Sri Guru Granth Sahib Ji

Ang: / 1430

Your last visited Ang:

उलटि भई सुख सहजि समाधि ॥
Ulat bẖa▫ī sukẖ sahj samāḏẖ.
They have been transformed into the peaceful, tranquil concentration of Samaadhi.
ਉਹ ਠੰਢ-ਚੈਨ ਅਤੇ ਸ਼ਾਤ ਇਕਾਗਰਤਾ ਵਿੱਚ ਬਦਲ ਗਏ ਹਨ।
ਉਲਟਿ = ਪਲਟ ਕੇ। ਭਈ = ਹੋ ਗਏ ਹਨ। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ, ਪ੍ਰਭੂ ਦੇ ਨਾਮ-ਰਸ ਵਿਚ। ਸਮਾਧਿ = ਸਮਾਧੀ ਲਾਈ ਰੱਖਣ ਦੇ ਕਾਰਨ, ਜੁੜੇ ਰਹਿਣ ਕਰਕੇ।ਪ੍ਰਭੂ ਦੇ ਨਾਮ-ਰਸ ਵਿਚ ਜੁੜੇ ਰਹਿਣ ਕਰਕੇ ਉਹ ਸਾਰੇ ਪਲਟ ਕੇ ਸੁਖ ਬਣ ਗਏ ਹਨ।
 
आपु पछानै आपै आप ॥
Āp pacẖẖānai āpai āp.
When someone understands his own self,
ਜਦ ਇਨਸਾਨ ਖੁਦ ਆਪਣੇ ਆਪ ਨੂੰ ਸਮਝ ਲੈਦਾ ਹੈ,
ਆਪੁ = ਆਪਣੇ ਆਪ ਨੂੰ। ਆਪੈ ਆਪ = ਪ੍ਰਭੂ ਹੀ ਪ੍ਰਭੂ (ਦਿੱਸ ਰਿਹਾ ਹੈ)।(ਮੇਰੇ ਮਨ ਨੇ) ਆਪਣੇ ਅਸਲ ਸਰੂਪ ਨੂੰ ਪਛਾਣ ਲਿਆ ਹੈ (ਹੁਣ ਇਸ ਨੂੰ) ਪ੍ਰਭੂ ਹੀ ਪ੍ਰਭੂ ਦਿੱਸ ਰਿਹਾ ਹੈ;
 
रोगु न बिआपै तीनौ ताप ॥२॥
Rog na bi▫āpai ṯīnou ṯāp. ||2||
he no longer suffers from illness and the three fevers. ||2||
ਉਸ ਨੂੰ ਬੀਮਾਰੀ ਅਤੇ ਤਿੰਨੇ ਬੁਖਾਰ ਨਹੀਂ ਚਿਮੜਦੇ।
ਨ ਬਿਆਪੈ = ਪੋਹ ਨਹੀਂ ਸਕਦਾ, ਆਪਣਾ ਦਬਾਅ ਨਹੀਂ ਪਾ ਸਕਦਾ ॥੨॥ਰੋਗ ਤੇ ਤਿੰਨੇ ਤਾਪ (ਹੁਣ) ਪੋਹ ਨਹੀਂ ਸਕਦੇ ॥੨॥
 
अब मनु उलटि सनातनु हूआ ॥
Ab man ulat sanāṯan hū▫ā.
My mind has now been restored to its original purity.
ਹੁਣ ਮੇਰੇ ਮਨੂਏ ਨੇ ਮੁੜ ਕੇ ਆਪਣੀ ਪੂਰਬਲੀ ਪਵਿੱਤ੍ਰਤਾ ਧਾਰਨ ਕਰ ਲਈ ਹੈ।
ਉਲਟਿ = ਆਪਣੇ ਪਹਿਲੇ ਸੁਭਾ ਵਲੋਂ ਹਟ ਕੇ, ਵਿਕਾਰਾਂ ਵਾਲੀ ਵਾਦੀ ਛੱਡ ਕੇ। ਸਨਾਤਨੁ = ਪੁਰਾਣਾ, ਪੁਰਾਤਨ, ਮੁੱਢਲਾ, ਜੋ ਇਹ ਪਹਿਲਾਂ ਪਹਿਲ ਸੀ; (ਭਾਵ, ਆਪਣੇ ਅਸਲੇ ਦਾ ਰੂਪ, ਪ੍ਰਭੂ ਦਾ ਰੂਪ)।ਹੁਣ ਮੇਰਾ ਮਨ (ਆਪਣੇ ਪਹਿਲੇ ਵਿਕਾਰਾਂ ਵਾਲੇ ਸੁਭਾਉ ਵਲੋਂ) ਹਟ ਕੇ ਪ੍ਰਭੂ ਦਾ ਰੂਪ ਹੋ ਗਿਆ ਹੈ;
 
तब जानिआ जब जीवत मूआ ॥
Ŧab jāni▫ā jab jīvaṯ mū▫ā.
When I became dead while yet alive, only then did I come to know the Lord.
ਜਦ ਮੈਂ ਜੀਉਂਦੇ ਜੀ ਮਰ ਗਿਆ, ਕੇਵਲ ਤਦ ਹੀ ਮੈਂ ਪ੍ਰਭੂ ਨੂੰ ਪਛਾਣਿਆ।
ਜਾਨਿਆ = ਸਮਝ ਪਈ ਹੈ। ਜੀਵਤ ਮੂਆ = ਜੀਉਂਦਾ ਹੀ ਮਰ ਗਿਆ, ਦੁਨੀਆ ਵਿਚ ਵੱਸਦਾ ਹੋਇਆ ਭੀ ਦੁਨੀਆ ਵਲੋਂ ਨਿਰ-ਚਾਹ ਹੋ ਗਿਆ ਹਾਂ, ਲੀਨ ਹੋ ਗਿਆ ਹਾਂ, ਮਸਤ ਹਾਂ।(ਇਸ ਗੱਲ ਦੀ) ਤਦੋਂ ਸਮਝ ਆਈ ਹੈ ਜਦੋਂ (ਇਹ ਮਨ) ਮਾਇਆ ਵਿਚ ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਹੈ।
 
कहु कबीर सुखि सहजि समावउ ॥
Kaho Kabīr sukẖ sahj samāva▫o.
Says Kabeer, I am now immersed in intuitive peace and poise.
ਕਬੀਰ ਜੀ ਫਰਮਾਉਂਦੇ ਹਨ, ਮੈਂ ਹੁਣ ਬੈਕੁੰਠੀ ਅਨੰਦ ਅੰਦਰ ਲੀਨ ਹੋ ਗਿਆ ਹਾਂ।
xxxਹੇ ਕਬੀਰ! (ਹੁਣ ਬੇਸ਼ੱਕ) ਆਖ-ਮੈਂ ਆਤਮਕ ਅਨੰਦ ਵਿਚ ਅਡੋਲ ਅਵਸਥਾ ਵਿਚ ਜੁੜਿਆ ਹੋਇਆ ਹਾਂ।
 
आपि न डरउ न अवर डरावउ ॥३॥१७॥
Āp na dara▫o na avar darāva▫o. ||3||17||
I do not fear anyone, and I do not strike fear into anyone else. ||3||17||
ਮੈਂ ਖੁਦ ਕਿਸੇ ਕੋਲੋ ਨਹੀਂ ਡਰਦਾ ਅਤੇ ਨਾਂ ਹੀ ਮੈਂ ਕਿਸੇ ਹੋਰਸ ਨੂੰ ਡਰਾਉਂਦਾ ਹਾਂ।
ਡਰਉ = ਡਰਦਾ ਹਾਂ। ਅਵਰ = ਹੋਰਨਾਂ ਨੂੰ ॥੩॥੧੭॥ਨਾਹ ਮੈਂ ਆਪ ਕਿਸੇ ਹੋਰ ਪਾਸੋਂ ਡਰਦਾ ਹਾਂ ਅਤੇ ਨਾਹ ਹੀ ਹੋਰਨਾਂ ਨੂੰ ਡਰਾਉਂਦਾ ਹਾਂ ॥੩॥੧੭॥
 
गउड़ी कबीर जी ॥
Ga▫oṛī Kabīr jī.
Gauree, Kabeer Jee:
ਗਉੜੀ ਕਬੀਰ ਜੀ।
xxxXXX
 
पिंडि मूऐ जीउ किह घरि जाता ॥
Pind mū▫ai jī▫o kih gẖar jāṯā.
When the body dies, where does the soul go?
ਜਦ ਦੇਹਿ ਮਰ ਜਾਂਦੀ ਹੈ ਤਾਂ ਪਵਿੱਤ੍ਰ ਪੁਰਸ਼ ਦੀ ਆਤਮਾ ਕਿਹੜੇ ਟਿਕਾਣੇ ਤੇ ਚਲੀ ਜਾਂਦੀ ਹੈ?
ਪਿੰਡ = ਸਰੀਰ, ਸਰੀਰ ਦਾ ਮੋਹ, ਦੇਹ-ਅੱਧਿਆਸ। ਪਿੰਡਿ ਮੂਐ = ਸਰੀਰ ਦੇ ਮੋਇਆਂ, ਸਰੀਰ ਦਾ ਮੋਹ ਮੋਇਆਂ, ਦੇਹ-ਅੱਧਿਆਸ ਦੂਰ ਹੋਇਆਂ। ਜੀਉ = ਆਤਮਾ। ਕਿਹ ਘਰਿ = ਕਿਸ ਘਰ ਵਿਚ, ਕਿੱਥੇ?(ਪ੍ਰਸ਼ਨ:) ਸਰੀਰ ਦਾ ਮੋਹ ਦੂਰ ਹੋਇਆਂ ਆਤਮਾ ਕਿੱਥੇ ਟਿਕਦਾ ਹੈ? (ਭਾਵ, ਪਹਿਲਾਂ ਤਾਂ ਜੀਵ ਆਪਣੇ ਸਰੀਰ ਦੇ ਮੋਹ ਕਰਕੇ ਮਾਇਆ ਵਿਚ ਮਸਤ ਰਹਿੰਦਾ ਹੈ, ਜਦੋਂ ਇਹ ਮੋਹ ਦੂਰ ਹੋ ਜਾਏ, ਤਦੋਂ ਜੀਵ ਦੀ ਸੁਰਤ ਕਿੱਥੇ ਜੁੜੀ ਰਹਿੰਦੀ ਹੈ?)।
 
सबदि अतीति अनाहदि राता ॥
Sabaḏ aṯīṯ anāhaḏ rāṯā.
It is absorbed into the untouched, unstruck melody of the Word of the Shabad.
ਇਹ ਨਿਰਲੇਪ ਅਤੇ ਅਬਿਨਾਸੀ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ।
ਸਬਦਿ = (ਗੁਰੂ ਦੇ) ਸ਼ਬਦ ਦੁਆਰਾ, ਸ਼ਬਦ ਦੀ ਬਰਕਤਿ ਨਾਲ। ਅਤੀਤਿ = ਅਤੀਤ ਵਿਚ, ਉਸ ਪ੍ਰਭੂ ਵਿਚ ਜੋ ਅਤੀਤ ਹੈ ਜੋ ਮਾਇਆ ਦੇ ਬੰਧਨਾਂ ਤੋਂ ਪਰੇ ਹੈ। ਅਨਾਹਦਿ = ਅਨਾਹਦ ਵਿਚ, ਬੇਅੰਤ ਪ੍ਰਭੂ ਵਿਚ। ਰਾਤਾ = ਰੱਤਾ ਰਹਿੰਦਾ ਹੈ, ਮਸਤ ਰਹਿੰਦਾ ਹੈ।(ਉੱਤਰ:) (ਤਦੋਂ ਆਤਮਾ) ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ਜੋ ਮਾਇਆ ਦੇ ਬੰਧਨਾਂ ਤੋ ਪਰੇ ਹੈ ਤੇ ਬੇਅੰਤ ਹੈ।
 
जिनि रामु जानिआ तिनहि पछानिआ ॥
Jin rām jāni▫ā ṯinėh pacẖẖāni▫ā.
Only one who knows the Lord realizes Him.
ਜੋ ਸੁਆਮੀ ਨੂੰ ਸਮਝਦਾ ਹੈ, ਉਹੀ ਉਸ ਦੇ ਸੁਆਦ ਨੂੰ ਅਨੁਭਵ ਕਰਦਾ ਹੈ।
ਜਿਨਿ = ਜਿਸ ਮਨੁੱਖ ਨੇ। ਤਿਨਹਿ = ਉਸੇ (ਮਨੁੱਖ) ਨੇ।(ਪਰ) ਜਿਸ ਮਨੁੱਖ ਨੇ ਪ੍ਰਭੂ ਨੂੰ (ਆਪਣੇ ਅੰਦਰ) ਜਾਣਿਆ ਹੈ ਉਸ ਨੇ ਹੀ ਉਸ ਨੂੰ ਪਛਾਣਿਆ ਹੈ,
 
जिउ गूंगे साकर मनु मानिआ ॥१॥
Ji▫o gūnge sākar man māni▫ā. ||1||
The mind is satisfied and satiated, like the mute who eats the sugar candy and just smiles, without speaking. ||1||
ਉਸ ਦੀ ਆਤਮਾ ਗੂੰਗੇ ਆਦਮੀ ਦੇ ਸ਼ੱਕਰ ਖਾਣ ਦੀ ਤਰ੍ਹਾਂ ਸੰਤੁਸ਼ਟ ਹੋ ਜਾਂਦੀ ਹੈ।
ਗੂੰਗੇ ਮਨੁ = ਗੁੰਗੇ ਦਾ ਮਨ ॥੧॥ਜਿਵੇਂ ਗੁੰਗੇ ਦਾ ਮਨ ਸ਼ੱਕਰ ਵਿਚ ਪਤੀਜਦਾ ਹੈ (ਕੋਈ ਹੋਰ ਉਸ ਸੁਆਦ ਨੂੰ ਨਹੀਂ ਸਮਝਦਾ, ਕਿਸੇ ਹੋਰ ਨੂੰ ਉਹ ਸਮਝਾ ਨਹੀਂ ਸਕਦਾ) ॥੧॥
 
ऐसा गिआनु कथै बनवारी ॥
Aisā gi▫ān kathai banvārī.
Such is the spiritual wisdom which the Lord has imparted.
ਐਹੋ ਜੇਹਾ ਬ੍ਰਹਿਮ-ਬੋਧ ਪ੍ਰਭੂ ਹੀ ਦਰਸਾਉਂਦਾ ਹੈ।
ਕਥੈ = ਦੱਸ ਸਕਦਾ ਹੈ। ਬਨਵਾਰੀ = ਜਗਤ-ਰੂਪ ਬਨ ਦਾ ਮਾਲਕ ਪ੍ਰਭੂ (ਆਪ ਹੀ ਆਪਣੀ ਕਿਰਪਾ ਕਰ ਕੇ)।ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪਰਗਟ ਕਰਦਾ ਹੈ (ਭਾਵ, ਪ੍ਰਭੂ ਨਾਲ ਮਿਲਾਪ ਵਾਲਾ ਇਹ ਸੁਆਦ ਪ੍ਰਭੂ ਆਪ ਹੀ ਬਖ਼ਸ਼ਦਾ ਹੈ)
 
मन रे पवन द्रिड़ सुखमन नारी ॥१॥ रहाउ ॥
Man re pavan ḏariṛ sukẖman nārī. ||1|| rahā▫o.
O mind, hold your breath steady within the central channel of the Sushmanaa. ||1||Pause||
ਹੇ ਬੰਦੇ! ਤੂੰ ਆਪਣੇ ਸੁਆਸ ਨੂੰ ਹਵਾ ਦੀ ਮਧ ਦੀ ਨਾੜੀ ਵਿੱਚ ਟਿਕਾ। ਠਹਿਰਾਉਂ।
ਮਨ ਰੇ = ਹੇ ਮਨ! ਪਵਨ ਦ੍ਰਿੜੁ = ਸੁਆਸਾਂ ਨੂੰ ਸਾਂਭ (ਭਾਵ, ਸੁਆਸਾਂ ਨੂੰ ਖ਼ਾਲੀ ਨਾਹ ਜਾਣ ਦੇ) ਸੁਆਸ ਸੁਆਸ ਨਾਮ ਜਪ। ਸੁਖਮਨ ਨਾਰੀ = (ਇਹੀ ਹੈ) ਸੁਖਮਨਾ ਨਾੜੀ (ਦਾ ਅੱਭਿਆਸ) {ਪ੍ਰਾਣਾਯਾਮ ਕਰਨ ਵਾਲੇ ਜੋਗੀ ਤਾਂ ਖੱਬੀ ਨਾਸ ਦੇ ਰਸਤੇ ਸੁਆਸ ਉਤਾਂਹ ਖਿੱਚ ਕੇ ਦੋਹਾਂ ਭਰਵੱਟਿਆਂ ਦੇ ਵਿਚਕਾਰ ਮੱਥੇ ਵਿਚ ਸੁਖਮਨ ਨਾੜੀ ਵਿਚ ਟਿਕਾਂਦੇ ਹਨ। ਤੇ, ਫਿਰ ਸੱਜੀ ਨਾਸ ਦੇ ਰਸਤੇ ਉਤਾਰ ਦੇਂਦੇ ਹਨ। ਕਬੀਰ ਜੀ ਇਸ ਸਾਧਨ ਦੇ ਥਾਂ ਗੁਰੂ ਦੀ ਸ਼ਰਨ ਪੈ ਕੇ ਸੁਆਸ ਸੁਆਸ ਨਾਮ ਜਪਣ ਦੀ ਹਿਦਾਇਤ ਕਰਦੇ ਹਨ} ॥੧॥ ਰਹਾਉ ॥(ਤਾਂ ਤੇ) ਹੇ ਮਨ! ਸੁਆਸ ਸੁਆਸ ਨਾਮ ਜਪ, ਇਹੀ ਹੈ ਸੁਖਮਨਾ ਨਾੜੀ ਦਾ ਅੱਭਿਆਸ ॥੧॥ ਰਹਾਉ ॥
 
सो गुरु करहु जि बहुरि न करना ॥
So gur karahu jė bahur na karnā.
Adopt such a Guru, that you shall not have to adopt another again.
ਐਸਾ ਗੁਰੂ ਧਾਰ ਜੋ ਤੈਨੂੰ ਮੁੜ ਕੇ ਹੋਰ ਨਾਂ ਧਾਰਨਾ ਪਵੇ।
ਕਰਹੁ = ਧਾਰਨ ਕਰੋ। ਜਿ = ਕਿ। ਬਹੁਰਿ = ਫੇਰ, ਦੂਜੀ ਵਾਰ।ਇਹੋ ਜਿਹਾ ਗੁਰੂ ਧਾਰਨ ਕਰੋ ਕਿ ਦੂਜੀ ਵਾਰੀ ਗੁਰੂ ਧਾਰਨ ਦੀ ਲੋੜ ਹੀ ਨਾਹ ਰਹੇ; (ਭਾਵ, ਪੂਰੇ ਗੁਰੂ ਦੀ ਚਰਨੀਂ ਲੱਗੋ);
 
सो पदु रवहु जि बहुरि न रवना ॥
So paḏ ravhu jė bahur na ravnā.
Dwell in such a state, that you shall never have to dwell in any other.
ਐਸਾ ਸ਼ਬਦ ਉਚਾਰਨ ਕਰ ਤਾਂ ਜੋ ਤੈਨੂੰ ਮੁੜ ਕੇ ਹੋਰ ਉਚਾਰਨ ਕਰਨਾ ਨਾਂ ਪਵੇ।
ਪਦੁ = ਦਰਜਾ, ਟਿਕਾਣਾ। ਰਮਹੁ = ਮਾਣੋ। ਨ ਰਵਨਾ = ਮਾਣਨ ਦੀ ਲੋੜ ਨਾਹ ਰਹੇ।ਉਸ ਟਿਕਾਣੇ ਦਾ ਆਨੰਦ ਮਾਣੋ ਕਿ ਕਿਸੇ ਹੋਰ ਸੁਆਦ ਦੇ ਮਾਣਨ ਦੀ ਚਾਹ ਹੀ ਨਾਹ ਰਹੇ।
 
सो धिआनु धरहु जि बहुरि न धरना ॥
So ḏẖi▫ān ḏẖarahu jė bahur na ḏẖarnā.
Embrace such a meditation, that you shall never have to embrace any other.
ਐਸਾ ਸਿਮਰਨ ਅਖਤਿਆਰ ਕਰ ਤਾਂ ਜੋ ਤੈਨੂੰ ਮੁੜ ਕੇ ਹੋਰਸ ਅਖਤਿਆਰ ਨਾਂ ਕਰਨਾ ਪਵੇ।
xxxਇਹੋ ਜਿਹੀ ਬਿਰਤੀ ਜੋੜੋ ਕਿ ਫਿਰ (ਹੋਰਥੇ) ਜੋੜਨ ਦੀ ਲੋੜ ਨਾਹ ਰਹੇ;
 
ऐसे मरहु जि बहुरि न मरना ॥२॥
Aise marahu jė bahur na marnā. ||2||
Die in such a way, that you shall never have to die again. ||2||
ਐਸ ਤਰੀਕੇ ਨਾਲ ਮਰ ਕਿ ਤੈਨੂੰ ਮਰਨਾ ਨਾਂ ਪਵੇ।
xxx ॥੨॥ਇਸ ਤਰ੍ਹਾਂ ਮਰੋ (ਭਾਵ, ਆਪਾ-ਭਾਵ ਦੂਰ ਕਰੋ ਕਿ) ਫਿਰ (ਜਨਮ) ਮਰਨ ਵਿਚ ਪੈਣਾ ਹੀ ਨਾਹ ਪਏ ॥੨॥
 
उलटी गंगा जमुन मिलावउ ॥
Ultī gangā jamun milāva▫o.
Turn your breath away from the left channel, and away from the right channel, and unite them in the central channel of the Sushmanaa.
ਆਪਣੇ ਸੁਆਸਾਂ ਨੂੰ ਇੜਾ ਤੇ ਪਿੰਗਲਾ ਤੋਂ ਉਲਟਾ ਕੇ ਕੇਂਦਰਲੀ ਸੁਰ ਵਿੱਚ ਜੋੜ।
ਉਲਟੀ = ਉਲਟਾਈ ਹੈ, ਮਨ ਦੀ ਬਿਰਤੀ ਦੁਨੀਆ ਵਲੋਂ ਪਰਤਾਈ ਹੈ। ਗੰਗਾ ਜਮੁਨ ਮਿਲਾਵਉ = (ਇਸ ਤਰ੍ਹਾਂ) ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ (ਭਾਵ, ਜੋ ਸੰਗਮ ਮੈਂ ਆਪਣੇ ਅੰਦਰ ਬਣਾਇਆ ਹੋਇਆ ਹੈ ਉਥੇ ਤ੍ਰਿਬੇਣੀ ਵਾਲਾ ਪਾਣੀ ਨਹੀਂ ਹੈ)।ਮੈਂ ਆਪਣੇ ਮਨ ਦੀ ਬਿਰਤੀ ਪਰਤਾ ਦਿੱਤੀ ਹੈ (ਇਸ ਤਰ੍ਹਾਂ) ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ। (ਭਾਵ, ਆਪਣੇ ਅੰਦਰ ਤ੍ਰਿਬੇਣੀ ਦਾ ਸੰਗਮ ਬਣਾ ਰਿਹਾ ਹਾਂ);
 
बिनु जल संगम मन महि न्हावउ ॥
Bin jal sangam man mėh nĥāva▫o.
At their confluence within your mind, take your bath there without water.
ਆਪਣੇ ਚਿੱਤ ਅੰਦਰ ਅਤੇ ਉਨ੍ਹਾਂ ਦੇ ਮਿਲਾਪ ਅਸਥਾਨ ਤੇ ਤੂੰ ਪਾਣੀ ਦੇ ਬਗੈਰ ਹੀ ਇਸ਼ਨਾਨ ਕਰ।
ਨ੍ਹ੍ਹਾਵਉ = ਮੈਂ ਨ੍ਹਾ ਰਿਹਾ ਹਾਂ, ਇਸ਼ਨਾਨ ਕਰ ਰਿਹਾ ਹਾਂ {ਨੋਟ: ਅੱਖਰ 'ਨ' ਦੇ ਹੇਠਾਂ ਅੱਧਾ 'ਹ' ਹੈ}।(ਇਸ ਉੱਦਮ ਨਾਲ) ਮੈਂ ਉਸ ਮਨ-ਰੂਪ (ਤ੍ਰਿਬੇਣੀ-) ਸੰਗਮ ਵਿਚ ਇਸ਼ਨਾਨ ਕਰ ਰਿਹਾ ਹਾਂ ਜਿੱਥੇ (ਗੰਗਾ, ਜਮਨਾ, ਸਰਸ੍ਵਤੀ ਵਾਲਾ) ਜਲ ਨਹੀਂ ਹੈ।
 
लोचा समसरि इहु बिउहारा ॥
Locẖā samsar ih bi▫uhārā.
To look upon all with an impartial eye - let this be your daily occupation.
ਸਾਰਿਆਂ ਨੂੰ ਉਸੇ ਅੱਖ ਨਾਲ ਵੇਖਣਾ, ਇਹ ਤੇਰਾ ਰੋਜ਼ ਦਾ ਕਾਰ-ਵਿਹਾਰ ਹੋਵੇ।
ਲੋਚਾ = ਅੱਖਾਂ ਨਾਲ। ਸਮਸਰਿ = ਇਕੋ ਜਿਹਾ (ਸਭ ਨੂੰ ਵੇਖਦਾ ਹਾਂ)। ਬਿਉਹਾਰਾ = ਵਰਤਣ, ਵਰਤਾਰਾ, ਅਮਲ।(ਹੁਣ ਮੈਂ) ਇਹਨਾਂ ਅੱਖਾਂ ਨਾਲ (ਸਭ ਨੂੰ) ਇਕੋ ਜਿਹਾ ਵੇਖ ਰਿਹਾ ਹਾਂ-ਇਹ ਮੇਰੀ ਵਰਤਣ ਹੈ।
 
ततु बीचारि किआ अवरि बीचारा ॥३॥
Ŧaṯ bīcẖār ki▫ā avar bīcẖārā. ||3||
Contemplate this essence of reality - what else is there to contemplate? ||3||
ਅਸਲੀਅਤ ਦੀ ਵੀਚਾਰ ਕਰ, ਹੋਰ ਸੋਚਣ ਸਮਝ ਲਈ ਹੈ ਭੀ ਕੀ?
ਤਤੁ = ਅਸਲੀਅਤ, ਪਰਮਾਤਮਾ। ਬੀਚਾਰਿ = ਸਿਮਰ ਕੇ। ਅਵਰਿ = ਹੋਰ। ਬੀਚਾਰਾ = ਵਿਚਾਰਾਂ, ਸੋਚਾਂ ॥੩॥ਇੱਕ ਪ੍ਰਭੂ ਨੂੰ ਸਿਮਰ ਕੇ ਮੈਨੂੰ ਹੁਣ ਹੋਰ ਵਿਚਾਰਾਂ ਦੀ ਲੋੜ ਨਹੀਂ ਰਹੀ ॥੩॥
 
अपु तेजु बाइ प्रिथमी आकासा ॥
Ap ṯej bā▫e parithmī ākāsā.
Water, fire, wind, earth and ether -
ਪਾਣੀ, ਅੱਗ, ਹਵਾ ਧਰਤੀ ਅਤੇ ਅਸਮਾਨ।
ਅਪੁ = ਜਲ। ਤੇਜੁ = ਅੱਗ। ਬਾਇ = ਹਵਾ।ਜਿਵੇਂ ਪਾਣੀ, ਅੱਗ, ਹਵਾ, ਧਰਤੀ ਤੇ ਅਕਾਸ਼ (ਭਾਵ, ਇਹਨਾਂ ਤੱਤਾਂ ਦੇ ਸੀਤਲਤਾ ਆਦਿਕ ਸ਼ੁਭ ਗੁਣਾਂ ਵਾਂਗ ਮੈਂ ਭੀ ਸ਼ੁਭ ਗੁਣ ਧਾਰਨ ਕੀਤੇ ਹਨ)।
 
ऐसी रहत रहउ हरि पासा ॥
Aisī rahaṯ raha▫o har pāsā.
adopt such a way of life and you shall be close to the Lord.
ਉਹੋ ਜੇਹੀ ਜੀਵਨ ਰਹੁ-ਰੀਤੀ ਧਾਰਨ ਕਰ ਜੇਹੋ ਜੇਹੀ ਉਨ੍ਹਾਂ ਦੀ ਹੈ ਅਤੇ ਤੂੰ ਰੱਬ ਦੇ ਨੇੜੇ ਹੋਵੇਗਾ।
ਐਸੀ = ਇਹੋ ਜਿਹੀ। ਰਹਤ = ਰਹਣੀ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ। ਰਹਉ = ਮੈਂ ਰਹਿੰਦਾ ਹਾਂ। ਹਰਿ ਪਾਸਾ = ਹਰੀ ਦੇ ਪਾਸ, ਪ੍ਰਭੂ ਦੇ ਚਰਨਾਂ ਵਿਚ ਜੁੜ ਕੇ।ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੈਂ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ।
 
कहै कबीर निरंजन धिआवउ ॥
Kahai Kabīr niranjan ḏẖi▫āva▫o.
Says Kabeer, meditate on the Immaculate Lord.
ਤੂੰ ਪਵਿਤ੍ਰ ਪ੍ਰਭੂ ਦਾ ਸਿਮਰਨ ਕਰ, ਕਬੀਰ ਜੀ ਆਖਦੇ ਹਨ।
ਧਿਆਵਉ = ਮੈਂ ਸਿਮਰ ਰਿਹਾ ਹਾਂ।ਕਬੀਰ ਆਖਦਾ ਹੈ-ਮੈਂ ਮਾਇਆ ਤੋਂ ਰਹਿਤ ਪ੍ਰਭੂ ਨੂੰ ਸਿਮਰ ਰਿਹਾ ਹਾਂ,
 
तितु घरि जाउ जि बहुरि न आवउ ॥४॥१८॥
Ŧiṯ gẖar jā▫o jė bahur na āva▫o. ||4||18||
Go to that home, which you shall never have to leave. ||4||18||
ਉਸ ਗ੍ਰਹਿ ਤੇ ਅੱਪੜ ਜਿਥੋਂ ਮੁੜ ਕੇ ਵਾਪਸ ਆਉਣਾ ਨਾਂ ਪਵੇ।
ਤਿਤੁ ਘਰਿ = ਉਸ ਘਰ ਵਿਚ। ਜਾਉ = ਮੈਂ ਚਲਾ ਗਿਆ ਹਾਂ, ਅੱਪੜ ਗਿਆ ਹਾਂ। ਜਿ = ਕਿ। ਨ ਆਵਉ = ਨਹੀਂ ਆਵਾਂਗਾ, ਆਉਣਾ ਨਹੀਂ ਪਵੇਗਾ ॥੪॥੧੮॥ਸਿਮਰਨ ਕਰਕੇ) ਉਸ ਘਰ (ਸਹਿਜ ਅਵਸਥਾ) ਵਿਚ ਅੱਪੜ ਗਿਆ ਹਾਂ ਕਿ ਫਿਰ (ਪਰਤ ਕੇ ਉਥੋਂ) ਆਉਣਾ ਨਹੀਂ ਪਏਗਾ ॥੪॥੧੮॥
 
गउड़ी कबीर जी तिपदे ॥
Ga▫oṛī Kabīr jī ṯipḏe.
Gauree, Kabeer Jee, Ti-Padas:
ਗਉੜੀ ਕਬੀਰ ਜੀ ਤਿਪਦੇ।
xxxXXX
 
कंचन सिउ पाईऐ नही तोलि ॥
Kancẖan si▫o pā▫ī▫ai nahī ṯol.
He cannot be obtained by offering your weight in gold.
ਆਪਣੇ ਭਾਰ ਜਿੰਨਾ ਸੋਨਾ ਦਾਨ ਦੇਣ ਦੁਆਰਾ ਪ੍ਰਭੂ ਪਰਾਪਤ ਨਹੀਂ ਹੁੰਦਾ।
ਕੰਚਨ ਸਿਉ = ਸੋਨੇ ਨਾਲ, ਸੋਨਾ ਦੇ ਕੇ, ਸੋਨ ਦੇ ਵੱਟੇ। ਪਾਈਐ ਨਹੀ = ਨਹੀਂ ਮਿਲਦਾ। ਤੋਲਿ = ਸਾਵਾਂ ਤੋਲ ਕੇ।ਸੋਨਾ ਸਾਵਾਂ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬ ਨਹੀਂ ਮਿਲਦਾ।
 
मनु दे रामु लीआ है मोलि ॥१॥
Man ḏe rām lī▫ā hai mol. ||1||
But I have bought the Lord by giving my mind to Him. ||1||
ਆਪਣੀ ਆਤਮਾ ਦੇ ਕੇ ਮੈਂ ਮਾਲਕ ਨੂੰ ਖਰੀਦਿਆਂ ਹੈ।
ਦੇ = ਦੇ ਕੇ। ਮੋਲਿ = ਮੁੱਲ ਦੇ ਥਾਂ, ਮੁੱਲ ਵਜੋਂ ॥੧॥ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ ॥੧॥
 
अब मोहि रामु अपुना करि जानिआ ॥
Ab mohi rām apunā kar jāni▫ā.
Now I recognize that He is my Lord.
ਹੁਣ ਮੈਂ ਪ੍ਰਭੂ ਨੂੰ ਆਪਣਾ ਨਿੱਜ ਦਾ ਕਰਕੇ ਜਾਣਦਾ ਹਾਂ।
ਮੋਹਿ = ਮੈਂ। ਅਪੁਨਾ ਕਰਿ = ਨਿਸ਼ਚੇ ਨਾਲ ਆਪਣਾ।ਹੁਣ ਤਾਂ ਮੈਨੂੰ ਯਕੀਨ ਆ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ;
 
सहज सुभाइ मेरा मनु मानिआ ॥१॥ रहाउ ॥
Sahj subẖā▫e merā man māni▫ā. ||1|| rahā▫o.
My mind is intuitively pleased with Him. ||1||Pause||
ਮੇਰਾ ਮਨੂਆ ਕੁਦਰਤੀ ਤੌਰ ਤੇ ਉਸ ਨਾਲ ਪ੍ਰਸੰਨ ਹੈ। ਠਹਿਰਾਉ।
ਸਹਜ ਸੁਭਾਇ = ਸੁਤੇ ਹੀ, ਬਿਨਾ ਯਤਨ ਕਰਨ ਦੇ। ਮਾਨਿਆ = ਪਤੀਜ ਗਿਆ ਹੈ ॥੧॥ ਰਹਾਉ ॥ਸੁਤੇ ਹੀ ਮੇਰੇ ਮਨ ਵਿਚ ਇਹ ਗੰਢ ਬੱਝ ਗਈ ਹੋਈ ਹੈ ॥੧॥ ਰਹਾਉ ॥
 
ब्रहमै कथि कथि अंतु न पाइआ ॥
Barahmai kath kath anṯ na pā▫i▫ā.
Brahma spoke of Him continually, but could not find His limit.
ਉਸ ਦੀ ਮੁੜ ਮੁੜ ਵਰਨਣ ਕਰਨ ਦੁਆਰਾ ਬਰ੍ਹਮੇ ਨੂੰ ਵਾਹਿਗੁਰੂ ਦਾ ਓੜਕ ਪਤਾ ਨਹੀਂ ਲੱਗਾ।
ਬ੍ਰਹਮੈ = ਬ੍ਰਹਮਾ ਨੇ। ਕਥਿ ਕਥਿ = ਬਿਆਨ ਕਰ ਕਰ ਕੇ, ਗੁਣ ਵਰਨਣ ਕਰ ਕਰ ਕੇ।ਜਿਸ ਰੱਬ ਦੇ ਗੁਣ ਦੱਸ ਦੱਸ ਕੇ ਬ੍ਰਹਮਾ ਨੇ (ਭੀ) ਅੰਤ ਨਾਹ ਪਾਇਆ,
 
राम भगति बैठे घरि आइआ ॥२॥
Rām bẖagaṯ baiṯẖe gẖar ā▫i▫ā. ||2||
Because of my devotion to the Lord, He has come to sit within the home of my inner being. ||2||
ਪ੍ਰੰਤੂ ਪ੍ਰੇਮ-ਮਈ ਸੇਵਾ ਦੀ ਬਰਕਤ ਨਾਲ ਸੁਆਮੀ ਆ ਕੇ ਮੇਰੇ ਗ੍ਰਹਿ ਵਿੱਚ ਬੈਠ ਗਿਆ ਹੈ।
ਭਗਤਿ = ਭਗਤੀ (ਕਰਨ ਦੇ ਕਾਰਨ)। ਬੈਠੇ = ਬੈਠਿਆਂ ਹੀ, ਸਹਜਿ-ਸੁਭਾਇ ਹੀ, ਕੋਈ ਜਤਨ ਕਰਨ ਤੋਂ ਬਿਨਾ ਹੀ। ਘਰਿ = ਘਰ ਵਿਚ, ਹਿਰਦੇ ਵਿਚ ॥੨॥ਉਹ ਰੱਬ ਮੇਰੇ ਭਜਨ ਦੇ ਕਾਰਨ ਸਹਜਿ-ਸੁਭਾਇ ਹੀ ਮੈਨੂੰ ਮੇਰੇ ਹਿਰਦੇ ਵਿਚ ਆ ਕੇ ਮਿਲ ਪਿਆ ਹੈ ॥੨॥
 
कहु कबीर चंचल मति तिआगी ॥
Kaho Kabīr cẖancẖal maṯ ṯi▫āgī.
Says Kabeer, I have renounced my restless intellect.
ਕਬੀਰ ਜੀ ਆਖਦੇ ਹਨ, ਮੈਂ ਆਪਣਾ ਚੁਲਬੁਲਾ ਸੁਭਾਅ ਛੱਡ ਦਿੱਤਾ ਹੈ।
ਚੰਚਲ = ਛੋਹਰ-ਛਿੰਨੀ। ਮਤਿ = ਅਕਲ, ਬੁੱਧੀ। ਤਿਆਗੀ = ਛੱਡ ਦਿੱਤੀ ਹੈ।ਹੇ ਕਬੀਰ! (ਹੁਣ) ਆਖ-ਮੈਂ ਛੋਹਰ-ਛਿੰਨਾ ਸੁਭਾਉ ਛੱਡ ਦਿੱਤਾ ਹੈ,
 
केवल राम भगति निज भागी ॥३॥१॥१९॥
Keval rām bẖagaṯ nij bẖāgī. ||3||1||19||
It is my destiny to worship the Lord alone. ||3||1||19||
ਸਿਰਫ ਸੁਆਮੀ ਦੀ ਸੇਵਾ ਹੀ ਮੇਰੇ ਆਪਣੇ ਨਸੀਬਾਂ ਵਿੱਚ ਆਈ ਹੈ।
ਕੇਵਲ = ਨਿਰੀ। ਨਿਜ ਭਾਗੀ = ਮੇਰੇ ਹਿੱਸੇ ਆਈ ਹੈ ॥੩॥੧॥੧੯॥(ਹੁਣ ਤਾਂ) ਨਿਰੀ ਰੱਬ ਦੀ ਭਗਤੀ ਹੀ ਮੇਰੇ ਹਿੱਸੇ ਆਈ ਹੋਈ ਹੈ ॥੩॥੧॥੧੯॥
 
गउड़ी कबीर जी ॥
Ga▫oṛī Kabīr jī.
Gauree, Kabeer Jee:
ਗਉੜੀ ਕਬੀਰ ਜੀ।
xxxXXX
 
जिह मरनै सभु जगतु तरासिआ ॥
Jih marnai sabẖ jagaṯ ṯarāsi▫ā.
That death which terrifies the entire world -
ਜਿਸ ਮੌਤ ਤੋਂ ਸਾਰਾ ਜਹਾਨ ਭੈ-ਭੀਤ ਹੋਇਆ ਹੋਇਆ ਹੈ,
ਜਿਹ ਮਰਨੈ = ਜਿਸ ਮੌਤ ਨੇ। ਤਰਾਸਿਆ = ਡਰਾ ਦਿੱਤਾ ਹੈ।ਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ,
 
सो मरना गुर सबदि प्रगासिआ ॥१॥
So marnā gur sabaḏ pargāsi▫ā. ||1||
the nature of that death has been revealed to me, through the Word of the Guru's Shabad. ||1||
ਉਸ ਮੌਤ ਦੀ ਅਸਲੀਅਤ ਗੁਰਾਂ ਦੇ ਉਪਦੇਸ਼ ਦੁਆਰਾ ਮੈਨੂੰ ਜ਼ਾਹਰ ਹੋ ਗਈ ਹੈ।
ਗੁਰ ਸਬਦਿ = ਗੁਰੂ ਦੇ ਸ਼ਬਦ (ਦੀ ਬਰਕਤਿ) ਨਾਲ। ਪ੍ਰਗਾਸਿਆ = ਪਰਗਟ ਹੋ ਗਿਆ ਹੈ, ਉਸ ਦਾ ਅਸਲੀ ਰੂਪ ਦਿੱਸ ਪਿਆ ਹੈ, ਮਲੂਮ ਹੋ ਗਿਆ ਹੈ ਕਿ ਅਸਲ ਵਿਚ ਇਹ ਕੀਹ ਹੈ ॥੧॥ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿਚ ਕੀਹ ਚੀਜ਼ ਹੈ ॥੧॥
 
अब कैसे मरउ मरनि मनु मानिआ ॥
Ab kaise mara▫o maran man māni▫ā.
Now, how shall I die? My mind has already accepted death.
ਹੁਣ ਮੈਂ ਕਿਸ ਤਰ੍ਹਾਂ ਮਰਾਂਗਾ? ਮੇਰੇ ਮਨੂਏ ਨੇ ਮੌਤ ਨੂੰ ਕਬੂਲ ਕਰ ਲਿਆ ਹੈ।
ਮਰਉ = ਮੈਂ ਮਰਾਂ, ਜਨਮ ਮਰਨ ਵਿਚ ਪਵਾਂ। ਮਰਨਿ = ਮਰਨ ਵਿਚ, ਮੌਤ ਵਿਚ, ਸੰਸਾਰਕ ਮੋਹ ਦੀ ਮੌਤ ਵਿਚ, ਆਪਾ-ਭਾਵ ਦੀ ਮੌਤ ਵਿਚ।ਹੁਣ ਮੈਂ ਜਨਮ ਮਰਨ ਵਿਚ ਕਿਉਂ ਪਵਾਂਗਾ? (ਭਾਵ, ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ-ਭਾਵ ਦੀ ਮੌਤ ਵਿਚ ਪਤੀਜ ਗਿਆ ਹੈ।
 
मरि मरि जाते जिन रामु न जानिआ ॥१॥ रहाउ ॥
Mar mar jāṯe jin rām na jāni▫ā. ||1|| rahā▫o.
Those who do not know the Lord, die over and over again, and then depart. ||1||Pause||
ਕੇਵਲ ਓਹੀ ਜੋ ਵਿਆਪਕ ਵਾਹਿਗੁਰੂ ਨੂੰ ਨਹੀਂ ਜਾਣਦਾ ਬਾਰੰਬਾਰ ਮਰਦੇ ਜਾਂਦੇ ਹਨ। ਠਹਿਰਾਉ।
ਮਰਿ ਮਰਿ ਜਾਤੇ = ਸਦਾ ਮਰਦੇ-ਖਪਦੇ ਹਨ ॥੧॥ ਰਹਾਉ ॥(ਕੇਵਲ) ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਪਾਈ) ॥੧॥ ਰਹਾਉ ॥
 
मरनो मरनु कहै सभु कोई ॥
Marno maran kahai sabẖ ko▫ī.
Everyone says, "I will die, I will die".
ਹਰ ਕੋਈ ਆਖਦਾ ਹੈ, "ਮੈਂ ਮਰ ਜਾਣਾ ਹੈ, ਮੈਂ ਮਰ ਜਾਣਾ ਹੈ"।
ਮਰਨੋ ਮਰਨੁ = ਮੌਤ ਆ ਜਾਣੀ ਹੈ, ਮਰ ਜਾਣਾ ਹੈ। ਸਭੁ ਕੋਈ = ਹਰੇਕ ਜੀਵ।(ਦੁਨੀਆ ਵਿਚ) ਹਰੇਕ ਜੀਵ 'ਮੌਤ, ਮੌਤ' ਆਖ ਰਿਹਾ ਹੈ (ਭਾਵ, ਹਰੇਕ ਜੀਵ ਮੌਤ ਤੋਂ ਘਾਬਰ ਰਿਹਾ ਹੈ),
 
सहजे मरै अमरु होइ सोई ॥२॥
Sėhje marai amar ho▫e so▫ī. ||2||
But he alone becomes immortal, who dies with intuitive understanding. ||2||
ਕੇਵਲ ਓਹੀ ਅਬਿਨਾਸੀ ਹੁੰਦਾ ਹੈ, ਜੋ ਬ੍ਰਹਿਮ ਗਿਆਤ ਅੰਦਰ ਮਰਦਾ ਹੈ।
ਸਹਜੇ = ਸਹਜ ਅਵਸਥਾ ਵਿਚ, ਅਡੋਲਤਾ ਵਿਚ, ਥਿਰ-ਚਿੱਤ ਹੋ ਕੇ। ਮਰੈ = ਮਰਦਾ ਹੈ, ਮਾਇਆ ਵਲੋਂ ਮਰਦਾ ਹੈ, ਦੁਨੀਆ ਦੀਆਂ ਖ਼ਾਹਸ਼ਾਂ ਵਲੋਂ ਬੇਪਰਵਾਹ ਹੋ ਜਾਂਦਾ ਹੈ। ਅਮਰੁ = ਮਰਨ ਤੋਂ ਰਹਿਤ, ਸਦਾ ਜ਼ਿੰਦਾ। ਸੋਈ = ਉਹ ਮਨੁੱਖ ॥੨॥(ਪਰ ਜੋ ਮਨੁੱਖ) ਅਡੋਲਤਾ ਵਿਚ (ਰਹਿ ਕੇ) ਦੁਨੀਆ ਦੀਆਂ ਖ਼ਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ (ਉਸ ਨੂੰ ਮੌਤ ਡਰਾ ਨਹੀਂ ਸਕਦੀ) ॥੨॥
 
कहु कबीर मनि भइआ अनंदा ॥
Kaho Kabīr man bẖa▫i▫ā ananḏā.
Says Kabeer, my mind is filled with bliss;
ਕਬੀਰ ਜੀ ਆਖਦੇ ਹਨ, "ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਆਈ ਹੈ,
ਮਨਿ = ਮਨ ਵਿਚ। ਭਇਆ = ਹੋਇਆ ਹੈ, ਉਪਜਿਆ ਹੈ, ਪੈਦਾ ਹੋ ਗਿਆ ਹੈ। ਅਨੰਦਾ = ਖ਼ੁਸ਼ੀ, ਖਿੜਾਉ।ਹੇ ਕਬੀਰ! ਆਖ-(ਗੁਰੂ ਦੀ ਕਿਰਪਾ ਨਾਲ ਮੇਰੇ) ਮਨ ਵਿਚ ਅਨੰਦ ਪੈਦਾ ਹੋ ਗਿਆ ਹੈ,
 
गइआ भरमु रहिआ परमानंदा ॥३॥२०॥
Ga▫i▫ā bẖaram rahi▫ā parmānanḏā. ||3||20||
my doubts have been eliminated, and I am in ecstasy. ||3||20||
ਮੇਰਾ ਵਹਿਮ ਦੂਰ ਹੋ ਗਿਆ ਹੈ ਅਤੇ ਪਰਮ ਪਰਸੰਨਤਾ ਇਸ ਵਿੱਚ ਵਸਦੀ ਹੈ।।
ਭਰਮੁ = ਭੁਲੇਖਾ, ਸ਼ੱਕ। ਰਹਿਆ = ਬਾਕੀ ਰਹਿ ਗਿਆ ਹੈ, ਟਿਕ ਗਿਆ ਹੈ। ਪਰਮਾਨੰਦਾ = ਪਰਮ ਅਨੰਦ, ਪਰਮ ਸੁਖ, ਵੱਡੀ ਤੋਂ ਵੱਡੀ ਖ਼ੁਸ਼ੀ ॥੩॥੨੦॥ਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਤੇ ਪਰਮ ਸੁਖ (ਮੇਰੇ ਹਿਰਦੇ ਵਿਚ) ਟਿਕ ਗਿਆ ਹੈ ॥੩॥੨੦॥
 
गउड़ी कबीर जी ॥
Ga▫oṛī Kabīr jī.
Gauree, Kabeer Jee:
ਗਉੜੀ ਕਬੀਰ ਜੀ।
xxxXXX
 
कत नही ठउर मूलु कत लावउ ॥
Kaṯ nahī ṯẖa▫ur mūl kaṯ lāva▫o.
There is no special place where the soul aches; where should I apply the ointment?
ਕੋਈ ਖਾਸ ਥਾਂ ਨਹੀਂ ਜਿਥੇ ਕਿ ਆਤਮਾ ਨੂੰ ਪੀੜ ਹੁੰਦੀ ਹੈ। ਮੈਂ ਦਵਾਈ ਕਿੱਥੇ ਲਾਵਾਂ?
ਕਤ = ਕਿਤੇ। ਠਉਰ = ਥਾਂ। ਮੂਲੁ = ਜੜ੍ਹੀ ਬੂਟੀ, ਦਵਾਈ। ਕਤ = ਕਿੱਥੇ? ਲਾਵਉ = ਮੈਂ ਲਾਵਾਂ।ਭਾਲ ਕਰਦਿਆਂ ਭੀ ਸਰੀਰ ਵਿਚ ਕਿਤੇ (ਅਜਿਹੀ ਖ਼ਾਸ) ਥਾਂ ਮੈਨੂੰ ਨਹੀਂ ਲੱਭੀ (ਜਿੱਥੇ ਬਿਰਹੋਂ ਦੀ ਪੀੜ ਦੱਸੀ ਜਾ ਸਕੇ);
 
खोजत तन महि ठउर न पावउ ॥१॥
Kẖojaṯ ṯan mėh ṯẖa▫ur na pāva▫o. ||1||
I have searched the body, but I have not found such a place. ||1||
ਮੈਂ ਆਪਣੀ ਦੇਹਿ ਦੀ ਢੂੰਡ ਭਾਲ ਕਰ ਲਈ ਹੈ, ਪਰ ਮੈਨੂੰ ਕੋਈ ਐਸੀ ਥਾਂ ਨਹੀਂ ਮਿਲੀ।
ਖੋਜਤ = ਭਾਲ ਕਰ ਕਰ ਕੇ। ਤਨ ਮਹਿ = ਸਰੀਰ ਵਿਚ। ਨ ਪਾਵਉ = ਮੈਂ ਨਹੀਂ ਲੱਭ ਸਕਦਾ ॥੧॥(ਸਰੀਰ ਵਿਚ) ਕਿਤੇ (ਅਜਿਹਾ) ਥਾਂ ਨਹੀਂ ਹੈ, (ਤਾਂ ਫਿਰ) ਮੈਂ ਦਵਾਈ ਕਿੱਥੇ ਵਰਤਾਂ? (ਭਾਵ, ਕੋਈ ਬਾਹਰਲੀ ਦਵਾਈ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਦੂਰ ਕਰਨ ਦੇ ਸਮਰੱਥ ਨਹੀਂ ਹੈ) ॥੧॥
 
लागी होइ सु जानै पीर ॥
Lāgī ho▫e so jānai pīr.
He alone knows it, who feels the pain of such love;
ਜਿਸ ਨੂੰ ਇਹ ਪੀੜ ਲੱਗੀ ਹੈ, ਓਹੀ ਇਸ ਨੂੰ ਜਾਣਦਾ ਹੈ,
ਸੁ = ਉਹ ਮਨੁੱਖ। ਲਾਗੀ ਹੋਇ = (ਜਿਸ ਨੂੰ) ਲੱਗੀ ਹੋਈ ਹੋਵੇ। ਪੀਰ = ਪੀੜ।ਜਿਸ ਨੂੰ (ਪ੍ਰਭੂ ਭਗਤੀ ਦੇ ਤੀਰਾਂ ਦੇ ਲੱਗੇ ਹੋਏ ਜ਼ਖ਼ਮ ਦੀ) ਦਰਦ ਹੋ ਰਹੀ ਹੋਵੇ ਉਹੀ ਜਾਣਦਾ ਹੈ (ਕਿ ਇਹ ਪੀੜ ਕਿਹੋ ਜਿਹੀ ਹੁੰਦੀ ਹੈ),
 
राम भगति अनीआले तीर ॥१॥ रहाउ ॥
Rām bẖagaṯ anī▫āle ṯīr. ||1|| rahā▫o.
the arrows of the Lord's devotional worship are so sharp! ||1||Pause||
ਤਿੱਖੇ ਹਨ ਬਾਣ, ਸੁਆਮੀ ਦੀ ਪ੍ਰੇਮ-ਮਈ ਸੇਵਾ ਦੇ। ਠਹਿਰਾਉ।
ਰਾਮ ਭਗਤਿ = ਪ੍ਰਭੂ ਦੀ ਭਗਤੀ। ਅਨੀਆਲੇ = ਅਣੀਆਂ ਵਾਲੇ, ਤ੍ਰਿਖੇ ॥੧॥ ਰਹਾਉ ॥ਪ੍ਰਭੂ ਦੀ ਭਗਤੀ ਅਣੀਆਂ ਵਾਲੇ (ਅਜਿਹੇ) ਤੀਰ ਹਨ ॥੧॥ ਰਹਾਉ ॥
 
एक भाइ देखउ सभ नारी ॥
Ėk bẖā▫e ḏekẖ▫a▫u sabẖ nārī.
I look upon all His soul-brides with an impartial eye;
ਮੈਂ ਸਾਰੀਆਂ ਜਨਾਨੀਆਂ (ਮਨੁੱਖਾਂ) ਨੂੰ ਇਕੋ ਜਿਹੀ ਨਜ਼ਰ ਨਾਲ ਵੇਖਦਾ ਹਾਂ।
ਏਕ ਭਾਇ = ਇਕ (ਪ੍ਰਭੂ) ਦੇ ਪਿਆਰ ਵਿਚ {ਭਾਉ = ਪਿਆਰ। ਭਾਇ = ਪਿਆਰ ਵਿਚ}। ਦੇਖਉ = ਮੈਂ ਵੇਖਦਾ ਹਾਂ। ਸਭ ਨਾਰੀ = ਸਾਰੀਆਂ ਜੀਵ-ਇਸਤ੍ਰੀਆਂ।ਮੈਂ ਸਾਰੀਆਂ ਜੀਵ-ਇਸਤ੍ਰੀਆਂ ਨੂੰ ਇੱਕ ਪ੍ਰਭੂ ਦੇ ਪਿਆਰ ਵਿਚ ਵੇਖ ਰਿਹਾ ਹਾਂ,
 
किआ जानउ सह कउन पिआरी ॥२॥
Ki▫ā jān▫o sah ka▫un pi▫ārī. ||2||
how can I know which ones are dear to the Husband Lord? ||2||
ਮੈਂ ਕੀ ਜਾਣਦਾ ਹਾਂ ਕਿ ਕੰਤ (ਪਰਮਾਤਮਾ) ਦੀ ਕਿਹੜੀ ਲਾਡਲੀ ਹੈ?
ਕਿਆ ਜਾਨਉ = ਮੈਂ ਕੀਹ ਜਾਣਾ, ਮੈਨੂੰ ਕੀਹ ਪਤਾ? ਸਹ ਪਿਆਰੀ = ਪਤੀ ਦੀ ਪਿਆਰੀ ॥੨॥(ਪਰ) ਮੈਂ ਕੀਹ ਜਾਣਾਂ ਕਿ ਕਿਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਪਿਆਰੀ ਹੈ ॥੨॥
 
कहु कबीर जा कै मसतकि भागु ॥
Kaho Kabīr jā kai masṯak bẖāg.
Says Kabeer, one who has such destiny inscribed upon her forehead -
ਕਬੀਰ ਜੀ ਆਖਦੇ ਹਨ, ਸਾਰੀਆਂ ਨੂੰ ਛੱਡ ਕੇ ਪਤੀ (ਪ੍ਰਭੂ) ਉਸ ਨੂੰ ਮਿਲਦਾ ਹੈ,
ਜਾ ਕੈ ਮਸਤਕਿ = ਜਿਸ ਦੇ ਮੱਥੇ ਉੱਤੇ। ਭਾਗੁ = ਚੰਗੇ ਲੇਖ।ਹੇ ਕਬੀਰ! ਆਖ-ਜਿਸ (ਜਗਿਆਸੂ) ਜੀਵ-ਇਸਤ੍ਰੀ ਦੇ ਮੱਥੇ ਤੇ ਚੰਗੇ ਲੇਖ ਹਨ (ਜਿਸ ਦੇ ਭਾਗ ਚੰਗੇ ਹਨ),
 
सभ परहरि ता कउ मिलै सुहागु ॥३॥२१॥
Sabẖ parhar ṯā ka▫o milai suhāg. ||3||21||
her Husband Lord turns all others away, and meets with her. ||3||21||
ਜਿਸ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ।
ਤਾ ਕਉ = ਉਸ ਜੀਵ-ਇਸਤ੍ਰੀ ਨੂੰ। ਸਭ ਪਰਹਰਿ = ਸਾਰੀਆਂ ਨੂੰ ਛੱਡ ਕੇ। ਸੁਹਾਗੁ = ਪਤੀ ਪਰਮਾਤਮਾ ॥੩॥੨੧॥ਪਤੀ-ਪ੍ਰਭੂ ਹੋਰ ਸਾਰੀਆਂ ਨੂੰ ਛੱਡ ਕੇ ਉਸ ਨੂੰ ਆ ਮਿਲਦਾ ਹੈ (ਭਾਵ, ਹੋਰਨਾਂ ਨਾਲੋਂ ਵਧੀਕ ਉਸ ਨਾਲ ਪਿਆਰ ਕਰਦਾ ਹੈ ਤੇ ਉਸ ਦਾ ਬਿਰਹੋਂ ਦਾ ਦੁੱਖ ਦੂਰ ਹੋ ਜਾਂਦਾ ਹੈ) ॥੩॥੨੧॥
 
गउड़ी कबीर जी ॥
Ga▫oṛī Kabīr jī.
Gauree, Kabeer Jee:
ਗਉੜੀ ਕਬੀਰ ਜੀ।
xxxXXX