Sri Guru Granth Sahib Ji

Ang: / 1430

Your last visited Ang:

दूजी नाही जाइ किनि बिधि धीरीऐ ॥
Ḏūjī nāhī jā▫e kin biḏẖ ḏẖīrī▫ai.
There is no other place; how else can we be comforted?
ਦੂਸਰੀ ਕੋਈ ਜਗ੍ਹਾ ਨਹੀਂ। ਹੋਰਸ ਨਾਲ ਸਾਡੀ ਕਿਸ ਤਰ੍ਹਾਂ ਤਸੱਲੀ ਹੋ ਸਕਦੀ ਹੈ?
ਜਾਇ = ਥਾਂ। ਕਿਨਿ ਬਿਧਿ = ਕਿਸ ਤਰ੍ਹਾਂ। ਧੀਰੀਐ = ਧੀਰਜ ਆਵੇ, ਮਨ ਟਿਕੇ।(ਪਰ ਇਸ ਅਵਸਥਾ ਦੀ ਪ੍ਰਾਪਤੀ ਲਈ) ਕੋਈ ਹੋਰ ਥਾਂ ਨਹੀਂ ਹੈ, (ਕਿਉਂਕਿ) ਕਿਸੇ ਹੋਰ ਤਰੀਕੇ ਨਾਲ ਮਨ ਟਿਕ ਨਹੀਂ ਸਕਦਾ।
 
डिठा सभु संसारु सुखु न नाम बिनु ॥
Diṯẖā sabẖ sansār sukẖ na nām bin.
I have seen the whole world - without the Lord's Name, there is no peace at all.
ਮੈਂ ਸਾਰਾ ਜਹਾਨ ਵੇਖ ਲਿਆ ਹੈ, ਬਗੈਰ ਪ੍ਰਭੂ ਦੇ ਨਾਮ ਦੇ ਕੋਈ ਆਰਾਮ ਨਹੀਂ।
xxxਸਾਰਾ ਸੰਸਾਰ (ਟੋਲ ਕੇ) ਵੇਖਿਆ ਹੈ, ਪ੍ਰਭੂ ਦੇ ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ।
 
तनु धनु होसी छारु जाणै कोइ जनु ॥
Ŧan ḏẖan hosī cẖẖār jāṇai ko▫e jan.
Body and wealth shall return to dust - hardly anyone realizes this.
ਦੇਹਿ ਤੇ ਦੌਲਤ ਮਿੱਟੀ ਹੋ ਜਾਣਗੇ ਪ੍ਰੰਤੂ ਕੋਈ ਵਿਰਲਾ ਜਣਾ ਹੀ ਇਸ ਨੂੰ ਸਮਝਦਾ ਹੈ।
ਛਾਰੁ = ਸੁਆਹ।(ਜਗਤ ਇਸ ਤਨ ਤੇ ਧਨ ਵਿਚ ਸੁਖ ਭਾਲਦਾ ਹੈ) ਇਹ ਸਰੀਰ ਤੇ ਧਨ ਨਾਸ ਹੋ ਜਾਣਗੇ, ਪਰ ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਹੈ।
 
रंग रूप रस बादि कि करहि पराणीआ ॥
Rang rūp ras bāḏ kė karahi parāṇī▫ā.
Pleasure, beauty and delicious tastes are useless; what are you doing, O mortal?
ਮੌਜ ਬਹਾਰ, ਸੁੰਦਰਤਾ ਅਤੇ ਸੁਆਦ ਬੇਅਰਥ ਹਨ। ਤੂੰ ਕਾਹਦੇ ਵਿੱਚ ਲਗਿਆ ਹੋਇਆ ਹੈ, ਹੇ ਫ਼ਾਨੀ ਬੰਦਿਆ?
ਬਾਦਿ = ਵਿਅਰਥ। ਰਸ = ਚਸਕੇ। ਕਰਹਿ = ਤੂੰ ਕਰਦਾ ਹੈਂ।ਹੇ ਪ੍ਰਾਣੀ! ਤੂੰ ਕੀਹ ਕਰ ਰਿਹਾ ਹੈਂ? (ਭਾਵ, ਤੂੰ ਕਿਉਂ ਨਹੀਂ ਸਮਝਦਾ ਕਿ ਜਗਤ ਦੇ) ਰੰਗ-ਰੂਪ ਤੇ ਰਸ ਸਭ ਵਿਅਰਥ ਹਨ (ਇਹਨਾਂ ਦੇ ਪਿੱਛੇ ਲੱਗਿਆਂ ਮਨ ਦਾ ਟਿਕਾਓ ਹਾਸਲ ਨਹੀਂ ਹੁੰਦਾ)?
 
जिसु भुलाए आपि तिसु कल नही जाणीआ ॥
Jis bẖulā▫e āp ṯis kal nahī jāṇī▫ā.
One whom the Lord Himself misleads, does not understand His awesome power.
ਜਿਸ ਨੂੰ ਵਾਹਿਗੁਰੂ ਖੁਦ ਕੁਰਾਹੇ ਪਾਉਂਦਾ ਹੈ, ਉਹ ਉਸ ਦੀ ਸ਼ਕਤੀ ਨੂੰ ਨਹੀਂ ਸਮਝਦਾ।
ਕਲ = ਸ਼ਾਂਤੀ ਦੀ ਸਾਰ।(ਪਰ ਜੀਵ ਦੇ ਭੀ ਕੀਹ ਵੱਸ?) ਪ੍ਰਭੂ ਜਿਸ ਮਨੁੱਖ ਨੂੰ ਆਪ ਕੁਰਾਹੇ ਪਾਂਦਾ ਹੈ, ਉਸ ਨੂੰ ਮਨ ਦੀ ਸ਼ਾਂਤੀ ਦੀ ਸਾਰ ਨਹੀਂ ਆਉਂਦੀ।
 
रंगि रते निरबाणु सचा गावही ॥
Rang raṯe nirbāṇ sacẖā gāvhī.
Those who are imbued with the Love of the Lord attain Nirvaanaa, singing the Praises of the True One.
ਜੋ ਪੱਵਿਤ੍ਰ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੇ ਹਨ, ਉਹ ਸਤਿਨਾਮ ਦਾ ਗਾਇਨ ਕਰਦੇ ਹਨ।
ਰੰਗਿ = ਪਿਆਰ ਵਿਚ। ਗਾਵਹੀ = ਗਾਉਂਦੇ ਹਨ।ਜੋ ਮਨੁੱਖ ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਹਨ, ਉਹ ਉਸ ਸਦਾ ਕਾਇਮ ਰਹਿਣ ਵਾਲੇ ਤੇ ਵਾਸ਼ਨਾ-ਰਹਿਤ ਪ੍ਰਭੂ ਨੂੰ ਗਾਉਂਦੇ ਹਨ।
 
नानक सरणि दुआरि जे तुधु भावही ॥२॥
Nānak saraṇ ḏu▫ār je ṯuḏẖ bẖāvhī. ||2||
Nanak: those who are pleasing to Your Will, O Lord, seek Sanctuary at Your Door. ||2||
ਨਾਨਕ, ਜਿਹੜੇ ਭੀ ਤੈਨੂੰ ਚੰਗੇ ਲਗਦੇ ਹਨ, ਹੇ ਸਾਹਿਬ! ਉਹ ਤੇਰੇ ਦਰ ਦੀ ਪਨਾਹ ਲੋੜਦੇ ਹਨ।
ਦੁਆਰਿ = ਦਰ ਤੇ। ਭਾਵਹੀ = ਚੰਗੇ ਲੱਗਣ ॥੨॥ਹੇ ਨਾਨਕ! (ਪ੍ਰਭੂ ਅੱਗੇ ਇਹ ਅਰਜ਼ੋਈ ਕਰ-ਹੇ ਪ੍ਰਭੂ!) ਜੇ ਤੈਨੂੰ ਚੰਗੇ ਲੱਗਣ ਤਾਂ ਜੀਵ ਤੇਰੇ ਦਰ ਤੇ ਤੇਰੀ ਸ਼ਰਨ ਆਉਂਦੇ ਹਨ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
जमणु मरणु न तिन्ह कउ जो हरि लड़ि लागे ॥
Jamaṇ maraṇ na ṯinĥ ka▫o jo har laṛ lāge.
Those who are attached to the hem of the Lord's robe, do not suffer birth and death.
ਜੋ ਵਾਹਿਗੁਰੂ ਦੇ ਪੱਲੇ ਨਾਲ ਜੁੜੇ ਹਨ, ਉਹ ਜੰਮਦੇ ਅਤੇ ਮਰਦੇ ਨਹੀਂ।
ਲੜਿ ਲਾਗੇ = ਆਸਰਾ ਲਿਆ।ਜੋ ਮਨੁੱਖ ਪਰਮਾਤਮਾ ਦਾ ਆਸਰਾ ਲੈਂਦੇ ਹਨ, ਉਹਨਾਂ ਲਈ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ।
 
जीवत से परवाणु होए हरि कीरतनि जागे ॥
Jīvaṯ se parvāṇ ho▫e har kīrṯan jāge.
Those who remain awake to the Kirtan of the Lord's Praises - their lives are approved.
ਜੋ ਵਾਹਿਗੁਰੂ ਦੇ ਜੱਸ ਅੰਦਰ ਜਾਗਦੇ ਹਨ, ਉਹ ਜੀਊਦੇ ਜੀ ਕਬੂਲ ਪੈ ਜਾਂਦੇ ਹਨ।
ਜੀਵਤ = ਜੀਊਂਦੇ ਹੀ, ਇਸੇ ਜ਼ਿੰਦਗੀ ਵਿਚ। ਕੀਰਤਨਿ = ਕੀਰਤਨ ਨਾਲ, ਸਿਫ਼ਤਿ-ਸਾਲਾਹ ਕਰ ਕੇ। ਜਾਗੇ = ਸੁਚੇਤ ਰਹੇ, ਵਿਕਾਰਾਂ ਵਲੋਂ ਬਚੇ ਰਹੇ।ਉਹ ਇਸੇ ਜੀਵਨ ਵਿਚ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੇ ਹਨ (ਕਿਉਂਕਿ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ।
 
साधसंगु जिन पाइआ सेई वडभागे ॥
Sāḏẖsang jin pā▫i▫ā se▫ī vadbẖāge.
Those who attain the Saadh Sangat, the Company of the Holy, are very fortunate.
ਭਾਰੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸਤਿ ਸੰਗਤ ਪ੍ਰਾਪਤ ਹੋਈ ਹੈ।
xxxਓਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ (ਅਜਿਹੇ) ਗੁਰਮੁਖਾਂ ਦੀ ਸੰਗਤਿ ਹਾਸਲ ਹੁੰਦੀ ਹੈ,
 
नाइ विसरिऐ ध्रिगु जीवणा तूटे कच धागे ॥
Nā▫e visri▫ai ḏẖarig jīvṇā ṯūte kacẖ ḏẖāge.
But those who forget the Name - their lives are cursed, and broken like thin strands of thread.
ਲਾਨ੍ਹਤ ਹੈ ਉਸ ਜਿੰਦਗੀ ਨੂੰ ਜੋ ਨਾਮ ਨੂੰ ਭੁਲਾਉਂਦੀ ਹੈ। ਇਹ ਕਚੇ ਧਾਗੇ ਦੀ ਤਰ੍ਹਾਂ ਟੁਟ ਜਾਂਦੀ ਹੈ।
ਨਾਇ = {ਅਧਿਕਰਣ ਕਾਰਕ, ਇਕ-ਵਚਨ}। ਨਾਇ ਵਿਸਰਿਐ = {ਪੂਰਬ ਪੂਰਨ ਕਾਰਦੰਤਕ} ਜੇ ਨਾਮ ਵਿਸਰ ਜਾਏ।ਪਰ ਜੇ ਪ੍ਰਭੂ ਦਾ ਨਾਮ ਵਿਸਰ ਜਾਏ ਤਾਂ ਜੀਊਣਾ ਫਿਟਕਾਰ-ਜੋਗ ਹੈ ਟੁੱਟੇ ਹੋਏ ਕੱਚੇ ਧਾਗੇ ਵਾਂਗ (ਵਿਅਰਥ) ਹੈ।
 
नानक धूड़ि पुनीत साध लख कोटि पिरागे ॥१६॥
Nānak ḏẖūṛ punīṯ sāḏẖ lakẖ kot pirāge. ||16||
O Nanak, the dust of the feet of the Holy is more sacred than hundreds of thousands, even millions of cleansing baths at sacred shrines. ||16||
ਨਾਨਕ ਪਰਾਗ ਰਾਜ ਦੇ ਲੱਖਾਂ ਅਤੇ ਕਰੋੜਾਂ ਇਸ਼ਨਾਨਾਂ ਨਾਲੋਂ ਸੰਤਾਂ ਦੇ ਪੈਰਾ ਦੀ ਖ਼ਾਕ ਵਧੇਰੇ ਪਵਿੱਤ੍ਰ ਹੈ।
ਪੁਨੀਤ = ਪਵਿੱਤ੍ਰ। ਕੋਟਿ = ਕ੍ਰੋੜ। ਪਿਰਾਗ = ਪ੍ਰਯਾਗ ॥੧੬॥ਹੇ ਨਾਨਕ! ਗੁਰਮੁਖਾਂ ਦੇ ਚਰਨਾਂ ਦੀ ਧੂੜ ਲੱਖਾਂ ਕ੍ਰੋੜਾਂ ਪ੍ਰਯਾਗ ਆਦਿਕ ਤੀਰਥਾਂ ਨਾਲੋਂ ਵਧੀਕ ਪਵਿੱਤ੍ਰ ਹੈ ॥੧੬॥
 
सलोकु मः ५ ॥
Salok mėhlā 5.
Shalok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
xxxXXX
 
धरणि सुवंनी खड़ रतन जड़ावी हरि प्रेम पुरखु मनि वुठा ॥
Ḏẖaraṇ suvannī kẖaṛ raṯan jaṛāvī har parem purakẖ man vuṯẖā.
Like the beautiful earth, adorned with jewels of grass - such is the mind, within which the Love of the Lord abides.
ਜਿਸ ਦਿਲ ਅੰਦਰ ਵਾਹਿਗੁਰੂ ਸੁਆਮੀ ਦਾ ਪਿਆਰ ਨਿਵਾਸ ਰਖਦਾ ਹੈ, ਉਹ ਘਾਹ ਦੇ ਹੀਰਿਆਂ ਜੜਤ ਸੁੰਦਰ ਜਮੀਨ ਦੀ ਤਰ੍ਹਾਂ ਹੈ।
ਧਰਣ = ਧਰਤੀ। ਸੁਵੰਨੀ = ਸੋਹਣੇ ਵੰਨ ਵਾਲੀ, ਸੋਹਣੇ ਰੰਗ ਵਾਲੀ। ਖੜ = ਘਾਹ। ਰਤਨ = ਤ੍ਰੇਲ-ਰੂਪ ਮੋਤੀ। ਜੜਾਵੀ = ਜੜਾਊ। ਮਨਿ = ਮਨ ਵਿਚ।ਜਿਸ ਮਨ ਵਿਚ ਪਿਆਰ-ਸਰੂਪ ਹਰੀ ਅਕਾਲ ਪੁਰਖ ਵੱਸ ਪੈਂਦਾ ਹੈ, ਉਹ ਮਨ ਇਉਂ ਹੈ ਜਿਵੇਂ ਤ੍ਰੇਲ-ਮੋਤੀਆਂ ਨਾਲ ਜੜੀ ਹੋਈ ਘਾਹ ਵਾਲੀ ਧਰਤੀ ਸੋਹਣੇ ਵੰਨ ਵਾਲੀ ਹੋ ਜਾਂਦੀ ਹੈ।
 
सभे काज सुहेलड़े थीए गुरु नानकु सतिगुरु तुठा ॥१॥
Sabẖe kāj suhelṛe thī▫e gur Nānak saṯgur ṯuṯẖā. ||1||
All one's affairs are easily resolved, O Nanak, when the Guru, the True Guru, is pleased. ||1||
ਨਾਨਕ ਜਦ ਵਡੇ ਸੱਚੇ ਗੁਰੂ ਜੀ ਪ੍ਰਸਨ ਹੋ ਜਾਂਦੇ ਹਨ, ਤਦ ਸਾਰੇ ਕਾਰਜ ਸੁਖੈਨ ਹੋ ਜਾਂਦੇ ਹਨ।
xxx ॥੧॥ਹੇ ਨਾਨਕ! ਜਿਸ ਮਨੁੱਖ ਉਤੇ ਗੁਰੂ ਸਤਿਗੁਰੂ ਨਾਨਕ ਤ੍ਰੁੱਠਦਾ ਹੈ, ਉਸ ਦੇ ਸਾਰੇ ਕੰਮ ਸੌਖੇ ਹੋ ਜਾਂਦੇ ਹਨ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
फिरदी फिरदी दह दिसा जल परबत बनराइ ॥
Firḏī firḏī ḏah ḏisā jal parbaṯ banrā▫e.
Roaming and wandering in the ten directions, over water, mountains and forests -
ਗਿੱਧ ਪਾਣੀਆਂ, ਪਹਾੜਾ ਅਤੇ ਜੰਗਲਾਂ ਉਤੇ ਦਸੀ ਪਾਸੀਂ ਭੌਦੀਂ ਅਤੇ ਭਟਕਦੀ ਹੈ,
ਦਹ = ਦਸ। ਦਿਸਾ = ਪਾਸੇ। ਦਹਦਿਸਾ = ਦਸੀਂ ਪਾਸੀਂ, ਹਰ ਪਾਸੇ। ਬਨਰਾਇ = ਬਨਸਪਤੀ।ਦਸੀਂ ਪਾਸੀਂ ਦਰਿਆਵਾਂ, ਪਹਾੜਾਂ ਅਤੇ ਰੁੱਖਾਂ-ਬਿਰਖਾਂ ਤੇ ਉੱਡਦੀ ਉੱਡਦੀ-
 
जिथै डिठा मिरतको इल बहिठी आइ ॥२॥
Jithai diṯẖā mirṯako il bahiṯẖī ā▫e. ||2||
wherever the vulture sees a dead body, he flies down and lands. ||2||
ਪਰ ਉਥੇ ਆ ਕੇ ਬੈਠ ਜਾਂਦੀ ਹੈ, ਜਿਥੇ ਇਹ ਕੋਈ ਮੁਰਦਾਰ ਵੇਖਦੀ ਹੈ।
ਮਿਰਤਕੋ = ਮੁਰਦਾਰ। ਬਹਿਠੀ = ਬੈਠਦੀ ਹੈ। ਜਲ = (ਭਾਵ) ਦਰਿਆ ਆਦਿਕ ॥੨॥ਇੱਲ ਨੇ ਜਿਥੇ ਮੁਰਦਾਰ ਆ ਵੇਖਿਆ ਓਥੇ ਆ ਬੈਠੀ (ਇਹੀ ਹਾਲ ਉਸ ਮਨ ਦਾ ਹੈ ਪਰਮਾਤਮਾ ਤੋਂ ਵਿੱਛੜ ਕੇ ਵਿਕਾਰਾਂ ਤੇ ਆ ਡਿੱਗਦਾ ਹੈ) ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
जिसु सरब सुखा फल लोड़ीअहि सो सचु कमावउ ॥
Jis sarab sukẖā fal loṛī▫ah so sacẖ kamāva▫o.
One who longs for all comforts and rewards should practice Truth.
ਜੋ ਸਾਰੇ ਆਰਾਮ ਅਤੇ ਦਾਤਾ ਚਾਹੁੰਦਾ ਹੈ, ਉਹ ਸੱਚ ਦੀ ਕਮਾਈ ਕਰੇ।
ਜਿਸੁ = ਜਿਸ (ਪ੍ਰਭੂ) ਪਾਸੋਂ। ਲੋੜੀਅਹਿ = ਮੰਗਦੇ ਹਨ। ਕਮਾਵਉ = ਮੈਂ ਕਮਾਵਾਂ, (ਭਾਵ,) ਸਿਮਰਨ ਕਰਾਂ। {ਇਹ ਲਫ਼ਜ਼ 'ਵਰਤਮਾਨ ਕਾਲ ਉੱਤਮ ਪੁਰਖ, ਇਕ-ਵਚਨ' ਹੈ। ਇਸ ਦਾ ਅਰਥ 'ਕਮਾਓ' ਕਰਨਾ ਗ਼ਲਤ ਹੈ, ਉਸ ਹਾਲਤ ਵਿਚ ਇਸ ਦਾ ਜੋੜ ਹੁੰਦਾ 'ਕਮਾਵਹੁ' ਜੋ ਵਿਆਕਰਨ ਅਨੁਸਾਰ 'ਹੁਕਮੀ ਭਵਿੱਖਤ, ਮਧਮ ਪੁਰਖ, ਬਹੁ-ਵਚਨ' ਹੈ}।ਮੈਂ ਉਸ ਸੱਚੇ ਪ੍ਰਭੂ ਨੂੰ ਸਿਮਰਾਂ, ਜਿਸ ਪਾਸੋਂ ਸਾਰੇ ਸੁਖ ਤੇ ਸਾਰੇ ਫਲ ਮੰਗੀਦੇ ਹਨ।
 
नेड़ै देखउ पारब्रहमु इकु नामु धिआवउ ॥
Neṛai ḏekẖ▫a▫u pārbarahm ik nām ḏẖi▫āva▫o.
Behold the Supreme Lord God near you, and meditate on the Naam, the Name of the One Lord.
ਤੂੰ ਸ਼੍ਰੋਮਣੀ ਸਾਹਿਬ ਨੂੰ ਨਿਕਟ ਹੀ ਵੇਖ ਅਤੇ ਕੇਵਲ ਨਾਮ ਦਾ ਹੀ ਆਰਾਧਨ ਕਰ।
ਦੇਖਉ = ਮੈਂ ਦੇਖਾਂ। ਧਿਆਵਉ = ਮੈਂ ਧਿਆਵਾਂ।ਉਸ ਪਾਰਬ੍ਰਹਮ ਨੂੰ ਆਪਣੇ ਅੰਗ-ਸੰਗ ਵੇਖਾਂ ਤੇ ਕੇਵਲ ਉਸੇ ਦਾ ਹੀ ਨਾਮ ਧਿਆਵਾਂ।
 
होइ सगल की रेणुका हरि संगि समावउ ॥
Ho▫e sagal kī reṇukā har sang samāva▫o.
Become the dust of all men's feet, and so merge with the Lord.
ਤੂੰ ਸਾਰਿਆਂ ਬੰਦਿਆਂ ਦੇ ਪੈਰਾ ਦੀ ਧੂੜ ਹੋ ਕੇ ਅਤੇ ਵਾਹਿਗੁਰੂ ਨਾਲ ਅਭੇਦ ਹੋ ਜਾ।
ਸਮਾਵਉ = ਮੈਂ ਸਮਾ ਜਾਵਾਂ।ਸਭ ਦੇ ਚਰਨਾਂ ਦੀ ਧੂੜ ਹੋ ਕੇ ਮੈਂ ਪਰਮਾਤਮਾ ਵਿਚ ਲੀਨ ਹੋ ਜਾਵਾਂ।
 
दूखु न देई किसै जीअ पति सिउ घरि जावउ ॥
Ḏūkẖ na ḏe▫ī kisai jī▫a paṯ si▫o gẖar jāva▫o.
Do not cause any being to suffer, and you shall go to your true home with honor.
ਕਿਸੇ ਭੀ ਪ੍ਰਾਣਧਾਰੀ ਨੂੰ ਤਕਲੀਫ ਨਾਂ ਦੇ ਅਤੇ ਇਜ਼ਤ ਨਾਲ ਆਪਣੇ ਧਾਮ ਨੂੰ ਜਾ।
ਦੇਈ = ਮੈਂ ਦੇਵਾਂ। ਜਾਵਉ = ਮੈਂ ਜਾਵਾਂ।ਮੈਂ ਕਿਸੇ ਭੀ ਜੀਵ ਨੂੰ ਦੁੱਖ ਨਾ ਦਿਆਂ ਤੇ (ਇਸ ਤਰ੍ਹਾਂ) ਇੱਜ਼ਤ ਨਾਲ (ਆਪਣੇ ਅਸਲੀ) ਘਰ ਵਿਚ ਜਾਵਾਂ (ਭਾਵ, ਪ੍ਰਭੂ ਦੀ ਹਜ਼ੂਰੀ ਵਿਚ ਅੱਪੜਾਂ)।
 
पतित पुनीत करता पुरखु नानक सुणावउ ॥१७॥
Paṯiṯ punīṯ karṯā purakẖ Nānak suṇāva▫o. ||17||
Nanak speaks of the Purifier of sinners, the Creator, the Primal Being. ||17||
ਨਾਨਕ, ਪਾਪੀਆਂ ਨੂੰ ਪਵਿਤ੍ਰ ਕਰਨ ਵਾਲੇ, ਸੁਆਮੀ ਸਿਰਜਣਹਾਰ ਦੇ ਨਾਮ ਬਾਰੇ ਸੁਣਾਦਾ ਹੈ।
ਸੁਣਾਵਉ = ਮੈਂ (ਹੋਰਨਾਂ ਨੂੰ ਭੀ) ਸੁਣਾਵਾਂ ॥੧੭॥ਹੇ ਨਾਨਕ! ਮੈਂ ਹੋਰਨਾਂ ਨੂੰ ਭੀ ਦੱਸਾਂ ਕਿ ਕਰਤਾਰ ਅਕਾਲ ਪੁਰਖ (ਵਿਕਾਰਾਂ ਵਿਚ) ਡਿੱਗਿਆਂ ਹੋਇਆਂ ਨੂੰ ਭੀ ਪਵਿੱਤ੍ਰ ਕਰਨ ਵਾਲਾ ਹੈ ॥੧੭॥
 
सलोक दोहा मः ५ ॥
Salok ḏohā mėhlā 5.
Shalok, Dohaa, Fifth Mehl:
ਦੋ ਤੁਕਾਂ ਪੰਜਵੀਂ ਪਾਤਸ਼ਾਹੀ।
xxxXXX
 
एकु जि साजनु मै कीआ सरब कला समरथु ॥
Ėk jė sājan mai kī▫ā sarab kalā samrath.
I have made the One Lord my Friend; He is All-powerful to do everything.
ਮੈਂ ਉਸ ਨੂੰ ਆਪਣਾ ਦੋਸਤ ਬਣਾਇਆ ਹੈ, ਜੋ ਸਾਰਾ ਕੁਛ ਕਰਨ-ਯੋਗ ਹੈ।
ਜਿ = ਜੋ। ਕਲਾ = ਸੱਤਿਆ, ਤਾਕਤ।ਮੈਂ ਇਕ ਉਸ (ਹਰੀ) ਨੂੰ ਹੀ ਆਪਣਾ ਮਿੱਤ੍ਰ ਬਣਾਇਆ ਹੈ ਜੋ ਸਾਰੀਆਂ ਤਾਕਤਾਂ ਵਾਲਾ ਹੈ।
 
जीउ हमारा खंनीऐ हरि मन तन संदड़ी वथु ॥१॥
Jī▫o hamārā kẖannī▫ai har man ṯan sanḏ▫ṛī vath. ||1||
My soul is a sacrifice to Him; the Lord is the treasure of my mind and body. ||1||
ਉਸ ਦੇ ਉਤੋਂ ਮੇਰੀ ਜਿੰਦੜੀ ਕੁਰਬਾਨ ਹੈ। ਮੇਰੇ ਚਿੱਤ ਤੇ ਸਰੀਰ ਦੀ ਵਾਹਿਗੁਰੂ ਦੋਲਤ ਹੈ।
ਖੰਨੀਐ = ਟੋਟੇ ਟੋਟੇ ਹੋਵੇ, ਕੁਰਬਾਨ ਜਾਵੇ, ਸਦਕੇ ਹੋਵੇ। ਸੰਦੜੀ = ਦੀ। ਵਥੁ = ਵਸਤ, ਚੀਜ਼ ॥੧॥ਪਰਮਾਤਮਾ ਹੀ ਮਨ ਤੇ ਤਨ ਦੇ ਕੰਮ ਆਉਣ ਵਾਲੀ ਅਸਲੀ ਚੀਜ਼ ਹੈ, ਮੇਰੀ ਜਿੰਦ ਉਸ ਤੋਂ ਸਦਕੇ ਹੈ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
जे करु गहहि पिआरड़े तुधु न छोडा मूलि ॥
Je kar gahėh pi▫ārṛe ṯuḏẖ na cẖẖodā mūl.
Take my hand, O my Beloved; I shall never forsake You.
ਮੇਰੇ ਪ੍ਰੀਤਮ, ਜੇਕਰ ਤੂੰ ਮੇਰਾ ਹਥ ਪਕੜ ਲਵੇ, ਤਾਂ ਮੈਂ ਤੈਨੂੰ ਕਦਾਚਿੱਤ ਨਾਂ ਤਿਆਗਾਗਾਂ।
ਕਰੁ = (ਮੇਰਾ) ਹੱਥ। ਗਹਰਿ = (ਤੂੰ) ਫੜ ਲਏਂ। ਨ ਮੂਲਿ = ਕਦੇ ਨਾ।ਹੇ ਅਤਿ ਪਿਆਰੇ (ਪ੍ਰਭੂ!) ਜੇ ਤੂੰ ਮੇਰਾ ਹੱਥ ਫੜ ਲਏਂ, ਮੈਂ ਤੈਨੂੰ ਕਦੇ ਨਾ ਛੱਡਾਂ।
 
हरि छोडनि से दुरजना पड़हि दोजक कै सूलि ॥२॥
Har cẖẖodan se ḏurjanā paṛėh ḏojak kai sūl. ||2||
Those who forsake the Lord, are the most evil people; they shall fall into the horrible pit of hell. ||2||
ਮੰਦੇ ਹਨ ਉਹ ਪੁਰਸ਼ ਜੋ ਵਾਹਿਗੁਰੂ ਨੂੰ ਤਿਆਗਦੇ ਹਨ। ਉਹ ਨਰਕ ਦੇ ਦੁਖ ਵਿੱਚ ਪੈਦੇ ਹਨ।
ਛੋਡਨਿ = ਛੱਡ ਦੇਂਦੇ ਹਨ, ਵਿਸਾਰ ਦੇਂਦੇ ਹਨ। ਦੁਰਜਨਾ = ਮੰਦ-ਕਰਮੀ ਮਨੁੱਖ। ਪੜਹਿ = ਪੈਂਦੇ ਹਨ। ਸੂਲਿ = ਅਸਹਿ ਪੀੜ ਵਿਚ ॥੨॥ਜੋ ਮਨੁੱਖ ਪ੍ਰਭੂ ਨੂੰ ਵਿਸਾਰ ਦੇਂਦੇ ਹਨ ਉਹ ਮੰਦ-ਕਰਮੀ (ਹੋ ਕੇ) ਦੋਜ਼ਕ ਦੀ ਅਸਹ ਪੀੜ ਵਿਚ ਪੈਂਦੇ ਹਨ (ਭਾਵ, ਪੀੜ ਨਾਲ ਤੜਫ਼ਦੇ ਹਨ) ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
सभि निधान घरि जिस दै हरि करे सु होवै ॥
Sabẖ niḏẖān gẖar jis ḏai har kare so hovai.
All treasures are in His Home; whatever the Lord does, comes to pass.
ਸਾਰੇ ਖ਼ਜ਼ਾਨੇ ਉਸ ਦੇ ਧਾਮ ਵਿੱਚ ਹਨ। ਜੋ ਕੁਛ ਪ੍ਰਭੂ ਕਰਦਾ ਹੈ, ਉਹੀ ਹੁੰਦਾ ਹੈ।
ਸਭਿ = ਸਾਰੇ। ਜਿਸ ਦੈ ਘਰਿ = ਜਿਸ ਦੇ ਘਰ ਵਿਚ {'ਦੇ' ਦੇ ਥਾਂ 'ਦੈ' ਦੀ ਵਰਤੋਂ ਚੇਤੇ ਰੱਖਣ-ਯੋਗ ਹੈ, ਵੇਖੋ ਪਉੜੀ ਨੰ: ੮}।ਜਿਸ ਪਰਮਾਤਮਾ ਦੇ ਘਰ ਵਿਚ ਸਾਰੇ ਖ਼ਜ਼ਾਨੇ ਹਨ ਉਹ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ।
 
जपि जपि जीवहि संत जन पापा मलु धोवै ॥
Jap jap jīvėh sanṯ jan pāpā mal ḏẖovai.
The Saints live by chanting and meditating on the Lord, washing off the filth of their sins.
ਪਵਿੱਤ੍ਰ ਪੁਰਸ਼ ਸੁਆਮੀ ਦਾ ਸਿਮਰਨ ਤੇ ਆਰਾਧਨ ਕਰਨ ਲਈ ਜੀਉਂਦੇ ਹਨ ਅਤੇ ਇੰਜ ਗੁਨਾਹਾਂ ਦੀ ਆਪਣੀ ਗੰਦਗੀ ਨੂੰ ਧੋ ਸੁਟਦੇ ਹਨ।
xxxਉਸ ਦੇ ਸੰਤ ਜਨ ਉਸ ਨੂੰ ਸਿਮਰ ਸਿਮਰ ਕੇ ਜੀਊਂਦੇ ਹਨ (ਭਾਵ, ਉਸ ਦੇ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦੇ ਹਨ, ਕਿਉਂਕਿ ਪ੍ਰਭੂ ਉਹਨਾਂ ਦੇ) ਪਾਪਾਂ ਦੀ ਸਾਰੀ ਮੈਲ ਧੋ ਦੇਂਦਾ ਹੈ।
 
चरन कमल हिरदै वसहि संकट सभि खोवै ॥
Cẖaran kamal hirḏai vasėh sankat sabẖ kẖovai.
With the Lotus Feet of the Lord dwelling within the heart, all misfortune is taken away.
ਸੁਆਮੀ ਦੇ ਚਰਨ ਕੰਵਲ ਚਿੱਤ ਅੰਦਰ ਵਸਾਉਣ ਦੁਆਰਾ ਸਾਰੀਆਂ ਮੁਸੀਬਤਾਂ ਟਲ ਜਾਂਦੀਆਂ ਹਨ।
ਸੰਕਟ = ਕਲੇਸ਼।ਪ੍ਰਭੂ ਦੇ ਸੋਹਣੇ ਚਰਨ ਉਹਨਾਂ ਦੇ ਮਨ ਵਿਚ ਵੱਸਦੇ ਹਨ, ਪ੍ਰਭੂ ਉਹਨਾਂ ਦੇ ਸਾਰੇ ਕਲੇਸ਼ ਨਾਸ ਕਰ ਦੇਂਦਾ ਹੈ।
 
गुरु पूरा जिसु भेटीऐ मरि जनमि न रोवै ॥
Gur pūrā jis bẖetī▫ai mar janam na rovai.
One who meets the Perfect Guru, shall not have to suffer through birth and death.
ਜੋ ਪੂਰਨ ਗੁਰਾਂ ਨੂੰ ਮਿਲ ਪੈਦਾ ਹੈ, ਉਹ ਜੰਮਣ ਤੇ ਮਰਣ ਅੰਦਰ ਵਿਰਲਾਪ ਨਹੀਂ ਕਰਦਾ।
ਭੇਟੀਐ = ਮਿਲੇ।(ਪਰ ਇਹ ਦਾਤਿ ਗੁਰੂ ਦੀ ਰਾਹੀਂ ਮਿਲਦੀ ਹੈ) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਦਾ ਹੈ ਉਹ ਨਾਹ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ ਤੇ ਨਾਹ ਦੁਖੀ ਹੁੰਦਾ ਹੈ।
 
प्रभ दरस पिआस नानक घणी किरपा करि देवै ॥१८॥
Parabẖ ḏaras pi▫ās Nānak gẖaṇī kirpā kar ḏevai. ||18||
Nanak is thirsty for the Blessed Vision of God's Darshan; by His Grace, He has bestowed it. ||18||
ਸਾਹਿਬ ਦੇ ਦੀਦਾਰ ਦੀ ਨਾਨਕ ਨੂੰ ਬੜੀ ਤੇਹ ਹੈ। ਆਪਣੀ ਦਇਆ ਦੁਆਰਾ ਉਸ ਨੇ ਨਾਨਕ ਨੂੰ ਇਸ ਦੀ ਦਾਤਿ ਪਰਦਾਨ ਕੀਤੀ ਹੈ।
ਘਣੀ = ਬਹੁਤ, ਤੀਬਰ ॥੧੮॥ਪ੍ਰਭੂ ਦੇ ਦਰਸ਼ਨ ਦੀ ਤਾਂਘ ਨਾਨਕ ਨੂੰ ਭੀ ਬੜੀ ਤੀਬਰ ਹੈ, ਪਰ ਉਹ ਆਪਣਾ ਦਰਸ਼ਨ ਆਪ ਹੀ ਮਿਹਰ ਕਰ ਕੇ ਦੇਂਦਾ ਹੈ ॥੧੮॥
 
सलोक डखणा मः ५ ॥
Salok dakẖ▫ṇā mėhlā 5.
Shalok, Dakhanaa, Fifth Mehl:
ਸਲੋਕ ਡਖਣਾ, ਪੰਜਵੀਂ ਪਾਤਸ਼ਾਹੀ।
xxxXXX
 
भोरी भरमु वञाइ पिरी मुहबति हिकु तू ॥
Bẖorī bẖaram vañā▫e pirī muhabaṯ hik ṯū.
If you can dispel your doubts, even for an instant, and love your only Beloved,
ਜੇਕਰ ਤੂੰ ਭੋਰਾ ਭਰ ਭੀ ਆਪਣਾ ਸੰਦੇਹ ਗਵਾ ਦੇਵੇ, ਅਤੇ ਕੇਵਲ ਆਪਣੇ ਪ੍ਰੀਤਮ ਨੂੰ ਪਿਆਰ ਕਰੇ,
ਭੋਰੀ = ਰਤਾ ਕੁ ਭੀ। ਵਞਾਇ = (ਜੇ) ਦੂਰ ਕਰੇ। ਪਿਰੀ = ਪਿਆਰ। ਮੁਹਬਤਿ = ਪਿਆਰ।(ਹੇ ਭਾਈ!) ਜੇ ਤੂੰ ਰਤਾ ਭਰ ਭੀ (ਮਨ ਦੀ) ਭਟਕਣਾ ਦੂਰ ਕਰ ਦੇਵੇਂ ਤੇ ਸਿਰਫ਼ ਪਿਆਰੇ (ਪ੍ਰਭੂ) ਨਾਲ ਪ੍ਰੇਮ ਕਰੇਂ;
 
जिथहु वंञै जाइ तिथाऊ मउजूदु सोइ ॥१॥
Jithahu vañai jā▫e ṯithā▫ū ma▫ujūḏ so▫e. ||1||
then wherever you go, there you shall find Him. ||1||
ਜਿਥੇ ਕਿਤੇ ਭੀ ਤੂੰ ਜਾਵੇਗਾ ਉਥੇ ਤੂੰ ਉਸ ਨੂੰ ਹਾਜ਼ਰ ਪਾਵੇਗਾ।
ਜਿਥਹੁ = ਜਿੱਥੇ। ਜਾਇ ਵੰਞੈ = ਜਾਇਂਗਾ। ਤਿਥਾਊ = ਓਥੇ ਹੀ। ਸੋਇ = ਉਹ ਪ੍ਰਭੂ ॥੧॥ਤਾਂ ਜਿੱਥੇ ਜਾਇਂਗਾ ਓਥੇ ਹੀ ਉਹ ਪ੍ਰਭੂ ਹਾਜ਼ਰ (ਦਿੱਸੇਗਾ) ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਸ਼ਾਹੀ।
xxxXXX
 
चड़ि कै घोड़ड़ै कुंदे पकड़हि खूंडी दी खेडारी ॥
Cẖaṛ kai gẖoṛ▫ṛai kunḏe pakṛėh kẖūndī ḏī kẖedārī.
Can they mount horses and handle guns, if all they know is the game of polo?
ਕੀ ਉਹ ਬੰਦੇ ਜੋ ਕੇਵਲ ਖਿੱਦੋ-ਖੂੰਡੀ ਦੀ ਖੇਡ ਹੀ ਜਾਣਦੇ ਹਨ, ਘੋੜਿਆਂ ਤੇ ਸਵਾਰ ਹੋ ਬੰਦੂਕ ਹੱਥ ਫੜ ਸਕਦੇ ਹਨ?
ਘੋੜੜਾ = ਸੋਹਣਾ ਘੋੜਾ। ਘੋੜੜੈ = ਸੋਹਣੇ ਘੋੜੇ ਤੇ। ਕੁੰਦੇ = ਬੰਦੂਕ ਦਾ ਹੱਥਾ। ਖੇਡਾਰੀ = ਖੇਡ ਜਾਣਨ ਵਾਲੇ।(ਜੋ ਮਨੁੱਖ) ਜਾਣਦੇ ਤਾਂ ਹਨ ਖੂੰਡੀ ਦੀ ਖੇਡ ਖੇਡਣੀ, (ਪਰ) ਸੋਹਣੇ ਘੋੜੇ ਤੇ ਚੜ੍ਹ ਕੇ ਬੰਦੂਕਾਂ ਦੇ ਹੱਥੇ (ਹੱਥ ਵਿਚ) ਫੜਦੇ ਹਨ,
 
हंसा सेती चितु उलासहि कुकड़ दी ओडारी ॥२॥
Hansā seṯī cẖiṯ ulāsėh kukaṛ ḏī odārī. ||2||
Can they be swans, and fulfill their conscious desires, if they can only fly like chickens? ||2||
ਹੰਸਾ ਕੀ ਮੁਰਗੇ ਵਰਗੀ ਉਡਾਰੀ ਵਾਲੇ ਪੰਛੀਆਂ ਦੀ ਰਾਜ ਹੰਸ ਨਾਲ ਬਰਾਬਰੀ ਕਰਨ ਦੀ ਦਿੱਲੀ-ਚਾਹ ਪੂਰੀ ਹੋ ਸਕਦੀ ਹੈ?
ਉਲਾਸਹਿ = ਉਤਸ਼ਾਹ ਵਿਚ ਲਿਆਉਂਦੇ ਹਨ। ਸੇਤੀ = ਨਾਲ ॥੨॥(ਉਹ ਹਾਸੋ-ਹੀਣੇ ਹੁੰਦੇ ਹਨ, ਉਹ, ਮਾਨੋ, ਇਹੋ ਜਿਹੇ ਹਨ ਕਿ) ਕੁੱਕੜ ਦੀ ਉਡਾਰੀ ਉੱਡਣੀ ਜਾਣਦੇ ਹੋਣ ਤੇ ਹੰਸਾਂ ਨਾਲ (ਉੱਡਣ ਲਈ ਆਪਣੇ) ਮਨ ਨੂੰ ਉਤਸ਼ਾਹ ਦੇਂਦੇ ਹੋਣ। (ਤਿਵੇਂ ਉਹਨਾਂ ਮਨਮੁਖਾਂ ਦਾ ਹਾਲ ਸਮਝੋ ਜੋ ਗੁਰਮੁਖਾਂ ਦੀ ਰੀਸ ਕਰਦੇ ਹਨ) ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
रसना उचरै हरि स्रवणी सुणै सो उधरै मिता ॥
Rasnā ucẖrai har sarvaṇī suṇai so uḏẖrai miṯā.
Those who chant the Lord's Name with their tongues and hear it with their ears are saved, O my friend.
ਜੋ ਵਾਹਿਗੁਰੂ ਦੇ ਨਾਮ ਨੂੰ ਆਪਣੀ ਜੀਭ ਨਾਲ ਬੋਲਦਾ ਹੈ, ਅਤੇ ਕੰਨਾਂ ਨਾਲ ਸ੍ਰਵਣ ਕਰਦਾ ਹੈ, ਉਹ ਤਰ ਜਾਂਦਾ ਹੈ, ਹੇ ਮੇਰੇ ਮਿੱਤ੍ਰ!
ਰਸਨਾ = ਜੀਭ ਨਾਲ। ਸ੍ਰਵਣੀ = ਕੰਨਾਂ ਨਾਲ। ਮਿਤਾ = ਹੇ ਮਿੱਤਰ!ਹੇ ਮਿੱਤਰ! ਜੋ ਮਨੁੱਖ ਜੀਭ ਨਾਲ ਹਰਿ-ਨਾਮ ਉਚਾਰਦਾ ਹੈ, ਤੇ ਕੰਨਾਂ ਨਾਲ ਹਰਿ-ਨਾਮ ਸੁਣਦਾ ਹੈ, ਉਹ (ਮਨੁੱਖ ਸੰਸਾਰ-ਸਾਗਰ ਤੋਂ) ਬਚ ਜਾਂਦਾ ਹੈ।
 
हरि जसु लिखहि लाइ भावनी से हसत पविता ॥
Har jas likẖėh lā▫e bẖāvnī se hasaṯ paviṯā.
Those hands which lovingly write the Praises of the Lord are pure.
ਜਿਹੜੇ ਹੱਥ ਪਿਆਰ ਨਾਲ ਵਾਹਿਗੁਰੂ ਦੀ ਕੀਰਤੀ ਲਿਖਦੇ ਹਨ, ਉਹ ਪਵਿੱਤ੍ਰ ਹਨ।
ਭਾਵਨੀ = ਸਰਧਾ, ਪ੍ਰੇਮ। ਹਸਤ = ਹੱਥ।ਉਸ ਦੇ ਉਹ ਹੱਥ ਪਵਿੱਤ੍ਰ ਹਨ ਜੋ ਸ਼ਰਧਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖਦੇ ਹਨ।
 
अठसठि तीरथ मजना सभि पुंन तिनि किता ॥
Aṯẖsaṯẖ ṯirath majnā sabẖ punn ṯin kiṯā.
It is like performing all sorts of virtuous deeds, and bathing at the sixty-eight sacred shrines of pilgrimage.
ਐਸਾ ਪੁਰਸ਼ ਅਠਾਹਠ ਧਰਮ-ਅਸਥਾਨਾਂ ਤੇ ਇਸ਼ਨਾਨ ਦਾ ਫਲ ਪਾ ਲੈਦਾ ਹੈ ਅਤੇ ਇਹ ਮੰਨ ਲਿਆ ਜਾਂਦਾ ਹੈ, ਕਿ ਉਸ ਨੇ ਸਾਰੇ ਨੇਕ ਕੰਮ ਕਰ ਲਏ ਹਨ।
ਅਠਸਠਿ = ਅਠਾਹਠ। ਮਜਨਾ = ਇਸ਼ਨਾਨ। ਸਭਿ = ਸਾਰੇ। ਤਿਨਿ = ਉਸ (ਮਨੁੱਖ) ਨੇ।ਉਸ ਮਨੁੱਖ ਨੇ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਤੇ ਸਾਰੇ ਪੁੰਨ ਕਰਮ ਕਰ ਲਏ ਹਨ।
 
संसार सागर ते उधरे बिखिआ गड़ु जिता ॥
Sansār sāgar ṯe uḏẖre bikẖi▫ā gaṛ jiṯā.
They cross over the world-ocean, and conquer the fortress of corruption.
ਉਹ ਜਗਤ-ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਬਦੀ ਦੇ ਕਿਲ੍ਹੇ ਨੂੰ ਸਰ ਕਰ ਲੈਦਾ ਹੈ।
ਬਿਖਿਆ = ਮਾਇਆ।ਅਜੇਹੇ ਮਨੁੱਖ ਸੰਸਾਰ-ਸਮੁੰਦਰ (ਦੇ ਵਿਕਾਰਾਂ ਵਿਚ ਡੁੱਬਣ) ਤੋਂ ਬਚ ਜਾਂਦੇ ਹਨ, ਉਹਨਾਂ ਨੇ ਮਾਇਆ ਦਾ ਕਿਲ੍ਹਾ ਜਿੱਤ ਲਿਆ (ਸਮਝੋ)।
 
नानक लड़ि लाइ उधारिअनु दयु सेवि अमिता ॥१९॥
Nānak laṛ lā▫e uḏẖāri▫an ḏa▫yu sev amiṯā. ||19||
O Nanak, serve the Infinite Lord; grasp the hem of His robe, and He will save you. ||19||
ਨਾਨਕ ਤੂੰ ਬੇਅੰਤ ਸਾਹਿਬ ਦੀ ਘਾਲ ਕਮਾ, ਜੋ ਆਪਣੇ ਪੱਲੇ ਨਾਲ ਜੋੜਕੇ ਤੈਨੂੰ ਪਾਰ ਕਰ ਦੇਵੇਗਾ।
ਉਧਾਰਿਅਨੁ = ਉਸ (ਹਰੀ) ਨੇ ਉਧਾਰੇ ਹਨ। ਦਯੁ = ਪਿਆਰਾ (ਪ੍ਰਭੂ)। ਅਮਿਤਾ = ਬੇਅੰਤ ॥੧੯॥ਹੇ ਨਾਨਕ! ਐਸੇ ਬੇਅੰਤ ਪ੍ਰਭੂ ਨੂੰ ਸਿਮਰ, ਜਿਸ ਨੇ ਆਪਣੇ ਲੜ ਲਾ ਕੇ (ਅਨੇਕਾਂ ਜੀਵ) ਬਚਾਏ ਹਨ ॥੧੯॥