Sri Guru Granth Sahib Ji

Ang: / 1430

Your last visited Ang:

उनमनि मनूआ सुंनि समाना दुबिधा दुरमति भागी ॥
Unman manū▫ā sunn samānā ḏubiḏẖā ḏurmaṯ bẖāgī.
The disturbed mind has been absorbed in the Lord; duality and evil-mindedness have run away.
ਉਖੜੀ ਹੋਈ ਆਤਮਾ ਸੁਆਮੀ ਅੰਦਰ ਲੀਨ ਹੋ ਗਈ ਹੈ ਅਤੇ ਦਵੈਤ-ਭਾਵ ਤੇ ਖੋਟੀ ਬੁੱਧੀ ਦੌੜ ਗਏ ਹਨ।
ਉਨਮਨਿ = ਉਨਮਨ ਵਿਚ, ਬਿਰਹੋਂ ਅਵਸਥਾ ਵਿਚ, ਉਸ ਹਾਲਤ ਵਿਚ ਜਿਥੇ ਮਨ ਪ੍ਰਭੂ ਨੂੰ ਮਿਲਣ ਲਈ ਬੇਤਾਬ ਹੋ ਜਾਂਦਾ ਹੈ। ਦੁਬਿਧਾ = {ਦੁ = ਬਿਧਾ=ਦੋ ਕਿਸਮਾਂ ਦਾ, ਦੋ ਤਰ੍ਹਾਂ ਦੇ ਆਸਰੇ ਤੱਕਣ ਵਾਲੀ ਹਾਲਤ} ਦੁਚਿਤਾ-ਪਨ। ਭਾਗੀ = ਭੱਜ ਜਾਂਦੀ ਹੈ।ਉਸ ਮਨੁੱਖ ਦਾ ਮਨ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਹਾਲਤ ਵਿਚ ਲੀਨ ਹੋ ਜਾਂਦਾ ਹੈ, ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ। ਉਸ ਦੀ ਦੁਬਿਧਾ ਤੇ ਉਸ ਦੀ ਭੈੜੀ ਮੱਤ ਸਭ ਨਾਸ ਹੋ ਜਾਂਦੀ ਹੈ।
 
कहु कबीर अनभउ इकु देखिआ राम नामि लिव लागी ॥४॥२॥४६॥
Kaho Kabīr anbẖa▫o ik ḏekẖi▫ā rām nām liv lāgī. ||4||2||46||
Says Kabeer, I have seen the One Lord, the Fearless One; I am attuned to the Name of the Lord. ||4||2||46||
ਕਬੀਰ ਜੀ ਆਖਦੇ ਹਨ ਕਿ ਸੁਆਮੀ ਦੇ ਨਾਮ ਨਾਲ ਪਿਆਰ ਪਾ ਕੇ ਮੈਂ ਨਿਡੱਰ ਅਦੁੱਤੀ ਵਾਹਿਗੁਰੂ ਨੂੰ ਵੇਖ ਲਿਆ ਹੈ।
ਕਬੀਰ = ਹੇ ਕਬੀਰ! ਅਨਭਉ = ਆਪਣੇ ਅੰਦਰੋਂ ਪੈਦਾ ਹੋਇਆ ਗਿਆਨ। ਇਕ ਅਨਭਉ = ਅਸਚਰਜ ਹੱਡ-ਬੀਤਿਆ ਚਮਤਕਾਰਾ। ਨਾਮਿ = ਨਾਮ ਵਿਚ ॥੪॥੨॥੪੬॥ਹੇ ਕਬੀਰ! ਆਖ-ਉਹ ਇਕ ਅਚਰਜ ਚਮਤਕਾਰਾ ਆਪਣੇ ਅੰਦਰ ਵੇਖ ਲੈਂਦਾ ਹੈ। ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜ ਜਾਂਦੀ ਹੈ ॥੪॥੨॥੪੬॥
 
गउड़ी बैरागणि तिपदे ॥
Ga▫oṛī bairāgaṇ ṯipḏe.
Gauree Bairaagan, Ti-Padas:
ਗਉੜੀ ਬੈਰਾਗਣਿ ਤਿਪਦੇ।
xxxXXX
 
उलटत पवन चक्र खटु भेदे सुरति सुंन अनरागी ॥
Ultaṯ pavan cẖakar kẖat bẖeḏe suraṯ sunn anrāgī.
I turned my breath inwards, and pierced through the six chakras of the body, and my awareness was centered on the Primal Void of the Absolute Lord.
ਆਪਣੇ ਖਿਆਲ ਨੂੰ ਵਾਹਿਗੁਰੂ ਵੱਲ ਉਲਟਾ ਕੇ, ਮੈਂ ਸਰੀਰ ਦਿਆਂ ਛਿਆ ਛੱਲਿਆਂ ਨੂੰ ਵਿੰਨ੍ਹ ਸੁਟਿਆ ਹੈ ਅਤੇ ਮੇਰਾ ਮਨ ਸੁਆਮੀ ਤੇ ਫਰੇਫਤਾ ਹੋ ਗਿਆ ਹੈ।
ਉਲਟਤ = ਉਲਟਾਂਦਿਆਂ ਹੀ, ਪਰਤਾਂਦਿਆਂ ਹੀ। ਪਵਨ = ਹਵਾ, (ਮਨ ਦੀ) ਹਵਾ, ਮਨ ਦੀ ਚੰਚਲਤਾ, ਭਟਕਣਾ, ਵਿਕਾਰਾਂ ਵਲ ਦੌੜ। ਖਟੁ = ਛੇ। ਚਕ੍ਰ ਖਟੁ = ਛੇ ਚੱਕਰ {ਜੋਗੀ ਲੋਕ ਸਰੀਰ ਵਿਚ ਛੇ ਚੱਕ੍ਰ ਮੰਨਦੇ ਹਨ: (੧) ਮੂਲਾਧਾਰ (ਗੁਦਾ ਮੰਡਲ ਦਾ ਚੱਕਰ), (੨) ਸ੍ਵਾਧਿਸ਼ਠਾਨ (ਲਿੰਗ ਦੀ ਜੜ੍ਹ ਵਿਚ), (੩) ਮਣਿਪੁਰ ਚੱਕ੍ਰ (ਧੁੰਨੀ ਦੇ ਕੋਲ), (੪) ਅਨਾਹਤ ਚੱਕ੍ਰ (ਹਿਰਦੇ ਵਿਚ), (੫) ਵਿਸ਼ੁੱਧ ਚੱਕ੍ਰ (ਗਲੇ ਵਿਚ), (੬) ਆਗਿਆ ਚੱਕ੍ਰ (ਭਰਵੱਟਿਆਂ ਦੇ ਵਿਚਕਾਰ)। ਜਦੋਂ ਜੋਗੀ ਲੋਕ ਸਮਾਧੀ ਲਾਣ ਲੱਗਦੇ ਹਨ, ਤਾਂ ਪ੍ਰਾਣਾਯਾਮ ਨਾਲ ਸੁੱਧ ਕੀਤੀ ਹੋਈ ਪੌਣ ਨੂੰ ਗੁਦਾ ਦੇ ਨੇੜੇ ਇਕ ਕੁੰਡਲਨੀ ਨਾੜੀ ਵਿਚ ਚੜ੍ਹਾਉਂਦੇ ਹਨ, ਉਹ ਨਾੜੀ ਗੁਦਾ ਦੇ ਚੱਕ੍ਰ ਤੋਂ ਲੈ ਕੇ ਦਸਮ-ਦੁਆਰ ਤਕ ਅਪੜਦੀ ਹੈ। ਵਿਚਕਾਰਲੇ ਚੱਕ੍ਰਾਂ ਨਾਲ ਭੀ ਉਸ ਨਾੜੀ ਦਾ ਮੇਲ ਹੁੰਦਾ ਹੈ। ਸੋ, ਜੋਗੀ ਪਵਣ ਨੂੰ ਮੂਲਾਧਾਰ ਚੱਕ੍ਰ ਤੋਂ ਖਿੱਚ ਕੇ, ਵਿਚਕਾਰਲੇ ਚੱਕ੍ਰਾਂ ਵਿਚੋਂ ਦੀ ਲੰਘਾ ਦੇ ਦਸਮ-ਦੁਆਰ ਵਿਚ ਲੈ ਜਾਂਦੇ ਹਨ ਅਤੇ ਉੱਥੇ ਰੋਕ ਲੈਂਦੇ ਹਨ। ਜਿਤਨਾ ਚਿਰ ਸਮਾਧੀ ਲਾਈ ਰੱਖਣੀ ਹੋਵੇ, ਉਤਨਾ ਚਿਰ ਪ੍ਰਾਣਾਂ ਨੂੰ ਹੇਠ ਉਤਰਨ ਨਹੀਂ ਦੇਂਦੇ।} ਭੇਦੇ = ਵਿੰਨ੍ਹੇ ਜਾਂਦੇ ਹਨ। ਸੁੰਨ = ਸੁੰਞ, ਅਫੁਰ ਅਵਸਥਾ, ਮਨ ਦੀ ਉਹ ਹਾਲਤ ਜਿੱਥੇ ਇਸ ਵਿਚ ਕੋਈ ਮਾਇਕ ਫੁਰਨਾ ਨਹੀਂ ਉਠਦਾ। ਅਨੁਰਾਗੀ = ਅਨੁਰਾਗ ਕਰਨ ਵਾਲਾ, ਪ੍ਰੇਮ ਕਰਨ ਵਾਲਾ, ਪ੍ਰੇਮੀ, ਆਸ਼ਿਕ। ਸੁੰਨ ਅਨੁਰਾਗੀ = ਸੁੰਨ ਦਾ ਪ੍ਰੇਮੀ, ਅਫੁਰ ਅਵਸਥਾ ਦਾ ਪ੍ਰੇਮੀ।ਮਨ ਦੀ ਭਟਕਣਾ ਨੂੰ ਪਰਤਾਂਦਿਆਂ ਹੀ, (ਮਾਨੋ,) (ਜੋਗੀਆਂ ਦੇ ਦੱਸੇ ਹੋਏ) ਛੇ ਹੀ ਚੱਕ੍ਰ (ਇਕੱਠੇ ਹੀ) ਵਿੱਝ ਜਾਂਦੇ ਹਨ, ਅਤੇ ਸੁਰਤੀ ਉਸ ਅਵਸਥਾ ਦੀ ਆਸ਼ਿਕ ਹੋ ਜਾਂਦੀ ਹੈ ਜਿੱਥੇ ਵਿਕਾਰਾਂ ਦਾ ਕੋਈ ਫੁਰਨਾ ਪੈਦਾ ਹੀ ਨਹੀਂ ਹੁੰਦਾ।
 
आवै न जाइ मरै न जीवै तासु खोजु बैरागी ॥१॥
Āvai na jā▫e marai na jīvai ṯās kẖoj bairāgī. ||1||
Search for the One who does not come or go, who does not die and is not born, O renunciate. ||1||
ਹੇ ਸੰਸਾਰ-ਤਿਆਗੀ, ਉਸ ਦੀ ਖੋਜ-ਭਾਲ ਕਰ, ਜੋ ਨਾਂ ਆਉਂਦਾ ਅਤੇ ਜਾਂਦਾ ਹੈ ਅਤੇ ਜੋ ਨਾਂ ਮਰਦਾ ਹੈ, ਤੇ ਨਾਂ ਹੀ ਜੰਮਦਾ ਹੈ।
ਜੀਵੈ = ਜੰਮਦਾ। ਤਾਸੁ = ਉਸ (ਪ੍ਰਭੂ) ਨੂੰ। ਖੋਜੁ = ਲੱਭ। ਬੈਰਾਗੀ = ਵੈਰਾਗਵਾਨ (ਹੋ ਕੇ), ਵਿਕਾਰਾਂ ਵਲੋਂ ਉਪਰਾਮ ਹੋ ਕੇ, ਨਫ਼ਸਾਨੀ ਖ਼ਾਹਸ਼ਾਂ ਵਲੋਂ ਹਟ ਕੇ ॥੧॥(ਹੇ ਭਾਈ! ਵੈਰਾਗੀ ਹੋ ਕੇ) ਮਾਇਆ ਵਲੋਂ ਉਪਰਾਮ ਹੋ ਕੇ ਉਸ ਪ੍ਰਭੂ ਨੂੰ ਲੱਭ, ਜੋ ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਨਾਹ ਮਰਦਾ ਹੈ, ਨਾਹ ਜੰਮਦਾ ਹੈ ॥੧॥
 
मेरे मन मन ही उलटि समाना ॥
Mere man man hī ulat samānā.
My mind has turned away from the world, and is absorbed in the Mind of God.
ਸੰਸਾਰ ਵਲੋਂ ਉਲਟ ਕੇ, ਮੇਰੀ ਆਤਮਾ ਪਰਮ ਆਤਮਾ ਅੰਦਰ ਲੀਨ ਹੋ ਗਈ ਹੈ।
ਮੇਰੇ ਮਨ = ਹੇ ਮੇਰੇ ਮਨ! ਮਨ ਹੀ ਉਲਟਿ = ਮਨ (ਦੀ ਪਵਨ) ਨੂੰ ਉਲਟਾ ਕੇ ਹੀ, ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਪਰਤਾ ਕੇ ਹੀ। ਸਮਾਨਾ = (ਪ੍ਰਭੂ ਵਿਚ) ਲੀਨ ਹੋ ਸਕੀਦਾ ਹੈ।ਹੇ ਮੇਰੇ ਮਨ! ਜੀਵ ਪਹਿਲਾਂ ਤਾਂ ਪ੍ਰਭੂ ਤੋਂ ਓਪਰਾ ਓਪਰਾ ਰਹਿੰਦਾ ਹੈ (ਭਾਵ, ਪਰਮਾਤਮਾ ਬਾਰੇ ਇਸ ਨੂੰ ਕੋਈ ਸੂਝ ਨਹੀਂ ਹੁੰਦੀ; ਪਰ)
 
गुर परसादि अकलि भई अवरै नातरु था बेगाना ॥१॥ रहाउ ॥
Gur parsāḏ akal bẖa▫ī avrai nāṯar thā begānā. ||1|| rahā▫o.
By Guru's Grace, my understanding has been changed; otherwise, I was totally ignorant. ||1||Pause||
ਗੁਰਾਂ ਦੀ ਦਇਆ ਦੁਆਰਾ, ਮੇਰੀ ਸਮਝ ਅੱਡਰੀ ਹੋ ਗਈ ਹੈ। ਨਹੀਂ ਤਾਂ ਮੈਂ ਬਿਲਕੁਲ ਹੀ ਅਗਿਆਨੀ ਸਾਂ। ਠਹਿਰਾਉ।
ਪਰਸਾਦਿ = ਕਿਰਪਾ ਨਾਲ। ਭਈ ਅਵਰੈ = ਹੋਰ ਹੋ ਜਾਂਦੀ ਹੈ, ਬਦਲ ਜਾਂਦੀ ਹੈ। ਨਾਤਰੁ = ਨਹੀਂ ਤਾਂ, ਇਸ ਤੋਂ ਪਹਿਲਾਂ ਤਾਂ। ਥਾ = ਸੀ। ਬੇਗਾਨਾ = ਬਿਗਾਨਾ, ਓਪਰਾ, ਨਾਵਾਕਿਫ਼, (ਪ੍ਰਭੂ ਤੋਂ) ਵੱਖਰਾ ॥੧॥ ਰਹਾਉ ॥ਸਤਿਗੁਰੂ ਦੀ ਕਿਰਪਾ ਨਾਲ ਜਿਸ ਦੀ ਸਮਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਉਹ ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਹੀ ਪਰਤਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧॥ ਰਹਾਉ ॥
 
निवरै दूरि दूरि फुनि निवरै जिनि जैसा करि मानिआ ॥
Nivrai ḏūr ḏūr fun nivrai jin jaisā kar māni▫ā.
That which was near has become distant, and again, that which was distant is near, for those who realize the Lord as He is.
ਜੋ ਨੇੜੇ ਸੀ ਉਹ ਦੁਰੇਡੇ ਹੋ ਗਿਆ ਅਤੇ ਮੁੜ ਜੋ ਦੁਰੇਡੇ ਸੀ ਉਹ ਨੇੜੇ ਹੋ ਗਿਆ ਹੈ, ਉਸ ਦੇ ਲਈ, ਜੋ ਸੁਆਮੀ ਨੂੰ ਜੇਹੋ ਜੇਹਾ ਉਹ ਹੈ, ਵੈਸਾ ਹੀ ਅਨੁਭਵ ਕਰਦਾ ਹੈ।
ਨਿਵਰੈ = ਨਿਅਰੈ, ਨੇੜੇ। ਜਿਨਿ = ਜਿਸ ਮਨੁੱਖ ਨੇ। ਜੈਸਾ ਕਰਿ = ਜਿਉਂ ਕਾ ਤਿਉਂ ਸਮਝ ਕੇ, ਸਹੀ ਤਰੀਕੇ ਨਾਲ, ਅਸਲ ਸਰੂਪ ਨੂੰ।(ਇਸ ਤਰ੍ਹਾਂ) ਜਿਸ ਮਨੁੱਖ ਨੇ ਪ੍ਰਭੂ ਨੂੰ ਸਹੀ ਸਰੂਪ ਵਿਚ ਸਮਝ ਲਿਆ ਹੈ, ਉਸ ਤੋਂ (ਉਹ ਕਾਮਾਦਿਕ) ਜੋ ਪਹਿਲਾਂ ਨੇੜੇ ਸਨ, ਦੂਰ ਹੋ ਜਾਂਦੇ ਹਨ, ਤੇ ਜੋ ਪ੍ਰਭੂ ਪਹਿਲਾਂ ਕਿਤੇ ਦੂਰ ਸੀ (ਭਾਵ, ਕਦੇ ਚੇਤੇ ਹੀ ਨਹੀਂ ਸੀ ਆਉਂਦਾ) ਹੁਣ ਅੰਗ-ਸੰਗ ਜਾਪਦਾ ਹੈ।
 
अलउती का जैसे भइआ बरेडा जिनि पीआ तिनि जानिआ ॥२॥
Aluṯī kā jaise bẖa▫i▫ā baredā jin pī▫ā ṯin jāni▫ā. ||2||
It is like the sugar water made from the candy; only one who drinks it knows its taste. ||2||
ਜਿਸ ਤਰ੍ਹਾਂ ਮਿਸਰੀ ਦਾ ਬਣਿਆ ਹੋਇਆ ਸ਼ਰਬਤ, ਕੇਵਲ ਓਹੀ ਇਸ ਦੇ ਸੁਆਦ ਨੂੰ ਜਾਣਦਾ ਹੈ, ਜੋ ਇਸ ਨੂੰ ਪਾਨ ਕਰਦਾ ਹੈ।
ਅਲਉਤੀ = ਮਿਸਰੀ। ਬਰੇਡਾ = ਸ਼ਰਬਤ ॥੨॥(ਪਰ ਇਹ ਇਕ ਐਸਾ ਅਨੁਭਵ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਮਾਣਿਆ ਹੀ ਜਾ ਸਕਦਾ ਹੈ) ਜਿਵੇਂ ਮਿਸਰੀ ਦਾ ਸ਼ਰਬਤ ਹੋਵੇ, ਉਸ ਦਾ ਆਨੰਦ ਉਸੇ ਮਨੁੱਖ ਨੇ ਜਾਣਿਆ ਹੈ ਜਿਸ ਨੇ (ਉਹ ਸ਼ਰਬਤ) ਪੀਤਾ ਹੈ ॥੨॥
 
तेरी निरगुन कथा काइ सिउ कहीऐ ऐसा कोइ बिबेकी ॥
Ŧerī nirgun kathā kā▫e si▫o kahī▫ai aisā ko▫e bibekī.
Unto whom should I speak Your speech, O Lord; it is beyond the three qualities. Is there anyone with such discerning wisdom?
ਤੇਰੀ ਤਿੰਨਾਂ ਲੱਛਣਾ-ਰਹਿਤ ਕਥਾ ਵਾਰਤਾ ਕਿਸ ਨੂੰ ਦੱਸਾ ਹੇ ਪ੍ਰਭੂ! ਕੀ ਕੋਈ ਇਹੋ ਜਿਹਾ ਪਰਬੀਨ-ਪੁਰਸ਼ ਹੈ?
ਨਿਰਗੁਨ ਕਥਾ = ਉਸ ਸਰੂਪ (ਦੇ ਦੀਦਾਰ) ਦਾ ਬਿਆਨ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ; ਉਸ ਸਰੂਪ ਦਾ ਜ਼ਿਕਰ ਜਿਸ ਦੀ ਉਪਮਾ ਮਾਇਕ ਜਗਤ ਵਿਚੋਂ ਕਿਸੇ ਚੀਜ਼ ਨਾਲ ਦਿੱਤੀ ਨਾਹ ਜਾ ਸਕੇ। ਕਾਇ ਸਿਉ = ਕਿਸ ਬੰਦੇ ਨਾਲ? ਕੋਇ = ਕੋਈ ਵਿਰਲਾ। ਬਿਬੇਕੀ = ਵਿਚਾਰਵਾਨ।(ਹੇ ਪ੍ਰਭੂ!) ਤੇਰੇ ਉਸ ਸਰੂਪ ਦੀਆਂ ਗੱਲਾਂ ਕਿਸ ਨਾਲ ਕੀਤੀਆਂ ਜਾਣ ਜਿਸ (ਸਰੂਪ) ਵਰਗਾ ਕਿਤੇ ਕੁਝ ਹੈ ਹੀ ਨਹੀਂ? (ਕਿਉਂਕਿ ਇੱਕ ਤਾਂ) ਕੋਈ ਵਿਰਲਾ ਹੀ ਅਜਿਹਾ ਵਿਚਾਰਵਾਨ ਹੈ (ਜੋ ਤੇਰੀਆਂ ਅਜਿਹੀਆਂ ਗੱਲਾਂ ਸੁਣਨ ਦਾ ਚਾਹਵਾਨ ਹੋਵੇ, ਤੇ ਦੂਜੇ, ਇਹ ਅਨੰਦ ਮਾਣਿਆ ਹੀ ਜਾ ਸਕਦਾ ਹੈ, ਬਿਆਨ ਤੋਂ ਪਰੇ ਹੈ)
 
कहु कबीर जिनि दीआ पलीता तिनि तैसी झल देखी ॥३॥३॥४७॥
Kaho Kabīr jin ḏī▫ā palīṯā ṯin ṯaisī jẖal ḏekẖī. ||3||3||47||
Says Kabeer, as is the fuse which you apply, so is the flash you will see. ||3||3||47||
ਜਿਹੋ ਜਿਹਾ ਰੂਹਾਨੀ ਗਿਆਤ ਦਾ ਪਲੀਤਾ ਬੰਦਾ ਲਾਉਂਦਾ ਹੈ, ਉਹੋ ਜਿਹੀ ਹੀ ਈਸ਼ਵਰੀ ਝਲਕ ਉਹ ਵੇਖ ਲੈਦਾ ਹੈ।
ਜਿਨਿ = ਜਿਸ ਮਨੁੱਖ ਨੇ। ਪਲੀਤਾ = (ਪ੍ਰੇਮ ਦਾ) ਪਲੀਤਾ। ਤਿਨਿ = ਉਸੇ ਮਨੁੱਖ ਨੇ। ਝਲ = ਝਲਕ, ਚਮਤਕਾਰ ॥੩॥੩॥੪੭॥ਹੇ ਕਬੀਰ! ਆਖ-ਜਿਸ ਨੇ (ਜਿਤਨਾ ਕੁ) ਪ੍ਰੇਮ ਦਾ ਪਲੀਤਾ ਲਾਇਆ ਹੈ ਉਸੇ ਨੇ ਹੀ ਉਤਨੀ ਕੁ ਉਸ ਦੀ ਝਲਕ ਵੇਖੀ ਹੈ ॥੩॥੩॥੪੭॥
 
गउड़ी ॥
Ga▫oṛī.
Gauree:
ਗਉੜੀ।
xxxXXX
 
तह पावस सिंधु धूप नही छहीआ तह उतपति परलउ नाही ॥
Ŧah pāvas sinḏẖ ḏẖūp nahī cẖẖahī▫ā ṯah uṯpaṯ parla▫o nāhī.
There is no rainy season, ocean, sunshine or shade, no creation or destruction there.
ਉਥੇ ਪ੍ਰਭੂ ਪਾਸ ਕੋਈ ਬਰਖਾ ਰੁੱਤ ਸਮੁੰਦਰ, ਧੁੱਪ ਅਤੇ ਛਾਂ ਨਹੀਂ। ਉਥੇ ਉਤਪਤੀ ਜਾਂ ਤਬਾਹੀ ਭੀ ਨਹੀਂ।
ਤਹ = ਉੱਥੇ, ਉਸ ਅਵਸਥਾ ਵਿਚ, ਸਹਿਜ ਅਵਸਥਾ ਵਿਚ। ਪਾਵਸ = ਵਰਖਾ, {ਨੋਟ: ਵਰਖਾ ਦਾ ਰਾਜਾ ਇੰਦ੍ਰ ਮੰਨਿਆ ਗਿਆ ਹੈ। ਇਸ ਵਾਸਤੇ ਇਥੇ ਇਸ ਦਾ ਢੁਕਵਾਂ ਅਰਥ ਹੈ 'ਇੰਦ੍ਰਪੁਰੀ', ਜਿਥੇ ਵਰਖਾ ਦੀ ਕੋਈ ਥੁੜ ਹੀ ਨਹੀਂ ਹੋ ਸਕਦੀ} ਇੰਦ੍ਰਪੁਰੀ। ਸਿੰਧੁ = ਸਮੁੰਦਰ {ਨੋਟ: ਪੁਰਾਣਾਂ ਅਨੁਸਾਰ ਵਿਸ਼ਨੂ ਭਗਵਾਨ ਖੀਰ ਸਮੁੰਦਰ ਵਿਚ ਨਿਵਾਸ ਰੱਖਦੇ ਹਨ}, ਖੀਰ ਸਮੁੰਦਰ, ਵਿਸ਼ਨੂਪੁਰੀ। ਧੂਪ = ਧੁੱਪ, ਧੁੱਪ ਦਾ ਸੋਮਾ ਸੂਰਜ, ਸੂਰਜਲੋਕ। ਛਹੀਆ = ਛਾਂ, ਚੰਦ੍ਰਲੋਕ। ਉਤਪਤਿ = ਪੈਦਾਇਸ਼ {ਨੋਟ: ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਨੂੰ ਮੰਨਿਆ ਗਿਆ ਹੈ, ਸੋ} ਬ੍ਰਹਮਪੁਰੀ। ਪਰਲਉ = ਨਾਸ, {ਸ਼ਿਵ, ਸਾਰੀ ਸ੍ਰਿਸ਼ਟੀ ਦਾ ਨਾਸ ਕਰਨ ਵਾਲਾ ਹੈ, ਸੋ} ਸ਼ਿਵਪੁਰੀ।(ਉਹ ਅਡੋਲ ਅਵਸਥਾ ਐਸੀ ਹੈ ਕਿ) ਉਸ ਵਿਚ (ਅੱਪੜ ਕੇ ਮਨੁੱਖ ਨੂੰ) ਇੰਦ੍ਰਪੁਰੀ, ਵਿਸ਼ਨੂੰ-ਪੁਰੀ, ਸੂਰਜ-ਲੋਕ, ਚੰਦ੍ਰ-ਲੋਕ, ਬ੍ਰਹਮ-ਪੁਰੀ, ਸ਼ਿਵ-ਪੁਰੀ-(ਕਿਸੇ ਦੀ ਭੀ ਤਾਂਘ) ਨਹੀਂ ਰਹਿੰਦੀ।
 
जीवन मिरतु न दुखु सुखु बिआपै सुंन समाधि दोऊ तह नाही ॥१॥
Jīvan miraṯ na ḏukẖ sukẖ bi▫āpai sunn samāḏẖ ḏo▫ū ṯah nāhī. ||1||
No life or death, no pain or pleasure is felt there. There is only the Primal Trance of Samaadhi, and no duality. ||1||
ਉਥੇ ਜੰਮਣਾ ਤੇ ਮਰਣਾ ਨਹੀਂ ਨਾਂ ਹੀ ਗ਼ਮ ਜਾਂ ਖੁਸ਼ੀ ਮਹਿਸੂਸ ਹੁੰਦੀ ਹੈ।
ਸਮਾਧਿ = ਟਿਕਾਉ, ਜੁੜੀ ਹੋਈ ਸੁਰਤ। ਸੁੰਨ = ਸੁੰਞ, ਮਨ ਦੀ ਉਹ ਹਾਲਤ ਜਿਥੇ ਕੋਈ ਮਾਇਕ ਫੁਰਨਾ ਨਾ ਉਠੇ; ਮਾਇਕ ਫੁਰਨਿਆਂ ਵਲੋਂ ਸੁੰਞ ਵਾਲੀ ਆਤਮਕ ਅਵਸਥਾ। ਸੁੰਨ ਸਮਾਧਿ = ਮਨ ਦੀ ਉਹ ਟਿਕਵੀਂ ਹਾਲਤ ਜਿੱਥੇ ਵਿਕਾਰਾਂ ਵਾਲੇ ਕੋਈ ਫੁਰਨੇ ਨਹੀਂ ਉਠਦੇ। ਦੋਉ = ਦ੍ਵੈਤ, ਵਿਤਕਰਾ, ਮੇਰ-ਤੇਰ ॥੧॥ਨਾਹ (ਹੋਰ ਹੋਰ) ਜੀਊਣ (ਦੀ ਲਾਲਸਾ), ਨਾਹ ਮੌਤ (ਦਾ ਡਰ), ਨਾਹ ਕੋਈ ਦੁਖ, ਨਾਹ ਸੁਖ (ਭਾਵ, ਦੁੱਖ ਤੋਂ ਘਬਰਾਹਟ ਜਾਂ ਸੁਖ ਦੀ ਤਾਂਘ), ਸਹਿਜ ਅਵਸਥਾ ਵਿਚ ਅੱਪੜਿਆਂ ਕੋਈ ਭੀ ਨਹੀਂ ਪੁਂਹਦਾ। ਉਹ ਮਨ ਦੀ ਇਕ ਅਜਿਹੀ ਟਿਕਵੀਂ ਹਾਲਤ ਹੁੰਦੀ ਹੈ ਕਿ ਉਸ ਵਿਚ ਵਿਕਾਰਾਂ ਦਾ ਕੋਈ ਫੁਰਨਾ ਉਠਦਾ ਹੀ ਨਹੀਂ, ਨਾਹ ਹੀ ਕੋਈ ਮੇਰ-ਤੇਰ ਰਹਿ ਜਾਂਦੀ ਹੈ ॥੧॥
 
सहज की अकथ कथा है निरारी ॥
Sahj kī akath kathā hai nirārī.
The description of the state of intuitive poise is indescribable and sublime.
ਉਥੇ ਕੇਵਲ ਅਫੁਰ ਸਮਾਧੀ ਹੈ, ਅਤੇ ਦਵੈਤ-ਭਾਵ ਨਹੀਂ ਸਹਿਜ ਦੀ ਅਵਸਥਾ ਦੀ ਵਾਰਤਾ ਲਾਸਾਨੀ ਅਤੇ ਅਕਹਿ ਹੈ।
ਸਹਜ = {सह जायते इति सहजं} ਜੋ ਜੀਵ ਦੇ ਨਾਲ ਹੀ ਜੰਮਦਾ ਹੈ, ਜੋ ਆਤਮਾ ਦਾ ਆਪਣਾ ਅਸਲਾ ਹੈ, ਰੱਬੀ ਅਸਲਾ, ਸ਼ਾਂਤੀ, ਅਡੋਲਤਾ। ਅਕਥ = ਜੋ ਮੁਕੰਮਲ ਤੌਰ ਤੇ ਬਿਆਨ ਨਾਹ ਕੀਤੀ ਜਾ ਸਕੇ। ਨਿਰਾਰੀ = ਨਿਰਾਲੀ, ਅਨੋਖੀ।ਮਨੁੱਖ ਦੇ ਮਨ ਦੀ ਅਡੋਲਤਾ ਇਕ ਐਸੀ ਹਾਲਤ ਹੈ ਜੋ (ਨਿਰਾਲੀ) ਆਪਣੇ ਵਰਗੀ ਆਪ ਹੀ ਹੈ, (ਇਸ ਵਾਸਤੇ) ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
 
तुलि नही चढै जाइ न मुकाती हलुकी लगै न भारी ॥१॥ रहाउ ॥
Ŧul nahī cẖadẖai jā▫e na mukāṯī halukī lagai na bẖārī. ||1|| rahā▫o.
It is not measured, and it is not exhausted. It is neither light nor heavy. ||1||Pause||
ਇਹ ਨ ਤੋਲੀ ਜਾਂਦੀ ਹੈ ਅਤੇ ਨਾਂ ਹੀ ਮੁਕਦੀ ਹੈ। ਨਾਂ ਇਹ ਹੌਲੀ ਹੈ ਅਤੇ ਨਾਂ ਹੀ ਬੋਝਲ। ਠਹਿਰਾਉ।
ਤੁਲਿ = ਤੱਕੜੀ ਉੱਤੇ। ਤੁਲਿ ਨਹੀ ਬਢੈ = ਤੋਲੀ ਨਹੀਂ ਜਾ ਸਕਦੀ, ਮਿਤ ਨਹੀਂ ਪਾਈ ਜਾ ਸਕਦੀ। ਜਾਇ ਨ ਮੁਕਾਤੀ = ਮੁਕਾਈ ਨਹੀਂ ਜਾ ਸਕਦੀ, ਉਸ ਦਾ ਅੰਤ ਨਹੀਂ ਪੈ ਸਕਦਾ ॥੧॥ ਰਹਾਉ ॥ਇਹ ਅਵਸਥਾ ਕਿਸੇ ਚੰਗੇ ਤੋਂ ਚੰਗੇ ਸੁਖ ਨਾਲ ਭੀ ਸਾਵੀਂ ਤੋਲੀ-ਮਿਣੀ ਨਹੀਂ ਜਾ ਸਕਦੀ। (ਦੁਨੀਆ ਵਿਚ ਕੋਈ ਐਸਾ ਸੁਖ-ਐਸ਼੍ਵਰਜ ਨਹੀਂ ਹੈ ਜਿਸ ਦੇ ਟਾਕਰੇ ਤੇ ਇਹ ਆਖਿਆ ਜਾ ਸਕੇ ਕਿ 'ਸਹਿਜ' ਅਵਸਥਾ ਇਸ ਤੋਂ ਘਟੀਆ ਹੈ ਜਾਂ ਵਧੀਆ ਹੈ)। ਇਹ ਨਹੀਂ ਕਿਹਾ ਜਾ ਸਕਦਾ ਕਿ (ਦੁਨੀਆ ਦੇ ਵਧੀਆ ਤੋਂ ਵਧੀਆ ਕਿਸੇ ਸੁਖ ਨਾਲੋਂ) ਇਹ ਹੌਲੇ ਮੇਲ ਦੀ ਹੈ ਜਾਂ ਚੰਗੀ ਹੈ (ਭਾਵ, ਦੁਨੀਆ ਦਾ ਕੋਈ ਭੀ ਸੁਖ ਇਸ ਅਵਸਥਾ ਨਾਲ ਬਰਾਬਰੀ ਨਹੀਂ ਕਰ ਸਕਦਾ) ॥੧॥ ਰਹਾਉ ॥
 
अरध उरध दोऊ तह नाही राति दिनसु तह नाही ॥
Araḏẖ uraḏẖ ḏo▫ū ṯah nāhī rāṯ ḏinas ṯah nāhī.
Neither lower nor upper worlds are there; neither day nor night are there.
ਹੇਠਲਾ ਲੋਕ ਅਤੇ ਉਪਰਲਾ ਦੋਨੋਂ ਹੀ ਉਥੇ ਨਹੀਂ। ਰੈਣ ਅਤੇ ਦਿਹੁੰ ਭੀ ਉਥੇ ਨਹੀਂ।
ਅਰਧ = ਨੀਵਾਂ। ਉਰਧ = ਉੱਚਾ। ਅਰਧ ਉਰਧ ਦੋਊ = ਅਰਧ ਉਰਧ ਦਾ ਵਿਤਕਰਾ, ਨੀਵੇਂ ਉੱਚੇ ਦਾ ਵਿਤਕਰਾ, ਇਹ ਖ਼ਿਆਲ ਕਿ ਫਲਾਣਾ ਉੱਚੀ ਜਾਤ ਆਦਿਕ ਦਾ ਹੈ ਤੇ ਫਲਾਣਾ ਨੀਵੀਂ ਦਾ। ਰਾਤਿ ਦਿਨਸੁ ਤਹ ਨਾਹੀ = ਉਸ ਸਹਿਜ ਅਵਸਥਾ ਵਿਚ ਜੀਵਾਂ ਦੀ ਰਾਤ ਵਾਲੀ ਹਾਲਤ ਭੀ ਨਹੀਂ ਤੇ ਦਿਨ ਵਾਲੀ ਭੀ ਨਹੀਂ। ਜੀਵ ਰਾਤ ਸੌਂ ਕੇ ਗੁਜ਼ਾਰ ਦੇਂਦੇ ਹਨ ਤੇ ਦਿਨ ਮਾਇਆ ਦੀ ਭਟਕਣਾ ਵਿਚ = ਇਹ ਦੋਵੇਂ ਗੱਲਾਂ ਸਹਿਜ ਅਵਸਥਾ ਵਿਚ ਨਹੀਂ ਹੁੰਦੀਆਂ। ਗ਼ਫ਼ਲਤ ਦੀ ਨੀਂਦ ਤੇ ਮਾਇਆ ਵਲ ਭਟਕਣਾ = ਇਹਨਾਂ ਦੋਹਾਂ ਦਾ ਉੱਥੇ ਅਭਾਵ ਹੈ।'ਸਹਿਜ' ਵਿਚ ਅੱਪੜਿਆਂ ਨੀਵੇਂ ਉੱਚੇ ਵਾਲਾ ਕੋਈ ਵਿਤਕਰਾ ਨਹੀਂ ਰਹਿੰਦਾ; (ਇੱਥੇ ਅੱਪੜਿਆ ਮਨੁੱਖ) ਨਾਹ ਗ਼ਫ਼ਲਤ ਦੀ ਨੀਂਦ (ਸੌਂਦਾ ਹੈ), ਨਾਹ ਮਾਇਆ ਦੀ ਭਟਕਣਾ (ਵਿਚ ਭਟਕਦਾ ਹੈ)
 
जलु नही पवनु पावकु फुनि नाही सतिगुर तहा समाही ॥२॥
Jal nahī pavan pāvak fun nāhī saṯgur ṯahā samāhī. ||2||
There is no water, wind or fire; there, the True Guru is contained. ||2||
ਫਿਰ ਉਥੇ ਪਾਣੀ ਹਵਾ ਅਤੇ ਅੱਗ ਨਹੀਂ। ਸੱਚਾ ਗੁਰੂ ਉਥੇ ਰਮ ਰਿਹਾ ਹੈ।
ਜਲੁ = ਪਾਣੀ, (ਸੰਸਾਰ-ਸਮੁੰਦਰ ਦੇ ਵਿਕਾਰਾਂ ਦਾ) ਜਲ। ਪਵਨੁ = ਹਵਾ, ਮਨ ਦੀ ਚੰਚਲਤਾ। ਪਾਵਕੁ = ਅੱਗ, ਤ੍ਰਿਸ਼ਨਾ ਦੀ ਅੱਗ ॥੨॥(ਕਿਉਂਕਿ) ਉਸ ਅਵਸਥਾ ਵਿਚ ਵਿਸ਼ੇ-ਵਿਕਾਰ, ਚੰਚਲਤਾ ਅਤੇ ਤ੍ਰਿਸ਼ਨਾ-ਇਹਨਾਂ ਦਾ ਨਾਮ-ਨਿਸ਼ਾਨ ਨਹੀਂ ਰਹਿੰਦਾ। (ਬੱਸ!) ਸਤਿਗੁਰੂ ਹੀ ਸਤਿਗੁਰੂ ਉਸ ਅਵਸਥਾ ਸਮੇ (ਮਨੁੱਖ ਦੇ ਹਿਰਦੇ ਵਿਚ) ਟਿਕੇ ਹੁੰਦੇ ਹਨ ॥੨॥
 
अगम अगोचरु रहै निरंतरि गुर किरपा ते लहीऐ ॥
Agam agocẖar rahai niranṯar gur kirpā ṯe lahī▫ai.
The Inaccessible and Unfathomable Lord dwells there within Himself; by Guru's Grace, He is found.
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਪੁਰਖ ਉਥੇ ਆਪਣੇ ਆਪ ਦੇ ਅੰਦਰ ਨਿਵਾਸ ਰੱਖਦਾ ਹੈ।
ਅਗਮ = ਜਿਸ ਤਕ ਪਹੁੰਚ ਨਾਹ ਹੋ ਸਕੇ, ਅਪਹੁੰਚ। ਅਗੋਚਰੁ = ਅ-ਗੋ-ਚਰੁ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋਵੇ। ਨਿਰੰਤਰਿ = {ਅੰਤਰ = ਵਿੱਥ} ਵਿੱਛ ਤੋਂ ਬਿਨਾ, ਇਕ-ਰਸ, ਸਦਾ ਹੀ।ਤਦੋਂ ਅਪਹੁੰਚ ਤੇ ਅਗੋਚਰ ਪਰਮਾਤਮਾ (ਭੀ ਮਨੁੱਖ ਦੇ ਹਿਰਦੇ ਵਿਚ) ਇੱਕ-ਰਸ ਸਦਾ (ਪਰਗਟ ਹੋਇਆ) ਰਹਿੰਦਾ ਹੈ, (ਪਰ) ਉਹ ਮਿਲਦਾ ਸਤਿਗੁਰੂ ਦੀ ਮਿਹਰ ਨਾਲ ਹੀ ਹੈ।
 
कहु कबीर बलि जाउ गुर अपुने सतसंगति मिलि रहीऐ ॥३॥४॥४८॥
Kaho Kabīr bal jā▫o gur apune saṯsangaṯ mil rahī▫ai. ||3||4||48||
Says Kabeer, I am a sacrifice to my Guru; I remain in the Saadh Sangat, the Company of the Holy. ||3||4||48||
ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ ਕਬੀਰ ਜੀ ਆਖਦੇ ਹਨ, ਮੈਂ ਆਪਣੇ ਗੁਰਾਂ ਤੋਂ ਕੁਰਬਾਨ ਹਾਂ ਅਤੇ ਸਾਧ ਸੰਗਤ ਨਾਲ ਜੁੜਿਆ ਰਹਿੰਦਾ ਹਾਂ।
xxx ॥੩॥੪॥੪੮॥ਹੇ ਕਬੀਰ! (ਤੂੰ ਭੀ) ਆਖ-ਮੈਂ ਆਪਣੇ ਗੁਰੂ ਤੋਂ ਸਦਕੇ ਹਾਂ, ਮੈਂ (ਆਪਣੇ ਗੁਰੂ ਦੀ) ਸੁਹਣੀ ਸੰਗਤ ਵਿਚ ਹੀ ਜੁੜਿਆ ਰਹਾਂ ॥੩॥੪॥੪੮॥
 
गउड़ी ॥
Ga▫oṛī.
Gauree:
ਗਉੜੀ।
xxxXXX
 
पापु पुंनु दुइ बैल बिसाहे पवनु पूजी परगासिओ ॥
Pāp punn ḏu▫e bail bisāhe pavan pūjī pargāsi▫o.
With both sin and virtue, the ox of the body is purchased; the air of the breath is the capital which has appeared.
ਦੋਨੋਂ ਨੇਕੀਆਂ ਅਤੇ ਬਦੀਆਂ ਨਾਲ ਦੇਹਿ ਦਾ ਬਲਦ ਮੁੱਲ ਲਿਆ ਗਿਆ ਹੈ ਅਤੇ ਜਿੰਦ ਜਾਨ ਰਾਸ ਵਜੋਂ ਪਰਗਟ ਹੋਈ ਹੈ।
ਬੈਲ = ਬਲਦ। ਬਿਸਾਹੇ = ਖ਼ਰੀਦੇ ਹਨ। ਪਵਨੁ = ਸੁਆਸ। ਪੂਜੀ = ਰਾਸ। ਪਰਗਾਸਿਓ = ('ਸਾਰਾ ਸੰਸਾਰ') ਪਰਗਟ ਹੋਇਆ ਹੈ, ਜੰਮਿਆ ਹੈ।(ਸਾਰੇ ਸੰਸਾਰੀ ਜੀਵ-ਰੂਪ ਵਣਜਾਰਿਆਂ ਨੇ) ਪਾਪ ਅਤੇ ਪੁੰਨ ਦੋ ਬਲਦ ਮੁੱਲ ਲਏ ਹਨ, ਸੁਆਸਾਂ ਦੀ ਪੂੰਜੀ ਲੈ ਕੇ ਜੰਮੇ ਹਨ (ਭਾਵ, ਮਾਨੋ, ਜਗਤ ਵਿਚ ਵਪਾਰ ਕਰਨ ਆਏ ਹਨ)।
 
त्रिसना गूणि भरी घट भीतरि इन बिधि टांड बिसाहिओ ॥१॥
Ŧarisnā gūṇ bẖarī gẖat bẖīṯar in biḏẖ tāʼnd bisāhi▫o. ||1||
The bag on its back is filled with desire; this is how we purchase the herd. ||1||
ਇਸ ਤਰੀਕੇ ਨਾਲ ਵੱਗ ਖਰੀਦਿਆਂ ਗਿਆ ਹੈ। ਬਲਦ ਦੀ ਪਿੱਠ ਉਪਰ ਦੀ ਦਿਲ ਦੀ ਬੋਰੀ ਅੰਦਰੋਂ ਖਾਹਿਸ਼ਾਂ ਨਾਲ ਭਰੀ ਹੋਈ ਹੈ।
ਗੂਣਿ = ਛੱਟ, ਜਿਸ ਵਿਚ ਸੌਦਾ ਪਾਇਆ ਹੁੰਦਾ ਹੈ। ਘਟ ਭੀਤਰਿ = ਹਿਰਦੇ ਵਿਚ। ਇਨ ਬਿਧਿ = ਇਸ ਤਰੀਕੇ ਨਾਲ। ਟਾਂਡ = ਮਾਲ, ਸੌਦਾ, ਵਪਾਰ ਦੇ ਮਾਲ ਨਾਲ ਲੱਦਿਆ ਹੋਇਆ ਬੈਲਾਂ ਦਾ ਵੱਗ। ਬਿਸਾਹਿਓ = ਖ਼ਰੀਦਿਆ ਹੈ ॥੧॥(ਹਰੇਕ ਦੇ) ਹਿਰਦੇ ਵਿਚ ਤ੍ਰਿਸ਼ਨਾ ਦੀ ਛੱਟ ਲੱਦੀ ਪਈ ਹੈ। ਸੋ, ਇਸ ਤਰ੍ਹਾਂ (ਇਹਨਾਂ ਜੀਵਾਂ ਨੇ) ਮਾਲ ਲੱਦਿਆ ਹੈ ॥੧॥
 
ऐसा नाइकु रामु हमारा ॥
Aisā nā▫ik rām hamārā.
My Lord is such a wealthy merchant!
ਇਹੋ ਜਿਹਾ ਮਾਲਦਾਰ ਸ਼ਾਹੂਕਾਰ ਹੈ ਮੇਰਾ ਸੁਆਮੀ!
ਨਾਇਕੁ = ਸ਼ਾਹ।ਸਾਡਾ ਪ੍ਰਭੂ ਕੁਝ ਅਜਿਹਾ ਸ਼ਾਹ ਹੈ,
 
सगल संसारु कीओ बनजारा ॥१॥ रहाउ ॥
Sagal sansār kī▫o banjārā. ||1|| rahā▫o.
He has made the whole world his peddler. ||1||Pause||
ਸਾਰੇ ਜ਼ਹਾਨ ਨੂੰ ਉਸਨੇ ਆਪਣਾ ਛੋਟਾ ਹਟਵਾਣੀਆ ਬਣਾਇਆ ਹੋਇਆ ਹੈ। ਠਹਿਰਾਉ।
xxx ॥੧॥ ਰਹਾਉ ॥ਕਿ ਉਸ ਨੇ ਸਾਰੇ ਜਗਤ (ਭਾਵ, ਸਾਰੇ ਸੰਸਾਰੀ ਜੀਵਾਂ) ਨੂੰ ਵਪਾਰੀ ਬਣਾ (ਕੇ ਜਗਤ ਵਿਚ) ਘੱਲਿਆ ਹੈ ॥੧॥ ਰਹਾਉ ॥
 
कामु क्रोधु दुइ भए जगाती मन तरंग बटवारा ॥
Kām kroḏẖ ḏu▫e bẖa▫e jagāṯī man ṯarang batvārā.
Sexual desire and anger are the tax-collectors, and the waves of the mind are the highway robbers.
ਵਿਸ਼ੇ-ਭੋਗ ਅਤੇ ਗੁੱਸਾ ਦੋਨੋਂ ਮਸੂਲੀਏ ਹਨ ਅਤੇ ਚਿੱਤ ਦੀਆਂ ਲਹਿਰਾਂ ਰਾਹ-ਮਾਰ ਡਾਕੂ ਬਣ ਗਈਆਂ ਹਨ।
ਜਗਾਤੀ = ਮਸੂਲੀਏ। ਮਤ ਤਰੰਗ = ਮਨ ਦੇ ਤਰੰਗ, ਮਨ ਦੀਆਂ ਲਹਿਰਾਂ। ਬਟਵਾਰਾ = ਡਾਕੂ, ਲੁਟੇਰੇ।ਕਾਮ ਅਤੇ ਕ੍ਰੋਧ ਦੋਵੇਂ (ਇਹਨਾਂ ਜੀਵ-ਵਪਾਰੀਆਂ ਦੇ ਰਾਹ ਵਿਚ ਮਸੂਲੀਏ ਬਣੇ ਹੋਏ ਹਨ (ਭਾਵ, ਸੁਆਸਾਂ ਦੀ ਪੂੰਜੀ ਦਾ ਕੁਝ ਹਿੱਸਾ ਕਾਮ ਅਤੇ ਕ੍ਰੋਧ ਵਿਚ ਫਸਣ ਨਾਲ ਮੁੱਕਦਾ ਜਾ ਰਿਹਾ ਹੈ), ਜੀਵਾਂ ਦੇ ਮਨਾਂ ਦੇ ਤਰੰਗ ਲੁਟੇਰੇ ਬਣ ਰਹੇ ਹਨ (ਭਾਵ, ਮਨ ਦੇ ਕਈ ਕਿਸਮ ਦੇ ਤਰੰਗ ਉਮਰ ਦਾ ਕਾਫ਼ੀ ਹਿੱਸਾ ਖ਼ਰਚ ਕਰੀ ਜਾ ਰਹੇ ਹਨ।)
 
पंच ततु मिलि दानु निबेरहि टांडा उतरिओ पारा ॥२॥
Pancẖ ṯaṯ mil ḏān niberėh tāʼndā uṯri▫o pārā. ||2||
The five elements join together and divide up their loot. This is how our herd is disposed of! ||2||
ਪੰਜ ਪ੍ਰਾਣ ਨਾਸਕ ਪਾਪ ਇਕੱਠੇ ਹੋ ਲੁੱਟ ਦੇ ਮਾਲ ਨੂੰ ਵੰਡ ਲੈਂਦੇ ਹਨ। ਇਸ ਤਰ੍ਹਾਂ ਵੱਗ ਪਾਰ ਲੰਘ ਜਾਂਦਾ (ਮਰ ਮੁਕਦਾ) ਹੈ।
ਪੰਚ ਤਤੁ = ਪੰਜ ਤੱਤੀ ਸਰੀਰ। ਦਾਨੁ = ਬਖ਼ਸ਼ਸ਼, ਰੱਬ ਵਲੋਂ ਮਿਲੀ ਹੋਈ ਸੁਆਸਾਂ ਦੀ ਪੂੰਜੀ-ਰੂਪ ਬਖ਼ਸ਼ਸ਼। ਨਿਬੇਰਹਿ = ਮੁਕਾਉਂਦੇ ਹਨ। ਟਾਂਡਾ = ਲੱਦਿਆ ਹੋਇਆ ਵਪਾਰ ਦਾ ਮਾਲ। ਉਤਰਿਓ ਪਾਰਾ = ਅਗਲੇ ਪਾਸੇ ਲੰਘ ਜਾਂਦਾ ਹੈ ॥੨॥ਇਹ ਕਾਮ ਕ੍ਰੋਧ ਅਤੇ ਮਨ-ਤਰੰਗ ਮਨੁੱਖਾ-ਸਰੀਰ ਨਾਲ ਮਿਲ ਕੇ ਸਾਰੀ ਦੀ ਸਾਰੀ ਉਮਰ-ਰੂਪ ਰਾਸ ਮੁਕਾਈ ਜਾ ਰਹੇ ਹਨ, ਅਤੇ ਤ੍ਰਿਸ਼ਨਾ-ਰੂਪ ਮਾਲ (ਜੋ ਜੀਵਾਂ ਨੇ ਲੱਦਿਆ ਹੋਇਆ ਹੈ, ਹੂ-ਬ-ਹੂ) ਪਾਰਲੇ ਬੰਨੇ ਲੰਘਦਾ ਜਾ ਰਿਹਾ ਹੈ (ਭਾਵ, ਜੀਵ ਜਗਤ ਤੋਂ ਨਿਰੀ ਤ੍ਰਿਸ਼ਨਾ ਹੀ ਆਪਣੇ ਨਾਲ ਲਈ ਜਾਂਦੇ ਹਨ) ॥੨॥
 
कहत कबीरु सुनहु रे संतहु अब ऐसी बनि आई ॥
Kahaṯ Kabīr sunhu re sanṯahu ab aisī ban ā▫ī.
Says Kabeer, listen, O Saints: This is the state of affairs now!
ਕਬੀਰ ਜੀ ਆਖਦੇ ਹਨ, ਸੁਣੋ ਹੇ ਸਾਧੂਓ! ਹੁਣ ਇਸ ਤਰ੍ਹਾਂ ਦੀ ਹਾਲਤ ਆ ਬਣੀ ਹੈ।
ਅਬ = ਹੁਣ (ਜਦੋਂ ਰਾਮ ਦੇ ਨਾਮ ਦੀ ਘਾਟੀ ਚੜ੍ਹਨੀ ਸ਼ੁਰੂ ਕੀਤੀ)। ਐਸੀ ਬਨਿ ਆਈ = ਅਜਿਹੀ ਹਾਲਤ ਬਣ ਗਈ ਹੈ।ਕਬੀਰ ਆਖਦਾ ਹੈ-ਹੇ ਸੰਤ ਜਨੋ! ਸੁਣੋ, ਹੁਣ ਅਜਿਹੀ ਹਾਲਤ ਬਣ ਰਹੀ ਹੈ,
 
घाटी चढत बैलु इकु थाका चलो गोनि छिटकाई ॥३॥५॥४९॥
Gẖātī cẖadẖaṯ bail ik thākā cẖalo gon cẖẖitkā▫ī. ||3||5||49||
Going uphill, the ox has grown weary; throwing off his load, he continues on his journey. ||3||5||49||
ਉੱਚੀ ਪਹਾੜੀ ਤੇ ਚੜ੍ਹਦਿਆਂ ਇਕ ਬਲਦ ਹਾਰ ਗਿਆ ਹੈ ਅਤੇ ਆਪਣੀ ਬੋਰੀ ਸੁੱਟ ਕੇ ਉਹ ਆਪਣੇ ਸਫਰ ਤੇ ਚਲਦਾ ਬਣਿਆ ਹੈ।
ਬੈਲੁ ਇਕੁ = (ਪਾਪ ਤੇ ਪੁੰਨ ਦੋ ਬੈਲਾਂ ਵਿਚੋਂ) ਇੱਕ ਬੈਲ, ਪਾਪ-ਰੂਪ ਬੈਲ। ਚਲੋ = ਤੁਰ ਪਿਆ (-ਚਲ੍ਯ੍ਯੋ); ਨੋਟ: ਅੱਖਰ 'ਲ' ਦੇ ਹੇਠ ਅੱਧਾ ਯ ਪੜ੍ਹਨਾ ਹੈ {ਇਹ ਲਫ਼ਜ਼ 'ਹੁਕਮੀ ਭਵਿਖਤ' Imperative mood ਨਹੀਂ ਹੈ, ਉਸ ਦਾ ਜੋੜ "ਚਲਹੁ" ਹੁੰਦਾ ਹੈ}। ਗੋਨਿ = (ਤ੍ਰਿਸ਼ਨਾ ਦੀ) ਛੱਟ। ਛਿਟਕਾਈ = ਸੁੱਟ ਕੇ ॥੩॥੫॥੪੯॥ਕਿ ਪ੍ਰਭੂ ਦਾ ਸਿਮਰਨ-ਰੂਪ ਚੜ੍ਹਾਈ ਦਾ ਔਖਾ ਪੈਂਡਾ ਕਰਨ ਵਾਲੇ ਜੀਵ-ਵਣਜਾਰਿਆਂ ਦਾ ਪਾਪ-ਰੂਪ ਇੱਕ ਬਲਦ ਥੱਕ ਗਿਆ ਹੈ। ਉਹ ਬੈਲ ਤ੍ਰਿਸ਼ਨਾ ਦੀ ਛੱਟ ਸੁੱਟ ਕੇ ਨੱਸ ਗਿਆ ਹੈ (ਭਾਵ, ਜੋ ਜੀਵ ਵਣਜਾਰੇ ਨਾਮ ਸਿਮਰਨ ਵਾਲੇ ਔਖੇ ਰਾਹ ਤੇ ਤੁਰਦੇ ਹਨ, ਉਹ ਪਾਪ ਕਰਨੇ ਛੱਡ ਦੇਂਦੇ ਹਨ ਅਤੇ ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੩॥੫॥੪੯॥
 
गउड़ी पंचपदा ॥
Ga▫oṛī pancẖpaḏā.
Gauree, Panch-Padas:
ਗਉੜੀ ਪੰਚਪਦੇ।
xxxXXX
 
पेवकड़ै दिन चारि है साहुरड़ै जाणा ॥
Pevkaṛai ḏin cẖār hai sāhurṛai jāṇā.
For a few short days, the soul-bride stays in her parent's house; then, she must go to her in-laws.
ਇਸਤ੍ਰੀ ਦੇ ਆਪਣੇ ਬਾਪੂ ਦੇ ਘਰ ਵਿੱਚ ਚਾਰ ਦਿਹਾੜੇ ਹਨ, ਉਸ ਨੂੰ ਸਹੁਰੇ ਘਰ ਜਾਣਾ ਪੈਣਾ ਹੈ।
ਪੇਵਕੜੈ = {ਪੇਵਕਾ = ਪਿਉ ਦਾ, ਪੇਵ ਕਾ (ਘਰ)} ਪਿਉ ਦੇ ਘਰ ਵਿਚ, ਇਸ ਸੰਸਾਰ ਵਿਚ। ਸਾਹੁਰੜੈ = ਸਹੁਰੇ ਘਰ ਵਿਚ, ਪਰਲੋਕ ਵਿਚ।(ਜੀਵ-ਇਸਤ੍ਰੀ ਨੇ ਇਸ ਸੰਸਾਰ-ਰੂਪ) ਪੇਕੇ ਘਰ ਵਿਚ ਚਾਰ ਦਿਨ (ਭਾਵ, ਥੋੜੇ ਦਿਨ) ਹੀ ਰਹਿਣਾ ਹੈ, (ਹਰੇਕ ਨੇ ਪਰਲੋਕ-ਰੂਪ) ਸਹੁਰੇ ਘਰ (ਜ਼ਰੂਰ) ਜਾਣਾ ਹੈ।
 
अंधा लोकु न जाणई मूरखु एआणा ॥१॥
Anḏẖā lok na jāṇ▫ī mūrakẖ e▫āṇā. ||1||
The blind, foolish and ignorant people do not know this. ||1||
ਅੰਨ੍ਹੀ ਮੂਡ੍ਹ ਅਤੇ ਨਦਾਨ ਜਨਤਾ ਇਸ ਨੂੰ ਨਹੀਂ ਸਮਝਦੀ।
ਏਆਣਾ = ਅੰਞਾਣ ॥੧॥(ਪਰ) ਅੰਞਾਣਾ ਮੂਰਖ ਅੰਨ੍ਹਾ ਜਗਤ ਨਹੀਂ ਜਾਣਦਾ ॥੧॥
 
कहु डडीआ बाधै धन खड़ी ॥
Kaho dadī▫ā bāḏẖai ḏẖan kẖaṛī.
Tell me, why is the bride wearing her ordinary clothes?
ਦੱਸੋ! ਪਤਨੀ ਕਿਉਂ ਐਨੀ ਬੇਪਰਵਾਹੀ ਨਾਲ ਖਲੋ ਕੇ ਆਪਣੀ ਧੋਤੀ ਬੰਨ੍ਹ ਰਹੀ ਹੈ?
ਕਹੁ = ਦੱਸੋ। ਡਡੀਆ = ਅੱਧੀ ਧੋਤੀ ਜੋ ਘਰ ਵਿਚ ਕੰਮ-ਕਾਜ ਕਰਨ ਵੇਲੇ ਬੰਨ੍ਹੀਦੀ ਹੈ। ਧਨ = ਇਸਤ੍ਰੀ। ਡਡੀਆ...ਖੜੀ = ਇਸਤ੍ਰੀ ਅਜੇ ਘਰ ਦੇ ਕੰਮ-ਕਾਜ ਵਾਲੀ ਧੋਤੀ ਹੀ ਬੰਨ੍ਹ ਕੇ ਖਲੋਤੀ ਹੋਈ ਹੈ, ਜੀਵ-ਇਸਤ੍ਰੀ ਅਜੇ ਲਾ-ਪ੍ਰਵਾਹ ਹੀ ਹੈ।ਦੱਸੋ! (ਇਹ ਕੀਹ ਅਚਰਜ ਖੇਡ ਹੈ?) ਇਸਤ੍ਰੀ ਤਾਂ ਅਜੇ ਘਰ ਦੇ ਕੰਮ-ਕਾਜ ਵਾਲੀ ਅੱਧੀ ਧੋਤੀ ਹੀ ਬੰਨ੍ਹ ਕੇ ਖਲੋਤੀ ਹੈ, ਅੱਧੜ ਵੰਜੇ ਹੀ ਫਿਰਦੀ ਹੈ, (ਭਾਵ, ਜੀਵ-ਇਸਤ੍ਰੀ ਇਸ ਸੰਸਾਰ ਦੇ ਮੋਹ ਵਿਚ ਹੀ ਲਾ-ਪਰਵਾਹ ਹੈ)
 
पाहू घरि आए मुकलाऊ आए ॥१॥ रहाउ ॥
Pāhū gẖar ā▫e muklā▫ū ā▫e. ||1|| rahā▫o.
The guests have arrived at her home, and her Husband has come to take her away. ||1||Pause||
ਪਰਾਹੁਣੇ ਘਰ ਪੁੱਜ ਗਏ ਹਨ ਅਤੇ ਉਸ ਦਾ ਖਸਮ ਉਸ ਨੂੰ ਲੈਣ ਲਈ ਆ ਗਿਆ ਹੈ। ਠਹਿਰਾਉ।
ਪਾਹੂ = ਪ੍ਰਾਹੁਣੇ। ਘਰਿ = ਘਰ ਵਿਚ। ਮੁਕਲਾਊ = ਮੁਕਲਾਵਾ ਲੈ ਜਾਣ ਵਾਲੇ ॥੧॥ ਰਹਾਉ ॥ਮੁਕਲਾਵਾ ਲੈ ਜਾਣ ਵਾਲੇ ਪ੍ਰਾਹੁਣੇ (ਭਾਵ, ਜਿੰਦ ਨੂੰ ਲੈ ਜਾਣ ਵਾਲੇ ਜਮ) ਘਰ ਵਿਚ ਆ ਵੀ ਬੈਠੇ ਹਨ ॥੧॥ ਰਹਾਉ ॥
 
ओह जि दिसै खूहड़ी कउन लाजु वहारी ॥
Oh jė ḏisai kẖūhṛī ka▫un lāj vahārī.
Who has lowered the rope of the breath down, into the well of the world which we see?
ਉਹ ਕੌਣ ਹੈ ਜੋ ਉਸ ਦਿੱਸ ਆਉਂਦੇ ਖੂਹ ਅੰਦਰ ਲੱਜ ਲਟਕਾ ਰਿਹਾ ਹੈ?
ਓਹ ਖੂਹੜੀ = ਉਹ ਸੁੰਦਰ ਜਿਹੀ ਖੂਹੀ। ਜਿ ਦਿਸੈ = ਜੋ ਦਿੱਸ ਰਹੀ ਹੈ। ਉਹ...ਖੂਹੜੀ = ਇਹ ਜੋ ਸੋਹਣੀ ਖੂਹੀ ਦਿੱਸ ਰਹੀ ਹੈ, ਇਹ ਜੋ ਸੁਹਣਾ ਜਗਤ ਦਿੱਸ ਰਿਹਾ ਹੈ। ਕਉਨ = ਕਿਹੜੀ ਜੀਵ-ਇਸਤ੍ਰੀ?ਇਹ ਜੋ ਸੁਹਣੀ ਖੂਹੀ ਦਿੱਸ ਰਹੀ ਹੈ (ਭਾਵ, ਇਹ ਜੋ ਸੁਹਣਾ ਜਗਤ ਦਿੱਸ ਰਿਹਾ ਹੈ) ਇਸ ਵਿਚ ਕਿਹੜੀ ਇਸਤ੍ਰੀ ਲੱਜ ਵਹਾ ਰਹੀ ਹੈ (ਭਾਵ, ਇੱਥੇ ਜੋ ਭੀ ਆਉਂਦਾ ਹੈ, ਆਪਣੀ ਉਮਰ ਸੰਸਾਰਕ ਭੋਗਾਂ ਵਿਚ ਗੁਜ਼ਾਰਨ ਲੱਗ ਪੈਂਦਾ ਹੈ)।
 
लाजु घड़ी सिउ तूटि पड़ी उठि चली पनिहारी ॥२॥
Lāj gẖaṛī si▫o ṯūt paṛī uṯẖ cẖalī panihārī. ||2||
The rope of the breath breaks away from the pitcher of the body, and the water-carrier gets up and departs. ||2||
ਲੱਜ ਤਾਣੀ ਵਾਲੀ ਮੱਘੀ ਨਾਲੋਂ ਟੁਟ ਜਾਂਦੀ ਹੈ ਅਤੇ ਪਾਣੀ ਭਰਨ ਵਾਲੀ ਖੜੀ ਹੋ ਟੁਰ ਜਾਂਦੀ ਹੈ।
ਲਾਜੁ = ਰੱਸੀ {ਲਫ਼ਜ਼ 'ਲਾਜੁ' ਅਤੇ 'ਲਾਜ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। 'ਲਾਜੁ' ਸੰਸਕ੍ਰਿਤ ਦੇ ਲਫ਼ਜ਼ 'ਰੱਜੁ' {रज्जु} ਤੋਂ ਬਣਿਆ ਹੋਇਆ ਹੈ, ਇਸ ਦੇ ਅਖ਼ੀਰ ਵਿਚ (ੁ) ਹੈ। ਸੰਸਕ੍ਰਿਤ ਵਿਚ ਇਹ ਪੁਲਿੰਗ ਸੀ, ਪੁਰਾਣੀ ਤੇ ਨਵੀਂ ਪੰਜਾਬੀ ਵਿਚ ਇਸਤ੍ਰੀ-ਲਿੰਗ ਹੈ। ਲਫ਼ਜ਼ 'ਲਾਜ' ਦਾ ਅਰਥ ਹੈ 'ਸ਼ਰਮ, ਹਯਾ'; ਇਸ ਦੇ ਅੰਤ ਵਿਚ (ੁ) ਨਹੀਂ ਹੈ}। ਵਹਾਰੀ = ਪਾ ਰਹੀ ਹੈ। ਸਿਉ = ਸਮੇਤ। ਪਨਿਹਾਰੀ = ਪਾਣੀ ਭਰਨ ਵਾਲੀ, ਵਿਸ਼ੇ ਭੋਗਣ ਵਾਲਾ ਜੀਵ ॥੨॥ਜਿਸ ਦੀ ਲੱਜ ਘੜੇ ਸਮੇਤ ਟੁੱਟ ਜਾਂਦੀ ਹੈ (ਭਾਵ, ਜਿਸ ਦੀ ਉਮਰ ਮੁੱਕ ਜਾਂਦੀ ਹੈ, ਤੇ ਸਰੀਰ ਢਹਿ ਪੈਂਦਾ ਹੈ) ਉਹ ਪਾਣੀ ਭਰਨ ਵਾਲੀ (ਭਾਵ, ਭੋਗਾਂ ਵਿਚ ਪ੍ਰਵਿਰਤ) ਇੱਥੋਂ ਉੱਠ ਕੇ (ਪਰਲੋਕ ਨੂੰ) ਤੁਰ ਪੈਂਦੀ ਹੈ ॥੨॥
 
साहिबु होइ दइआलु क्रिपा करे अपुना कारजु सवारे ॥
Sāhib ho▫e ḏa▫i▫āl kirpā kare apunā kāraj savāre.
When the Lord and Master is kind and grants His Grace, then her affairs are all resolved.
ਜੇ ਕਰ ਸੁਆਮੀ ਮਿਹਰਬਾਨ ਹੋਵੇ ਅਤੇ ਆਪਣੀ ਮਿਹਰ ਧਾਰੇ ਤਾਂ ਇਸਤਰੀ ਆਪਣੇ ਕੰਮ ਸੁਆਰ ਲਵੇਗੀ।
xxxਜੇ ਪ੍ਰਭੂ-ਮਾਲਕ ਦਿਆਲ ਹੋ ਜਾਏ, (ਜੀਵ-ਇਸਤ੍ਰੀ ਉੱਤੇ) ਮਿਹਰ ਕਰੇ ਤਾਂ ਉਹ (ਜੀਵ-ਇਸਤ੍ਰੀ ਨੂੰ ਸੰਸਾਰ-ਖੂਹੀ ਵਿਚੋਂ ਭੋਗਾਂ ਦਾ ਪਾਣੀ ਕੱਢਣ ਤੋਂ ਬਚਾਣ ਦਾ) ਕੰਮ ਆਪਣਾ ਜਾਣ ਕੇ ਆਪ ਹੀ ਸਿਰੇ ਚੜ੍ਹਾਉਂਦਾ ਹੈ।
 
ता सोहागणि जाणीऐ गुर सबदु बीचारे ॥३॥
Ŧā sohagaṇ jāṇī▫ai gur sabaḏ bīcẖāre. ||3||
Then she is known as the happy soul-bride, if she contemplates the Word of the Guru's Shabad. ||3||
ਕੇਵਲ ਤਦ ਹੀ ਉਹ ਪ੍ਰਸੰਨ-ਪਤਨੀ ਜਾਣੀ ਜਾਂਦੀ ਹੈ, ਜੇਕਰ ਉਹ ਗੁਰਾਂ ਦੇ ਉਪਦੇਸ਼ ਨੂੰ ਸੋਚਦੀ ਸਮਝਦੀ ਹੈ।
ਸੋਹਾਗਣਿ = ਸੋਹਾਗ ਵਾਲੀ, ਖਸਮ ਵਾਲੀ, ਖਸਮ ਨੂੰ ਯਾਦ ਰੱਖਣ ਵਾਲੀ ॥੩॥(ਉਸ ਦੀ ਮਿਹਰ ਨਾਲ ਜੀਵ-ਇਸਤ੍ਰੀ ਜਦੋਂ) ਗੁਰੂ ਦੇ ਸ਼ਬਦ ਨੂੰ ਵਿਚਾਰਦੀ ਹੈ (ਭਾਵ, ਚਿੱਤ ਵਿਚ ਵਸਾਉਂਦੀ ਹੈ) ਤਾਂ ਉਹ ਖਸਮ ਵਾਲੀ ਸਮਝੀ ਜਾਂਦੀ ਹੈ ॥੩॥