Sri Guru Granth Sahib Ji

Ang: / 1430

Your last visited Ang:

रहिओ झझकि नाही परवाना ॥
Rahi▫o jẖajẖak nāhī parvānā.
You hold back in fear, and are not approved by the Lord.
ਤੂੰ ਝਿਜਕ ਰਿਹਾ ਹੈਂ ਅਤੇ ਵਾਹਿਗੁਰੂ ਦਾ ਮਕਬੂਲ ਨਹੀਂ ਹੋਇਆ।
ਰਹਿਓ ਝਝਕਿ = (ਉਹ) ਝਕਦਾ ਹੀ ਰਿਹਾ, ਸਹੰਸਿਆਂ ਵਿਚ ਹੀ ਪਿਆ ਰਿਹਾ, ਤੌਖ਼ਲਿਆਂ ਵਿਚ ਹੀ ਫਸਿਆ ਰਿਹਾ। ਪਰਵਾਨਾ = ਕਬੂਲ।ਉਲਝਣਾਂ ਵਿਚੋਂ ਨਿਕਲਣ ਦੀ ਜਾਚ ਨਾਹ ਸਿੱਖੀ, ਉਹ (ਸਾਰੀ ਉਮਰ) ਸਹੰਸਿਆਂ ਵਿਚ ਹੀ ਪਿਆ ਰਿਹਾ, (ਉਸ ਦਾ ਜੀਵਨ) ਕਬੂਲ ਨਾਹ ਹੋ ਸਕਿਆ।
 
कत झखि झखि अउरन समझावा ॥
Kaṯ jẖakẖ jẖakẖ a▫uran samjẖāvā.
Why do you talk such nonsense, trying to convince others?
ਹੋਰਨਾ ਦੀ ਤਸੱਲੀ ਕਰਾਉਣ ਲਈ ਤੂੰ ਕਿਉਂ ਬਕਵਾਸ ਕਰਦਾ ਹੈਂ?
ਕਤ = ਕਿਥੇ? ਕਿਸ ਅਰਥ? ਝਖਿ ਝਖਿ = ਝਖ ਝਖ ਕੇ, ਭਟਕ ਭਟਕ ਕੇ, ਖਪ ਖਪ ਕੇ। ਸਮਝਾਵਾ = ਮੱਤਾਂ ਦੇਂਦਾ ਰਿਹਾ।ਬਹਿਸਾਂ ਕਰ ਕਰ ਕੇ ਹੋਰਨਾਂ ਨੂੰ ਮੱਤਾਂ ਦੇਣ ਦਾ ਕੀਹ ਲਾਭ?
 
झगरु कीए झगरउ ही पावा ॥१५॥
Jẖagar kī▫e jẖagara▫o hī pāvā. ||15||
Stirring up arguments, you shall only obtain more arguments. ||15||
ਬਖੇੜਾ ਖੜਾ ਕਰਨ ਦੁਆਰਾ ਬਖੇੜਾ ਹੀ ਤੇਰੇ ਪੱਲੇ ਪਵੇਗਾ।
ਝਗਰੁ = ਬਹਿਸ, ਚਰਚਾ। ਪਾਵਾ = ਪਾਇਆ, ਲੱਭਾ। ਝਗਰਉ ਹੀ ਪਾਵਾ = ਬਹਿਸ ਹੀ ਮਿਲੀ, ਬਹਿਸਾਂ ਕਰਨ ਦੀ ਆਦਤ ਹੀ ਬਣੀ ਰਹੀ, ਚਰਚਾ ਕਰਨ ਦੀ ਵਾਦੀ ਹੀ ਪੈ ਗਈ ॥੧੫॥ਚਰਚਾ ਕਰਦਿਆਂ ਆਪ ਨੂੰ ਤਾਂ ਨਿਰੀ ਚਰਚਾ ਕਰਨ ਦੀ ਹੀ ਵਾਦੀ ਪੈ ਗਈ ॥੧੫॥
 
ञंञा निकटि जु घट रहिओ दूरि कहा तजि जाइ ॥
Ñañā nikat jo gẖat rahi▫o ḏūr kahā ṯaj jā▫e.
NYANYA: He dwells near you, deep within your heart; why do you leave Him and go far away?
ਉਹ ਪ੍ਰਭੂ ਤੇਰੇ ਨੇੜੇ ਤੇਰੇ ਦਿਲ ਵਿੱਚ ਵਸਦਾ ਹੈ, ਉਸ ਨੂੰ ਛੱਡ ਤੂੰ ਉਸ ਨੂੰ ਲੱਭਣ ਲਈ ਦੁਰੇਡੇ ਕਿਉਂ ਜਾਂਦਾ ਹੈਂ?
ਨਿਕਟਿ = ਨੇੜੇ। ਜੁ = ਜੋ (ਪ੍ਰਭੂ)। ਘਟ = ਹਿਰਦਾ। ਰਹਿਓ = ਰਹਿੰਦਾ ਹੈ। ਤਜਿ = ਛੱਡ ਕੇ। ਕਹਾ ਜਾਇ = ਕਿੱਥੇ ਜਾਂਦਾ ਹੈ?(ਹੇ ਭਾਈ!) ਜੋ ਪ੍ਰਭੂ ਨੇੜੇ ਵੱਸ ਰਿਹਾ ਹੈ, ਜੋ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨੂੰ ਛੱਡ ਕੇ ਤੂੰ ਦੂਰ ਕਿੱਥੇ ਜਾਂਦਾ ਹੈਂ?
 
जा कारणि जगु ढूढिअउ नेरउ पाइअउ ताहि ॥१६॥
Jā kāraṇ jag dẖūdẖi▫a▫o nera▫o pā▫i▫a▫o ṯāhi. ||16||
I searched the whole world for Him, but I found Him near myself. ||16||
ਜਿਸ ਦੇ ਲਈ ਮੈਂ ਸਾਰਾ ਜਹਾਨ ਛਾਣ ਮਾਰਿਆ ਹੈ, ਉਸ ਨੂੰ ਮੈਂ ਨੇੜਿਓ ਹੀ ਲੱਭ ਲਿਆ ਹੈ।
ਜਾ ਕਾਰਣਿ = ਜਿਸ (ਨੂੰ ਮਿਲਣ) ਦੀ ਖ਼ਾਤਰ। ਨੇਰਉ = ਨੇੜੇ ਹੀ। ਪਾਇਅਉ = ਲੱਭ ਲਿਆ ਹੈ ॥੧੬॥(ਜਿਸ ਪ੍ਰਭ ਨੂੰ ਮਿਲਣ ਦੀ ਖ਼ਾਤਰ (ਅਸਾਂ ਸਾਰਾ) ਜਗਤ ਢੂੰਡਿਆ ਸੀ, ਉਸ ਨੂੰ ਨੇੜੇ ਹੀ (ਆਪਣੇ ਅੰਦਰ ਹੀ) ਲੱਭ ਲਿਆ ਹੈ ॥੧੬॥
 
टटा बिकट घाट घट माही ॥
Tatā bikat gẖāt gẖat māhī.
TATTA: It is such a difficult path, to find Him within your own heart.
ਟ-ਵਾਹਿਗੁਰੂ ਦਾ ਔਖਾ ਮਾਰਗ ਇਨਸਾਨ ਦੇ ਮਨ ਵਿੱਚ ਹੀ ਹੈ।
ਟਟਾ = ਅੱਖਰ ਟੈਂਕਾ। ਬਿਕਟ = {ਸੰ: ਵਿਕਟ} ਬਿਖੜਾ, ਔਖਾ। ਘਾਟ = ਪੱਤਣ। ਘਟ ਮਾਹੀ = ਹਿਰਦੇ ਵਿਚ ਹੀ।(ਪ੍ਰਭੂ ਦੇ ਮਹਿਲ ਵਿਚ ਅਪੜਾਣ ਵਾਲਾ) ਔਖਾ ਪੱਤਣ ਹੈ (ਪਰ ਉਹ ਪੱਤਣ) ਹਿਰਦੇ ਵਿਚ ਹੀ ਹੈ।
 
खोलि कपाट महलि कि न जाही ॥
Kẖol kapāt mahal kė na jāhī.
Open the doors within, and enter the Mansion of His Presence.
ਕਿਵਾੜ ਖੋਲ੍ਹ ਕੇ ਤੂੰ ਕਿਉਂ ਉਸ ਦੀ ਹਜ਼ੂਰੀ ਵਿੱਚ ਨਹੀਂ ਪੁੱਜਦਾ?
ਕਪਾਟ = ਕਵਾੜ, ਮਾਇਆ ਦੇ ਮੋਹ ਦੇ ਪਰਦੇ। ਖੋਲਿ = ਖੋਲ੍ਹ ਕੇ। ਮਹਲਿ = ਮਹਿਲ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਕਿ ਨ = ਕਿਉਂ ਨਹੀਂ?(ਹੇ ਭਾਈ! ਮਾਇਆ ਦੇ ਮੋਹ ਵਾਲੇ) ਕਵਾੜ ਖੋਲ੍ਹ ਕੇ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਕਿਉਂ ਨਹੀਂ ਅੱਪੜਦਾ?
 
देखि अटल टलि कतहि न जावा ॥
Ḏekẖ atal tal kaṯėh na jāvā.
Beholding the Immovable Lord, you shall not slip and go anywhere else.
ਅਹਿੱਲ ਪੁਰਖ ਨੂੰ ਤੱਕ ਕੇ ਤੂੰ ਤਿਲਕ ਕੇ ਹੋਰ ਕਿਧਰੇ ਨਹੀਂ ਜਾਵੇਗਾ।
ਦੇਖਿ = ਵੇਖ ਕੇ। ਟਲਿ = ਟਲ ਕੇ, ਡੋਲ ਕੇ, ਭਟਕਣਾ ਵਿਚ ਪੈ ਕੇ। ਕਤਹਿ = ਕਿਸੇ ਹੋਰ ਥਾਂ।(ਜਿਸ ਮਨੁੱਖ ਨੇ ਹਿਰਦੇ ਵਿਚ ਹੀ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦੀਦਾਰ ਕਰ ਲਿਆ ਹੈ, ਉਹ ਡੋਲ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ,
 
रहै लपटि घट परचउ पावा ॥१७॥
Rahai lapat gẖat parcẖa▫o pāvā. ||17||
You shall remain firmly attached to the Lord, and your heart will be happy. ||17||
ਤੂੰ ਵਾਹਿਗੁਰੂ ਨਾਲ ਚਿਮੜਿਆ ਰਹੇਗਾ ਅਤੇ ਤੇਰਾ ਦਿਲ ਪ੍ਰਸੰਨ ਹੋਵੇਗਾ।
ਲਪਟਿ ਰਹੈ = ਚੰਬੜਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ। ਪਰਚਉ = {ਸੰ: ਪਰਿਚਯ} ਸਾਂਝ, ਪਿਆਰ ॥੧੭॥ਉਹ (ਪ੍ਰਭੂ-ਚਰਨਾਂ ਨਾਲ) ਸਾਂਝ ਪਾ ਲੈਂਦਾ ਹੈ ॥੧੭॥
 
ठठा इहै दूरि ठग नीरा ॥
Ŧẖaṯẖā ihai ḏūr ṯẖag nīrā.
T'HAT'HA: Keep yourself far away from this mirage.
ਠ- ਇਸ ਮਾਇਆ ਦੇ ਮਿਰਗ-ਤ੍ਰਿਸ਼ਨਾ ਦੇ ਜਲ ਤੋਂ ਆਪਣੇ ਆਪ ਨੂੰ ਦੂਰੇਡੇ ਰੱਖ।
ਇਹੈ = ਇਹ ਮਾਇਆ। ਦੂਰਿ = ਦੂਰੋਂ (ਵੇਖਿਆਂ)। ਠਗਨੀਰਾ = {ਨੀਰ = ਜਲ} ਠੱਗਣ ਵਾਲਾ ਪਾਣੀ, ਭੁਲੇਖੇ ਵਿਚ ਪਾਣ ਵਾਲਾ ਪਾਣੀ, ਉਹ ਰੇਤਾ ਜੋ ਦੂਰੋਂ ਭੁਲੇਖੇ ਨਾਲ ਪਾਣੀ ਜਾਪਦਾ ਹੈ, ਮ੍ਰਿਗ-ਤ੍ਰਿਸ਼ਨਾ।ਇਹ ਮਾਇਆ ਇਉਂ ਹੈ ਜਿਵੇਂ ਦੂਰੋਂ ਵੇਖਿਆਂ ਉਹ ਰੇਤਾ ਜੋ ਪਾਣੀ ਜਾਪਦਾ ਹੈ।
 
नीठि नीठि मनु कीआ धीरा ॥
Nīṯẖ nīṯẖ man kī▫ā ḏẖīrā.
With great difficulty, I have calmed my mind.
ਬੜੀ ਮੁਸ਼ਕਲ ਨਾਲ ਮੈਂ ਆਪਣੇ ਮਨੂਏ ਨੂੰ ਧੀਰਜਵਾਨ ਕੀਤਾ ਹੈ।
ਨੀਠਿ = {ਸੰ: ਨਿਰੀਖ੍ਹ੍ਹ} ਨੀਝ ਲਾ ਕੇ, ਗਹੁ ਨਾਲ ਤੱਕ ਕੇ। ਨੀਠਿ ਨੀਠਿ = ਚੰਗੀ ਤਰ੍ਹਾਂ ਨੀਝ ਲਾ ਲਾ ਕੇ। ਕੀਆ = ਬਣਾ ਲਿਆ ਹੈ। ਧੀਰਾ = ਧੀਰਜ ਵਾਲਾ, ਟਿਕੇ ਰਹਿਣ ਵਾਲਾ।ਸੋ ਮੈਂ ਗਹੁ ਨਾਲ (ਇਸ ਮਾਇਆ ਦੀ ਅਸਲੀਅਤ) ਤੱਕ ਕੇ ਮਨ ਨੂੰ ਧੀਰਜਵਾਨ ਬਣਾ ਲਿਆ ਹੈ (ਭਾਵ, ਮਨ ਨੂੰ ਇਸ ਦੇ ਪਿਛੇ ਦੌੜਨੋਂ ਬਚਾ ਲਿਆ ਹੈ)।
 
जिनि ठगि ठगिआ सगल जगु खावा ॥
Jin ṯẖag ṯẖagi▫ā sagal jag kẖāvā.
That cheater, who cheated and devoured the whole world -
ਜਿਸ ਛਲੀਏ ਨੇ ਸਾਰੇ ਜਹਾਨ ਨੂੰ ਛਲ ਕੇ ਹੜੱਪ ਕਰ ਲਿਆ ਹੈ,
ਜਿਨਿ ਠਗਿ = ਜਿਸ ਠੱਗ ਨੇ। ਖਾਵਾ = ਖਾ ਲਿਆ, ਫਸਾ ਲਿਆ। ਠਗਿਆ = ਠੱਗਿਆਂ, ਕਾਬੂ ਕੀਤਿਆਂ।ਜਿਸ (ਮਾਇਕ ਮੋਹ ਰੂਪ) ਠੱਗ ਕੇ ਸਾਰੇ ਜਗਤ ਨੂੰ ਭੁਲੇਖੇ ਵਿਚ ਪਾ ਦਿੱਤਾ ਹੈ, ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ,
 
सो ठगु ठगिआ ठउर मनु आवा ॥१८॥
So ṯẖag ṯẖagi▫ā ṯẖa▫ur man āvā. ||18||
I have cheated that cheater, and my mind is now at peace. ||18||
ਮੈਂ ਉਸ ਛਲੀਏ ਨੂੰ ਛਲ ਲਿਆ ਹੈ, ਮੇਰਾ ਚਿੱਤ ਹੁਣ ਆਰਾਮ ਵਿੱਚ ਹੈ।
ਠਉਰ = ਟਿਕਾਣੇ ਤੇ ॥੧੮॥ਉਸ (ਮੋਹ-) ਠੱਗ ਨੂੰ ਕਾਬੂ ਕੀਤਿਆਂ ਮੇਰਾ ਮਨ ਇਕ ਟਿਕਾਣੇ ਤੇ ਆ ਗਿਆ ਹੈ ॥੧੮॥
 
डडा डर उपजे डरु जाई ॥
Dadā dar upje dar jā▫ī.
DADDA: When the Fear of God wells up, other fears depart.
ਡ - ਜਦ ਪ੍ਰਭੂ ਦਾ ਭੈ ਉਤਪੰਨ ਹੋ ਜਾਂਦਾ ਹੈ, ਤਾਂ ਹੋਰ ਭੈ ਦੂਰ ਹੋ ਜਾਂਦੇ ਹਨ।
ਉਪਜੇ = ਪੈਦਾ ਹੋ ਜਾਏ। ਜਾਈ = ਦੂਰ ਹੋ ਜਾਂਦਾ ਹੈ।ਜੋ ਪਰਮਾਤਮਾ ਦਾ ਡਰ (ਭਾਵ, ਅਦਬ-ਸਤਕਾਰ) ਮਨੁੱਖ ਦੇ ਹਿਰਦੇ ਵਿਚ ਪੈਦਾ ਹੋ ਜਾਏ,
 
ता डर महि डरु रहिआ समाई ॥
Ŧā dar mėh dar rahi▫ā samā▫ī.
Other fears are absorbed into that Fear.
ਉਸ ਭੈ ਅੰਦਰ ਹੋਰ ਭੈ ਲੀਨ ਰਹਿੰਦੇ ਹਨ।
ਤਾ ਡਰ ਮਹਿ = ਉਸ ਡਰ ਵਿਚ। ਰਹਿਆ ਸਮਾਈ = ਸਮਾਇ ਰਹਿਆ, ਲੀਨ ਹੋ ਜਾਂਦਾ ਹੈ, ਮੁੱਕ ਜਾਂਦਾ ਹੈ।ਤਾਂ (ਦੁਨੀਆ ਵਾਲਾ) ਡਰ (ਦਿਲੋਂ) ਦੂਰ ਹੋ ਜਾਂਦਾ ਹੈ ਤੇ ਉਸ ਡਰ ਵਿਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ; ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿਚ ਨਾਹ ਵਸਾਏ ਤਾਂ (ਦੁਨੀਆ ਵਾਲਾ) ਡਰ ਮੁੜ ਆ ਚੰਬੜਦਾ ਹੈ।
 
जउ डर डरै त फिरि डरु लागै ॥
Ja▫o dar darai ṯā fir dar lāgai.
When one rejects the Fear of God, then other fears cling to him.
ਜਦ ਪ੍ਰਾਣੀ ਪ੍ਰਭੂ ਦੇ ਭੈ ਨੂੰ ਛੱਡ ਦਿੰਦਾ ਹੈ, ਤਦ ਉਸ ਨੂੰ ਹੋਰ ਡਰ ਆ ਚਿਮੜਦੇ ਹਨ।
ਜਉ = ਜੇ। ਡਰ ਡਰੈ = (ਪਰਮਾਤਮਾ ਦੇ) ਡਰ ਤੋਂ ਡਰਦਾ ਰਹੇ, ਪ੍ਰਭੂ ਦਾ ਡਰ ਹਿਰਦੇ ਵਿਚ ਨਾਹ ਟਿਕਣ ਦੇਵੇ। ਤ ਫਿਰਿ = ਤਾਂ ਮੁੜ। ਡਰੁ ਲਾਗੈ = ਸੰਸਾਰਕ ਡਰ ਆ ਚੰਬੜਦਾ ਹੈ।(ਤੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾ ਕੇ ਜੋ ਮਨੁੱਖ) ਨਿਰਭਉ ਹੋ ਗਿਆ,
 
निडर हूआ डरु उर होइ भागै ॥१९॥
Nidar hū▫ā dar ur ho▫e bẖāgai. ||19||
But if he becomes fearless, the fears of his heart run away. ||19||
ਜੇਕਰ ਉਹ ਡਰ-ਰਹਿਤ ਹੋ ਜਾਵੇ, ਤਾਂ ਉਸ ਦੇ ਮਨ ਦਾ ਡਰ ਭਜ ਜਾਂਦਾ ਹੈ।
ਨਿਡਰੁ = ਨਿਰਭਉ। ਡਰੁ ਉਰ ਹੋਇ = ਹਿਰਦੇ ਦਾ ਜੋ ਭੀ ਡਰ ਹੋਵੇ। ਉਰ = ਹਿਰਦਾ ॥੧੯॥ਉਸ ਦੇ ਮਨ ਦਾ ਜੋ ਭੀ ਸਹਿਮ ਹੈ, ਸਭ ਨੱਸ ਜਾਂਦਾ ਹੈ ॥੧੯॥
 
ढढा ढिग ढूढहि कत आना ॥
Dẖadẖā dẖig dẖūdẖėh kaṯ ānā.
DHADHA: Why do you search in other directions?
ਢ-ਤੂੰ ਉਸ ਨੂੰ ਹੋਰ ਥਾਂ ਹੋਰਨੀ ਪਾਸੀਂ ਕਿਉਂ ਲੱਭਦਾ ਹੈ?
ਢਿਗ = ਨੇੜੇ (ਹੀ)। ਕਤ ਆਨਾ = ਕਿਥੇ, ਹੋਰ ਥਾਂ?(ਹੇ ਭਾਈ! ਪਰਮਾਤਮਾ ਤਾਂ ਤੇਰੇ) ਨੇੜੇ ਹੀ ਹੈ, ਤੂੰ (ਉਸ ਨੂੰ ਬਾਹਰ) ਹੋਰ ਕਿਥੇ ਢੂੰਡਦਾ ਹੈਂ?
 
ढूढत ही ढहि गए पराना ॥
Dẖūdẖaṯ hī dẖėh ga▫e parānā.
Searching for Him like this, the breath of life runs out.
ਹੋਰਸ ਥਾਵਾਂ ਤੇ ਉਸ ਨੂੰ ਲੱਭਦਿਆਂ ਹੋਇਆ ਜਿੰਦਗੀ ਖਤਮ ਹੋ ਜਾਂਦੀ ਹੈ।
ਢਹਿ ਗਏ = ਥੱਕ ਗਏ ਹਨ। ਪਰਾਨਾ = ਪ੍ਰਾਣ, ਜਿੰਦ।(ਬਾਹਰ) ਢੂੰਡਦਿਆਂ ਢੂੰਡਦਿਆਂ ਤੇਰੇ ਪ੍ਰਾਣ ਭੀ ਥੱਕ ਗਏ ਹਨ।
 
चड़ि सुमेरि ढूढि जब आवा ॥
Cẖaṛ sumer dẖūdẖ jab āvā.
When I returned after climbing the mountain,
ਉਸ ਨੂੰ ਭਾਲਦਾ ਹੋਇਆ ਜਦ ਮੈਂ ਪਹਾੜ ਉਤੇ ਚੜ੍ਹ ਕੇ ਵਾਪਸ ਆਇਆ,
ਚੜਿ = ਚੜ੍ਹ ਕੇ। ਸੁਮੇਰਿ = ਸੁਮੇਰ ਪਰਬਤ ਉਤੇ। ਢੂਢਿ = ਢੂੰਡ ਕੇ। ਆਵਾ = ਆ ਗਿਆ।ਸੁਮੇਰ ਪਰਬਤ ਉਤੇ (ਭੀ) ਚੜ੍ਹ ਕੇ ਤੇ (ਪਰਮਾਤਮਾ ਨੂੰ ਉਥੇ) ਢੂੰਡ ਢੂੰਡ ਕੇ ਜਦੋਂ ਮਨੁੱਖ (ਆਪਣੇ ਸਰੀਰ ਵਿਚ) ਆਉਂਦਾ ਹੈ (ਭਾਵ, ਆਪਣੇ ਅੰਦਰ ਹੀ ਝਾਤੀ ਮਾਰਦਾ ਹੈ),
 
जिह गड़ु गड़िओ सु गड़ महि पावा ॥२०॥
Jih gaṛ gaṛi▫o so gaṛ mėh pāvā. ||20||
I found Him in the fortress - the fortress which He Himself made. ||20||
ਤਾਂ ਮੈਂ ਉਸ ਨੂੰ ਦੇਹਿ ਦੇ ਕਿਲ੍ਹੇ ਅੰਦਰ ਪਾ ਲਿਆ, ਜਿਹੜਾ ਕਿਲ੍ਹਾ ਕਿ ਉਸ ਨੇ ਖੁਦ ਬਣਾਇਆ ਸੀ।
ਜਿਹ = ਜਿਸ ਪਰਮਾਤਮਾ ਨੇ। ਗੜੁ = (ਸਰੀਰ ਰੂਪ) ਕਿਲ੍ਹਾ। ਗੜਿਓ = ਬਣਾਇਆ ਹੈ। ਸੁ = ਉਹ ਪ੍ਰਭੂ। ਗੜ ਮਹਿ = (ਸਰੀਰ ਰੂਪ) ਕਿਲ੍ਹੇ ਵਿਚ। ਪਾਵਾ = ਲੱਭ ਲਿਆ ॥੨੦॥ਤਾਂ ਉਹ ਪ੍ਰਭੂ ਇਸ (ਸਰੀਰ ਰੂਪ) ਕਿਲ੍ਹੇ ਵਿਚ ਹੀ ਮਿਲ ਪੈਂਦਾ ਹੈ ਜਿਸ ਨੇ ਇਹ ਸਰੀਰ-ਕਿਲ੍ਹਾ ਬਣਾਇਆ ਹੈ ॥੨੦॥
 
णाणा रणि रूतउ नर नेही करै ॥
Ņāṇā raṇ rūṯa▫o nar nehī karai.
NANNA: The warrior who fights on the battle-field should keep up and press on.
ਣ-ਲੜਾਈ ਵਿੱਚ ਰੁੱਝੇ ਹੋਏ ਆਦਮੀ ਨੂੰ ਸਿਰੜ ਧਾਰਨਾ ਉਚਿਤ ਹੈ।
ਰਣਿ = ਰਣ ਵਿਚ, ਰਣਭੂਮੀ ਵਿਚ (ਜਿਥੇ ਕਾਮਾਦਿਕਾਂ ਨਾਲ ਮਨੁੱਖ ਦਾ ਜੰਗ ਹੁੰਦਾ ਰਹਿੰਦਾ ਹੈ)। ਰੂਤਉ = ਰੁੱਝਾ ਹੋਇਆ। ਨੇਹੀ = {ਸੰ: ਨਹ, नह, ਨੇਹਣ ਲੈਣਾ, ਵੱਸ ਵਿਚ ਕਰ ਲੈਣਾ} ਵਿਕਾਰਾਂ ਨੂੰ ਵੱਸ ਕਰ ਲੈਣ ਦੀ ਸਮਰੱਥਾ, ਦ੍ਰਿੜ੍ਹਤਾ, ਧੀਰਜ।(ਜਗਤ ਰੂਪ ਇਸ) ਰਣਭੂਮੀ ਵਿਚ (ਵਿਕਾਰਾਂ ਨਾਲ ਜੰਗ ਵਿਚ) ਰੁੱਝਾ ਹੋਇਆ ਜੋ ਮਨੁੱਖ ਵਿਕਾਰਾਂ ਨੂੰ ਵੱਸ ਵਿਚ ਕਰਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ,
 
ना निवै ना फुनि संचरै ॥
Nā nivai nā fun sancẖrai.
He should not yield, and he should not retreat.
ਉਸ ਨੂੰ ਨਾਂ ਦਬਣਾ ਚਾਹੀਦਾ ਹੈ ਅਤੇ ਮੁੜ ਨਾਂ ਹੀ ਪਿਛੇ ਹਟਣਾ ਚਾਹੀਦਾ ਹੈ।
ਨਿਵੈ = ਨਿਵਦਾ ਹੈ, ਨੀਊਂਦਾ ਹੈ। ਨਾ ਫੁਨਿ = ਨਾਹ ਹੀ। ਸੰਚਰੈ = {ਸੰ: ਸੰ-ਚਰੈ = ਨਾਲ ਰਲ ਕੇ ਤੁਰਦਾ ਹੈ} ਮੇਲ ਕਰਦਾ ਹੈ।ਜੋ (ਵਿਕਾਰਾਂ ਅਗੇ) ਨਾਹ ਨੀਊਂਦਾ ਹੈ, ਨਾਹ ਹੀ (ਉਹਨਾਂ ਨਾਲ) ਮੇਲ ਕਰਦਾ ਹੈ।
 
धंनि जनमु ताही को गणै ॥
Ḏẖan janam ṯāhī ko gaṇai.
Blessed is the coming of one
ਮੁਬਾਰਕ ਗਿਣਿਆ ਜਾਂਦਾ ਹੈ ਉਸ ਦਾ ਆਗਮਨ,
ਧੰਨਿ = ਮੁਬਾਰਿਕ, ਭਾਗਾਂ ਵਾਲਾ। ਤਾਹੀ ਕੋ = ਉਸੇ (ਮਨੁੱਖ) ਦਾ ਹੀ। ਗਣੈ = (ਜਗਤ) ਗਿਣਦਾ ਹੈ।ਜਗਤ ਉਸੇ ਮਨੁੱਖ ਦੇ ਜੀਵਨ ਨੂੰ ਭਾਗਾਂ ਵਾਲਾ ਗਿਣਦਾ ਹੈ,
 
मारै एकहि तजि जाइ घणै ॥२१॥
Mārai ekėh ṯaj jā▫e gẖaṇai. ||21||
who conquers the one and renounces the many. ||21||
ਜੋ ਆਪਣੇ ਇਕ ਮਨੂਏ ਤੇ ਫ਼ਤਿਹ ਪਾਉਂਦਾ ਹੈ ਅਤੇ ਅਨੇਕਾਂ ਖ਼ਾਹਿਸ਼ਾਂ ਨੂੰ ਛੱਡ ਦਿੰਦਾ ਹੈ।
ਏਕਹਿ = ਇਕ (ਮਨ ਨੂੰ)। ਤਜਿ ਜਾਇ = ਛੱਡ ਦੇਂਦਾ ਹੈ। ਘਣੇ = ਬਹੁਤਿਆਂ ਨੂੰ (ਭਾਵ, ਵਿਕਾਰਾਂ) ਨੂੰ ॥੨੧॥ਕਿਉਂਕਿ ਉਹ ਮਨੁੱਖ (ਆਪਣੇ) ਇੱਕ ਮਨ ਨੂੰ ਮਾਰਦਾ ਹੈ ਤੇ ਇਹਨਾਂ ਬਹੁਤਿਆਂ (ਭਾਵ, ਵਿਕਾਰਾਂ) ਨੂੰ ਛੱਡ ਦੇਂਦਾ ਹੈ ॥੨੧॥
 
तता अतर तरिओ नह जाई ॥
Ŧaṯā aṯar ṯari▫o nah jā▫ī.
TATTA: The impassable world-ocean cannot be crossed over;
ਤ - ਨਾਂ-ਤਰੇ ਜਾਣ ਵਾਲਾ ਸੰਸਾਰ ਸਮੁੰਦਰ ਪਾਰ ਨਹੀਂ ਕੀਤਾ ਜਾ ਸਕਦਾ।
ਅਤਰ = {ਅ-ਤਰ} ਜੋ ਤਾਰਿਆ ਨਾਹ ਜਾ ਸਕੇ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ {ਸੰਸਾਰ ਇਕ ਐਸਾ ਬੇਅੰਤ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਠਾਠਾਂ ਪੈ ਰਹੀਆਂ ਹਨ ਤੇ ਮਨੁੱਖਾ ਜੀਵਨ ਦੀ ਕਮਜ਼ੋਰ ਜਿਹੀ ਬੇੜੀ ਨੂੰ ਹਰ ਵੇਲੇ ਇਹਨਾਂ ਲਹਿਰਾਂ ਵਿਚ ਡੁੱਬਣ ਦਾ ਖ਼ਤਰਾ ਰਹਿੰਦਾ ਹੈ}।ਇਹ ਜਗਤ ਇਕ ਐਸਾ ਸਮੁੰਦਰ ਹੈ ਜਿਸ ਨੂੰ ਤਰਨਾ ਔਖਾ ਹੈ, ਜਿਸ ਵਿਚੋਂ ਪਾਰ ਲੰਘਿਆ ਨਹੀਂ ਜਾ ਸਕਦਾ
 
तन त्रिभवण महि रहिओ समाई ॥
Ŧan ṯaribẖavaṇ mėh rahi▫o samā▫ī.
the body remains embroiled in the three worlds.
ਮਨੁੱਖੀ ਦੇਹਿ ਤਿੰਨਾਂ ਜਹਾਨਾਂ ਅੰਦਰ ਖਚਤ ਹੋ ਰਹੀ ਹੈ।
ਤਨ = ਸਰੀਰ, ਗਿਆਨ-ਇੰਦਰੇ।(ਤਦ ਤਕ ਜਦ ਤਕ) ਅੱਖਾਂ ਕੰਨ ਨੱਕ ਆਦਿ ਗਿਆਨ-ਇੰਦਰੇ ਦੁਨੀਆ (ਦੇ ਰਸਾਂ) ਵਿਚ ਡੁੱਬੇ ਰਹਿੰਦੇ ਹਨ।
 
जउ त्रिभवण तन माहि समावा ॥
Ja▫o ṯaribẖavaṇ ṯan māhi samāvā.
But when the Lord of the three worlds enters into the body,
ਜਦ ਤਿੰਨਾਂ ਜਹਾਨਾਂ ਦਾ ਸੁਆਮੀ ਮੇਰੀ ਦੇਹਿ ਅੰਦਰ ਪ੍ਰਵੇਸ਼ ਕਰਦਾ ਹੈ,
ਤ੍ਰਿਭਵਣ ਮਾਹਿ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ, ਦੁਨੀਆ ਦੇ ਪਦਾਰਥਾਂ ਵਿਚ।ਪਰ ਜਦੋਂ ਸੰਸਾਰ (ਦੇ ਰਸ) ਸਰੀਰ ਦੇ ਅੰਦਰ ਹੀ ਮਿਟ ਜਾਂਦੇ ਹਨ (ਭਾਵ ਮਨੁੱਖ ਦੇ ਇੰਦ੍ਰਿਆਂ ਨੂੰ ਖਿੱਚ ਨਹੀਂ ਪਾ ਸਕਦੇ),
 
तउ ततहि तत मिलिआ सचु पावा ॥२२॥
Ŧa▫o ṯaṯėh ṯaṯ mili▫ā sacẖ pāvā. ||22||
then one's essence merges with the essence of reality, and the True Lord is attained. ||22||
ਤਾਂ ਮੇਰਾ ਅਸਲਾ ਅਸਲੀਅਤ ਵਿੱਚ ਲੀਨ ਹੋ ਜਾਂਦਾ ਹੈ ਅਤੇ ਸੱਚੇ ਸਾਈਂ ਨੂੰ ਪਾ ਲੈਦਾ ਹੈ।
xxx ॥੨੨॥ਤਦੋਂ (ਜੀਵ ਦੀ) ਆਤਮਾ (ਪ੍ਰਭੂ ਦੀ) ਜੋਤ ਵਿਚ ਮਿਲ ਜਾਂਦੀ ਹੈ, ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਲੱਭ ਪੈਂਦਾ ਹੈ ॥੨੨॥
 
थथा अथाह थाह नही पावा ॥
Thathā athāh thāh nahī pāvā.
T'HAT'HA: He is Unfathomable; His depths cannot be fathomed.
ਥ-ਸੁਆਮੀ ਓੜਕ-ਰਹਿਤ ਹੈ। ਉਸ ਦੀ ਡੂੰਘਾਈ ਜਾਣੀ ਨਹੀਂ ਜਾ ਸਕਦੀ।
ਅਥਾਹ = {ਅ-ਥਾਹ। ਥਾਹ = ਹਾਥ, ਢੂੰਘਾਈ} ਜਿਸ ਦੀ ਡੂੰਘਾਈ ਨ ਲੱਭ ਸਕੇ।(ਮਨੁੱਖ ਦਾ ਮਨ) ਅਥਾਹ ਪਰਮਾਤਮਾ ਦੀ ਥਾਹ ਨਹੀਂ ਪਾ ਸਕਦਾ,
 
ओहु अथाह इहु थिरु न रहावा ॥
Oh athāh ih thir na rahāvā.
He is Unfathomable; this body is impermanent, and unstable.
ਉਹ ਹੱਦ ਬੰਨਾ-ਰਹਿਤ ਹੈ। ਇਹ ਦੇਹਿ ਸਥਿਰ ਨਹੀਂ ਰਹਿੰਦੀ।
ਓਹੁ = ਉਹ ਪ੍ਰਭੂ। ਇਹੁ = ਇਹ ਮਨ। ਥਿਰੁ ਨ ਰਹਾਵਾ = ਟਿਕਿਆ ਨਹੀਂ ਰਹਿੰਦਾ।(ਕਿਉਂਕਿ ਇਕ ਪਾਸੇ ਤਾਂ) ਉਹ ਪ੍ਰਭੂ ਬੇਅੰਤ ਡੂੰਘਾ ਹੈ, (ਤੇ, ਦੂਜੇ ਪਾਸੇ, ਮਨੁੱਖ ਦਾ) ਇਹ ਮਨ ਕਦੇ ਟਿਕ ਕੇ ਨਹੀਂ ਰਹਿੰਦਾ (ਭਾਵ, ਕਦੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਹੀ ਨਹੀਂ ਕਰਦਾ)।
 
थोड़ै थलि थानक आर्मभै ॥
Thoṛai thal thānak ārambẖai.
The mortal builds his dwelling upon this tiny space;
ਥੋੜੀ ਜੇਹੀ ਜਗ੍ਹਾ ਉਤੇ ਇਨਸਾਨ ਬਸਤੀ ਬਣਾਉਣੀ ਸ਼ੁਰੂ ਕਰ ਦਿੰਦਾ ਹੈ।
ਥਲਿ = ਥਲ ਵਿਚ, ਭੁਇਂ ਵਿਚ।ਇਹ ਮਨ ਥੋੜੀ ਜਿਤਨੀ (ਮਿਲੀ) ਭੁਇਂ ਵਿਚ (ਕਈ) ਨਗਰ (ਬਣਾਉਣੇ) ਸ਼ੁਰੂ ਕਰ ਦੇਂਦਾ ਹੈ (ਭਾਵ, ਥੋੜੀ ਜਿਤਨੀ ਮਿਲੀ ਉਮਰ ਵਿਚ ਕਈ ਪਸਾਰੇ ਪਸਾਰ ਬੈਠਦਾ ਹੈ;
 
बिनु ही थाभह मंदिरु थ्मभै ॥२३॥
Bin hī thābẖah manḏir thambẖai. ||23||
without any pillars, he wishes to support a mansion. ||23||
ਥੰਮਿ੍ਹਆਂ ਦੇ ਬਗੈਰ ਉਹ ਮਹਿਲ ਨੂੰ ਠਹਿਰਾਉਣਾ ਚਾਹੁੰਦਾ ਹੈ।
ਥਾਭਹ ਬਿਨੁ = ਥੰਮ੍ਹਾਂ ਤੋਂ ਬਿਨਾ। ਮੰਦਿਰੁ = ਘਰ, ਮਕਾਨ। ਥੰਭੈ = ਥੰਮ੍ਹਦਾ ਹੈ, ਸਹਾਰਾ ਦੇਂਦਾ ਹੈ, ਖੜਾ ਕਰਦਾ ਹੈ। ਥੋੜੈ ਥਲਿ = ਥੋੜੀ ਭੁਇਂ ਵਿਚ, ਥੋੜੇ ਵਿਤ ਵਿਚ, ਥੋੜੀ ਜਿਹੀ ਉਮਰ ਵਿਚ। ਥਾਨਕ = {स्थानक} ਸ਼ਹਿਰ (ਭਾਵ, ਵੱਡੇ ਵੱਡੇ ਪਸਾਰੇ) ॥੨੩॥ਤੇ ਇਸ ਦੇ ਇਹ ਸਾਰੇ ਪਸਾਰੇ ਪਸਾਰਨੇ ਵਿਅਰਥ ਹੀ ਕੰਮ ਹੈ, ਇਹ (ਮਾਨੋ) ਥੰਮ੍ਹਾਂ (ਕੰਧਾਂ) ਤੋਂ ਬਿਨਾ ਹੀ ਘਰ ਉਸਾਰ ਰਿਹਾ ਹੈ ॥੨੩॥
 
ददा देखि जु बिनसनहारा ॥
Ḏaḏā ḏekẖ jo binsanhārā.
DADDA: Whatever is seen shall perish.
ਦ-ਜੋ ਕੁਛ ਅਸੀਂ ਵੇਖਦੇ ਹਾਂ, ਨਾਸਵੰਤ ਹੈ।
ਦੇਖਿ = {ਸੰ: ਦ੍ਰਿਸ਼੍ਯ} ਜੋ ਵੇਖਣ ਵਿਚ ਆ ਰਿਹਾ ਹੈ। ਜੁ = ਜੋ।ਜੋ ਇਹ ਸੰਸਾਰ (ਇਹਨਾਂ ਅੱਖਾਂ ਨਾਲ) ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ,
 
जस अदेखि तस राखि बिचारा ॥
Jas aḏekẖ ṯas rākẖ bicẖārā.
Contemplate the One who is unseen.
ਉਸ ਨੂੰ ਚੇਤੇ ਕਰ ਜੋ ਦਿਸਦਾ ਨਹੀਂ।
ਜਸ ਅਦੇਖਿ = ਜੋ ਅਦ੍ਰਿਸ਼ਯ ਹੈ, ਜੋ ਅੱਖਾਂ ਨਾਲ ਨਹੀਂ ਦਿੱਸਦਾ। ਤਸ = ਉਸ (ਪ੍ਰਭੂ) ਨੂੰ। ਰਾਖਿ ਬਿਚਾਰਾ = ਆਪਣੀ ਵਿਚਾਰ ਵਿਚ ਰੱਖ, ਉਸ ਵਿਚ ਸੁਰਤ ਜੋੜ।(ਹੇ ਭਾਈ!) ਤੂੰ ਸਦਾ ਪ੍ਰਭੂ ਵਿਚ ਸੁਰਤ ਜੋੜ, ਜੋ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਹੈ (ਭਾਵ, ਜੋ ਦਿੱਸਦੇ ਤ੍ਰਿਗੁਣੀ ਸੰਸਾਰ ਨਾਲੋਂ ਵੱਖਰਾ ਭੀ ਹੈ)।
 
दसवै दुआरि कुंची जब दीजै ॥
Ḏasvai ḏu▫ār kuncẖī jab ḏījai.
When the key is inserted in the Tenth Gate,
ਜਦ ਦਸਵੇ ਦਰਵਾਜ਼ੇ ਨੂੰ ਬ੍ਰਹਿਮ-ਗਿਆਨ ਦੀ ਕੁੰਜੀ ਲਾਈ ਜਾਂਦੀ ਹੈ,
ਦਸਵੈ ਦੁਆਰਿ = ਦਸਵੇਂ ਦਰ ਵਿਚ {ਨੋਟ: ਦੋ ਅੱਖਾਂ, ਦੋ ਕੰਨ, ਦੋ ਨਾਸਾਂ, ਇਕ ਮੂੰਹ, ਇੰਦ੍ਰੀ, ਗੁਦਾ; ਇਹ ਨੌ ਗੋਲਕਾਂ, ਸਰੀਰ ਦੇ ਇਹ ਨੌਂ ਦਰਵਾਜ਼ੇ ਸਰੀਰ ਦੀ ਸਥੂਲ ਕ੍ਰਿਆ ਨਿਭਾਉਂਦੇ ਹਨ। ਇਹਨਾਂ ਤੋਂ ਮਨੁੱਖਾ ਸਰੀਰ ਦਾ ਇਕ ਹੋਰ ਦਰਵਾਜ਼ਾ ਮੰਨਿਆ ਗਿਆ ਹੈ, ਉਹ ਹੈ ਮਨੁੱਖ ਦਾ ਦਿਮਾਗ਼, ਜੋ ਵਿਚਾਰ-ਕੇਂਦਰ ਹੈ}। ਕੁੰਜੀ = (ਭਾਵ) ਗੁਰੂ, ਗੁਰਬਾਣੀ।ਪਰ, ਜਦੋਂ (ਗੁਰਬਾਣੀ-ਰੂਪ) ਕੁੰਜੀ ਦਸਵੇਂ ਦੁਆਰ ਵਿਚ ਲਾਈਏ, (ਭਾਵ, ਜਦੋਂ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜੀਏ),
 
तउ दइआल को दरसनु कीजै ॥२४॥
Ŧa▫o ḏa▫i▫āl ko ḏarsan kījai. ||24||
then the Blessed Vision of the Merciful Lord's Darshan is seen. ||24||
ਤਦ ਮਿਹਰਬਾਨ ਮਾਲਕ ਦਾ ਦੀਦਾਰ ਦੇਖਿਆ ਜਾਂਦਾ ਹੈ।
xxx ॥੨੪॥ਉਸ ਦਿਆਲ ਪ੍ਰਭੂ ਦਾ ਦੀਦਾਰ ਤਦੋਂ ਹੀ ਕੀਤਾ ਜਾ ਸਕਦਾ ਹੈ ॥੨੪॥
 
धधा अरधहि उरध निबेरा ॥
Ḏẖaḏẖā arḏẖahi uraḏẖ niberā.
DHADHA: When one ascends from the lower realms of the earth to the higher realms of the heavens, then everything is resolved.
ਧ - ਜੇਕਰ ਆਦਮੀ ਨੀਵੇ ਮੰਡਲ ਤੋਂ ਉਚੇ ਨੂੰ ਉਡਾਰੀ ਮਾਰ ਜਾਵੇ, ਤਾਂ ਸਾਰੀ ਗੱਲ ਮੁੱਕ ਜਾਂਦੀ ਹੈ।
ਉਰਧ {ऊध्र्व} ਉੱਚਾ (ਭਾਵ, ਪਰਮਾਤਮਾ)। ਅਰਧਹਿ = {ਨੋਟ: ਸੰਸਕ੍ਰਿਤ ਲਫ਼ਜ਼ ਹੈ अर्ध, ਇਸ ਦਾ ਅਰਥ ਹੈ 'ਅੱਧਾ'; ਪਰ ਇੱਥੇ ਇਹ ਅਰਥ ਮੇਲ ਨਹੀਂ ਖਾਂਦਾ। ਸੰਸਕ੍ਰਿਤ ਲਫ਼ਜ਼ "ਉਰਧ੍ਵ" (ਜਿਸ ਦਾ ਅਰਥ ਹੈ "ਉੱਚਾ") ਦੇ ਮੁਕਾਬਲੇ ਤੇ ਲਫ਼ਜ਼ ਹੈ "ਅਧਹ" (ਇਸ ਦਾ ਅਰਥ ਹੈ "ਨੀਵਾਂ") ਇਸੇ ਹੀ ਲਫ਼ਜ਼ ਤੋਂ ਬਣਿਆ ਹੈ ਲਫ਼ਜ਼ "ਅਧੋਗਤੀ"। ਇਸ ਬੰਦ ਵਿਚ ਭੀ ਲਫ਼ਜ਼ 'ਅਰਧਹਿ' ਸੰਸਕ੍ਰਿਤ ਲਫ਼ਜ਼ "ਅਧਹ" ਦੇ ਥਾਂ ਹੀ ਹੈ} ਹੇਠਲਾ, ਨੀਵਾਂ, ਨੀਵੇਂ ਫੁਰਨਿਆਂ ਵਿਚ ਰਹਿਣ ਵਾਲਾ (ਭਾਵ, ਜੀਵਾਤਮਾ)। ਨਿਬੇਰਾ = ਫ਼ੈਸਲਾ, ਖ਼ਾਤਮਾ, ਜਨਮ ਮਰਨ ਦਾ ਖ਼ਾਤਮਾ।ਜਦੋਂ ਜੀਵਾਤਮਾ ਦਾ ਨਿਵਾਸ ਪਰਮਾਤਮਾ ਵਿਚ ਹੁੰਦਾ ਹੈ (ਭਾਵ, ਜਦੋਂ ਜੀਵ ਪ੍ਰਭੂ-ਚਰਨਾਂ ਵਿਚ ਜੁੜਦਾ ਹੈ),
 
अरधहि उरधह मंझि बसेरा ॥
Arḏẖahi urḏẖah manjẖ baserā.
The Lord dwells in both the lower and higher worlds.
ਧਰਤੀ ਅਤੇ ਅਸਮਾਨ ਵਿੱਚ ਸੁਆਮੀ ਦਾ ਵਸੇਬਾ ਹੈ।
ਉਰਧਹ ਮੰਝਿ = ਉੱਚੇ ਪ੍ਰਭੂ ਵਿਚ। ਬਸੇਰਾ = ਨਿਵਾਸ।ਤਾਂ ਪ੍ਰਭੂ ਨਾਲ (ਇੱਕ-ਰੂਪ ਹੋਇਆਂ ਹੀ ਜੀਵ (ਦੇ ਜਨਮ ਮਰਨ) ਦਾ ਖ਼ਾਤਮਾ ਹੁੰਦਾ ਹੈ। (ਜੀਵਾਤਮਾ ਤੇ ਪਰਮਾਤਮਾ ਦੀ ਵਿੱਥ ਮੁੱਕ ਜਾਂਦੀ ਹੈ)।
 
अरधह छाडि उरध जउ आवा ॥
Arḏẖah cẖẖād uraḏẖ ja▫o āvā.
Leaving the earth, the soul ascends to the heavens;
ਜਦ ਧਰਤੀ ਨੂੰ ਤਿਆਗ ਆਤਮਾ ਅਸਮਾਨੀ ਜਾਂਦੀ ਹੈ,
ਅਰਧਹ ਛਾਡਿ = ਨੀਵੀਂ ਅਵਸਥਾ ਨੂੰ ਛੱਡ ਕੇ। ਜਉ = ਜਦੋਂ। ਉਰਧ ਆਵਾ = ਉੱਚੀ ਅਵਸਥਾ ਵਿਚ ਅੱਪੜਦਾ ਹੈ।ਜਦੋਂ ਜੀਵ ਨੀਵੀਂ ਅਵਸਥਾ ਨੂੰ (ਭਾਵ, ਮਾਇਆ ਦੇ ਮੋਹ ਨੂੰ) ਛੱਡ ਕੇ ਉੱਚੀ ਅਵਸਥਾ ਤੇ ਅੱਪੜਦਾ ਹੈ,
 
तउ अरधहि उरध मिलिआ सुख पावा ॥२५॥
Ŧa▫o arḏẖahi uraḏẖ mili▫ā sukẖ pāvā. ||25||
then, the lower and higher join together, and peace is obtained. ||25||
ਤਾਂ ਆਤਮਾ ਤੇ ਵਾਹਿਗੁਰੂ ਮਿਲ ਪੈਦੇ ਹਨ, ਅਤੇ ਆਰਾਮ ਪਰਾਪਤ ਹੁੰਦਾ ਹੈ।
xxx ॥੨੫॥ਤਦੋਂ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ, ਤੇ ਇਸ ਨੂੰ (ਅਸਲ) ਸੁਖ ਪ੍ਰਾਪਤ ਹੋ ਜਾਂਦਾ ਹੈ ॥੨੫॥
 
नंना निसि दिनु निरखत जाई ॥
Nannā nis ḏin nirkẖaṯ jā▫ī.
NANNA: The days and nights go by; I am looking for the Lord.
ਨ - ਵਾਹਿਗੁਰੂ ਨੂੰ ਦੇਖਦਿਆਂ ਮੇਰੀਆਂ ਰਾਤਾਂ ਤੇ ਦਿਨ ਗੁਜ਼ਰਦੇ ਹਨ।
ਨਿਸਿ = ਰਾਤ। ਨਿਰਖਤ = {ਸੰ: ਨਿਰੀਖਤ} ਤੱਕਦਿਆਂ, ਭਾਲ ਕਰਦਿਆਂ, ਉਡੀਕਦਿਆਂ। ਜਾਈ = ਲੰਘਦਾ ਹੈ, ਗੁਜ਼ਰਦਾ ਹੈ।(ਜਿਸ ਜੀਵ ਦਾ) ਦਿਨ ਰਾਤ (ਭਾਵ, ਸਾਰਾ ਸਮਾ) (ਪ੍ਰਭੂ ਦੇ ਦੀਦਾਰ ਦੀ) ਉਡੀਕ ਕਰਦਿਆਂ ਗੁਜ਼ਰਦਾ ਹੈ,
 
निरखत नैन रहे रतवाई ॥
Nirkẖaṯ nain rahe raṯvā▫ī.
Looking for Him, my eyes have become blood-shot.
ਇਸ ਤਰ੍ਹਾਂ ਵੇਖਣ ਦੁਆਰਾ ਮੇਰੀਆਂ ਅੱਖੀਆਂ ਲਹੂ-ਵਰਗੀਆਂ ਲਾਲ ਹੋ ਗਈਆਂ ਹਨ।
ਨੈਨ = ਅੱਖਾਂ। ਰਤਵਾਈ = ਰੱਤੇ ਹੋਏ, ਮਤਵਾਲੇ, ਪ੍ਰੇਮੀ।ਤੱਕਦਿਆਂ (ਭਾਵ, ਦੀਦਾਰ ਦੀ ਲਗਨ ਵਿਚ ਹੀ) ਉਸ ਦੇ ਨੇਤਰ (ਪ੍ਰਭੂ-ਦੀਦਾਰ ਲਈ) ਮਤਵਾਲੇ ਹੋ ਜਾਂਦੇ ਹਨ।
 
निरखत निरखत जब जाइ पावा ॥
Nirkẖaṯ nirkẖaṯ jab jā▫e pāvā.
After looking and looking, when He is finally found,
ਜਦ ਬਹੁਤ ਇੰਤਜਾਰ ਮਗਰੋਂ ਬੰਦਾ, ਵਾਹਿਗੁਰੂ ਨੂੰ ਆਪਣੇ ਦਿਲ ਦੇ ਟਿਕਾਣੇ ਅੰਦਰ ਪਾ ਲੈਦਾ ਹੈ,
ਜਾਇ ਪਾਵਾ = ਜਾ ਕੇ ਪਾ ਲਿਆ, ਆਖ਼ਰ ਲੱਭ ਲਿਆ, ਦੀਦਾਰ ਕਰ ਲਿਆ।ਦੀਦਾਰ ਦੀ ਤਾਂਘ ਕਰਦਿਆਂ ਕਰਦਿਆਂ ਜਦੋਂ ਆਖ਼ਰ ਦੀਦਾਰ ਹੁੰਦਾ ਹੈ,
 
तब ले निरखहि निरख मिलावा ॥२६॥
Ŧab le nirkẖahi nirakẖ milāvā. ||26||
then the one who was looking merges into the One who was looked for. ||26||
ਤਦ ਦੇਖਣਹਾਰ, ਦੇਖੇ ਜਾਣ ਵਾਲੇ ਨਾਲ ਅਭੇਦ ਹੋ ਜਾਂਦਾ ਹੈ।
ਨਿਰਖਹਿ = {ਸੰ: ਨਿਰੀਖ੍ਹ੍ਹਕ ਨੂੰ, ਭਾਲ ਕਰਨ ਵਾਲੇ ਨੂੰ, ਦਰਸ਼ਨ ਦੀ ਤਾਂਘ ਰੱਖਣ ਵਾਲੇ ਨੂੰ। ਨਿਰਖ = {ਸੰ: ਨਿਰੀਖ੍ਹ੍ਹ} ਜਿਸ ਨੂੰ ਤੱਕੀਦਾ ਹੈ, ਜਿਸ ਦੀ ਭਾਲ ਕੀਤੀ ਜਾਂਦੀ ਹੈ, ਉਹ ਪ੍ਰਭੂ ਜਿਸ ਦੇ ਦੀਦਾਰ ਦੀ ਉਡੀਕ ਜੀਵ ਨੂੰ ਲੱਗੀ ਹੁੰਦੀ ਹੈ ॥੨੬॥ਤਾਂ ਉਹ ਇਸ਼ਟ-ਪ੍ਰਭੂ ਦਰਸ਼ਨ ਦੀ ਤਾਂਘ ਰੱਖਣ ਵਾਲੇ (ਆਪਣੇ ਪ੍ਰੇਮੀ) ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੬॥
 
पपा अपर पारु नही पावा ॥
Papā apar pār nahī pāvā.
PAPPA: He is limitless; His limits cannot be found.
ਪ - ਪਰਮੇਸ਼ਰ ਹੱਦਬੰਨਾ-ਰਹਿਤ ਹੈ ਤੇ ਉਸ ਦਾ ਹੱਦਬੰਨਾ ਜਾਣਿਆ ਨਹੀਂ ਜਾ ਸਕਦਾ।
ਅਪਰ = {ਅ-ਪਰ, (ਸੰ: नास्ति परों यस्मात्) ਜਿਸ ਤੋਂ ਪਰੇ ਹੋਰ ਕੋਈ ਨਹੀਂ, ਜਿਸ ਤੋਂ ਵੱਡਾ ਹੋਰ ਕੋਈ ਨਹੀਂ। ਪਾਰੁ = ਪਾਰਲਾ ਬੰਨਾ, ਅੰਤ। ਪਾਵਾ = ਪਾਇਆ। ਪਰਮਾਤਮਾ ਸਭ ਤੋਂ ਵੱਡਾ ਹੈ, ਉਸ ਦਾ ਕਿਸੇ ਨੇ ਅੰਤ ਨਹੀਂ ਲੱਭਾ।
 
पांचउ इंद्री निग्रह करई ॥
Pāʼncẖa▫o inḏrī nigrėh kar▫ī.
One who controls his five senses
ਜੋ ਕੋਈ ਆਪਣੇ ਪੰਜੇ ਇੰਦ੍ਰਿਆਂ ਨੂੰ ਕਾਬੂ ਕਰ ਲੈਦਾ ਹੈ,
ਨਿਗ੍ਰਹ ਕਰਈ = ਰੋਕ ਲੈਂਦਾ ਹੈ।ਉਹ ਆਪਣੇ ਪੰਜੇ ਹੀ ਗਿਆਨ-ਇੰਦਰਿਆਂ ਨੂੰ (ਇਉਂ) ਵੱਸ ਕਰ ਲੈਂਦਾ ਹੈ,
 
पापु पुंनु दोऊ निरवरई ॥२७॥
Pāp punn ḏo▫ū nirvar▫ī. ||27||
rises above both sin and virtue. ||27||
ਉਹ ਬਦੀ ਤੇ ਨੇਕੀ ਦੋਨਾਂ ਦੇ ਖਿਆਲ ਤੋਂ ਖਲਾਸੀ ਪਾ ਜਾਂਦਾ ਹੈ।
ਨਿਰਵਰਈ = ਨਿਵਾਰ ਦੇਂਦਾ ਹੈ, ਦੂਰ ਕਰ ਦੇਂਦਾ ਹੈ। ਪਰਮ ਜੋਤਿ = ਉਹ ਚਾਨਣ ਜੋ ਸਭ ਤੋਂ ਉੱਚਾ ਹੈ, ਸਭ ਨੂੰ ਚਾਨਣ ਦੇਣ ਵਾਲੀ ਜੋਤ ॥੨੭॥ਕਿ ਉਹ ਜੀਵ ਪਾਪ ਤੇ ਪੁੰਨ ਦੋਹਾਂ ਨੂੰ ਦੂਰ ਕਰ ਦੇਂਦਾ ਹੈ (ਭਾਵ, ਪੰਜੇ ਗਿਆਨ-ਇੰਦਰਿਆਂ ਨੂੰ ਉਹ ਇਸ ਤਰ੍ਹਾਂ ਪੂਰਨ ਤੌਰ ਤੇ ਕਾਬੂ ਕਰਦਾ ਹੈ ਕਿ ਉਸ ਨੂੰ ਆਪਣੇ ਕੰਮਾਂ ਬਾਰੇ ਇਹ ਸੋਚਣ ਦੀ ਲੋੜ ਹੀ ਨਹੀਂ ਰਹਿੰਦੀ ਜੁ ਮੈਂ ਜਿਹੜਾ ਕੰਮ ਕਰਦਾ ਹਾਂ ਇਹ ਪਾਪ ਹੈ ਜਾਂ ਪੁੰਨ; ਸੁਤੇ ਹੀ ਉਸ ਦਾ ਹਰੇਕ ਕੰਮ ਕਾਮਾਦਿਕ ਵਿਕਾਰਾਂ ਤੋਂ ਬਰੀ ਹੁੰਦਾ ਹੈ) ॥੨੭॥
 
फफा बिनु फूलह फलु होई ॥
Fafā bin fūlah fal ho▫ī.
FAFFA: Even without the flower, the fruit is produced.
ਫ - ਫੁਲ ਦੇ ਬਗੈਰ ਹੀ ਫਲ ਪੈਦਾ ਹੋਇਆ ਹੈ।
ਬਿਨੁ ਫੂਲਹ = ਫੁੱਲਣ ਤੋਂ ਬਿਨਾ, ਜੇ ਜੀਵ ਫੁੱਲਣਾ ਛੱਡ ਦੇਵੇ, ਜੇ ਜੀਵ ਆਪਣੇ ਸਰੀਰ ਤੇ ਫੁੱਲਣਾ ਛੱਡ ਦੇਵੇ, ਜੇ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਜੇ ਜੀਵ ਦੇਹ-ਅੱਧਿਆਸ ਤਿਆਗ ਦੇਵੇ। ਫਲੁ = (ਮਨੁੱਖਾ ਜਨਮ ਦਾ) ਫਲ, ਉਹ ਪਦਾਰਥ ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ, ਪਰਮਾਤਮਾ ਦੇ ਨਾਮ ਦੀ ਸੂਝ।ਜੇ ਜੀਵ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਤਾਂ ਇਸ ਨੂੰ (ਨਾਮ-ਪਦਾਰਥ ਰੂਪ ਉਹ) ਫਲ ਮਿਲ ਜਾਂਦਾ ਹੈ (ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ)।
 
ता फल फंक लखै जउ कोई ॥
Ŧā fal fank lakẖai ja▫o ko▫ī.
One who looks at a slice of that fruit
ਜੇਕਰ ਕੋਈ ਜਣਾ ਉਸ ਫਲ ਦੀ ਫਾੜੀ ਨੂੰ ਵੇਖ ਲਵੇ,
ਫੰਕ = ਨਿੱਕੀ ਜਿਹੀ ਫਾੜੀ, ਰਤਾ ਕੁ ਹਿੱਸਾ। ਤਾ ਫਲ ਫੰਕ = ਉਸ ਫਲ ਦੀ ਨਿੱਕੀ ਜਿਹੀ ਫਾੜੀ, ਉਸ ਰੱਬੀ ਸੂਝ ਦਾ ਰਤਾ ਕੁ ਝਲਕਾਰਾ। ਜਉ = ਜੇ। ਲਖੈ = ਸਮਝ ਲਏ।ਤੇ, ਜੇ ਕੋਈ ਉਸ ਰੱਬੀ ਸੂਝ ਦਾ ਰਤਾ ਕੁ ਭੀ ਝਲਕਾਰਾ ਸਮਝ ਲਏ।
 
दूणि न परई फंक बिचारै ॥
Ḏūṇ na par▫ī fank bicẖārai.
and reflects on it, will not be consigned to reincarnation.
ਅਤੇ ਉਸ ਫਾੜੀ ਦਾ ਚਿੰਤਨ ਕਰੇ, ਉਹ ਆਵਾਗਉਣ ਵਿੱਚ ਨਹੀਂ ਪੈਦਾ।
ਦੂਣਿ = ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨੀ ਇਲਾਕਾ, ਜਨਮ ਤੇ ਮਰਨ ਦਾ ਗੇੜ। ਪਰਈ = ਪਰੈ, ਪੈਂਦਾ। ਫੰਕ = (ਗਿਆਨ ਦਾ) ਰਤਾ ਕੁ ਝਲਕਾਰਾ।ਜੇ ਉਸ ਝਲਕਾਰੇ ਨੂੰ ਵਿਚਾਰੇ ਤਾਂ ਉਹ ਜਨਮ ਮਰਨ ਦੀ ਖੱਡ ਵਿਚ ਨਹੀਂ ਪੈਂਦਾ,
 
ता फल फंक सभै तन फारै ॥२८॥
Ŧā fal fank sabẖai ṯan fārai. ||28||
A slice of that fruit slices all bodies. ||28||
ਫਲ ਦੀ ਉਹ ਫਾਂਕੜੀ ਸਾਰੀਆਂ ਦੇਹਾਂ ਨੂੰ ਪਾੜ ਸੁੱਟਦੀ ਹੈ।
ਸਭੈ ਤਨ = ਸਾਰੇ ਸਰੀਰ ਨੂੰ, ਸਾਰਾ ਹੀ ਦੇਹ-ਅੱਧਿਆਸ, ਸਾਰਾ ਹੀ ਸਰੀਰਕ ਮੋਹ। ਫਾਰੈ = ਫਾੜੈ, ਨਾਸ ਕਰ ਦੇਂਦਾ ਹੈ ॥੨੮॥(ਕਿਉਂਕਿ) ਰੱਬੀ ਸੂਝ ਦਾ ਉਹ ਨਿੱਕਾ ਜਿਹਾ ਭੀ ਝਲਕਾਰਾ ਉਸ ਦੇ ਦੇਹ-ਅੱਧਿਆਸ (ਆਪੇ ਦੇ ਮਾਣ) ਨੂੰ ਪੂਰਨ ਤੌਰ ਤੇ ਮੁਕਾ ਦੇਂਦਾ ਹੈ ॥੨੮॥
 
बबा बिंदहि बिंद मिलावा ॥
Babā binḏėh binḏ milāvā.
BABBA: When one drop blends with another drop,
ਬ - ਜਦ ਬੂੰਦ ਨਾਲ ਬੂੰਦ ਅਭੇਦ ਹੋ ਜਾਂਦੀ ਹੈ,
ਬਿੰਦਹਿ = (ਪਾਣੀ ਦੀ) ਬੂੰਦ ਵਿਚ। ਬਿੰਦ = ਪਾਣੀ ਦੀ ਬੂੰਦ। ਮਿਲਾਵਾ = ਮਿਲ ਗਈ।(ਜਿਵੇਂ ਪਾਣੀ ਦੀ) ਬੂੰਦ ਵਿਚ (ਪਾਣੀ ਦੀ) ਬੂੰਦ ਮਿਲ ਜਾਂਦੀ ਹੈ, (ਤੇ, ਫਿਰ ਵੱਖ ਨਹੀਂ ਹੋ ਸਕਦੀ)
 
बिंदहि बिंदि न बिछुरन पावा ॥
Binḏėh binḏ na bicẖẖuran pāvā.
then these drops cannot be separated again.
ਤਾਂ ਇਹ ਬੂੰਦਾ ਮੁੜ ਵੱਖਰੀਆਂ ਨਹੀਂ ਹੁੰਦੀਆਂ।
ਬਿੰਦਹਿ = ਬਿੰਦ-ਮਾਤ੍ਰ, ਨਿਮਖ-ਮਾਤ੍ਰ, ਥੋੜੇ ਜਿਹੇ ਸਮੇ ਲਈ ਭੀ। ਬਿੰਦਿ = ਬਿੰਦ ਕੇ, ਜਾਣ ਕੇ, ਸਾਂਝ ਪਾ ਕੇ {ਸੰ: ਵਿੰਦਤਿ, विन्दति = ਜਾਣਦਾ ਹੈ}(ਤਿਵੇਂ ਪ੍ਰਭੂ ਨਾਲ) ਨਿਮਖ-ਮਾਤ੍ਰ ਭੀ ਸਾਂਝ ਪਾ ਕੇ (ਜੀਵ ਪ੍ਰਭੂ ਤੋਂ) ਵਿੱਛੁੜ ਨਹੀਂ ਸਕਦਾ।
 
बंदउ होइ बंदगी गहै ॥
Banḏa▫o ho▫e banḏagī gahai.
Become the Lord's slave, and hold tight to His meditation.
ਸਾਹਿਬ ਦਾ ਗੁਮਾਸ਼ਤਾ ਬਣ ਕੇ, ਇਨਸਾਨ ਨੂੰ ਉਸ ਦਾ ਸਿਮਰਨ ਫੜੀ ਰੱਖਣਾ ਉਚਿਤ ਹੈ।
ਬੰਦਉ = ਬੰਦਾ, ਗ਼ੁਲਾਮ, ਸੇਵਕ। ਹੋਇ = ਹੋ ਕੇ, ਬਣ ਕੇ। ਗਹੈ = ਗ੍ਰਹਿਣ ਕਰਦਾ ਹੈ, ਪਕੜ ਲੈਂਦਾ ਹੈ, ਪ੍ਰੇਮ ਨਾਲ ਕਰਦਾ ਹੈ।(ਕਿਉਂਕਿ ਜੋ ਮਨੁੱਖ ਪ੍ਰਭੂ ਦਾ) ਸੇਵਕ ਬਣ ਕੇ ਪ੍ਰੇਮ ਨਾਲ (ਪ੍ਰਭੂ ਦੀ) ਭਗਤੀ ਕਰਦਾ ਹੈ,
 
बंदक होइ बंध सुधि लहै ॥२९॥
Banḏak ho▫e banḏẖ suḏẖ lahai. ||29||
If you turn your thoughts to the Lord, the Lord will take care of you like a relative. ||29||
ਜੇਕਰ ਬੰਦਾ ਸਾਹਿਬ ਦਾ ਸਿਮਰਨ ਕਰਨ ਵਾਲਾ ਹੋ ਜਾਏ ਤਾਂ ਉਹ ਉਸ ਦੀ ਰਿਸ਼ਤੇਦਾਰ ਦੀ ਤਰ੍ਹਾਂ ਖ਼ਬਰਸਾਰ ਲੈਦਾ ਹੈ।
ਬੰਦਕ = {ਸੰ: ਵੰਦਕ} ਉਸਤਤ ਕਰਨ ਵਾਲਾ, ਸਿਫ਼ਤਿ-ਸਾਲਾਹ ਕਰਨ ਵਾਲਾ, ਢਾਡੀ। ਬੰਧ = ਜਕੜ, ਜ਼ੰਜੀਰ। ਸੁਧਿ = ਸੂਝ, ਸਮਝ। ਬੰਧ ਸੁਧਿ = ਬੰਦਾਂ ਦੀ ਸੂਝ, (ਮਾਇਆ ਦੇ ਮੋਹ ਦੇ) ਜ਼ੰਜੀਰਾਂ ਦੀ ਸਮਝ। ਲਹੈ = ਲੱਭ ਲੈਂਦਾ ਹੈ ॥੨੯॥ਉਹ (ਪ੍ਰਭੂ ਦੇ ਦਰ ਦਾ) ਢਾਡੀ ਬਣ ਕੇ (ਮਾਇਆ ਦੇ ਮੋਹ ਦੇ) ਜ਼ੰਜੀਰਾਂ ਦਾ ਭੇਤ ਪਾ ਲੈਂਦਾ ਹੈ (ਤੇ ਇਹਨਾਂ ਦੇ ਧੋਖੇ ਵਿਚ ਨਹੀਂ ਆਉਂਦਾ) ॥੨੯॥