Sri Guru Granth Sahib Ji

Ang: / 1430

Your last visited Ang:

हरि अंदरला पापु पंचा नो उघा करि वेखालिआ ॥
Har anḏarlā pāp pancẖā no ugẖā kar vekẖāli▫ā.
The Lord has exposed the penitent's secret sin to the elders.
ਵਾਹਿਗੁਰੂ ਨੇ ਉਸ ਦਾ ਗੁਝਾ ਗੁਨਾਹ ਮੁਖੀਆਂ ਨੂੰ ਨੰਗਾ ਕਰਕੇ ਦਿਖਾਲ ਦਿਤਾ ਹੈ।
xxxਪ੍ਰਭੂ ਨੇ ਤਪੇ ਦਾ ਅੰਦਰਲਾ (ਲੁਕਵਾਂ) ਪਾਪ ਪੰਚਾਂ ਨੂੰ ਪਰਗਟ ਕਰ ਕੇ ਵਿਖਾਲ ਦਿੱਤਾ।
 
धरम राइ जमकंकरा नो आखि छडिआ एसु तपे नो तिथै खड़ि पाइहु जिथै महा महां हतिआरिआ ॥
Ḏẖaram rā▫e jamkankrā no ākẖ cẖẖadi▫ā es ṯape no ṯithai kẖaṛ pā▫ihu jithai mahā mahāʼn haṯi▫āri▫ā.
The Righteous Judge of Dharma said to the Messenger of Death, "Take this penitent and put him with the worst of the worst murderers".
ਧਰਮ ਰਾਜੇ ਨੇ ਮੌਤ ਦੇ ਦੂਤਾਂ ਨੂੰ ਆਖਿਆ, ਯਇਸ ਤਪੱਸਵੀ ਨੂੰ ਲੈ ਜਾ ਕੇ ਓਥੇ ਪਾਉਣਾ (ਰਖਣਾ) ਜਿਥੇ ਪਰਮ ਵਡੇ ਤੋਂ ਵੀ ਵੱਡੇ ਕਾਤਲ ਹਨ"।
ਕੰਕਰ = ਕਿੰਕਰ, ਦਾਸ, ਦੂਤ। ਖੜਿ = ਲੈ ਜਾ ਕੇ।ਧਰਮਰਾਜ ਨੇ ਆਪਣੇ ਜਮਦੂਤਾਂ ਨੂੰ ਆਖ ਦਿੱਤਾ ਹੈ ਕਿ ਇਸ ਤਪੇ ਨੂੰ ਲੈ ਜਾ ਕੇ ਉਸ ਥਾਂ ਪਾਇਓ ਜਿਥੇ ਵੱਡੇ ਤੋਂ ਵੱਡੇ ਪਾਪੀ (ਪਾਈਦੇ ਹਨ)।
 
फिरि एसु तपे दै मुहि कोई लगहु नाही एहु सतिगुरि है फिटकारिआ ॥
Fir es ṯape ḏai muhi ko▫ī lagahu nāhī ehu saṯgur hai fitkāri▫ā.
No one is to look at the face of this penitent again. He has been cursed by the True Guru.
ਮੁੜ ਇਸ ਤਪੀਏ ਦਾ ਚਿਹਰਾ ਕੋਈ ਨਾਂ ਦੇਖੋ। ਇਹ ਸੱਚੇ ਗੁਰਾਂ ਦਾ ਧਿਰਕਾਰਿਆਂ ਹੋਇਆ ਹੈ।
xxxਫੇਰ (ਓ‍ੁਥੇ ਭੀ) ਇਸ ਤਪੇ ਦੇ ਮੂੰਹ ਕੋਈ ਨਾ ਲੱਗਿਓ, (ਕਿਉਂਕਿ) ਇਹ ਤਪਾ ਸਤਿਗੁਰੂ ਵਲੋਂ ਫਿਟਕਾਰਿਆ ਹੋਇਆ ਹੈ (ਗੁਰੂ ਤੋਂ ਵਿੱਛੁੜਿਆ ਹੋਇਆ ਹੈ)।
 
हरि कै दरि वरतिआ सु नानकि आखि सुणाइआ ॥
Har kai ḏar varṯi▫ā so Nānak ākẖ suṇā▫i▫ā.
Nanak speaks and reveals what has taken place in the Court of the Lord.
ਜੋ ਕੁਛ ਰੱਬ ਦੇ ਦਰਬਾਰ ਵਿੱਚ ਹੋਇਆ ਹੈ, ਉਸ ਨੂੰ ਨਾਨਕ ਆਖ ਕੇ ਸੁਣਾਉਂਦਾ ਹੈ।
xxxਹੇ ਨਾਨਕ! ਜੋ ਇਹ ਕੁਝ ਪ੍ਰਭੂ ਦੀ ਦਰਗਾਹ ਵਿਚ ਵਰਤਿਆ ਹੈ ਉਹ ਆਖ ਕੇ ਸੁਣਾ ਦਿੱਤਾ ਹੈ।
 
सो बूझै जु दयि सवारिआ ॥१॥
So būjẖai jo ḏa▫yi savāri▫ā. ||1||
He alone understands, who is blessed and adorned by the Lord. ||1||
ਕੇਵਲ ਓਹੀ ਇਸ ਨੂੰ ਸਮਝਦਾ ਹੈ, ਜਿਸ ਨੂੰ ਰੱਬ ਨੇ ਸੁਧਾਰਿਆ ਹੈ।
xxxxxx ॥੧॥ਇਸ ਗੱਲ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਖਸਮ ਪ੍ਰਭੂ ਨੇ ਸਵਾਰਿਆ ਹੋਇਆ ਹੈ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀਂ।
xxxXXX
 
हरि भगतां हरि आराधिआ हरि की वडिआई ॥
Har bẖagṯāʼn har ārāḏẖi▫ā har kī vadi▫ā▫ī.
The devotees of the Lord worship and adore the Lord, and the glorious greatness of the Lord.
ਵਾਹਿਗੁਰੂ ਦੇ ਸਾਧੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਤੇ ਵਾਹਿਗੁਰੂ ਦਾ ਜੱਸ ਗਾਉਂਦੇ ਹਨ।
xxxਹਰੀ ਦੇ ਭਗਤ ਹਰੀ ਨੂੰ ਸਿਮਰਦੇ ਹਨ ਤੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ,
 
हरि कीरतनु भगत नित गांवदे हरि नामु सुखदाई ॥
Har kīrṯan bẖagaṯ niṯ gāʼnvḏe har nām sukẖ▫ḏā▫ī.
The Lord's devotees continually sing the Kirtan of His Praises; the Name of the Lord is the Giver of peace.
ਅਨੁਰਾਗੀ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ। ਵਾਹਿਗੁਰੂ ਦਾ ਨਾਮ ਆਰਾਮ ਬਖਸ਼ਣਹਾਰ ਹੈ।
xxxxxxਭਗਤ ਸਦਾ ਹਰੀ ਦਾ ਕੀਰਤਨ ਗਾਂਦੇ ਹਨ ਤੇ ਹਰੀ ਦਾ ਸੁਖਦਾਈ ਨਾਮ (ਜਪਦੇ ਹਨ)।
 
हरि भगतां नो नित नावै दी वडिआई बखसीअनु नित चड़ै सवाई ॥
Har bẖagṯāʼn no niṯ nāvai ḏī vadi▫ā▫ī bakẖsī▫an niṯ cẖaṛai savā▫ī.
The Lord ever bestows upon His devotees the glorious greatness of His Name, which increases day by day.
ਆਪਣੇ ਸੰਤਾ ਨੂੰ ਵਾਹਿਗੁਰੂ ਹਮੇਸ਼ਾਂ, ਨਾਮ ਦੀ ਬਜੁਰਗੀ ਪਰਦਾਨ ਕਰਦਾ ਹੈ, ਜੋ ਦਿਨ-ਬ-ਦਿਨ ਵਧਦੀ ਜਾਂਦੀ ਹੈ।
ਬਖਸੀਅਨੁ = ਬਖ਼ਸ਼ੀ ਹੈ ਉਸ ਪ੍ਰਭੂ ਨੇ।ਪ੍ਰਭੂ ਨੇ ਭਗਤਾਂ ਨੂੰ ਸਦਾ ਲਈ ਨਾਮ (ਜਪਣ) ਦਾ ਗੁਣ ਬਖ਼ਸ਼ਿਆ ਹੈ ਜੋ ਦਿਨੋਂ ਦਿਨ ਸਵਾਇਆ ਵਧਦਾ ਹੈ।
 
हरि भगतां नो थिरु घरी बहालिअनु अपणी पैज रखाई ॥
Har bẖagṯāʼn no thir gẖarī bahāli▫an apṇī paij rakẖā▫ī.
The Lord inspires His devotees to sit, steady and stable, in the home of their inner being. He preserves their honor.
ਵਾਹਿਗੁਰੂ ਆਪਣੇ ਸੰਤਾਂ ਨੂੰ ਅਡੋਲ ਆਪਣੇ ਧਾਮ ਵਿੱਚ ਬਿਠਾਉਂਦਾ ਹੈ ਅਤੇ ਆਪਣੀ ਇੱਜ਼ਤ ਰੱਖਦਾ ਹੈ।
ਬਹਾਲਿਅਨੁ = ਬਹਾਲੇ ਹਨ ਉਸ ਪ੍ਰਭੂ ਨੇ। (ਵੇਖੋ 'ਗੁਰਬਾਣੀ ਵਿਆਕਰਣ')।ਪ੍ਰਭੂ ਨੇ ਆਪਣੇ ਬਿਰਦ ਦੀ ਲਾਜ ਰੱਖੀ ਹੈ ਤੇ ਆਪਣੇ ਭਗਤਾਂ ਨੂੰ ਹਿਰਦੇ ਵਿਚ ਅਡੋਲ ਕਰ ਦਿੱਤਾ ਹੈ (ਭਾਵ, ਮਾਇਆ ਦੇ ਪਿਛੇ ਨਹੀਂ ਡੋਲਣ ਦੇਂਦਾ)।
 
निंदकां पासहु हरि लेखा मंगसी बहु देइ सजाई ॥
Ninḏkāʼn pāshu har lekẖā mangsī baho ḏe▫e sajā▫ī.
The Lord summons the slanderers to answer for their accounts, and He punishes them severely.
ਬਦਖੋਈ ਕਰਨ ਵਾਲਿਆਂ ਕੋਲੋਂ ਪ੍ਰਭੂ ਹਿਸਾਬ ਕਿਤਾਬ ਪੁਛੇਗਾ ਅਤੇ ਉਨ੍ਹਾਂ ਨੂੰ ਸਖਤ ਡੰਡ ਦੇਵੇਗਾ।
xxxਨਿੰਦਕਾਂ ਕੋਲੋਂ ਪ੍ਰਭੂ ਲੇਖਾ ਮੰਗਦਾ ਹੈ ਤੇ ਬਹੁਤੀ ਸਜ਼ਾ ਦਿੰਦਾ ਹੈ।
 
जेहा निंदक अपणै जीइ कमावदे तेहो फलु पाई ॥
Jehā ninḏak apṇai jī▫e kamāvḏe ṯeho fal pā▫ī.
As the slanderers think of acting, so are the fruits they obtain.
ਜਿਹੋ ਜਿਹਾ ਕਲੰਕ ਲਾਉਣ ਵਾਲੇ ਆਪਣੇ ਚਿਤੋਂ ਕਰਦੇ ਹਨ, ਉਹੋ ਜਿਹਾ ਹੀ ਉਹ ਇਵਜਾਨਾ ਪਾਉਂਦੇ ਹਨ।
ਜੀਇ = ਹਿਰਦੇ ਵਿਚ।ਨਿੰਦਕ ਜਿਹੋ ਜਿਹਾ ਆਪਣੇ ਮਨ ਵਿਚ ਕਮਾਂਦੇ ਹਨ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ।
 
अंदरि कमाणा सरपर उघड़ै भावै कोई बहि धरती विचि कमाई ॥
Anḏar kamāṇā sarpar ugẖ▫ṛai bẖāvai ko▫ī bahi ḏẖarṯī vicẖ kamā▫ī.
Actions done in secrecy are sure to come to light, even if one does it underground.
ਪੜਦੇ ਅੰਦਰ ਕੀਤਾ ਹੋਇਆ ਕੰਮ ਨਿਸਚਿਤ ਹੀ ਜ਼ਾਹਰ ਹੋ ਜਾਂਦਾ ਹੈ, ਭਾਵੇਂ ਕੋਈ ਇਸ ਨੂੰ ਜਿਮੀ ਹੇਠਾਂ ਪਿਆ ਕਰੇ।
ਸਰਪਰ = ਜ਼ਰੂਰ।(ਕਿਉਂਕਿ) ਅੰਦਰ ਬੈਠ ਕੇ ਭੀ ਕੀਤਾ ਹੋਇਆ ਕੰਮ ਜ਼ਰੂਰ ਪਰਗਟ ਹੋ ਜਾਂਦਾ ਹੈ, ਭਾਵੇਂ ਕੋਈ ਧਰਤੀ ਵਿਚ (ਲੁਕ ਕੇ) ਕਰੇ।
 
जन नानकु देखि विगसिआ हरि की वडिआई ॥२॥
Jan Nānak ḏekẖ vigsi▫ā har kī vadi▫ā▫ī. ||2||
Servant Nanak blossoms forth in joy, beholding the glorious greatness of the Lord. ||2||
ਭਗਵਾਨ ਦੀ ਸ਼ਾਨੋ-ਸ਼ੋਕਤ ਤੱਕ ਕੇ ਨਫਰ ਨਾਨਕ ਗਦਗਦ ਹੋ ਗਿਆ ਹੈ।
xxx ॥੨॥(ਪ੍ਰਭੂ ਦਾ) ਦਾਸ ਨਾਨਕ ਪ੍ਰਭੂ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੨॥
 
पउड़ी मः ५ ॥
Pa▫oṛī mėhlā 5.
Pauree, Fifth Mehl:
ਪਉੜੀ ਪੰਜਵੀਂ ਪਾਤਸ਼ਾਹੀ।
xxxXXX
 
भगत जनां का राखा हरि आपि है किआ पापी करीऐ ॥
Bẖagaṯ janāʼn kā rākẖā har āp hai ki▫ā pāpī karī▫ai.
The Lord Himself is the Protector of His devotees; what can the sinner do to them?
ਆਪਣੇ ਸਾਧ ਸਰੂਪ ਪੁਰਸ਼ਾਂ ਦਾ ਰਖਵਾਲਾ ਵਾਹਿਗੁਰੂ ਆਪ ਹੀ ਹੈ। ਗੁਨਾਹਗਾਰ ਕੀ ਕਰ ਸਕਦਾ ਹੈ?
xxxਪ੍ਰਭੂ (ਆਪਣੇ) ਭਗਤਾਂ ਦਾ ਆਪ ਰਾਖਾ ਹੈ, ਪਾਪ ਚਿਤਵਨ ਵਾਲਾ (ਉਹਨਾਂ ਦਾ) ਕੀਹ ਵਿਗਾੜ ਸਕਦਾ ਹੈ? (ਭਾਵ, ਕੁਝ ਵਿਗਾੜ ਨਹੀਂ ਸਕਦਾ)।
 
गुमानु करहि मूड़ गुमानीआ विसु खाधी मरीऐ ॥
Gumān karahi mūṛ gumānī▫ā vis kẖāḏẖī marī▫ai.
The proud fool acts in pride, and eating his own poison, he dies.
ਮਗਰੂਰ ਮੂਰਖ ਹੰਕਾਰ ਕਰਦਾ ਹੈ ਅਤੇ ਜ਼ਹਿਰ ਖਾ ਕੇ ਮਰ ਜਾਂਦਾ ਹੈ।
xxxਮੂਰਖ ਅਹੰਕਾਰੀ ਮਨੁੱਖ ਅਹੰਕਾਰ ਕਰਦੇ ਹਨ ਤੇ (ਅਹੰਕਾਰ ਰੂਪੀ) ਜ਼ਹਿਰ ਖਾਧਿਆਂ ਮਰਦੇ ਹਨ।
 
आइ लगे नी दिह थोड़ड़े जिउ पका खेतु लुणीऐ ॥
Ā▫e lage nī ḏih thoṛ▫ṛe ji▫o pakā kẖeṯ luṇī▫ai.
His few days have come to an end, and he is cut down like the crop at harvest.
ਜੀਵਨ ਦੇ ਥੋੜੇ ਦਿਹਾੜੇ ਜੋ ਉਸ ਨੇ ਬਤੀਤ ਕਰਨੇ ਸਨ, ਮੁੱਕ ਗਏ ਹਨ ਅਤੇ ਉਹ ਪੱਕੀ ਪੈਲੀ ਵਾਂਗ ਵੱਢ ਲਿਆ ਜਾਏਗਾ।
ਆਇ ਲਗੇ ਨੀ = ਮੁੱਕ ਜਾਂਦੇ ਹਨ। ਲੁਣੀਐ = ਕੱਟੀਦਾ ਹੈ।(ਕਿਉਂਕਿ ਜਿਸ ਜ਼ਿੰਦਗੀ ਤੇ ਮਾਣ ਕਰਦੇ ਹਨ ਉਸ ਦੇ ਗਿਣਤੀ ਦੇ) ਥੋਹੜੇ ਦਿਨ ਆਖ਼ਰ ਮੁੱਕ ਜਾਂਦੇ ਹਨ, ਜਿਵੇਂ ਪੱਕਾ ਫ਼ਸਲ ਕੱਟੀਦਾ ਹੈ,
 
जेहे करम कमावदे तेवेहो भणीऐ ॥
Jehe karam kamāvḏe ṯeveho bẖaṇī▫ai.
According to one's actions, so is one spoken of.
ਜਿਹੋ ਜਿਹੇ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਹ ਆਖਿਆ ਜਾਂਦਾ ਹੈ।
ਭਣੀਐ = ਅਖਵਾਂਦੇ ਹਨ।ਅਤੇ ਉਹ ਜਿਹੋ ਜਿਹੇ (ਅਹੰਕਾਰ ਦੇ) ਕੰਮ ਕਰਦੇ ਹਨ, (ਦਰਗਾਹ ਵਿਚ ਭੀ) ਉਹੋ ਜਿਹੇ ਅਖਵਾਉਂਦੇ ਹਨ (ਭਾਵ, ਉਹੋ ਜਿਹਾ ਫਲ ਪਾਉਂਦੇ ਹਨ)।
 
जन नानक का खसमु वडा है सभना दा धणीऐ ॥३०॥
Jan Nānak kā kẖasam vadā hai sabẖnā ḏā ḏẖaṇī▫ai. ||30||
Glorious and great is the Lord and Master of servant Nanak; He is the Master of all. ||30||
ਮਹਾਨ ਹੈ ਨੌਕਰ ਨਾਨਕ ਦਾ ਕੰਤ। ਉਹ ਸਾਰਿਆਂ ਦਾ ਮਾਲਕ ਹੈ।
ਧਣੀਐ = ਧਣੀ, ਖਸਮ ॥੩੦॥(ਪਰ) ਜੋ ਪ੍ਰਭੂ ਸਭ ਦਾ ਮਾਲਕ ਹੈ, ਤੇ ਵੱਡਾ ਹੈ ਉਹ (ਆਪਣੇ) ਦਾਸ ਨਾਨਕ ਦਾ ਰਾਖਾ ਹੈ ॥੩੦॥
 
सलोक मः ४ ॥
Salok mėhlā 4.
Shalok, Fourth Mehl:
ਸਲੋਕ ਚੋਥੀ ਪਾਤਸ਼ਾਹੀ।
xxxXXX
 
मनमुख मूलहु भुलिआ विचि लबु लोभु अहंकारु ॥
Manmukẖ mūlhu bẖuli▫ā vicẖ lab lobẖ ahaʼnkār.
The self-willed manmukhs forget the Primal Lord, the Source of all; they are caught in greed and egotism.
ਤਮ੍ਹਾ ਲਾਲਚ ਅਤੇ ਹੰਗਤਾ ਅੰਦਰ ਆਪ-ਹੁਦਰੇ ਆਦੀ ਸਾਹਿਬ ਨੂੰ ਵਿਸਾਰ ਦਿੰਦੇ ਹਨ।
ਮੂਲਹੁ = ਮੁੱਢ ਪਰਮਾਤਮਾ ਤੋਂ।ਸਤਿਗੁਰੂ ਤੋਂ ਭੁੱਲੇ ਹੋਏ ਮਨੁੱਖ ਮੂਲ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ, ਲੋਭ ਤੇ ਅਹੰਕਾਰ ਹੈ,
 
झगड़ा करदिआ अनदिनु गुदरै सबदि न करहि वीचारु ॥
Jẖagṛā karḏi▫ā an▫ḏin guḏrai sabaḏ na karahi vīcẖār.
They pass their nights and days in conflict and struggle; they do not contemplate the Word of the Shabad.
ਬਖੇੜਾ ਕਰਦਿਆਂ, ਉਨ੍ਹਾਂ ਦੇ ਰਾਤ ਤੇ ਦਿਨ ਬੀਤ ਜਾਂਦੇ ਹਨ ਅਤੇ ਉਹ ਨਾਮ ਦਾ ਚਿੰਤਨ ਨਹੀਂ ਕਰਦੇ।
xxxਉਹਨਾਂ ਦਾ ਹਰੇਕ ਦਿਹਾੜਾ (ਭਾਵ, ਸਾਰੀ ਉਮਰ) ਲੱਬ ਲੋਭ ਅਹੰਕਾਰ (ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ।
 
सुधि मति करतै सभ हिरि लई बोलनि सभु विकारु ॥
Suḏẖ maṯ karṯai sabẖ hir la▫ī bolan sabẖ vikār.
The Creator has taken away all their understanding and purity; all their speech is evil and corrupt.
ਸਿਰਜਣਹਾਰ ਨੇ ਉਨ੍ਹਾਂ ਦੀ ਸਾਰੀ ਪਵਿੱਤ੍ਰ ਸਮਝ ਖੋਹ ਲਈ ਹੈ ਅਤੇ ਉਹ ਸਮੂਹ ਮੰਦਾ ਹੀ ਬੋਲਦੇ ਹਨ।
ਸੁਧਿ = ਹੋਸ਼। ਹਿਰਿ ਲਈ = ਖੋਹ ਲਈ।ਕਰਤਾਰ ਨੇ ਉਹਨਾਂ (ਮਨਮੁਖਾਂ) ਦੀ ਹੋਸ਼ ਤੇ ਅਕਲ ਖੋਹ ਲਈ ਹੈ, ਨਿਰਾ ਵਿਕਾਰ ਹੀ ਬੋਲਦੇ ਹਨ (ਭਾਵ, ਨਿਰੇ ਵਿਕਾਰਾਂ ਦੇ ਬਚਨ ਹੀ ਕਰਦੇ ਹਨ);
 
दितै कितै न संतोखीअहि अंतरि तिसना बहु अगिआनु अंध्यारु ॥
Ḏiṯai kiṯai na sanṯokẖī▫ah anṯar ṯisnā baho agi▫ān anḏẖ▫yār.
No matter what they are given, they are not satisfied; within their hearts there is great desire, ignorance and darkness.
ਕਿਸੇ ਭੀ ਦਾਤ ਨਾਲ ਉਹ ਸੰਤੁਸ਼ਟ ਨਹੀਂ ਹੁੰਦੇ। ਉਨ੍ਹਾਂ ਦੇ ਦਿਲ ਵਿੱਚ ਅਤਿਅੰਤ ਖਾਹਿਸ਼ ਬੇਸਮਝੀ ਅਤੇ ਅਨ੍ਹੇਰਾ ਹੈ।
ਨ ਸੰਤੋਖੀਅਹਿ = ਰੱਜਦੇ ਨਹੀਂ। ਤਿਸਨਾ = ਲਾਲਚ। ਅੰਧ੍ਹ੍ਹਾਰੁ = ਹਨੇਰਾ।ਉਹ ਕਿਸੇ ਭੀ ਦਾਤ (ਦੇ ਮਿਲਣ) ਤੇ ਰੱਜਦੇ ਨਹੀਂ, ਕਿਉਂਕਿ ਉਹਨਾਂ ਦੇ ਮਨ ਵਿਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ।
 
नानक मनमुखा नालो तुटी भली जिन माइआ मोह पिआरु ॥१॥
Nānak manmukẖā nālo ṯutī bẖalī jin mā▫i▫ā moh pi▫ār. ||1||
O Nanak, it is good to break away from the self-willed manmukhs, who have love and attachment to Maya. ||1||
ਨਾਨਕ ਆਪ-ਹੁਦਰੇ ਪੁਰਸ਼ਾਂ ਨਾਲ ਤੋੜ ਵਿਛੋੜੀ ਹੀ ਚੰਗੀ ਹੈ, ਜਿਨ੍ਹਾਂ ਦੀ ਧਨ-ਦੌਲਤ ਨਾਲ ਪ੍ਰੀਤ ਤੇ ਲਗਨ ਹੈ।
xxx ॥੧॥ਹੇ ਨਾਨਕ! (ਇਹੋ ਜਿਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਮੋਹ ਪਿਆਰ ਤਾਂ ਮਾਇਆ ਨਾਲ ਹੈ ॥੧॥
 
मः ४ ॥
Mėhlā 4.
Fourth Mehl:
ਚੋਥੀ ਪਾਤਸ਼ਾਹੀ।
xxxXXX
 
जिना अंदरि दूजा भाउ है तिन्हा गुरमुखि प्रीति न होइ ॥
Jinā anḏar ḏūjā bẖā▫o hai ṯinĥā gurmukẖ parīṯ na ho▫e.
Those whose hearts are filled with the love of duality, do not love the Gurmukhs.
ਜਿਨ੍ਹਾਂ ਦੇ ਅੰਦਰ ਹੋਰਨਾ ਦੀ ਮੁਹੱਬਤ ਹੈ, ਉਹ ਪਵਿਤ੍ਰ ਪੁਰਸ਼ਾਂ ਨੂੰ ਪਿਆਰ ਨਹੀਂ ਕਰਦੇ।
xxxਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮਾਇਆ ਦਾ ਪਿਆਰ ਹੈ, ਉਹਨਾਂ (ਦੇ ਹਿਰਦੇ ਵਿਚ) ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਨਿਹੁਂ ਨਹੀਂ ਹੁੰਦਾ।
 
ओहु आवै जाइ भवाईऐ सुपनै सुखु न कोइ ॥
Ohu āvai jā▫e bẖavā▫ī▫ai supnai sukẖ na ko▫e.
They come and go, and wander in reincarnation; even in their dreams, they find no peace.
ਉਹ ਆਉਂਦੇ ਤੇ ਜਾਂਦੇ ਅਤੇ ਆਵਾਗਉਣ ਵਿੱਚ ਭਟਕਦੇ ਹਨ ਅਤੇ ਸੁਪਨੇ ਵਿੱਚ ਭੀ ਉਨ੍ਹਾਂ ਨੂੰ ਆਰਾਮ ਨਹੀਂ ਮਿਲਦਾ।
xxxxxxਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ ਤੇ ਉਹ ਜੰਮਣ ਮਰਨ ਵਿਚ ਭਉਂਦਾ ਫਿਰਦਾ ਹੈ।
 
कूड़ु कमावै कूड़ु उचरै कूड़ि लगिआ कूड़ु होइ ॥
Kūṛ kamāvai kūṛ ucẖrai kūṛ lagi▫ā kūṛ ho▫e.
They practice falsehood and they speak falsehood; attached to falsehood, they become false.
ਉਹ ਝੂਠ ਕਮਾਉਂਦੇ ਹਨ, ਉਹ ਝੁਠ ਬੋਲਦੇ ਹਨ ਅਤੇ ਝੁਠ ਨਾਲ ਜੁੜ ਕੇ ਉਹ ਝੁਠੇ ਹੋ ਜਾਂਦੇ ਹਨ।
xxxਉਹ ਮਨੁੱਖ (ਮਾਇਆ ਮੋਹ-ਰੂਪ) ਕੂੜਾ ਕੰਮ ਕਰਦਾ ਹੈ, ਤੇ (ਜ਼ਬਾਨ ਤੋਂ ਭੀ) ਕੂੜ ਬੋਲਦਾ ਹੈ ਤੇ ਕੂੜ ਵਿਚ ਲੱਗ ਕੇ ਕੂੜ (ਦਾ ਰੂਪ ਹੀ) ਹੋ ਜਾਂਦਾ ਹੈ।
 
माइआ मोहु सभु दुखु है दुखि बिनसै दुखु रोइ ॥
Mā▫i▫ā moh sabẖ ḏukẖ hai ḏukẖ binsai ḏukẖ ro▫e.
The love of Maya is total pain; in pain they perish, and in pain they cry out.
ਧਨ-ਦੌਲਤ ਦੀ ਲਗਨ ਸਮੂਹ ਤਕਲੀਫ ਹੀ ਹੈ। ਤਕਲੀਫ ਰਾਹੀਂ ਇਨਸਾਨ ਮਰਦਾ ਹੈ ਅਤੇ ਤਕਲੀਫ ਰਾਹੀਂ ਹੀ ਉਹ ਵਿਰਲਾਪ ਕਰਦਾ ਹੈ।
xxxxxx(ਕਿਉਂਕਿ) ਮਾਇਆ ਦਾ ਮੋਹ (-ਰੂਪ ਕੂੜ) ਨਿਰੋਲ ਦੁੱਖ (ਦਾ ਕਾਰਨ) ਹੈ (ਇਸ ਲਈ ਉਹ) ਦੁੱਖ ਵਿਚ ਹੀ ਮੁੱਕ ਜਾਂਦਾ ਹੈ ਤੇ ਦੁੱਖ (ਦਾ ਰੋਣਾ ਹੀ) ਰੋਂਦਾ ਰਹਿੰਦਾ ਹੈ।
 
नानक धातु लिवै जोड़ु न आवई जे लोचै सभु कोइ ॥
Nānak ḏẖāṯ livai joṛ na āvī je locẖai sabẖ ko▫e.
O Nanak, there can be no union between the love of worldliness and the love of the Lord, no matter how much everyone may desire it.
ਨਾਨਕ ਦੁਨੀਆਂਦਾਰੀ ਅਤੇ ਵਾਹਿਗੁਰੂ ਦੇ ਪ੍ਰੇਮ ਵਿਚਕਾਰ ਕੋਈ ਮੇਲ ਨਹੀਂ, ਭਾਵੇਂ ਸਾਰੇ ਜਣੇ ਚਾਹੁੰਦੇ ਹੋਣ।
ਧਾਤੁ = ਮਾਇਆ। ਲਿਵ = (ਪ੍ਰਭੂ ਦਾ) ਪਿਆਰ।ਭਾਵੇਂ ਹਰੇਕ ਮਨੁੱਖ ਪਿਆ ਤਾਂਘ ਕਰੇ (ਪਰ) ਹੇ ਨਾਨਕ! ਮਾਇਆ ਤੇ ਲਿਵ ਦਾ ਮੇਲ ਫਬ ਨਹੀਂ ਸਕਦਾ।
 
जिन कउ पोतै पुंनु पइआ तिना गुर सबदी सुखु होइ ॥२॥
Jin ka▫o poṯai punn pa▫i▫ā ṯinā gur sabḏī sukẖ ho▫e. ||2||
Those who have the treasure of virtuous deeds find peace through the Word of the Guru's Shabad. ||2||
ਜਿਨ੍ਹਾਂ ਦੇ ਖ਼ਜ਼ਾਨੇ ਵਿੱਚ ਨੇਕ ਅਮਲ ਹਨ, ਉਹ ਗੁਰਾਂ ਦੀ ਸਿਖਿਆ ਰਾਹੀਂ ਆਰਾਮ ਚੈਨ ਪਾਉਂਦੇ ਹਨ।
ਪੋਤੈ = (ਫ਼ਾ:) ਖ਼ਜ਼ਾਨੇ ਵਿਚ ॥੨॥(ਪਿਛਲੇ ਕੀਤੇ ਹੋਏ ਭਲੇ ਕਰਮਾਂ ਅਨੁਸਾਰ) ਜਿਨ੍ਹਾਂ ਦੇ (ਮਨ-ਰੂਪ) ਪੱਲੇ ਵਿਚ (ਭਲੇ ਸੰਸਕਾਰਾਂ ਦਾ ਇਕੱਠ-ਰੂਪ) ਪੁੰਨ (ਉੱਕਰਿਆ) ਹੋਇਆ ਹੈ, ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਖ ਮਿਲਦਾ ਹੈ ॥੨॥
 
पउड़ी मः ५ ॥
Pa▫oṛī mėhlā 5.
Pauree, Fifth Mehl:
ਪਉੜੀ ਪੰਜਵੀਂ ਪਾਤਸ਼ਾਹੀ।
xxxXXX
 
नानक वीचारहि संत मुनि जनां चारि वेद कहंदे ॥
Nānak vicẖārėh sanṯ mun janāʼn cẖār veḏ kahanḏe.
O Nanak, the Saints and the silent sages think, and the four Vedas proclaim,
ਨਾਨਕ, ਸਾਧੂ ਤੇ ਖਾਮੋਸ਼ ਰਿਸ਼ੀ ਖਿਆਲ ਕਰਦੇ ਹਨ ਅਤੇ ਚਾਰੇ ਵੇਦ ਆਖਦੇ ਹਨ,
xxxਹੇ ਨਾਨਕ! ਸੰਤ ਤੇ ਮੁਨੀ ਜਨ (ਆਪਣੀ) ਵਿਚਾਰ ਦੱਸਦੇ ਹਨ ਤੇ ਚਾਰੇ ਵੇਦ (ਭਾਵ, ਪੁਰਾਤਨ ਧਰਮ-ਪੁਸਤਕ) ਭੀ (ਇਹੀ ਗੱਲ) ਆਖਦੇ ਹਨ,
 
भगत मुखै ते बोलदे से वचन होवंदे ॥
Bẖagaṯ mukẖai ṯe bolḏe se vacẖan hovanḏe.
that whatever the Lord's devotees speak comes to pass.
ਕਿ ਜਿਹੜੇ ਸ਼ਬਦ ਸੰਤ ਮੂੰਹੋਂ ਉਚਾਰਦੇ ਹਨ, ਉਹ ਪੂਰੇ ਹੋ ਜਾਂਦੇ ਹਨ।
xxx(ਕਿ) ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ (ਸਹੀ) ਹੁੰਦੇ ਹਨ।
 
परगट पाहारै जापदे सभि लोक सुणंदे ॥
Pargat pahārai jāpḏe sabẖ lok suṇanḏe.
He is revealed in His cosmic workshop; all people hear of it.
ਆਪਣੇ ਕਾਰਖਾਨੇ ਅੰਦਰ ਉਹ ਜ਼ਾਹਰਾ ਦਿਸਦਾ ਹੈ। ਸਾਰੇ ਲੋਕੀਂ ਇਹ ਸੁਣਦੇ ਹਨ।
ਪਾਹਾਰੈ = ਸੰਸਾਰ ਵਿਚ, ਪਸਾਰੇ ਵਿਚ।(ਭਗਤ) ਸਾਰੇ ਸੰਸਾਰ ਵਿਚ ਪ੍ਰਤੱਖ ਪਰਸਿੱਧ ਹੁੰਦੇ ਹਨ ਤੇ (ਉਹਨਾਂ ਦੀ ਸੋਭਾ) ਸਾਰੇ ਲੋਕ ਸੁਣਦੇ ਹਨ।
 
सुखु न पाइनि मुगध नर संत नालि खहंदे ॥
Sukẖ na pā▫in mugaḏẖ nar sanṯ nāl kẖahanḏe.
The foolish people, who fight with the Saints, find no peace.
ਬੁਧੂ ਬੰਦੇ ਜੋ ਸਾਧੂਆਂ ਨਾਲ ਟੱਕਰ ਲੈਂਦੇ ਹਨ, ਆਰਾਮ ਨਹੀਂ ਪਾਉਂਦੇ।
ਮੁਗਧ = ਮੂਰਖ।ਜੋ ਮੂਰਖ ਮਨੁੱਖ (ਅਜੇਹੇ) ਸੰਤਾਂ ਨਾਲ ਵੈਰ ਕਰਦੇ ਹਨ, ਉਹ ਸੁਖ ਨਹੀਂ ਪਾਂਦੇ।
 
ओइ लोचनि ओना गुणा नो ओइ अहंकारि सड़ंदे ॥
O▫e locẖan onā guṇā no o▫e ahaʼnkār saṛanḏe.
The Saints seek to bless them with virtue, but they are burning with egotism.
ਉਹ (ਸੰਤ) ਉਨ੍ਹਾਂ ਲਈ ਭਲਿਆਈ ਲੋੜਦੇ ਹਨ ਅਤੇ ਉਹ ਸਵੈ-ਹੰਗਤਾ ਨਾਲ ਸੜਦੇ ਹਨ।
xxx(ਉਹ ਦੋਖੀ) ਸੜਦੇ ਤਾਂ ਅਹੰਕਾਰ ਵਿਚ ਹਨ, (ਪਰ) ਭਗਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ।
 
ओइ वेचारे किआ करहि जां भाग धुरि मंदे ॥
O▫e vecẖāre ki▫ā karahi jāʼn bẖāg ḏẖur manḏe.
What can those wretched ones do? Their evil destiny was pre-ordained.
ਉਹ ਨਿਕਰਮਣ ਕੀ ਕਰ ਸਕਦੇ ਹਨ, ਚੂੰਕਿ ਮੁੱਢ ਤੋਂ ਹੀ ਉਨ੍ਹਾਂ ਦੀ ਕਿਸਮਤ ਮਾੜੀ ਹੈ?
xxxਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ? ਕਿਉਂਕਿ ਮੁੱਢ ਤੋਂ (ਮੰਦੇ ਕੰਮ ਕਰਨ ਕਰਕੇ) ਮੰਦੇ (ਸੰਸਕਾਰ ਹੀ) ਉਹਨਾਂ ਦਾ ਹਿੱਸਾ ਹੈ।