Sri Guru Granth Sahib Ji

Ang: / 1430

Your last visited Ang:

कउनु मरै को देइ संतापो ॥१॥
Ka▫un marai ko ḏe▫e sanṯāpo. ||1||
Who dies? Who inflicts pain? ||1||
ਕੌਣ ਮਰਦਾ ਹੈ? ਕਿਹੜਾ ਦੁੱਖ ਦਿੰਦਾ ਹੈ?
ਦੇਇ = ਦੇਂਦਾ ਹੈ। ਸੰਤਾਪੋ = ਕਲੇਸ਼ ॥੧॥ਕੌਣ ਮਰਦਾ ਹੈ ਤੇ ਕੌਣ (ਇਸ ਮੌਤ ਦੇ ਕਾਰਨ ਪਿਛਲਿਆਂ ਨੂੰ) ਕਲੇਸ਼ ਦੇਂਦਾ ਹੈ? (ਭਾਵ, ਨਾ ਹੀ ਕੋਈ ਕਿਸੇ ਦਾ ਮਰਦਾ ਹੈ ਅਤੇ ਨਾਹ ਹੀ ਇਸ ਤਰ੍ਹਾਂ ਪਿਛਲਿਆਂ ਨੂੰ ਕਲੇਸ਼ ਦੇਂਦਾ ਹੈ, ਸੰਜੋਗਾਂ ਅਨੁਸਾਰ ਚਾਰ ਦਿਨਾਂ ਦਾ ਮੇਲਾ ਹੈ) ॥੧॥
 
हरि ठग जग कउ ठगउरी लाई ॥
Har ṯẖag jag ka▫o ṯẖag▫urī lā▫ī.
The Lord is the thug, who has drugged and robbed the whole world.
ਪ੍ਰਭੂ ਲੁਭਾਉਣਹਾਰ ਹੈ ਜਿਸ ਨੇ ਸੰਸਾਰ ਨੂੰ ਲੁਭਾਇਮਾਨ ਕੀਤਾ ਹੋਇਆ ਹੈ।
ਕਉ = ਨੂੰ। ਠਗਉਰੀ = ਠਗ-ਮੂਰੀ, ਠਗ-ਬੂਟੀ, ਧਤੂਰਾ ਆਦਿਕ, ਉਹ ਬੂਟੀ ਜੋ ਠੱਗ ਲੋਕ ਵਰਤਦੇ ਹਨ ਕਿਸੇ ਨੂੰ ਠੱਗਣ ਲਈ।ਪ੍ਰਭੂ-ਠੱਗ ਨੇ ਜਗਤ (ਦੇ ਜੀਵਾਂ) ਨੂੰ ਮੋਹ-ਰੂਪ ਠਗ-ਬੂਟੀ ਲਾਈ ਹੋਈ ਹੈ (ਜਿਸ ਕਰਕੇ ਜੀਵ ਸੰਬੰਧੀਆਂ ਦਾ ਮੋਹ ਰੱਖ ਕੇ ਤੇ ਪ੍ਰਭੂ ਨੂੰ ਭੁਲਾ ਕੇ ਕਲੇਸ਼ ਪਾ ਰਹੇ ਹਨ),
 
हरि के बिओग कैसे जीअउ मेरी माई ॥१॥ रहाउ ॥
Har ke bi▫og kaise jī▫a▫o merī mā▫ī. ||1|| rahā▫o.
I am separated from the Lord; how can I survive, O my mother? ||1||Pause||
ਰੱਬ ਦੇ ਵਿਛੋੜੇ ਅੰਦਰ ਮੇਰੀ ਅੰਮੜੀਏ, ਮੈਂ ਕਿਸ ਤਰ੍ਹਾਂ ਜੀਉਂਦੀ ਰਹਾਂਗੀ? ਠਹਿਰਾਉ।
ਬਿਓਗ = ਵਿਛੋੜਾ। ਜੀਅਉ = ਮੈਂ ਜੀਵਾਂ। ਮੇਰੀ ਮਾਈ = ਹੇ ਮੇਰੀ ਮਾਂ! ॥੧॥ ਰਹਾਉ ॥ਪਰ ਹੇ ਮੇਰੀ ਮਾਂ! (ਮੈਂ ਇਸ ਠਗ-ਬੂਟੀ ਵਿਚ ਨਹੀਂ ਫਸਿਆ, ਕਿਉਂਕਿ) ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ ॥੧॥ ਰਹਾਉ ॥
 
कउन को पुरखु कउन की नारी ॥
Ka▫un ko purakẖ ka▫un kī nārī.
Whose husband is he? Whose wife is she?
ਕਿਸ ਦਾ ਪਤੀ ਹੈ? ਕਿਸ ਦੀ ਪਤਨੀ ਹੈ?
ਪੁਰਖੁ = ਮਨੁੱਖ, ਮਰਦ, ਖਸਮ। ਨਾਰੀ = ਇਸਤ੍ਰੀ, ਵਹੁਟੀ।ਕਿਸ (ਇਸਤ੍ਰੀ) ਦਾ ਕੋਈ ਖਸਮ? ਕਿਸ (ਖਸਮ) ਦੀ ਕੋਈ ਵਹੁਟੀ? (ਭਾਵ, ਇਹ ਇਸਤ੍ਰੀ ਪਤੀ ਵਾਲਾ ਸਾਕ ਭੀ ਜਗਤ ਵਿਚ ਸਦਾ-ਥਿਰ ਰਹਿਣ ਵਾਲਾ ਨਹੀਂ, ਇਹ ਖੇਡ ਆਖ਼ਿਰ ਮੁੱਕ ਜਾਂਦੀ ਹੈ)।
 
इआ तत लेहु सरीर बिचारी ॥२॥
I▫ā ṯaṯ leho sarīr bicẖārī. ||2||
Contemplate this reality within your body. ||2||
ਇਸ ਅਸਲੀਅਤ ਉਤੇ ਤੂੰ ਆਪਣੀ ਦੇਹਿ ਅੰਦਰ ਵੀਚਾਰ ਕਰ।
ਇਆ = ਇਸ ਦਾ। ਇਆ ਤਤ = ਇਸ ਅਸਲੀਅਤ ਦਾ। ਸਰੀਰ-ਮਨੁੱਖਾ ਜਨਮ ॥੨॥ਇਸ ਅਸਲੀਅਤ ਨੂੰ (ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਹੀ ਸਮਝੋ (ਭਾਵ, ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਇਹ ਅਸਲੀਅਤ ਸਮਝੀ ਜਾ ਸਕਦੀ ਹੈ) ॥੨॥
 
कहि कबीर ठग सिउ मनु मानिआ ॥
Kahi Kabīr ṯẖag si▫o man māni▫ā.
Says Kabeer, my mind is pleased and satisfied with the thug.
ਕਬੀਰ ਜੀ ਆਖਦੇ ਹਨ ਕਿ ਲੁਭਾਉਣਹਾਰ ਨਾਲ ਮੇਰਾ ਚਿੱਤ ਹੁਣ ਰੀਝ ਗਿਆ ਹੈ।
ਕਹਿ = ਕਹੈ, ਆਖਦਾ ਹੈ। ਮਾਨਿਆ = ਮੰਨ ਗਿਆ, ਪਤੀਜ ਗਿਆ, ਇਕ-ਮਿਕ ਹੋ ਗਿਆ।ਕਬੀਰ ਆਖਦਾ ਹੈ-ਜਿਸ ਜੀਵ ਦਾ ਮਨ (ਮੋਹ-ਰੂਪ ਠਗਬੂਟੀ ਬਨਾਣ ਵਾਲੇ ਪ੍ਰਭੂ-) ਠੱਗ ਨਾਲ ਇਕ-ਮਿਕ ਹੋ ਗਿਆ ਹੈ,
 
गई ठगउरी ठगु पहिचानिआ ॥३॥३९॥
Ga▫ī ṯẖag▫urī ṯẖag pėhcẖāni▫ā. ||3||39||
The effects of the drug have vanished, since I recognized the thug. ||3||39||
ਭਰਮ ਦੂਰ ਹੋ ਗਿਆ ਹੈ ਅਤੇ ਮੈਂ ਭਰਮ ਪਾਉਣ ਵਾਲੇ ਨੂੰ ਸਿਆਣ ਲਿਆ ਹੈ।
xxx ॥੩॥੩੯॥(ਉਸ ਵਾਸਤੇ) ਠਗ-ਬੂਟੀ ਮੁੱਕ ਗਈ (ਸਮਝੋ), ਕਿਉਂਕਿ ਉਸ ਨੇ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ ॥੩॥੩੯॥
 
अब मो कउ भए राजा राम सहाई ॥
Ab mo ka▫o bẖa▫e rājā rām sahā▫ī.
Now, the Lord, my King, has become my help and support.
ਪ੍ਰਭੂ ਪਾਤਸ਼ਾਹ ਹੁਣ ਮੇਰਾ ਮਦਦਗਾਰ ਹੋ ਗਿਆ ਹੈ।
ਮੋ ਕਉ = ਮੈਨੂੰ, ਮੇਰੇ ਵਾਸਤੇ। ਰਾਜਾ = ਪ੍ਰਕਾਸ਼ ਰੂਪ, ਹਰ ਥਾਂ ਚਾਨਣ ਕਰਨ ਵਾਲਾ। ਸਹਾਈ = ਮਦਦਗਾਰ।ਹਰ ਥਾਂ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ,
 
जनम मरन कटि परम गति पाई ॥१॥ रहाउ ॥
Janam maran kat param gaṯ pā▫ī. ||1|| rahā▫o.
I have cut away birth and death, and attained the supreme status. ||1||Pause||
ਆਉਣਾ ਅਤੇ ਜਾਣਾ ਮੇਟ ਕੇ, ਮੈਂ ਮਹਾਨ ਮਰਤਬਾ ਪਾ ਲਿਆ ਹੈ। ਠਹਿਰਾਉ।
ਕਟਿ = ਦੂਰ ਕਰ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਪਾਈ = ਹਾਸਲ ਕਰ ਲਈ ਹੈ ॥੧॥ ਰਹਾਉ ॥(ਤਾਹੀਏਂ) ਮੈਂ ਜਨਮ ਮਰਨ ਦੀ (ਬੇੜੀ) ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ॥੧॥ ਰਹਾਉ ॥
 
साधू संगति दीओ रलाइ ॥
Sāḏẖū sangaṯ ḏī▫o ralā▫e.
He has united me with the Saadh Sangat, the Company of the Holy.
ਉਸ ਮੈਨੂੰ ਸਤਿ ਸੰਗਤ ਨਾਲ ਜੋੜ ਦਿਤਾ ਹੈ।
xxx(ਪ੍ਰਭੂ ਨੇ) ਮੈਨੂੰ ਸਤਸੰਗ ਵਿਚ ਰਲਾ ਦਿੱਤਾ ਹੈ,
 
पंच दूत ते लीओ छडाइ ॥
Pancẖ ḏūṯ ṯe lī▫o cẖẖadā▫e.
He has rescued me from the five demons.
ਪੰਜਾਂ ਭੁਤਨਿਆਂ ਕੋਲੋਂ ਉਸ ਨੇ ਮੇਰਾ ਖਹਿੜਾ ਛੁਡਾ ਦਿੱਤਾ ਹੈ।
ਪੰਚ ਦੂਤ = (ਕਾਮ ਆਦਿਕ) ਪੰਜ ਵੈਰੀ। ਤੇ = ਤੋਂ।ਤੇ (ਕਾਮ ਆਦਿਕ) ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ।
 
अम्रित नामु जपउ जपु रसना ॥
Amriṯ nām japa▫o jap rasnā.
I chant with my tongue and meditate on the Ambrosial Naam, the Name of the Lord.
ਆਪਣੀ ਜੀਭਾ ਨਾਲ ਮੈਂ ਸੁਧਾਰਸ ਨਾਮ ਇੱਕ ਰਸ ਉਚਾਰਦਾ ਹਾਂ।
ਰਸਨਾ = ਜੀਭ (ਨਾਲ)। ਜਪਉ = ਮੈਂ ਜਪਦਾ ਹਾਂ।ਹੁਣ ਮੈਂ ਜੀਭ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ-ਰੂਪ ਜਾਪ ਜਪਦਾ ਹਾਂ।
 
अमोल दासु करि लीनो अपना ॥१॥
Amol ḏās kar līno apnā. ||1||
He has made me his own slave. ||1||
ਸਾਈਂ ਨੇ ਮੈਨੂੰ ਬਿਨਾ ਦਮਾਂ ਦੇ ਆਪਣਾ ਗੋਲਾ ਬਣਾ ਲਿਆ ਹੈ।
ਅਮੋਲ = {ਅ-ਮੋਲ} ਮੁੱਲ ਦੇਣ ਤੋਂ ਬਿਨਾ, ਬਿਨਾ ਦੰਮਾਂ ਦੇ ॥੧॥ਮੈਨੂੰ ਤਾਂ ਉਸ ਨੇ ਬਿਨਾ ਦੰਮਾਂ ਦੇ ਆਪਣਾ ਗੋੱਲਾ ਬਣਾ ਲਿਆ ਹੈ ॥੧॥
 
सतिगुर कीनो परउपकारु ॥
Saṯgur kīno par▫upkār.
The True Guru has blessed me with His generosity.
ਸੱਚੇ ਗੁਰਾਂ ਨੇ ਮੇਰੇ ਉਤੇ ਅਹਿਸਾਨ ਕੀਤਾ ਹੈ।
xxxਸਤਿਗੁਰੂ ਨੇ (ਮੇਰੇ ਉਤੇ) ਬੜੀ ਮਿਹਰ ਕੀਤੀ ਹੈ,
 
काढि लीन सागर संसार ॥
Kādẖ līn sāgar sansār.
He has lifted me up, out of the world-ocean.
ਉਨ੍ਹਾਂ ਨੇ ਮੈਨੂੰ ਜਗਤ ਸਮੁੰਦਰ ਤੋਂ ਬਚਾ ਲਿਆ ਹੈ।
ਸਾਗਰ = ਸਮੁੰਦਰ।ਮੈਨੂੰ ਉਸ ਨੇ ਸੰਸਾਰ-ਸਮੁੰਦਰ ਵਿਚੋਂ ਕੱਢ ਲਿਆ ਹੈ।
 
चरन कमल सिउ लागी प्रीति ॥
Cẖaran kamal si▫o lāgī parīṯ.
I have fallen in love with His Lotus Feet.
ਪ੍ਰਭੂ ਦੇ ਕੰਵਲ ਪੈਰਾ ਨਾਲ ਮੇਰਾ ਪਿਆਰ ਪੈ ਗਿਆ ਹੈ।
ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ।ਮੇਰੀ ਹੁਣ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਗਈ ਹੈ।
 
गोबिंदु बसै निता नित चीत ॥२॥
Gobinḏ basai niṯā niṯ cẖīṯ. ||2||
The Lord of the Universe dwells continually within my consciousness. ||2||
ਸ੍ਰਿਸ਼ਟੀ ਦਾ ਸੁਆਮੀ ਸਦਾ ਸਦਾ ਮੇਰੇ ਮਨ ਅੰਦਰ ਵਸਦਾ ਹੈ।
ਨਿਤਾ ਨਿਤ = ਹਰ ਵੇਲੇ ॥੨॥ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ ॥੨॥
 
माइआ तपति बुझिआ अंगिआरु ॥
Mā▫i▫ā ṯapaṯ bujẖi▫ā angi▫ār.
The burning fire of Maya has been extinguished.
ਮੋਹਨੀ ਦੀ ਅੱਗ ਦਾ ਮਚਦਾ ਹੋਇਆ ਕੋਲਾ ਬੁਝ ਗਿਆ ਹੈ।
ਤਪਤਿ = ਤਪਸ਼, ਸੜਨ।(ਮੇਰੇ ਅੰਦਰੋਂ) ਮਾਇਆ ਵਾਲੀ ਸੜਨ ਮਿਟ ਗਈ ਹੈ। ਮਾਇਆ ਦਾ ਬਦਲਾ ਭਾਂਬੜ ਬੁੱਝ ਗਿਆ ਹੈ;
 
मनि संतोखु नामु आधारु ॥
Man sanṯokẖ nām āḏẖār.
My mind is contented with the Support of the Naam.
ਨਾਮ ਦੇ ਆਸਰੇ ਮੇਰੀ ਆਤਮਾ ਨੂੰ ਰੱਜ ਆ ਗਿਆ ਹੈ।
ਮਨਿ = ਮਨ ਵਿਚ। ਆਧਾਰੁ = ਆਸਰਾ।(ਹੁਣ) ਮੇਰੇ ਮਨ ਵਿਚ ਸੰਤੋਖ ਹੈ, (ਪ੍ਰਭੂ ਦਾ) ਨਾਮ (ਮਾਇਆ ਦੇ ਥਾਂ ਮੇਰੇ ਮਨ ਦਾ) ਆਸਰਾ ਬਣ ਗਿਆ ਹੈ।
 
जलि थलि पूरि रहे प्रभ सुआमी ॥
Jal thal pūr rahe parabẖ su▫āmī.
God, the Lord and Master, is totally permeating the water and the land.
ਸਾਹਿਬ ਮਾਲਕ ਪਾਣੀ ਤੇ ਧਰਤੀ ਵਿੱਚ ਪਰੀਪੂਰਨ ਹੋ ਰਿਹਾ ਹੈ।
ਜਲਿ = ਜਲ ਵਿਚ। ਥਲਿ = ਧਰਤੀ ਤੇ। ਪੂਰਿ ਰਹੇ = ਹਰ ਥਾਂ ਮੌਜੂਦ ਹਨ।ਪਾਣੀ ਵਿਚ, ਧਰਤੀ ਤੇ, ਹਰ ਥਾਂ ਪ੍ਰਭੂ-ਖਸਮ ਜੀ ਵੱਸ ਰਹੇ (ਜਾਪਦੇ) ਹਨ;
 
जत पेखउ तत अंतरजामी ॥३॥
Jaṯ pekẖa▫o ṯaṯ anṯarjāmī. ||3||
Wherever I look, there is the Inner-knower, the Searcher of hearts. ||3||
ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਦਿਲਾਂ ਦੀਆਂ ਜਾਨਣਹਾਰ ਹੈ।
ਜਤ = ਜਿੱਧਰ। ਪੇਖਉ = ਮੈਂ ਵੇਖਦਾ ਹਾਂ। ਤਤ = ਓਧਰ ਹੀ ॥੩॥ਮੈਂ ਜਿੱਧਰ ਤੱਕਦਾ ਹਾਂ, ਓਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ (ਦਿੱਸਦਾ) ਹੈ ॥੩॥
 
अपनी भगति आप ही द्रिड़ाई ॥
Apnī bẖagaṯ āp hī ḏariṛā▫ī.
He Himself has implanted His devotional worship within me.
ਆਪਣਾ ਸਿਮਰਨ ਉਸ ਨੇ ਆਪੇ ਹੀ ਮੇਰੇ ਅੰਦਰ ਪੱਕਾ ਕੀਤਾ ਹੈ।
ਦ੍ਰਿੜਾਈ = ਦਿੜ੍ਹ ਕਰਾਈ ਹੈ, ਪੱਕੀ ਕੀਤੀ ਹੈ।ਪ੍ਰਭੂ ਨੇ ਆਪ ਹੀ ਆਪਣੀ ਭਗਤੀ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ।
 
पूरब लिखतु मिलिआ मेरे भाई ॥
Pūrab likẖaṯ mili▫ā mere bẖā▫ī.
By pre-ordained destiny, one meets Him, O my Siblings of Destiny.
ਪੂਰਬਲੀ ਲਿਖਤਾਕਾਰ ਦੀ ਬਰਕਤ ਹੇ ਮੇਰੇ ਵੀਰ! ਸੁਆਮੀ ਮਿਲਦਾ ਹੈ।
ਪੂਰਬ ਲਿਖਤ = ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖਾ। ਮੇਰੇ ਭਾਈ = ਹੇ ਪਿਆਰੇ ਵੀਰ!ਹੇ ਪਿਆਰੇ ਵੀਰ! (ਮੈਨੂੰ ਤਾਂ) ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖ ਮਿਲ ਪਿਆ ਹੈ (ਮੇਰੇ ਤਾਂ ਭਾਗ ਜਾਗ ਪਏ ਹਨ)।
 
जिसु क्रिपा करे तिसु पूरन साज ॥
Jis kirpā kare ṯis pūran sāj.
When He grants His Grace, one is perfectly fulfilled.
ਮੁਕੰਮਲ ਹੋ ਜਾਂਦੀ ਹੈ ਉਸ ਦੀ ਬਨਾਵਟ ਜਿਸ ਉਤੇ ਮਾਲਕ ਮਿਹਰ ਧਾਰਦਾ ਹੈ।
ਸਾਜ = ਬਣਤਰ, ਸਬੱਬ।ਜਿਸ (ਭੀ ਜੀਵ) ਉੱਤੇ ਮਿਹਰ ਕਰਦਾ ਹੈ, ਉਸ ਲਈ (ਅਜਿਹਾ) ਸੋਹਣਾ ਸਬੱਬ ਬਣਾ ਦੇਂਦਾ ਹੈ।"
 
कबीर को सुआमी गरीब निवाज ॥४॥४०॥
Kabīr ko su▫āmī garīb nivāj. ||4||40||
Kabeer's Lord and Master is the Cherisher of the poor. ||4||40||
ਕਬੀਰ ਦਾ ਮਾਲਕ, ਕੰਗਾਲਾ ਨੂੰ ਪਾਲਣਹਾਰ ਹੈ।
ਕੋ = ਦਾ ॥੪॥੪੦॥ਕਬੀਰ ਦਾ ਖਸਮ-ਪ੍ਰਭੂ ਗ਼ਰੀਬਾਂ ਨੂੰ ਨਿਵਾਜਣ ਵਾਲਾ ਹੈ ॥੪॥੪੦॥
 
जलि है सूतकु थलि है सूतकु सूतक ओपति होई ॥
Jal hai sūṯak thal hai sūṯak sūṯak opaṯ ho▫ī.
There is pollution in the water, and pollution on the land; whatever is born is polluted.
ਪਾਣੀ ਵਿੱਚ ਅਪਵਿੱਤ੍ਰਤਾ ਹੈ, ਜਿਮੀ ਵਿੱਚ ਅਪਵਿੱਤ੍ਰਤਾ ਹੈ ਅਤੇ ਜੋ ਕੁਛ ਪੈਦਾ ਹੋਇਆ ਹੈ, ਉਸ ਵਿੱਚ ਅਪਵਿੱਤ੍ਰਤਾ ਹੈ।
ਜਲਿ = ਪਾਣੀ ਵਿਚ। ਸੂਤਕੁ = {ਸੂਤ = ਕੁ। (ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ-ਪਾਤਕ ਦੀ ਭਿੱਟ ਪੈਦਾ ਹੋ ਜਾਂਦੀ ਹੈ ਤਾਂ) ਪਾਣੀ ਵਿਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, (ਹਰ ਥਾਂ) ਸੂਤਕ ਦੀ ਉਤਪੱਤੀ ਹੈ (ਭਾਵ, ਹਰ ਥਾਂ ਭਿੱਟਿਆ ਹੋਇਆ ਹੈ, ਕਿਉਂਕਿ)
 
कहु रे पंडीआ कउन पवीता ॥
Kaho re pandī▫ā ka▫un pavīṯā.
Tell me, O Pandit, O religious scholar: who is clean and pure?
ਦੱਸ ਹੇ ਪੰਡਿਤ! ਕੌਣ ਪਵਿੱਤ੍ਰ ਹੈ?
ਰੇ ਪੰਡੀਆ = ਹੇ ਪੰਡਿਤ!ਹੇ ਪੰਡਿਤ! (ਜਦੋਂ ਹਰ ਥਾਂ ਸੂਤਕ ਪੈ ਰਿਹਾ ਹੈ) ਸੁੱਚਾ ਕੌਣ (ਹੋ ਸਕਦਾ) ਹੈ?
 
ऐसा गिआनु जपहु मेरे मीता ॥१॥ रहाउ ॥
Aisā gi▫ān japahu mere mīṯā. ||1|| rahā▫o.
Meditate on such spiritual wisdom, O my friend. ||1||Pause||
ਐਸੀ ਗਿਆਤ ਨੂੰ ਸੋਚ ਵੀਚਾਰ ਹੇ ਮੇਰੇ ਮਿੱਤ੍ਰ! ਠਹਿਰਾਉ।
ਗਿਆਨੁ = ਵਿਚਾਰ। ਜਪਹੁ = ਦ੍ਰਿੜ੍ਹ ਕਰੋ, ਗਹੁ ਨਾਲ ਸੋਚੋ ॥੧॥ ਰਹਾਉ ॥(ਤਾਂ ਫਿਰ) ਹੇ ਪਿਆਰੇ ਮਿੱਤਰ! ਇਸ ਗੱਲ ਨੂੰ ਗਹੁ ਨਾਲ ਵਿਚਾਰ ਤੇ ਦੱਸ ॥੧॥ ਰਹਾਉ ॥
 
नैनहु सूतकु बैनहु सूतकु सूतकु स्रवनी होई ॥
Nainhu sūṯak bainhu sūṯak sūṯak sarvanī ho▫ī.
There is pollution in the eyes, and pollution in speech; there is pollution in the ears as well.
ਅੱਖਾਂ ਵਿੱਚ ਅਸ਼ੁੱਧਤਾ ਹੈ। ਬਚਨ-ਬਿਲਾਸ ਅੰਦਰ ਅਸ਼ੁੱਧਤਾ ਹੈ। ਕੰਨਾਂ ਵਿੱਚ ਅਸ਼ੁੱਧਤਾ ਹੈ।
ਨੈਨਹੁ = ਅੱਖਾਂ ਵਿਚ। ਬੈਨਹੁ = ਬਚਨਾਂ ਵਿਚ। ਸ੍ਰਵਨੀ = ਕੰਨਾਂ ਵਿਚ।(ਨਿਰੇ ਇਹਨੀਂ ਅੱਖੀਂ ਦਿੱਸਦੇ ਜੀਵ ਹੀ ਨਹੀਂ ਜੰਮਦੇ ਮਰਦੇ, ਸਾਡੇ ਬੋਲਣ ਚਾਲਣ ਆਦਿਕ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ, ਤਾਂ ਫਿਰ) ਅੱਖਾਂ ਵਿਚ ਸੂਤਕ ਹੈ, ਬੋਲਣ (ਭਾਵ, ਜੀਭ) ਵਿਚ ਸੂਤਕ ਹੈ, ਕੰਨਾਂ ਵਿਚ ਭੀ ਸੂਤਕ ਹੈ।
 
ऊठत बैठत सूतकु लागै सूतकु परै रसोई ॥२॥
Ūṯẖaṯ baiṯẖaṯ sūṯak lāgai sūṯak parai raso▫ī. ||2||
Standing up and sitting down, one is polluted; one's kitchen is polluted as well. ||2||
ਉਠਦਿਆਂ, ਬਹਿੰਦਿਆਂ ਪ੍ਰਾਣੀ ਨੂੰ ਮਲੀਨਤਾ ਚਿਮੜਦੀ ਹੈ, ਮਲੀਨਤਾ ਲੰਗਰ ਅੰਦਰ ਭੀ ਆ ਪ੍ਰਵੇਸ਼ ਕਰਦੀ ਹੈ।
ਪਰੈ = ਪੈਂਦੀ ਹੈ। ਰਸੋਈ = ਰੋਟੀ ਪਕਾਣ ਵਾਲੇ ਕਮਰੇ ਵਿਚ ॥੨॥ਉਠਦਿਆਂ ਬੈਠਦਿਆਂ ਹਰ ਵੇਲੇ (ਸਾਨੂੰ) ਸੂਤਕ ਪੈ ਰਿਹਾ ਹੈ, (ਸਾਡੀ) ਰਸੋਈ ਵਿਚ ਭੀ ਸੂਤਕ ਹੈ ॥੨॥
 
फासन की बिधि सभु कोऊ जानै छूटन की इकु कोई ॥
Fāsan kī biḏẖ sabẖ ko▫ū jānai cẖẖūtan kī ik ko▫ī.
Everyone knows how to be caught, but hardly anyone knows how to escape.
ਫਾਥੇ ਜਾਣ ਦਾ ਢੰਗ ਹਰ ਇਕ ਨੂੰ ਆਉਂਦਾ ਹੈ ਪਰ ਖਲਾਸੀ ਪਾਉਣਾ ਕੋਈ ਇਕ ਅੱਧ ਹੀ ਜਾਣਦਾ ਹੈ।
ਬਿਧਿ = ਤਰੀਕਾ, ਵਿਓਂਤ। ਸਭੁ ਕੋਊ = ਹਰੇਕ ਜੀਵ। ਇਕੁ ਕੋਈ = ਕੋਈ ਇਕ, ਕੋਈ ਵਿਰਲਾ।(ਜਿੱਧਰ ਵੇਖੋ) ਹਰੇਕ ਜੀਵ (ਸੂਤਕ ਦੇ ਭਰਮਾਂ ਵਿਚ) ਫਸਣ ਦਾ ਹੀ ਢੰਗ ਜਾਣਦਾ ਹੈ, (ਇਹਨਾਂ ਵਿਚੋਂ) ਖ਼ਲਾਸੀ ਕਰਾਣ ਦੀ ਸਮਝ ਕਿਸੇ ਵਿਰਲੇ ਨੂੰ ਹੈ।
 
कहि कबीर रामु रिदै बिचारै सूतकु तिनै न होई ॥३॥४१॥
Kahi Kabīr rām riḏai bicẖārai sūṯak ṯinai na ho▫ī. ||3||41||
Says Kabeer, those who meditate on the Lord within their hearts, are not polluted. ||3||41||
ਕਬੀਰ ਜੀ ਆਖਦੇ ਹਨ, ਉਨ੍ਹਾਂ ਨੂੰ ਕੋਈ ਅਪਵਿੱਤ੍ਰਤਾ ਨਹੀਂ ਲਗਦੀ, ਜੋ ਆਪਣੇ ਹਿਰਦੇ ਅੰਦਰ ਸੁਆਮੀ ਦਾ ਸਿਮਰਨ ਕਰਦੇ ਹਨ।
ਤਿਨੈ = ਉਹਨਾਂ ਮਨੁੱਖਾਂ ਨੂੰ ॥੩॥੪੧॥ਕਬੀਰ ਆਖਦਾ ਹੈ-ਜੋ ਜੋ ਮਨੁੱਖ (ਆਪਣੇ) ਹਿਰਦੇ ਵਿਚ ਪ੍ਰਭੂ ਨੂੰ ਸਿਮਰਦਾ ਹੈ, ਉਹਨਾਂ ਨੂੰ (ਇਹ) ਭਿੱਟ ਨਹੀਂ ਲੱਗਦੀ ॥੩॥੪੧॥
 
गउड़ी ॥
Ga▫oṛī.
Gauree:
ਗਉੜੀ।
xxxXXX
 
झगरा एकु निबेरहु राम ॥
Jẖagrā ek niberahu rām.
Resolve this one conflict for me, O Lord,
ਇਕ ਬਖੇੜੇ ਦਾ ਫੈਸਲਾ ਕਰ, ਹੇ ਸੁਆਮੀ,
ਝਗਰਾ = ਮਨ ਵਿਚ ਪੈ ਰਿਹਾ ਝਗੜਾ, ਸ਼ੰਕਾ। ਰਾਮ = ਹੇ ਪ੍ਰਭੂ!ਇਹ ਇਕ (ਵੱਡਾ) ਸ਼ੰਕਾ ਦੂਰ ਕਰ ਦੇਹ (ਭਾਵ, ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ),
 
जउ तुम अपने जन सौ कामु ॥१॥ रहाउ ॥
Ja▫o ṯum apne jan sou kām. ||1|| rahā▫o.
if you require any work from Your humble servant. ||1||Pause||
ਜੇਕਰ ਤੂੰ ਮੇਰੇ ਆਪਣੇ ਗੋਲੇ ਪਾਸੋਂ ਕੋਈ ਸੇਵਾ ਲੈਣੀ ਹੈ। ਠਹਿਰਾਉ।
ਜਉ = ਜੇ। ਜਨ = ਸੇਵਕ। ਸੌ = ਨਾਲ। ਕਾਮੁ = ਕੰਮ ॥੧॥ ਰਹਾਉ ॥ਹੇ ਪ੍ਰਭੂ! ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ (ਭਾਵ, ਜੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਣਾ ਹੈ) ॥੧॥ ਰਹਾਉ ॥
 
इहु मनु बडा कि जा सउ मनु मानिआ ॥
Ih man badā kė jā sa▫o man māni▫ā.
Is this mind greater, or the One to whom the mind is attuned?
ਕੀ ਇਹ ਆਤਮਾ ਵੱਡੀ ਹੈ ਜਾਂ ਉਹ ਜਿਸ ਨਾਲ ਇਹ ਆਤਮਾ ਹਿਲੀ ਹੋਈ ਹੈ?
ਬਡਾ = ਵੱਡਾ, ਸਤਕਾਰ-ਯੋਗ। ਕਿ = ਜਾਂ। ਜਾ ਸਉ = ਜਿਸ (ਪ੍ਰਭੂ) ਨਾਲ। ਮਾਨਿਆ = ਮੰਨ ਗਿਆ ਹੈ, ਪਤੀਜ ਗਿਆ ਹੈ, ਟਿਕ ਗਿਆ ਹੈ।ਕੀ ਇਹ ਮਨ ਬਲਵਾਨ ਹੈ ਜਾਂ (ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ) ਜਿਸ ਨਾਲ ਮਨ ਪਤੀਜ ਜਾਂਦਾ ਹੈ (ਤੇ ਭਟਕਣੋਂ ਹਟ ਜਾਂਦਾ ਹੈ)?
 
रामु बडा कै रामहि जानिआ ॥१॥
Rām badā kai rāmėh jāni▫ā. ||1||
Is the Lord greater, or one who knows the Lord? ||1||
ਕੀ ਪ੍ਰਭੂ ਵਿਸ਼ਾਲ ਹੈ ਜਾ ਉਹ ਜੋ ਪ੍ਰਭੂ ਨੂੰ ਜਾਣਦਾ ਹੈ?
ਰਾਮੁ = ਪ੍ਰਭੂ। ਰਾਮਹਿ = ਪ੍ਰਭੂ ਨੂੰ। ਜਾਨਿਆ = (ਜਿਸ ਨੇ) ਪਛਾਣ ਲਿਆ ਹੈ। ਕੈ = ਜਾਂ ॥੧॥ਕੀ ਪਰਮਾਤਮਾ ਸਤਕਾਰ-ਜੋਗ ਹੈ, ਜਾਂ (ਉਸ ਤੋਂ ਵਧੀਕ ਸਤਕਾਰ-ਜੋਗ ਉਹ ਮਹਾਂਪੁਰਖ ਹੈ), ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ? ॥੧॥
 
ब्रहमा बडा कि जासु उपाइआ ॥
Barahmā badā kė jās upā▫i▫ā.
Is Brahma greater, or the One who created Him?
ਬ੍ਰਹਿਮਾ ਵਿਸ਼ਾਲ ਹੈ ਜਾ ਉਹ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ?
ਬ੍ਰਹਮਾ = ਬ੍ਰਹਮਾ ਆਦਿਕ ਦੇਵਤੇ। ਜਾਸੁ = (यस्य) ਜਿਸ ਦਾ। ਉਪਾਇਆ = ਪੈਦਾ ਕੀਤਾ ਹੋਇਆ।ਕੀ ਬ੍ਰਹਮਾ (ਆਦਿਕ ਦੇਵਤਾ) ਬਲੀ ਹੈ, ਜਾਂ (ਉਸ ਤੋਂ ਵਧੀਕ ਉਹ ਪ੍ਰਭੂ ਹੈ) ਜਿਸ ਦਾ ਪੈਦਾ ਕੀਤਾ ਹੋਇਆ (ਇਹ ਬ੍ਰਹਮਾ) ਹੈ?
 
बेदु बडा कि जहां ते आइआ ॥२॥
Beḏ badā kė jahāʼn ṯe ā▫i▫ā. ||2||
Are the Vedas greater, or the One from which they came? ||2||
ਵੇਦ ਵੱਡਾ ਹੈ ਕਿ ਉਹ ਥਾਂ ਜਿਥੇ ਇਹ ਆਇਆ ਹੈ?
xxx ॥੨॥ਕੀ ਵੇਦ (ਆਦਿਕ ਧਰਮ-ਪੁਸਤਕਾਂ ਦਾ ਗਿਆਨ) ਸਿਰ-ਨਿਵਾਉਣ-ਜੋਗ ਹੈ ਜਾਂ ਉਹ (ਮਹਾਂਪੁਰਖ) ਜਿਸ ਤੋਂ (ਇਹ ਗਿਆਨ) ਮਿਲਿਆ? ॥੨॥
 
कहि कबीर हउ भइआ उदासु ॥
Kahi Kabīr ha▫o bẖa▫i▫ā uḏās.
Says Kabeer, I have become depressed;
ਕਬੀਰ ਜੀ ਆਖਦੇ ਹਨ, ਮੈਂ ਇਸ ਗੱਲ ਤੋਂ ਸ਼ੋਕਵਾਨ ਹੋਇਆ ਹੋਇਆ ਹਾਂ,
ਕਹਿ = ਕਹੈ, ਆਖਦਾ ਹੈ। ਹਉ = ਮੈਂ। ਉਦਾਸੁ = ਦੁਚਿੱਤਾ (undecided)। ਕਿ = ਜਾਂ।ਕਬੀਰ ਆਖਦਾ ਹੈ-ਮੇਰੇ ਮਨ ਵਿਚ ਇਹ ਸ਼ੱਕ ਉੱਠ ਰਿਹਾ ਹੈ,
 
तीरथु बडा कि हरि का दासु ॥३॥४२॥
Ŧirath badā kė har kā ḏās. ||3||42||
is the sacred shrine of pilgrimage greater, or the slave of the Lord? ||3||42||
ਯਾਤ੍ਰਾ ਅਸਥਾਨ ਵੱਡਾ ਹੈ, ਜਾ ਕਿ ਵਾਹਿਗੁਰੂ ਦਾ ਨੌਕਰ?
ਤੀਰਥੁ = ਧਰਮ = ਅਸਥਾਨ ॥੩॥੪੨॥ਕਿ ਤੀਰਥ (ਧਰਮ-ਅਸਥਾਨ) ਪੂਜਣ-ਜੋਗ ਹੈ ਜਾਂ ਪ੍ਰਭੂ ਦਾ (ਉਹ) ਭਗਤ (ਵਧੀਕ ਪੂਜਣ-ਜੋਗ ਹੈ ਜਿਸ ਦਾ ਸਦਕਾ ਉਹ ਤੀਰਥ ਬਣਿਆ) ॥੩॥੪੨॥
 
रागु गउड़ी चेती ॥
Rāg ga▫oṛī cẖeṯī.
Raag Gauree Chaytee:
ਰਾਗ ਗਉੜੀ ਚੇਤੀ।
xxxXXX
 
देखौ भाई ग्यान की आई आंधी ॥
Ḏekẖou bẖā▫ī ga▫yān kī ā▫ī āʼnḏẖī.
Behold, O Siblings of Destiny, the storm of spiritual wisdom has come.
ਵੇਖ ਭਰਾਓ! ਬ੍ਰਹਿਮ ਬੀਚਾਰ ਦੀ ਅਨ੍ਹੇਰੀ ਆਈ ਹੈ।
ਗ੍ਯ੍ਯਾਨ = ਸਮਝ {ਨੋਟ: ਅੱਖਰ 'ਗ' ਦੇ ਹੇਠਾਂ ਅੱਧਾ ਅੱਖਰ 'ਯ' ਹੈ}। ਆਂਧੀ = ਹਨੇਰੀ, ਝੱਖੜ।ਹੇ ਸੱਜਣ! ਵੇਖ, (ਜਦੋਂ) ਗਿਆਨ ਦੀ ਹਨੇਰੀ ਆਉਂਦੀ ਹੈ,
 
सभै उडानी भ्रम की टाटी रहै न माइआ बांधी ॥१॥ रहाउ ॥
Sabẖai udānī bẖaram kī tātī rahai na mā▫i▫ā bāʼnḏẖī. ||1|| rahā▫o.
It has totally blown away the thatched huts of doubt, and torn apart the bonds of Maya. ||1||Pause||
ਇਸ ਵਹਿਮ ਦੇ ਛਪਰ ਨੂੰ ਪੂਰੀ ਤਰ੍ਹਾਂ ਉਡਾ ਲੈ ਗਈ ਹੈ ਅਤੇ ਮੋਹਨੀ ਦੇ ਬੰਧਨ ਤੱਕ ਭੀ ਬਾਕੀ ਨਹੀਂ ਰਹੇ। ਠਹਿਰਾਉ।
ਸਭੈ = ਸਾਰੀ ਦੀ ਸਾਰੀ। ਟਾਟੀ = ਛੱਪਰ। ਰਹੈ ਨ = ਟਿਕੀ ਨਹੀਂ ਰਹਿ ਸਕਦੀ। ਮਾਇਆ ਬਾਂਧੀ = ਮਾਇਆ ਨਾਲ ਬੱਝੀ ਹੋਈ, ਮਾਇਆ ਦੇ ਆਸਰੇ ਖਲੋਤੀ ਹੋਈ ॥੧॥ ਰਹਾਉ ॥ਤਾਂ ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ; ਮਾਇਆ ਦੇ ਆਸਰੇ ਖਲੋਤਾ ਹੋਇਆ (ਇਹ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ) ਟਿਕਿਆ ਨਹੀਂ ਰਹਿ ਸਕਦਾ ॥੧॥ ਰਹਾਉ ॥
 
दुचिते की दुइ थूनि गिरानी मोह बलेडा टूटा ॥
Ḏucẖiṯe kī ḏu▫e thūn girānī moh baledā tūtā.
The two pillars of double-mindedness have fallen, and the beams of emotional attachment have come crashing down.
ਦੁਚਿਤੇ-ਪਣ ਦੇ ਦੋਨੋਂ ਥਮਲੇ ਡਿੱਗ ਪਏ ਹਨ ਅਤੇ ਸੰਸਾਰੀ ਮਮਤਾ ਦਾ ਸਤੀਰ ਟੁੱਟ ਗਿਆ ਹੈ।
ਦੁਇ = ਦ੍ਵੈਤ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਆਸਰਾ ਤੱਕਣਾ। ਥੂਨਿ = ਥੰਮ੍ਹੀ। ਬਲੇਂਡਾ = ਵਲਾ।(ਭਰਮਾਂ-ਵਹਿਮਾਂ ਵਿਚ) ਡੋਲਦੇ ਮਨ ਦੀ ਦ੍ਵੈਤ-ਰੂਪ ਥੰਮ੍ਹੀ ਡਿੱਗ ਪੈਂਦੀ ਹੈ (ਭਾਵ, ਪ੍ਰਭੂ ਦੀ ਟੇਕ ਛੱਡ ਕੇ ਕਦੇ ਕੋਈ ਆਸਰਾ ਤੱਕਣਾ, ਕਦੇ ਕੋਈ ਸਹਾਰਾ ਬਣਾਉਣਾ-ਮਨ ਦੀ ਇਹ ਡਾਵਾਂ-ਡੋਲ ਹਾਲਤ ਮੁੱਕ ਜਾਂਦੀ ਹੈ)। ਇਸ ਦੁਨੀਆਵੀ ਆਸਰੇ ਦੀ ਥੰਮ੍ਹੀ ਤੇ ਟਿਕਿਆ ਹੋਇਆ) ਮੋਹ-ਰੂਪ ਵਲਾ (ਭੀ ਡਿੱਗ ਕੇ) ਟੁੱਟ ਜਾਂਦਾ ਹੈ।
 
तिसना छानि परी धर ऊपरि दुरमति भांडा फूटा ॥१॥
Ŧisnā cẖẖān parī ḏẖar ūpar ḏurmaṯ bẖāʼndā fūtā. ||1||
The thatched roof of greed has caved in, and the pitcher of evil-mindedness has been broken. ||1||
ਲਾਲਚ ਦੇ ਕੱਖਾ ਦੀ ਛੱਤ ਜਮੀਨ ਤੇ ਡਿੱਗ ਪਈ ਹੈ ਅਤੇ ਮੰਦੀ ਅਕਲ ਦਾ ਬਰਤਨ ਟੁੱਟ ਗਿਆ ਹੈ।
ਛਾਨਿ = ਛੰਨ, ਛੱਪਰ, ਕੁੱਲੀ। ਧਰ = ਧਰਤੀ। ਫੂਟਾ = ਟੁੱਟ ਗਿਆ ॥੧॥(ਇਸ ਮੋਹ-ਰੂਪ ਵਲੇ ਤੇ ਟਿਕਿਆ ਹੋਇਆ) ਤ੍ਰਿਸ਼ਨਾ ਦਾ ਛੱਪਰ (ਵਲਾ ਟੁੱਟ ਜਾਣ ਕਰਕੇ) ਭੁੰਞੇ ਆ ਪੈਂਦਾ ਹੈ, ਤੇ ਇਸ ਕੁਚੱਜੀ ਮੱਤ ਦਾ ਭਾਂਡਾ ਭੱਜ ਜਾਂਦਾ ਹੈ (ਭਾਵ, ਇਹ ਸਾਰੀ ਦੀ ਸਾਰੀ ਕੁਚੱਜੀ ਮੱਤ ਮੁੱਕ ਜਾਂਦੀ ਹੈ) ॥੧॥
 
आंधी पाछे जो जलु बरखै तिहि तेरा जनु भीनां ॥
Āʼnḏẖī pācẖẖe jo jal barkẖai ṯihi ṯerā jan bẖīnāʼn.
Your servant is drenched with the rain that has fallen in this storm.
ਤੇਰਾ ਨੋਕਰ ਉਸ ਮੀਂਹ ਨਾਲ ਗੜੁੱਚ ਹੋ ਗਿਆ ਹੈ, ਜਿਹੜਾ ਅਨ੍ਹੇਰੀ ਮਗਰੋਂ ਵਸਿਆ ਹੈ।
ਬਰਖੈ = ਵਰ੍ਹਦਾ ਹੈ। ਤਿਹਿ = ਉਸ (ਮੀਂਹ) ਵਿਚ। ਭੀਨਾ = ਭਿੱਜ ਗਿਆ।(ਗਿਆਨ ਦੀ) ਹਨੇਰੀ ਦੇ ਪਿਛੋਂ ਜਿਹੜਾ ('ਨਾਮ' ਦਾ) ਮੀਂਹ ਵਰ੍ਹਦਾ ਹੈ, ਉਸ ਵਿਚ (ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲਾ) ਤੇਰਾ ਭਗਤ ਭਿੱਜ ਜਾਂਦਾ ਹੈ (ਭਾਵ, ਗਿਆਨ ਦੀ ਬਰਕਤਿ ਨਾਲ ਭਰਮ-ਵਹਿਮ ਮੁੱਕ ਜਾਣ ਤੇ ਜਿਉਂ ਜਿਉਂ ਮਨੁੱਖ ਨਾਮ ਜਪਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ)।