Sri Guru Granth Sahib Ji

Ang: / 1430

Your last visited Ang:

तिसै सरेवहु प्राणीहो जिस दै नाउ पलै ॥
Ŧisai sarevhu parāṇīho jis ḏai nā▫o palai.
Serve Him, O mortals, who has the Lord's Name in His lap.
ਉਸ ਗੁਰੂ ਦੀ ਟਹਿਲ ਕਮਾਓ ਹੇ ਜੀਵੋ! ਜਿਸ ਦੀ ਝੋਲੀ ਵਿੱਚ ਸਾਹਿਬ ਦਾ ਨਾਮ ਹੈ।
ਸਰੇਵਹੁ = ਸੇਵਹੁ। ਦੈ = (ਸਲੋਕ ਨੰ: ੨ ਵਿਚ ਵੇਖੋ ਲਫ਼ਜ਼ 'ਸੰਦੜੈ')।ਉਸ (ਗੁਰੂ) ਨੂੰ, ਹੇ ਬੰਦਿਓ! ਸੇਵਹੁ ਜਿਸ ਦੇ ਪੱਲੇ ਪ੍ਰਭੂ ਦਾ ਨਾਮ ਹੈ (ਭਾਵ, ਜਿਸ ਤੋਂ ਨਾਮ ਮਿਲ ਸਕਦਾ ਹੈ)।
 
ऐथै रहहु सुहेलिआ अगै नालि चलै ॥
Aithai rahhu suheli▫ā agai nāl cẖalai.
You shall dwell in peace and ease in this world; in the world hereafter, it shall go with you.
ਤੁਸੀਂ ਇਥੇ ਸੁਖੀ ਰਹੋਗੇ ਅਤੇ ਏਦੂੰ ਮਗਰੋਂ ਇਹ ਤੁਹਾਡੇ ਨਾਲ ਜਾਏਗਾ।
ਸੁਹੇਲਿਆ = ਸੁਖੀ।(ਇਸ ਤਰ੍ਹਾਂ) ਇਥੇ ਸੁਖੀ ਰਹੋਗੇ ਤੇ ਪਰਲੋਕ ਵਿਚ (ਇਹ ਨਾਮ) ਤੁਹਾਡੇ ਨਾਲ ਜਾਏਗਾ।
 
घरु बंधहु सच धरम का गडि थमु अहलै ॥
Gẖar banḏẖhu sacẖ ḏẖaram kā gad thamm ahlai.
So build your home of true righteousness, with the unshakable pillars of Dharma.
ਸਿਦਕ ਦੇ ਨਾਂ ਹਿੱਲਣ ਵਾਲੇ ਸਤੂਨ ਗੱਡ ਕੇ ਸੱਚੀ ਅਨਿਨ ਭਗਤੀ ਦਾ ਧਾਮ ਬਣਾ।
ਗਡਿ = ਗੱਡ ਕੇ। ਅਹਲੈ = ਨਾਹ ਹਿੱਲਣ ਵਾਲਾ। ਬੰਧਹੁ = ਬਣਾਓ।(ਇਹ ਨਾਮ ਰੂਪ) ਪੱਕਾ ਥੰਮ੍ਹ ਗੱਡ ਕੇ ਸਦਾ ਕਾਇਮ ਰਹਿਣ ਵਾਲੇ ਧਰਮ ਦਾ ਮੰਦਰ (ਸਤਿਸੰਗ) ਬਣਾਓ।
 
ओट लैहु नाराइणै दीन दुनीआ झलै ॥
Ot laihu nārā▫iṇai ḏīn ḏunī▫ā jẖalai.
Take the Support of the Lord, who gives support in the spiritual and material worlds.
ਤੂੰ ਵਿਆਪਕ ਵਾਹਿਗੁਰੂ ਦੀ ਸ਼ਰਣਾਗਤ ਸੰਭਾਲ ਇੰਜ ਰੂਹਾਨੀ ਮੰਡਲ ਅਤੇ ਮਾਦੀ ਸੰਸਾਰ ਤੈਨੂੰ ਵਧਾਈ ਦੇਣਗੇ।
ਝਲੈ = ਝੱਲਦਾ ਹੈ, ਆਸਰਾ ਦੇਂਦਾ ਹੈ।ਅਕਾਲ ਪੁਰਖ ਦੀ ਟੇਕ ਰੱਖੇ ਜੋ ਦੀਨ ਤੇ ਦੁਨੀਆ ਨੂੰ ਆਸਰਾ ਦੇਣ ਵਾਲਾ ਹੈ।
 
नानक पकड़े चरण हरि तिसु दरगह मलै ॥८॥
Nānak pakṛe cẖaraṇ har ṯis ḏargėh malai. ||8||
Nanak grasps the Lotus Feet of the Lord; he humbly bows in His Court. ||8||
ਨਾਨਕ ਨੇ ਵਾਹਿਗੁਰੂ ਦੇ ਚਰਨ ਫੜੇ ਹਨ, ਅਤੇ ਉਹ ਉਸ ਦੇ ਦਰਬਾਰ ਅਗੇ ਲੰਮਾ ਪਿਆ ਹੈ।
ਤਿਸੁ = ਉਸ ਪ੍ਰਭੂ ਦੀ ॥੮॥ਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਪੈਰ ਫੜੇ ਹਨ ਉਹ ਪ੍ਰਭੂ ਦੀ ਦਰਗਾਹ ਮੱਲੀ ਰੱਖਦਾ ਹੈ ॥੮॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
जाचकु मंगै दानु देहि पिआरिआ ॥
Jācẖak mangai ḏān ḏėh pi▫āri▫ā.
The beggar begs for charity: give to me, O my Beloved!
ਹੇ ਮੇਰੇ ਪ੍ਰੀਤਮ! ਮੈਨੂੰ ਖੈਰ ਪਾ! ਮੰਗਤਾ ਖੈਰ ਮੰਗਦਾ ਹੈ।
ਜਾਚਕੁ = ਮੰਗਤਾ। ਦਾਨੁ = ('ਅਪਾਰ ਸ਼ਬਦ' ਦਾ) ਖ਼ੈਰ। ਪਿਆਰਿਆ = ਹੇ ਪਿਆਰੇ!(ਹੇ ਪ੍ਰਭੂ!) ਮੈਂ ਮੰਗਤਾ (ਤੇਰੇ 'ਅਪਾਰ ਸ਼ਬਦ' ਦਾ) ਖ਼ੈਰ ਮੰਗਦਾ ਹਾਂ, ਮੈਨੂੰ ਖ਼ੈਰ ਪਾ।
 
देवणहारु दातारु मै नित चितारिआ ॥
Ḏevaṇhār ḏāṯār mai niṯ cẖiṯāri▫ā.
O Great Giver, O Giving Lord, my consciousness is continually centered on You.
ਦੇਣ ਵਾਲੇ ਦਾਤੇ ਮੈਂ ਤੈਨੂੰ ਸਦੀਵ ਹੀ ਚੇਤੇ ਕੀਤਾ ਹੈ।
ਚਿਤਾਰਿਆ = ਚੇਤੇ ਕਰਦਾ ਹਾਂ।ਤੂੰ ਦਾਤਾਂ ਦੇਣ ਵਾਲਾ ਹੈਂ, ਤੂੰ ਦਾਤਾਂ ਦੇਣ-ਜੋਗ ਹੈਂ, ਮੈਂ ਤੈਨੂੰ ਸਦਾ ਚੇਤੇ ਕਰਦਾ ਹਾਂ।
 
निखुटि न जाई मूलि अतुल भंडारिआ ॥
Nikẖut na jā▫ī mūl aṯul bẖandāri▫ā.
The immeasurable warehouses of the Lord can never be emptied out.
ਵਾਹਿਗੁਰੂ ਦੇ ਅਮਾਪ ਮਾਲ-ਗੁਦਾਮ ਕਦਾਚਿੱਤ ਨਹੀਂ ਮੁਕਦੇ।
ਅਤੁਲ = ਜੋ ਤੋਲਿਆ ਨਾਹ ਜਾ ਸਕੇ, ਬੇਅੰਤ।ਤੇਰਾ ਖ਼ਜ਼ਾਨਾ ਬੇਅੰਤ ਹੈ (ਜੇ ਵਿਚੋਂ ਮੈਨੂੰ ਖ਼ੈਰ ਪਾ ਦੇਵੇਂ ਤਾਂ) ਮੁੱਕਦਾ ਨਹੀਂ।
 
नानक सबदु अपारु तिनि सभु किछु सारिआ ॥१॥
Nānak sabaḏ apār ṯin sabẖ kicẖẖ sāri▫ā. ||1||
O Nanak, the Word of the Shabad is infinite; it has arranged everything perfectly. ||1||
ਨਾਨਕ, ਬੇਅੰਤ ਹੇ ਸੁਆਮੀ ਦਾ ਨਾਮ, ਜਿਸ ਨੇ ਸਾਰਾ ਕੁਛ ਠੀਕ ਕਰ ਦਿੱਤਾ ਹੈ।
ਸਾਰਿਆ = ਸੰਵਾਰ ਦਿੱਤਾ ਹੈ। ਸਭੁ ਕਿਛੁ = ਹਰੇਕ ਕਾਰਜ ॥੧॥ਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ) ਬਾਣੀ ਅਪਾਰ ਹੈ, ਇਸ ਬਾਣੀ ਨੇ ਮੇਰਾ ਹਰੇਕ ਕਾਰਜ ਸੰਵਾਰ ਦਿੱਤਾ ਹੈ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
सिखहु सबदु पिआरिहो जनम मरन की टेक ॥
Sikẖahu sabaḏ pi▫āriho janam maran kī tek.
O Sikhs, love the Word of the Shabad; in life and death, it is our only support.
ਤੁਸੀਂ ਨਾਮ ਦਾ ਅਭਿਆਸ ਕਰੋ ਹੈ ਪ੍ਰੀਤਮੋ। ਜਿੰਦਗੀ ਤੇ ਮੌਤ ਦੋਹਾਂ ਵਿੱਚ ਇਹ ਸਾਡਾ ਆਸਰਾ ਹੈ।
ਸਿਖਹੁ = ਸਿੱਖ ਲਓ, ਚੇਤੇ ਰੱਖਣ ਦੀ ਆਦਤ ਬਣਾਓ। ਟੇਕ = ਆਸਰਾ। ਜਨਮ ਮਰਨ = ਸਾਰੀ ਉਮਰ।ਹੇ ਪਿਆਰੇ ਸੱਜਣੋ! (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ) ਗੁਰਬਾਣੀ ਚੇਤੇ ਰੱਖਣ ਦੀ ਆਦਤ ਬਣਾਓ, ਇਹ ਸਾਰੀ ਉਮਰ ਦਾ ਆਸਰਾ (ਬਣਦੀ) ਹੈ।
 
मुख ऊजल सदा सुखी नानक सिमरत एक ॥२॥
Mukẖ ūjal saḏā sukẖī Nānak simraṯ ek. ||2||
Your face shall be radiant, and you shall find a lasting peace, O Nanak, remembering the One Lord in meditation. ||2||
ਅਦੁੱਤੀ ਸੁਆਮੀ ਦਾ ਚਿੰਤਨ ਕਰਨ ਦੁਆਰਾ, ਹੇ ਨਾਨਕ! ਸਾਡੇ ਚਿਹਰੇ ਰੋਸ਼ਨ ਹੋ ਜਾਂਦੇ ਹਨ ਅਤੇ ਅਸੀਂ ਹਮੇਸ਼ਾਂ ਖੁਸ਼ ਰਹਿੰਦੇ ਹਾਂ।
ਊਜਲ = ਰੌਸ਼ਨ, ਖਿੜਿਆ ਹੋਇਆ ॥੨॥ਹੇ ਨਾਨਕ! (ਇਸ ਬਾਣੀ ਦੀ ਰਾਹੀਂ) ਇਕ ਪ੍ਰਭੂ ਨੂੰ ਸਿਮਰਿਆਂ ਸਦਾ ਸੁਖੀ ਰਹੀਦਾ ਹੈ ਤੇ ਮੱਥਾ ਖਿੜਿਆ ਰਹਿੰਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
ओथै अम्रितु वंडीऐ सुखीआ हरि करणे ॥
Othai amriṯ vandī▫ai sukẖī▫ā har karṇe.
There, the Ambrosial Nectar is distributed; the Lord is the Bringer of peace.
ਓਥੇ ਸਤਿ ਸੰਗਤ ਅੰਦਰ ਸਾਰਿਆਂ ਨੂੰ ਆਰਾਮ ਦੇਣ ਵਾਲਾ ਆਬਿ-ਹਿਯਾਤ ਵਰਤਾਇਆ ਜਾਂਦਾ ਹੈ।
ਓਥੈ = ਉਸ ('ਸਚ ਧਰਮ ਕੇ ਘਰ' ਵਿਚ) ਉਸ ਸਤਸੰਗ ਵਿਚ {ਨੋਟ: ਇਸ 'ਅਸਥਾਨ' ਦਾ ਜ਼ਿਕਰ ਪਿਛਲੀ ਪਉੜੀ ਦੀ ਤੀਜੀ ਤੁਕ ਵਿਚ ਆ ਚੁਕਾ ਹੈ। ਪੜਨਾਂਵ 'ਓਥੇ' ਸਾਫ਼ ਦੱਸਦਾ ਹੈ ਕਿ ਜਿਸ ਥਾਂ ਵਲ ਇਥੇ ਇਸ਼ਾਰਾ ਹੈ, ਉਸ ਦਾ ਜ਼ਿਕਰ ਪਿਛਲੀ ਪਉੜੀ ਵਿਚ ਚਾਹੀਦਾ ਹੈ}।ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰੀ-ਨਾਮ ਅੰਮ੍ਰਿਤ ਉਸ ਸਤਸੰਗ ਵਿਚ ਵੰਡੀਦਾ ਹੈ।
 
जम कै पंथि न पाईअहि फिरि नाही मरणे ॥
Jam kai panth na pā▫ī▫ah fir nāhī marṇe.
They are not placed upon the path of Death, and they shall not have to die again.
ਉਹ ਮੌਤ ਦੇ ਰਾਹੇਂ ਨਹੀਂ ਪਾਏ ਜਾਂਦੇ ਅਤੇ ਉਹ ਮੁੜ ਕੇ ਮਰਦੇ ਨਹੀਂ।
ਜਮ ਕੈ ਪੰਥਿ = ਜਮ ਦੇ ਰਾਹ ਤੇ।(ਜੋ ਮਨੁੱਖ ਉਹ ਅੰਮ੍ਰਿਤ ਪ੍ਰਾਪਤ ਕਰਦੇ ਹਨ ਉਹ) ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ, ਉਹਨਾਂ ਨੂੰ ਮੁੜ ਮੌਤ (ਦਾ ਡਰ ਵਿਆਪਦਾ) ਨਹੀਂ।
 
जिस नो आइआ प्रेम रसु तिसै ही जरणे ॥
Jis no ā▫i▫ā parem ras ṯisai hī jarṇe.
One who comes to savor the Lord's Love experiences it.
ਜੋ ਪ੍ਰਭੂ ਦੀ ਪ੍ਰੀਤ ਨੂੰ ਮਾਣਦਾ ਹੈ ਉਹੀ ਇਸ ਦੀ ਖੁਸ਼ੀ ਨੂੰ ਸਹਾਰਦਾ ਹੈ।
ਜਰਣੇ = ਜਰਨ ਦੀ ਤਾਕਤ, ਜਿਗਰਾ।ਜਿਸ ਮਨੁੱਖ ਨੂੰ ਹਰਿ-ਨਾਮ ਦੇ ਪਿਆਰ ਦਾ ਸੁਆਦ ਆਉਂਦਾ ਹੈ, ਉਹ ਇਸ ਸੁਆਦ ਨੂੰ ਆਪਣੇ ਅੰਦਰ ਟਿਕਾਂਦਾ ਹੈ।
 
बाणी उचरहि साध जन अमिउ चलहि झरणे ॥
Baṇī ucẖrahi sāḏẖ jan ami▫o cẖalėh jẖarṇe.
The Holy beings chant the Bani of the Word, like nectar flowing from a spring.
ਆਬਿ-ਹਿਯਾਤ ਦੇ ਚਸ਼ਮੇ ਦੇ ਵਗਣ ਵਾਂਙੂ ਨੇਕ ਪੁਰਸ਼ ਬਚਨ ਉਚਾਰਨ ਕਰਦੇ ਹਨ।
ਅਮਿਉ = ਅੰਮ੍ਰਿਤ। ਝਰਣੇ = ਫੁਹਾਰੇ।(ਸਤਸੰਗ ਵਿਚ) ਗੁਰਮੁਖ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ ਓਥੇ ਅੰਮ੍ਰਿਤ ਦੇ, ਮਾਨੋ, ਫੁਹਾਰੇ ਚੱਲ ਪੈਂਦੇ ਹਨ।
 
पेखि दरसनु नानकु जीविआ मन अंदरि धरणे ॥९॥
Pekẖ ḏarsan Nānak jīvi▫ā man anḏar ḏẖarṇe. ||9||
Nanak lives by beholding the Blessed Vision of the Darshan of those who have implanted the Lord's Name within their minds. ||9||
ਨਾਨਕ ਐਸੇ ਪ੍ਰਾਣੀਆਂ ਦਾ ਦੀਦਾਰ ਵੇਖ ਕੇ ਜੀਊਦਾ ਹੈ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਆਪਣੇ ਚਿੱਤ ਅੰਦਰ ਟਿਕਾਇਆ ਹੈ।
ਪੇਖਿ = ਵੇਖ ਕੇ। ਧਰਣੇ = ਧਾਰਨ ਕੀਤਾ ਹੈ। ਸੁਖੀਆ = ਸੁਖੀ ਕਰਨ ਵਾਲਾ ॥੯॥ਨਾਨਕ (ਭੀ ਉਸ ਸਤਸੰਗ ਦਾ) ਦਰਸ਼ਨ ਕਰ ਕੇ ਜੀਊ ਰਿਹਾ ਹੈ ਤੇ ਮਨ ਵਿਚ ਹਰਿ-ਨਾਮ ਨੂੰ ਧਾਰਨ ਕਰ ਰਿਹਾ ਹੈ ॥੯॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
सतिगुरि पूरै सेविऐ दूखा का होइ नासु ॥
Saṯgur pūrai sevi▫ai ḏūkẖā kā ho▫e nās.
Serving the Perfect True Guru, suffering ends.
ਪੂਰਨ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਤਕਲੀਫਾਂ ਮਿਟ ਜਾਂਦੀਆਂ ਹਨ।
ਸਤਿਗੁਰਿ = {ਅਧਿਕਰਣ ਕਾਰਕ, ਇਕ-ਵਚਨ}। ਸਤਿਗੁਰਿ ਪੂਰੈ ਸੇਵਿਐ = {ਪੂਰਬ ਪੂਰਨ ਕਾਰਦੰਤਕ} ਜੇ ਪੂਰੇ ਗੁਰੂ ਦੀ ਸੇਵਾ ਕੀਤੀ ਜਾਏ।ਹੇ ਨਾਨਕ! ਜੇ ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰੀਏ ਤਾਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ,
 
नानक नामि अराधिऐ कारजु आवै रासि ॥१॥
Nānak nām arāḏẖi▫ai kāraj āvai rās. ||1||
O Nanak, worshipping the Naam in adoration, one's affairs come to be resolved. ||1||
ਨਾਨਕ ਨਾਮ ਦਾ ਸਿਮਰਨ ਕਰਨ ਦੁਆਰਾ, ਕੰਮ ਠੀਕ ਹੋ ਜਾਂਦੇ ਹਨ।
ਨਾਮਿ = {ਅਧਿਕਰਣ ਕਾਰਕ, ਇਕ-ਵਚਨ}। ਨਾਮਿ ਅਰਾਧਿਐ = {ਪੂਰਬ ਪੂਰਨ ਕਾਰਦੰਤਕ} ਜੇ ਨਾਮ ਸਿਮਰਿਆ ਜਾਏ। ਕਾਰਜੁ = ਜ਼ਿੰਦਗੀ ਦਾ ਮਨੋਰਥ। ਰਾਸਿ ਆਵੈ = ਸਫਲ ਹੋ ਜਾਂਦਾ ਹੈ ॥੧॥ਤੇ ਜੇ ਨਾਮ ਸਿਮਰੀਏ ਤਾਂ ਜੀਵਨ ਦਾ ਮਨੋਰਥ ਸਫਲ ਹੋ ਜਾਂਦਾ ਹੈ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
जिसु सिमरत संकट छुटहि अनद मंगल बिस्राम ॥
Jis simraṯ sankat cẖẖutėh anaḏ mangal bisrām.
Remembering Him in meditation, misfortune departs, and one comes to abide in peace and bliss.
ਜਿਸ ਦਾ ਆਰਾਧਨ ਕਰਨ ਨਾਲ ਮੁਸੀਬਤਾ ਟਲ ਜਾਂਦੀਆਂ ਹਨ ਅਤੇ ਬੰਦੇ ਦਾ ਆਰਾਮ ਤੇ ਅਨੰਦ ਅੰਦਰ ਵਸੇਬਾ ਹੋ ਜਾਂਦਾ ਹੈ।
ਸੰਕਟ = ਦੁੱਖ। ਮੰਗਲ = ਖ਼ੁਸ਼ੀਆਂ। ਬਿਸ੍ਰਾਮ = ਟਿਕਾਣਾ।ਜਿਸ ਪਰਮਾਤਮਾ ਨੂੰ ਸਿਮਰਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ (ਹਿਰਦੇ ਵਿਚ) ਅਨੰਦ ਖ਼ੁਸ਼ੀਆਂ ਦਾ ਨਿਵਾਸ ਹੁੰਦਾ ਹੈ,
 
नानक जपीऐ सदा हरि निमख न बिसरउ नामु ॥२॥
Nānak japī▫ai saḏā har nimakẖ na bisara▫o nām. ||2||
O Nanak, meditate forever on the Lord - do not forget Him, even for an instant. ||2||
ਨਾਨਕ, ਤੂੰ ਹਮੇਸ਼ਾਂ ਉਸ ਵਾਹਿਗੁਰੂ ਦਾ ਸਿਮਰਨ ਕਰ ਅਤੇ ਇਹ ਮੁਹਤ ਭਰ ਲਈ ਭੀ ਉਸ ਦੇ ਨਾਮ ਨੂੰ ਨਾਂ ਭੁੱਲਾ।
ਨਿਮਖ = ਅੱਖ ਦੇ ਝਮਕਣ ਜਿਤਨੇ ਸਮੇ ਲਈ। ਨ ਬਿਸਰਉ = ਵਿਸਰ ਨਾਹ ਜਾਏ ॥੨॥ਹੇ ਨਾਨਕ! ਉਸ ਨੂੰ ਸਦਾ ਸਿਮਰੀਏ, ਕਦੇ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਉਹ ਹਰਿ-ਨਾਮ ਅਸਾਨੂੰ ਨਾਹ ਭੁੱਲੇ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
तिन की सोभा किआ गणी जिनी हरि हरि लधा ॥
Ŧin kī sobẖā ki▫ā gaṇī jinī har har laḏẖā.
How can I estimate the glory of those, who have found the Lord, Har, Har?
ਮੈਂ ਉਨ੍ਹਾਂ ਦੀ ਕੀਰਤੀ ਕਿਸ ਤਰ੍ਹਾਂ ਗਿਣਾ, ਜਿਨ੍ਹਾਂ ਨੇ ਆਪਣਾ ਵਾਹਿਗੁਰੂ ਸੁਆਮੀ ਪਾ ਲਿਆ ਹੈ?
ਕਿਆ ਗਣੀ = ਕੀ ਬਿਆਨ ਕਰਾਂ? ਬਿਆਨ ਨਹੀਂ ਹੋ ਸਕਦੀ।ਜਿਨ੍ਹਾਂ (ਗੁਰਮੁਖਾਂ) ਨੇ ਰੱਬ ਨੂੰ ਲੱਭ ਲਿਆ ਹੈ ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
 
साधा सरणी जो पवै सो छुटै बधा ॥
Sāḏẖā sarṇī jo pavai so cẖẖutai baḏẖā.
One who seeks the Sanctuary of the Holy is released from bondage.
ਜੋ ਸੰਤਾਂ ਦੀ ਸ਼ਰਣਾਗਤ ਸੰਭਾਲਦਾ ਹੈ, ਉਹ ਬੰਧਨਾ ਤੋਂ ਖਲਾਸੀ ਪਾ ਜਾਂਦਾ ਹੈ।
xxxਜੋ ਮਨੁੱਖ ਉਹਨਾਂ ਗੁਰਮੁਖਾਂ ਦੀ ਸ਼ਰਨ ਆਉਂਦਾ ਹੈ ਉਹ ਮਾਇਆ ਦੇ ਬੰਧਨਾਂ ਵਿਚ ਬੱਝਾ ਹੋਇਆ ਮੁਕਤ ਹੋ ਜਾਂਦਾ ਹੈ (ਭਾਵ, ਉਸ ਦੇ ਮਾਇਕ ਬੰਧਨ ਟੁੱਟ ਜਾਂਦੇ ਹਨ।)
 
गुण गावै अबिनासीऐ जोनि गरभि न दधा ॥
Guṇ gāvai abināsī▫ai jon garabẖ na ḏaḏẖā.
One who sings the Glorious Praises of the Imperishable Lord does not burn in the womb of reincarnation.
ਜੋ ਅਕਾਲ ਪੁਰਖ ਦਾ ਜੱਸ ਗਾਇਨ ਕਰਦਾ ਹੈ, ਉਹ ਉਂਦਰ ਦੀਆਂ ਜੂਨੀਆਂ ਅੰਦਰ ਨਹੀਂ ਸੜਦਾ।
ਗਰਭਿ = ਗਰਭ ਵਿਚ। ਦਧਾ = ਸੜਦਾ। ਭੇਟਿਆ = (ਜਿਸ ਨੂੰ) ਮਿਲਿਆ।ਉਹ ਅਬਿਨਾਸੀ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਜੂਨਾਂ ਵਿਚ ਪੈ ਪੈ ਕੇ ਨਹੀਂ ਸੜਦਾ।
 
गुरु भेटिआ पारब्रहमु हरि पड़ि बुझि समधा ॥
Gur bẖeti▫ā pārbarahm har paṛ bujẖ samḏẖā.
One who meets the Guru and the Supreme Lord God, who reads and understands, enters the state of Samaadhi.
ਜੋ ਗੁਰਾਂ ਅਤੇ ਪਰਮ ਪ੍ਰਭੂ ਨੂੰ ਮਿਲ ਪਿਆ ਹੈ, ਉਹ ਵਾਹਿਗੁਰੂ ਬਾਰੇ ਪੜ੍ਹ ਅਤੇ ਸਮਝ ਕੇ ਸਮਾਧੀ ਇਸਥਿਤ ਹੋ ਜਾਂਦਾ ਹੈ।
ਸਮਧਾ = ਸਮਾਧੀ ਵਾਲਾ, ਟਿਕਾਉ ਵਾਲਾ।ਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਉਚਾਰ ਕੇ ਤੇ ਸਮਝ ਕੇ ਸ਼ਾਂਤੀ ਪ੍ਰਾਪਤ ਕਰਦਾ ਹੈ।
 
नानक पाइआ सो धणी हरि अगम अगधा ॥१०॥
Nānak pā▫i▫ā so ḏẖaṇī har agam agḏẖā. ||10||
Nanak has obtained that Lord Master, who is inaccessible and unfathomable. ||10||
ਨਾਨਕ ਨੇ ਉਹ ਸੁਆਮੀ ਮਾਲਕ ਪਰਾਪਤ ਕਰ ਲਿਆ ਹੈ, ਜੋ ਪਹੁੰਚ ਤੋਂ ਪਰੇ ਅਤੇ ਬੇ-ਬਾਹ ਹੈ।
ਅਗਮ = ਅਪਹੁੰਚ। ਅਗਧਾ = ਅਗਾਧ, ਅਥਾਹ ॥੧੦॥ਹੇ ਨਾਨਕ! ਉਸ ਮਨੁੱਖ ਨੇ ਅਥਾਹ ਤੇ ਅਪਹੁੰਚ ਮਾਲਕ ਹਰੀ ਨੂੰ ਪਾ ਲਿਆ ਹੈ ॥੧੦॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
कामु न करही आपणा फिरहि अवता लोइ ॥
Kām na karhī āpṇā firėh avṯā lo▫e.
People do not perform their duties, but instead, they wander around aimlessly.
ਆਦਮੀ ਆਪਣਾ ਫ਼ਰਜ਼ ਅਦਾ ਨਹੀਂ ਕਰਦਾ, ਅਤੇ ਅਵੈੜਾ ਹੋ ਸੰਸਾਰ ਅੰਦਰ ਭਟਕਦਾ ਫਿਰਦਾ ਹੈ।
ਨ ਕਰਹੀ = ਤੂੰ ਨਹੀਂ ਕਰਦਾ। ਅਵਤਾ = ਅਵੈੜਾ, ਆਪ-ਹੁਦਰਾ। ਲੋਇ = ਲੋਕ ਵਿਚ, ਜਗਤ ਵਿਚ।(ਹੇ ਜੀਵ!) ਤੂੰ ਆਪਣਾ (ਅਸਲ) ਕੰਮ ਨਹੀਂ ਕਰਦਾ ਤੇ ਜਗਤ ਵਿਚ ਆਪ-ਹੁਦਰਾ ਫਿਰ ਰਿਹਾ ਹੈਂ।
 
नानक नाइ विसारिऐ सुखु किनेहा होइ ॥१॥
Nānak nā▫e visāri▫ai sukẖ kinehā ho▫e. ||1||
O Nanak, if they forget the Name, how can they ever find peace? ||1||
ਨਾਨਕ ਨਾਮ ਨੂੰ ਭੁਲਾਉਣ ਦੁਆਰਾ ਉਸ ਨੂੰ ਆਰਾਮ ਕਿਸ ਤਰ੍ਹਾਂ ਪਰਾਪਤ ਹੋਵੇਗਾ?
ਨਾਇ = {ਅਧਿਕਰਣ ਕਾਰਕ, ਇਕ-ਵਚਨ)। ਨਾਇ ਵਿਸਾਰਿਐ = (ਪੂਰਬ ਪੂਰਨ ਕਾਰਦੰਤਕ), ਜੇ ਨਾਮ ਵਿਸਾਰ ਦਿੱਤਾ ਜਾਏ। ਕਿਨੇਹਾ ਹੋਇ = ਕੋਈ ਨਹੀਂ ਹੋ ਸਕਦਾ ॥੧॥ਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ ਕੋਈ ਭੀ ਸੁਖ ਨਹੀਂ ਹੋ ਸਕਦਾ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
बिखै कउड़तणि सगल माहि जगति रही लपटाइ ॥
Bikẖai ka▫uṛ▫ṯaṇ sagal māhi jagaṯ rahī laptā▫e.
The bitter poison of corruption is everywhere; it clings to the substance of the world.
ਪਾਪ ਦਾ ਕਉੜਾਪਣ ਸਾਰਿਆਂ ਦੇ ਅੰਦਰ ਹੈ ਅਤੇ ਜਹਾਨ ਨੂੰ ਚਿਮੜਿਆਂ ਹੋਇਆ ਹੈ।
ਬਿਖੈ = ਬਿਖ ਦੀ, ਜ਼ਹਿਰ ਦੀ, ਮਾਇਆ ਰੂਪ ਜ਼ਹਿਰ ਦੀ। ਸਗਲ = ਸਾਰੇ ਜੀਵ। ਜਗਤਿ = ਜਗਤ ਵਿਚ। ਰਹੀ ਲਪਟਾਇ = ਚੰਬੜ ਰਹੀ ਹੈ।(ਮਾਇਆ) ਜ਼ਹਿਰ ਦੀ ਕੁੱੜਤਣ ਸਾਰੇ ਜੀਵਾਂ ਵਿਚ ਹੈ, ਜਗਤ ਵਿਚ ਸਭ ਨੂੰ ਚੰਬੜੀ ਹੋਈ ਹੈ।
 
नानक जनि वीचारिआ मीठा हरि का नाउ ॥२॥
Nānak jan vīcẖāri▫ā mīṯẖā har kā nā▫o. ||2||
O Nanak, the humble being has realized that the Name of the Lord alone is sweet. ||2||
ਨਾਨਕ, ਸਾਹਿਬ ਦੇ ਗੋਲੇ ਨੇ ਅਨੁਭਵ ਕੀਤਾ ਹੈ, ਕਿ ਕੇਵਲ ਵਾਹਿਗੁਰੂ ਦਾ ਨਾਮ ਹੀ ਮਿੱਠਾ ਹੈ।
ਜਨਿ = ਜਨ ਨੇ, ਸੇਵਕ ਨੇ ॥੨॥ਹੇ ਨਾਨਕ! (ਸਿਰਫ਼ ਪ੍ਰਭੂ ਦੇ) ਸੇਵਕ ਨੇ ਇਹ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ ਹੀ ਮਿੱਠਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
इह नीसाणी साध की जिसु भेटत तरीऐ ॥
Ih nīsāṇī sāḏẖ kī jis bẖetaṯ ṯarī▫ai.
This is the distinguishing sign of the Holy Saint, that by meeting with him, one is saved.
ਸੰਤ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਣ ਦੁਆਰਾ ਬੰਦਾ ਪਾਰ ਉਤਰ ਜਾਂਦਾ ਹੈ।
ਇਹ ਨਿਸਾਣੀ = ਇਹ ਨਿਸ਼ਾਨੀ। ਜਿਸੁ ਭੇਟਤ = ਜਿਸ (ਸਾਧੂ) ਨੂੰ ਮਿਲਿਆਂ।ਸਾਧੂ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਿਆਂ (ਸੰਸਾਰ) ਸਮੁੰਦਰ ਤੋਂ ਤਰ ਜਾਈਦਾ ਹੈ।
 
जमकंकरु नेड़ि न आवई फिरि बहुड़ि न मरीऐ ॥
Jamkankar neṛ na āvī fir bahuṛ na marī▫ai.
The Messenger of Death does not come near him; he never has to die again.
ਮੌਤ ਦਾ ਫਰਿਸ਼ਤਾ ਉਸ ਦੇ ਲਾਗੇ ਨਹੀਂ ਲਗਦਾ ਅਤੇ ਤਦ ਉਹ ਮੁੜ ਕੇ ਨਹੀਂ ਮਰਦਾ।
ਕੰਕਰੁ = (ਕਿੰਕਰ) ਦਾਸ, ਸੇਵਕ। ਬਹੁੜਿ = ਮੁੜ।ਜਮ ਦਾ ਸੇਵਕ (ਭਾਵ, ਜਮਦੂਤ) ਨੇੜੇ ਨਹੀਂ ਢੁਕਦਾ ਤੇ ਮੁੜ ਮੁੜ ਨਹੀਂ ਮਰੀਦਾ।
 
भव सागरु संसारु बिखु सो पारि उतरीऐ ॥
Bẖav sāgar sansār bikẖ so pār uṯrī▫ai.
He crosses over the terrifying, poisonous world-ocean.
ਉਹ ਉਸ ਜ਼ਹਿਰੀਲੇ ਅਤੇ ਭਿਆਨਕ ਜਗਤ ਸਮੁੰਦਰ ਨੂੰ ਤਰ ਜਾਂਦਾ ਹੈ।
ਬਿਖੁ = ਜ਼ਹਿਰ।ਜੋ ਜ਼ਹਿਰ ਰੂਪ ਸੰਸਾਰ-ਸਮੁੰਦਰ ਹੈ ਇਸ ਤੋਂ ਪਾਰ ਲੰਘ ਜਾਈਦਾ ਹੈ।
 
हरि गुण गु्मफहु मनि माल हरि सभ मलु परहरीऐ ॥
Har guṇ gufhu man māl har sabẖ mal parharī▫ai.
So weave the garland of the Lord's Glorious Praises into your mind, and all your filth shall be washed away.
ਆਪਣੇ ਚਿੱਤ ਅੰਦਰ ਵਾਹਿਗੁਰੂ ਦੀਆਂ ਚੰਗਿਆਈਆਂ ਦਾ ਰਬੀ ਹਾਰ ਬੁਣ ਅਤੇ ਤੇਰੀ ਸਾਰੀ ਮਲੀਨਤਾ ਧੋਤੀ ਜਾਏਗੀ।
ਗੁੰਫਹੁ = ਗੁੰਦੋ। ਮਨਿ = ਮਨ ਵਿਚ। ਪਰਹਰੀਐ = ਦੂਰ ਹੋ ਜਾਂਦੀ ਹੈ।ਹੇ ਭਾਈ! (ਸਾਧੂ ਗੁਰਮੁਖ ਨੇ ਮਿਲ ਕੇ) ਮਨ ਵਿਚ ਪਰਮਾਤਮਾ ਦੇ ਗੁਣਾਂ ਦੀ ਮਾਲਾ ਗੁੰਦੋ, ਮਨ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ।
 
नानक प्रीतम मिलि रहे पारब्रहम नरहरीऐ ॥११॥
Nānak parīṯam mil rahe pārbarahm narharī▫ai. ||11||
Nanak remains blended with his Beloved, the Supreme Lord God. ||11||
ਨਾਨਕ, ਪਰਮ ਬਲਵਾਨ ਸ਼ਰੋਮਣੀ ਸਾਹਿਬ ਆਪਣੇ ਪਿਆਰੇ ਨਾਲ ਅਭੇਦ ਹੋਇਆ ਰਹਿੰਦਾ ਹੈ।
ਨਰਹਰੀਐ = ਨਰਹਰਿ, ਕਰਤਾਰ ॥੧੧॥ਹੇ ਨਾਨਕ! (ਜਿਨ੍ਹਾਂ ਨੇ ਇਹ ਮਾਲਾ ਗੁੰਦੀ ਹੈ) ਉਹ ਪਾਰਬ੍ਰਹਮ ਪਰਮਾਤਮਾ ਨੂੰ ਮਿਲੇ ਰਹਿੰਦੇ ਹਨ ॥੧੧॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
नानक आए से परवाणु है जिन हरि वुठा चिति ॥
Nānak ā▫e se parvāṇ hai jin har vuṯẖā cẖiṯ.
O Nanak, approved is the birth of those, within whose consciousness the Lord abides.
ਕਬੂਲ ਹੈ, ਉਨ੍ਹਾਂ ਦਾ ਆਗਮਨ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵਸਦਾ ਹੈ।
xxxਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿਚ ਪਰਮਾਤਮਾ ਆ ਵੱਸਿਆ ਹੈ ਉਹਨਾਂ ਦਾ ਆਉਣਾ ਸਫਲ ਹੈ।
 
गाल्ही अल पलालीआ कमि न आवहि मित ॥१॥
Gālĥī al palālī▫ā kamm na āvahi miṯ. ||1||
Useless talk and babbling is useless, my friend. ||1||
ਵੇਲ੍ਹੀਆਂ ਗਲਾਂ ਮੇਰੇ ਮਿਤ੍ਰ ਕਿਸੇ ਕੰਮ ਨਹੀਂ।
xxxxxx ॥੧॥ਹੇ ਮਿੱਤਰ! ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ (ਨਾਮ ਤੋਂ ਵਾਂਜੇ ਰਹਿ ਕੇ ਫੋਕੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੁੰਦਾ) ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
पारब्रहमु प्रभु द्रिसटी आइआ पूरन अगम बिसमाद ॥
Pārbarahm parabẖ ḏaristī ā▫i▫ā pūran agam bismāḏ.
I have come to see the Supreme Lord God, the Perfect, Inaccessible, Wonderful Lord.
ਮੈਂ ਪੂਰੇ, ਪਹੁੰਚ ਤੋਂ ਪਰੇ ਅਤੇ ਅਦਭੁਤ ਸ਼੍ਰੇਸ਼ਟ ਸੁਆਮੀ ਮਾਲਕ ਨੂੰ ਵੇਖ ਲਿਆ ਹੈ।
ਦ੍ਰਿਸਟੀ ਆਇਆ = ਦਿੱਸ ਪਿਆ ਹੈ। ਪੂਰਨ = ਹਰ ਥਾਂ ਮੌਜੂਦ। ਅਗਮ = ਅਪਹੁੰਚ। ਬਿਸਮਾਦ = ਅਚਰਜ।ਉਸ ਮਨੁੱਖ ਨੂੰ ਅਪਹੁੰਚ ਤੇ ਅਚਰਜ-ਰੂਪ ਪ੍ਰਭੂ ਹਰ ਥਾਂ ਮੌਜੂਦ ਦਿੱਸ ਪਿਆ ਹੈ,
 
नानक राम नामु धनु कीता पूरे गुर परसादि ॥२॥
Nānak rām nām ḏẖan kīṯā pūre gur parsāḏ. ||2||
Nanak has made the Lord's Name his wealth, by the Grace of the Perfect Guru. ||2||
ਪੂਰਨ ਗੁਰਾਂ ਦੀ ਦਇਆ ਦੁਆਰਾ, ਨਾਨਕ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੀ ਦੌਲਤ ਬਣਾਇਆ ਹੈ।
ਪਰਸਾਦਿ = ਕਿਰਪਾ ਨਾਲ ॥੨॥ਹੇ ਨਾਨਕ! (ਜਿਸ ਨੇ) ਪੂਰੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਨੂੰ ਆਪਣਾ ਧਨ ਬਣਾਇਆ ਹੈ ॥੨॥