Sri Guru Granth Sahib

Ang: / 1430

Your last visited Ang:

भभा भेदहि भेद मिलावा ॥
Bẖabẖā bẖeḏėh bẖeḏ milāvā.
BHABHA: When doubt is pierced, union is achieved.
ਭ-ਸੰਦੇਹ ਨੂੰ ਵਿੰਨ੍ਹਣ (ਦੂਰ ਕਰਨ) ਦੁਆਰਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ।
ਭੇਦਹਿ = ਭੇਦ ਨੂੰ, (ਪ੍ਰਭੂ ਨਾਲੋਂ ਪਈ) ਵਿੱਥ ਨੂੰ। ਭੇਦਿ = ਵਿੰਨ੍ਹ ਕੇ, ਮੁਕਾ ਕੇ। ਮਿਲਾਵਾ = ਮਿਲਾ ਲਿਆ, ਪ੍ਰਭੂ ਨਾਲ ਆਪਣੇ ਆਪ ਨੂੰ ਜੋੜ ਲਿਆ, ਪ੍ਰਭੂ ਦੀ ਯਾਦ ਵਿਚ ਆਪਣੇ ਮਨ ਨੂੰ ਜੋੜ ਲਿਆ।ਜੋ ਮਨੁੱਖ (ਪ੍ਰਭੂ ਨਾਲੋਂ ਪਈ) ਵਿੱਥ ਨੂੰ ਮੁਕਾ ਕੇ (ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ) ਜੋੜਦਾ ਹੈ,
 
अब भउ भानि भरोसउ आवा ॥
Ab bẖa▫o bẖān bẖarosa▫o āvā.
I have shattered my fear, and now I have come to have faith.
ਡਰ ਨੂੰ ਭੰਨ-ਤੋੜ ਕੇ, ਹੁਣ ਮੇਰਾ ਯਕੀਨ ਬੱਝ ਗਿਆ ਹੈ।
ਅਬ = ਹੁਣ, ਉਸ ਯਾਦ ਦੀ ਬਰਕਤ ਨਾਲ। ਭਾਨਿ = ਭੰਨਿ, ਦੂਰ ਕੇ। ਭਰੋਸਉ = ਭਰੋਸਾ, ਸ਼ਰਧਾ, ਇਹ ਯਕੀਨ ਕਿ ਪ੍ਰਭੂ ਮੇਰੇ ਅੰਗ-ਸੰਗ ਹੈ।ਉਸ ਯਾਦ ਦੀ ਬਰਕਤਿ ਨਾਲ (ਸੰਸਾਰਕ) ਡਰ ਦੂਰ ਕੀਤਿਆਂ ਉਸ ਨੂੰ ਪ੍ਰਭੂ ਤੇ ਸ਼ਰਧਾ ਬਣ ਜਾਂਦੀ ਹੈ।
 
जो बाहरि सो भीतरि जानिआ ॥
Jo bāhar so bẖīṯar jāni▫ā.
I thought that He was outside of me, but now I know that He is within me.
ਜਿਸ ਨੂੰ ਮੈਂ ਆਪਣੇ ਆਪ ਤੋਂ ਬਾਹਰਵਾਰ ਖਿਆਲ ਕਰਦਾ ਸਾਂ, ਉਸ ਨੂੰ ਹੁਣ ਮੈਂ ਆਪਣੇ ਅੰਦਰ ਸਮਝਦਾ ਹਾਂ।
xxxਜੋ ਪਰਮਾਤਮਾ ਸਾਰੇ ਜਗਤ ਵਿਚ ਵਿਆਪਕ ਹੈ, ਉਸ ਨੂੰ ਉਹ ਆਪਣੇ ਅੰਦਰ ਵੱਸਦਾ ਜਾਣ ਲੈਂਦਾ ਹੈ,
 
भइआ भेदु भूपति पहिचानिआ ॥३०॥
Bẖa▫i▫ā bẖeḏ bẖūpaṯ pėhcẖāni▫ā. ||30||
When I came to understand this mystery, then I recognized the Lord. ||30||
ਜਦ ਮੈਨੂੰ ਇਸ ਭੇਦ ਦਾ ਪਤਾ ਲੱਗ ਗਿਆ, ਤਾਂ ਮੈਂ ਸ੍ਰਿਸ਼ਟੀ ਦੇ ਸੁਆਮੀ ਨੂੰ ਸਿਆਣ ਲਿਆ।
ਭੇਦੁ = ਭੇਤ, ਰਾਜ਼, ਗੂਝ ਗੱਲ। ਭਇਆ = (ਪਰਗਟ) ਭਇਆ। ਭੂਪਤਿ = {ਭੂ = ਪਤਿ। ਧਰਤੀ ਦਾ ਪਤੀ} ਸ੍ਰਿਸ਼ਟੀ ਦਾ ਮਾਲਕ-ਪ੍ਰਭੂ। ਪਹਿਚਾਨਿਆ = ਪਛਾਣ ਲਿਆ, ਸਾਂਝ ਬਣਾ ਲਈ ॥੩੦॥(ਤੇ ਜਿਉਂ ਜਿਉਂ) ਇਹ ਰਾਜ਼ ਉਸ ਨੂੰ ਖੁਲ੍ਹਦਾ ਹੈ (ਕਿ ਅੰਦਰ ਬਾਹਰ ਹਰ ਥਾਂ ਪ੍ਰਭੂ ਵੱਸ ਰਿਹਾ ਹੈ) ਉਹ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਨਾਲ (ਯਾਦ ਦੀ) ਸਾਂਝ ਪਾ ਲੈਂਦਾ ਹੈ ॥੩੦॥
 
ममा मूल गहिआ मनु मानै ॥
Mamā mūl gahi▫ā man mānai.
MAMMA: Clinging to the source, the mind is satisfied.
ਮ-ਜੜ੍ਹ ਨਾਲ ਜੁੜਨ ਦੁਆਰਾ ਆਤਮਾ ਪਤੀਜ ਜਾਂਦੀ ਹੈ।
ਮੂਲ = ਮੁੱਢ, ਜਗਤ ਦਾ ਮੂਲ, ਸਾਰੇ ਜਗਤ ਨੂੰ ਪੈਦਾ ਕਰਨ ਵਾਲਾ। ਗਹਿਆ = ਪਕੜਿਆਂ, ਮਨ ਵਿਚ ਵਸਾਇਆਂ। ਮਾਨੈ = ਮੰਨਦਾ ਹੈ, ਪਤੀਜਦਾ ਹੈ, ਟਿਕ ਜਾਂਦਾ ਹੈ, ਭਟਕਣੋਂ ਹਟ ਜਾਂਦਾ ਹੈ।ਜੇ ਜਗਤ ਦੇ ਮੂਲ-ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲਈਏ, ਤਾਂ ਮਨ ਭਟਕਣੋਂ ਹਟ ਜਾਂਦਾ ਹੈ।
 
मरमी होइ सु मन कउ जानै ॥
Marmī ho▫e so man ka▫o jānai.
One who knows this mystery understands his own mind.
ਇਸ ਭੇਤ ਨੂੰ ਜਾਨਣ ਵਾਲਾ ਆਪਣੇ ਮਨੂਏ ਨੂੰ ਸਮਝਦਾ ਹੈ।
ਮਰਮ = ਭੇਤ। ਮਰਮੀ = ਭੇਤੀ, ਵਾਕਫ਼। ਮਰਮੀ ਹੋਇ = ਜੋ ਕੋਈ ਭੇਤੀ ਹੋ ਜਾਂਦਾ ਹੈ, ਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਭਟਕਣੋਂ ਹਟ ਜਾਂਦਾ ਹੈ)। ਸੁ = ਉਹ ਜੀਵ। ਮਨ ਕਉ = ਮਨ ਨੂੰ, ਮਨ ਦੀ ਦੌੜ-ਭੱਜ ਨੂੰ।ਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਟਿਕ ਜਾਂਦਾ ਹੈ) ਉਹ ਜੀਵ ਮਨ (ਦੀ ਦੌੜ-ਭੱਜ) ਨੂੰ ਸਮਝ ਲੈਂਦਾ ਹੈ।
 
मत कोई मन मिलता बिलमावै ॥
Maṯ ko▫ī man milṯā bilmāvai.
Let no one delay in uniting his mind.
ਕੋਈ ਜਣਾ ਆਪਣੀ ਆਤਮਾ ਨੂੰ ਵਾਹਿਗੁਰੂ ਨਾਲ ਜੋੜਨ ਵਿੱਚ ਢਿੱਲ ਨਾਂ ਕਰੇ।
ਮਤ ਕੋਈ ਬਿਲਮਾਵੈ = ਮਤਾਂ ਕੋਈ ਦੇਰ ਲਾਏ।(ਸੋ,) ਜੇ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਲੱਗੇ ਤਾਂ ਮਤਾਂ ਕੋਈ (ਇਸ ਕੰਮ ਵਿਚ) ਢਿੱਲ ਕਰੇ;
 
मगन भइआ ते सो सचु पावै ॥३१॥
Magan bẖa▫i▫ā ṯe so sacẖ pāvai. ||31||
Those who obtain the True Lord are immersed in delight. ||31||
ਜੋ ਸੱਚੇ ਸੁਆਮੀ ਨੂੰ ਪਾ ਲੈਂਦੇ ਹਨ, ਉਹ ਖੁਸ਼ੀ ਅੰਦਰ ਭਿੱਜ ਜਾਂਦੇ ਹਨ।
ਮਗਨ = ਮਸਤ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਪਾਵੈ = ਲੱਭ ਲੈਂਦਾ ਹੈ। ਤੈ = ਅਤੇ ॥੩੧॥(ਕਿਉਂਕਿ ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਮਨ (ਪ੍ਰਭੂ ਵਿਚ) ਲੀਨ ਹੋ ਜਾਂਦਾ ਹੈ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ ॥੩੧॥
 
ममा मन सिउ काजु है मन साधे सिधि होइ ॥
Mamā man si▫o kāj hai man sāḏẖe siḏẖ ho▫e.
MAMMA: The mortal's business is with his own mind; one who disciplines his mind attains perfection.
ਮ-ਜੀਵ ਦਾ ਵਿਹਾਰ ਆਪਣੇ ਮਨੂਏ ਨਾਲ ਹੈ। ਜੋ ਆਪਣੇ ਮਨੂਏ ਨੂੰ ਸੁਧਾਰਦਾ ਹੈ, ਉਹ ਪੂਰਨਤਾ ਨੂੰ ਪਾ ਲੈਦਾ ਹੈ।
ਸਿਉ = ਨਾਲ। ਕਾਜੁ = (ਅਸਲ) ਕੰਮ। ਸਾਧੇ = ਸਾਧਣ ਨਾਲ, ਸਾਧਿਆਂ, ਵੱਸ ਵਿਚ ਕੀਤਿਆਂ। ਸਿਧਿ = ਸਫਲਤਾ, ਉਸ 'ਕਾਜ' ਦੀ ਸਫ਼ਲਤਾ ਜਿਸ ਵਾਸਤੇ ਜੀਵ ਜਗਤ ਵਿਚ ਆਇਆ ਹੈ।(ਹਰੇਕ ਜੀਵ ਦਾ ਜਗਤ ਵਿਚ ਆਉਣ ਦਾ ਅਸਲ) ਕੰਮ ਮਨ ਨਾਲ ਹੈ (ਉਹ ਕੰਮ ਇਹ ਹੈ ਕਿ ਜੀਵ ਆਪਣੇ ਮਨ ਨੂੰ ਕਾਬੂ ਵਿਚ ਰੱਖੇ)। ਮਨ ਨੂੰ ਵੱਸ ਵਿਚ ਕੀਤਿਆਂ ਹੀ (ਜੀਵ ਨੂੰ ਅਸਲ ਮਨੋਰਥ ਦੀ) ਕਾਮਯਾਬੀ ਹੁੰਦੀ ਹੈ।
 
मन ही मन सिउ कहै कबीरा मन सा मिलिआ न कोइ ॥३२॥
Man hī man si▫o kahai kabīrā man sā mili▫ā na ko▫e. ||32||
Only the mind can deal with the mind; says Kabeer, I have not met anything like the mind. ||32||
ਕਬੀਰ ਆਖਦਾ ਹੈ, ਮੇਰਾ ਲੈਣ-ਦੇਣ ਕੇਵਲ ਆਪਣੇ ਮਨੂਏ ਨਾਲ ਹੈ। ਮੈਨੂੰ ਮਨੂਏ ਵਰਗਾ ਹੋਰ ਕੋਈ ਨਹੀਂ ਮਿਲਿਆ।
ਮਨ ਹੀ ਮਨ ਸਿਉ = ਮਨ ਸਿਉ ਹੀ, ਮਨ ਸਿਉ ਹੀ, ਮਨ ਨਾਲ ਹੀ, ਮਨ ਨਾਲ ਹੀ; ਨਿਰੋਲ ਮਨ ਨਾਲ ਹੀ (ਕਾਜ ਹੈ)। ਮਨ ਸਾ = ਮਨ ਵਰਗਾ ॥੩੨॥ਕਬੀਰ ਆਖਦਾ ਹੈ (ਕਿ ਜੀਵ ਦਾ ਅਸਲ ਕੰਮ) ਨਿਰੋਲ ਮਨ ਨਾਲ ਹੀ ਹੈ, ਮਨ ਵਰਗਾ (ਜੀਵ ਨੂੰ) ਹੋਰ ਕੋਈ ਨਹੀਂ ਮਿਲਿਆ (ਜਿਸ ਨਾਲ ਇਸ ਦਾ ਅਸਲ ਵਾਹ ਪੈਂਦਾ ਹੋਵੇ) ॥੩੨॥
 
इहु मनु सकती इहु मनु सीउ ॥
Ih man sakṯī ih man sī▫o.
This mind is Shakti; this mind is Shiva.
ਇਹ ਮਨੂਆ ਤਾਕਤ ਹੈ। ਇਹ ਮਨੂਆ ਵਾਹਿਗੁਰੂ ਹੈ।
ਸਕਤੀ = ਮਾਇਆ। ਸਿਉ = ਸ਼ਿਵ, ਆਨੰਦ-ਸਰੂਪ ਪ੍ਰਭੂ।(ਮਾਇਆ ਨਾਲ ਮਿਲ ਕੇ) ਇਹ ਮਨ ਮਾਇਆ (ਦਾ ਰੂਪ) ਹੋ ਜਾਂਦਾ ਹੈ। (ਅਨੰਦ-ਸਰੂਪ ਹਰੀ ਨਾਲ ਮਿਲ ਕੇ) ਇਹ ਮਨ ਅਨੰਦ-ਸਰੂਪ ਹਰੀ ਬਣ ਜਾਂਦਾ ਹੈ।
 
इहु मनु पंच तत को जीउ ॥
Ih man pancẖ ṯaṯ ko jī▫o.
This mind is the life of the five elements.
ਇਹ ਮਨੂਆ ਸਰੀਰ ਦੇ ਪੰਜਾਂ ਅੰਸ਼ਾਂ ਦੀ ਜਿੰਦ-ਜਾਨ ਹੈ।
ਪੰਚ ਤਤ ਕੋ ਜੀਉ = ਪੰਜ ਤੱਤਾਂ ਦਾ ਜੀਵ, ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ।(ਸਰੀਰ ਨਾਲ ਜੁੜ ਕੇ) ਇਹ ਮਨ ਸਰੀਰ-ਰੂਪ ਹੀ ਹੋ ਜਾਂਦਾ ਹੈ (ਭਾਵ, ਆਪਣੇ ਆਪ ਨੂੰ ਸਰੀਰ ਨਾਲੋਂ ਵੱਖਰਾ ਨਹੀਂ ਸਮਝਦਾ, ਆਪਣੇ ਕਰਤੱਬ ਖਾਣਾ-ਪੀਣਾ ਹੀ ਸਮਝਦਾ ਹੈ)।
 
इहु मनु ले जउ उनमनि रहै ॥
Ih man le ja▫o unman rahai.
When this mind is channeled, and guided to enlightenment,
ਆਪਣੇ ਮਨੂਏ ਨੂੰ ਰੋਕ ਕੇ ਜਦ ਆਦਮੀ ਪਰਮ ਪਰਸੰਨਤਾ ਦੀ ਦਸ਼ਾ ਅੰਦਰ ਵਿਚਰਦਾ ਹੈ,
ਲੇ = ਲੈ ਕੇ, ਵੱਸ ਵਿਚ ਕਰ ਕੇ। ਜਉ = ਜਦੋਂ। ਉਨਮਨਿ = ਉਨਮਨ ਵਿਚ, ਖਿੜਾਉ ਵਿਚ। ਰਹੈ = ਟਿਕਦਾ ਹੈ।ਪਰ ਜਦੋਂ ਮਨੁੱਖ ਇਸ ਮਨ ਨੂੰ ਵੱਸ ਵਿਚ ਕਰ ਕੇ ਪੂਰਨ ਖਿੜਾਉ ਵਿਚ ਟਿਕਦਾ ਹੈ,
 
तउ तीनि लोक की बातै कहै ॥३३॥
Ŧa▫o ṯīn lok kī bāṯai kahai. ||33||
it can describe the secrets of the three worlds. ||33||
ਤਦ ਉਹ ਤਿੰਨਾਂ ਜਹਾਨਾਂ ਦੇ ਭੇਤ ਦੱਸ ਸਕਦਾ ਹੈ।
ਤਉ = ਤਦੋਂ। ਤੀਨਿ ਲੋਕ ਕੀ ਬਾਤੈ = ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਗੱਲਾਂ। ਕਹੈ = ਆਖਦਾ ਹੈ ॥੩੩॥ਤਦੋਂ ਉਹ ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ ॥੩੩॥
 
यया जउ जानहि तउ दुरमति हनि करि बसि काइआ गाउ ॥
Ya▫yā ja▫o jānėh ṯa▫o ḏurmaṯ han kar bas kā▫i▫ā gā▫o.
YAYYA: If you know anything, then destroy your evil-mindedness, and subjugate the body-village.
ਯ - ਜੇਕਰ ਤੂੰ ਕੁਛ ਸੋਚਦਾ ਸਮਝਦਾ ਹੈ ਤਾਂ ਆਪਣੀ ਖੋਟੀ ਬੁੱਧੀ ਨੂੰ ਨਾਸ ਕਰ ਦੇ ਅਤੇ ਆਪਣੇ ਸਰੀਰ ਦੀ ਬਸਤੀ ਨੂੰ ਕਾਬੂ ਕਰ।
ਜਉ = ਜੇ। ਜਾਨਹਿ = ਤੂੰ ਸਮਝਣਾ ਚਾਹੈਂ, ਤੂੰ ਜੀਵਨ ਦਾ ਸਹੀ ਰਸਤਾ ਜਾਨਣਾ ਚਾਹੇਂ। ਤਉ = ਤਾਂ। ਦੁਰਮਤਿ = ਭੈੜੀ ਬੁੱਧ। ਹਨਿ = ਨਾਸ ਕਰ, ਦੂਰ ਕਰ। ਕਰਿ ਬਸਿ = ਵੱਸ ਵਿਚ ਲਿਆ। ਕਾਇਆ = ਸਰੀਰ। ਗਾਉ = ਪਿੰਡ।(ਹੇ ਭਾਈ!) ਜੇ ਤੂੰ (ਜੀਵਨ ਦਾ ਸਹੀ ਰਸਤਾ) ਜਾਨਣਾ ਚਾਹੁੰਦਾ ਹੈਂ, ਤਾਂ (ਆਪਣੀ) ਭੈੜੀ ਮੱਤ ਨੂੰ ਮੁਕਾ ਦੇਹ, ਇਸ ਸਰੀਰ (-ਰੂਪ) ਪਿੰਡ ਨੂੰ (ਆਪਣੇ) ਵੱਸ ਵਿਚ ਲਿਆ (ਭਾਵ, ਅੱਖ ਕੰਨ ਆਦਿਕ ਗਿਆਨ-ਇੰਦਰਿਆਂ ਨੂੰ ਵਿਕਾਰਾਂ ਵਲ ਨਾਹ ਜਾਣ ਦੇ)।
 
रणि रूतउ भाजै नही सूरउ थारउ नाउ ॥३४॥
Raṇ rūṯa▫o bẖājai nahī sūra▫o thāra▫o nā▫o. ||34||
When you are engaged in the battle, don't run away; then, you shall be known as a spiritual hero. ||34||
ਯੁਧ ਅੰਦਰ ਰੁੱਝਾ ਹੋਇਆ ਜੇਕਰ ਤੂੰ ਭੱਜੇਗਾ ਨਹੀਂ, ਤੇਰਾ ਨਾਮ ਸੂਰਮਾ ਪੈ ਜਾਵੇਗਾ।
ਰਣਿ = ਰਣ ਵਿਚ, ਜੁੱਧ ਵਿਚ। ਰੂਤਉ = ਰੁੱਝਾ ਹੋਇਆ। ਸੂਰਉ = ਸੂਰਮਾ। ਥਾਰਉ = ਤੇਰਾ ॥੩੪॥(ਇਸ ਸਰੀਰ ਨੂੰ ਵੱਸ ਵਿਚ ਲਿਆਉਣਾ, ਮਾਨੋ, ਇਕ ਜੁੱਧ ਹੈ) ਜੇ ਤੂੰ ਇਸ ਜੁੱਧ ਵਿਚ ਰੁੱਝ ਕੇ ਭਾਂਜ ਨਾਹ ਖਾ ਜਾਏਂ ਤਾਂ ਹੀ ਤੇਰਾ ਨਾਮ ਸੂਰਮਾ (ਹੋ ਸਕਦਾ) ਹੈ ॥੩੪॥
 
रारा रसु निरस करि जानिआ ॥
Rārā ras niras kar jāni▫ā.
RARRA: I have found tastes to be tasteless.
ਰ-ਸੰਸਾਰੀ ਖੁਸ਼ੀਆਂ ਨੂੰ ਮੈਂ ਬੇਸੁਆਦੀਆਂ ਕਰਕੇ ਜਾਤਾ ਹੈ।
ਰਸੁ = ਸੁਆਦ, ਮਾਇਆ ਦਾ ਸੁਆਦ। ਨਿਰਸ = {ਨਿ-ਰਸ} ਫਿੱਕਾ। ਨਿਰਸ ਕਰਿ = ਫਿੱਕਾ ਕਰਕੇ, ਫਿੱਕਾ ਜਿਹਾ। ਜਾਨਿਆ = ਜਾਣ ਲਿਆ ਹੈ, ਸਮਝ ਲਿਆ ਹੈ।ਜਿਸ ਮਨੁੱਖ ਨੇ ਮਾਇਆ ਦੇ ਸੁਆਦ ਨੂੰ ਫਿੱਕਾ ਜਿਹਾ ਸਮਝ ਲਿਆ ਹੈ,
 
होइ निरस सु रसु पहिचानिआ ॥
Ho▫e niras so ras pėhcẖāni▫ā.
Becoming tasteless, I have realized that taste.
ਸੁਆਦਾ ਦਾ ਤਿਆਗੀ ਹੋ, ਮੈਂ ਉਸ ਰੂਹਾਨੀ ਅਨੰਦ ਨੂੰ ਅਨੁਭਵ ਕਰ ਲਿਆ ਹੈ।
ਹੋਇ ਨਿਰਸ = ਨਿਰਸ ਹੋ ਕੇ, ਰਸਾਂ ਤੋਂ ਨਿਰਾਲਾ ਹੋ ਕੇ, ਰਸਾਂ ਤੋਂ ਉਪਰਾਮ ਹੋ ਕੇ, ਮਾਇਕ ਚਸਕਿਆਂ ਤੋਂ ਬਚੇ ਰਹਿ ਕੇ। ਸੁ ਰਸੁ = ਉਹ ਸੁਆਦ, ਉਹ ਆਤਮਕ ਅਨੰਦ। ਪਹਿਚਾਨਿਆ = ਪਛਾਣ ਲਿਆ ਹੈ, ਸਾਂਝ ਪਾ ਲਈ ਹੈ, ਮਾਣ ਲਿਆ ਹੈਉਸ ਨੇ ਮਾਇਕ ਚਸਕਿਆਂ ਤੋਂ ਬਚੇ ਰਹਿ ਕੇ ਉਹ ਆਤਮਕ ਆਨੰਦ ਮਾਣ ਲਿਆ ਹੈ।
 
इह रस छाडे उह रसु आवा ॥
Ih ras cẖẖāde uh ras āvā.
Abandoning these tastes, I have found that taste.
ਇਨ੍ਹਾਂ ਸੰਸਾਰੀ ਸੁਆਦਾ ਨੂੰ ਛੱਡਣ ਦੁਆਰਾ ਉਹ ਰੂਹਾਨੀ ਪਰਸੰਨਤਾ ਪਰਾਪਤ ਹੁੰਦੀ ਹੈ।
ਆਵਾ = ਆਗਿਆ।ਜਿਸ ਨੇ ਇਹ (ਦੁਨੀਆ ਵਾਲੇ) ਚਸਕੇ ਛੱਡ ਦਿੱਤੇ ਹਨ, ਉਸ ਨੂੰ ਉਹ (ਪ੍ਰਭੂ ਦੇ ਨਾਮ ਦਾ) ਅਨੰਦ ਪ੍ਰਾਪਤ ਹੋ ਗਿਆ ਹੈ;
 
उह रसु पीआ इह रसु नही भावा ॥३५॥
Uh ras pī▫ā ih ras nahī bẖāvā. ||35||
Drinking in that taste, this taste is no longer pleasing. ||35||
ਉਸ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਇਹ ਸੰਸਾਰੀ ਸੁਆਦ ਚੰਗਾ ਨਹੀਂ ਲੱਗਦਾ।
ਭਾਵਾ = ਚੰਗਾ ਲੱਗਾ ॥੩੫॥(ਕਿਉਂਕਿ) ਜਿਸ ਨੇ ਉਹ (ਨਾਮ-) ਰਸ ਪੀਤਾ ਹੈ ਉਸ ਨੂੰ ਇਹ (ਮਾਇਆ ਵਾਲਾ) ਸੁਆਦ ਚੰਗਾ ਨਹੀਂ ਲੱਗਦਾ ॥੩੫॥
 
लला ऐसे लिव मनु लावै ॥
Lalā aise liv man lāvai.
LALLA: Embrace such love for the Lord in your mind,
ਲ - ਆਪਣੇ ਚਿੱਤ ਅੰਦਰ ਆਦਮੀ ਨੂੰ ਰੱਬ ਨਾਲ ਇਹੋ ਜਿਹਾ ਪਿਆਰ ਪਾਉਣਾ ਚਾਹੀਦਾ ਹੈ,
ਐਸੇ = ਅਜਿਹੇ ਤਰੀਕੇ ਨਾਲ। ਲਿਵ ਲਾਵੈ = ਸੁਰਤ ਜੋੜੇ, ਬਿਰਤੀ ਜੋੜੇ।ਜੇ (ਕਿਸੇ ਮਨੁੱਖ ਦਾ) ਮਨ ਅਜਿਹੀ ਇਕਾਗ੍ਰਤਾ ਨਾਲ (ਪ੍ਰਭੂ ਦੀ ਯਾਦ ਵਿਚ) ਬਿਰਤੀ ਜੋੜ ਲਏ,
 
अनत न जाइ परम सचु पावै ॥
Anaṯ na jā▫e param sacẖ pāvai.
that you shall not have to go to any other; you shall attain the supreme truth.
ਕਿ ਉਹ ਕਿਸੇ ਹੋਰਸ ਕੋਲ ਨਾਂ ਜਾਵੇ ਅਤੇ ਮਹਾਨ ਸੱਚ ਨੂੰ ਪਰਾਪਤ ਹੋਵੇ।
ਅਨਤ = {अन्यत्र} ਕਿਸੇ ਹੋਰ ਥਾਂ। ਨ ਜਾਇ = ਨਾਹ ਜਾਵੇ, ਨਾਹ ਭਟਕੇ। ਪਰਮ = ਸਭ ਤੋਂ ਉੱਚਾ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਪਾਵੈ = ਪ੍ਰਾਪਤ ਕਰ ਲੈਂਦਾ ਹੈ, ਲੱਭ ਲੈਂਦਾ ਹੈ।ਕਿ ਕਿਸੇ ਹੋਰ ਪਾਸੇ ਵਲ ਨਾਹ ਭਟਕੇ ਤਾਂ ਉਸ ਨੂੰ ਸਭ ਤੋਂ ਉੱਚਾ ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ;
 
अरु जउ तहा प्रेम लिव लावै ॥
Ar ja▫o ṯahā parem liv lāvai.
And if you embrace love and affection for Him there,
ਅਤੇ ਜੇਕਰ ਉਥੇ, ਉਹ ਉਸ ਲਈ ਪਿਆਰ ਤੇ ਪ੍ਰੀਤ ਪੈਦਾ ਕਰ ਲਵੇ,
ਅਰੁ = ਅਤੇ। ਜਉ = ਜੇ। ਤਹਾ = ਉਸ ਲਿਵਲੀਨਤਾ ਵਿਚ। ਪ੍ਰੇਮ ਲਿਵ = ਪ੍ਰੇਮ ਦੀ ਤਾਰ।ਅਤੇ ਜੇ ਉਸ ਲਿਵ ਦੀ ਹਾਲਤ ਵਿਚ ਪ੍ਰੇਮ ਦੀ ਤਾਰ ਲਾ ਦੇਵੇ (ਭਾਵ, ਇਕ-ਤਾਰ ਮਗਨ ਰਹੇ)
 
तउ अलह लहै लहि चरन समावै ॥३६॥
Ŧa▫o alah lahai lėh cẖaran samāvai. ||36||
then you shall obtain the Lord; obtaining Him, you shall be absorbed in His Feet. ||36||
ਉਹ ਸੁਆਮੀ ਨੂੰ ਪਰਾਪਤ ਕਰ ਲੈਦਾ ਹੈ ਅਤੇ ਪਰਾਪਤ ਕਰ ਕੇ ਉਸ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ।
ਤਉ = ਤਾਂ। ਅਲਹ = ਅਲੱਭ ਪ੍ਰਭੂ। ਲਹੈ = ਲੱਭ ਲੈਂਦਾ ਹੈ। ਲਹਿ = ਲੱਭ ਕੇ। ਸਮਾਵੈ = ਸਦਾ ਲਈ ਟਿਕਿਆ ਰਹਿੰਦਾ ਹੈ ॥੩੬॥ਤਾਂ ਉਸ ਅਲੱਗ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ ਤੇ ਲੱਭ ਕੇ ਸਦਾ ਲਈ ਉਸ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੩੬॥
 
ववा बार बार बिसन सम्हारि ॥
vavā bār bār bisan samĥār.
WAWA: Time and time again, dwell upon the Lord.
ਵ - ਬਾਰੰਬਾਰ ਆਪਣੇ ਮਾਲਕ ਨੂੰ ਯਾਦ ਕਰ।
ਬਾਰ ਬਾਰ = ਮੁੜ ਮੁੜ, ਹਰ ਵੇਲੇ। ਸਮ੍ਹਾਰਿ = ਚੇਤੇ ਕਰ, ਸੰਭਾਲ, ਯਾਦ ਕਰ।(ਹੇ ਭਾਈ!) ਸਦਾ ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਯਾਦ ਰੱਖ ਕੇ-
 
बिसन सम्हारि न आवै हारि ॥
Bisan sammhār na āvai hār.
Dwelling upon the Lord, defeat shall not come to you.
ਰੱਬ ਦੇ ਚੇਤੇ ਕਰਨ ਦੁਆਰਾ ਤੈਨੂੰ ਸ਼ਿਕਸਤ ਨਹੀਂ ਆਏਗੀ।
ਸੰਮ੍ਹਾਰਿ = ਸੰਭਾਲ ਕੇ, ਯਾਦ ਕਰ ਕੇ, ਸਿਮਰਿਆਂ। ਹਾਰਿ = ਹਾਰ ਕੇ, ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ।(ਜੀਵ ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਨਹੀਂ ਆਉਂਦਾ।
 
बलि बलि जे बिसनतना जसु गावै ॥
Bal bal je bisanṯanā jas gāvai.
I am a sacrifice, a sacrifice to those, who sing the praises of the Saints, the sons of the Lord.
ਮੈਂ ਸਦਕੇ ਤੇ ਕੁਰਬਾਨ ਹਾਂ ਉਨ੍ਹਾਂ ਉਤੋਂ ਜੋ ਸਾਈਂ ਦੇ ਪੁੱਤ੍ਰਾਂ ਦੀ ਕੀਰਤੀ ਗਾਇਨ ਕਰਦੇ ਹਨ।
ਬਲਿ ਬਲਿ = ਸਦਕੇ। ਬਿਸਨ ਤਨਾ = ਵਿਸ਼ਨੂ ਦਾ ਪੁਤਰ, ਪ੍ਰਭੂ ਦਾ ਭਗਤ।ਮੈਂ ਉਸ ਭਗਤ ਜਨ ਤੋਂ ਸਦਕੇ ਹਾਂ ਜੋ ਪ੍ਰਭੂ ਦੇ ਗੁਣ ਗਾਂਦਾ ਹੈ।
 
विसन मिले सभ ही सचु पावै ॥३७॥
visan mile sabẖ hī sacẖ pāvai. ||37||
Meeting the Lord, total Truth is obtained. ||37||
ਵਾਹਿਗੁਰੂ ਨੂੰ ਭੇਟਣ ਦੁਆਰਾ ਸਮੂਹ ਸੱਚ ਹਾਸਲ ਹੁੰਦਾ ਹੈ।
ਮਿਲੇ = ਮਿਲਿ, ਮਿਲ ਕੇ। ਸਭ ਹੀ = ਹਰ ਥਾਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ॥੩੭॥ਪ੍ਰਭੂ ਨੂੰ ਮਿਲ ਕੇ ਉਹ ਹਰ ਥਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਹੀ ਵੇਖਦਾ ਹੈ ॥੩੭॥
 
वावा वाही जानीऐ वा जाने इहु होइ ॥
vāvā vāhī jānī▫ai vā jāne ih ho▫e.
WAWA: Know Him. By knowing Him, this mortal becomes Him.
ਵ - ਉਸ ਨੂੰ ਅਨੁਭਵ ਕਰ। ਉਸ ਨੂੰ ਅਨੁਭਵ ਕਰਨ ਦੁਆਰਾ, ਇਹ ਇਨਸਾਨ ਉਸ ਵਰਗਾ ਹੋ ਜਾਂਦਾ ਹੈ।
ਵਾ ਹੀ = ਉਸ (ਪ੍ਰਭੂ) ਨੂੰ ਹੀ। ਜਾਨੀਐ = ਸਮਝੀਏ, ਜਾਣ-ਪਛਾਣ ਪਾਈਏ, ਸਾਂਝ ਪਾਣੀ ਚਾਹੀਦੀ ਹੈ। ਵਾ = ਉਸ (ਪ੍ਰਭੂ) ਨੂੰ। ਜਾਨੇ = ਜਾਣਿਆਂ, ਸਾਂਝ ਪਾਇਆਂ। ਇਹੁ = ਇਹ ਜੀਵ।(ਹੇ ਭਾਈ!) ਉਸ ਪ੍ਰਭੂ ਨਾਲ ਹੀ ਜਾਣ-ਪਛਾਣ ਕਰਨੀ ਚਾਹੀਦੀ ਹੈ। ਉਸ ਪ੍ਰਭੂ ਨਾਲ ਸਾਂਝ ਪਾਇਆਂ ਇਹ ਜੀਵ (ਉਸ ਪ੍ਰਭੂ ਦਾ ਰੂਪ ਹੀ) ਹੋ ਜਾਂਦਾ ਹੈ।
 
इहु अरु ओहु जब मिलै तब मिलत न जानै कोइ ॥३८॥
Ih ar oh jab milai ṯab milaṯ na jānai ko▫e. ||38||
When this soul and that Lord are blended, then, having been blended, they cannot be known separately. ||38||
ਜਦ ਇਹ ਆਤਮਾ ਤੇ ਉਹ ਸੁਆਮੀ ਅਭੇਦ ਹੋ ਜਾਂਦੇ ਹਨ, ਤਦ ਮਿਲਾਪ ਮਗਰੋਂ ਕੋਈ ਭੀ ਉਨ੍ਹਾਂ ਨੂੰ ਅੱਡਰਾ ਨਹੀਂ ਜਾਣ ਸਕਦਾ।
ਓਹੁ = ਉਹ ਪ੍ਰਭੂ। ਅਰੁ = ਅਤੇ ॥੩੮॥ਜਦੋਂ ਇਹ ਜੀਵ ਤੇ ਉਹ ਪ੍ਰਭੂ ਇਕ-ਰੂਪ ਹੋ ਜਾਂਦੇ ਹਨ, ਤਾਂ ਇਹਨਾਂ ਮਿਲਿਆਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ (ਭਾਵ, ਫਿਰ ਕੋਈ ਹੋਰ ਇਹਨਾਂ ਮਿਲਿਆਂ ਵਿਚ ਵਿੱਥ ਨਹੀਂ ਲੱਭ ਸਕਦਾ) ॥੩੮॥
 
ससा सो नीका करि सोधहु ॥
Sasā so nīkā kar soḏẖhu.
SASSA: Discipline your mind with sublime perfection.
ਸ-ਉਸ ਮਨ ਦੀ ਪੂਰੀ ਤਰ੍ਹਾਂ ਤਾੜਨਾ ਕਰ।
ਸੋ = ਉਸ ਪ੍ਰਭੂ ਨੂੰ। ਨੀਕਾ ਕਰਿ = ਚੰਗੀ ਤਰ੍ਹਾਂ। ਸੋਧਹੁ = ਸੰਭਾਲ ਕਰੋ, ਯਾਦ ਕਰੋ।ਚੰਗੀ ਤਰ੍ਹਾਂ ਉਸ ਪਰਮਾਤਮਾ ਦੀ ਸੰਭਾਲ ਕਰੋ।
 
घट परचा की बात निरोधहु ॥
Gẖat parcẖā kī bāṯ niroḏẖahu.
Refrain from that talk which attracts the heart.
ਆਪਣੇ ਆਪ ਨੂੰ ਹਰ ਇਕ ਗੱਲ ਤੋਂ ਰੋਕ ਜੋ ਮਨ ਨੂੰ ਵਰਗਲਾਉਂਦੀ ਹੈ।
ਪਰਚਾ = (skt. परिचय) ਮਿੱਤ੍ਰਤਾ, ਸਾਂਝ। ਬਾਤ = ਗੱਲਾਂ। ਨਿਰੋਧਹੁ = ਰੋਕੋ, ਟਿਕਾਓ।ਆਪਣੇ ਮਨ ਨੂੰ ਉਹਨਾਂ ਬਚਨਾਂ ਵਿਚ ਲਿਆ ਕੇ ਜੋੜੋ, ਜਿਨ੍ਹਾਂ ਕਰਕੇ ਇਹ ਮਨ ਪਰਮਾਤਮਾ ਵਿਚ ਪਰਚ ਜਾਏ।
 
घट परचै जउ उपजै भाउ ॥
Gẖat parcẖai ja▫o upjai bẖā▫o.
The heart is attracted, when love wells up.
ਜਦ ਹਰੀ ਦਾ ਪ੍ਰੇਮ ਉਤਪੰਨ ਹੋ ਜਾਂਦਾ ਹੈ ਤਾਂ ਮਨ ਪਰਸੰਨ ਹੋ ਜਾਂਦਾ ਹੈ,
ਘਟ = ਹਿਰਦਾ, ਮਨ। ਜਉ = ਜਦੋਂ। ਭਾਉ = ਪਿਆਰ।ਪ੍ਰਭੂ ਵਿਚ ਮਨ ਪਰਚਿਆਂ ਜਦੋਂ (ਅੰਦਰ) ਪ੍ਰੇਮ ਪੈਦਾ ਹੁੰਦਾ ਹੈ,
 
पूरि रहिआ तह त्रिभवण राउ ॥३९॥
Pūr rahi▫ā ṯah ṯaribẖavaṇ rā▫o. ||39||
The King of the three worlds is perfectly pervading and permeating there. ||39||
ਅਤੇ ਉਥੇ ਤਿੰਨਾਂ ਜਹਾਨਾ ਦਾ ਰਾਜਾ ਪਰੀਪੂਰਨ ਰਹਿੰਦਾ ਹੈ।
ਤਹ = ਉਸ ਅਵਸਥਾ ਵਿਚ। ਤ੍ਰਿਭਵਣ ਰਾਉ = ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ॥੩੯॥ਤਾਂ ਉਸ ਅਵਸਥਾ ਵਿਚ ਤਿੰਨਾਂ ਭਵਨਾਂ ਦਾ ਮਾਲਕ-ਪਰਮਾਤਮਾ ਹੀ (ਹਰ ਥਾਂ) ਵਿਆਪਕ ਦਿੱਸਦਾ ਹੈ ॥੩੯॥
 
खखा खोजि परै जउ कोई ॥
Kẖakẖā kẖoj parai ja▫o ko▫ī.
KHAKHA: Anyone who seeks Him,
ਖ - ਜੋ ਕੋਈ ਉਸ ਨੂੰ ਢੁੰਡੇ,
ਖੋਜਿ ਪਰੈ = ਭਾਲ ਵਿਚ ਰੁੱਝ ਜਾਏ। ਜਉ = ਜੇ। ਖੋਜੈ = ਲੱਭ ਲਏ।ਜੇ ਕੋਈ ਮਨੁੱਖ ਪਰਮਾਤਮਾ ਦੀ ਭਾਲ ਵਿਚ ਰੁੱਝ ਜਾਏ,
 
जो खोजै सो बहुरि न होई ॥
Jo kẖojai so bahur na ho▫ī.
and by seeking Him, finds Him, shall not be born again.
ਅਤੇ ਜੋ ਕੋਈ ਉਸ ਨੂੰ ਢੂਡ ਲੈਦਾ ਹੈ, ਉਹ ਮੁੜ ਕੇ ਨਹੀਂ ਜੰਮਦਾ।
ਸੋ = ਉਹ ਮਨੁੱਖ। ਬਹੁਰਿ = ਮੁੜ। ਨ ਹੋਈ = ਨਹੀਂ ਜੰਮਦਾ (ਮਰਦਾ)।(ਇਸ ਤਰ੍ਹਾਂ) ਜੋ ਭੀ ਮਨੁੱਖ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਮੁੜ ਜੰਮਦਾ ਮਰਦਾ ਨਹੀਂ।
 
खोज बूझि जउ करै बीचारा ॥
Kẖoj būjẖ ja▫o karai bīcẖārā.
When someone seeks Him, and comes to understand and contemplate Him,
ਜਦ ਇਨਸਾਨ ਸੁਆਮੀ ਨੂੰ ਢੁਡਦਾ, ਸਮਝਦਾ ਅਤੇ ਉਸ ਦਾ ਸਿਮਰਨ ਕਰਦਾ ਹੈ,
ਖੋਜ = ਲੱਛਣ, ਨਿਸ਼ਾਨ। ਬੂਝਿ = ਸਮਝ ਕੇ। ਜਉ = ਜੇ (ਕੋਈ)। ਬੀਚਾਰ = ਪ੍ਰਭੂ ਦੇ ਗੁਣਾਂ ਦੀ ਬੀਚਾਰ।ਜੋ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਉਹਨਾਂ ਨੂੰ ਮੁੜ ਮੁੜ ਚੇਤੇ ਕਰਦਾ ਹੈ,
 
तउ भवजल तरत न लावै बारा ॥४०॥
Ŧa▫o bẖavjal ṯaraṯ na lāvai bārā. ||40||
then he crosses over the terrifying world-ocean in an instant. ||40||
ਤਦ ਉਸ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੁੰਦਿਆਂ ਦੇਰ ਨਹੀਂ ਲੱਗਦੀ ਹੈ।
ਭਵਜਲ = ਸੰਸਾਰ-ਸਮੁੰਦਰ। ਬਾਰ = ਦੇਰ ॥੪੦॥ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਦਿਆਂ ਚਿਰ ਨਹੀਂ ਲਾਂਦਾ ॥੪੦॥
 
ससा सो सह सेज सवारै ॥
Sasā so sah sej savārai.
SASSA: The bed of the soul-bride is adorned by her Husband Lord;
ਸ - ਉਹ ਸਖੀ, ਜਿਸ ਦੇ ਪਲੰਘ ਨੂੰ ਉਹ ਕੰਤ ਆਪਣੀ ਹਾਜ਼ਰੀ ਨਾਲ ਸੁਸ਼ੋਭਤ ਕਰਦਾ ਹੈ,
ਸਹ ਸੇਜ = ਖਸਮ ਦੀ ਸੇਜ, (ਜੀਵ-ਇਸਤ੍ਰੀ ਦਾ ਹਿਰਦਾ ਜੋ ਪ੍ਰਭੂ-) ਖਸਮ ਦੀ ਸੇਜ (ਹੈ)। ਸੋ = ਉਹ (ਸਖੀ)।ਉਹ (ਜੀਵ-ਇਸਤ੍ਰੀ ਆਪਣੀ ਹਿਰਦਾ-ਰੂਪ) ਖਸਮ-ਪ੍ਰਭੂ ਦੀ ਸੇਜ ਸਵਾਰਦੀ ਹੈ,
 
सोई सही संदेह निवारै ॥
So▫ī sahī sanḏeh nivārai.
her skepticism is dispelled.
ਉਹ ਆਪਣੇ ਸ਼ਕ-ਸ਼ੁਭੇ ਨੂੰ ਦੂਰ ਕਰ ਦਿੰਦੀ ਹੈ।
ਸੋਈ ਸਹੀ = ਉਹੀ ਸਖੀ। ਸੰਦੇਹ = ਸ਼ੱਕ, ਸੰਸਾ, ਭਰਮ। ਨਿਵਾਰੈ = ਦੂਰ ਕਰਦੀ ਹੈ।ਉਹੀ (ਜੀਵ-) ਸਖੀ (ਆਪਣੇ ਮਨ ਦੇ) ਸੰਸੇ ਦੂਰ ਕਰਦੀ ਹੈ,
 
अलप सुख छाडि परम सुख पावा ॥
Alap sukẖ cẖẖād param sukẖ pāvā.
Renouncing the shallow pleasures of the world, she obtains the supreme delight.
ਤੁਛ ਆਰਾਮ ਨੂੰ ਤਿਆਗ ਕੇ, ਉਹ ਮਹਾਨ ਅਨੰਦ ਨੂੰ ਪਾ ਲੈਂਦੀ ਹੈ।
ਅਲਪ = ਨਿੱਕਾ, ਹੋਛਾ। ਪਾਵਾ = ਪ੍ਰਾਪਤ ਕਰਦੀ ਹੈ।ਜਿਹੜੀ (ਜੀਵ-ਇਸਤ੍ਰੀ ਦੁਨੀਆ ਵਾਲੇ) ਹੋਛੇ ਸੁਖ ਛੱਡ ਕੇ (ਪ੍ਰਭੂ ਦੇ ਪਿਆਰ ਦਾ) ਸਭ ਤੋਂ ਉੱਚਾ ਸੁਖ ਹਾਸਲ ਕਰਦੀ ਹੈ।
 
तब इह त्रीअ ओहु कंतु कहावा ॥४१॥
Ŧab ih ṯarī▫a ohu kanṯ kahāvā. ||41||
Then, she is the soul-bride; He is called her Husband Lord. ||41||
ਤਦ ਇਹ ਪਤਨੀ ਆਖੀ ਜਾਂਦੀ ਹੈ, ਅਤੇ ਉਹ ਇਸ ਦਾ ਪਤੀ।
ਤ੍ਰੀਅ = ਇਸਤ੍ਰੀ। ਕੰਤੁ = ਖਸਮ ॥੪੧॥(ਇਸ ਅਵਸਥਾ ਦੇ ਬਣਿਆਂ ਹੀ ਅਸਲੀ ਭਾਵ ਵਿਚ) ਤਦੋਂ ਇਹ (ਜੀਵ ਪ੍ਰਭੂ ਦੀ) ਇਸਤ੍ਰੀ, ਤੇ ਉਹ (ਪ੍ਰਭੂ ਜੀਵ-ਇਸਤ੍ਰੀ ਦਾ) ਖਸਮ ਅਖਵਾਉਂਦਾ ਹੈ ॥੪੧॥
 
हाहा होत होइ नही जाना ॥
Hāhā hoṯ ho▫e nahī jānā.
HAHA: He exists, but He is not known to exist.
ਹ-ਵਾਹਿਗੁਰੂ ਹੈ, ਪਰ ਬੰਦਾ ਉਸ ਦੀ ਹੋਂਦ ਨੂੰ ਨਹੀਂ ਜਾਣਦਾ।
ਹੋਇ = ਹੋ ਕੇ, ਜਨਮ ਲੈ ਕੇ, ਮਨੁੱਖਾ-ਜਨਮ ਹਾਸਲ ਕਰ ਕੇ। ਹੋਤ = ਹੁੰਦਾ ਹੋਇਆ (ਪ੍ਰਭੂ), ਹੋਂਦ ਵਾਲੇ ਪ੍ਰਭੂ ਨੂੰ, ਪ੍ਰਭੂ ਨੂੰ ਜੋ ਸੱਚ-ਮੁੱਚ ਹਸਤੀ ਵਾਲਾ ਹੈ।ਜੀਵ ਨੇ ਮਨੁੱਖਾ-ਜਨਮ ਹਾਸਲ ਕਰ ਕੇ ਉਸ ਪ੍ਰਭੂ ਨੂੰ ਨਹੀਂ ਪਛਾਤਾ, ਜੋ ਸੱਚ-ਮੁੱਚ ਹਸਤੀ ਵਾਲਾ ਹੈ।
 
जब ही होइ तबहि मनु माना ॥
Jab hī ho▫e ṯabėh man mānā.
When He is known to exist, then the mind is pleased and appeased.
ਜਦ ਉਹ ਉਸ ਦੀ ਹੋਂਦ ਨੂੰ ਅਨੁਭਵ ਕਰ ਲੈਦਾ ਹੈ, ਤਦੋਂ ਉਸ ਦੀ ਆਤਮਾ ਪਤੀਜ ਜਾਂਦੀ ਹੈ।
ਹੋਇ = (ਪ੍ਰਭੂ ਦੀ ਹੋਂਦ ਦਾ ਨਿਸ਼ਚਾ) ਹੋ ਜਾਏ। ਮਾਨਾ = ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ।ਜਦੋਂ ਜੀਵ ਨੂੰ ਪ੍ਰਭੂ ਦੀ ਹਸਤੀ ਦਾ ਨਿਸ਼ਚਾ ਹੋ ਜਾਂਦਾ ਹੈ, ਤਦੋਂ ਹੀ ਇਸ ਦਾ ਮਨ (ਪ੍ਰਭੂ ਵਿਚ) ਪਤੀਜ ਜਾਂਦਾ ਹੈ।
 
है तउ सही लखै जउ कोई ॥
Hai ṯa▫o sahī lakẖai ja▫o ko▫ī.
Of course the Lord exists, if one could only understand Him.
ਪ੍ਰਭੂ ਯਕੀਨਨ ਹੀ ਹੈ, ਜੇਕਰ ਕਿਵੇਂ ਕੋਈ ਬੰਦਾ ਉਸ ਨੂੰ ਸਮਝ ਸਕਦਾ ਹੋਵੇ।
ਸਹੀ = ਸੱਚ-ਮੁੱਚ, ਜ਼ਰੂਰ। ਹੈ ਤਉ ਸਹੀ = ਹੈ ਤਾਂ ਸੱਚ-ਮੁੱਚ। ਜਉ = ਜੇ।(ਪਰਮਾਤਮਾ) ਹੈ ਤਾਂ ਜ਼ਰੂਰ (ਪਰ ਇਸ ਵਿਸ਼ਵਾਸ ਦਾ ਲਾਭ ਤਦੋਂ ਹੀ ਹੁੰਦਾ ਹੈ) ਜਦੋਂ ਕੋਈ ਜੀਵ (ਇਸ ਗੱਲ ਨੂੰ) ਸਮਝ ਲਏ।
 
तब ओही उहु एहु न होई ॥४२॥
Ŧab ohī uho ehu na ho▫ī. ||42||
Then, He alone exists, and not this mortal being. ||42||
ਉਸ ਹਾਲਤ ਵਿੱਚ ਕੇਵਲ ਉਹੀ ਮਲੂਮ ਹੋਵੇਗਾ ਅਤੇ ਇਹ ਬੰਦਾ ਨਹੀਂ।
ਓਹੀ ਉਹੁ = ਉਹ ਪ੍ਰਭੂ ਹੀ ਪ੍ਰਭੂ। ਏਹੁ = ਇਹ ਜੀਵ ॥੪੨॥ਤਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ, ਇਹ (ਵੱਖਰੀ ਹਸਤੀ ਵਾਲਾ) ਨਹੀਂ ਰਹਿ ਜਾਂਦਾ ॥੪੨॥
 
लिंउ लिंउ करत फिरै सभु लोगु ॥
Liʼn▫o liʼn▫o karaṯ firai sabẖ log.
Everyone goes around saying, "I'll take this, and I'll take that".
ਮੈਂ ਇਹ ਲਵਾਂਗਾ, ਮੈਂ ਉਹ ਲਵਾਂਗਾ" ਹਰ ਜਣਾ ਆਖਦਾ ਫਿਰਦਾ ਹੈ।
ਲਿੰਉ ਲਿੰਉ = ਮੈਂ (ਲੱਛਮੀ) ਹਾਸਲ ਕਰ ਲਵਾਂ, ਮੈਂ (ਮਾਇਆ) ਲੈ ਲਵਾਂ। ਕਰਤ ਫਿਰੈ = ਕਰਦਾ ਫਿਰਦਾ ਹੈ। ਸਭੁ ਲੋਗੁ = ਸਾਰਾ ਜਗਤ, ਹਰੇਕ ਜੀਵ।ਸਾਰਾ ਜਗਤ ਇਹੀ ਆਖਦਾ ਫਿਰਦਾ ਹੈ (ਭਾਵ, ਇਸੇ ਲਾਲਸਾ ਵਿਚ ਭਟਕਦਾ ਫਿਰਦਾ ਹੈ) ਕਿ ਮੈਂ (ਮਾਇਆ) ਸਾਂਭ ਲਵਾਂ, ਮੈਂ (ਮਾਇਆ) ਇਕੱਠੀ ਕਰ ਲਵਾਂ।
 
ता कारणि बिआपै बहु सोगु ॥
Ŧā kāraṇ bi▫āpai baho sog.
Because of that, they suffer in terrible pain.
ਉਸ ਦੇ ਸਬੱਬ ਆਦਮੀ ਨੂੰ ਬਹੁਤਾ ਸ਼ੋਕ ਆ ਅਕਾਉਂਦਾ ਹੈ।
ਤਾ ਕਾਰਣਿ = ਉਸ ਮਾਇਆ ਦੀ ਖ਼ਾਤਰ। ਬਿਆਪੈ = ਵਾਪਰਦਾ ਹੈ, ਆਪਣਾ ਪ੍ਰਭਾਵ ਆ ਪਾਂਦਾ ਹੈ। ਸੋਗੁ = ਗ਼ਮ, ਫ਼ਿਕਰ।ਇਸ ਮਾਇਆ ਦੀ ਖ਼ਾਤਰ ਹੀ (ਫਿਰ ਜੀਵ ਨੂੰ) ਬੜਾ ਫ਼ਿਕਰ ਆ ਵਾਪਰਦਾ ਹੈ।
 
लखिमी बर सिउ जउ लिउ लावै ॥
Lakẖimī bar si▫o ja▫o li▫o lāvai.
When someone comes to love the Lord of Lakhshmi,
ਜਦ ਉਹ ਲਛਮੀ ਦੇ ਸੁਆਮੀ ਨਾਲ ਪ੍ਰੇਮ ਪਾ ਲੈਦਾ ਹੈ,
ਲਖਿਮੀਬਰ = ਲੱਛਮੀ ਦਾ ਵਰ, ਮਾਇਆ ਦਾ ਪਤੀ, ਪਰਮਾਤਮਾ। ਸਿਉ = ਨਾਲ। ਲਿਉ = ਲਿਵ, ਪ੍ਰੇਮ।ਪਰ ਜਦੋਂ ਜੀਵ ਮਾਇਆ ਦੇ ਪਤੀ ਪਰਮਾਤਮਾ ਨਾਲ ਪ੍ਰੀਤ ਜੋੜਦਾ ਹੈ,
 
सोगु मिटै सभ ही सुख पावै ॥४३॥
Sog mitai sabẖ hī sukẖ pāvai. ||43||
his sorrow departs, and he obtains total peace. ||43||
ਉਸ ਦਾ ਗ਼ਮ ਦੂਰ ਹੋ ਜਾਂਦਾ ਹੈ ਅਤੇ ਉਹ ਸਮੂਹ ਆਰਾਮ ਪਾ ਲੈਦਾ ਹੈ।
xxx ॥੪੩॥ਤਦੋਂ (ਇਸ ਦਾ) ਫ਼ਿਕਰ ਮੁੱਕ ਜਾਂਦਾ ਹੈ, ਤੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ ॥੪੩॥
 
खखा खिरत खपत गए केते ॥
Kẖakẖā kẖiraṯ kẖapaṯ ga▫e keṯe.
KHAKHA: Many have wasted their lives, and then perished.
ਖ - ਅਨੇਕਾਂ ਹੀ ਖੁਰ ਕੇ ਨਾਸ ਹੋ ਗਏ ਹਨ।
ਖਿਰਤ = {Skt. क्षर = To glide, to waste away perish.} ਨਾਸ ਹੁੰਦੇ ਹੁੰਦੇ। ਕੇਤੇ = ਕਈ, ਬੇਅੰਤ (ਜਨਮ)। ਅਜਹੂੰ = ਅਜੇ ਤਕ।ਮਰਦਿਆਂ ਖਪਦਿਆਂ ਜੀਵ ਦੇ ਕਈ ਜਨਮ ਲੰਘ ਗਏ ਹਨ;
 
खिरत खपत अजहूं नह चेते ॥
Kẖiraṯ kẖapaṯ ajahūʼn nah cẖeṯe.
Wasting away, they do not remember the Lord, even now.
ਇਸ ਤਰ੍ਹਾਂ ਖੁਰਨ ਅਤੇ ਤਬਾਹ ਹੋਣ ਦੇ ਬਾਵਜੂਦ ਅਜੇ ਭੀ, ਬੰਦਾ ਸੁਆਮੀ ਨੂੰ ਯਾਦ ਨਹੀਂ ਕਰਦਾ।
ਚੇਤੇ = (ਪਰਮਾਤਮਾ ਨੂੰ) ਯਾਦ ਕਰਦਾ।ਪਰ, ਗੇੜ ਵਿਚ ਪਿਆ ਅਜੇ ਤਕ ਇਹ (ਪ੍ਰਭੂ ਨੂੰ) ਯਾਦ ਨਹੀਂ ਕਰਦਾ।
 
अब जगु जानि जउ मना रहै ॥
Ab jag jān ja▫o manā rahai.
But if someone, even now, comes to know the transitory nature of the world and restrain his mind,
ਜੇਕਰ ਕੋਈ ਹੁਣ ਭੀ ਦੁਨੀਆਂ ਦੀ ਆਰਜ਼ੀ ਦਸ਼ਾਂ ਨੂੰ ਸਮਝ ਲਵੇ,
ਜਗੁ ਜਾਨਿ = ਜਗਤ ਦੀ ਅਸਲੀਅਤ ਨੂੰ ਸਮਝ ਕੇ। ਜਉ = ਜੇ। ਮਨਾ = ਮਨ। ਰਹੈ = ਟਿਕ ਜਾਏ।ਹੁਣ (ਐਸ ਜਨਮ ਵਿਚ ਹੀ) ਜੇ ਜਗਤ ਦੀ ਅਸਲੀਅਤ ਨੂੰ ਸਮਝ ਕੇ (ਇਸ ਦਾ) ਮਨ (ਪ੍ਰਭੂ ਵਿਚ) ਟਿਕ ਜਾਏ,
 
जह का बिछुरा तह थिरु लहै ॥४४॥
Jah kā bicẖẖurā ṯah thir lahai. ||44||
he shall find his permanent home, from which he was separated. ||44||
ਅਤੇ ਆਪਣੇ ਮਨੂਏ ਨੂੰ ਰੋਕੇ ਤਦ ਉਹ ਉਥੇ ਮੁਸਤਕਿਲ ਥਾਂ ਪਾ ਲਵੇਗਾ, ਜਿਥੋਂ ਕਿ ਉਹ ਵਿਛੜਿਆ ਹੈ।
ਜਹ ਕਾ = ਜਿਸ (ਪ੍ਰਭੂ) ਤੋਂ। ਤਹ = ਉਸੇ ਪ੍ਰਭੂ ਵਿਚ ॥੪੪॥ਤਾਂ ਜਿਸ ਪ੍ਰਭੂ ਤੋਂ ਇਹ ਵਿਛੜਿਆ ਹੋਇਆ ਹੈ, ਉਸ ਵਿਚ ਇਸ ਨੂੰ ਟਿਕਾਣਾ ਮਿਲ ਸਕਦਾ ਹੈ ॥੪੪॥
 
बावन अखर जोरे आनि ॥
Bāvan akẖar jore ān.
The fifty-two letters have been joined together.
ਆਦਮੀ ਨੇ ਬਵੰਜਾ ਅੱਖਰ ਜੋੜ ਲਏ ਹਨ।
ਬਾਵਨ = ਬਵੰਜਾ। ਜੋਰੇ ਆਨਿ = ਲਿਆ ਕੇ ਜੋੜ ਦਿੱਤੇ, (ਅੱਖਰ) ਵਰਤ ਕੇ ਪੁਸਤਕਾਂ ਲਿਖ ਦਿੱਤੀਆਂ।(ਜਗਤ ਨੇ) ਬਵੰਜਾ ਅੱਖਰ ਵਰਤ ਕੇ ਪੁਸਤਕਾਂ ਤਾਂ ਲਿਖ ਦਿੱਤੀਆਂ ਹਨ,