Sri Guru Granth Sahib Ji

Ang: / 1430

Your last visited Ang:

मै राम नाम धनु लादिआ बिखु लादी संसारि ॥२॥
Mai rām nām ḏẖan lāḏi▫ā bikẖ lāḏī sansār. ||2||
I have loaded the Wealth of the Lord's Name; the world has loaded poison. ||2||
ਮੈਂ ਸੁਆਮੀ ਦੇ ਨਾਮ ਦਾ ਪਦਾਰਥ ਲੱਦਿਆ ਹੈ ਅਤੇ ਦੁਨੀਆਂ ਨੇ ਜ਼ਹਿਰ ਬਾਰ ਕੀਤੀ ਹੈ।
ਬਿਖੁ = ਜ਼ਹਿਰ, ਆਤਮਕ ਜੀਵਨ ਨੂੰ ਮਾਰ ਦੇਣ ਵਾਲੀ ਵਸਤ। ਸੰਸਾਰਿ = ਸੰਸਾਰ ਨੇ, ਦੁਨੀਆ-ਦਾਰਾਂ ਨੇ ॥੨॥(ਪ੍ਰਭੂ ਦੀ ਮਿਹਰ ਨਾਲ) ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ, ਪਰ ਸੰਸਾਰ ਨੇ (ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਵਪਾਰ ਕੀਤਾ ਹੈ ॥੨॥
 
उरवार पार के दानीआ लिखि लेहु आल पतालु ॥
Urvār pār ke ḏānī▫ā likẖ leho āl paṯāl.
O you who know this world and the world beyond: write whatever nonsense you please about me.
ਹੇ ਤੁਸੀਂ ਲੋਕ ਤੇ ਪ੍ਰਲੋਕ ਦੇ ਜਾਨਣ ਵਾਲਿਓ! ਮੇਰੇ ਮੁਤੱਲਕ ਜੋ ਊਲ-ਜਲੂਲ ਤੁਹਾਨੂੰ ਚੰਗਾ ਲੱਗਦਾ ਹੈ, ਲਿਖ ਲਓ।
ਦਾਨੀਆ = ਜਾਣਨ ਵਾਲਿਓ! ਉਰਵਾਰ ਪਾਰ ਕੇ ਦਾਨੀਆ = ਉਰਲੇ ਤੇ ਪਾਰਲੇ ਪਾਸੇ ਦੀਆਂ ਜਾਣਨ ਵਾਲਿਓ! ਜੀਵਾਂ ਦੇ ਲੋਕ ਪਰਲੋਕ ਵਿਚ ਕੀਤੇ ਕੰਮਾਂ ਨੂੰ ਜਾਣਨ ਵਾਲਿਓ! ਆਲ ਪਤਾਲੁ = ਊਲ ਜਲੂਲ, ਮਨ-ਮਰਜ਼ੀ ਦੀਆਂ ਗੱਲਾਂ।ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ ਹੇ ਚਿਤ੍ਰਗੁਪਤੋ! (ਮੇਰੇ ਬਾਰੇ) ਜੋ ਤੁਹਾਡਾ ਜੀਅ ਕਰੇ ਲਿਖ ਲੈਣਾ (ਭਾਵ, ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿਚੋਂ ਕੋਈ ਗੱਲ ਤੁਹਾਨੂੰ ਲੱਭਣੀ ਹੀ ਨਹੀਂ)
 
मोहि जम डंडु न लागई तजीले सरब जंजाल ॥३॥
Mohi jam dand na lāg▫ī ṯajīle sarab janjāl. ||3||
The club of the Messenger of Death shall not strike me, since I have cast off all entanglements. ||3||
ਮੌਤ ਦੇ ਦੂਤ ਦਾ ਡੰਡਾ ਮੈਨੂੰ ਨਹੀਂ ਲੱਗੇਗਾ, ਕਿਉਂਕਿ ਮੈਂ ਸਾਰੇ ਪੁਆੜੇ ਛੋੜ ਦਿਤੇ ਹਨ।
ਮੋਹਿ = ਮੈਨੂੰ। ਡੰਡੁ = ਡੰਨ। ਤਜੀਲੇ = ਛੱਡ ਦਿੱਤੇ ਹਨ ॥੩॥(ਕਿਉਂਕਿ ਪ੍ਰਭੂ ਦੀ ਕ੍ਰਿਪਾ ਨਾਲ) ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਹੀਏਂ ਮੈਨੂੰ ਜਮ ਦਾ ਡੰਨ ਲੱਗਣਾ ਹੀ ਨਹੀਂ ॥੩॥
 
जैसा रंगु कसु्मभ का तैसा इहु संसारु ॥
Jaisā rang kasumbẖ kā ṯaisā ih sansār.
Love of this world is like the pale, temporary color of the safflower.
ਜਿਹੋ ਜਿਹੀ ਉਡਪੁਡ ਜਾਣ ਵਾਲੀ ਭਾਅ ਹੈ ਕਸੁੰਭੇ ਦੇ ਫੁੱਲ ਦੀ ਉਹੋਂ ਜਿਹੀ ਹੈ ਇਹ ਦੁਨੀਆਂ।
xxx(ਜਿਉਂ ਜਿਉਂ ਮੈਂ ਰਾਮ ਨਾਮ ਦਾ ਵਣਜ ਕਰ ਰਿਹਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ) ਇਹ ਜਗਤ ਇਉਂ ਹੈ ਜਿਵੇਂ ਕਸੁੰਭੇ ਦਾ ਰੰਗ,
 
मेरे रमईए रंगु मजीठ का कहु रविदास चमार ॥४॥१॥
Mere ram▫ī▫e rang majīṯẖ kā kaho Raviḏās cẖamār. ||4||1||
The color of my Lord's Love, however, is permanent, like the dye of the madder plant. So says Ravi Daas, the tanner. ||4||1||
ਪਰ ਮੇਰੇ ਵਿਆਪਕ ਵਾਹਿਗੁਰੂ ਦੀ ਰੰਗਤ ਮਜੀਠੜ ਦੀ ਮੁਸਤਕਿਲ ਭਾਅ ਵਰਗੀ ਹੈ। ਆਖਦਾ ਹੈ ਰਵਿਦਾਸ ਜੁੱਤੀ ਗੰਢਣ ਵਾਲਾ।
ਰਮਈਏ ਰੰਗੁ = ਸੋਹਣੇ ਰਾਮ (ਦੇ ਨਾਮ) ਦਾ ਰੰਗ। ਮਜੀਨ ਰੰਗੁ = ਮਜੀਠ ਦਾ ਰੰਗ, ਪੱਕਾ ਰੰਗ ਜਿਵੇਂ ਮਜੀਠ ਦਾ ਰੰਗ ਹੁੰਦਾ ਹੈ, ਕਦੇ ਨਾਹ ਉਤਰਨ ਵਾਲਾ ਰੰਗ ॥੪॥੧॥ਤੇ, ਹੇ ਚਮਾਰ ਰਵਿਦਾਸ! ਆਖ-ਮੇਰੇ ਪਿਆਰੇ ਰਾਮ ਦਾ ਨਾਮ-ਰੰਗ ਇਉਂ ਹੈ ਜਿਵੇਂ ਮਜੀਠ ਦਾ ਰੰਗ ॥੪॥੧॥
 
गउड़ी पूरबी रविदास जीउ
Ga▫oṛī pūrbī Raviḏās jī▫o
Gauree Poorbee, Ravi Daas Jee:
ਗਉੜੀ ਪੂਰਬੀ ਰਵਿਦਾਸ ਜੀ।
xxxਰਾਗ ਗਉੜੀ-ਪੂਰਬੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
कूपु भरिओ जैसे दादिरा कछु देसु बिदेसु न बूझ ॥
Kūp bẖari▫o jaise ḏāḏirā kacẖẖ ḏes biḏes na būjẖ.
The frog in the deep well knows nothing of its own country or other lands;
ਜਿਸ ਤਰ੍ਹਾਂ ਪਾਣੀ ਨਾਲ ਭਰੇ ਖੂਹ ਦੇ ਡੱਡੂ ਨੂੰ ਆਪਣੇ ਵਤਨ ਅਤੇ ਪਰਾਏ ਵਤਨ ਦਾ ਕੁਝ ਭੀ ਪਤਾ ਨਹੀਂ।
ਕੂਪੁ = ਖੂਹ। ਦਾਦਿਰਾ = ਡੱਡੂ। ਬਿਦੇਸੁ = ਪਰਦੇਸ। ਬੂਝ = ਸਮਝ, ਵਾਕਫ਼ੀਅਤ।ਜਿਵੇਂ (ਕੋਈ) ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ, (ਉਹਨਾਂ ਡੱਡੂਆਂ ਨੂੰ) ਕੋਈ ਵਾਕਫ਼ੀ ਨਹੀਂ ਹੁੰਦੀ (ਕਿ ਇਸ ਖੂਹ ਤੋਂ ਬਾਹਰ ਕੋਈ ਹੋਰ) ਦੇਸ ਪਰਦੇਸ ਭੀ ਹੈ;
 
ऐसे मेरा मनु बिखिआ बिमोहिआ कछु आरा पारु न सूझ ॥१॥
Aise merā man bikẖi▫ā bimohi▫ā kacẖẖ ārā pār na sūjẖ. ||1||
just so, my mind, infatuated with corruption, understands nothing about this world or the next. ||1||
ਇਸੇ ਤਰ੍ਹਾਂ ਪਾਪ ਦੀ ਗੁਮਰਾਹ ਕੀਤੀ ਹੋਈ ਮੇਰੀ ਆਤਮਾ ਨੂੰ ਇਸ ਲੋਕ ਅਤੇ ਪਰਲੋਕ ਦਾ ਕੁਝ ਭੀ ਖਿਆਲ ਨਹੀਂ!
ਐਸੇ = ਇਸੇ ਤਰ੍ਹਾਂ। ਬਿਖਿਆ = ਮਾਇਆ। ਬਿਮੋਹਿਆ = ਚੰਗੀ ਤਰ੍ਹਾਂ ਮੋਹਿਆ ਹੋਇਆ। ਆਰਾ ਪਾਰੁ = ਉਰਲਾ ਤੇ ਪਾਰਲਾ ਬੰਨਾ। ਨ ਸੂਝ = ਨਹੀਂ ਸੁੱਝਦਾ ॥੧॥ਤਿਵੇਂ ਮੇਰਾ ਮਨ ਮਾਇਆ (ਦੇ ਖੂਹ) ਵਿਚ ਇਤਨਾ ਚੰਗੀ ਤਰ੍ਹਾਂ ਫਸਿਆ ਹੋਇਆ ਹੈ ਕਿ ਇਸ ਨੂੰ (ਮਾਇਆ ਦੇ ਖੂਹ ਵਿਚੋਂ ਨਿਕਲਣ ਲਈ) ਕੋਈ ਉਰਲਾ ਪਾਰਲਾ ਬੰਨਾ ਨਹੀਂ ਸੁੱਝਦਾ ॥੧॥
 
सगल भवन के नाइका इकु छिनु दरसु दिखाइ जी ॥१॥ रहाउ ॥
Sagal bẖavan ke nā▫ikā ik cẖẖin ḏaras ḏikẖā▫e jī. ||1|| rahā▫o.
O Lord of all worlds: reveal to me, even for an instant, the Blessed Vision of Your Darshan. ||1||Pause||
ਹੇ ਸਾਰਿਆਂ ਜਹਾਨਾਂ ਦਿਆਂ ਮਾਲਕਾ! ਮੈਨੂੰ ਇਕ ਮੁਹਤ ਲਈ ਆਪਣਾ ਦਰਸ਼ਨ ਵਿਖਾਲ। ਠਹਿਰਾਉ।
ਨਾਇਕਾ = ਹੇ ਮਾਲਕਾ! ਦਰਸੁ = ਦੀਦਾਰ ॥੧॥ ਰਹਾਉ ॥ਹੇ ਸਾਰੇ ਭਵਨਾਂ ਦੇ ਸਰਦਾਰ! ਮੈਨੂੰ ਇਕ ਖਿਨ ਭਰ ਲਈ (ਹੀ) ਦੀਦਾਰ ਦੇਹ ॥੧॥ ਰਹਾਉ ॥
 
मलिन भई मति माधवा तेरी गति लखी न जाइ ॥
Malin bẖa▫ī maṯ māḏẖvā ṯerī gaṯ lakẖī na jā▫e.
My intellect is polluted; I cannot understand Your state, O Lord.
ਮੇਰੀ ਸਮਝ ਮਲੀਨ ਹੋ ਗਈ ਹੈ ਅਤੇ ਮੈਂ ਤੇਰੀ ਦਸ਼ਾ ਨੂੰ ਨਹੀਂ ਸਮਝ ਸਕਦਾ, ਹੇ ਪ੍ਰਕਾਸ਼ ਦੇ ਪ੍ਰਭੂ!
ਮਲਿਨ = ਮਲੀਨ, ਮੈਲੀ। ਮਤਿ = ਅਕਲ। ਮਾਧਵਾ = ਹੇ ਪ੍ਰਭੂ! ਗਤਿ = ਹਾਲਤ। ਲਖੀ ਨ ਜਾਇ = ਪਛਾਣੀ ਨਹੀਂ ਜਾ ਸਕਦੀ।ਹੇ ਪ੍ਰਭੂ! ਮੇਰੀ ਅਕਲ (ਵਿਕਾਰਾਂ ਨਾਲ) ਮੈਲੀ ਹੋਈ ਪਈ ਹੈ, (ਇਸ ਵਾਸਤੇ) ਮੈਨੂੰ ਤੇਰੀ ਗਤੀ ਦੀ ਪਛਾਣ ਨਹੀਂ ਆਉਂਦੀ (ਭਾਵ, ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈਂ)।
 
करहु क्रिपा भ्रमु चूकई मै सुमति देहु समझाइ ॥२॥
Karahu kirpā bẖaram cẖūk▫ī mai sumaṯ ḏeh samjẖā▫e. ||2||
Take pity on me, dispel my doubts, and teach me true wisdom. ||2||
ਮੇਰੇ ਉਤੇ ਤਰਸ ਕਰ, ਤਾਂ ਜੋ ਮੇਰਾ ਵਹਿਮ ਦੂਰ ਹੋ ਜਾਵੇ ਅਤੇ ਮੈਨੂੰ ਸਰੇਸ਼ਟ ਸਮਝ ਦਰਸਾ ਦੇ।
ਭ੍ਰਮੁ = ਭਟਕਣਾ। ਚੂਕਈ = ਮੁੱਕ ਜਾਏ। ਮੈ = ਮੈਨੂੰ ॥੨॥ਹੇ ਪ੍ਰਭੂ! ਮੇਹਰ ਕਰ, ਮੈਨੂੰ ਸੁਚੱਜੀ ਮੱਤ ਸਮਝਾ, (ਤਾਕਿ) ਮੇਰੀ ਭਟਕਣਾ ਮੁੱਕ ਜਾਏ ॥੨॥
 
जोगीसर पावहि नही तुअ गुण कथनु अपार ॥
Jogīsar pāvahi nahī ṯu▫a guṇ kathan apār.
Even the great Yogis cannot describe Your Glorious Virtues; they are beyond words.
ਵੱਡੇ ਯੋਗੀ ਤੇਰੀਆਂ ਸਰੇਸ਼ਟਤਾਈਆਂ ਨੂੰ ਬਿਆਨ ਨਹੀਂ ਕਰ ਸਕਦੇ ਜੋ ਕਥਨ ਕਹਿਣ ਤੋਂ ਪਰੇ ਹਨ।
ਜੋਗੀਸਰ = ਜੋਗੀ-ਈਸਰ, ਵੱਡੇ ਵੱਡੇ ਜੋਗੀ। ਕਥਨੁ ਨਹੀ ਪਾਵਹਿ = ਅੰਤ ਨਹੀਂ ਪਾ ਸਕਦੇ।(ਹੇ ਪ੍ਰਭੂ!) ਵੱਡੇ ਵੱਡੇ ਜੋਗੀ (ਭੀ) ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ,
 
प्रेम भगति कै कारणै कहु रविदास चमार ॥३॥१॥
Parem bẖagaṯ kai kārṇai kaho Raviḏās cẖamār. ||3||1||
I am dedicated to Your loving devotional worship, says Ravi Daas the tanner. ||3||1||
ਰਵਿਦਾਸ ਚਮਾਰ ਤੇਰੀ ਪ੍ਰੀਤ ਤੇ ਅਨੁਰਾਗੀ ਸੇਵਾ ਦੇ ਲਈ ਪ੍ਰਾਰਥਨਾ ਕਰਦਾ ਹੈ।
ਕੈ ਕਾਰਣੈ = ਦੀ ਖ਼ਾਤਰ। ਪ੍ਰੇਮ ਕੈ ਕਾਰਣੈ = ਪ੍ਰੇਮ (ਦੀ ਦਾਤਿ) ਹਾਸਲ ਕਰਨ ਲਈ। ਕਹੁ = ਆਖ। ਗੁਣ ਕਹੁ = ਗੁਣ ਬਿਆਨ ਕਰ, ਸਿਫ਼ਤਿ-ਸਾਲਾਹ ਕਰ। ਤੁਅ = ਤੇਰੇ ॥੩॥੧॥(ਪਰ) ਹੇ ਰਵਿਦਾਸ ਚਮਾਰ! ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਤਾਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤਿ ਮਿਲ ਸਕੇ ॥੩॥੧॥
 
ਗਉੜੀ ਬੈਰਾਗਣ
गउड़ी बैरागणि
Ga▫oṛī bairāgaṇ
Gauree Bairaagan:
ਗਉੜੀ ਬੈਰਾਗਣ।
xxxਰਾਗ ਗਉੜੀ-ਬੈਰਾਗਣਿ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सतजुगि सतु तेता जगी दुआपरि पूजाचार ॥
Saṯjug saṯ ṯeṯā jagī ḏu▫āpar pūjācẖār.
In the Golden Age of Sat Yuga, was Truth; in the Silver Age of Trayta Yuga, charitable feasts; in the Brass Age of Dwaapar Yuga, there was worship.
ਸਤਿਯੁਗ ਵਿੱਚ ਸੱਚ ਸੀ, ਤਰੇਤੇ ਵਿੱਚ ਕੁਰਬਾਨੀ ਵਾਲੇ ਯੱਗ ਅਤੇ ਦੁਆਪਰ ਵਿੱਚ ਸਰੇਸ਼ਟ ਉਪਾਸ਼ਨਾ ਦਾ ਕਰਨਾ।
ਸਤਜੁਗਿ = ਸਤਜੁਗ ਵਿਚ। ਸਤੁ = ਦਾਨ, ਸ਼ਾਸਤ੍ਰਾਂ ਦੀ ਵਿਧੀ ਅਨੁਸਾਰ ਕੀਤੇ ਹੋਏ ਦਾਨ ਆਦਿਕ ਕਰਮ। ਤੇਤਾ ਜਗੀ = ਤ੍ਰੇਤਾ ਜੁਗ ਜੁੱਗਾਂ ਵਿਚ (ਪ੍ਰਵਿਰਤ ਹੈ)। ਦੁਆਪਰਿ = ਦੁਆਪਰ ਵਿਚ। ਪੂਜਾਚਾਰ = ਪੂਜਾ ਆਚਾਰ, ਦੇਵਤਿਆਂ ਦੀ ਪੂਜਾ ਆਦਿਕ ਕਰਮ।(ਹੇ ਪੰਡਿਤ ਜੀ! ਤੁਸੀ ਆਖਦੇ ਹੋ ਕਿ ਹਰੇਕ ਜੁਗ ਵਿਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ, ਇਸ ਅਨੁਸਾਰ) ਸਤਜੁਗ ਵਿਚ ਦਾਨ ਆਦਿਕ ਪ੍ਰਧਾਨ ਸੀ, ਤ੍ਰੇਤਾ ਜੁਗ ਜੱਗਾਂ ਵਿਚ ਪ੍ਰਵਿਰਤ ਰਿਹਾ, ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ;
 
तीनौ जुग तीनौ दिड़े कलि केवल नाम अधार ॥१॥
Ŧīnou jug ṯīnou ḏiṛe kal keval nām aḏẖār. ||1||
In those three ages, people held to these three ways. But in the Iron Age of Kali Yuga, the Name of the Lord is your only Support. ||1||
ਤਿਨਾਂ ਯੁਗਾਂ ਅੰਦਰ ਬੰਦਿਆਂ ਨੇ ਇਨ੍ਹਾਂ ਤਿੰਨਾਂ ਨੂੰ ਪਕੜਿਆਂ ਹੋਇਆ ਸੀ। ਕਲਿਜੁਗ ਵਿੱਚ ਸਿਰਫ ਨਾਮ ਦਾ ਹੀ ਆਸਰਾ ਹੈ।
ਦਿੜੇ = ਦ੍ਰਿੜ੍ਹ ਕਰ ਰਹੇ ਹਨ, ਪਕਿਆਈ ਕਰ ਰਹੇ ਹਨ, ਜ਼ੋਰ ਦੇ ਰਹੇ ਹਨ। ਨਾਮ ਅਧਾਰ = (ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਅਵਤਾਰ ਦੇ) ਨਾਮ ਦਾ ਆਸਰਾ, ਸ੍ਰੀ ਰਾਮ ਚੰਦਰ ਅਤੇ ਕ੍ਰਿਸ਼ਨ ਜੀ ਦੀ ਮੂਰਤੀ ਵਿਚ ਸੁਰਤਿ ਜੋੜ ਕੇ ਉਹਨਾਂ ਦੇ ਨਾਮ ਦਾ ਜਾਪ ॥੧॥(ਇਸ ਤਰ੍ਹਾਂ ਤੁਸੀ ਆਖਦੇ ਹੋ ਕਿ) ਤਿੰਨੇ ਜੁਗ ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ; ਤੇ ਹੁਣ ਕਲਜੁਗ ਵਿਚ ਸਿਰਫ਼ (ਰਾਮ) ਨਾਮ ਦਾ ਆਸਰਾ ਹੈ ॥੧॥
 
पारु कैसे पाइबो रे ॥
Pār kaise pā▫ibo re.
How can I swim across?
ਮੈਂ ਕਿਸ ਤਰ੍ਹਾਂ ਬੰਨੇ ਲੱਗਾਗਾਂ?
ਪਾਰੁ = ਸੰਸਾਰ-ਸਮੁੰਦਰ ਦਾ ਪਾਰਲਾ ਕੰਢਾ। ਪਾਇਬੋ = ਪਾਉਗੇ। ਰੇ = ਹੇ ਭਾਈ! ਹੇ ਪੰਡਿਤ!ਪਰ, ਹੇ ਪੰਡਿਤ! (ਇਹਨਾਂ ਜੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ, ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਕਿਵੇਂ ਲੱਭੋਗੇ?
 
मो सउ कोऊ न कहै समझाइ ॥
Mo sa▫o ko▫ū na kahai samjẖā▫e.
No one has explained to me,
ਮੈਨੂੰ ਕੋਈ ਜਣਾ ਇਸ ਨੂੰ ਦਰਸਾਉਂਦਾ ਤੇ ਨਿਸਚਿਤ ਨਹੀਂ ਕਰਾਉਂਦਾ,
ਮੋ ਸਉ = ਮੈਨੂੰ। ਕੋਊ = ਇਹਨਾਂ ਕਰਮ-ਕਾਂਡੀ ਪੰਡਿਤਾਂ ਵਿਚੋਂ ਕੋਈ ਭੀ।(ਤੁਹਾਡੇ ਵਿਚੋਂ) ਕੋਈ ਭੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ,
 
जा ते आवा गवनु बिलाइ ॥१॥ रहाउ ॥
Jā ṯe āvā gavan bilā▫e. ||1|| rahā▫o.
so that I might understand how I can escape reincarnation. ||1||Pause||
ਜਿਸ ਦੁਆਰਾ ਮੇਰਾ ਆਉਣਾ ਤੇ ਜਾਣਾ ਮੁੱਕ ਜਾਵੇ। ਠਹਿਰਾਉ।
ਆਵਾਗਵਨੁ = ਜੰਮਣਾ ਮਰਨਾ, ਜਨਮ ਮਰਨ ਦਾ ਗੇੜ। ਬਿਲਾਇ = ਦੂਰ ਹੋ ਜਾਏ ॥੧॥ ਰਹਾਉ ॥ਜਿਸ ਦੀ ਸਹਾਇਤਾ ਨਾਲ (ਮਨੁੱਖ ਦਾ) ਜਨਮ ਮਰਨ ਦਾ ਗੇੜ ਮੁੱਕ ਸਕੇ ॥੧॥ ਰਹਾਉ ॥
 
बहु बिधि धरम निरूपीऐ करता दीसै सभ लोइ ॥
Baho biḏẖ ḏẖaram nirūpī▫ai karṯā ḏīsai sabẖ lo▫e.
So many forms of religion have been described; the whole world is practicing them.
ਮਜ਼ਹਬ ਦੇ ਅਨੇਕਾ ਸਰੂਪ ਬਿਆਨ ਕੀਤੇ ਜਾਂਦੇ ਹਨ ਅਤੇ ਸਾਰਾ ਜਹਾਨ ਉਨ੍ਹਾਂ ਉਤੇ ਚਲਦਾ ਦਿਸਦਾ ਹੈ।
ਬਹੁ ਬਿਧਿ = ਕਈ ਤਰੀਕਿਆਂ ਨਾਲ। ਬਿਧਿ = ਵਿਧੀ, ਤਰੀਕਾ। ਧਰਮ = ਸ਼ਾਸਤ੍ਰਾਂ ਅਨੁਸਾਰ ਦੱਸੇ ਹੋਏ ਹਰੇਕ ਵਰਨ ਆਸ਼ਰਮ ਦੇ ਵੱਖ ਵੱਖ ਕਰਤੱਬ। ਨਿਰੂਪੀਐ = ਮਿਥੇ ਗਏ ਹਨ, ਹੱਦ-ਬੰਦੀ ਕੀਤੀ ਗਈ ਹੈ। ਸਭ ਲੋਇ = ਸਾਰਾ ਜਗਤ। ਕਰਤਾ ਦੀਸੈ = ਉਹਨਾਂ ਧਾਰਮਿਕ ਰਸਮਾਂ ਨੂੰ ਕਰਦਾ ਦਿੱਸ ਰਿਹਾ ਹੈ।(ਸ਼ਾਸਤ੍ਰਾਂ ਅਨੁਸਾਰ) ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤੱਬਾਂ ਦੀ ਹੱਦ-ਬੰਦੀ ਕੀਤੀ ਗਈ ਹੈ; (ਇਹਨਾਂ ਸ਼ਾਸਤ੍ਰਾਂ ਨੂੰ ਮੰਨਣ ਵਾਲਾ) ਸਾਰਾ ਜਗਤ ਇਹੀ ਮਿਥੇ ਹੋਏ ਕਰਮ-ਧਰਮ ਕਰਦਾ ਦਿੱਸ ਰਿਹਾ ਹੈ।
 
कवन करम ते छूटीऐ जिह साधे सभ सिधि होइ ॥२॥
Kavan karam ṯe cẖẖūtī▫ai jih sāḏẖe sabẖ siḏẖ ho▫e. ||2||
What actions will bring emancipation, and total perfection? ||2||
ਉਹ ਕਿਹੜੇ ਅਮਲ ਹਨ ਜਿਨ੍ਹਾਂ ਦੁਆਰਾ ਮੈਂ ਬੰਦ ਖਲਾਸ ਹੋ ਜਾਵਾਂ ਅਤੇ ਜਿਨ੍ਹਾਂ ਨੂੰ ਕਰਨ ਦੁਆਰਾ ਮੈਨੂੰ ਸਮੂਹ ਪੂਰਨਤਾ ਪਰਾਪਤ ਹੋ ਜਾਵੇ?
ਜਿਹ ਸਾਧੇ = ਜਿਸ ਦੇ ਸਾਧਨ ਨਾਲ, ਜਿਸ ਧਾਰਮਿਕ ਰਸਮ ਦੇ ਕਰਨ ਨਾਲ। ਸਿਧਿ = ਕਾਮਯਾਬੀ, ਮਨੁੱਖਾ ਜਨਮ ਦੇ ਮਨੋਰਥ ਦੀ ਸਫਲਤਾ ॥੨॥ਪਰ ਕਿਸ ਕਰਮ-ਧਰਮ ਦੇ ਕਰਨ ਨਾਲ (ਆਵਾਗਵਨ ਤੋਂ) ਖ਼ਲਾਸੀ ਹੋ ਸਕਦੀ ਹੈ? ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆਂ ਜਨਮ-ਮਨੋਰਥ ਦੀ ਸਫਲਤਾ ਹੁੰਦੀ ਹੈ?-(ਇਹ ਗੱਲ ਤੁਸੀ ਨਹੀਂ ਦੱਸ ਸਕੇ) ॥੨॥
 
करम अकरम बीचारीऐ संका सुनि बेद पुरान ॥
Karam akram bīcẖārī▫ai sankā sun beḏ purān.
One may distinguish between good and evil actions, and listen to the Vedas and the Puraanas,
ਜੇਕਰ ਵੇਦਾਂ ਤੇ ਪੁਰਾਣਾ ਨੂੰ ਸ੍ਰਵਣ ਕਰਕੇ ਨੇਕੀਆਂ ਤੇ ਬਦੀਆਂ ਦਾ ਨਿਰਣਾ ਕੀਤਾ ਜਾਵੇ ਤਾਂ ਸੰਦੇਹ ਪੈਦਾ ਹੋ ਜਾਂਦਾ ਹੈ।
ਕਰਮ = ਉਹ ਧਾਰਮਿਕ ਰਸਮਾਂ ਜੋ ਸ਼ਾਸਤ੍ਰਾਂ ਨੇ ਨਿਯਮ ਕੀਤਿਆਂ ਹਨ। ਅਕਰਮ = ਅ-ਕਰਮ, ਉਹ ਕੰਮ ਜੋ ਸ਼ਾਸਤ੍ਰਾਂ ਨੇ ਵਰਜੇ ਹੋਏ ਹਨ। ਸੁਨਿ = ਸੁਣ ਕੇ।ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ (ਸਗੋਂ ਹੋਰ ਹੋਰ) ਸ਼ੰਕਾ ਵਧਦਾ ਹੈ। ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤ੍ਰਾਂ ਦੇ ਅਨੁਸਾਰ ਹੈ, ਤੇ, ਕਿਹੜਾ ਕਰਮ ਸ਼ਾਸਤ੍ਰਾਂ ਨੇ ਵਰਜਿਆ ਹੈ।
 
संसा सद हिरदै बसै कउनु हिरै अभिमानु ॥३॥
Sansā saḏ hirḏai basai ka▫un hirai abẖimān. ||3||
but doubt still persists. Skepticism continually dwells in the heart, so who can eradicate egotistical pride? ||3||
ਸੰਦੇਹ ਹਮੇਸ਼ਾਂ ਚਿੱਤ ਅੰਦਰ ਰਹਿੰਦਾ ਹੈ। ਮੇਰੇ ਹੰਕਾਰ ਨੂੰ ਕੌਣ ਨਵਿਰਤ ਕਰ ਸਕਦਾ ਹੈ।
ਸੰਸਾ = ਸੰਹਸਾ, ਸਹਿਮ, ਫ਼ਿਕਰ। ਹਿਰੈ = ਦੂਰ ਕਰੇ ॥੩॥(ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਹੀ, ਮਨੁੱਖ ਦੇ) ਹਿਰਦੇ ਵਿਚ ਸਹਿਮ ਤਾਂ ਟਿਕਿਆ ਹੀ ਰਹਿੰਦਾ ਹੈ, (ਫਿਰ) ਉਹ ਕਿਹੜਾ ਕਰਮ-ਧਰਮ (ਤੁਸੀ ਦੱਸਦੇ ਹੋ) ਜੋ ਮਨ ਦਾ ਅਹੰਕਾਰ ਦੂਰ ਕਰੇ? ॥੩॥
 
बाहरु उदकि पखारीऐ घट भीतरि बिबिधि बिकार ॥
Bāhar uḏak pakẖārī▫ai gẖat bẖīṯar bibiḏẖ bikār.
Outwardly, he washes with water, but deep within, his heart is tarnished by all sorts of vices.
ਆਪਣੀ ਦੇਹਿ ਦਾ ਬਾਹਰਵਾਰ, ਬੰਦਾ ਪਾਣੀ ਨਾਲ ਧੋ ਲੈਦਾ ਹੈ, ਪਰ ਉਸ ਦੇ ਮਨ ਅੰਦਰ ਬੜੇ ਕਿਸਮਾਂ ਦੇ ਪਾਪ ਹਨ।
ਬਾਹਰੁ = (ਸਰੀਰ ਦਾ) ਬਾਹਰਲਾ ਪਾਸਾ {ਨੋਟ: ਲਫ਼ਜ਼ 'ਬਾਹਰੁ' ਅਤੇ 'ਬਾਹਰਿ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। 'ਬਾਹਰੁ' ਨਾਂਵ ਹੈ, ਅਤੇ 'ਬਾਹਰਿ, ਕ੍ਰਿਆ ਵਿਸ਼ੇਸ਼ਣ ਹੈ}। ਉਦਕਿ = ਉਦਕ ਨਾਲ, ਪਾਣੀ ਨਾਲ। ਪਖਾਰੀਐ = ਧੋ ਦੇਈਏ। ਘਟ = ਹਿਰਦਾ। ਬਿਬਿਧਿ = ਵਿ-ਵਿਧਿ, ਕਈ ਵਿਧੀਆਂ ਦੇ, ਕਈ ਕਿਸਮ ਦੇ।(ਹੇ ਪੰਡਿਤ! ਤੁਸੀ ਤੀਰਥ-ਇਸ਼ਨਾਨ ਤੇ ਜ਼ੋਰ ਦੇਂਦੇ ਹੋ, ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ) ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ,
 
सुध कवन पर होइबो सुच कुंचर बिधि बिउहार ॥४॥
Suḏẖ kavan par ho▫ibo sucẖ kuncẖar biḏẖ bi▫uhār. ||4||
So how can he become pure? His method of purification is like that of an elephant, covering himself with dust right after his bath! ||4||
ਪ੍ਰੰਤੂ ਉਹ ਪਵਿੱਤ੍ਰ ਕਿਸ ਤਰ੍ਹਾਂ ਹੋਵੇਗਾ? ਉਸਦਾ ਪਵਿੱਤ੍ਰਤਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਹਾਥੀ ਵਿਵਹਾਰ ਵਰਗਾ ਹੈ।
ਹੋਇਬੋ = ਹੋਵੋਗੇ। ਕੁੰਚਰ = ਹਾਥੀ। ਬਿਉਹਾਰ = ਵਿਹਾਰ, ਕੰਮ ॥੪॥(ਇਸ ਤੀਰਥ-ਇਸ਼ਨਾਨ ਨਾਲ) ਕੌਣ ਪਵਿਤ੍ਰ ਹੋ ਸਕਦਾ ਹੈ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ-ਕਰਮ ਹੈ ॥੪॥
 
रवि प्रगास रजनी जथा गति जानत सभ संसार ॥
Rav pargās rajnī jathā gaṯ jānaṯ sabẖ sansār.
With the rising of the sun, the night is brought to its end; the whole world knows this.
ਜਿਸ ਤਰ੍ਹਾਂ ਸਾਰਾ ਜਹਾਨ ਜਾਣਦਾ ਹੈ ਕਿ ਸੂਰਜ ਦੇ ਚੜ੍ਹਨ ਨਾਲ ਰਾਤ ਖਤਮ ਹੋ ਜਾਂਦੀ ਹੈ।
ਰਵਿ = ਸੂਰਜ। ਰਜਨੀ = ਰੈਣਿ, ਰਾਤ। ਜਥਾ ਗਤਿ = ਜਿਵੇਂ ਦੂਰ ਹੋ ਜਾਂਦੀ ਹੈ।(ਪਰ ਹੇ ਪੰਡਿਤ!) ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਕਿਵੇਂ ਰਾਤ (ਦਾ ਹਨੇਰਾ) ਦੂਰ ਹੋ ਜਾਂਦਾ ਹੈ।
 
पारस मानो ताबो छुए कनक होत नही बार ॥५॥
Pāras māno ṯābo cẖẖu▫e kanak hoṯ nahī bār. ||5||
It is believed that with the touch of the Philosopher's Stone, copper is immediately transformed into gold. ||5||
ਯਕੀਨ ਕਰ ਲੈ ਕਿ ਪਾਰਸ ਨਾਲ ਲਗਨ ਨਾਲ ਤਾਬਾ, ਬਿਨਾ ਕਿਸੇ ਦੇਰੀ ਦੇ, ਸੋਨਾ ਹੋ ਜਾਂਦਾ ਹੈ।
ਮਾਨੋ = ਜਾਣੋ। ਕਨਕ = ਸੋਨਾ। ਹੋਤ ਨਹੀ ਬਾਰ = ਚਿਰ ਨਹੀਂ ਲੱਗਦਾ ॥੫॥ਇਹ ਗੱਲ ਭੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿਚ ਚਿਰ ਨਹੀਂ ਲੱਗਦਾ ॥੫॥
 
परम परस गुरु भेटीऐ पूरब लिखत लिलाट ॥
Param paras gur bẖetī▫ai pūrab likẖaṯ lilāt.
When one meets the Supreme Philosopher's Stone, the Guru, if such pre-ordained destiny is written on one's forehead,
ਜੇਕਰ ਮੱਥੇ ਦੀ ਆਦਿ ਲਿਖਤਕਾਰ ਦੀ ਬਰਕਤ ਦੁਆਰਾ, ਮਹਾਨ ਅਮੋਲਕ-ਪੱਥਰ, ਗੁਰੂ ਜੀ ਮਿਲ ਪੈਣ,
ਪਰਮ ਪਰਸ = ਸਭ ਪਾਰਸਾਂ ਤੋਂ ਵਧੀਆ ਪਾਰਸ। ਭੇਟੀਐ = ਮਿਲ ਪਏ। ਲਿਲਾਟ = ਮੱਥੇ ਉੱਤੇ।(ਇਸੇ ਤਰ੍ਹਾਂ) ਜੇ ਪੂਰਬਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ।
 
उनमन मन मन ही मिले छुटकत बजर कपाट ॥६॥
Unman man man hī mile cẖẖutkaṯ bajar kapāt. ||6||
then the soul blends with the Supreme Soul, and the stubborn doors are opened wide. ||6||
ਤਦ ਆਤਮਾ, ਪਰਮ ਉਨੱਤ ਆਤਮਾ ਨਾਲ ਅਭੇਦ ਹੋ ਜਾਂਦੀ ਹੈ ਅਤੇ ਕਰੜੇ ਕਿਵਾੜ ਖੁਲ੍ਹ ਜਾਂਦੇ ਹਨ।
ਉਨਮਨ = {Skt. उन्मनस् = (Adj.) anxious, eager, impatient} ਤਾਂਘ-ਭਰਿਆ। ਉਨਮਨ ਮਨ = ਉਹ ਹਿਰਦਾ ਜਿਸ ਵਿਚ ਪ੍ਰਭੂ-ਪ੍ਰੀਤਮ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ ਹੈ। ਮਨ ਹੀ = ਮਨਿ ਹੀ, ਮਨ ਵਿਚ ਹੀ, ਅੰਦਰ ਹੀ, ਅੰਤਰ-ਆਤਮੇ ਹੀ। ਬਜਰ = ਕਰੜੇ, ਸਖ਼ਤ, ਪੱਕੇ। ਕਪਾਟ = ਕਵਾੜ, ਦਰਵਾਜ਼ੇ ਦੇ ਭਿੱਤ ॥੬॥(ਗੁਰੂ ਦੀ ਕਿਰਪਾ ਨਾਲ) ਮਨ ਵਿਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ, ਮਨ ਦੇ ਕਰੜੇ ਕਵਾੜ ਖੁਲ੍ਹ ਜਾਂਦੇ ਹਨ ॥੬॥
 
भगति जुगति मति सति करी भ्रम बंधन काटि बिकार ॥
Bẖagaṯ jugaṯ maṯ saṯ karī bẖaram banḏẖan kāt bikār.
Through the way of devotion, the intellect is imbued with Truth; doubts, entanglements and vices are cut away.
ਉਸ ਦੇ ਸੰਦੇਹ ਅਲਸੇਟੇ ਅਤੇ ਪਾਪ ਕੱਟੇ ਜਾਂਦੇ ਹਨ, ਜੋ ਅਨੁਰਾਗ ਦੇ ਰਸਤੇ ਨੂੰ ਆਪਣੇ ਚਿੱਤ ਅੰਦਰ ਪੱਕਾ ਕਰਦਾ ਹੈ।
ਜੁਗਤਿ = ਤਰੀਕਾ, ਸਾਧਨ। ਭਗਤਿ ਜੁਗਤਿ = ਬੰਦਗੀ-ਰੂਪ ਸਾਧਨ (ਵਰਤ ਕੇ)। ਮਤਿ = ਬੁੱਧੀ, ਅਕਲ। ਸਤਿ ਕਰੀ = ਪੱਕੀ ਕਰ ਲਈ, ਦ੍ਰਿੜ੍ਹ ਕਰ ਲਈ, ਮਾਇਆ ਵਿਚ ਡੋਲਣ ਤੋਂ ਰੋਕ ਲਈ। ਕਾਟਿ = ਕੱਟ ਕੇ।ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿਚ ਜੁੜ ਕੇ (ਇਸ ਭਗਤੀ ਦੀ ਬਰਕਤ ਨਾਲ) ਭਟਕਣਾ ਵਿਕਾਰਾਂ ਅਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿਚ ਡੋਲਣ ਤੋਂ ਰੋਕ ਲਿਆ ਹੈ।
 
सोई बसि रसि मन मिले गुन निरगुन एक बिचार ॥७॥
So▫ī bas ras man mile gun nirgun ek bicẖār. ||7||
The mind is restrained, and one attains joy, contemplating the One Lord, who is both with and without qualities. ||7||
ਉਹ ਆਪਣੇ ਮਨੂਏ ਨੂੰ ਰੋਕਦਾ ਹੈ, ਖੁਸ਼ੀ ਪਾਉਂਦਾ ਹੈ ਤੇ ਕੇਵਲ ਉਸ ਦਾ ਚਿੰਤਨ ਕਰਦਾ ਹੈ, ਜੋ ਲੱਛਣਾ ਸਹਿਤ ਅਤੇ ਲੱਛਣਾ ਰਹਿਤ ਹੈ।
ਸੋਈ = ਉਹੀ ਮਨੁੱਖ। ਬਸਿ = ਵੱਸ ਕੇ, ਟਿਕ ਕੇ, ਪ੍ਰਭੂ ਦੀ ਯਾਦ ਵਿਚ ਟਿਕ ਕੇ। ਰਸਿ = ਆਨੰਦ ਨਾਲ। ਮਨ ਮਿਲੇ = ਮਨ ਹੀ ਮਿਲੇ, ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦੇ ਹਨ। ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ ਪ੍ਰਭੂ। ਗੁਨ ਬਿਚਾਰ = ਗੁਣਾਂ ਦੀ ਵਿਚਾਰ, ਗੁਣਾਂ ਦੀ ਯਾਦ ॥੭॥ਉਹੀ ਮਨੁੱਖ (ਪ੍ਰਭੂ ਦੀ ਯਾਦ ਵਿਚ) ਟਿਕ ਕੇ ਆਨੰਦ ਨਾਲ (ਪ੍ਰਭੂ ਨੂੰ) ਅੰਤਰ-ਆਤਮੇ ਹੀ ਮਿਲ ਪੈਂਦਾ ਹੈ, ਅਤੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਰਹਿੰਦਾ ਹੈ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ ॥੭॥
 
अनिक जतन निग्रह कीए टारी न टरै भ्रम फास ॥
Anik jaṯan nigrėh kī▫e tārī na tarai bẖaram fās.
I have tried many methods, but by turning it away, the noose of doubt is not turned away.
ਮੈਂ ਬੜੇ ਉਪਰਾਲੇ ਕਰ ਵੇਖੇ ਹਨ, ਪਰ ਪਰੇ ਹਟਾਉਣ ਦੁਆਰਾ ਸੰਦੇਹ ਦੀ ਫਾਹੀ ਪਰੇ ਨਹੀਂ ਹਟਾਈ ਜਾ ਸਕਦੀ।
ਨਿਗ੍ਰਹ = ਰੋਕਣਾ, ਮਨ ਨੂੰ ਰੋਕਣਾ, ਮਨ ਨੂੰ ਵਿਕਾਰਾਂ ਵਲੋਂ ਰੋਕਣਾ। ਟਾਰੀ ਨ ਟਰੈ = ਟਾਲਿਆਂ ਟਲਦੀ ਨਹੀਂ। ਭ੍ਰਮ ਫਾਸ = ਭਟਕਣਾ ਦੀ ਫਾਹੀ।(ਪ੍ਰਭੂ ਦੀ ਯਾਦ ਤੋਂ ਬਿਨਾ) ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜੇ ਹੋਰ ਅਨੇਕਾਂ ਜਤਨ ਭੀ ਕੀਤੇ ਜਾਣ, (ਤਾਂ ਭੀ ਵਿਕਾਰਾਂ ਵਿਚ) ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ।
 
प्रेम भगति नही ऊपजै ता ते रविदास उदास ॥८॥१॥
Parem bẖagaṯ nahī ūpjai ṯā ṯe Raviḏās uḏās. ||8||1||
Love and devotion have not welled up within me, and so Ravi Daas is sad and depressed. ||8||1||
ਪਿਆਰ ਤੇ ਸਿਮਰਨ ਮੇਰੇ ਵਿੱਚ ਉਤਪੰਨ ਨਹੀਂ ਹੋਏ, ਇਸ ਲਈ ਰਵਿਦਾਸ ਨਿਮੋਝੂਣਾ ਹੈ।
ਪ੍ਰੇਮ ਭਗਤਿ = ਪਿਆਰ-ਭਰੀ ਯਾਦ, ਪ੍ਰਭੂ ਦੀ ਪਿਆਰ-ਭਰੀ ਯਾਦ। ਉਦਾਸ = ਇਹਨਾਂ ਜਤਨਾਂ ਤੋਂ ਉਪਰਾਮ, ਇਹਨਾਂ ਕਰਮਾਂ ਧਰਮਾਂ ਤੋਂ ਉਪਰਾਮ ॥੮॥੧॥(ਕਰਮ ਕਾਂਡ ਦੇ) ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰ-ਭਰੀ ਯਾਦ (ਹਿਰਦੇ ਵਿਚ) ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਮੈਂ ਰਵਿਦਾਸ ਇਹਨਾਂ ਕਰਮਾਂ-ਧਰਮਾਂ ਤੋਂ ਉਪਰਾਮ ਹਾਂ ॥੮॥੧॥
 
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਤੇ ਸਰਬ-ਬਿਆਪੀ ਉਸ ਦੀ ਵਿਅਕਤੀ ਅਤੇ ਅਵਿਨਾਸ਼ੀ ਉਸ ਦਾ ਸਰੂਪ। ਉਹ ਨਿੱਡਰ, ਕੀਨਾ-ਰਹਿਤ, ਅਜਨਮ ਅਤੇ ਸਵੈ-ਪਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।