Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

पउड़ी ॥
Pa▫oṛī.
Pauree:
ਪਉੜੀ।
xxxXXX
 
तू करता सभु किछु जाणदा जो जीआ अंदरि वरतै ॥
Ŧū karṯā sabẖ kicẖẖ jāṇḏā jo jī▫ā anḏar varṯai.
You, O Creator, know everything which occurs within our beings.
ਤੂੰ ਹੇ ਸਿਰਜਣਹਾਰ! ਸਾਰਾ ਕੁਝ ਜਾਣਦਾ ਹੈ ਜੋ ਜੀਵਾਂ ਦੇ ਚਿੱਤਾਂ ਅੰਦਰ ਹੋ ਰਿਹਾ ਹੈ।
xxxਹੇ ਸਿਰਜਣਹਾਰ! ਜੋ ਕੁਝ ਜੀਵਾਂ ਦੇ ਮਨਾਂ ਵਿਚ ਵਰਤਦਾ ਹੈ (ਭਾਵ, ਜੋ ਫੁਰਨੇ ਫੁਰਦੇ ਹਨ), ਤੂੰ ਉਹ ਸਾਰਾ ਜਾਣਦਾ ਹੈਂ।
 
तू करता आपि अगणतु है सभु जगु विचि गणतै ॥
Ŧū karṯā āp agṇaṯ hai sabẖ jag vicẖ gaṇṯai.
You Yourself, O Creator, are incalculable, while the entire world is within the realm of calculation.
ਤੂੰ ਖੁਦ ਹੇ ਕਰਤਾਰ! ਗਿਣਤੀ-ਰਹਿਤ ਹੈ। ਸਾਰਾ ਜਹਾਨ ਗਿਣਤੀ ਮਿਣਤੀ ਵਿੱਚ ਹੈ।
ਗਣਤ = ਚਿੰਤਾ ਫ਼ਿਕਰ।ਸਾਰਾ ਸੰਸਾਰ ਹੀ ਇਸ ਗਣਤ (ਲਾਹੇ ਤੋਟੇ ਦੀ ਵਿਚਾਰ, ਚਿੰਤਾ ਦੇ ਫੁਰਨੇ) ਵਿਚ ਹੈ, ਹੇ ਸਿਰਜਣਹਾਰ! ਇਕ ਤੂੰ ਇਸ ਤੋਂ ਪਰੇ ਹੈਂ,
 
सभु कीता तेरा वरतदा सभ तेरी बणतै ॥
Sabẖ kīṯā ṯerā varaṯḏā sabẖ ṯerī baṇṯai.
Everything happens according to Your Will; You created all.
ਜਿਸ ਤਰ੍ਹਾਂ ਤੂੰ ਕਰਾਉਂਦਾ ਹੈ, ਸਾਰਾ ਕੁਛ ਉਸੇ ਤਰ੍ਹਾਂ ਹੀ ਹੁੰਦਾ ਹੈ, ਸਾਰੀ ਹੀ ਤੇਰੀ ਰਚਨਾ ਹੈ।
xxx(ਕਿਉਂਕਿ) ਜੋ ਕੁਝ ਹੋ ਰਿਹਾ ਹੈ ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਰੀ (ਸ੍ਰਿਸ਼ਟੀ ਦੀ) ਬਨਾਵਟ ਹੀ ਤੇਰੀ ਬਣਾਈ ਹੋਈ ਹੈ।
 
तू घटि घटि इकु वरतदा सचु साहिब चलतै ॥
Ŧū gẖat gẖat ik varaṯḏā sacẖ sāhib cẖalṯai.
You are the One, pervading in each and every heart; O True Lord and Master, this is Your play.
ਹੇ ਸੱਚੇ ਸੁਆਮੀ! ਕੇਵਲ ਤੂੰ ਹੀ ਹਰ ਦਿਲ ਅੰਦਰ ਰਮਿਆ ਹੋਇਆ ਹੈ। ਇਹ ਖੇਡ ਸਾਰੀ ਤੇਰੀ ਹੀ ਹੈ।
xxxਹੇ ਹਰੀ! ਤੂੰ ਹਰੇਕ ਘਟ ਵਿਚ ਵਿਆਪਕ ਹੈਂ, ਤੇਰੇ ਕੌਤਕ (ਅਸਚਰਜ) ਹਨ। (ਸਭ ਥਾਈਂ ਵਿਆਪਕ ਹੁੰਦੇ ਹੋਏ ਹਰੀ ਨੂੰ ਭੀ ਆਪਣੇ ਆਪ ਕੋਈ ਨਹੀਂ ਲੱਭ ਸਕਿਆ।)
 
सतिगुर नो मिले सु हरि मिले नाही किसै परतै ॥२४॥
Saṯgur no mile so har mile nāhī kisai parṯai. ||24||
One who meets the True Guru meets the Lord; no one can turn him away. ||24||
ਜੋ ਸੱਚੇ ਗੁਰਾਂ ਨੂੰ ਮਿਲਦਾ ਹੈ, ਉਹ ਵਾਹਿਗੁਰੂ ਨੂੰ ਮਿਲ ਪੈਦਾ ਹੈ ਅਤੇ ਉਸ ਨੂੰ ਕੋਈ ਪਿਛੇ ਨਹੀਂ ਮੋੜਦਾ।
ਪਰਤੈ = {ਇਸ ਦਾ ਅਰਥ 'ਪਰ ਤੋਂ' ਕਰਨਾ ਗ਼ਲਤ ਹੈ, 'ਤੋਂ' ਵਾਸਤੇ ਲਫ਼ਜ਼ 'ਤੇ' ਚਾਹੀਦਾ ਸੀ। 'ਪਰਤੈ' ਇਕੱਠਾ ਇਕੋ ਲਫ਼ਜ਼ ਹੈ} ਪਰਤਿਆ, ਪਰਤਾਇਆ ॥੨੪॥ਜੋ ਮਨੁੱਖ ਸਤਿਗੁਰੂ ਨੂੰ ਮਿਲਿਆ ਹੈ, ਉਸੇ ਨੇ ਹੀ ਹਰੀ ਨੂੰ ਲੱਭਾ ਹੈ, (ਮਾਇਆ) ਦੇ ਕਿਸੇ (ਅਡੰਬਰ) ਨੇ ਉਹਨਾਂ ਨੂੰ ਹਰੀ ਵਲੋਂ ਪਰਤਾਇਆ ਨਹੀਂ ॥੨੪॥
 
सलोकु मः ४ ॥
Salok mėhlā 4.
Shalok, Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX
 
इहु मनूआ द्रिड़ु करि रखीऐ गुरमुखि लाईऐ चितु ॥
Ih manū▫ā ḏariṛ kar rakẖī▫ai gurmukẖ lā▫ī▫ai cẖiṯ.
Hold this mind steady and stable; become Gurmukh and focus your consciousness.
ਮਨ ਨੂੰ ਸਥਿਰ ਰੱਖ ਅਤੇ ਗੁਰਾਂ ਦੇ ਰਾਹੀਂ ਬ੍ਰਿਤੀ ਪ੍ਰਭੂ ਉਤੇ ਕੇਦ੍ਰਿਤ ਕਰ।
ਦ੍ਰਿੜੁ = ਪੱਕਾ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।(ਜੇ) ਸਤਿਗੁਰੂ ਦੇ ਸਨਮੁਖ ਹੋ ਕੇ ਮਨ (ਪ੍ਰਭੂ ਦੀ ਯਾਦ ਵਿਚ) ਜੋੜੀਏ (ਤੇ) ਇਸ ਮਨ ਨੂੰ ਪੱਕਾ ਕਰ ਕੇ ਰੱਖੀਏ (ਜਿਵੇਂ ਇਹ ਮਾਇਆ ਵਲ ਨਾ ਦੌੜੇ।)
 
किउ सासि गिरासि विसारीऐ बहदिआ उठदिआ नित ॥
Ki▫o sās girās visārī▫ai bahḏi▫ā uṯẖ▫ḏi▫ā niṯ.
How could you ever forget Him, with each breath and morsel of food, sitting down or standing up?
ਬੈਠਿਆਂ ਤੇ ਪਲੋਤਿਆਂ ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਅਸੀਂ ਕਿਉਂ ਉਸ ਨੂੰ ਕਦੇ ਭੁਲਾਈਏ?
xxx(ਤੇ ਜੇ) ਬਹਿੰਦਿਆਂ ਉਠਦਿਆਂ (ਭਾਵ, ਕਾਰ ਕਿਰਤ ਕਰਦਿਆਂ) ਕਦੇ ਇਕ ਦਮ ਭੀ (ਨਾਮ) ਨਾ ਵਿਸਾਰੀਏ,
 
मरण जीवण की चिंता गई इहु जीअड़ा हरि प्रभ वसि ॥
Maraṇ jīvaṇ kī cẖinṯā ga▫ī ih jī▫aṛā har parabẖ vas.
My anxiety about birth and death has ended; this soul is under the control of the Lord God.
ਹੁਣ ਜਦ ਕਿ ਮੈਂ ਆਪਣੀ ਇਹ ਆਤਮਾ ਵਾਹਿਗੁਰੂ ਸੁਆਮੀ ਦੇ ਅਖਤਿਆਰ ਵਿੱਚ ਕਰ ਦਿੱਤੀ ਹੈ, ਮੇਰਾ ਮਰਨ ਜੰਮਣ ਦਾ ਫਿਕਰ ਮਿਟ ਗਿਆ ਹੈ।
ਮਰਣ ਜੀਵਣ ਕੀ ਚਿੰਤਾ = ਸਾਰੀ ਉਮਰ ਦੀ ਚਿੰਤਾ।(ਤਾਂ) ਇਹ ਜੀਵ ਹਰੀ ਦੇ ਵੱਸ ਵਿਚ (ਆ ਜਾਂਦਾ ਹੈ। ਭਾਵ, ਆਪਣਾ ਆਪਾ ਉਸ ਦੇ ਹਵਾਲੇ ਕਰ ਦੇਂਦਾ ਹੈ, ਤੇ) ਇਸ ਦੀ ਜੰਮਣ ਮਰਨ ਦੀ ਸਾਰੀ ਚਿੰਤਾ ਮਿਟ ਜਾਂਦੀ ਹੈ।
 
जिउ भावै तिउ रखु तू जन नानक नामु बखसि ॥१॥
Ji▫o bẖāvai ṯi▫o rakẖ ṯū jan Nānak nām bakẖas. ||1||
If it pleases You, then save servant Nanak, and bless him with Your Name. ||1||
ਜਿਸ ਤਰ੍ਹਾ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ ਗੋਲੇ ਨਾਨਕ ਦਾ ਪਾਰ ਉਤਾਰਾ ਕਰ, ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ।
xxx ॥੧॥(ਹੇ ਹਰੀ!) ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਮੈਨੂੰ) ਦਾਸ ਨਾਨਕ ਨੂੰ ਨਾਮ ਦੀ ਦਾਤਿ ਬਖ਼ਸ਼ (ਕਿਉਂਕਿ ਨਾਮ ਹੀ ਹੈ ਜੋ ਮਨ ਦੀ ਚਿੰਤਾ ਝੋਰੇ ਨੂੰ ਮਿਟਾ ਸਕਦਾ ਹੈ) ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxXXX
 
मनमुखु अहंकारी महलु न जाणै खिनु आगै खिनु पीछै ॥
Manmukẖ ahaʼnkārī mahal na jāṇai kẖin āgai kẖin pīcẖẖai.
The egotistical, self-willed manmukh does not know the Mansion of the Lord's Presence; one moment he is here, and the next moment he is there.
ਮਗਰੂਰ ਅਧਰਮੀ ਗੁਰਾਂ ਦੇ ਦਰਬਾਰ ਨੂੰ ਨਹੀਂ ਸਮਝਦਾ। ਉਹ ਰਤਾ ਭਰ ਇਧਰ ਜਾ ਰਤਾ ਭਰ ਉਧਰ ਹੀ ਰਹਿੰਦਾ ਹੈ।
ਖਿਨੁ = ਪਲਕ ਵਿਚ।ਅਹੰਕਾਰ ਵਿਚ ਮੱਤਾ ਹੋਇਆ ਮਨਮੁਖ (ਸਤਿਗੁਰੂ ਦੇ) ਨਿਵਾਸ-ਅਸਥਾਨ (ਭਾਵ, ਸਤਸੰਗ) ਨੂੰ ਨਹੀਂ ਪਛਾਣਦਾ ਹਰ ਵੇਲੇ ਜਕੋ-ਤੱਕਿਆਂ ਵਿਚ ਰਹਿੰਦਾ ਹੈ (ਭਾਵ, ਘੜੀ ਤੋਲਾ ਘੜੀ ਮਾਸਾ)।
 
सदा बुलाईऐ महलि न आवै किउ करि दरगह सीझै ॥
Saḏā bulā▫ī▫ai mahal na āvai ki▫o kar ḏargėh sījẖai.
He is always invited, but he does not go to the Mansion of the Lord's Presence. How shall he be accepted in the Court of the Lord?
ਹਮੇਸ਼ਾਂ ਹੀ ਸੱਦੇ ਜਾਣ ਦੇ ਬਾਵਜੂਦ ਉਹ ਗੁਰਾਂ ਦੇ ਦਰਬਾਰ ਹਾਜ਼ਰ ਨਹੀਂ ਹੁੰਦਾ। ਰੱਬ ਦੀ ਕਚਹਿਰੀ ਵਿੱਚ ਉਹ ਕਿਸ ਤਰ੍ਹਾਂ ਪਰਵਾਨ ਹੋਏਗਾ?
ਸੀਝੈ = ਕਾਮਯਾਬ ਹੋਵੇ।ਸਦਾ ਸੱਦਦੇ ਰਹੀਏ ਤਾਂ ਭੀ ਉਹ ਸਤਸੰਗ ਵਿਚ ਨਹੀਂ ਆਉਂਦਾ (ਇਸ ਵਾਸਤੇ) ਉਹ ਹਰੀ ਦੀ ਦਰਗਾਹ ਵਿਚ ਭੀ ਕਿਵੇਂ ਸੁਰਖ਼ਰੂ ਹੋਵੇ? (ਭਾਵ, ਨਹੀਂ ਹੋ ਸਕਦਾ)!
 
सतिगुर का महलु विरला जाणै सदा रहै कर जोड़ि ॥
Saṯgur kā mahal virlā jāṇai saḏā rahai kar joṛ.
How rare are those who know the Mansion of the True Guru; they stand with their palms pressed together.
ਕੋਈ ਟਾਵਾਂ ਹੀ ਗੁਰਾਂ ਦੇ ਦਰਬਾਰ ਨੂੰ ਜਾਣਦਾ ਹੈ ਤੇ ਜੋ ਜਾਣਦਾ ਹੈ ਤੇ ਜੋ ਜਾਣਦਾ ਹੈ, ਉਹ ਹਮੇਸ਼ਾਂ ਹੱਥ ਬੰਨ੍ਹ ਕੇ ਖੜਾ ਰਹਿੰਦਾ ਹੈ।
ਕਰ = ਹੱਥ।ਸਤਿਗੁਰੂ ਦੇ ਟਿਕਾਣੇ ਦੀ (ਭਾਵ, ਸਤਸੰਗ ਦੀ) ਕਿਸੇ ਉਸ ਵਿਰਲੇ ਨੂੰ ਸਾਰ ਆਉਂਦੀ ਹੈ ਜੋ ਸਦਾ ਹੱਥ ਜੋੜੀ ਰੱਖੇ (ਭਾਵ, ਮਨ ਨੀਵਾਂ ਰੱਖ ਕੇ ਯਾਦ ਵਿਚ ਜੁੜਿਆ ਰਹੇ)।
 
आपणी क्रिपा करे हरि मेरा नानक लए बहोड़ि ॥२॥
Āpṇī kirpā kare har merā Nānak la▫e bahoṛ. ||2||
If my Lord grants His Grace, O Nanak, He restores them to Himself. ||2||
ਨਾਨਕ, ਜੇਕਰ ਮੇਰਾ ਵਾਹਿਗੁਰੂ ਆਪਣੀ ਮਿਹਰ ਧਾਰੇ, ਤਾਂ ਉਹ ਬੰਦੇ ਨੂੰ ਗੁਰਾਂ ਦੇ ਦਰਬਾਰ ਵਿੱਚ ਮੌੜ ਲੈ ਆਉਂਦਾ ਹੈ।
ਲਏ ਬਹੋੜਿ = (ਮਨਮੁਖਤਾ ਵਲੋਂ) ਮੋੜ ਲੈਂਦਾ ਹੈ ॥੨॥ਹੇ ਨਾਨਕ! ਜਿਸ ਤੇ ਪਿਆਰਾ ਪ੍ਰਭੂ ਆਪਣੀ ਮਿਹਰ ਕਰੇ, ਉਸ ਨੂੰ (ਮਨਮੁਖਤਾ ਵਲੋਂ) ਮੋੜ ਲੈਂਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
सा सेवा कीती सफल है जितु सतिगुर का मनु मंने ॥
Sā sevā kīṯī safal hai jiṯ saṯgur kā man manne.
Fruitful and rewarding is that service, which is pleasing to the Guru's Mind.
ਫਲਦਾਇਕ ਹੈ ਉਸ ਘਾਲ ਦਾ ਕਮਾਉਣਾ ਜਿਸ ਨਾਲ ਗੁਰਾਂ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ।
xxxਜਿਸ ਸੇਵਾ ਨਾਲ ਸਤਿਗੁਰੂ ਦਾ ਮਨ (ਸਿੱਖ ਤੇ) ਪਤੀਜ ਜਾਏ, ਉਹੋ ਸੇਵਾ ਕੀਤੀ ਹੋਈ ਲਾਹੇਵੰਦੀ ਹੈ,
 
जा सतिगुर का मनु मंनिआ ता पाप कसमल भंने ॥
Jā saṯgur kā man mani▫ā ṯā pāp kasamal bẖanne.
When the Mind of the True Guru is pleased, then sins and misdeeds run away.
ਜਦ ਸੱਚੇ ਗੁਰਾਂ ਦਾ ਮਨ ਪਤੀਜ ਜਾਂਦਾ ਹੈ, ਤਦ ਗੁਨਾਹ ਅਤੇ ਮੰਦੇ-ਅਮਲ ਦੌੜ ਜਾਂਦੇ ਹਨ।
= ਕਸੰਮਲ = ਪਾਪ। ਭੰਨੇ = ਨਾਸ ਹੋ ਜਾਂਦੇ ਹਨ।(ਕਿਉਂਕਿ ਜਦੋਂ) ਸਤਿਗੁਰੂ ਦਾ ਮਨ ਪਤੀਜੇ, ਤਦੋਂ ਹੀ ਵਿਕਾਰ ਪਾਪ ਭੀ ਦੂਰ ਹੋ ਜਾਂਦੇ ਹਨ।
 
उपदेसु जि दिता सतिगुरू सो सुणिआ सिखी कंने ॥
Upḏes jė ḏiṯā saṯgurū so suṇi▫ā sikẖī kanne.
The Sikhs listen to the Teachings imparted by the True Guru.
ਜਿਹੜੀ ਸਿੱਖ-ਮਤ ਸੱਚੇ ਗੁਰੂ ਜੀ ਦਿੰਦੇ ਹਨ, ਸਿੱਖ ਉਸ ਨੂੰ ਆਪਣੇ ਕੰਨਾਂ ਨਾਲ ਸ੍ਰਵਨ ਕਰਦੇ ਹਨ।
ਕੰਨੀ ਸੁਣਿਆ = ਗਹੁ ਨਾਲ ਸੁਣਿਆ।(ਪਤੀਜ ਕੇ) ਸਤਿਗੁਰੂ ਜੋ ਉਪਦੇਸ਼ ਸਿੱਖਾਂ ਨੂੰ ਦੇਂਦਾ ਹੈ ਉਹ ਗਹੁ ਨਾਲ ਉਸ ਨੂੰ ਸੁਣਦੇ ਹਨ।
 
जिन सतिगुर का भाणा मंनिआ तिन चड़ी चवगणि वंने ॥
Jin saṯgur kā bẖāṇā mani▫ā ṯin cẖaṛī cẖavgaṇ vanne.
Those who surrender to the True Guru's Will are imbued with the four-fold Love of the Lord.
ਜੋ ਗੁਰਾਂ ਦੀ ਰਜਾ ਮੂਹਰੇ ਸਿਰ ਨਿਵਾਉਂਦੇ ਹਨ, ਉਨ੍ਹਾਂ ਨੂੰ ਚਾਰ ਗੁਣਾ (ਪਿਆਰ ਦਾ) ਰੰਗ ਚੜ੍ਹ ਜਾਂਦਾ ਹੈ।
ਵੰਨ = ਰੰਗਣ।(ਫੇਰ) ਜੋ ਸਿੱਖ ਸਤਿਗੁਰੂ ਦੇ ਭਾਣੇ ਤੇ ਸਿਦਕ ਲਿਆਉਂਦੇ ਹਨ, ਉਹਨਾਂ ਨੂੰ (ਅੱਗੇ ਨਾਲੋਂ) ਚੌਣੀ ਰੰਗਣ ਚੜ੍ਹ ਜਾਂਦੀ ਹੈ।
 
इह चाल निराली गुरमुखी गुर दीखिआ सुणि मनु भिंने ॥२५॥
Ih cẖāl nirālī gurmukẖī gur ḏīkẖi▫ā suṇ man bẖinne. ||25||
This is the unique and distinct life-style of the Gurmukhs: listening to the Guru's Teachings, their minds blossom forth. ||25||
ਸੱਚੇ ਸਿੱਖਾਂ ਦੀ ਇਹ ਅਨੋਖੀ ਜੀਵਨ ਰਹੁ ਰੀਤੀ ਹੈ, ਕਿ ਗੁਰਾਂ ਦਾ ਉਪਦੇਸ਼ ਸੁਣ ਕੇ ਉਨ੍ਹਾਂ ਦੀ ਆਤਮਾ ਪਰਫੁਲਤ ਹੋ ਜਾਂਦੀ ਹੈ।
ਦੀਖਿਆ = ਸਿੱਖਿਆ ॥੨੫॥'ਸਤਿਗੁਰੂ ਦੀ ਹੀ ਸਿੱਖਿਆ ਸੁਣ ਕੇ ਮਨ (ਹਰੀ ਦੇ ਪਿਆਰ ਵਿਚ) ਭਿੱਜਦਾ ਹੈ'-ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ (ਸੰਸਾਰ ਦੇ ਹੋਰ ਮਤਾਂ ਨਾਲੋਂ) ਨਿਰਾਲਾ ਹੈ ॥੨੫॥
 
सलोकु मः ३ ॥
Salok mėhlā 3.
Shalok, Third Mehl:
ਸਲੋਕ ਤੀਜੀ ਪਾਤਸ਼ਾਹੀ।
xxxXXX
 
जिनि गुरु गोपिआ आपणा तिसु ठउर न ठाउ ॥
Jin gur gopi▫ā āpṇā ṯis ṯẖa▫ur na ṯẖā▫o.
Those who do not affirm their Guru shall have no home or place of rest.
ਜੋ ਆਪਣੇ ਗੁਰੂ ਤੋਂ ਮੁਨਕਰ ਹੁੰਦਾ ਹੈ, ਉਸ ਨੂੰ ਕੋਈ ਥਾਂ ਜਾ ਟਿਕਾਣਾ ਨਹੀਂ ਲੱਭਦਾ।
xxxਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਨਿੰਦਾ ਕੀਤੀ ਹੈ, ਉਸ ਨੂੰ ਨਾ ਥਾਂ ਨਾਹ ਖਿੱਤਾ।
 
हलतु पलतु दोवै गए दरगह नाही थाउ ॥
Halaṯ palaṯ ḏovai ga▫e ḏargėh nāhī thā▫o.
They lose both this world and the next; they have no place in the Court of the Lord.
ਇਹ ਲੋਕ ਅਤੇ ਪ੍ਰਲੋਕ ਉਹ ਦੋਨੋਂ ਹੀ ਗਵਾ ਲੈਦਾ ਹੈ, ਅਤੇ ਰੱਬ ਦੇ ਦਰਬਾਰ ਅੰਦਰ ਉਸ ਨੂੰ ਜਗ੍ਹਾ ਨਹੀਂ ਮਿਲਦੀ।
xxxxxxਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਗਵਾਚ ਜਾਂਦੇ ਹਨ, ਹਰੀ ਦੀ ਦਰਗਾਹ ਵਿਚ (ਭੀ) ਥਾਂ ਨਹੀਂ ਸੂ ਮਿਲਦੀ।
 
ओह वेला हथि न आवई फिरि सतिगुर लगहि पाइ ॥
Oh velā hath na āvī fir saṯgur lagėh pā▫e.
This opportunity to bow at the Feet of the True Guru shall never come again.
ਸੱਚੇ ਗੁਰਾਂ ਦੇ ਚਰਨਾਂ ਤੇ ਡਿੱਗਣ ਦਾ ਇਹ ਮੌਕਾ ਮੁੜ ਕੇ ਪਰਾਪਤ ਨਹੀਂ ਹੋਣਾ।
xxx(ਅਜਿਹੇ ਬੰਦਿਆਂ ਨੂੰ) ਫੇਰ ਉਹ ਮੌਕਾ ਨਹੀਂ ਮਿਲਦਾ ਕਿ ਸਤਿਗੁਰੂ ਦੀ ਚਰਨੀਂ ਲੱਗ ਸਕਣ,
 
सतिगुर की गणतै घुसीऐ दुखे दुखि विहाइ ॥
Saṯgur kī gaṇṯai gẖusī▫ai ḏukẖe ḏukẖ vihā▫e.
If they miss out on being counted by the True Guru, they shall pass their lives in pain and misery.
ਜੇਕਰ ਬੰਦਾ ਸੱਚੇ ਗੁਰਾਂ ਦੇ ਮੁਰੀਦਾਂ ਦੀ ਗਿਣਤੀ ਵਿੱਚ ਆਉਣੋ ਰਹਿ ਜਾਵੇ, ਤਾਂ ਉਸ ਦੀ ਉਮਰ ਬੜੇ ਅਫਸੋਸ ਅੰਦਰ ਗੁਜਰਦੀ ਹੈ।
ਗਣਤ = ਨਿੰਦਿਆ।(ਕਿਉਂਕਿ) ਸਤਿਗੁਰੂ ਦੀ ਨਿੰਦਾ ਕਰਨ ਵਿਚ (ਇਕ ਵਾਰੀ ਜੇ) ਖੁੰਝ ਜਾਈਏ ਤਾਂ ਨਿਰੋਲ ਦੁੱਖਾਂ ਵਿਚ ਹੀ ਉਮਰ ਬੀਤਦੀ ਹੈ।
 
सतिगुरु पुरखु निरवैरु है आपे लए जिसु लाइ ॥
Saṯgur purakẖ nirvair hai āpe la▫e jis lā▫e.
The True Guru, the Primal Being, has no hatred or vengeance; He unites with Himself those with whom He is pleased.
ਸਰਬ-ਸ਼ਕਤੀਵਾਨ ਸਤਿਗੁਰੂ ਦੁਸ਼ਮਨੀ-ਰਹਿਤ ਹੈ। ਜਿਸ ਕਿਸੇ ਨੂੰ ਉਹ ਚਾਹੁੰਦਾ ਹੈ ਉਹ ਆਪਣੇ ਨਾਲ ਜੋੜ ਲੈਦਾ ਹੈ।
ਜਿਸੁ = ਉਸ (ਨਿੰਦਕ) ਨੂੰ।(ਪਰ) ਮਰਦ (ਭਾਵ, ਸੂਰਮਾ) ਸਤਿਗੁਰੂ (ਅਜਿਹਾ) ਨਿਰਵੈਰ ਹੈ ਕਿ ਉਸ (ਨਿੰਦਕ) ਨੂੰ ਭੀ ਆਪੇ (ਭਾਵ, ਆਪਣੇ ਆਪ ਮਿਹਰ ਕਰ ਕੇ ਚਰਨੀਂ) ਲਾ ਲੈਂਦਾ ਹੈ,
 
नानक दरसनु जिना वेखालिओनु तिना दरगह लए छडाइ ॥१॥
Nānak ḏarsan jinā vekẖāli▫on ṯinā ḏargėh la▫e cẖẖadā▫e. ||1||
O Nanak, those who behold the Blessed Vision of His Darshan, are emancipated in the Court of the Lord. ||1||
ਨਾਨਕ ਵਾਹਿਗੁਰੂ ਦੇ ਦਰਬਾਰ ਅੰਦਰ ਗੁਰੂ ਉਨ੍ਹਾਂ ਦੀ ਖਲਾਸੀ ਕਰਵਾ ਲੈਦਾ ਹੈ, ਜਿਨ੍ਹਾਂ ਨੂੰ ਉਹ ਸਾਈਂ ਦਾ ਦੀਦਾਰ ਕਰਵਾ ਦਿੰਦਾ ਹੈ।
ਵੇਖਾਲਿਓਨੁ = ਵਿਖਾਲਿਆ ਉਸ (ਪ੍ਰਭੂ) ਨੇ ॥੧॥ਤੇ ਹੇ ਨਾਨਕ! ਜਿਨ੍ਹਾਂ ਨੂੰ ਹਰੀ, ਗੁਰੂ ਦਾ ਦਰਸ਼ਨ ਕਰਾਉਂਦਾ ਹੈ, ਉਹਨਾਂ ਨੂੰ ਦਰਗਾਹ ਵਿਚ ਛੁਡਾ ਲੈਂਦਾ ਹੈ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxXXX
 
मनमुखु अगिआनु दुरमति अहंकारी ॥
Manmukẖ agi▫ān ḏurmaṯ ahaʼnkārī.
The self-willed manmukh is ignorant, evil-minded and egotistical.
ਆਪ-ਹੁਦਰਾ ਪੁਰਸ਼ ਆਤਮਕ ਤੌਰ ਤੇ ਅੰਨ੍ਹਾ ਖੋਟੀ ਬਧ ਵਾਲਾ ਅਤੇ ਮਗਰੂਰ ਹੈ।
xxxਮਨਮੁਖ ਵਿਚਾਰ-ਹੀਣ, ਖੋਟੀ ਬੁਧਿ ਵਾਲਾ ਤੇ ਅਹੰਕਾਰੀ ਹੁੰਦਾ ਹੈ,
 
अंतरि क्रोधु जूऐ मति हारी ॥
Anṯar kroḏẖ jū▫ai maṯ hārī.
He is filled with anger within, and he loses his mind in the gamble.
ਉਸ ਦੇ ਅੰਦਰ ਰੋਹ ਹੈ ਅਤੇ ਉਹ ਮਾਨੋ ਜੂਏ ਵਿੱਚ ਆਪਣੀ ਸੁਰਤ ਗੁਆ ਲੈਦਾ ਹੈ।
ਅਗਿਆਨੁ = ਵਿਚਾਰ-ਹੀਣ।ਉਸ ਦੇ ਮਨ ਵਿਚ ਕ੍ਰੋਧ ਹੈ ਤੇ ਉਹ (ਵਿਸ਼ਿਆਂ ਦੇ) ਜੂਏ ਵਿਚ ਅਕਲ ਗਵਾ ਲੈਂਦਾ ਹੈ।
 
कूड़ु कुसतु ओहु पाप कमावै ॥
Kūṛ kusaṯ oh pāp kamāvai.
He commits the sins of fraud and unrighteousness.
ਉਹ ਝੂਠ ਅਤੇ ਅਪਵਿੱਤ੍ਰਤਾ ਦੇ ਗੁਨਾਹ ਕਰਦਾ ਹੈ।
xxxਉਹ (ਸਦਾ) ਝੂਠ, ਫ਼ਰੇਬ ਤੇ ਪਾਪ ਦੇ ਕੰਮ ਕਰਦਾ ਹੈ।
 
किआ ओहु सुणै किआ आखि सुणावै ॥
Ki▫ā oh suṇai ki▫ā ākẖ suṇāvai.
What can he hear, and what can he tell others?
ਉਹ ਕੀ ਸੁਣ ਸਕਦਾ ਹੈ ਤੇ ਕੀ ਹੋਰਨਾਂ ਨੂੰ ਦੱਸ ਸਕਦਾ ਹੈ?
xxxxxx(ਇਸ ਵਾਸਤੇ) ਉਹ ਸੁਣੇ ਕੀਹ ਤੇ (ਕਿਸੇ ਨੂੰ) ਆਖ ਕੇ ਸੁਣਾਵੇ ਕੀਹ? (ਭਾਵ, ਕੂੜ-ਕੁਸੱਤ ਦੇ ਕੰਮ ਕਰਨ ਨਾਲ ਉਸ ਦਾ ਮਨ ਤਾਂ ਪਾਪੀ ਹੋਇਆ ਪਿਆ ਹੈ, ਨਾਹ ਉਹ ਪ੍ਰਭੂ ਦੀ ਬੰਦਗੀ ਦੀ ਗੱਲ ਸੁਣਦਾ ਹੈ ਤੇ ਨਾ ਕਿਸੇ ਨੂੰ ਸੁਣਾਂਦਾ ਹੈ)।
 
अंना बोला खुइ उझड़ि पाइ ॥
Annā bolā kẖu▫e ujẖaṛ pā▫e.
He is blind and deaf; he loses his way, and wanders lost in the wilderness.
ਉਹ ਅੰਨ੍ਹਾ ਅਤੇ ਡੋਰਾ ਹੈ ਅਤੇ ਰਾਹੋਂ ਘੁਸ ਕੇ ਉਜਾੜ ਅੰਦਰ ਭਟਕਦਾ ਹੈ।
ਖੁਇ = ਖੁੰਝ ਕੇ। ਉਝੜਿ = ਕੁਰਾਹੇ।(ਸਤਿਗੁਰੂ ਦੇ ਦਰਸ਼ਨ ਵਲੋਂ) ਅੰਨ੍ਹਾ (ਤੇ ਉਪਦੇਸ਼ ਵਲੋਂ) ਬੋਲਾ ਖੁੰਝ ਕੇ-
 
मनमुखु अंधा आवै जाइ ॥
Manmukẖ anḏẖā āvai jā▫e.
The blind, self-willed manmukh comes and goes in reincarnation;
ਅੰਨ੍ਹਾ ਅਧਰਮੀ ਆਉਂਦਾ ਤੇ ਜਾਂਦਾ ਰਹਿੰਦਾ ਹੈ।
xxxਅੰਨ੍ਹਾ ਮਨਮੁਖ ਕੁਰਾਹੇ ਪਿਆ ਹੋਇਆ ਹੈ ਤੇ ਨਿੱਤ ਜੰਮਦਾ ਮਰਦਾ ਹੈ।
 
बिनु सतिगुर भेटे थाइ न पाइ ॥
Bin saṯgur bẖete thā▫e na pā▫e.
without meeting the True Guru, he finds no place of rest.
ਸੱਚੇ ਗੁਰਾਂ ਨੂੰ ਮਿਲਣ ਦੇ ਬਾਝੋਂ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।
xxxਸਤਿਗੁਰੂ ਨੂੰ ਮਿਲਣ ਤੋਂ ਬਿਨਾ (ਦਰਗਾਹ ਵਿਚ) ਕਬੂਲ ਨਹੀਂ ਪੈਂਦਾ,
 
नानक पूरबि लिखिआ कमाइ ॥२॥
Nānak pūrab likẖi▫ā kamā▫e. ||2||
O Nanak, he acts according to his pre-ordained destiny. ||2||
ਨਾਨਕ ਉਹ ਧੁਰ ਦੀ ਲਿਖੀ ਲਿਖਤ ਅਨੁਸਾਰ ਕਰਮ ਕਰਦਾ ਹੈ।
xxxxxx ॥੨॥(ਕਿਉਂਕਿ) ਹੇ ਨਾਨਕ! ਮੁਢ ਤੋਂ (ਕੀਤੇ ਮੰਦੇ ਕਰਮਾਂ ਦੇ ਅਨੁਸਾਰ ਜੋ ਸੰਸਕਾਰ ਉਸ ਦੇ ਮਨ ਵਿਚ) ਲਿਖੇ ਗਏ ਹਨ (ਉਹਨਾਂ ਦੇ ਅਨੁਸਾਰ ਹੁਣ ਭੀ ਮੰਦੇ ਕੰਮ ਹੀ) ਕਰੀ ਜਾਂਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
जिन के चित कठोर हहि से बहहि न सतिगुर पासि ॥
Jin ke cẖiṯ kaṯẖor hėh se bahėh na saṯgur pās.
Those who have hearts as hard as stone, do not sit near the True Guru.
ਜਿਨ੍ਹਾਂ ਦੇ ਦਿਲ ਸਖਤ ਹਨ, ਉਹ ਸੱਚੇ ਗੁਰਾਂ ਕੋਲ ਨਹੀਂ ਬਹਿੰਦੇ।
ਚਿਤ = ਚਿੱਤ ਨੂੰ।ਜਿਨ੍ਹਾਂ ਮਨੁੱਖਾਂ ਦੇ ਮਨ ਕਰੜੇ (ਭਾਵ, ਨਿਰਦਈ) ਹੁੰਦੇ ਹਨ, ਉਹ ਸਤਿਗੁਰੂ ਦੇ ਕੋਲ ਨਹੀਂ ਬਹਿ ਸਕਦੇ।
 
ओथै सचु वरतदा कूड़िआरा चित उदासि ॥
Othai sacẖ varaṯḏā kūṛi▫ārā cẖiṯ uḏās.
Truth prevails there; the false ones do not attune their consciousness to it.
ਉਥੇ ਸੱਚ ਪਰਵਿਰਤ ਹੋ ਰਿਹਾ ਹੈ ਅਤੇ ਝੂਠੇ ਮਾਨਸਕ ਤੌਰ ਤੇ ਨਿੰਮੋਝੁਣੇ ਰਹਿੰਦੇ ਹਨ।
ਉਦਾਸਿ = ਉਦਾਸੀ।ਓਥੇ (ਸਤਿਗੁਰੂ ਦੀ ਸੰਗਤ ਵਿਚ ਤਾਂ) ਸੱਚ ਦੀਆਂ ਗੱਲਾਂ ਹੁੰਦੀਆਂ ਹਨ, ਕੂੜ ਦੇ ਵਪਾਰੀਆਂ ਦੇ ਮਨ ਨੂੰ ਉਦਾਸੀ ਲੱਗੀ ਰਹਿੰਦੀ ਹੈ।
 
ओइ वलु छलु करि झति कढदे फिरि जाइ बहहि कूड़िआरा पासि ॥
O▫e val cẖẖal kar jẖaṯ kadẖ▫ḏe fir jā▫e bahėh kūṛi▫ārā pās.
By hook or by crook, they pass their time, and then they go back to sit with the false ones again.
ਉਹ ਹੇਰਾਫੇਰੀ ਕਰਕੇ ਵਕਤ ਗੁਜਾਰਦੇ ਹਨ ਅਤੇ ਮੁੜ ਕੇ ਜਾ ਕੇ ਝੂਠਿਆ ਦੇ ਕੋਲ ਬੈਠ ਜਾਂਦੇ ਹਨ।
ਝਤਿ ਕਢਦੇ = ਸਮਾ ਲੰਘਾਂਦੇ ਹਨ।(ਸਤਿਗੁਰੂ ਦੀ ਸੰਗਤ ਵਿਚ) ਓਹ ਵਲ-ਫ਼ਰੇਬ ਕਰ ਕੇ ਸਮਾਂ ਲੰਘਾਉਂਦੇ ਹਨ, (ਉਥੋਂ ਉਠ ਕੇ) ਫੇਰ ਝੂਠਿਆਂ ਪਾਸ ਹੀ ਜਾ ਬਹਿੰਦੇ ਹਨ।
 
विचि सचे कूड़ु न गडई मनि वेखहु को निरजासि ॥
vicẖ sacẖe kūṛ na gad▫ī man vekẖhu ko nirjās.
Falsehood does not mix with the Truth; O people, check it out and see.
ਸੱਚ ਅੰਦਰ ਝੂਠ ਨਹੀਂ ਮਿਲਦਾ, ਹੇ ਮੇਰੀ ਜਿੰਦੇ! ਤੂੰ ਨਿਰਣਯ ਕਰਕੇ ਦੇਖ ਲੈ।
ਗਡਈ = ਰਲਦਾ। ਨਿਰਜਾਸਿ = ਨਿਖੇੜਾ ਕਰ ਕੇ।ਕੋਈ ਧਿਰ ਮਨ ਵਿਚ ਨਿਰਨਾ ਕਰ ਕੇ ਵੇਖ ਲਵੋ, ਸੱਚੇ (ਮਨੁੱਖ ਦੇ ਹਿਰਦੇ ਵਿਚ) ਝੂਠ ਨਹੀਂ ਰਲ ਸਕਦਾ (ਭਾਵ, ਆਪਣਾ ਡੂੰਘਾ ਪ੍ਰਭਾਵ ਨਹੀਂ ਪਾ ਸਕਦਾ)।
 
कूड़िआर कूड़िआरी जाइ रले सचिआर सिख बैठे सतिगुर पासि ॥२६॥
Kūṛi▫ār kẖūṛi▫ārī jā▫e rale sacẖiār sikẖ baiṯẖe saṯgur pās. ||26||
The false go and mingle with the false, while the truthful Sikhs sit by the side of the True Guru. ||26||
ਝੂਠੇ ਜਾ ਕੇ ਝੁਠਿਆਂ ਨਾਲ ਮਿਲ ਜਾਂਦੇ ਹਨ। ਸੱਚੇ ਸਿੱਖ, ਸੱਚੇ ਗੁਰੂ ਮਹਾਰਾਜ ਜੀ ਦੇ ਕੋਲ ਬਹਿੰਦੇ ਹਨ।
xxx ॥੨੬॥ਝੂਠੇ ਝੂਠਿਆਂ ਵਿਚ ਹੀ ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰੂ ਕੋਲ ਹੀ ਜਾ ਬੈਠਦੇ ਹਨ ॥੨੬॥