Sri Guru Granth Sahib Ji

Ang: / 1430

Your last visited Ang:

मन चूरे खटु दरसन जाणु ॥
Man cẖūre kẖat ḏarsan jāṇ.
To conquer the mind is the knowledge of the six Shaastras.
ਆਪਣੇ ਆਪ ਦਾ ਮਾਰਨਾ ਹੀ ਛਿਆਂ ਸ਼ਾਸਤਰਾਂ ਦਾ ਗਿਆਨ ਹੈ।
ਚੂਰੇ = ਚੂਰਾ ਚੂਰਾ ਕਰੇ, ਮੰਦੇ ਸੰਸਕਾਰਾਂ ਦਾ ਨਾਸ ਕਰੇ। ਖਟੁ = ਛੇ। ਖਟੁ ਦਰਸਨ = ਛੇ ਸ਼ਾਸਤ੍ਰ (ਸਾਂਖ, ਨਿਆਇ, ਯੋਗ, ਵੇਦਾਂਤ, ਮੀਮਾਂਸਾ, ਵੈਸ਼ੇਸ਼ਿਕ)। ਜਾਣੁ = ਗਿਆਤਾ।ਜੋ ਮਨੁੱਖ ਆਪਣੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ, ਉਹ, ਮਾਨੋ, ਛੇ ਸ਼ਾਸਤ੍ਰਾਂ ਦਾ ਗਿਆਤਾ ਹੋ ਗਿਆ ਹੈ।
 
सरब जोति पूरन भगवानु ॥१॥ रहाउ ॥
Sarab joṯ pūran bẖagvān. ||1|| rahā▫o.
The Divine Light of the Lord God is perfectly pervading. ||1||Pause||
ਪ੍ਰਭੂ ਦਾ ਪ੍ਰਕਾਸ਼ ਸਾਰਿਆਂ ਅੰਦਰ ਪੀਰਪੂਰਨ ਹੋ ਰਿਹਾ ਹੈ। ਠਹਿਰਾਉ।
ਸਰਬ ਜੋਤਿ = ਸਭ ਜੀਵਾਂ ਵਿਚ ਵਿਆਪਕ ਜੋਤਿ ॥੧॥ ਰਹਾਉ ॥ਉਸ ਨੂੰ ਅਕਾਲ ਪੁਰਖ ਦੀ ਜੋਤਿ ਸਭ ਜੀਵਾਂ ਵਿਚ ਵਿਆਪਕ ਦਿੱਸਦੀ ਹੈ ॥੧॥ ਰਹਾਉ ॥
 
अधिक तिआस भेख बहु करै ॥
Aḏẖik ṯi▫ās bẖekẖ baho karai.
Excessive thirst for Maya makes people wear all sorts of religious robes.
ਮਾਇਆ ਦੀ ਘਣੇਰੀ ਤੇਹ, ਬੰਦੇ ਪਾਸੋਂ ਬਹੁਤੇ ਮਜ਼ਹਬੀ ਪਹਿਰਾਵੇ ਧਾਰਨ ਕਰਵਾਉਂਦੀਂ ਹੈ।
ਅਧਿਕ = ਬਹੁਤ। ਤਿਆਸ = ਤ੍ਰਿਸ਼ਨਾ।ਪਰ ਜੇ ਮਨੁੱਖ ਦੇ ਅੰਦਰ ਮਾਇਆ ਦੀ ਬਹੁਤ ਤ੍ਰਿਸ਼ਨਾ ਹੋਵੇ (ਬਾਹਰ ਜਗਤ-ਵਿਖਾਵੇ ਲਈ) ਬਹੁਤ ਧਾਰਮਿਕ ਲਿਬਾਸ ਪਹਿਨੇ,
 
दुखु बिखिआ सुखु तनि परहरै ॥
Ḏukẖ bikẖi▫ā sukẖ ṯan parharai.
The pain of corruption destroys the body's peace.
ਪਾਪ ਦੀ ਪੀੜ ਦੇਹ ਦੇ ਆਰਾਮ ਨੂੰ ਨਸ਼ਟ ਕਰ ਦਿੰਦੀ ਹੈ।
ਦੁਖੁ ਬਿਖਿਆ = ਮਾਇਆ ਦੀ ਤ੍ਰਿਸ਼ਨਾ ਤੋਂ ਪੈਦਾ ਹੋਇਆ ਦੁੱਖ। ਤਨਿ = ਸਰੀਰ ਵਿਚ। ਪਰਹਰੈ = ਦੂਰ ਕਰ ਦੇਂਦਾ ਹੈ।ਮਾਇਆ ਦੇ ਮੋਹ ਤੋਂ ਪੈਦਾ ਹੋਇਆ ਕਲੇਸ਼ ਉਸ ਦੇ ਅੰਦਰ ਆਤਮਕ ਸੁਖ ਨੂੰ ਦੂਰ ਕਰ ਦੇਂਦਾ ਹੈ,
 
कामु क्रोधु अंतरि धनु हिरै ॥
Kām kroḏẖ anṯar ḏẖan hirai.
Sexual desire and anger steal the wealth of the self within.
ਵਿਸ਼ਾ ਅਤੇ ਗੁੱਸਾ ਆਤਮਾ ਦੀ ਦੌਲਤ ਨੂੰ ਚੁਰਾ ਲੈ ਜਾਂਦੇ ਹਨ।
ਧਨੁ = ਨਾਮ-ਧਨ। ਹਿਰੈ = ਚੁਰਾ ਲੈਂਦਾ ਹੈ।ਤੇ ਕਾਮ ਕ੍ਰੋਧ ਉਸ ਦੇ ਅੰਦਰਲੇ ਨਾਮ-ਧਨ ਨੂੰ ਚੁਰਾ ਲੈ ਜਾਂਦਾ ਹੈ।
 
दुबिधा छोडि नामि निसतरै ॥२॥
Ḏubiḏẖā cẖẖod nām nisṯarai. ||2||
But by abandoning duality, one is emancipated through the Naam, the Name of the Lord. ||2||
ਦਵੈਤ ਭਾਵ ਨੂੰ ਤਿਆਗ ਕੇ, ਇਨਸਾਨ ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬਚ ਜਾਂਦਾ ਹੈ।
ਛੋਡਿ = ਛੱਡ ਕੇ। ਨਾਮਿ = ਨਾਮ ਵਿਚ (ਜੁੜ ਕੇ)। ਨਿਸਤਰੈ = ਪਾਰ ਲੰਘ ਜਾਂਦਾ ਹੈ ॥੨॥(ਤ੍ਰਿਸ਼ਨਾ ਦੇ ਹੜ੍ਹ ਵਿਚੋਂ ਉਹੀ ਮਨੁੱਖ) ਪਾਰ ਲੰਘਦਾ ਹੈ ਜੋ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਤੇ ਜੋ ਦੁਚਿੱਤਾ-ਪਨ ਛੱਡਦਾ ਹੈ ॥੨॥
 
सिफति सलाहणु सहज अनंद ॥
Sifaṯ salāhaṇ sahj anand.
In the Lord's Praise and adoration is intuitive peace, poise and bliss.
ਸੁਆਮੀ ਦੀ ਕੀਰਤੀ ਤੇ ਉਪਮਾ ਅੰਦਰ ਹੀ ਈਸ਼ਵਰੀ ਖੁਸ਼ੀ ਹੈ।
ਸਹਜ ਅਨੰਦ = ਅਡੋਲਤਾ ਦਾ ਅਨੰਦ।(ਜਿਸ ਨੇ ਮਨ ਨੂੰ ਮਾਰ ਲਿਆ) ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ,
 
सखा सैनु प्रेमु गोबिंद ॥
Sakẖā sain parem gobinḏ.
The Love of the Lord God is one's family and friends.
ਪ੍ਰਭੂ ਦੀ ਪ੍ਰੀਤ ਪ੍ਰਾਣੀ ਦੀ ਮ੍ਰਿੱਤ ਤੇ ਸਨਬੰਧੀ ਹੈ।
ਸੈਨੁ = ਮਿਤ੍ਰ।ਗੋਬਿੰਦ ਦੇ ਪ੍ਰੇਮ ਨੂੰ ਆਪਣਾ ਸਾਥੀ ਮਿਤ੍ਰ ਬਣਾਂਦਾ ਹੈ।
 
आपे करे आपे बखसिंदु ॥
Āpe kare āpe bakẖsinḏ.
He Himself is the Doer, and He Himself is the Forgiver.
ਹਰੀ ਆਪ ਸਭ ਕੁਝ ਕਰਨ ਵਾਲਾ ਅਤੇ ਆਪ ਹੀ ਮਾਫ਼ੀ ਦੇਣਹਾਰ ਹੈ।
xxxਉਸ ਨੂੰ ਯਕੀਨ ਰਹਿੰਦਾ ਹੈ ਕਿ ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ ਆਪ ਹੀ ਦਾਤਾਂ ਬਖ਼ਸ਼ਣ ਵਾਲਾ ਹੈ।
 
तनु मनु हरि पहि आगै जिंदु ॥३॥
Ŧan man har pėh āgai jinḏ. ||3||
My body and mind belong to the Lord; my life is at His Command. ||3||
ਮੇਰੀ ਦੇਹ ਤੇ ਆਤਮਾ ਵਾਹਿਗੁਰੂ ਦੀ ਹਜ਼ੂਰੀ ਵਿੱਚ ਹਨ, ਅਤੇ ਮੇਰੀ ਜਿੰਦੜੀ ਉਸ ਦੇ ਹੁਕਮ ਅਧੀਨ।
ਆਗੈ = (ਹਰੀ ਦੇ) ਅੱਗੇ ॥੩॥ਉਹ ਮਨੁੱਖ ਆਪਣਾ ਤਨ, ਆਪਣਾ ਮਨ, ਆਪਣੀ ਜਿੰਦ ਪ੍ਰਭੂ ਦੇ ਹਵਾਲੇ ਕਰੀ ਰੱਖਦਾ ਹੈ ॥੩॥
 
झूठ विकार महा दुखु देह ॥
Jẖūṯẖ vikār mahā ḏukẖ ḏeh.
Falsehood and corruption cause terrible suffering.
ਕੂੜ ਅਤੇ ਬਦੀ ਬੜੀ ਤਕਲੀਫ ਦਿੰਦੇ ਹਨ।
ਦੇਹ = ਸਰੀਰ।(ਮਨ ਮਾਰ ਕੇ ਆਤਮਕ ਆਨੰਦ ਲੈਣ ਵਾਲੇ ਨੂੰ) ਝੂਠ ਆਦਿਕ ਵਿਕਾਰ ਸਰੀਰ ਵਾਸਤੇ ਭਾਰੀ ਕਸ਼ਟ (ਦਾ ਮੂਲ) ਜਾਪਦੇ ਹਨ,
 
भेख वरन दीसहि सभि खेह ॥
Bẖekẖ varan ḏīsėh sabẖ kẖeh.
All the religious robes and social classes look just like dust.
ਸਾਰੇ ਸੰਪਰਦਾਈ ਬਾਣੇ ਅਤੇ ਜਾਤਾਂ ਮਿੱਟੀ ਦੀ ਮਾਨਿੰਦ ਦਿਸਦੇ ਹਨ।
ਦੀਸਹਿ = ਦਿੱਸਦੇ ਹਨ। ਸਭਿ = ਸਾਰੇ।(ਜਗਤ-ਵਿਖਾਵੇ ਵਾਲੇ) ਸਾਰੇ ਧਾਰਮਿਕ ਭੇਖ ਤੇ ਵਰਨ (ਆਸ਼੍ਰਮਾਂ ਦਾ ਮਾਣ) ਮਿੱਟੀ ਸਮਾਨ ਦਿੱਸਦੇ ਹਨ।
 
जो उपजै सो आवै जाइ ॥
Jo upjai so āvai jā▫e.
Whoever is born, continues to come and go.
ਜੋ ਜੰਮਿਆ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਉਪਜੈ = ਜੰਮਦਾ ਹੈ। ਜਾਇ = ਚਲਾ ਜਾਂਦਾ ਹੈ।ਉਸ ਨੂੰ ਯਕੀਨ ਰਹਿੰਦਾ ਹੈ ਕਿ ਜਗਤ ਤਾਂ ਪੈਦਾ ਹੁੰਦਾ ਤੇ ਨਾਸ ਹੋ ਜਾਂਦਾ ਹੈ।
 
नानक असथिरु नामु रजाइ ॥४॥११॥
Nānak asthir nām rajā▫e. ||4||11||
O Nanak, only the Naam and the Lord's Command are eternal and everlasting. ||4||11||
ਹੇ ਨਾਨਕ, ਕੇਵਲ ਸਾਹਿਬ ਦਾ ਭਾਣਾ ਹੀ ਅਮਰ ਹੈ।
ਅਸਥਿਰੁ = ਸਦਾ-ਥਿਰ ਰਹਿਣ ਵਾਲਾ ॥੪॥੧੧॥ਹੇ ਨਾਨਕ! ਪਰਮਾਤਮਾ ਦਾ ਇਕ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ (ਇਸ ਵਾਸਤੇ ਉਹ ਨਾਮ ਜਪਦਾ ਹੈ) ॥੪॥੧੧॥
 
आसा महला १ ॥
Āsā mėhlā 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxxXXX
 
एको सरवरु कमल अनूप ॥
Ėko sarvar kamal anūp.
In the pool is the one incomparably beautiful lotus.
ਤਾਲਾਬ ਵਿੱਚ ਅਦੁੱਤੀ ਅਤੇ ਸੁੰਦਰ ਕੰਵਲ ਹੈ।
ਸਰਵਰੁ = ਸੋਹਣਾ ਸਰ, ਸੋਹਣਾ ਤਾਲਾਬ। ਅਨੂਪ = ਸੋਹਣੇ।(ਸਤਸੰਗ ਇਕ ਸਰੋਵਰ ਹੈ (ਜਿਸ ਵਿਚ) ਸੰਤ-ਜਨ ਸੋਹਣੇ ਕੌਲ-ਫੁੱਲ ਹਨ।
 
सदा बिगासै परमल रूप ॥
Saḏā bigāsai parmal rūp.
It blossoms continually; its form is pure and fragrant.
ਇਹ ਸਦੀਵ ਹੀ ਖਿੜਦਾ ਹੈ ਅਤੇ ਪਵਿੱਤ੍ਰ ਸਰੂਪ ਵਾਲਾ ਹੈ।
ਬਿਗਾਸੈ = ਖਿੜਾਂਦਾ ਹੈ। ਪਰਮਲ = ਸੁਗੰਧੀ। ਰੂਪ = ਸੁੰਦਰਤਾ।(ਸਤਸੰਗ ਉਹਨਾਂ ਨੂੰ ਨਾਮ-ਜਲ ਦੇ ਕੇ) ਸਦਾ ਖਿੜਾਈ ਰੱਖਦਾ ਹੈ (ਉਹਨਾਂ ਨੂੰ ਆਤਮਕ ਜੀਵਨ ਦੀ) ਸੁਗੰਧੀ ਤੇ ਸੁੰਦਰਤਾ ਦੇਂਦਾ ਹੈ।
 
ऊजल मोती चूगहि हंस ॥
Ūjal moṯī cẖūgėh hans.
The swans pick up the bright jewels.
ਰਾਜ ਹੰਸ ਉਜਲੇ ਜਵਾਹਰਾਤ ਚੁਗਦਾ ਹੈ।
ਹੰਸ = ਸਤਸੰਗੀ, ਗੁਰਮੁਖ।ਸੰਤ-ਹੰਸ (ਉਸ ਸਤਸੰਗ-ਸਰੋਵਰ ਵਿਚ ਰਹਿ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਸੋਹਣੇ ਮੋਤੀ ਚੁਗ ਕੇ ਖਾਂਦੇ ਹਨ,
 
सरब कला जगदीसै अंस ॥१॥
Sarab kalā jagḏīsai aʼns. ||1||
They take on the essence of the All-powerful Lord of the Universe. ||1||
ਉਹ ਸਮੂਹ ਸ਼ਕਤੀਵਾਨ ਸ੍ਰਿਸ਼ਟੀ ਦੇ ਸੁਆਮੀ ਦਾ ਇਕ ਅੰਗ ਹੈ।
ਸਰਬ ਕਲਾ = ਸਾਰੀਆਂ ਤਾਕਤਾਂ ਵਾਲਾ। ਜਗਦੀਸੈ = ਜਗਦੀਸ਼ ਦਾ। ਅੰਸ = ਹਿੱਸਾ ॥੧॥(ਤੇ ਇਸ ਤਰ੍ਹਾਂ) ਸਾਰੀਆਂ ਤਾਕਤਾਂ ਦੇ ਮਾਲਕ ਜਗਦੀਸ਼ ਦਾ ਹਿੱਸਾ (ਬਣੇ ਰਹਿੰਦੇ ਹਨ; ਜਗਦੀਸ਼ ਨਾਲ ਇੱਕ-ਰੂਪ ਹੋਏ ਰਹਿੰਦੇ ਹਨ) ॥੧॥
 
जो दीसै सो उपजै बिनसै ॥
Jo ḏīsai so upjai binsai.
Whoever is seen, is subject to birth and death.
ਜਿਹੜਾ ਕੋਈ ਦਿਸਦਾ ਹੈ, ਉਹ ਜੰਮਣ ਤੇ ਮਰਨ ਦੇ ਅਧੀਨ ਹੈ।
xxxਜੋ ਕੁਝ ਦਿੱਸ ਰਿਹਾ ਹੈ (ਭਾਵ, ਇਹ ਦਿੱਸਦਾ ਜਗਤ) ਪੈਦਾ ਹੁੰਦਾ ਹੈ ਤੇ ਨਾਸ ਹੋ ਜਾਂਦਾ ਹੈ।
 
बिनु जल सरवरि कमलु न दीसै ॥१॥ रहाउ ॥
Bin jal sarvar kamal na ḏīsai. ||1|| rahā▫o.
In the pool without water, the lotus is not seen. ||1||Pause||
ਪਾਣੀ ਤੋਂ ਸਖਣੇ ਤਾਲਾਬ ਅੰਦਰ ਕੰਵਲ ਨਹੀਂ ਦਿਸਦਾ। ਠਹਿਰਾਉ।
ਸਰਵਰਿ = ਸਰਵਰ ਵਿਚ ॥੧॥ ਰਹਾਉ ॥ਪਰ ਸਰੋਵਰ ਵਿਚ (ਉਗਿਆ ਹੋਇਆ) ਕੌਲ ਪਾਣੀ ਤੋਂ ਬਿਨਾ ਨਹੀਂ ਹੈ (ਇਸ ਵਾਸਤੇ ਉਹ ਨਾਸ ਹੁੰਦਾ) ਨਹੀਂ ਦਿੱਸਦਾ (ਭਾਵ, ਜਿਵੇਂ ਸਰੋਵਰ ਵਿਚ ਉੱਗਿਆ ਹੋਇਆ ਕੌਲ-ਫੁੱਲ ਪਾਣੀ ਦੀ ਬਰਕਤਿ ਨਾਲ ਹਰਾ ਰਹਿੰਦਾ ਹੈ, ਤਿਵੇਂ ਸਤਸੰਗ ਵਿਚ ਟਿਕੇ ਰਹਿਣ ਵਾਲੇ ਗੁਰਮੁਖਿ ਦਾ ਹਿਰਦਾ-ਕਮਲ ਸਦਾ ਆਤਮਕ ਜੀਵਨ ਵਾਲਾ ਹੈ) ॥੧॥ ਰਹਾਉ ॥
 
बिरला बूझै पावै भेदु ॥
Birlā būjẖai pāvai bẖeḏ.
How rare are those who know and understand this secret.
ਕੋਈ ਟਾਵਾਂ ਜਣਾ ਹੀ ਇਸ ਭੇਤ ਨੂੰ ਜਾਣਦਾ ਤੇ ਸਮਝਦਾ ਹੈ।
ਭੇਦੁ = (ਸਤਸੰਗ ਸਰੋਵਰ ਦੀ) ਗੁਪਤ ਕਦਰ।(ਸਤਸੰਗ ਸਰੋਵਰ ਦੀ ਇਸ) ਗੁਪਤ ਕਦਰ ਨੂੰ ਕੋਈ ਵਿਰਲਾ ਹੀ ਬੰਦਾ ਸਮਝਦਾ ਹੈ।
 
साखा तीनि कहै नित बेदु ॥
Sākẖā ṯīn kahai niṯ beḏ.
The Vedas continually speak of the three branches.
ਵੇਦ, ਸਦਾ ਹੀ ਤਿੰਨਾਂ ਟਹਿਣੀਆਂ ਦਾ ਜ਼ਿਕਰ ਕਰਦੇ ਹਨ।
ਸਾਖਾ ਤੀਨਿ = ਤਿੰਨ ਅਵਸਥਾ (ਮਾਇਆ ਦੀਆਂ)।(ਜਗਤ ਆਮ ਤੌਰ ਤੇ ਤ੍ਰਿਗੁਣੀ ਸੰਸਾਰ ਦੀਆਂ ਗੱਲਾਂ ਕਰਦਾ ਹੈ) ਵੇਦ (ਭੀ) ਤ੍ਰਿਗੁਣੀ ਸੰਸਾਰ ਦਾ ਹੀ ਜ਼ਿਕਰ ਕਰਦਾ ਹੈ।
 
नाद बिंद की सुरति समाइ ॥
Nāḏ binḏ kī suraṯ samā▫e.
One who merges into the knowledge of the Lord as absolute and related,
ਜੋ ਨਿਰਗੁਣ ਅਤੇ ਸਰਗੁਣ ਪ੍ਰਭੂ ਦੀ ਗਿਆਤ ਅੰਦਰ ਲੀਨ ਹੁੰਦਾ ਹੈ,
ਨਾਦ = ਸ਼ਬਦ, ਸਿਫ਼ਤਿ-ਸਾਲਾਹ ਦੀ ਬਾਣੀ। ਬਿੰਦ = ਜਾਣਨਾ। ਨਾਦ ਬਿੰਦ ਕੀ ਸੁਰਤਿ = ਸ਼ਬਦ ਨੂੰ ਜਾਣਨ ਵਾਲੀ ਸੁਰਤਿ ਵਿਚ। ਸਮਾਇ = ਲੀਨ ਹੁੰਦਾ ਹੈ।(ਸਤਸੰਗ ਵਿਚ ਰਹਿ ਕੇ) ਜਿਸ ਮਨੁੱਖ ਦੀ ਸੁਰਤਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਸੂਝ ਵਿਚ ਲੀਨ ਰਹਿੰਦੀ ਹੈ,
 
सतिगुरु सेवि परम पदु पाइ ॥२॥
Saṯgur sev param paḏ pā▫e. ||2||
serves the True Guru and obtains the supreme status. ||2||
ਉਹ ਸੱਚੇ ਗੁਰਾਂ ਦੀ ਟਹਿਲ ਕਮਾ ਕੇ, ਮਹਾਨ ਮਰਤਬੇ ਨੂੰ ਪਾ ਲੈਦਾ ਹੈ।
ਪਰਮ = ਬਹੁਤ ਉੱਚਾ। ਪਦੁ = ਆਤਮਕ ਦਰਜਾ ॥੨॥ਉਹ ਆਪਣੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉੱਚੀ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੨॥
 
मुकतो रातउ रंगि रवांतउ ॥
Mukṯo rāṯa▫o rang ravāʼnṯa▫o.
One who is imbued with the Love of the Lord and dwells continually upon Him is liberated.
ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੈ, ਅਤੇ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
ਮੁਕਤੋ = ਮੁਕਤ, ਵਿਕਾਰਾਂ ਤੋਂ ਆਜ਼ਾਦ। ਰਾਤਉ = ਰੱਤਾ ਹੋਇਆ। ਰਵਾਂਤਉ = ਸਿਮਰਦਾ ਹੈ।(ਸਤਸੰਗ ਸਰੋਵਰ ਵਿਚ ਚੁੱਭੀ ਲਾਣ ਵਾਲਾ ਮਨੁੱਖ) ਮਾਇਆ ਦੇ ਪ੍ਰਭਾਵ ਤੋਂ ਸੁਤੰਤ੍ਰ ਹੈ, ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦਾ ਹੈ, ਪ੍ਰੇਮ ਵਿਚ ਟਿਕ ਕੇ ਸਿਮਰਨ ਕਰਦਾ ਹੈ;
 
राजन राजि सदा बिगसांतउ ॥
Rājan rāj saḏā bigsāʼnṯa▫o.
He is the king of kings, and blossoms forth continually.
ਉਹ ਪਾਤਿਸ਼ਾਹਾਂ ਦਾ ਪਾਤਸ਼ਾਹ ਹੈ ਅਤੇ ਹਮੇਸ਼ਾਂ ਖਿੜਿਆ ਰਹਿੰਦਾ ਹੈ।
ਰਾਜਨ ਰਾਜਿ = ਰਾਜਿਆਂ ਦੇ ਰਾਜੇ (ਹਰੀ) ਵਿਚ। ਬਿਗਸਾਂਤਉ = ਬਿਗਸਦਾ ਹੈ, ਖਿੜਿਆ ਰਹਿੰਦਾ ਹੈ।ਰਾਜਿਆਂ ਦੇ ਰਾਜੇ ਪ੍ਰਭੂ ਵਿਚ (ਜੁੜਿਆ ਰਹਿ ਕੇ) ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ।
 
जिसु तूं राखहि किरपा धारि ॥
Jis ṯūʼn rākẖahi kirpā ḏẖār.
That one whom You preserve, by bestowing Your Mercy, O Lord,
ਆਪਣੀ ਮਿਹਰ ਕਰਕੇ, ਜਿਸ ਨੂੰ ਤੂੰ ਬਚਾਉਂਦਾ ਹੈ, ਹੇ ਤਾਰਨਵਾਲੇ!
xxx(ਪਰ ਹੇ ਪ੍ਰਭੂ! ਇਹ ਤੇਰੀ ਹੀ ਮੇਹਰ ਹੈ) ਤੂੰ ਮੇਹਰ ਕਰ ਕੇ ਜਿਸ ਨੂੰ (ਮਾਇਆ ਦੇ ਅਸਰ ਤੋਂ) ਬਚਾ ਲੈਂਦਾ ਹੈਂ (ਉਹ ਬਚ ਜਾਂਦਾ ਹੈ),
 
बूडत पाहन तारहि तारि ॥३॥
Būdaṯ pāhan ṯārėh ṯār. ||3||
even the sinking stone - You float that one across. ||3||
ਭਾਵੇਂ ਉਹ ਡੁਬਦਾ ਹੋਇਆ ਪੱਥਰ ਹੋਵੇ, ਉਸ ਨੂੰ ਤੂੰ ਪਾਰ ਕਰ ਦਿੰਦਾ ਹੈ।
ਪਾਹਨ = ਪੱਥਰ। ਤਾਰਿ = ਬੇੜੀ ॥੩॥ਤੂੰ ਆਪਣੇ ਨਾਮ ਦੀ ਬੇੜੀ ਵਿਚ (ਬੜੇ ਬੜੇ) ਪੱਥਰ (-ਦਿਲਾਂ) ਨੂੰ ਤਾਰ ਲੈਂਦਾ ਹੈਂ ॥੩॥
 
त्रिभवण महि जोति त्रिभवण महि जाणिआ ॥
Ŧaribẖavaṇ mėh joṯ ṯaribẖavaṇ mėh jāṇi▫ā.
Your Light is pervading the three worlds; I know that You are permeating the three worlds.
ਤਿੰਨਾਂ ਜਹਾਨਾਂ ਅੰਦਰ ਤੇਰਾ ਪਰਕਾਸ਼ ਹੈ ਅਤੇ ਮੈਂ ਤੈਨੂੰ ਤਿੰਨਾਂ ਜਹਾਨਾਂ ਅੰਦਰ ਵਿਆਪਕ ਅਨੁਭਵ ਕਰਦਾ ਹਾਂ।
xxx(ਜੋ ਮਨੁੱਖ ਸਤਸੰਗ ਵਿਚ ਟਿਕਿਆ ਉਸ ਨੇ) ਤਿੰਨਾਂ ਭਵਨਾਂ ਵਿਚ ਪ੍ਰਭੂ ਦੀ ਜੋਤਿ ਵੇਖ ਲਈ, ਉਸ ਨੇ ਸਾਰੇ ਜਗਤ ਵਿਚ ਵੱਸਦੇ ਨੂੰ ਪਛਾਣ ਲਿਆ,
 
उलट भई घरु घर महि आणिआ ॥
Ulat bẖa▫ī gẖar gẖar mėh āṇi▫ā.
When my mind turned away from Maya, I came to dwell in my own home.
ਸੰਸਾਰ ਵੱਲੋਂ ਮੋੜਾ ਪਾ ਕੇ ਮੈਂ ਆਪਣੇ ਆਪ ਨੂੰ ਆਪਣੇ ਹਿਰਦੇ-ਘਰ ਵਿੱਚ ਲੈ ਆਂਦਾ ਹੈ।
ਉਲਟ ਭਈ = ਸੁਰਤਿ ਮਾਇਆ ਦੇ ਪ੍ਰਭਾਵ ਵਲੋਂ ਪਰਤ ਗਈ। ਘਰੁ = ਪਰਮਾਤਮਾ ਦਾ ਨਿਵਾਸ-ਥਾਂ। ਘਰ ਮਹਿ = (ਆਪਣੇ) ਹਿਰਦੇ ਵਿਚ। ਆਣਿਆ = ਲੈ ਆਂਦਾ।ਉਸ ਦੀ ਸੁਰਤਿ ਮਾਇਆ ਦੇ ਮੋਹ ਵਲੋਂ ਪਰਤ ਪਈ, ਉਸ ਨੇ ਪਰਮਾਤਮਾ ਦਾ ਨਿਵਾਸ-ਥਾਂ ਆਪਣੇ ਹਿਰਦੇ ਵਿਚ ਲਿਆ ਬਣਾਇਆ।
 
अहिनिसि भगति करे लिव लाइ ॥
Ahinis bẖagaṯ kare liv lā▫e.
He who immerses himself in the Lord's Love and performs devotional worship day and night,
ਜੋ ਪ੍ਰੇਮ ਅੰਦਰ ਭਿੱਜਾ ਦਿਹੁੰ ਰੈਣ ਪ੍ਰਭੂ ਦੀ ਭਗਤੀ ਕਮਾਉਂਦਾ ਹੈ,
ਅਹਿ = ਦਿਨ। ਨਿਸਿ = ਰਾਤ।ਉਹ ਸੁਰਤਿ ਜੋੜ ਕੇ ਦਿਨ ਰਾਤ ਭਗਤੀ ਕਰਦਾ ਹੈ।
 
नानकु तिन कै लागै पाइ ॥४॥१२॥
Nānak ṯin kai lāgai pā▫e. ||4||12||
Nanak falls at the feet of that person. ||4||12||
ਨਾਨਕ ਉਸ ਦੇ ਪੈਰੀਂ ਪੈਦਾ ਹੈ।
ਪਾਇ = ਪੈਰੀਂ ॥੪॥੧੨॥ਨਾਨਕ ਅਜੇਹੇ (ਵਡਭਾਗੀ ਸੰਤ) ਜਨਾਂ ਦੀ ਚਰਨੀਂ ਲਗਦਾ ਹੈ ॥੪॥੧੨॥
 
आसा महला १ ॥
Āsā mėhlā 1.
Aasaa, First Mehl:
ਰਾਗ ਆਸਾ ਪਹਿਲੀ ਪਾਤਿਸ਼ਾਹੀ।
xxxXXX
 
गुरमति साची हुजति दूरि ॥
Gurmaṯ sācẖī hujaṯ ḏūr.
Receiving the True Teachings from the Guru, arguments depart.
ਗੁਰਾਂ ਦੀ ਸੱਚੀ ਸਿੱਖਿਆ ਪਰਾਪਤ ਕਰਕੇ, ਇਨਸਾਨ ਦੀ ਢੁੱਚਰਬਾਜੀ ਦੂਰ ਹੋ ਜਾਂਦੀ ਹੈ।
ਹੁਜਤਿ = ਦਲੀਲ-ਬਾਜ਼ੀ, ਅਸਰਧਾ।ਜੋ ਮਨੁੱਖ ਗੁਰੂ ਦੀ (ਇਸ) ਮਤਿ ਨੂੰ ਦ੍ਰਿੜ ਕਰ ਕੇ ਧਾਰਦਾ ਹੈ, (ਪਰਮਾਤਮਾ ਦੀ ਅੰਗ-ਸੰਗਤਾ ਬਾਰੇ) ਉਸ ਮਨੁੱਖ ਦੀ ਅਸਰਧਾ ਦੂਰ ਹੋ ਜਾਂਦੀ ਹੈ।
 
बहुतु सिआणप लागै धूरि ॥
Bahuṯ si▫āṇap lāgai ḏẖūr.
But through excessive cleverness, one is only plastered with dirt.
ਖਰੀ ਚਤੁਰਾਈ ਰਾਹੀਂ ਪ੍ਰਾਣੀ ਨੂੰ ਪਾਪਾਂ ਦੀ ਖੇਹ ਚਿਮੜ ਜਾਂਦੀ ਹੈ।
ਧੂਰਿ = ਮੈਲ।(ਗੁਰੂ ਦੀ ਮਤਿ ਉਤੇ ਸਰਧਾ ਦੇ ਥਾਂ) ਮਨੁੱਖ ਦੀਆਂ ਆਪਣੀਆਂ ਬਹੁਤੀਆਂ ਚਤੁਰਾਈਆਂ ਨਾਲ ਮਨ ਵਿਚ (ਵਿਕਾਰਾਂ ਦੀ) ਮੈਲ ਇਕੱਠੀ ਹੁੰਦੀ ਹੈ।
 
लागी मैलु मिटै सच नाइ ॥
Lāgī mail mitai sacẖ nā▫e.
The filth of attachment is removed by the True Name of the Lord.
ਸਾਹਿਬ ਦੇ ਸਚੇ ਨਾਮ ਦੁਆਰਾ ਲੱਗੀ ਹੋਈ ਖੇਹ ਲਹਿ ਜਾਂਦੀ ਹੈ।
ਨਾਇ = ਨਾਮ ਦੀ ਰਾਹੀਂ।ਇਹ ਇਕੱਠੀ ਹੋਈ ਮੈਲ ਸਦਾ-ਥਿਰ ਪ੍ਰਭੂ ਦੇ ਨਾਮ ਦੀ ਰਾਹੀਂ ਹੀ ਮਿਟ ਸਕਦੀ ਹੈ,
 
गुर परसादि रहै लिव लाइ ॥१॥
Gur parsāḏ rahai liv lā▫e. ||1||
By Guru's Grace, one remains lovingly attached to the Lord. ||1||
ਗੁਰਾਂ ਦੀ ਦਇਆ ਦੁਆਰਾ ਜੀਵ ਸਤਿਨਾਮ ਦੀ ਪ੍ਰੀਤ ਅੰਦਰ ਗੱਚ ਰਹਿੰਦਾ ਹੈ।
ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ ॥੧॥ਤੇ, ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਸੁਰਤਿ ਟਿਕਾ ਕੇ ਰੱਖ ਸਕਦਾ ਹੈ ॥੧॥
 
है हजूरि हाजरु अरदासि ॥
Hai hajūr hājar arḏās.
He is the Presence Ever-present; offer your prayers to Him.
ਸੁਆਮੀ ਹਾਜ਼ਰ ਨਾਜ਼ਰ ਹੈ। ਉਸ ਦੀ ਹਜ਼ੂਰੀ ਅੰਦਰ ਪ੍ਰਾਰਥਨਾ ਕਰ।
ਹਜੂਰਿ = ਅੰਗ ਸੰਗ। ਹਾਜਰੁ = ਹਾਜ਼ਰ ਹੋ ਕੇ, ਇਕ-ਮਨ ਹੋ ਕੇ।(ਹੇ ਭਾਈ!) ਪਰਮਾਤਮਾ ਹਰ ਵੇਲੇ ਸਾਡੇ ਅੰਗ-ਸੰਗ ਹੈ, ਇਕ-ਮਨ ਹੋ ਕੇ ਉਸ ਦੇ ਅੱਗੇ ਅਰਦਾਸ ਕਰੋ।
 
दुखु सुखु साचु करते प्रभ पासि ॥१॥ रहाउ ॥
Ḏukẖ sukẖ sācẖ karṯe parabẖ pās. ||1|| rahā▫o.
Pain and pleasure are in the Hands of God, the True Creator. ||1||Pause||
ਗ਼ਮੀ ਤੇ ਖੁਸ਼ੀ ਸੱਚੇ ਸਿਰਜਣਹਾਰ ਸੁਆਮੀ ਦੇ ਹੱਥ ਵਿੱਚ ਹਨ। ਠਹਿਰਾਉ।
ਸਾਚੁ = ਇਹ ਯਕੀਨ ਜਾਣੋ। ਪ੍ਰਭ ਪਾਸਿ = ਪ੍ਰਭੂ ਦੇ ਕੋਲ, ਪ੍ਰਭੂ ਜਾਣਦਾ ਹੈ ॥੧॥ ਰਹਾਉ ॥ਇਹ ਯਕੀਨ ਜਾਣੋ ਕਿ ਹਰੇਕ ਜੀਵ ਦਾ ਦੁੱਖ-ਸੁਖ ਉਹ ਕਰਤਾਰ ਪ੍ਰਭੂ ਜਾਣਦਾ ਹੈ ॥੧॥ ਰਹਾਉ ॥
 
कूड़ु कमावै आवै जावै ॥
Kūṛ kamāvai āvai jāvai.
One who practices falsehood comes and goes.
ਜੋ ਝੂਠ ਦੀ ਕਮਾਈ ਕਰਦਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਕੂੜੁ = ਹੁੱਜਤ ਆਦਿਕ ਵਿਅਰਥ ਕੰਮ।ਜੋ ਮਨੁੱਖ (ਅਸਰਧਾ-ਭਰੀਆਂ ਚਤੁਰਾਈਆਂ ਦੀ) ਵਿਅਰਥ ਕਮਾਈ ਕਰਦਾ ਹੈ ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ,
 
कहणि कथनि वारा नही आवै ॥
Kahaṇ kathan vārā nahī āvai.
By speaking and talking, His limits cannot be found.
ਆਖਣ ਤੇ ਬਿਆਨ ਕਰਨ ਦੁਆਰਾ ਆਵਾਂ ਗਉਣ ਦੇ ਓੜਕ ਦਾ ਪਤਾ ਨਹੀਂ ਲੱਗਦਾ।
ਵਾਰਾ = ਅੰਤ। ਕਹਣਿ ਕਥਨਿ = ਕਹਣ ਵਿਚ ਕਥਨ ਵਿਚ, ਵਿਅਰਥ ਗੱਲਾਂ ਵਿਚ।ਉਸ ਦੀਆਂ ਇਹ ਵਿਅਰਥ ਗੱਲਾਂ ਕਦੇ ਮੁੱਕਦੀਆਂ ਹੀ ਨਹੀਂ।
 
किआ देखा सूझ बूझ न पावै ॥
Ki▫ā ḏekẖā sūjẖ būjẖ na pāvai.
Whatever one sees, is not understood.
ਉਸ ਨੂੰ ਕੀ ਵਿਖਾਲੀ ਦੇ ਗਿਆ ਹੈ? ਉਹ ਕੁਝ ਭੀ ਸੋਚ ਸਮਝ ਨਹੀਂ ਕਰਦਾ।
ਕਿਆ ਦੇਖਾ = ਉਸ ਨੇ ਵੇਖਿਆ ਕੁਝ ਨਹੀਂ।(ਅਗਿਆਨੀ ਅੰਨ੍ਹੇ ਨੇ ਹੁੱਦਤਾਂ ਵਿਚ ਹੀ ਰਹਿ ਕੇ) ਅਸਲੀਅਤ ਵੇਖੀ ਨਹੀਂ, ਇਸ ਵਾਸਤੇ ਉਸ ਨੂੰ ਕੋਈ ਸਮਝ ਨਹੀਂ ਆਉਂਦੀ,
 
बिनु नावै मनि त्रिपति न आवै ॥२॥
Bin nāvai man ṯaripaṯ na āvai. ||2||
Without the Name, satisfaction does not enter into the mind. ||2||
ਨਾਮ ਦੇ ਬਗੈਰ ਮਨੁਸ਼ ਦੇ ਮਨ ਵਿੱਚ ਰੱਜ ਨਹੀਂ ਆਉਂਦਾ।
ਮਨਿ = ਮਨ ਵਿਚ। ਤ੍ਰਿਪਤਿ = ਸ਼ਾਂਤੀ ॥੨॥ਤੇ, ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ ॥੨॥
 
जो जनमे से रोगि विआपे ॥
Jo janme se rog vi▫āpe.
Whoever is born is afflicted by disease,
ਜਿਹੜੇ ਪੈਦਾ ਹੋਏ ਹਨ, ਉਹ ਬੀਮਾਰੀ ਅੰਦਰ ਮੁਬਤਲਾ ਹਨ,
ਰੋਗਿ = ਰੋਗ ਵਿਚ। ਵਿਆਪੇ = ਗ੍ਰਸੇ ਹੋਏ।ਜੋ ਭੀ ਜੀਵ ਜਗਤ ਵਿਚ ਜਨਮ ਲੈਂਦੇ ਹਨ (ਪਰਮਾਤਮਾ ਦੀ ਹਸਤੀ ਵਲੋਂ ਅਸਰਧਾ ਦੇ ਕਾਰਨ) ਆਤਮਕ ਰੋਗ ਵਿਚ ਦਬੇ ਰਹਿੰਦੇ ਹਨ,
 
हउमै माइआ दूखि संतापे ॥
Ha▫umai mā▫i▫ā ḏūkẖ sanṯāpe.
tortured by the pain of egotism and Maya.
ਅਤੇ ਮੋਹਨੀ ਦੀ ਹੰਗਤਾ ਦੀ ਪੀੜ ਦੇ ਦੁਖੀ ਕੀਤੇ ਹੋਏ ਹਨ।
ਹਉਮੈ = ਮੈਂ ਮੈਂ, ਅਹੰਕਾਰ, ਵਡੱਪਣ ਦੀ ਲਾਲਸਾ।ਤੇ, ਹਉਮੈ ਦੇ ਦੁੱਖ ਵਿਚ, ਮਾਇਆ ਦੇ ਮੋਹ ਦੇ ਦੁੱਖ ਵਿਚ ਉਹ ਕਲੇਸ਼ ਪਾਂਦੇ ਰਹਿੰਦੇ ਹਨ।
 
से जन बाचे जो प्रभि राखे ॥
Se jan bācẖe jo parabẖ rākẖe.
They alone are saved, who are protected by God.
ਜਿਨ੍ਹਾਂ ਪੁਰਸ਼ਾਂ ਨੂੰ ਸੁਆਮੀ ਰਖਦਾ ਹੈ, ਉਹ ਬਚ ਜਾਂਦੇ ਹਨ।
ਬਾਚੇ = ਬਚੇ। ਪ੍ਰਭਿ = ਪ੍ਰਭੂ ਨੇ।ਇਸ ਰੋਗ ਤੋਂ ਇਸ ਦੁੱਖ ਤੋਂ ਉਹੀ ਮਨੁੱਖ ਬਚਦੇ ਹਨ, ਜਿਨ੍ਹਾਂ ਦੀ ਪ੍ਰਭੂ ਨੇ ਆਪ ਰਾਖੀ ਕੀਤੀ;
 
सतिगुरु सेवि अम्रित रसु चाखे ॥३॥
Saṯgur sev amriṯ ras cẖākẖe. ||3||
Serving the True Guru, they drink in the Amrit, the Ambrosial Nectar. ||3||
ਸੱਚੇ ਗੁਰਾਂ ਦੀ ਘਾਲ ਕਮਾ ਕੇ ਉਹ ਸੁਰਜੀਤ ਕਰਨ ਹਾਰ ਆਬਿ-ਹਿਯਾਤ ਪਾਨ ਕਰਦੇ ਹਨ।
xxx ॥੩॥ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਅੰਮ੍ਰਿਤ-ਨਾਮ ਚੱਖਿਆ ॥੩॥
 
चलतउ मनु राखै अम्रितु चाखै ॥
Cẖalṯa▫o man rākẖai amriṯ cẖākẖai.
The unstable mind is restrained by tasting this Nectar.
ਜੋ ਆਪਣੇ ਚੰਚਲ ਮਨੂਏ ਨੂੰ ਹੋੜ ਰੱਖਦਾ ਹੈ, ਉਹ ਸੁਧਾਰਸ ਚੱਖਦਾ ਹੈ।
ਚਲਤਉ = ਚੰਚਲ।ਜੋ ਮਨੁੱਖ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ-ਰਸ ਚੱਖਦਾ ਹੈ, ਤੇ ਚੰਚਲ ਮਨ ਨੂੰ ਕਾਬੂ ਵਿਚ ਰੱਖਦਾ ਹੈ,
 
सतिगुर सेवि अम्रित सबदु भाखै ॥
Saṯgur sev amriṯ sabaḏ bẖākẖai.
Serving the True Guru, one comes to cherish the Ambrosial Nectar of the Shabad.
ਸਤਿਗੁਰਾਂ ਦੀ ਟਹਿਲ ਕਮਾਉਣ ਦੁਆਰਾ, ਇਨਸਾਨ ਜੀਅਦਾਨ ਬਖਸ਼ਣਵਾਲੀ ਗੁਰਬਾਣੀ ਨੂੰ ਪਿਆਰ ਕਰਦਾ ਹੈ।
ਸੇਵਿ = ਸੇਵ ਕੇ, ਹੁਕਮ ਵਿਚ ਤੁਰ ਕੇ। ਭਾਖੈ = ਉਚਾਰਦਾ ਹੈ।ਜੋ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਅਟੱਲ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ,
 
साचै सबदि मुकति गति पाए ॥
Sācẖai sabaḏ mukaṯ gaṯ pā▫e.
Through the True Word of the Shabad, the state of liberation is obtained.
ਸੱਚੀ ਗੁਰਬਾਣੀ ਰਾਹੀਂ ਜੀਵ ਮੋਖ਼ਸ਼ ਦੇ ਮਰਤਬੇ ਨੂੰ ਪ੍ਰਾਪਤ ਕਰ ਲੈਦਾ ਹੈ,
ਸਬਦਿ = ਸ਼ਬਦ ਦੀ ਰਾਹੀਂ।ਉਹ ਮਨੁੱਖ ਇਸ ਸੱਚੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ, ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ,
 
नानक विचहु आपु गवाए ॥४॥१३॥
Nānak vicẖahu āp gavā▫e. ||4||13||
O Nanak, self-conceit is eradicated from within. ||4||13||
ਅਤੇ ਤਦ, ਹੇ ਨਾਨਕ! ਉਸ ਦੇ ਅੰਦਰੋਂ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
ਵਿਚਹੁ = ਆਪਣੇ ਅੰਦਰੋਂ। ਆਪੁ = ਆਪਾ-ਭਾਵ, ਸੁਆਰਥ ॥੪॥੧੩॥ਤੇ, ਹੇ ਨਾਨਕ! ਉਹ ਆਪਣੇ ਅੰਦਰੋਂ (ਆਪਣੀ ਸਿਆਣਪ ਦਾ) ਅਹੰਕਾਰ ਦੂਰ ਕਰ ਲੈਂਦਾ ਹੈ ॥੪॥੧੩॥
 
आसा महला १ ॥
Āsā mėhlā 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxxXXX
 
जो तिनि कीआ सो सचु थीआ ॥
Jo ṯin kī▫ā so sacẖ thī▫ā.
Whatever He has done, has proved to be true.
ਜਿਸ ਕਿਸੇ ਨੂੰ ਉਹ ਸੁਆਮੀ ਪੂਰਨ ਕਰਦਾ ਹੈ, ਉਹ ਸੱਚਾ ਹੋ ਵੰਞਦਾ ਹੈ।
ਜੋ = ਜਿਸ ਜੀਵ ਨੂੰ। ਤਿਨਿ = ਉਸ (ਪਰਮਾਤਮਾ) ਨੇ। ਕੀਆ = ਆਪਣਾ ਬਣਾ ਲਿਆ। ਸਚੁ = ਸਦਾ-ਥਿਰ ਪ੍ਰਭੂ (ਦਾ ਰੂਪ)।ਜਿਸ ਜੀਵ ਨੂੰ ਉਸ ਪਰਮਾਤਮਾ ਨੇ ਆਪਣਾ ਬਣਾ ਲਿਆ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੀ ਬਣ ਗਿਆ।
 
अम्रित नामु सतिगुरि दीआ ॥
Amriṯ nām saṯgur ḏī▫ā.
The True Guru bestows the Ambrosial Naam, the Name of the Lord.
ਉਸ ਨੂੰ ਸੱਚੇ ਗੁਰਦੇਵ ਜੀ ਅੰਮ੍ਰਿਤਮਈ ਨਾਮ ਦਿੰਦੇ ਹਨ।
ਸਤਿਗੁਰਿ = ਸਤਿਗੁਰੂ ਨੇ। ਅੰਮ੍ਰਿਤ = ਅਟੱਲ ਆਤਮਕ ਜੀਵਨ ਦੇਣ ਵਾਲਾ।ਉਸ ਨੂੰ ਸਤਿਗੁਰੂ ਨੇ ਅਟੱਲ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਦੇ ਦਿੱਤਾ।
 
हिरदै नामु नाही मनि भंगु ॥
Hirḏai nām nāhī man bẖang.
With the Naam in the heart, the mind is not separated from the Lord.
ਆਪਣੇ ਦਿਲ ਅੰਦਰ ਨਾਮ ਸਹਿਤ, ਮਾਨਸਕ ਤੌਰ ਤੇ ਉਸ ਨਾਲੋਂ ਉਹ ਵੱਖਰਾ ਨਹੀਂ ਹੁੰਦਾ,
ਮਨਿ = ਮਨ ਵਿਚ। ਭੰਗੁ = ਤੋਟ, ਪਰਮਾਤਮਾ ਦੇ ਨਾਮ ਨਾਲੋਂ ਵਿਛੋੜਾ।ਉਸ ਜੀਵ ਦੇ ਹਿਰਦੇ ਵਿਚ (ਸਦਾ ਪ੍ਰਭੂ ਦਾ) ਨਾਮ ਵੱਸਦਾ ਹੈ, ਉਸ ਦੇ ਮਨ ਵਿਚ ਪ੍ਰਭੂ-ਚਰਨਾਂ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ,
 
अनदिनु नालि पिआरे संगु ॥१॥
An▫ḏin nāl pi▫āre sang. ||1||
Night and day, one dwells with the Beloved. ||1||
ਅਤੇ ਉਹ ਰਾਤ ਦਿਨ ਆਪਣੇ ਪ੍ਰੀਤਮ ਦੀ ਸੰਗਤਿ ਅੰਦਰ ਵਸਦਾ ਹੈ।
ਅਨਦਿਨੁ = ਹਰ ਰੋਜ਼ ॥੧॥ਹਰ ਰੋਜ਼ (ਹਰ ਵੇਲੇ) ਪਿਆਰੇ ਪ੍ਰਭੂ ਨਾਲ ਉਸ ਦਾ ਸਾਥ ਬਣਿਆ ਰਹਿੰਦਾ ਹੈ ॥੧॥
 
हरि जीउ राखहु अपनी सरणाई ॥
Har jī▫o rākẖo apnī sarṇā▫ī.
O Lord, please keep me in the Protection of Your Sanctuary.
ਹੇ ਮਾਣਨੀਯ ਵਾਹਿਗੁਰੂ! ਮੈਨੂੰ ਆਪਣੀ ਪਨਾਹ ਹੇਠਾਂ ਰੱਖ।
ਰਾਖਹੁ = ਰੱਖਦੇ ਹੋ।ਹੇ ਪ੍ਰਭੂ ਜੀ! ਜਿਸ ਮਨੁੱਖ ਨੂੰ ਤੂੰ ਆਪਣੀ ਸਰਨ ਵਿਚ ਰੱਖਦਾ ਹੈਂ,
 
गुर परसादी हरि रसु पाइआ नामु पदारथु नउ निधि पाई ॥१॥ रहाउ ॥
Gur parsādī har ras pā▫i▫ā nām paḏārath na▫o niḏẖ pā▫ī. ||1|| rahā▫o.
By Guru's Grace, I have obtained the sublime essence of the Lord; I have received the wealth of the Naam and the nine treasures. ||1||Pause||
ਗੁਰਾਂ ਦੀ ਰਹਿਮਤ ਸਦਕਾ ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਇਆ ਹੈ ਅਤੇ ਨਾਮ ਦੀ ਦੌਲਤ ਦੇ ਨੋਵਾਂ ਖ਼ਜ਼ਾਨਿਆਂ ਨੂੰ ਪ੍ਰਾਪਤ ਕੀਤਾ ਹੈ। ਠਹਿਰਾਉ।
ਨਉ ਨਿਧਿ = ਨੌ ਖ਼ਜ਼ਾਨੇ ॥੧॥ ਰਹਾਉ ॥ਗੁਰੂ ਦੀ ਕਿਰਪਾ ਨਾਲ ਉਹ ਤੇਰੇ ਨਾਮ ਦਾ ਸੁਆਦ ਚੱਖ ਲੈਂਦਾ ਹੈ; ਉਸ ਨੂੰ ਤੇਰਾ ਉੱਤਮ ਨਾਮ ਮਿਲ ਜਾਂਦਾ ਹੈ (ਜੋ ਉਸ ਦੇ ਵਾਸਤੇ, ਮਾਨੋ) ਨੌ ਖ਼ਜ਼ਾਨੇ ਹਨ (ਭਾਵ, ਧਰਤੀ ਦਾ ਸਾਰਾ ਹੀ ਧਨ-ਪਦਾਰਥ ਨਾਮ ਦੇ ਟਾਕਰੇ ਤੇ ਉਸ ਨੂੰ ਤੁੱਛ ਜਾਪਦਾ ਹੈ) ॥੧॥ ਰਹਾਉ ॥