Sri Guru Granth Sahib Ji

Ang: / 1430

Your last visited Ang:

कहि कबीर मनि भइआ प्रगासा उदै भानु जब चीना ॥२॥४३॥
Kahi Kabīr man bẖa▫i▫ā pargāsā uḏai bẖān jab cẖīnā. ||2||43||
Says Kabeer, my mind became enlightened, when I saw the sun rise. ||2||43||
ਕਬੀਰ ਜੀ ਆਖਦੇ ਹਨ, ਜਦ ਮੈਂ ਸੂਰਜ ਨੂੰ ਚੜ੍ਹਦਾ ਦੇਖਦਾ ਜਾ ਮੇਰਾ ਚਿੱਤ ਰੋਸ਼ਨ ਹੋ ਜਾਂਦਾ ਹੈ।
ਮਨਿ = ਮਨ ਵਿਚ। ਪ੍ਰਗਾਸਾ = ਪ੍ਰਕਾਸ਼, ਚਾਨਣ। ਉਦੈ = ਚੜ੍ਹਿਆ ਹੋਇਆ। ਚੀਨਾ = ਵੇਖ ਲਿਆ ॥੨॥੪੩॥ਕਬੀਰ ਆਖਦਾ ਹੈ-ਜਦੋਂ (ਹੇ ਪ੍ਰਭੂ! ਤੇਰਾ ਸੇਵਕ) ਆਪਣੇ ਅੰਦਰ (ਤੇਰੇ ਨਾਮ ਦਾ) ਸੂਰਜ ਚੜ੍ਹਿਆ ਹੋਇਆ ਤੱਕਦਾ ਹੈ ਤਾਂ ਉਸ ਦੇ ਮਨ ਵਿਚ ਚਾਨਣ (ਹੀ ਚਾਨਣ) ਹੋ ਜਾਂਦਾ ਹੈ ॥੨॥੪੩॥
 
गउड़ी चेती
Ga▫oṛī cẖeṯī
Gauree Chaytee:
ਗਉੜੀ ਚੇਤੀ।
xxxਰਾਗ ਗਉੜੀ-ਚੇਤੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
हरि जसु सुनहि न हरि गुन गावहि ॥
Har jas sunėh na har gun gāvahi.
They do not listen to the Lord's Praises, and they do not sing the Lord's Glories,
ਜੋ ਨਾਂ ਵਾਹਿਗੁਰੂ ਦੀ ਕੀਰਤੀ ਸੁਣਦੇ ਹਨ ਅਤੇ ਨਾਂ ਹੀ ਵਾਹਿਗੁਰੂ ਦੀਆਂ ਵਡਿਆਈਆਂ ਗਾਉਂਦੇ ਹਨ,
ਜਸੁ = ਵਡਿਆਈ, ਸਿਫ਼ਤਿ-ਸਾਲਾਹ।(ਕਈ ਮਨੁੱਖ ਆਪ) ਨਾਹ ਕਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਨਾਹ ਹਰੀ ਦੇ ਗੁਣ ਗਾਉਂਦੇ ਹਨ,
 
बातन ही असमानु गिरावहि ॥१॥
Bāṯan hī asmān girāvėh. ||1||
but they try to bring down the sky with their talk. ||1||
ਪਰ ਆਪਣੀਆਂ ਗੱਲਾਂ ਨਾਲ ਹੀ ਅਕਾਸ਼ ਨੂੰ ਢਾਉਂਦੇ ਹਨ।
ਬਾਤਨ ਹੀ = ਗੱਲਾਂ ਨਾਲ ਹੀ, ਨਿਰੀਆਂ ਸ਼ੇਖ਼ੀ ਦੀਆਂ ਗੱਲਾਂ ਨਾਲ ॥੧॥ਪਰ ਸ਼ੇਖ਼ੀ ਦੀਆਂ ਗੱਲਾਂ ਨਾਲ ਤਾਂ (ਮਾਨੋ) ਅਸਮਾਨ ਨੂੰ ਢਾਹ ਲੈਂਦੇ ਹਨ ॥੧॥
 
ऐसे लोगन सिउ किआ कहीऐ ॥
Aise logan si▫o ki▫ā kahī▫ai.
What can anyone say to such people?
ਇਹੋ ਜਿਹੇ ਲੋਕਾਂ ਨੂੰ ਬੰਦਾ ਕੀ ਆਖੇ?
ਸਿਉ = ਨਾਲ, ਨੂੰ। ਕਿਆ ਕਹੀਐ = ਕੀਹ ਆਖੀਏ? ਮੱਤ ਦੇਣ ਦਾ ਕੋਈ ਲਾਭ ਨਹੀਂ।ਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣ ਦਾ ਕੋਈ ਲਾਭ ਨਹੀਂ,
 
जो प्रभ कीए भगति ते बाहज तिन ते सदा डराने रहीऐ ॥१॥ रहाउ ॥
Jo parabẖ kī▫e bẖagaṯ ṯe bāhaj ṯin ṯe saḏā darāne rahī▫ai. ||1|| rahā▫o.
You should always be careful around those whom God has excluded from His devotional worship. ||1||Pause||
ਜਿਨ੍ਹਾਂ ਨੂੰ ਸੁਆਮੀ ਨੇ ਆਪਣੀ ਪ੍ਰੇਮ-ਮਈ ਸੇਵਾ ਤੋਂ ਵਾਝਿਆ ਰੱਖਿਆ ਹੈ, ਤੂੰ ਉਨ੍ਹਾਂ ਤੋਂ ਸਦੀਵ ਹੀ ਡਰਦਾ ਰਹੋ। ਠਹਿਰਾਉ।
ਕੀਏ = ਕੀਤੇ, ਬਣਾਏ। ਬਾਹਜ = ਸੱਖਣੇ, ਖ਼ਾਲੀ, ਬਿਨਾ। ਭਗਤਿ ਤੇ ਬਾਹਜ ਕੀਏ = ਭਗਤੀ ਤੋਂ ਸੱਖਣੇ ਰੱਖੇ। ਡਰਾਨੇ ਰਹੀਐ = ਡਰਦੇ ਰਹੀਏ, ਦੂਰ ਦੂਰ ਹੀ ਰਹਿਣਾ ਚੰਗਾ ਹੈ ॥੧॥ ਰਹਾਉ ॥ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਜੇ ਰੱਖਿਆ ਹੈ (ਉਹਨਾਂ ਨੂੰ ਮੱਤ ਦੇਣ ਦੇ ਥਾਂ ਸਗੋਂ) ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ ॥੧॥ ਰਹਾਉ ॥
 
आपि न देहि चुरू भरि पानी ॥
Āp na ḏėh cẖurū bẖar pānī.
They do not offer even a handful of water,
ਖੁਦ ਤਾਂ ਉਹ ਪਾਣੀ ਦੀ ਇਕ ਚੁਲੀ ਭਰ ਭੀ ਨਹੀਂ ਦਿੰਦੇ,
ਨ ਦੇਹਿ = ਨਹੀਂ ਦੇਂਦੇ। ਚੁਰੂ ਭਰਿ = ਇੱਕ ਚੁਲੀ ਜਿਤਨਾ।(ਉਹ ਲੋਕ) ਆਪ ਤਾਂ (ਕਿਸੇ ਨੂੰ) ਇਕ ਚੁਲੀ ਜਿਤਨਾ ਪਾਣੀ ਭੀ ਨਹੀਂ ਦੇਂਦੇ,
 
तिह निंदहि जिह गंगा आनी ॥२॥
Ŧih ninḏėh jih gangā ānī. ||2||
while they slander the one who brought forth the Ganges. ||2||
ਪਰ ਬਦਖੋਈ ਉਸ ਦੀ ਕਰਦੇ ਹਨ ਜਿਸ ਨੇ ਗੰਗਾ ਲਿਆਦੀ ਹੈ।
ਤਿਹ = ਉਹਨਾਂ (ਮਨੁੱਖਾਂ) ਨੂੰ। ਜਿਹ = ਜਿਨ੍ਹਾਂ ਨੇ। ਆਨੀ = ਲੈ ਆਂਦੀ ਹੈ, ਵਗਾ ਦਿੱਤੀ ਹੈ ॥੨॥ਪਰ ਨਿੰਦਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਵੇ ॥੨॥
 
बैठत उठत कुटिलता चालहि ॥
Baiṯẖaṯ uṯẖaṯ kutilṯā cẖālėh.
Sitting down or standing up, their ways are crooked and evil.
ਬਹਿੰਦਿਆਂ ਤੇ ਉਠਦਿਆਂ ਟੇਢੀ ਹੈ ਉਨ੍ਹਾਂ ਦੀ ਚਾਲ।
ਕੁਟਿਲ = ਟੇਢੀਆਂ ਚਾਲਾਂ ਚੱਲਣ ਵਾਲਾ। ਕੁਟਿਲਤਾ = ਟੇਢੀਆਂ ਚਾਲਾਂ।ਬੈਠਦਿਆਂ ਉਠਦਿਆਂ (ਹਰ ਵੇਲੇ ਉਹ) ਟੇਢੀਆਂ ਚਾਲਾਂ ਹੀ ਚੱਲਦੇ ਹਨ,
 
आपु गए अउरन हू घालहि ॥३॥
Āp ga▫e a▫uran hū gẖālėh. ||3||
They ruin themselves, and then they ruin others. ||3||
ਉਹ ਖੁਦ ਤਬਾਹ ਹੋ ਗਏ ਨੇ ਅਤੇ ਹੋਰਨਾ ਨੂੰ ਤਬਾਹ ਕਰਦੇ ਹਨ।
ਆਪੁ = ਆਪਹੁ, ਆਪਣੇ ਆਪ ਤੋਂ। ਹੂ = ਭੀ। ਘਾਲਹਿ = ਘੱਲਦੇ ਹਨ। (ਆਪੁ) ਘਾਲਹਿ = ਉਹਨਾਂ ਦੇ ਆਪੇ ਤੋਂ ਘੱਲਦੇ ਹਨ, ਉਹਨਾਂ ਦੇ ਅਸਲੇ ਤੋਂ ਦੂਰ ਕਰ ਦੇਂਦੇ ਹਨ, ਕੁਰਾਹੇ ਪਾ ਦੇਂਦੇ ਹਨ, ਨਾਸ ਕਰ ਦੇਂਦੇ ਹਨ ॥੩॥ਉਹ ਆਪਣੇ ਆਪ ਤੋਂ ਗਏ-ਗੁਜ਼ਰੇ ਬੰਦੇ ਹੋਰਨਾਂ ਨੂੰ ਭੀ ਕੁਰਾਹੇ ਪਾਂਦੇ ਹਨ ॥੩॥
 
छाडि कुचरचा आन न जानहि ॥
Cẖẖād kucẖracẖā ān na jānėh.
They know nothing except evil talk.
ਮੰਦੀ ਗੱਲਬਾਤ ਦੇ ਬਗੈਰ ਉਹ ਹੋਰ ਕੁਛ ਨਹੀਂ ਜਾਣਦੇ।
ਕੁਚਰਚਾ = ਕੋਝੀ ਚਰਚਾ, ਥੋਥੀ ਬਹਿਸ। ਛਾਡਿ = ਛੱਡ ਕੇ, ਤੋਂ ਬਿਨਾ। ਆਨ = ਕੋਈ ਹੋਰ ਗੱਲ।ਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ,
 
ब्रहमा हू को कहिओ न मानहि ॥४॥
Barahmā hū ko kahi▫o na mānėh. ||4||
They would not even obey Brahma's orders. ||4||
ਉਹ ਬ੍ਰਹਮਾ ਜੀ ਦੀ ਗੱਲ ਭੀ ਨਹੀਂ ਮੰਨਦੇ।
ਬ੍ਰਹਮਾ ਹੂ ਕੋ ਕਹਿਓ = ਬ੍ਰਹਮਾ ਦਾ ਆਖਿਆ ਭੀ, ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਗੱਲ ਭੀ। ਕੋ = ਦਾ ॥੪॥ਕਿਸੇ ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਭੀ ਗੱਲ ਨਹੀਂ ਮੰਨਦੇ ॥੪॥
 
आपु गए अउरन हू खोवहि ॥
Āp ga▫e a▫uran hū kẖovėh.
They themselves are lost, and they mislead others as well.
ਉਹ ਆਪ ਕੁਰਾਹੇ ਪਏ ਹੋਏ ਹਨ ਅਤੇ ਹੋਰਨਾ ਨੂੰ ਭੀ ਗੁਮਰਾਹ ਕਰਦੇ ਹਨ।
ਖੋਵਹਿ = ਖੁੰਝਾਉਂਦੇ ਹਨ।ਆਪਣੇ ਆਪ ਤੋਂ ਗਏ-ਗੁਜ਼ਰੇ ਉਹ ਲੋਕ ਹੋਰਨਾਂ ਨੂੰ ਭੀ ਖੁੰਝਾਉਂਦੇ ਹਨ,
 
आगि लगाइ मंदर मै सोवहि ॥५॥
Āg lagā▫e manḏar mai sovėh. ||5||
They set their own temple on fire, and then they fall asleep within it. ||5||
ਆਪਣੇ ਮਹਿਲ ਨੂੰ ਲੂੰਬਾ ਲਾ ਕੇ ਉਹ ਉਸ ਅੰਦਰ ਸੌਂਦੇ ਹਨ।
ਮੰਦਰ = ਘਰ। ਮੈ = ਮਹਿ, ਵਿਚ ॥੫॥ਉਹ (ਮਾਨੋ, ਆਪਣੇ ਹੀ ਘਰ ਨੂੰ) ਅੱਗ ਲਾ ਕੇ ਘਰ ਵਿਚ ਸੌਂ ਰਹੇ ਹਨ ॥੫॥
 
अवरन हसत आप हहि कांने ॥
Avran hasaṯ āp hėh kāʼnne.
They laugh at others, while they themselves are one-eyed.
ਉਹ ਹੋਰਨਾਂ ਦੀ ਹੱਸੀ ਉਡਾਉਂਦੇ ਹਨ ਭਾਵੇਂ ਖੁਦ ਇਕ ਅੱਖ ਵਾਲੇ ਹਨ।
ਹਸਤ = ਮਖ਼ੌਲ ਕਰਦੇ ਹਨ।ਉਹ ਆਪ ਤਾਂ ਕਾਣੇ ਹਨ (ਕਈ ਤਰ੍ਹਾਂ ਦੇ ਵੈਲ ਕਰਦੇ ਹਨ) ਪਰ ਹੋਰਨਾਂ ਨੂੰ ਮਖ਼ੌਲ ਕਰਦੇ ਹਨ।
 
तिन कउ देखि कबीर लजाने ॥६॥१॥४४॥
Ŧin ka▫o ḏekẖ Kabīr lajāne. ||6||1||44||
Seeing them, Kabeer is embarrassed. ||6||1||44||
ਉਨ੍ਹਾਂ ਨੂੰ ਵੇਖ ਕੇ ਕਬੀਰ ਨੂੰ ਸ਼ਰਮ ਆਉਂਦੀ ਹੈ।
ਦੇਖਿ = ਵੇਖ ਕੇ। ਲਜਾਨੇ = ਸ਼ਰਮ ਆਉਂਦੀ ਹੈ ॥੬॥੧॥੪੪॥ਅਜਿਹੇ ਬੰਦਿਆਂ ਨੂੰ ਵੇਖ ਕੇ, ਹੇ ਕਬੀਰ! ਸ਼ਰਮ ਆਉਂਦੀ ਹੈ ॥੬॥੧॥੪੪॥
 
रागु गउड़ी बैरागणि कबीर जी
Rāg ga▫oṛī bairāgaṇ Kabīr jī
Raag Gauree Bairaagan, Kabeer Jee:
ਰਾਗ ਗਉੜੀ ਬੈਰਾਗਣਿ ਕਬੀਰ ਜੀ।
xxxਰਾਗ ਗਉੜੀ-ਬੈਰਾਗਣਿ ਵਿੱਚ, ਭਗਤ ਕਬੀਰ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
जीवत पितर न मानै कोऊ मूएं सिराध कराही ॥
Jīvaṯ piṯar na mānai ko▫ū mū▫eʼn sirāḏẖ karāhī.
He does not honor his ancestors while they are alive, but he holds feasts in their honor after they have died.
ਆਦਮੀ ਵੱਡੇ ਵਡੇਰਿਆਂ ਦੀ ਉਨ੍ਹਾਂ ਦੇ ਜੀਉਦਿਆਂ ਤਾਂ ਸੇਵਾ ਨਹੀਂ ਕਰਦਾ ਪਰ ਉਨ੍ਹਾਂ ਦੇ ਮਰਨ ਤੇ ਉਨ੍ਹਾਂ ਨੂੰ ਭੋਜਨ ਖੁਆਉਂਦਾ ਹੈ।
ਜੀਵਤ = ਜੀਊਂਦੇ। ਪਿਤਰ = ਵੱਡੇ ਵਡੇਰੇ, ਪਿਉ ਬਾਬਾ ਪੜਦਾਦਾ ਆਦਿਕ ਵਡੇਰੇ ਜੋ ਮਰ ਕੇ ਪਰਲੋਕ ਵਿਚ ਜਾ ਚੁਕੇ ਹਨ। ਸਿਰਾਧ = ਪਿਤਰਾਂ ਦੇ ਨਿਮਿਤ ਬ੍ਰਾਹਮਣਾਂ ਨੂੰ ਖੁਆਇਆ ਹੋਇਆ ਭੋਜਨ {ਮਰ ਚੁੱਕੇ ਬਜ਼ੁਰਗਾਂ ਲਈ ਹਿੰਦੂ ਲੋਕ ਸਾਲ ਦੇ ਸਾਲ ਅੱਸੂ ਦੇ ਮਹੀਨੇ ਸਰਾਧ ਕਰਦੇ ਹਨ; ਬ੍ਰਾਹਮਣਾਂ ਨੂੰ ਭੋਜਨ ਖਿਲਾਂਦੇ ਹਨ। ਨਿਸ਼ਚਾ ਇਹ ਹੁੰਦਾ ਹੈ ਕਿ ਇਹ ਖੁਆਇਆ ਹੋਇਆ ਭੋਜਨ ਪਿਤਰਾਂ ਨੂੰ ਅੱਪੜ ਜਾਇਗਾ। ਸਰਾਧ ਅੱਸੂ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋ ਕੇ ਮੱਸਿਆ ਤਕ ਰਹਿੰਦੇ ਹਨ; ਅਖ਼ੀਰਲਾ ਸਰਾਧ ਕਾਵਾਂ ਕੁੱਤਿਆਂ ਦਾ ਭੀ ਹੁੰਦਾ ਹੈ। ਚੰਦ ਦੇ ਮਹੀਨੇ ਦੇ ਹਿਸਾਬ ਜਿਸ ਤਰੀਕ (ਥਿਤ=ਤਿਥਿ) ਨੂੰ ਕੋਈ ਮਰੇ, ਸਰਾਧਾਂ ਦੇ ਦਿਨੀਂ ਉਸੇ ਥਿਤ ਤੇ ਉਸ ਦਾ ਸ਼ਰਾਧ ਕਰਾਉਂਦੇ ਹਨ। ਬ੍ਰਾਹਮਣਾਂ ਨੂੰ ਖੁਆ ਕੇ ਕਾਵਾਂ ਕੁੱਤਿਆਂ ਨੂੰ ਭੀ ਸਰਾਧ ਦਾ ਭੋਜਨ ਖੁਆਉਂਦੇ ਹਨ}।ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ।
 
पितर भी बपुरे कहु किउ पावहि कऊआ कूकर खाही ॥१॥
Piṯar bẖī bapure kaho ki▫o pāvahi ka▫ū▫ā kūkar kẖāhī. ||1||
Tell me, how can his poor ancestors receive what the crows and the dogs have eaten up? ||1||
ਦੱਸੋ, ਜੋ ਕੁਛ ਕਾਂ ਤੇ ਕੁੱਤੇ ਖਾ ਗਏ ਹਨ, ਉਹ ਗਰੀਬ ਮਾਪਿਆਂ ਨੂੰ ਕਿਸ ਤਰ੍ਹਾਂ ਮਿਲੇਗਾ?
ਬਪੁਰੇ = ਵਿਚਾਰੇ। ਕੂਕਰ = ਕੁੱਤੇ ॥੧॥ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ॥੧॥
 
मो कउ कुसलु बतावहु कोई ॥
Mo ka▫o kusal baṯāvhu ko▫ī.
If only someone would tell me what real happiness is!
ਕੋਈ ਮੈਨੂੰ ਦੱਸੋ ਕਿ ਅਸਲ ਖੁਸ਼ੀ ਕੀ ਹੈ?
ਕੁਸਲੁ = ਸੁਖ-ਸਾਂਦ, ਅਨੰਦ।ਮੈਨੂੰ ਕੋਈ ਧਿਰ ਦੱਸੋ ਕਿ (ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ) ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ।
 
कुसलु कुसलु करते जगु बिनसै कुसलु भी कैसे होई ॥१॥ रहाउ ॥
Kusal kusal karṯe jag binsai kusal bẖī kaise ho▫ī. ||1|| rahā▫o.
Speaking of happiness and joy, the world is perishing. How can happiness be found? ||1||Pause||
ਮਾਨਸਕ ਧਰਵਾਸ ਕਹਿੰਦਾ ਕਹਿੰਦਾ ਜਹਾਨ ਮਰਦਾ ਜਾ ਰਿਹਾ ਹੈ। ਰੂਹਾਨੀ ਰੱਜ ਕਿਸ ਤਰ੍ਹਾਂ ਪਰਾਪਤ ਹੋ ਸਕਦਾ ਹੈ? ਠਹਿਰਾਉ।
xxx ॥੧॥ ਰਹਾਉ ॥ਸਾਰਾ ਸੰਸਾਰ (ਇਸੇ ਭਰਮ-ਵਹਿਮ ਵਿਚ) ਖਪ ਰਿਹਾ ਹੈ ਕਿ (ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ) ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
 
माटी के करि देवी देवा तिसु आगै जीउ देही ॥
Mātī ke kar ḏevī ḏevā ṯis āgai jī▫o ḏehī.
Making gods and goddesses out of clay, people sacrifice living beings to them.
ਮਿੱਟੀ ਦੀਆਂ ਦੇਵੀਆਂ ਅਤੇ ਦੇਵਤੇ ਬਣਾ ਕੇ ਪ੍ਰਾਣੀ ਉਨ੍ਹਾਂ ਨੂੰ ਜੀਉਂਦੇ ਜੀਵਾਂ ਦੀਆਂ ਭੇਟਾ ਚੜ੍ਹਾਉਂਦੇ ਹਨ।
ਕਰਿ = ਬਣਾ ਕੇ। ਜੀਉ ਦੇਹੀ = ਬੱਕਰੇ ਆਦਿਕ ਦੀ ਕੁਰਬਾਨੀ ਦੇਂਦੇ ਹਨ। {❀ ਨੋਟ: ਵਿਆਹ-ਸ਼ਾਦੀਆਂ ਸਮੇ ਪੁਰਾਣੇ ਖ਼ਿਆਲਾਂ ਵਾਲੇ ਹਿੰਦੂ ਸੱਜਣ ਆਪਣੇ ਘਰਾਂ ਵਿਚ ਲੜਕੇ ਲੜਕੀ ਨੂੰ ਮਾਈਏਂ ਪਾਣ ਵਾਲੇ ਦਿਨ 'ਵੱਡੇ ਅੱਡਦੇ' ਹਨ (ਭਾਵ) ਘਰ ਵਿਚ ਇਕ ਨਿਵੇਕਲੇ ਥਾਂ ਪੋਚਾ ਦੇ ਕੇ ਮਿੱਟੀ ਦੇ 'ਵੱਡੇ' ਬਣਾ ਕੇ ਉਹਨਾਂ ਦੇ ਅੱਗੇ ਪਾਣੀ ਦਾ ਘੜਾ ਭਰ ਕੇ ਰੱਖਦੇ ਹਨ। ਵਿਆਹ ਵਾਲੇ ਕੁੜੀ ਤੇ ਮੁੰਡਾ ਮੱਥਾ ਟੇਕਦੇ ਹਨ, ਤੇ ਇਸ ਤਰ੍ਹਾਂ ਆਪਣੇ ਪਿਤਰਾਂ ਪਾਸੋਂ 'ਕੁਸ਼ਲ' ਦੀ ਅਸੀਸ ਲੈਂਦੇ ਹਨ}ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ (ਬੱਕਰੇ ਆਦਿਕ ਦੀ) ਕੁਰਬਾਨੀ ਦੇਂਦੇ ਹਨ।
 
ऐसे पितर तुमारे कहीअहि आपन कहिआ न लेही ॥२॥
Aise piṯar ṯumāre kahī▫ahi āpan kahi▫ā na lehī. ||2||
Such are your dead ancestors, who cannot ask for what they want. ||2||
ਇਹੋ ਜਿਹੇ ਆਖੇ ਜਾਂਦੇ ਹਨ, ਤੁਹਾਡੇ ਮਰੇ ਹੋਏ ਮਾਪੇ, ਜਿਹੜੇ ਜੋ ਕੁਛ ਉਹ ਲੈਣ ਲੋੜਦੇ ਹਨ, ਆਖ ਕੇ ਨਹੀਂ ਲੈ ਸਕਦੇ।
xxx ॥੨॥(ਹੇ ਭਾਈ! ਇਸੇ ਤਰ੍ਹਾਂ) ਦੇ (ਮਿੱਟੀ ਦੇ ਬਣਾਏ ਹੋਏ) ਤੁਹਾਡੇ ਪਿਤਰ ਅਖਵਾਉਂਦੇ ਹਨ, (ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ) ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ ॥੨॥
 
सरजीउ काटहि निरजीउ पूजहि अंत काल कउ भारी ॥
Sarjī▫o kātėh nirjī▫o pūjėh anṯ kāl ka▫o bẖārī.
You murder living beings and worship lifeless things; at your very last moment, you shall suffer in terrible pain.
ਤੁਸੀਂ ਪ੍ਰਾਣਧਾਰੀਆਂ ਨੂੰ ਮਾਰ ਕੇ ਮੁਰਦਾ ਸ਼ੈਆਂ ਨੂੰ ਪੁਜਦੇ ਹੋ। ਅਖੀਰ ਦੇ ਵੇਲੇ ਤੁਹਾਨੂੰ ਬਹੁਤ ਮੁਸ਼ਕਿਲ ਬਣੇਗੀ।
ਸਰਜੀਉ = ਜਿੰਦ ਵਾਲੇ, ਜੀਊਂਦੇ ਜੀਵ। ਨਿਰਜੀਉ = ਨਿਰਜਿੰਦ ਦੇਵਤਿਆਂ ਤੇ ਪਿਤਰਾਂ ਨੂੰ ਜੋ ਮਿੱਟੀ ਦੇ ਬਣਾਏ ਹੁੰਦੇ ਹਨ। ਕਾਲ = ਸਮਾਂ।ਲੋਕੀ ਜੀਉਂਦੇ ਜੀਵਾਂ ਨੂੰ (ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ) ਮਾਰਦੇ ਹਨ (ਤੇ ਇਸ ਤਰ੍ਹਾਂ ਮਿੱਟੀ ਆਦਿਕ ਦੇ ਬਣਾਏ ਹੋਏ) ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ; ਆਪਣਾ ਅੱਗਾ ਵਿਗਾੜੀ ਜਾ ਰਹੇ ਹਨ।
 
राम नाम की गति नही जानी भै डूबे संसारी ॥३॥
Rām nām kī gaṯ nahī jānī bẖai dūbe sansārī. ||3||
You do not know the value of the Lord's Name; you shall drown in the terrifying world-ocean. ||3||
ਤੁਸੀਂ ਸੁਆਮੀ ਦੇ ਨਾਮ ਦੀ ਕਦਰ ਨੂੰ ਨਹੀਂ ਜਾਣਦੇ! ਤੁਸੀਂ ਡਰਾਉਣੇ ਜਗਤ ਸਮੁੰਦਰ ਵਿੱਚ ਡੁੱਬ ਜਾਓਗੇ।
ਗਤਿ = ਹਾਲਤ, ਅਵਸਥਾ। ਰਾਮ ਨਾਮ ਕੀ ਗਤਿ = ਉਹ ਆਤਮਕ ਅਵਸਥਾ ਜੋ ਪ੍ਰਭੂ ਦਾ ਨਾਮ ਸਿਮਰਿਆਂ ਬਣਦੀ ਹੈ। ਸੰਸਾਰੀ ਭੈ = ਸੰਸਾਰੀ ਡਰ ਵਿਚ, ਲੋਕਾਚਾਰੀ ਰਸਮਾਂ ਦੇ ਡਰ ਵਿਚ, ਲੋਕਲਾਜ ਵਿਚ ॥੩॥(ਐਸੇ ਲੋਕਾਂ ਨੂੰ) ਉਸ ਆਤਮਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ ਬਣਦੀ ਹੈ। ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿਚ ਗ਼ਰਕ ਹੋ ਰਹੇ ਹਨ ॥੩॥
 
देवी देवा पूजहि डोलहि पारब्रहमु नही जाना ॥
Ḏevī ḏevā pūjėh dolėh pārbarahm nahī jānā.
You worship gods and goddesses, but you do not know the Supreme Lord God.
ਤੁਸੀਂ ਦੇਵੀਆਂ ਅਤੇ ਦੇਵਦਿਆਂ ਦੀ ਉਪਾਸ਼ਨਾ ਕਰਦੇ ਹੋ। ਆਪਣੇ ਭਰੋਸੇ ਵਿੱਚ ਡੋਲਦੇ ਰਹਿਦੇ ਹੋ ਅਤੇ ਸ਼ਰੋਮਣੀ ਸਾਹਿਬ ਨੂੰ ਨਹੀਂ ਸਮਝਦੇ।
ਡੋਲਹਿ = ਡੋਲਦੇ ਹਨ, ਸਹਿਮੇ ਰਹਿੰਦੇ ਹਨ।(ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ) ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਭੀ ਰਹਿੰਦੇ ਹਨ (ਕਿਉਂਕਿ ਅਸਲ 'ਕੁਸ਼ਲ' ਦੇਣ ਵਾਲੇ) ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਹਨ।
 
कहत कबीर अकुलु नही चेतिआ बिखिआ सिउ लपटाना ॥४॥१॥४५॥
Kahaṯ Kabīr akul nahī cẖeṯi▫ā bikẖi▫ā si▫o laptānā. ||4||1||45||
Says Kabeer, you have not remembered the Lord who has no ancestors; you are clinging to your corrupt ways. ||4||1||45||
ਕਬੀਰ ਜੀ ਆਖਦੇ ਹਨ, ਤੁਸੀਂ ਕੁਲ-ਰਹਿਤ ਪ੍ਰਭੂ ਦਾ ਆਰਾਧਨ ਨਹੀਂ ਕੀਤਾ ਅਤੇ ਪ੍ਰਾਣ-ਨਾਸਕ ਪਾਪਾਂ ਨਾਲ ਚਿਮੜੇ ਹੋਏ ਹੋ।
ਅਕੁਲੁ = {ਅ-ਕੁਲੁ} ਉਹ ਪ੍ਰਭੂ ਜੋ ਕਿਸੇ ਕੁਲ-ਜਾਤ ਵਿਚ ਨਹੀਂ ਜੰਮਦਾ। ਬਿਖਿਆ = ਮਾਇਆ ॥੪॥੧॥੪੫॥ਕਬੀਰ ਆਖਦਾ ਹੈ-ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ ॥੪॥੧॥੪੫॥
 
गउड़ी ॥
Ga▫oṛī.
Gauree:
ਗਉੜੀ।
xxxXXX
 
जीवत मरै मरै फुनि जीवै ऐसे सुंनि समाइआ ॥
Jīvaṯ marai marai fun jīvai aise sunn samā▫i▫ā.
One who remains dead while yet alive, will live even after death; thus he merges into the Primal Void of the Absolute Lord.
ਆਦਮੀ ਨੂੰ ਜੀਉਦਿਆਂ ਮਰੇ ਰਹਿਣਾ ਚਾਹੀਦਾ ਹੈ ਅਤੇ ਮਰ ਕੇ, ਨਾਮ ਦੇ ਰਾਹੀਂ ਮੁੜ ਕੇ ਜੀਉਣਾ ਚਾਹੀਦਾ ਹੈ। ਐਸ ਤਰ੍ਹਾਂ ਉਹ ਨਿਰਗੁਣ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।
ਜੀਵਤ ਮਰੈ = ਜੀਊਂਦਾ ਹੀ ਮਰ ਜਾਂਦਾ ਹੈ, ਨਫ਼ਸਾਨੀ ਖ਼ਾਹਸ਼ਾਂ ਵਲੋਂ ਮਰਦਾ ਹੈ, ਮਨ ਨੂੰ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ। ਮਰੈ ਮਰੈ = ਮੁੜ ਮੁੜ ਮਰਦਾ ਹੈ, ਮੁੜ ਮੁੜ ਜਤਨ ਕਰ ਕੇ (ਨਫ਼ਸਾਨੀ ਖ਼ਾਹਸ਼ਾਂ ਵਲੋਂ) ਮਰਦਾ ਹੈ। ਐਸੇ = ਇਉਂ। ਫੁਨਿ = ਫਿਰ। ਜੀਵੈ = ਜੀਊ ਪੈਂਦਾ ਹੈ। ਸੁੰਨਿ = ਸੁੰਨ ਵਿਚ, ਸੁੰਞ ਵਿਚ, ਉਸ ਹਾਲਤ ਵਿਚ ਜਿਥੇ ਵਿਕਾਰਾਂ ਵਲੋਂ ਸੁੰਞ ਹੈ, ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ।ਜੋ ਮਨੁੱਖ ਮੁੜ ਮੁੜ ਜਤਨ ਕਰ ਕੇ ਮਨ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ, ਉਹ ਫਿਰ (ਅਸਲ ਜੀਵਨ) ਜੀਊਂਦਾ ਹੈ ਤੇ ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ, ਇਉਂ ਲੀਨ ਹੁੰਦਾ ਹੈ,
 
अंजन माहि निरंजनि रहीऐ बहुड़ि न भवजलि पाइआ ॥१॥
Anjan māhi niranjan rahī▫ai bahuṛ na bẖavjal pā▫i▫ā. ||1||
Remaining pure in the midst of impurity, he will never again fall into the terrifying world-ocean. ||1||
ਅਪਵਿੱਤਰਤਾ ਅੰਦਰ ਪਵਿੱਤਰ ਰਹਿਣ ਦੁਆਰਾ ਉਹ ਮੁੜ ਕੇ ਭਿਆਨਕ ਜਗਤ ਸਮੁੰਦਰ ਅੰਦਰ ਨਹੀਂ ਪੈਂਦਾ।
ਅੰਜਨ = ਕਾਲਖ, ਮਾਇਆ, ਦੁਨੀਆ। ਨਿਰੰਜਨਿ = ਨਿਰੰਜਨ ਵਿਚ, ਅੰਜਨ-ਰਹਿਤ ਪ੍ਰਭੂ ਵਿਚ। ਬਹੁੜਿ = ਮੁੜ ਕੇ, ਫਿਰ। ਭਵਜਲਿ = ਭਵਜਲ ਵਿਚ, ਘੁੰਮਣਘੇਰ ਵਿਚ ॥੧॥ਕਿ ਮਾਇਆ ਵਿਚ ਰਹਿੰਦਾ ਹੋਇਆ ਭੀ ਉਹ ਮਾਇਆ-ਰਹਿਤ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਤੇ ਮੁੜ (ਮਾਇਆ ਦੀ) ਘੁੰਮਣਘੇਰ ਵਿਚ ਨਹੀਂ ਪੈਂਦਾ ॥੧॥
 
मेरे राम ऐसा खीरु बिलोईऐ ॥
Mere rām aisā kẖīr bilo▫ī▫ai.
O my Lord, this is the milk to be churned.
ਮੇਰੇ ਮਾਲਕ! ਇਹੋ ਜਿਹਾ ਦੁਧ ਰਿੜਕਣਾ ਉਚਿਤ ਹੈ।
ਮੇਰੇ ਰਾਮ = ਹੇ ਪਿਆਰੇ ਪ੍ਰਭੂ! ਖੀਰੁ = ਦੁੱਧ। ਬਿਲੋਈਐ = ਰਿੜਕਿਆ ਜਾਂਦਾ ਹੈ।ਹੇ ਪਿਆਰੇ ਪ੍ਰਭੂ! ਤਦੋਂ ਹੀ ਦੁੱਧ ਰਿੜਕਿਆ ਜਾ ਸਕਦਾ ਹੈ (ਭਾਵ, ਸਿਮਰਨ ਦਾ ਸਫਲ ਉੱਦਮ ਕੀਤਾ ਜਾ ਸਕਦਾ ਹੈ)
 
गुरमति मनूआ असथिरु राखहु इन बिधि अम्रितु पीओईऐ ॥१॥ रहाउ ॥
Gurmaṯ manū▫ā asthir rākẖo in biḏẖ amriṯ pī▫o▫ī▫ai. ||1|| rahā▫o.
Through the Guru's Teachings, hold your mind steady and stable, and in this way, drink in the Ambrosial Nectar. ||1||Pause||
ਗੁਰਾਂ ਦੇ ਉਪਦੇਸ਼ ਤਾਬੇ, ਤੂੰ ਆਪਣੇ ਮਨ ਨੂੰ ਅਹਿੱਲ ਰੱਖ। ਇਸ ਤਰੀਕੇ ਨਾਲ ਤੂੰ ਨਾਮ ਦੇ ਸੁਧਾਰਸ ਨੂੰ ਪਾਨ ਕਰ ਲਵੇਗਾ। ਠਹਿਰਾਉ।
ਮਨੂਆ = ਕਮਜ਼ੋਰ ਮਨ। ਅਸਥਿਰੁ ਰਾਖਹੁ = (ਹੇ ਮੇਰੇ ਰਾਮ! ਤੂੰ) ਅਡੋਲ ਰੱਖ। ਇਨ ਬਿਧਿ = ਇਸ ਤਰੀਕੇ ਨਾਲ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ)। ਪੀਓਈਐ = ਪੀ ਲਈਦਾ ਹੈ ॥੧॥ ਰਹਾਉ ॥ਤੇ, ਇਸੇ ਤਰੀਕੇ ਨਾਲ ਹੀ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ) ਤੇਰਾ ਨਾਮ-ਅੰਮ੍ਰਿਤ ਪੀਤਾ ਜਾ ਸਕਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਕਮਜ਼ੋਰ ਮਨ (ਮਾਇਆ ਵਲੋਂ) ਅਡੋਲ ਰੱਖ ॥੧॥ ਰਹਾਉ ॥
 
गुर कै बाणि बजर कल छेदी प्रगटिआ पदु परगासा ॥
Gur kai bāṇ bajar kal cẖẖeḏī pargati▫ā paḏ pargāsā.
The Guru's arrow has pierced the hard core of this Dark Age of Kali Yuga, and the state of enlightenment has dawned.
ਗੁਰਾਂ ਦੇ ਤੀਰ ਨੇ ਕਰੜੇ ਕਲਜੁਗ ਨੂੰ ਵਿੰਨ੍ਹ ਸੁਟਿਆ ਹੈ ਅਤੇ ਪਰਕਾਸ਼ ਦੀ ਅਵਸਥਾ ਮੇਰੇ ਉਤੇ ਆ ਉਦੈ ਹੋਈ ਹੈ।
ਕੈ = ਦੀ ਰਾਹੀਂ। ਗੁਰ ਕੈ ਬਾਣਿ = ਗੁਰੂ ਦੇ (ਸ਼ਬਦ-ਰੂਪ) ਤੀਰ ਨਾਲ। ਬਜਰ = ਕਰੜੀ। ਕਲ = (ਮਨੋ-) ਕਲਪਣਾ। ਛੇਦੀ = ਵਿੱਝ ਗਈ। ਪਦੁ ਪਰਗਾਸਾ = ਪਰਕਾਸ਼ ਦਾ ਦਰਜਾ, ਉਹ ਹਾਲਤ ਜਿਥੇ ਸਹੀ ਸਮਝ ਪੈਦਾ ਹੋ ਜਾਂਦੀ ਹੈ।ਜਿਸ ਮਨੁੱਖ ਨੇ ਸਤਿਗੁਰੂ ਦੇ (ਸ਼ਬਦ-ਰੂਪ) ਤੀਰ ਨਾਲ ਕਰੜੀ ਮਨੋ-ਕਲਪਣਾ ਵਿੰਨ੍ਹ ਲਈ ਹੈ (ਭਾਵ, ਮਨ ਦੀ ਵਿਕਾਰਾਂ ਵਲ ਦੀ ਦੌੜ ਰੋਕ ਲਈ ਹੈ) ਉਸ ਦੇ ਅੰਦਰ ਪ੍ਰਕਾਸ਼-ਪਦ ਪੈਦਾ ਹੋ ਜਾਂਦਾ ਹੈ (ਭਾਵ, ਉਸ ਦੇ ਅੰਦਰ ਉਹ ਅਵਸਥਾ ਬਣ ਜਾਂਦੀ ਹੈ ਜਿੱਥੇ ਐਸਾ ਆਤਮਕ ਚਾਨਣ ਹੋ ਜਾਂਦਾ ਹੈ ਕਿ ਉਹ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ)।
 
सकति अधेर जेवड़ी भ्रमु चूका निहचलु सिव घरि बासा ॥२॥
Sakaṯ aḏẖer jevṛī bẖaram cẖūkā nihcẖal siv gẖar bāsā. ||2||
In the darkness of Maya, I mistook the rope for the snake, but that is over, and now I dwell in the eternal home of the Lord. ||2||
ਮਾਇਆ ਦੇ ਅਨ੍ਹੇਰੇ ਦੇ ਸਬੱਬ ਰੰਸੇ ਨੂੰ ਸੱਪ ਖਿਆਲ ਕਰਨ ਦੀ ਮੇਰੀ ਗਲਤ-ਫਹਿਮੀ ਦੂਰ ਹੋ ਗਈ ਹੈ ਅਤੇ ਮੈਂ ਹੁਣ ਸੁਆਮੀ ਦੇ ਸਦੀਵੀ ਸਥਿਰ ਮੰਦਰ ਅੰਦਰ ਵਸਦਾ ਹਾਂ।
ਸਕਤਿ = ਮਾਇਆ। ਅਧੇਰਾ = ਹਨੇਰਾ। ਜੇਵੜੀ = ਰੱਸੀ। ਭ੍ਰਮੁ = ਭੁਲੇਖਾ। ਸਿਵ ਘਰਿ = ਸ਼ਿਵ ਦੇ ਘਰ ਵਿਚ, ਸਦਾ ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ। ਨਿਹਚਲੁ ਬਾਸਾ = ਅਟੱਲ ਟਿਕਾਣਾ ॥੨॥(ਜਿਵੇਂ ਹਨੇਰੇ ਵਿਚ) ਰੱਸੀ (ਨੂੰ ਸੱਪ ਸਮਝਣ) ਦਾ ਭੁਲੇਖਾ (ਪੈਂਦਾ ਹੈ ਤੇ ਚਾਨਣ ਹੋਇਆਂ ਉਹ ਭੁਲੇਖਾ ਮਿਟ ਜਾਂਦਾ ਹੈ ਤਿਵੇਂ) ਮਾਇਆ ਦੇ (ਪ੍ਰਭਾਵ-ਰੂਪ) ਹਨੇਰੇ ਵਿਚ (ਵਿਕਾਰਾਂ ਨੂੰ ਹੀ ਸਹੀ ਜੀਵਨ ਸਮਝ ਲੈਣ ਦਾ ਭੁਲੇਖਾ) ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ, ਤੇ ਉਸ ਮਨੁੱਖ ਦਾ ਨਿਵਾਸ ਸਦਾ-ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਸਦਾ ਲਈ ਹੋ ਜਾਂਦਾ ਹੈ ॥੨॥
 
तिनि बिनु बाणै धनखु चढाईऐ इहु जगु बेधिआ भाई ॥
Ŧin bin bāṇai ḏẖanakẖ cẖadẖā▫ī▫ai ih jag beḏẖi▫ā bẖā▫ī.
Maya has drawn her bow without an arrow, and has pierced this world, O Siblings of Destiny.
ਉਸ ਮਾਇਆ ਨੇ ਤੀਰ ਦੇ ਬਗੈਰ ਹੀ ਕਮਾਨ ਖਿੱਚੀ ਹੈ ਅਤੇ ਇਸ ਸੰਸਾਰ ਨੂੰ ਵਿੰਨ੍ਹ ਸੁੱਟਿਆ ਹੈ, ਹੇ ਮੇਰੇ ਭਰਾਓ।
ਤਿਨਿ = ਉਸ ਮਨੁੱਖ ਨੇ (ਜਿਸ ਨੇ 'ਗੁਰ ਕੈ ਬਾਣਿ ਬਜਰ ਕਲ ਛੇਦੀ')। ਬਾਣ = ਤੀਰ। ਬੇਧਿਆ = ਵਿੰਨ੍ਹ ਲਿਆ ਹੈ। ਭਾਈ = ਹੇ ਸੱਜਣ!ਹੇ ਸੱਜਣ! (ਜਿਸ ਮਨੁੱਖ ਨੇ ਗੁਰ-ਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ) ਉਸ ਨੇ (ਮਾਨੋ,) ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਨੂੰ ਵਿੰਨ੍ਹ ਲਿਆ ਹੈ (ਭਾਵ, ਮਾਇਆ ਦਾ ਜ਼ੋਰ ਆਪਣੇ ਉੱਤੇ ਪੈਣ ਨਹੀਂ ਦਿੱਤਾ)।
 
दह दिस बूडी पवनु झुलावै डोरि रही लिव लाई ॥३॥
Ḏah ḏis būdī pavan jẖulāvai dor rahī liv lā▫ī. ||3||
The drowning person is blown around in the ten directions by the wind, but I hold tight to the string of the Lord's Love. ||3||
ਡੁੱਬਿਆ ਹੋਇਆ ਪ੍ਰਾਣੀ, ਹਵਾ ਵਿੱਚ ਦਸੀਂ ਪਾਸੀਂ ਹੁਲਾਰੇ ਖਾਂਦਾ ਹੈ, ਪਰ ਮੈਂ ਪ੍ਰਭੂ ਦੀ ਪ੍ਰੀਤ ਦੇ ਧਾਗੇ ਨਾਲ ਜੁੜਿਆ ਹੋਇਆ ਹਾਂ।
ਦਹਦਿਸ = ਦਸੀਂ ਪਾਸੀਂ। ਬੂਡੀ = ਗੁੱਡੀ। ਪਵਨੁ = ਹਵਾ। ਝੁਲਾਵੈ = ਝਕੋਲੇ ਦੇਂਦੀ ਹੈ, ਉਡਾਉਂਦੀ ਹੈ। ਡੋਰਿ = ਸੁਰਤ ਦੀ ਡੋਰੀ ॥੩॥(ਦੁਨੀਆ ਦੇ ਕੰਮ-ਕਾਰ ਰੂਪ) ਹਵਾ ਉਸ ਦੀ (ਜ਼ਿੰਦਗੀ ਦੀ) ਗੁੱਡੀ ਨੂੰ (ਭਾਵੇਂ ਵੇਖਣ-ਮਾਤ੍ਰ) ਦਸੀਂ ਪਾਸੀਂ ਉਡਾਉਂਦੀ ਹੈ (ਭਾਵ, ਭਾਵੇਂ, ਜੀਵਨ-ਨਿਰਬਾਹ ਦੀ ਖ਼ਾਤਰ ਉਹ ਕਿਰਤ-ਕਾਰ ਕਰਦਾ ਹੈ), ਪਰ, ਉਸ ਦੀ ਸੁਰਤ ਦੀ ਡੋਰ (ਪ੍ਰਭੂ ਨਾਲ) ਜੁੜੀ ਰਹਿੰਦੀ ਹੈ ॥੩॥