Sri Guru Granth Sahib Ji

Ang: / 1430

Your last visited Ang:

खसम पछाणै सो दिनु परवाणु ॥२॥
Kẖasam pacẖẖāṇai so ḏin parvāṇ. ||2||
that day alone would be auspicious, when he recognizes his Lord and Master. ||2||
ਕੇਵਲ ਉਹੀ ਦਿਹਾੜਾ ਕਬੂਲ ਪਵੇਗਾ, ਜਦ ਉਹ ਸੁਆਮੀ ਨੂੰ ਸਿੰਆਣਦਾ ਹੈ।
ਪਰਵਾਣੁ = ਕਬੂਲ, ਭਾਗਾਂ ਵਾਲਾ ॥੨॥(ਜ਼ਿੰਦਗੀ ਦਾ ਸਿਰਫ਼) ਉਹੀ ਦਿਨ ਭਾਗਾਂ ਵਾਲਾ ਹੈ ਜਦੋਂ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਸਾਂਝ ਪਾਂਦਾ ਹੈ ॥੨॥
 
दरसनि देखिऐ दइआ न होइ ॥
Ḏarsan ḏekẖi▫ai ḏa▫i▫ā na ho▫e.
Beholding the sight of the petitioner, compassion is not aroused.
ਬੇਨਤੀ ਕਰਨ ਵਾਲੇ ਦਾ ਦੀਦਾਰ ਵੇਖਣ ਦੁਆਰਾ ਤਰਸ ਨਹੀਂ ਆਉਂਦਾ।
ਦਰਸਨਿ = ਦਰਸਨ ਦੀ ਰਾਹੀਂ। ਦਰਸਨਿ ਦੇਖਿਐ = ਦਰਸਨ ਕਰਨ ਨਾਲ, ਇਕ ਦੂਜੇ ਨੂੰ ਵੇਖ ਕੇ।ਮਨੁੱਖ ਇਕ ਦੂਜੇ ਨੂੰ ਵੇਖ ਕੇ (ਆਪਣਾ ਭਰਾ ਜਾਣ ਕੇ ਆਪੋ ਵਿਚ) ਪਿਆਰ ਦਾ ਜਜ਼ਬਾ ਨਹੀਂ ਵਰਤ ਰਹੇ। (ਕਿਉਂਕਿ ਸੰਬੰਧ ਹੀ ਮਾਇਆ ਦਾ ਬਣ ਰਿਹਾ ਹੈ),
 
लए दिते विणु रहै न कोइ ॥
La▫e ḏiṯe viṇ rahai na ko▫e.
No one lives without give and take.
ਐਹੋ ਜੇਹਾ ਕੋਈ ਨਹੀਂ ਜੋ ਵੱਢੀ ਲੈਦਾ ਜਾਂ ਦਿੰਦਾ ਨਹੀਂ।
ਲਏ ਦਿਤੇ ਵਿਣੁ = ਮਾਇਆ ਲੈਣ ਦੇਣ ਤੋਂ ਬਿਨਾ, ਰਿਸ਼ਵਤ ਤੋਂ ਬਿਨਾ।ਰਿਸ਼ਵਤ ਲੈਣ ਦੇਣ ਤੋਂ ਬਿਨਾ ਨਹੀਂ ਰਹਿੰਦਾ।
 
राजा निआउ करे हथि होइ ॥
Rājā ni▫ā▫o kare hath ho▫e.
The king administers justice only if his palm is greased.
ਪਾਤਿਸ਼ਾਹ ਓਦੋ ਇਨਸਾਫ ਕਰਦਾ ਹੈ, ਜਦ ਉਸਦੀ ਤਲੀ ਤੇ ਕੁਛ ਧਰ ਦਿੱਤਾ ਜਾਂਦਾ ਹੈ,
ਨਿਆਉ = ਇਨਸਾਫ਼। ਹਥਿ ਹੋਇ = ਹੱਥ ਵਿਚ ਹੋਵੇ, ਕੁਝ ਦੇਣ ਨੂੰ ਪੱਲੇ ਹੋਵੇ।(ਇਥੋਂ ਤਕ ਕਿ) ਰਾਜਾ ਭੀ (ਹਾਕਮ ਭੀ) ਤਦੋਂ ਹੀ ਇਨਸਾਫ਼ ਕਰਦਾ ਹੈ ਜੇ ਉਸ ਨੂੰ ਦੇਣ ਲਈ (ਸਵਾਲੀ ਦੇ) ਹੱਥ ਪੱਲੇ ਮਾਇਆ ਹੋਵੇ।
 
कहै खुदाइ न मानै कोइ ॥३॥
Kahai kẖuḏā▫e na mānai ko▫e. ||3||
No one is moved by the Name of God. ||3||
ਅਤੇ ਰੱਬ ਦੇ ਨਾਮ ਦੇ ਵਾਸਤੇ ਉਹ ਪਸੀਜਦਾ ਨਹੀਂ।
ਕਹੈ ਖੁਦਾਇ = ਜੇ ਕੋਈ ਰੱਬ ਦਾ ਵਾਸਤਾ ਪਾਏ ॥੩॥ਜੇ ਕੋਈ ਨਿਰਾ ਰੱਬ ਦਾ ਵਾਸਤਾ ਪਾਏ ਤਾਂ ਉਸ ਦੀ ਪੁਕਾਰ ਕੋਈ ਨਹੀਂ ਸੁਣਦਾ ॥੩॥
 
माणस मूरति नानकु नामु ॥
Māṇas mūraṯ Nānak nām.
O Nanak, they are human beings in form and name only;
ਨਾਨਕ, ਆਦਮੀ ਕੇਵਲ ਸ਼ਕਲ ਅਤੇ ਨਾਮ ਵਿੱਚ ਹੀ ਆਦਮੀ ਹਨ।
ਮਾਣਸ ਮੂਰਤਿ = ਮਨੁੱਖ ਦੀ ਸ਼ਕਲ ਹੈ। ਨਾਨਕੁ = ਨਾਨਕ (ਆਖਦਾ ਹੈ)। ਨਾਮੁ = ਨਾਮ-ਮਾਤ੍ਰ।ਨਾਨਕ (ਆਖਦਾ ਹੈ-ਵੇਖਣ ਨੂੰ ਹੀ) ਮਨੁੱਖ ਦੀ ਸ਼ਕਲ ਹੈ, ਨਾਮ-ਮਾਤ੍ਰ ਹੀ ਮਨੁੱਖ ਹੈ,
 
करणी कुता दरि फुरमानु ॥
Karṇī kuṯā ḏar furmān.
by their deeds they are dogs - this is the Command of the Lord's Court.
ਅਮਲਾਂ ਵਿੱਚ ਉਹ ਕੁੱਤੇ ਹਨ। ਪ੍ਰਭੂ ਦੀ ਦਰਗਾਹ ਦਾ ਇਹ ਹੁਕਮ ਹੈ।
ਕਰਣੀ = ਕਰਣੀ ਵਿਚ, ਆਚਰਨ ਵਿਚ। ਦਰਿ = (ਮਾਲਕ ਦੇ) ਦਰ ਤੇ। ਫੁਰਮਾਨੁ = ਹੁਕਮ।ਪਰ ਆਚਰਨ ਵਿਚ ਮਨੁੱਖ (ਉਹ) ਕੁੱਤਾ ਹੈ ਜੋ (ਮਾਲਕ ਦੇ) ਦਰ ਤੇ (ਰੋਟੀ ਦੀ ਖ਼ਾਤਰ) ਹੁਕਮ (ਮੰਨ ਰਿਹਾ ਹੈ)।
 
गुर परसादि जाणै मिहमानु ॥
Gur parsāḏ jāṇai mihmān.
By Guru's Grace, if one sees himself as a guest in this world,
ਗੁਰਾਂ ਦੀ ਦਇਆ ਦੁਆਰਾ, ਜੇਕਰ ਬੰਦਾ ਇਸ ਜਹਾਨ ਅੰਦਰ ਆਪਣੇ ਆਪ ਨੂੰ ਪ੍ਰਾਹੁਣਾ ਜਾਣ ਲਵੇ,
xxxਜੇ ਗੁਰੂ ਦੀ ਮਿਹਰ ਨਾਲ (ਸੰਸਾਰ ਵਿਚ ਆਪਣੇ ਆਪ ਨੂੰ) ਪਰਾਹੁਣਾ ਸਮਝੇ (ਤੇ ਮਾਇਆ ਨਾਲ ਇਤਨੀ ਪਕੜ ਨਾਹ ਰੱਖੇ,
 
ता किछु दरगह पावै मानु ॥४॥४॥
Ŧā kicẖẖ ḏargėh pāvai mān. ||4||4||
then he gains honor in the Court of the Lord. ||4||4||
ਤਦ ਉਹ ਰੱਬ ਦੇ ਦਰਬਾਰ ਅੰਦਰ ਕੁਝ ਇੱਜ਼ਤ ਪਾ ਲੈਂਦਾ ਹੈ।
xxx ॥੪॥੪॥ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਤਦੋਂ ਹੀ ਕੁਝ ਇੱਜ਼ਤ-ਮਾਣ ਲੈ ਸਕਦਾ ਹੈ ॥੪॥੪॥
 
आसा महला १ ॥
Āsā mėhlā 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxxXXX
 
जेता सबदु सुरति धुनि तेती जेता रूपु काइआ तेरी ॥
Jeṯā sabaḏ suraṯ ḏẖun ṯeṯī jeṯā rūp kā▫i▫ā ṯerī.
As much as the Shabad is in the mind, so much is Your melody; as much as the form of the universe is, so much is Your body, Lord.
ਜਿੰਨੀ ਆਵਾਜ਼ ਮਨ ਵਿੱਚ ਹੈ, ਓਨਾਂ ਹੀ ਤੇਰਾ ਤਰਾਨਾ ਹੈ, ਹੇ ਵਾਹਿਗੁਰੂ! ਤੇ ਸਾਰੇ ਸਰੂਪ ਤੇਰਾ ਹੀ ਸਰੀਰ ਹਨ।
ਜੇਤਾ = ਜਿਤਨਾ ਹੀ (ਭਾਵ, ਇਹ ਸਾਰਾ)। ਸਬਦੁ = ਆਵਾਜ਼, ਬੋਲਣਾ। ਸੁਰਤਿ = ਸੁਣਨਾ। ਧੁਨਿ = ਜੀਵਨ-ਰੌ। ਧੁਨਿ ਤੇਤੀ = ਤੇਤੀ (ਤੇਰੀ) ਧੁਨਿ, ਇਹ ਸਾਰੀ ਤੇਰੀ ਹੀ ਜੀਵਨ-ਰੌ ਹੈ। ਰੂਪੁ = ਦਿੱਸਦਾ ਆਕਾਰ। ਕਾਇਆ = ਸਰੀਰ।(ਹੇ ਪ੍ਰਭੂ!) (ਜਗਤ ਵਿਚ) ਇਹ ਜਿਤਨਾ ਬੋਲਣਾ ਤੇ ਸੁਣਨਾ ਹੈ (ਜਿਤਨੀ ਇਹ ਬੋਲਣ ਤੇ ਸੁਣਨ ਦੀ ਕ੍ਰਿਆ ਹੈ), ਇਹ ਸਾਰੀ ਤੇਰੀ ਹੀ ਜੀਵਨ-ਰੌ (ਦਾ ਸਦਕਾ) ਹੈ, ਇਹ ਜਿਤਨਾ ਦਿੱਸਦਾ ਆਕਾਰ ਹੈ, ਇਹ ਸਾਰਾ ਤੇਰਾ ਹੀ ਸਰੀਰ ਹੈ (ਤੇਰੇ ਆਪੇ ਦਾ ਵਿਸਥਾਰ ਹੈ)।
 
तूं आपे रसना आपे बसना अवरु न दूजा कहउ माई ॥१॥
Ŧūʼn āpe rasnā āpe basnā avar na ḏūjā kaha▫o mā▫ī. ||1||
You Yourself are the tongue, and You Yourself are the nose. Do not speak of any other, O my mother. ||1||
ਤੂੰ ਆਪ ਜੀਭਾ ਹੈ ਅਤੇ ਆਪ ਹੀ ਨੱਕ, ਹੇ ਸੁਆਮੀ। ਕਿਸੇ ਹੋਰਸ ਦੀ ਗੱਲ ਹੀ ਨਾਂ ਕਰ, ਹੇ ਮੇਰੀ ਮਾਤਾ।
ਰਸਨਾ = ਰਸ ਲੈਣ ਵਾਲਾ। ਆਪੇ = ਆਪ ਹੀ। ਬਸਨਾ = ਜ਼ਿੰਦਗੀ। ਕਹਉ = ਕਹਉਂ, ਮੈਂ ਆਖ ਸਕਾਂ। ਮਾਈ = ਹੇ ਮਾਂ! ॥੧॥(ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਰਸ ਲੈਣ ਵਾਲਾ ਹੈਂ, ਤੂੰ ਆਪ ਹੀ (ਜੀਵਾਂ ਦੀ) ਜ਼ਿੰਦਗੀ ਹੈਂ। ਹੇ ਮਾਂ! ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ ਜਿਸ ਦੀ ਬਾਬਤ ਮੈਂ ਆਖ ਸਕਾਂ (ਕਿ ਇਹ ਹਸਤੀ ਪਰਮਾਤਮਾ ਦੇ ਬਰਾਬਰ ਦੀ ਹੈ) ॥੧॥
 
साहिबु मेरा एको है ॥
Sāhib merā eko hai.
My Lord and Master is One;
ਮੈਡਾਂ ਸੁਆਮੀ ਕੇਵਲ ਇੱਕ ਹੈ।
ਏਕੋ = ਇਕ ਹੀ, ਸਿਰਫ਼।ਹੇ ਭਾਈ! ਪਰਮਾਤਮਾ ਹੀ ਸਾਡਾ ਇਕੋ ਇਕ ਖਸਮ-ਮਾਲਕ ਹੈ,
 
एको है भाई एको है ॥१॥ रहाउ ॥
Ėko hai bẖā▫ī eko hai. ||1|| rahā▫o.
He is the One and Only; O Siblings of Destiny, He is the One alone. ||1||Pause||
ਉਹ ਸਰਫ ਇਕੱਲਾ ਹੀ ਆਪਣੇ ਆਪ ਵਰਗਾ ਹੈ, ਹੇ ਵੀਰ, ਇੱਕੋ ਇਕ ਹੀ ਹੈ ਉਹ। ਠਹਿਰਾਉ।
xxx ॥੧॥ ਰਹਾਉ ॥ਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ ॥੧॥ ਰਹਾਉ ॥
 
आपे मारे आपे छोडै आपे लेवै देइ ॥
Āpe māre āpe cẖẖodai āpe levai ḏe▫e.
He Himself kills, and He Himself emancipates; He Himself gives and takes.
ਉਹ ਖੁਦ ਮਲੀਆਮੇਟ ਕਰਦਾ ਹੈ। ਖੁਦ ਹੀ ਆਜ਼ਾਦ ਕਰਦਾ ਹੈ। ਉਹ ਆਪ ਲੈਂਦਾ ਹੈ ਅਤੇ ਆਪ ਹੀ ਦਿੰਦਾ ਹੈ।
xxxਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਮਾਰਦਾ ਹੈ ਆਪ ਹੀ ਰੱਖਦਾ ਹੈ ਆਪ ਹੀ (ਜਿੰਦ) ਲੈ ਲੈਂਦਾ ਹੈ ਆਪ ਹੀ (ਜਿੰਦ) ਦੇਂਦਾ ਹੈ।
 
आपे वेखै आपे विगसै आपे नदरि करेइ ॥२॥
Āpe vekẖai āpe vigsai āpe naḏar kare▫i. ||2||
He Himself beholds, and He Himself rejoices; He Himself bestows His Glance of Grace. ||2||
ਉਹ ਖੁਦ ਦੇਖਦਾ ਹੈ ਅਤੇ ਖੁਦ ਹੀ ਖੁਸ਼ ਹੁੰਦਾ ਹੈ। ਉਹ ਆਪੇ ਹੀ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।
ਵੇਖੈ = ਸੰਭਾਲ ਕਰਦਾ ਹੈ। ਵਿਗਸੈ = ਖ਼ੁਸ਼ ਹੁੰਦਾ ਹੈ ॥੨॥ਪ੍ਰਭੂ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ (ਸੰਭਾਲ ਕਰ ਕੇ) ਖ਼ੁਸ਼ ਹੁੰਦਾ ਹੈ, ਆਪ ਹੀ (ਸਭ ਉਤੇ) ਮਿਹਰ ਦੀ ਨਜ਼ਰ ਕਰਦਾ ਹੈ ॥੨॥
 
जो किछु करणा सो करि रहिआ अवरु न करणा जाई ॥
Jo kicẖẖ karṇā so kar rahi▫ā avar na karṇā jā▫ī.
Whatever He is to do, that is what He is doing. No one else can do anything.
ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਹੋਰ ਕੋਈ ਜਣਾ ਕੁਛ ਨਹੀਂ ਕਰ ਸਕਦਾ।
ਨ ਕਰਣਾ ਜਾਈ = ਕੀਤਾ ਨਹੀਂ ਜਾ ਸਕਦਾ।(ਜਗਤ ਵਿਚ) ਜੋ ਕੁਝ ਵਰਤ ਰਿਹਾ ਹੈ ਪ੍ਰਭੂ ਆਪ ਹੀ ਕਰ ਰਿਹਾ ਹੈ (ਪ੍ਰਭੂ ਤੋਂ ਆਕੀ ਹੋ ਕੇ ਕਿਸੇ ਹੋਰ ਜੀਵ ਪਾਸੋਂ) ਕੁਝ ਕੀਤਾ ਨਹੀਂ ਜਾ ਸਕਦਾ।
 
जैसा वरतै तैसो कहीऐ सभ तेरी वडिआई ॥३॥
Jaisā varṯai ṯaiso kahī▫ai sabẖ ṯerī vadi▫ā▫ī. ||3||
As He projects Himself, so do we describe Him; this is all Your Glorious Greatness, Lord. ||3||
ਜਿਸ ਤਰ੍ਹਾਂ ਉਹ ਕਰਦਾ ਹੈ, ਉਸੇ ਤਰ੍ਹਾਂ ਹੀ ਮੈਂ ਉਸ ਨੂੰ ਵਰਨਣ ਕਰਦਾ ਹਾਂ। ਸਾਰੀ ਵਿਸ਼ਾਲਤਾ ਤੈਡੀਂ ਹੀ ਹੈ, ਹੇ ਸਾਹਿਬ!
ਵਰਤੈ = ਕਾਰ ਚਲਾਂਦਾ ਹੈ। ਤੈਸੋ ਕਹੀਐ = ਉਹੋ ਜਿਹਾ ਉਸ ਦਾ ਨਾਮ ਰੱਖਿਆ ਜਾਂਦਾ ਹੈ ॥੩॥ਜਿਹੋ ਜਿਹੀ ਕਾਰ ਪ੍ਰਭੂ ਕਰਦਾ ਹੈ, ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ। (ਹੇ ਪ੍ਰਭੂ!) ਇਹ ਜੋ ਕੁਝ ਦਿੱਸ ਰਿਹਾ ਹੈ ਤੇਰੀ ਹੀ ਬਜ਼ੁਰਗੀ (ਦਾ ਪ੍ਰਕਾਸ਼) ਹੈ ॥੩॥
 
कलि कलवाली माइआ मदु मीठा मनु मतवाला पीवतु रहै ॥
Kal kalvālī mā▫i▫ā maḏ mīṯẖā man maṯvālā pīvaṯ rahai.
The Dark Age of Kali Yuga is the bottle of wine; Maya is the sweet wine, and the intoxicated mind continues to drink it in.
ਕਲਜੁਗ ਸ਼ਰਾਬ ਦੀ ਮੱਟੀ ਹੈ। ਸੰਸਾਰੀ ਪਦਾਰਥ ਮਿੱਠੀ ਸ਼ਰਾਬ ਹਨ, ਅਤੇ ਖੀਵਾ ਮਨੂਆ ਇਸ ਨੂੰ ਪੀਈ ਜਾਂਦਾ ਹੈ।
ਕਲਿ = ਕਲਿਜੁਗੀ ਸੁਭਾਉ। ਕਲਵਾਲੀ = ਕਲਾਲਨ, ਸ਼ਰਾਬ ਵੇਚਣ ਵਾਲੀ। ਮਦੁ = ਸ਼ਰਾਬ। ਮਤਵਾਲਾ = ਮਸਤ।ਜਿਵੇਂ ਇਕ ਸ਼ਰਾਬ ਵੇਚਣ ਵਾਲੀ ਹੈ ਉਸ ਦੇ ਪਾਸ ਸ਼ਰਾਬ ਹੈ; ਸ਼ਰਾਬੀ ਆ ਕੇ ਨਿੱਤ ਪੀਂਦਾ ਰਹਿੰਦਾ ਹੈ ਤਿਵੇਂ ਜਗਤ ਵਿਚ ਕਲਿਜੁਗੀ ਸੁਭਾਉ ਹੈ (ਉਸ ਦੇ ਅਸਰ ਹੇਠ) ਮਾਇਆ ਮਿੱਠੀ ਲੱਗ ਰਹੀ ਹੈ, ਤੇ ਜੀਵਾਂ ਦਾ ਮਨ (ਮਾਇਆ ਵਿਚ) ਮਸਤ ਹੋ ਰਿਹਾ ਹੈ-
 
आपे रूप करे बहु भांतीं नानकु बपुड़ा एव कहै ॥४॥५॥
Āpe rūp kare baho bẖāʼnṯīʼn Nānak bapuṛā ev kahai. ||4||5||
He Himself assumes all sorts of forms; thus poor Nanak speaks. ||4||5||
ਪ੍ਰਭੂ ਖੁਦ ਅਨੇਕਾਂ ਕਿਸਮਾਂ ਦੇ ਸਰੂਪ ਧਾਰਣ ਕਰਦਾ ਹੈ। ਗਰੀਬੜਾ ਨਾਨਕ ਇਸ ਤਰ੍ਹਾਂ ਆਖਦਾ ਹੈ।
ਬਹੁ ਭਾਂਤੀਂ = ਕਈ ਕਿਸਮਾਂ ਦੇ। {ਨੋਟ: ਪਹਿਲੀ ਤੁਕ ਦਾ ਲਫ਼ਜ਼ 'ਰੂਪੁ' ਇਕ-ਵਚਨ ਹੈ, ਅਖ਼ੀਰਲੀ ਤੁਕ ਦਾ ਲਫ਼ਜ਼ 'ਰੂਪ' ਬਹੁ-ਵਚਨ ਹੈ}। ਬਪੁੜਾ = ਵਿਚਾਰਾ, ਆਜਿਜ਼। ਏਵ = ਇਸ ਤਰ੍ਹਾਂ ॥੪॥੫॥ਇਹ ਭਾਂਤ ਭਾਂਤ ਦੇ ਰੂਪ ਭੀ ਪ੍ਰਭੂ ਆਪ ਹੀ ਬਣਾ ਰਿਹਾ ਹੈ (ਭਾਵੇਂ ਇਹ ਗੱਲ ਅਲੌਕਿਕ ਹੀ ਜਾਪਦੀ ਹੈ; ਪਰ ਉਸ ਪ੍ਰਭੂ ਨੂੰ ਹਰ ਚੰਗੇ ਮੰਦੇ ਵਿਚ ਵਿਆਪਕ ਵੇਖ ਕੇ) ਵਿਚਾਰਾ ਨਾਨਕ ਇਹੀ ਆਖ ਸਕਦਾ ਹੈ ॥੪॥੫॥
 
आसा महला १ ॥
Āsā mėhlā 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxxXXX
 
वाजा मति पखावजु भाउ ॥
vājā maṯ pakẖāvaj bẖā▫o.
Make your intellect your instrument, and love your tambourine;
ਅਕਲ ਨੂੰ ਆਪਣਾ ਵਾਜਾ ਅਤੇ ਪ੍ਰੀਤ ਨੂੰ ਆਪਣੀ ਜੋੜੀ ਬਣਾ।
ਮਤਿ = ਸ੍ਰੇਸ਼ਟ ਬੁੱਧਿ। ਪਖਾਵਜੁ = ਜੋੜੀ, ਤਬਲਾ। ਭਾਉ = ਪ੍ਰੇਮ।ਜਿਸ ਮਨੁੱਖ ਨੇ ਸ੍ਰੇਸ਼ਟ ਬੁੱਧਿ ਨੂੰ ਵਾਜਾ ਬਣਾਇਆ ਹੈ, ਪ੍ਰਭੂ-ਪਿਆਰ ਨੂੰ ਜੋੜੀ ਬਣਾਇਆ ਹੈ,
 
होइ अनंदु सदा मनि चाउ ॥
Ho▫e anand saḏā man cẖā▫o.
thus bliss and lasting pleasure shall be produced in your mind.
ਇਨ੍ਹਾਂ ਦੁਆਰਾ ਚਿੱਤ ਅੰਦਰ ਖੁਸ਼ੀ ਤੇ ਸਦੀਵੀ ਉਮਾਹ ਪੈਦਾ ਹੁੰਦਾ ਹੈ।
ਅਨੰਦੁ = ਆਤਮਕ ਸੁਖ। ਮਨਿ = ਮਨ ਵਿਚ।(ਇਹਨਾਂ ਸਾਜਾਂ ਦੇ ਵੱਜਣ ਨਾਲ, ਸ੍ਰੇਸ਼ਟ ਬੁੱਧਿ ਤੇ ਪ੍ਰਭੂ-ਪਿਆਰ ਦੀ ਬਰਕਤਿ ਨਾਲ) ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਮਨ ਵਿਚ ਉਤਸ਼ਾਹ ਰਹਿੰਦਾ ਹੈ।
 
एहा भगति एहो तप ताउ ॥
Ėhā bẖagaṯ eho ṯap ṯā▫o.
This is devotional worship, and this is the practice of penance.
ਇਹ ਹੈ ਪ੍ਰੇਮਮਈ ਸੇਵਾ ਅਤੇ ਏਹੀ ਤਪੱਸਿਆ ਦੀ ਸਾਧਣਾ।
ਭਗਤਿ = ਰਾਸ ਪਾਣੀ। ਤਪ ਤਾਉ = ਤਪ ਦਾ ਤਪਣਾ। {ਨੋਟ: 'ਏਹਾ' ਅਤੇ 'ਏਹੋ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। 'ਏਹਾ' ਵਿਸ਼ੇਸ਼ਣ ਇਸਤ੍ਰੀ-ਲਿੰਗ ਹੈ, 'ਇਹੋ' ਵਿਸ਼ੇਸ਼ਣ ਪੁਲਿੰਗ ਹੈ}।ਅਸਲ ਭਗਤੀ ਇਹੀ ਹੈ, ਤੇ ਇਹੀ ਹੈ ਮਹਾਨ ਤਪ। ਇਸ ਆਤਮਕ ਆਨੰਦ ਵਿਚ ਟਿਕੇ ਰਹਿ ਕੇ ਸਦਾ ਜੀਵਨ-ਰਸਤੇ ਉਤੇ ਤੁਰੋ।
 
इतु रंगि नाचहु रखि रखि पाउ ॥१॥
Iṯ rang nācẖahu rakẖ rakẖ pā▫o. ||1||
So dance in this love, and keep the beat with your feet. ||1||
ਇਸ ਪਿਆਰ ਅੰਦਰ ਤੂੰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਨਿਰਤਕਾਰੀ ਕਰ।
ਇਤੁ = ਇਸ ਵਿਚ। ਇਤੁ ਰੰਗਿ = ਇਸ ਰੰਗ ਵਿਚ, ਇਸ ਮੌਜ ਵਿਚ। ਰਖਿ ਰਖਿ ਪਾਉ = ਪੈਰ ਰੱਖ ਰੱਖ ਕੇ, ਜੀਵਨ-ਰਾਹ ਤੇ ਤੁਰ ਤੁਰ ਕੇ ॥੧॥ਬੱਸ! ਇਹ ਨਾਚ ਨੱਚੋ (ਰਾਸਾਂ ਵਿਚ ਨਾਚ ਨੱਚ ਕੇ ਉਸ ਨੂੰ ਕ੍ਰਿਸ਼ਨ-ਭਗਤੀ ਸਮਝਣਾ ਭੁਲੇਖਾ ਹੈ) ॥੧॥
 
पूरे ताल जाणै सालाह ॥
Pūre ṯāl jāṇai sālāh.
Know that the perfect beat is the Praise of the Lord;
ਸੁਆਮੀ ਦੀ ਸਿਫ਼ਤ-ਸ਼ਲਾਘਾ ਨੂੰ ਆਪਣੀ ਤਾਲ ਸੁਰ ਬੰਨ੍ਹਣੀ ਸਮਝ,
ਪੂਰੇ ਤਾਲ = ਤਾਲ ਪੂਰਦਾ ਹੈ, ਤਾਲ-ਸਿਰ ਨੱਚਦਾ ਹੈ। ਸਾਲਾਹ = ਪਰਮਾਤਮਾ ਦੀ ਸਿਫ਼ਤਿ-ਸਾਲਾਹ।ਜੋ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਜਾਣਦਾ ਹੈ ਉਹ (ਜੀਵਨ-ਨਾਚ ਵਿਚ) ਤਾਲ-ਸਿਰ ਨੱਚਦਾ ਹੈ (ਜੀਵਨ ਦੀਆਂ ਸਹੀ ਲੀਹਾਂ ਤੇ ਤੁਰਦਾ ਹੈ)।
 
होरु नचणा खुसीआ मन माह ॥१॥ रहाउ ॥
Hor nacẖṇā kẖusī▫ā man māh. ||1|| rahā▫o.
other dances produce only temporary pleasure in the mind. ||1||Pause||
ਹੋਰ ਨਾਚ ਚਿੱਤ ਅੰਦਰ ਭੋਗ ਬਿਲਾਸ ਪੈਦਾ ਕਰਦੇ ਹਨ। ਠਹਿਰਾਉ।
ਮਨ ਮਾਹ = ਮਨ ਦੇ ਉਮਾਹ, ਮਨ ਦੇ ਚਾਉ ॥੧॥ ਰਹਾਉ ॥(ਰਾਸ ਆਦਿਕਾਂ ਵਿਚ ਕ੍ਰਿਸ਼ਨ-ਮੂਰਤੀ ਅੱਗੇ ਇਹ) ਹੋਰ ਹੋਰ ਨਾਚ ਇਹ ਨਿਰੀਆਂ ਮਨ ਦੀਆਂ ਖ਼ੁਸ਼ੀਆਂ ਹਨ, ਮਨ ਦੇ ਚਾਉ ਹਨ (ਇਹ ਭਗਤੀ ਨਹੀਂ, ਇਹ ਤਾਂ ਮਨ ਦੇ ਨਚਾਏ ਨੱਚਣਾ ਹੈ) ॥੧॥ ਰਹਾਉ ॥
 
सतु संतोखु वजहि दुइ ताल ॥
Saṯ sanṯokẖ vajėh ḏu▫e ṯāl.
Play the two cymbals of truth and contentment.
ਆਪਣੇ ਛੈਣਿਆਂ ਦੀ ਜੋੜੀ ਵਜੋਂ ਸੱਚ ਅਤੇ ਸਬਰ-ਸਿਦਕ ਦੀ ਕਮਾਈ ਕਰ।
ਸਤੁ = ਦਾਨ, ਸੇਵਾ। ਤਾਲ = ਛੈਣੇ।(ਖ਼ਲਕਤ ਦੀ) ਸੇਵਾ, ਸੰਤੋਖ (ਵਾਲਾ ਜੀਵਨ)-ਇਹ ਦੋਵੇਂ ਛੈਣੇ ਵੱਜਣ,
 
पैरी वाजा सदा निहाल ॥
Pairī vājā saḏā nihāl.
Let your ankle bells be the lasting Vision of the Lord.
ਸਾਹਿਬ ਦੇ ਸਦੀਵੀ ਦੀਦਾਰ ਨੂੰ ਆਪਣੇ ਪੈਰਾਂ ਦੇ ਘੁੰਗਰੂ ਬਣਾ।
ਪੈਰੀ ਵਾਜਾ = ਘੁੰਘਰੂ। ਨਿਹਾਲ = ਪ੍ਰਸੰਨ।ਸਦਾ ਖਿੜੇ-ਮਿੱਥੇ ਰਹਿਣਾ-ਇਹ ਪੈਰੀਂ ਘੁੰਘਰੂ (ਵੱਜਣ);
 
रागु नादु नही दूजा भाउ ॥
Rāg nāḏ nahī ḏūjā bẖā▫o.
Let your harmony and music be the elimination of duality.
ਦਵੈਤ-ਭਾਵ ਦੇ ਮਾਰਨ ਨੂੰ ਆਪਣਾ ਤਰਾਨਾ ਤੇ ਗੀਤ ਸਮਝ।
ਦੂਜਾ ਭਾਉ = ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ।(ਪ੍ਰਭੂ-ਪਿਆਰ ਤੋਂ ਬਿਨਾ) ਕੋਈ ਹੋਰ ਲਗਨ ਨ ਹੋਵੇ-ਇਹ (ਹਰ ਵੇਲੇ ਅੰਦਰ) ਰਾਗ ਤੇ ਅਲਾਪ (ਹੁੰਦਾ ਰਹੇ)।
 
इतु रंगि नाचहु रखि रखि पाउ ॥२॥
Iṯ rang nācẖahu rakẖ rakẖ pā▫o. ||2||
So dance in this love, and keep the beat with your feet. ||2||
ਐਹੋ ਜੇਹੇ ਪ੍ਰੇਮ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
xxx ॥੨॥(ਹੇ ਭਾਈ!) ਇਸ ਆਤਮਕ ਆਨੰਦ ਵਿਚ ਟਿਕੋ, ਇਸ ਜੀਵਨ-ਰਸਤੇ ਤੁਰੋ। ਬੱਸ! ਇਹ ਨਾਚ ਨੱਚੋ (ਭਾਵ, ਇਸ ਤਰ੍ਹਾਂ ਦੇ ਜੀਵਨ ਦਾ ਆਤਮਕ ਹੁਲਾਰਾ ਮਾਣੋ) ॥੨॥
 
भउ फेरी होवै मन चीति ॥
Bẖa▫o ferī hovai man cẖīṯ.
Let the fear of God within your heart and mind be your spinning dance,
ਮਨ ਵਿੱਚ ਆਪਣੇ ਸੁਆਮੀ ਦੇ ਡਰ ਨੂੰ ਚੱਕਰ ਕਟਣੇ ਬਣਾ,
ਫੇਰੀ = ਭੁਆਟਣੀ। ਚੀਤਿ = ਚਿਤ ਵਿਚ।ਨਾਚ ਦੀ ਇਹ ਭੁਆਟਣੀ ਹੋਵੇ ਕਿ ਪ੍ਰਭੂ ਦਾ ਡਰ ਅਦਬ ਮਨ-ਚਿਤ ਵਿਚ ਟਿਕਿਆ ਰਹੇ
 
बहदिआ उठदिआ नीता नीति ॥
Bahḏi▫ā uṯẖ▫ḏi▫ā nīṯā nīṯ.
and keep up, whether sitting or standing.
ਬੈਠਦਿਆਂ ਅਤੇ ਖਲੋਦਿਆਂ ਤੇ ਸਦਾ ਲਈ।
ਨੀਤਾ ਨੀਤ = ਨਿੱਤ ਨਿੱਤ, ਸਦਾ ਹੀ।ਉਠਦਿਆਂ ਬੈਠਦਿਆਂ ਸਦਾ ਹਰ ਵੇਲੇ (ਪ੍ਰਭੂ ਦਾ ਡਰ ਮਨ ਵਿਚ ਬਣਿਆ ਰਹੇ)
 
लेटणि लेटि जाणै तनु सुआहु ॥
Letaṇ let jāṇai ṯan su▫āhu.
To roll around in the dust is to know that the body is only ashes.
ਸਰੀਰ ਨੂੰ ਭਸਮ ਜਾਨਣਾ ਹੀ ਮਿੱਟੀ ਵਿੱਚ ਰੁਲਣਾ ਹੈ।
ਲੇਟਣਿ = ਲੇਟਣੀ, ਲੰਮੇ ਪੈ ਕੇ ਨਾਚ। ਲੇਟਿ = ਲੇਟ ਕੇ। ਸੁਆਹ = ਨਾਸਵੰਤ, (ਸੁਆਹ ਵਾਂਗ)।ਆਪਣੇ ਸਰੀਰ ਨੂੰ ਮਨੁਖ ਨਾਸਵੰਤ ਸਮਝੇ-ਇਹ ਲੇਟ ਕੇ ਨਿਰਤਕਾਰੀ ਹੋਵੇ।
 
इतु रंगि नाचहु रखि रखि पाउ ॥३॥
Iṯ rang nācẖahu rakẖ rakẖ pā▫o. ||3||
So dance in this love, and keep the beat with your feet. ||3||
ਐਹੋ ਜਹੇ ਪ੍ਰੇਮ ਅੰਦਰ, ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
xxx ॥੩॥(ਹੇ ਭਾਈ!) ਇਸ ਆਨੰਦ ਵਿਚ ਟਿਕੇ ਰਹੋ; ਇਹ ਜੀਵਨ ਜੀਵੋ। ਬੱਸ! ਇਹ ਨਾਚ ਨੱਚੋ (ਇਹ ਆਤਮਕ ਹੁਲਾਰਾ ਮਾਣੋ) ॥੩॥
 
सिख सभा दीखिआ का भाउ ॥
Sikẖ sabẖā ḏīkẖi▫ā kā bẖā▫o.
Keep the company of the disciples, the students who love the teachings.
ਉਪਦੇਸ਼ ਨੂੰ ਪਿਆਰ ਕਰਨ ਵਾਲੇ ਚੇਲੇ ਤੇਰੀ ਮੰਡਲੀ ਹੋਵੇ।
ਸਿਖ ਸਭਾ = ਸਤਸੰਗ। ਦੀਖਿਆ = ਗੁਰੂ ਦਾ ਉਪਦੇਸ਼। ਭਾਉ = ਪਿਆਰ।ਸਤਸੰਗ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪਿਆਰ (ਆਪਣੇ ਅੰਦਰ ਪੈਦਾ ਕਰਨਾ);
 
गुरमुखि सुणणा साचा नाउ ॥
Gurmukẖ suṇ▫ṇā sācẖā nā▫o.
As Gurmukh, listen to the True Name.
ਗੁਰਾਂ ਦੇ ਪਾਸੋਂ ਤੂੰ ਸਤਿਨਾਮ ਨੂੰ ਸ੍ਰਵਣ ਕਰ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ।ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦਾ ਅਟੱਲ ਨਾਮ ਸੁਣਦੇ ਰਹਿਣਾ;
 
नानक आखणु वेरा वेर ॥
Nānak ākẖaṇ verā ver.
O Nanak, chant it, over and over again.
ਨਾਨਕ, ਤੂੰ ਬਾਰੰਬਾਰ ਮਾਲਕ ਦੇ ਨਾਮ ਦਾ ਉਚਾਰਨ ਕਰ।
ਆਖਣੁ = (ਨਾਮ) ਜਪਣਾ। ਵੇਰਾ ਵੇਰ = ਮੁੜ ਮੁੜ।ਪਰਮਾਤਮਾ ਦਾ ਨਾਮ ਮੁੜ ਮੁੜ ਜਪਣਾ-
 
इतु रंगि नाचहु रखि रखि पैर ॥४॥६॥
Iṯ rang nācẖahu rakẖ rakẖ pair. ||4||6||
So dance in this love, and keep the beat with your feet. ||4||6||
ਇਸ ਪ੍ਰੀਤ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
xxx ॥੪॥੬॥ਇਸ ਰੰਗ ਵਿਚ, ਹੇ ਨਾਨਕ! ਟਿਕੋ, ਇਸ ਜੀਵਨ-ਰਸਤੇ ਵਿਚ ਪੈਰ ਧਰੋ। ਬੱਸ! ਇਹ ਨਾਚ ਨੱਚੋ (ਇਹ ਜੀਵਨ-ਆਨੰਦ ਮਾਣੋ) ॥੪॥੬॥
 
आसा महला १ ॥
Āsā mėhlā 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxxXXX
 
पउणु उपाइ धरी सभ धरती जल अगनी का बंधु कीआ ॥
Pa▫uṇ upā▫e ḏẖarī sabẖ ḏẖarṯī jal agnī kā banḏẖ kī▫ā.
He created the air, and He supports the whole world; he bound water and fire together.
ਹਵਾ ਨੂੰ ਪੈਦਾ ਕਰਕੇ ਸਾਈਂ ਨੇ ਸਾਰੀ ਜ਼ਮੀਨ ਨੂੰ ਅਸਥਾਪਨ ਕੀਤਾ ਅਤੇ ਪਾਣੀ ਤੇ ਅੱਗ ਨੂੰ ਨਿਯਮ ਅੰਦਰ ਬੰਨਿ੍ਹਆ।
ਪਉਣੁ = ਹਵਾ। ਉਪਾਇ = ਉਪਾਈ, ਪੈਦਾ ਕੀਤੀ। ਧਰੀ = ਟਿਕਾਈ। ਬੰਧੁ = ਮੇਲ।ਪਰਮਾਤਮਾ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ (ਭਾਵ, ਇਹ ਸਾਰੇ ਵਿਰੋਧੀ ਤੱਤ ਇਕੱਠੇ ਕਰ ਕੇ ਜਗਤ-ਰਚਨਾ ਕੀਤੀ। ਰਚਨਹਾਰ ਪ੍ਰਭੂ ਦੀ ਇਹ ਇਕ ਅਸਚਰਜ ਲੀਲਾ ਹੈ, ਜਿਸ ਤੋਂ ਦਿੱਸਦਾ ਹੈ ਕਿ ਉਹ ਬੇਅੰਤ ਵੱਡੀਆਂ ਤਾਕਤਾਂ ਵਾਲਾ ਹੈ, ਪਰ ਉਸ ਦੀ ਇਹ ਵਡਿਆਈ ਭੁੱਲ ਕੇ ਨਿਰਾ ਰਾਵਣ ਦੇ ਮਾਰਨ ਵਿਚ ਹੀ ਉਸ ਦੀ ਵਡਿਆਈ ਸਮਝਣੀ ਭੁੱਲ ਹੈ)।
 
अंधुलै दहसिरि मूंडु कटाइआ रावणु मारि किआ वडा भइआ ॥१॥
Anḏẖulai ḏėhsir mūnd katā▫i▫ā rāvaṇ mār ki▫ā vadā bẖa▫i▫ā. ||1||
The blind, ten-headed Raavan had his heads cut off, but what greatness was obtained by killing him? ||1||
ਦਸਾਂ ਸੀਸਾਂ ਵਾਲੇ ਅੰਨ੍ਹੇ ਰਾਵਣ ਨੇ ਆਪਣੇ ਸੀਸ ਕਟਵਾ ਲਏ, ਪ੍ਰੰਤੂ, ਉਸ ਨੂੰ ਮਾਰਨ ਦੁਆਰਾ ਕਿਹੜੀ ਵਡਿਆਈ ਪਾ ਲਈ?
ਦਹਸਿਰਿ = ਦਹਸਿਰ ਨੇ, ਰਾਵਣ ਨੇ। ਅੰਧੁਲੈ = ਅੰਨ੍ਹੇ ਨੇ, ਮੂਰਖ ਨੇ। ਮੂੰਡੁ = ਸਿਰ। ਮਾਰਿ = ਮਾਰ ਕੇ। ਕਿਆ ਵਡਾ ਭਇਆ = ਵੱਡਾ ਨਹੀਂ ਹੋ ਗਿਆ ॥੧॥ਅਕਲ ਦੇ ਅੰਨ੍ਹੇ ਰਾਵਣ ਨੇ ਆਪਣੀ ਮੌਤ (ਮੂਰਖਪਣ ਵਿਚ) ਸਹੇੜੀ, ਪਰਮਾਤਮਾ (ਨਿਰਾ ਉਸ ਮੂਰਖ) ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ ॥੧॥
 
किआ उपमा तेरी आखी जाइ ॥
Ki▫ā upmā ṯerī ākẖī jā▫e.
What Glories of Yours can be chanted?
ਤੇਰੀ ਕਿਹੜੀ ਕਿਹੜੀ ਪ੍ਰਭਤਾ, ਹੈ ਸੁਆਮੀ, ਕਹੀ ਜਾ ਸਕਦੀ ਹੈ?
ਉਪਮਾ = ਵਡਿਆਈ।(ਹੇ ਪ੍ਰਭੂ!) ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
 
तूं सरबे पूरि रहिआ लिव लाइ ॥१॥ रहाउ ॥
Ŧūʼn sarbe pūr rahi▫ā liv lā▫e. ||1|| rahā▫o.
You are totally pervading everywhere; You love and cherish all. ||1||Pause||
ਤੂੰ ਹਰ ਥਾਂ ਪਰੀਪੂਰਨ ਹੋ ਰਿਹਾ ਹੈਂ ਅਤੇ ਆਪਣੇ ਜੀਵ ਜੰਤੂਆਂ ਨੂੰ ਪਿਆਰ ਕਰਦਾ ਹੈ। ਠਹਿਰਾਉ।
ਲਿਵ ਲਾਇ = ਵਿਆਪਕ ਹੋ ਕੇ ॥੧॥ ਰਹਾਉ ॥ਤੂੰ ਸਭ ਜੀਵਾਂ ਵਿਚ ਵਿਆਪਕ ਹੈਂ, ਮੌਜੂਦ ਹੈਂ ॥੧॥ ਰਹਾਉ ॥
 
जीअ उपाइ जुगति हथि कीनी काली नथि किआ वडा भइआ ॥
Jī▫a upā▫e jugaṯ hath kīnī kālī nath ki▫ā vadā bẖa▫i▫ā.
You created all beings, and You hold the world in Your Hands; what greatness is it to put a ring in the nose of the black cobra, as Krishna did?
ਜੀਵਾਂ ਨੂੰ ਪੈਦਾ ਕਰ ਕੇ ਤੂੰ ਉਨ੍ਹਾਂ ਦੀ ਰਹਿਣੀ ਬਹਿਣੀ ਆਪਣੇ ਹੱਥ ਵਿੱਚ ਘੁੱਟ ਕੇ ਫੜੀ ਹੋਈ ਹੈ। ਕਾਲੇ ਸਰਪ ਦੇ ਨੱਕ-ਨਕੇਲ ਪਾ ਕੇ, ਕਿਹੜੀ ਮਹਾਨਤਾ ਪ੍ਰਾਪਤ ਕਰ ਲਈ?
ਹਥਿ ਕੀਨੀ = ਆਪਣੇ ਹੱਥ ਵਿਚ ਕੀਤੀ ਹੋਈ ਹੈ। ਨਥਿ = ਨੱਥ ਕੇ, ਵੱਸ ਵਿਚ ਕਰ ਕੇ।(ਹੇ ਅਕਾਲ ਪੁਰਖ!) ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰ ਕੇ ਸਭਨਾਂ ਦੀ ਜੀਵਨ-ਜੁਗਤ ਤੂੰ ਆਪਣੇ ਹੱਥ ਵਿਚ ਰੱਖੀ ਹੋਈ ਹੈ, (ਸਭ ਨੂੰ ਨੱਥਿਆ ਹੋਇਆ ਹੈ) ਨਿਰਾ ਕਾਲੀ-ਨਾਗ ਨੂੰ ਨੱਥ ਕੇ ਤੂੰ ਵੱਡਾ ਨਹੀਂ ਹੋ ਗਿਆ।
 
किसु तूं पुरखु जोरू कउण कहीऐ सरब निरंतरि रवि रहिआ ॥२॥
Kis ṯūʼn purakẖ jorū ka▫uṇ kahī▫ai sarab niranṯar rav rahi▫ā. ||2||
Whose Husband are You? Who is Your wife? You are subtly diffused and pervading in all. ||2||
ਤੂੰ ਕੀਹਦਾ ਖ਼ਸਮ ਹੈਂ? ਕਿਹੜੀ ਤੇਰੀ ਪਤਨੀ ਆਖੀ ਜਾਣੀ ਹੈ? ਤੂੰ ਸਾਰਿਆਂ ਵਿੱਚ ਇਕਰਸ ਰਮ ਰਿਹਾ ਹੈਂ।
ਕਿਸੁ = ਕਿਸ (ਇਸਤ੍ਰੀ) ਦਾ? ਪੁਰਖੁ = ਖਸਮ। ਜੋਰੂ ਕਉਣ = ਕਉਣ ਤੇਰੀ ਇਸਤ੍ਰੀ? ਨਿਰੰਤਰਿ = {ਨਿਰ-ਅੰਤਰਿ। ਅੰਤਰੁ = ਵਿੱਥ} ਬਿਨਾ ਵਿੱਥ ਦੇ, ਇਕ-ਰਸ ॥੨॥ਨਾਹ ਤੂੰ ਕਿਸੇ ਖ਼ਾਸ ਇਸਤ੍ਰੀ ਦਾ ਖਸਮ ਹੈਂ, ਨਾਹ ਕੋਈ ਇਸਤ੍ਰੀ ਤੇਰੀ ਵਹੁਟੀ ਹੈ, ਤੂੰ ਸਭ ਜੀਵਾਂ ਦੇ ਅੰਦਰ ਇੱਕ-ਰਸ ਮੌਜੂਦ ਹੈਂ ॥੨॥
 
नालि कुट्मबु साथि वरदाता ब्रहमा भालण स्रिसटि गइआ ॥
Nāl kutamb sāth varḏāṯā barahmā bẖālaṇ sarisat ga▫i▫ā.
Brahma, the bestower of blessings, entered the stem of the lotus, with his relatives, to find the extent of the universe.
ਮੁਰਾਦਾਂ ਬਖ਼ਸ਼ਣ ਵਾਲਾ ਬ੍ਰਹਮਾ ਆਪਣੇ ਪ੍ਰਵਾਰ ਸਮੇਤ ਦੁਨੀਆਂ ਦਾ ਵਿਸਥਾਰ ਮਲੂਮ ਕਰਨ ਲਈ ਕੰਵਲ ਦੀ ਨਲਕੀ ਅੰਦਰ ਗਿਆ।
ਨਾਲਿ = ਕੌਲ-ਫੁੱਲ ਦੀ ਨਾਲੀ। ਕੁਟੰਬੁ = ਪਰਵਾਰ, {कुटुम्बिनी = ਮਾਂ, ਕੁਟੰਬਿਨੀ} ਮਾਂ, ਜਨਨੀ। ਸਾਥਿ = ਨਾਲ, ਕੋਲ। ਵਰਦਾਤਾ = ਵਰ ਦੇਣ ਵਾਲਾ, ਵਿਸ਼ਨੂੰ।(ਕਹਿੰਦੇ ਹਨ ਕਿ ਜੇਹੜਾ) ਬ੍ਰਹਮਾ ਕੌਲ ਦੀ ਨਾਲ ਵਿਚੋਂ ਜੰਮਿਆ ਸੀ, ਵਿਸ਼ਨੂੰ ਉਸ ਦਾ ਹਮਾਇਤੀ ਸੀ, ਉਹ ਬ੍ਰਹਮਾ ਪਰਮਾਤਮਾ ਦੀ ਕੁਦਰਤ ਦਾ ਅੰਤ ਲੱਭਣ ਵਾਸਤੇ ਗਿਆ,
 
आगै अंतु न पाइओ ता का कंसु छेदि किआ वडा भइआ ॥३॥
Āgai anṯ na pā▫i▫o ṯā kā kans cẖẖeḏ ki▫ā vadā bẖa▫i▫ā. ||3||
Proceeding on, he could not find its limits; what glory was obtained by killing Kansa, the king? ||3||
ਅੱਗੇ ਜਾ ਕੇ ਉਸ ਨੂੰ ਉਸ ਦੇ ਓੜਕ ਦਾ ਪਤਾ ਨਾਂ ਲੱਗਾ। ਕੰਸ ਨੂੰ ਮਾਰ ਕੇ ਕੀ ਪ੍ਰਭਤਾ ਪ੍ਰਾਪਤ ਕੀਤੀ?
ਕੰਸੁ = ਰਾਜਾ ਉਗ੍ਰਸੈਨ ਦਾ ਪੁੱਤਰ, ਕ੍ਰਿਸ਼ਨ ਜੀ ਦਾ ਮਾਮਾ। ਇਸ ਨੂੰ ਕ੍ਰਿਸ਼ਨ ਜੀ ਨੇ ਮਾਰ ਕੇ ਉਗ੍ਰਸੈਨ ਨੂੰ ਮੁੜ ਰਾਜ ਦਿੱਤਾ ਸੀ ॥੩॥(ਉਸ ਨਾਲ ਦੇ ਵਿਚ ਹੀ ਭਟਕਦਾ ਰਿਹਾ) ਪਰ ਅੰਤ ਨ ਲੱਭ ਸਕਿਆ। (ਅਕਾਲ ਪੁਰਖ ਬੇਅੰਤ ਕੁਦਰਤ ਦਾ ਮਾਲਕ ਹੈ) ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ? (ਇਹ ਤਾਂ ਉਸ ਦੇ ਅੱਗੇ ਸਾਧਾਰਨ ਜਿਹੀ ਗੱਲ ਹੈ) ॥੩॥
 
रतन उपाइ धरे खीरु मथिआ होरि भखलाए जि असी कीआ ॥
Raṯan upā▫e ḏẖare kẖīr mathi▫ā hor bẖakẖlā▫e jė asī kī▫ā.
The jewels were produced and brought forth by churning the ocean of milk. The other gods proclaimed "We are the ones who did this!
ਦੁਧ ਦਾ ਸਮੁੰਦਰ ਰਿੜਕਿਆਂ ਗਿਆ ਅਤੇ ਅਮੋਲਕ ਪਦਾਰਥ ਪੈਦਾ ਕਰਕੇ ਬਾਹਰ ਕਢੇ ਗਏ। ਦੇਵਤੇ ਤੇ ਦੈਂਤ ਹੋਰ ਗੁੱਸੇ ਵਿੱਚ ਗੱਜ ਉਠੇ ਕਿ "ਅਸਾਂ ਨੇ ਇਹ ਕੀਤਾ ਹੈ"।
ਉਪਾਇ ਧਰੇ = ਪੈਦਾ ਕੀਤੇ। ਖੀਰੁ = ਸਮੁੰਦਰ। ਮਥਿਆ = ਰਿੜਕਿਆ। (ਪੁਰਾਣਾਂ ਦੀ ਕਥਾ ਹੈ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਸੀ, ਉਸ ਵਿਚੋਂ ੧੪ ਰਤਨ ਨਿਕਲੇ। ਵੰਡਣ ਵੇਲੇ ਝਗੜਾ ਪੈ ਗਿਆ। ਵਿਸ਼ਨੂੰ ਨੇ ਇਹ ਝਗੜਾ ਨਿਬੇੜਨ ਲਈ ਮੋਹਨੀ ਅਵਤਾਰ ਧਾਰਿਆ ਤੇ ਰਤਨ ਇਕ ਇਕ ਕਰ ਕੇ ਵੰਡ ਦਿੱਤੇ)। ਹੋਰਿ = ਦੈਂਤ ਤੇ ਦੇਵਤੇ। ਭਖਲਾਏ = ਕ੍ਰੋਧ ਵਿਚ ਆ ਕੇ ਬੋਲਣ ਲੱਗੇ। ਜਿ = ਕਿ। ਅਸੀ ਕੀਆ = ਅਸਾਂ (ਰਤਨ ਸਮੁੰਦਰ ਵਿਚੋਂ) ਕੱਢੇ ਹਨ।(ਕਹਿੰਦੇ ਹਨ ਕਿ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ) ਸਮੁੰਦਰ ਰਿੜਕਿਆ ਤੇ (ਉਸ ਵਿਚੋਂ) ਚੌਦਾਂ ਰਤਨ ਕੱਢੇ, (ਵੰਡਣ ਵੇਲੇ ਉਹ ਦੋਵੇਂ ਧੜੇ) ਗੁੱਸੇ ਵਿਚ ਆ ਆ ਕੇ ਆਖਣ ਲੱਗੇ ਕਿ ਇਹ ਰਤਨ ਅਸਾਂ ਕੱਢੇ ਹਨ, ਅਸਾਂ ਕੱਢੇ ਹਨ (ਆਪਣੇ ਵਲੋਂ ਪਰਮਾਤਮਾ ਦੀ ਵਡਿਆਈ ਬਿਆਨ ਕਰਨ ਲਈ ਕਹਿੰਦੇ ਹਨ ਕਿ ਪਰਮਾਤਮਾ ਨੇ ਮੋਹਣੀ ਅਵਤਾਰ ਧਾਰ ਕੇ ਉਹ ਰਤਨ) ਇਕ ਇਕ ਕਰ ਕੇ ਵੰਡ ਦਿੱਤੇ,
 
कहै नानकु छपै किउ छपिआ एकी एकी वंडि दीआ ॥४॥७॥
Kahai Nānak cẖẖapai ki▫o cẖẖapi▫ā ekī ekī vand ḏī▫ā. ||4||7||
Says Nanak, by hiding, how can the Lord be hidden? He has given each their share, one by one. ||4||7||
ਗੁਰੂ ਜੀ ਆਖਦੇ ਹਨ, ਲੁਕਾਉਣ ਦੁਆਰਾ ਸਾਹਿਬ ਕਿਸ ਤਰ੍ਹਾਂ ਲੁਕਾਇਆ ਜਾ ਸਕਦਾ ਹੈ। ਇਕ ਇਕ ਕਰਕੇ ਉਸ ਨੇ ਸਾਰੇ ਰਤਨ ਵੰਡ ਦਿੱਤੇ।
ਏਕੀ ਏਕੀ = ਇਕ ਇਕ ਕਰ ਕੇ ॥੪॥੭॥(ਪਰ) ਨਾਨਕ ਆਖਦਾ ਹੈ (ਕਿ ਨਿਰੇ ਇਹ ਰਤਨ ਵੰਡਣ ਨਾਲ ਪਰਮਾਤਮਾ ਦੀ ਕੇਹੜੀ ਵਡਿਆਈ ਬਣ ਗਈ, ਉਸ ਦੀਆਂ ਵਡਿਆਈਆਂ ਤਾਂ ਉਸ ਦੀ ਰਚੀ ਕੁਦਰਤਿ ਵਿਚੋਂ ਥਾਂ ਥਾਂ ਦਿੱਸ ਰਹੀਆਂ ਹਨ) ਉਹ ਭਾਵੇਂ ਆਪਣੀ ਕੁਦਰਤਿ ਵਿਚ ਲੁਕਿਆ ਹੋਇਆ ਹੈ, ਪਰ ਲੁਕਿਆ ਰਹਿ ਨਹੀਂ ਸਕਦਾ (ਪ੍ਰਤੱਖ ਉਸ ਦੀ ਬੇਅੰਤ ਕੁਦਰਤਿ ਦੱਸ ਰਹੀ ਹੈ ਕਿ ਉਹ ਬਹੁਤ ਤਾਕਤਾਂ ਦਾ ਮਾਲਕ ਹੈ) ॥੪॥੭॥