Sri Guru Granth Sahib

Ang: / 1430

Your last visited Ang:

अंधकार सुखि कबहि न सोई है ॥
Anḏẖkār sukẖ kabėh na so▫ī hai.
In the darkness, no one can sleep in peace.
ਆਤਮਕ ਅਨ੍ਹੇਰੇ ਅੰਦਰ ਆਦਮੀ ਕਦਾਚਿੱਤ ਆਰਾਮ ਅੰਦਰ ਨਹੀਂ ਸੌ ਸਕਦਾ।
ਅੰਧਕਾਰ = ਹਨੇਰਾ, ਅਗਿਆਨਤਾ ਦਾ ਹਨੇਰਾ, ਪਰਮਾਤਮਾ ਨੂੰ ਭੁੱਲਣ-ਰੂਪ ਹਨੇਰਾ। ਸੁਖਿ = ਸੁਖ ਵਿਚ। ਕਬਹਿ = ਕਦੇ। ਸੋਈ ਹੈ = ਸਵੀਂਦਾ, ਸੌਂ ਸਕੀਦਾ।(ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ) ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਸਕੀਦਾ;
 
राजा रंकु दोऊ मिलि रोई है ॥१॥
Rājā rank ḏo▫ū mil ro▫ī hai. ||1||
The king and the pauper both weep and cry. ||1||
ਪਾਤਿਸ਼ਾਹ ਅਤੇ ਕੰਗਾਲ ਦੋਵੇਂ ਇਕਸਾਰ ਰੋਂਦੇ ਹਨ।
ਰੰਕੁ = ਕੰਗਾਲ। ਦੋਊ = ਦੋਵੇਂ। ਰੋਈ ਹੈ = ਰੋਂਦੇ ਹਨ, ਦੁਖੀ ਹੁੰਦੇ ਹਨ। ਮਿਲਿ = ਮਿਲ ਕੇ, ਰਲ ਕੇ। ਦੋਊ ਮਿਲਿ = ਦੋਵੇਂ ਹੀ ॥੧॥ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ ॥੧॥
 
जउ पै रसना रामु न कहिबो ॥
Ja▫o pai rasnā rām na kahibo.
As long as the tongue does not chant the Lord's Name,
ਜਦ ਤਾਂਈ ਇਨਸਾਨ ਦੀ ਜੀਭ ਸਾਹਿਬ ਦੇ ਨਾਮ ਦਾ ਉਚਾਰਨ ਨਹੀਂ ਕਰਦੀ,
ਜਉਪੈ = ਜੇ ਕਰ, ਜਦ ਤਾਈਂ। ਰਸਨਾ = ਜੀਭ (ਨਾਲ)। ਕਹਿਬੋ = ਕਹਿੰਦੇ, ਸਿਮਰਦੇ, ਉੱਚਾਰਦੇ।(ਹੇ ਭਾਈ!) ਜਦ ਤਕ ਜੀਭ ਨਾਲ ਪਰਮਾਤਮਾ ਨੂੰ ਨਹੀਂ ਜਪਦੇ,
 
उपजत बिनसत रोवत रहिबो ॥१॥ रहाउ ॥
Upjaṯ binsaṯ rovaṯ rahibo. ||1|| rahā▫o.
the person continues coming and going in reincarnation, crying out in pain. ||1||Pause||
ਉਹ ਆਉਂਦਾ ਜਾਂਦਾ ਅਤੇ ਵਿਰਲਾਪ ਕਰਦਾ ਰਹਿੰਦਾ ਹੈ। ਠਹਿਰਾਉ।
ਉਪਜਤ = ਜੰਮਦੇ। ਬਿਨਸਤ = ਮਰਦੇ। ਰੋਵਤ = ਰੋਂਦੇ। ਰਹਿਬੋ = ਰਹੋਗੇ ॥੧॥ ਰਹਾਉ ॥ਤਦ ਤਕ ਜੰਮਦੇ ਮਰਦੇ ਤੇ (ਇਸੇ ਦੁੱਖ ਵਿਚ) ਰੋਂਦੇ ਰਹੋਗੇ ॥੧॥ ਰਹਾਉ ॥
 
जस देखीऐ तरवर की छाइआ ॥
Jas ḏekẖī▫ai ṯarvar kī cẖẖā▫i▫ā.
It is like the shadow of a tree;
ਦੌਲਤ ਜੋ ਦਰਖਤ ਦੀ ਛਾਂ ਦੀ ਤਰ੍ਹਾਂ ਜਾਪਦੀ ਹੈ,
ਜਸ = ਜਿਵੇਂ। ਤਰਵਰ = ਰੁੱਖ।ਜਿਵੇਂ ਰੁੱਖ ਦੀ ਛਾਂ ਵੇਖੀਦੀ ਹੈ (ਭਾਵ, ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ, ਤਿਵੇਂ ਇਸ ਮਾਇਆ ਦਾ ਹਾਲ ਹੈ);
 
प्रान गए कहु का की माइआ ॥२॥
Parān ga▫e kaho kā kī mā▫i▫ā. ||2||
when the breath of life passes out of the mortal being, tell me, what becomes of his wealth? ||2||
ਦੱਸੋ ਖਾਂ! ਜਦ ਜਿੰਦੜੀ ਕੂਚ ਕਰ ਜਾਂਦੀ ਹੈ, ਕੀਹਦੀ ਹੋਏਗੀ?
ਕਹੁ = ਦੱਸੋ। ਕਾਂ ਕੀ = ਕਿਸ ਦੀ (ਭਾਵ, ਕਿਸੇ ਹੋਰ ਦੀ, ਬਿਗਾਨੀ) ॥੨॥ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? (ਭਾਵ, ਕਿਸੇ ਹੋਰ ਦੀ ਬਣ ਜਾਂਦੀ ਹੈ, ਤਾਂ ਤੇ ਇਸ ਦਾ ਕੀਹ ਮਾਣ?) ॥੨॥
 
जस जंती महि जीउ समाना ॥
Jas janṯī mėh jī▫o samānā.
It is like the music contained in the instrument;
ਜਿਸ ਤਰ੍ਹਾਂ ਆਵਾਜ਼ ਸਾਜ਼ ਅੰਦਰ ਰਮੀ ਹੋਈ ਹੈ, ਏਸੇ ਤਰ੍ਹਾਂ ਹੀ ਜਿੰਦ ਜਾਨ ਦੇਹ ਅੰਦਰ ਹੈ,
ਜਸ = ਜਿਵੇਂ। ਜੰਤੀ = (ਰਾਗ ਦਾ) ਸਾਜ਼। ਜੀਉ = ਜਿੰਦ, ਰਾਗ ਦੀ ਜਿੰਦ, ਆਵਾਜ਼।ਜਿਵੇਂ (ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ) ਰਾਗ ਦੀ ਅਵਾਜ਼ ਸਾਜ਼ ਦੇ ਵਿਚ (ਹੀ) ਲੀਨ ਹੋ ਜਾਂਦੀ ਹੈ (ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ)
 
मूए मरमु को का कर जाना ॥३॥
Mū▫e maram ko kā kar jānā. ||3||
how can anyone know the secret of the dead? ||3||
ਇਸ ਲਈ ਮਰਿਆ ਹੋਇਆ ਦੇ ਭੇਤ ਨੂੰ ਕੋਈ ਕਿਸ ਤਰ੍ਹਾਂ ਜਾਣ ਸਕਦਾ ਹੈ?
ਮਰਮੁ = ਭੇਤ। ਮੂਏ ਮਰਮੁ = ਮਰ ਗਏ ਪ੍ਰਾਣੀ ਦਾ ਭੇਤ (ਕਿ ਉਹ ਕਿੱਥੇ ਗਿਆ ਹੈ)। ਕੋ = ਕੋਈ ਮਨੁੱਖ। ਕਾ ਕਰਿ = ਕਿਵੇਂ? ॥੩॥ਤਿਵੇਂ ਮਰੇ ਮਨੁੱਖ ਦਾ ਭੇਤ (ਕਿ ਉਸ ਦੀ ਜਿੰਦ ਕਿਥੇ ਗਈ) ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ? ॥੩॥
 
हंसा सरवरु कालु सरीर ॥
Hansā sarvar kāl sarīr.
Like the swan on the lake, death hovers over the body.
ਜਿਸ ਤਰ੍ਹਾਂ ਰਾਜ ਹੰਸ ਝੀਲ ਦੇ ਲਾਗੇ ਤਾਗੇ ਫਿਰਦਾ ਹੈ ਇਸ ਤਰ੍ਹਾਂ ਹੀ ਮੌਤ ਬੰਦੇ ਦੀ ਦੇਹਿ ਉਤੇ ਮੰਡਲਾਉਂਦੀ ਹੈ।
ਸਰਵਰੁ = ਸਰੋਵਰ, ਤਲਾਬ। ਕਾਲੁ = ਮੌਤ।ਜਿਵੇਂ ਹੰਸਾਂ ਨੂੰ ਸਰੋਵਰ ਹੈ (ਭਾਵ, ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ) ਤਿਵੇਂ ਮੌਤ ਸਰੀਰਾਂ (ਲਈ) ਹੈ।
 
राम रसाइन पीउ रे कबीर ॥४॥८॥
Rām rasā▫in pī▫o re Kabīr. ||4||8||
Drink in the Lord's sweet elixir, Kabeer. ||4||8||
ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ, ਹੇ ਕਬੀਰ!
ਰਸਾਇਨ = {ਰਸ-ਅਇਨ। ਅਇਨ = ਅਯਨ, ਘਰ} ਸਭ ਰਸਾਂ ਦਾ ਘਰ, ਨਾਮ-ਅੰਮ੍ਰਿਤ ॥੪॥੮॥ਤਾਂ ਤੇ ਹੇ ਕਬੀਰ! ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀ ॥੪॥੮॥
 
गउड़ी कबीर जी ॥
Ga▫oṛī Kabīr jī.
Gauree, Kabeer Jee:
ਗਉੜੀ ਕਬੀਰ ਜੀ।
xxxXXX
 
जोति की जाति जाति की जोती ॥
Joṯ kī jāṯ jāṯ kī joṯī.
The creation is born of the Light, and the Light is in the creation.
ਪ੍ਰਕਾਸ਼ਵਾਨ ਪ੍ਰਭੂ ਦੀ ਰਚਨਾ ਹੈ। ਮਨ ਦੀ ਮਨਸ਼ਾ ਕਾਰਨ ਦੁਨੀਆਂ ਨੂੰ ਫਲ ਲਗਦਾ ਹੈ।
ਜੋਤਿ = (ਰੱਬੀ) ਨੂਰ, ਪਰਮਾਤਮਾ। ਕੀ = ਦੀ (ਬਣਾਈ ਹੋਈ)। ਜਾਤਿ = ਪੈਦਾਇਸ਼, ਸ੍ਰਿ੍ਰਸ਼ਟੀ। ਜਾਤਿ ਕੀ ਜੋਤਿ = (ਇਸ) ਸ੍ਰਿਸ਼ਟੀ (ਦੇ ਜੀਵਾਂ) ਦੀ ਹੈ ਜੋ ਬੁੱਧ।ਪਰਮਾਤਮਾ ਦੀ ਬਣਾਈ ਹੋਈ (ਸਾਰੀ) ਸ੍ਰਿਸ਼ਟੀ ਹੈ; ਇਸ ਸ੍ਰਿਸ਼ਟੀ ਦੇ (ਜੀਵਾਂ) ਦੀ (ਜੋ) ਬੁੱਧੀ (ਹੈ),
 
तितु लागे कंचूआ फल मोती ॥१॥
Ŧiṯ lāge kancẖū▫ā fal moṯī. ||1||
It bears two fruits: the false glass and the true pearl. ||1||
ਉਸ ਮਨ ਨੂੰ ਮੇਵੇ ਲਗਦੇ ਹਨ ਜਿਵੇ ਕਿ ਸੁੱਚਾ ਹੀਰਾ ਅਤੇ ਕੱਚਾ ਕੱਚ।
ਤਿਤੁ = ਉਸ (ਬੁੱਧ) ਵਿਚ। ਕੰਚੂਆ = ਕੱਚ ॥੧॥(ਉਸ) ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ॥੧॥
 
कवनु सु घरु जो निरभउ कहीऐ ॥
Kavan so gẖar jo nirbẖa▫o kahī▫ai.
Where is that home, which is said to be free of fear?
ਉਹ ਕਿਹੜਾ ਗ੍ਰਹਿ ਹੈ, ਜੋ ਬਿਨਾ ਡਰ ਦੇ ਆਖਿਆ ਜਾਂਦਾ ਹੈ।
ਕਵਨੁ = ਕਿਹੜਾ? ਘਰੁ = ਟਿਕਾਣਾ। ਨਿਰਭਉ = ਡਰ ਤੋਂ ਖ਼ਾਲੀ।ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ?
 
भउ भजि जाइ अभै होइ रहीऐ ॥१॥ रहाउ ॥
Bẖa▫o bẖaj jā▫e abẖai ho▫e rahī▫ai. ||1|| rahā▫o.
There, fear is dispelled and one lives without fear. ||1||Pause||
ਜਿਥੇ ਡਰ ਦੂਰ ਹੋ ਜਾਂਦਾ ਹੈ ਅਤੇ ਇਨਸਾਨ ਨਿੱਡਰ ਹੋ ਵਿਚਰਦਾ ਹੈ। ਠਹਿਰਾਉ।
ਭਜਿ ਜਾਇ = ਦੂਰ ਹੋ ਜਾਏ। ਅਭੈ = {ਅ-ਭੈ} ਨਿਡਰ ॥੧॥ ਰਹਾਉ ॥(ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ? ॥੧॥ ਰਹਾਉ ॥
 
तटि तीरथि नही मनु पतीआइ ॥
Ŧat ṯirath nahī man paṯī▫ā▫e.
On the banks of sacred rivers, the mind is not appeased.
ਪਵਿੱਤ੍ਰ ਪ੍ਰਾਣੀਆਂ ਦੇ ਕਿਨਾਰਿਆਂ ਤੇ ਆਤਮਾ ਦੀ ਨਿਸ਼ਾ ਨਹੀਂ ਹੁੰਦੀ।
ਤਟਿ = ਤਟ ਉਤੇ, ਕੰਢੇ ਤੇ (ਕਿਸੇ ਪਵਿੱਤ੍ਰ ਨਦੀ ਦੇ) ਕਿਨਾਰੇ ਤੇ। ਤੀਰਥਿ = ਤੀਰਥ ਉਤੇ। ਪਤੀਆਇ = ਪਤੀਜਦਾ, ਧੀਰਜ ਕਰਦਾ, ਟਿਕਾਣੇ ਆਉਂਦਾ।ਕਿਸੇ (ਪਵਿਤ੍ਰ ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ,
 
चार अचार रहे उरझाइ ॥२॥
Cẖār acẖār rahe urjẖā▫e. ||2||
People remain entangled in good and bad deeds. ||2||
ਚੰਗੇ ਕਰਮਾਂ ਅਤੇ ਮੰਦੇ ਅਮਲਾਂ ਅੰਦਰ ਪ੍ਰਾਣੀ ਉਲਝੇ ਰਹਿੰਦੇ ਹਨ।
ਚਾਰ = ਚੰਗੇ (ਕੰਮ)। ਅਚਾਰ = {ਅ-ਚਾਰ} ਮੰਦੇ ਕੰਮ। ਰਹੇ ਉਰਝਾਇ = ਉਲਝ ਰਹੇ ਹਨ, ਫਸ ਰਹੇ ਹਨ ॥੨॥ਓਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ॥੨॥
 
पाप पुंन दुइ एक समान ॥
Pāp punn ḏu▫e ek samān.
Sin and virtue are both the same.
ਗੁਣ ਅਤੇ ਔਗੁਣ ਦੋਨੋਂ ਇਕ ਬਰਾਬਰ ਹਨ।
ਦੁਇ = ਦੋਵੇਂ। ਏਕ ਸਮਾਨ = ਇਕੋ ਜਿਹੇ (ਭਾਵ, ਦੋਵੇਂ ਹੀ ਮਨ ਨੂੰ ਵਾਸ਼ਨਾ ਦੇ ਵਿਚ ਹੀ ਰੱਖਦੇ ਹਨ)।(ਪਰ) ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ (ਭਾਵ, ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ।)
 
निज घरि पारसु तजहु गुन आन ॥३॥
Nij gẖar pāras ṯajahu gun ān. ||3||
In the home of your own being, is the Philosopher's Stone; renounce your search for any other virtue. ||3||
ਤੇਰੇ ਆਪਣੇ ਧਾਮ ਅੰਦਰ ਕਾਇਆ-ਪਲਟ ਦੇਣ ਵਾਲਾ ਪੱਥਰ ਵਾਹਿਗੁਰੂ ਹੈ, ਕਿਸੇ ਹੋਰਸ ਪਾਸੋਂ ਨੇਕੀਆਂ ਹਾਸਲ ਕਰਨ ਦਾ ਖਿਆਲ ਛੱਡ ਦੇ।
ਨਿਜ ਘਰਿ = ਆਪਣੇ ਘਰ ਵਿਚ, ਆਪਣੇ ਅੰਦਰ ਹੀ। ਪਾਰਸੁ = ਲੋਹੇ ਆਦਿਕ ਨੂੰ ਸੋਨਾ ਬਣਾਉਣ ਵਾਲਾ (ਨੀਵੇਂ ਤੋਂ ਉੱਚਾ ਕਰਨ ਵਾਲਾ ਪ੍ਰਭੂ)। ਤਜਹੁ = ਛੱਡ ਦਿਓ। ਆਨ = ਹੋਰ ॥੩॥(ਹੇ ਮਨ! ਨੀਚੋਂ ਊਚ ਕਰਨ ਵਾਲਾ) ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, (ਤਾਂ ਤੇ, ਪਾਪ ਪੁੰਨ ਵਾਲੇ) ਹੋਰ ਗੁਣ (ਅੰਦਰ ਧਾਰਨੇ) ਛੱਡ ਦੇਹ (ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ) ॥੩॥
 
कबीर निरगुण नाम न रोसु ॥
Kabīr nirguṇ nām na ros.
Kabeer: O worthless mortal, do not lose the Naam, the Name of the Lord.
ਕਬੀਰ ਹੇ ਗੁਣ-ਵਿਹੁਣ ਬੰਦੇ! ਤੂੰ ਸੁਆਮੀ ਦੇ ਨਾਮ ਨਾਲ ਨ ਰੁੱਸ।
ਨਿਰਗੁਣ = {ਨਿਰ-ਗੁਣ} ਤਿੰਨਾਂ ਗੁਣਾਂ ਤੋਂ ਰਹਿਤ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚਾ ਹੈ। ਨਿਰਗੁਣ ਨਾਮ = ਮਾਇਆ ਦੇ ਪ੍ਰਭਾਵ ਤੋਂ ਉੱਚੇ ਪ੍ਰਭੂ ਦਾ ਨਾਮ। ਨ ਰੋਸੁ = ਨਾਹ ਰੁੱਸ, ਨਾਹ ਭੁਲਾ।ਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ;
 
इसु परचाइ परचि रहु एसु ॥४॥९॥
Is parcẖā▫e paracẖ rahu es. ||4||9||
Keep this mind of yours involved in this involvement. ||4||9||
ਆਪਣੇ ਇਸ ਮਨ ਨੂੰ ਏਸ ਬਹਿਲਾਵੇ ਅੰਦਰ ਬਹਿਲਾਈ ਰੱਖ।
ਇਸੁ = ਇਸ (ਮਨ) ਨੂੰ। ਪਰਚਾਇ = ਰੁਝ ਕੇ, ਲਾ ਕੇ। ਪਰਚਿ ਰਹੁ = ਪਤੀਜਿਆ ਰਹੁ, ਰੁੱਝਿਆ ਰਹੁ। ਏਸੁ = ਇਸ (ਨਾਮ) ਵਿਚ ॥੪॥੯॥ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ ॥੪॥੯॥
 
गउड़ी कबीर जी ॥
Ga▫oṛī Kabīr jī.
Gauree, Kabeer Jee:
ਗਉੜੀ ਕਬੀਰ ਜੀ।
xxxXXX
 
जो जन परमिति परमनु जाना ॥
Jo jan parmiṯ parman jānā.
He claims to know the Lord, who is beyond measure and beyond thought;
ਜਿਹੜਾ ਬੰਦਾ ਬੇ-ਅੰਦਾਜ਼ ਅਤੇ ਅਗਾਧ ਸੁਆਮੀ ਨੂੰ ਨਹੀਂ ਜਾਣਦਾ,
ਜੋ ਜਨ = ਜਿਹੜੇ ਮਨੁੱਖ। ਪਰਮਿਤਿ = {ਮਿਤਿ = ਅੰਦਾਜ਼ਾ, ਮਿਣਤੀ, ਹੱਦ-ਬੰਨਾ} ਜੋ ਮਿਣਤੀ ਤੋਂ ਪਰੇ ਹੈ, ਜਿਸ ਦਾ ਹੱਦ-ਬੰਨਾ ਲੱਭਿਆ ਨਹੀਂ ਜਾ ਸਕਦਾ। ਪਰਮਨੁ = ਜੋ ਮਨੁ ਦੀ ਕਲਪਣਾ ਤੋਂ ਪਰੇ ਹੈ, ਜਿਸ ਦਾ ਸਹੀ ਮੁਕੰਮਲ ਸਰੂਪ ਮਨ ਦੀ ਵਿਚਾਰ ਵਿਚ ਨਹੀਂ ਆ ਸਕਦਾ। ਜਾਨਾ = ਜਾਣ ਲਿਆ ਹੈ।ਜੋ ਮਨੁੱਖ (ਨਿਰਾ ਆਖਦੇ ਹੀ ਹਨ ਕਿ) ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ-ਬੰਨਾ ਨਹੀਂ ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ,
 
बातन ही बैकुंठ समाना ॥१॥
Bāṯan hī baikunṯẖ samānā. ||1||
by mere words, he plans to enter heaven. ||1||
ਉਹ ਨਿਰੀਆਂ ਗੱਲਾਂ ਨਾਲ ਹੀ ਸਵਰਗ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ।
ਬਾਤਨ ਹੀ = ਨਿਰੀਆਂ ਗੱਲਾਂ ਨਾਲ ਹੀ। ਸਮਾਨਾ = ਸਮਾਏ ਹਨ, ਅੱਪੜੇ ਹਨ ॥੧॥ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ ਵਿਚ ਅੱਪੜੇ ਹਨ (ਭਾਵ, ਉਹ ਗੱਪਾਂ ਹੀ ਮਾਰ ਰਹੇ ਹਨ, ਉਹਨਾਂ ਬੈਕੁੰਠ ਅਸਲ ਵਿਚ ਡਿੱਠਾ ਨਹੀਂ ਹੈ) ॥੧॥
 
ना जाना बैकुंठ कहा ही ॥
Nā jānā baikunṯẖ kahā hī.
I do not know where heaven is.
ਮੈਂ ਨਹੀਂ ਜਾਣਦਾ ਕਿ ਸੁਆਮੀ ਦਾ ਭਵਨ ਕਿੱਥੇ ਹੈ।
ਨਾ ਜਾਨਾ = ਮੈਂ ਨਹੀਂ ਜਾਣਦਾ, ਮੈਨੂੰ ਪਤਾ ਨਹੀਂ। ਕਹਾ ਹੀ = ਕਿਥੇ ਹੈ?ਮੈਨੂੰ ਤਾਂ ਪਤਾ ਨਹੀਂ, ਉਹ ਬੈਕੁੰਠ ਕਿੱਥੇ ਹੈ,
 
जानु जानु सभि कहहि तहा ही ॥१॥ रहाउ ॥
Jān jān sabẖ kahėh ṯahā hī. ||1|| rahā▫o.
Everyone claims that he plans to go there. ||1||Pause||
ਹਰ ਕੋਈ ਆਖਦਾ ਹੈ ਕਿ ਉਹ ਓਥੇ ਜਾਣਾ ਤੇ ਪਹੁੰਚਣਾ ਚਾਹੁੰਦਾ ਹੈ।
ਜਾਨੁ ਜਾਨੁ = ਚੱਲਣਾ ਹੈ, ਚੱਲਣਾ ਹੈ। ਤਹਾ ਹੀ = ਓਥੇ ॥੧॥ ਰਹਾਉ ॥ਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ, ਚੱਲਣਾ ਹੈ ॥੧॥ ਰਹਾਉ ॥
 
कहन कहावन नह पतीअई है ॥
Kahan kahāvan nah paṯī▫a▫ī hai.
By mere talk, the mind is not appeased.
ਨਿਰੀਆਂ ਗੱਲਾਂ ਬਾਤਾਂ ਨਾਲ ਮਨੁੱਖ ਦੇ ਮਨ ਦੀ ਤਸੱਲੀ ਨਹੀਂ ਹੁੰਦੀ,
ਕਹਨ ਕਹਾਵਨ = ਆਖਣ ਅਖਾਉਣ ਨਾਲ, ਆਖਣ ਸੁਣਨ ਨਾਲ। ਪਤੀਅਈ ਹੈ = ਪਤੀਜ ਸਕੀਦਾ, ਤਸੱਲੀ ਹੋ ਸਕਦੀ, ਪਰਚ ਸਕੀਦਾ।ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿਚ ਜਾਣਾ ਹੈ) ਮਨ ਨੂੰ ਤਸੱਲੀ ਨਹੀਂ ਹੋ ਸਕਦੀ।
 
तउ मनु मानै जा ते हउमै जई है ॥२॥
Ŧa▫o man mānai jā ṯe ha▫umai ja▫ī hai. ||2||
The mind is only appeased, when egotism is conquered. ||2||
ਜਦ ਹੰਕਾਰ ਨਵਿਰਤ ਹੋ ਜਾਂਦਾ ਹੈ, ਕੇਵਲ ਤਦ ਹੀ ਮਨ ਦੀ ਨਿਸ਼ਾ ਹੁੰਦੀ ਹੈ।
ਤਉ = ਤਦੋਂ ਹੀ। ਮਾਨੈ = ਮੰਨਦਾ ਹੈ, ਪਤੀਜਦਾ ਹੈ। ਜਾ ਤੇ = ਜਦੋਂ। ਜਈ ਹੈ = ਦੂਰ ਹੋ ਜਾਏ ॥੨॥ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ ॥੨॥
 
जब लगु मनि बैकुंठ की आस ॥
Jab lag man baikunṯẖ kī ās.
As long as the mind is filled with the desire for heaven,
ਜਦ ਤਾਂਈ ਬੰਦੇ ਦੇ ਚਿੱਤ ਅੰਦਰ ਸੁਰਗ ਦੀ ਖਾਹਿਸ਼ ਹੈ,
ਮਨਿ = ਮਨ ਵਿਚ।(ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ) ਜਦ ਤਕ ਮਨ ਵਿਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ,
 
तब लगु होइ नही चरन निवासु ॥३॥
Ŧab lag ho▫e nahī cẖaran nivās. ||3||
he does not dwell at the Lord's Feet. ||3||
ਓਦੋਂ ਤਾਂਈ ਉਸ ਦਾ ਵਸੇਬਾ ਸੁਆਮੀ ਦੇ ਚਰਨਾਂ ਵਿੱਚ ਨਹੀਂ ਹੁੰਦਾ।
ਚਰਨ ਨਿਵਾਸੁ = (ਪ੍ਰਭੂ ਦੇ) ਚਰਨਾਂ ਵਿਚ ਨਿਵਾਸ ॥੩॥ਤਦ ਤਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ ॥੩॥
 
कहु कबीर इह कहीऐ काहि ॥
Kaho Kabīr ih kahī▫ai kāhi.
Says Kabeer, unto whom should I tell this?
ਕਬੀਰ ਜੀ ਆਖਦੇ ਹਨ, ਇਹ ਗੱਲ ਮੈਂ ਕਿਸ ਨੂੰ ਦਸਾਂ,
ਕਾਹਿ = ਕਿਵੇਂ? ਕਹੀਐ = ਸਮਝਾ ਕੇ ਦੱਸੀਏ।ਹੇ ਕਬੀਰ! ਆਖ-ਇਹ ਗੱਲ ਕਿਵੇਂ ਸਮਝਾ ਕੇ ਦੱਸੀਏ,
 
साधसंगति बैकुंठै आहि ॥४॥१०॥
Sāḏẖsangaṯ baikunṯẖe āhi. ||4||10||
The Saadh Sangat, the Company of the Holy, is heaven. ||4||10||
ਕਿ ਸਤਿ ਸੰਗਤ ਹੀ ਮਾਲਕ ਦਾ ਮੰਦਰ ਹੈ।
ਆਹਿ = ਹੈ ॥੪॥੧੦॥(ਭਾਵ, ਇਹ ਗੱਲ ਪਰਤੱਖ ਹੀ ਹੈ) ਕਿ ਸਾਧ-ਸੰਗਤ ਹੀ (ਅਸਲੀ) ਬੈਕੁੰਠ ਹੈ ॥੪॥੧੦॥
 
गउड़ी कबीर जी ॥
Ga▫oṛī Kabīr jī.
Gauree, Kabeer Jee:
ਗਉੜੀ ਕਬੀਰ ਜੀ।
xxxXXX
 
उपजै निपजै निपजि समाई ॥
Upjai nipjai nipaj samā▫ī.
We are born, and we grow, and having grown, we pass away.
ਪ੍ਰਾਣੀ ਜੰਮਦਾ ਹੈ, ਉਹ ਵੱਡਾ ਹੁੰਦਾ ਹੈ ਅਤੇ ਵਡਾ ਹੋ ਕੇ ਮਰ ਜਾਂਦਾ ਹੈ।
ਉਪਜੈ = ਉੱਗਦਾ ਹੈ, ਮੁੱਢ ਬੱਝਦਾ ਹੈ। ਨਿਪਜੈ = ਨਿੰਮਦਾ ਹੈ, ਵਜੂਦ ਵਿਚ ਆਉਂਦਾ ਹੈ। ਨਿਪਜਿ = ਬਣ ਕੇ, ਵਜੂਦ ਵਿਚ ਆ ਕੇ। ਸਮਾਈ = ਨਾਸ ਹੋ ਜਾਂਦਾ ਹੈ।(ਪਹਿਲਾਂ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ) ਮੁੱਢ ਬੱਝਦਾ ਹੈ, (ਫਿਰ ਮਾਂ ਦੇ ਪੇਟ ਵਿਚ ਇਹ) ਵਜੂਦ ਵਿਚ ਆਉਂਦਾ ਹੈ; ਵਜੂਦ ਵਿਚ ਆ ਕੇ (ਮੁੜ) ਨਾਸ ਹੋ ਜਾਂਦਾ ਹੈ।
 
नैनह देखत इहु जगु जाई ॥१॥
Nainah ḏekẖaṯ ih jag jā▫ī. ||1||
Before our very eyes, this world is passing away. ||1||
ਸਾਡੀਆਂ ਅੱਖਾਂ ਦੇ ਸਾਮ੍ਹਣੇ ਹੀ ਇਹ ਜਗ ਤੁਰਿਆ ਜਾਂਦਾ ਦਿਸਦਾ ਹੈ।
ਨੈਨਹੁ ਦੇਖਤ = ਅੱਖੀਂ ਵੇਖਦਿਆਂ। ਜਾਈ = ਚਲਾ ਜਾਂਦਾ ਹੈ, ਤੁਰਿਆ ਜਾ ਰਿਹਾ ਹੈ ॥੧॥(ਸੋ) ਅਸਾਡੇ ਅਖੀਂ ਵੇਖਦਿਆਂ ਹੀ ਇਹ ਸੰਸਾਰ (ਇਸੇ ਤਰ੍ਹਾਂ) ਤੁਰਿਆ ਜਾ ਰਿਹਾ ਹੈ ॥੧॥
 
लाज न मरहु कहहु घरु मेरा ॥
Lāj na marahu kahhu gẖar merā.
How can you not die of shame, claiming, "This world is mine"?
ਤੂੰ ਗ੍ਰਹਿ ਨੂੰ ਆਪਣਾ ਆਖਦਾ ਹੋਇਆ ਸ਼ਰਮ ਨਾਲ ਨਹੀਂ ਮਰਦਾ।
ਲਾਜ = ਸ਼ਰਮ। ਕਹਹੁ = ਤੁਸੀ ਆਖਦੇ ਹੋ।(ਤਾਂ ਤੇ, ਹੇ ਜੀਵ!) ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ (ਭਾਵ, ਤੂੰ ਝੱਕਦਾ ਕਿਉਂ ਨਹੀਂ) ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ?
 
अंत की बार नही कछु तेरा ॥१॥ रहाउ ॥
Anṯ kī bār nahī kacẖẖ ṯerā. ||1|| rahā▫o.
At the very last moment, nothing is yours. ||1||Pause||
ਅਖੀਰ ਦੇ ਵੇਲੇ ਤੇਰਾ ਕੁਝ ਭੀ ਨਹੀਂ। ਠਹਿਰਾਉ।
ਅੰਤ ਕੀ ਬਾਰ = ਜਿਸ ਵੇਲੇ ਮੌਤ ਆਵੇਗੀ ॥੧॥ ਰਹਾਉ ॥(ਚੇਤੇ ਰੱਖ) ਜਿਸ ਵੇਲੇ ਮੌਤ ਆਵੇਗੀ, ਤਦੋਂ ਕੋਈ ਭੀ ਚੀਜ਼ ਤੇਰੀ ਨਹੀਂ ਰਹੇਗੀ ॥੧॥ ਰਹਾਉ ॥
 
अनिक जतन करि काइआ पाली ॥
Anik jaṯan kar kā▫i▫ā pālī.
Trying various methods, you cherish your body,
ਅਨੇਕਾਂ ਉਪਰਾਲਿਆਂ ਨਾਲ ਇਹ ਸਰੀਰ ਪਾਲਿਆ ਪੋਸਿਆ ਜਾਂਦਾ ਹੈ,
ਕਾਇਆ = ਸਰੀਰ।ਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ;
 
मरती बार अगनि संगि जाली ॥२॥
Marṯī bār agan sang jālī. ||2||
but at the time of death, it is burned in the fire. ||2||
ਪਰ ਮਰਨ ਦੇ ਵੇਲੇ ਇਹ ਅੱਗ ਨਾਲ ਸਾੜ ਦਿਤਾ ਜਾਂਦਾ ਹੈ।
ਮਰਤੀ ਬਾਰ = ਮਰਨ ਵੇਲੇ। ਜਾਲੀ = ਸਾੜੀਦੀ ਹੈ ॥੨॥ਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ॥੨॥
 
चोआ चंदनु मरदन अंगा ॥
Cẖo▫ā cẖanḏan marḏan angā.
You apply sandalwood oil to your limbs,
ਉਹ ਦੇਹਿ ਜਿਸ ਦੇ ਭਾਗਾਂ ਨੂੰ ਤੂੰ ਚੰਨਣ ਦਾ ਅਤਰ ਮਲਦਾ ਹੈਂ,
ਚੋਆ = ਅਤਰ। ਮਰਦਨ = ਮਾਲਸ਼। ਅੰਗਾ = ਸਰੀਰ ਦੇ ਅੰਗਾਂ ਨੂੰ।(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,
 
सो तनु जलै काठ कै संगा ॥३॥
So ṯan jalai kāṯẖ kai sangā. ||3||
but that body is burned with the firewood. ||3||
ਲੱਕੜੀਆਂ ਨਾਲ ਮੱਚ ਜਾਂਦੀ ਹੈ।
ਜਲੈ = ਸੜ ਜਾਂਦਾ ਹੈ। ਕਾਠ ਕੈ ਸੰਗਾ = ਲੱਕੜਾਂ ਨਾਲ ॥੩॥ਉਹ ਸਰੀਰ (ਆਖ਼ਰ ਨੂੰ) ਲੱਕੜਾਂ ਨਾਲ ਸੜ ਜਾਂਦਾ ਹੈ ॥੩॥
 
कहु कबीर सुनहु रे गुनीआ ॥
Kaho Kabīr sunhu re gunī▫ā.
Says Kabeer, listen, O virtuous people:
ਕਬੀਰ ਜੀ ਆਖਦੇ ਹਨ, ਮੇਰੀ ਗੱਲ ਸੁਣੋ, ਹੇ ਨੇਕ ਬੰਦਿਓ!
ਰੇ ਗੁਨੀਆ = ਹੇ ਵਿਚਾਰਵਾਨ ਮਨੁੱਖ!ਹੇ ਕਬੀਰ! ਆਖ-ਹੇ ਵਿਚਾਰਨ ਮਨੁੱਖ! ਚੇਤੇ ਰੱਖ;
 
बिनसैगो रूपु देखै सभ दुनीआ ॥४॥११॥
Binsaigo rūp ḏekẖai sabẖ ḏunī▫ā. ||4||11||
your beauty shall vanish, as the whole world watches. ||4||11||
ਤੇਰੀ ਸੁੰਦਰਤਾ ਨਾਸ ਹੋ ਜਾਏਗੀ, ਇਹ ਸਾਰਾ ਜਹਾਨ ਦੇਖਦਾ ਹੋਏਗਾ।
ਬਿਨਸੈਗੋ = ਨਾਸ ਜੋ ਜਾਇਗਾ ॥੪॥੧੧॥ਸਾਰੀ ਦੁਨੀਆ ਵੇਖੇਗੀ (ਭਾਵ, ਸਭ ਦੇ ਵੇਖਦਿਆਂ ਵੇਖਦਿਆਂ) ਇਹ ਰੂਪ ਨਾਸ ਹੋ ਜਾਇਗਾ ॥੪॥੧੧॥
 
गउड़ी कबीर जी ॥
Ga▫oṛī Kabīr jī.
Gauree, Kabeer Jee:
ਗਉੜੀ ਕਬੀਰ ਜੀ।
xxxXXX
 
अवर मूए किआ सोगु करीजै ॥
Avar mū▫e ki▫ā sog karījai.
Why do you cry and mourn, when another person dies?
ਜਦ ਹੋਰ ਕੋਈ ਮਰਦਾ ਹੈ, ਤੂੰ ਕਿਉਂ ਸ਼ੋਕ ਕਰਦਾ ਹੈ?
ਅਵਰ = ਹੋਰ। ਕਰੀਜੈ = ਕਰੀਏ, ਕਰਨਾ ਚਾਹੀਦਾ ਹੈ।ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ?
 
तउ कीजै जउ आपन जीजै ॥१॥
Ŧa▫o kījai ja▫o āpan jījai. ||1||
Do so only if you yourself are to live. ||1||
ਤਾਂ ਕਰ, ਜੇ ਤੂੰ ਖੁਦ ਜੀਊਦੇ ਰਹਿਣਾ ਹੈ।
ਜੀਜੈ = ਜੀਉਂਦੇ ਰਹਿਣਾ ਹੋਵੇ ॥੧॥(ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ॥੧॥
 
मै न मरउ मरिबो संसारा ॥
Mai na mara▫o maribo sansārā.
I shall not die as the rest of the world dies,
ਮੈਂ ਉਸ ਤਰ੍ਹਾਂ ਨਹੀਂ ਮਰਾਂਗਾ, ਜਿਸ ਤਰ੍ਹਾਂ ਜਗ ਮਰਦਾ ਹੈ,
ਮਰਉ = (ਆਤਮਕ ਮੌਤ) ਮਰਾਂਗਾ, ਮੁਰਦਾ (-ਦਿਲ) ਹੋਵਾਂਗਾ। ਮਰਿਬੋ = ਮਰੇਗਾ (ਭਾਵ, ਪਰਮਾਤਮਾ ਵਲੋਂ ਮੁਰਦਾ ਰਹੇਗਾ)।ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ। ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿਚ ਫਸੇ ਹੋਏ ਹਨ।
 
अब मोहि मिलिओ है जीआवनहारा ॥१॥ रहाउ ॥
Ab mohi mili▫o hai jī▫āvanhārā. ||1|| rahā▫o.
for now I have met the life-giving Lord. ||1||Pause||
ਕਿਉਂਕਿ ਮੈਂ ਹੁਣ, ਸੁਰਜੀਤ ਕਰਨ ਵਾਲੇ ਸਾਹਿਬ ਨੂੰ ਮਿਲ ਪਿਆ ਹਾਂ। ਠਹਿਰਾਉ।
ਮੋਹਿ = ਮੈਨੂੰ। ਸੰਸਾਰਾ = ਦੁਨੀਆ, ਜਗਤ ਦੇ ਧੰਧਿਆਂ ਵਿਚ ਫਸੇ ਹੋਏ ਜੀਵ। ਜੀਆਵਨਹਾਰਾ = (ਸੱਚੀ) ਜ਼ਿੰਦਗੀ ਦੇਣ ਵਾਲਾ ॥੧॥ ਰਹਾਉ ॥ਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ ॥੧॥ ਰਹਾਉ ॥
 
इआ देही परमल महकंदा ॥
I▫ā ḏehī parmal mahkanḏā.
People anoint their bodies with fragrant oils,
ਪ੍ਰਾਣੀ ਇਸ ਸਰੀਰ ਨੂੰ ਚੰਨਣ ਨਾਲ ਮਹਿਕਾਉਂਦਾ ਹੈ
ਇਆ ਦੇਹੀ = ਇਸ ਸਰੀਰ ਨੂੰ। ਪਰਮਲ = ਖ਼ੁਸ਼ਬੋਆਂ। ਮਹਕੰਦਾ = ਮਹਿਕਾਉਂਦਾ ਹੈ।(ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ;
 
ता सुख बिसरे परमानंदा ॥२॥
Ŧā sukẖ bisre parmānanḏā. ||2||
and in that pleasure, they forget the supreme bliss. ||2||
ਅਤੇ ਉਸ ਖੁਸ਼ੀ ਅੰਦਰ ਉਹ ਮਹਾਨ ਪ੍ਰਸੰਨਤਾ ਨੂੰ ਭੁੱਲ ਜਾਂਦਾ ਹੈ।
ਤਾ ਸੁਖ = ਇਹਨਾਂ ਸੁਖਾਂ ਵਿਚ। ਪਰਮਾਨੰਦਾ = ਉੱਚੇ ਤੋਂ ਉੱਚਾ ਅਨੰਦ-ਦਾਤਾ ॥੨॥ਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ ॥੨॥
 
कूअटा एकु पंच पनिहारी ॥
Kū▫atā ek pancẖ panihārī.
There is one well, and five water-carriers.
ਖੂਹ ਇੱਕ ਹੈ ਅਤੇ ਪੰਜ ਪਾਣੀ ਭਰਣ ਵਾਲੇ ਹਨ।
ਕੂਅਟਾ = {ਕੂਪ-ਟਾ। ਸੰਸਕ੍ਰਿਤ ਲਫ਼ਜ਼ 'ਕੂਪ' ਤੋਂ 'ਕੂਆ' ਪ੍ਰਾਕ੍ਰਿਤ-ਰੂਪ ਹੈ; 'ਟਾ' ਵਰਤਿਆਂ 'ਅਲਪਾਰਥਕ' ਨਾਂਵ ਬਣਾਇਆ ਹੈ, ਜਿਵੇਂ 'ਚਮਾਰ' ਤੋਂ 'ਚਮਰੱਟਾ'} ਨਿੱਕਾ ਜਿਹਾ ਖੂਹ, ਖੂਹੀ, ਸਰੀਰ-ਰੂਪ ਖੂਹੀ, ਸਰੀਰ ਦਾ ਮੋਹ-ਰੂਪ ਖੂਹੀ, ਦੇਹ-ਅੱਧਿਆਸ। ਪਹਿਹਾਰੀ = ਪਾਣੀ ਭਰਨ ਵਾਲੀਆਂ, ਚਰਖੜੀਆਂ, ਪੰਜੇ ਇੰਦਰੇ, ਜੋ ਆਪੋ ਆਪਣੇ ਤਰੀਕੇ ਨਾਲ ਸਰੀਰ ਵਿਚੋਂ ਸੱਤਿਆ ਖਿੱਚੀ ਜਾਂਦੇ ਹਨ।(ਸਰੀਰ ਮਾਨੋ) ਇਕ ਨਿੱਕਾ ਜਿਹਾ ਖੂਹ ਹੈ, (ਪੰਜ ਗਿਆਨ-ਇੰਦਰੇ, ਮਾਨੋ) ਪੰਜ ਚਰੱਖੜੀਆਂ ਹਨ,
 
टूटी लाजु भरै मति हारी ॥३॥
Tūtī lāj bẖarai maṯ hārī. ||3||
Even though the rope is broken, the fools continue trying to draw water. ||3||
ਟੁੱਟੇ ਹੋਏ ਰੱਸੇ ਨਾਲ ਭੀ ਮੂਰਖ ਬੰਦੇ ਪਾਣੀ ਭਰੀ ਜਾਂਦੇ ਹਨ।
ਮਤਿ ਹਾਰੀ = ਹਾਰੀ ਹੋਈ ਮਤ, ਦੁਰਮਤ, ਭੈੜੀ ਮੱਤ, ਅਵਿੱਦਿਆ ਵਿਚ ਫਸੀ ਹੋਈ ਮੱਤ। ਭਰੈ = ਭਰ ਰਹੀ ਹੈ ਪਾਣੀ। ਲਾਜੁ = ਲੱਜ {ਇਹ ਲਫ਼ਜ਼ ਆਮ ਤੌਰ ਤੇ ੁ ਅੰਤ ਵਰਤੀਦਾ ਹੈ। ਸੰਸਕ੍ਰਿਤ ਲਫ਼ਜ਼ (रज्जु) 'ਰੱਜੁ' ਤੋਂ ਬਣਿਆ ਹੈ ਜਿਸ ਦੇ ਅੰਤ ਵਿਚ ੁ ਹੈ। ਪਿਛਲੇ ਸ਼ਬਦ ਵਿਚ ਦਾ ਲਫ਼ਜ਼ 'ਲਾਜ' ਮੁਕਤਾ, ਅੰਤ ਹੈ, ਉਹ ਸੰਸਕ੍ਰਿਤ ਲਫ਼ਜ਼ (लज्जा) ਤੋਂ 'ਲੱਜਾ' ਤੋਂ ਬਣਿਆ ਹੈ}। ਟੂਟੀ ਲਾਜੁ ਭਰੈ = ਟੁੱਟੀ ਹੋਈ ਲੱਜ ਵਰਤ ਕੇ ਪਾਣੀ ਭਰ ਰਹੀ ਹੈ, (ਭਾਵ, ਪਾਣੀ ਭਰਨ ਦੇ ਵਿਅਰਥ ਜਤਨ ਕਰ ਰਹੀ ਹੈ, ਪਾਣੀ ਨਹੀਂ ਮਿਲਦਾ)। ਲੱਜ ਟੁੱਟੀ ਹੋਈ ਹੈ, ਗਿਆਨ ਦੀ ਅਣਹੋਂਦ ਹੈ ॥੩॥ਮਾਰੀ ਹੋਈ ਮੱਤ ਲੱਜ ਤੋਂ ਬਿਨਾ (ਪਾਣੀ) ਭਰ ਰਹੀ ਹੈ (ਭਾਵ, ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦ੍ਰਿਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ) ॥੩॥
 
कहु कबीर इक बुधि बीचारी ॥
Kaho Kabīr ik buḏẖ bīcẖārī.
Says Kabeer, through contemplation, I have obtained this one understanding.
ਕਬੀਰ ਜੀ ਆਖਦੇ ਹਨ ਕਿ ਸੋਚ ਵੀਚਾਰ ਰਾਹੀਂ ਮੈਨੂੰ ਇਕ ਸਮਝ ਆ ਗਈ ਹੈ।
xxxਹੇ ਕਬੀਰ! ਆਖ-(ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ),
 
ना ओहु कूअटा ना पनिहारी ॥४॥१२॥
Nā oh kū▫atā nā panihārī. ||4||12||
There is no well, and no water-carrier. ||4||12||
ਮੇਰੇ ਲਈ ਹੁਣ, ਨਾਂ ਉਹ ਖੂਹ ਹੈ ਤੇ ਨਾਂ ਹੀ ਉਹ ਪਾਣੀ ਭਰਨ ਵਾਲੇ।
xxxxxx ॥੪॥੧੨॥ਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ ॥੪॥੧੨॥
 
गउड़ी कबीर जी ॥
Ga▫oṛī Kabīr jī.
Gauree, Kabeer Jee:
ਗਉੜੀ ਕਬੀਰ ਜੀ।
xxxXXX
 
असथावर जंगम कीट पतंगा ॥
Asthāvar jangam kīt paṯangā.
The mobile and immobile creatures, insects and moths -
ਟਿਕੇ ਰਹਿਣ ਵਾਲੇ ਤੇ ਲੱਤਾਂ ਵਾਲੇ ਜੀਵ, ਕੀੜੇ ਮਕੌੜੇ ਅਤੇ ਪਰਵਾਨੇ,
ਅਸਥਾਵਰ = ਇਕ ਥਾਂ ਤੇ ਖਲੋਤੇ ਰਹਿਣ ਵਾਲੇ ਪਰਬਤ, ਰੁੱਖ ਆਦਿਕ। ਜੰਗਮ = ਤੁਰਨ ਵਾਲੇ ਪਸ਼ੂ-ਪੰਛੀ। ਕੀਟ = ਕੀੜੇ। ਪਤੰਗਾ = ਖੰਭਾਂ ਵਾਲੇ ਕੀੜੇ।ਅਸੀਂ (ਹੁਣ ਤਕ) ਅਸਥਾਵਰ, ਜੰਗਮ ਕੀੜੇ-ਪਤੰਗੇ
 
अनिक जनम कीए बहु रंगा ॥१॥
Anik janam kī▫e baho rangā. ||1||
in numerous lifetimes, I have passed through those many forms. ||1||
ਜਿਨ੍ਹਾਂ ਸਭ ਅਨੇਕਾਂ ਜਨਮਾਂ ਦੀਆਂ ਅਨੇਕਾਂ ਸ਼ਕਲਾਂ ਨੂੰ ਮੈਂ ਧਾਰਨ ਕੀਤਾ ਹੈ।
ਬਹੁ ਰੰਗਾ = ਬਹੁਤ ਕਿਸਮਾਂ ਦੇ। ਕੀਏ = ਅਸਾਂ ਕੀਤੇ, ਅਸਾਂ ਧਾਰੇ ॥੧॥ਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਆ ਚੁਕੇ ਹਾਂ ॥੧॥
 
ऐसे घर हम बहुतु बसाए ॥
Aise gẖar ham bahuṯ basā▫e.
I lived in many such homes, O Lord,
ਮੈਂ ਐਹੋ ਜੇਹਿਆਂ ਬਹੁਤਿਆਂ ਗ੍ਰਹਿਾਂ ਅੰਦਰ ਨਿਵਾਸ ਕੀਤਾ ਸੀ,
ਬਸਾਏ = ਵਸਾਏ, ਆਬਾਦ ਕੀਤੇ। ਘਰ = (ਭਾਵ) ਜੂਨਾਂ, ਸਰੀਰ।ਹੇ ਰਾਮ! ਅਸੀਂ ਇਹੋ ਜਿਹੇ ਕਈ ਸਰੀਰਾਂ ਵਿਚੋਂ ਦੀ ਲੰਘ ਕੇ ਆਏ ਹਾਂ,