Sri Guru Granth Sahib

Ang: / 1430

Your last visited Ang:

सकिआ न अखरु एकु पछानि ॥
Saki▫ā na akẖar ek pacẖẖān.
But people cannot recognize the One Word of God.
ਪਰ ਉਹ ਵਾਹਿਗੁਰੂ ਦੇ ਇਕ ਸ਼ਬਦ ਨੂੰ ਨਹੀਂ ਸਿਆਣ ਸਕਦਾ।
ਅਖਰੁ ਏਕੁ = ਇੱਕ ਪ੍ਰਭੂ ਨੂੰ ਜੋ ਨਾਸ-ਰਹਿਤ ਹੈ। ਅਖਰੁ = {Skt. अ-क्षर} ਨਾਸ-ਰਹਿਤ।ਪਰ (ਇਹ ਜਗਤ ਇਹਨਾਂ ਪੁਸਤਕਾਂ ਦੀ ਰਾਹੀਂ) ਉਸ ਇੱਕ ਪ੍ਰਭੂ ਨੂੰ ਨਹੀਂ ਪਛਾਣ ਸਕਿਆ, ਜੋ ਨਾਸ-ਰਹਿਤ ਹੈ।
 
सत का सबदु कबीरा कहै ॥
Saṯ kā sabaḏ kabīrā kahai.
Kabeer speaks the Shabad, the Word of Truth.
ਕਬੀਰ ਸੱਚਾ ਬਚਨ ਉਚਾਰਣ ਕਰਦਾ ਹੈ।
ਸਤ ਕਾ ਸਬਦੁ = ਪ੍ਰਭੂ ਦੀ ਸਿਫ਼ਤਿ-ਸਾਲਾਹ। ਕਬੀਰਾ = ਹੇ ਕਬੀਰ! ਕਹੈ = (ਜੋ ਮਨੁੱਖ) ਆਖਦਾ ਹੈ।ਹੇ ਕਬੀਰ! ਜੋ ਮਨੁੱਖ (ਇਹਨਾਂ ਅੱਖਰਾਂ ਦੀ ਰਾਹੀਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ,
 
पंडित होइ सु अनभै रहै ॥
Pandiṯ ho▫e so anbẖai rahai.
One who is a Pandit, a religious scholar, must remain fearless.
ਜੋ ਬ੍ਰਹਿਮਣ ਹੈ, ਉਹ ਨਿਡੱਰ ਹੋ ਵਿਚਰਦਾ ਹੈ।
ਸੁ = ਉਹ ਮਨੁੱਖ। ਅਨਭੈ = ਅਨੁਭਵ ਵਿਚ, ਗਿਆਨ-ਅਵਸਥਾ ਵਿਚ। ਰਹੈ = ਟਿਕਿਆ ਰਹਿੰਦਾ ਹੈ।ਉਹੀ ਹੈ ਪੰਡਿਤ, ਤੇ, ਉਹ ਗਿਆਨ-ਅਵਸਥਾ ਵਿਚ ਟਿਕਿਆ ਰਹਿੰਦਾ ਹੈ।
 
पंडित लोगह कउ बिउहार ॥
Pandiṯ logah ka▫o bi▫uhār.
It is the business of the scholarly person to join letters.
ਅੱਖਰਾਂ ਨੂੰ ਜੋੜਨਾ ਵਿਦਵਾਨ ਪੁਰਸ਼ਾਂ ਦਾ ਕਿੱਤਾ ਹੈ।
ਕਉ = ਨੂੰ, ਦਾ। ਬਿਉਹਾਰ = ਵਿਹਾਰ, ਰੋਜ਼ੀ ਕਮਾਵਣ ਦਾ ਢੰਗ।ਪਰ ਪੰਡਿਤ ਲੋਕਾਂ ਨੂੰ ਤਾਂ ਇਹ ਵਿਹਾਰ ਲੱਭਾ ਹੋਇਆ ਹੈ (ਕਿ ਅੱਖਰ ਜੋੜ ਕੇ ਹੋਰਨਾਂ ਨੂੰ ਸੁਣਾ ਦੇਂਦੇ ਹਨ),
 
गिआनवंत कउ ततु बीचार ॥
Gi▫ānvanṯ ka▫o ṯaṯ bīcẖār.
The spiritual person contemplates the essence of reality.
ਬ੍ਰਹਿਮ-ਵਿਚਾਰ ਵਾਲਾ ਬੰਦਾ ਅਸਲੀਅਤ ਨੂੰ ਸੋਚਦਾ ਸਮਝਦਾ ਹੈ।
ਤਤੁ = ਅਸਲੀਅਤ।ਗਿਆਨ-ਵਾਨ ਲੋਕਾਂ ਲਈ (ਇਹ ਅੱਖਰ) ਤੱਤ ਦੇ ਵਿਚਾਰਨ ਦਾ ਵਸੀਲਾ ਹਨ।
 
जा कै जीअ जैसी बुधि होई ॥
Jā kai jī▫a jaisī buḏẖ ho▫ī.
According to the wisdom within the mind,
ਜਿਹੋ ਜਿਹੀ ਅਕਲ ਉਸ ਦੇ ਮਨ ਵਿੱਚ ਹੈ,
ਜਾ ਕੇ ਜੀਅ = ਜਿਸ ਮਨੁੱਖ ਦੇ ਜੀ ਵਿਚ, ਜਿਸ ਦੇ ਅੰਦਰ। ਜੈਸੀ ਬੁਧਿ = ਜਿਹੋ ਜਿਹੀ ਅਕਲ।ਜਿਸ ਜੀਵ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ,
 
कहि कबीर जानैगा सोई ॥४५॥
Kahi Kabīr jānaigā so▫ī. ||45||
says Kabeer, so does one come to understand. ||45||
ਕਬੀਰ ਜੀ ਆਖਦੇ ਹਨ, ਉਹੋ ਜਿਹਾ ਹੀ ਉਹ ਸਮਝਦਾ ਹੈ।
ਸੋਈ = ਉਹੀ ਕੁਝ। ਕਹਿ = ਕਹੈ, ਆਖਦਾ ਹੈ ॥੪੫॥ਕਬੀਰ ਆਖਦਾ ਹੈ- ਉਹ (ਇਹਨਾਂ ਅੱਖਰਾਂ ਦੀ ਰਾਹੀਂ ਭੀ) ਉਹੀ ਕੁਝ ਸਮਝੇਗਾ (ਭਾਵ, ਪੁਸਤਕਾਂ ਲਿਖ ਪੜ੍ਹ ਕੇ ਆਤਮਕ ਜੀਵਨ ਦਾ ਜਾਣਨ ਵਾਲਾ ਹੋ ਜਾਣਾ ਜ਼ਰੂਰੀ ਨਹੀਂ ਹੈ) ॥੪੫॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
रागु गउड़ी थितीं कबीर जी कीं ॥
Rāg ga▫oṛī thiṯīʼn Kabīr jī kīʼn.
Raag Gauree, T'hitee ~ The Lunar Days Of Kabeer Jee:
ਰਾਗ ਗਉੜੀ ਤਿਥਾਂ ਕਬੀਰ ਜੀ ਦੀਆਂ।
xxxਰਾਗ ਗਉੜੀ ਵਿੱਚ ਭਗਤ ਕਬੀਰ ਜੀ ਦੀ 'ਥਿਤੀ' (ਚੰਦ੍ਰਮਾ ਦੇ ਚੜ੍ਹਾ-ਉਤਰਾ ਨਾਲ ਸਭੰਧਤ ਦਿਨਾ ਬਾਰੇ) ਬਾਣੀ।
 
सलोकु ॥
Salok.
Shalok:
ਸਲੋਕ।
xxxXXX
 
पंद्रह थितीं सात वार ॥
Panḏrėh thiṯīʼn sāṯ vār.
There are fifteen lunar days, and seven days of the week.
ਪੰਦਰਾਂ ਚੰਦ ਦੇ ਦਿਹਾੜੇ ਅਤੇ ਸਤ ਹਫਤੇ ਦੇ ਦਿਹਾੜੇ ਹਨ।
xxx(ਭਰਮੀ ਲੋਕ ਤਾਂ ਵਰਤ ਆਦਿਕ ਰੱਖ ਕੇ) ਪੰਦ੍ਰਹ ਥਿੱਤਾਂ ਤੇ ਸੱਤ ਵਾਰ (ਮਨਾਉਂਦੇ ਹਨ),
 
कहि कबीर उरवार न पार ॥
Kahi Kabīr urvār na pār.
Says Kabeer, it is neither here nor there.
ਕਬੀਰ ਆਖਦਾ ਹੈ, ਵਾਹਿਗੁਰੂ ਦਾ ਇਹ ਜਾ ਉਹ ਕਿਨਾਰਾ ਨਹੀਂ।
ਕਹਿ = ਕਹੈ, ਆਖਦਾ ਹੈ। ਉਰਵਾਰ ਨ ਪਾਰ = ਜਿਸ ਪ੍ਰਭੂ ਦਾ ਨਾਹ ਉਰਲਾ ਬੰਨਾ ਤੇ ਨਾਹ ਪਾਰਲਾ ਬੰਨਾ ਦਿੱਸਦਾ ਹੈ, ਜੋ ਪਰਮਾਤਮਾ ਬੇਅੰਤ ਹੈ।ਪਰ ਕਬੀਰ (ਇਹਨਾਂ ਥਿੱਤਾਂ ਵਾਰਾਂ ਦੀ ਰਾਹੀਂ ਹਰ ਰੋਜ਼) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਜੋ ਬੇਅੰਤ ਹੈ।
 
साधिक सिध लखै जउ भेउ ॥
Sāḏẖik siḏẖ lakẖai ja▫o bẖe▫o.
When the Siddhas and seekers come to know the Lord's mystery,
ਅਭਿਆਸੀ ਅਤੇ ਪੂਰਨ ਪੁਰਸ਼ ਜਦ ਹਰੀ ਦੇ ਭੇਤ ਨੂੰ ਜਾਣ ਲੈਂਦੇ ਹਨ,
ਸਾਧਿਕ = ਸਿਫ਼ਤਿ-ਸਾਲਾਹ ਦਾ ਸਾਧਨ ਕਰਨ ਵਾਲੇ। ਸਿਧ = ਪੁੱਗੇ ਹੋਏ, ਜੋ ਪ੍ਰਭੂ ਚਰਨਾਂ ਵਿਚ ਜੁੜ ਚੁਕੇ ਹਨ। ਭੇਉ = ਭੇਤ।ਸਿਫ਼ਤਿ-ਸਾਲਾਹ ਦਾ ਸਾਧਨ ਕਰਨ ਵਾਲਾ ਜੋ ਭੀ ਮਨੁੱਖ ਉਸ ਪ੍ਰਭੂ ਦਾ ਭੇਤ ਪਾ ਲੈਂਦਾ ਹੈ (ਭਾਵ, ਡੂੰਘੀ ਸਾਂਝ ਉਸ ਨਾਲ ਬਣਾ ਲੈਂਦਾ ਹੈ)
 
आपे करता आपे देउ ॥१॥
Āpe karṯā āpe ḏe▫o. ||1||
they themselves become the Creator; they themselves become the Divine Lord. ||1||
ਉਹ ਆਪ ਸਿਰਜਣਹਾਰ ਅਤੇ ਆਪੇ ਹੀ ਸੁਆਮੀ ਹੋ ਜਾਂਦੇ ਹਨ।
ਕਰਤਾ = ਕਰਤਾਰ। ਦੇਉ = ਪ੍ਰਕਾਸ਼-ਸਰੂਪ ਪ੍ਰਭੂ। ਆਪੇ = ਆਪ ਹੀ ਆਪ, ਹਰ ਥਾਂ ਵਿਆਪਕ ॥੧॥ਉਸ ਨੂੰ ਪ੍ਰਕਾਸ਼-ਸਰੂਪ ਕਰਤਾਰ ਆਪ ਹੀ ਆਪ ਹਰ ਥਾਂ ਦਿੱਸਦਾ ਹੈ ॥੧॥
 
थितीं ॥
Thiṯīʼn.
T'hitee:
ਤਿੱਥ।
xxxXXX
 
अमावस महि आस निवारहु ॥
Ammāvas mėh ās nivārahu.
On the day of the new moon, give up your hopes.
ਮੱਸਿਆ ਦੇ ਦਿਨ ਆਪਣੀਆਂ ਖਾਹਿਸ਼ਾਂ ਨੂੰ ਛੱਡ ਦੇ।
ਨਿਵਾਰਹੁ = ਦੂਰ ਕਰੋ। ਅੰਮਾਵਸ ਮਹਿ = ਮੱਸਿਆ ਵਾਲੇ ਦਿਨ।ਮੱਸਿਆ ਵਾਲੇ ਦਿਨ (ਵਰਤ-ਇਸ਼ਨਾਨ ਆਦਿਕ ਤੇ ਹੋਰ ਹੋਰ) ਆਸਾਂ ਦੂਰ ਕਰੋ,
 
अंतरजामी रामु समारहु ॥
Anṯarjāmī rām samārahu.
Remember the Lord, the Inner-knower, the Searcher of hearts.
ਤੂੰ ਦਿਲਾਂ ਦੀਆਂ ਜਾਨਣਹਾਰ ਸਾਈਂ ਨੂੰ ਚੇਤੇ ਕਰ।
ਸਮ੍ਹਾਰਹੁ = ਚੇਤੇ ਕਰੋ, ਸਿਮਰੋ।ਘਰ ਘਟ ਦੀ ਜਾਣਨ ਵਾਲੇ ਸਰਬ-ਵਿਆਪਕ ਪਰਮਾਤਮਾ ਨੂੰ ਹਿਰਦੇ ਵਿਚ ਵਸਾਓ।
 
जीवत पावहु मोख दुआर ॥
Jīvaṯ pāvhu mokẖ ḏu▫ār.
You shall attain the Gate of Liberation while yet alive.
ਇਸ ਤਰ੍ਹਾਂ ਜੀਉਂਦੇ ਜੀ ਤੂੰ ਮੁਕਤੀ ਦਾ ਦਰਵਾਜ਼ਾ,
ਮੋਖ = ਮੁਕਤੀ, ਭਰਮਾਂ ਤੋਂ ਖ਼ਲਾਸੀ।(ਤੁਸੀ ਇਹਨਾਂ ਥਿੱਤਾਂ ਨਾਲ ਜੋੜੇ ਹੋਏ ਕਰਮ-ਧਰਮ ਕਰ ਕੇ ਮਰਨ ਪਿਛੋਂ ਕਿਸੇ ਮੁਕਤੀ ਦੀ ਆਸ ਰੱਖਦੇ ਹੋ, ਪਰ ਜੇ ਪਰਮਾਤਮਾ ਦਾ ਸਿਮਰਨ ਕਰੋਗੇ, ਤਾਂ) ਇਸੇ ਜਨਮ ਵਿਚ (ਵਿਕਾਰਾਂ ਦੁੱਖਾਂ ਅਤੇ ਭਰਮਾਂ-ਵਹਿਮਾਂ ਤੋਂ) ਖ਼ਲਾਸੀ ਹਾਸਲ ਕਰ ਲਵੋਗੇ।
 
अनभउ सबदु ततु निजु सार ॥१॥
Anbẖa▫o sabaḏ ṯaṯ nij sār. ||1||
You shall come to know the Shabad, the Word of the Fearless Lord, and the essence of your own inner being. ||1||
ਨਿਡੱਰ ਸਾਹਿਬ ਦਾ ਨਾਮ, ਅਤੇ ਆਪਣੇ ਨਿੱਜ ਦੀ ਅਸਲੀਅਤ ਦੀ ਗਿਆਤ, ਪਰਾਪਤ ਕਰ ਲਵੇਗਾ।
ਅਨਭਉ = {Skt. अनुभव = Direct perception or cognition, knowledge derived from personal observation} ਉਹ ਸੂਝ ਜੋ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਦੇ ਥਾਂ ਸਿੱਧਾ ਪ੍ਰਭੂ-ਚਰਨਾਂ ਵਿਚ ਜੁੜਿਆਂ ਹਾਸਲ ਹੁੰਦੀ ਹੈ। ਸਬਦੁ = ਸਤਿਗੁਰੂ ਦਾ ਸ਼ਬਦ। ਤਤੁ = ਅਸਲਾ। ਨਿਜੁ = ਨਿਰੋਲ ਆਪਣਾ। ਸਾਰੁ = ਸ੍ਰੇਸ਼ਟ। ਨਿਜੁ ਸਾਰੁ ਤਤੁ = ਨਿਰੋਲ ਆਪਣਾ ਸ੍ਰੇਸ਼ਟ ਅਸਲਾ ॥੧॥(ਇਸ ਸਿਮਰਨ ਦੀ ਬਰਕਤ ਨਾਲ) ਤੁਹਾਡਾ ਨਿਰੋਲ ਆਪਣਾ ਸ੍ਰੇਸ਼ਟ ਅਸਲਾ ਮਘ ਪਏਗਾ, ਸਤਿਗੁਰੂ ਦਾ ਸ਼ਬਦ ਅਨੁਭਵੀ ਰੂਪ ਵਿਚ ਫੁਰੇਗਾ ॥੧॥
 
चरन कमल गोबिंद रंगु लागा ॥
Cẖaran kamal gobinḏ rang lāgā.
One who enshrines love for the Lotus Feet of the Lord of the Universe -
ਜੋ ਪ੍ਰਭੂ ਦੇ ਕੰਵਲ ਰੂਪੀ ਚਰਨਾ ਨਾਲ ਪਿਰਹੜੀ ਪਾਉਂਦਾ ਹੈ,
ਰੰਗੁ = ਪਿਆਰ।ਜਿਸ ਮਨੁੱਖ ਦਾ ਪਿਆਰ ਗੋਬਿੰਦ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ,
 
संत प्रसादि भए मन निरमल हरि कीरतन महि अनदिनु जागा ॥१॥ रहाउ ॥
Sanṯ parsāḏ bẖa▫e man nirmal har kīrṯan mėh an▫ḏin jāgā. ||1|| rahā▫o.
by the Grace of the Saints, her mind becomes pure; night and day, she remains awake and aware, singing the Kirtan of the Lord's Praises. ||1||Pause||
ਅਤੇ ਸਾਧੂਆਂ ਦੀ ਦਇਆ ਦੁਆਰਾ ਜਿਸ ਦਾ ਚਿੱਤ ਪਵਿੱਤ੍ਰ ਹੋਇਆ ਹੈ, ਉਹ ਰਾਤ ਤੇ ਦਿਨ ਹਰੀ ਦਾ ਜੱਸ ਗਾਇਨ ਕਰਨ ਵਿੱਚ ਜਾਗਦਾ ਰਹਿੰਦਾ ਹੈ। ਠਹਿਰਾਉ।
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = ਜਾਗਦਾ ਰਹਿੰਦਾ ਹੈ, ਵਿਕਾਰਾਂ ਵਲੋਂ ਸੁਚੇਤ ਰਹਿੰਦਾ ਹੈ ॥੧॥ ਰਹਾਉ ॥ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜ ਕੇ ਉਹ ਮਨੁੱਖ ਵਿਕਾਰਾਂ ਵਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ ॥੧॥ ਰਹਾਉ ॥
 
परिवा प्रीतम करहु बीचार ॥
Parivā parīṯam karahu bīcẖār.
On the first day of the lunar cycle, contemplate the Beloved Lord.
ਏਕਮ ਤਿੱਥ ਦੇ ਦਿਹਾੜੇ ਤੂੰ ਪਿਆਰੇ ਦਾ ਸਿਮਰਨ ਕਰ।
ਪਰਿਵਾ = {Skt. पर्वन् = the day of the new moon} ਏਕਮ ਥਿੱਤ। ਅਘਟ = ਅ-ਘਟ, ਜੋ ਸਰੀਰ-ਰਹਿਤ ਹੈ, ਜੋ ਸਰੀਰਾਂ ਦੀ ਕੈਦ ਵਿਚ ਨਹੀਂ ਹੈ।(ਹੇ ਭਾਈ!) ਉਸ ਪ੍ਰੀਤਮ (ਦੇ ਗੁਣਾਂ) ਦਾ ਵਿਚਾਰ ਕਰੋ (ਉਸ ਪ੍ਰੀਤਮ ਦੀ ਸਿਫ਼ਤਿ-ਸਾਲਾਹ ਕਰੋ,
 
घट महि खेलै अघट अपार ॥
Gẖat mėh kẖelai agẖat apār.
He is playing within the heart; He has no body - He is Infinite.
ਸਰੀਰ-ਰਹਿਤ ਅਤੇ ਬੇਅੰਤ ਸੁਆਮੀ ਦਿਲ ਅੰਦਰ ਖੇਡ ਰਿਹਾ ਹੈ।
ਅਪਾਰ = ਅ-ਪਾਰ, ਬੇਅੰਤ।ਜੋ ਸਰੀਰਾਂ ਦੀ ਕੈਦ ਵਿਚ ਨਹੀਂ ਆਉਂਦਾ, ਬੇਅੰਤ ਹੈ ਅਤੇ (ਫਿਰ ਭੀ) ਹਰੇਕ ਸਰੀਰ ਵਿਚ ਖੇਡ ਰਿਹਾ ਹੈ
 
काल कलपना कदे न खाइ ॥
Kāl kalpanā kaḏe na kẖā▫e.
The pain of death never consumes that person
ਮੌਤ ਦੀ ਪੀੜ ਉਸ ਨੂੰ ਕਦਾਚਿੱਤ ਖੈ ਨਹੀਂ ਕਰਦੀ,
ਕਲਪਨਾ = ਚਿੰਤਾ = ਫਿਕਰ।ਜੋ ਮਨੁੱਖ ਪ੍ਰੀਤਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ) ਉਸ ਨੂੰ ਕਦੇ ਮੌਤ ਦਾ ਡਰ ਨਹੀਂ ਪੁਂਹਦਾ,
 
आदि पुरख महि रहै समाइ ॥२॥
Āḏ purakẖ mėh rahai samā▫e. ||2||
who remains absorbed in the Primal Lord God. ||2||
ਜੋ ਪ੍ਰਿਥਮ ਪੁਰਖ ਅੰਦਰ ਲੀਨ ਰਹਿੰਦਾ ਹੈ।
ਰਹੈ ਸਮਾਇ = ਲੀਨ ਰਹਿੰਦਾ ਹੈ।॥੨॥(ਕਿਉਂਕਿ) ਉਹ ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਵਿਚ ਜੁੜਿਆ ਰਹਿੰਦਾ ਹੈ ॥੨॥
 
दुतीआ दुह करि जानै अंग ॥
Ḏuṯī▫ā ḏuh kar jānai ang.
On the second day of the lunar cycle, know that there are two beings within the fiber of the body.
ਦੂਜੀ ਥਿੱਤ- ਜਾਣ ਲੈ ਕਿ ਸਰੀਰ ਦੇ ਭਾਗ ਅੰਦਰ ਦੋ ਖੇਡ ਰਹੇ ਹਨ।
ਅੰਗ = ਹਿੱਸੇ। ਦੁਹ = ਦੋ।(ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾ ਪ੍ਰਕਿਤੀ ਨਹੀਂ ਹੈ,
 
माइआ ब्रहम रमै सभ संग ॥
Mā▫i▫ā barahm ramai sabẖ sang.
Maya and God are blended with everything.
ਮੋਹਣੀ ਅਤੇ ਵਾਹਿਗੁਰੂ ਹਰ ਸ਼ੈ ਨਾਲ ਅਭੇਦ ਹੋਏ ਹੋਏ ਹਨ।
ਰਮੈ = ਮੌਜੂਦ ਹੈ, ਵਿਆਪਕ ਹੈ।ਉਹ ਇਸ ਸੰਸਾਰ ਦੇ) ਦੋ ਅੰਗ ਸਮਝਦਾ ਹੈ-ਮਾਇਆ ਅਤੇ ਬ੍ਰਹਮ।
 
ना ओहु बढै न घटता जाइ ॥
Nā oh badẖai na gẖatṯā jā▫e.
God does not increase or decrease.
ਸਾਹਿਬ ਨਾਂ ਵਧਦਾ ਹੈ ਅਤੇ ਨਾਂ ਹੀ ਘਟਦਾ ਹੈ,
xxxਬ੍ਰਹਮ (ਇਸ ਮਾਇਆ ਦੇ ਵਿਚ) ਹਰੇਕ ਦੇ ਨਾਲ ਵੱਸ ਰਿਹਾ ਹੈ, ਉਹ ਕਦੇ ਵਧਦਾ ਘਟਦਾ ਨਹੀਂ ਹੈ, ਸਦਾ ਇਕੋ ਜਿਹਾ ਰਹਿੰਦਾ ਹੈ।
 
अकुल निरंजन एकै भाइ ॥३॥
Akul niranjan ekai bẖā▫e. ||3||
He is unknowable and immaculate; He does not change. ||3||
ਉਹ ਅਗਾਧ, ਪਵਿੱਤ੍ਰ ਅਤੇ ਨਾਂ ਬਦਲਣ ਵਾਲਾ।
ਏਕੈ ਭਾਇ = ਇਕ-ਸਾਰ, ਇਕ-ਸਮਾਨ, ਇਕੋ ਜਿਹਾ ॥੩॥ਉਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਉਹ ਨਿਰੰਜਨ ਹੈ (ਭਾਵ, ਇਹ ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ) ॥੩॥
 
त्रितीआ तीने सम करि लिआवै ॥
Ŧariṯī▫ā ṯīne sam kar li▫āvai.
On the third day of the lunar cycle, one who maintains his equilibrium amidst the three modes
ਤੀਜੀ ਤਿੱਥ-ਜੇਕਰ ਆਦਮੀ ਤਿੰਨਾਂ ਹੀ ਦਸ਼ਾਂ ਅੰਦਰ ਸਮ ਤੋਲ ਰਹੇ,
ਸਮ ਕਰਿ = ਸਾਵੇਂ ਕਰ ਕੇ।(ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ) ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਸਾਵੇਂ ਰੱਖਦਾ ਹੈ (ਭਾਵ, ਉਹ ਇਹਨਾਂ ਗੁਣਾਂ ਵਿਚ ਕਦੇ ਨਹੀਂ ਡੋਲਦਾ),
 
आनद मूल परम पदु पावै ॥
Ānaḏ mūl param paḏ pāvai.
finds the source of ecstasy and the highest status.
ਤਾਂ ਉਹ ਪਰਸੰਨਤਾ ਦੀ ਜੜ੍ਹ ਅਤੇ ਮਹਾਨ ਮਰਤਬੇ ਨੂੰ ਪਾ ਲੈਦਾ ਹੈ।
ਪਦੁ = ਦਰਜਾ, ਅਵਸਥਾ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ। ਆਨਦ ਮੂਲ = ਆਨੰਦ ਦਾ ਸੋਮਾ।ਉਹ ਮਨੁੱਖ ਉਸ ਸਭ ਤੋਂ ਉੱਚੀ ਆਤਮਕ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜੋ ਅਨੰਦ ਦਾ ਸੋਮਾ ਹੈ।
 
साधसंगति उपजै बिस्वास ॥
Sāḏẖsangaṯ upjai bisvās.
In the Saadh Sangat, the Company of the Holy, faith wells up.
ਸਤਿ ਸੰਗਤ ਵਿੱਚ ਆਦਮੀ ਅੰਦਰ ਭਰੋਸਾ ਪੈਦਾ ਹੁੰਦਾ ਹੈ।
ਬਿਸ੍ਵਾਸ = ਯਕੀਨ, ਭਰੋਸਾ, ਸ਼ਰਧਾ।ਸਤਸੰਗ ਵਿਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ,
 
बाहरि भीतरि सदा प्रगास ॥४॥
Bāhar bẖīṯar saḏā pargās. ||4||
Outwardly, and deep within, God's Light is always radiant. ||4||
ਹਮੇਸ਼ਾਂ ਹੀ, ਸਾਡੇ ਬਾਹਰ ਤੇ ਅੰਦਰ ਉਸ ਪ੍ਰਭੂ ਦਾ ਪਰਕਾਸ਼ ਹੈ।
ਪ੍ਰਗਾਸ = ਚਾਨਣ, ਪ੍ਰਕਾਸ਼ ॥੪॥ਕਿ ਅੰਦਰ ਬਾਹਰ ਹਰ ਥਾਂ ਸਦਾ ਪ੍ਰਭੂ ਦਾ ਹੀ ਪ੍ਰਕਾਸ਼ ਹੈ ॥੪॥
 
चउथहि चंचल मन कउ गहहु ॥
Cẖa▫othahi cẖancẖal man ka▫o gahhu.
On the fourth day of the lunar cycle, restrain your fickle mind,
ਚੌਥੀ ਥਿੱਤ - ਆਪਣੇ ਚੁਲਬੁਲੇ ਮਨੂਏ ਨੂੰ ਰੋਕ ਕੇ ਰੱਖ,
ਚਉਥਹਿ = ਚੌਥੀ ਥਿੱਤ ਨੂੰ। ਕਉ = ਨੂੰ। ਗਹਹੁ = ਪਕੜ ਰੱਖੋ, ਵੱਸ ਵਿਚ ਲਿਆਓ।ਚੌਥੀ ਥਿੱਤ ਨੂੰ (ਕਿਸੇ ਕਰਮ-ਧਰਮ ਦੇ ਥਾਂ) ਇਸ ਚੰਚਲ ਮਨ ਨੂੰ ਪਕੜ ਕੇ ਰੱਖੋ,
 
काम क्रोध संगि कबहु न बहहु ॥
Kām kroḏẖ sang kabahu na bahhu.
and do not ever associate with sexual desire or anger.
ਅਤੇ ਵਿਸ਼ੇ ਭੋਗ ਤੇ ਗੁੱਸੇ ਨਾਲ ਕਦਾਚਿੱਤ ਊਠਕ ਬੈਠਕ (ਸਾਂਝ) ਨਾਂ ਰੱਖ।
ਸੰਗਿ = ਨਾਲ। ਬਹਹੁ = ਬੈਠੋ।ਕਦੇ ਕਾਮ ਕ੍ਰੋਧ ਦੀ ਸੰਗਤਿ ਵਿਚ ਨਾਹ ਬੈਠੋ।
 
जल थल माहे आपहि आप ॥
Jal thal māhe āpėh āp.
On land and sea, He Himself is in Himself.
ਸਮੁੰਦਰ ਅਤੇ ਧਰਤੀ ਵਿੱਚ ਪ੍ਰਭੂ ਸਾਰਾ ਕੁਛ ਖੁਦ ਹੀ ਹੈ।
ਮਾਹੇ = ਵਿਚ। ਆਪਹਿ ਆਪ = ਆਪ ਹੀ ਆਪ।ਜੋ ਪਰਮਾਤਮਾ ਜਲ ਵਿਚ, ਧਰਤੀ ਉੱਤੇ (ਹਰ ਥਾਂ) ਆਪ ਹੀ ਆਪ ਵਿਆਪਕ ਹੈ,
 
आपै जपहु आपना जाप ॥५॥
Āpai japahu āpnā jāp. ||5||
He Himself meditates and chants His Chant. ||5||
ਉਹ ਖੁਦ ਹੀ ਆਪਣਾ ਸਿਮਰਨ ਕਰਦਾ ਹੈ।
ਆਪੈ = ਉਸ 'ਆਪ' ਵਿਚ, ਉਸ ਦੀ ਜੋਤ ਵਿਚ। ਆਪਨਾ ਜਾਪੁ = ਉਹ ਜਾਪ ਜੋ ਤੁਹਾਡੇ ਕੰਮ ਆਵੇਗਾ ॥੫॥ਉਸ ਦੀ ਜੋਤ ਵਿਚ ਜੁੜ ਕੇ ਉਹ ਜਾਪ ਜਪੋ ਜੋ ਤੁਹਾਡੇ ਕੰਮ ਆਉਣ ਵਾਲਾ ਹੈ ॥੫॥
 
पांचै पंच तत बिसथार ॥
Pāʼncẖai pancẖ ṯaṯ bisthār.
On the fifth day of the lunar cycle, the five elements expand outward.
ਪੰਜਵੀਂ ਥਿੱਤ-ਸੰਸਾਰ ਪੰਜਾਂ ਮੂਲ ਅੰਸ਼ਾਂ ਦਾ ਪਸਾਰਾ ਹੈ।
ਪਾਂਚੈ = ਪੰਜਵੀਂ ਥਿੱਤ ਨੂੰ, ਪੰਚਮੀ ਨੂੰ (ਇਹ ਚੇਤੇ ਰੱਖੋ)। ਬਿਸਥਾਰ = ਪਸਾਰਾ, ਖਿਲਾਰਾ।ਇਹ ਜਗਤ ਪੰਜਾਂ ਤੱਤਾਂ ਤੋਂ (ਇਕ ਖੇਲ ਜਿਹਾ) ਬਣਿਆ ਹੈ,
 
कनिक कामिनी जुग बिउहार ॥
Kanik kāminī jug bi▫uhār.
Men are occupied in the pursuit of gold and women.
ਸੋਨੇ ਅਤੇ ਇਸਤ੍ਰੀ ਦੀ ਤਲਾਸ਼ ਇਸ ਦੇ ਦੋ ਵਿਵਹਾਰ ਹਨ।
ਕਨਿਕ = ਸੋਨਾ, ਧਨ। ਕਾਮਿਨੀ = ਇਸਤ੍ਰੀ। ਜੁਗ = ਦੋਹਾਂ ਵਿਚ। ਬਿਉਹਾਰ = ਵਿਹਾਰ, ਰੁਝੇਵਾਂ।(ਜੋ ਚਾਰ ਦਿਨ ਵਿਚ ਖ਼ਤਮ ਹੋ ਜਾਂਦਾ ਹੈ, ਪਰ ਇਹ ਗੱਲ ਵਿਸਾਰ ਕੇ ਇਹ ਜੀਵ) ਧਨ ਤੇ ਇਸਤ੍ਰੀ ਇਹਨਾਂ ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ।
 
प्रेम सुधा रसु पीवै कोइ ॥
Parem suḏẖā ras pīvai ko▫e.
How rare are those who drink in the pure essence of the Lord's Love.
ਕੋਈ ਵਿਰਲਾ ਪੁਰਸ਼ ਹੀ ਪ੍ਰਭੂ ਦੀ ਪ੍ਰੀਤ ਦਾ ਅੰਮ੍ਰਿਤ ਪਾਨ ਕਰਦਾ ਹੈ।
ਸੁਧਾ = ਅੰਮ੍ਰਿਤ। ਕੋਇ = ਕੋਈ, ਵਿਰਲਾ।ਇਥੇ ਕੋਈ ਵਿਰਲਾ ਮਨੁੱਖ ਹੈ ਜੋ ਪਰਮਾਤਮਾ ਦੇ ਪ੍ਰੇਮ-ਅੰਮ੍ਰਿਤ ਦਾ ਘੁਟ ਪੀਂਦਾ ਹੈ,
 
जरा मरण दुखु फेरि न होइ ॥६॥
Jarā maraṇ ḏukẖ fer na ho▫e. ||6||
They shall never again suffer the pains of old age and death. ||6||
ਉਹ ਮੁੜ ਕੇ ਬੁਢੇਪੇ ਤੇ ਮੌਤ ਦੀ ਤਕਲੀਫ ਨਹੀਂ ਉਠਾਉਂਦਾ।
ਜਰਾ = ਬੁਢੇਪਾ ॥੬॥(ਜੋ ਪੀਂਦਾ ਹੈ ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਵਿਆਪਦਾ ॥੬॥
 
छठि खटु चक्र छहूं दिस धाइ ॥
Cẖẖaṯẖ kẖat cẖakar cẖẖahū▫aʼn ḏis ḏẖā▫e.
On the sixth day of the lunar cycle, the six chakras run in six directions.
ਛੇਵੀ ਥਿੱਤ-ਛਿਆ ਕੁੰਡਲਾਂ ਵਾਲੀ ਦੇਹਿ ਛਿਆਂ ਹੀ ਪਾਸਿਆਂ ਵੱਲ ਭੱਜੀ ਫਿਰਦੀ ਹੈ।
ਛਠਿ = ਛਟ, ਛੇਵੀਂ ਥਿੱਤ। ਖਟੁ ਚਕ੍ਰ = ਪੰਜ ਗਿਆਨ-ਇੰਦਰੇ ਅਤੇ ਛੇਵਾਂ ਮਨ, ਇਹਨਾਂ ਛਿਆਂ ਦਾ ਜੱਥਾ। ਛਹੂੰ ਦਿਸ = ਛੇ ਪਾਸੀਂ, ਚਾਰ-ਤਰਫ਼ਾਂ, ਤੇ ਹੇਠਾਂ ਉਤਾਂਹ; (ਭਾਵ) ਸਾਰੇ ਸੰਸਾਰ ਵਿਚ। ਧਾਇ = ਭਟਕਦਾ ਹੈ।ਮਨੁੱਖ ਦੇ ਪੰਜੇ ਗਿਆਨ-ਇੰਦਰੇ ਅਤੇ ਛੇਵਾਂ ਮਨ-ਇਹ ਸਾਰਾ ਸਾਥ ਸੰਸਾਰ (ਦੇ ਪਦਾਰਥਾਂ ਦੀ ਲਾਲਸਾ) ਵਿਚ ਭਟਕਦਾ ਫਿਰਦਾ ਹੈ।
 
बिनु परचै नही थिरा रहाइ ॥
Bin parcẖai nahī thirā rahā▫e.
Without enlightenment, the body does not remain steady.
ਪ੍ਰਭੂ ਦੇ ਨਾਮ ਸ਼ੁਗਲ ਦੇ ਬਗੈਰ, ਇਹ ਅਸਥਿਰ ਨਹੀਂ ਰਹਿੰਦੀ।
ਬਿਨੁ ਪਰਚੈ = ਪ੍ਰਭੂ ਵਿਚ ਪਤੀਜਣ ਤੋਂ ਬਿਨਾ, ਪ੍ਰਭੂ ਵਿਚ ਜੁੜਨ ਤੋਂ ਬਿਨਾ।ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਿਚ ਨਹੀਂ ਜੁੜਦਾ, ਤਦ ਤਕ ਇਹ ਸਾਰਾ ਸਾਥ (ਇਸ ਭਟਕਣਾ ਵਿਚੋਂ ਹਟ ਕੇ) ਟਿਕਦਾ ਨਹੀਂ।
 
दुबिधा मेटि खिमा गहि रहहु ॥
Ḏubiḏẖā met kẖimā gėh rahhu.
So erase your duality and hold tight to forgiveness,
ਦਵੈਤ-ਭਾਵ ਨੂੰ ਮੇਟ ਦੇ ਅਤੇ ਸਹਿਨ-ਸ਼ੀਲਤਾ ਨੂੰ ਪਕੜ ਰੱਖ।
ਦੁਬਿਧਾ = ਦੁਚਿੱਤਾ-ਪਨ, ਭਟਕਣਾ। ਖਿਮਾ = ਧੀਰਜ, ਜਿਰਾਂਦ। ਗਹਿ ਰਹਹੁ = ਧਾਰਨ ਕਰੋ।ਹੇ ਭਾਈ! ਭਟਕਣਾ ਮਿਟਾ ਕੇ ਜਿਰਾਂਦ ਧਾਰਨ ਕਰੋ ਤੇ ਛੱਡੋ।
 
करम धरम की सूल न सहहु ॥७॥
Karam ḏẖaram kī sūl na sahhu. ||7||
and you will not have to endure the torture of karma or religious rituals. ||7||
ਤੂੰ ਕਰਮ-ਕਾਂਡਾਂ ਅਤੇ ਧਾਰਮਕ ਸੰਸਕਾਰਾਂ ਦੀ ਪੀੜ ਨੂੰ ਨਾਂ ਝੱਲ।
ਸੂਲ = ਦੁੱਖ, ਕਜ਼ੀਆ ॥੭॥ਇਹ ਕਰਮਾਂ ਧਰਮਾਂ ਦਾ ਲੰਮਾ ਟੰਟਾ (ਜਿਸ ਵਿਚੋਂ ਕੁਝ ਭੀ ਹੱਥ ਨਹੀਂ ਆਉਣਾ) ॥੭॥
 
सातैं सति करि बाचा जाणि ॥
Sāṯaiʼn saṯ kar bācẖā jāṇ.
On the seventh day of the lunar cycle, know the Word as True,
ਸਤਵੀ ਤਿੱਥ-ਗੁਰਬਾਣੀ ਨੂੰ ਸੱਚੀ ਕਰਕੇ ਸਮਝ,
ਬਾਚਾ = ਗੁਰੂ ਦੇ ਬਚਨ। ਸਤਿ ਕਰਿ ਜਾਣਿ = ਸੱਚੇ ਸਮਝ, ਪੂਰੀ ਸ਼ਰਧਾ ਧਾਰ।ਹੇ ਭਾਈ! ਸਤਿਗੁਰੂ ਦੀ ਬਾਣੀ ਵਿਚ ਸ਼ਰਧਾ ਧਾਰੋ,"
 
आतम रामु लेहु परवाणि ॥
Āṯam rām leho parvāṇ.
and you shall be accepted by the Lord, the Supreme Soul.
ਅਤੇ ਵਿਆਪਕ ਰੂਹ ਤੈਨੂੰ ਕਬੂਲ ਕਰ ਲਵੇਗੀ।
ਆਤਮ ਰਾਮੁ = ਪਰਮਾਤਮਾ। ਲੇਹੁ ਪਰਵਾਣਿ = ਪ੍ਰੋ ਲਵੋ।(ਇਸ ਬਾਣੀ ਦੀ ਰਾਹੀਂ) ਪਰਮਾਤਮਾ (ਦੇ ਨਾਮ) ਨੂੰ (ਆਪਣੇ ਹਿਰਦੇ ਵਿਚ) ਪ੍ਰੋ ਲਵੋ;
 
छूटै संसा मिटि जाहि दुख ॥
Cẖẖūtai sansā mit jāhi ḏukẖ.
Your doubts shall be eradicated, and your pains eliminated,
ਤੇਰਾ ਵਹਿਮ ਦੂਰ ਹੋ ਜਾਵੇਗਾ ਤੇ ਤਕਲੀਫ ਮਿਟ ਜਾਏਗੀ,
ਛੂਟੈ = ਦੂਰ ਹੋ ਜਾਂਦਾ ਹੈ। ਸੰਸਾ = ਸਹਿਸਾ, ਸਹਿਮ।(ਇਸ ਤਰ੍ਹਾਂ) ਸਹਿਮ ਦੂਰ ਹੋ ਜਾਇਗਾ, ਦੁਖ-ਕਲੇਸ਼ ਮਿਟ ਜਾਣਗੇ, ਉਸ ਸਰੋਵਰ ਵਿਚ ਚੁੱਭੀ ਲਾ ਸਕੋਗੇ,
 
सुंन सरोवरि पावहु सुख ॥८॥
Sunn sarovar pāvhu sukẖ. ||8||
and in the ocean of the celestial void, you shall find peace. ||8||
ਅਤੇ ਤੂੰ ਬੈਕੁੰਠੀ ਸਮੁੰਦਰ ਦੇ ਆਰਾਮ ਨੂੰ ਪਰਾਪਤ ਕਰ ਲਵੇਗਾ।
ਸੁੰਨ = ਸੁੰਞ, ਉਹ ਅਵਸਥਾ ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ। ਸਰੋਵਰਿ = ਸਰੋਵਰ ਵਿਚ ॥੮॥ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ ਅਤੇ ਸੁਖ ਮਾਣੋ ॥੮॥
 
असटमी असट धातु की काइआ ॥
Astamī asat ḏẖāṯ kī kā▫i▫ā.
On the eighth day of the lunar cycle, the body is made of the eight ingredients.
ਅੱਠਵੀ ਤਿੱਥ-ਸਰੀਰ ਅਠਾਂ ਅੰਗਾਂ ਦਾ ਬਣਿਆ ਹੋਇਆ ਹੈ।
ਅਸਟ = ਅੱਠ। ਅਸਟ ਧਾਤੁ = ਅੱਠ ਧਾਤਾਂ (ਰਸ, ਰੁਧਿਰ, ਮਾਸ, ਮੇਧਾ, ਅਸਥੀ, ਮਿੱਝ, ਵੀਰਜ, ਨਾੜੀ)।ਇਹ ਸਰੀਰ (ਲਹੂ ਆਦਿਕ) ਅੱਠ ਧਾਤਾਂ ਦਾ ਬਣਿਆ ਹੋਇਆ ਹੈ,
 
ता महि अकुल महा निधि राइआ ॥
Ŧā mėh akul mahā niḏẖ rā▫i▫ā.
Within it is the Unknowable Lord, the King of the supreme treasure.
ਉਸ ਵਿੱਚ ਪਰਮ ਖ਼ਜ਼ਾਨੇ ਦਾ ਰਾਜਾ ਅਗਾਧ ਸਾਈਂ ਹੈ।
ਅਕੁਲ = ਅਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਮਹਾ ਨਿਧਿ = ਵੱਡਾ ਖ਼ਜ਼ਾਨਾ, ਸਭ ਗੁਰੂ ਦਾ ਖ਼ਜ਼ਾਨਾ।ਇਸ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ ਜੋ ਸਭ ਗੁਣਾਂ ਦਾ ਖ਼ਜ਼ਾਨਾ ਹੈ।
 
गुर गम गिआन बतावै भेद ॥
Gur gam gi▫ān baṯāvai bẖeḏ.
The Guru, who knows this spiritual wisdom, reveals the secret of this mystery.
ਬ੍ਰਹਿਮ ਗਿਆਤ ਨੂੰ ਪੁੱਜਿਆ ਹੋਇਆ ਗੁਰੂ ਇਸ ਭੇਤ ਨੂੰ ਦੱਸਦਾ ਹੈ।
ਗੁਰ ਗਮ ਗਿਆਨ = ਪਹੁੰਚ ਵਾਲੇ ਗੁਰੂ ਦਾ ਗਿਆਨ।ਜਿਸ ਮਨੁੱਖ ਨੂੰ ਪਹੁੰਚ ਵਾਲੇ ਗੁਰੂ ਦਾ ਗਿਆਨ ਇਹ ਭੇਦ (ਕਿ ਸਰੀਰ ਦੇ ਵਿੱਚ ਹੀ ਹੈ ਪ੍ਰਭੂ) ਦੱਸਦਾ ਹੈ,
 
उलटा रहै अभंग अछेद ॥९॥
Ultā rahai abẖang acẖẖeḏ. ||9||
Turning away from the world, He abides in the Unbreakable and Impenetrable Lord. ||9||
ਸੰਸਾਰ ਵਲੋਂ ਮੋੜਾ ਪਾ ਕੇ ਇਨਸਾਨ ਅਟੁੱਟ ਅਤੇ ਅਬੇਧ ਸੁਆਮੀ ਅੰਦਰ ਵਸਦਾ ਹੈ।
ਉਲਟਾ = ਦੇਹ ਅੱਧਿਆਸ ਵਲੋਂ ਪਰਤ ਕੇ, ਸਰੀਰਕ ਮੋਹ ਛੱਡ ਕੇ। ਅਭੰਗ = ਅ-ਭੰਗ, ਅਬਿਨਾਸ਼ੀ। ਅਛੇਦ = ਅ-ਛੇਦ, ਜੋ ਵਿੰਨਿ੍ਹਆ ਨਾਹ ਜਾ ਸਕੇ ॥੯॥ਉਹ ਸਰੀਰਕ ਮੋਹ ਵਲੋਂ ਪਰਤ ਕੇ ਅਬਿਨਾਸ਼ੀ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੯॥
 
नउमी नवै दुआर कउ साधि ॥
Na▫umī navai ḏu▫ār ka▫o sāḏẖ.
On the ninth day of the lunar cycle, discipline the nine gates of the body.
ਨੌਵੀ ਥਿੱਤ-ਤੂੰ ਆਪਣੇ ਨਵਾਂ ਹੀ ਦਰਵਾਜਿਆਂ ਨੂੰ ਕਾਬੂ ਵਿੱਚ ਰੱਖ।
ਸਾਧਿ = (ਰਾਖਹੁ) ਸਾਧਿ, ਵੱਸ ਵਿਚ ਰੱਖੋ।(ਹੇ ਭਾਈ!) ਸਾਰੇ ਸਰੀਰਕ ਇੰਦ੍ਰਿਆਂ ਨੂੰ ਕਾਬੂ ਵਿਚ ਰੱਖੋ,
 
बहती मनसा राखहु बांधि ॥
Bahṯī mansā rākẖo bāʼnḏẖ.
Keep your pulsating desires restrained.
ਆਪਣੀਆਂ ਵਗਦੀਆਂ ਹੋਈਆਂ ਖ਼ਾਹਿਸ਼ਾਂ ਨੂੰ ਬੰਨ੍ਹ ਕੇ ਰੱਖ।
ਬਹਤੀ ਮਨਸਾ = ਚੱਲਦੇ ਫੁਰਨੇ। ਬਾਂਧਿ = ਰੋਕ ਕੇ।ਇਹਨਾਂ ਤੋਂ ਉੱਠਦੇ ਫੁਰਨਿਆਂ ਨੂੰ ਰੋਕੋ,
 
लोभ मोह सभ बीसरि जाहु ॥
Lobẖ moh sabẖ bīsar jāhu.
Forget all your greed and emotional attachment;
ਸਾਰੇ ਲਾਲਚ ਅਤੇ ਸੰਸਾਰੀ ਲਗਨਾਂ ਭੁਲਾ ਦੇ,
xxxਲੋਭ ਮੋਹ ਆਦਿਕ ਸਾਰੇ ਵਿਕਾਰ ਭੁਲਾ ਦਿਉ।
 
जुगु जुगु जीवहु अमर फल खाहु ॥१०॥
Jug jug jīvhu amar fal kẖāhu. ||10||
you shall live throughout the ages, eating the fruit of immortality. ||10||
ਅਤੇ ਤੂੰ ਸਦੀਵੀ ਸਥਿਰ ਕਰਨ ਵਾਲਾ ਫਲ ਖਾ ਲਵੇਗਾ ਅਤੇ ਸਾਰਿਆਂ ਯੁਗਾਂ ਅੰਦਰ ਜੀਊਦਾ ਰਹੇਗਾ।
ਜੁਗੁ ਜੁਗੁ = ਸਦਾ ਹੀ। ਅਮਰ = ਅ-ਮਰ, ਕਦੇ ਨਾਹ ਮੁੱਕਣ ਵਾਲਾ ॥੧੦॥(ਇਸ ਮਿਹਨਤ ਦਾ) ਐਸਾ ਫਲ ਮਿਲੇਗਾ ਜੋ ਕਦੇ ਨਹੀਂ ਮੁੱਕੇਗਾ, ਐਸਾ ਸੁੰਦਰ ਜੀਵਨ ਜੀਵੋਗੇ ਜੋ ਸਦਾ ਕਾਇਮ ਰਹੇਗਾ ॥੧੦॥