Sri Guru Granth Sahib Ji

Ang: / 1430

Your last visited Ang:

निरभै होइ न हरि भजे मन बउरा रे गहिओ न राम जहाजु ॥१॥ रहाउ ॥
Nirbẖai ho▫e na har bẖaje man ba▫urā re gahi▫o na rām jahāj. ||1|| rahā▫o.
You have not meditated fearlessly on the Lord, O crazy mind; you have not embarked upon the Lord's Boat. ||1||Pause||
ਤੂੰ ਨਿਡੱਰ ਹੋ ਕੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਅਤੇ ਸਾਹਿਬ ਦੇ ਬੋਹਿਥ ਉੱਤੇ ਸਵਾਰ ਨਹੀਂ ਹੋਈ, ਹੇ ਮੇਰੀ ਕਮਲੀ ਜਿੰਦੜੀਏ! ਠਹਿਰਾਉ।
ਨਿਰਭੈ = ਨਿਡਰ {ਆਮ ਤੌਰ ਤੇ ਮਨੁੱਖ ਨੂੰ ਰੋਜ਼ੀ ਦਾ ਸਹਿਮ ਲੱਗਾ ਰਹਿੰਦਾ ਹੈ, ਲਾਲਚ ਵਿਚ ਫਸਦਾ ਹੈ; ਜੋ ਰੋਜ਼ੀ ਪਹਿਲਾਂ ਨਿਰਬਾਹ ਦੀ ਖ਼ਾਤਰ ਕਮਾਂਦਾ ਹੈ, ਉਸ ਨੂੰ ਸਹਿਜੇ ਸਹਿਜੇ ਜ਼ਿੰਦਗੀ ਦਾ ਆਸਰਾ ਸਮਝ ਬੈਠਦਾ ਹੈ ਤੇ ਇਸ ਤਰ੍ਹਾਂ ਇਹ ਸਹਿਮ ਬਣ ਜਾਂਦਾ ਹੈ ਕਿ ਮਤਾਂ ਕਿਤੇ ਇਹ ਮਾਇਆ ਗੁਆਚ ਨ ਜਾਏ, ਨੁਕਸਾਨ ਨ ਹੋ ਜਾਏ। ਬੱਸ! ਸਾਰੀ ਉਮਰ ਇਸ ਸਹਿਮ ਵਿਚ ਹੀ ਲੰਘਦੀ ਹੈ}। ਗਹਿਓ ਨ = ਪਕੜਿਆ ਨਹੀਂ, ਆਸਰਾ ਨਹੀਂ ਲਿਆ ॥੧॥ ਰਹਾਉ ॥ਤੂੰ ਸਹਿਮ ਛੱਡ ਕੇ ਕਿਉਂ ਪਰਮਾਤਮਾ ਨੂੰ ਨਹੀਂ ਸਿਮਰਦਾ ਤੇ ਕਿਉਂ ਪ੍ਰਭੂ ਦਾ ਆਸਰਾ ਨਹੀਂ ਲੈਂਦਾ? ॥੧॥ ਰਹਾਉ ॥
 
मरकट मुसटी अनाज की मन बउरा रे लीनी हाथु पसारि ॥
Markat mustī anāj kī man ba▫urā re līnī hāth pasār.
The monkey stretches out its hand, O crazy mind, and takes a handful of corn;
ਹੇ ਮੇਰੀ ਕਮਲੀ ਜਿੰਦੜੀਏ! ਆਪਣਾ ਹੱਥ ਅਗਾਂਹਾਂ ਕਰ ਕੇ ਬਾਦਰ ਦਾਣਿਆਂ ਦੀ ਮੁੱਠੀ ਭਰ ਲੈਦਾ ਹੈ।
ਮਰਕਟ = ਬਾਂਦਰ। ਮੁਸਟੀ = ਮੁੱਠੀ। ਪਸਾਰਿ = ਖਿਲਾਰ ਕੇ।ਹੇ ਕਮਲੇ ਮਨ! ਬਾਂਦਰ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ,
 
छूटन को सहसा परिआ मन बउरा रे नाचिओ घर घर बारि ॥२॥
Cẖẖūtan ko sahsā pari▫ā man ba▫urā re nācẖi▫o gẖar gẖar bār. ||2||
now unable to escape, O crazy mind, it is made to dance door to door. ||2||
ਖਲਾਸੀ ਪਾਉਣ ਦੀ ਚਿੰਤਾ ਧਾਰਨ ਕਰ ਹੇ ਮੇਰੀ ਕਮਲੀ ਜਿੰਦੜੀਏ! ਉਸ ਨੂੰ ਹਰ ਮਕਾਨ ਦੇ ਬੂਹੇ ਮੂਹਰੇ ਨਚਣਾ ਪੈਦਾ ਹੈ।
ਸਹਸਾ = ਸਹਿਮ। ਘਰ ਘਰ ਬਾਰਿ = ਹਰੇਕ ਘਰ ਦੇ ਬੂਹੇ ਤੇ। ਬਾਰਿ = ਬੂਹੇ ਤੇ। {❀ ਨੋਟ: ਲੋਕ ਬਾਂਦਰਾਂ ਨੂੰ ਫੜਨ ਲਈ ਭੀੜੇ ਮੂੰਹ ਵਾਲਾ ਭਾਂਡਾ ਲੈ ਕੇ ਜ਼ਮੀਨ ਵਿਚ ਦੱਬ ਦੇਂਦੇ ਹਨ, ਉਸ ਵਿਚ ਭੁੱਜੇ ਹੋਏ ਛੋਲੇ ਪਾ ਕੇ ਮੂੰਹ ਨੰਗਾ ਰੱਖਦੇ ਹਨ। ਬਾਂਦਰ ਆਪਣਾ ਹੱਥ ਭਾਂਡੇ ਵਿਚ ਪਾ ਕੇ ਦਾਣਿਆਂ ਦੀ ਮੁੱਠ ਭਰ ਲੈਂਦਾ ਹੈ, ਪਰ ਭਰੀ ਹੋਈ ਮੁੱਠ ਭੀੜੇ ਮੂੰਹ ਵਿਚੋਂ ਨਿਕਲ ਨਹੀਂ ਸਕਦੀ, ਤੇ ਲੋਭ ਵਿਚ ਫਸਿਆ ਹੋਇਆ ਬਾਂਦਰ ਦਾਣੇ ਭੀ ਨਹੀਂ ਛੱਡਦਾ। ਇਸ ਤਰ੍ਹਾਂ ਉੱਥੇ ਹੀ ਫੜਿਆ ਜਾਂਦਾ ਹੈ। ਇਹੀ ਹਾਲ ਮਨੁੱਖ ਦਾ ਹੁੰਦਾ ਹੈ, ਸਹਿਜੇ ਸਹਿਜੇ ਮਾਇਆ ਵਿਚ ਮਨ ਫਸਾ ਕੇ ਆਖ਼ਰ ਹੋਰ ਹੋਰ ਮਾਇਆ ਦੀ ਖ਼ਾਤਰ ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਹੈ} ॥੨॥ਤੇ ਉਸ ਨੂੰ ਸਹਿਮ ਪੈ ਗਿਆ ਕਿ ਕੈਦ ਵਿਚੋਂ ਕਿਵੇਂ ਨਿਕਲੇ। (ਉਸ ਲਾਲਚ ਦੇ ਕਾਰਨ ਹੁਣ) ਹਰੇਕ ਘਰ ਦੇ ਬੂਹੇ ਤੇ ਨੱਚਦਾ ਫਿਰਦਾ ਹੈ ॥੨॥
 
जिउ नलनी सूअटा गहिओ मन बउरा रे माया इहु बिउहारु ॥
Ji▫o nalnī sū▫atā gahi▫o man ba▫urā re mā▫yā ih bi▫uhār.
Like the parrot caught in the trap, O crazy mind, you trapped by the affairs of Maya.
ਜਿਸ ਤਰ੍ਹਾਂ ਕੁੜਿੱਕੀ ਦੇ ਜ਼ਰੀਏ ਤੋਤਾ ਪਕੜਿਆ ਜਾਂਦਾ ਹੈ, ਹੇ ਮੇਰੀ ਕਮਲੀ ਜਿੰਦੜੀਏ! ਏਸ ਤਰ੍ਹਾਂ ਹੀ ਸੰਸਾਰੀ ਕਾਰ-ਵਿਹਾਰ ਨਾਲ ਇਨਸਾਨ ਜਕੜਿਆਂ ਜਾਂਦਾ ਹੈ।
ਨਲਨੀ = ਤੋਤਿਆਂ ਨੂੰ ਫੜਨ ਵਾਲੇ ਲੋਕ ਲੱਕੜੀ ਦਾ ਇੱਕ ਨਿੱਕਾ ਜਿਹਾ ਢੋਲ ਬਣਾ ਕੇ ਦੋ ਪਾਸੀਂ ਡੰਡਿਆਂ ਦੇ ਆਸਰੇ ਖੜਾ ਕਰ ਦੇਂਦੇ ਹਨ। ਵਿਚਕਾਰ ਤੋਤੇ ਲਈ ਚੋਗਾ ਪਾ ਦੇਂਦੇ ਹਨ, ਤੇ ਇਸ ਢੋਲ ਜਿਹੇ ਦੇ ਹੇਠਲੇ ਪਾਸੇ ਪਾਣੀ ਦਾ ਭਰਿਆ ਇਕ ਭਾਂਡਾ ਰੱਖਦੇ ਹਨ। ਤੋਤਾ ਚੋਗੇ ਦੀ ਖ਼ਾਤਰ ਉਸ ਚੱਕਰ ਉੱਤੇ ਆ ਬੈਠਦਾ ਹੈ। ਪਰ ਤੋਤੇ ਦੇ ਭਾਰ ਨਾਲ ਚੱਕਰ ਉਲਟ ਜਾਂਦਾ ਹੈ, ਤੋਤਾ ਹੇਠਲੇ ਪਾਸੇ ਲਮਕ ਪੈਂਦਾ ਹੈ। ਹੇਠਾਂ ਪਾਣੀ ਵੇਖ ਕੇ ਤੋਤਾ ਸਹਿਮ ਜਾਂਦਾ ਹੈ ਕਿ ਕਿਤੇ ਪਾਣੀ ਵਿਚ ਡਿੱਗ ਕੇ ਡੁੱਬ ਨਾਹ ਜਾਵਾਂ। ਇਸ ਡਰ ਦੇ ਕਾਰਨ ਲੱਕੜੀ ਦੇ ਯੰਤ੍ਰ ਨੂੰ ਘੁੱਟ ਕੇ ਪਕੜੀ ਰੱਖਦਾ ਹੈ ਤੇ ਫਸ ਜਾਂਦਾ ਹੈ। ਇਹੀ ਹਾਲ ਮਨੁੱਖ ਦਾ ਹੈ। ਪਹਿਲਾਂ ਇਹ ਰੋਜ਼ੀ ਸਿਰਫ਼ ਨਿਰਬਾਹ ਦੀ ਖ਼ਾਤਰ ਕਮਾਈਦੀ ਹੈ। ਸਹਿਜੇ ਸਹਿਜੇ ਇਹ ਸਹਿਮ ਬਣਦਾ ਹੈ ਕਿ ਜੇ ਇਹ ਕਮਾਈ ਰੁੜ੍ਹ ਗਈ ਤਾਂ ਕੀਹ ਹੋਵੇਗਾ, ਬਿਰਧ ਉਮਰ ਲਈ ਜੇ ਬਚਾਅ ਕੇ ਨਾਹ ਰੱਖਿਆ ਤਾਂ ਕਿਵੇਂ ਗੁਜ਼ਾਰਾ ਹੋਵੇਗਾ। ਇਸ ਸਹਿਮ ਵਿਚ ਪੈ ਕੇ ਮਨੁੱਖ ਮਾਇਆ ਦੇ ਮੋਹ ਦੇ ਪਿੰਜਰੇ ਵਿਚ ਫਸ ਜਾਂਦਾ ਹੈ}। ਸੂਅਟਾ = ਅੰਞਾਣ ਤੋਤਾ {ਸੰ: ਸ਼ੁਕ = ਤੋਤਾ। ਸ਼ੁਕਟਾ = ਨਿੱਕਾ ਜਿਹਾ ਤੋਤਾ, ਅੰਞਾਣ ਤੋਤਾ। ਸੰਸਕ੍ਰਿਤ ਲਫ਼ਜ਼ 'ਸ਼ੁਕਟ' ਤੋਂ 'ਸੂਅਟਾ' ਪ੍ਰਾਕ੍ਰਿਤ-ਰੂਪ ਹੈ}। ਗਹਿਓ = ਫੜਿਆ ਜਾਂਦਾ ਹੈ। ਬਿਉਹਾਰੁ = ਵਰਤਾਰਾ, ਸਲੂਕ।ਹੇ ਝੱਲੇ ਮਨਾਂ! ਜਗਤ ਦੀ ਮਾਇਆ ਦਾ ਇਉਂ ਹੀ ਵਰਤਾਰਾ ਹੈ (ਭਾਵ, ਮਾਇਆ ਜੀਵ ਨੂੰ ਇਉਂ ਹੀ ਮੋਹ ਵਿਚ ਫਸਾਉਂਦੀ ਹੈ) ਜਿਵੇਂ ਤੋਤਾ ਨਲਨੀ (ਤੇ ਬੈਠ ਕੇ) ਫਸ ਜਾਂਦਾ ਹੈ।
 
जैसा रंगु कसु्मभ का मन बउरा रे तिउ पसरिओ पासारु ॥३॥
Jaisā rang kasumbẖ kā man ba▫urā re ṯi▫o pasri▫o pāsār. ||3||
Like the weak dye of the safflower, O crazy mind, so is the expanse of this world of form and substance. ||3||
ਜਿਸ ਤਰ੍ਹਾਂ ਉਡ ਪੁਡ ਜਾਣ ਵਾਲੀ ਹੈ ਰੰਗਤ ਕੁਸੰਭੇ ਦੇ ਫੁੱਲ ਦੀ, ਹੇ ਮੇਰੀ ਕਮਲੀ ਜਿੰਦੜੀਏ! ਉਸੇ ਤਰ੍ਹਾਂ ਦਾ ਹੈ ਜਗਤ ਦਾ ਖਿਲਾਰਾ।
ਕਸੁੰਭ = ਇਕ ਕਿਸਮ ਦਾ ਫੁੱਲ ਹੈ, ਇਸ ਨਾਲ ਲੋਕ ਕੱਪੜੇ ਰੰਗਿਆ ਕਰਦੇ ਸਨ, ਰੰਗ ਚੰਗਾ ਸ਼ੋਖ ਹੁੰਦਾ ਹੈ, ਪਰ ਇਕ ਦੋ ਦਿਨ ਵਿਚ ਹੀ ਭੈੜਾ ਪੈ ਜਾਂਦਾ ਹੈ ॥੩॥ਹੇ ਕਮਲੇ ਮਨ! ਜਿਵੇਂ ਕਸੁੰਭੇ ਦਾ ਰੰਗ (ਥੋੜੇ ਹੀ ਦਿਨ ਰਹਿੰਦਾ) ਹੈ, ਇਸੇ ਤਰ੍ਹਾਂ ਜਗਤ ਦਾ ਖਿਲਾਰਾ (ਚਾਰ ਦਿਨ ਲਈ ਹੀ) ਖਿਲਰਿਆ ਹੋਇਆ ਹੈ ॥੩॥
 
नावन कउ तीरथ घने मन बउरा रे पूजन कउ बहु देव ॥
Nāvan ka▫o ṯirath gẖane man ba▫urā re pūjan ka▫o baho ḏev.
There are so many holy shrines in which to bathe, O crazy mind, and so many gods to worship.
ਹੇ ਮੇਰੀ ਕਮਲੀ ਜਿੰਦੇ ਇਸ਼ਨਾਨ ਕਰਨ ਲਈ ਬਹੁਤੇ ਧਰਮ ਅਸਥਾਨ ਹਨ ਅਤੇ ਉਪਾਸ਼ਨਾ ਕਰਨ ਲਈ ਅਨੇਕਾਂ ਦੇਵਤੇ।
ਨਾਵਨ ਕਉ = ਇਸ਼ਨਾਨ ਕਰਨ ਲਈ। ਘਨੇ = ਬਥੇਰੇ। ਪੂਜਨ ਕਉ = ਪੂਜਾ ਕਰਨ ਲਈ।ਹੇ ਕਬੀਰ! ਆਖ-ਹੇ ਝੱਲੇ ਮਨਾਂ! (ਭਾਵੇਂ) ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ (ਭਾਵ, ਭਾਵੇਂ ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਕਈ ਦੇਵਤਿਆਂ ਦੀ ਪੂਜਾ ਕਰਦੇ ਹਨ)
 
कहु कबीर छूटनु नही मन बउरा रे छूटनु हरि की सेव ॥४॥१॥६॥५७॥
Kaho Kabīr cẖẖūtan nahī man ba▫urā re cẖẖūtan har kī sev. ||4||1||6||57||
Says Kabeer, you shall not be saved like this, O crazy mind; only by serving the Lord will you find release. ||4||1||6||57||
ਕਬੀਰ ਜੀ ਆਖਦੇ ਹਨ ਤੇਰਾ ਇਸ ਤਰ੍ਹਾਂ ਛੁਟਕਾਰਾ ਨਹੀਂ ਹੋਣਾ, ਹੇ ਮੇਰੀ ਕਮਲੀ ਜਿੰਦੇ! ਰੱਬ ਦੀ ਸੇਵਾ ਦੁਆਰਾ ਹੀ ਤੇਰਾ ਖਲਾਸੀ ਹੋਏਗੀ।
ਛੂਟਨੁ = ਖ਼ਲਾਸੀ, ਮਾਇਆ ਦੇ ਮੋਹ ਤੇ ਸਹਿਮ ਤੋਂ ਖ਼ਲਾਸੀ। ਸੇਵ = ਸੇਵਾ, ਬੰਦਗੀ ॥੪॥੧॥੬॥੫੭॥ਪਰ (ਇਸ ਸਹਿਮ ਤੋਂ ਤੇ ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਖ਼ਲਾਸੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ ॥੪॥੧॥੬॥੫੭॥
 
गउड़ी ॥
Ga▫oṛī.
Gauree:
ਗਉੜੀ।
xxxXXX
 
अगनि न दहै पवनु नही मगनै तसकरु नेरि न आवै ॥
Agan na ḏahai pavan nahī magnai ṯaskar ner na āvai.
Fire does not burn it, and the wind does not blow it away; thieves cannot get near it.
ਅੱਗ ਇਸ ਨੂੰ ਫੁਕਦੀ ਨਹੀਂ ਨਾਂ ਹੀ ਹਵਾ ਇਸ ਨੂੰ ਉਡਾ ਕੇ ਲੈ ਜਾਂਦੀ ਹੈ। ਚੋਰ ਇਸ ਦੇ ਨੇੜੇ ਨਹੀਂ ਲਗਦਾ।
ਦਹੈ = ਸਾੜਦੀ। ਮਗਨੈ = ਗੁੰਮ ਕਰਦੀ, ਲੋਪ ਕਰਦੀ, ਉਡਾ ਲੈ ਜਾਂਦੀ। ਤਸਕਰੁ = ਚੋਰ। ਨੇਰਿ = ਨੇੜੇ।(ਹੇ ਭਾਈ!) ਇਸ ਧਨ ਨੂੰ ਨਾਹ ਅੱਗ ਸਾੜ ਸਕਦੀ ਹੈ, ਨਾਹ ਹਵਾ ਉਡਾ ਕੇ ਲੈ ਜਾ ਸਕਦੀ ਹੈ, ਅਤੇ ਨਾਹ ਹੀ ਕੋਈ ਚੋਰ ਇਸ ਦੇ ਨੇੜੇ ਢੁਕ ਸਕਦਾ ਹੈ।
 
राम नाम धनु करि संचउनी सो धनु कत ही न जावै ॥१॥
Rām nām ḏẖan kar sancẖ▫unī so ḏẖan kaṯ hī na jāvai. ||1||
Accumulate the wealth of the Lord's Name; that wealth does not go anywhere. ||1||
ਸੁਆਮੀ ਦੇ ਨਾਮ ਦੀ ਐਸੀ ਦੌਲਤ ਇਕੱਤ੍ਰ ਕਰ। ਉਹ ਦੌਲਤ ਕਿਧਰੇ ਨਹੀਂ ਜਾਂਦੀ।
ਸੰਚਉਨੀ ਕਰਿ = ਇਕੱਠਾ ਕਰ, ਜੋੜ। ਕਤਹੀ = ਕਿਤੇ ਭੀ ॥੧॥ਪਰਮਾਤਮਾ ਦਾ ਨਾਮ-ਰੂਪ ਧਨ ਇਕੱਠਾ ਕਰ, ਇਹ ਕਿਧਰੇ ਨਾਸ ਨਹੀਂ ਹੁੰਦਾ ॥੧॥
 
हमरा धनु माधउ गोबिंदु धरणीधरु इहै सार धनु कहीऐ ॥
Hamrā ḏẖan māḏẖa▫o gobinḏ ḏẖarṇīḏẖar ihai sār ḏẖan kahī▫ai.
My wealth is God, the Lord of Wealth, the Lord of the Universe, the Support of the earth: this is called the most excellent wealth.
ਮਾਇਆ ਦਾ ਸੁਆਮੀ, ਆਲਮ ਦਾ ਮਾਲਕ ਅਤੇ ਧਰਤੀ ਦਾ ਆਸਰਾ, ਵਾਹਿਗੁਰੂ ਮੇਰੀ ਦੌਲਤ ਹੈ। ਇਹੀ ਅਸਲੀ ਦੌਲਤ ਆਖੀ ਜਾਂਦੀ ਹੈ।
ਧਰਣੀ ਧਰੁ = ਧਰਤੀ ਦਾ ਆਸਰਾ। ਸਾਰ = ਸ੍ਰੇਸ਼ਟ, ਸਭ ਤੋਂ ਵਧੀਆ।ਸਾਡਾ ਧਨ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। (ਸਾਡੇ ਮਤ ਵਿਚ ਤਾਂ) ਇਸੇ ਧਨ ਨੂੰ ਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ।
 
जो सुखु प्रभ गोबिंद की सेवा सो सुखु राजि न लहीऐ ॥१॥ रहाउ ॥
Jo sukẖ parabẖ gobinḏ kī sevā so sukẖ rāj na lahī▫ai. ||1|| rahā▫o.
The peace which is obtained by serving God, the Lord of the Universe - that peace cannot be found in kingdoms or power. ||1||Pause||
ਜੋ ਠੰਢ ਚੈਨ ਸੁਆਮੀ ਮਾਲਕ ਦੀ ਘਾਲ ਅੰਦਰ ਪਰਾਪਤ ਹੁੰਦੀ ਹੈ, ਉਹ ਠੰਢ ਚੈਨ ਪਾਤਸ਼ਾਹੀ ਵਿੱਚ ਨਹੀਂ ਲੱਭਦੀ। ਠਹਿਰਾਉ।
ਰਾਜਿ = ਰਾਜ ਵਿਚ ॥੧॥ ਰਹਾਉ ॥ਜੋ ਸੁਖ ਪਰਮਾਤਮਾ ਗੋਬਿੰਦ ਦੇ ਭਜਨ ਵਿਚ ਮਿਲਦਾ ਹੈ, ਉਹ ਸੁਖ ਰਾਜ ਵਿਚ (ਭੀ) ਨਹੀਂ ਲੱਭਦਾ ॥੧॥ ਰਹਾਉ ॥
 
इसु धन कारणि सिव सनकादिक खोजत भए उदासी ॥
Is ḏẖan kāraṇ siv sankāḏik kẖojaṯ bẖa▫e uḏāsī.
Shiva and Sanak, in their search for this wealth, became Udaasees, and renounced the world.
ਸ਼ਿਵਜੀ ਅਤੇ ਸਨਕ ਆਦਿਕ ਇਸ ਦੌਲਤ ਦੀ ਖੋਜ ਭਾਲ ਖਾਤਰ ਜਗਤ-ਤਿਆਗੀ ਹੋ ਗਏ।
ਸਨਕਾਦਿਕ = ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ। ਉਦਾਸੀ = ਵਿਰਕਤ।ਇਸ (ਨਾਮ) ਧਨ ਦੀ ਖ਼ਾਤਰ ਸ਼ਿਵ ਤੇ ਸਨਕ ਆਦਿਕ (ਬ੍ਰਹਮਾ ਦੇ ਚਾਰੇ ਪੁੱਤਰ) ਭਾਲ ਕਰਦੇ ਕਰਦੇ ਜਗਤ ਤੋਂ ਵਿਰਕਤ ਹੋਏ।
 
मनि मुकंदु जिहबा नाराइनु परै न जम की फासी ॥२॥
Man mukanḏ jihbā nārā▫in parai na jam kī fāsī. ||2||
One whose mind is filled with the Lord of liberation, and whose tongue chants the Name of the Lord, shall not be caught by the noose of Death. ||2||
ਜਿਸ ਦੇ ਦਿਲ ਅੰਦਰ ਮੁਕਤੀ ਦੇਣਹਾਰ ਅਤੇ ਜਿਸ ਦੀ ਜੀਭ ਉਤੇ ਸਰਬ-ਵਿਆਪਕ ਸੁਆਮੀ ਹੈ, ਉਹ ਮੌਤ ਦੀ ਫਾਹੀ ਵਿੱਚ ਨਹੀਂ ਪੈਦਾ।
ਮਨਿ = (ਜਿਸ ਮਨੁੱਖ ਦੇ) ਮਨ ਵਿਚ। ਮੁਕੰਦ = ਮੁਕਤੀ ਦੇਣ ਵਾਲਾ ਪ੍ਰਭੂ। ਫਾਸੀ = ਫਾਹੀ ॥੨॥ਜਿਸ ਮਨੁੱਖ ਦੇ ਮਨ ਵਿਚ ਮੁਕਤੀ ਦਾਤਾ ਪ੍ਰਭੂ ਵੱਸਦਾ ਹੈ, ਜਿਸ ਦੀ ਜੀਭ ਤੇ ਅਕਾਲ ਪੁਰਖ ਟਿਕਿਆ ਹੈ, ਉਸ ਨੂੰ ਜਮ ਦੀ (ਮੋਹ-ਰੂਪ) ਫਾਹੀ ਨਹੀਂ ਪੈ ਸਕਦੀ ॥੨॥
 
निज धनु गिआनु भगति गुरि दीनी तासु सुमति मनु लागा ॥
Nij ḏẖan gi▫ān bẖagaṯ gur ḏīnī ṯās sumaṯ man lāgā.
My own wealth is the spiritual wisdom and devotion given by the Guru; my mind is held steady in perfect neutral balance.
ਗੁਰਾਂ ਦੀ ਦਿੱਤੀ ਹੋਈ ਸੁਆਮੀ ਦੀ ਸੇਵਾ ਅਤੇ ਬ੍ਰਹਮ ਬੀਚਾਰ ਮੇਰੀ ਜ਼ਾਤੀ ਦੌਲਤ ਹੈ। ਉਸ ਸਰੇਸ਼ਟ ਸਿਖਿਆ ਨਾਲ ਮੇਰਾ ਚਿੱਤ ਜੁੜਿਆ ਹੋਇਆ ਹੈ।
ਨਿਜ ਧਨੁ = ਨਿਰੋਲ ਆਪਣਾ ਧਨ। ਗੁਰਿ = ਗੁਰੂ ਨੇ। ਤਾਸੁ = ਉਸ (ਭਗਤੀ) ਵਿਚ। ਸੁਮਤਿ ਮਨੁ = ਸ੍ਰੇਸ਼ਟ ਮਤ ਵਾਲੇ ਬੰਦੇ ਦਾ ਮਨ।ਪ੍ਰਭੂ ਦੀ ਭਗਤੀ, ਪ੍ਰਭੂ ਦਾ ਗਿਆਨ ਹੀ, (ਜੀਵ ਦਾ) ਨਿਰੋਲ ਆਪਣਾ ਧਨ (ਹੋ ਸਕਦਾ) ਹੈ। ਜਿਸ ਸੁਚੱਜੀ ਮਤ ਵਾਲੇ ਨੂੰ ਗੁਰੂ ਨੇ (ਇਹ ਦਾਤ) ਦਿਤੀ ਹੈ, ਉਸ ਦਾ ਮਨ ਉਸ ਪ੍ਰਭੂ ਵਿਚ ਟਿਕਦਾ ਹੈ।
 
जलत अम्भ थ्मभि मनु धावत भरम बंधन भउ भागा ॥३॥
Jalaṯ ambẖ thambẖ man ḏẖāvaṯ bẖaram banḏẖan bẖa▫o bẖāgā. ||3||
It is like water for the burning soul, like an anchoring support for the wandering mind; the bondage of doubt and fear is dispelled. ||3||
ਸਾਈਂ ਦਾ ਨਾਮ ਸੜਦੀ ਹੋਈ ਰੂਹ ਨਹੀਂ ਪਾਣੀ ਹੈ ਅਤੇ ਭੱਜੇ ਫਿਰਦੇ ਮਨੂਏ ਲਈ ਥੰਮ। ਉਸ ਨਾਲ ਵਹਿਮ ਦੇ ਡਰ ਅਤੇ ਜੂੜ ਉਡ ਪੁੱਡ ਜਾਂਦੇ ਹਨ।
ਜਲਤ = ਸੜਦੇ ਨੂੰ। ਅੰਭ = ਪਾਣੀ। ਥੰਭਿ = ਥੰਮ੍ਹੀ ॥੩॥(ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਲਈ (ਇਹ ਨਾਮ-ਧਨ) ਪਾਣੀ ਹੈ, ਤੇ ਭਟਕਦੇ ਮਨ ਨੂੰ ਇਹ ਥੰਮ੍ਹੀ ਹੈ, (ਨਾਮ ਦੀ ਬਰਕਤ ਨਾਲ) ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ ॥੩॥
 
कहै कबीरु मदन के माते हिरदै देखु बीचारी ॥
Kahai Kabīr maḏan ke māṯe hirḏai ḏekẖ bīcẖārī.
Says Kabeer: O you who are intoxicated with sexual desire, reflect upon this in your heart, and see.
ਕਬੀਰ ਜੀ ਆਖਦੇ ਹਨ, "ਓ ਤੂੰ ਕਾਮ ਦੇ ਮੱਤੇ ਹੋਏ ਬੰਦੇ! ਆਪਣੇ ਚਿੱਤ ਵਿੱਚ ਸੋਚ ਸਮਝ ਤੇ ਵੇਖ"।
ਮਦਨ = ਕਾਮ ਵਾਸ਼ਨਾ। ਮਾਤੇ = ਮਸਤੇ ਹੋਏ। ਬੀਚਾਰੀ = ਵਿਚਾਰ ਕੇ, ਸੋਚ ਕੇ।ਕਬੀਰ ਆਖਦਾ ਹੈ-ਹੇ ਕਾਮ-ਵਾਸ਼ਨਾ ਵਿਚ ਮੱਤੇ ਹੋਏ (ਰਾਜਨ!) ਮਨ ਵਿਚ ਸੋਚ ਕੇ ਵੇਖ,
 
तुम घरि लाख कोटि अस्व हसती हम घरि एकु मुरारी ॥४॥१॥७॥५८॥
Ŧum gẖar lākẖ kot asav hasṯī ham gẖar ek murārī. ||4||1||7||58||
Within your home there are hundreds of thousands, millions of horses and elephants; but within my home is the One Lord. ||4||1||7||58||
ਤੇਰੇ ਗ੍ਰਹਿ ਵਿੱਚ ਲੱਖਾਂ ਅਤੇ ਕ੍ਰੋੜਾਂ ਹੀ ਕੋਤਲ ਅਤੇ ਹਾਥੀ ਹਨ। ਮੇਰੇ ਘਰ ਵਿੱਚ ਮੁਰ ਰਾਖਸ਼ ਨੂੰ ਮਾਰਨ ਵਾਲਾ ਇਕ ਪ੍ਰਭੂ ਹੀ ਹੈ।
ਤੁਮ ਘਰਿ = ਤੁਹਾਡੇ ਘਰ ਵਿਚ। ਕੋਟਿ = ਕ੍ਰੋੜਾਂ। ਅਸ੍ਵ = ਘੋੜੇ। ਹਸਤੀ = ਹਾਥੀ। ਮੁਰਾਰੀ = {ਮੁਰ-ਅਰਿ; ਮੁਰ ਦੈਂਤ ਦਾ ਵੈਰੀ} ਪਰਮਾਤਮਾ ॥੪॥੧॥੭॥੫੮॥ਜੇ ਤੇਰੇ ਘਰ ਵਿਚ ਲੱਖਾਂ ਕ੍ਰੋੜਾਂ ਘੋੜੇ ਤੇ ਹਾਥੀ ਹਨ ਤਾਂ ਸਾਡੇ (ਹਿਰਦੇ-) ਘਰ ਵਿਚ (ਇਹ ਸਾਰੇ ਪਦਾਰਥ ਦੇਣ ਵਾਲਾ) ਇਕ ਪਰਮਾਤਮਾ (ਵੱਸਦਾ) ਹੈ ॥੪॥੧॥੭॥੫੮॥
 
गउड़ी ॥
Ga▫oṛī.
Gauree:
ਗਉੜੀ।
xxxXXX
 
जिउ कपि के कर मुसटि चनन की लुबधि न तिआगु दइओ ॥
Ji▫o kap ke kar musat cẖanan kī lubaḏẖ na ṯi▫āg da▫i▫o.
Like the monkey with a handful of grain, who will not let go because of greed -
ਜਿਸ ਤਰ੍ਹਾਂ ਲਾਲਚ ਕਰਕੇ ਬਾਂਦਰ ਆਪਣੇ ਹੱਥ ਦੀ ਛੱਲਿਆਂ ਦੀ ਮੁੱਠੀ ਨੂੰ ਨਹੀਂ ਛੱਡਦਾ,
ਕਪਿ = ਬਾਂਦਰ {ਇਸ ਤੁਕ ਵਿਚ ਦਿੱਤੇ ਖ਼ਿਆਲ ਨੂੰ ਸਮਝਣ ਵਾਸਤੇ ਪੜ੍ਹੋ ਸ਼ਬਦ ਨੰ: ੫੭}। ਕਰ = ਹੱਥ। ਮੁਸਟਿ = ਮੁੱਠ। ਚਨਨ = ਚਣੇ, ਛੋਲੇ। ਲੁਬਧਿ = ਲੁਬਧ ਨੇ, ਲੋਭੀ ਨੇ।ਜਿਵੇਂ (ਕਿਸੇ) ਬਾਂਦਰ ਦੇ ਹੱਥ (ਭੁੱਜੇ) ਛੋਲਿਆਂ ਦੀ ਮੁੱਠ ਆਈ, ਪਰ ਲੋਭੀ ਬਾਂਦਰ ਨੇ (ਕੁੱਜੀ ਵਿਚ ਹੱਥ ਫਸਿਆ ਵੇਖ ਕੇ ਭੀ ਛੋਲਿਆਂ ਦੀ ਮੁੱਠ) ਨਾਹ ਛੱਡੀ, (ਤੇ ਕਾਬੂ ਆ ਗਿਆ)
 
जो जो करम कीए लालच सिउ ते फिरि गरहि परिओ ॥१॥
Jo jo karam kī▫e lālacẖ si▫o ṯe fir garėh pari▫o. ||1||
just so, all the deeds committed in greed ultimately become a noose around one's neck. ||1||
ਅਤੇ ਉਸ ਕਰਕੇ ਫਸ ਜਾਂਦਾ ਹੈ, ਇਸੇ ਤਰ੍ਹਾਂ ਹੀ ਸਾਰੇ ਅਮਲ ਜੋ ਹਿਰਸ ਰਾਹੀਂ ਬੰਦਾ ਕਮਾਉਂਦਾ ਹੈ, ਉਹ ਆਖਰ ਨੂੰ ਉਸ ਦੀ ਗਰਦਨ ਦੁਆਲੇ ਦੀ ਫਾਹੀ ਬਣ ਜਾਂਦੇ ਹਨ।
ਗਰਹਿ = ਗਲ ਵਿਚ ॥੧॥(ਇਸੇ ਤਰ੍ਹਾਂ) ਲੋਭ ਦੇ ਵੱਸ ਹੋ ਕੇ ਜੋ ਜੋ ਕੰਮ ਜੀਵ ਕਰਦਾ ਹੈ, ਉਹ ਸਾਰੇ ਮੁੜ (ਮੋਹ ਦੇ ਬੰਧਨ-ਰੂਪ ਜ਼ੰਜੀਰ ਬਣ ਕੇ ਇਸ ਦੇ) ਗਲ ਵਿਚ ਪੈਂਦੇ ਹਨ ॥੧॥
 
भगति बिनु बिरथे जनमु गइओ ॥
Bẖagaṯ bin birthe janam ga▫i▫o.
Without devotional worship, human life passes away in vain.
ਵਾਹਿਗੁਰੂ ਦੀ ਅਨੁਰਾਗੀ ਸੇਵਾ ਦੇ ਬਗੈਰ ਮਨੁੱਖੀ ਜੀਵਨ ਬੇਅਰਥ ਬੀਤ ਜਾਂਦਾ ਹੈ।
ਬਿਰਥੇ = ਖ਼ਾਲੀ, ਸੱਖਣਾ, ਬਿਅਰਥ, ਸੁੰਞਾਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖਾ ਜਨਮ ਵਿਅਰਥ ਹੀ ਜਾਂਦਾ ਹੈ (ਕਿਉਂਕਿ ਹਿਰਦੇ ਵਿਚ ਪ੍ਰਭੂ ਆ ਕੇ ਨਹੀਂ ਵੱਸਦਾ)।
 
साधसंगति भगवान भजन बिनु कही न सचु रहिओ ॥१॥ रहाउ ॥
Sāḏẖsangaṯ bẖagvān bẖajan bin kahī na sacẖ rahi▫o. ||1|| rahā▫o.
Without the Saadh Sangat, the Company of the Holy, without vibrating and meditating on the Lord God, one does not abide in Truth. ||1||Pause||
ਸਚਿਆਰਾ ਦੀ ਸੰਗਤ ਅਤੇ ਭਾਗਾਂ ਵਾਲੇ ਸੁਆਮੀ ਦੇ ਸਿਮਰਨ ਦੇ ਬਗੈਰ ਹੋਰ ਕਿਧਰੇ ਸੱਚ ਨਿਵਾਸ ਨਹੀਂ ਰਖਦਾ। ਠਹਿਰਾਉ।
ਕਹੀ = ਕਿਤੇ ਭੀ, ਕਿਸੇ ਹੋਰ ਥਾਂ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ ॥੧॥ ਰਹਾਉ ॥ਤੇ, ਸਾਧ ਸੰਗਤਿ ਵਿਚ (ਆ ਕੇ) ਭਗਵਾਨ ਦਾ ਸਿਮਰਨ ਕਰਨ ਤੋਂ ਬਿਨਾ ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਕਿਸੇ ਭੀ ਹਿਰਦੇ ਵਿਚ ਟਿਕ ਹੀ ਨਹੀਂ ਸਕਦਾ ॥੧॥ ਰਹਾਉ ॥
 
जिउ उदिआन कुसम परफुलित किनहि न घ्राउ लइओ ॥
Ji▫o uḏi▫ān kusam parfuliṯ kinėh na gẖarā▫o la▫i▫o.
Like the flower which blossoms in the wilderness with no one to enjoy its fragrance,
ਜਿਸ ਤਰ੍ਹਾਂ ਬੀਅਬਾਨ ਵਿੱਚ ਫੁਲ ਖਿੜਦਾ ਹੈ ਅਤੇ ਕੋਈ ਭੀ ਉਸ ਦੀ ਸੁੰਗਧੀ ਨਹੀਂ ਮਾਣਦਾ,
ਉਦਿਆਨ = ਜੰਗਲ। ਕੁਸਮ = ਫੁਲ। ਪਰਫੁਲਿਤ = ਖਿੜੇ ਹੋਏ। ਕਿਨਹਿ = (ਕਿਸੇ ਬੰਦੇ) ਨੇ ਹੀ। ਘ੍ਰਾਉ = ਸੁਗੰਧੀ।ਜਿਵੇਂ ਜੰਗਲ ਵਿਚ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਕੋਈ ਭੀ ਨਹੀਂ ਲੈ ਸਕਦਾ (ਉਹ ਫੁੱਲ ਉਜਾੜ ਵਿਚ ਕਿਸੇ ਪ੍ਰਾਣੀ ਨੂੰ ਸੁਗੰਧੀ ਨਾਹ ਦੇਣ ਦੇ ਕਾਰਨ ਆਪਣਾ ਖੇੜਾ ਵਿਅਰਥ ਹੀ ਖੇੜ ਜਾਂਦੇ ਹਨ),
 
तैसे भ्रमत अनेक जोनि महि फिरि फिरि काल हइओ ॥२॥
Ŧaise bẖarmaṯ anek jon mėh fir fir kāl ha▫i▫o. ||2||
so do people wander in reincarnation; over and over again, they are destroyed by Death. ||2||
ਇਸੇ ਤਰ੍ਹਾਂ ਆਦਮੀ ਕਈ ਜੂਨੀਆਂ ਅੰਦਰ ਭਟਕਦਾ ਹੈ ਅਤੇ ਮੌਤ ਉਸ ਨੂੰ ਬਾਰੰਬਰ ਤਬਾਹ ਕਰਦੀ ਹੈ।
ਭ੍ਰਮਤ = ਭਟਕਦਿਆਂ। ਹਇਓ = ਹਨਿਓ, ਨਾਸ ਕਰਦਾ ਹੈ ॥੨॥ਤਿਵੇਂ, (ਪ੍ਰਭੂ ਦੀ ਬੰਦਗੀ ਤੋਂ ਬਿਨਾ) ਜੀਵ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ, ਤੇ ਮੁੜ ਮੁੜ ਕਾਲ-ਵੱਸ ਪੈਂਦੇ ਰਹਿੰਦੇ ਹਨ ॥੨॥
 
इआ धन जोबन अरु सुत दारा पेखन कउ जु दइओ ॥
I▫ā ḏẖan joban ar suṯ ḏārā pekẖan ka▫o jo da▫i▫o.
This wealth, youth, children and spouse which the Lord has given you - this is all just a passing show.
ਇਹ ਦੌਲਤ, ਜੁਆਨੀ, ਪੁਤ੍ਰ ਅਤੇ ਪਤਨੀ, ਜੋ ਸੁਆਮੀ ਦੇ ਦਿਤੇ ਹਨ, ਕੇਵਲ ਇਕ ਬੀਤ ਜਾਣ ਵਾਲਾ ਨਜ਼ਾਰਾ ਹੈ।
ਇਆ = ਇਹ ਸਾਰੇ। ਜੋਬਨ = ਜੁਆਨੀ। ਅਰੁ = ਅਤੇ {ਨੋਟ: ਲਫ਼ਜ਼ 'ਅਰੁ' ਅਤੇ 'ਅਰਿ' ਦੇ ਜੋੜ ਅਤੇ ਅਰਥ ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ; ਅਰਿ = ਵੈਰੀ}। ਸੁਤ = ਪੁੱਤਰ। ਦਾਰਾ = ਇਸਤ੍ਰੀ, ਵਹੁਟੀ। ਪੇਖਨ ਕਉ = ਵੇਖਣ ਲਈ {❀ ਨੋਟ: ਕੋਈ ਖੇਲ ਤਮਾਸ਼ਾ ਵੇਖਣ ਜਾਈਏ, ਉਸ ਵਿਚ ਭਾਵੇਂ ਕਿਤਨੇ ਹੀ ਮਨ ਭਰਮਾਉਣ ਵਾਲੇ ਜਾਂ ਦਰਦ-ਭਰੇ ਸਾਕੇ ਆਉਣ, ਅਸੀਂ ਸਿਰਫ਼ ਤਮਾਸ਼-ਬੀਨ ਹੀ ਰਹਿੰਦੇ ਹਾਂ। ਨਾਹ ਤਾਂ ਤਮਾਸ਼ੇ ਦੇ ਦੁੱਖ-ਭਰੇ ਦ੍ਰਿਸ਼ ਨਾਲ ਕੋਈ ਡੂੰਘੀ ਸੱਟ ਸਾਨੂੰ ਵੱਜਦੀ ਹੈ, ਜਿਵੇਂ ਕਿਸੇ ਆਪਣੇ ਨਿੱਜ ਦੇ ਦੁਖ ਦੀ ਵੱਜ ਸਕਦੀ ਹੈ ਅਤੇ ਨਾਹ ਹੀ ਕੋਈ ਮਨ ਨੂੰ ਭਰਮਾਉਣ ਵਾਲੀ ਸ਼ੈ ਸਾਨੂੰ ਠੱਗ ਸਕਦੀ ਹੈ। ਅਸੀਂ ਜਾਣਦੇ ਹਾਂ ਕਿ ਇਹ ਅਸਲ ਨਹੀਂ, ਕਿਸੇ ਹੋ ਚੁਕੇ ਅਸਲ ਦੀ ਨਕਲ ਹੈ। ਸੋ, ਉਸ ਤਮਾਸ਼ੇ ਦੇ ਦੁਖਾਂ ਸੁਖਾਂ ਦੇ ਦ੍ਰਿਸ਼ਾਂ ਵਿਚ ਅਸੀਂ ਨਿਰਲੇਪ ਜਿਹੇ ਰਹਿੰਦੇ ਹਾਂ। ਇਹ ਧਨ, ਜੁਆਨੀ, ਪਰਿਵਾਰ ਭੀ ਇਕ ਖੇਡ ਪ੍ਰਭੂ ਨੇ ਬਣਾਈ ਹੈ, ਇਹਨਾਂ ਵਿਚ ਰਹਿ ਕੇ ਭੀ ਇਹਨਾਂ ਨੂੰ ਵੇਖਣਾ ਹੀ ਹੈ, ਭਾਵ, ਇਹਨਾਂ ਨੂੰ ਤਮਾਸ਼ਾ ਹੀ ਸਮਝਣਾ ਹੈ, ਇਹਨਾਂ ਵਿਚ ਨਿਰਲੇਪ ਹੀ ਰਹਿਣਾ ਹੈ}।ਧਨ, ਜੁਆਨੀ, ਪੁੱਤਰ ਤੇ ਇਸਤ੍ਰੀ ਇਹ ਸਾਰੇ ਉਸ ਪ੍ਰਭੂ ਨੇ (ਜੀਵ ਨੂੰ ਕਿਸੇ ਤਮਾਸ਼ੇ ਵਿਚ ਨਿਰਲੇਪ ਜਿਹਾ ਰਹਿਣ ਵਾਂਗ) ਵੇਖਣ ਲਈ ਦਿੱਤੇ ਹਨ (ਕਿ ਇਸ ਜਗਤ-ਤਮਾਸ਼ੇ ਵਿਚ ਇਹ ਨਿਰਲੇਪ ਹੀ ਰਹੇ),
 
तिन ही माहि अटकि जो उरझे इंद्री प्रेरि लइओ ॥३॥
Ŧin hī māhi atak jo urjẖe inḏrī parer la▫i▫o. ||3||
Those who are caught and entangled in these are carried away by sensual desire. ||3||
ਜੋ ਇਨ੍ਹਾਂ ਅੰਦਰ ਫਸ ਅਤੇ ਉਲਝ ਜਾਂਦੇ ਹਨ, ਉਨ੍ਹਾਂ ਨੂੰ ਇੰਦਰੇ ਉਕਸਾ ਕੇ ਕੁਰਾਹੇ ਪਾ ਦਿੰਦੇ ਹਨ।
ਅਟਕਿ = ਫਸ ਕੇ, ਰੁਕ ਕੇ। ਉਰਝੇ = ਉਲਝ ਗਏ, ਜਕੜੇ ਗਏ। ਪ੍ਰੇਰਿ ਲਇਓ = ਆਪਣੇ ਵਲ ਖਿੱਚ ਲਿਆ ॥੩॥ਪਰ ਜੀਵ ਇਹਨਾਂ ਵਿਚ ਹੀ ਰੁਕ ਕੇ ਫਸ ਜਾਂਦੇ ਹਨ; ਇੰਦ੍ਰੇ ਜੀਵ ਨੂੰ ਖਿੱਚ ਲੈਂਦੇ ਹਨ ॥੩॥
 
अउध अनल तनु तिन को मंदरु चहु दिस ठाटु ठइओ ॥
A▫oḏẖ anal ṯan ṯin ko manḏar cẖahu ḏis ṯẖāt ṯẖa▫i▫o.
Age is the fire, and the body is the house of straw; on all four sides, this play is being played out.
ਉਮਰ ਅੱਗ ਹੈ, ਦੇਹਿ ਫੂਸ ਦਾ ਘਰ ਹੈ। ਚੌਹੀ ਪਾਸੀਂ ਸਾਰੇ ਇਹ ਬਨਾਵਟ ਬਣੀ ਹੋਈ ਹੈ।
ਅਉਧ = ਉਮਰ, ਜ਼ਿੰਦਗੀ ਦੇ ਸਮੇ ਦਾ ਬੀਤਦੇ ਜਾਣਾ। ਅਨਲ = ਅੱਗ। ਤਨੁ = ਸਰੀਰ। ਤਿਨ ਕੋ ਮੰਦਰੁ = ਕੱਖਾਂ ਦਾ ਘਰ। ਚਹੁ ਦਿਸ = ਚੌਂਹੀ ਪਾਸੀਂ, ਹਰ ਪਾਸੇ। ਠਾਟੁ = ਬਣਤਰ। ਠਇਓ = ਬਣੀ ਹੋਈ ਹੈ।ਕਬੀਰ ਆਖਦਾ ਹੈ-ਇਹ ਸਰੀਰ (ਮਾਨੋ) ਕੱਖਾਂ ਦਾ ਕੋਠਾ ਹੈ, ਉਮਰ (ਦੇ ਦਿਨ ਬੀਤਦੇ ਜਾਣੇ ਇਸ ਕੋਠੇ ਨੂੰ) ਅੱਗ ਲੱਗੀ ਹੋਈ ਹੈ, ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ, (ਪਰ ਕੋਈ ਭੀ ਇਸ ਪਾਸੇ ਧਿਆਨ ਨਹੀਂ ਦੇਂਦਾ; ਕਿਆ ਅਚਰਜ ਭਿਆਨਕ ਦ੍ਰਿਸ਼ ਹੈ!)
 
कहि कबीर भै सागर तरन कउ मै सतिगुर ओट लइओ ॥४॥१॥८॥५९॥
Kahi Kabīr bẖai sāgar ṯaran ka▫o mai saṯgur ot la▫i▫o. ||4||1||8||59||
Says Kabeer, to cross over the terrifying world-ocean, I have taken to the Shelter of the True Guru. ||4||1||8||59||
ਕਬੀਰ ਜੀ ਆਖਦੇ ਹਨ ਕਿ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਮੈਂ ਸੱਚੇ ਗੁਰਾਂ ਦੀ ਪਨਾਹ ਲਈ ਹੈ।
ਕਹਿ = ਕਹੈ, ਆਖਦਾ ਹੈ। ਭੈ ਸਾਗਰ = ਡਰਾਉਣਾ ਸੰਸਾਰ-ਸਮੁੰਦਰ। ਤਰਨ ਕਉ = ਤਰਨ ਲਈ, ਪਾਰ ਲੰਘਣ ਵਾਸਤੇ। ਓਟ = ਆਸਰਾ ॥੪॥੧॥੮॥੫੯॥ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਸਤਿਗੁਰੂ ਦਾ ਆਸਰਾ ਲਿਆ ਹੈ ॥੪॥੧॥੮॥੫੯॥
 
गउड़ी ॥
Ga▫oṛī.
Gauree:
ਗਉੜੀ।
xxxXXX
 
पानी मैला माटी गोरी ॥
Pānī mailā mātī gorī.
The water of the sperm is cloudy, and the egg of the ovary is crimson.
ਪਾਣੀ ਵਰਗਾ ਵੀਰਜ ਗੰਦਾ ਹੈ ਅਤੇ ਅੰਡ ਥੈਲੀ ਦੀ ਰਤੂਬਤ ਲਾਲ।
ਪਾਨੀ = ਪਿਤਾ ਦਾ ਬੀਰਜ। ਮੈਲਾ = ਗੰਦਾ। ਮਾਟੀ ਗੋਰੀ = ਲਾਲ ਮਿੱਟੀ, ਮਾਂ ਦੀ ਰਕਤ-ਰੂਪ ਧਰਤੀ ਜਿਸ ਵਿਚ ਪਿਤਾ ਦੀ ਬੂੰਦ-ਰੂਪ ਬੀਜ ਉੱਗਦਾ ਹੈ।(ਹੇ ਅਹੰਕਾਰੀ ਜੀਵ! ਕਿਸ ਗੱਲ ਦਾ ਮਾਣ ਕਰਦਾ ਹੈਂ?) ਪਿਉ ਦੀ ਗੰਦੀ ਬੂੰਦ ਅਤੇ ਮਾਂ ਦੀ ਰਕਤ-
 
इस माटी की पुतरी जोरी ॥१॥
Is mātī kī puṯrī jorī. ||1||
From this clay, the puppet is fashioned. ||1||
ਇਸ ਮਿੱਟੀ ਤੋਂ ਪੁਤਲੀ ਬਣਾਈ ਗਈ ਹੈ।
ਪੁਤਰੀ = ਪੁਤਲੀ। ਜੋਰੀ = ਜੋੜ ਦਿੱਤੀ, ਬਣਾ ਦਿੱਤੀ ॥੧॥(ਇਹਨਾਂ ਦੋਹਾਂ ਤੋਂ ਤਾਂ ਪਰਮਾਤਮਾ ਨੇ) ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ ਹੈ ॥੧॥
 
मै नाही कछु आहि न मोरा ॥
Mai nāhī kacẖẖ āhi na morā.
I am nothing, and nothing is mine.
ਮੈਂ ਕੁਝ ਭੀ ਨਹੀਂ ਅਤੇ ਕੋਈ ਸ਼ੈ ਮੇਰੀ ਨਹੀਂ।
ਮੈ ਨਾਹੀ = ਮੇਰੀ ਕੋਈ ਹਸਤੀ ਨਹੀਂ। ਕਛੁ = ਕੋਈ ਚੀਜ਼। ਨ ਆਹਿ = ਨਹੀਂ ਹੈ।ਹੇ ਪ੍ਰਭੂ! ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ।
 
तनु धनु सभु रसु गोबिंद तोरा ॥१॥ रहाउ ॥
Ŧan ḏẖan sabẖ ras gobinḏ ṯorā. ||1|| rahā▫o.
This body, wealth, and all delicacies are Yours, O Lord of the Universe. ||1||Pause||
ਮੇਰੀ ਦੇਹਿ, ਦੌਲਤ ਅਤੇ ਸਾਰੀਆਂ ਨਿਆਮ੍ਹਤਾ ਤੇਰੀਆਂ ਹਨ ਹੇ ਜਗਤ ਦੇ ਰਖਿਅਕ! ਠਹਿਰਾਉ।
ਸਭੁ ਰਸੁ = ਸਾਰਾ ਰਸ, ਸਰੀਰ ਦਾ ਸਾਰਾ ਰਸ, ਸਰੀਰ ਵਿਚ ਜਿੰਦ ॥੧॥ ਰਹਾਉ ॥ਹੇ ਮੇਰੇ ਗੋਬਿੰਦ! (ਤੈਥੋਂ ਵੱਖਰੀ) ਮੇਰੀ ਕੋਈ ਹਸਤੀ ਨਹੀਂ ਹੈ ਅਤੇ ਕੋਈ ਮੇਰੀ ਮਲਕੀਅਤ ਨਹੀਂ ਹੈ ॥੧॥ ਰਹਾਉ ॥
 
इस माटी महि पवनु समाइआ ॥
Is mātī mėh pavan samā▫i▫ā.
Into this clay, the breath is infused.
ਇਸ ਮਿਟੀ (ਦੇਹਿ) ਅੰਦਰ ਸੁਆਸ ਪਾ ਦਿੱਤਾ ਗਿਆ ਹੈ।
ਪਵਨੁ = ਪ੍ਰਾਣ।ਇਸ ਮਿੱਟੀ (ਦੇ ਪੁਤਲੇ) ਵਿਚ (ਇਸ ਨੂੰ ਖੜਾ ਰੱਖਣ ਲਈ) ਪ੍ਰਾਣ ਟਿਕੇ ਹੋਏ ਹਨ,
 
झूठा परपंचु जोरि चलाइआ ॥२॥
Jẖūṯẖā parpancẖ jor cẖalā▫i▫ā. ||2||
By Your Power, You have set this false contrivance in motion. ||2||
ਆਪਣੀ ਸੱਤਿਆ ਦੁਆਰਾ ਤੂੰ ਝੂਠੀ ਬਣਤਰ ਨੂੰ ਚਾਲੂ ਕਰ ਛੱਡਿਆ ਹੈ।
ਪਰਪੰਚੁ = ਪਸਾਰਾ, ਠੱਗੀ। ਜੋਰਿ = ਜੋੜ ਕੇ ॥੨॥(ਪਰ ਇਸ ਕਮਜ਼ੋਰ ਜਿਹੀ ਥੰਮ੍ਹੀ ਨੂੰ ਨਾਹ ਸਮਝਦਾ ਹੋਇਆ) ਜੀਵ ਝੂਠਾ ਖਿਲਾਰਾ ਖਿਲਾਰ ਬੈਠਦਾ ਹੈ ॥੨॥