु प्राणी मुगधु है नामहीण भरमाइ ॥
Manmukẖ parāṇī mugaḏẖ hai nāmhīṇ bẖarmā▫e.
The self-willed manmukh is foolish; he wanders around without the Naam, the Name of the Lord.
ਮੁਰਖ ਹੈ, ਮਨ ਮਗਰ ਲੱਗਣ ਵਾਲਾ ਪੁਰਸ਼, ਸੁਆਮੀ ਦੇ ਨਾਮ ਦੇ ਬਾਝੋਂ ਉਹ ਭਟਕਦਾ ਫਿਰਦਾ ਹੈ।
ਮੁਗਧੁ = ਮੂਰਖ।ਮਨਮੁਖ ਮਨੁੱਖ ਮੂਰਖ ਹੈ, ਨਾਮ ਤੋਂ ਸੱਖਣਾ ਭਟਕਦਾ ਫਿਰਦਾ ਹੈ।
 
बिनु गुर मनूआ ना टिकै फिरि फिरि जूनी पाइ ॥
Bin gur manū▫ā nā tikai fir fir jūnī pā▫e.
Without the Guru, his mind is not held steady, and he is reincarnated, over and over again.
ਗੁਰਾਂ ਦੇ ਬਗੈਰ ਉਸ ਦਾ ਮਨ ਸਥਿਰ ਨਹੀਂ ਹੁੰਦਾ ਅਤੇ ਉਹ ਮੁੜ ਮੁੜ ਕੇ ਗਰਭ ਵਿੱਚ ਪੈਦਾ ਹੈ।
ਮਨੂਆ = ਹੋਛਾ ਮਨ।ਸਤਿਗੁਰੂ ਤੋਂ ਬਿਨਾ ਉਸ ਦਾ ਹੋਛਾ ਮਨ (ਕਿਸੇ ਆਸਰੇ ਤੇ) ਟਿਕ ਨਹੀਂ ਸਕਦਾ (ਇਸ ਵਾਸਤੇ) ਫਿਰ ਫਿਰ ਜੂਨਾਂ ਵਿਚ ਪੈਂਦਾ ਹੈ।
 
हरि प्रभु आपि दइआल होहि तां सतिगुरु मिलिआ आइ ॥
Har parabẖ āp ḏa▫i▫āl hohi ṯāʼn saṯgur mili▫ā ā▫e.
But when the Lord God Himself becomes merciful to him, then the True Guru comes to meet him.
ਜਦ ਵਾਹਿਗੁਰੂ ਸਾਈਂ ਖੁਦ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਗੁਰੂ ਜੀ ਆ ਕੇ ਬੰਦੇ ਨੂੰ ਮਿਲਦੇ ਹਨ।
xxxਜੇ ਹਰੀ ਪ੍ਰਭੂ ਆਪ ਮਿਹਰ ਕਰੇ ਤਾਂ ਸਤਿਗੁਰੂ ਆ ਕੇ ਮਿਲ ਪੈਂਦਾ ਹੈ (ਤੇ ਨਾਮ ਦੇ ਆਸਰੇ ਟਿਕਾ ਕੇ ਭਟਕਣ ਤੋਂ ਬਚਾ ਲੈਂਦਾ ਹੈ)।
 
जन नानक नामु सलाहि तू जनम मरण दुखु जाइ ॥१॥
Jan Nānak nām salāhi ṯū janam maraṇ ḏukẖ jā▫e. ||1||
O servant Nanak, praise the Naam; the pains of birth and death shall come to an end. ||1||
ਹੇ ਗੋਲੇ ਨਾਨਕ ਤੂੰ ਨਾਮ ਦੀ ਪਰਸੰਸਾ ਕਰ, ਤਾਂ ਜੋ ਤੇਰੀ ਜੰਮਣ ਤੇ ਮਰਨ ਦੀ ਤਕਲੀਫ ਮਿਟ ਜਾਂਵੇ।
ਜਨਮ ਮਰਣ ਦੁਖੁ = ਜਨਮ ਤੋਂ ਮਰਨ ਤੱਕ ਦਾ ਦੁੱਖ, ਸਾਰੀ ਉਮਰ ਦਾ ਦੁਖ ॥੧॥(ਇਸ ਵਾਸਤੇ) ਹੇ ਦਾਸ ਨਾਨਕ! ਤੂੰ ਭੀ ਨਾਮ ਦੀ ਸਿਫ਼ਤਿ-ਸਾਲਾਹ ਕਰ (ਤਾ ਕਿ) ਤੇਰਾ ਸਾਰੀ ਉਮਰ ਦਾ ਦੁੱਖ ਮੁੱਕ ਜਾਏ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
गुरु सालाही आपणा बहु बिधि रंगि सुभाइ ॥
Gur sālāhī āpṇā baho biḏẖ rang subẖā▫e.
I praise my Guru in so many ways, with joyful love and affection.
ਬੜੇ ਪਰੇਮ ਨਾਲ ਮੈਂ ਆਪਣੇ ਗੁਰਾਂ ਦੀ ਅਨੇਕ ਤਰੀਕਿਆਂ ਨਾਲ ਵਡਿਆਈ ਕਰਦਾ ਹਾਂ।
ਬਹੁ ਬਿਧਿ = ਕਈ ਤਰ੍ਹਾਂ। ਰੰਗਿ = ਪਿਆਰ ਵਿਚ। ਸੁਭਾਇ = ਸੁਭਾਉ ਵਿਚ।(ਮਨ ਲੋਚਦਾ ਹੈ ਕਿ) ਕਈ ਤਰ੍ਹਾਂ (ਭਾਵ, ਕਈ ਤਰ੍ਹਾਂ ਦੇ ਵਲਵਲਿਆਂ ਨਾਲ) ਪਿਆਰੇ ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਲੀਨ ਹੋ ਕੇ) ਉਸ ਦੀ ਸਿਫ਼ਤਿ-ਸਾਲਾਹ ਕਰਾਂ।
 
सतिगुर सेती मनु रता रखिआ बणत बणाइ ॥
Saṯgur seṯī man raṯā rakẖi▫ā baṇaṯ baṇā▫e.
My mind is imbued with the True Guru; He has preserved the make of its making.
ਸੱਚੇ ਗੁਰਾਂ ਨਾਲ ਮੇਰੀ ਜਿੰਦੜੀ ਰੰਗੀ ਗਈ ਹੈ। ਗੁਰਾਂ ਨੇ ਇਸ ਨੂੰ ਸੁਹਣਾ ਬਣਾ ਕੇ ਰੱਖਿਆ ਹੈ।
ਸੇਤੀ = ਨਾਲ।ਮੇਰਾ ਮਨ ਪਿਆਰੇ ਸਤਿਗੁਰੂ ਨਾਲ ਰੰਗਿਆ ਗਿਆ ਹੈ, (ਗੁਰੂ ਨੇ ਮੇਰੇ ਮਨ ਨੂੰ) ਸਵਾਰ ਬਣਾ ਦਿੱਤਾ ਹੈ।
 
जिहवा सालाहि न रजई हरि प्रीतम चितु लाइ ॥
Jihvā sālāhi na raj▫ī har parīṯam cẖiṯ lā▫e.
My tongue is not satisfied by praising Him; He has linked my consciousness with the Lord, my Beloved.
ਗੁਰਾਂ ਦੀ ਤਾਰੀਫ ਉਚਾਰਦਿਆਂ ਮੇਰੀ ਜੀਭ ਨੂੰ ਰੱਜ ਨਹੀਂ ਆਉਂਦਾ, ਜਿਨ੍ਹਾਂ ਨੇ ਮੇਰਾ ਮਨ ਹਰੀ ਪਿਆਰੇ ਨਾਲ ਜੋੜ ਦਿੱਤਾ ਹੈ।
xxxਮੇਰੀ ਜੀਭ ਸਿਫ਼ਤਿ-ਸਾਲਾਹ ਕਰ ਕੇ ਨਹੀਂ ਰੱਜਦੀ ਤੇ ਮਨ ਪ੍ਰੀਤਮ ਪ੍ਰਭੂ ਨਾਲ (ਨਿਹੁਂ) ਲਾ ਕੇ ਨਹੀਂ ਰੱਜਦਾ।
 
नानक नावै की मनि भुख है मनु त्रिपतै हरि रसु खाइ ॥२॥
Nānak nāvai kī man bẖukẖ hai man ṯaripṯai har ras kẖā▫e. ||2||
O Nanak, my mind hungers for the Name of the Lord; my mind is satisfied, tasting the sublime essence of the Lord. ||2||
ਨਾਨਕ! ਚਿੱਤ ਨੂੰ ਨਾਮ ਦੀ ਭੁੱਖ ਹੈ ਅਤੇ ਚਿੱਤ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਸੰਤੁਸ਼ਟ ਹੋਦਾਂ ਹੈ।
xxxxxx ॥੨॥(ਰੱਜੇ ਭੀ ਕਿਵੇਂ?) ਹੇ ਨਾਨਕ! ਮਨ ਵਿਚ ਤਾਂ ਨਾਮ ਦੀ ਭੁੱਖ ਹੈ, ਮਨ ਤਾਂ ਹੀ ਰੱਜੇ ਜੇ ਪ੍ਰਭੂ ਦੇ ਨਾਮ ਦਾ ਸੁਆਦ ਚੱਖ ਲਏ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
सचु सचा कुदरति जाणीऐ दिनु राती जिनि बणाईआ ॥
Sacẖ sacẖā kuḏraṯ jāṇī▫ai ḏin rāṯī jin baṇā▫ī▫ā.
The True Lord is truly known for His all-powerful creative nature; He fashioned the days and the nights.
ਸੱਚਾ ਸੁਆਮੀ, ਜਿਸ ਨੇ ਦਿਨ ਅਤੇ ਰੈਣ ਸਾਜੇ ਹਨ, ਨਿਸਚੇ ਕਰਕੇ ਉਸ ਦਾ ਅਪਾਰ ਸ਼ਕਤੀ ਰਾਹੀਂ ਜਾਣਿਆ ਜਾਂਦਾ ਹੈ।
xxxਜਿਸ ਪ੍ਰਭੂ ਨੇ ਦਿਨ ਤੇ ਰਾਤ (ਵਰਗੇ ਕੌਤਕ) ਬਣਾਏ ਹਨ, ਉਹ ਸੱਚਾ ਪ੍ਰਭੂ (ਇਸ) ਕੁਦਰਤਿ ਤੋਂ ਹੀ ਸਚ-ਮੁਚ (ਵੱਡੀਆਂ ਵਡਿਆਈਆਂ ਵਾਲਾ) ਮਲੂਮ ਹੁੰਦਾ ਹੈ।
 
सो सचु सलाही सदा सदा सचु सचे कीआ वडिआईआ ॥
So sacẖ salāhī saḏā saḏā sacẖ sacẖe kī▫ā vaḏi▫ā▫ī▫ā.
I praise that True Lord, forever and ever; True is the glorious greatness of the True Lord.
ਹਮੇਸ਼ਾਂ, ਹਮੇਸ਼ਾਂ ਮੈਂ ਉਸ ਸਤਿਪੁਰਖ ਦੀ ਕੀਰਤੀ ਕਰਦਾ ਹਾਂ। ਸਚੀਆਂ ਹਨ ਕੀਰਤੀਆਂ ਸਤਿਪੁਰਖ ਦੀਆਂ।
xxx(ਮੇਰਾ ਮਨ ਚਾਹੁੰਦਾ ਹੈ ਕਿ) ਮੈਂ ਸਦਾ ਉਸ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਾਂ ਤੇ ਵਡਿਆਈ ਆਖਾਂ।
 
सालाही सचु सलाह सचु सचु कीमति किनै न पाईआ ॥
Sālāhī sacẖ salāh sacẖ sacẖ kīmaṯ kinai na pā▫ī▫ā.
True are the Praises of the Praiseworthy True Lord; the value of the True Lord cannot be appraised.
ਸਚਾ ਹੈ ਉਪਮਾ-ਯੋਗ ਸੁਆਮੀ ਤੇ ਸਚੀ ਹੈ ਉਸ ਦੀ ਉਪਮਾ। ਸਚੇ ਸਾਹਿਬ ਦੇ ਮੁਲ ਦਾ ਕਦੇ ਕਿਸੇ ਨੂੰ ਪਤਾ ਨਹੀਂ ਲਗਾ।
xxxਸਲਾਹੁਣ-ਜੋਗ ਹਰੀ ਸੱਚਾ ਹੈ, ਉਸ ਦੀ ਵਡਿਆਈ ਭੀ ਥਿਰ ਰਹਿਣ ਵਾਲੀ ਹੈ, ਪਰ ਕਿਸੇ ਉਸ ਦੀ ਕੀਮਤ ਨਹੀਂ ਪਾਈ।
 
जा मिलिआ पूरा सतिगुरू ता हाजरु नदरी आईआ ॥
Jā mili▫ā pūrā saṯgurū ṯā hājar naḏrī ā▫ī▫ā.
When someone meets the Perfect True Guru, then His Sublime Presence comes to be seen.
ਜਦ ਪੂਰਨ ਸਚੇ ਗੁਰੂ ਮਿਲ ਪੈਦੇ ਹਨ, ਤਦ ਐਨ ਪ੍ਰਗਟ ਦਿਸ ਪੈਦੀਆਂ ਹਨ ਉਸ ਦੀਆਂ ਵਡਿਆਈਆਂ।
ਹਾਜਰੁ = ਪ੍ਰਤੱਖ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।ਜਦੋਂ ਪੂਰਨ ਸਤਿਗੁਰੂ ਮਿਲਦਾ ਹੈ ਤਾਂ ਉਹ ਵਡਿਆਈਆਂ ਪ੍ਰਤੱਖ ਦਿੱਸ ਪੈਂਦੀਆਂ ਹਨ।
 
सचु गुरमुखि जिनी सलाहिआ तिना भुखा सभि गवाईआ ॥२३॥
Sacẖ gurmukẖ jinī sahāli▫ā ṯinā bẖukẖā sabẖ gavā▫ī▫ā. ||23||
Those Gurmukhs who praise the True Lord - all their hunger is gone. ||23||
ਗੁਰੂ-ਸਮਰਪਣ, ਜੋ ਸਚੇ ਸੁਆਮੀ ਦਾ ਜੱਸ ਗਾਉਂਦੇ ਹਨ, ਉਨ੍ਹਾਂ ਦੀਆਂ ਸਾਰੀਆਂ ਭੁੱਖਾਂ ਨਵਿਰਤ ਹੋ ਜਾਂਦੀਆਂ ਹਨ।
xxx ॥੨੩॥ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ (ਭਾਵ, ਆਪਾ ਗਵਾ ਕੇ) ਸੱਚੇ ਪ੍ਰਭੂ ਦੀ ਵਡਿਆਈ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ ॥੨੩॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX
 
मै मनु तनु खोजि खोजेदिआ सो प्रभु लधा लोड़ि ॥
Mai man ṯan kẖoj kẖojeḏi▫ā so parabẖ laḏẖā loṛ.
Searching and examining my mind and body, I have found that God, whom I longed for.
ਆਪਣੀ ਆਤਮਾ ਅਤੇ ਦੇਹਿ ਨੂੰ ਚੰਗੀ ਤਰ੍ਹਾਂ ਢੁੰਡ ਕੇ ਮੈਂ ਉਸ ਸਾਹਿਬ ਨੂੰ ਲਭ ਲਿਆ ਹੈ, ਜਿਸ ਨੂੰ ਮੈਂ ਚਾਹੁਦਾ ਸਾਂ।
xxxਮਨ ਤੇ ਸਰੀਰ ਨੂੰ ਖੋਜਦਿਆਂ ਖੋਜਦਿਆਂ ਮੈਂ (ਅੰਤ ਨੂੰ) ਭਾਲ ਕੇ ਪ੍ਰਭੂ ਲੱਭ ਹੀ ਲਿਆ (ਪਰ ਮੈਂ ਆਪਣੇ ਬਲ ਦੇ ਆਸਰੇ ਲੱਭ ਨਹੀ ਸਾਂ ਸਕਦਾ)।
 
विसटु गुरू मै पाइआ जिनि हरि प्रभु दिता जोड़ि ॥१॥
visat gurū mai pā▫i▫ā jin har parabẖ ḏiṯā joṛ. ||1||
I have found the Guru, the Divine Intermediary, who has united me with the Lord God. ||1||
ਮੈਨੂੰ ਵਿਚੋਲੇ ਗੁਰੂ ਜੀ ਪ੍ਰਾਪਤ ਹੋ ਗਏ ਹਨ, ਜਿਨ੍ਹਾਂ ਨੇ ਮੈਨੂੰ ਵਾਹਿਗੁਰੂ ਸੁਆਮੀ ਨਾਲ ਮਿਲਾ ਦਿੱਤਾ ਹੈ।
ਵਿਸਟੁ = ਵਿਚੋਲਾ। ਜਿਨਿ = ਜਿਸ ਗੁਰੂ ਨੇ ॥੧॥ਮੈਨੂੰ ਸਤਿਗੁਰੂ ਵਕੀਲ ਮਿਲ ਪਿਆ, ਜਿਸ ਨੇ ਹਰੀ ਪ੍ਰਭੂ ਮੇਲ ਦਿੱਤਾ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxXXX
 
माइआधारी अति अंना बोला ॥
Mā▫i▫āḏẖārī aṯ annā bolā.
One who is attached to Maya is totally blind and deaf.
ਮਾਇਆ ਦੀ ਪਕੜ ਵਾਲਾ ਮਹਾਂ ਅੰਨ੍ਹਾ ਅਤੇ ਡੋਰਾ ਹੈ।
xxxਜਿਸ ਮਨੁੱਖ ਨੇ (ਹਿਰਦੇ ਵਿਚ) ਮਾਇਆ (ਦਾ ਪਿਆਰ) ਧਾਰਨ ਕੀਤਾ ਹੋਇਆ ਹੈ ਉਹ (ਸਤਿਗੁਰੂ ਵਲੋਂ) ਅੰਨ੍ਹਾ ਤੇ ਬੋਲਾ ਹੈ (ਭਾਵ, ਨਾ ਸਤਿਗੁਰੂ ਦਾ ਦਰਸ਼ਨ ਕਰ ਕੇ ਪਤੀਜ ਸਕਦਾ ਹੈ, ਤੇ ਨਾ ਹੀ ਉਪਦੇਸ਼ ਸੁਣ ਕੇ)।
 
सबदु न सुणई बहु रोल घचोला ॥
Sabaḏ na suṇ▫ī baho rol gẖacẖolā.
He does not listen to the Word of the Shabad; he makes a great uproar and tumult.
ਉਹ ਨਾਮ ਨੂੰ ਸੁਣਦਾ ਨਹੀਂ ਅਤੇ ਬੜਾ ਸ਼ੋਰ-ਸ਼ਰਾਬਾ ਕਰਦਾ ਹੈ।
ਰੋਲ ਘਚੋਲਾ = ਰੌਲਾ-ਗੌਲਾ।ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਲ ਧਿਆਨ ਨਹੀਂ ਦੇਂਦਾ, (ਪਰ) (ਮਾਇਆ ਦਾ) ਖਪਾਉਣ ਵਾਲਾ (ਭਾਵ, ਸਿਰ-ਦਰਦੀ ਕਰਾਉਣ ਵਾਲਾ) ਰੌਲਾ ਬਹੁਤ (ਪਸੰਦ ਕਰਦਾ ਹੈ)।
 
गुरमुखि जापै सबदि लिव लाइ ॥
Gurmukẖ jāpai sabaḏ liv lā▫e.
The Gurmukhs chant and meditate on the Shabad, and lovingly center their consciousness on it.
ਪ੍ਰਭੂ ਦੇ ਨਾਮ ਨਾਲ ਪ੍ਰੇਮ ਪਾਉਣ ਦੁਆਰਾ ਪਵਿੱਤ੍ਰ ਪੁਰਸ਼ ਜਾਣੇ ਜਾਂਦੇ ਹਨ।
ਗੁਰਮੁਖਿ ਜਾਪੈ = ਗੁਰਮੁਖ ਦੀ ਪਛਾਣ ਇਹ ਹੈ ਕਿ।ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, (ਉਹ ਇਉਂ) ਦਿੱਸ ਪੈਂਦਾ ਹੈ (ਕਿ) ਉਹ ਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦਾ ਹੈ।
 
हरि नामु सुणि मंने हरि नामि समाइ ॥
Har nām suṇ manne har nām samā▫e.
They hear and believe in the Name of the Lord; they are absorbed in the Name of the Lord.
ਉਹ ਰੱਬ ਦੇ ਨਾਮ ਨੂੰ ਸੁਣਦੇ ਅਤੇ ਉਸ ਵਿੱਚ ਭਰੋਸਾ ਰੱਖਦੇ ਹਨ ਅਤੇ ਰੱਬ ਦੇ ਨਾਮ ਵਿੱਚ ਹੀ ਉਹ ਲੀਨ ਹੋ ਜਾਂਦੇ ਹਨ।
xxxਹਰੀ ਦੇ ਨਾਮ ਨੂੰ ਸੁਣ ਕੇ ਉਸ ਤੇ ਸਿਦਕ ਲਿਆਉਂਦਾ ਹੈ ਤੇ ਹਰੀ ਦੇ ਨਾਮ ਵਿਚ (ਹੀ) ਲੀਨ ਹੋ ਜਾਂਦਾ ਹੈ।
 
जो तिसु भावै सु करे कराइआ ॥
Jo ṯis bẖāvai so kare karā▫i▫ā.
Whatever pleases God, He causes that to be done.
ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ ਉਸ ਨੂੰ ਉਹ ਕਰਦਾ ਅਤੇ ਕਰਵਾਉਂਦਾ ਹੈ।
xxx(ਪਰ ਮਾਇਆਧਾਰੀ ਜਾਂ ਗੁਰਮੁਖਿ ਦੇ ਕੀਹ ਹੱਥ?) ਜੋ ਕੁੱਝ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਸ ਦੇ ਅਨੁਸਾਰ) ਇਹ ਜੀਵ ਕਰਵਾਇਆ ਕੰਮ ਕਰਦਾ ਹੈ।
 
नानक वजदा जंतु वजाइआ ॥२॥
Nānak vajḏā janṯ vajā▫i▫ā. ||2||
O Nanak, human beings are the instruments which vibrate as God plays them. ||2||
ਨਾਨਕ, ਜੀਵ ਰੂਪੀ ਵਾਜਾ ਉਸੇ ਤਰ੍ਹਾਂ ਵਜਦਾ ਹੈ, ਜਿਸ ਤਰ੍ਹਾਂ ਪ੍ਰਭੂ ਉਸ ਨੂੰ ਵਜਾਉਂਦਾ ਹੈ।
xxxxxx ॥੨॥ਹੇ ਨਾਨਕ! ਜੀਵ (ਵਾਜੇ ਵਾਂਗ) ਵਜਾਇਆ ਵੱਜਦਾ ਹੈ (ਭਾਵ, ਬੁਲਾਇਆਂ ਬੋਲਦਾ ਹੈ) ॥੨॥