Sri Guru Granth Sahib Ji

Ang: / 1430

Your last visited Ang:

गउड़ी की वार महला ५ राइ कमालदी मोजदी की वार की धुनि उपरि गावणी
Ga▫oṛī kī vār mėhlā 5 rā▫e kamālḏī mojḏī kī vār kī ḏẖun upar gāvṇī
Gauree Kee Vaar, Fifth Mehl: Sung To The Tune Of Vaar Of Raa-I Kamaaldee-Mojadee:
ਗਉੜੀ ਕੀ ਵਾਰ ਪੰਜਵੀਂ ਪਾਤਸ਼ਾਹੀ। ਰਾਇ ਕਮਾਲ ਮੋਜਦੀ ਦੀ ਵਾਰ ਦੀ ਸੁਰਿ ਉਤੇ ਗਾਇਨ ਕਰਨੀ।
xxxਇਹ 'ਵਾਰ' ਰਾਇ ਕਮਾਲਦੀ ਮੋਜਦੀ ਦੀ 'ਵਾਰ' ਦੀ ਸੁਰ ਤੇ ਗਾਉਣੀ ਹੈ। ਬਾਰ ਵਿਚ ਇਕ ਚੌਧਰੀ ਕਮਾਲੁੱਦੀਨ ਰਹਿੰਦਾ ਸੀ, ਉਸ ਨੇ ਆਪਣੇ ਭਰਾ ਸਾਰੰਗ ਨੂੰ ਜ਼ਹਿਰ ਕੇ ਕੇ ਮਾਰ ਦਿੱਤਾ, ਸਾਰੰਗ ਦਾ ਇਕ ਪੁੱਤ੍ਰ ਸੀ ਜੋ ਅਜੇ ਛੋਟਾ ਹੀ ਸੀ, ਜਿਸ ਦਾ ਨਾਮ ਮੁਆਜ਼ੁੱਦੀਨ ਸੀ। ਸਾਰੰਗ ਦੀ ਵਹੁਟੀ ਆਪਣੇ ਇਸ ਪੁੱਤ੍ਰ ਨੂੰ ਲੈ ਕੇ ਪੇਕੇ ਚਲੀ ਗਈ। ਜਦੋਂ ਇਹ ਵੱਡਾ ਹੋਇਆ ਤਾਂ ਨਾਨਕੀ ਫ਼ੌਜ ਲੈ ਕੇ ਕਮਾਲੁੱਦੀਨ ਨਾਲ ਆ ਲੜਿਆ। ਕਮਾਲੁੱਦੀਨ ਮਾਰਿਆ ਗਿਆ। ਇਹ ਸਾਰੀ ਵਾਰਤਾ ਢਾਢੀਆਂ ਨੇ 'ਵਾਰ' ਵਿਚ ਗਾਵੀਂ। ਇਸ 'ਵਾਰ' ਦੀ ਚਾਲ ਦਾ ਨਮੂਨਾ ਇਉਂ ਹੈ: 'ਰਾਣਾ ਰਾਇ ਕਮਾਲ ਦੀਂ ਰਣ ਭਾਰਾ ਬਾਹੀਂ ॥ ਮੌਜੁੱਦੀਂ ਤਲਵੰਡੀਓਂ ਚੜਿਆ ਸਾਬਾਹੀ' ॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
हरि हरि नामु जो जनु जपै सो आइआ परवाणु ॥
Har har nām jo jan japai so ā▫i▫ā parvāṇ.
Auspicious and approved is the birth of that humble being who chants the Name of the Lord, Har, Har.
ਕਬੂਲ ਹੈ ਉਸ ਬੰਦੇ ਦਾ ਆਗਮਨ, ਜੋ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ।
xxxਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦਾ (ਜਗਤ ਵਿਚ) ਆਉਣਾ ਸਫਲ (ਸਮਝੋ)।
 
तिसु जन कै बलिहारणै जिनि भजिआ प्रभु निरबाणु ॥
Ŧis jan kai balihārṇai jin bẖaji▫ā parabẖ nirbāṇ.
I am a sacrifice to that humble being who vibrates and meditates on God, the Lord of Nirvaanaa.
ਮੈਂ ਉਸ ਪੁਰਸ਼ ਉਤੋਂ ਕੁਰਬਾਨ ਜਾਂਦਾ ਹਾਂ ਜੋ ਨਿਰਲੇਪ ਸੁਆਮੀ ਦਾ ਆਰਾਧਨ ਕਰਦਾ ਹੈ।
ਜਿਨਿ = ਜਿਸ (ਜਨ) ਨੇ। ਨਿਰਬਾਣੁ = ਵਾਸ਼ਨਾ-ਰਹਿਤ।ਜਿਸ ਮਨੁੱਖ ਨੇ ਵਾਸ਼ਨਾ-ਰਹਿਤ ਪ੍ਰਭੂ ਨੂੰ ਸਿਮਰਿਆ ਹੈ, ਮੈਂ ਉਸ ਤੋਂ ਸਦਕੇ ਹਾਂ।
 
जनम मरन दुखु कटिआ हरि भेटिआ पुरखु सुजाणु ॥
Janam maran ḏukẖ kati▫ā har bẖeti▫ā purakẖ sujāṇ.
The pains of birth and death are eradicated, upon meeting the All-knowing Lord, the Primal Being.
ਉਸ ਦੀ ਪੈਦਾਇਸ਼ ਤੇ ਮੌਤ ਦਾ ਕਸ਼ਟ ਨਵਿਰਤ ਹੌ ਜਾਂਦਾ ਹੈ ਅਤੇ ਵਾਹਿਗੁਰੂ, ਸਰਬੱਗ ਸੁਆਮੀ ਨੂੰ ਮਿਲ ਪੈਦਾ ਹੈ।
ਪੁਰਖੁ = ਵਿਆਪਕ ਪ੍ਰਭੂ। ਸੁਜਾਣੁ = ਚੰਗੀ ਤਰ੍ਹਾਂ (ਹਰੇਕ ਦੇ ਦਿਲ ਦੀ) ਜਾਣਨ ਵਾਲਾ)।ਉਸ ਨੂੰ ਸੁਜਾਨ ਅਕਾਲ ਪੁਰਖ ਮਿਲ ਪਿਆ ਹੈ, ਤੇ ਉਸ ਦਾ ਸਾਰੀ ਉਮਰ ਦਾ ਦੁੱਖ-ਕਲੇਸ਼ ਦੂਰ ਹੋ ਗਿਆ ਹੈ।
 
संत संगि सागरु तरे जन नानक सचा ताणु ॥१॥
Sanṯ sang sāgar ṯare jan Nānak sacẖā ṯāṇ. ||1||
In the Society of the Saints, he crosses over the world-ocean; O servant Nanak, he has the strength and support of the True Lord. ||1||
ਸਾਧ ਸੰਗਤ ਨਾਲ ਜੁੜਨ ਦੁਆਰਾ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ ਅਤੇ ਹੇ ਗੋਲੇ ਨਾਨਕ ਉਸ ਨੂੰ ਇਕ ਹਰੀ ਦਾ ਹੀ ਸੱਚਾ ਆਸਰਾ ਹੈ।
ਤਾਣੁ = ਆਸਰਾ, ਬਲ। ਜਨਮ ਮਰਨ ਦੁਖੁ = ਜਨਮ ਤੋਂ ਮਰਨ ਤਕ ਸਾਰੀ ਉਮਰ ਦਾ ਦੁੱਖ-ਕਲੇਸ਼ ॥੧॥ਹੇ ਦਾਸ ਨਾਨਕ! ਉਸ ਨੂੰ ਇਕ ਸੱਚੇ ਪ੍ਰਭੂ ਦਾ ਹੀ ਆਸਰਾ ਹੈ, ਉਸ ਨੇ ਸਤਸੰਗ ਵਿਚ ਰਹਿ ਕੇ ਸੰਸਾਰ-ਸਮੁੰਦਰ ਤਰ ਲਿਆ ਹੈ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
भलके उठि पराहुणा मेरै घरि आवउ ॥
Bẖalke uṯẖ parāhuṇā merai gẖar āva▫o.
I rise up in the early morning hours, and the Holy Guest comes into my home.
ਸਾਜਰੇ ਉਠ ਕੇ ਰਬ ਦਾ ਸਾਧੂ ਮੇਰੇ ਗ੍ਰਹਿ ਮਹਿਮਾਨ ਦੀ ਤਰ੍ਹਾਂ ਆਵੇ।
ਪਰਾਹੁਣਾ = ਸੰਤ ਪਰਾਹੁਣਾ। ਮੇਰੈ ਘਰਿ = ਮੇਰੇ ਘਰ ਵਿਚ। ਆਵਉ = ਆਵੇ।ਜੇ ਸਵੇਰੇ ਉੱਠ ਕੇ ਕੋਈ (ਗੁਰਮੁਖ) ਪਰਾਹੁਣਾ ਮੇਰੇ ਘਰ ਆਵੇ,
 
पाउ पखाला तिस के मनि तनि नित भावउ ॥
Pā▫o pakẖālā ṯis ke man ṯan niṯ bẖāva▫o.
I wash His feet; He is always pleasing to my mind and body.
ਮੈਂ ਉਸ ਦੇ ਚਰਨ ਧੋਦਾ ਹਾਂ ਅਤੇ ਉਹ ਮੇਰੀ ਆਤਮਾ ਤੇ ਦੇਹਿ ਨੂੰ ਸਦਾ ਚੰਗਾ ਲਗਦਾ ਹੈ।
ਪਖਾਲਾ = ਮੈਂ ਧੋਵਾਂ। ਤਿਸ ਕੇ = ਉਸ ਸੰਤ-ਪਰਾਹੁਣੇ ਦੇ। ਮਨਿ = ਮਨ ਵਿਚ। ਭਾਵਉ = ਭਾਵੇ, ਚੰਗਾ ਲੱਗੇ।ਮੈਂ ਉਸ ਗੁਰਮੁਖ ਦੇ ਪੈਰ ਧੋਵਾਂ; ਮੇਰੇ ਮਨ ਵਿਚ ਮੇਰੇ ਤਨ ਵਿਚ ਉਹ ਸਦਾ ਪਿਆਰਾ ਲੱਗੇ।
 
नामु सुणे नामु संग्रहै नामे लिव लावउ ॥
Nām suṇe nām sangrahai nāme liv lāva▫o.
I hear the Naam, and I gather in the Naam; I am lovingly attuned to the Naam.
ਨਾਮ ਮੈਂ ਸੁਣਦਾ ਹਾਂ, ਨਾਮ ਮੈਂ ਇਕਤ੍ਰ ਕਰਦਾ ਹਾਂ ਅਤੇ ਨਾਮ ਨਾਲ ਹੀ ਮੈਂ ਪਿਰਹੜੀ ਪਾਉਂਦਾ ਹਾਂ।
ਸੰਗ੍ਰਹੈ = ਇਕੱਠਾ ਕਰੇ। ਨਾਮੇ = ਨਾਮ ਵਿਚ ਹੀ। ਲਾਵਉ = ਲਾਵੇ।ਉਹ ਗੁਰਮੁਖ (ਨਿੱਤ) ਨਾਮ ਸੁਣੇ, ਨਾਮ-ਧਨ ਇਕੱਠਾ ਕਰੇ ਤੇ ਨਾਮ ਵਿਚ ਹੀ ਸੁਰਤਿ ਜੋੜੀ ਰੱਖੇ।
 
ग्रिहु धनु सभु पवित्रु होइ हरि के गुण गावउ ॥
Garihu ḏẖan sabẖ paviṯar ho▫e har ke guṇ gāva▫o.
My home and wealth are totally sanctified as I sing the Glorious Praises of the Lord.
ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮੇਰਾ ਘਰ ਤੇ ਦੌਲਤ ਸਾਰੇ ਪਾਕ ਹੋ ਗਏ ਹਨ।
ਗਾਵਉ = ਮੈਂ ਗਾਵਾਂ।(ਉਸ ਦੇ ਆਉਣ ਨਾਲ, ਮੇਰਾ) ਸਾਰਾ ਘਰ ਪਵਿੱਤ੍ਰ ਹੋ ਜਾਏ, ਮੈਂ ਭੀ (ਉਸ ਦੀ ਬਰਕਤਿ ਨਾਲ) ਪ੍ਰਭੂ ਦੇ ਗੁਣ ਗਾਣ ਲੱਗ ਪਵਾਂ।
 
हरि नाम वापारी नानका वडभागी पावउ ॥२॥
Har nām vāpārī nānkā vadbẖāgī pāva▫o. ||2||
The Trader in the Lord's Name, O Nanak, is found by great good fortune. ||2||
ਰਬ ਦੇ ਨਾਮ ਦਾ ਵਣਜਾਰਾ ਹੇ ਨਾਨਕ! ਪਰਮ ਚੰਗੇ ਨਸੀਬਾਂ ਦੁਆਰਾ ਪਰਾਪਤ ਹੁੰਦਾ ਹੈ।
ਪਾਵਉ = ਮੈਂ ਪਾਵਾਂ ॥੨॥(ਪਰ,) ਹੇ ਨਾਨਕ! ਅਜੇਹਾ ਪ੍ਰਭੂ-ਨਾਮ ਦਾ ਵਪਾਰੀ ਵੱਡੇ ਭਾਗਾਂ ਨਾਲ ਹੀ ਕਿਤੇ ਮੈਨੂੰ ਮਿਲ ਸਕਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
जो तुधु भावै सो भला सचु तेरा भाणा ॥
Jo ṯuḏẖ bẖāvai so bẖalā sacẖ ṯerā bẖāṇā.
Whatever pleases You is good; True is the Pleasure of Your Will.
ਜਿਹੜਾ ਕੁਛ ਤੈਨੂੰ ਚੰਗਾ ਲਗਦਾ ਹੈ, ਉਹੀ ਸ਼੍ਰੇਸ਼ਟ ਹੈ, ਸਦੀਵੀ-ਸਤਿ ਹੈ ਮੇਰੀ ਰਜਾ।
xxxਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਜੋ ਮਨੁੱਖ ਤੈਨੂੰ ਭਾਉਂਦਾ ਹੈ ਜਿਸ ਨੂੰ ਤੇਰਾ ਭਾਣਾ ਭਾਉਂਦਾ ਹੈ ਉਹ ਭਲਾ ਹੈ।
 
तू सभ महि एकु वरतदा सभ माहि समाणा ॥
Ŧū sabẖ mėh ek varaṯḏā sabẖ māhi samāṇā.
You are the One, pervading in all; You are contained in all.
ਕੇਵਲ ਤੂੰ ਹੀ ਸਾਰਿਆਂ ਅੰਦਰ ਕੰਮ ਕਰ ਰਿਹਾ ਹੈ ਅਤੇ ਹਰ ਸ਼ੈ ਵਿੱਚ ਰਮਿਆ ਹੋਇਆ ਹੈ।
xxxਤੂੰ ਹੀ ਸਭ ਜੀਵਾਂ ਵਿਚ ਵਿਆਪਕ ਹੈਂ, ਸਭ ਵਿਚ ਸਮਾਇਆ ਹੋਇਆ ਹੈਂ, ਤੂੰ ਹਰੇਕ ਥਾਂ ਵਿਚ ਮੌਜੂਦ ਹੈਂ।
 
थान थनंतरि रवि रहिआ जीअ अंदरि जाणा ॥
Thān thananṯar rav rahi▫ā jī▫a anḏar jāṇā.
You are diffused throughout and permeating all places and interspaces; You are known to be deep within the hearts of all beings.
ਤੂੰ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਵਿੱਚ ਰਮਿਆ ਹੋਇਆ ਹੈਂ ਅਤੇ ਤੂੰ ਹੀ ਪ੍ਰਾਣੀਆਂ ਅੰਦਰ ਜਾਣਿਆ ਜਾਂਦਾ ਹੈ।
ਥਨੰਤਰਿ = ਥਾਨ ਅੰਤਰਿ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ।ਸਭ ਜੀਵਾਂ ਵਿਚ ਤੂੰ ਹੀ ਜਾਣਿਆ ਜਾਂਦਾ ਹੈਂ (ਭਾਵ, ਸਭ ਜਾਣਦੇ ਹਨ ਕਿ ਸਭ ਜੀਵਾਂ ਵਿਚ ਤੂੰ ਹੀ ਹੈਂ)।
 
साधसंगि मिलि पाईऐ मनि सचे भाणा ॥
Sāḏẖsang mil pā▫ī▫ai man sacẖe bẖāṇā.
Joining the Saadh Sangat, the Company of the Holy, and submitting to His Will, the True Lord is found.
ਉਸ ਦੀ ਰਜ਼ਾ ਨੂੰ ਕਬੂਲ ਕਰਨ ਦੁਆਰਾ, ਸੱਚਾ ਸਾਈਂ ਸਤਿ ਸੰਗਤ ਨਾਲ ਜੁੜ ਕੇ ਪਰਾਪਤ ਹੁੰਦਾ ਹੈ।
ਮਨਿ = ਮੰਨਿ, ਮੰਨ ਕੇ।ਉਸ ਸਦਾ-ਥਿਰ ਰਹਿਣ ਵਾਲੇ ਦਾ ਭਾਣਾ ਮੰਨ ਕੇ ਸਤ-ਸੰਗ ਵਿਚ ਮਿਲ ਕੇ ਉਸ ਨੂੰ ਲੱਭ ਸਕੀਦਾ ਹੈ।
 
नानक प्रभ सरणागती सद सद कुरबाणा ॥१॥
Nānak parabẖ sarṇāgaṯī saḏ saḏ kurbāṇā. ||1||
Nanak takes to the Sanctuary of God; he is forever and ever a sacrifice to Him. ||1||
ਨਾਨਕ ਸਾਹਿਬ ਦੀ ਸ਼ਰਣ ਲੋੜਦਾ ਹੈ, ਅਤੇ ਸਦੀਵ, ਸਦੀਵ ਹੀ ਉਸ ਤੋਂ ਸਦਕੇ ਜਾਂਦਾ ਹੈ।
ਸਰਣਾਗਤੀ = ਸਰਣ ਆਓ। ਸਦ ਸਦ = ਸਦਾ ਹੀ ॥੧॥ਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਆ, ਉਸ ਤੋਂ ਸਦਾ ਹੀ ਸਦਕੇ ਹੋ ॥੧॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
चेता ई तां चेति साहिबु सचा सो धणी ॥
Cẖeṯā ī ṯāʼn cẖeṯ sāhib sacẖā so ḏẖaṇī.
If you are conscious, then be conscious of the True Lord, Your Lord and Master.
ਜੇਕਰ ਤੈਨੂੰ ਇਹ ਗੱਲ ਸੁਝਦੀ ਹੈ ਤਦ ਆਪਣੇ ਮਾਲਕ ਉਸ ਸੱਚੇ ਸੁਆਮੀ ਦਾ ਸਿਮਰਨ ਕਰ।
ਚੇਤਾ ਈ = ਜੇ ਤੈਨੂੰ ਯਾਦ ਹੈ। ਚੇਤਿ = ਸਿਮਰ। ਸਚਾ = ਸਦਾ-ਥਿਰ ਰਹਿਣ ਵਾਲਾ। ਧਣੀ = ਮਾਲਕ।ਹੇ ਨਾਨਕ! ਜੇ ਤੈਨੂੰ ਚੇਤਾ ਹੈ ਕਿ ਉਹ ਪ੍ਰਭੂ-ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤਾਂ ਉਸ ਮਾਲਕ ਨੂੰ ਸਿਮਰ (ਭਾਵ, ਤੈਨੂੰ ਪਤਾ ਭੀ ਹੈ ਕਿ ਸਿਰਫ਼ ਉਹ ਪ੍ਰਭੂ-ਮਾਲਕ ਹੀ ਸਦਾ-ਥਿਰ ਰਹਿਣ ਵਾਲਾ ਹੈ, ਫਿਰ ਉਸ ਨੂੰ ਕਿਉਂ ਨਹੀਂ ਸਿਮਰਦਾ?)
 
नानक सतिगुरु सेवि चड़ि बोहिथि भउजलु पारि पउ ॥१॥
Nānak saṯgur sev cẖaṛ bohith bẖa▫ojal pār pa▫o. ||1||
O Nanak, come aboard upon the boat of the service of the True Guru, and cross over the terrifying world-ocean. ||1||
ਸੱਚੇ ਗੁਰਾਂ ਦੀ ਚਾਕਰੀ ਦੇ ਜਹਾਜ ਉਤੇ ਸਵਾਰ ਹੋ ਜਾ ਅਤੇ ਭਿਆਨਕ ਸੰਸਾਰ-ਸੰਮੁਦਰ ਨੂੰ ਤਰ ਜਾਂ।
ਬੋਹਿਥਿ = ਬੋਹਿਥ ਤੇ, ਜਹਾਜ਼ ਤੇ। ਪਾਰਿ ਪਉ = ਪਾਰ ਲੰਘ, ਤਰ ॥੧॥ਗੁਰੂ ਦੇ ਹੁਕਮ ਵਿਚ ਤੁਰ (ਗੁਰੂ ਦੇ ਹੁਕਮ-ਰੂਪ) ਜਹਾਜ਼ ਵਿਚ ਚੜ੍ਹ ਤੇ ਸੰਸਾਰ-ਸਮੁੰਦਰ ਨੂੰ ਲੰਘ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
वाऊ संदे कपड़े पहिरहि गरबि गवार ॥
vā▫ū sanḏe kapṛe pahirahi garab gavār.
He wears his body, like clothes of wind - what a proud fool he is!
ਆਕੜ ਖਾਂ ਮੂਰਖ ਹਵਾ ਦੇ ਬਸਤ੍ਰ ਪਹਿਨਦੇ ਹਨ।
ਸੰਦੇ = ਦੇ। ਵਾਊ ਸੰਦੇ = ਹਵਾ ਦੇ, ਹਵਾ ਵਰਗੇ ਬਾਰੀਕ, ਸੋਹਣੇ ਸੋਹਣੇ ਬਾਰੀਕ। ਪਹਿਰਹਿ = ਪਹਿਨਦੇ ਹਨ। ਗਰਬਿ = ਅਹੰਕਾਰ ਵਿਚ, ਆਕੜ ਨਾਲ। ਗਵਾਰ = ਮੂਰਖ ਮਨੁੱਖ।ਮੂਰਖ ਮਨੁੱਖ ਸੋਹਣੇ ਸੋਹਣੇ ਬਾਰੀਕ ਕੱਪੜੇ ਬੜੀ ਆਕੜ ਨਾਲ ਪਹਿਨਦੇ ਹਨ,
 
नानक नालि न चलनी जलि बलि होए छारु ॥२॥
Nānak nāl na cẖalnī jal bal ho▫e cẖẖār. ||2||
O Nanak, they will not go with him in the end; they shall be burnt to ashes. ||2||
ਨਾਨਕ ਉਹ ਪ੍ਰਾਣੀ ਦੇ ਸਾਥ ਨਹੀਂ ਜਾਂਦੇ ਅਤੇ ਸੜ ਕੇ ਸੁਆਹ ਜਾਂਦੇ ਹਨ।
ਛਾਰੁ = ਸੁਆਹ ॥੨॥ਪਰ ਹੇ ਨਾਨਕ! (ਮਰਨ ਤੇ ਇਹ ਕੱਪੜੇ ਜੀਵ ਦੇ) ਨਾਲ ਨਹੀਂ ਜਾਂਦੇ, (ਏਥੇ ਹੀ) ਸੜ ਕੇ ਸੁਆਹ ਹੋ ਜਾਂਦੇ ਹਨ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
सेई उबरे जगै विचि जो सचै रखे ॥
Se▫ī ubre jagai vicẖ jo sacẖai rakẖe.
They alone are delivered from the world, who are preserved and protected by the True Lord.
ਕੇਵਲ ਓਹੀ ਇਸ ਜਹਾਨ ਵਿੱਚ ਸੁਰਖਰੂ ਹੁੰਦੇ ਹਨ, ਜਿਨ੍ਹਾਂ ਦੀ ਸੱਚਾ ਸੁਆਮੀ ਰਖਿਆ ਕਰਦਾ ਹੈ।
xxx(ਕਾਮਾਦਿਕ ਵਿਕਾਰਾਂ ਤੋਂ) ਜਗਤ ਵਿਚ ਉਹੀ ਮਨੁੱਖ ਬਚੇ ਹਨ ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ ਰੱਖਿਆ ਹੈ।
 
मुहि डिठै तिन कै जीवीऐ हरि अम्रितु चखे ॥
Muhi diṯẖai ṯin kai jīvī▫ai har amriṯ cẖakẖe.
I live by beholding the faces of those who taste the Ambrosial Essence of the Lord.
ਮੈਂ ਉਨ੍ਹਾਂ ਦੇ ਮੁਖੜੇ ਵੇਖ ਕੇ ਜੀਉਂਦਾ ਹਾਂ ਜੋ ਵਾਹਿਗੁਰੂ ਦੇ ਸੁਧਾਰਸ ਨੂੰ ਪਾਨ ਕਰਦੇ ਹਨ।
ਮੁਹਿ = {ਅਧਿਕਰਣ ਕਾਰਕ, ਇਕ-ਵਚਨ}। ਮੁਹਿ ਡਿਠੈ ਤਿਨ ਕੈ = {ਪੂਰਬ ਪੂਰਨ ਕਾਰਦੰਤਕ,} ਜੇ ਉਹਨਾਂ ਦਾ ਮੂੰਹ ਵੇਖ ਲਈਏ।ਐਸੇ ਮਨੁੱਖਾਂ ਦਾ ਦਰਸ਼ਨ ਕਰ ਕੇ ਹਰਿ-ਨਾਮ ਅੰਮ੍ਰਿਤ ਚੱਖ ਸਕੀਦਾ ਹੈ ਤੇ (ਅਸਲ) ਜ਼ਿੰਦਗੀ ਮਿਲਦੀ ਹੈ।
 
कामु क्रोधु लोभु मोहु संगि साधा भखे ॥
Kām kroḏẖ lobẖ moh sang sāḏẖā bẖakẖe.
Sexual desire, anger, greed and emotional attachment are burnt away, in the Company of the Holy.
ਵਿਸ਼ੇ ਭੋਗ, ਗੁੱਸਾ ਲਾਲਾਚ ਅਤੇ ਸੰਸਾਰੀ ਮਮਤਾ ਸਤਿ ਸੰਗਤ ਅੰਦਰ ਸੜ ਜਾਂਦੇ ਹਨ।
ਭਖੇ = ਖਾਧੇ ਜਾਂਦੇ ਹਨ।ਅਜੇਹੇ ਸਾਧੂ-ਜਨਾਂ ਦੀ ਸੰਗਤਿ ਵਿਚ (ਰਿਹਾਂ) ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।
 
करि किरपा प्रभि आपणी हरि आपि परखे ॥
Kar kirpā parabẖ āpṇī har āp parkẖe.
God grants His Grace, and the Lord Himself tests them.
ਵਾਹਿਗੁਰੂ ਸੁਆਮੀ ਖੁਦ ਉਨ੍ਹਾਂ ਦੀ ਜਾਂਚ ਪੜਤਾਲ ਕਰਦਾ ਹੈ, ਜਿਨ੍ਹਾਂ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ।
ਪ੍ਰਭਿ = ਪ੍ਰਭੂ ਨੇ। ਪਰਖੇ = ਪਰਖ ਲਏ ਹਨ, ਪ੍ਰਵਾਨ ਕਰ ਲਏ ਹਨ।ਜਿਨ੍ਹਾਂ ਉਤੇ ਪ੍ਰਭੂ ਨੇ ਆਪਣੀ ਮਿਹਰ ਕੀਤੀ ਹੈ ਉਹਨਾਂ ਨੂੰ ਉਸ ਨੇ ਆਪ ਹੀ ਪ੍ਰਵਾਨ ਕਰ ਲਿਆ ਹੈ।
 
नानक चलत न जापनी को सकै न लखे ॥२॥
Nānak cẖalaṯ na jāpnī ko sakai na lakẖe. ||2||
O Nanak, His play is not known; no one can understand it. ||2||
ਨਾਨਕ ਸੁਆਮੀ ਦੇ ਖੇਲ ਜਾਣੇ ਨਹੀਂ ਜਾਂਦੇ। ਕੋਈ ਕੀ ਉਨ੍ਹਾਂ ਨੂੰ ਸਮਝ ਨਹੀਂ ਸਕਦਾ।
ਚਲਤ = ਕੌਤਕ, ਤਮਾਸ਼ੇ। ਨ ਜਾਪਨੀ = ਸਮਝੇ ਨਹੀਂ ਜਾ ਸਕਦੇ ॥੨॥ਹੇ ਨਾਨਕ! ਪਰਮਾਤਮਾ ਦੇ ਕੌਤਕ ਸਮਝੇ ਨਹੀਂ ਜਾ ਸਕਦੇ, ਕੋਈ ਜੀਵ ਸਮਝ ਨਹੀਂ ਸਕਦਾ ॥੨॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
नानक सोई दिनसु सुहावड़ा जितु प्रभु आवै चिति ॥
Nānak so▫ī ḏinas suhāvṛā jiṯ parabẖ āvai cẖiṯ.
O Nanak, that day is beautiful, when God comes to mind.
ਨਾਨਕ ਸੁਹਣਾ ਹੈ ਉਹ ਦਿਹਾੜਾ, ਜਦੋਂ ਪ੍ਰਭੂ ਮਨ ਅੰਦਰ ਆਉਂਦਾ ਹੈ।
ਜਿਤੁ = ਜਿਸ ਵਿਚ। ਚਿਤਿ = ਚਿਤ ਵਿਚ।ਹੇ ਨਾਨਕ! ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪਰਮਾਤਮਾ ਮਨ ਵਿਚ ਵੱਸੇ, ਜਿਸ ਦਿਨ ਪਰਮਾਤਮਾ ਵਿੱਸਰ ਜਾਂਦਾ ਹੈ,
 
जितु दिनि विसरै पारब्रहमु फिटु भलेरी रुति ॥१॥
Jiṯ ḏin visrai pārbarahm fit bẖalerī ruṯ. ||1||
Cursed is that day, no matter how pleasant the season, when the Supreme Lord God is forgotten. ||1||
ਪਰ ਧਿਰਕਾਰ ਯੋਗ ਹੈ ਉਹ ਚੰਗਾ ਦਿਨ ਅਤੇ ਮੌਸਮ, ਜਦ ਸ਼ਰੋਮਣੀ ਸਾਹਿਬ ਭੁੱਲ ਜਾਂਦਾ ਹੈ।
ਜਿਤੁ ਦਿਨਿ = ਜਿਸ ਦਿਨ ਵਿਚ। {ਨੋਟ: ਲਫ਼ਜ਼ 'ਜਿਤੁ' ਪੜਨਾਂਵ 'ਜਿਸੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ}। ਭਲੇਰੀ = ਭਲੀ ਤੋਂ ਉਲਟ, ਮੰਦੀ {ਨੋਟ: ਸੰਸਕ੍ਰਿਤ ਵਿਚ ਇਕ ਲਫ਼ਜ਼ ਹੈ 'ਇਤਰ', ਇਸ ਦਾ ਅਰਥ ਹੈ 'ਹੋਰ', ਉਲਟ। ਜਿਸ 'ਵਿਸ਼ੇਸ਼ਣ' ਨਾਲ ਇਹ ਵਰਤਿਆ ਜਾਏ, ਉਸ ਸਾਰੇ ਲਫ਼ਜ਼ ਦਾ ਅਰਥ ਅਸਲ ਲਫ਼ਜ਼ ਦੇ 'ਉਲਟ' ਹੋ ਜਾਂਦਾ ਹੈ। 'ਇਤਰ' ਦਾ ਪ੍ਰਾਕ੍ਰਿਤ ਰੂਪ 'ਏਰ' ਜਾਂ 'ਇਰ' ਹੈ; ਭਲਾ-ਏਰਾ='ਭਲੇਰਾ'}। ਰੁਤਿ = ਸਮਾ ॥੧॥ਉਹ ਸਮਾ ਮੰਦਾ ਜਾਣੋਂ, ਉਹ ਸਮਾ ਫਿਟਕਾਰ-ਜੋਗ ਹੈ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
नानक मित्राई तिसु सिउ सभ किछु जिस कै हाथि ॥
Nānak miṯrā▫ī ṯis si▫o sabẖ kicẖẖ jis kai hāth.
O Nanak, become friends with the One, who holds everything in His hands.
ਉਸ ਨਾਲ ਯਾਰੀ ਗੰਢ ਹੇ ਨਾਨਕ! ਜਿਸ ਦੇ ਹੱਥਾਂ ਵਿੱਚ ਹਰ ਸ਼ੈ ਹੈ।
xxxਹੇ ਨਾਨਕ! ਉਸ (ਪ੍ਰਭੂ) ਨਾਲ ਦੋਸਤੀ (ਪਾਣੀ ਚਾਹੀਦੀ ਹੈ) ਜਿਸ ਦੇ ਵੱਸ ਵਿਚ ਹਰੇਕ ਗੱਲ ਹੈ,
 
कुमित्रा सेई कांढीअहि इक विख न चलहि साथि ॥२॥
Kumiṯrā se▫ī kāʼndẖī▫ah ik vikẖ na cẖalėh sāth. ||2||
They are accounted as false friends, who do not go with you, for even one step. ||2||
ਉਹ ਝੂਠੇ ਸਜਣ ਗਿਣੇ ਜਾਂਦੇ ਹਨ ਜੋ ਇਕ ਕਦਮ ਭੀ ਬੰਦੇ ਦੇ ਨਾਲ ਨਹੀਂ ਟੁਰਦੇ।
ਕੁਮਿਤ੍ਰਾ = ਕੋਝੇ ਮਿੱਤਰ, ਭੈੜੇ ਮਿੱਤਰ। ਕਾਂਢੀਅਹਿ = ਕਹੀਦੇ ਹਨ। ਵਿਖ = ਕਦਮ ॥੨॥ਪਰ ਜੋ ਇਕ ਕਦਮ ਭੀ (ਅਸਾਡੇ) ਨਾਲ ਨਹੀਂ ਜਾ ਸਕਦੇ ਉਹ ਕੁਮਿੱਤਰ ਕਹੇ ਜਾਂਦੇ ਹਨ (ਉਹਨਾਂ ਨਾਲ ਮੋਹ ਨਾ ਵਧਾਂਦੇ ਫਿਰੋ) ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
अम्रितु नामु निधानु है मिलि पीवहु भाई ॥
Amriṯ nām niḏẖān hai mil pīvhu bẖā▫ī.
The treasure of the Naam, the Name of the Lord, is Ambrosial Nectar; meet together and drink it in, O Siblings of Destiny.
ਸੁਧਾਰਸ ਹੈ ਵਾਹਿਗੁਰੂ ਦੇ ਨਾਮ ਦਾ ਖ਼ਜ਼ਾਨਾ। ਰਲ ਮਿਲ ਕੇ ਹੈ ਮੇਰੇ ਵੀਰਨੋ! ਇਸ ਨੂੰ ਪਾਨ ਕਰੋ।
ਨਿਧਾਨੁ = ਖ਼ਜ਼ਾਨਾ। ਮਿਲਿ = ਮਿਲ ਕੇ।ਹੇ ਭਾਈ! ਪਰਮਾਤਮਾ ਦਾ ਨਾਮ ਅੰਮ੍ਰਿਤ-(ਰੂਪ) ਖ਼ਜ਼ਾਨਾ ਹੈ, (ਇਸ ਅੰਮ੍ਰਿਤ ਨੂੰ ਸਤਿਸੰਗ ਵਿਚ) ਮਿਲ ਕੇ ਪੀਵੋ।
 
जिसु सिमरत सुखु पाईऐ सभ तिखा बुझाई ॥
Jis simraṯ sukẖ pā▫ī▫ai sabẖ ṯikẖā bujẖā▫ī.
Remembering Him in meditation, peace is found, and all thirst is quenched.
ਜਿਸ ਦਾ ਆਰਾਧਨ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ ਅਤੇ ਸਾਰੀ ਤੇਹ ਬੁੱਝ ਜਾਂਦੀ ਹੈ।
ਜਿਸੁ = ਜਿਸ ਨੂੰ। ਤਿਖਾ = ਤ੍ਰੇਹ, ਮਾਇਆ ਦੀ ਤੇਹ।ਉਸ ਨਾਮ ਨੂੰ ਸਿਮਰਿਆਂ ਸੁਖ ਮਿਲਦਾ ਹੈ, ਤੇ (ਮਾਇਆ ਦੀ) ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ।
 
करि सेवा पारब्रहम गुर भुख रहै न काई ॥
Kar sevā pārbarahm gur bẖukẖ rahai na kā▫ī.
So serve the Supreme Lord God and the Guru, and you shall never be hungry again.
ਤੂੰ ਪਰਮ ਪ੍ਰਭੂ ਅਤੇ ਗੁਰਾਂ ਦੀ ਚਾਕਰੀ ਕਰ, ਤਾਂ ਜੋ ਤੈਨੂੰ ਕੋਈ ਭੀ ਭੁੱਖ ਨਾਂ ਰਹੇ।
ਕਾਈ = ਕੋਈ। ਪੁੰਨਿਆ = ਪੂਰੇ ਹੋ ਜਾਂਦੇ ਹਨ।(ਹੇ ਭਾਈ!) ਗੁਰੂ ਅਕਾਲ ਪੁਰਖ ਦੀ ਸੇਵਾ ਕਰ, (ਮਾਇਆ ਦੀ) ਕੋਈ ਭੁਖ ਨਹੀਂ ਰਹਿ ਜਾਏਗੀ।
 
सगल मनोरथ पुंनिआ अमरा पदु पाई ॥
Sagal manorath punni▫ā amrā paḏ pā▫ī.
All your desires shall be fulfilled, and you shall obtain the status of immortality.
ਤੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਣਗੀਆਂ ਅਤੇ ਤੂੰ ਅਬਿਨਾਸ਼ੀ ਮਰਤਬੇ ਨੂੰ ਪਾ ਲਵੇਗਾ।
ਅਮਰਾ ਪਦੁ = ਅਟੱਲ ਦਰਜਾ, ਉਹ ਉੱਚੀ ਅਵਸਥਾ ਜੋ ਕਦੇ ਨਾਸ ਨਹੀਂ ਹੁੰਦੀ।(ਨਾਮ ਸਿਮਰਿਆਂ) ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਹ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਜੋ ਕਦੇ ਨਾਸ ਨਹੀਂ ਹੁੰਦੀ।
 
तुधु जेवडु तूहै पारब्रहम नानक सरणाई ॥३॥
Ŧuḏẖ jevad ṯūhai pārbarahm Nānak sarṇā▫ī. ||3||
You alone are as great as Yourself, O Supreme Lord God; Nanak seeks Your Sanctuary. ||3||
ਤੇਰੇ ਜਿੱਡਾ ਵੱਡਾ ਕੇਵਲ ਤੂੰ ਹੀ ਹੈ, ਹੇ ਮੇਰੇ ਸ਼ਰੋਮਣੀ ਸਾਹਿਬ! ਨਾਨਕ ਤੇਰੀ ਪਨਾਹ ਲੋੜਦਾ ਹੈ।
ਜੇਵਡੁ = ਜੇਡਾ, ਬਰਾਬਰ ਦਾ ॥੩॥ਹੇ ਪਾਰਬ੍ਰਹਮ! ਤੇਰੇ ਬਰਾਬਰ ਦਾ ਤੂੰ ਆਪ ਹੀ ਹੈਂ। ਹੇ ਨਾਨਕ! ਉਸ ਪਾਰਬ੍ਰਹਮ ਦੀ ਸ਼ਰਨ ਪਓ ॥੩॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
डिठड़ो हभ ठाइ ऊण न काई जाइ ॥
Diṯẖ▫ṛo habẖ ṯẖā▫e ūṇ na kā▫ī jā▫e.
I have seen all places; there is no place without Him.
ਮੈਂ ਸਾਰੇ ਥਾਂ ਵੇਖੇ ਹਨ, ਕੋਈ ਥਾਂ ਭੀ ਮਾਲਕ ਦੇ ਬਗੈਰ ਨਹੀਂ।
ਹਭ ਠਾਇ = ਸਾਰੀਆਂ ਥਾਵਾਂ ਵਿਚ। ਠਾਉ = ਥਾਂ। ਠਾਇ = ਥਾਂ ਵਿਚ। ਊਣ = ਖ਼ਾਲੀ। ਜਾਇ = ਥਾਂ।ਮੈਂ (ਪ੍ਰਭੂ ਨੂੰ) ਹਰ ਥਾਂ ਮੌਜੂਦ ਵੇਖਿਆ ਹੈ, ਕੋਈ ਭੀ ਥਾਂ (ਪ੍ਰਭੂ ਤੋਂ) ਖ਼ਾਲੀ ਨਹੀਂ ਹੈ (ਭਾਵ, ਹਰੇਕ ਜੀਵ ਵਿਚ ਪ੍ਰਭੂ ਹੈ।)
 
नानक लधा तिन सुआउ जिना सतिगुरु भेटिआ ॥१॥
Nānak laḏẖā ṯin su▫ā▫o jinā saṯgur bẖeti▫ā. ||1||
O Nanak, those who meet with the True Guru find the object of life. ||1||
ਨਾਨਕ ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹ ਆਪਣੇ ਮਨੋਰਥ ਨੂੰ ਪਾ ਲੈਂਦੇ ਹਨ।
ਸੁਆਉ = ਜੀਵਨ ਦਾ ਮਨੋਰਥ ॥੧॥ਪਰ; ਹੇ ਨਾਨਕ! ਜੀਵਨ ਦਾ ਮਨੋਰਥ (ਭਾਵ, ਪ੍ਰਭੂ ਦਾ ਨਾਮ ਸਿਮਰਨ) ਉਹਨਾਂ ਮਨੁੱਖਾਂ ਨੇ ਹੀ ਲੱਭਾ ਹੈ ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX