Sri Guru Granth Sahib Ji

Ang: / 1430

Your last visited Ang:

सबदि मंनिऐ गुरु पाईऐ विचहु आपु गवाइ ॥
Sabaḏ mani▫ai gur pā▫ī▫ai vicẖahu āp gavā▫e.
With faith in the Shabad, the Guru is found, and selfishness is eradicated from within.
ਗੁਰ-ਉਪਦੇਸ਼ ਪਾਲਣ ਅਤੇ ਅੰਦਰੋਂ ਸਵੈ-ਹੰਗਤਾ ਦੂਰ ਕਰਨ ਦੁਆਰਾ ਵੱਡਾ ਪ੍ਰਭੂ ਪਰਾਪਤ ਹੁੰਦਾ ਹੈ।
ਸਬਦਿ ਮੰਨਿਐ = ਜੇ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਏ। ਆਪੁ = ਆਪਾ-ਭਾਵ।ਜੇ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਏ ਤਾਂ ਗੁਰੂ ਮਿਲ ਪੈਂਦਾ ਹੈ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਸਰਧਾ ਬਣਾਂਦਾ ਹੈ ਉਹ ਆਪਣੇ) ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।
 
अनदिनु भगति करे सदा साचे की लिव लाइ ॥
An▫ḏin bẖagaṯ kare saḏā sācẖe kī liv lā▫e.
Night and day, worship the True Lord with devotion and love forever.
ਐਸਾ ਪੁਰਸ਼, ਰੈਣ ਦਿਨਸ, ਹਮੇਸ਼ਾਂ ਹੀ ਪਿਆਰ ਨਾਲ ਸਤਿਪੁਰਖ ਦੀ ਖਿਦਮਤ ਕਰਦਾ ਹੈ।
ਅਨਦਿਨੁ = ਹਰ ਰੋਜ਼।ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜ ਕੇ ਸਦਾ ਉਸ ਦੀ ਭਗਤੀ ਕਰਦਾ ਹੈ।
 
नामु पदारथु मनि वसिआ नानक सहजि समाइ ॥४॥१९॥५२॥
Nām paḏārath man vasi▫ā Nānak sahj samā▫e. ||4||19||52||
The Treasure of the Naam abides in the mind; O Nanak, in the poise of perfect balance, merge into the Lord. ||4||19||52||
ਰੱਬ ਦੇ ਨਾਮ ਦੀ ਦੌਲਤ ਉਸ ਦੇ ਚਿੱਤ ਅੰਦਰ ਵੱਸਦੀ ਹੈ ਅਤੇ ਉਹ ਬੈਕੁੰਠੀ ਪ੍ਰਮ-ਅੰਨਦ ਅੰਦਰ ਸਮਾ ਜਾਂਦਾ ਹੈ, ਹੇ ਨਾਨਕ।
ਮਨਿ = ਮਨ ਵਿਚ। ਸਹਜਿ = ਆਤਮਕ ਅਡੋਲਤਾ ਵਿਚ।੪।ਹੇ ਨਾਨਕ! ਉਸ ਦੇ ਮਨ ਵਿਚ ਪਰਮਾਤਮਾ ਦਾ ਅਮੋਲਕ ਨਾਮ ਆ ਵੱਸਦਾ ਹੈ। ਉਹ ਆਤਮਕ ਅਡੋਲਤਾ ਵਿਚ (ਭੀ) ਟਿਕਿਆ ਰਹਿੰਦਾ ਹੈ ॥੪॥੧੯॥੫੨॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
जिनी पुरखी सतगुरु न सेविओ से दुखीए जुग चारि ॥
Jinī purkẖī saṯgur na sevi▫o se ḏukẖī▫e jug cẖār.
Those who do not serve the True Guru shall be miserable throughout the four ages.
ਜਿਹੜੇ ਪੁਰਸ਼ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ ਉਹ ਚੋਹਾਂ ਹੀ ਯੁਗਾਂ ਅੰਦਰ ਦੁਖੀ ਰਹਿਣਗੇ।
ਪੁਰਖੀ = ਪੁਰਖੀਂ, ਪੁਰਖਾਂ ਨੇ। ਸੇਵਿਓ = ਸੇਵਿਆ। ਜੁਗ ਚਾਰਿ = ਚੌਹਾਂ ਜੁਗਾਂ ਵਿਚ {ਨੋਟ: ਲਫ਼ਜ਼ 'ਚਾਰਿ' ਅਤੇ 'ਚਾਰ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ: 'ਵਡਿਆਈਆ ਚਾਰਿ' (ਚਾਰਿ = ਸੁੰਦਰ)}।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹ ਚੌਹਾਂ ਜੁਗਾਂ ਵਿਚ ਦੁਖੀ ਰਹਿੰਦੇ ਹਨ (ਭਾਵ, ਜੁਗ ਕੋਈ ਭੀ ਹੋਵੇ ਗੁਰੂ ਦੀ ਸਰਨ ਤੋਂ ਬਿਨਾ ਦੁੱਖ ਹੈ)।
 
घरि होदा पुरखु न पछाणिआ अभिमानि मुठे अहंकारि ॥
Gẖar hoḏā purakẖ na pacẖẖāṇi▫ā abẖimān muṯẖe ahaʼnkār.
The Primal Being is within their own home, but they do not recognize Him. They are plundered by their egotistical pride and arrogance.
ਉਨ੍ਹਾਂ ਦੇ ਗ੍ਰਹਿ ਅੰਦਰ ਗੁਰੂ-ਪ੍ਰਮੇਸ਼ਰ ਹੈ, ਜਿਸ ਨੂੰ ਉਹ ਨਹੀਂ ਸਿੰਞਾਣਦੇ। ਉਹ ਹੰਕਾਰ ਤੇ ਗ਼ਰੂਰ ਨੇ ਠੱਗ ਲਏ ਹਨ।
ਘਰਿ = ਹਿਰਦੇ-ਘਰ ਵਿਚ। ਹੋਦਾ = ਵੱਸਦਾ। ਪੁਰਖੁ = ਪਰਮਾਤਮਾ। ਅਭਿਮਾਨਿ = ਅਭਿਮਾਨ ਵਿਚ। ਮੁਠੇ = ਠੱਗੇ ਗਏ, ਲੁੱਟੇ ਗਏ।ਉਹ ਮਨੁੱਖ ਹਿਰਦੇ-ਘਰ ਵਿਚ ਵੱਸਦੇ ਪਰਮਾਤਮਾ ਨੂੰ ਨਹੀਂ ਪਛਾਣ ਸਕਦੇ, ਉਹ ਅਹੰਕਾਰ ਵਿਚ ਅਭਿਮਾਨ ਵਿਚ (ਫਸੇ ਰਹਿ ਕੇ ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੇ ਹਨ।
 
सतगुरू किआ फिटकिआ मंगि थके संसारि ॥
Saṯgurū ki▫ā fitki▫ā mang thake sansār.
Cursed by the True Guru, they wander around the world begging, until they are exhausted.
ਸੱਚੇ ਗੁਰਾਂ ਦੇ ਧ੍ਰਿਕਾਰੇ ਹੋਏ ਉਹ ਦੁਨੀਆਂ ਮੂਹਰੇ ਝੋਲੀ ਟੱਡਦੇ ਹੋਏ ਹੰਭ ਗਏ ਹਨ।
ਫਿਟਕਿਆ = ਫਿੱਟੇ ਹੋਏ। ਸਤਗੁਰੂ ਕਿਆ ਫਿਟਕਿਆ = ਗੁਰੂ ਵਲੋਂ ਅਹੰਕਾਰੀ ਹੋਏ ਹੋਏ। ਸੰਸਾਰਿ = ਸੰਸਾਰ ਵਿਚ।ਗੁਰੂ ਵਲੋਂ ਬੇ-ਮੁੱਖ ਮਨੁੱਖ ਜਗਤ ਵਿਚ ਮੰਗਦੇ ਫਿਰਦੇ ਹਨ (ਭਾਵ, ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ)।
 
सचा सबदु न सेविओ सभि काज सवारणहारु ॥१॥
Sacẖā sabaḏ na sevi▫o sabẖ kāj savāraṇhār. ||1||
They do not serve the True Word of the Shabad, which is the solution to all of their problems. ||1||
ਉਹ ਸੱਚੇ ਨਾਮ ਦਾ ਸਿਮਰਨ ਨਹੀਂ ਕਰਦੇ, ਜੋ ਸਾਰਿਆਂ ਕੰਮਾਂ ਨੂੰ ਰਾਸ ਕਰਨ ਵਾਲਾ ਹੈ।
ਸਚਾ = ਸਦਾ-ਥਿਰ ਰਹਿਣ ਵਾਲਾ। ਸਭਿ ਕਾਜ = ਸਾਰੇ ਕਾਜ {ਨੋਟ: ਕਾਜ 'ਬਹੁ-ਵਚਨ'}।੧।ਉਹ ਬੰਦੇ ਉਸ ਅਟੱਲ ਗੁਰ-ਸ਼ਬਦ ਨੂੰ ਨਹੀਂ ਸਿਮਰਦੇ ਜੋ ਸਾਰੇ ਕੰਮ ਸਵਾਰਣ ਦੇ ਸਮਰੱਥ ਹੈ ॥੧॥
 
मन मेरे सदा हरि वेखु हदूरि ॥
Man mere saḏā har vekẖ haḏūr.
O my mind, see the Lord ever close at hand.
ਹੇ ਮੇਰੀ ਆਤਮਾ! ਵਾਹਿਗੁਰੂ ਨੂੰ ਹਮੇਸ਼ਾਂ ਅਤੀ ਨੇੜੇ ਦੇਖ।
ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।ਹੇ ਮੇਰੇ ਮਨ! ਪਰਮਾਤਮਾ ਨੂੰ ਸਦਾ (ਆਪਣੇ) ਅੰਗ-ਸੰਗ ਵੇਖ।
 
जनम मरन दुखु परहरै सबदि रहिआ भरपूरि ॥१॥ रहाउ ॥
Janam maran ḏukẖ parharai sabaḏ rahi▫ā bẖarpūr. ||1|| rahā▫o.
He shall remove the pains of death and rebirth; the Word of the Shabad shall fill you to overflowing. ||1||Pause||
(ਇੰਜ) ਹਰੀ ਤੇਰੀ ਜੰਮਣ ਤੇ ਮਰਨ ਦੀ ਤਕਲੀਫ ਰਫਾ ਕਰ ਦੇਵੇਗਾ, ਅਤੇ ਤੂੰ ਉਸ ਦੇ ਨਾਮ ਨਾਲ ਪਰੀਪੂਰਨ ਰਹੇਗਾ। ਠਹਿਰਾਉ।
ਪਰਹਰੈ = ਦੂਰ ਕਰਦਾ ਹੈ। ਸਬਦਿ = ਸ਼ਬਦ ਵਿਚ, ਸਿਫ਼ਤ-ਸਾਲਾਹ ਦੀ ਬਾਣੀ ਵਿਚ।੧।ਪਰਮਾਤਮਾ (ਜੀਵਾਂ ਦਾ) ਜਨਮ ਮਰਨ ਦਾ ਦੁੱਖ ਦੂਰ ਕਰ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਭਰਪੂਰ ਵੱਸ ਰਿਹਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਧਾਰਨ ਕਰ) ॥੧॥ ਰਹਾਉ॥
 
सचु सलाहनि से सचे सचा नामु अधारु ॥
Sacẖ salāhan se sacẖe sacẖā nām aḏẖār.
Those who praise the True One are true; the True Name is their Support.
ਕੇਵਲ ਉਹੀ ਸੱਚੇ ਹਨ, ਜਿਹੜੇ ਸੱਚੇ ਸਾਹਿਬ ਦੀ ਸਿਫ਼ਤ ਕਰਦੇ ਹਨ ਤੇ ਜਿਨ੍ਹਾਂ ਦਾ ਅਹਾਰ ਸਤਿਨਾਮ ਹੈ।
ਸਚੁ = ਸਦਾ-ਥਿਰ ਪ੍ਰਭੂ। ਸਲਾਹਨਿ = ਸਲਾਹੁੰਦੇ ਹਨ। ਅਧਾਰੁ = ਆਸਰਾ।ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ ਉਸ ਸਦਾ-ਥਿਰ ਦਾ ਰੂਪ ਹੋ ਜਾਂਦੇ ਹਨ। ਪਰਮਾਤਮਾ ਦਾ ਸਦਾ-ਥਿਰ ਨਾਮ ਉਹਨਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ।
 
सची कार कमावणी सचे नालि पिआरु ॥
Sacẖī kār kamāvṇī sacẖe nāl pi▫ār.
They act truthfully, in love with the True Lord.
ਉਹ ਧਰਮ ਦੇ ਕੰਮ ਕਰਦੇ ਹਨ ਅਤੇ ਸਤਿਪੁਰਖ ਨਾਲ ਪ੍ਰੀਤ ਪਾਉਂਦੇ ਹਨ।
ਸਚੀ = ਸਦਾ-ਥਿਰ ਰਹਿਣ ਵਾਲੀ।ਜਿਨ੍ਹਾਂ ਨੇ ਸਿਮਰਨ ਦੀ ਇਹ ਸਦਾ- ਥਿਰ ਰਹਿਣ ਵਾਲੀ ਕਾਰ ਕੀਤੀ ਹੈ, ਉਹਨਾਂ ਦਾ ਪਿਆਰ ਸਦਾ-ਥਿਰ ਪ੍ਰਭੂ ਨਾਲ ਬਣ ਜਾਂਦਾ ਹੈ।
 
सचा साहु वरतदा कोइ न मेटणहारु ॥
Sacẖā sāhu varaṯḏā ko▫e na metaṇhār.
The True King has written His Order, which no one can erase.
ਸੱਚੇ ਸ਼ਾਹੂਕਾਰ ਦਾ ਹੁਕਮ ਚਲਦਾ ਹੈ, ਇਸ ਨੂੰ ਕੋਈ ਮੇਸਣ ਵਾਲਾ ਨਹੀਂ।
ਵਰਤਦਾ = (ਜਿਸ ਦਾ ਹੁਕਮ) ਚਲਦਾ ਹੈ।(ਪਰਮਾਤਮਾ ਹੀ) ਸਦਾ-ਥਿਰ ਰਹਿਣ ਵਾਲਾ ਸ਼ਾਹ ਹੈ (ਜਿਸ ਦਾ ਹੁਕਮ ਜਗਤ ਵਿਚ) ਚੱਲ ਰਿਹਾ ਹੈ, ਕੋਈ ਜੀਵ ਉਸ ਦਾ ਹੁਕਮ ਉਲੰਘ ਨਹੀਂ ਸਕਦਾ।
 
मनमुख महलु न पाइनी कूड़ि मुठे कूड़िआर ॥२॥
Manmukẖ mahal na pā▫inī kūṛ muṯẖe kūṛi▫ār. ||2||
The self-willed manmukhs do not obtain the Mansion of the Lord's Presence. The false are plundered by falsehood. ||2||
ਆਪ-ਹੁਦਰੇ ਸਾਹਿਬ ਦੇ ਮਹਲ ਤੱਕ ਨਹੀਂ ਅੱਪੜਦੇ। ਉਹ ਝੂਠੇ, ਝੂਠ ਨੇ ਠੱਗ ਲਏ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਪਾਇਨੀ = ਪਾਇਨਿ, ਪਾਂਦੇ। ਕੂੜਿ = ਕੂੜ ਵਿਚ, ਕੂੜ ਦੀ ਰਾਹੀਂ। ਕੂੜਿਆਰ = ਕੂੜ ਦੇ ਵਪਾਰੀ, ਨਾਸਵੰਤ ਪਦਾਰਥਾਂ ਦੇ ਵਪਾਰੀ।੨।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ। ਉਹ ਨਾਸਵੰਤ ਜਗਤ ਦੇ ਵਪਾਰੀ ਝੂਠੇ ਮੋਹ ਵਿਚ ਹੀ (ਆਤਮਕ ਜੀਵਨ ਦੀ ਰਾਸ-ਪੂੰਜੀ) ਠਗਾ ਬੈਠਦੇ ਹਨ ॥੨॥
 
हउमै करता जगु मुआ गुर बिनु घोर अंधारु ॥
Ha▫umai karṯā jag mu▫ā gur bin gẖor anḏẖār.
Engrossed in egotism, the world perishes. Without the Guru, there is utter darkness.
ਮੈਂ ਵਿੱਚ ਖ਼ਚਤ ਹੋਇਆ ਹੋਇਆ ਜਹਾਨ ਮਰ ਰਿਹਾ ਹੈ। ਗੁਰਾਂ ਦੇ ਬਗੈਰ ਅੰਨ੍ਹੇਰ ਘੁੱਪ ਹੈ।
ਮੁਆ = ਆਤਮਕ ਮੌਤ ਸਹੇੜਦਾ ਹੈ। ਘੋਰ ਅੰਧਾਰੁ = ਘੁੱਪ ਹਨੇਰਾ।ਜਗਤ 'ਮੈਂ ਮੈਂ' ਕਰਦਾ ਹੀ (ਭਾਵ, 'ਮੈਂ ਵੱਡਾ ਹਾਂ ਮੈਂ ਵੱਡਾ ਹਾਂ' ਇਸ ਅਹੰਕਾਰ ਵਿਚ) ਆਤਮਕ ਮੌਤ ਸਹੇੜ ਲੈਂਦਾ ਹੈ, ਗੁਰੂ ਦੀ ਸਰਨ ਤੋਂ ਵਾਂਜੇ ਰਹਿ ਕੇ (ਇਸ ਦੇ ਵਾਸਤੇ) ਘੁੱਪ ਹਨੇਰਾ (ਬਣਿਆ ਰਹਿੰਦਾ) ਹੈ।
 
माइआ मोहि विसारिआ सुखदाता दातारु ॥
Mā▫i▫ā mohi visāri▫ā sukẖ▫ḏāṯa ḏāṯār.
In emotional attachment to Maya, they have forgotten the Great Giver, the Giver of Peace.
ਧਨ-ਦੌਲਤ ਦੀ ਲਗਨ ਅੰਦਰ ਜਗਤ ਨੇ ਆਰਾਮ ਦੇਣ ਵਾਲੇ, ਮਹਾਂ ਦਾਤੇ ਨੂੰ ਭੁਲਾ ਛੱਡਿਆ ਹੈ।
ਮੋਹਿ = ਮੋਹ ਵਿਚ (ਫਸ ਕੇ)।ਮਾਇਆ ਦੇ ਮੋਹ ਵਿਚ ਫਸ ਕੇ (ਇਸ ਨੇ) ਸੁਖ ਦੇਣ ਵਾਲਾ ਤੇ ਸਭ ਦਾਤਾਂ ਦੇਣ ਵਾਲਾ ਪਰਮਾਤਮਾ ਭੁਲਾ ਦਿੱਤਾ ਹੈ।
 
सतगुरु सेवहि ता उबरहि सचु रखहि उर धारि ॥
Saṯgur sevėh ṯā ubrėh sacẖ rakẖėh ur ḏẖār.
Those who serve the True Guru are saved; they keep the True One enshrined in their hearts.
ਜੇਕਰ ਇਹ ਸੱਚੇ ਗੁਰਾਂ ਦੀ ਟਹਿਲ ਕਮਾਵੇ ਅਤੇ ਸਤਿਪੁਰਖ ਨੂੰ ਆਪਣੇ ਦਿਲ ਨਾਲ ਲਾਈ ਰੱਖੇ ਤਦ ਇਸ ਦਾ ਪਾਰ-ਉਤਾਰਾ ਹੋ ਜਾਂਦਾ ਹੈ।
ਸੇਵਹਿ = ਸੇਵਨਿ, (ਜੇ) ਸੇਵਾ ਕਰਨ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ।ਜਦੋਂ ਜੀਵ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਤਦੋਂ (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਤੋਂ) ਬਚ ਜਾਂਦੇ ਹਨ, ਤੇ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।
 
किरपा ते हरि पाईऐ सचि सबदि वीचारि ॥३॥
Kirpā ṯe har pā▫ī▫ai sacẖ sabaḏ vīcẖār. ||3||
By His Grace, we find the Lord, and reflect on the True Word of the Shabad. ||3||
ਕੇਵਲ ਗੁਰਾਂ ਦੀ ਰਹਮਿਤ ਸਦਕਾ ਅਸੀਂ ਵਾਹਿਗੁਰੂ ਨੂੰ ਪਰਾਪਤ ਹੁੰਦੇ ਅਤੇ ਸੱਚੇ ਸ਼ਬਦ ਦਾ ਧਿਆਨ ਧਾਰਦੇ ਹਾਂ।
ਤੇ = ਤੋਂ, ਨਾਲ। ਸਚਿ ਸਬਦਿ = ਸਦਾ-ਥਿਰ ਸ਼ਬਦ ਦੀ ਰਾਹੀਂ।੩।ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ (ਮਿਹਰ ਨਾਲ ਹੀ) ਸਦਾ-ਥਿਰ ਗੁਰ-ਸ਼ਬਦ ਦੀ ਰਾਹੀਂ (ਉਸ ਦੇ ਗੁਣਾਂ ਦੀ) ਵਿਚਾਰ ਕੀਤੀ ਜਾ ਸਕਦੀ ਹੈ ॥੩॥
 
सतगुरु सेवि मनु निरमला हउमै तजि विकार ॥
Saṯgur sev man nirmalā ha▫umai ṯaj vikār.
Serving the True Guru, the mind becomes immaculate and pure; egotism and corruption are discarded.
ਜੇਕਰ ਤੂੰ ਸੱਚੇ ਗੁਰਾਂ ਦੀ ਸੇਵਾ ਕਰੇ, ਤੇਰੀ ਆਤਮਾ ਸ਼ੁੱਧ ਹੋ ਜਾਵੇ ਅਤੇ ਤੇਰੀ ਹੰਗਤਾ ਤੇ ਬਦੀ ਦੂਰ ਹੋ ਜਾਏ।
ਸੇਵਿ = ਸੇਵ ਕੇ, ਸੇਵਾ ਕਰ ਕੇ। ਤਜਿ = ਤਿਆਗ ਕੇ।ਗੁਰੂ ਦੀ ਦੱਸੀ ਸੇਵਾ ਕਰ ਕੇ ਹਉਮੈ ਤੋਂ ਪੈਦਾ ਹੋਣ ਵਾਲੇ ਵਿਕਾਰ ਛੱਡ ਕੇ (ਮਨੁੱਖ ਦਾ) ਮਨ ਪਵਿਤ੍ਰ ਹੋ ਜਾਂਦਾ ਹੈ।
 
आपु छोडि जीवत मरै गुर कै सबदि वीचार ॥
Āp cẖẖod jīvaṯ marai gur kai sabaḏ vīcẖār.
So abandon your selfishness, and remain dead while yet alive. Contemplate the Word of the Guru's Shabad.
ਆਪਣੀ ਸਵੈ-ਹੰਗਤਾ ਨੂੰ ਤਿਆਗ ਦੇ, ਜੀਉਂਦੇ ਜੀ ਮਰਿਆ ਰਹੁ ਅਤੇ ਗੁਰੂ ਦੇ ਸ਼ਬਦ ਦੀ ਸੋਚ ਵੀਚਾਰ ਕਰ।
ਆਪੁ = ਆਪਾ-ਭਾਵ। ਮਰੈ = ਵਿਕਾਰਾਂ ਵਲੋਂ ਹਟ ਜਾਂਦਾ ਹੈ।ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ (ਹਿਰਦੇ ਵਿਚ ਟਿਕਾ ਕੇ), ਤੇ ਆਪਾ-ਭਾਵ ਦੂਰ ਕਰ ਕੇ ਮਨੁੱਖ ਦੁਨੀਆ ਦੀ ਕਿਰਤ ਕਾਰ ਕਰਦਾ ਹੀ ਵਿਕਾਰਾਂ ਵੱਲੋਂ ਮਰ ਜਾਂਦਾ ਹੈ।
 
धंधा धावत रहि गए लागा साचि पिआरु ॥
Ḏẖanḏẖā ḏẖāvaṯ rėh ga▫e lāgā sācẖ pi▫ār.
The pursuit of worldly affairs comes to an end, when you embrace love for the True One.
ਸਤਿਪੁਰਖ ਨਾਲ ਪ੍ਰੀਤ ਪਾਉਣ ਦੁਆਰਾ ਸੰਸਾਰੀ ਕੰਮਾਂ ਕਾਜਾਂ ਪਿਛੇ ਭੱਜਣਾ ਮੁਕ ਜਾਂਦਾ ਹੈ।
ਧੰਧਾ = ਸੰਸਾਰਕ ਝਮੇਲੇ। ਧਾਵਤ = ਦੌੜ ਭਜ ਕਰਨੀ।ਜਿਨ੍ਹਾਂ ਮਨੁੱਖਾਂ ਦਾ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਪਿਆਰ ਬਣ ਜਾਂਦਾ ਹੈ, ਉਹ ਮੋਹ ਦੇ ਝਮੇਲਿਆਂ ਦੀ ਭਟਕਣਾ ਤੋਂ ਬਚ ਜਾਂਦੇ ਹਨ।
 
सचि रते मुख उजले तितु साचै दरबारि ॥४॥
Sacẖ raṯe mukẖ ujle ṯiṯ sācẖai ḏarbār. ||4||
Those who are attuned to Truth-their faces are radiant in the Court of the True Lord. ||4||
ਜਿਹੜੇ ਸੱਚ ਨਾਲ ਰੰਗੇ ਹਨ, ਉਨ੍ਹਾਂ ਦੇ ਚਿਹਰੇ ਉਸ ਸੱਚੀ ਦਰਗਾਹ ਅੰਦਰ ਰੋਸ਼ਨ ਹੋ ਜਾਂਦੇ ਹਨ।
ਸਾਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਉਜਲੇ = ਨਿਰਮਲ। ਮੁਖ ਉਜਲੇ = ਉਜਲ ਮੁਖ ਵਾਲੇ, ਸੁਰਖ਼ਰੂ।੪।ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਬੰਦੇ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੁਰਖ਼ਰੂ ਹੋ ਜਾਂਦੇ ਹਨ ॥੪॥
 
सतगुरु पुरखु न मंनिओ सबदि न लगो पिआरु ॥
Saṯgur purakẖ na mani▫o sabaḏ na lago pi▫ār.
Those who do not have faith in the Primal Being, the True Guru, and who do not enshrine love for the Shabad -
ਜੋ ਰੱਬ-ਰੂਪ ਸੱਚੇ ਗੁਰਾਂ ਨੂੰ ਨਹੀਂ ਪੂਜਦੇ, ਅਤੇ ਗੁਰਬਾਣੀ ਨਾਲ ਪ੍ਰੀਤ ਨਹੀਂ ਪਾਉਂਦੇ,
ਮੰਨਿਓ = ਮੰਨਿਆ, ਸਰਧਾ ਬਣਾਈ।ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨੂੰ (ਆਪਣਾ ਜੀਵਨ-ਰਾਹਬਰ) ਨਹੀਂ ਮੰਨਿਆ, ਜਿਨ੍ਹਾਂ ਦਾ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਬਣਿਆ।
 
इसनानु दानु जेता करहि दूजै भाइ खुआरु ॥
Isnān ḏān jeṯā karahi ḏūjai bẖā▫e kẖu▫ār.
they take their cleansing baths, and give to charity again and again, but they are ultimately consumed by their love of duality.
ਉਹ ਜਿਤਨਾ ਨ੍ਹਾਉਣ ਪਏ ਕਰਨ ਅਤੇ ਖੈਰਾਤ ਪਏ ਦੇਣ ਇਸਦੇ ਬਾਵਜੂਦ ਸੰਸਾਰੀ ਮੋਹ ਕਾਰਨ ਬਰਬਾਦ ਹੋ ਜਾਂਦੇ ਹਨ!
ਜੇਤਾ = ਜਿਤਨਾ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਪਿਆਰ ਵਿਚ।ਉਹ ਜਿਤਨਾ ਭੀ (ਤੀਰਥ-) ਇਸ਼ਨਾਨ ਕਰਦੇ ਹਨ ਜਿਤਨਾ ਭੀ ਦਾਨ ਪੁੰਨ ਕਰਦੇ ਹਨ ਮਾਇਆ ਦੇ ਪਿਆਰ ਦੇ ਕਾਰਨ ਉਹ ਸਾਰਾ ਉਹਨਾਂ ਨੂੰ ਖ਼ੁਆਰ ਹੀ ਕਰਦਾ ਹੈ।
 
हरि जीउ आपणी क्रिपा करे ता लागै नाम पिआरु ॥
Har jī▫o āpṇī kirpā kare ṯā lāgai nām pi▫ār.
When the Dear Lord Himself grants His Grace, they are inspired to love the Naam.
ਜੇਕਰ ਵਾਹਿਗੁਰੂ ਮਹਾਰਾਜ ਆਪਣੀ ਦਇਆ ਧਾਰੇ ਤਦ ਆਦਮੀ ਦੀ ਪ੍ਰੀਤ ਨਾਮ ਨਾਲ ਲੱਗ ਜਾਂਦੀ ਹੈ।
xxxਜਦੋਂ ਪਰਮਾਤਮਾ ਆਪ ਆਪਣੀ ਮਿਹਰ ਕਰੇ, ਤਦੋਂ ਹੀ ਜੀਵ ਦਾ ਉਸ ਦੇ ਨਾਮ ਨਾਲ ਪਿਆਰ ਬਣਦਾ ਹੈ।
 
नानक नामु समालि तू गुर कै हेति अपारि ॥५॥२०॥५३॥
Nānak nām samāl ṯū gur kai heṯ apār. ||5||20||53||
O Nanak, immerse yourself in the Naam, through the Infinite Love of the Guru. ||5||20||53||
ਗੁਰਾਂ ਦੇ ਬੇਅੰਤ ਪਿਆਰ ਦੇ ਜ਼ਰੀਏ ਹੈ ਨਾਨਕ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
ਸਮਾਲਿ = ਸਾਂਭ ਰੱਖ। ਅਪਾਰਿ ਹੇਤਿ = ਅਤੁੱਟ ਪ੍ਰੇਮ ਨਾਲ।੫।ਹੇ ਨਾਨਕ! ਗੁਰੂ ਦੇ ਅਤੁੱਟ ਪ੍ਰੇਮ ਦੀ ਬਰਕਤਿ ਨਾਲ ਤੂੰ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ ॥੫॥੨੦॥੫੩॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
किसु हउ सेवी किआ जपु करी सतगुर पूछउ जाइ ॥
Kis ha▫o sevī ki▫ā jap karī saṯgur pūcẖẖa▫o jā▫e.
Whom shall I serve? What shall I chant? I will go and ask the Guru.
ਮੈਂ ਕੀਹਦੀ ਟਹਿਲ ਕਰਾਂ? ਕਿਸ ਦਾ ਮੈਂ ਅਰਾਧਨ ਕਰਾਂ? ਸੱਚੇ ਗੁਰਾਂ ਕੋਲ ਜਾ ਕੇ ਮੈਂ ਪਤਾ ਕਰਦਾ ਹਾਂ।
ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਾ ਕਰਾਂ। ਕਰੀ = ਕਰੀਂ, ਮੈਂ ਕਰਾਂ। ਜਾਇ = ਜਾ ਕੇ। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ।ਜਦੋਂ ਮੈਂ ਆਪਣੇ ਗੁਰੂ ਪਾਸੋਂ ਪੁੱਛਦਾ ਹਾਂ ਕਿ (ਵਿਕਾਰਾਂ ਤੋਂ ਬਚਣ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ ਤੇ ਕੇਹੜਾ ਜਪ ਕਰਾਂ?
 
सतगुर का भाणा मंनि लई विचहु आपु गवाइ ॥
Saṯgur kā bẖāṇā man la▫ī vicẖahu āp gavā▫e.
I will accept the Will of the True Guru, and eradicate selfishness from within.
ਮੈਂ ਸੱਚੇ ਗੁਰਾਂ ਦੀ ਰਜ਼ਾ ਮੂਹਰੇ ਸਿਰ ਨਿਵਾਉਂਦਾ ਹਾਂ, ਤੇ ਮੈਂ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਬਾਹਰ ਕੱਢ ਦਿਤਾ ਹੈ।
ਮੰਨਿ ਲਈ = ਮੰਨ ਲਈਂ, ਮੈਂ ਮੰਨ ਲਵਾਂ। ਆਪੁ = ਆਪਾ-ਭਾਵ।(ਤਾਂ ਗੁਰੂ ਪਾਸੋਂ ਉਪਦੇਸ਼ ਮਿਲਦਾ ਹੈ ਕਿ) ਮੈਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਗੁਰੂ ਦਾ ਹੁਕਮ ਮੰਨਾਂ।
 
एहा सेवा चाकरी नामु वसै मनि आइ ॥
Ėhā sevā cẖākrī nām vasai man ā▫e.
By this work and service, the Naam shall come to dwell within my mind.
ਇਹ ਹੀ ਸੁਆਮੀ ਦੀ ਟਹਿਲ ਅਤੇ ਅਰਾਧਨਾ ਹੈ, ਜਿਸ ਦੁਆਰਾ ਨਾਮ ਆ ਕੇ ਮੇਰੇ ਚਿੱਤ ਵਿੱਚ ਟਿਕਦਾ ਹੈ।
ਮਨਿ = ਮਨ ਵਿਚ।(ਗੁਰੂ ਦਾ ਹੁਕਮ ਮੰਨਣਾ ਹੀ ਇਕ) ਐਸੀ ਸੇਵਾ ਹੈ ਐਸੀ ਚਾਕਰੀ ਹੈ (ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ) ਨਾਮ ਮਨ ਵਿਚ ਆ ਵੱਸਦਾ ਹੈ।
 
नामै ही ते सुखु पाईऐ सचै सबदि सुहाइ ॥१॥
Nāmai hī ṯe sukẖ pā▫ī▫ai sacẖai sabaḏ suhā▫e. ||1||
Through the Naam, peace is obtained; I am adorned and embellished by the True Word of the Shabad. ||1||
ਕੇਵਲ ਰੱਬ ਦੇ ਨਾਮ ਰਾਹੀਂ ਹੀ ਖ਼ੁਸ਼ੀ ਮਿਲਦੀ ਹੈ ਅਤੇ ਬੰਦਾ ਸੱਚੇ ਸ਼ਬਦ ਦੁਆਰਾ ਸੁਭਾਇਮਾਨ ਹੋ ਜਾਂਦਾ ਹੈ।
ਸੁਹਾਇ = ਸੋਹਣਾ ਲੱਗੀਦਾ ਹੈ।੧।ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ॥੧॥
 
मन मेरे अनदिनु जागु हरि चेति ॥
Man mere an▫ḏin jāg har cẖeṯ.
O my mind, remain awake and aware night and day, and think of the Lord.
ਮੇਰੀ ਆਤਮਾ ਰੈਣ ਦਿਹੁੰ ਸੁਚੇਤ ਰਹੁ ਅਤੇ ਵਾਹਿਗੁਰੂ ਦਾ ਚਿੰਤਨ ਕਰ।
ਅਨਦਿਨੁ = ਹਰ ਰੋਜ਼। ਜਾਗੁ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ। ਚੇਤਿ = ਸਿਮਰ।ਹੇ ਮੇਰੇ ਮਨ! ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੁ, ਤੇ ਪਰਮਾਤਮਾ (ਦਾ ਨਾਮ) ਸਿਮਰ।
 
आपणी खेती रखि लै कूंज पड़ैगी खेति ॥१॥ रहाउ ॥
Āpṇī kẖeṯī rakẖ lai kūʼnj paṛaigī kẖeṯ. ||1|| rahā▫o.
Protect your crops, or else the birds shall descend on your farm. ||1||Pause||
ਆਪਣੀ ਫਸਲ ਦਾ ਬਚਾ ਕਰ ਲੈ, ਨਹੀਂ ਤਾਂ ਤੇਰੀ ਪੈਲੀ ਉਤੇ ਕੁਲੰਗ ਆ ਉਤਰੇਗਾ। ਠਹਿਰਾਉ।
ਖੇਤਿ = ਖੇਤ ਵਿਚ। ਖੇਤੀ = ਫ਼ਸਲ, ਆਤਮਕ ਜੀਵਨ। ਕੂੰਜ = (ਭਾਵ) ਬਿਰਧ ਅਵਸਥਾ।੧।ਇਸ ਤਰ੍ਹਾਂ ਆਪਣੇ ਆਤਮਕ ਜੀਵਨ ਦੀ ਫ਼ਸਲ (ਇਹਨਾਂ ਵਿਕਾਰਾਂ ਤੋਂ) ਬਚਾ ਲੈ। ਅੰਤ ਨੂੰ ਤੇਰੇ ਉਮਰ ਦੇ ਖੇਤ ਵਿਚ ਕੂੰਜ ਆ ਪਏਗੀ (ਭਾਵ, ਬਿਰਧ ਅਵਸਥਾ ਆ ਪਹੁੰਚੇਗੀ) ॥੧॥ ਰਹਾਉ॥
 
मन कीआ इछा पूरीआ सबदि रहिआ भरपूरि ॥
Man kī▫ā icẖẖā pūrī▫ā sabaḏ rahi▫ā bẖarpūr.
The desires of the mind are fulfilled, when one is filled to overflowing with the Shabad.
ਜੋ ਹਰੀ ਦੇ ਨਾਮ ਨਾਲ ਪਰੀ-ਪੂਰਨ ਹੈ, ਉਸ ਦੀਆਂ ਦਿਲ ਦੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
ਇਛਾ = ਭਾਵਨੀਆਂ। ਸਬਦਿ = ਸ਼ਬਦ ਵਿਚ (ਜੁੜਿਆਂ)।ਜੇਹੜੇ ਬੰਦੇ ਪਰਮਾਤਮਾ ਦੇ ਅਦਬ ਵਿਚ ਤੇ ਪ੍ਰੇਮ ਵਿਚ ਰਹਿ ਕੇ ਉਸਦੀ ਭਗਤੀ ਦਿਨ ਰਾਤ ਕਰਦੇ ਹਨ, ਉਹਨਾਂ ਦੇ ਮਨ ਦੀਆਂ ਭਾਵਨੀਆਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹਨਾਂ ਦਾ ਮਨ ਕਾਮਨਾ-ਰਹਿਤ ਹੋ ਜਾਂਦਾ ਹੈ)।
 
भै भाइ भगति करहि दिनु राती हरि जीउ वेखै सदा हदूरि ॥
Bẖai bẖā▫e bẖagaṯ karahi ḏin rāṯī har jī▫o vekẖai saḏā haḏūr.
One who fears, loves, and is devoted to the Dear Lord day and night, sees Him always close at hand.
ਜੋ ਸੁਆਮੀ ਦੇ ਡਰ, ਪਿਆਰ ਤੇ ਸੇਵਾ ਅੰਦਰ ਦਿਹੁੰ ਰੈਣ ਵਿਚਰਦਾ ਹੈ, ਉਹ ਮਾਣਨੀਯ ਵਾਹਿਗੁਰੂ ਨੂੰ ਸਦੀਵ ਹੀ ਹਾਜ਼ਰ ਨਾਜ਼ਰ ਤੱਕਦਾ ਹੈ।
ਭੈ = ਅਦਬ ਵਿਚ (ਰਹਿ ਕੇ)। ਭਾਇ = ਪ੍ਰੇਮ ਵਿਚ। ਹਦੂਰਿ = ਹਾਜ਼ਰ-ਨਾਜ਼ਰ; ਅੰਗ-ਸੰਗ।ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ (ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਸਦਾ ਹਾਜ਼ਰ-ਨਾਜ਼ਰ (ਹੋ ਕੇ ਸਭ ਜੀਵਾਂ ਦੀ) ਸੰਭਾਲ ਕਰਦਾ ਹੈ।
 
सचै सबदि सदा मनु राता भ्रमु गइआ सरीरहु दूरि ॥
Sacẖai sabaḏ saḏā man rāṯā bẖaram ga▫i▫ā sarīrahu ḏūr.
Doubt runs far away from the bodies of those, whose minds remain forever attuned to the True Word of the Shabad.
ਸੰਦੇਹ ਉਸ ਦੀ ਦੇਹਿ ਪਾਸੋਂ ਦੁਰੇਡੇ ਨੱਸ ਜਾਂਦਾ ਹੈ, ਜਿਸ ਦੀ ਆਤਮਾ ਹਮੇਸ਼ਾਂ ਸੱਚੇ ਨਾਮ ਨਾਲ ਰੰਗੀ ਰਹਿੰਦੀ ਹੈ।
ਭ੍ਰਮੁ = ਭਟਕਣਾ। ਸਰੀਰਹੁ = ਸਰੀਰ ਵਿਚੋਂ।ਉਹਨਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗਿਆ ਰਹਿੰਦਾ ਹੈ, ਭਟਕਣਾ ਉਨ੍ਹਾਂ ਦੇ ਸਰੀਰ ਵਿਚੋਂ ਉੱਕਾ ਹੀ ਮਿੱਟ ਜਾਂਦੀ ਹੈ।
 
निरमलु साहिबु पाइआ साचा गुणी गहीरु ॥२॥
Nirmal sāhib pā▫i▫ā sācẖā guṇī gahīr. ||2||
The Immaculate Lord and Master is found. He is True; He is the Ocean of Excellence. ||2||
ਉਹ ਪਵਿੱਤਰ ਪ੍ਰਭੂ ਨੂੰ ਪਾ ਲੈਂਦਾ ਹੈ, ਜੋ ਸੱਚਾ ਅਤੇ ਸ਼੍ਰੇਸ਼ਟਤਾਈਆਂ ਦਾ ਸਮੁੰਦਰ ਹੈ।
ਗੁਣੀ ਗਹੀਰੁ = ਗੁਣਾਂ ਦਾ ਖ਼ਜ਼ਾਨਾ।੨।ਉਹ ਸਦਾ-ਥਿਰ ਰਹਿਣ ਵਾਲੇ ਗੁਣਾਂ ਦੇ ਖ਼ਜ਼ਾਨੇ ਪਵਿੱਤਰ ਸਰੂਪ ਮਾਲਕ-ਪ੍ਰਭੂ ਨੂੰ ਮਿਲ ਪੈਂਦੇ ਹਨ ॥੨॥
 
जो जागे से उबरे सूते गए मुहाइ ॥
Jo jāge se ubre sūṯe ga▫e muhā▫e.
Those who remain awake and aware are saved, while those who sleep are plundered.
ਜੋ ਖ਼ਬਰਦਾਰ ਰਹਿੰਦੇ ਹਨ, ਉਹ ਬਚ ਜਾਂਦੇ ਹਨ। ਸੁੱਤੇ ਪਏ ਲੁੱਟੇ ਜਾਂਦੇ ਹਨ।
ਗਏ ਮੁਹਾਇ = (ਆਤਮਕ ਜੀਵਨ) ਲੁਟਾ ਕੇ (ਇਥੋਂ) ਗਏ। ਵਿਹਾਇ ਗਇਆ = ਬੀਤ ਗਿਆ।ਜੇਹੜੇ ਬੰਦੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, ਉਹ (ਵਿਕਾਰਾਂ ਤੋਂ) ਬਚ ਜਾਂਦੇ ਹਨ। ਜੇਹੜੇ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੌਂ ਜਾਂਦੇ ਹਨ, ਉਹ ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਜਾਂਦੇ ਹਨ।
 
सचा सबदु न पछाणिओ सुपना गइआ विहाइ ॥
Sacẖā sabaḏ na pacẖẖāṇi▫o supnā ga▫i▫ā vihā▫e.
They do not recognize the True Word of the Shabad, and like a dream, their lives fade away.
ਉਹ ਸੱਚੇ ਨਾਮ ਨੂੰ ਨਹੀਂ ਸਿੰਞਾਣਦੇ ਅਤੇ ਉਨ੍ਹਾਂ ਦੀ ਜਿੰਦਗੀ ਸੁਫਨੇ ਦੀ ਮਾਨਿੰਦ ਬੀਤ ਜਾਂਦੀ ਹੈ।
xxxਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਸਾਰ ਨਹੀਂ ਜਾਣਦੇ, ਉਹਨਾਂ ਦੀ ਜ਼ਿੰਦਗੀ ਸੁਪਨੇ ਵਾਂਗ (ਵਿਅਰਥ) ਬੀਤ ਜਾਂਦੀ ਹੈ।
 
सुंञे घर का पाहुणा जिउ आइआ तिउ जाइ ॥
Suñe gẖar kā pāhuṇā ji▫o ā▫i▫ā ṯi▫o jā▫e.
Like guests in a deserted house, they leave just exactly as they have come.
ਸੱਖਣੇ ਘਰ ਦੇ ਪਰਾਹੁਣੇ ਦੀ ਤਰ੍ਹਾਂ, ਜਿਸ ਤਰ੍ਹਾਂ ਉਹ ਆਇਆ ਹੈ, ਉਸੇ ਤਰ੍ਹਾਂ ਹੀ ਚਲਿਆ ਜਾਂਦਾ ਹੈ।
ਪਾਹੁਣਾ = ਪ੍ਰਾਹੁਣਾ।ਉਹ ਜਗਤ ਤੋਂ ਤਿਵੇਂ ਹੀ ਖ਼ਾਲੀ-ਹੱਥ ਚਲੇ ਜਾਂਦੇ ਹਨ) ਜਿਵੇਂ ਕਿਸੇਂ ਸੁੰਞੇ ਘਰ ਵਿਚ ਕੋਈ ਪ੍ਰਾਹੁਣਾ ਆ ਕੇ ਚਲਾ ਜਾਂਦਾ ਹੈ।