Sri Guru Granth Sahib Ji

Ang: / 1430

Your last visited Ang:

हउ हउ करती जगु फिरी ना धनु स्मपै नालि ॥
Ha▫o ha▫o karṯī jag firī nā ḏẖan sampai nāl.
Practicing egotism, selfishness and conceit, she wanders around the world, but her wealth and property will not go with her.
ਹੰਕਾਰ ਤੇ ਖੁਦੀ ਕਰਦੀ ਹੋਈ, ਉਹ ਦੌਲਤ ਤੇ ਜਾਇਦਾਦ ਜਮ੍ਹਾ ਕਰਨ ਲਈ ਸੰਸਾਰ ਅੰਦਰ ਭਾਉਂਦੀਂ ਫਿਰੀ, ਪਰ ਇਹ ਦੌਲਤ ਉਹਦੇ ਸਾਥ ਨਹੀਂ ਜਾਣੀ।
ਹਉ ਹਉ ਕਰਤੀ = ਮਮਤਾ-ਜਾਲ ਵਿਚ ਫਸੀ ਹੋਈ। ਸੰਪੈ = ਧਨ-ਪਦਾਰਥ।(ਲੁਕਾਈ ਆਮ ਤੌਰ ਤੇ) ਮਮਤਾ-ਜਲ ਵਿਚ ਫਸੀ ਹੋਈ (ਸਾਰਾ) ਜਗਤ (ਮਾਇਆ ਦੀ ਖ਼ਾਤਰ) ਭਾਲਦੀ ਫਿਰਦੀ ਹੈ, ਪਰ (ਇਕੱਠਾ ਕੀਤਾ) ਧਨ ਪਦਾਰਥ ਕਿਸੇ ਦਾ ਨਾਲ ਨਹੀਂ ਜਾਂਦਾ।
 
अंधी नामु न चेतई सभ बाधी जमकालि ॥
Anḏẖī nām na cẖeṯ▫ī sabẖ bāḏẖī jamkāl.
The spiritually blind do not even think of the Naam; they are all bound and gagged by the Messenger of Death.
ਅੰਨ੍ਹੀ ਨਾਮ ਦਾ ਚਿੰਤਨ ਨਹੀਂ ਕਰਦੀ। ਹਰ ਕੋਈ ਮੌਤ ਦੇ ਦੁਤ ਨੇ ਨਰੜਿਆ ਹੋਇਆ ਹੈ।
ਜਮਕਾਲਿ = ਜਮ ਕਾਲ ਨੇ, ਆਤਮਕ ਮੌਤ ਨੇ।(ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਲੁਕਾਈ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ (ਸਿਮਰਨ-ਹੀਨ ਲੁਕਾਈ ਨੂੰ) ਆਤਮਕ ਮੌਤ ਨੇ ਆਪਣੇ ਬੰਧਨਾਂ ਵਿਚ ਬੰਨ੍ਹਿਆ ਹੁੰਦਾ ਹੈ।
 
सतगुरि मिलिऐ धनु पाइआ हरि नामा रिदै समालि ॥३॥
Saṯgur mili▫ai ḏẖan pā▫i▫ā har nāmā riḏai samāl. ||3||
Meeting the True Guru, the wealth is obtained, contemplating the Name of the Lord in the heart. ||3||
ਸਚੇ ਗੁਰਾਂ ਨੂੰ ਭੇਟਣ ਦੁਆਰਾ ਉਸ ਦੇ ਨਾਮ ਦੀ ਦੌਲਤ ਪਰਾਪਤ ਹੁੰਦੀ ਹੈ ਅਤੇ ਇਨਸਾਨ ਆਪਣੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਦਾ ਹੈ।
ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਰਿਦੈ = ਹਿਰਦੇ ਵਿਚ।੩।ਜੇ ਗੁਰੂ ਮਿਲ ਪਏ ਤਾਂ ਹਰੀ-ਨਾਮ-ਧਨ ਪ੍ਰਾਪਤ ਹੋ ਜਾਂਦਾ ਹੈ (ਗੁਰੂ ਦੀ ਸਰਨ ਪੈ ਕੇ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭੀ ਰੱਖਦਾ ਹੈ ॥੩॥
 
नामि रते से निरमले गुर कै सहजि सुभाइ ॥
Nām raṯe se nirmale gur kai sahj subẖā▫e.
Those who are attuned to the Naam are immaculate and pure; through the Guru, they obtain intuitive peace and poise.
ਜਿਹੜੇ ਹਰੀ ਨਾਮ ਨਾਲ ਰੰਗੀਜੇ ਹਨ, ਉਹ ਬੇਦਾਗ ਹਨ। ਗੁਰਾਂ ਦੀ ਦਇਆ ਦੁਆਰਾ ਉਹ ਬ੍ਰਹਮ-ਗਿਆਨ ਨਾਲ ਸ਼ਿੰਗਾਰੇ ਹੋਏ ਹਨ।
ਨਾਮਿ = ਨਾਮ ਵਿਚ। ਗੁਰੂ ਕੈ = ਗੁਰੂ ਦੇ ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ। ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਵਿਚ ਜੁੜੇ ਰਹਿੰਦੇ ਹਨ।
 
मनु तनु राता रंग सिउ रसना रसन रसाइ ॥
Man ṯan rāṯā rang si▫o rasnā rasan rasā▫e.
Their minds and bodies are dyed in the Color of the Lord's Love, and their tongues savor His Sublime Essence.
ਉਨ੍ਹਾਂ ਦੀ ਆਤਮਾ ਤੇ ਦੇਹਿ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਉਨ੍ਹਾਂ ਦੀ ਜੀਭਾ ਨਾਮ-ਅੰਮ੍ਰਿਤ ਨੂੰ ਮਾਣਦੀ ਹੈ।
ਰਸਨਾ = ਜੀਭ। ਰਸਨ ਰਸਾਇ = ਨਾਮ-ਰਸ ਵਿਚ ਰਸ ਜਾਂਦੀ ਹੈ।ਉਹਨਾਂ ਦਾ ਮਨ ਉਹਨਾਂ ਦਾ ਸਰੀਰ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ ਨਾਮ-ਰਸ ਵਿਚ ਰਸੀ ਰਹਿੰਦੀ ਹੈ।
 
नानक रंगु न उतरै जो हरि धुरि छोडिआ लाइ ॥४॥१४॥४७॥
Nānak rang na uṯrai jo har ḏẖur cẖẖodi▫ā lā▫e. ||4||14||47||
O Nanak, that Primal Color which the Lord has applied, shall never fade away. ||4||14||47||
ਨਾਨਕ ਪ੍ਰੀਤ ਦੀ ਰੰਗਤ, ਜਿਹੜੀ ਵਾਹਿਗੁਰੂ ਨੇ ਐਨ ਆਰੰਭ ਤੋਂ ਚੜ੍ਹਾ ਛੱਡੀ ਹੈ, ਲਹਿੰਦੀ ਨਹੀਂ।
ਧੁਰਿ = ਧੁਰ ਤੋਂ ਆਪਣੇ ਹੁਕਮ ਵਿਚ।੪।ਹੇ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਧੁਰੋਂ ਆਪਣੀ ਰਜ਼ਾ ਵਿਚ ਨਾਮ ਰੰਗ ਚਾੜ੍ਹ ਦੇਂਦਾ ਹੈ, ਉਹਨਾਂ ਦਾ ਉਹ ਰੰਗ ਕਦੇ ਉਤਰਦਾ ਨਹੀਂ ॥੪॥੧੪॥੪੭॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
गुरमुखि क्रिपा करे भगति कीजै बिनु गुर भगति न होई ॥
Gurmukẖ kirpā kare bẖagaṯ kījai bin gur bẖagaṯ na ho▫ī.
By His Grace one becomes Gurmukh, worshipping the Lord with devotion. Without the Guru there is no devotional worship.
ਜੇਕਰ ਮੁਖੀ ਗੁਰਦੇਵ ਜੀ ਮਿਹਰ ਕਰਨ ਤਾਂ ਵਾਹਿਗੁਰੂ ਦੀ ਉਪਾਸ਼ਨਾ ਕੀਤੀ ਜਾਂਦੀ ਹੈ। ਗੁਰਾਂ ਦੇ ਬਾਝੋਂ ਸੁਆਮੀ ਦੀ ਸੇਵਾ ਮੁਮਕਿਨ ਨਹੀਂ।
ਗੁਰਮੁਖਿ = ਗੁਰੂ ਦੀ ਰਾਹੀਂ। ਕੀਜੈ = ਕੀਤੀ ਜਾ ਸਕਦੀ ਹੈ।ਜੇ ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਉੱਤੇ) ਕਿਰਪਾ ਕਰੇ ਤਾਂ (ਜੀਵ ਪਾਸੋਂ) ਭਗਤੀ ਕੀਤੀ ਜਾ ਸਕਦੀ ਹੈ, (ਗੁਰੂ ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
 
आपै आपु मिलाए बूझै ता निरमलु होवै सोई ॥
Āpai āp milā▫e būjẖai ṯā nirmal hovai so▫ī.
Those whom He unites with Himself, understand and become pure.
ਜੇਕਰ ਗੁਰੂ ਜੀ ਆਪਣੇ ਆਪ ਨਾਲ ਮਿਲਾ ਲੈਣ, ਤਦ ਉਹ ਇਨਸਾਨ ਸੁਆਮੀ ਨੂੰ ਸਮਝਦਾ ਹੈ ਅਤੇ ਪਵਿੱਤ੍ਰ ਹੋ ਜਾਂਦਾ ਹੈ।
ਆਪੈ = (ਗੁਰੂ ਦੇ) ਆਪੇ ਵਿਚ। ਆਪੁ = ਆਪਣੇ ਆਪ ਨੂੰ।ਜੇਹੜਾ ਮਨੁੱਖ ਆਪਣੇ ਆਪ ਨੂੰ (ਗੁਰੂ ਦੇ) ਆਪੇ ਵਿਚ ਜੋੜ ਦੇਵੇ ਤੇ (ਇਸ ਭੇਤ ਨੂੰ) ਸਮਝ ਲਏ, ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ।
 
हरि जीउ साचा साची बाणी सबदि मिलावा होई ॥१॥
Har jī▫o sācẖā sācẖī baṇī sabaḏ milāvā ho▫ī. ||1||
The Dear Lord is True, and True is the Word of His Bani. Through the Shabad, we merge with Him. ||1||
ਸਚਾ ਹੈ ਵਾਹਿਗੁਰੂ ਮਹਾਰਾਜ ਅਤੇ ਸਚੀ ਹੈ ਉਸ ਦੀ ਬਾਣੀ। ਗੁਰ ਸ਼ਬਦ ਰਾਹੀਂ ਹੀ ਬੰਦੇ ਦਾ ਸਾਹਿਬ ਨਾਲ ਮਿਲਾਪ ਹੁੰਦਾ ਹੈ।
ਸਾਚਾ = ਸਦਾ-ਥਿਰ। ਬਾਣੀ = ਸਿਫ਼ਤ-ਸਾਲਾਹ। ਸਬਦਿ = ਸਿਫ਼ਤ-ਸਾਲਾਹ ਦੀ ਬਾਣੀ ਵਿਚ (ਜੁੜਿਆਂ)।੧।ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, (ਉਸ ਦੀ ਸਿਫ਼ਤ-ਸਾਲਾਹ ਵੀ ਥਿਰ ਰਹਿਣ ਵਾਲੀ ਹੈ, ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ ॥੧॥
 
भाई रे भगतिहीणु काहे जगि आइआ ॥
Bẖā▫ī re bẖagṯihīṇ kāhe jag ā▫i▫ā.
O Siblings of Destiny: those who lack devotion-why have they even bothered to come into the world?
ਹੇ ਭਰਾ! ਬੰਦਗੀ ਤੋਂ ਸੱਖਣਾ ਬੰਦਾ ਕਿਸ ਲਈ ਇਸ ਸੰਸਾਰ ਵਿੱਚ ਆਇਆ ਹੈ?
ਜਗਿ = ਜਗਤ ਵਿਚ। ਕਾਹੇ ਆਇਆ = ਆਉਣ ਦਾ ਕੋਈ ਲਾਭ ਨਾਹ ਹੋਇਆ।ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ, ਉਸ ਨੂੰ ਜਗਤ ਵਿਚ ਆਉਣ ਦਾ ਕੋਈ ਲਾਭ ਨਹੀਂ ਹੋਇਆ।
 
पूरे गुर की सेव न कीनी बिरथा जनमु गवाइआ ॥१॥ रहाउ ॥
Pūre gur kī sev na kīnī birthā janam gavā▫i▫ā. ||1|| rahā▫o.
They do not serve the Perfect Guru; they waste away their lives in vain. ||1||Pause||
ਉਸ ਨੇ ਪੂਰਨ ਗੁਰਾਂ ਦੀ ਟਹਿਲ ਨਹੀਂ ਕਮਾਈ ਅਤੇ ਆਪਣਾ ਜੀਵਨ ਬੇਫਾਇਦਾ ਵੰਞਾ ਲਿਆ ਹੈ। ਠਹਿਰਾਉ।
xxxਜਿਸ ਮਨੁੱਖ ਨੇ ਪੂਰੇ ਗੁਰੂ ਦੀ ਦੱਸੀ ਸੇਵਾ ਨਾਹ ਕੀਤੀ, ਉਸ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ ॥੧॥ ਰਹਾਉ॥
 
आपे जगजीवनु सुखदाता आपे बखसि मिलाए ॥
Āpe jagjīvan sukẖ▫ḏāṯa āpe bakẖas milā▫e.
The Lord Himself, the Life of the World, is the Giver of Peace. He Himself forgives, and unites with Himself.
ਜਗਤ ਦੀ ਜਾਨ ਵਾਹਿਗੁਰੂ ਖੁਦ ਆਰਾਮ ਦੇਣਹਾਰ ਹੈ ਅਤੇ ਮਾਫੀ ਦੇ ਕੇ ਖੁਦ ਹੀ ਬੰਦੇ ਨੂੰ ਆਪਣੇ ਆਪ ਨਾਲ ਮਿਲਾ ਲੈਂਦਾ ਹੈ।
ਜਗ ਜੀਵਨੁ = ਜਗਤ ਦਾ ਜੀਵਨ, ਜੀਵਾਂ ਦੀ ਜ਼ਿੰਦਗੀ ਦਾ ਸਹਾਰਾ। ਬਖਸਿ = ਬਖ਼ਸ਼ਸ਼ ਕਰ ਕੇ {ਨੋਟ: ਲਫ਼ਜ਼ 'ਬਖਸ' ਅਤੇ 'ਬਖਸਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।ਪਰਮਾਤਮਾ ਆਪ ਹੀ ਜਗਤ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪ ਹੀ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ। ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ) ਆਪਣੇ ਨਾਲ ਜੋੜਦਾ ਹੈ।
 
जीअ जंत ए किआ वेचारे किआ को आखि सुणाए ॥
Jī▫a janṯ e ki▫ā vecẖāre ki▫ā ko ākẖ suṇā▫e.
So what about all these poor beings and creatures? What can anyone say?
ਇਹ ਨਿਰਬਲ ਜੀਵ ਜੰਤੂ ਕੀ ਹਨ? ਕੋਈ ਜਣਾ ਕੀ ਕਹਿ ਤੇ ਸੁਣਾ ਸਕਦਾ ਹੈ?
xxx(ਜੇ ਉਹ ਆਪ ਮਿਹਰ ਨਾਹ ਕਰੇ ਤਾਂ ਉਸ ਦੇ ਚਰਨਾਂ ਵਿਚ ਜੁੜਨ ਵਾਸਤੇ) ਵਿਚਾਰੇ ਜੀਵ ਬਿਲਕੁਲ ਅਸਮਰਥ ਹਨ। (ਪ੍ਰਭੂ ਦੀ ਮਿਹਰ ਤੋਂ ਬਿਨਾ) ਨਾਹ ਕੋਈ ਜੀਵ (ਉਸ ਦੀ ਸਿਫ਼ਤ) ਆਖ ਸਕਦਾ ਹੈ ਨਾਹ ਸੁਣਾ ਸਕਦਾ ਹੈ।
 
गुरमुखि आपे देइ वडाई आपे सेव कराए ॥२॥
Gurmukẖ āpe ḏe▫e vadā▫ī āpe sev karā▫e. ||2||
He Himself blesses the Gurmukh with glory. He Himself enjoins us to His Service. ||2||
ਸਾਹਿਬ ਖੁਦ ਪਵਿੱਤਰ ਪੁਰਸ਼ ਨੂੰ ਇੱਜ਼ਤ ਆਬਰੂ ਬਖ਼ਸ਼ਦਾ ਹੈ ਤੇ ਖੁਦ ਹੀ ਉਸ ਨੂੰ ਆਪਣੀ ਟਹਿਲ ਲਾਉਂਦਾ ਹੈ।
ਆਪੇ = (ਪ੍ਰਭੂ) ਆਪ ਹੀ।੨।ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦੇਂਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਂਦਾ ਹੈ ॥੨॥
 
देखि कुट्मबु मोहि लोभाणा चलदिआ नालि न जाई ॥
Ḏekẖ kutamb mohi lobẖāṇā cẖalḏi▫ā nāl na jā▫ī.
Gazing upon their families, people are lured and trapped by emotional attachment, but none will go along with them in the end.
ਵੇਖ (ਹੇ ਬੰਦੇ!) ਤੇਰਾ ਟੱਬਰ ਕਬੀਲਾ, ਜਿਸ ਦੀ ਮੁਹੱਬਤ ਨੇ ਤੈਨੂੰ ਵਰਗਲਾ ਲਿਆ ਹੋਇਆ ਹੈ, ਤੇਰੇ ਟੁਰਨ ਵੇਲੇ ਤੇਰੇ ਸਾਥ ਨਹੀਂ ਜਾਣਾ।
ਦੇਖਿ = ਦੇਖ ਕੇ। ਮੋਹਿ = ਮੋਹ ਵਿਚ।ਜੀਵ ਆਪਣੇ ਪਰਵਾਰ ਨੂੰ ਵੇਖ ਕੇ ਇਸ ਦੇ ਮੋਹ ਵਿਚ ਫਸ ਜਾਂਦਾ ਹੈ। (ਪਰ ਪਰਵਾਰ ਦਾ ਕੋਈ ਸਾਥੀ) ਜਗਤ ਤੋਂ ਤੁਰਨ ਵੇਲੇ ਜੀਵ ਦੇ ਨਾਲ ਨਹੀਂ ਜਾਂਦਾ।
 
सतगुरु सेवि गुण निधानु पाइआ तिस दी कीम न पाई ॥
Saṯgur sev guṇ niḏẖān pā▫i▫ā ṯis ḏī kīm na pā▫ī.
Serving the True Guru, one finds the Lord, the Treasure of Excellence. His Value cannot be estimated.
ਸੱਚੇ ਗੁਰਾਂ ਦੀ ਟਹਿਲ ਸੇਵਾ ਕਰਨ ਦੁਆਰਾ, ਮੈਂ ਉਤਕ੍ਰਿਸ਼ਟਤਾਈਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਿਆ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
ਗੁਣ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪ੍ਰਭੂ। ਤਿਸ ਦੀ = ਉਸ ਮਨੁੱਖ (ਦੀ ਆਤਮਕ ਉੱਚਤਾ) ਦੀ। ਕੀਮ = ਕੀਮਤ।ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲਿਆ, ਉਸ ਦੀ (ਆਤਮਕ ਉੱਚਤਾ ਦੀ) ਕੀਮਤ ਨਹੀਂ ਪੈ ਸਕਦੀ।
 
हरि प्रभु सखा मीतु प्रभु मेरा अंते होइ सखाई ॥३॥
Har parabẖ sakẖā mīṯ parabẖ merā anṯe ho▫e sakẖā▫ī. ||3||
The Lord God is my Friend and Companion. God shall be my Helper and Support in the end. ||3||
ਵਾਹਿਗੁਰੂ ਸੁਆਮੀ ਮੇਰਾ ਸਾਥੀ ਤੇ ਸੱਜਣ ਮੇਰਾ ਮਾਲਕ ਅਖੀਰ ਨੂੰ ਮੇਰਾ ਮਦਦਗਾਰ ਹੋਵੇਗਾ।
ਸਖਾ = ਸਾਥੀ, ਮਿੱਤਰ। ਸਖਾਈ = ਸਹਾਈ।੩।ਪਰਮਾਤਮਾ ਉਸ ਮਨੁੱਖ ਦਾ ਦੋਸਤ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ, ਅੰਤ ਵੇਲੇ ਭੀ ਉਸਦਾ ਸਹਾਈ ਬਣਦਾ ਹੈ ॥੩॥
 
आपणै मनि चिति कहै कहाए बिनु गुर आपु न जाई ॥
Āpṇai man cẖiṯ kahai kahā▫e bin gur āp na jā▫ī.
Within your conscious mind, you may say anything, but without the Guru, selfishness is not removed.
ਆਪਣੇ ਦਿਲ ਦੇ ਦਿਲ ਅੰਦਰ ਇਨਸਾਨ ਕੁਝ ਪਿਆ ਆਖੇ ਜਾ ਅਖਵਾਵੇ, ਪ੍ਰੰਤੂ ਗੁਰਾਂ ਦੇ ਬਾਝੋਂ ਸਵੈ-ਹੰਗਤਾ ਦੂਰ ਨਹੀਂ ਹੁੰਦੀ।
ਮਨਿ = ਮਨ ਵਿਚ। ਆਪੁ = ਆਪਾ-ਭਾਵ, ਹਉਮੈ।ਆਪਣੇ ਮਨ ਵਿਚ ਆਪਣੇ ਚਿੱਤ ਵਿਚ ਬੇਸ਼ੱਕ ਜੀਵ ਪਿਆ ਆਖੇ, ਦੂਜਿਆਂ ਪਾਸੋਂ ਭੀ ਅਖਵਾਏ (ਕਿ ਮੇਰੇ ਅੰਦਰ ਹਉਮੈ ਅਹੰਕਾਰ ਨਹੀਂ ਹੈ) ਪਰ ਇਹ ਹਉਮੈ ਅਹੰਕਾਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਦੂਰ ਨਹੀਂ ਹੋ ਸਕਦਾ।
 
हरि जीउ दाता भगति वछलु है करि किरपा मंनि वसाई ॥
Har jī▫o ḏāṯā bẖagaṯ vacẖẖal hai kar kirpā man vasā▫ī.
The Dear Lord is the Giver, the Lover of His devotees. By His Grace, He comes to dwell in the mind.
ਪੂਜਨੀਯ ਵਾਹਿਗੁਰੂ ਦਾਤਾਰ, ਅਨੁਰਾਗੀ ਸੇਵਾ ਦਾ ਪਿਆਰਾ ਹੈ। ਆਪਣੀ ਰਹਿਮਤ ਧਾਰ ਕੇ ਉਹ ਮਨੁੱਖ ਦੇ ਮਨ ਅੰਦਰ ਆ ਟਿਕਦਾ ਹੈ।
ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਮੰਨਿ = ਮਨਿ, ਮਨ ਵਿਚ।ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ (ਆਪਣੀ ਭਗਤੀ ਜੀਵ ਦੇ) ਹਿਰਦੇ ਵਿਚ ਵਸਾਂਦਾ ਹੈ।
 
नानक सोभा सुरति देइ प्रभु आपे गुरमुखि दे वडिआई ॥४॥१५॥४८॥
Nānak sobẖā suraṯ ḏe▫e parabẖ āpe gurmukẖ ḏe vadi▫ā▫ī. ||4||15||48||
O Nanak, by His Grace, He bestows enlightened awareness; God Himself blesses the Gurmukh with glorious greatness. ||4||15||48||
ਨਾਨਕ, ਸੁਆਮੀ ਆਪ ਆਪਣਾ ਜੱਸ ਗਾਇਨ ਕਰਨਾ ਅਤੇ ਰੁਹਾਨੀ ਜਾਗ੍ਰਤੀ ਬਖਸ਼ਦਾ ਹੈ ਅਤੇ ਗੁਰੂ-ਪਿਆਰੇ ਨੂੰ ਉਹ ਇਜ਼ਤ-ਆਬਰੂ ਪਰਦਾਨ ਕਰਦਾ ਹੈ।
ਸੁਰਤਿ = ਸਮਝ।੪।ਹੇ ਨਾਨਕ! ਪ੍ਰਭੂ ਆਪ ਹੀ (ਆਪਣੀ ਭਗਤੀ ਦੀ) ਸੁਰਤ ਬਖ਼ਸ਼ਦਾ ਹੈ ਤੇ ਸੋਭਾ ਬਖ਼ਸ਼ਦਾ ਹੈ, ਆਪ ਹੀ ਗੁਰੂ ਦੀ ਸਰਨ ਪਾ ਕੇ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ ॥੪॥੧੫॥੪੮॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
धनु जननी जिनि जाइआ धंनु पिता परधानु ॥
Ḏẖan jannī jin jā▫i▫ā ḏẖan piṯā parḏẖān.
Blessed is the mother who gave birth and blessed and respected is the father of one,
ਮੁਬਾਰਕ ਹੈ ਮਾਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ ਅਤੇ ਮੁਬਾਰਕ ਹੈ ਮੁਖੀਆ ਬਾਬਲ ਉਸਦਾ,
ਧਨੁ = {धन्य} ਭਾਗਾਂ ਵਾਲੀ। ਜਨਨੀ = ਮਾਂ। ਜਿਨਿ = ਜਿਸ (ਮਾਂ) ਨੇ। ਜਾਇਆ = ਜੰਮਿਆ, ਜਨਮ ਦਿੱਤਾ। ਧੰਨੁ = {धन्य} ਭਾਗਾਂ ਵਾਲਾ।ਉਹ ਮਾਂ ਭਾਗਾਂ ਵਾਲੀ ਹੈ ਜਿਸ ਨੇ (ਗੁਰੂ ਨੂੰ) ਜਨਮ ਦਿੱਤਾ, (ਗੁਰੂ ਦਾ) ਪਿਤਾ ਭੀ ਭਾਗਾਂ ਵਾਲਾ ਹੈ (ਤੇ ਮਨੁੱਖ ਜਾਤੀ ਵਿਚ) ਸ੍ਰੇਸ਼ਟ ਹੈ।
 
सतगुरु सेवि सुखु पाइआ विचहु गइआ गुमानु ॥
Saṯgur sev sukẖ pā▫i▫ā vicẖahu ga▫i▫ā gumān.
who serves the True Guru, finds peace and his arrogant pride is banished from within.
ਜਿਸ ਨੇ ਸੱਚੇ ਗੁਰਾਂ ਦੀ ਟਹਿਲ ਕਮਾ ਕੇ ਆਰਾਮ ਪਾਇਆ ਹੈ, ਅਤੇ ਆਪਣੇ ਅੰਦਰੋ ਹੰਕਾਰ ਦੂਰ ਕੀਤਾ ਹੈ।
ਸੇਵਿ = ਸੇਵ ਕੇ, ਸਰਨ ਲੈ ਕੇ।ਸਤਿਗੁਰੂ ਦੀ ਸਰਨ ਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ ਉਸ ਦੇ) ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ।
 
दरि सेवनि संत जन खड़े पाइनि गुणी निधानु ॥१॥
Ḏar sevan sanṯ jan kẖaṛe pā▫in guṇī niḏẖān. ||1||
Standing at the Lord's Door, the humble Saints serve Him; they find the Treasure of Excellence. ||1||
ਨੇਕੀਆ ਦੇ ਖ਼ਜ਼ਾਨੇ, ਭਗਵਾਨ ਦੇ ਬੂਹੇ ਉਤੇ ਖਲੋਤੇ ਹੋਏ, ਪਵਿੱਤ੍ਰ ਪੁਰਸ਼, ਉਸ ਨੂੰ ਸੇਵਦੇ ਤੇ ਪਰਾਪਤ ਕਰਦੇ ਹਨ।
ਦਰਿ = (ਗੁਰੂ ਦੇ) ਦਰ ਤੇ। ਸੇਵਨਿ = ਸੇਂਵਦੇ ਹਨ। ਖੜੇ = ਸਾਵਧਾਨ ਹੋ ਕੇ। ਪਾਇਨਿ = ਪਾਂਦੇ ਹਨ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪ੍ਰਭੂ।੧।(ਜੇਹੜੇ) ਸੰਤ ਜਨ (ਗੁਰੂ ਦੇ) ਦਰ ਤੇ ਸਾਵਧਾਨ ਹੋ ਕੇ ਸੇਵਾ ਕਰਦੇ ਹਨ, ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦੇ ਹਨ ॥੧॥
 
मेरे मन गुर मुखि धिआइ हरि सोइ ॥
Mere man gur mukẖ ḏẖi▫ā▫e har so▫e.
O my mind, become Gurmukh, and meditate on the Lord.
ਹੇ ਮੇਰੀ ਜਿੰਦੜੀਏ! ਮੁਖੀਏ ਗੁਰਾਂ ਦੁਆਰਾ, ਉਸ ਵਾਹਿਗੁਰੂ ਦਾ ਅਰਾਧਨ ਕਰ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ।ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਨੂੰ ਸਿਮਰ।
 
गुर का सबदु मनि वसै मनु तनु निरमलु होइ ॥१॥ रहाउ ॥
Gur kā sabaḏ man vasai man ṯan nirmal ho▫e. ||1|| rahā▫o.
The Word of the Guru's Shabad abides within the mind, and the body and mind become pure. ||1||Pause||
ਜੇਕਰ ਗੁਰਾਂ ਦਾ ਸ਼ਬਦ ਤੇਰੇ ਅੰਤਰ-ਆਤਮੇ ਟਿਕ ਜਾਵੇ ਤਾਂ ਤੇਰਾ ਹਿਰਦਾ ਤੇ ਸਰੀਰ ਸਾਫ ਸੁਥਰੇ ਹੋ ਜਾਵਣਗੇ। ਠਹਿਰਾਉ।
ਸੇਇ = ਉਹ। ਮਨਿ = ਮਨ ਵਿਚ।੧।(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ॥੧॥ ਰਹਾਉ॥
 
करि किरपा घरि आइआ आपे मिलिआ आइ ॥
Kar kirpā gẖar ā▫i▫ā āpe mili▫ā ā▫e.
By His Grace, He has come into my home; He Himself has come to meet me.
ਆਪਣੀ ਰਹਿਮਤ ਨਿਛਾਵਰ ਕਰਕੇ ਮੇਰਾ ਸੁਆਮੀ ਆਪ ਹੀ ਮੇਰੇ ਗ੍ਰਹਿ ਵਿੱਚ ਆ ਕੇ ਮੈਨੂੰ ਮਿਲ ਪਿਆ ਹੈ।
ਕਰਿ = ਕਰਿ ਕੇ। ਘਰਿ = ਹਿਰਦੇ-ਘਰ ਵਿਚ। ਆਪੇ = ਆਪ ਹੀ।(ਗੁਰੂ ਦੀ ਸਰਨ ਪਿਆਂ ਹੀ) ਪਰਮਾਤਮਾ (ਜੀਵ ਦੇ) ਹਿਰਦੇ-ਘਰ ਵਿਚ ਆ ਪ੍ਰਗਟਦਾ ਹੈ, ਆਪ ਹੀ ਆ ਕੇ ਮਿਲ ਪੈਂਦਾ ਹੈ।
 
गुर सबदी सालाहीऐ रंगे सहजि सुभाइ ॥
Gur sabḏī salāhī▫ai range sahj subẖā▫e.
Singing His Praises through the Shabads of the Guru, we are dyed in His Color with intuitive ease.
ਜੇ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਵਾਹਿਗੁਰੂ ਦੀ ਕੀਰਤੀ ਗਾਇਨ ਕਰੇ ਤਾਂ ਉਹ ਸੁਭਾਵਕ ਹੀ, ਉਸ ਨੂੰ ਆਪਣੀ ਪ੍ਰੀਤ ਅੰਦਰ ਰੰਗ ਦਿੰਦਾ ਹੈ।
ਸਾਲਾਹੀਐ = ਸਾਲਾਹਿਆ ਜਾ ਸਕਦਾ ਹੈ। ਰੰਗੇ = ਰੰਗ ਦੇਂਦਾ ਹੈ। ਸਹਿਜ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਜੇਹੜਾ ਮਨੁੱਖ ਸਿਫ਼ਤ-ਸਾਲਾਹ ਕਰਦਾ ਹੈ ਉਸ ਨੂੰ ਪ੍ਰਭੂ) ਆਤਮਕ ਅਡੋਲਤਾ ਵਿਚ ਤੇ (ਆਪਣੇ) ਪ੍ਰੇਮ ਵਿਚ ਰੰਗ ਦੇਂਦਾ ਹੈ।
 
सचै सचि समाइआ मिलि रहै न विछुड़ि जाइ ॥२॥
Sacẖai sacẖ samā▫i▫ā mil rahai na vicẖẖuṛ jā▫e. ||2||
Becoming truthful, we merge with the True One; remaining blended with Him, we shall never be separated again. ||2||
ਸਤਵਾਦੀ ਹੋ ਕੇ ਪ੍ਰਾਣੀ ਸਤਿਪੁਰਖ ਨਾਲ ਰਲ ਜਾਂਦਾ ਹੈ, ਉਸ ਵਿੱਚ ਲੀਨ ਹੋਇਆ ਰਹਿੰਦਾ ਹੈ ਤੇ ਜੁਦਾ ਨਹੀਂ ਹੁੰਦਾ।
ਸਚੈ = ਸਦਾ-ਥਿਰ ਪ੍ਰਭੂ ਵਿਚ ਹੀ, ਸਚਿ ਹੀ।੨।(ਗੁਰੂ ਦੀ ਸਰਨ ਪੈ ਕੇ) ਮਨੁੱਖ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ, ਸਦਾ ਪ੍ਰਭੂ-ਚਰਨਾਂ ਵਿਚ ਮਿਲਿਆ ਰਹਿੰਦਾ ਹੈ, ਕਦੇ ਵਿੱਛੁੜਦਾ ਨਹੀਂ ॥੨॥
 
जो किछु करणा सु करि रहिआ अवरु न करणा जाइ ॥
Jo kicẖẖ karṇā so kar rahi▫ā avar na karṇā jā▫e.
Whatever is to be done, the Lord is doing. No one else can do anything.
ਜੋ ਕੁਝ ਸਾਹਿਬ ਨੇ ਕਰਨਾ ਹੈ, ਉਹ ਕਰ ਰਿਹਾ ਹੈ। ਹੋਰ ਕੋਈ ਕੁਝ ਨਹੀਂ ਕਰ ਸਕਦਾ।
xxx(ਪਰਮਾਤਮਾ ਦੀ ਰਜ਼ਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਿਗੁਰੂ ਦੀ ਸਰਨ ਪਏ, ਇਸ ਰਜ਼ਾ ਦਾ ਉਲੰਘਣ ਨਹੀਂ ਹੋ ਸਕਦਾ) ਉਹ ਪਰਮਾਤਮਾ ਉਹੀ ਕੁਝ ਕਰ ਰਿਹਾ ਹੈ ਜੋ ਉਸਦੀ ਰਜ਼ਾ ਹੈ, (ਉਸ ਦੀ ਰਜ਼ਾ ਤੋਂ ਉਲਟ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।
 
चिरी विछुंने मेलिअनु सतगुर पंनै पाइ ॥
Cẖirī vicẖẖune meli▫an saṯgur pannai pā▫e.
Those separated from Him for so long are reunited with Him once again by the True Guru, who takes them into His Own Account.
ਆਪਣੇ ਹਿਸਾਬ ਵਿੱਚ ਪਾ ਕੇ ਦੇਰ ਤੋਂ ਵਿਛੁੜੀਆਂ ਹੋਈਆਂ ਰੂਹਾਂ ਨੂੰ ਸਤਿਗੁਰਾਂ ਨੇ ਵਾਹਿਗੁਰੂ ਨਾਲ ਜੋੜ ਦਿੱਤਾ ਹੈ।
ਮੇਲਿਅਨੁ = ਉਸ (ਪ੍ਰਭੂ) ਨੇ ਮਿਲਾਏ ਹਨ। ਸਤਗੁਰ ਪੰਨੈ = ਗੁਰੂ ਦੇ ਪੰਨੇ ਵਿਚ, ਗੁਰੂ ਦੇ ਲੇਖੇ ਵਿਚ, ਗੁਰੂ ਦੇ ਲੜ ਵਿਚ (ਲਾ ਕੇ)।ਸਤਿਗੁਰੂ ਦੇ ਲੜ ਲਾ ਕੇ ਪਰਮਾਤਮਾ ਨੇ ਚਿਰਾਂ ਤੋਂ ਵਿੱਛੁੜੇ ਜੀਵਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ।
 
आपे कार कराइसी अवरु न करणा जाइ ॥३॥
Āpe kār karā▫isī avar na karṇā jā▫e. ||3||
He Himself assigns all to their tasks; nothing else can be done. ||3||
ਉਹ ਆਪ ਹੀ ਜੀਵਾਂ ਨੂੰ ਭਿੰਨ ਭਿੰਨ ਕੰਮੀ ਲਾਉਂਦਾ ਹੈ। ਹੋਰ ਕੁਝ ਨਹੀਂ ਕੀਤਾ ਜਾ ਸਕਦਾ।
ਕਰਾਇਸੀ = ਕਰਾਏਗਾ।੩।ਪ੍ਰਭੂ ਆਪ ਹੀ (ਗੁਰੂ ਦੀ ਸਰਨ ਪੈਣ ਵਾਲੀ) ਕਾਰ (ਜੀਵਾਂ ਪਾਸੋਂ) ਕਰਾਂਦਾ ਹੈ, ਇਸ ਦੇ ਉਲਟ ਨਹੀਂ ਤੁਰਿਆ ਜਾ ਸਕਦਾ ॥੩॥
 
मनु तनु रता रंग सिउ हउमै तजि विकार ॥
Man ṯan raṯā rang si▫o ha▫umai ṯaj vikār.
One whose mind and body are imbued with the Lord's Love gives up egotism and corruption.
ਜਿਸ ਦੀ ਆਤਮਾ ਤੇ ਦੇਹਿ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹਨ, ਉਹ ਹੰਕਾਰ ਤੇ ਬਦੀ ਨੂੰ ਛੱਡ ਦਿੰਦਾ ਹੈ।
ਤਜਿ = ਤਜ ਕੇ, ਛੱਡ ਕੇ।(ਗੁਰੂ ਦੀ ਸਰਨ ਪੈ ਕੇ ਹੀ) ਹਉਮੈ ਦਾ ਵਿਕਾਰ ਦੂਰ ਕਰ ਕੇ ਮਨੁੱਖ ਦਾ ਮਨ ਤੇ ਸਰੀਰ (ਭੀ) ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗਿਆ ਜਾਂਦਾ ਹੈ।
 
अहिनिसि हिरदै रवि रहै निरभउ नामु निरंकार ॥
Ahinis hirḏai rav rahai nirbẖa▫o nām nirankār.
Day and night, the Name of the One Lord, the Fearless and Formless One, dwells within the heart.
ਦਿਹੁੰ ਰੈਣ, ਆਪਣੇ ਮਨ ਅੰਦਰ ਉਹ ਭੈ-ਰਹਿਤ ਤੇ ਸਰੂਪ-ਰਹਿਤ ਪੁਰਖ ਦੇ ਨਾਮ ਦਾ ਉਚਾਰਨ ਕਰਦਾ ਰਹਿੰਦਾ ਹੈ।
ਅਹਿ = ਦਿਨ। ਨਿਸਿ = ਰਾਤ। ਨਿਰਭਉ = ਭਉ ਦੂਰ ਕਰਨ ਵਾਲਾ।(ਜੇ ਜੀਵ ਗੁਰੂ ਦੀ ਸਰਨ ਪਏ ਤਾਂ) ਆਕਾਰ-ਰਹਿਤ ਪਰਮਾਤਮਾ ਦਾ ਨਿਰਭੈਤਾ ਦੇਣ ਵਾਲਾ ਨਾਮ ਦਿਨ ਰਾਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ।
 
नानक आपि मिलाइअनु पूरै सबदि अपार ॥४॥१६॥४९॥
Nānak āp milā▫i▫an pūrai sabaḏ apār. ||4||16||49||
O Nanak, He blends us with Himself, through the Perfect, Infinite Word of His Shabad. ||4||16||49||
ਨਾਨਕ, ਉਹ ਉਸ ਨੂੰ ਅਨੰਤ ਦੇ ਪੂਰਨ ਸ਼ਬਦ ਦੁਆਰਾ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਮਿਲਾਇਅਨੁ = ਉਸ (ਪ੍ਰਭੂ) ਨੇ ਮਿਲਾਏ ਹਨ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।੪।ਹੇ ਨਾਨਕ! ਬੇਅੰਤ ਪੂਰਨ-ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਹੈ ॥੪॥੧੬॥੪੯॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
गोविदु गुणी निधानु है अंतु न पाइआ जाइ ॥
Goviḏ guṇī niḏẖān hai anṯ na pā▫i▫ā jā▫e.
The Lord of the Universe is the Treasure of Excellence; His limits cannot be found.
ਸ੍ਰਿਸ਼ਟੀ ਦਾ ਸੁਆਮੀ ਖੂਬੀਆਂ ਦਾ ਭੰਡਾਰਾ ਹੈ। ਉਸ ਦਾ ਓੜਕ ਜਾਣਿਆ ਨਹੀਂ ਜਾ ਸਕਦਾ।
ਗੋਵਿਦੁ = ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ। ਨਿਧਾਨੁ = ਖ਼ਜ਼ਾਨਾ। ਕਥਨੀ = (ਨਿਰਾ) ਕਹਿਣ ਨਾਲ।ਪਰਮਾਤਮਾ (ਸਭ) ਗੁਣਾਂ ਦਾ ਖ਼ਜ਼ਾਨਾ ਹੈ (ਉਸ ਦੇ ਗੁਣਾਂ ਦਾ) ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।
 
कथनी बदनी न पाईऐ हउमै विचहु जाइ ॥
Kathnī baḏnī na pā▫ī▫ai ha▫umai vicẖahu jā▫e.
He is not obtained by mouthing mere words, but by rooting out ego from within.
ਮੂੰਹ-ਜ਼ਬਾਨੀ ਗੱਲਾਂ ਨਾਲ ਉਹ ਪਰਾਪਤ ਨਹੀਂ ਹੁੰਦਾ। ਆਪਣੇ ਅੰਦਰੋਂ ਸਵੈ-ਹੰਗਤਾ ਦੂਰ ਕਰਨ ਦੁਆਰਾ ਉਹ ਪਾਇਆ ਜਾਂਦਾ ਹੈ।
ਬਦਨੀ = {वद् ਬੋਲਣਾ} ਬੋਲਣ ਨਾਲ।ਨਿਰਾ (ਇਹੋ) ਕਹਿਣ ਕਥਨ ਨਾਲ (ਕਿ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ) ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ (ਪਰਮਾਤਮਾ ਤਦੋਂ ਹੀ ਮਿਲਦਾ ਹੈ ਜੇ) ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ।