Sri Guru Granth Sahib

Ang: / 1430

Your last visited Ang:

आगै सह भावा कि न भावा ॥२॥
Āgai sah bẖāvā kė na bẖāvā. ||2||
but I do not know whether He will be pleased with me or not. ||2||
ਪਰੰਤੂ ਅੱਗੇ ਮੈਨੂੰ ਪਤਾ ਨਹੀਂ ਕਿ ਮੈਂ ਉਸ ਨੂੰ ਚੰਗੀ ਲੱਗਦੀ ਹਾਂ ਕਿ ਨਹੀਂ।
xxx ॥੨॥(ਅਜੇਹੀ ਆਤਮਕ ਦਸ਼ਾ ਨਾਲ ਕਿਵੇਂ ਯਕੀਨ ਬਣੇ ਕਿ) ਮੈਂ ਖਸਮ-ਪ੍ਰਭੂ ਨੂੰ ਪਸੰਦ ਆਵਾਂ ਕਿ ਨਾਹ ਪਸੰਦ ਆਵਾਂ ॥੨॥
 
किआ जाना किआ होइगा री माई ॥
Ki▫ā jānā ki▫ā ho▫igā rī mā▫ī.
How do I know what will happen to me, O my mother?
ਮੈਨੂੰ ਕੀ ਪਤਾ ਹੈ, ਮੇਰੇ ਨਾਲ ਕੀ ਵਾਪਰੇਗੀ, ਹੇ ਮੇਰੀ ਮਾਤਾ?
xxxਹੇ ਮਾਂ! (ਸਾਰੀ ਉਮਰ ਮਾਇਆ ਦੀ ਨੀਂਦ ਵਿਚ ਸੁੱਤੀ ਰਹਿਣ ਕਰ ਕੇ) ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਕੀਹ ਬਣੇਗਾ,
 
हरि दरसन बिनु रहनु न जाई ॥१॥ रहाउ ॥
Har ḏarsan bin rahan na jā▫ī. ||1|| rahā▫o.
Without the Blessed Vision of the Lord's Darshan, I cannot survive. ||1||Pause||
ਵਾਹਿਗੁਰੂ ਦੇ ਦੀਦਾਰ ਦੇ ਬਗੈਰ ਮੈਂ ਰਹਿ ਨਹੀਂ ਸਕਦੀ। ਠਹਿਰਾਉ।
xxx ॥੧॥ਰਹਾਉ॥(ਮੈਨੂੰ ਪਤੀ-ਪ੍ਰਭੂ ਪਰਵਾਨ ਕਰੇਗਾ ਕਿ ਨਹੀਂ, ਪਰ ਹੁਣ) ਪ੍ਰਭੂ-ਪਤੀ ਦੇ ਦਰਸ਼ਨ ਤੋਂ ਬਿਨਾ ਮੈਨੂੰ ਧਰਵਾਸ ਭੀ ਨਹੀਂ ਬੱਝਦਾ ॥੧॥ ਰਹਾਉ ॥
 
प्रेमु न चाखिआ मेरी तिस न बुझानी ॥
Parem na cẖākẖi▫ā merī ṯis na bujẖānī.
I have not tasted His Love, and my thirst is not quenched.
ਮੈਂ ਪ੍ਰੀਤ ਦਾ ਸੁਆਦ ਨਹੀਂ ਮਣਿਆ ਅਤੇ ਮੇਰੀ ਪਿਆਸ ਨਹੀਂ ਬੁਝੀ,
ਤਿਸ = ਪਿਆਸ, ਮਾਇਆ ਦੀ ਤ੍ਰਿਸ਼ਨਾ।(ਹੇ ਮਾਂ! ਸਾਰੀ ਉਮਰ) ਮੈਂ ਪ੍ਰਭੂ-ਪਤੀ ਦੇ ਪ੍ਰੇਮ ਦਾ ਸੁਆਦ ਨ ਚੱਖਿਆ; ਇਸੇ ਕਰਕੇ ਮੇਰੀ ਮਾਇਆ ਵਾਲੀ ਤ੍ਰਿਸ਼ਨਾ (ਦੀ ਅੱਗ) ਨਹੀਂ ਬੁੱਝ ਸਕੀ।
 
गइआ सु जोबनु धन पछुतानी ॥३॥
Ga▫i▫ā so joban ḏẖan pacẖẖuṯānī. ||3||
My beautiful youth has run away, and now I, the soul-bride, repent and regret. ||3||
ਮੇਰੀ ਸੁੰਦਰ ਜੁਆਨੀ ਚਲੀ ਗਈ ਹੈ ਅਤੇ ਮੈਂ ਪਤਨੀ, ਪਸਚਾਤਾਪ ਕਰਦੀ ਹਾਂ।
ਧਨ = ਜੀਵ-ਇਸਤ੍ਰੀ ॥੩॥ਮੇਰੀ ਜਵਾਨੀ ਲੰਘ ਗਈ ਹੈ, ਹੁਣ ਮੇਰੀ ਜਿੰਦ ਪਛਤਾਵਾ ਕਰ ਰਹੀ ਹੈ ॥੩॥
 
अजै सु जागउ आस पिआसी ॥
Ajai so jāga▫o ās pi▫āsī.
Even now, I am held by hope and desire.
ਹੁਣ ਭੀ ਮੈਂ ਪਰਮ ਚਾਹਵਾਨ ਹੋ ਜਾਗਦੀ ਰਹਿੰਦੀ ਹਾਂ।
ਅਜੈ = ਹੁਣ ਭੀ ਜਦੋਂ ਕਿ ਸਰੀਰ ਕਾਇਮ ਹੈ।(ਹੇ ਮਾਂ! ਜਵਾਨੀ ਤਾਂ ਲੰਘ ਗਈ ਹੈ, ਪਰ ਅਰਦਾਸ ਕਰ) ਅਜੇ ਭੀ ਮੈਂ ਮਾਇਆ ਦੀਆਂ ਆਸਾਂ ਦੀ ਪਿਆਸ ਵਲੋਂ-
 
भईले उदासी रहउ निरासी ॥१॥ रहाउ ॥
Bẖa▫īle uḏāsī raha▫o nirāsī. ||1|| rahā▫o.
I am depressed; I have no hope at all. ||1||Pause||
ਮੈਂ ਗ਼ਮਗੀਨ ਹੋ ਗਈ ਹਾਂ ਅਤੇ ਬੇ-ਉਮੈਦ ਰਹਿੰਦੀ ਹਾਂ। ਠਹਿਰਾਉ।
ਰਹਉ = ਮੈਂ ਰਹਿ ਪਵਾਂ, ਮੈਂ ਹੋ ਜਾਵਾਂ ॥੧॥ ਰਹਾਉ ॥ਉਪਰਾਮ ਹੋ ਕੇ ਮਾਇਆ ਦੀਆਂ ਆਸਾਂ ਲਾਹ ਕੇ ਜੀਵਨ ਗੁਜ਼ਾਰਾਂ (ਸ਼ਾਇਦ ਮੇਹਰ ਕਰ ਹੀ ਦੇਵੇ) ॥੧॥ ਰਹਾਉ ॥
 
हउमै खोइ करे सीगारु ॥
Ha▫umai kẖo▫e kare sīgār.
She overcomes her egotism, and adorns herself;
ਜੇਕਰ ਪਤਨੀ ਆਪਣੀ ਹੰਗਤਾ ਛੱਡ ਦੇਵੇ ਅਤੇ ਇਸ ਤਰ੍ਹਾਂ ਦਾ ਹਾਰ ਸ਼ਿੰਗਾਰ ਕਰੇ,
ਖੋਇ = ਨਾਸ ਕਰ ਕੇ। ਸੀਗਾਰੁ = ਆਤਮਕ ਸਿੰਗਾਰ, ਆਤਮਾ ਨੂੰ ਸੁੰਦਰ ਬਨਾਣ ਵਾਲਾ ਉੱਦਮ।ਜਦੋਂ ਜੀਵ-ਇਸਤ੍ਰੀ ਹਉਮੈ ਗਵਾਂਦੀ ਹੈ ਜਦੋਂ ਜਿੰਦ ਨੂੰ ਸੁੰਦਰ ਬਣਾਨ ਦਾ ਇਹ ਉੱਦਮ ਕਰਦੀ ਹੈ,
 
तउ कामणि सेजै रवै भतारु ॥४॥
Ŧa▫o kāmaṇ sejai ravai bẖaṯār. ||4||
the Husband Lord now ravishes and enjoys the soul-bride on His Bed. ||4||
ਤਦ, ਉਸ ਦਾ ਖ਼ਸਮ ਆਪਣੀ ਸੇਜ ਉਤੇ ਉਸ ਨੂੰ ਮਾਣਦਾ ਹੈ।
ਭਤਾਰੁ = ਖਸਮ-ਪ੍ਰਭੂ ॥੪॥ਤਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਉਸ ਦੀ ਹਿਰਦਾ-ਸੇਜ ਤੇ ਆ ਕੇ ਮਿਲਦਾ ਹੈ ॥੪॥
 
तउ नानक कंतै मनि भावै ॥
Ŧa▫o Nānak kanṯai man bẖāvai.
Then, O Nanak, the bride becomes pleasing to the Mind of her Husband Lord;
ਤਦ, ਨਾਨਕ, ਪਤਨੀ ਆਪਣੇ ਪਤੀ ਦੇ ਚਿੱਤ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ।
xxxਹੇ ਨਾਨਕ! ਤਦੋਂ ਹੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਮਨ ਵਿਚ ਚੰਗੀ ਲੱਗਦੀ ਹੈ,
 
छोडि वडाई अपणे खसम समावै ॥१॥ रहाउ ॥२६॥
Cẖẖod vadā▫ī apṇe kẖasam samāvai. ||1|| rahā▫o. ||26||
she sheds her self-conceit, and is absorbed in her Lord and Master. ||1||Pause||26||
ਉਹ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੀ ਹੈ ਅਤੇ ਆਪਣੇ ਪ੍ਰੀਤਮ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ।
xxx ॥੧॥ਰਹਾਉ॥੨੬॥ਜਦੋਂ ਮਾਣ-ਵਡਿਆਈ ਛੱਡ ਕੇ ਆਪਣੇ ਖਸਮ ਦੀ ਰਜ਼ਾ ਵਿਚ ਲੀਨ ਹੁੰਦੀ ਹੈ ॥੧॥ ਰਹਾਉ ॥੨੬॥
 
आसा महला १ ॥
Āsā mėhlā 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxxXXX
 
पेवकड़ै धन खरी इआणी ॥
Pevkaṛai ḏẖan kẖarī i▫āṇī.
In this world of my father's house, I, the soul-bride, have been very childish;
ਇਸ ਜਹਾਨ ਅੰਦਰ (ਪੇਕੇ ਵਿੱਚ), ਮੈਂ ਪਤਨੀ ਬਹੁਤ ਬੇਸਮਝ ਰਹੀ,
ਪੇਵਕੜੈ = ਪੇਕੇ ਘਰ ਵਿਚ, ਜਗਤ ਦੇ ਮੋਹ ਵਿਚ। ਧਨ = ਇਸਤ੍ਰੀ, ਜੀਵ-ਇਸਤ੍ਰੀ। ਖਰੀ = ਬਹੁਤ। ਇਆਣੀ = ਅੰਞਾਣ, ਮੂਰਖ।ਪਰ ਜਗਤ ਦੇ ਮੋਹ ਵਿਚ ਫਸ ਕੇ ਜੀਵ-ਇਸਤ੍ਰੀ ਬਹੁਤ ਮੂਰਖ ਰਹਿੰਦੀ ਹੈ।
 
तिसु सह की मै सार न जाणी ॥१॥
Ŧis sah kī mai sār na jāṇī. ||1||
I did not realize the value of my Husband Lord. ||1||
ਅਤੇ ਉਸ ਪਤੀ ਦੀ ਕਦਰ ਦੀ ਮੈਂ ਸਿੰਆਣ ਨਾਂ ਕੀਤੀ।
ਸਹ ਕੀ = ਖਸਮ ਦੀ। {ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦਾ ਫ਼ਰਕ ਚੇਤੇ ਰਖਣ-ਯੋਗ ਹੈ। ਲਫ਼ਜ਼ 'ਸਹੁ' ਕਰਤਾ ਕਾਰਕ ਇਕ-ਵਚਨ ਹੈ ਤੇ ( ੁ) ਅੰਤ ਹੈ। ਸੰਬੰਧਕ 'ਕੀ' ਦੇ ਕਾਰਨ ਇਸ ਦਾ ਇਹ ( ੁ) ਲਹਿ ਗਿਆ ਹੈ}। ਸਾਰ = ਕਦਰ ॥੧॥(ਇਸ ਮੋਹ ਵਿਚ ਫਸ ਕੇ ਹੀ) ਮੈਂ ਉਸ ਖਸਮ-ਪ੍ਰਭੂ (ਦੀ ਮੇਹਰ ਦੀ ਨਜ਼ਰ) ਦੀ ਕਦਰ ਨਹੀਂ ਸਮਝ ਸਕੀ (ਤੇ ਉਸ ਦੇ ਚਰਨਾਂ ਤੋਂ ਵਿਛੁੜੀ ਰਹੀ) ॥੧॥
 
सहु मेरा एकु दूजा नही कोई ॥
Saho merā ek ḏūjā nahī ko▫ī.
My Husband is the One; there is no other like Him.
ਮੈਡਾਂ ਭਤਾਰ ਕੇਵਲ ਇਕ ਹੈ। ਹੋਰ ਕੋਈ ਦੂਸਰਾ ਉਸ ਵਰਗਾ ਨਹੀਂ।
ਏਕੁ = ਸਦਾ ਇਕ-ਰਸ ਰਹਿਣ ਵਾਲਾ।ਮੇਰਾ ਖਸਮ-ਪ੍ਰਭੂ ਹਰ ਵੇਲੇ ਇਕ-ਰਸ ਰਹਿੰਦਾ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ।
 
नदरि करे मेलावा होई ॥१॥ रहाउ ॥
Naḏar kare melāvā ho▫ī. ||1|| rahā▫o.
If He bestows His Glance of Grace, then I shall meet Him. ||1||Pause||
ਜੇਕਰ ਉਹ ਮਿਹਰ ਦੀ ਨਜ਼ਰ ਧਾਰੇ, ਤਦ ਮੇਂ ਉਸ ਨੂੰ ਮਿਲ ਪਵਾਂਗੀ। ਠਹਿਰਾਉ।
xxx ॥੧॥ ਰਹਾਉ ॥ਉਹ ਸਦਾ ਮੇਹਰ ਦੀ ਨਜ਼ਰ ਕਰਦਾ ਹੈ (ਉਸ ਦੀ ਮੇਹਰ ਦੀ ਨਜ਼ਰ ਨਾਲ ਹੀ) ਮੇਰਾ ਉਸ ਨਾਲ ਮਿਲਾਪ ਹੋ ਸਕਦਾ ਹੈ ॥੧॥ ਰਹਾਉ ॥
 
साहुरड़ै धन साचु पछाणिआ ॥
Sāhurṛai ḏẖan sācẖ pacẖẖāṇi▫ā.
In the next world of my in-law's house, I, the soul-bride, shall realize Truth;
ਅਗਲੇ ਜਹਾਨ ਅੰਦਰ ਪਤਨੀ ਅਸਲੀਅਤ ਨੂੰ ਜਾਣ ਲਊਗੀ,
ਸਾਹੁਰੜੈ = ਸਹੁਰੇ ਘਰ ਵਿਚ, ਜਗਤ ਦੇ ਮੋਹ ਤੋਂ ਨਿਕਲ ਕੇ, ਪ੍ਰਭੂ-ਚਰਨਾਂ ਵਿਚ ਜੁੜ ਕੇ।ਜੇਹੜੀ ਜੀਵ-ਇਸਤ੍ਰੀ ਜਗਤ ਦੇ ਮੋਹ ਤੋਂ ਨਿਕਲ ਕੇ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਹ (ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ) ਉਸ ਸਦਾ-ਥਿਰ ਪ੍ਰਭੂ (ਦੀ ਕਦਰ) ਪਛਾਣ ਲੈਂਦੀ ਹੈ;
 
सहजि सुभाइ अपणा पिरु जाणिआ ॥२॥
Sahj subẖā▫e apṇā pir jāṇi▫ā. ||2||
I shall come to know the celestial peace of my Husband Lord. ||2||
ਅਤੇ ਸੁਖੈਨ ਹੀ ਆਪਣੇ ਪ੍ਰੀਤਮ ਨੂੰ ਸਿੰਆਣ ਲਵੇਗੀ।
ਸਹਜਿ = ਅਡੋਲ ਅਵਸਥਾ ਵਿਚ। ਸੁਭਾਇ = ਪ੍ਰੇਮ ਵਿਚ ॥੨॥ਅਡੋਲ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਉਹ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ॥੨॥
 
गुर परसादी ऐसी मति आवै ॥
Gur parsādī aisī maṯ āvai.
By Guru's Grace, such wisdom comes to me,
ਗੁਰਾਂ ਦੀ ਦਇਆ ਦੁਆਰਾ, ਜੇਕਰ ਉਸ ਨੂੰ ਐਹੋ ਜੇਹੀ ਅਕਲ ਆ ਜਾਵੇ,
ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ।ਜਦੋਂ ਗੁਰੂ ਦੀ ਕਿਰਪਾ ਨਾਲ (ਜੀਵ-ਇਸਤ੍ਰੀ ਨੂੰ) ਅਜੇਹੀ ਅਕਲ ਆ ਜਾਂਦੀ ਹੈ (ਕਿ ਉਹ ਜਗਤ ਦਾ ਮੋਹ ਛੱਡ ਕੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਕਰਦੀ ਹੈ)
 
तां कामणि कंतै मनि भावै ॥३॥
Ŧāʼn kāmaṇ kanṯai man bẖāvai. ||3||
so that the soul-bride becomes pleasing to the Mind of the Husband Lord. ||3||
ਤਦ, ਪਤਨੀ ਆਪਣੇ ਪਤੀ ਦੇ ਦਿਲ ਨੂੰ ਭਾ ਜਾਵੇਗੀ।
ਕੰਤੈ ਮਨਿ = ਕੰਤ ਦੇ ਮਨ ਵਿਚ ॥੩॥ਤਦੋਂ ਜੀਵ-ਇਸਤ੍ਰੀ ਕੰਤ-ਪ੍ਰਭੂ ਦੇ ਮਨ ਵਿਚ ਚੰਗੀ ਲੱਗਣ ਲੱਗ ਪੈਂਦੀ ਹੈ ॥੩॥
 
कहतु नानकु भै भाव का करे सीगारु ॥
Kahaṯ Nānak bẖai bẖāv kā kare sīgār.
Says Nanak, she who adorns herself with the Love and the Fear of God,
ਗੁਰੂ ਜੀ ਆਖਦੇ ਹਨ, ਜੋ ਸਾਈਂ ਦੇ ਡਰ ਦੇ ਪਿਆਰ ਨਾਲ ਸਸ਼ੋਭਤ ਹੋਈ ਹੋਈ ਹੈ,
ਭੈ ਕਾ = ਡਰ ਦਾ। ਭਾਵ ਕਾ = ਪ੍ਰੇਮ ਦਾ। ਸੀਗਾਰੁ = ਆਤਮਕ ਸੋਹਜ।ਨਾਨਕ ਆਖਦਾ ਹੈ ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਡਰ ਦਾ ਤੇ ਪ੍ਰੇਮ ਦਾ ਸਿੰਗਾਰ ਬਣਾਂਦੀ ਹੈ,"
 
सद ही सेजै रवै भतारु ॥४॥२७॥
Saḏ hī sejai ravai bẖaṯār. ||4||27||
enjoys her Husband Lord forever on His Bed. ||4||27||
ਉਹ ਆਪਣੇ ਭਰਤੇ ਨੂੰ, ਹਮੇਸ਼ਾਂ, ਪਲੰਘ ਉੱਤੇ ਮਾਣਦੀ ਹੈ।
xxx ॥੪॥੨੭॥ਉਸ ਦੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਸਦਾ ਟਿਕਿਆ ਰਹਿੰਦਾ ਹੈ ॥੪॥੨੭॥
 
आसा महला १ ॥
Āsā mėhlā 1.
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
xxxXXX
 
न किस का पूतु न किस की माई ॥
Na kis kā pūṯ na kis kī mā▫ī.
No one is anyone else's son, and no one is anyone else's mother.
ਨਾਂ ਕਿਸੇ ਦਾ ਕੋਈ ਪੁੱਤਰ ਹੈ, ਨਾਂ ਹੀ ਕਿਸੇ ਦੀ ਕੋਈ ਮਾਤਾ।
xxxਅਸਲ ਵਿਚ ਨਾਹ ਮਾਂ ਨਾਹ ਪੁੱਤਰ ਕੋਈ ਭੀ ਕਿਸੇ ਦਾ ਪੱਕਾ ਸਾਥੀ ਨਹੀਂ ਹੈ।
 
झूठै मोहि भरमि भुलाई ॥१॥
Jẖūṯẖai mohi bẖaram bẖulā▫ī. ||1||
Through false attachments, people wander around in doubt. ||1||
ਕੂੜੀ ਸੰਸਾਰੀ ਮਮਤਾ ਦੇ ਰਾਹੀਂ ਪ੍ਰਾਣੀ ਵਹਿਮ ਅੰਦਰ ਭਟਕਦਾ ਹੈ।
ਝੂਠੈ ਮੋਹਿ = ਝੂਠੈ ਮੋਹ ਦੇ ਕਾਰਨ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਈ = (ਦੁਨੀਆ) ਭੁੱਲੀ ਹੋਈ ਹੈ, ਕੁਰਾਹੇ ਪਈ ਹੋਈ ਹੈ ॥੧॥(ਪਰ) ਝੂਠੇ ਮੋਹ ਦੇ ਕਾਰਨ ਦੁਨੀਆ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਹੋਈ ਹੈ (ਮਾਂ ਪਿਉ ਪੁਤ੍ਰ ਆਦਿਕ ਨੂੰ ਹੀ ਆਪਣਾ ਸਦਾ ਸਾਥੀ ਜਾਣ ਕੇ ਜੀਵ ਪਰਮਾਤਮਾ ਨੂੰ ਵਿਸਾਰੀ ਬੈਠਾ ਹੈ) ॥੧॥
 
मेरे साहिब हउ कीता तेरा ॥
Mere sāhib ha▫o kīṯā ṯerā.
O My Lord and Master, I am created by You.
ਮੈਂਡ ਮਾਲਕ! ਮੈਂ ਤੇਰੀ ਰਚਨਾ ਹਾਂ।
ਕੀਤਾ ਤੇਰਾ = ਤੇਰਾ ਪੈਦਾ ਕੀਤਾ ਹੋਇਆ।ਹੇ ਮੇਰੇ ਮਾਲਿਕ-ਪ੍ਰਭੂ! ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ (ਮੇਰੀਆਂ ਸਾਰੀਆਂ ਸਰੀਰਕ ਤੇ ਆਤਮਕ ਲੋੜਾਂ ਤੂੰ ਹੀ ਜਾਣਦਾ ਹੈਂ ਤੇ ਪੂਰੀਆਂ ਕਰਨ ਦੇ ਸਮਰੱਥ ਹੈਂ।
 
जां तूं देहि जपी नाउ तेरा ॥१॥ रहाउ ॥
Jāʼn ṯūʼn ḏėh japī nā▫o ṯerā. ||1|| rahā▫o.
If You give it to me, I will chant Your Name. ||1||Pause||
ਜੇਕਰ ਤੂੰ ਇਸ ਨੂੰ ਮੈਨੂੰ ਦੇਵੇ, ਤਾਂ ਮੈਂ ਤੇਰੇ ਨਾਮ ਦਾ ਉਚਾਰਨ ਕਰਾਂਗਾ। ਠਹਿਰਾਉ।
ਜਪੀ = ਮੈਂ ਜਪਦਾ ਹਾਂ ॥੧॥ ਰਹਾਉ ॥ਮੇਰੇ ਆਤਮਕ ਜੀਵਨ ਦੀ ਖ਼ਾਤਰ) ਜਦੋਂ ਤੂੰ ਮੈਨੂੰ ਆਪਣਾ ਨਾਮ ਦੇਂਦਾ ਹੈਂ, ਤਦੋਂ ਹੀ ਮੈਂ ਜਪ ਸਕਦਾ ਹਾਂ ॥੧॥ ਰਹਾਉ ॥
 
बहुते अउगण कूकै कोई ॥
Bahuṯe a▫ugaṇ kūkai ko▫ī.
That person who is filled with all sorts of sins may pray at the Lord's Door,
ਜੇਕਰ ਕੋਈ ਜਣਾ ਘਣੇਰਿਆਂ ਪਾਪਾਂ ਨਾਲ ਪੂਰਤ ਹੋਵੇ, ਅਤੇ ਸੁਆਮੀ ਦੇ ਦੁਆਰੇ ਉਤੇ ਪ੍ਰਾਰਥਨਾ ਕਰੇ,
ਕੂਕੈ = ਪੁਕਾਰ ਕਰੇ।ਅਨੇਕਾਂ ਹੀ ਪਾਪ ਕੀਤੇ ਹੋਏ ਹੋਣ, ਫਿਰ ਭੀ ਜੇ ਕੋਈ ਮਨੁੱਖ (ਪਰਮਾਤਮਾ ਦੇ ਦਰ ਤੇ) ਅਰਜ਼ੋਈ ਕਰਦਾ ਹੈ (ਪਰਮਾਤਮਾ ਪੈਦਾ ਕੀਤੇ ਦੀ ਲਾਜ ਰੱਖਦਾ ਹੈ)
 
जा तिसु भावै बखसे सोई ॥२॥
Jā ṯis bẖāvai bakẖse so▫ī. ||2||
but he is forgiven only when the Lord so wills. ||2||
ਪ੍ਰੰਤੂ, ਕੇਵਲ ਤਦ ਹੀ ਉਹ ਉਸ ਨੂੰ ਮਾਫ ਕਰੇਗਾ, ਜਦ ਉਸ ਨੂੰ ਚੰਗਾ ਲੱਗੇਗਾ।
ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ ॥੨॥ਜਦੋਂ ਉਸ ਨੂੰ (ਉਸ ਅੱਤ ਵਿਕਾਰੀ ਦੀ ਭੀ ਅਰਜ਼ੋਈ) ਪਸੰਦ ਆਉਂਦੀ ਹੈ ਤਾਂ ਉਹ ਬਖ਼ਸ਼ਸ਼ ਕਰਦਾ ਹੈ (ਤੇ ਉਸ ਦੇ ਆਤਮਕ ਜੀਵਨ ਵਾਸਤੇ ਉਸ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ) ॥੨॥
 
गुर परसादी दुरमति खोई ॥
Gur parsādī ḏurmaṯ kẖo▫ī.
By Guru's Grace, evil-mindedness is destroyed.
ਗੁਰਾਂ ਦੀ ਦਇਆ ਦੁਆਰਾ ਖੋਟੀ ਅਕਲ ਜੜੋਂ ਮੇਖੋਂ ਪੁੱਟੀ ਜਾਂਦੀ ਹੈ।
ਦੁਰਮਤਿ = ਖੋਟੀ ਮਤਿ।ਗੁਰੂ ਦੀ ਕਿਰਪਾ ਨਾਲ ਸਾਡੀ ਖੋਟੀ ਮਤਿ ਨਾਸ ਹੁੰਦੀ ਹੈ।
 
जह देखा तह एको सोई ॥३॥
Jah ḏekẖā ṯah eko so▫ī. ||3||
Wherever I look, there I find the One Lord. ||3||
ਜਿੱਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਉਸ ਅਦੁੱਤੀ ਸੁਆਮੀ ਨੂੰ ਪਾਉਂਦਾ ਹਾਂ।
ਜਹ = ਜਿਸ ਪਾਸੇ, ਜਿਧਰ। ਦੇਖਾ = ਮੈਂ ਵੇਖਦਾ ਹਾਂ ॥੩॥(ਹੁਣ) ਮੈਂ ਜਿਧਰ ਵੇਖਦਾ ਹਾਂ ਉਧਰ (ਸਭ ਜੀਵਾਂ ਨੂੰ ਪੈਦਾ ਕਰਨ ਵਾਲਾ) ਉਹ ਪਰਮਾਤਮਾ ਹੀ ਵਿਆਪਕ ਵੇਖਦਾ ਹਾਂ ॥੩॥
 
कहत नानक ऐसी मति आवै ॥
Kahaṯ Nānak aisī maṯ āvai.
Says Nanak, if one comes to such an understanding,
ਗੁਰੂ ਜੀ ਆਖਦੇ ਹਨ ਜੇਕਰ ਕਿਸੇ ਨੂੰ ਐਹੋ ਜੇਹੀ ਸਮਝ ਆ ਜਾਵੇ,
xxxਨਾਨਕ ਆਖਦਾ ਹੈ ਕਿ ਜਦੋਂ (ਪ੍ਰਭੂ ਦੀ ਆਪਣੀ ਹੀ ਮੇਹਰ ਨਾਲ ਗੁਰੂ ਦੀ ਰਾਹੀਂ) ਜੀਵ ਨੂੰ ਅਜੇਹੀ ਅਕਲ ਆ ਜਾਵੇ,
 
तां को सचे सचि समावै ॥४॥२८॥
Ŧāʼn ko sacẖe sacẖ samāvai. ||4||28||
then he is absorbed into the Truest of the True. ||4||28||
ਤਦ ਉਹ ਸਚਿਆਰਾਂ ਦੇ ਪਰਮ ਸਚਿਆਰ ਵਿੱਚ ਲੀਨ ਹੋ ਜਾਂਦਾ ਹੈ।
ਸਚੇ = ਸਚ ਵਿਚ ਹੀ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਹੀ ॥੪॥੨੮॥ਕਿ ਹਰ ਪਾਸੇ ਉਸ ਨੂੰ ਪਰਮਾਤਮਾ ਹੀ ਦਿੱਸੇ, ਤਾਂ ਜੀਵ ਸਦਾ ਉਸ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੪॥੨੮॥
 
आसा महला १ दुपदे ॥
Āsā mėhlā 1 ḏupḏe.
Aasaa, First Mehl, Du-Padas:
ਆਸਾ ਮਹਲਾ ਪਹਿਲੀ ਪਾਤਸ਼ਾਹੀ। ਦੁਪਦੇ।
ਦੁਪਦੇ = ਦੋ ਪਦਾਂ ਵਾਲੇ, ਦੋ ਬੰਦਾਂ ਵਾਲੇ ਸ਼ਬਦ।XXX
 
तितु सरवरड़ै भईले निवासा पाणी पावकु तिनहि कीआ ॥
Ŧiṯ saravraṛai bẖa▫īle nivāsā pāṇī pāvak ṯinėh kī▫ā.
In that pool of the world, the people have their homes; there, the Lord has created water and fire.
ਉਸ ਸੰਸਾਰ ਦੇ ਛੱਪੜ ਅੰਦਰ ਪ੍ਰਾਣੀ ਦਾ ਵਸੇਬਾ ਹੋਇਆ ਹੈ ਜਿਥੇ ਜਲ ਤੇ ਅੱਗ ਉਸ ਸੁਆਮੀ ਨੇ ਬਣਾਏ ਹਨ।
ਤਿਤੁ = ਉਸ ਵਿਚ। ਸਰਵਰੜੈ = ਭਿਆਨਕ ਸਰੋਵਰ ਵਿਚ। ਤਿਤੁ ਸਰਵਰੜੈ = ਉਸ ਭਿਆਨਕ ਸਰੋਵਰ ਵਿਚ। ਭਲੀਲੇ = ਹੋਇਆ ਹੈ। ਪਾਵਕੁ = ਅੱਗ। ਤਿਨਹਿ = ਉਸ (ਪ੍ਰਭੂ) ਨੇ (ਆਪ ਹੀ)।(ਸਾਡੀ ਜੀਵਾਂ ਦੀ) ਉਸ ਭਿਆਨਕ ਸਰੋਵਰ ਵਿਚ ਵੱਸੋਂ ਹੈ ਜਿਸ ਵਿਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ (ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੈ,
 
पंकजु मोह पगु नही चालै हम देखा तह डूबीअले ॥१॥
Pankaj moh pag nahī cẖālai ham ḏekẖā ṯah dūbī▫ale. ||1||
In the mud of earthly attachment, their feet have become mired, and I have seen them drowning there. ||1||
ਸੰਸਾਰੀ ਮਮਤਾ ਦੇ ਚਿੱਕੜ ਅੰਦਰ ਉਸ ਦੇ ਪੈਰ ਅੱਗੇ ਨਹੀਂ ਟੁਰਦੇ। ਮੈਂ ਉਸ ਨੂੰ ਉਸ ਅੰਦਰ ਡੁਬਦਿਆਂ ਵੇਖ ਲਿਆ ਹੈ।
ਪੰਕ = ਚਿੱਕੜ। ਪੰਕ ਜੁ ਮੋਹ = ਜੋ ਮੋਹ ਦੀ ਪੰਕ ਹੈ, ਜੋ ਮੋਹ ਦਾ ਚਿੱਕੜ ਹੈ। ਪਗੁ = ਪੈਰ। ਹਮ ਦੇਖਾ = ਸਾਡੇ ਵੇਖਦਿਆਂ, ਸਾਡੇ ਸਾਹਮਣੇ ਹੀ। ਤਹ = ਉਸ ਵਿਚ, ਉਥੇ। ਡੂਬੀਅਲੇ = ਡੁੱਬ ਗਏ ॥੧॥(ਤੇ ਉਸ ਸਰੋਵਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚਲ ਨਹੀਂ ਸਕਦਾ (ਭਾਵ, ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ), ਸਾਡੇ ਸਾਹਮਣੇ ਹੀ ਕਈ ਜੀਵ (ਮੋਹ ਦੇ ਚਿੱਕੜ ਵਿਚ ਫਸ ਕੇ ਤ੍ਰਿਸ਼ਨਾ-ਅੱਗ ਦੇ ਅਸਗਾਹ ਜਲ ਵਿਚ) ਡੁੱਬਦੇ ਜਾ ਰਹੇ ਹਨ ॥੧॥
 
मन एकु न चेतसि मूड़ मना ॥
Man ek na cẖeṯas mūṛ manā.
O foolish people, why don't you remember the One Lord?
ਹੇ ਮੂਰਖ ਮਨੁੱਖ, ਤੂੰ ਕਿਉਂ ਆਪਣੇ ਚਿੱਤ ਵਿੱਚ ਇੱਕ ਸੁਆਮੀ ਦਾ ਸਿਮਰਨ ਨਹੀਂ ਕਰਦਾ?
ਮਨ = ਹੇ ਮਨ! ਮੂੜ = ਮੂਰਖ!ਹੇ ਮਨ! ਹੇ ਮੂਰਖ ਮਨ! ਤੂੰ ਇਕ ਪ੍ਰਭੂ ਨੂੰ ਯਾਦ ਨਹੀਂ ਕਰਦਾ।
 
हरि बिसरत तेरे गुण गलिआ ॥१॥ रहाउ ॥
Har bisraṯ ṯere guṇ gali▫ā. ||1|| rahā▫o.
Forgetting the Lord, your virtues shall wither away. ||1||Pause||
ਰੱਬ ਨੂੰ ਭੁਲਾਉਣ ਕਾਰਨ, ਹੇ ਬੰਦੇ! ਤੇਰੀਆਂ ਨੇਕੀਆਂ ਸੁਕ ਸੜ ਜਾਣਗੀਆਂ। ਠਹਿਰਾਉ।
ਗਲਿਆ = ਗਲਦੇ ਜਾਂਦੇ ਹਨ, ਘਟਦੇ ਜਾਂਦੇ ਹਨ ॥੧॥ ਰਹਾਉ ॥ਤੂੰ ਜਿਉਂ ਜਿਉਂ ਪ੍ਰਭੂ ਨੂੰ ਵਿਸਾਰਦਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥
 
ना हउ जती सती नही पड़िआ मूरख मुगधा जनमु भइआ ॥
Nā ha▫o jaṯī saṯī nahī paṛi▫ā mūrakẖ mugḏẖā janam bẖa▫i▫ā.
I am not a celibate, nor am I truthful, nor a scholar; I was born foolish and ignorant.
ਮੈਂ ਨਾਂ ਬ੍ਰਹਿਮਚਾਰੀ, ਨਾਂ ਸੱਚਾ ਇਨਸਾਨ ਤੇ ਨਾਂ ਹੀ ਵਿਦਵਾਨ ਹਾਂ। ਬੇਵਕੂਫ ਤੇ ਬੇਸਮਝ, ਮੈਂ ਇਸ ਜਹਾਨ ਅੰਦਰ ਜੰਮਿਆ ਹਾਂ।
ਹਉ = ਮੈਂ। ਜਤੀ = ਜਤ ਵਾਲਾ, ਕਾਮ-ਵਾਸਨਾ ਨੂੰ ਰੋਕ ਰੱਖਣ ਵਾਲਾ। ਸਤੀ = ਸਤ ਵਾਲਾ, ਉੱਚੇ ਆਚਰਨ ਵਾਲਾ। ਮੁਗਧਾ = ਮੂਰਖ, ਬੇ-ਸਮਝ। ਜਨਮੁ = ਜੀਵਨ।ਹੇ ਪ੍ਰਭੂ! ਨਾਹ ਮੈਂ ਜਤੀ ਹਾਂ ਨਾਹ ਮੈਂ ਸਤੀ ਹਾਂ ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖਾਂ ਬੇ-ਸਮਝਾਂ ਵਾਲਾ ਬਣਿਆ ਹੋਇਆ ਹੈ, (ਭਾਵ, ਜਤ ਸਤ ਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਤੇ ਮੋਹ ਦੇ ਚਿੱਕੜ ਵਿਚ ਡਿੱਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਵਿਸਾਰ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)।
 
प्रणवति नानक तिन्ह की सरणा जिन्ह तूं नाही वीसरिआ ॥२॥२९॥
Paraṇvaṯ Nānak ṯinĥ kī sarṇā jinĥ ṯūʼn nāhī vīsri▫ā. ||2||29||
Prays Nanak, I seek the Sanctuary of those who do not forget You, Lord. ||2||29||
ਬਿਨੈ ਕਰਦਾ ਹਾਂ, ਹੇ ਨਾਨਕ! ਮੈਂ ਉਨ੍ਹਾਂ ਦੀ ਸ਼ਰਣਾਗਤ ਸੰਭਾਲੀ ਹੈ, ਜਿਹੜੇ ਤੈਨੂੰ ਨਹੀਂ ਭੁਲਾਉਂਦੇ, ਹੇ ਸਾਹਿਬ!
ਪ੍ਰਣਵਤਿ = ਬੇਨਤੀ ਕਰਦਾ ਹੈ ॥੨॥੨੯॥(ਸੋ) ਨਾਨਕ ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ) ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ॥੨॥੨੯॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
xxxXXX
 
छिअ घर छिअ गुर छिअ उपदेस ॥
Cẖẖi▫a gẖar cẖẖi▫a gur cẖẖi▫a upḏes.
There are six systems of philosophy, six teachers, and six doctrines;
ਛੇ ਸ਼ਾਸਤਰ ਹਨ, ਛੇ ਉਨ੍ਹਾਂ ਦੇ ਰਚਣਹਾਰ ਅਤੇ ਛੇ ਉਨ੍ਹਾਂ ਦੇ ਮੱਤ।
ਛਿਅ = ਛੇ। ਘਰ = ਸ਼ਾਸਤ੍ਰ। ਛਿਅ ਘਰ = ਸਾਂਖ, ਨਿਆਇ, ਵੈਸ਼ੇਨਿਕ, ਮੀਮਾਂਸਾ, ਯੋਗ, ਵੇਦਾਂਤ। ਗੁਰ = ਕਰਤਾ, ਸ਼ਾਸਤ੍ਰ-ਕਾਰ। ਛਿਅ ਗੁਰ = ਕਲਪ, ਗੋਤਮ, ਕਣਾਦ, ਜੈਮਿਨੀ ਪਤੰਜਲੀ, ਵਿਆਸ। ਉਪਦੇਸ = ਸਿੱਖਿਆ, ਸਿੱਧਾਂਤ।ਛੇ ਸ਼ਾਸਤ੍ਰ ਹਨ, ਛੇ ਹੀ (ਇਹਨਾਂ ਸ਼ਾਸਤ੍ਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ।
 
गुर गुरु एको वेस अनेक ॥१॥
Gur gur eko ves anek. ||1||
but the Teacher of teachers is the One Lord, who appears in so many forms. ||1||
ਪਰ ਸਾਰਿਆਂ ਉਸਤਾਦਾਂ ਦਾ ਉਸਤਾਦ ਇਕ ਸੁਆਮੀ ਹੈ, ਭਾਵੇਂ ਉਸ ਦੇ ਅਨੇਕਾਂ ਪਹਿਰਾਵੇ ਹਨ।
ਗੁਰੁ ਗੁਰੁ = ਇਸ਼ਟ ਗੁਰੂ। ਏਕੋ = ਇੱਕ ਹੀ ॥੧॥ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿੱਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਕਈ ਰੂਪ ਹਨ) ॥੧॥
 
जै घरि करते कीरति होइ ॥
Jai gẖar karṯe kīraṯ ho▫e.
That system, where the Praises of the Creator are sung -
ਜਿਸ ਮੱਤ ਵਿੱਚ ਸਿਰਜਣਹਾਰ ਦੀ ਸਿਫ਼ਤ ਸ਼ਲਾਘਾ ਹੁੰਦੀ ਹੈ,
ਜੈ ਘਰਿ = ਜਿਸ ਘਰ ਦੀ ਰਾਹੀਂ, ਜਿਸ ਸਤਸੰਗ-ਘਰ ਵਿਚ। ਕੀਰਤਿ = ਸਿਫ਼ਤਿ-ਸਾਲਾਹ।ਜਿਸ (ਸਤਸੰਗ-) ਘਰ ਵਿਚ ਅਕਾਲ-ਪੁਰਖ ਦੀ ਸਿਫ਼ਤਿ-ਸਾਲਾਹ ਹੁੰਦੀ ਹੈ,
 
सो घरु राखु वडाई तोहि ॥१॥ रहाउ ॥
So gẖar rākẖ vadā▫ī ṯohi. ||1|| rahā▫o.
follow that system; in it rests greatness. ||1||Pause||
ਉਸ ਮੱਤ ਦੀ ਪੈਰਵੀ ਕਰ। ਇਸ ਵਿੱਚ ਤੇਰੀ ਵਡਿਆਈ ਹੈ। ਠਹਿਰਾਉ।
ਵਡਾਈ = ਵਡਿਆਈ। ਤੋਹਿ = ਤੈਨੂੰ ॥੧॥ ਰਹਾਉ ॥(ਹੇ ਭਾਈ!) ਤੂੰ ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲੈ, ਇਸੇ ਵਿਚ) ਤੈਨੂੰ ਵਡਿਆਈ ਮਿਲੇਗੀ ॥੧॥ ਰਹਾਉ ॥
 
विसुए चसिआ घड़ीआ पहरा थिती वारी माहु भइआ ॥
visu▫e cẖasi▫ā gẖaṛī▫ā pahrā thiṯī vārī māhu bẖa▫i▫ā.
As the seconds, minutes, hours, days, weekdays, months,
ਜਿਸ ਤਰ੍ਹਾਂ, ਸੈਕਿੰਡ, ਮਿੰਟ, ਘੰਟੇ ਪਹਰ, ਚੰਦ ਦੇ ਦਿਹਾੜੇ, ਹਫਤੇ ਦੇ ਦਿਹੁੰ,
ਅੱਖ ਦੇ ੧੫ ਫੋਰ = ੧ ਵਿਸਾ। ੧੫ ਵਿਸੁਏ = ੧ ਚਸਾ। ੩੦ ਚਸੇ = ੧ ਪਲ। ੩੦ ਪਲ = ੧ ਘੜੀ। ੭½ ਘੜੀਆਂ = ੧ ਪਹਰ। ੧੫ ਥਿੱਤਾਂ। ੭ ਵਾਰ। ੧੨ ਮਹੀਨੇ।ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ) ਤੇ ਹੋਰ ਅਨੇਕਾਂ ਰੁੱਤਾਂ ਹਨ,
 
सूरजु एको रुति अनेक ॥
Sūraj eko ruṯ anek.
and seasons, all originate from the one sun,
ਅਤੇ ਕਈ ਮੌਸਮ ਉਤਪੰਨ ਹੁੰਦੇ ਹਨ, ਇਕੱਲੇ ਆਫਤਾਬ ਤੋਂ,
੬ ਰੁੱਤਾਂ।ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਸਰੂਪ ਹਨ),
 
नानक करते के केते वेस ॥२॥३०॥
Nānak karṯe ke keṯe ves. ||2||30||
O Nanak, so do all forms originate from the One Creator. ||2||30||
ਏਸੇ ਤਰ੍ਹਾਂ ਹੀ ਸਿਰਜਣਹਾਰ ਤੋਂ ਬਹੁਤੇ ਸਰੂਪ ਪੈਦਾ ਹੁੰਦੇ ਹਨ, ਹੇ ਨਾਨਕ!
ਵੇਸ = ਰੂਪ। ਕੇਤੇ = ਅਨੇਕਾਂ ॥੨॥੩੦॥ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਜੀਆ ਜੰਤ) ਅਨੇਕਾਂ ਸਰੂਪ ਹਨ ॥੨॥੩੦॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।