Sri Guru Granth Sahib Ji

Ang: / 1430

Your last visited Ang:

सुनि मन मगन भए है पूरे माइआ डोल न लागी ॥
Sun man magan bẖa▫e hai pūre mā▫i▫ā dol na lāgī.
Hearing it, the mind is enraptured and becomes perfect; it does not waver, and it is not affected by Maya.
ਇਸ ਨੂੰ ਸੁਣਨ ਦੁਆਰਾ ਪੂਰਨ ਪੁਰਸ਼ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ ਅਤੇ ਮੋਹਨੀ ਦੇ ਹਲੂਣੇ ਉਸ ਨੂੰ ਨਹੀਂ ਲਗਦੇ।
ਸੁਨਿ = ਸੁਣ ਕੇ। ਪੂਰੇ = ਚੰਗੀ ਤਰ੍ਹਾਂ। ਡੋਲ = ਲਹਿਰ, ਹੁਲਾਰਾ। ਨ ਲਾਗੀ = ਨਹੀਂ ਲੱਗਦੀ, ਨਹੀਂ ਪੋਂਹਦੀ।(ਇਸ ਅੰਦਰਲੀ ਕਿੰਗੁਰੀ ਦੇ ਰਾਗ ਨੂੰ) ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ।
 
कहु कबीर ता कउ पुनरपि जनमु नही खेलि गइओ बैरागी ॥४॥२॥५३॥
Kaho Kabīr ṯā ka▫o punrap janam nahī kẖel ga▫i▫o bairāgī. ||4||2||53||
Says Kabeer, the bairaagee, the renunciate, who has played such a game, is not reincarnated again into the world of form and substance. ||4||2||53||
ਕਬੀਰ ਜੀ ਆਖਦੇ ਹਨ ਕਿ ਇਛਾ-ਰਹਿਤ ਆਤਮਾ, ਜੋ ਇਹੋ ਜਿਹੀ ਖੇਡ ਖੇਡ ਗਈ ਹੈ, ਮੁੜ ਕੇ ਜਨਮ ਨਹੀਂ ਧਾਰਦੀ।
ਪੁਨਰਪਿ = {ਪੁਨਹ-ਅਪਿ} ਫਿਰ ਭੀ, ਫਿਰ ਕਦੇ। ਖੇਲ ਗਇਓ = ਐਸੀ ਖੇਡ ਖੇਡ ਜਾਂਦਾ ਹੈ ॥੪॥੨॥੫੩॥ਹੇ ਕਬੀਰ! ਆਖ-ਜੋ ਲਗਨ ਵਾਲਾ ਜੋਗੀ ਅਜਿਹੀ ਖੇਡ ਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ (ਮਰਨ) ਨਹੀਂ ਹੁੰਦਾ ॥੪॥੨॥੫੩॥
 
गउड़ी ॥
Ga▫oṛī.
Gauree:
ਗਉੜੀ।
xxxXXX
 
गज नव गज दस गज इकीस पुरीआ एक तनाई ॥
Gaj nav gaj ḏas gaj ikīs purī▫ā ek ṯanā▫ī.
Nine yards, ten yards, and twenty-one yards - weave these into the full piece of cloth;
ਨੋ ਗਜਾਂ, ਦੱਸ ਗਜਾਂ ਅਤੇ ਇਕੀ ਗਜਾਂ ਦਾ ਇਕ ਪੂਰਾ ਥਾਨ ਬੁਣ ਦੇ।
ਗਜ ਨਵ = ਨੌ ਗਜ਼, ਨੌ ਗੋਲਕਾਂ। ਗਜ ਦਸ = ਦਸ ਇੰਦ੍ਰੇ। ਗਜ ਇਕੀਸ = ਇੱਕੀ ਗਜ਼ (ਪੰਜ ਸੂਖਮ ਤੱਤ, ਪੰਜ ਅਸਥੂਲ ਤੱਤ, ਦਸ ਪ੍ਰਾਣ, ਇਕ ਮਨ=੨੧)। ਪੁਰੀਆ ਤਨਾਈ = ਪੂਰੀ (੪੦ ਗਜ਼ ਦੀ) ਤਾਣੀ।(ਜਦੋਂ ਜੀਵ ਜਨਮ ਲੈਂਦਾ ਹੈ ਤਾਂ, ਮਾਨੋ,) ਪੂਰੀ ਇਕ ਤਾਣੀ (੪੦ ਗਜ਼ਾਂ ਦੀ ਤਿਆਰ ਹੋ ਜਾਂਦੀ ਹੈ) ਜਿਸ ਵਿਚ ਨੌ ਗੋਲਕਾਂ, ਦਸ ਇੰਦਰੇ ਤੇ ਇੱਕੀ ਗਜ਼ ਹੋਰ ਹੁੰਦੇ ਹਨ (ਭਾਵ, ਪੰਜ ਸੂਖਮ ਤੱਤ, ਪੰਜ ਸਥੂਲ ਤੱਤ, ਦਸ ਪ੍ਰਾਣ ਤੇ ਇਕ ਮਨ-ਇਹ ੨੧ ਗਜ਼ ਤਾਣੀ ਦੇ ਹੋਰ ਹਨ)।
 
साठ सूत नव खंड बहतरि पाटु लगो अधिकाई ॥१॥
Sāṯẖ sūṯ nav kẖand bahṯar pāt lago aḏẖikā▫ī. ||1||
take the sixty threads and add nine joints to the seventy-two on the loom. ||1||
ਸੱਠਾਂ ਧਾਗਿਆਂ ਦੇ ਤਾਣੇ ਅਤੇ ਬਹੱਤਰਾਂ ਦੇ ਪੇਟੇ ਨਾਲ ਨੌ ਜੋੜ ਹੋਰ ਮਿਲਾ ਦੇ।
ਸਾਠ ਸੂਤ = ਸੱਠ ਨਾੜੀਆਂ ਲੰਮੇ ਪਾਸੇ ਦਾ ਤਾਣਾ। ਨਵਖੰਡ = ਨੌ ਟੋਟੇ, ਨੌ ਜੋੜ ਤਾਣੀ ਦੇ (੪ ਜੋੜ ਬਾਹਾਂ ਦੇ, ੪ ਜੋੜ ਲੱਤਾਂ ਦੇ, ਇਕ ਧੜ=ਨੌ। ਬਹਤਰਿ = ਬਹੱਤਰ ਨਾੜੀਆਂ ਛੋਟੀਆਂ। ਪਾਟੁ = ਪੇਟਾ। ਲਗੋ ਅਧਿਕਾਈ = ਵਾਧੂ ਲੱਗਾ ਹੈ ॥੧॥ਸੱਠ ਨਾੜੀਆਂ (ਇਹ ਉਸ ਤਾਣੀ ਦੇ ਲੰਮੇ ਪਾਸੇ ਦਾ) ਸੂਤਰ ਹੁੰਦਾ ਹੈ, (ਸਰੀਰ ਦੇ ਨੌ ਜੋੜ ਉਸ ਤਾਣੀ ਦੇ) ਨੌ ਟੋਟੇ ਹਨ ਅਤੇ ਬਹੱਤਰ ਛੋਟੀਆਂ ਨਾੜੀਆਂ (ਇਹ ਉਸ ਤਾਣੀ ਨੂੰ) ਵਾਧੂ ਪੇਟਾ ਲੱਗਾ ਹੋਇਆ ਸਮਝੋ ॥੧॥
 
गई बुनावन माहो ॥
Ga▫ī bunāvan māho.
Life weaves itself into its patterns.
ਸੂਤ ਬੁਣਾਉਣ ਲਈ ਗਈ ਹੋਈ ਆਤਮਾ ਨੇ ਆਖਿਆ।
ਬੁਨਾਵਨ = (ਤਾਣੀ) ਉਣਾਉਣ ਲਈ। ਮਾਹੋ = ਵਾਸ਼ਨਾ।ਵਾਸ਼ਨਾ (ਇਹ ਸਰੀਰ ਦੀ ਤਾਣੀ) ਉਣਾਉਣ ਤੁਰ ਪੈਂਦੀ ਹੈ,
 
घर छोडिऐ जाइ जुलाहो ॥१॥ रहाउ ॥
Gẖar cẖẖodi▫ai jā▫e julāho. ||1|| rahā▫o.
Leaving her home, the soul goes to the world of the weaver. ||1||Pause||
ਆਪਣੇ ਪੁਰਾਣੇ ਗ੍ਰਹਿ ਨੂੰ ਤਿਆਗ ਕੇ ਆਤਮਾ ਜੁਲਾਹੇ ਦੇ ਉਣੇ ਹੋਏ ਵਿੱਚ ਚਲੀ ਜਾਂਦੀ ਹੈ। ਠਹਿਰਾਉ।
ਘਰਿ ਛੋਡਿਐ = ਘਰ ਛੱਡਣ ਦੇ ਕਾਰਨ, ਸ੍ਵੈ-ਸਰੂਪ ਛੱਡਣ ਕਰਕੇ, ਪ੍ਰਭੂ ਦੇ ਚਰਨ ਵਿਸਾਰਨ ਕਰਕੇ। ਜਾਇ = ਚੱਲ ਪੈਂਦਾ ਹੈ, ਜਨਮ ਵਿਚ ਆਉਂਦਾ ਹੈ। ਜੁਲਾਹੋ = ਜੀਵ-ਰੂਪ ਜੁਲਾਹਾ ॥੧॥ ਰਹਾਉ ॥ਜਦੋਂ ਜੀਵ-ਜੁਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ। (ਭਾਵ, ਪ੍ਰਭੂ ਨੂੰ ਵਿਸਾਰਨ ਕਰਕੇ ਜੀਵ ਵਾਸ਼ਨਾ ਵਿਚ ਬੱਝ ਜਾਂਦਾ ਹੈ ਤੇ ਇਹ ਵਾਸ਼ਨਾ ਇਸ ਨੂੰ ਸਰੀਰ ਵਿਚ ਲਿਆਉਣ ਦਾ ਕਾਰਨ ਬਣਦੀ ਹੈ) ॥੧॥ ਰਹਾਉ ॥
 
गजी न मिनीऐ तोलि न तुलीऐ पाचनु सेर अढाई ॥
Gajī na mini▫ai ṯol na ṯulī▫ai pācẖan ser adẖā▫ī.
This cloth cannot be measured in yards or weighed with weights; its food is two and a half measures.
ਦੇਹਿ ਗੱਜਾਂ ਨਾਲ ਮਾਪੀ ਜਾ ਵੱਟਿਆ ਨਾਲ ਜੋਖੀ ਨਹੀਂ ਜਾਂਦੀ। ਇਸ ਦੀ ਖੁਰਾਕ ਢਾਈ ਸੇਰ ਹੈ।
ਗਜੀ = ਗਜ਼ਾਂ ਨਾਲ। ਨ ਮਿਨੀਐ = ਨਹੀਂ ਮਿਣੀਦੀ। ਤੋਲਿ = ਤੋਲ ਨਾਲ, ਵੱਟੇ ਨਾਲ। ਪਾਚਨੁ = ਪਾਣ (ਜੋ ਕੱਪੜਾ ਉਣਨ ਤੋਂ ਪਹਿਲਾਂ ਤਾਣੀ ਨੂੰ ਲਾਈਦੀ ਹੈ ਤਾਕਿ ਧਾਗੇ ਪੱਕੇ ਰਹਿਣ ਤੇ ਉਣਨ ਵੇਲੇ ਨਾਹ ਟੁੱਟਣ), ਖ਼ੁਰਾਕ।(ਸਰੀਰ-ਰੂਪ ਇਹ ਤਾਣੀ) ਗਜ਼ਾਂ ਨਾਲ ਨਹੀਂ ਮਿਣੀਦੀ, ਤੇ ਵੱਟੇ ਨਾਲ ਤੋਲੀਦੀ ਭੀ ਨਹੀਂ (ਉਂਞ ਇਸ ਤਾਣੀ ਨੂੰ ਭੀ ਹਰ ਰੋਜ਼) ਢਾਈ ਸੇਰ (ਖ਼ੁਰਾਕ-ਰੂਪ) ਪਾਣ ਚਾਹੀਦੀ ਹੈ।
 
जौ करि पाचनु बेगि न पावै झगरु करै घरहाई ॥२॥
Jou kar pācẖan beg na pāvai jẖagar karai gẖarhā▫ī. ||2||
If it does not obtain food right away, it quarrels with the master of the house. ||2||
ਜੇਕਰ ਦੇਹਿ ਨੂੰ ਖੁਰਾਕ ਛੇਤੀ ਨਾਂ ਮਿਲੇ ਤਾਂ ਆਤਮਾ ਲੜਾਈ ਕਰਦੀ ਹੈ ਅਤੇ ਸਰੀਰ ਦਾ ਘਰ ਬਿਨਸ ਜਾਂਦਾ ਹੈ।
ਜੌ ਕਰਿ = ਜੇ। ਬੇਗਿ = ਛੇਤੀ, ਵੇਲੇ ਸਿਰ। ਘਰ ਹਾਈ = ਘਰ ਵਿਚ ਹੀ। ਹਾਈ = ਹੀ ॥੨॥ਜੇ ਇਸ ਨੂੰ ਇਹ ਪਾਣ ਵੇਲੇ ਸਿਰ ਨਾ ਮਿਲੇ ਤਾਂ ਘਰ ਵਿਚ ਹੀ ਰੌਲਾ ਪਾ ਦੇਂਦੀ ਹੈ (ਭਾਵ, ਜੇ ਖ਼ੁਰਾਕ ਨਾਹ ਮਿਲੇ ਤਾਂ ਸਰੀਰ ਵਿਚ ਤਰਥੱਲ ਮੱਚ ਜਾਂਦੀ ਹੈ) ॥੨॥
 
दिन की बैठ खसम की बरकस इह बेला कत आई ॥
Ḏin kī baiṯẖ kẖasam kī barkas ih belā kaṯ ā▫ī.
How many days will you sit here, in opposition to your Lord and Master? When will this opportunity come again?
ਹੇ ਸਾਹਿਬ ਦੇ ਉਲਟ ਆਤਮਾ! ਤੂੰ ਕਿੰਨੇ ਦਿਹਾੜੇ ਏਥੇ ਬੈਠ ਰਹਿਣਾ ਹੈ? ਇਹ ਮੋਕਾ ਤੈਨੂੰ ਮੁੜ ਕੇ ਕਦੋ ਮਿਲੇਗਾ?
ਦਿਨ ਕੀ ਬੈਠ = ਥੋੜੇ ਦਿਨਾਂ ਦੀ ਬੈਠਕ ਲਈ, ਥੋੜੇ ਦਿਨਾਂ ਦੇ ਜੀਊਣ ਲਈ। ਬਰਕਸਿ = ਬਰ-ਅਕਸ, ਉਲਟ, ਆਕੀ। ਖਸਮ ਕੀ ਬਰਕਸਿ = ਮਾਲਕ-ਪ੍ਰਭੂ ਤੋਂ ਆਕੀ। ਇਹ ਬੇਲਾ = (ਮਨੁੱਖਾ ਜਨਮ ਦਾ) ਇਹ ਸਮਾ। ਕਤ ਆਈ = ਕਿਥੋਂ ਆ ਸਕਦਾ ਹੈ? ਮੁੜ ਨਹੀਂ ਮਿਲਦਾ।(ਵਾਸ਼ਨਾ-ਬੱਧਾ ਜੀਵ) ਥੋੜੇ ਦਿਨਾਂ ਦੇ ਜੀਊਣ ਖ਼ਾਤਰ ਖਸਮ-ਪ੍ਰਭੂ ਤੋਂ ਆਕੀ ਹੋ ਜਾਂਦਾ ਹੈ (ਪ੍ਰਭੂ ਦੀ ਯਾਦ ਦਾ ਸਮਾ ਗੁਆ ਲੈਂਦਾ ਹੈ ਤੇ ਫਿਰ) ਇਹ ਵੇਲਾ ਹੱਥ ਨਹੀਂ ਆਉਂਦਾ।
 
छूटे कूंडे भीगै पुरीआ चलिओ जुलाहो रीसाई ॥३॥
Cẖẖūte kūnde bẖīgai purī▫ā cẖali▫o julāho rīsā▫ī. ||3||
Leaving his pots and pans, and the bobbins wet with his tears, the weaver soul departs in jealous anger. ||3||
ਭਾਂਡੇ ਅਤੇ ਗਿੱਲੀਆਂ ਨਲੀਆਂ ਨੂੰ ਛੱਡ ਕੇ ਜੁਲਾਹੀ ਆਤਮਾ ਗੁੱਸੇ ਵਿੱਚ ਟੁਰ ਜਾਂਦੀ ਹੈ।
ਛੂਟੇ = ਛੁੱਟ ਜਾਂਦੇ ਹਨ, ਖੁੱਸ ਜਾਂਦੇ ਹਨ। ਕੂੰਡੇ = (ਭਾਵ, ਜਗਤ ਦੇ ਪਦਾਰਥ) ਮਿੱਟੀ ਦੇ ਬਰਤਨ, ਜਿਨ੍ਹਾਂ ਵਿਚ ਪਾਣੀ ਪਾ ਕੇ ਸੂਤਰ ਦੀਆਂ ਨਲੀਆਂ ਕੱਪੜਾ ਉਣਨ ਵੇਲੇ ਭਿਉਂ ਰੱਖੀਦੀਆਂ ਹਨ। ਪੁਰੀਆ = ਨਲੀਆਂ, ਵਾਸ਼ਨਾ। ਰੀਸਾਈ = ਰਿਸ ਕੇ, ਖਿੱਝ ਕੇ ॥੩॥(ਆਖ਼ਰ) ਇਹ ਪਦਾਰਥ ਖੁੱਸ ਜਾਂਦੇ ਹਨ, ਮਨ ਦੀਆਂ ਵਾਸ਼ਨਾਂ ਇਹਨਾਂ ਪਦਾਰਥਾਂ ਵਿਚ ਫਸੀਆਂ ਹੀ ਰਹਿ ਜਾਂਦੀਆਂ ਹਨ, (ਇਸ ਵਿਛੋੜੇ ਦੇ ਕਾਰਨ) ਜੀਵ-ਜੁਲਾਹਾ ਖਿੱਝ ਕੇ ਇਥੋਂ ਤੁਰ ਪੈਂਦਾ ਹੈ ॥੩॥
 
छोछी नली तंतु नही निकसै नतर रही उरझाई ॥
Cẖẖocẖẖī nalī ṯanṯ nahī niksai naṯar rahī urjẖā▫ī.
The wind-pipe is empty now; the thread of the breath does not come out any longer. The thread is tangled; it has run out.
ਸਾਹ ਦਾ ਧਾਗਾ ਖਾਲੀ ਹਵਾ ਦੀ ਨਾਲੀ ਵਿਚੋਂ ਨਹੀਂ ਨਿਕਲਦਾ। ਉਲਝ ਕੇ, ਸੁਆਸ ਦਾ ਧਾਗਾ ਟੁੱਟ ਗਿਆ ਹੈ।
ਛੋਛੀ = ਖ਼ਾਲੀ। ਨਲੀ = ਨਲਕੀ। ਤੰਤੁ = ਤੰਦ (ਭਾਵ, ਸੁਆਸ)। ਛੋਛੀ ਨਲੀ = ਨਲੀ ਖ਼ਾਲੀ ਹੋ ਜਾਂਦੀ ਹੈ (ਭਾਵ, ਜੀਵਾਤਮਾ ਸਰੀਰ ਨੂੰ ਛੱਡ ਜਾਂਦਾ ਹੈ)। ਤਰ = ਤੁਰ, ਜਿਸ ਦੇ ਦੁਆਲੇ ਉਣਿਆ ਕੱਪੜਾ ਵਲ੍ਹੇਟੀਦਾ ਹੈ। ਉਰਝਾਈ = ਉਲਝੀ ਹੋਈ। ਨ ਤਰ ਰਹੀ ਉਰਝਾਈ = ਨਾਭੀ ਭੀ ਉਲਝੀ ਨਹੀਂ ਰਹਿੰਦੀ, ਨਾਭੀ ਦਾ ਜੋ ਸੁਆਸਾਂ ਨਾਲ ਸੰਬੰਧ ਸੀ ਉਹ ਭੀ ਨਹੀਂ ਰਹਿੰਦਾ।(ਆਖ਼ਰ) ਨਲੀ ਖ਼ਾਲੀ ਹੋ ਜਾਂਦੀ ਹੈ, ਤੰਦ ਨਹੀਂ ਨਿਕਲਦੀ, ਤੁਰ ਉਲਝੀ ਨਹੀਂ ਰਹਿੰਦੀ (ਭਾਵ, ਜੀਵਾਤਮਾ ਸਰੀਰ ਨੂੰ ਛੱਡ ਦੇਂਦਾ ਹੈ, ਸੁਆਸ ਚੱਲਣੇ ਮੁੱਕ ਜਾਂਦੇ ਹਨ, ਸੁਆਸਾਂ ਦਾ ਨਾਭੀ ਨਾਲੋਂ ਸੰਬੰਧ ਟੁੱਟ ਜਾਂਦਾ ਹੈ)।
 
छोडि पसारु ईहा रहु बपुरी कहु कबीर समझाई ॥४॥३॥५४॥
Cẖẖod pasār īhā rahu bapurī kaho Kabīr samjẖā▫ī. ||4||3||54||
So renounce the world of form and substance while you remain here, O poor soul; says Kabeer: you must understand this! ||4||3||54||
ਹੇ ਨਿਕਰਮਣ ਆਤਮਾ! ਏਥੇ ਰਹਿੰਦੀ ਹੋਈ ਤੂੰ ਸੰਸਾਰ ਨੂੰ ਤਿਆਗ ਦੇ। ਤੈਨੂੰ ਇਹ ਸਮਝਾਉਣ ਲਈ ਕਬੀਰ ਇਹ ਆਖਦਾ ਹੈ।
ਪਸਾਰੁ = ਖਿਲਾਰਾ, ਫਸ-ਫਸਾ। ਈਹਾ = ਇਥੇ ਹੀ। ਬਪੁਰੀ = ਹੇ ਭੈੜੀ (ਵਾਸ਼ਨਾ)! ਈਹਾ ਰਹੁ = ਇਥੇ ਹੀ ਟਿਕੀ ਰਹੁ, ਜੀਵ ਦਾ ਸਾਥ ਛੱਡ ਦੇਹ, ਖ਼ਲਾਸੀ ਕਰ ॥੪॥੩॥੫੪॥ਹੇ ਕਬੀਰ! ਹੁਣ ਤਾਂ ਇਸ ਵਾਸ਼ਨਾ ਨੂੰ ਮੱਤ ਦੇ ਕੇ ਆਖ-ਹੇ ਚੰਦਰੀ ਵਾਸ਼ਨਾ! ਇਹ ਜੰਜਾਲ ਛੱਡ ਦੇ, ਤੇ ਹੁਣ ਤਾਂ ਇਸ ਜੀਵ ਦੀ ਖ਼ਲਾਸੀ ਕਰ ॥੪॥੩॥੫੪॥
 
गउड़ी ॥
Ga▫oṛī.
Gauree:
ਗਉੜੀ।
xxxXXX
 
एक जोति एका मिली कि्मबा होइ महोइ ॥
Ėk joṯ ekā milī kimbā ho▫e maho▫e.
When one light merges into another, what becomes of it then?
ਇਕ ਰੋਸ਼ਨੀ ਹੋਰਸ ਰੋਸ਼ਨੀ ਨਾਲ ਮਿਲ ਜਾਂਦੀ ਹੈ। ਕੀ ਇਹ ਮੁੜ ਕੇ ਵੱਖਰੀ ਹੋ ਸਕਦੀ ਹੈ ਜਾ ਨਹੀਂ?
ਕਿੰਬਾ ਹੋਇ = ਕੀ ਮੁੜ ਉਹ (ਵੱਖਰੀ ਹਸਤੀ ਵਾਲੀ) ਹੁੰਦੀ ਹੈ? ਕੀ ਫਿਰ ਭੀ ਉਸ ਦੀ ਵੱਖਰੀ ਹਸਤੀ ਰਹਿੰਦੀ ਹੈ? ਕੀ ਉਸ ਵਿਚ ਆਪਾ-ਭਾਵ ਟਿਕਿਆ ਰਹਿੰਦਾ ਹੈ? ਮਹੋਇ = ਨਹੀਂ ਹੁੰਦਾ, ਨਹੀਂ ਰਹਿੰਦਾ।(ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੀ) ਜੋਤ ਨਾਲ ਮਿਲ ਕੇ ਇੱਕ-ਰੂਪ ਹੋ ਜਾਂਦੀ ਹੈ, ਉਸ ਦੇ ਅੰਦਰ ਹਉਮੈ ਬਿਲਕੁਲ ਨਹੀਂ ਰਹਿੰਦੀ।
 
जितु घटि नामु न ऊपजै फूटि मरै जनु सोइ ॥१॥
Jiṯ gẖat nām na ūpjai fūt marai jan so▫e. ||1||
That person, within whose heart the Lord's Name does not well up - may that person burst and die! ||1||
ਜਿਸ ਇਨਸਾਨ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਪੁੰਗਰਦਾ ਉਹ ਰੱਬ ਕਰੇ ਫੁੱਟ ਕੇ ਮਰ ਜਾਵੇ।
ਜਿਤੁ ਘਟਿ = ਜਿਸ ਸਰੀਰ ਵਿਚ। ਫੂਟਿ ਮਰੈ = ਫੁੱਟ ਮਰਦਾ ਹੈ, ਆਫਰ ਮਰਦਾ ਹੈ, ਹਉਮੈ ਦੇ ਕਾਰਨ ਦੁਖੀ ਹੁੰਦਾ ਹੈ। ਜਨੁ ਸੋਇ = ਉਹੀ ਮਨੁੱਖ ॥੧॥ਕੇਵਲ ਉਹੀ ਮਨੁੱਖ ਹਉਮੈ ਨਾਲ ਦੁਖੀ ਹੁੰਦਾ ਹੈ, ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਪੈਦਾ ਹੁੰਦਾ ॥੧॥
 
सावल सुंदर रामईआ ॥
Sāval sunḏar rām▫ī▫ā.
O my dark and beautiful Lord,
ਹੇ ਮੇਰੇ ਸ਼ਾਮ ਤੇ ਸੁਨੱਖੇ ਸੁਆਮੀ,
ਰਾਮਈਆ = ਹੇ ਸੁਹਣੇ ਰਾਮ!ਹੇ ਮੇਰੇ ਸਾਂਵਲੇ ਸੁਹਣੇ ਰਾਮ!
 
मेरा मनु लागा तोहि ॥१॥ रहाउ ॥
Merā man lāgā ṯohi. ||1|| rahā▫o.
my mind is attached to You. ||1||Pause||
ਮੇਰਾ ਚਿੱਤ ਤੇਰੇ ਨਾਲ ਜੁੜਿਆ ਹੋਇਆ ਹੈ। ਠਹਿਰਾਉ।
ਤੋਹਿ = ਤੇਰੇ ਵਿਚ, ਤੇਰੇ ਚਰਨਾਂ ਵਿਚ ॥੧॥ ਰਹਾਉ ॥(ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਤਾਂ ਤੇਰੇ ਚਰਨਾਂ ਵਿਚ ਜੁੜਿਆ ਹੋਇਆ ਹੈ (ਮੈਨੂੰ ਹਉਮੈ ਕਿਉਂ ਦੁਖੀ ਕਰੇ?) ॥੧॥ ਰਹਾਉ ॥
 
साधु मिलै सिधि पाईऐ कि एहु जोगु कि भोगु ॥
Sāḏẖ milai siḏẖ pā▫ī▫ai kė ehu jog kė bẖog.
Meeting with the Holy, the perfection of the Siddhas is obtained. What good is Yoga or indulgence in pleasures?
ਸੰਤਾਂ ਨੂੰ ਭੇਟਣ ਦੁਆਰਾ ਪੂਰਨਤਾ ਪਰਾਪਤ ਹੁੰਦੀ ਹੈ। ਕੀ ਲਾਭ ਹੈ ਇਸ ਯੋਗ-ਮਾਰਗ ਦਾ ਅਤੇ ਕੀ ਰੰਗ-ਰਲੀਆਂ ਦਾ?
ਸਾਧੁ = ਗੁਰੂ। ਸਿਧਿ = ਸਫਲਤਾ, ਸਿੱਧੀ। ਕਿ = ਕੀਹ ਹੈ? (ਭਾਵ, ਤੁੱਛ ਹੈ)। ਭੋਗੁ = (ਦੁਨੀਆ ਦੇ ਪਦਾਰਥਾਂ ਦਾ) ਮਾਣਨਾ।(ਹਉਮੈ ਦੇ ਅਭਾਵ ਅਤੇ ਅੰਦਰਲੀ ਸ਼ਾਂਤੀ-ਠੰਢ ਦੀ) ਇਹ ਸਿੱਧੀ ਸਤਿਗੁਰੂ ਨੂੰ ਮਿਲਿਆਂ ਲੱਭਦੀ ਹੈ।
 
दुहु मिलि कारजु ऊपजै राम नाम संजोगु ॥२॥
Ḏuhu mil kāraj ūpjai rām nām sanjog. ||2||
When the two meet together, the business is conducted, and the link with the Lord's Name is established. ||2||
ਜਦ ਗੁਰੂ ਤੇ ਚੇਲਾ ਦੋਨੋਂ ਮਿਲ ਪੈਦੇ ਹਨ, ਤਾਂ ਕੰਮ ਰਾਸ ਹੋ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਨਾਲ ਸੰਬੰਧ ਕਾਇਮ ਹੋ ਜਾਂਦਾ ਹੈ।
ਦੁਹੁ ਮਿਲਿ = ਸਤਿਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ, ਇਹਨਾਂ ਦੋਹਾਂ ਦੇ ਮਿਲਣ ਨਾਲ। ਕਾਰਜੁ ਊਪਜੈ = ਕੰਮ ਸਿਰੇ ਚੜ੍ਹਦਾ ਹੈ। ਸੰਜੋਗ = ਮਿਲਾਪ ॥੨॥ਜਦੋਂ ਸਤਿਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ ਮਿਲਦੇ ਹਨ, ਤਾਂ ਪਰਮਾਤਮਾ ਦੇ ਨਾਮ ਦਾ ਮਿਲਾਪ-ਰੂਪ ਨਤੀਜਾ ਨਿਕਲਦਾ ਹੈ। (ਫਿਰ ਇਸ ਸਿੱਧੀ ਦੇ ਸਾਹਮਣੇ ਜੋਗੀਆਂ ਦਾ) ਜੋਗ ਤੁੱਛ ਹੈ, (ਦੁਨੀਆ ਦੇ ਪਦਾਰਥਾਂ ਦਾ) ਭੋਗਣਾ ਭੀ ਕੋਈ ਚੀਜ਼ ਨਹੀਂ ਹੈ ॥੨॥
 
लोगु जानै इहु गीतु है इहु तउ ब्रहम बीचार ॥
Log jānai ih gīṯ hai ih ṯa▫o barahm bīcẖār.
People believe that this is just a song, but it is a meditation on God.
ਲੋਕੀਂ ਸਮਝਦੇ ਹਨ ਕਿ ਇਹ ਇਕ ਗਾਉਣ ਹੈ, ਪ੍ਰੰਤੂ ਇਹ ਤਾਂ ਸੁਆਮੀ ਦਾ ਸਿਮਰਨ ਹੈ।
ਇਹੁ = ਇਹ ਗੁਰ-ਸ਼ਬਦ, ਸਤਿਗੁਰੂ ਦੀ ਬਾਣੀ। ਤਉ = ਤਾਂ।ਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸ਼ਬਦ (ਕੋਈ ਸਧਾਰਨ ਜਿਹਾ) ਗੀਤ ਹੀ ਹੈ, ਪਰ ਇਹ ਤਾਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ,
 
जिउ कासी उपदेसु होइ मानस मरती बार ॥३॥
Ji▫o kāsī upḏes ho▫e mānas marṯī bār. ||3||
It is like the instructions given to the dying man at Benares. ||3||
ਇਹ ਉਸ ਸਿਖਿਆ ਦੀ ਤਰ੍ਹਾਂ ਹੈ ਜੋ ਬਨਾਰਸ ਵਿੱਚ ਬੰਦੇ ਨੂੰ ਮਰਨ ਵੇਲੇ ਦਿੱਤੀ ਜਾਂਦੀ ਹੈ।
ਬਾਰ = ਵੇਲੇ ॥੩॥(ਜੋ ਹਉਮੈ ਤੋਂ ਜਿਊਂਦਿਆਂ ਹੀ ਮੁਕਤੀ ਦਿਵਾਉਂਦੀ ਹੈ) ਜਿਵੇਂ ਕਾਂਸ਼ੀ ਵਿਚ ਮਨੁੱਖ ਨੂੰ ਮਰਨ ਵੇਲੇ (ਸ਼ਿਵ ਜੀ ਦਾ ਮੁਕਤੀ ਦਾਤਾ) ਉਪਦੇਸ਼ ਮਿਲਦਾ ਖ਼ਿਆਲ ਕੀਤਾ ਜਾਂਦਾ ਹੈ (ਭਾਵ, ਕਾਂਸ਼ੀ ਵਾਲਾ ਉਪਦੇਸ਼ ਤਾਂ ਮਰਨ ਪਿਛੋਂ ਅਸਰ ਕਰਦਾ ਹੋਵੇਗਾ, ਪਰ ਸਤਿਗੁਰੂ ਦਾ ਸ਼ਬਦ ਐਥੇ ਹੀ ਜੀਵਨ-ਮੁਕਤ ਕਰ ਦੇਂਦਾ ਹੈ) ॥੩॥
 
कोई गावै को सुणै हरि नामा चितु लाइ ॥
Ko▫ī gāvai ko suṇai har nāmā cẖiṯ lā▫e.
Whoever sings or listens to the Lord's Name with conscious awareness -
ਜੋ ਕੋਈ ਬਿਰਤੀ ਜੋੜ ਸੁਆਮੀ ਦੇ ਨਾਮ ਨੂੰ ਗਾਇਨ ਕਰਦਾ ਜਾ ਸੁਣਦਾ ਹੈ,
ਚਿਤੁ ਲਾਇ = ਮਨ ਲਾ ਕੇ, ਪ੍ਰੇਮ ਨਾਲ। ਸੰਸਾ = ਸ਼ੱਕ।ਜੋ ਭੀ ਮਨੁੱਖ ਪ੍ਰੇਮ ਨਾਲ ਪ੍ਰਭੂ ਦਾ ਨਾਮ ਗਾਉਂਦਾ ਹੈ ਜਾਂ ਸੁਣਦਾ ਹੈ,
 
कहु कबीर संसा नही अंति परम गति पाइ ॥४॥१॥४॥५५॥
Kaho Kabīr sansā nahī anṯ param gaṯ pā▫e. ||4||1||4||55||
says Kabeer, without a doubt, in the end, he obtains the highest status. ||4||1||4||55||
ਕਬੀਰ ਜੀ ਆਖਦੇ ਹਨ, ਉਹ ਨਿਰ-ਸੰਦੇਹ ਹੀ ਓੜਕ ਮਹਾਨ ਪਦਵੀ ਨੂੰ ਪਾ ਲੈਦਾ ਹੈ।
ਅੰਤਿ = ਆਖ਼ਰ ਨੂੰ, ਨਤੀਜਾ ਇਹ ਨਿਕਲਦਾ ਹੈ ਕਿ। ਪਰਮ = ਉੱਚੀ ਤੋਂ ਉੱਚੀ। ਗਤਿ = ਆਤਮਕ ਅਵਸਥਾ ॥੪॥੧॥੪॥੫੫॥ਹੇ ਕਬੀਰ! ਆਖ-ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਜ਼ਰੂਰ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੪॥੧॥੪॥੫੫॥
 
गउड़ी ॥
Ga▫oṛī.
Gauree:
ਗਉੜੀ।
xxxXXX
 
जेते जतन करत ते डूबे भव सागरु नही तारिओ रे ॥
Jeṯe jaṯan karaṯ ṯe dūbe bẖav sāgar nahī ṯāri▫o re.
Those who try to do things by their own efforts are drowned in the terrifying world-ocean; they cannot cross over.
ਜਿਤਨੇ ਭੀ ਰਬ ਦੇ ਨਾਮ ਦੇ ਬਗੈਰ ਉਪਰਾਲੇ ਕਰਦੇ ਹਨ, ਉਹ ਡੁੱਬ ਜਾਂਦੇ ਹਨ ਅਤੇ ਭਿਆਨਕ ਸਮੁੰਦਰ ਤੋਂ ਪਾਰ ਨਹੀਂ ਹੁੰਦੇ ਹਨ।
ਜੇਤੇ = ਜਿਤਨੇ ਭੀ ਬੰਦੇ। ਤੇ = ਉਹ ਸਾਰੇ। ਭਵ ਸਾਗਰੁ = ਸੰਸਾਰ-ਸਮੁੰਦਰ। ਰੇ = ਹੇ ਭਾਈ!ਹੇ ਭਾਈ! ਜਿਹੜੇ ਜਿਹੜੇ ਭੀ ਮਨੁੱਖ ਅਜਿਹੇ ਜਤਨ ਕਰਦੇ ਹਨ, ਉਹ ਸਾਰੇ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਇਹ ਰਸਮਾਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾਉਂਦੀਆਂ (ਸੰਸਾਰ ਦੇ ਵਿਕਾਰਾਂ ਤੋਂ ਬਚਾ ਨਹੀਂ ਸਕਦੀਆਂ।)
 
करम धरम करते बहु संजम अह्मबुधि मनु जारिओ रे ॥१॥
Karam ḏẖaram karṯe baho sanjam ahaʼn▫buḏẖ man jāri▫o re. ||1||
Those who practice religious rituals and strict self-discipline - their egotistical pride shall consume their minds. ||1||
ਜੋ ਧਾਰਮਕ ਕਰਮ ਕਾਂਡ ਅਤੇ ਭਾਰੀ ਸਵੈ ਅਧਿਆਪਨ ਕਰਦੇ ਹਨ, ਹੰਕਾਰੀ-ਮਤ ਉਨ੍ਹਾਂ ਦੀ ਆਤਮਾ ਸਾੜ ਸੁੱਟਦੀ ਹੈ।
ਕਰਮ = ਧਾਰਮਿਕ ਰਸਮਾਂ। ਧਰਮ = ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦਾ ਫ਼ਰਜ਼। ਸੰਜਮ = ਧਾਰਮਿਕ ਪ੍ਰਣ। ਅਹੰਬੁਧਿ = {ਅਹੰ = ਮੈਂ। ਬੁਧਿ = ਅਕਲ} 'ਮੈਂ, ਮੈਂ' ਕਰਨ ਵਾਲੀ ਅਕਲ, ਹਉਮੈ, ਅਹੰਕਾਰ। ਜਾਰਿਓ = ਸਾੜ ਲਿਆ ॥੧॥ਧਾਰਮਿਕ ਰਸਮਾਂ, ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦੇ ਫ਼ਰਜ਼ ਅਤੇ ਹੋਰ ਕਈ ਕਿਸਮ ਦੇ ਧਾਰਮਿਕ ਪ੍ਰਣ ਕਰਨ ਨਾਲ ਹਉਮੈ (ਮਨੁੱਖ ਦੇ) ਮਨ ਨੂੰ ਸਾੜ ਦੇਂਦੀ ਹੈ ॥੧॥
 
सास ग्रास को दातो ठाकुरु सो किउ मनहु बिसारिओ रे ॥
Sās garās ko ḏāṯo ṯẖākur so ki▫o manhu bisāri▫o re.
Your Lord and Master has given you the breath of life and food to sustain you; Oh, why have you forgotten Him?
ਹੇ ਬੰਦੇ! ਤੂੰ ਉਸ ਸੁਆਮੀ ਨੂੰ ਆਪਣੇ ਚਿੱਤ ਵਿਚੋਂ ਕਿਉਂ ਭੁਲਾਇਆ ਹੈ ਜਿਸ ਨੇ ਤੈਨੂੰ ਜਿੰਦਗੀ ਅਤੇ ਰੋਜ਼ੀ ਦਿੱਤੀ ਹੈ?
ਸਾਸ = ਸਾਹ, ਸੁਆਸ, ਜਿੰਦ। ਗ੍ਰਾਸ = ਗ੍ਰਾਹੀ, ਰੋਜ਼ੀ।ਹੇ ਭਾਈ! ਜਿੰਦ ਤੇ ਰੋਜ਼ੀ ਦੇ ਦੇਣ ਵਾਲਾ ਇਕ ਪਰਮਾਤਮਾ ਹੀ ਹੈ। ਤੂੰ ਉਸ ਨੂੰ ਆਪਣੇ ਮਨੋਂ ਕਿਉਂ ਭੁਲਾ ਦਿੱਤਾ ਹੈ?
 
हीरा लालु अमोलु जनमु है कउडी बदलै हारिओ रे ॥१॥ रहाउ ॥
Hīrā lāl amol janam hai ka▫udī baḏlai hāri▫o re. ||1|| rahā▫o.
Human birth is a priceless jewel, which has been squandered in exchange for a worthless shell. ||1||Pause||
ਮਨੁੱਖਾ ਜਨਮ ਅਣਮੁੱਲਾ ਮਾਣਕ ਤੇ ਜਵਾਹਰ ਨਿਕੰਮੀ ਕੌੜੀ ਵਾਸਤੇ ਤੂੰ ਇਸ ਨੂੰ ਹਾਰ ਦਿੱਤਾ ਹੈ। ਠਹਿਰਾਉ।
ਕਉਡੀ ਬਦਲੈ = ਕੌਡੀ ਦੀ ਖ਼ਾਤਰ। ਹਾਰਿਓ = ਗੰਵਾ ਦਿੱਤਾ ॥੧॥ ਰਹਾਉ ॥ਇਹ (ਮਨੁੱਖਾ-) ਜਨਮ (ਮਾਨੋ) ਹੀਰਾ ਹੈ, ਅਮੋਲਕ ਲਾਲ ਹੈ, ਪਰ ਤੂੰ ਤਾਂ ਇਸ ਨੂੰ ਕੌਡੀ ਦੀ ਖ਼ਾਤਰ ਗਵਾ ਦਿੱਤਾ ਹੈ ॥੧॥ ਰਹਾਉ ॥
 
त्रिसना त्रिखा भूख भ्रमि लागी हिरदै नाहि बीचारिओ रे ॥
Ŧarisnā ṯarikẖā bẖūkẖ bẖaram lāgī hirḏai nāhi bīcẖāri▫o re.
The thirst of desire and the hunger of doubt afflict you; you do not contemplate the Lord in your heart.
ਤੈਨੂੰ ਖ਼ਾਹਿਸ਼ ਦੀ ਤੇਹ ਅਤੇ ਵਹਿਮ ਦੀ ਭੁੱਖ ਦਾ ਦੁੱਖ ਲੱਗਾ ਹੋਇਆ ਹੈ, ਕਿਉਂਕਿ ਆਪਣੇ ਰਿਦੇ ਅੰਦਰ ਤੂੰ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।
ਤ੍ਰਿਸਨਾ = ਤ੍ਰੇਹ, ਲਾਲਸਾ,। ਤ੍ਰਿਖਾ = ਤ੍ਰੇਹ, ਲਾਲਸਾ। ਭ੍ਰਮਿ = ਭਰਮ ਵਿਚ, ਭਟਕਣਾ ਦੇ ਕਾਰਨ।ਹੇ ਭਾਈ! ਤੂੰ ਕਦੇ ਆਪਣੇ ਦਿਲ ਵਿਚ ਵਿਚਾਰ ਨਹੀਂ ਕੀਤੀ ਕਿ ਭਟਕਣਾ ਦੇ ਕਾਰਨ ਤੈਨੂੰ ਤਾਂ ਮਾਇਆ ਦੀ ਭੁੱਖ-ਤ੍ਰੇਹ ਲੱਗੀ ਹੋਈ ਹੈ।
 
उनमत मान हिरिओ मन माही गुर का सबदु न धारिओ रे ॥२॥
Unmaṯ mān hiri▫o man māhī gur kā sabaḏ na ḏẖāri▫o re. ||2||
Intoxicated with pride, you cheat yourself; you have not enshrined the Word of the Guru's Shabad within your mind. ||2||
ਸਵੈ-ਪੂਜਾ ਦਾ ਨਸ਼ਾਂ ਉਨ੍ਹਾਂ ਨੂੰ ਠੱਗ ਲੈਦਾ ਹੈ, ਜੋ ਗੁਰਾਂ ਦਾ ਉਪਦੇਸ਼ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੇ।
ਉਨਮਤ = ਮਸਤਿਆ ਹੋਇਆ। ਹਿਰਿਓ = ਠੱਗਿਆ ਹੋਇਆ। ਮਾਨ ਹਿਰਿਓ = ਹੰਕਾਰ ਦਾ ਠੱਗਿਆ ਹੋਇਆ ॥੨॥(ਕਰਮਾਂ ਧਰਮਾਂ ਵਿਚ ਹੀ) ਤੂੰ ਮਸਤਿਆ ਤੇ ਹੰਕਾਰਿਆ ਰਹਿੰਦਾ ਹੈਂ। ਗੁਰੂ ਦਾ ਸ਼ਬਦ ਤੂੰ ਕਦੇ ਆਪਣੇ ਮਨ ਵਿਚ ਵਸਾਇਆ ਹੀ ਨਹੀਂ ॥੨॥
 
सुआद लुभत इंद्री रस प्रेरिओ मद रस लैत बिकारिओ रे ॥
Su▫āḏ lubẖaṯ inḏrī ras pareri▫o maḏ ras laiṯ bikāri▫o re.
Those who are deluded by sensual pleasures, who are tempted by sexual delights and enjoy wine are corrupt.
ਪਾਪੀ ਹਨ ਉਹ ਜੋ ਸੰਸਾਰੀ ਖੁਸ਼ੀਆਂ ਅੰਦਰ ਗੁਮਰਾਹ ਹਨ। ਜੋ ਵਿਸ਼ੇ ਭੋਗ ਦੇ ਸੁਆਦਾਂ ਅੰਦਰ ਮਨੇ ਹਨ ਅਤੇ ਜੋ ਸ਼ਰਾਬ ਦਾ ਸੁਆਦ ਲੈਂਦੇ ਹਨ।
ਲੁਭਤ = ਲੋਭੀ। ਰਸ = ਚਸਕੇ। ਮਦ = ਨਸ਼ਾ।(ਪ੍ਰਭੂ ਨੂੰ ਵਿਸਾਰਨ ਕਰਕੇ) ਤੂੰ (ਦੁਨੀਆ ਦੇ) ਸੁਆਦਾਂ ਦਾ ਲੋਭੀ ਬਣ ਰਿਹਾ ਹੈਂ। ਇੰਦ੍ਰੀ ਦੇ ਚਸਕੇ ਦਾ ਪ੍ਰੇਰਿਆ ਹੋਇਆ ਤੂੰ ਵਿਕਾਰਾਂ ਦੇ ਨਸ਼ੇ ਦੇ ਸੁਆਦ ਲੈਂਦਾ ਰਹਿੰਦਾ ਹੈਂ।
 
करम भाग संतन संगाने कासट लोह उधारिओ रे ॥३॥
Karam bẖāg sanṯan sangāne kāsat loh uḏẖāri▫o re. ||3||
But those who, through destiny and good karma, join the Society of the Saints, float over the ocean, like iron attached to wood. ||3||
ਜੋ ਉਤਮ ਨਸੀਬਾਂ ਅਤੇ ਕਿਸਮਤ ਰਾਹੀਂ ਸਾਧ ਸੰਗਤ ਨਾਲ ਜੁੜਦੇ ਹਨ, ਉਹ ਲੱਕੜ ਨਾਲ ਲੱਗੇ ਹੋਏ ਲੋਹੇ ਵਾਙ ਪਾਰ ਉਤਰ ਜਾਂਦੇ ਹਨ।
ਕਰਮ = ਚੰਗੇ ਕੰਮ। ਕਰਮ ਭਾਗ = ਜਿਨ੍ਹਾਂ ਦੇ ਭਾਗਾਂ ਵਿਚ ਪਿਛਲੇ ਕੀਤੇ ਚੰਗੇ ਕੰਮ ਹਨ। ਕਾਸਟ = ਲੱਕੜੀ ॥੩॥ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ (ਜਾਗਦੇ) ਹਨ, ਉਹਨਾਂ ਨੂੰ ਸਾਧ-ਸੰਗਤ ਵਿਚ (ਲਿਆ ਕੇ ਪ੍ਰਭੂ ਵਿਕਾਰਾਂ ਤੋਂ ਇਉਂ) ਬਚਾਉਂਦਾ ਹੈ ਜਿਵੇਂ ਲੱਕੜੀ ਲੋਹੇ ਨੂੰ (ਸਮੁੰਦਰ ਤੋਂ) ਪਾਰ ਲੰਘਾਉਂਦੀ ਹੈ ॥੩॥
 
धावत जोनि जनम भ्रमि थाके अब दुख करि हम हारिओ रे ॥
Ḏẖāvaṯ jon janam bẖaram thāke ab ḏukẖ kar ham hāri▫o re.
I have wandered in doubt and confusion, through birth and reincarnation; now, I am so tired. I am suffering in pain and wasting away.
ਭੁਲੇਖੇ ਰਾਹੀਂ ਮੈਂ ਅਨੇਕਾਂ ਜੂਨੀਆਂ ਦੀਆਂ ਪੈਦਾਇਸ਼ਾਂ ਅੰਦਰ ਭਟਕਦਾ ਹੰਭ ਗਿਆ ਹਾਂ। ਹੁਣ ਮੈਂ ਪੀੜ ਨਾਲ ਹਰ ਹੁਟ ਗਿਆ ਹਾਂ।
ਧਾਵਤ = ਦੌੜਦੇ ਦੌੜਦੇ। ਭ੍ਰਮਿ = ਭਟਕਣਾ ਵਿਚ। ਦੁਖ ਕਰਿ = ਦੁੱਖ ਪਾ ਪਾ ਕੇ। ਹਾਰਿਓ = ਹਾਰ ਗਿਆ ਹਾਂ, ਥੱਕ ਗਿਆ ਹਾਂ।ਜੂਨਾਂ ਵਿਚ, ਜਨਮਾਂ ਵਿਚ ਦੌੜ ਦੌੜ ਕੇ, ਭਟਕ ਭਟਕ ਕੇ ਮੈਂ ਤਾਂ ਥੱਕ ਗਿਆ ਹਾਂ। ਦੁੱਖ ਸਹਾਰ ਸਹਾਰ ਕੇ ਹੋਰ ਆਸਰੇ ਛੱਡ ਬੈਠਾ ਹਾਂ (ਅਤੇ ਗੁਰੂ ਦੀ ਸ਼ਰਨ ਲਈ ਹੈ।)
 
कहि कबीर गुर मिलत महा रसु प्रेम भगति निसतारिओ रे ॥४॥१॥५॥५६॥
Kahi Kabīr gur milaṯ mahā ras parem bẖagaṯ nisṯāri▫o re. ||4||1||5||56||
Says Kabeer, meeting with the Guru, I have obtained supreme joy; my love and devotion have saved me. ||4||1||5||56||
ਕਬੀਰ ਜੀ ਆਖਦੇ ਹਨ, ਗੁਰਾਂ ਨੂੰ ਭੇਟਣ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ, ਅਤੇ ਪ੍ਰੀਤ ਅਤੇ ਅਨੁਰਾਗ ਨੇ ਮੈਨੂੰ ਬਚਾ ਲਿਆ ਹੈ।
ਕਹਿ = ਕਹੈ, ਆਖਦਾ ਹੈ। ਗੁਰ ਮਿਲਤ = ਗੁਰੂ ਨੂੰ ਮਿਲਦਿਆਂ ਹੀ ॥੪॥੧॥੫॥੫੬॥ਕਬੀਰ ਆਖਦਾ ਹੈ-ਸਤਿਗੁਰੂ ਨੂੰ ਮਿਲਦਿਆਂ ਹੀ (ਪ੍ਰਭੂ ਦਾ ਨਾਮ-ਰੂਪ) ਸਭ ਤੋਂ ਸ੍ਰ੍ਰੇਸ਼ਟ ਰਸ ਪੈਦਾ ਹੁੰਦਾ ਹੈ, ਅਤੇ ਪਿਆਰ ਨਾਲ ਕੀਤੀ ਹੋਈ ਪ੍ਰਭੂ ਦੀ ਭਗਤੀ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚਾ ਲੈਂਦੀ ਹੈ ॥੪॥੧॥੫॥੫੬॥
 
गउड़ी ॥
Ga▫oṛī.
Gauree:
ਗਉੜੀ।
xxxXXX
 
कालबूत की हसतनी मन बउरा रे चलतु रचिओ जगदीस ॥
Kālbūṯ kī hasṯanī man ba▫urā re cẖalaṯ racẖi▫o jagḏīs.
Like the straw figure of a female elephant, fashioned to trap the bull elephant, O crazy mind, the Lord of the Universe has staged the drama of this world.
ਹੱਥਨੀ ਦੇ ਢਾਚੇ ਦੀ ਤਰ੍ਹਾਂ ਹੇ ਕਮਲੀ ਜਿੰਦੜੀਏ! ਸ੍ਰਿਸ਼ਟੀ ਦੇ ਸੁਆਮੀ ਨੇ ਇਹ ਜਗਤ-ਖੇਡ ਬਣਾਈ ਹੈ।
ਕਾਲਬੂਤ = ਕਲਬੂਤ, ਢਾਂਚਾ। ਹਸਤਨੀ = ਹਥਣੀ {ਹਾਥੀ ਜੰਗਲ ਵਿਚੋਂ ਫੜਨ ਲਈ ਲੋਕ ਲੱਕੜੀ ਦਾ ਹਥਣੀ ਦਾ ਢਾਂਚਾ ਬਣਾ ਕੇ ਉਸ ਉੱਤੇ ਕਾਗ਼ਜ਼ ਲਾ ਕੇ ਹਥਣੀ ਜਿਹੀ ਬਣਾ ਕੇ ਕਿਤੇ ਟੋਏ ਉੱਤੇ ਖੜੀ ਕਰ ਦੇਂਦੇ ਹਨ। ਕਾਮ ਵਿਚ ਮਸਤਿਆ ਹਾਥੀ ਆ ਕੇ ਉਸ ਕਲਬੂਤ ਨੂੰ ਹਥਣੀ ਸਮਝ ਕੇ ਉਸ ਵਲ ਵਧਦਾ ਹੈ, ਪਰ ਟੋਏ ਵਿਚ ਡਿੱਗ ਪੈਂਦਾ ਹੈ ਤੇ ਫੜਿਆ ਜਾਂਦਾ ਹੈ}। ਬਉਰਾ = ਕਮਲਾ। ਚਲਤੁ = ਖੇਡ, ਤਮਾਸ਼ਾ। ਜਗਦੀਸ = ਜਗਤ ਦਾ ਮਾਲਕ ਪ੍ਰਭੂ।ਹੇ ਕਮਲੇ ਮਨਾ! (ਇਹ ਜਗਤ) ਪਰਮਾਤਮਾ ਨੇ (ਜੀਵਾਂ ਨੂੰ ਰੁੱਝੇ ਰੱਖਣ ਲਈ) ਇਕ ਖੇਡ ਬਣਾਈ ਹੈ ਜਿਵੇਂ (ਲੋਕ ਹਾਥੀ ਨੂੰ ਫੜਨ ਲਈ) ਕਲਬੂਤ ਦੀ ਹਥਣੀ (ਬਣਾਉਂਦੇ ਹਨ);
 
काम सुआइ गज बसि परे मन बउरा रे अंकसु सहिओ सीस ॥१॥
Kām su▫ā▫e gaj bas pare man ba▫urā re ankas sahi▫o sīs. ||1||
Attracted by the lure of sexual desire, the elephant is captured, O crazy mind, and now the halter is placed around its neck. ||1||
ਵਿਸ਼ੇ ਦੇ ਸੁਆਦ ਦੇ ਅਧੀਨ ਹਾਥੀ ਕਾਬੂ ਵਿੱਚ ਆ ਜਾਂਦਾ ਹੈ, ਹੇ ਮੇਰੀ ਕਮਲੀ ਜਿੰਦੜੀਏ! ਅਤੇ ਉਸ ਨੂੰ ਸਿਰ ਤੇ ਕੁੰਡਾ ਸਹਾਰਨਾ ਪੈਦਾ ਹੈ।
ਸੁਆਇ = ਸੁਆਉ ਵਿਚ, ਸੁਆਉ ਦੇ ਕਾਰਨ, ਸੁਆਦ ਦੇ ਕਾਰਨ, ਚਸਕੇ ਵਿਚ, ਵਾਸ਼ਨਾ ਦੇ ਕਾਰਨ। ਬਸਿ ਪਰੇ = ਕਾਬੂ ਆ ਜਾਂਦਾ ਹੈ। ਅੰਕਸੁ = ਲੋਹੇ ਦੀ ਸੀਖ ਜੋ ਹਾਥੀ ਨੂੰ ਤੋਰਨ ਲਈ ਮਹਾਵਤ ਉਸ ਦੀ ਧੌਣ ਉਤੇ ਮਾਰਦਾ ਹੈ। ਸੀਸਿ = ਸਿਰ ਉਤੇ ॥੧॥(ਉਸ ਹਥਣੀ ਨੂੰ ਵੇਖ ਕੇ) ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ ਤੇ ਆਪਣੇ ਸਿਰ ਉੱਤੇ (ਸਦਾ ਮਹਾਉਤ ਦਾ) ਅੰਕਸ ਸਹਾਰਦਾ ਹੈ, (ਤਿਵੇਂ) ਹੇ ਝੱਲੇ ਮਨ! (ਤੂੰ ਭੀ ਮਨ-ਮੋਹਨੀ ਮਾਇਆ ਵਿਚ ਫਸ ਕੇ ਦੁੱਖ ਸਹਾਰਦਾ ਹੈਂ) ॥੧॥
 
बिखै बाचु हरि राचु समझु मन बउरा रे ॥
Bikẖai bācẖ har rācẖ samajẖ man ba▫urā re.
So escape from corruption and immerse yourself in the Lord; take this advice, O crazy mind.
ਪਾਪ ਤੋਂ ਬਚ, ਵਾਹਿਗੁਰੂ ਅੰਦਰ ਲੀਨ ਹੋ ਅਤੇ ਇਹ ਸਿਖ-ਮਤ ਧਾਰਨ ਕਰ, ਹੇ ਮੇਰੀ ਕਮਲੀ ਜਿੰਦੜੀਏ!
ਬਿਖੈ = ਵਿਸ਼ੇ-ਵਿਕਾਰ। ਬਾਚੁ = ਬਚ ਕੇ ਰਹੁ। ਰਾਚੁ = ਲੀਨ ਹੋਹੁ।ਹੇ ਮੂਰਖ ਮਨ! ਅਕਲ ਕਰ, ਵਿਸ਼ਿਆਂ ਤੋਂ ਬਚਿਆ ਰਹੁ ਤੇ ਪ੍ਰਭੂ ਵਿਚ ਜੁੜਿਆ ਕਰ।