Sri Guru Granth Sahib Ji

Ang: / 1430

Your last visited Ang:

मनमुख जनमु बिरथा गइआ किआ मुहु देसी जाइ ॥३॥
Manmukẖ janam birthā ga▫i▫ā ki▫ā muhu ḏesī jā▫e. ||3||
The life of the self-willed manmukh passes uselessly. What face will he show when he passes beyond? ||3||
ਅਧਰਮੀ ਦਾ ਜੀਵਨ ਬੇ-ਅਰਥ ਬੀਤ ਜਾਂਦਾ ਹੈ। ਵਾਹਿਗੁਰੂ ਮੂਹਰੇ ਜਾ ਕੇ ਉਹ ਕਿਹੜਾ ਮੂੰਹ ਵਿਖਾਏਗਾ?
ਜਾਇ = ਜਾ ਕੇ।੩।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਬੀਤ ਜਾਂਦਾ ਹੈ। ਉਹ ਇਥੋਂ ਜਾ ਕੇ ਅਗਾਂਹ ਕੀਹ ਮੂੰਹ ਵਿਖਾਇਗਾ? (ਭਾਵ, ਪ੍ਰਭੂ ਦੀ ਹਾਜ਼ਰੀ ਵਿਚ ਸ਼ਰਮਿੰਦਾ ਹੀ ਹੋਵੇਗਾ) ॥੩॥
 
सभ किछु आपे आपि है हउमै विचि कहनु न जाइ ॥
Sabẖ kicẖẖ āpe āp hai ha▫umai vicẖ kahan na jā▫e.
God Himself is everything; those who are in their ego cannot even speak of this.
ਸੁਆਮੀ ਖੁਦ-ਬ-ਖੁਦ ਹੀ ਸਾਰਾ ਕੁਝ ਹੈ। ਹੰਕਾਰ ਅੰਦਰ ਇਨਸਾਨ ਉਸ ਦਾ ਨਾਮ ਉਚਾਰਨ ਨਹੀਂ ਕਰ ਸਕਦਾ।
ਕਹਨੁ ਨ ਜਾਇ = ਆਖਿਆ ਨਹੀਂ ਜਾ ਸਕਦਾ।(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਆਪ ਸਭ ਕੁਝ ਕਰਨ ਦੇ ਸਮਰਥ ਹੈ, (ਉਂਞ) ਹਉਮੈ ਵਿਚ ਫਸਿਆਂ (ਇਹ ਸੱਚਾਈ) ਆਖੀ ਨਹੀਂ ਜਾ ਸਕਦੀ (ਭਾਵ, ਹਉਮੈ ਵਿਚ ਫਸੇ ਜੀਵ ਨੂੰ ਇਹ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਆਪ ਹੀ ਸਭ ਕੁਝ ਕਰਨ-ਜੋਗ ਹੈ)।
 
गुर कै सबदि पछाणीऐ दुखु हउमै विचहु गवाइ ॥
Gur kai sabaḏ pacẖẖāṇī▫ai ḏukẖ ha▫umai vicẖahu gavā▫e.
Through the Word of the Guru's Shabad, He is realized, and the pain of egotism is eradicated from within.
ਗੁਰਾਂ ਦੇ ਸ਼ਬਦ ਰਾਹੀਂ ਵਾਹਿਗੁਰੂ ਦਾ ਅਨੁਭਵ ਹੁੰਦਾ ਹੈ ਅਤੇ ਹੰਕਾਰ ਦੀ ਬੀਮਾਰੀ ਅੰਦਰੋਂ ਪੁੱਟੀ ਜਾਂਦੀ ਹੈ।
ਸਬਦਿ = ਸ਼ਬਦ ਦੀ ਰਾਹੀਂ।ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ ਹਉਮੈ ਦਾ ਦੁੱਖ ਦੂਰ ਕੀਤਿਆਂ ਇਹ ਸਮਝ ਆਉਂਦੀ ਹੈ।
 
सतगुरु सेवनि आपणा हउ तिन कै लागउ पाइ ॥
Saṯgur sevan āpṇā ha▫o ṯin kai lāga▫o pā▫e.
I fall at the feet of those who serve their True Guru.
ਮੈਂ ਉਨ੍ਹਾਂ ਦੇ ਪੈਰੀਂ ਪੈਦਾ ਹਾਂ, ਜੋ ਆਪਣੇ ਨਿੱਜ਼ ਦੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
ਲਾਗਉ = ਲਾਗਉਂ, ਮੈਂ ਲੱਗਦਾ ਹਾਂ।ਜੇਹੜੇ ਮਨੁੱਖ ਆਪਣੇ ਗੁਰੂ ਦੀ ਸੇਵਾ ਕਰਦੇ ਹਨ (ਭਾਵ, ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ), ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ।
 
नानक दरि सचै सचिआर हहि हउ तिन बलिहारै जाउ ॥४॥२१॥५४॥
Nānak ḏar sacẖai sacẖiār hėh ha▫o ṯin balihārai jā▫o. ||4||21||54||
O Nanak, I am a sacrifice to those who are found to be true in the True Court. ||4||21||54||
ਨਾਨਕ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਸੱਚੀ ਦਰਗਾਹ ਅੰਦਰ ਸੱਚੇ ਪਾਏ ਜਾਂਦੇ ਹਨ।
ਹਹਿ = ਹਨ। ਦਰਿ = ਦਰ ਤੇ।੪।ਹੇ ਨਾਨਕ! ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ॥੪॥੨੧॥੫੪॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
जे वेला वखतु वीचारीऐ ता कितु वेला भगति होइ ॥
Je velā vakẖaṯ vīcẖārī▫ai ṯā kiṯ velā bẖagaṯ ho▫e.
Consider the time and the moment-when should we worship the Lord?
ਜੇਕਰ ਅਸੀਂ ਮੁਨਾਸਬ ਵਕਤ ਤੇ ਮੁਹਤ ਦਾ ਖ਼ਿਆਲ ਕਰੀਏ, ਤਦ ਕਿਹੜੇ ਸਮੇਂ ਸੁਆਮੀ ਦਾ ਸਿਮਰਨ ਹੋ ਸਕਦਾ ਹੈ?
ਕਿਤੁ = ਕਿਸ ਵਿਚ? {ਲਫ਼ਜ਼ 'ਕਿਤੁ' ਲਫ਼ਜ਼ 'ਕਿਸ' ਤੋਂ ਅਧਿਕਰਣ ਕਾਰਕ ਇਕ-ਵਚਨ ਹੈ}। ਕਿਤੁ ਵੇਲਾ = ਕਿਸ ਵੇਲੇ?ਜੇ (ਭਗਤੀ ਕਰਨ ਵਾਸਤੇ) ਕੋਈ ਖ਼ਾਸ ਵੇਲਾ ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਭੀ ਭਗਤੀ ਨਹੀਂ ਹੋ ਸਕਦੀ।
 
अनदिनु नामे रतिआ सचे सची सोइ ॥
An▫ḏin nāme raṯi▫ā sacẖe sacẖī so▫e.
Night and day, one who is attuned to the Name of the True Lord is true.
ਰੈਣ ਦਿਹੁੰ ਹਰੀ ਨਾਮ ਨਾਲ ਰੰਗੇ ਰਹਿਣ ਦੁਆਰਾ ਸੱਚੇ ਆਦਮੀ ਦੀ ਸੱਚੀ ਹੀ ਸ਼ੁਹਰਤ ਹੈ।
ਅਨਦਿਨੁ = ਹਰ ਰੋਜ਼, ਹਰ ਵੇਲੇ? ਨਾਮੇ = ਨਾਮਿ ਹੀ, ਨਾਮ ਵਿਚ ਹੀ। ਸੋਇ = ਸੋਭਾ।ਹਰ ਵੇਲੇ ਹੀ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਿਹਾਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲਦੀ ਹੈ।
 
इकु तिलु पिआरा विसरै भगति किनेही होइ ॥
Ik ṯil pi▫ārā visrai bẖagaṯ kinehī ho▫e.
If someone forgets the Beloved Lord, even for an instant, what sort of devotion is that?
ਜਦ ਇਨਸਾਨ ਇਕ ਮੁਹਤ ਭਰ ਲਈ ਭੀ ਪ੍ਰੀਤਮ ਨੂੰ ਭੁਲ ਜਾਵੇ, ਉਹ ਕਿਸ ਕਿਸਮ ਦੀ ਪਰੇਮ-ਮਈ ਸੇਵਾ ਹੈ?
ਸਚੀ = ਸਦਾ-ਥਿਰ ਰਹਿਣ ਵਾਲੀ। ਕਿਨੇਹੀ = ਕਿਹੋ ਜਿਹੀ?ਉਹ ਕਾਹਦੀ ਭਗਤੀ ਹੋਈ, ਜੇ ਇਕ ਖਿਨ ਭਰ ਭੀ ਪਿਆਰਾ ਪਰਮਾਤਮਾ ਵਿੱਸਰ ਜਾਏ?
 
मनु तनु सीतलु साच सिउ सासु न बिरथा कोइ ॥१॥
Man ṯan sīṯal sācẖ si▫o sās na birthā ko▫e. ||1||
One whose mind and body are cooled and soothed by the True Lord-no breath of his is wasted. ||1||
ਜਿਸ ਦੀ ਆਤਮਾ ਤੇ ਦੇਹ ਸੱਚੇ ਨਾਮ ਨਾਲ ਠੰਢੇ ਹੋਏ ਹਨ, ਉਸ ਦਾ ਕੋਈ ਸੁਆਸ ਭੀ ਬੇਅਰਥ ਨਹੀਂ ਜਾਂਦਾ।
ਸਾਚੁ ਸਿਉ = ਸਦਾ-ਥਿਰ ਪ੍ਰਭੂ ਦੇ ਨਾਲ। ਸਾਸੁ = ਸੁਆਸ।੧।ਜੇ ਇਕ ਸਾਹ ਭੀ ਪਰਮਾਤਮਾ ਦੀ ਯਾਦ ਤੋਂ ਖ਼ਾਲੀ ਨਾਹ ਜਾਏ, ਤਾਂ ਸਦਾ-ਥਿਰ ਪ੍ਰਭੂ ਦੇ ਨਾਲ ਜੁੜਿਆਂ ਮਨ ਸ਼ਾਂਤ ਹੋ ਜਾਂਦਾ ਹੈ, ਸਰੀਰ (ਭੀ) ਸ਼ਾਂਤ ਹੋ ਜਾਂਦਾ ਹੈ ॥੧॥
 
मेरे मन हरि का नामु धिआइ ॥
Mere man har kā nām ḏẖi▫ā▫e.
O my mind, meditate on the Name of the Lord.
ਹੇ ਮੇਰੀ ਜਿੰਦੜੀਏ! ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
xxxਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ।
 
साची भगति ता थीऐ जा हरि वसै मनि आइ ॥१॥ रहाउ ॥
Sācẖī bẖagaṯ ṯā thī▫ai jā har vasai man ā▫e. ||1|| rahā▫o.
True devotional worship is performed when the Lord comes to dwell in the mind. ||1||Pause||
ਕੇਵਲ ਤਦ ਹੀ ਸੱਚੀ ਉਪਾਸ਼ਨਾ ਹੁੰਦੀ ਹੈ ਜੇਕਰ ਵਾਹਿਗੁਰੂ ਆ ਕੇ ਮਨੁੱਖ ਦੇ ਚਿੱਤ ਅੰਦਰ ਟਿਕ ਜਾਵੇ। ਠਹਿਰਾਉ।
ਤਾ = ਤਦੋਂ। ਥੀਐ = ਹੋ ਸਕਦੀ ਹੈ। ਜਾ = ਜਦੋਂ। ਮਨਿ = ਮਨ ਵਿਚ।੧।ਸਦਾ-ਥਿਰ ਰਹਿਣ ਵਾਲੀ ਪ੍ਰਭੂ-ਭਗਤੀ ਤਦੋਂ ਹੀ ਹੋ ਸਕਦੀ ਹੈ, ਜਦੋਂ (ਸਿਮਰਨ ਦੀ ਬਰਕਤਿ ਨਾਲ) ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸੇ ॥੧॥ ਰਹਾਉ॥
 
सहजे खेती राहीऐ सचु नामु बीजु पाइ ॥
Sėhje kẖeṯī rāhī▫ai sacẖ nām bīj pā▫e.
With intuitive ease, cultivate your farm, and plant the Seed of the True Name.
ਆਤਮਕ-ਟਿਕਾਉ ਅੰਦਰ ਪੈਲੀ ਨੂੰ ਕਾਸ਼ਤ ਕਰ ਅਤੇ ਸੱਚੇ ਨਾਮ ਦਾ ਬੀ ਬੀਜ।
ਸਹਜੇ = ਆਤਮਕ ਅਡੋਲਤਾ ਵਿਚ। ਰਾਹੀਐ = ਬੀਜਣੀ ਚਾਹੀਦੀ ਹੈ। ਸਚੁ = ਸਦਾ-ਥਿਰ ਰਹਿਣ ਵਾਲਾ। ਪਾਇ = ਪਾ ਕੇ, ਬੀਜ ਕੇ।ਜੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦਾ ਸਦਾ-ਥਿਰ ਨਾਮ-ਬੀ ਬੀਜ ਕੇ (ਆਤਮਕ ਜੀਵਨ ਦੀ) ਫ਼ਸਲ ਬੀਜੀਏ;
 
खेती जमी अगली मनूआ रजा सहजि सुभाइ ॥
Kẖeṯī jammī aglī manū▫ā rajā sahj subẖā▫e.
The seedlings have sprouted luxuriantly, and with intuitive ease, the mind is satisfied.
ਫਸਲ ਨਿਹਾਇਤ ਚੰਗੀ ਉਗ ਆਈ ਹੈ ਅਤੇ ਕੁਦਰਤੀ ਤੌਰ ਤੇ ਮਨ ਐਨ ਤ੍ਰਿਪਤ ਹੋ ਗਿਆ ਹੈ।
ਅਗਲੀ = ਬਹੁਤੀ। ਸੁਭਾਇ = ਪ੍ਰੇਮ ਵਿਚ (ਟਿਕ ਕੇ)।ਤਾਂ ਇਹ ਫ਼ਸਲ ਬਹੁਤ ਉੱਗਦੀ ਹੈ, ਇਹ ਫ਼ਸਲ ਬੀਜਣ ਵਾਲੇ ਮਨੁੱਖ ਦਾ ਮਨ ਆਤਮਕ ਅਡੋਲਤਾ ਤੇ ਪ੍ਰੇਮ ਵਿਚ ਜੁੜ ਕੇ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।
 
गुर का सबदु अम्रितु है जितु पीतै तिख जाइ ॥
Gur kā sabaḏ amriṯ hai jiṯ pīṯai ṯikẖ jā▫e.
The Word of the Guru's Shabad is Ambrosial Nectar; drinking it in, thirst is quenched.
ਗੁਰਾਂ ਦੀ ਬਾਣੀ ਸੁਧਾ-ਰਸ ਹੈ, ਜਿਸ ਨੂੰ ਪਾਨ ਕਰਨ ਦੁਆਰਾ ਤੇਹ ਬੁਝ ਜਾਂਦੀ ਹੈ।
ਜਿਤੁ = ਜਿਸ ਦੀ ਰਾਹੀਂ (ਲਫ਼ਜ਼ 'ਜਿਸ' ਤੋਂ ਅਧਿਕਰਣ ਕਾਰਕ ਇਕ-ਵਚਨ)। ਜਿਤੁ ਪੀਤੈ = ਜਿਸ ਦੇ ਪੀਣ ਨਾਲ। ਤਿਖ = ਪਿਆਸ।ਸਤਿਗੁਰੂ ਦਾ ਸ਼ਬਦ (ਐਸਾ) ਅੰਮ੍ਰਿਤ ਹੈ (ਆਤਮਕ ਜੀਵਨ ਦੇਣ ਵਾਲਾ ਜਲ ਹੈ) ਜਿਸ ਦੇ ਪੀਤਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ।
 
इहु मनु साचा सचि रता सचे रहिआ समाइ ॥२॥
Ih man sācẖā sacẖ raṯā sacẖe rahi▫ā samā▫e. ||2||
This true mind is attuned to Truth, and it remains permeated with the True One. ||2||
ਇਹ ਸੱਚੀ-ਆਤਮਾ ਤਾ ਸੱਚੇ ਨਾਮ ਵਿੱਚ ਰੰਗੀ ਜਾਂਦੀ ਹੈ ਅਤੇ ਸੱਚੇ-ਸੁਆਮੀ ਅੰਦਰ ਲੀਨ ਰਹਿੰਦੀ ਹੈ।
ਸਚਿ = ਸਦਾ-ਥਿਰ ਪ੍ਰਭੂ ਵਿਚ।੨।(ਨਾਮ-ਅੰਮ੍ਰਿਤ ਪੀਣ ਵਾਲੇ ਮਨੁੱਖ ਦਾ) ਇਹ ਮਨ ਅਡੋਲ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਵਿਚ ਰੰਗਿਆ ਜਾਂਦਾ ਹੈ, ਤੇ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਲੀਨ ਰਹਿੰਦਾ ਹੈ ॥੨॥
 
आखणु वेखणु बोलणा सबदे रहिआ समाइ ॥
Ākẖaṇ vekẖaṇ bolṇā sabḏe rahi▫ā samā▫e.
In speaking, in seeing and in words, remain immersed in the Shabad.
ਆਪਣੇ ਬਚਨ-ਬਿਲਾਸ, ਦ੍ਰਿਸ਼ਟੀ ਅਤੇ ਬੋਲ-ਬਾਣੀ ਅੰਦਰ ਇਹ ਆਤਮਾ ਨਾਮ ਅੰਦਰ ਰਮੀ ਰਹਿੰਦੀ ਹੈ।
ਸਬਦੇ = ਸ਼ਬਦ ਵਿਚ ਹੀ, ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੀ।ਜਿਨ੍ਹਾਂ ਮਨੁੱਖਾਂ ਦਾ ਆਖਣਾ ਵੇਖਣਾ ਬੋਲਣਾ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਹੀ ਲੀਨ ਰਹਿੰਦਾ ਹੈ (ਭਾਵ, ਜੇਹੜੇ ਬੰਦੇ ਸਦਾ ਸਿਫ਼ਤ-ਸਾਲਾਹ ਵਿਚ ਹੀ ਮਗਨ ਰਹਿੰਦੇ ਹਨ) ਤੇ ਹਰ ਪਾਸੇ ਪਰਮਾਤਮਾ ਨੂੰ ਹੀ (ਵੇਖਦੇ ਹਨ),
 
बाणी वजी चहु जुगी सचो सचु सुणाइ ॥
Baṇī vajī cẖahu jugī sacẖo sacẖ suṇā▫e.
The Word of the Guru's Bani vibrates throughout the four ages. As Truth, it teaches Truth.
ਗੁਰਬਾਣੀ ਚੌਹਾਂ ਹੀ ਯੁਗਾਂ ਅੰਦਰ ਪਰਸਿੱਧ ਹੋ ਗਈ ਹੈ ਅਤੇ ਇਹ ਨਿਰੋਲ-ਸੱਚ ਦਾ ਪਰਚਾਰ ਕਰਦੀ ਹੈ।
ਵਜੀ = ਮਸ਼ਹੂਰ ਹੋ ਗਈ। ਚਹੁ ਜੁਗੀ = ਚਹੁਆਂ ਜੁਗਾਂ ਵਿਚ, ਸਦਾ ਲਈ। ਸਚੋ ਸਚੁ = ਸੱਚ ਹੀ ਸੱਚ, ਸਦਾ-ਥਿਰ ਪ੍ਰਭੂ ਦਾ ਨਾਮ ਹੀ।ਸਦਾ-ਥਿਰ ਪ੍ਰਭੂ ਦਾ ਨਾਮ ਹੀ (ਹੋਰਨਾਂ ਨੂੰ) ਸੁਣਾ ਸੁਣਾ ਕੇ ਉਹਨਾਂ ਦੀ ਸੋਭਾ (ਸਾਰੇ ਸੰਸਾਰ ਵਿਚ) ਸਦਾ ਲਈ ਕਾਇਮ ਹੋ ਜਾਂਦੀ ਹੈ।
 
हउमै मेरा रहि गइआ सचै लइआ मिलाइ ॥
Ha▫umai merā rėh ga▫i▫ā sacẖai la▫i▫ā milā▫e.
Egotism and possessiveness are eliminated, and the True One absorbs them into Himself.
ਸਤਿਪੁਰਖ ਉਸ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ, ਜਿਸ ਦੀ ਹੰਗਤਾ ਤੇ ਅਪਣੱਤ ਦੂਰ ਹੋ ਜਾਂਦੇ ਹਨ।
ਰਹਿ ਗਇਆ = ਮੁੱਕ ਗਿਆ। ਸਚੈ = ਸਦਾ-ਥਿਰ ਪ੍ਰਭੂ ਨੇ।ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਹਨਾਂ ਨੂੰ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਇਸ ਵਾਸਤੇ ਉਹਨਾਂ ਦੀ ਹਉਮੈ ਮੁੱਕ ਜਾਂਦੀ ਹੈ ਉਹਨਾਂ ਦੀ ਅਪਣੱਤ ਦੂਰ ਹੋ ਜਾਂਦੀ ਹੈ।
 
तिन कउ महलु हदूरि है जो सचि रहे लिव लाइ ॥३॥
Ŧin ka▫o mahal haḏūr hai jo sacẖ rahe liv lā▫e. ||3||
Those who remain lovingly absorbed in the True One see the Mansion of His Presence close at hand. ||3||
ਜਿਹੜੇ ਸੱਚੇ-ਸੁਆਮੀ ਦੇ ਸਨੇਹ ਅੰਦਰ ਲੀਨ ਰਹਿੰਦੇ ਹਨ, ਉਨ੍ਹਾਂ ਲਈ ਉਸ ਦਾ ਮੰਦਰ ਸਾਹਮਣੇ ਦਿਸਦਾ ਹੈ।
ਮਹਲੁ = ਟਿਕਾਣਾ।੩।ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੩॥
 
नदरी नामु धिआईऐ विणु करमा पाइआ न जाइ ॥
Naḏrī nām ḏẖi▫ā▫ī▫ai viṇ karmā pā▫i▫ā na jā▫e.
By His Grace, we meditate on the Naam, the Name of the Lord. Without His Mercy, it cannot be obtained.
ਹਰੀ ਦੀ ਦਇਆ ਦੁਆਰਾ ਉਸ ਦਾ ਨਾਮ ਸਿਮਰਿਆ ਜਾਂਦਾ ਹੈ। ਉਸ ਦੀ ਰਹਿਮਤ ਦੇ ਬਗੈਰ ਇਹ ਹਾਸਲ ਨਹੀਂ ਹੁੰਦਾ।
ਨਦਰੀ = (ਪਰਮਾਤਮਾ ਦੀ ਮਿਹਰ ਦੀ) ਨਿਗਾਹ ਨਾਲ। ਕਰਮ = ਬਖ਼ਸ਼ਸ਼। ਵਿਣੁ ਕਰਮਾ = ਪਰਮਾਤਮਾ ਦੀ ਮਿਹਰ ਤੋਂ ਬਿਨਾ।ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਉਹ ਮਿਲ ਨਹੀਂ ਸਕਦਾ।
 
पूरै भागि सतसंगति लहै सतगुरु भेटै जिसु आइ ॥
Pūrai bẖāg saṯsangaṯ lahai saṯgur bẖetai jis ā▫e.
Through perfect good destiny, one finds the Sat Sangat, the True Congregation, and one comes to meet the True Guru.
ਪੂਰਨ ਚੰਗੇ ਨਸੀਬਾਂ ਰਾਹੀਂ ਜਿਸ ਨੂੰ ਸਚੇ ਗੁਰੂ ਜੀ ਆ ਕੇ ਮਿਲ ਪੈਦੇ ਹਨ, ਉਹ ਸਾਧ-ਸੰਗਤ ਨੂੰ ਪਰਾਪਤ ਹੋ ਜਾਂਦਾ ਹੈ।
ਭੇਟੇ ਜਿਸੁ = ਜਿਸ ਨੂੰ ਮਿਲਦਾ ਹੈ। ਆਇ = ਆ ਕੇ।ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤ ਮਿਲ ਜਾਂਦੀ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ,
 
अनदिनु नामे रतिआ दुखु बिखिआ विचहु जाइ ॥
An▫ḏin nāme raṯi▫ā ḏukẖ bikẖi▫ā vicẖahu jā▫e.
Night and day, remain attuned to the Naam, and the pain of corruption shall be dispelled from within.
ਹਰੀ ਨਾਮ ਨਾਲ ਰੈਣ ਦਿਹੁੰ, ਰੰਗੇ ਰਹਿਣ ਦੁਆਰਾ ਦੁਖਦਾਈ ਬਦੀ ਬੰਦੇ ਦੇ ਅੰਦਰੋਂ ਦੂਰ ਹੋ ਜਾਂਦੀ ਹੈ।
ਬਿਖਿਆ = ਮਾਇਆ। ਦੁਖੁ ਬਿਖਿਆ = ਮਾਇਆ ਦਾ ਮੋਹ-ਰੂਪ ਦੁੱਖ।(ਇਸ ਦੀ ਬਰਕਤਿ ਨਾਲ) ਹਰ ਵੇਲੇ ਪ੍ਰਭੂ ਦੇ ਨਾਮ (-ਰੰਗ) ਵਿਚ ਰੰਗੇ ਰਹਿਣ ਕਰਕੇ ਉਸ ਮਨੁੱਖ ਦੇ ਅੰਦਰੋਂ ਮਾਇਆ (ਦੇ ਮੋਹ) ਦਾ ਦੁੱਖ ਦੂਰ ਹੋ ਜਾਂਦਾ ਹੈ।
 
नानक सबदि मिलावड़ा नामे नामि समाइ ॥४॥२२॥५५॥
Nānak sabaḏ milāvṛā nāme nām samā▫e. ||4||22||55||
O Nanak, merging with the Shabad through the Name, one is immersed in the Name. ||4||22||55||
ਨਾਨਕ, ਨਾਮ ਸਰੂਪ-ਸਾਹਿਬ ਦੇ ਨਾਮ ਨਾਲ ਅਭੇਦ ਹੋਣ ਦੁਆਰਾ ਇਨਸਾਨ ਦਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਾਮੇ ਨਾਮਿ = ਵਿਚ ਹੀ।੪।ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ (ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ ਉਹ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੨੨॥੫੫॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
आपणा भउ तिन पाइओनु जिन गुर का सबदु बीचारि ॥
Āpṇā bẖa▫o ṯin pā▫i▫on jin gur kā sabaḏ bīcẖār.
Those who contemplate the Word of the Guru's Shabad are filled with the Fear of God.
ਜੋ ਗੁਰਾਂ ਦੀ ਬਾਣੀ ਨੂੰ ਆਪਣੇ ਧਿਆਨ ਅੰਦਰ ਟਿਕਾਉਂਦੇ ਹਨ, ਉਨ੍ਹਾਂ ਨੂੰ ਸੁਆਮੀ ਆਪਣੇ ਡਰ ਦੀ ਦਾਤ ਦਿੰਦਾ ਹੈ।
ਪਾਇਓਨੁ = ਪਾਇਆ ਉਨਿ, ਉਸ ਪਰਮਾਤਮਾ ਨੇ ਪਾਇਆ। ਭਉ = ਡਰ, ਅਦਬ। ਤਿਨ = ਉਹਨਾਂ ਦੇ (ਹਿਰਦੇ ਵਿਚ)।ਉਸ ਪਰਮਾਤਮਾ ਨੇ ਆਪਣਾ ਡਰ-ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ।
 
सतसंगती सदा मिलि रहे सचे के गुण सारि ॥
Saṯsangṯī saḏā mil rahe sacẖe ke guṇ sār.
They remain forever merged with the Sat Sangat, the True Congregation; they dwell upon the Glories of the True One.
ਉਹ ਹਮੇਸ਼ਾਂ ਸਾਧ-ਸੰਗਤ ਅੰਦਰ ਜੁੜੇ ਰਹਿੰਦੇ ਹਨ, ਅਤੇ ਸਤਿਪੁਰਖ ਦੀਆਂ ਸ਼੍ਰੇਸ਼ਟਤਾਈਆਂ ਦਾ ਧਿਆਨ ਧਾਰਦੇ ਹਨ।
ਸਚੇ ਕੇ = ਸਦਾ-ਥਿਰ ਪ੍ਰਭੂ। ਸਾਰਿ = (ਹਿਰਦੇ ਵਿਚ) ਸੰਭਾਲ ਕੇ।ਉਹ ਬੰਦੇ ਸਦਾ-ਥਿਰ ਪ੍ਰਭੂ ਦੇ ਗੁਣ (ਆਪਣੇ ਹਿਰਦੇ ਵਿਚ) ਸਾਂਭ ਕੇ ਸਦਾ ਸਾਧ ਸੰਗਤ ਵਿਚ ਮਿਲੇ ਰਹਿੰਦੇ ਹਨ।
 
दुबिधा मैलु चुकाईअनु हरि राखिआ उर धारि ॥
Ḏubiḏẖā mail cẖukā▫ī▫an har rākẖi▫ā ur ḏẖār.
They cast off the filth of their mental duality, and they keep the Lord enshrined in their hearts.
ਉਹ ਦੁਚਿੱਤੇ-ਪਨ ਦੀ ਗਿਲਾਜ਼ਤ ਨੂੰ ਪਰ੍ਹੇ ਸੁਟ ਪਾਉਂਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
ਦੁਬਿਧਾ = ਦੁ-ਕਿਸਮਾ-ਪਨ, ਮੇਰ-ਤੇਰ, ਡਾਂਵਾਂ ਡੋਲ ਹਾਲਤ। ਚੁਕਾਈਅਨੁ = ਚੁਕਾਈ ਉਨਿ, ਉਸ ਪਰਮਾਤਮਾ ਨੇ ਦੂਰ ਕਰ ਦਿੱਤੀ। ਉਰ ਧਾਰਿ = ਹਿਰਦੇ ਵਿਚ ਧਾਰ ਕੇ।ਉਸ (ਪਰਮਾਤਮਾ) ਨੇ ਆਪ ਉਹਨਾਂ ਬੰਦਿਆਂ ਦੀ ਦੁਬਿਧਾ ਦੀ ਮੈਲ ਦੂਰ ਕਰ ਦਿੱਤੀ ਹੈ, ਉਹ ਬੰਦੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।
 
सची बाणी सचु मनि सचे नालि पिआरु ॥१॥
Sacẖī baṇī sacẖ man sacẖe nāl pi▫ār. ||1||
True is their speech, and true are their minds. They are in love with the True One. ||1||
ਸੱਚੀ ਹੈ ਉਨ੍ਹਾਂ ਦੀ ਬੋਲ ਚਾਲ, ਸੱਚਾ ਉਨ੍ਹਾਂ ਦਾ ਚਿੱਤ ਅਤੇ ਸਚੇ ਸੁਆਮੀ ਦੀ ਸਾਥ ਹੀ ਉਨ੍ਹਾਂ ਦੀ ਪ੍ਰੀਤ ਹੈ।
ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ।੧।ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਹਨਾਂ ਦੇ ਮਨ ਵਿਚ ਵੱਸਦੀ ਹੈ, ਸਦਾ-ਥਿਰ ਪ੍ਰਭੂ (ਆਪ) ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਬੰਦਿਆਂ ਦਾ ਸਦਾ-ਥਿਰ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ॥੧॥
 
मन मेरे हउमै मैलु भर नालि ॥
Man mere ha▫umai mail bẖar nāl.
O my mind, you are filled with the filth of egotism.
ਹੇ ਮੇਰੇ ਮਨੂਏ! ਤੂੰ ਹੰਕਾਰ ਦੀ ਗੰਦਗੀ ਨਾਲ ਭਰਿਆ ਹੋਇਆ ਹੈ।
ਭਰਨਾਲਿ = ਭਰਨਾਲ ਵਿਚ, ਸਮੁੰਦਰ ਵਿਚ, ਸੰਸਾਰ-ਸਮੁੰਦਰ ਵਿਚ {ਵੇਖੋ ਭਾਈ ਗੁਰਦਾਸ ਜੀ ਵਾਰ ੨੬, ਪਉੜੀ ੮}।ਹੇ ਮੇਰੇ ਮਨ! ਸੰਸਾਰ-ਸਮੁੰਦਰ ਵਿਚ ਹਉਮੈ ਦੀ ਮੈਲ (ਪ੍ਰਬਲ) ਹੈ।
 
हरि निरमलु सदा सोहणा सबदि सवारणहारु ॥१॥ रहाउ ॥
Har nirmal saḏā sohṇā sabaḏ savāraṇhār. ||1|| rahā▫o.
The Immaculate Lord is eternally Beautiful. We are adorned with the Word of the Shabad. ||1||Pause||
ਪਵਿੱਤਰ ਪ੍ਰਭੂ ਸਦਾ ਹੀ ਸੁੰਦਰ ਹੈ। ਉਸ ਦੀ ਬਾਣੀ ਬੰਦੇ ਦਾ ਸੁਧਾਰ ਕਰਣਹਾਰ ਹੈ। ਠਹਿਰਾਉ।
ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ)। ਸਵਾਰਣਹਾਰੁ = ਸੋਹਣਾ ਬਣਾਣ ਦੇ ਸਮਰੱਥ।੧।ਪਰਮਾਤਮਾ (ਇਸ) ਮੈਲ ਤੋਂ ਬਿਨਾ ਹੈ ਤੇ (ਇਸ ਵਾਸਤੇ) ਸਦਾ ਸੋਹਣਾ ਹੈ। (ਉਹ ਨਿਰਮਲ ਪਰਮਾਤਮਾ ਜੀਵਾਂ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ ਸੋਹਣਾ ਬਣਾਣ ਦੇ ਸਮਰੱਥ ਹੈ (ਹੇ ਮਨ! ਤੂੰ ਭੀ ਗੁਰੂ ਦੇ ਸ਼ਬਦ ਵਿਚ ਜੁੜ) ॥੧॥ ਰਹਾਉ॥
 
सचै सबदि मनु मोहिआ प्रभि आपे लए मिलाइ ॥
Sacẖai sabaḏ man mohi▫ā parabẖ āpe la▫e milā▫e.
God joins to Himself those whose minds are fascinated with the True Word of His Shabad.
ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਦੀ ਆਤਮਾ ਨੂੰ ਸੱਚੇ ਸ਼ਬਦ ਨੇ ਮੋਹਤ ਕਰ ਲਿਆ ਹੈ।
ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ। ਪ੍ਰਭਿ = ਪ੍ਰਭੂ ਨੇ।ਜਿਨ੍ਹਾਂ ਮਨੁੱਖਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ।
 
अनदिनु नामे रतिआ जोती जोति समाइ ॥
An▫ḏin nāme raṯi▫ā joṯī joṯ samā▫e.
Night and day, they are attuned to the Naam, and their light is absorbed into the Light.
ਰੈਣ ਦਿਹੁੰ ਉਸ ਹਰੀ ਨਾਮ ਨਾਲ ਰੰਗੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਰੋਸ਼ਨੀ ਪਰਮ ਰੋਸ਼ਨੀ ਅੰਦਰ ਲੀਨ ਹੋ ਜਾਂਦੀ ਹੈ।
ਅਨਦਿਨੁ = ਹਰ ਰੋਜ਼, ਹਰ ਵੇਲੇ। ਜੋਤੀ = ਪਰਮਾਤਮਾ ਦੀ ਜੋਤਿ ਵਿਚ।ਹਰ ਵੇਲੇ ਪ੍ਰਭੂ ਦੇ ਨਾਮ ਵਿਚ ਹੀ ਰੰਗੇ ਰਹਿਣ ਕਰ ਕੇ ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ।
 
जोती हू प्रभु जापदा बिनु सतगुर बूझ न पाइ ॥
Joṯī hū parabẖ jāpḏā bin saṯgur būjẖ na pā▫e.
Through His Light, God is revealed. Without the True Guru, understanding is not obtained.
ਕੇਵਲ (ਅੰਦਰੂਨੀ) ਚਾਨਣ ਰਾਹੀਂ ਹੀ ਸਾਹਿਬ ਪਰਗਟ ਹੁੰਦਾ ਹੈ। ਸੱਚੇ ਗੁਰਾਂ ਦੇ ਬਗੈਰ ਗਿਆਤ ਪਰਾਪਤ ਨਹੀਂ ਹੁੰਦੀ।
ਹੂ = ਤੋਂ ਹੀ। ਜੋਤੀ ਹੂ = ਅੰਦਰਲੇ ਚਾਨਣ ਤੋਂ ਹੀ। ਜਾਪਦਾ = ਦਿੱਸਦਾ ਹੈ। ਬੂਝ = ਸਮਝ।ਪਰਮਾਤਮਾ ਉਸ ਅੰਦਰਲੀ ਜੋਤਿ ਦੀ ਰਾਹੀਂ ਹੀ ਦਿੱਸਦਾ ਹੈ, ਪਰ ਗੁਰੂ ਤੋਂ ਬਿਨਾ ਉਸ ਜੋਤਿ (ਚਾਨਣ) ਦੀ ਸਮਝ ਨਹੀਂ ਪੈਂਦੀ।
 
जिन कउ पूरबि लिखिआ सतगुरु भेटिआ तिन आइ ॥२॥
Jin ka▫o pūrab likẖi▫ā saṯgur bẖeti▫ā ṯin ā▫e. ||2||
The True Guru comes to meet those who have such pre-ordained destiny. ||2||
ਸੱਚੇ ਗੁਰੂ ਜੀ ਆ ਕੇ ਉਨ੍ਹਾਂ ਨੂੰ ਮਿਲ ਪੈਦੇ ਹਨ, ਜਿਨ੍ਹਾਂ ਲਈ ਪਰਾਪੂਰਬਲੀ ਐਸੀ ਲਿਖਤਾਕਾਰ ਹੁੰਦੀ ਹੈ।
ਭੇਟਿਆ = ਮਿਲਿਆ।੨।(ਤੇ) ਗੁਰੂ ਉਹਨਾਂ ਬੰਦਿਆਂ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਪ੍ਰਭੂ ਦੀ ਦਰਗਾਹ ਤੋਂ) ਲੇਖ ਲਿਖਿਆ ਹੋਵੇ ॥੨॥
 
विणु नावै सभ डुमणी दूजै भाइ खुआइ ॥
viṇ nāvai sabẖ dumṇī ḏūjai bẖā▫e kẖu▫ā▫e.
Without the Name, all are miserable. In the love of duality, they are ruined.
ਨਾਮ ਦੇ ਬਗੈਰ ਹਰ ਕੋਈ ਅਵਾਜਾਰ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਤਬਾਹ ਕਰ ਛਡਿਆ ਹੈ।
ਡੁਮਣੀ = ਦੁ-ਮਨੀ, ਦੁ-ਦਿੱਤੀ, ਦੁਬਿਧਾ ਵਿਚ ਫਸੀ ਹੋਈ। ਦੂਜੈ ਭਾਇ = ਹੋਰ ਪਿਆਰ ਵਿਚ। ਖੁਆਇ = ਖੁੰਝ ਜਾਂਦੀ ਹੈ, ਕੁਰਾਹੇ ਪੈ ਜਾਂਦੀ ਹੈ।ਸਾਰੀ ਹੀ ਲੁਕਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਬਿਧਾ ਵਿਚ ਫਸੀ ਰਹਿੰਦੀ ਹੈ, ਤੇ ਮਾਇਆ ਦੇ ਪਿਆਰ ਵਿਚ (ਪੈ ਕੇ ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦੀ ਹੈ।
 
तिसु बिनु घड़ी न जीवदी दुखी रैणि विहाइ ॥
Ŧis bin gẖaṛī na jīvḏī ḏukẖī raiṇ vihā▫e.
Without Him, I cannot survive even for an instant, and my life-night passes in anguish.
ਉਸ ਦੇ ਬਾਝੋਂ (ਆਤਮਾ) ਮੁਹਤ ਭਰ ਭੀ ਸੁਖੀ ਨਹੀਂ ਜੀਉਂਦੀ ਤੇ ਆਪਣੀ ਰਾਤਰੀ (ਜੀਵਨ) ਤਕਲੀਫ ਵਿੱਚ ਗੁਜਾਰਦੀ ਹੈ।
ਤਿਸੁ ਬਿਨ = ਉਸ (ਨਾਮ) ਤੋਂ ਬਿਨਾ। ਜੀਵਦੀ = ਆਤਮਕ ਜੀਵਨ ਪ੍ਰਾਪਤ ਕਰਦੀ। ਰੈਣਿ = (ਜ਼ਿੰਦਗੀ ਦੀ) ਰਾਤ। ਦੁਖੀ = ਦੁੱਖਾਂ ਵਿਚ।ਉਸ (ਪ੍ਰਭੂ-ਨਾਮ) ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਮਾਣ ਸਕਦੀ, ਦੁੱਖਾਂ ਵਿਚ ਹੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ।
 
भरमि भुलाणा अंधुला फिरि फिरि आवै जाइ ॥
Bẖaram bẖulāṇā anḏẖulā fir fir āvai jā▫e.
Wandering in doubt, the spiritually blind come and go in reincarnation, over and over again.
ਵਹਿਮਾਂ ਅੰਦਰ ਘੁਸਿਆ ਹੋਇਆ ਅੰਨ੍ਹਾ ਇਨਸਾਨ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਅੰਧੁਲਾ = (ਮਾਇਆ ਦੇ ਮੋਹ ਵਿਚ) ਅੰਨ੍ਹਾ।ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ, ਤੇ ਮੁੜ ਮੁੜ ਜੰਮਦਾ ਰਹਿੰਦਾ ਹੈ।
 
नदरि करे प्रभु आपणी आपे लए मिलाइ ॥३॥
Naḏar kare parabẖ āpṇī āpe la▫e milā▫e. ||3||
When God Himself bestows His Glance of Grace, He blends us into Himself. ||3||
ਜੇਕਰ ਸਾਹਿਬ ਆਪਣੀ ਰਹਿਮਤ ਧਾਰੇ, ਤਾਂ ਉਹ ਇਨਸਾਨ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਪ੍ਰਭੂ ਆਪੇ ਲਏ ਮਿਲਾਇ = {ਨੋਟ: ਵੇਖੋ ਬੰਦ ਨੰ: ੨ ਵਿਚ "ਪ੍ਰਭਿ ਆਪੇ ਲਏ ਮਿਲਾਇ।'' ਇਹਨਾਂ ਦੇ ਅਰਥਾਂ ਵਿਚ ਦੇ ਵਿਆਕਰਨਿਕ ਫ਼ਰਕ ਦਾ ਧਿਆਨ ਰੱਖਣ ਦੀ ਲੋੜ ਹੈ}।੩।ਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਆਪ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੩॥