Sri Guru Granth Sahib Ji

Ang: / 1430

Your last visited Ang:

किरत की बांधी सभ फिरै देखहु बीचारी ॥
Kiraṯ kī bāʼnḏẖī sabẖ firai ḏekẖhu bīcẖārī.
Bound by the actions she has committed, she wanders around - see this and understand.
ਕੀਤੇ ਹੋਏ ਕਰਮਾਂ ਦਾ ਨਰੜਿਆ ਹੋਇਆ ਹਰ ਕੋਈ ਭਟਕ ਰਿਹਾ ਹੈ। ਅੱਖਾਂ ਖੋਲ੍ਹ ਕੇ ਤੁਸੀਂ ਇਸ ਵੱਲ ਧਿਆਨ ਦਿਉ।
ਕਿਰਤ = ਕੀਤੇ ਹੋਏ (ਕੰਮ)। ਕਿਰਤ ਦੀ ਬਾਂਧੀ = ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ। ਸਭ = ਸਾਰੀ ਸ੍ਰਿਸ਼ਟੀ। ਬੀਚਾਰੀ = ਵਿਚਾਰ ਕੇ।(ਪਰ, ਹੇ ਭਾਈ!) ਜੇ ਵਿਚਾਰ ਕੇ ਵੇਖੋ, (ਇੱਥੇ ਤਾਂ) ਸਾਰੀ ਲੁਕਾਈ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ ਭਟਕ ਰਹੀ ਹੈ।
 
एस नो किआ आखीऐ किआ करे विचारी ॥४॥
Ės no ki▫ā ākẖī▫ai ki▫ā kare vicẖārī. ||4||
What can we say to her? What can the poor soul-bride do? ||4||
ਇਸ ਨੂੰ ਕੀ ਕਹੀਏ? ਇਹ ਗਰੀਬਣੀ ਕੀ ਕਰ ਸਕਦੀ ਹੈ?
ਏਸ ਨੋ = ਇਸ ਜੀਵ ਨੂੰ। ਵਿਚਾਰੀ = ਨਿਤਾਣੀ ਜੀਵ-ਇਸਤ੍ਰੀ ॥੪॥ਇਸ ਜੀਵ-ਇਸਤ੍ਰੀ ਨੂੰ ਕੀਹ ਦੋਸ਼? ਇਹ ਨਮਾਣੀ ਕੀਹ ਕਰ ਸਕਦੀ ਹੈ? ॥੪॥
 
भई निरासी उठि चली चित बंधि न धीरा ॥
Bẖa▫ī nirāsī uṯẖ cẖalī cẖiṯ banḏẖ na ḏẖīrā.
Disappointed and hopeless, she gets up and departs. There is no support or encouragement in her consciousness.
ਬੇ-ਉਮੀਦ ਹੋ ਉਹ ਖੜੀ ਹੋ ਟੁਰ ਜਾਂਦੀ ਹੈ। ਉਸ ਦੇ ਮਨ ਅੰਦਰ ਕੋਈ ਆਸਰਾ ਤੇ ਸ਼ਾਤੀ ਨਹੀਂ।
ਨਿਰਾਸੀ = ਆਸਾਂ ਪੂਰੀਆਂ ਹੋਣ ਤੋਂ ਬਿਨਾ ਹੀ। ਨ ਬੰਧਿ = ਨ ਬੰਧੈ, ਨਹੀਂ ਬੱਝਦੀ। ਧੀਰਾ = ਧੀਰਜ, ਟਿਕਾਉ।ਆਸਾਂ ਸਿਰੇ ਨਹੀਂ ਚੜ੍ਹਦੀਆਂ, ਮਨ ਧੀਰਜ ਨਹੀਂ ਫੜਦਾ ਤੇ (ਜੀਵ-ਇਸਤ੍ਰੀ ਇੱਥੋਂ) ਉੱਠ ਤੁਰਦੀ ਹੈ।
 
हरि की चरणी लागि रहु भजु सरणि कबीरा ॥५॥६॥५०॥
Har kī cẖarṇī lāg rahu bẖaj saraṇ kabīrā. ||5||6||50||
So remain attached to the Lord's Lotus Feet, and hurry to His Sanctuary, Kabeer! ||5||6||50||
ਵਾਹਿਗੁਰੂ ਦੇ ਪੈਰਾ ਨਾਲ ਜੁੜਿਆ ਰਹੁ ਅਤੇ ਦੌੜ ਕੇ ਉਸ ਦੀ ਪਨਾਹ ਲੈ, ਹੇ ਕਬੀਰ!
ਭਜੁ = ਪਉ ॥੫॥੬॥੫੦॥ਹੇ ਕਬੀਰ! (ਇਸ ਨਿਰਾਸਤਾ ਤੋਂ ਬਚਣ ਲਈ) ਤੂੰ ਪ੍ਰਭੂ ਦੀ ਚਰਨੀਂ ਲੱਗਾ ਰਹੁ, ਪ੍ਰਭੂ ਦਾ ਆਸਰਾ ਲਈ ਰੱਖ ॥੫॥੬॥੫੦॥
 
गउड़ी ॥
Ga▫oṛī.
Gauree:
ਗਉੜੀ।
xxxXXX
 
जोगी कहहि जोगु भल मीठा अवरु न दूजा भाई ॥
Jogī kahėh jog bẖal mīṯẖā avar na ḏūjā bẖā▫ī.
The Yogi says that Yoga is good and sweet, and nothing else is, O Siblings of Destiny.
ਯੋਗੀ ਆਖਦਾ ਹੈ ਯੋਗ ਹੀ ਚੰਗਾ ਅਤੇ ਮਿੱਠਾ ਹੈ ਅਤੇ ਹੋਰ ਕੁਛ ਭੀ ਨਹੀਂ ਹੇ ਭਰਾ!
ਕਹਹਿ = ਆਖਦੇ ਹਨ। ਭਲ = ਚੰਗਾ। ਅਵਰੁ = ਕੋਈ ਹੋਰ ਸਾਧਨ। ਭਾਈ = ਹੇ ਭਾਈ!ਜੋਗੀ ਆਖਦੇ ਹਨ-ਹੇ ਭਾਈ! ਜੋਗ (ਦਾ ਮਾਰਗ ਹੀ) ਚੰਗਾ ਤੇ ਮਿੱਠਾ ਹੈ, (ਇਸ ਵਰਗਾ) ਹੋਰ ਕੋਈ (ਸਾਧਨ) ਨਹੀਂ ਹੈ।
 
रुंडित मुंडित एकै सबदी एइ कहहि सिधि पाई ॥१॥
Rundiṯ mundiṯ ekai sabḏī e▫e kahėh siḏẖ pā▫ī. ||1||
Those who shave their heads, and those who amputate their limbs, and those who utter only a single word, all say that they have attained the spiritual perfection of the Siddhas. ||1||
ਮੋਨੇ, ਅੰਗ ਭੰਗ ਤੇ ਇਕੋ ਸ਼ਬਦ ਬੋਲਣ ਵਾਲੇ ਇਹ ਆਖਦੇ ਹਨ ਕਿ ਉਨ੍ਹਾਂ ਨੇ ਪੂਰਨਤਾ ਪਰਾਪਤ ਕਰ ਲਈ ਹੈ।
ਰੁੰਡ = ਸਿਰ ਤੋਂ ਬਿਨਾ ਨਿਰਾ ਧੜ। ਰੁੰਡਿਤ ਮੁੰਡਿਤ = ਰੋਡ-ਮੋਡ ਕੀਤੇ ਹੋਏ ਸਿਰਾਂ ਵਾਲੇ, ਸਰੇਵੜੇ ਤੇ ਸੰਨਿਆਸੀ। ਏਕ ਸਬਦੀ = ਅਲੱਖ ਅਲੱਖ ਆਖਣ ਵਾਲੇ ਅਵਧੂਤ, ਗੁਸਾਈਂ ਦੱਤ ਮਤ ਦੇ ਲੋਕ, ਜੋ ਲੱਕ ਨਾਲ ਉੱਨ ਦੇ ਰੱਸੇ ਬੰਨ੍ਹ ਰਖਦੇ ਹਨ ਤੇ ਹੱਥਾਂ ਵਿਚ ਚਿੱਪੀਆਂ ਰੱਖਦੇ ਹਨ। ਏਇ = ਇਹ ਸਾਰੇ। ਸਿਧਿ = ਸਫਲਤਾ ॥੧॥ਸਰੇਵੜੇ ਸੰਨਿਆਸੀ ਅਵਧੂਤ, ਇਹ ਸਾਰੇ ਆਖਦੇ ਹਨ-ਅਸਾਂ ਹੀ ਸਿੱਧੀ ਲੱਭੀ ਹੈ ॥੧॥
 
हरि बिनु भरमि भुलाने अंधा ॥
Har bin bẖaram bẖulāne anḏẖā.
Without the Lord, the blind ones are deluded by doubt.
ਵਾਹਿਗੁਰੂ ਦੇ ਬਗੈਰ, ਅੰਨ੍ਹੇ ਮਨੁੱਖ, ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।
ਭਰਮਿ = ਭਰਮ ਵਿਚ, ਭੁਲੇਖੇ ਵਿਚ।ਅੰਨ੍ਹੇ ਲੋਕ ਪਰਮਾਤਮਾ ਨੂੰ ਵਿਸਾਰ ਕੇ (ਪ੍ਰਭੂ ਦਾ ਸਿਮਰਨ ਛੱਡ ਕੇ) ਭੁਲੇਖੇ ਵਿਚ ਪਏ ਹੋਏ ਹਨ;
 
जा पहि जाउ आपु छुटकावनि ते बाधे बहु फंधा ॥१॥ रहाउ ॥
Jā pėh jā▫o āp cẖẖutkāvan ṯe bāḏẖe baho fanḏẖā. ||1|| rahā▫o.
And those, to whom I go to find release - they themselves are bound by all sorts of chains. ||1||Pause||
ਜਿਨ੍ਹਾਂ ਕੋਲ ਮੈਂ ਆਪਣੇ ਆਪ ਦੀ ਖਲਾਸੀ ਕਰਾਉਣ ਲਈ ਜਾਂਦਾ ਹਾਂ, ਉਹ ਆਪ ਬਹੁਤ ਸਾਰੀਆਂ ਜੰਜੀਰਾ ਨਾਲ ਜਕੜੇ ਹੋਏ ਹਨ। ਠਹਿਰਾੳ।
ਜਾ ਪਹਿ = ਜਿਸ ਕੋਲ। ਜਾਉ = ਮੈਂ ਜਾਂਦਾ ਹਾਂ। ਆਪੁ = ਆਪਾ-ਭਾਵ, ਹਉਮੈ। ਛੁਟਕਾਵਨਿ = ਦੂਰ ਕਰਾਣ ਲਈ। ਤੇ = ਉਹ ਸਾਰੇ। ਫੰਧਾ = ਫਾਹੀਆਂ ਵਿਚ ॥੧॥ ਰਹਾਉ ॥(ਇਹੀ ਕਾਰਨ ਹੈ ਕਿ) ਮੈਂ ਜਿਸ ਜਿਸ ਕੋਲ ਹਉਮੈ ਤੋਂ ਛੁਟਕਾਰਾ ਕਰਾਣ ਜਾਂਦਾ ਹਾਂ, ਉਹ ਸਾਰੇ ਆਪ ਹੀ ਹਉਮੈ ਦੀਆਂ ਕਈ ਫਾਹੀਆਂ ਵਿਚ ਬੱਝੇ ਹੋਏ ਹਨ ॥੧॥ ਰਹਾਉ ॥
 
जह ते उपजी तही समानी इह बिधि बिसरी तब ही ॥
Jah ṯe upjī ṯahī samānī ih biḏẖ bisrī ṯab hī.
The soul is re-absorbed into that from which it originated, when one leaves this path of errors.
ਜਦ ਬੰਦਾ ਇਸ ਕਿਸਮ ਦਾ ਹੰਕਾਰ ਭੁੱਲ ਜਾਂਦਾ ਹੈ, ਤਾਂ ਆਤਮਾ ਉਸ ਵਿੱਚ ਲੀਨ ਹੋ ਜਾਂਦੀ ਹੈ, ਜਿਥੋ ਇਹ ਪੈਦਾ ਹੋਈ ਸੀ।
ਜਹ ਤੇ = ਜਿਸ ਥਾਂ ਤੋਂ, ਜਿਸ ਕਾਰਨ ਤੋਂ। ਉਪਜੀ = ਪੈਦਾ ਹੋਈ ਹੈ, ਇਹ ਹਉਮੈ ਵਾਲੀ ਹਾਲਤ ਪੈਦਾ ਹੋਈ ਹੈ। ਤਹੀ = ਉਸੇ ਵਿਚ, ਉਸੇ ਕਾਰਨ ਵਿਚ (ਜਿਸ ਨੇ ਹਉਮੈ ਪੈਦਾ ਕੀਤੀ) {ਨੋਟ: ਇਸ 'ਉਪਜੀ' ਹਉਮੈ ਦਾ ਕਾਰਨ 'ਰਹਾਉ' ਦੀ ਤੁਕ ਵਿਚ ਦਿੱਤਾ ਗਿਆ ਹੈ, ਉਹ ਹੈ 'ਹਰਿ ਬਿਨੁ' ਭਾਵ, ਪ੍ਰਭੂ ਤੋਂ ਵਿਛੋੜਾ}। ਸਮਾਨੀ = ਸਮਾਈ ਹੋਈ ਹੈ, ਸਾਰੀ ਲੋਕਾਈ ਟਿਕੀ ਪਈ ਹੈ। ਇਹ ਬਿਧਿ = ਇਸੇ ਕਰਕੇ। ਤਬ ਹੀ = ਤਾਹੀਏਂ। ਬਿਸਰੀ = ਭੁੱਲੀ ਹੋਈ ਹੈ, ਦੁਨੀਆ ਭੁਲੇਖੇ ਵਿਚ ਪਈ ਹੋਈ ਹੈ।ਜਿਸ (ਪ੍ਰਭੂ-ਵਿਛੋੜੇ) ਤੋਂ ਇਹ ਹਉਮੈ ਉਪਜਦੀ ਹੈ ਉਸ (ਪ੍ਰਭੂ ਵਿਛੋੜੇ) ਵਿਚ ਹੀ (ਸਾਰੀ ਲੋਕਾਈ) ਟਿਕੀ ਪਈ ਹੈ (ਭਾਵ, ਪ੍ਰਭੂ ਦੀ ਯਾਦ ਭੁਲਾਇਆਂ ਮਨੁੱਖ ਦੇ ਅੰਦਰ ਹਉਮੈ ਪੈਦਾ ਹੁੰਦੀ ਹੈ ਤੇ ਸਾਰੀ ਲੋਕਾਈ ਪ੍ਰਭੂ ਨੂੰ ਹੀ ਭੁਲਾਈ ਬੈਠੀ ਹੈ), ਇਸੇ ਕਰਕੇ ਤਾਹੀਏਂ ਦੁਨੀਆ ਭੁਲੇਖੇ ਵਿਚ ਹੈ (ਭਾਵ, ਹਰੇਕ ਭੇਖ ਵਾਲਾ ਆਪਣੇ ਹੀ ਬਾਹਰਲੇ ਚਿੰਨ੍ਹ ਆਦਿਕਾਂ ਨੂੰ ਜੀਵਨ ਦਾ ਸਹੀ ਰਸਤਾ ਕਹਿ ਰਿਹਾ ਹੈ)।
 
पंडित गुणी सूर हम दाते एहि कहहि बड हम ही ॥२॥
Pandiṯ guṇī sūr ham ḏāṯe ehi kahėh bad ham hī. ||2||
The scholarly Pandits, the virtuous, the brave and the generous, all assert that they alone are great. ||2||
ਵਿਦਵਾਨ, ਨੇਕ, ਬਹਾਦਰ ਅਤੇ ਦਾਨੀ, ਇਹ ਆਖਦੇ ਹਨ ਕਿ ਕੇਵਲ ਅਸੀਂ ਹੀ ਵੱਡੇ ਹਾਂ।
ਸੂਰ = ਸੂਰਮੇ। ਦਾਤੇ = ਦਾਨ ਕਰਨ ਵਾਲੇ। ਏਹਿ = ਇਹ ਸਾਰੇ ॥੨॥ਪੰਡਿਤ, ਗੁਣੀ, ਸੂਰਮੇ, ਦਾਤੇ; ਇਹ ਸਾਰੇ (ਨਾਮ ਤੋਂ ਵਿੱਛੜ ਕੇ) ਇਹੀ ਆਖਦੇ ਹਨ ਕਿ ਅਸੀਂ ਸਭ ਤੋਂ ਵੱਡੇ ਹਾਂ ॥੨॥
 
जिसहि बुझाए सोई बूझै बिनु बूझे किउ रहीऐ ॥
Jisahi bujẖā▫e so▫ī būjẖai bin būjẖe ki▫o rahī▫ai.
He alone understands, whom the Lord inspires to understand. Without understanding, what can anyone do?
ਕੇਵਲ ਉਹੀ ਵਾਹਿਗੁਰੂ ਨੂੰ ਸਮਝਦਾ ਹੈ, ਜਿਸ ਨੂੰ ਉਹ ਆਪਣਾ ਆਪ ਸਮਝਾਉਂਦਾ ਹੈ, ਉਸ ਨੂੰ ਸਮਝਣ ਦੇ ਬਗੈਰ ਬੰਦੇ ਦਾ ਕਿਸ ਤਰ੍ਹਾਂ ਸਰ ਸਕਦਾ ਹੈ?
ਜਿਸਹਿ = ਜਿਸ ਨੂੰ। ਸੋਈ = ਉਹੀ ਮਨੁੱਖ। ਕਿਉ ਰਹੀਐ = ਰਿਹਾ ਨਹੀਂ ਜਾ ਸਕਦਾ, ਜੀਊਣਾ ਵਿਅਰਥ ਹੈ।ਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ ਉਹੀ (ਅਸਲ ਗੱਲ) ਸਮਝਦਾ ਹੈ ਤੇ (ਉਸ ਅਸਲ ਗੱਲ ਦੇ) ਸਮਝਣ ਤੋਂ ਬਿਨਾ ਜੀਵਨ ਹੀ ਵਿਅਰਥ ਹੈ।
 
सतिगुरु मिलै अंधेरा चूकै इन बिधि माणकु लहीऐ ॥३॥
Saṯgur milai anḏẖerā cẖūkai in biḏẖ māṇak lahī▫ai. ||3||
Meeting the True Guru, the darkness is dispelled, and in this way, the jewel is obtained. ||3||
ਸੱਚੇ ਗੁਰਾਂ ਨੂੰ ਮਿਲਣ ਦੁਆਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ। ਇਸ ਤਰੀਕੇ ਨਾਲ ਪ੍ਰਭੂ ਹੀਰਾ ਪਰਾਪਤ ਹੋ ਜਾਂਦਾ ਹੈ।
ਚੂਕੈ = ਮੁੱਕ ਜਾਂਦਾ ਹੈ। ਮਾਣਕੁ = ਨਾਮ-ਰੂਪ ਲਾਲ। ਲਹੀਐ = ਮਿਲਦਾ ਹੈ ॥੩॥(ਉਹ ਅਸਲ ਇਹ ਹੈ ਕਿ ਜਦੋਂ ਮਨੁੱਖ ਨੂੰ) ਸਤਿਗੁਰੂ ਮਿਲਦਾ ਹੈ (ਤਾਂ ਇਸ ਦੇ ਮਨ ਵਿਚੋਂ ਹਉਮੈ ਦਾ) ਹਨੇਰਾ ਦੂਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ (ਇਸ ਨੂੰ ਅੰਦਰੋਂ ਹੀ ਨਾਮ-ਰੂਪ) ਲਾਲ ਲੱਭ ਪੈਂਦਾ ਹੈ ॥੩॥
 
तजि बावे दाहने बिकारा हरि पदु द्रिड़ु करि रहीऐ ॥
Ŧaj bāve ḏāhne bikārā har paḏ ḏariṛ kar rahī▫ai.
Give up the evil actions of your left and right hands, and grasp hold of the Feet of the Lord.
ਆਪਣੇ ਖੱਬੇ ਹੱਥ ਅਤੇ ਸੱਚੇ ਦੇ ਪਾਪਾਂ ਨੂੰ ਛੱਡ ਦੇ ਅਤੇ ਵਾਹਿਗੁਰੂ ਦੇ ਚਰਨ ਘੁੱਟ ਕੇ ਫੜੀ ਰੱਖ।
ਤਜਿ = ਤਜ ਕੇ, ਛੱਡ ਕੇ। ਬਾਵੇ ਦਾਹਨੇ ਬਿਕਾਰਾ = ਖੱਬੇ ਸੱਜੇ ਪਾਸੇ ਦੇ ਵਿਕਾਰ, ਲਾਂਭ ਦੇ ਵਿਕਾਰਾਂ ਦੇ ਫੁਰਨੇ। ਹਰਿ ਪਦੁ = ਪ੍ਰਭੂ (ਦੇ ਚਰਨਾਂ ਵਿਚ ਜੁੜੇ ਰਹਿਣ) ਦਾ ਦਰਜਾ। ਦ੍ਰਿੜੁ = ਪੱਕਾ।ਲਾਂਭ ਦੇ ਵਿਕਾਰਾਂ ਦੇ ਫੁਰਨੇ ਛੱਡ ਕੇ ਪ੍ਰਭੂ ਦੀ ਯਾਦ ਦਾ (ਸਾਹਮਣੇ ਵਾਲਾ) ਨਿਸ਼ਾਨਾ ਪੱਕਾ ਕਰ ਰੱਖਣਾ ਚਾਹੀਦਾ ਹੈ।
 
कहु कबीर गूंगै गुड़ु खाइआ पूछे ते किआ कहीऐ ॥४॥७॥५१॥
Kaho Kabīr gūʼngai guṛ kẖā▫i▫ā pūcẖẖe ṯe ki▫ā kahī▫ai. ||4||7||51||
Says Kabeer, the mute has tasted the molasses, but what can he say about it if he is asked? ||4||7||51||
ਕਬੀਰ ਜੀ ਆਖਦੇ ਹਨ, ਗੂੰਗੇ ਆਦਮੀ ਨੇ ਗੁੜ ਖਾਧਾ ਹੈ, ਪਰ ਪੁੱਛੇ ਜਾਣ ਤੇ ਉਹ ਕੀ ਆਖ ਸਕਦਾ ਹੈ?
ਕਹੁ = ਆਖ। ਕਿਆ ਕਹੀਐ = ਕਿਹਾ ਨਹੀਂ ਜਾ ਸਕਦਾ, ਬਿਆਨ ਨਹੀਂ ਹੋ ਸਕਦਾ ॥੪॥੭॥੫੧॥ਸੋ, ਹੇ ਕਬੀਰ! ਆਖ- (ਜਿਵੇਂ) ਗੁੰਗੇ ਮਨੁੱਖ ਨੇ ਗੁੜ ਖਾਧਾ ਹੋਵੇ (ਤਾਂ) ਪੁੱਛਿਆਂ (ਉਸ ਦਾ ਸੁਆਦ) ਨਹੀਂ ਦੱਸ ਸਕਦਾ (ਤਿਵੇਂ ਪ੍ਰਭੂ ਦੇ ਚਰਨਾਂ ਵਿਚ ਜੁੜਨ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ) ॥੪॥੭॥੫੧॥
 
रागु गउड़ी पूरबी कबीर जी ॥
Rāg ga▫oṛī pūrbī Kabīr jī.
Raag Gauree Poorbee, Kabeer Jee:
ਰਾਗ ਗਉੜੀ ਪੂਰਬੀ ਕਬੀਰ ਜੀ।
xxxਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ, ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
जह कछु अहा तहा किछु नाही पंच ततु तह नाही ॥
Jah kacẖẖ ahā ṯahā kicẖẖ nāhī pancẖ ṯaṯ ṯah nāhī.
Where something existed, now there is nothing. The five elements are no longer there.
ਜਿਥੇ ਕੁਛ ਸੀ, ਉਥੇ ਹੁਣ ਕੁਛ ਭੀ ਨਹੀਂ। ਪੰਜ ਅੰਸ਼ ਭੀ ਉਥੇ ਨਹੀਂ ਹਨ।
ਜਹ = ਜਿੱਥੇ, ਜਿਸ ਮਨ ਵਿਚ। ਕਛੁ = ਕੁਝ। ਅਹਾ = ਸੀ। ਪੰਚ ਤਤੁ = ਪੰਜਾਂ ਤੱਤਾਂ ਤੋਂ ਬਣੇ ਹੋਏ ਸਰੀਰ (ਦਾ ਮੋਹ), ਦੇਹ-ਅੱਧਿਆਸ।(ਹੇ ਕਬੀਰ! ਮੇਰੀ ਲਿਵ ਪ੍ਰਭੂ-ਚਰਨਾਂ ਵਿਚ ਲੱਗ ਰਹੀ ਹੈ) ਜਿਸ (ਮੇਰੇ) ਮਨ ਵਿਚ (ਪਹਿਲਾਂ) ਮਮਤਾ ਸੀ, ਹੁਣ (ਲਿਵ ਦੀ ਬਰਕਤ ਨਾਲ) ਉਸ ਵਿਚੋਂ ਮਮਤਾ ਮੁੱਕ ਗਈ ਹੈ, ਆਪਣੇ ਸਰੀਰ ਦਾ ਮੋਹ ਭੀ ਨਹੀਂ ਰਹਿ ਗਿਆ।
 
इड़ा पिंगुला सुखमन बंदे ए अवगन कत जाही ॥१॥
Iṛā pingulā sukẖman banḏe e avgan kaṯ jāhī. ||1||
The Ida, the Pingala and the Sushmanaa - O human being, how can the breaths through these be counted now? ||1||
ਖੱਬੀ ਸੁਰ, ਸੱਜੀ ਸੁਰ ਅਤੇ ਹਵਾ ਦੀ ਕੇਂਦਰੀ ਨਾਲੀ, ਇਹ ਹੁਣ ਕਿਸ ਤਰ੍ਹਾ ਗਿਣੇ ਜਾ ਸਕਦੇ ਹਨ, ਹੇ ਇਨਸਾਨ?
ਇੜਾ = ਸੱਜੀ ਨਾਸ, ਸੱਜੀ ਸੁਰ। ਪਿੰਗਲਾ = ਖੱਬੀ ਸੁਰ। ਸੁਖਮਨ = ਇੜਾ ਤੇ ਪਿੰਗਲਾ ਦੇ ਵਿਚਕਾਰ (ਭਰਵੱਟਿਆਂ ਦੇ ਵਿਚਕਾਰ) ਨਾੜੀ ਦੀ ਥਾਂ ਜਿਥੇ ਜੋਗੀ ਲੋਕ ਪ੍ਰਾਣਾਯਾਮ ਵੇਲੇ ਪ੍ਰਾਣ ਟਿਕਾਉਂਦੇ ਹਨ। ਬੰਦੇ = ਹੇ ਬੰਦੇ! ਹੇ ਭਾਈ! (ਨੋਟ: ਕਈ ਸੱਜਣ ਇਸ ਦਾ ਅਰਥ ਕਰਦੇ ਹਨ: 'ਬੰਦ ਕਰਦਾ ਸੀ'। ਇਹ ਠੀਕ ਨਹੀਂ; ਇਸ ਹਾਲਤ ਵਿਚ ਇਸ ਲਫ਼ਜ਼ ਜਾ ਜੋੜ 'ਬੰਧੇ' ਹੁੰਦਾ)। ਅਵਗਨ = ਕੋਝੇ ਕੰਮ। ਕਤ ਜਾਹੀ = ਕਿਥੇ ਚਲੇ ਜਾਂਦੇ ਹਨ? (ਭਾਵ, ਦੂਰ ਹੋ ਜਾਂਦੇ ਹਨ) ॥੧॥ਹੇ ਭਾਈ! ਇੜਾ-ਪਿੰਗਲਾ-ਸੁਖਮਨਾ ਵਾਲੇ (ਪ੍ਰਾਣ ਚਾੜ੍ਹਨ ਤੇ ਰੋਕਣ ਆਦਿਕ ਦੇ ਕੋਝੇ ਕੰਮ ਤਾਂ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਹਨ (ਭਾਵ, ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਗਈ ਹੈ, ਉਸ ਨੂੰ ਪ੍ਰਾਣਾਯਾਮ ਆਦਿਕ ਸਾਧਨ ਤਾਂ ਜਪਦੇ ਹੀ ਬੇਲੋੜਵੇਂ ਕੋਝੇ ਕੰਮ ਹਨ) ॥੧॥
 
तागा तूटा गगनु बिनसि गइआ तेरा बोलतु कहा समाई ॥
Ŧāgā ṯūtā gagan binas ga▫i▫ā ṯerā bolaṯ kahā samā▫ī.
The string has been broken, and the Sky of the Tenth Gate has been destroyed. Where has your speech gone?
ਧਾਗਾ ਟੁਟ ਗਿਆ ਹੈ ਅਤੇ ਦਮਾਗ ਨਾਸ ਹੋ ਗਿਆ ਹੈ। ਬਚਨ ਬਿਲਾਸ ਕਿੱਥੇ ਅਲੋਪ ਹੋ ਗਿਆ ਹੈ।
ਤਾਗਾ = ਧਾਗਾ, ਮੋਹ ਦੀ ਤਾਰ। ਗਗਨੁ = ਅਕਾਸ਼, ਪਸਾਰਾ, ਮੋਹ ਦਾ ਪਸਾਰਾ। ਤੇਰਾ ਬੋਲਤੁ = 'ਤੇਰਾ' ਬੋਲਣ ਵਾਲਾ (ਭਾਵ, 'ਮੇਰ ਤੇਰ' ਆਖਣ ਵਾਲਾ ਮਨ, ਵਿਤਕਰੇ ਕਰਨ ਦਾ ਸੁਭਾਉ)। ਕਹਾ ਸਮਾਈ = ਕਿਥੇ ਜਾ ਲੀਨ ਹੁੰਦਾ ਹੈ? (ਭਾਵ, ਪਤਾ ਨਹੀਂ ਕਿਥੇ ਜਾਂਦਾ ਹੈ, ਨਾਸ ਹੀ ਹੋ ਜਾਂਦਾ ਹੈ, ਉਸ ਦਾ ਪਤਾ-ਥਹੁ ਹੀ ਨਹੀਂ ਰਹਿੰਦਾ ਕਿ ਕਿਥੇ ਚਲਾ ਗਿਆ ਹੈ, ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ)।(ਪ੍ਰਭੂ-ਚਰਨਾਂ ਵਿਚ ਲਿਵ ਦੀ ਬਰਕਤ ਨਾਲ ਮੇਰਾ ਮੋਹ ਦਾ) ਧਾਗਾ ਟੁੱਟ ਗਿਆ ਹੈ, ਮੇਰੇ ਅੰਦਰੋਂ ਮੋਹ ਦਾ ਪਸਾਰਾ ਮੁੱਕ ਗਿਆ ਹੈ, ਵਿਤਕਰੇ ਕਰਨ ਵਾਲੇ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਗਿਆ ਹੈ।
 
एह संसा मो कउ अनदिनु बिआपै मो कउ को न कहै समझाई ॥१॥ रहाउ ॥
Ėh sansā mo ka▫o an▫ḏin bi▫āpai mo ka▫o ko na kahai samjẖā▫ī. ||1|| rahā▫o.
This cynicism afflicts me, night and day; who can explain this to me and help me understand? ||1||Pause||
ਰਾਤ ਦਿਨ ਇਹ ਫਿਕਰ ਮੈਨੂੰ ਚਿਮੜਿਆਂ ਰਹਿੰਦਾ ਹੈ। ਕੋਈ ਇਸ ਨੂੰ ਬਿਆਨ ਕਰਕੇ ਮੈਨੂੰ ਸਮਝਾ ਨਹੀਂ ਸਕਦਾ। ਠਹਿਰਾਉ।
ਸੰਸਾ = ਸ਼ੱਕ, ਹੈਰਾਨੀ। ਅਨਦਿਨੁ = ਹਰ ਰੋਜ਼ ॥੧॥ ਰਹਾਉ ॥(ਇਸ ਤਬਦੀਲੀ ਦੀ) ਹੈਰਾਨੀ ਮੈਨੂੰ ਹਰ ਰੋਜ਼ ਆਉਂਦੀ ਹੈ (ਕਿ ਇਹ ਕਿਵੇਂ ਹੋ ਗਿਆ, ਪਰ) ਕੋਈ ਮਨੁੱਖ ਇਹ ਸਮਝਾ ਨਹੀਂ ਸਕਦਾ, (ਕਿਉਂਕਿ ਇਹ ਅਵਸਥਾ ਸਮਝਾਈ ਨਹੀਂ ਜਾ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) ॥੧॥ ਰਹਾਉ ॥
 
जह बरभंडु पिंडु तह नाही रचनहारु तह नाही ॥
Jah barbẖand pind ṯah nāhī racẖanhār ṯah nāhī.
Where the world is - the body is not there; the mind is not there either.
ਸਰੀਰ ਉਥੇ ਨਹੀਂ ਜਿਥੇ ਇਹ ਦੁਨੀਆਂ ਹੈ। ਇਸ ਦਾ ਪ੍ਰੇਰਕ (ਮਨ ਭੀ) ਉਥੇ ਨਹੀਂ।
ਜਹ = ਜਿੱਥੇ, ਜਿਸ ਮਨ ਵਿਚ। ਬਰਭੰਡੁ = ਸਾਰਾ ਜਗਤ, ਦੁਨੀਆ ਦਾ ਮੋਹ। ਪਿੰਡੁ = (ਆਪਣਾ) ਸਰੀਰ, ਆਪਣੇ ਹੀ ਸਰੀਰ ਦਾ ਮੋਹ, ਦੇਹ-ਅੱਧਿਆਸ। ਤਹ = ਉਸ ਮਨ ਵਿਚ। ਰਚਨਹਾਰੁ = ਬਣਾਉਣ ਵਾਲਾ, ਮੋਹ ਦਾ ਤਾਣਾ ਤਣਨ ਵਾਲਾ, ਮੋਹ ਦਾ ਜਾਲ ਤਣਨ ਵਾਲਾ ਮਨ।ਜਿਸ ਮਨ ਵਿਚ (ਪਹਿਲਾਂ) ਸਾਰੀ ਦੁਨੀਆ (ਦੇ ਧਨ ਦਾ ਮੋਹ) ਸੀ, (ਲਿਵ ਦੀ ਬਰਕਤ ਨਾਲ) ਉਸ ਵਿਚ ਹੁਣ ਆਪਣੇ ਸਰੀਰ ਦਾ ਮੋਹ ਭੀ ਨਹੀਂ ਰਿਹਾ, ਮੋਹ ਦੇ ਤਾਣੇ ਤਣਨ ਵਾਲਾ ਉਹ ਮਨ ਹੀ ਨਹੀਂ ਰਿਹਾ;
 
जोड़नहारो सदा अतीता इह कहीऐ किसु माही ॥२॥
Joṛanhāro saḏā aṯīṯā ih kahī▫ai kis māhī. ||2||
The Joiner is forever unattached; now, within whom is the soul said to be contained? ||2||
ਜੋੜਣ ਵਾਲਾ, ਸਦੀਵ ਹੀ ਨਿਰਲੇਪ ਹੈ। ਹੁਣ ਇਹ ਆਤਮਾ ਕੀਹਦੇ ਅੰਦਰ ਸਮਾਈ ਹੋਈ ਆਖੀ ਜਾ ਸਕਦੀ ਹੈ?
ਅਤੀਤਾ = ਮਾਇਆ ਦੇ ਮੋਹ ਤੋਂ ਨਿਰਲੇਪ। ਕਿਸੁ ਮਾਹੀ = ਕਿਸ ਨੂੰ? ॥੨॥ਹੁਣ ਤਾਂ ਮਾਇਆ ਦੇ ਮੋਹ ਤੋਂ ਨਿਰਲੇਪ ਜੋੜਨਹਾਰ ਪ੍ਰਭੂ ਆਪ ਹੀ (ਮਨ ਵਿਚ) ਵੱਸ ਰਿਹਾ ਹੈ। ਪਰ, ਇਹ ਅਵਸਥਾ ਕਿਸੇ ਪਾਸ ਬਿਆਨ ਨਹੀਂ ਕੀਤੀ ਜਾ ਸਕਦੀ ॥੨॥
 
जोड़ी जुड़ै न तोड़ी तूटै जब लगु होइ बिनासी ॥
Joṛī juṛai na ṯoṛī ṯūtai jab lag ho▫e bināsī.
By joining the elements, people cannot join them, and by breaking, they cannot be broken, until the body perishes.
ਮਿਲਾਉਣ ਦੁਆਰਾ ਆਦਮੀ ਤੱਤਾਂ ਨੂੰ ਮਿਲਾ ਨਹੀਂ ਸਕਦਾ। ਜਦ ਤਾਈ ਸਰੀਰ ਨਾਸ ਨਾਂ ਹੋਵੇ, ਉਹ ਵੱਖਰੇ ਕਰਨ ਦੁਆਰਾ ਇਨ੍ਹਾਂ ਨੂੰ ਵੱਖਰੇ ਨਹੀਂ ਕਰ ਸਕਦਾ।
ਜਬ ਲਗੁ = ਜਦ ਤਕ। ਬਿਨਾਸੀ = ਨਾਸ-ਵੰਤ, ਨਾਸਵੰਤ ਸਰੀਰ ਨਾਲ ਇੱਕ-ਰੂਪ, ਸਰੀਰ ਨਾਲ ਪਿਆਰ ਕਰਨ ਵਾਲਾ, ਦੇਹ-ਅੱਧਿਆਸੀ।ਜਦ ਤਕ (ਮਨੁੱਖ ਦਾ ਮਨ) ਨਾਸਵੰਤ (ਸਰੀਰ ਨਾਲ ਇੱਕ-ਰੂਪ) ਰਹਿੰਦਾ ਹੈ, ਤਦ ਤਕ ਇਸ ਦੀ ਪ੍ਰੀਤ ਨਾਹ (ਪ੍ਰਭੂ ਨਾਲ) ਜੋੜਿਆਂ ਜੁੜ ਸਕਦੀ ਹੈ, ਨਾਹ (ਮਾਇਆ ਨਾਲੋਂ) ਤੋੜਿਆਂ ਟੁੱਟ ਸਕਦੀ ਹੈ।
 
का को ठाकुरु का को सेवकु को काहू कै जासी ॥३॥
Kā ko ṯẖākur kā ko sevak ko kāhū kai jāsī. ||3||
Of whom is the soul the master, and of whom is it the servant? Where, and to whom does it go? ||3||
ਰੂਹ ਕਿਸ ਦੀ ਮਾਲਕ ਹੈ ਅਤੇ ਕਿਸ ਦੀ ਨੌਕਰਾਣੀ? ਇਹ ਕਿਥੇ ਤੇ ਕੀਹਦੇ ਕੋਲ ਜਾ ਸਕਦੀ ਹੈ?
ਕਾਹੂ ਕੈ = ਕਿਸ ਦੇ ਪਾਸ? ਕਿਸ ਦੇ ਘਰ? ਕੌ = ਕੌਣ? ॥੩॥(ਇਸ ਦਸ਼ਾ ਵਿਚ ਗ੍ਰਸੇ ਹੋਏ) ਮਨ ਦਾ ਨਾਹ ਹੀ ਪ੍ਰਭੂ (ਸਹੀ ਭਾਵ ਵਿਚ) ਖਸਮ ਹੈ, ਨਾਹ ਇਹ ਮਨ ਪ੍ਰਭੂ ਦਾ ਸੇਵਕ ਬਣ ਸਕਦਾ ਹੈ। ਫਿਰ ਕਿਸ ਨੇ ਕਿਸ ਦੇ ਪਾਸ ਜਾਣਾ ਹੈ? (ਭਾਵ, ਇਹ ਦੇਹ-ਅੱਧਿਆਸੀ ਮਨ ਸਰੀਰ ਦੇ ਮੋਹ ਵਿਚੋਂ ਉੱਚਾ ਉੱਠ ਕੇ ਪ੍ਰਭੂ ਦੇ ਚਰਨਾਂ ਵਿਚ ਜਾਂਦਾ ਹੀ ਨਹੀਂ) ॥੩॥
 
कहु कबीर लिव लागि रही है जहा बसे दिन राती ॥
Kaho Kabīr liv lāg rahī hai jahā base ḏin rāṯī.
Says Kabeer, I have lovingly focused my attention on that place where the Lord dwells, day and night.
ਕਬੀਰ ਜੀ ਆਖਦੇ ਹਨ, ਮੇਰੀ ਪ੍ਰੀਤ ਉਥੇ ਕੇਂਦਰਤ ਹੋਈ ਹੈ, ਜਿਥੇ ਦਿਨ ਰਾਤ ਸਾਹਿਬ ਨਿਵਾਸ ਰਖਦਾ ਹੈ।
ਜਹਾ = ਅਤੇ ਉੱਥੇ, ਉਸ ਪ੍ਰਭੂ ਵਿਚ।ਹੇ ਕਬੀਰ! ਆਖ-ਮੇਰੀ ਸੁਰਤ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ ਅਤੇ ਦਿਨ ਰਾਤ ਉੱਥੇ ਹੀ ਟਿਕੀ ਰਹਿੰਦੀ ਹੈ (ਪਰ ਇਸ ਤਰ੍ਹਾਂ ਮੈਂ ਉਸ ਦਾ ਭੇਤ ਨਹੀਂ ਪਾ ਸਕਦਾ)।
 
उआ का मरमु ओही परु जानै ओहु तउ सदा अबिनासी ॥४॥१॥५२॥
U▫ā kā maram ohī par jānai oh ṯa▫o saḏā abẖināsī. ||4||1||52||
Only He Himself truly knows the secrets of His mystery; He is eternal and indestructible. ||4||1||52||
ਉਸ ਦਾ ਭੇਤ ਉਹ ਆਪ ਹੀ ਪੁਰੀ ਤਰ੍ਹਾਂ ਜਾਣਦਾ ਹੈ। ਉਹ ਹਮੇਸ਼ਾਂ ਹੀ ਅਮਰ ਹੈ।
ਉਆ ਕਾ = ਉਸ (ਪ੍ਰਭੂ) ਦਾ। ਮਰਮੁ = ਭੇਦ, ਅੰਤ। ਓਹੀ = ਉਹ (ਪ੍ਰਭੂ) ਆਪ ਹੀ ॥੪॥੧॥੫੨॥ਉਸ ਦਾ ਭੇਤ ਉਹ ਆਪ ਹੀ ਜਾਣਦਾ ਹੈ, ਅਤੇ ਉਹ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ ॥੪॥੧॥੫੨॥
 
गउड़ी ॥
Ga▫oṛī.
Gauree:
ਗਉੜੀ।
xxxXXX
 
सुरति सिम्रिति दुइ कंनी मुंदा परमिति बाहरि खिंथा ॥
Suraṯ simriṯ ḏu▫e kannī munḏa parmiṯ bāhar kẖinthā.
Let contemplation and intuitive meditation be your two ear-rings, and true wisdom your patched overcoat.
ਰੱਬ ਦੀ ਬੰਦਗੀ ਅਤੇ ਸਿਮਰਨ ਮੇਰੇ ਕੰਨਾਂ ਦੀਆਂ ਦੋ ਮੁੰਦ੍ਰਾ ਹਨ ਅਤੇ ਯਥਾਰਥ ਗਿਆਨ ਮੇਰੀ ਬਾਹਰਲੀ ਖਫਣੀ ਹੈ।
ਸੁਰਤਿ = ਸੁਣਨਾ, (ਪ੍ਰਭੂ ਵਿਚ) ਧਿਆਨ ਜੋੜਨਾ। ਸਿਮ੍ਰਿਤਿ = ਚੇਤੇ ਕਰਨਾ, ਯਾਦ ਕਰਨਾ, ਸਿਮਰਨਾ। ਪਰਮਿਤਿ = {ਸੰ: ਪ੍ਰਮਿਤਿ = accurate notion or conception} ਸਹੀ ਵਾਕਫ਼ੀਅਤ, ਯਥਾਰਥ ਗਿਆਨ। ਖਿੰਥਾ = ਗੋਦੜੀ।ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨਾ-ਇਹ ਮਾਨੋ, ਮੈਂ ਦੋਹਾਂ ਕੰਨਾਂ ਵਿਚ ਮੁੰਦਰਾਂ ਪਾਈਆਂ ਹੋਈਆਂ ਹਨ। ਪ੍ਰਭੂ ਦਾ ਯਥਾਰਥ ਗਿਆਨ-ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ।
 
सुंन गुफा महि आसणु बैसणु कलप बिबरजित पंथा ॥१॥
Sunn gufā mėh āsaṇ baisaṇ kalap bibarjiṯ panthā. ||1||
In the cave of silence, dwell in your Yogic posture; let the subjugation of desire be your spiritual path. ||1||
ਧਿਆਨ ਅਵਸਥਾ ਮੇਰਾ ਚੁਪ ਚਾਪ ਕੰਦਰਾ ਅੰਦਰ ਦਾ ਵਸੇਬਾ ਹੈ ਅਤੇ ਖਾਹਿਸ਼ ਦਾ ਤਿਆਗਣਾ ਮੇਰਾ ਮਜਹਬੀ ਮਾਰਗ ਹੈ।
ਸੁੰਨ = ਸੁੰਞ, ਉਹ ਹਾਲਤ ਜਿੱਥੇ ਮਾਇਆ ਦਾ ਕੋਈ ਫੁਰਨਾ ਨਾਹ ਉੱਠੇ। ਕਲਪ = ਕਲਪਣਾ। ਬਿਬਰਜਿਤ = ਵਰਜਿਆ ਹੋਇਆ, ਰਹਿਤ। ਪੰਥ = ਧਾਰਮਿਕ ਰਸਤਾ ॥੧॥ਅਫੁਰ ਅਵਸਥਾ-ਰੂਪ ਗੁਫ਼ਾ ਵਿਚ ਮੈਂ ਆਸਣ ਲਾਈ ਬੈਠਾ ਹਾਂ (ਭਾਵ, ਮੇਰਾ ਮਨ ਹੀ ਮੇਰੀ ਗੁਫ਼ਾ ਹੈ; ਜਿਥੇ ਮੈਂ ਦੁਨੀਆ ਧੰਧਿਆਂ ਵਾਲੇ ਕੋਈ ਫੁਰਨੇ ਨਹੀਂ ਉਠਣ ਦੇਂਦਾ ਤੇ ਇਸ ਤਰ੍ਹਾਂ ਆਪਣੇ ਅੰਦਰ, ਮਾਨੋ, ਇਕ ਏਕਾਂਤ ਵਿਚ ਬੈਠਾ ਹੋਇਆ ਹਾਂ)। ਦੁਨੀਆ ਦੀਆਂ ਕਲਪਣਾ ਤਿਆਗ ਦੇਣੀਆਂ-ਇਹ ਹੈ ਮੇਰਾ (ਜੋਗ-) ਪੰਥ ॥੧॥
 
मेरे राजन मै बैरागी जोगी ॥
Mere rājan mai bairāgī jogī.
O my King, I am a Yogi, a hermit, a renunciate.
ਮੇਰੇ ਪਾਤਸ਼ਾਹ ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਯੋਗੀ ਹਾਂ।
ਬੈਰਾਗੀ = ਵੈਰਾਗਵਾਨ, ਲਗਨ ਵਾਲਾ।ਹੇ ਮੇਰੇ ਪਾਤਸ਼ਾਹ (ਪ੍ਰਭੂ!) ਮੈਂ (ਤੇਰੀ ਯਾਦ ਦੀ) ਲਗਨ ਵਾਲਾ ਜੋਗੀ ਹਾਂ,
 
मरत न सोग बिओगी ॥१॥ रहाउ ॥
Maraṯ na sog bi▫ogī. ||1|| rahā▫o.
I do not die or suffer pain or separation. ||1||Pause||
ਮੈਂ ਮੌਤ, ਅਫਸੋਸ ਅਤੇ ਵਿਛੋੜੇ ਤੋਂ ਉਚੇਰਾ ਹਾਂ। ਠਹਿਰਾਉ।
ਮਰਤ = ਮੌਤ। ਸੋਗ = ਗ਼ਮ। ਬਿਓਗੀ = ਵਿਯੋਗ, ਵਿਛੋੜਾ ॥੧॥ ਰਹਾਉ ॥(ਇਸ ਵਾਸਤੇ) ਮੌਤ (ਦਾ ਡਰ) ਚਿੰਤਾ ਤੇ ਵਿਛੋੜਾ ਮੈਨੂੰ ਪੋਂਹਦੇ ਨਹੀਂ ਹਨ ॥੧॥ ਰਹਾਉ ॥
 
खंड ब्रहमंड महि सिंङी मेरा बटूआ सभु जगु भसमाधारी ॥
Kẖand barahmand mėh sińī merā batū▫ā sabẖ jag bẖasmāḏẖārī.
The solar systems and galaxies are my horn; the whole world is the bag to carry my ashes.
ਆਲਮ ਤੇ ਇਸ ਦਿਆਂ ਭਾਗਾਂ ਅੰਦਰ ਮੈਂ ਆਪਣਾ ਸਿੰਗ ਪਾਇਆ ਹੈ ਅਤੇ ਸਾਰਾ ਜਹਾਨ ਸੁਆਹ ਰੱਖਣ ਲਈ ਮੇਰਾ ਥੈਲਾ ਹੈ।
ਬ੍ਰਹਮੰਡ = ਸਾਰਾ ਜਗਤ। ਸਿੰਙੀ = {ਸੰ: ਸ੍ਰਿੰਗ = a horn used for blowing} ਸਿੰਙ ਜੋ ਜੋਗੀ ਵਜਾਉਂਦੇ ਹਨ। ਬਟੂਆ = ਸੁਆਹ ਰੱਖਣ ਲਈ ਜੋਗੀਆਂ ਦਾ ਥੈਲਾ। ਭਸਮ = ਸੁਆਹ। ਭਸਮਾਧਾਰੀ = ਭਸਮ-ਆਧਾਰੀ, ਸੁਆਹ ਪਾਣ ਵਾਲਾ।ਸਾਰੇ ਖੰਡਾਂ ਬ੍ਰਹਿਮੰਡਾਂ ਵਿਚ (ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣਾ)-ਇਹ, ਮਾਨੋ, ਮੈਂ ਸਿੰਙੀ ਵਜਾ ਰਿਹਾ ਹਾਂ। ਸਾਰੇ ਜਗਤ ਨੂੰ ਨਾਸਵੰਤ ਸਮਝਣਾ-ਇਹ ਹੈ ਮੇਰਾ ਸੁਆਹ ਪਾਣ ਵਾਲਾ ਥੈਲਾ।
 
ताड़ी लागी त्रिपलु पलटीऐ छूटै होइ पसारी ॥२॥
Ŧāṛī lāgī ṯaripal paltī▫ai cẖẖūtai ho▫e pasārī. ||2||
Eliminating the three qualities and finding release from this world is my deep meditation. ||2||
ਤਿੰਨਾਂ ਗੁਣਾ ਤੋਂ ਖਲਾਸੀ ਅਤੇ ਸੰਸਾਰ ਤੋਂ ਛੁਟਕਾਰਾ ਮੇਰਾ ਸਮਾਧੀ ਲਾਉਣਾ ਹੈ।
ਤ੍ਰਿਪਲੁ = ਤ੍ਰਿਗੁਣੀ ਮਾਇਆ। ਪਸਾਰੀ = ਗ੍ਰਿਹਸਤੀ। ਛੂਟੈ = ਮੁਕਤ ਹਾਂ ॥੨॥ਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਾਅ ਦਿੱਤਾ ਹੈ-ਇਹ ਮਾਨੋ, ਮੈਂ ਤਾੜੀ ਲਾਈ ਹੋਈ ਹੈ। ਇਸ ਤਰ੍ਹਾਂ ਮੈਂ ਗ੍ਰਿਹਸਤੀ ਹੁੰਦਾ ਹੋਇਆ ਭੀ ਮੁਕਤ ਹਾਂ ॥੨॥
 
मनु पवनु दुइ तू्मबा करी है जुग जुग सारद साजी ॥
Man pavan ḏu▫e ṯūmbā karī hai jug jug sāraḏ sājī.
My mind and breath are the two gourds of my fiddle, and the Lord of all the ages is its frame.
ਆਪਣੇ ਚਿੱਤ ਅਤੇ ਸੁਆਸ ਨੂੰ ਵੀਣਾ ਦੇ ਦੋ ਤੂੰਬੇ ਬਣਾਇਆ ਹੈ ਅਤੇ ਸਾਰਿਆਂ ਯੁਗਾਂ ਦੇ ਸੁਆਮੀ ਨੂੰ ਮੈਂ ਇਸ ਦੀ ਡੰਡੀ ਬਣਾਇਆ ਹੈ।
ਪਵਨੁ = ਹਵਾ, ਸੁਆਸ। ਤੂੰਬਾ = ਇਕ ਕਿਸਮ ਦਾ ਸੁੱਕਾ ਹੋਇਆ ਕੱਦੂ, ਜੋ ਸਤਾਰ ਵੀਣਾ ਆਦਿਕ ਤੰਤੀ ਸਾਜਾਂ ਵਿਚ ਵਰਤੀਦਾ ਹੈ। ਵੀਣਾ ਦੀ ਡੰਡੀ ਦੇ ਦੋਹੀਂ ਪਾਸੀਂ ਦੋ ਤੂੰਬੇ ਬੱਧੇ ਹੁੰਦੇ ਹਨ, ਜਿਸ ਕਰਕੇ ਤੰਤੀ ਦੀ ਸੁਰ ਸੁੰਦਰ ਬਣ ਜਾਂਦੀ ਹੈ। ਸਾਰਦ = ਵੀਣਾ ਦੀ ਡੰਡੀ। ਸਾਜੀ = ਬਣਾਈ। ਜੁਗ ਜੁਗ = ਜੁਗਾਂ ਜੁਗਾਂ ਵਿਚ ਥਿਰ ਹਰੀ।(ਮੇਰੇ ਅੰਦਰ) ਇਕ-ਰਸ ਕਿੰਗੁਰੀ (ਵੀਣਾ) ਵੱਜ ਰਹੀ ਹੈ। ਮੇਰਾ ਮਨ ਅਤੇ ਸੁਆਸ (ਉਸ ਕਿੰਗੁਰੀ ਦੇ) ਦੋਵੇਂ ਤੂੰਬੇ ਹਨ। ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮਨ ਤੇ ਸੁਆਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ) ਮੈਂ ਡੰਡੀ ਬਣਾਈ ਹੈ।
 
थिरु भई तंती तूटसि नाही अनहद किंगुरी बाजी ॥३॥
Thir bẖa▫ī ṯanṯī ṯūtas nāhī anhaḏ kingurī bājī. ||3||
The string has become steady, and it does not break; this guitar vibrates with the unstruck melody. ||3||
ਸਥਿਰ ਹੋ ਗਈ ਹੈ ਤਾਰ ਅਤੇ ਟੁੱਟਦੀ ਨਹੀਂ ਅਤੇ ਵੀਣਾ ਸੁੱਤੇ-ਸਿੱਧ ਹੀ ਵਜ ਰਹੀ ਹੈ।
ਅਨਹਦ = ਇੱਕ-ਰਸ। ਥਿਰੁ = ਟਿਕਵੀਂ ॥੩॥ਸੁਰਤ ਦੀ ਤਾਰ (ਉਸ ਕਿੰਗੁਰੀ ਦੀ ਵੱਜਣ ਵਾਲੀ ਤੰਤੀ) ਮਜ਼ਬੂਤ ਹੋ ਗਈ ਹੈ, ਕਦੇ ਟੁੱਟਦੇ ਨਹੀਂ ॥੩॥