Sri Guru Granth Sahib Ji

Ang: / 1430

Your last visited Ang:

आसा महला १ ॥
Āsā mėhlā 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxxXXX
 
करम करतूति बेलि बिसथारी राम नामु फलु हूआ ॥
Karam karṯūṯ bel bisthārī rām nām fal hū▫ā.
The vine of good actions and character has spread out, and it bears the fruit of the Lord's Name.
ਚੰਗੇ ਅਮਲਾਂ ਅਤੇ ਸਚੇ ਚਾਲ-ਚਲਣ ਦੀ ਬੇਲ ਫੈਲਰੀ ਹੋਈ ਹੈ ਅਤੇ ਇਸ ਨੂੰ ਸੁਆਮੀ ਦੇ ਨਾਮ ਦਾ ਮੇਵਾ ਲਗਿਆ ਹੋਇਆ ਹੈ।
ਕਰਮ ਕਰਤੂਤਿ = ਚੰਗੇ ਕਰਮ, ਚੰਗਾ ਆਚਰਨ। ਬੇਲਿ = ਵੇਲ। ਬਿਸਥਾਰੀ = ਖਿਲਰੀ ਹੋਈ।(ਸਿਮਰਨ ਦੀ ਬਰਕਤਿ ਨਾਲ) ਉਸ ਮਨੁੱਖ ਦਾ ਉੱਚਾ ਆਚਰਨ ਬਣਦਾ ਹੈ (ਇਹ, ਮਾਨੋ, ਉੱਚੀ ਮਨੁੱਖਤਾ ਦੀ ਫੁੱਟੀ ਹੋਈ) ਖਿਲਰੀ ਹੋਈ ਵੇਲ ਹੈ, (ਇਸ ਵੇਲ ਨੂੰ) ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ (ਉਸ ਦੀ ਸੁਰਤਿ ਨਾਮ ਵਿਚ ਜੁੜੀ ਰਹਿੰਦੀ ਹੈ)
 
तिसु रूपु न रेख अनाहदु वाजै सबदु निरंजनि कीआ ॥१॥
Ŧis rūp na rekẖ anāhaḏ vājai sabaḏ niranjan kī▫ā. ||1||
The Name has no form or outline; it vibrates with the unstruck Sound Current; through the Word of the Shabad, the Immaculate Lord is revealed. ||1||
ਉਸ ਨਾਮ ਦਾ ਕੋਈ ਸਰੂਪ ਜਾਂ ਨੁਹਾਰ ਨਹੀਂ। ਇਹ ਸੁਤੇ ਸਿਧ ਗੂੰਜਦਾ ਹੈ। ਨਾਮ ਦੇ ਰਾਹੀਂ ਹੀ ਪਵਿੱਤ੍ਰ ਪ੍ਰਭੂ ਪ੍ਰਗਟ ਹੁੰਦਾ ਹੈ।
ਰੇਖ = ਚਿਹਨ। ਅਨਾਹਦੁ = ਬਿਨਾ ਵਜਾਇਆਂ, ਇਕ-ਰਸ {ਸਾਜ ਤਦੋਂ ਹੀ ਵੱਜਦਾ ਹੈ ਜਦੋਂ ਉਸ ਨੂੰ ਉਂਗਲੀਆਂ ਨਾਲ ਛੇੜੀਏ। ਜਦੋਂ ਉਂਗਲੀ ਦੀ ਚੋਟ ਬੰਦ ਕਰ ਦਈਏ, ਸਾਜ ਬੰਦ ਹੋ ਜਾਂਦਾ ਹੈ}। ਸਬਦੁ = ਸਿਫ਼ਤਿ-ਸਾਲਾਹ ਦੀ ਰੌ। ਨਿਰੰਜਨਿ = ਨਿਰੰਜਨ ਨੇ, ਉਸ ਪਰਮਾਤਮਾ ਨੇ ਜੋ ਅੰਜਨ (ਮਾਇਆ ਦੀ ਕਾਲਖ) ਤੋਂ ਪਰੇ ਹੈ ॥੧॥ਮਾਇਆ-ਰਹਿਤ ਪ੍ਰਭੂ ਨੇ ਉਸ ਦੇ ਅੰਦਰ ਸਿਫ਼ਤਿ-ਸਾਲਾਹ ਦਾ ਇਕ ਪ੍ਰਵਾਹ ਚਲਾ ਦਿੱਤਾ ਹੁੰਦਾ ਹੈ (ਉਹ ਪ੍ਰਵਾਹ, ਮਾਨੋ, ਇਕ ਸੰਗੀਤ ਹੈ) ਜੋ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ, ਪਰ ਉਸ ਦਾ ਕੋਈ ਰੂਪ-ਰੇਖ ਬਿਆਨ ਨਹੀਂ ਹੋ ਸਕਦਾ ॥੧॥
 
करे वखिआणु जाणै जे कोई ॥
Kare vakẖi▫āṇ jāṇai je ko▫ī.
One can speak on this only when he knows it.
ਜੇਕਰ ਇਨਸਾਨ ਨਾਮ ਨੂੰ ਸਮਝੇ, ਕੇਵਲ ਤਦ ਹੀ ਉਹ ਇਸ ਦੀ ਵਿਆਖਿਆ ਕਰ ਸਕਦਾ ਹੈ, ਅਤੇ।
ਜਾਣੈ = ਜਾਣ-ਪਛਾਣ ਪਾ ਲਏ, ਸਾਂਝ ਪਾ ਲਏ।ਜੇ ਕੋਈ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਨਾਲ ਜਾਣ-ਪਛਾਣ ਪਾ ਲਏ ਤੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਰਹੇ,
 
अम्रितु पीवै सोई ॥१॥ रहाउ ॥
Amriṯ pīvai so▫ī. ||1|| rahā▫o.
He alone drinks in the Ambrosial Nectar. ||1||Pause||
ਕੇਵਲ ਓਹੀ ਸੁਧ ਅੰਮ੍ਰਿਤ ਰਸ ਨੂੰ ਪਾਨ ਕਰਦਾ ਹੈ। ਠਹਿਰਾਉ।
xxx ॥੧॥ ਰਹਾਉ ॥ਤਾਂ ਉਹ ਨਾਮ-ਅੰਮ੍ਰਿਤ ਪੀਂਦਾ ਹੈ (ਸਿਮਰਨ ਤੋਂ ਪੈਦਾ ਹੋਣ ਵਾਲਾ ਆਤਮਕ ਆਨੰਦ ਮਾਣਦਾ ਹੈ) ॥੧॥ ਰਹਾਉ ॥
 
जिन्ह पीआ से मसत भए है तूटे बंधन फाहे ॥
Jinĥ pī▫ā se masaṯ bẖa▫e hai ṯūte banḏẖan fāhe.
Those who drink it in are enraptured; their bonds and shackles are cut away.
ਜੋ ਆਬਿ-ਹਿਯਾਤ ਨੂੰ ਚੱਖਦੇ ਹਨ, ਉਹ ਪਰਮ ਪ੍ਰਸੰਨ ਹੋ ਜਾਂਦੇ ਹਨ। ਉਨ੍ਹਾਂ ਦੇ ਜੂੜ ਅਤੇ ਫਾਂਸੀਆਂ ਕੱਟੀਆਂ ਜਾਂਦੀਆਂ ਹਨ।
ਜਿਨ੍ਹ੍ਹ = ਜਿਨ੍ਹਾਂ ਮਨੁੱਖਾਂ ਨੇ।ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਉਹ ਨਾਮ-ਰਸ ਪੀਤਾ, ਉਹ ਮਸਤ ਹੋ ਗਏ। (ਉਹਨਾਂ) ਦੇ (ਮਾਇਆ ਵਾਲੇ) ਬੰਧਨ ਤੇ ਫਾਹੇ ਟੁੱਟ ਗਏ।
 
जोती जोति समाणी भीतरि ता छोडे माइआ के लाहे ॥२॥
Joṯī joṯ samāṇī bẖīṯar ṯā cẖẖode mā▫i▫ā ke lāhe. ||2||
When one's light blends into the Divine Light, then the desire for Maya is ended. ||2||
ਜਦ ਮਨੁੱਖੀ ਨੂਰ ਰੱਬੀ ਨੂਰ ਅੰਦਰ ਲੀਨ ਹੋ ਜਾਂਦਾ ਹੈ, ਤਦ ਧਨ-ਦੌਲਤ ਦੀ ਲਾਲਸਾ ਮੁੱਕ ਜਾਂਦੀ ਹੈ।
ਜੋਤੀ ਜੋਤਿ = ਪਰਮਾਤਮਾ ਦੀ ਜੋਤਿ। ਲਾਹੇ = ਲਾਭ ॥੨॥ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਟਿਕ ਗਈ, ਉਹਨਾਂ ਨੇ ਮਾਇਆ ਦੀ ਖ਼ਾਤਰ (ਦਿਨ ਰਾਤ ਦੀ) ਦੌੜ-ਭੱਜ ਛੱਡ ਦਿੱਤੀ (ਭਾਵ, ਉਹ ਮਾਇਆ ਦੇ ਮੋਹ-ਜਾਲ ਵਿਚੋਂ ਬਚ ਗਏ) ॥੨॥
 
सरब जोति रूपु तेरा देखिआ सगल भवन तेरी माइआ ॥
Sarab joṯ rūp ṯerā ḏekẖi▫ā sagal bẖavan ṯerī mā▫i▫ā.
Among all lights, I behold Your Form; all the worlds are Your Maya.
ਸਾਰੀਆਂ ਰੌਸ਼ਨੀਆਂ ਅੰਦਰ ਮੈਂ ਤੇਰਾ ਸਰੂਪ ਦੇਖਦਾ ਹਾਂ। ਸਾਰੇ ਜਹਾਨ ਤੇਰੀ ਦੌਲਤ ਹਨ।
ਸਰਬ ਜੋਤਿ = ਸਾਰੀਆਂ ਜੋਤਾਂ ਵਿਚ। ਰਾਰੈ = ਰਾਰ ਵਿਚ, ਝਗੜੇ ਵਿਚ।(ਜਿਸ ਮਨੁੱਖ ਨੇ ਸਿਮਰਨ ਦੀ ਬਰਕਤਿ ਨਾਲ ਨਾਮ-ਰਸ ਪੀਤਾ, ਉਸ ਨੇ, ਹੇ ਪ੍ਰਭੂ!) ਸਾਰੇ ਜੀਵਾਂ ਵਿਚ ਤੇਰਾ ਹੀ ਦੀਦਾਰ ਕੀਤਾ, ਉਸ ਨੇ ਸਾਰੇ ਭਵਨਾਂ ਵਿਚ ਤੇਰੀ ਪੈਦਾ ਕੀਤੀ ਮਾਇਆ ਪ੍ਰਭਾਵ ਪਾਂਦੀ ਵੇਖੀ।
 
रारै रूपि निरालमु बैठा नदरि करे विचि छाइआ ॥३॥
Rārai rūp nirālam baiṯẖā naḏar kare vicẖ cẖẖā▫i▫ā. ||3||
Among the tumults and forms, He sits in serene detachment; He bestows His Glance of Grace upon those who are engrossed in the illusion. ||3||
ਅਨੇਕਾਂ ਸਰੂਪਾਂ ਅਤੇ ਉਨ੍ਹਾਂ ਦਿਆਂ ਝਗੜਿਆਂ ਅੰਦਰ ਉਹ ਨਿਰਲੇਪ ਵਿਚਰਦਾ ਹੈ। ਆਤਮਕ ਅਗਿਆਨਤਾ ਅੰਦਰ ਖ਼ੱਚਤ ਹੋਇਆਂ ਉੱਤੇ ਵੀ ਉਹ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।
ਰਾਰੈ ਰੂਪਿ = ਝਗੜਾ-ਰੂਪ ਸੰਸਾਰ ਵਿਚ। ਨਿਰਾਲਮੁ = ਨਿਰਾਲਾ, ਵੱਖਰਾ, ਨਿਰਲੇਪ। ਛਾਇਆ = ਪ੍ਰਤਿਬਿੰਬ, ਅਕਸ ॥੩॥(ਉਹ ਮਨੁੱਖ ਵੇਖਦਾ ਹੈ ਕਿ) ਪਰਮਾਤਮਾ ਝਗੜੇ-ਰੂਪ ਸੰਸਾਰ ਵਿਚੋਂ ਨਿਰਾਲਾ ਬੈਠਾ ਹੋਇਆ ਹੈ, ਤੇ ਵਿਚੇ ਹੀ ਪ੍ਰਤਿਬਿੰਬ ਵਾਂਗ ਵਿਆਪਕ ਹੋ ਕੇ ਵੇਖ ਭੀ ਰਿਹਾ ਹੈ ॥੩॥
 
बीणा सबदु वजावै जोगी दरसनि रूपि अपारा ॥
Bīṇā sabaḏ vajāvai jogī ḏarsan rūp apārā.
The Yogi who plays on the instrument of the Shabad gains the Blessed Vision of the Infinitely Beautiful Lord.
ਯੋਗੀ ਜੋ ਰੱਬ ਦੇ ਨਾਮ ਦੀ ਬੰਸਰੀ ਵਜਾਉਂਦਾ ਹੈ, ਉਹ ਬਿਅੰਤ ਸੁੰਦਰ ਸੁਆਮੀ ਦਾ ਦੀਦਾਰ ਦੇਖ ਲੈਂਦਾ ਹੈ।
ਬੀਣਾ = ਬੀਨ। ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਦਰਸਨਿ = ਦਰਸਨ ਵਿਚ, ਦ੍ਰਿਸ਼ ਵਿਚ। ਰੂਪਿ = ਰੂਪ ਵਿਚ, ਸੁੰਦਰਤਾ ਵਿਚ।ਉਹੀ (ਮਨੁੱਖ ਹੈ ਅਸਲ) ਜੋਗੀ ਅਪਾਰ ਪਰਮਾਤਮਾ ਦੇ ਦ੍ਰਿੱਸ਼ ਵਿਚ (ਮਸਤ ਹੋ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ-ਰੂਪ ਬੀਣਾ ਵਜਾਂਦਾ ਰਹਿੰਦਾ ਹੈ।
 
सबदि अनाहदि सो सहु राता नानकु कहै विचारा ॥४॥८॥
Sabaḏ anāhaḏ so saho rāṯā Nānak kahai vicẖārā. ||4||8||
He, the Lord, is immersed in the Unstruck Shabad of the Word, says Nanak, the humble and meek. ||4||8||
ਮਸਕੀਨ ਨਾਨਕ ਆਖਦਾ ਹੈ: ਉਹ ਸਾਹਿਬ ਨਾਮ ਦੇ ਬੈਕੁੰਠੀ ਕੀਰਤਨ ਅੰਦਰ ਲੀਨ ਹੈ।
ਸਬਦਿ = ਸ਼ਬਦ ਵਿਚ (ਜੁੜ ਕੇ) {ਲਫ਼ਜ਼ 'ਸਬਦੁ' ਅਤੇ 'ਸਬਦਿ' ਦੇ ਜੋੜਾਂ ਵਿਚ ਵਿਆਕਰਣਿਕ ਫ਼ਰਕ ਹੈ, ਅਰਥ ਭੀ ਵਖ ਵਖ}। ਅਨਾਹਦਿ = ਇਕ-ਰਸ ਵਿਚ। ਸਹੁ ਰਾਤਾ = ਖਸਮ-ਪ੍ਰਭੂ ਦੇ ਰੰਗ ਵਿਚ ਰੰਗਿਆ ਹੋਇਆ। ਵਿਚਾਰਾ = ਵਿਚਾਰ, ਖ਼ਿਆਲ ॥੪॥੮॥ਨਾਨਕ (ਆਪਣਾ ਇਹ) ਖ਼ਿਆਲ ਦੱਸਦਾ ਹੈ ਕਿ ਇਕ-ਰਸ ਸਿਫ਼ਤਿ-ਸਾਲਾਹ ਵਿਚ ਜੁੜੇ ਰਹਿਣ ਦੇ ਕਾਰਨ ਉਹ ਮਨੁੱਖ ਖਸਮ-ਪ੍ਰਭੂ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ ॥੪॥੮॥
 
आसा महला १ ॥
Āsā mėhlā 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxxXXX
 
मै गुण गला के सिरि भार ॥
Mai guṇ galā ke sir bẖār.
My virtue is that I carry the load of my words upon my head.
ਮੇਰੀ ਖੂਬੀ ਇਹ ਹੈ ਕਿ ਆਪਣੇ ਸੀਸ ਉਤੇ ਮੈਂ ਵਾਧੂ ਗੱਲਾਂ ਬਾਤਾਂ ਕਰਨ ਦਾ ਬੋਝ ਚੁੱਕਿਆ ਹੋਇਆ ਹੈ।
ਸਿਰਿ = ਸਿਰ ਉਤੇ। ਮੈ ਗੁਣ = ਮੇਰੇ ਗੁਣ (ਸਿਰਫ਼ ਇਹੀ ਹਨ)।(ਪਰ ਹੇ ਸਿਰਜਣਹਾਰ!) ਮੇਰੇ ਵਿਚ ਤਾਂ ਸਿਰਫ਼ ਇਹੀ ਗੁਣ ਹਨ (ਮੈਂ ਤਾਂ ਨਿਰੀ ਇਹੀ ਖੱਟੀ ਖੱਟੀ ਹੈ) ਕਿ ਮੈਂ ਆਪਣੇ ਸਿਰ ਉਤੇ (ਨਿਰੀਆਂ) ਗੱਲਾਂ ਦੇ ਭਾਰ ਬੱਧੇ ਹੋਏ ਹਨ।
 
गली गला सिरजणहार ॥
Galī galā sirjaṇhār.
The real words are the Words of the Creator Lord.
ਕਰਤਾਰ ਦਾ ਬਚਨ ਬਿਲਾਸ, ਸਾਰਿਆਂ ਬਚਨ ਬਿਲਾਸਾਂ ਵਿਚੋਂ ਪਰਮ ਸ਼੍ਰੇਸ਼ਟ ਹੈ।
ਗਲੀ ਗਲਾ = ਗੱਲਾਂ ਵਿਚੋਂ (ਚੰਗੀਆਂ) ਗੱਲਾਂ। ਗਲਾ ਸਿਰਜਣਹਾਰ = ਸਿਰਜਣਹਾਰ ਦੀਆਂ ਗੱਲਾਂ।ਗੱਲਾਂ ਵਿਚੋਂ ਸਿਰਫ਼ ਉਹ ਗੱਲਾਂ ਹੀ ਚੰਗੀਆਂ ਹਨ ਜੋ, ਹੇ ਸਿਰਜਣਹਾਰ! ਤੇਰੀਆਂ ਗੱਲਾਂ ਹਨ (ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹਨ)।
 
खाणा पीणा हसणा बादि ॥
Kẖāṇā pīṇā hasṇā bāḏ.
How useless are eating, drinking and laughing,
ਆਦਮੀ ਦਾ ਖਾਣ, ਪੀਣ ਤੇ ਹੱਸਣ ਬੇਫਾਇਦਾ ਹੈ,
ਬਾਦਿ = ਵਿਅਰਥ।ਤਦ ਤਕ ਮੇਰਾ ਖਾਣਾ ਪੀਣਾ ਮੇਰਾ ਹੱਸ ਹੱਸ ਕੇ ਸਮਾਂ ਗੁਜ਼ਾਰਨਾ-ਇਹ ਸਭ ਵਿਅਰਥ ਹੈ,
 
जब लगु रिदै न आवहि यादि ॥१॥
Jab lag riḏai na āvahi yāḏ. ||1||
if the Lord is not cherished in the heart! ||1||
ਜਦ ਤਾਈਂ ਆਪਣੇ ਚਿੱਤ ਅੰਦਰ ਉਸ ਨੂੰ ਸਾਈਂ ਚੇਤੇ ਨਹੀਂ ਆਉਂਦਾ।
ਆਵਹਿ = ਤੂੰ ਆਵੇਂ (ਹੇ ਪ੍ਰਭੂ!) ॥੧॥ਜਦ ਤਕ, ਹੇ ਸਿਰਜਣਹਾਰ! ਤੂੰ ਮੇਰੇ ਹਿਰਦੇ ਵਿਚ ਚੇਤੇ ਨਾਹ ਆਵੇਂ ॥੧॥
 
तउ परवाह केही किआ कीजै ॥
Ŧa▫o parvāh kehī ki▫ā kījai.
Why should someone care for anything else,
ਤੂੰ ਕਾਹਦੇ ਲਈ ਅਤੇ ਕਿਉਂ ਕਿਸੇ ਹੋਰਸ ਦੀ ਮੁਛੰਦਗੀ ਧਰਾਵੇਂ,
ਤਉ = ਤਦੋਂ। ਕਿਆ ਪਰਵਾਹ ਕੀਜੈ = ਕੋਈ ਪਰਵਾਹ ਨਹੀਂ ਕਰੀਦੀ, ਕੋਈ ਮੁਥਾਜੀ ਨਹੀਂ ਰਹਿ ਜਾਂਦੀ।ਤਾਂ ਕੋਈ ਪਰਵਾਹ ਨਹੀਂ ਰਹਿ ਜਾਂਦੀ, ਕਿਸੇ ਦੀ ਮੁਥਾਜੀ ਨਹੀਂ ਰਹਿੰਦੀ,
 
जनमि जनमि किछु लीजी लीजै ॥१॥ रहाउ ॥
Janam janam kicẖẖ lījī lījai. ||1|| rahā▫o.
if throughout his life, he gathers in that which is truly worth gathering? ||1||Pause||
ਜੇਕਰ ਆਪਣੀ ਸਮੂਹ ਆਰਬਲਾ ਵਿੱਚ, ਹਾਸਲ ਕਰਨਯੋਗ ਚੀਜ਼, ਨਾਮ ਨੂੰ ਇਕੱਤ੍ਰ ਕਰੇਂ। ਠਹਿਰਾਉ।
ਜਨਮਿ = ਜਨਮ ਵਿਚ। ਜਨਮਿ = ਜਨਮ ਲੈ ਕੇ। ਜਨਮਿ ਜਨਮਿ = ਮਨੁੱਖਾ ਜਨਮ ਵਿਚ ਆ ਕੇ। ਲੀਜੀ = ਲੈਣ-ਯੋਗ ਪਦਾਰਥ ॥੧॥ ਰਹਾਉ ॥ਜੇ ਮਨੁੱਖਾ ਜਨਮ ਵਿਚ ਆ ਕੇ ਖੱਟਣ-ਜੋਗ ਪਦਾਰਥ ਇਕੱਠਾ ਕਰੀਏ ॥੧॥ ਰਹਾਉ ॥
 
मन की मति मतागलु मता ॥
Man kī maṯ maṯāgal maṯā.
The intellect of the mind is like a drunken elephant.
ਮਨ ਦੀ ਅਕਲ ਨਸ਼ਈ ਹਾਥੀ ਵਰਗੀ ਹੈ।
ਮਤਾਗਲੁ = ਹਾਥੀ। ਮਤਾ = ਮਸਤ।(ਅਸਾਂ ਖੱਟਣ-ਜੋਗ ਪਦਾਰਥ ਨਹੀਂ ਖੱਟਿਆ, ਇਸੇ ਕਰ ਕੇ) ਸਾਡੀ ਮਨ ਦੀ ਮਤਿ ਇਹ ਹੈ ਕਿ ਮਨ ਮਸਤ ਹਾਥੀ ਬਣਿਆ ਪਿਆ ਹੈ।
 
जो किछु बोलीऐ सभु खतो खता ॥
Jo kicẖẖ bolī▫ai sabẖ kẖaṯo kẖaṯā.
Whatever one utters is totally false, the most false of the false.
ਜਿਹੜਾ ਕੁਛ ਅਸੀਂ ਆਖਦੇ ਹਾਂ ਉਹ ਸਾਰਾ ਗਲਤਾਂ ਦਾ ਗਲਤ ਹੈ।
ਖਤੋ ਖਤਾ = ਖ਼ਤਾ ਹੀ ਖ਼ਤਾ, ਭੁੱਲ ਹੀ ਭੁੱਲ।(ਇਸ ਅਹੰਕਾਰੀ ਮਨ ਦੀ ਅਗਵਾਈ ਵਿਚ) ਜੋ ਕੁਝ ਬੋਲਦੇ ਹਾਂ ਸਭ ਭੈੜ ਹੀ ਭੈੜ ਹੈ।
 
किआ मुहु लै कीचै अरदासि ॥
Ki▫ā muhu lai kīcẖai arḏās.
So what face should we put on to offer our prayer,
ਕਿਹੜਾ ਮੂੰਹ ਲੈ ਕੇ ਅਸੀਂ ਬੇਨਤੀ ਕਰੀਏ,
ਕਿਆ ਮੁਹੁ ਲੈ = ਕੇਹੜਾ ਮੂੰਹ ਲੈ ਕੇ? ਕਿਸ ਮੂੰਹ ਨਾਲ?(ਹੇ ਪ੍ਰਭੂ! ਤੇਰੇ ਦਰ ਤੇ) ਅਰਦਾਸ ਵੀ ਕਿਸ ਮੂੰਹ ਨਾਲ ਕਰੀਏ? (ਆਪਣੇ ਢੀਠਪੁਣੇ ਵਿਚ ਅਰਦਾਸ ਕਰਦਿਆਂ ਭੀ ਸ਼ਰਮ ਆਉਂਦੀ ਹੈ, ਕਿਉਂਕਿ)
 
पापु पुंनु दुइ साखी पासि ॥२॥
Pāp punn ḏu▫e sākẖī pās. ||2||
when both virtue and vice are close at hand as witnesses? ||2||
ਜਦ ਕਿ ਗੁਨਾਹ ਤੇ ਗੁਣ ਦੋਨੇ, ਗਵਾਹਾਂ ਵਜੋ, ਨੇੜੇ ਹੀ ਹਨ।
ਸਾਖੀ = ਗਵਾਹ ॥੨॥ਸਾਡਾ ਭਲਾ ਤੇ ਸਾਡਾ ਬੁਰਾ (ਚੰਗਿਆਈਆਂ ਦਾ ਸੰਗ੍ਰਹ ਤੇ ਭੈੜੇ ਕੰਮਾਂ ਦਾ ਸੰਗ੍ਰਹ) ਇਹ ਦੋਵੇਂ ਸਾਡੀਆਂ ਕਰਤੂਤਾਂ ਦੇ ਗਵਾਹ ਮੌਜੂਦ ਹਨ ॥੨॥
 
जैसा तूं करहि तैसा को होइ ॥
Jaisā ṯūʼn karahi ṯaisā ko ho▫e.
As You make us, so we become.
ਜੇਹੋ ਜੇਹਾ ਤੂੰ ਕਿਸੇ ਨੂੰ ਬਣਾਉਂਦਾ ਹੈ, ਉਹੋ ਜੇਹਾ ਉਹ ਹੋ ਜਾਂਦਾ ਹੈ।
xxx(ਪਰ ਸਾਡੇ ਕੁਝ ਵਸ ਨਹੀਂ ਹੈ, ਹੇ ਪ੍ਰਭੂ!) ਤੂੰ ਆਪ ਹੀ ਜੀਵ ਨੂੰ ਜਿਹੋ ਜਿਹਾ ਬਣਾਂਦਾ ਹੈਂ ਉਹੋ ਜਿਹਾ ਉਹ ਬਣ ਜਾਂਦਾ ਹੈ।
 
तुझ बिनु दूजा नाही कोइ ॥
Ŧujẖ bin ḏūjā nāhī ko▫e.
Without You, there is no other at all.
ਤੇਰੇ ਬਗੈਰ ਹੋਰ ਕੋਈ ਦੂਸਰਾ ਨਹੀਂ।
xxxਤੈਥੋਂ ਬਿਨਾ ਹੋਰ ਕੋਈ ਨਹੀਂ (ਜੋ ਸਾਨੂੰ ਅਕਲ ਦੇ ਸਕੇ)।
 
जेही तूं मति देहि तेही को पावै ॥
Jehī ṯūʼn maṯ ḏėh ṯehī ko pāvai.
As is the understanding which You bestow, so do we receive.
ਜੇਹੋ ਜੇਹੀ ਸਮਝ ਤੂੰ ਕਿਸੇ ਨੂੰ ਦਿੰਦਾ ਹੈ, ਉਹੋ ਜੇਹੀ ਹੀ ਉਹ ਹਾਸਲ ਕਰਦਾ ਹੈ।
xxxਤੂੰ ਹੀ ਜਿਹੋ ਜਿਹੀ ਅਕਲ ਬਖ਼ਸ਼ਦਾ ਹੈਂ, ਉਹੀ ਅਕਲ ਜੀਵ ਗ੍ਰਹਣ ਕਰ ਲੈਂਦਾ ਹੈ।
 
तुधु आपे भावै तिवै चलावै ॥३॥
Ŧuḏẖ āpe bẖāvai ṯivai cẖalāvai. ||3||
As it pleases Your Will, so do You lead us. ||3||
ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਤੂੰ ਬੰਦੇ ਨੂੰ ਤੋਰਦਾ ਹੈਂ।
ਚਲਾਵੈ = ਤੂੰ ਚਲਾ ਰਿਹਾ ਹੈਂ (ਜਗਤ ਦੀ ਕਾਰ) ॥੩॥ਜਿਵੇਂ ਤੈਨੂੰ ਚੰਗਾ ਲਗਦਾ ਹੈ, ਤੂੰ ਉਸੇ ਤਰ੍ਹਾਂ ਜਗਤ ਦੀ ਕਾਰ ਚਲਾ ਰਿਹਾ ਹੈਂ ॥੩॥
 
राग रतन परीआ परवार ॥
Rāg raṯan parī▫ā parvār.
The divine crystalline harmonies, their consorts, and their celestial families -
ਆਪਣੀਆਂ ਰਾਗਣੀਆਂ ਤੇ ਵੰਸ਼ ਸਮੇਤ ਈਸ਼ਵਰੀ ਕੀਰਤਨ ਇਕ ਜਵੇਹਰ ਹੈ।
ਰਤਨ ਰਾਗ = ਸ੍ਰੇਸ਼ਟ ਵਧੀਆ ਰਾਗ। ਪਰੀਆ = ਰਾਗਾਂ ਦੀਆਂ ਪਰੀਆਂ, ਰਾਗਣੀਆਂ।ਸ੍ਰੇਸ਼ਟ ਵਧੀਆ ਰਾਗ ਤੇ ਉਹਨਾਂ ਦੀਆਂ ਰਾਗਣੀਆਂ ਆਦਿਕ ਦਾ ਇਹ ਸਾਰਾ ਪਰਵਾਰ-
 
तिसु विचि उपजै अम्रितु सार ॥
Ŧis vicẖ upjai amriṯ sār.
from them, the essence of Ambrosial Nectar is produced.
ਉਸ ਦੇ ਵਿੱਚੋਂ ਸੁੱਧਾਰਸ ਦਾ ਜੌਹਰ ਉਤਪੰਨ ਹੁੰਦਾ ਹੈ।
ਤਿਸੁ ਵਿਚਿ = ਇਸ (ਸਾਰੇ ਪਰਵਾਰ) ਵਿਚ {ਨੋਟ: ਲਫ਼ਜ਼ 'ਤਿਸੁ' ਇਕ-ਵਚਨ ਹੈ}। ਅੰਮ੍ਰਿਤੁ ਸਾਰ = ਸ੍ਰੇਸ਼ਟ ਅੰਮ੍ਰਿਤ, ਨਾਮ-ਰਸ।ਜੇ ਇਸ ਰਾਗ-ਪਰਵਾਰ ਵਿਚ ਸ੍ਰੇਸ਼ਟ ਨਾਮ-ਰਸ ਭੀ ਜੰਮ ਪਏ (ਤਾਂ ਇਸ ਮੇਲ ਵਿਚੋਂ ਅਸਚਰਜ ਆਤਮਕ ਆਨੰਦ ਪੈਦਾ ਹੁੰਦਾ ਹੈ)।
 
नानक करते का इहु धनु मालु ॥
Nānak karṯe kā ih ḏẖan māl.
O Nanak, this is the wealth and property of the Creator Lord.
ਨਾਨਕ, ਇਹ ਸਿਰਜਣਹਾਰ ਦੀ ਦੌਲਤ ਅਤੇ ਜਾਇਦਾਦ ਹੈ।
xxxਹੇ ਨਾਨਕ! (ਇਹ ਆਤਮਕ ਆਨੰਦ ਹੀ) ਕਰਤਾਰ ਤਕ ਅਪੜਾਣ ਵਾਲਾ ਧਨ-ਮਾਲ ਹੈ,
 
जे को बूझै एहु बीचारु ॥४॥९॥
Je ko būjẖai ehu bīcẖār. ||4||9||
If only this essential reality were understood! ||4||9||
ਕੀ ਕੋਈ ਐਸਾ ਜਣਾ ਹੈ, ਜੋ ਇਸ ਨੁਕਤੇ, ਨਜ਼ਰੀਏ ਨੂੰ ਸਮਝਦਾ ਹੈ?
xxx ॥੪॥੯॥ਜੇ ਕਿਸੇ ਸੁਭਾਗੇ ਮਨੁੱਖ ਨੂੰ ਇਹ ਸਮਝ ਪੈ ਜਾਏ (ਤਾਂ ਉਹ ਇਸ ਆਤਮਕ ਆਨੰਦ ਨੂੰ ਮਾਣੇ) ॥੪॥੯॥
 
आसा महला १ ॥
Āsā mėhlā 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxxXXX
 
करि किरपा अपनै घरि आइआ ता मिलि सखीआ काजु रचाइआ ॥
Kar kirpā apnai gẖar ā▫i▫ā ṯā mil sakẖī▫ā kāj racẖā▫i▫ā.
When by His Grace He came to my home, then my companions met together to celebrate my marriage.
ਜਦ ਆਪਣੀ ਮਿਹਰ ਰਾਹੀਂ ਕੰਤ ਮੇਰੇ ਧਾਮ ਵਿੱਚ ਆ ਗਿਆ, ਤਦ, ਮੇਰੀਆਂ ਸਹੇਲੀਆਂ ਨੇ, ਇਕੱਠੇ ਹੋ ਕੇ, ਵਿਆਹ ਦਾ ਪ੍ਰਬੰਧ ਕੀਤਾ।
ਕਰਿ = ਕਰ ਕੇ। ਘਰਿ = ਘਰ ਵਿਚ, ਮੇਰੇ ਹਿਰਦੇ-ਘਰ ਵਿਚ। ਤਾ = ਤਦੋਂ {ਨੋਟ: ਲਫ਼ਜ਼ 'ਤਾ' ਦਾ ਭਾਵ ਸਮਝਣ ਵਾਸਤੇ ਪਹਿਲੀ ਤੁਕ ਦੇ ਨਾਲ ਲਫ਼ਜ਼ 'ਜਦੋਂ' ਵਰਤੋ}। ਮਿਲਿ = ਮਿਲ ਕੇ। ਸਖੀਆ = ਇੰਦ੍ਰੀਆਂ ਨੇ। ਕਾਜੁ = ਵਿਆਹ। ਕਾਜੁ ਰਚਾਇਆ = ਵਿਆਹ ਰਚਾ ਦਿੱਤਾ, ਪ੍ਰਭੂ-ਪਤੀ ਨਾਲ ਮੇਲ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ, ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਵਲ ਪਰਤ ਪਈਆਂ।ਜਦੋਂ ਮੇਰਾ ਖਸਮ-ਪ੍ਰਭੂ (ਮੈਨੂੰ ਜੀਵ-ਇਸਤ੍ਰੀ ਨੂੰ ਅਪਣਾ ਕੇ ਮੇਰੇ ਹਿਰਦੇ ਨੂੰ ਆਪਣੇ ਰਹਿਣ ਦਾ ਘਰ ਬਣਾ ਕੇ) ਆਪਣੇ ਘਰ ਵਿਚ ਆ ਟਿਕਿਆ, ਤਾਂ ਮੇਰੀਆਂ ਸਹੇਲੀਆਂ ਨੇ ਮਿਲ ਕੇ (ਜੀਭ, ਅੱਖਾਂ, ਕੰਨਾਂ ਆਦਿਕ ਨੇ ਰਲ ਕੇ) ਪ੍ਰਭੂ-ਪਤੀ ਨਾਲ ਮੇਲ ਦੇ ਗੀਤ ਗਾਣੇ-ਸੁਣਨੇ ਸ਼ੁਰੂ ਕਰ ਦਿੱਤੇ।
 
खेलु देखि मनि अनदु भइआ सहु वीआहण आइआ ॥१॥
Kẖel ḏekẖ man anaḏ bẖa▫i▫ā saho vī▫āhaṇ ā▫i▫ā. ||1||
Beholding this play, my mind became blissful; my Husband Lord has come to marry me. ||1||
ਇਸ ਖੇਡ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਮੇਰਾ ਹਰੀ ਲਾੜ੍ਹਾ ਮੈਨੂੰ ਵਿਆਹਣ ਲਈ ਆਇਆ ਹੈ।
ਖੇਲੁ = ਵਿਆਹ ਦਾ ਖੇਲ, ਵਿਆਹ ਦਾ ਚਾਉ-ਮਲ੍ਹਾਰ। ਦੇਖਿ = ਵੇਖ ਕੇ। ਮਨਿ = ਮੇਰੇ ਮਨ ਵਿਚ ॥੧॥ਮੇਰਾ ਖਸਮ-ਪ੍ਰਭੂ ਮੈਨੂੰ ਵੀਆਹਣ ਆਇਆ ਹੈ (ਮੈਨੂੰ ਆਪਣੇ ਚਰਨਾਂ ਵਿਚ ਜੋੜਨ ਆਇਆ ਹੈ)-ਪ੍ਰਭੂ-ਮਿਲਾਪ ਲਈ ਇਹ ਉੱਦਮ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ ਹੈ ॥੧॥
 
गावहु गावहु कामणी बिबेक बीचारु ॥
Gāvhu gāvhu kāmṇī bibek bīcẖār.
So sing - yes, sing the songs of wisdom and reflection, O brides.
ਗਾਇਨ ਕਰੋ, ਗਾਇਨ ਕਰੋ, ਹੇ ਇਸਤ੍ਰੀਓ! ਸਿਆਣਪ ਅਤੇ ਸੋਚ ਵੀਚਾਰ ਦੇ ਗੀਤ।
ਕਾਮਣੀ = ਹੇ ਇਸਤ੍ਰੀਓ! ਹੇ ਇੰਦ੍ਰੀਓ! ਬਿਬੇਕ = ਪਰਖ, ਗਿਆਨ। ਬਿਬੇਕ ਬੀਚਾਰੁ = ਗਿਆਨ ਪੈਦਾ ਕਰਨ ਵਾਲਾ ਖ਼ਿਆਲ, ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਗੀਤ।ਹੇ ਇਸਤ੍ਰੀਓ! (ਹੇ ਮੇਰੇ ਗਿਆਨ-ਇੰਦ੍ਰਿਓ! ਚੰਗੇ ਮੰਦੇ ਦੀ) ਪਰਖ ਦੀ ਵਿਚਾਰ (ਪੈਦਾ ਕਰਨ ਵਾਲਾ ਗੀਤ) ਮੁੜ ਮੁੜ ਗਾਵੋ (ਹੇ ਮੇਰੀ ਜੀਭ! ਸਿਫ਼ਤਿ-ਸਾਲਾਹ ਵਿਚ ਜੁੜ; ਤਾਕਿ ਤੈਨੂੰ ਨਿੰਦਾ ਕਰਨ ਵਲੋਂ ਹਟਣ ਦੀ ਸੂਝ ਆ ਜਾਏ। ਹੇ ਮੇਰੇ ਕੰਨੋ! ਸਿਫ਼ਤਿ-ਸਾਲਾਹ ਦੇ ਗੀਤ ਸੁਣਦੇ ਰਹੋ, ਤਾਂ ਜੁ ਨਿੰਦਾ ਸੁਣਨ ਦੀ ਬਾਣ ਹਟੇ)।
 
हमरै घरि आइआ जगजीवनु भतारु ॥१॥ रहाउ ॥
Hamrai gẖar ā▫i▫ā jagjīvan bẖaṯār. ||1|| rahā▫o.
My spouse, the Life of the world, has come into my home. ||1||Pause||
ਮੇਰੇ ਗ੍ਰਹਿ ਅੰਦਰ ਜਗਤ ਦੀ ਜਿੰਦ ਜਾਨ, ਮੇਰਾ ਕੰਤ, ਆਇਆ ਹੈ। ਠਹਿਰਾਉ।
ਜਗਜੀਵਨੁ = ਸਾਰੇ ਜਗਤ ਦੀ ਜ਼ਿੰਦਗੀ (ਦਾ ਆਸਰਾ)। ਭਤਾਰੁ = ਖਸਮ-ਪ੍ਰਭੂ ॥੧॥ ਰਹਾਉ ॥ਸਾਡੇ ਘਰ ਵਿਚ (ਮੇਰੇ ਹਿਰਦੇ-ਘਰ ਵਿਚ) ਉਹ ਖਸਮ-ਪ੍ਰਭੂ ਆ ਵੱਸਿਆ ਹੈ ਜੋ ਸਾਰੇ ਜਗਤ ਦੀ ਜ਼ਿੰਦਗੀ (ਦਾ ਆਸਰਾ) ਹੈ ॥੧॥ ਰਹਾਉ ॥
 
गुरू दुआरै हमरा वीआहु जि होआ जां सहु मिलिआ तां जानिआ ॥
Gurū ḏu▫ārai hamrā vī▫āhu jė ho▫ā jāʼn saho mili▫ā ṯāʼn jāni▫ā.
When I was married within the Gurdwara, the Guru's Gate, I met my Husband Lord, and I came to know Him.
ਗੁਰਾਂ ਦੇ ਰਾਹੀਂ ਮੇਰਾ ਵੀਆਹ ਹੋ ਗਿਆ। ਜਦ ਮੈਂ ਆਪਣੇ ਕੰਤ ਨੂੰ ਮਿਲ ਪਿਆ, ਤਦ ਮੈਂ ਉਸ ਨੂੰ ਸਿੰਆਣ ਲਿਆ।
ਗੁਰੂ ਦੁਆਰੈ = ਗੁਰੂ ਦੇ ਦਰ ਤੇ (ਪੈ ਕੇ), ਗੁਰੂ ਦੀ ਸਰਨ ਪਿਆਂ। ਜਾਂ = ਜਦੋਂ। ਤਾਂ = ਤਦੋਂ। ਜਾਨਿਆ = ਜਾਣ ਲਿਆ, ਪਛਾਣ ਲਿਆ, ਡੂੰਘੀ ਸਾਂਝ ਪਾ ਲਈ, ਪੂਰੀ ਸਮਝ ਆ ਗਈ।ਗੁਰੂ ਦੀ ਸਰਨ ਪਿਆਂ ਸਾਡਾ ਇਹ ਵਿਆਹ ਹੋਇਆ (ਗੁਰੂ ਨੇ ਮੈਨੂੰ ਪ੍ਰਭੂ-ਪਤੀ ਨਾਲ ਜੋੜਿਆ), ਜਦੋਂ ਮੈਨੂੰ ਖਸਮ-ਪ੍ਰਭੂ ਮਿਲ ਪਿਆ, ਤਦੋਂ ਮੈਨੂੰ ਸਮਝ ਪੈ ਗਈ-
 
तिहु लोका महि सबदु रविआ है आपु गइआ मनु मानिआ ॥२॥
Ŧihu lokā mėh sabaḏ ravi▫ā hai āp ga▫i▫ā man māni▫ā. ||2||
The Word of His Shabad is pervading the three worlds; when my ego was quieted, my mind became happy. ||2||
ਉਸ ਦਾ ਨਾਮ ਤਿੰਨਾਂ ਜਹਾਨਾਂ ਅੰਦਰ ਵੱਸ ਰਿਹਾ ਹੈ। ਜਦ ਮੇਰਾ ਹੰਕਾਰ ਨਵਿਰਤ ਹੋ ਗਿਆ, ਮੇਰਾ ਚਿੱਤ ਪ੍ਰਸੰਨ ਹੋ ਗਿਆ।
ਤਿਹੁ = ਤਿਨ੍ਹਾਂ ਹੀ। ਸਬਦੁ = ਜੀਵਨ-ਰੌ (ਹੋ ਕੇ)। ਰਵਿਆ = ਵਿਆਪਕ ਹੈ। ਆਪੁ = ਆਪਾ-ਭਾਵ, ਸੁਆਰਥ। ਮਾਨਿਆ = ਮੰਨ ਗਿਆ, ਗਿੱਝ ਗਿਆ ॥੨॥ਕਿ ਉਹ ਪ੍ਰਭੂ ਜੀਵਨ-ਰੌ ਬਣ ਕੇ ਸਾਰੇ ਜਗਤ ਵਿਚ ਵਿਆਪਕ ਹੋ ਰਿਹਾ ਹੈ। ਮੇਰੇ ਅੰਦਰੋਂ ਆਪਾ-ਭਾਵ ਦੂਰ ਹੋ ਗਿਆ, ਮੇਰਾ ਮਨ ਉਸ ਪ੍ਰਭੂ-ਪਤੀ ਦੀ ਯਾਦ ਵਿਚ ਗਿੱਝ ਗਿਆ ॥੨॥
 
आपणा कारजु आपि सवारे होरनि कारजु न होई ॥
Āpṇā kāraj āp savāre horan kāraj na ho▫ī.
He Himself arranges His own affairs; His affairs cannot be arranged by anyone else.
ਆਪਣਾ ਕੰਮ ਸੁਆਮੀ ਆਪ ਹੀ ਰਾਸ ਕਰਦਾ ਹੈ। ਇਹ ਕੰਮ ਕਿਸੇ ਹੋਰਸ ਪਾਸੋਂ ਰਾਸ ਨਹੀਂ ਹੋ ਸਕਦਾ।
ਕਾਰਜੁ = ਕਾਜੁ, ਵਿਆਹ ਦਾ ਉੱਦਮ, ਮੇਲ ਦਾ ਪ੍ਰਬੰਧ। ਹੋਰਨਿ = ਕਿਸੇ ਹੋਰ ਪਾਸੋਂ।ਪ੍ਰਭੂ-ਪਤੀ ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾਣ ਦਾ ਇਹ ਕੰਮ ਆਪਣਾ ਸਮਝਦਾ ਹੈ, ਤੇ ਆਪ ਹੀ ਇਸ ਕਾਰਜ ਨੂੰ ਸਿਰੇ ਚਾੜ੍ਹਦਾ ਹੈ, ਕਿਸੇ ਹੋਰ ਪਾਸੋਂ ਇਹ ਕੰਮ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ।
 
जितु कारजि सतु संतोखु दइआ धरमु है गुरमुखि बूझै कोई ॥३॥
Jiṯ kāraj saṯ sanṯokẖ ḏa▫i▫ā ḏẖaram hai gurmukẖ būjẖai ko▫ī. ||3||
By the affair of this marriage, truth, contentment, mercy and faith are produced; but how rare is that Gurmukh who understands it! ||3||
ਗੁਰਾਂ ਦੇ ਰਾਹੀਂ ਕੋਈ ਵਿਰਲਾ ਪੁਰਸ਼ ਹੀ ਇਸ ਵਿਆਹ ਨੂੰ ਸਮਝਦਾ ਹੈ, ਜਿਸ ਦੁਆਰ ਸਚ, ਸਬਰ-ਸਿਦਕ ਰਹਿਮ ਤੇ ਈਮਾਨ ਪੈਦਾ ਹੁੰਦੇ ਹਨ।
ਜਿਤੁ ਕਾਰਜਿ = ਜਿਸ ਕਾਜ ਦੀ ਰਾਹੀਂ, ਜਿਸ ਵਿਆਹ ਦੀ ਰਾਹੀਂ, ਜਿਸ ਮੇਲ ਦੀ ਬਰਕਤਿ ਨਾਲ। ਹੈ = ਪੈਦਾ ਹੁੰਦਾ ਹੈ ॥੩॥ਇਸ ਮੇਲ ਦੀ ਬਰਕਤਿ ਨਾਲ (ਜੀਵ-ਇਸਤ੍ਰੀ ਦੇ ਅੰਦਰ) ਸੇਵਾ ਸੰਤੋਖ ਦਇਆ ਧਰਮ ਆਦਿਕ ਗੁਣ ਪੈਦਾ ਹੁੰਦੇ ਹਨ। ਇਸ ਭੇਤ ਨੂੰ ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ ॥੩॥
 
भनति नानकु सभना का पिरु एको सोइ ॥
Bẖanaṯ Nānak sabẖnā kā pir eko so▫e.
Says Nanak, that Lord alone is the Husband of all.
ਗੁਰੂ ਜੀ ਆਖਦੇ ਹਨ, ਕੇਵਲ ਉਹੀ ਸੁਆਮੀ ਹੀ ਸਾਰਿਆਂ ਦਾ ਕੰਤ ਹੈ।
ਭਨਤਿ = ਆਖਦਾ ਹੈ। ਪਿਰੁ = ਖਸਮ।ਨਾਨਕ ਆਖਦਾ ਹੈ-(ਭਾਵੇਂ ਜੀਕਰ) ਪਰਮਾਤਮਾ ਹੀ ਸਭ ਜੀਵ-ਇਸਤ੍ਰੀਆਂ ਦਾ ਪਤੀ ਹੈ,
 
जिस नो नदरि करे सा सोहागणि होइ ॥४॥१०॥
Jis no naḏar kare sā sohagaṇ ho▫e. ||4||10||
She, upon whom He casts His Glance of Grace, becomes the happy soul-bride. ||4||10||
ਜਿਸ ਉੱਤੇ ਉਹ ਹਰੀ-ਕੰਤ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਅਨੰਦ ਮਾਣਨ ਵਾਲੀ ਪਤਨੀ ਹੋ ਜਾਂਦੀ ਹੈ।
ਨਦਰਿ = ਕਿਰਪਾ ਦੀ ਦ੍ਰਿਸ਼ਟੀ, ਮੇਹਰ ਦੀ ਨਿਗਾਹ। ਸੋਹਾਗਣਿ = ਚੰਗੇ ਭਾਗਾਂ ਵਾਲੀ, ਖਸਮ ਵਾਲੀ ॥੪॥੧੦॥(ਫਿਰ ਭੀ) ਜਿਸ ਉਤੇ ਮੇਹਰ ਦੀ ਨਿਗਾਹ ਕਰਦਾ ਹੈ (ਜਿਸ ਦੇ ਹਿਰਦੇ ਵਿਚ ਆ ਕੇ ਪਰਗਟ ਹੁੰਦਾ ਹੈ) ਉਹੀ ਭਾਗਾਂ ਵਾਲੀ ਹੁੰਦੀ ਹੈ ॥੪॥੧੦॥
 
आसा महला १ ॥
Āsā mėhlā 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxxXXX
 
ग्रिहु बनु समसरि सहजि सुभाइ ॥
Garihu ban samsar sahj subẖā▫e.
Home and forest are the same, for one who dwells in the balance of intuitive peace and poise.
ਉਹ ਜੋ ਅਡੋਲਤਾ ਅੰਦਰ ਵਸਦਾ ਹੈ, ਉਸ ਦੇ ਲਈ ਘਰ ਅਤੇ ਜੰਗਲ ਇਕਸਾਰ ਹਨ।
ਬਨੁ = ਜੰਗਲ। ਸਮਸਰਿ = ਬਰਾਬਰ, ਇਕੋ ਜਿਹਾ। ਸਹਜਿ = ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।(ਜਿਸ ਨੇ ਮਨ ਨੂੰ ਵੱਸ ਵਿਚ ਕਰ ਲਿਆ, ਉਸ ਮਨੁੱਖ ਨੂੰ) ਘਰ ਤੇ ਜੰਗਲ ਇੱਕ ਸਮਾਨ ਹੈ, ਕਿਉਂਕਿ ਉਹ ਅਡੋਲ ਅਵਸਥਾ ਵਿਚ ਰਹਿੰਦਾ ਹੈ, ਪ੍ਰਭੂ ਦੇ ਪਿਆਰ ਵਿਚ (ਮਸਤ ਰਹਿੰਦਾ) ਹੈ;
 
दुरमति गतु भई कीरति ठाइ ॥
Ḏurmaṯ gaṯ bẖa▫ī kīraṯ ṯẖā▫e.
His evil-mindedness departs, and the Praises of God take its place.
ਉਸਦੀ ਮੰਦੀ ਅਕਲ ਦੂਰ ਹੋ ਜਾਂਦੀ ਹੈ ਅਤੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਉਸ ਦੀ ਜਗ੍ਹਾ ਮੱਲ ਲੈਂਦੀ ਹੈ।
ਗਤੁ ਭਈ = ਦੂਰ ਹੋ ਜਾਂਦੀ ਹੈ। ਕੀਰਤਿ = ਸਿਫ਼ਤਿ-ਸਾਲਾਹ। ਠਾਇ = (ਉਸ ਦੀ) ਥਾਂ ਤੇ।ਉਸ ਮਨੁੱਖ ਦੀ ਭੈੜੀ ਮਤਿ ਦੂਰ ਹੋ ਜਾਂਦੀ ਹੈ ਉਸ ਦੇ ਥਾਂ ਉਸ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵੱਸਦੀ ਹੈ।
 
सच पउड़ी साचउ मुखि नांउ ॥
Sacẖ pa▫oṛī sācẖa▫o mukẖ nāʼn▫o.
To chant the True Name with one's mouth is the true ladder.
ਮੂੰਹ ਦੇ ਨਾਲ ਸੱਚੇ ਨਾਮ ਦਾ ਉਚਾਰਨ ਕਰਨਾ, ਸਾਈਂ ਕੋਲ ਅਪੜਨ ਲਈ ਸੱਚੀ ਸੀੜ੍ਹੀ ਹੈ।
ਮੁਖਿ = ਮੂੰਹ ਵਿਚ। ਨਾਂਉ = ਪਰਮਾਤਮਾ ਦਾ ਨਾਮ।ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਉਸ ਦੇ ਮੂੰਹ ਵਿਚ ਹੁੰਦਾ ਹੈ, (ਸਿਮਰਨ ਦੀ ਇਸ) ਸੱਚੀ ਪੌੜੀ ਦੀ ਰਾਹੀਂ-
 
सतिगुरु सेवि पाए निज थाउ ॥१॥
Saṯgur sev pā▫e nij thā▫o. ||1||
Serving the True Guru, one finds one's own place within the self. ||1||
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਬੰਦਾ ਆਪਣੀ ਨਿੱਜ ਦੀ ਜਗ੍ਹਾ ਲਭ ਲੈਂਦਾ ਹੈ।
ਸੇਵਿ = ਸੇਵ ਕੇ, ਸੇਵਾ ਕਰ ਕੇ। ਨਿਜ = ਆਪਣਾ। ਨਿਜ ਥਾਉ = ਉਹ ਥਾਂ ਜੋ ਸਦਾ ਆਪਣਾ ਬਣਿਆ ਰਹੇਗਾ ॥੧॥ਸਤਿਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਉਹ ਮਨੁੱਖ ਉਹ ਆਤਮਕ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਜੋ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ ॥੧॥