Sri Guru Granth Sahib Ji

Ang: / 1430

Your last visited Ang:

पउड़ी ॥
Pa▫oṛī.
Pauree:
ਪਉੜੀ।
xxxXXX
 
धोहु न चली खसम नालि लबि मोहि विगुते ॥
Ḏẖohu na cẖalī kẖasam nāl lab mohi viguṯe.
Deception does not work with our Lord and Master; through their greed and emotional attachment, people are ruined.
ਸਿਰ ਦੇ ਸਾਈਂ ਨਾਲ ਧੋਖਾ ਕੰਮ ਨਹੀਂ ਆਉਂਦਾ। ਲਾਲਚ ਅਤੇ ਸੰਸਾਰੀ ਮਮਤਾ ਰਾਹੀਂ ਪ੍ਰਾਣੀ ਤਬਾਹ ਹੋ ਜਾਂਦਾ ਹੈ।
ਧੋਹੁ = ਠੱਗੀ, ਧੋਖਾ। ਲਬਿ = ਲੱਬ ਦੇ ਕਾਰਨ। ਮੋਹਿ = ਮੋਹ ਵਿਚ (ਪੈ ਕੇ)।ਖਸਮ (ਪ੍ਰਭੂ) ਨਾਲ ਧੋਖਾ ਕਾਮਯਾਬ ਨਹੀਂ ਹੋ ਸਕਦਾ, ਜੋ ਮਨੁੱਖ ਲੱਬ ਵਿਚ ਤੇ ਮੋਹ ਵਿਚ ਫਸੇ ਹੋਏ ਹਨ ਉਹ ਖ਼ੁਆਰ ਹੁੰਦੇ ਹਨ।
 
करतब करनि भलेरिआ मदि माइआ सुते ॥
Karṯab karan bẖaleri▫ā maḏ mā▫i▫ā suṯe.
They do their evil deeds, and sleep in the intoxication of Maya.
ਇਨਸਾਨ ਮੰਦੇ ਅਮਲ ਕਮਾਉਂਦੇ ਹਨ ਅਤੇ ਧਨ-ਦੌਲਤ ਦੇ ਹੰਕਾਰ ਅੰਦਰ ਸੌ ਰਹੇ ਹਨ।
ਵਿਗੁਤੇ = ਖ਼ੁਆਰ ਹੁੰਦੇ ਹਨ।ਮਾਇਆ ਦੇ ਨਸ਼ੇ ਵਿਚ ਸੁੱਤੇ ਹੋਏ ਬੰਦੇ ਮੰਦੀਆਂ ਕਰਤੂਤਾਂ ਕਰਦੇ ਹਨ,
 
फिरि फिरि जूनि भवाईअनि जम मारगि मुते ॥
Fir fir jūn bẖavā▫ī▫an jam mārag muṯe.
Time and time again, they are consigned to reincarnation, and abandoned on the path of Death.
ਮੁੜ ਮੁੜ ਕੇ ਉਹ ਜੂਨੀਆਂ ਅੰਦਰ ਧਕੇ ਜਾਂਦੇ ਹਨ ਅਤੇ ਮੌਤ ਦੇ ਰਸਤੇ ਤੇ ਛਡ ਦਿਤੇ ਜਾਂਦੇ ਹਨ।
ਭਲੇਰਿਆ = ਭੈੜੇ, ਮੰਦੇ। ਮਦਿ = ਮਦ ਵਿਚ, ਨਸ਼ੇ ਵਿਚ। ਮੁਤੇ = (ਨਿਖਸਮੇ) ਛੱਡੇ ਹੋਏ।ਮੁੜ ਮੁੜ ਜੂਨਾਂ ਵਿਚ ਧੱਕੇ ਜਾਂਦੇ ਹਨ ਤੇ ਜਮਰਾਜ ਦੇ ਰਾਹ ਵਿਚ (ਨਿਖਸਮੇ) ਛੱਡੇ ਜਾਂਦੇ ਹਨ,
 
कीता पाइनि आपणा दुख सेती जुते ॥
Kīṯā pā▫in āpṇā ḏukẖ seṯī juṯe.
They receive the consequences of their own actions, and are yoked to their pain.
ਤਕਲੀਫ ਨਾਲ ਜੋਤੇ ਹੋਏ ਉਹ ਆਪਣੇ ਅਮਲਾਂ ਦਾ ਫਲ ਪਾਉਂਦੇ ਹਨ।
ਪਾਇਨਿ = ਪਾਂਦੇ ਹਨ। ਜੁਤੇ = ਜੁੱਟ ਕੀਤੇ ਜਾਂਦੇ ਹਨ।ਆਪਣੇ (ਮੰਦੇ) ਕੀਤੇ (ਕੰਮਾਂ) ਦਾ ਫਲ ਪਾਂਦੇ ਹਨ, ਦੁੱਖਾਂ ਨਾਲ ਜੁੱਟ ਕੀਤੇ ਜਾਂਦੇ ਹਨ।
 
नानक नाइ विसारिऐ सभ मंदी रुते ॥१२॥
Nānak nā▫e visāri▫ai sabẖ manḏī ruṯe. ||12||
O Nanak, if one forgets the Name, all the seasons are evil. ||12||
ਨਾਨਕ, ਮਾੜੇ ਹਨ ਸਾਰੇ ਹੀ ਮੌਸਮ, ਜਦ ਇਨਸਾਨ ਸੁਆਮੀ ਦੇ ਨਾਮ ਨੂੰ ਭੁਲਾ ਦਿੰਦਾ ਹੈ।
ਨਾਇ ਵਿਸਾਰਿਐ = (ਪੂਰਬ ਪੂਰਨ ਕਾਰਦੰਤਕ) ਜੇ ਨਾਮ ਵਿਸਾਰ ਦਿੱਤਾ ਜਾਏ। ਰੁਤੇ = ਰੁਤਿ, ਸਮਾ ॥੧੨॥ਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ (ਜੀਵ ਲਈ) ਸਾਰੀ ਰੁੱਤ ਮੰਦੀ ਹੀ ਜਾਣੋ ॥੧੨॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
उठंदिआ बहंदिआ सवंदिआ सुखु सोइ ॥
Uṯẖanḏi▫ā bahanḏi▫ā suvanḏiā sukẖ so▫e.
While standing up, sitting down and sleeping, be at peace;
ਖਲੋਤਿਆਂ, ਬਹਿੰਦਿਆਂ ਅਤੇ ਸੁੱਤਿਆਂ ਉਹ ਸ਼੍ਰੇਸ਼ਟ ਆਰਾਮ ਵਿੱਚ ਵਿਚਰਦਾ ਹੈ,
ਸੁਖੁ ਸੋਇ = ਉਹੀ ਸੁਖ, ਭਾਵ, ਇਕ-ਸਾਰ ਸੁਖ।(ਪਰਮਾਤਮਾ ਦਾ ਨਾਮ ਜਪਿਆਂ) ਉੱਠਦਿਆਂ ਬੈਠਦਿਆਂ ਸੁੱਤਿਆਂ ਹਰ ਵੇਲੇ ਇਕ-ਸਾਰ ਸੁਖ ਬਣਿਆ ਰਹਿੰਦਾ ਹੈ।
 
नानक नामि सलाहिऐ मनु तनु सीतलु होइ ॥१॥
Nānak nām salāhi▫ai man ṯan sīṯal ho▫e. ||1||
O Nanak, praising the Naam, the Name of the Lord, the mind and body are cooled and soothed. ||1||
ਅਤੇ ਨਾਮ ਦੀ ਉਸਤਤੀ ਕਰਨ ਦੁਆਰਾ ਇਨਸਾਨ ਦਾ ਚਿੱਤ ਤੇ ਸਰੀਰ ਠੰਢੇ ਹੋ ਜਾਂਦੇ ਹਨ। ਹੇ ਨਾਨਕ!
ਨਾਮਿ = (ਅਧਿਕਰਣ ਕਾਰਕ, ਇਕ-ਵਚਨ)। ਨਾਮਿ ਸਲਾਹਿਐ = (ਪੂਰਬ ਪੂਰਨ ਕਾਰਦੰਤਕ) ਜੇ ਨਾਮ ਸਲਾਹਿਆ ਜਾਏ, ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕੀਤੀ ਜਾਏ। ਸੀਤਲੁ = ਠੰਢਾ ॥੧॥ਹੇ ਨਾਨਕ! ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕਰਦੇ ਰਹੀਏ ਤਾਂ ਮਨ ਤੇ ਸਰੀਰ ਠੰਢੇ-ਠਾਰ ਰਹਿੰਦੇ ਹਨ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
लालचि अटिआ नित फिरै सुआरथु करे न कोइ ॥
Lālacẖ ati▫ā niṯ firai su▫ārath kare na ko▫e.
Filled with greed, he constantly wanders around; he does not do any good deeds.
ਪ੍ਰਾਣੀ ਹਮੇਸ਼ਾਂ ਲੋਭ ਨਾਲ ਭਰਿਆ ਭਟਕਦਾ ਫਿਰਦਾ ਹੈ ਅਤੇ ਕੋਈ ਭੀ ਨੇਕ ਅਮਲ ਨਹੀਂ ਕਮਾਉਂਦਾ।
ਲਾਲਚਿ = ਲਾਲਚ ਨਾਲ। ਅਟਿਆ = ਲਿੱਬੜਿਆ ਹੋਇਆ। ਸੁਆਰਥੁ = ਆਪਣੇ ਅਸਲੀ ਭਲੇ ਦਾ ਕੰਮ। ਕੋਇ = ਕੋਈ ਭੀ ਜੀਵ।(ਜਗਤ ਮਾਇਆ ਦੇ) ਲਾਲਚ ਨਾਲ ਲਿੱਬੜਿਆ ਹੋਇਆ ਸਦਾ (ਭਟਕਦਾ) ਫਿਰਦਾ ਹੈ, ਕੋਈ ਭੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ।
 
जिसु गुरु भेटै नानका तिसु मनि वसिआ सोइ ॥२॥
Jis gur bẖetai nānkā ṯis man vasi▫ā so▫e. ||2||
O Nanak, the Lord abides within the mind of one who meets with the Guru. ||2||
ਨਾਨਕ ਉਹ ਸਾਹਿਬ ਉਸ ਦੇ ਚਿੱਤ ਅੰਦਰ ਵਸਦਾ ਹੈ, ਜਿਸ ਨੂੰ ਗੁਰੂ ਜੀ ਮਿਲ ਪੈਦੇ ਹਨ।
ਭੇਟੈ = ਮਿਲਦਾ ਹੈ। ਸੋਇ = ਉਹ ਪ੍ਰਭੂ। ਤਿਸੁ ਮਨਿ = ਉਸ (ਮਨੁੱਖ) ਦੇ ਮਨ ਵਿਚ ॥੨॥(ਪਰ) ਹੇ ਨਾਨਕ! ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਸ ਦੇ ਮਨ ਵਿਚ ਉਹ ਪ੍ਰਭੂ ਵੱਸ ਪੈਂਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
सभे वसतू कउड़ीआ सचे नाउ मिठा ॥
Sabẖe vasṯū ka▫uṛī▫ā sacẖe nā▫o miṯẖā.
All material things are bitter; the True Name alone is sweet.
ਤਲਖ ਹਨ, ਹੋਰ ਸਾਰੀਆਂ ਚੀਜ਼ਾਂ। ਕੇਵਲ ਸੱਚੇ ਸੁਆਮੀ ਦਾ ਨਾਮ ਹੀ ਮਿੱਠਾ ਹੈ।
ਵਸਤੂ = ਚੀਜ਼ਾਂ।(ਦੁਨੀਆ ਦੀਆਂ ਬਾਕੀ) ਸਾਰੀਆਂ ਚੀਜ਼ਾਂ (ਆਖ਼ਰ) ਕੌੜੀਆਂ (ਹੋ ਜਾਂਦੀਆਂ) ਹਨ (ਇਕ) ਸੱਚੇ ਪ੍ਰਭੂ ਦਾ ਨਾਮ (ਹੀ ਸਦਾ) ਮਿੱਠਾ (ਰਹਿੰਦਾ) ਹੈ,
 
सादु आइआ तिन हरि जनां चखि साधी डिठा ॥
Sāḏ ā▫i▫ā ṯin har janāʼn cẖakẖ sāḏẖī diṯẖā.
Those humble servants of the Lord who taste it, come to savor its flavor.
ਉਹ ਰੱਬ ਦੇ ਬੰਦੇ ਅਤੇ ਸੰਤ, ਜੋ ਇਸ ਨੂੰ ਛਕਦੇ ਹਨ, ਉਸ ਦੇ ਸੁਆਦ ਨੂੰ ਅਨੁਭਵ ਕਰਦੇ ਹਨ।
ਸਾਦੁ = ਸੁਆਦ। ਸਾਧੀ = ਸਾਧੀ, ਸਾਧ ਜਨਾਂ ਨੇ। ਚਖਿ ਡਿਠਾ = ਚੱਖ ਵੇਖਿਆ ਹੈ।(ਪਰ) ਇਹ ਸੁਆਦ ਉਨ੍ਹਾਂ ਸਾਧੂਆਂ ਨੂੰ ਹਰਿ-ਜਨਾਂ ਨੂੰ ਆਉਂਦਾ ਹੈ ਜਿਨ੍ਹਾਂ (ਇਹ ਨਾਮ-ਰਸ) ਚੱਖ ਕੇ ਵੇਖਿਆ ਹੈ,
 
पारब्रहमि जिसु लिखिआ मनि तिसै वुठा ॥
Pārbarahm jis likẖi▫ā man ṯisai vuṯẖā.
It comes to dwell within the mind of those who are so pre-destined by the Supreme Lord God.
ਨਾਮ ਉਸ ਦੇ ਹਿਰਦੇ ਅੰਦਰ ਵਸਦਾ ਹੈ, ਜਿਸ ਦੇ ਲਈ ਸ਼ਰੋਮਣੀ ਸਾਹਿਬ ਨੇ ਐਸਾ ਲਿਖ ਛਡਿਆ ਹੈ।
ਪਾਰਬ੍ਰਹਮਿ = ਪਾਰਬ੍ਰਹਮ ਨੇ। ਜਿਸੁ = ਜਿਸ (ਦੇ ਭਾਗਾਂ ਵਿਚ)। ਤਿਸੈ ਮਨਿ = ਉਸ ਦੇ ਮਨ ਵਿਚ। ਵੁਠਾ = ਆ ਵੱਸਿਆ।ਤੇ ਉਸੇ ਮਨੁੱਖ ਦੇ ਮਨ ਵਿਚ (ਇਹ ਸੁਆਦ) ਆ ਕੇ ਵੱਸਦਾ ਹੈ ਜਿਸ ਦੇ ਭਾਗਾਂ ਵਿਚ ਪਾਰਬ੍ਰਹਮ ਨੇ ਲਿਖ ਦਿੱਤਾ ਹੈ।
 
इकु निरंजनु रवि रहिआ भाउ दुया कुठा ॥
Ik niranjan rav rahi▫ā bẖā▫o ḏuyā kuṯẖā.
The One Immaculate Lord is pervading everywhere; He destroys the love of duality.
ਉਹ ਹੋਰਸ ਦੀ ਪ੍ਰੀਤ ਨੂੰ ਮੇਟ ਸੁਟਦਾ ਹੈ ਅਤੇ ਅਦੁੱਤੀ ਪਵਿੱਤ੍ਰ ਨੂੰ ਹਰ ਥਾਂ ਵਿਆਪਕ ਵੇਖਦਾ ਹੈ।
ਨਿਰੰਜਨੁ = ਨਿਰ-ਅੰਜਨ, ਮਾਇਆ-ਰਹਿਤ। ਰਵਿ ਰਹਿਆ = ਹਰ ਥਾਂ ਵਿਆਪਕ (ਦਿੱਸਦਾ) ਹੈ। ਦੁਯਾ = ਦੂਜਾ। ਕੁਠਾ = ਨਾਸ ਹੋ ਜਾਂਦਾ ਹੈ।(ਐਸੇ ਭਾਗਾਂ ਵਾਲੇ ਨੂੰ) ਮਾਇਆ-ਰਹਿਤ ਪ੍ਰਭੂ ਹੀ ਹਰ ਥਾਂ ਦਿੱਸਦਾ ਹੈ (ਉਸ ਮਨੁੱਖ ਦਾ) ਦੂਜਾ ਭਾਵ ਨਾਸ ਹੋ ਜਾਂਦਾ ਹੈ।
 
हरि नानकु मंगै जोड़ि कर प्रभु देवै तुठा ॥१३॥
Har Nānak mangai joṛ kar parabẖ ḏevai ṯuṯẖā. ||13||
Nanak begs for the Lord's Name, with his palms pressed together; by His Pleasure, God has granted it. ||13||
ਹੱਥ ਬੰਨ੍ਹ ਕੇ ਨਾਨਕ ਰੱਬ ਦੇ ਨਾਮ ਦੀ ਯਾਚਨਾ ਕਰਦਾ ਹੈ ਜੋ ਕਿ ਆਪਣੀ ਖੁਸ਼ੀ ਦੁਆਰਾ ਸੁਆਮੀ ਨੇ ਉਸ ਨੂੰ ਬਖਸ਼ਿਆ ਹੈ।
ਕਰ = (ਦੋਵੇਂ) ਹੱਥ। ਤੁਠਾ = ਪ੍ਰਸੰਨ ਹੋ ਕੇ ॥੧੩॥ਨਾਨਕ ਭੀ ਦੋਵੇਂ ਹੱਥ ਜੋੜ ਕੇ ਹਰੀ ਪਾਸੋਂ ਇਹ ਨਾਮ-ਰਸ ਮੰਗਦਾ ਹੈ, (ਪਰ) ਪ੍ਰਭੂ (ਉਸ ਨੂੰ) ਦੇਂਦਾ ਹੈ (ਜਿਸ ਉਤੇ) ਪ੍ਰਸੰਨ ਹੁੰਦਾ ਹੈ ॥੧੩॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
जाचड़ी सा सारु जो जाचंदी हेकड़ो ॥
Jācẖṛī sā sār jo jācẖanḏī hekṛo.
The most excellent begging is begging for the One Lord.
ਉਹੀ ਸਭ ਤੋਂ ਸਰੇਸ਼ਟ ਮੰਗਣਾ ਹੈ, ਜੋ ਇਕ ਸੁਆਮੀ ਨੂੰ ਮੰਗਣਾ ਹੈ।
ਜਾਚੜੀ = ਜਾਚਨਾ, ਮੰਗ। ਸਾਰੁ = ਸ੍ਰੇਸ਼ਟ, ਸਭ ਤੋਂ ਚੰਗੀ। ਜਾਚੰਦੀ = ਮੰਗਦੀ ਹੈ। ਹੇਕੜੋ = ਇਕ ਰੱਬ ਨੂੰ।ਉਹ ਤਰਲਾ ਸਭ ਤੋਂ ਚੰਗਾ ਹੈ ਜੋ (ਭਾਵ, ਜਿਸ ਦੀ ਰਾਹੀਂ ਮਨੁੱਖ) ਇਕ ਪ੍ਰਭੂ (ਦੇ ਨਾਮ) ਨੂੰ ਮੰਗਦਾ ਹੈ।
 
गाल्ही बिआ विकार नानक धणी विहूणीआ ॥१॥
Gālĥī bi▫ā vikār Nānak ḏẖaṇī vihūṇī▫ā. ||1||
Other talk is corrupt, O Nanak, except that of the Lord Master. ||1||
ਮਾਲਕ ਦੇ ਨਾਮ ਦੇ ਬਗੈਰ, ਹੇ ਨਾਨਕ! ਹੋਰ ਸਾਰੀਆਂ ਗਲਾਂ ਬਾਤਾਂ ਪਾਪ ਭਰੀਆਂ ਹਨ।
ਗਾਲ੍ਹ੍ਹੀ ਬਿਆ = ਹੋਰ ਗੱਲਾਂ। ਵਿਕਾਰ = ਬੇ-ਕਾਰ, ਵਿਅਰਥ। ਧਣੀ = ਮਾਲਕ ॥੧॥ਹੇ ਨਾਨਕ! ਮਾਲਕ-ਪ੍ਰਭੂ ਤੋਂ ਬਾਹਰੀਆਂ ਹੋਰ ਗੱਲਾਂ ਸਭ ਵਿਅਰਥ ਹਨ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
नीहि जि विधा मंनु पछाणू विरलो थिओ ॥
Nīhi jė viḏẖā man pacẖẖāṇū virlo thi▫o.
One who recognizes the Lord is very rare; his mind is pierced through with the Love of the Lord.
ਕੋਈ ਟਾਵਾਂ ਹੀ ਰੱਬ ਦਾ ਸਿਆਣੂ ਹੈ, ਜਿਸ ਦਾ ਚਿੱਤ ਉਸ ਦੀ ਪ੍ਰੀਤ ਨਾਲ ਵਿੰਨਿ੍ਹਆ ਹੋਇਆ ਹੈ।
ਨੀਹਿ = ਨਿਹੁਂ ਵਿਚ, ਪ੍ਰੇਮ ਵਿਚ। ਜਿ ਮੰਨੁ = ਜਿਸ ਦਾ ਮਨ। ਥਿਓ = ਹੁੰਦਾ ਹੈ।ਅਜੇਹਾ (ਰੱਬ ਦੀ) ਪਛਾਣ ਵਾਲਾ ਕੋਈ ਵਿਰਲਾ ਬੰਦਾ ਹੁੰਦਾ ਹੈ, ਜਿਸ ਦਾ ਮਨ ਪ੍ਰਭੂ ਦੇ ਪ੍ਰੇਮ ਵਿਚ ਵਿੰਨ੍ਹਿਆ ਹੋਵੇ।
 
जोड़णहारा संतु नानक पाधरु पधरो ॥२॥
Joṛanhārā sanṯ Nānak pāḏẖar paḏẖro. ||2||
Such a Saint is the Uniter, O Nanak - he straightens out the path. ||2||
ਹਮਵਾਰ ਕੋਮਲ ਹੋਵੇਗਾ ਰਸਤਾ ਹੇ ਨਾਨਕ! ਜੇਕਰ ਸਾਧੂ ਗੁਰਦੇਵ ਜੀ ਮਿਲਾਉਣ ਵਾਲੇ ਹੋਣ।
ਪਾਧਰੁ = ਰਸਤਾ। ਪਧਰੋ = ਸਿੱਧਾ ॥੨॥ਹੇ ਨਾਨਕ! ਅਜੇਹਾ ਸੰਤ (ਹੋਰਨਾਂ ਨੂੰ ਭੀ ਰੱਬ ਨਾਲ) ਜੋੜਨ ਤੇ ਸਮਰੱਥ ਹੁੰਦਾ ਹੈ ਤੇ (ਰੱਬ ਨੂੰ ਮਿਲਣ ਲਈ) ਸਿੱਧਾ ਰਾਹ ਵਿਖਾ ਦੇਂਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
सोई सेविहु जीअड़े दाता बखसिंदु ॥
So▫ī sevihu jī▫aṛe ḏāṯā bakẖsinḏ.
Serve Him, O my soul, who is the Giver and the Forgiver.
ਮੇਰੀ ਜਿੰਦੜੀਏ! ਤੂੰ ਉਸ ਦੀ ਚਾਕਰੀ ਕਮਾ, ਜੋ ਦਾਤਾਰ ਅਤੇ ਬਖਸ਼ਣਹਾਰ ਹੈ।
ਜੀਅੜੇ = ਹੇ ਜਿੰਦੇ!ਹੇ ਮੇਰੀ ਜਿੰਦੇ! ਉਸ ਪਰਮੇਸਰ ਨੂੰ ਸਿਮਰ ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਬਖ਼ਸ਼ਸ਼ਾਂ ਕਰਨ ਵਾਲਾ ਹੈ।
 
किलविख सभि बिनासु होनि सिमरत गोविंदु ॥
Kilvikẖ sabẖ binās hon simraṯ govinḏ.
All sinful mistakes are erased, by meditating in remembrance on the Lord of the Universe.
ਸੰਸਾਰ ਦੇ ਰਖਿਅਕ ਦਾ ਚਿੰਤਨ ਕਰਨ ਦੁਆਰਾ ਸਾਰੇ ਪਾਪ ਮਿਟ ਜਾਂਦੇ ਹਨ।
ਕਿਲਵਿਖ = ਪਾਪ।ਪਰਮੇਸ਼ਰ ਨੂੰ ਸਿਮਰਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ।
 
हरि मारगु साधू दसिआ जपीऐ गुरमंतु ॥
Har mārag sāḏẖū ḏasi▫ā japī▫ai gurmanṯ.
The Holy Saint has shown me the Way to the Lord; I chant the GurMantra.
ਸੰਤ ਨੇ ਮੈਨੂੰ ਵਾਹਿਗੁਰੂ ਦਾ ਰਸਤਾ ਦਰਸਾਇਆ ਹੈ ਅਤੇ ਇਸ ਲਈ ਮੈਂ ਗੁਰਬਾਣੀ ਦਾ ਧਿਆਨ ਧਾਰਦਾ ਹਾਂ!
xxxਗੁਰੂ ਨੇ ਪ੍ਰਭੂ (ਨੂੰ ਮਿਲਣ) ਦਾ ਰਾਹ ਦੱਸਿਆ ਹੈ।
 
माइआ सुआद सभि फिकिआ हरि मनि भावंदु ॥
Mā▫i▫ā su▫āḏ sabẖ fiki▫ā har man bẖāvanḏ.
The taste of Maya is totally bland and insipid; the Lord alone is pleasing to my mind.
ਧਨ-ਦੌਲਤ ਦੇ ਰਸ ਸਾਰੇ ਫਿਕੇ ਹਨ। ਕੇਵਲ ਭਗਵਾਨ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
ਭਾਵੰਦੁ = ਪਿਆਰਾ ਲੱਗਣ ਲੱਗ ਪੈਂਦਾ ਹੈ।ਗੁਰੂ ਦਾ ਉਪਦੇਸ਼ ਸਦਾ ਚੇਤੇ ਕਰਨਾ ਚਾਹੀਦਾ ਹੈ, (ਗੁਰੂ ਦਾ ਉਪਦੇਸ਼ ਸਦਾ ਚੇਤੇ ਕੀਤਿਆਂ) ਮਾਇਆ ਦੇ ਸਾਰੇ ਸੁਆਦ ਫਿੱਕੇ ਪ੍ਰਤੀਤ ਹੁੰਦੇ ਹਨ ਤੇ ਪਰਮੇਸ਼ਰ ਮਨ ਵਿਚ ਪਿਆਰਾ ਲੱਗਦਾ ਹੈ।
 
धिआइ नानक परमेसरै जिनि दिती जिंदु ॥१४॥
Ḏẖi▫ā▫e Nānak parmesrai jin ḏiṯī jinḏ. ||14||
Meditate, O Nanak, on the Transcendent Lord, who has blessed you with your soul and your life. ||14||
ਤੂੰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰ, ਹੇ ਨਾਨਕ, ਜਿਸ ਨੇ ਤੈਨੂੰ ਜਿੰਦ ਜਾਨ ਦੀ ਦਾਤਿ ਬਖਸ਼ੀ ਹੈ।
ਜਿਨਿ = ਜਿਸ (ਪਰਮੇਸਰ) ਨੇ ॥੧੪॥ਹੇ ਨਾਨਕ! ਜਿਸ ਪਰਮੇਸ਼ਰ ਨੇ (ਇਹ) ਜਿੰਦ ਦਿੱਤੀ ਹੈ, ਉਸ ਨੂੰ (ਸਦਾ) ਸਿਮਰ ॥੧੪॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
वत लगी सचे नाम की जो बीजे सो खाइ ॥
vaṯ lagī sacẖe nām kī jo bīje so kẖā▫e.
The time has come to plant the seed of the Lord's Name; one who plants it, shall eat its fruit.
ਸਤਿਨਾਮ ਦੇ ਬੀਜਣ ਦਾ ਮੁਨਾਸਬ ਵੇਲਾ ਆ ਪੁੱਜਾ ਹੈ। ਜੋ ਕੋਈ ਇਸ ਨੂੰ ਬੀਜੇਗਾ, ਓਹੀ ਫਲ ਪਾਵੇਗਾ।
ਵਤ = ਵੱਤਰ, ਫਬਵਾਂ ਸਮਾਂ।(ਇਹ ਮਨੁੱਖਾ ਜਨਮ) ਸੱਚੇ ਪ੍ਰਭੂ ਦਾ ਨਾਮ (ਰੂਪ ਬੀਜ ਬੀਜਣ) ਲਈ ਫਬਵਾਂ ਸਮਾਂ ਮਿਲਿਆ ਹੈ, ਜੋ ਮਨੁੱਖ ('ਨਾਮ'-ਬੀਜ) ਬੀਜਦਾ ਹੈ ਉਹ (ਇਸ ਦਾ ਫਲ) ਖਾਂਦਾ ਹੈ।
 
तिसहि परापति नानका जिस नो लिखिआ आइ ॥१॥
Ŧisėh parāpaṯ nānkā jis no likẖi▫ā ā▫e. ||1||
He alone receives it, O Nanak, whose destiny is so pre-ordained. ||1||
ਕੇਵਲ ਓਹੀ ਇਸ ਨੂੰ ਪਾਉਂਦਾ (ਬੀਜਦਾ) ਹੈ, ਜਿਸ ਦੇ ਭਾਗਾਂ ਵਿੱਚ ਐਕੁਰ ਲਿਖਿਆ ਹੋਇਆ ਹੈ, ਹੇ ਨਾਨਕ!
ਤਿਸਹਿ = ਉਸ ਨੂੰ ਹੀ, ਤਿਸ ਹੀ ॥੧॥ਹੇ ਨਾਨਕ! ਇਹ ਚੀਜ਼ ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੇ ਭਾਗਾਂ ਵਿਚ ਲਿਖੀ ਹੋਵੇ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
मंगणा त सचु इकु जिसु तुसि देवै आपि ॥
Mangṇā ṯa sacẖ ik jis ṯus ḏevai āp.
If one begs, then he should beg for the Name of the True One, which is given only by His Pleasure.
ਜੇਕਰ ਬੰਦੇ ਨੇ ਮੰਗਣਾ ਹੈ, ਤਦ ਉਸ ਨੂੰ ਇਕ ਸੱਚਾ ਨਾਮ ਹੀ ਮੰਗਣਾ ਚਾਹੀਦਾ ਹੈ। ਕੇਵਲ ਓਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਸਾਈਂ ਖੁਦ ਆਪਣੀ ਖੁਸ਼ੀ ਰਾਹੀਂ ਦਿੰਦਾ ਹੈ।
ਤੁਸਿ = ਤ੍ਰੁੱਠ ਕੇ, ਖ਼ੁਸ਼ ਹੋ ਕੇ। ਤਿਤੁ = {ਅਧਿਕਰਣ ਕਾਰਕ, ਇਕ-ਵਚਨ}।ਜੇ ਮੰਗਣਾ ਹੈ ਤਾਂ ਸਿਰਫ਼ ਪ੍ਰਭੂ ਦਾ ਨਾਮ ਮੰਗੋ। (ਇਹ 'ਨਾਮ' ਉਸ ਨੂੰ ਹੀ ਮਿਲਦਾ ਹੈ) ਜਿਸ ਨੂੰ ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ।
 
जितु खाधै मनु त्रिपतीऐ नानक साहिब दाति ॥२॥
Jiṯ kẖāḏẖai man ṯaripaṯ▫ī▫ai Nānak sāhib ḏāṯ. ||2||
Eating this gift from the Lord and Master, O Nanak, the mind is satisfied. ||2||
ਨਾਨਕ ਨਾਮ ਸੁਆਮੀ ਦੀ ਬਖਸ਼ੀਸ਼ ਹੈ, ਜਿਸ ਨੂੰ ਚੱਖਣ ਦੁਆਰਾ ਆਤਮਾ ਰੱਜ ਜਾਂਦੀ ਹੈ।
ਜਿਤੁ ਖਾਧੈ = {ਪੂਰਨ ਕਾਰਦੰਤਕ} ਜਿਸ ਦੇ ਖਾਧਿਆਂ, ਜੇ ਇਸ ਨੂੰ ਖਾਧਾ ਜਾਏ। ਤ੍ਰਿਪਤੀਐ = ਰੱਜ ਜਾਂਦਾ ਹੈ। ਸਾਹਿਬ ਦਾਤਿ = ਮਾਲਕ ਦੀ ਬਖ਼ਸ਼ਸ਼ ॥੨॥ਜੇ ਇਹ (ਨਾਮ-ਵਸਤ) ਖਾਧੀ ਜਾਏ ਤਾਂ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ, ਪਰ ਹੇ ਨਾਨਕ! ਹੈ ਇਹ (ਨਿਰੋਲ) ਮਾਲਕ ਦੀ ਬਖ਼ਸ਼ਸ਼ ਹੀ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
लाहा जग महि से खटहि जिन हरि धनु रासि ॥
Lāhā jag mėh se kẖatėh jin har ḏẖan rās.
They alone earn profit in this world, who have the wealth of the Lord's Name.
ਕੇਵਲ ਓਹੀ ਸੰਸਾਰ ਅੰਦਰ ਨਫ਼ਾ ਕਮਾਉਂਦੇ ਹਨ, ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਪੂੰਜੀ ਹੈ।
ਲਾਹਾ = ਨਫ਼ਾ, ਲਾਭ। ਸੇ = ਉਹ ਬੰਦੇ। ਰਾਸਿ = ਪੂੰਜੀ।ਜਗਤ ਵਿਚ ਉਹੀ (ਮਨੁੱਖ-ਵਣਜਾਰੇ) ਲਾਭ ਖੱਟਦੇ ਹਨ ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਰੂਪ ਧਨ ਹੈ, ਪੂੰਜੀ ਹੈ।
 
दुतीआ भाउ न जाणनी सचे दी आस ॥
Ḏuṯī▫ā bẖā▫o na jāṇnī sacẖe ḏī ās.
They do not know the love of duality; they place their hopes in the True Lord.
ਉਹ ਹੋਰਸੁ ਦੀ ਪ੍ਰੀਤ ਨੂੰ ਜਾਣਦੇ ਹੀ ਨਹੀਂ ਅਤੇ ਕੇਵਲ ਸੱਚੇ ਸੁਆਮੀ ਵਿੱਚ ਹੀ ਉਮੀਦ ਰੱਖਦੇ ਹਨ।
ਦੁਤੀਆ = {ਸੰ: ਦ੍ਵਿਤੀਯ} ਦੂਜਾ, ਕਿਸੇ ਹੋਰ ਦਾ। ਭਾਉ = ਪਿਆਰ।ਉਹ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨਾਲ ਮੋਹ ਕਰਨਾ ਨਹੀਂ ਜਾਣਦੇ, ਉਹਨਾਂ ਨੂੰ ਇੱਕ ਪਰਮਾਤਮਾ ਦੀ ਹੀ ਆਸ ਹੁੰਦੀ ਹੈ।
 
निहचलु एकु सरेविआ होरु सभ विणासु ॥
Nihcẖal ek sarevi▫ā hor sabẖ viṇās.
They serve the One Eternal Lord, and give up everything else.
ਹੋਰ ਸਾਰੀਆਂ ਖਾਹਿਸ਼ਾਂ ਨਵਿਰਤ ਕਰਕੇ, ਉਹ ਕੇਵਲ ਸਦੀਵੀ ਸਥਿਰ ਸੁਆਮੀ ਦੀ ਸੇਵਾ ਕਰਦੇ ਹਨ।
ਸਰੇਵਿਆ = ਸਿਮਰਿਆ।ਉਹਨਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਹੀ ਸਿਮਰਿਆ ਹੈ (ਕਿਉਂਕਿ) ਹੋਰ ਸਾਰਾ ਜਗਤ (ਉਹਨਾਂ) ਨੂੰ ਨਾਸਵੰਤ (ਦਿੱਸਦਾ) ਹੈ।
 
पारब्रहमु जिसु विसरै तिसु बिरथा सासु ॥
Pārbarahm jis visrai ṯis birthā sās.
One who forgets the Supreme Lord God - useless is his breath.
ਬੇਫ਼ਾਇਦਾ ਹੈ ਉਸ ਦਾ ਸੁਆਸ, ਜੋ ਉਚੇ ਸੁਆਮੀ ਨੂੰ ਭੁਲਾਉਂਦਾ ਹੈ।
ਸਾਸੁ = ਸੁਆਸ, ਸਾਹ।ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਉਸ ਦਾ (ਹਰੇਕ) ਸੁਆਸ ਵਿਅਰਥ ਜਾਂਦਾ ਹੈ।
 
कंठि लाइ जन रखिआ नानक बलि जासु ॥१५॥
Kanṯẖ lā▫e jan rakẖi▫ā Nānak bal jās. ||15||
God draws His humble servant close in His loving embrace and protects him - Nanak is a sacrifice to Him. ||15||
ਨਾਨਕ ਉਸ ਤੋਂ ਸਦਕੇ ਜਾਂਦਾ ਹੈ ਜੋ ਆਪਣੇ ਗੋਲੇ ਨੂੰ ਆਪਣੀ ਛਾਤੀ ਨਾਲ ਲਾ ਕੇ ਬਚਾਉਂਦਾ ਹੈ।
ਕੰਠਿ = ਗਲ ਨਾਲ। ਜਨ = ਜਨਾਂ ਨੂੰ, ਸੇਵਕਾਂ ਨੂੰ। ਬਲਿ ਜਾਸੁ = ਸਦਕੇ ਹੁੰਦਾ ਹਾਂ ॥੧੫॥ਪਰਮਾਤਮਾ ਨੇ ਆਪਣੇ ਸੇਵਕਾਂ ਨੂੰ ("ਦੁਤੀਆ ਭਾਵ" ਵਲੋਂ) ਆਪ ਆਪਣੇ ਗਲ ਨਾਲ ਲਾ ਕੇ ਬਚਾਇਆ ਹੈ। ਹੇ ਨਾਨਕ! ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ॥੧੫॥
 
सलोक मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
पारब्रहमि फुरमाइआ मीहु वुठा सहजि सुभाइ ॥
Pārbarahm furmā▫i▫ā mīhu vuṯẖā sahj subẖā▫e.
The Supreme Lord God gave the Order, and the rain automatically began to fall.
ਸ਼੍ਰੋਮਣੀ ਸਾਹਿਬ ਦੀ ਐਸ ਤਰ੍ਹਾਂ ਰਜ਼ਾ ਹੋਈ ਅਤੇ ਬਾਰਸ਼ ਆਪਣੇ ਆਪ ਹੀ ਹੋਣ ਲੱਗ ਪਈ।
ਪਾਰਬ੍ਰਹਮਿ = ਪਰਮਾਤਮਾ ਨੇ। ਮੀਹੁ = ਨਾਮ ਦੀ ਵਰਖਾ। ਵੁਠਾ = ਵੱਸਿਆ, (ਮੀਂਹ) ਪਿਆ। ਸਹਜਿ ਸੁਭਾਇ = ਆਪਣੇ ਆਪ।ਜਦੋਂ ਪਰਮਾਤਮਾ ਨੇ ਹੁਕਮ ਦਿੱਤਾ ਤਾਂ (ਜਿਸ ਕਿਸੇ ਭਾਗਾਂ ਵਾਲੇ ਦੇ ਹਿਰਦੇ-ਰੂਪ ਧਰਤੀ ਤੇ) ਆਪਣੇ ਆਪ ਨਾਮ ਦੀ ਵਰਖਾ ਹੋਣ ਲੱਗ ਪਈ,
 
अंनु धंनु बहुतु उपजिआ प्रिथमी रजी तिपति अघाइ ॥
Ann ḏẖan bahuṯ upji▫ā parithmī rajī ṯipaṯ agẖā▫e.
Grain and wealth were produced in abundance; the earth was totally satisfied and satiated.
ਘਣੇਰਾ ਦਾਣਾ ਤੇ ਦੌਲਤ ਪੈਦਾ ਹੋਏ ਅਤੇ ਧਰਤੀ ਚੰਗੀ ਤਰ੍ਹਾਂ ਧ੍ਰਾਪ ਅਤੇ ਸੰਤੁਸ਼ਟ ਹੋ ਗਈ।
ਪ੍ਰਿਥਮੀ = ਹਿਰਦਾ-ਰੂਪ ਧਰਤੀ। ਅੰਨੁ ਧੰਨੁ = (ਜਿਵੇਂ ਸਰੀਰ ਦਾ ਆਸਰਾ ਅੰਨ ਹੈ, ਤਿਵੇਂ ਹਿਰਦੇ ਦੇ ਆਸਰੇ ਲਈ) ਸਿਫ਼ਤਿ-ਸਾਲਾਹ ਰੂਪ ਅੰਨ। ਤਿਪਤਿ ਆਘਾਇ ਰਜੀ = ਚੰਗੀ ਤਰ੍ਹਾਂ ਰੱਜ ਗਈ।ਉਸ (ਹਿਰਦੇ-ਧਰਤੀ) ਵਿਚ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਅੰਨ ਬਹੁਤ ਪੈਦਾ ਹੋ ਜਾਂਦਾ ਹੈ, (ਉਸ ਦਾ ਹਿਰਦਾ ਚੰਗੀ ਤਰ੍ਹਾਂ ਸੰਤੋਖ ਵਾਲਾ ਹੋ ਜਾਂਦਾ ਹੈ)।
 
सदा सदा गुण उचरै दुखु दालदु गइआ बिलाइ ॥
Saḏā saḏā guṇ ucẖrai ḏukẖ ḏālaḏ ga▫i▫ā bilā▫e.
Forever and ever, chant the Glorious Praises of the Lord, and pain and poverty shall run away.
ਸਾਧੂ, ਹਮੇਸ਼ਾਂ, ਹਮੇਸ਼ਾਂ ਹੀ ਸੁਆਮੀ ਦਾ ਜੱਸ ਉਚਾਰਦਾ ਹੈ, ਅਤੇ ਉਸ ਦੇ ਕਸ਼ਟ ਤੇ ਗਰੀਬੀ ਦੂਰ ਦੌੜ ਗਏ ਹਨ।
ਦਾਲਦੁ = ਦਲਿੱਦ੍ਰ। ਬਿਲਾਇ ਗਇਆ = ਦੂਰ ਹੋ ਜਾਂਦਾ ਹੈ।ਉਹ ਮਨੁੱਖ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਦਾ ਦੁੱਖ-ਦਲਿੱਦ੍ਰ ਦੂਰ ਹੋ ਜਾਂਦਾ ਹੈ।
 
पूरबि लिखिआ पाइआ मिलिआ तिसै रजाइ ॥
Pūrab likẖi▫ā pā▫i▫ā mili▫ā ṯisai rajā▫e.
People obtain that which they are pre-ordained to receive, according to the Will of the Lord.
ਪ੍ਰਾਣੀ ਉਹ ਕੁਛ ਪਾਉਂਦਾ ਹੈ, ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ। ਉਸ ਦੇ ਭਾਣੇ ਅਨੁਸਾਰ ਉਹ ਹਾਸਲ ਕਰਦਾ ਹੈ।
ਪੂਰਬਿ = ਮੁੱਢ ਤੋਂ। ਤਿਸੈ ਰਜਾਏ = ਉਸ (ਪ੍ਰਭੂ) ਦੀ ਰਜ਼ਾ ਅਨੁਸਾਰ।ਪਰ ਇਹ 'ਨਾਮ' ਰੂਪ ਅੰਨ ਪੂਰਬਲੇ ਲਿਖੇ ਭਾਗਾਂ ਅਨੁਸਾਰ ਪਾਈਦਾ ਹੈ ਤੇ ਮਿਲਦਾ ਹੈ ਪਰਮਾਤਮਾ ਦੀ ਰਜ਼ਾ ਅਨੁਸਾਰ।
 
परमेसरि जीवालिआ नानक तिसै धिआइ ॥१॥
Parmesar jīvāli▫ā Nānak ṯisai ḏẖi▫ā▫e. ||1||
The Transcendent Lord keeps you alive; O Nanak, meditate on Him. ||1||
ਤੂੰ ਉਸ ਸੁਆਮੀ ਦਾ ਸਿਮਰਨ ਕਰ, ਹੇ ਨਾਨਕ! ਜਿਸ ਨੇ ਤੈਨੂੰ ਜੀਉਂਦੇ ਜਾਗਦੇ ਰਖਿਆ ਹੈ।
xxx ॥੧॥(ਮਾਇਆ ਵਿਚ ਮੋਏ ਹੋਏ ਜਿਸ ਕਿਸੇ ਨੂੰ) ਜਿੰਦ ਪਾਈ ਹੈ ਪਰਮੇਸ਼ਰ ਨੇ ਹੀ (ਪਾਈ ਹੈ), ਹੇ ਨਾਨਕ! ਉਸ ਪ੍ਰਭੂ ਨੂੰ ਸਿਮਰ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
जीवन पदु निरबाणु इको सिमरीऐ ॥
Jīvan paḏ nirbāṇ iko simrī▫ai.
To obtain the state of life of Nirvaanaa, meditate in remembrance on the One Lord.
ਅਬਿਨਾਸੀ ਦਰਜਾ ਪਾਉਣ ਲਈ ਤੂੰ ਇਕ ਪਵਿੱਤ੍ਰ ਪ੍ਰਭੂ ਦਾ ਅਰਾਧਨ ਕਰ।
ਜੀਵਨ ਪਦੁ = ਅਸਲੀ ਜ਼ਿੰਦਗੀ ਦਾ ਦਰਜਾ। ਨਿਰਬਾਣੁ = (ਨਿਰਵਾਣ) ਵਾਸ਼ਨਾ-ਰਹਿਤ ਪ੍ਰਭੂ।ਜੇ ਵਾਸ਼ਨਾ-ਰਹਿਤ ਇਕ ਪ੍ਰਭੂ ਨੂੰ ਸਿਮਰੀਏ ਤਾਂ ਅਸਲੀ ਜੀਵਨ ਦਾ ਦਰਜਾ ਹਾਸਲ ਹੁੰਦਾ ਹੈ,