Sri Guru Granth Sahib Ji

Ang: / 1430

Your last visited Ang:

दामनी चमतकार तिउ वरतारा जग खे ॥
Ḏāmnī cẖamaṯkār ṯi▫o varṯārā jag kẖe.
Like the flash of lightning, worldly affairs last only for a moment.
ਬਿਜਲੀ ਦੇ ਲਿਸ਼ਕਾਰੇ ਵਾਙੂ ਛਿਨਭੰਗਰ ਹਨ ਸੰਸਾਰੀ ਅਡੰਬਰ।
ਦਾਮਨੀ = ਬਿਜਲੀ। ਖੇ = ਦਾ।ਜਗਤ ਦਾ ਵਰਤਾਰਾ ਉਸੇ ਤਰ੍ਹਾਂ ਦਾ ਹੈ (ਜਿਵੇਂ) ਬਿਜਲੀ ਦੀ ਲਿਸ਼ਕ (ਥੋੜੇ ਚਿਰ ਲਈ ਹੀ ਹੁੰਦੀ) ਹੈ।
 
वथु सुहावी साइ नानक नाउ जपंदो तिसु धणी ॥२॥
vath suhāvī sā▫e Nānak nā▫o japanḏo ṯis ḏẖaṇī. ||2||
The only thing which is pleasing, O Nanak, is that which inspires one to meditate on the Name of the Master. ||2||
ਮਨ ਭਾਉਂਦੀ ਕੇਵਲ ਓਹੀ ਚੀਜ਼ ਹੈ, ਹੇ ਨਾਨਕ! ਜਿਸ ਦੁਆਰਾ ਉਸ ਮਾਲਕ ਦੇ ਨਾਮ ਦਾ ਆਰਾਧਨ ਹੋਵੇ।
ਵਥੁ = ਵਸਤ, ਚੀਜ਼। ਧਣੀ = ਮਾਲਕ। ਤਿਸੁ ਧਣੀ ਨਾਉ = ਉਸ ਮਾਲਕ ਦਾ ਨਾਮ। ਚਮਤਕਾਰ = ਲਿਸ਼ਕ। ਸਾਇ = ਇਹੀ ॥੨॥(ਇਸ ਲਈ) ਹੇ ਨਾਨਕ! ਉਸ ਮਾਲਕ ਦਾ ਨਾਮ ਜਪਣਾ-(ਅਸਲ ਵਿਚ) ਇਹੀ ਚੀਜ਼ ਸੋਹਣੀ (ਤੇ ਸਦਾ ਟਿਕੇ ਰਹਿਣ ਵਾਲੀ) ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
सिम्रिति सासत्र सोधि सभि किनै कीम न जाणी ॥
Simriṯ sāsṯar soḏẖ sabẖ kinai kīm na jāṇī.
People have searched all the Simritees and Shaastras, but no one knows the Lord's value.
ਇਨਸਾਨਾਂ ਨੇ ਸਾਰੀਆਂ ਸਿਮਰਤੀਆਂ ਅਤੇ ਸ਼ਾਸਤਰ ਖੋਜੇ ਹਨ ਪਰ ਕਿਸੇ ਨੂੰ ਭੀ ਪ੍ਰਭੂ ਦੀ ਕੀਮਤ ਦਾ ਪਤਾ ਨਹੀਂ ਲੱਗਾ।
ਸੋਧਿ = ਸੋਧੇ, ਸੋਧੇ ਹਨ, ਚੰਗੀ ਤਰ੍ਹਾਂ ਵੇਖੇ ਹਨ। ਕੀਮ = ਕੀਮਤ, ਮੁੱਲ।ਸਿਮ੍ਰਿਤੀਆਂ ਸ਼ਾਸਤ੍ਰ ਸਾਰੇ ਚੰਗੀ ਤਰ੍ਹਾਂ ਵੇਖੇ ਹਨ, ਕਿਸੇ ਨੇ ਕਰਤਾਰ ਦੀ ਕੀਮਤ ਨਹੀਂ ਪਾਈ, (ਕੋਈ ਨਹੀਂ ਦੱਸ ਸਕਦਾ ਕਿ ਪ੍ਰਭੂ ਕਿਸ ਮੁੱਲ ਤੋਂ ਮਿਲ ਸਕਦਾ ਹੈ)।
 
जो जनु भेटै साधसंगि सो हरि रंगु माणी ॥
Jo jan bẖetai sāḏẖsang so har rang māṇī.
That being, who joins the Saadh Sangat enjoys the Love of the Lord.
ਜੋ ਪੁਰਸ਼ ਸਤਿ ਸੰਗਤ ਨਾਲ ਮਿਲਦਾ ਹੈ, ਉਹ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਭੋਗਦਾ ਹੈ।
ਰੰਗੁ = ਆਨੰਦ।(ਸਿਰਫ਼) ਉਹ ਮਨੁੱਖ ਪ੍ਰਭੂ (ਦੇ ਮਿਲਾਪ) ਦਾ ਆਨੰਦ ਮਾਣਦਾ ਹੈ ਜੋ ਸਤਸੰਗ ਵਿਚ ਜਾ ਮਿਲਦਾ ਹੈ।
 
सचु नामु करता पुरखु एह रतना खाणी ॥
Sacẖ nām karṯā purakẖ eh raṯnā kẖāṇī.
True is the Naam, the Name of the Creator, the Primal Being. It is the mine of precious jewels.
ਸੱਚਾ ਹੈ ਨਾਮ ਸਰਬ-ਸ਼ਕਤੀਵਾਨ ਸਿਰਜਣਹਾਰ ਦਾ। ਇਹ ਜਵਾਹਿਰਾਤ ਦੀ ਖਾਣ ਹੈ।
ਖਾਣੀ = ਖਾਣ, ਭੰਡਾਰ।ਪ੍ਰਭੂ ਦਾ ਸੱਚਾ ਨਾਮ, ਕਰਤਾਰ ਅਕਾਲ ਪੁਰਖ-ਏਹੀ ਰਤਨਾਂ ਦੀ ਖਾਣ ਹੈ ('ਨਾਮ' ਸਿਮਰਨ ਵਿਚ ਹੀ ਸਾਰੇ ਗੁਣ ਹਨ),
 
मसतकि होवै लिखिआ हरि सिमरि पराणी ॥
Masṯak hovai likẖi▫ā har simar parāṇī.
That mortal, who has such pre-ordained destiny inscribed upon his forehead, meditates in remembrance on the Lord.
ਜਿਸ ਜੀਵ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ ਉਹ ਵਾਹਿਗੁਰੂ ਦਾ ਚਿੰਤਨ ਕਰਦਾ ਹੈ।
ਮਸਤਕਿ = ਮੱਥੇ ਤੇ। ਸਿਮਰਿ = ਸਿਮਰੇ, ਸਿਮਰਦਾ ਹੈ। ਪਰਾਣੀ = ਜੀਵ।ਪਰ ਓਹੀ ਮਨੁੱਖ ਨਾਮ ਸਿਮਰਦਾ ਹੈ, ਜਿਸ ਦੇ ਮੱਥੇ ਤੇ ਭਾਗ ਹੋਣ।
 
तोसा दिचै सचु नामु नानक मिहमाणी ॥४॥
Ŧosā ḏicẖai sacẖ nām Nānak mihmāṇī. ||4||
O Lord, please bless Nanak, Your humble guest, with the supplies of the True Name. ||4||
ਹੇ ਸੁਆਮੀ! ਆਪਣੇ ਪਰਾਹੁਣੇ ਨਾਨਕ ਨੂੰ ਸਤਿਨਾਮ ਸਫ਼ਰ-ਖ਼ਰਚ ਵਜੋਂ ਬਖ਼ਸ਼।
ਤੋਸਾ = ਰਾਹ ਦਾ ਖ਼ਰਚ। ਦਿਚੈ = ਦੇਹ, ਦਿੱਤਾ ਜਾਏ। ਮਿਹਮਾਣੀ = ਖ਼ਾਤਰਦਾਰੀ ॥੪॥(ਹੇ ਪ੍ਰਭੂ!) ਨਾਨਕ ਦੀ ਖ਼ਾਤਰਦਾਰੀ ਏਹੀ ਹੈ ਕਿ ਆਪਣਾ ਸੱਚਾ ਨਾਮ (ਰਾਹ ਲਈ) ਖ਼ਰਚ ਦੇਹ ॥੪॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
अंतरि चिंता नैणी सुखी मूलि न उतरै भुख ॥
Anṯar cẖinṯā naiṇī sukẖī mūl na uṯrai bẖukẖ.
He harbors anxiety within himself, but to the eyes, he appears to be happy; his hunger never departs.
ਆਦਮੀ ਦੇ ਅੰਦਰ ਫ਼ਿਕਰ ਹੈ, ਪ੍ਰੰਤੂ ਅੱਖੀ ਵੇਖਣ ਨੂੰ ਉਹ ਖ਼ੁਸ਼ ਮਲੂਮ ਹੁੰਦਾ ਹੈ ਅਤੇ ਉਸ ਦੀ ਭੁੱਖ ਕਦਾਚਿੱਤ ਦੂਰ ਨਹੀਂ ਹੁੰਦੀ।
ਨੈਣੀ = (ਭਾਵ, ਵੇਖਣ ਨੂੰ), ਜ਼ਾਹਰਾ ਤੌਰ ਤੇ। ਮੂਲਿ ਨ = ਉੱਕਾ ਹੀ ਨਹੀਂ।ਜਿਸ ਮਨੁੱਖ ਦੇ ਮਨ ਵਿਚ ਚਿੰਤਾ ਹੈ ਉਸ ਦੀ ਮਾਇਆ ਦੀ ਭੁੱਖ ਬਿਲਕੁਲ ਨਹੀਂ ਮਿਟਦੀ; ਵੇਖਣ ਨੂੰ ਭਾਵੇਂ ਉਹ ਸੁਖੀ ਜਾਪਦਾ ਹੋਵੇ।
 
नानक सचे नाम बिनु किसै न लथो दुखु ॥१॥
Nānak sacẖe nām bin kisai na latho ḏukẖ. ||1||
O Nanak, without the True Name, no one's sorrows have ever departed. ||1||
ਨਾਨਕ ਸੱਚੇ ਨਾਮ ਦੇ ਬਗੈਰ ਕਦੇ ਕਿਸੇ ਦਾ ਗਮ ਦੁਰ ਨਹੀਂ ਹੋਇਆ।
xxx ॥੧॥ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਦਾ ਭੀ ਦੁੱਖ ਦੂਰ ਨਹੀਂ ਹੁੰਦਾ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
मुठड़े सेई साथ जिनी सचु न लदिआ ॥
Muṯẖ▫ṛe se▫ī sāth jinī sacẖ na laḏi▫ā.
Those caravans which did not load the Truth have been plundered.
ਕਾਫਲੇ ਜੋ ਆਪਣੇ ਨਾਲ ਲੈ ਜਾਣ ਨੂੰ ਸੱਚ ਨਹੀਂ ਲਦਦੇ ਉਹ ਠੱਗੇ ਜਾਂਦੇ ਹਨ।
ਸਾਥ = ਕਾਫ਼ਲੇ, ਵਪਾਰੀਆਂ ਦੇ ਟੋਲੇ।ਉਹਨਾਂ (ਜੀਵ-) ਵਪਾਰੀਆਂ ਦੇ ਟੋਲਿਆਂ ਦੇ ਟੋਲੇ ਲੁੱਟੇ ਗਏ (ਜਾਣੋ) ਜਿਨ੍ਹਾਂ ਨੇ ਪ੍ਰਭੂ ਦਾ ਨਾਮ ਰੂਪ ਸੌਦਾ ਨਹੀਂ ਲੱਦਿਆ,
 
नानक से साबासि जिनी गुर मिलि इकु पछाणिआ ॥२॥
Nānak se sābās jinī gur mil ik pacẖẖāṇi▫ā. ||2||
O Nanak, those who meet the True Guru, and acknowledge the One Lord, are congratulated. ||2||
ਨਾਨਕ ਜੋ ਸੱਚੇ ਗੁਰਾਂ ਨੂੰ ਮਿਲ ਕੇ ਅਦੁੱਤੀ ਪਰਖ ਸਿਆਣਦੇ ਹਨ ਉਨ੍ਹਾਂ ਨੂੰ ਵਧਾਈ ਮਿਲਦੀ ਹੈ।
ਸਾਬਾਸਿ = ਧੰਨ। ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੨॥ਪਰ ਹੇ ਨਾਨਕ! ਸ਼ਾਬਾਸ਼ੇ ਉਹਨਾਂ ਨੂੰ ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨੂੰ ਪਛਾਣ ਲਿਆ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
जिथै बैसनि साध जन सो थानु सुहंदा ॥
Jithai baisan sāḏẖ jan so thān suhanḏā.
Beautiful is that place, where the Holy people dwell.
ਸੁੰਦਰ ਹੈ ਉਹ ਜਗ੍ਹਾ ਜਿਥੇ ਪਵਿੱਤਰ ਪੁਰਸ਼ ਬੈਠਦੇ ਹਨ।
ਬੈਸਨਿ = ਬੈਠਦੇ ਹਨ।ਜਿਸ ਥਾਂ ਤੇ ਗੁਰਮੁਖ ਮਨੁੱਖ ਬੈਠਦੇ ਹਨ ਉਹ ਥਾਂ ਸੋਹਣਾ ਹੋ ਜਾਂਦਾ ਹੈ,
 
ओइ सेवनि सम्रिथु आपणा बिनसै सभु मंदा ॥
O▫e sevan sammrith āpṇā binsai sabẖ manḏā.
They serve their All-powerful Lord, and they give up all their evil ways.
ਉਹ ਆਪਣੇ ਸਰਬ ਸ਼ਕਤੀਮਾਨ ਸੁਆਮੀ ਦੀ ਟਹਿਲ ਕਮਾਉਂਦੇ ਹਨ ਤੇ ਉਨ੍ਹਾਂ ਦੇ ਸਾਰੇ ਪਾਪ ਝੜ ਜਾਂਦੇ ਹਨ।
ਓਇ = ਉਹ ਗੁਰਮੁਖ ਬੰਦੇ। ਮੰਦਾ = ਮੰਦ, ਭੈੜ।(ਕਿਉਂਕਿ) ਉਹ ਗੁਰਮੁਖ ਬੰਦੇ (ਓਥੇ ਬੈਠ ਕੇ) ਆਪਣੇ ਸਮਰੱਥ ਪ੍ਰਭੂ ਨੂੰ ਸਿਮਰਦੇ ਹਨ (ਜਿਸ ਕਰਕੇ ਉਹਨਾਂ ਦੇ ਮਨ ਵਿਚੋਂ) ਸਾਰੀ ਬੁਰਾਈ ਨਾਸ ਹੋ ਜਾਂਦੀ ਹੈ।
 
पतित उधारण पारब्रहम संत बेदु कहंदा ॥
Paṯiṯ uḏẖāraṇ pārbarahm sanṯ beḏ kahanḏā.
The Saints and the Vedas proclaim, that the Supreme Lord God is the Saving Grace of sinners.
ਸਾਧੂ ਅਤੇ ਵੇਦ ਆਖਦੇ ਹਨ ਕਿ ਸ਼੍ਰੋਮਣੀ ਸਾਹਿਬ ਪਾਪੀਆਂ ਨੂੰ ਪਾਰ ਉਤਾਰਨ ਵਾਲਾ ਹੈ।
ਪਾਰਬ੍ਰਹਮ = ਹੇ ਪਾਰਬ੍ਰਹਮ!ਹੇ ਪਾਰਬ੍ਰਹਮ! ਤੂੰ (ਵਿਕਾਰਾਂ ਵਿਚ) ਡਿੱਗਿਆਂ ਨੂੰ ਬਚਾਣ ਵਾਲਾ ਹੈਂ-ਇਹ ਗੱਲ ਸੰਤ ਜਨ ਭੀ ਆਖਦੇ ਹਨ ਤੇ ਬੇਦ ਭੀ ਆਖਦਾ ਹੈ,
 
भगति वछलु तेरा बिरदु है जुगि जुगि वरतंदा ॥
Bẖagaṯ vacẖẖal ṯerā biraḏ hai jug jug varṯanḏā.
You are the Lover of Your devotees - this is Your natural way, in each and every age.
ਸੰਤਾਂ ਦਾ ਪਿਆਰਾ ਤੇਰਾ ਗੁਣ ਸੁਚਕ ਨਾਮ ਹੈ। ਹਰ ਯੁਗ ਅੰਦਰ ਤੂੰ ਇਸ ਤਰ੍ਹਾਂ ਕਰਦਾ ਰਿਹਾ ਹੈਂ।
ਭਗਤਿ ਵਛਲੁ = ਉਹ ਜਿਸ ਨੂੰ ਭਗਤੀ ਪਿਆਰੀ ਲੱਗਦੀ ਹੈ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਜੁਗਿ ਜੁਗਿ = ਹਰੇਕ ਜੁਗ ਵਿਚ।ਭਗਤਾਂ ਨੂੰ ਪਿਆਰ ਕਰਨਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ, ਤੇਰਾ ਇਹ ਸੁਭਾਉ ਸਦਾ ਕਾਇਮ ਰਹਿੰਦਾ ਹੈ।
 
नानकु जाचै एकु नामु मनि तनि भावंदा ॥५॥
Nānak jācẖai ek nām man ṯan bẖāvanḏā. ||5||
Nanak asks for the One Name, which is pleasing to his mind and body. ||5||
ਨਾਨਕ ਇਕ ਨਾਮ ਦੀ ਹੀ ਮੰਗ ਕਰਦਾ ਹੈ। ਜੋ ਉਸ ਦੀ ਆਤਮਾ ਅਤੇ ਦੇਹਿ ਨੂੰ ਚੰਗਾ ਲਗਦਾ ਹੈ।
ਜਾਚੈ = ਮੰਗਦਾ ਹੈ। ਮਨਿ = ਮਨ ਵਿਚ। ਭਾਵੰਦਾ = ਭਾਉਂਦਾ ਹੈ ॥੫॥ਨਾਨਕ ਤੇਰਾ ਨਾਮ ਹੀ ਮੰਗਦਾ ਹੈ (ਨਾਨਕ ਨੂੰ ਤੇਰਾ ਨਾਮ ਹੀ) ਮਨ ਤਨ ਵਿਚ ਪਿਆਰਾ ਲੱਗਦਾ ਹੈ ॥੫॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
चिड़ी चुहकी पहु फुटी वगनि बहुतु तरंग ॥
Cẖiṛī cẖuhkī pahu futī vagan bahuṯ ṯarang.
The sparrows are chirping, and dawn has come; the wind stirs up the waves.
ਚਿੜੀ ਦੇ ਚਹਿਚਹਾਉਣ ਤੇ ਪੋਹ ਫੁਟਣ ਨਾਲ ਪ੍ਰਾਣੀ ਦੇ ਅੰਦਰ ਬੜੀਆਂ ਲਹਿਰਾਂ ਚਲ ਪੈਦੀਆਂ ਹਨ।
ਚੁਹਕੀ = ਬੋਲੀ। ਪਹ ਫੁਟੀ = ਪਹੁ-ਫੁਟਾਲਾ ਹੋਇਆ, ਅੰਮ੍ਰਿਤ ਵੇਲਾ ਹੋਇਆ। ਤਰੰਗ = ਲਹਿਰਾਂ, ਸਿਮਰਨ ਦੇ ਤਰੰਗ।ਜਦੋਂ ਪਹੁ-ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ, ਉਸ ਵੇਲੇ (ਭਗਤ ਦੇ ਹਿਰਦੇ ਵਿਚ ਸਿਮਰਨ ਦੇ) ਤਰੰਗ ਬਹੁਤ ਉੱਠਦੇ ਹਨ।
 
अचरज रूप संतन रचे नानक नामहि रंग ॥१॥
Acẖraj rūp sanṯan racẖe Nānak nāmėh rang. ||1||
Such a wondrous thing the Saints have fashioned, O Nanak, in the Love of the Naam. ||1||
ਰੱਬ ਦੇ ਨਾਮ ਦੀ ਪ੍ਰੀਤ ਅੰਦਰ ਸਾਧੂ ਇਕ ਅਸਚਰਜ ਦ੍ਰਿਸ਼ ਸਾਜ ਲੈਂਦੇ ਹਨ।
ਨਾਮਹਿ = ਨਾਮ ਵਿਚ ॥੧॥ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦਾ ਪ੍ਰਭੂ ਦੇ ਨਾਮ ਵਿਚ ਪਿਆਰ ਹੁੰਦਾ ਹੈ ਉਹਨਾਂ ਨੇ (ਇਸ ਪਹੁ-ਫੁਟਾਲੇ ਦੇ ਸਮੇ) ਅਚਰਜ ਰੂਪ ਰਚੇ ਹੁੰਦੇ ਹਨ (ਭਾਵ, ਉਹ ਬੰਦੇ ਇਸ ਸਮੇ ਪ੍ਰਭੂ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ) ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
घर मंदर खुसीआ तही जह तू आवहि चिति ॥
Gẖar manḏar kẖusī▫ā ṯahī jah ṯū āvahi cẖiṯ.
Homes, palaces and pleasures are there, where You, O Lord, come to mind.
ਗ੍ਰਹਿ ਮਹਿਲ ਤੇ ਮੌਜ ਬਹਾਰਾ ਉਥੇ ਹਨ ਜਿਥੇ ਤੂੰ ਦਿਲੋਂ ਯਾਦ ਕੀਤਾ ਜਾਂਦਾ ਹੈ।
ਤਹੀ ਘਰ ਮੰਦਰ = ਉਹਨਾਂ ਘਰਾਂ ਮੰਦਰਾਂ ਵਿਚ। ਜਹ = ਜਿੱਥੇ। ਚਿਤਿ = ਚਿੱਤ ਵਿਚ।ਉਹਨਾਂ ਘਰਾਂ ਮੰਦਰਾਂ ਵਿਚ ਹੀ (ਅਸਲੀ) ਖ਼ੁਸ਼ੀਆਂ ਹਨ ਜਿੱਥੇ (ਹੇ ਪ੍ਰਭੂ!) ਤੂੰ ਯਾਦ ਆਉਂਦਾ ਹੈਂ।
 
दुनीआ कीआ वडिआईआ नानक सभि कुमित ॥२॥
Ḏunī▫ā kī▫ā vaḏi▫ā▫ī▫ā Nānak sabẖ kumiṯ. ||2||
All worldly grandeur, O Nanak, is like false and evil friends. ||2||
ਸੰਸਾਰੀ ਸ਼ਾਨ ਸ਼ੋਕਤਾਂ, ਹੇ ਨਾਨਕ! ਸਮੂਹ ਖੋਟੇ ਮਿਤਾ ਦੀ ਮਾਨਿੰਦ ਹਨ।
ਕੁਮਿਤ = ਖੋਟੇ ਮਿੱਤਰ ॥੨॥ਹੇ ਨਾਨਕ! (ਜੇ ਪ੍ਰਭੂ ਵਿੱਸਰੇ ਤਾਂ) ਦੁਨੀਆ ਦੀਆਂ ਸਾਰੀਆਂ ਵਡਿਆਈਆਂ ਸਾਰੇ ਖੋਟੇ ਮਿੱਤਰ ਹਨ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
हरि धनु सची रासि है किनै विरलै जाता ॥
Har ḏẖan sacẖī rās hai kinai virlai jāṯā.
The wealth of the Lord is the true capital; how rare are those who understand this.
ਵਾਹਿਗੁਰੂ ਦੀ ਦੌਲਤ ਸਚੀ ਪੁੰਜੀ ਹੈ ਕੋਈ ਟਾਂਵਾ ਟਲਾ ਹੀ ਇਸ ਨੂੰ ਸਮਝਦਾ ਹੈ।
ਸਚੀ = ਸਦਾ ਕਾਇਮ ਰਹਿਣ ਵਾਲੀ। ਰਾਸਿ = ਪੂੰਜੀ।ਹੇ ਭਰਾਵੋ! ਪਰਮਾਤਮਾ ਦਾ ਨਾਮ-ਰੂਪ ਧਨ ਸਦਾ ਕਾਇਮ ਰਹਿਣ ਵਾਲੀ ਪੂੰਜੀ ਹੈ, (ਪਰ) ਕਿਸੇ ਵਿਰਲੇ ਨੇ ਹੀ ਇਹ ਗੱਲ ਸਮਝੀ ਹੈ,
 
तिसै परापति भाइरहु जिसु देइ बिधाता ॥
Ŧisai parāpaṯ bẖā▫irahu jis ḏe▫e biḏẖāṯā.
He alone receives it, O Siblings of Destiny, unto whom the Architect of Destiny gives it.
ਕੇਵਲ ਉਹੀ ਇਸ ਨੂੰ ਹਾਸਲ ਕਰਦਾ ਹੈ, ਜਿਸ ਨੂੰ ਕਿਸਮਤ ਦਾ ਲਿਖਾਰੀ ਦਿੰਦਾ ਹੈ, ਹੇ ਭਰਾਓ!
ਤਿਸੈ = ਤਿਸ ਹੀ, ਉਸੇ ਨੂੰ ਹੀ। ਭਾਇਰਹੁ = ਹੇ ਭਰਾਵੋ! ਬਿਧਾਤਾ = ਸਿਰਜਨਹਾਰ ਪ੍ਰਭੂ।(ਤੇ ਇਹ ਪੂੰਜੀ) ਉਸੇ ਨੂੰ ਹੀ ਮਿਲਦੀ ਹੈ ਜਿਸ ਨੂੰ ਕਰਤਾਰ (ਆਪ) ਦੇਂਦਾ ਹੈ।
 
मन तन भीतरि मउलिआ हरि रंगि जनु राता ॥
Man ṯan bẖīṯar ma▫oli▫ā har rang jan rāṯā.
His servant is imbued with the Love of the Lord; his body and mind blossom forth.
ਵਾਹਿਗੁਰੂ ਦਾ ਗੋਲਾ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਜੋ ਉਸ ਦੇ ਚਿੱਤ ਅਤੇ ਸ਼ਰੀਰ ਵਿੱਚ ਪ੍ਰਫੁਲਤ ਹੋ ਰਿਹਾ ਹੈ।
ਭੀਤਰਿ = ਅੰਦਰ। ਮਉਲਿਆ = ਖਿੜਿਆ ਹੈ। ਰੰਗਿ = ਪਿਆਰ ਵਿਚ।(ਜਿਸ ਭਾਗਾਂ ਵਾਲੇ ਨੂੰ ਇਹ 'ਨਾਮ'-ਰਾਸਿ ਮਿਲਦੀ ਹੈ) ਉਹ ਮਨੁੱਖ ਪ੍ਰਭੂ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਤਨ ਵਿਚ ਖਿੜ ਪੈਂਦਾ ਹੈ।
 
साधसंगि गुण गाइआ सभि दोखह खाता ॥
Sāḏẖsang guṇ gā▫i▫ā sabẖ ḏokẖah kẖāṯā.
In the Saadh Sangat, the Company of the Holy, he sings the Glorious Praises of the Lord, and all of his sufferings are removed.
ਸਤਿ ਸੰਗਤ ਅੰਦਰ ਉਹ ਸਾਹਿਬ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਇਸ ਤਰ੍ਹਾਂ ਸਾਰੀਆਂ ਤਕਲੀਫਾ ਤੋਂ ਖਲਾਸੀ ਪਾ ਜਾਂਦਾ ਹੈ।
ਦੋਖਹ = ਐਬਾਂ ਨੂੰ।(ਜਿਉਂ ਜਿਉਂ) ਸਤਸੰਗ ਵਿਚ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ (ਤਿਉਂ ਤਿਉਂ ਉਹ) ਸਾਰੇ ਵਿਕਾਰਾਂ ਨੂੰ ਮੁਕਾਂਦਾ ਜਾਂਦਾ ਹੈ।
 
नानक सोई जीविआ जिनि इकु पछाता ॥६॥
Nānak so▫ī jīvi▫ā jin ik pacẖẖāṯā. ||6||
O Nanak, he alone lives, who acknowledges the One Lord. ||6||
ਨਾਨਕ ਕੇਵਲ ਉਹੀ ਜੀਉਂਦਾ ਹੈ ਜੋ ਇਕ ਸਾਹਿਬ ਨੂੰ ਹੀ ਸਿਞਾਣਦਾ ਹੈ।
ਜਿਨਿ = ਜਿਸ ਨੇ ॥੬॥ਹੇ ਨਾਨਕ! ਉਹੀ ਮਨੁੱਖ (ਅਸਲ ਵਿਚ) ਜੀਉਂਦਾ ਹੈ ਜਿਸ ਨੇ ਇਕ ਪ੍ਰਭੂ ਨੂੰ ਪਛਾਣਿਆ ਹੈ ॥੬॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
खखड़ीआ सुहावीआ लगड़ीआ अक कंठि ॥
Kẖakẖ▫ṛī▫ā suhāvī▫ā lagṛī▫ā ak kanṯẖ.
The fruit of the swallow-wort plant looks beautiful, attached to the branch of the tree;
ਮੁੱਢਲੀ ਸ਼ਾਖ ਨਾਲ ਜੁੜਿਆ ਹੋਇਆ ਅੱਕ ਦੀਆਂ ਕਕੜੀਆਂ ਸੁੰਦਰ ਲਗਦੀਆਂ ਹਨ।
ਅਕ ਕੰਠਿ = ਅੱਕ ਦੇ ਗਲ ਨਾਲ।(ਅੱਕ ਦੀਆਂ) ਕੱਕੜੀਆਂ (ਤਦ ਤਕ) ਸੋਹਣੀਆਂ ਹਨ (ਜਦ ਤਕ) ਅੱਕ ਦੇ ਗਲ (ਭਾਵ, ਟਹਿਣੀ ਨਾਲ) ਲੱਗੀਆਂ ਹੋਈਆਂ ਹਨ,
 
बिरह विछोड़ा धणी सिउ नानक सहसै गंठि ॥१॥
Birah vicẖẖoṛā ḏẖaṇī si▫o Nānak sahsai ganṯẖ. ||1||
but when it is separated from the stem of its Master, O Nanak, it breaks apart into thousands of fragments. ||1||
ਆਪਣੇ ਮਾਲਕ ਨਾਲ ਪ੍ਰੀਤ ਟੁਟਣ ਤੇ ਉਨ੍ਹਾਂ ਦੇ ਹਜਾਰਾ ਹੀ ਤੁੰਬੇ ਹੋ ਜਾਂਦੇ ਹਨ, ਹੇ ਨਾਨਕ!
ਬਿਰਹ = ਵਿਜੋਗ। ਧਣੀ ਸਿਉ = ਮਾਲਕ ਨਾਲੋਂ। ਸਹਸੈ = ਹਜ਼ਾਰਾਂ ਹੀ। ਗੰਠਿ = ਗੰਢਾਂ, ਤੂੰਬੇ ॥੧॥ਪਰ, ਹੇ ਨਾਨਕ! ਮਾਲਕ (ਅੱਕ) ਨਾਲੋਂ ਜਦੋਂ ਵਿਜੋਗ ਵਿਛੋੜਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਹਜ਼ਾਰਾਂ ਤੂੰਬੇ ਹੋ ਜਾਂਦੇ ਹਨ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
विसारेदे मरि गए मरि भि न सकहि मूलि ॥
visāreḏe mar ga▫e mar bẖė na sakahi mūl.
Those who forget the Lord die, but they cannot die a complete death.
ਜੋ ਸਾਹਿਬ ਨੂੰ ਭੁਲਾਉਂਦੇ ਹਨ ਉਹ ਮਰ ਜਾਂਦੇ ਹਨ, ਪਰ ਉਹ ਜੜੋ ਹੀ ਨਹੀਂ ਮਰਦੇ।
ਵਿਸਾਰੇਦੇ = ਵਿਸਾਰਨ ਵਾਲੇ। ਮੂਲਿ = ਉੱਕਾ ਹੀ, ਚੰਗੀ ਤਰ੍ਹਾਂ, ਮੁਕੰਮਲ ਤੌਰ ਤੇ।ਪਰਮਾਤਮਾ ਨੂੰ ਵਿਸਾਰਨ ਵਾਲੇ ਬੰਦੇ ਮੋਏ ਹੋਏ (ਜਾਣੋ), ਪਰ ਉਹ ਚੰਗੀ ਤਰ੍ਹਾਂ ਮਰ ਭੀ ਨਹੀਂ ਸਕਦੇ।
 
वेमुख होए राम ते जिउ तसकर उपरि सूलि ॥२॥
vaimukẖ ho▫e rām ṯe ji▫o ṯaskar upar sūl. ||2||
Those who turn their backs on the Lord suffer, like the thief impaled on the gallows. ||2||
ਜੋ ਸਾਹਿਬ ਵਲੋਂ ਮੂੰਹ ਫੇਰਦੇ ਹਨ ਉਹ ਸੂਲੀ ਤੇ ਚੜ੍ਹੇ ਹੋਏ ਚੌਰ ਵਾਙੂ ਤਸੀਹਾ ਝੱਲਦੇ ਹਨ।
ਤਸਕਰ = ਚੋਰ। ਸੂਲਿ = ਸੂਲੀ ॥੨॥ਜਿਨ੍ਹਾਂ ਨੇ ਪ੍ਰਭੂ ਵਲੋਂ ਮੂੰਹ ਮੋੜਿਆ ਹੋਇਆ ਹੈ ਉਹ ਇਉਂ ਹਨ ਜਿਵੇਂ ਸੂਲੀ ਉਤੇ ਚਾੜ੍ਹੇ ਹੋਏ ਚੋਰ ਹਨ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
सुख निधानु प्रभु एकु है अबिनासी सुणिआ ॥
Sukẖ niḏẖān parabẖ ek hai abẖināsī suṇi▫ā.
The One God is the treasure of peace; I have heard that He is eternal and imperishable.
ਮੈਂ ਇਕ ਸੁਆਮੀ ਨੂੰ ਅਟਲ ਆਰਾਮ ਦਾ ਖ਼ਜ਼ਾਨਾ ਸੁਣਿਆ ਹੈ।
ਸੁਖ ਨਿਧਾਨੁ = ਸੁਖਾਂ ਦਾ ਖ਼ਜ਼ਾਨਾ।ਇਕ ਪਰਮਾਤਮਾ ਹੀ ਸੁਖਾਂ ਦਾ ਖ਼ਜ਼ਾਨਾ ਹੈ ਜੋ (ਪਰਮਾਤਮਾ) ਅਬਿਨਾਸ਼ੀ ਸੁਣੀਦਾ ਹੈ।
 
जलि थलि महीअलि पूरिआ घटि घटि हरि भणिआ ॥
Jal thal mahī▫al pūri▫ā gẖat gẖat har bẖaṇi▫ā.
He is totally pervading the water, the land and the sky; the Lord is said to be permeating each and every heart.
ਵਾਹਿਗੁਰੂ ਸਮੁੰਦਰ, ਖੁਸ਼ਕ ਧਰਤੀ ਅਸਮਾਨ ਅਤੇ ਹਰ ਦਿਲ ਨੂੰ ਪਰੀਪੂਰਨ ਕਰ ਰਿਹਾ ਆਖਿਆ ਜਾਂਦਾ ਹੈ।
ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਭਾਵ, ਧਰਤੀ ਦੇ ਉੱਪਰ। ਘਟਿ ਘਟਿ = ਹਰੇਕ ਘਟ ਵਿਚ। ਭਣਿਆ = ਕਿਹਾ ਜਾਂਦਾ ਹੈ।ਪਾਣੀ ਵਿਚ, ਧਰਤੀ ਦੇ ਅੰਦਰ, ਧਰਤੀ ਦੇ ਉਤੇ (ਉਹ ਪ੍ਰਭੂ) ਮੌਜੂਦ ਹੈ, ਹਰੇਕ ਸਰੀਰ ਵਿਚ ਉਹ ਪ੍ਰਭੂ (ਵੱਸਦਾ) ਕਿਹਾ ਜਾਂਦਾ ਹੈ,
 
ऊच नीच सभ इक समानि कीट हसती बणिआ ॥
Ūcẖ nīcẖ sabẖ ik samān kīt hasṯī baṇi▫ā.
He looks alike upon the high and the low, the ant and the elephant.
ਉਹ ਸਾਰਿਆਂ ਉਚਿਆਂ ਅਤੇ ਨੀਵਿਆਂ, ਕੀੜੀ ਅਤੇ ਹਾਥੀ ਅੰਦਰ ਇਕਸਾਰ ਸੁਭਾਇਮਾਨ ਹੋ ਰਿਹਾ ਹੈ।
ਕੀਟ = ਕੀੜੇ।ਉੱਚੇ ਨੀਵੇਂ ਸਾਰੇ ਜੀਵਾਂ ਵਿਚ ਇਕੋ ਜਿਹਾ ਵਰਤ ਰਿਹਾ ਹੈ। ਕੀੜੇ (ਤੋਂ ਲੈ ਕੇ) ਹਾਥੀ (ਤਕ, ਸਾਰੇ ਉਸ ਪ੍ਰਭੂ ਤੋਂ ਹੀ) ਬਣੇ ਹਨ।
 
मीत सखा सुत बंधिपो सभि तिस दे जणिआ ॥
Mīṯ sakẖā suṯ banḏẖipo sabẖ ṯis ḏe jaṇi▫ā.
Friends, companions, children and relatives are all created by Him.
ਮਿਤ੍ਰ, ਸਾਥੀ, ਪੁਤ੍ਰ ਅਤੇ ਸਨਬੰਧੀ ਸਾਰੇ ਉਸ ਦੇ ਪੈਦਾ ਕੀਤੇ ਹੋਏ ਹਨ।
ਜਣਿਆ = ਜਣੇ ਹੋਏ, ਪੈਦਾ ਕੀਤੇ ਹੋਏ।(ਸਾਰੇ) ਮਿੱਤਰ, ਸਾਥੀ, ਪੁੱਤਰ ਸਨਬੰਧੀ ਸਾਰੇ ਉਸ ਪ੍ਰਭੂ ਦੇ ਹੀ ਪੈਦਾ ਕੀਤੇ ਹੋਏ ਹਨ।
 
तुसि नानकु देवै जिसु नामु तिनि हरि रंगु मणिआ ॥७॥
Ŧus Nānak ḏevai jis nām ṯin har rang maṇi▫ā. ||7||
O Nanak, one who is blessed with the Naam, enjoys the Lord's love and affection. ||7||
ਜਿਸ ਨੂੰ, ਹੇ ਨਾਨਕ! ਵਾਹਿਗੁਰੂ ਆਪਣੀ ਪਰਸੰਨਤਾ ਦੁਆਰਾ ਆਪਣਾ ਨਾਮ ਬਖਸ਼ਦਾ ਹੈ, ਉਹ ਉਸ ਦੀ ਪ੍ਰੀਤ ਦਾ ਅਨੰਦ ਲੈਦਾ ਹੈ।
ਤੁਸਿ = ਤ੍ਰੁੱਠ ਕੇ। ਨਾਨਕੁ ਦੇਵੈ = (ਗੁਰੂ) ਨਾਨਕ ਦੇਂਦਾ ਹੈ। {ਨੋਟ: ਲਫ਼ਜ਼ 'ਨਾਨਕ' ਅਤੇ ਨਾਨਕੁ ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। ਜੇ ਏਥੇ ਲਫ਼ਜ਼ 'ਨਾਨਕ' ਹੁੰਦਾ, ਤਾਂ ਇਸ ਤੁਕ ਦਾ ਅਰਥ ਇਉਂ ਹੁੰਦਾ: ਹੇ ਨਾਨਕ! (ਪ੍ਰਭੂ) ਤ੍ਰੁੱਠ ਕੇ ਜਿਸ ਨੂੰ ਨਾਮ ਦੇਂਦਾ ਹੈ ਉਸ ਨੇ ਹਰਿ-ਨਾਮ ਦਾ ਰੰਗ ਮਾਣਿਆ ਹੈ} ॥੭॥ਜਿਸ ਜੀਵ ਨੂੰ (ਗੁਰੂ) ਨਾਨਕ ਤੁੱਠ ਕੇ 'ਨਾਮ' ਦੇਂਦਾ ਹੈ ਉਸ ਨੇ ਹੀ ਹਰਿ-ਨਾਮ ਦਾ ਰੰਗ ਮਾਣਿਆ ਹੈ ॥੭॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
जिना सासि गिरासि न विसरै हरि नामां मनि मंतु ॥
Jinā sās girās na visrai har nāmāʼn man manṯ.
Those who do not forget the Lord, with each breath and morsel of food, whose minds are filled with the Mantra of the Lord's Name -
ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਨੂੰ ਨਹੀਂ ਭੁਲਾਉਂਦੇ ਅਤੇ ਜਿਨ੍ਹਾਂ ਦੇ ਚਿੱਤ ਅੰਦਰ ਇਹ ਮੰਤ੍ਰ ਹੈ,
ਸਾਸਿ = ਸੁਆਸ ਨਾਲ। ਗਿਰਾਸਿ = ਗਰਾਹੀ ਨਾਲ, ਖਾਂਦਿਆਂ। ਮਨਿ = ਮਨ ਵਿਚ। ਮੰਤੁ = ਮੰਤਰ।ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ-ਰੂਪ ਮੰਤਰ (ਵੱਸ ਰਿਹਾ) ਹੈ;
 
धंनु सि सेई नानका पूरनु सोई संतु ॥१॥
Ḏẖan sė se▫ī nānkā pūran so▫ī sanṯ. ||1||
they alone are blessed; O Nanak, they are the perfect Saints. ||1||
ਕੇਵਲ ਓਹੀ ਮੁਬਾਰਕ ਹਨ ਅਤੇ ਕੇਵਲ ਉਹੀ ਪੂਰੇ ਸਾਧੂ ਹਨ, ਹੇ ਨਾਨਕ!
ਧੰਨੁ = ਮੁਬਾਰਿਕ। ਸੋਈ = ਉਹੀ ਬੰਦਾ ॥੧॥ਹੇ ਨਾਨਕ! ਉਹੀ ਬੰਦੇ ਮੁਬਾਰਿਕ ਹਨ, ਉਹੀ ਮਨੁੱਖ ਪੂਰਨ ਸੰਤ ਹੈ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
अठे पहर भउदा फिरै खावण संदड़ै सूलि ॥
Aṯẖe pahar bẖa▫uḏā firai kẖāvaṇ sanḏ▫ṛai sūl.
Twenty-four hours a day, he wanders around, driven by his hunger for food.
ਖਾਣ ਦੇ ਦੁਖ ਅੰਦਰ ਆਦਮੀ ਦਿਨ ਰਾਤ ਭਟਕਦਾ ਫਿਰਦਾ ਹੈ।
ਅਠੇ ਪਹਰ = ਚਾਰ ਪਹਿਰ ਦਿਨ ਤੇ ਚਾਰ ਪਹਿਰ ਰਾਤ, ਦਿਨ ਰਾਤ। ਸੰਦੜੇ = ਦੇ। ਖਾਵਣ ਸੰਦੜੈ = ਖਾਣ ਦੇ। ਖਾਵਣ ਸੰਦੜੈ ਸੂਲਿ = ਖਾਣ ਦੇ ਦੁਖ ਵਿਚ {ਸੂਲਿ' ਅਧਿਕਰਣ-ਕਾਰਕ, ਇਕ-ਵਚਨ ਹੈ ਲਫ਼ਜ਼ 'ਸੂਲੁ' ਤੋਂ, ਇਸ ਲਈ 'ਸੰਦੜੇ' ਦੀ ਥਾਂ ਸੰਦੜੈ ਵਰਤਿਆ ਹੈ}।ਜੇ ਕੋਈ ਮਨੁੱਖ ਦਿਨ ਰਾਤ ਖਾਣ ਦੇ ਦੁੱਖ ਵਿਚ (ਢਿੱਡ ਦੇ ਝੁਲਕੇ ਲਈ ਹੀ) ਭਟਕਦਾ ਫਿਰੇ,
 
दोजकि पउदा किउ रहै जा चिति न होइ रसूलि ॥२॥
Ḏojak pa▫uḏā ki▫o rahai jā cẖiṯ na ho▫e rasūl. ||2||
How can he escape from falling into hell, when he does not remember the Prophet? ||2||
ਉਹ ਨਰਕ ਵਿੱਚ ਪੈਣ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ, ਜਦੋਂ ਉਹ ਆਪਣੇ ਮਜਹਬੀ ਮੁਰਸ਼ਦ ਨੂੰ ਯਾਦ ਨਹੀਂ ਕਰਦਾ।
ਦੋਜਕਿ = ਦੋਜ਼ਕ ਵਿਚ। ਰਸੂਲਿ = ਪੈਗ਼ੰਬਰ ਦੀ 'ਰਾਹੀਂ, ਗੁਰੂ ਦੀ ਰਾਹੀਂ {ਨੋਟ: ਕਿਸੇ ਮੁਸਲਮਾਨ ਨਾਲ ਗੱਲ ਹੋ ਰਹੀ ਹੈ ਇਸ ਲਈ 'ਗੁਰੂ' ਦੇ ਥਾਂ ਰਸੂਲ ਵਰਤਿਆ ਹੈ} ॥੨॥ਤੇ ਉਸ ਦੇ ਚਿੱਤ ਵਿਚ ਗੁਰੂ-ਪੈਗ਼ੰਬਰ ਦੀ ਰਾਹੀਂ ਰੱਬ ਨਾਹ (ਯਾਦ) ਹੋਵੇ ਤਾਂ ਉਹ ਦੋਜ਼ਕ ਵਿਚ ਪੈਣੋਂ ਕਿਵੇਂ ਬਚ ਸਕਦਾ ਹੈ? ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX