Sri Guru Granth Sahib

Ang: / 1430

Your last visited Ang:

ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
भीतरि पंच गुपत मनि वासे ॥
Bẖīṯar pancẖ gupaṯ man vāse.
The five evil passions dwell hidden within the mind.
ਪੰਜ ਮੰਦੇ ਵਿਸ਼ੇ-ਵੇਗ-ਲੁਕ ਕੇ ਚਿੱਤ ਅੰਦਰ ਵੱਸਦੇ ਹਨ, ਅਤੇ।
ਭੀਤਰਿ = ਮਨ ਦੇ ਧੁਰ ਅੰਦਰ। ਪੰਚ = ਪੰਜ ਕਾਮਾਦਿਕ। ਗੁਪਤ = ਲੁਕੇ ਹੋਏ। ਮਨਿ = ਮਨ ਵਿਚ।ਮੇਰੇ ਮਨ ਵਿਚ ਧੁਰ ਅੰਦਰ ਪੰਜ ਕਾਮਾਦਿਕ ਲੁਕੇ ਪਏ ਹਨ,
 
थिरु न रहहि जैसे भवहि उदासे ॥१॥
Thir na rahėh jaise bẖavėh uḏāse. ||1||
They do not remain still, but move around like wanderers. ||1||
ਉਹ ਅਸਥਿਰ ਨਹੀਂ ਰਹਿੰਦੇ, ਅਤੇ ਭਗੌੜੇ ਦੀ ਤਰ੍ਹਾਂ ਭਟਕਦੇ ਫਿਰਦੇ ਹਨ।
ਥਿਰੁ ਨ ਰਹਹਿ = ਟਿਕਦੇ ਨਹੀਂ। ਉਦਾਸੇ = ਠਠੰਬਰੇ ਹੋਏ। ਜੈਸੇ = ਜਿਵੇਂ ॥੧॥ਉਹ ਠਠੰਬਰੇ ਹੋਇਆਂ ਵਾਂਗ ਭੱਜੇ ਫਿਰਦੇ ਹਨ, ਨਾਹ ਉਹ ਆਪ ਟਿਕਦੇ ਹਨ (ਨਾਹ ਮੇਰੇ ਮਨ ਨੂੰ ਟਿਕਣ ਦੇਂਦੇ ਹਨ) ॥੧॥
 
मनु मेरा दइआल सेती थिरु न रहै ॥
Man merā ḏa▫i▫āl seṯī thir na rahai.
My soul does not stay held by the Merciful Lord.
ਮੇਰੀ ਆਤਮਾ ਮਿਹਰਬਾਨ ਮਾਲਕ ਨਾਲ ਬੱਝੀ ਹੋਈ ਨਹੀਂ ਰਹਿੰਦੀ।
ਸੇਤੀ = ਨਾਲ। ਥਿਰੁ ਨ ਰਹੈ = ਟਿਕਦਾ ਨਹੀਂ, ਜੁੜਦਾ ਨਹੀਂ।ਮੇਰਾ ਮਨ ਦਿਆਲ ਪਰਮਾਤਮਾ ਦੀ ਯਾਦ ਵਿਚ ਜੁੜਦਾ ਨਹੀਂ ਹੈ।
 
लोभी कपटी पापी पाखंडी माइआ अधिक लगै ॥१॥ रहाउ ॥
Lobẖī kaptī pāpī pākẖandī mā▫i▫ā aḏẖik lagai. ||1|| rahā▫o.
It is greedy, deceitful, sinful and hypocritical, and totally attached to Maya. ||1||Pause||
ਲਾਲਚੀ ਧੋਖੇਬਾਜ, ਅਪਰਾਧੀ ਅਤੇ ਦੰਭੀ ਆਤਮਾ, ਦੁਨੀਆਂ ਦਾਰੀ ਨਾਲ ਘਣੇਰੀ ਜੁੜੀ ਹੋਈ ਹੈ। ਠਹਿਰਾਉ।
ਅਧਿਕ = ਬਹੁਤ ॥੧॥ ਰਹਾਉ ॥ਇਸ ਉਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ ਹੈ। ਇਹ ਲੋਭੀ ਕਪਟੀ ਪਾਪੀ ਪਾਖੰਡੀ ਬਣਿਆ ਪਿਆ ਹੈ ॥੧॥ ਰਹਾਉ ॥
 
फूल माला गलि पहिरउगी हारो ॥
Fūl mālā gal pahir▫ugī hāro.
I will decorate my neck with garlands of flowers.
ਮੈਂ ਆਪਣੀ ਗਰਦਨ ਨੂੰ ਫ਼ੁੱਲਾਂ ਦੇ ਹਾਰ ਨਾਲ ਸਸ਼ੋਭਤ ਕਰੂੰਗੀ।
ਪਹਿਰਉਗੀ = ਮੈਂ ਪਹਿਨਾਂਗੀ।(ਮੇਰਾ ਸਰੀਰ ਉਸ ਨਾਰ ਵਾਂਗ ਆਪਣੇ ਸਿੰਗਾਰ ਦੇ ਆਹਰਾਂ ਵਿਚ ਰਹਿੰਦਾ ਹੈ ਜੋ ਆਪਣੇ ਪਤੀ ਦੀ ਉਡੀਕ ਵਿਚ ਹੈ ਤੇ ਆਖਦੀ ਹੈ-) ਮੈਂ ਆਪਣੇ ਗਲ ਵਿਚ ਫੁੱਲਾਂ ਦੀ ਮਾਲਾ ਪਾਵਾਂਗੀ, ਫੁੱਲਾਂ ਦਾ ਹਾਰ ਪਾਵਾਂਗੀ,
 
मिलैगा प्रीतमु तब करउगी सीगारो ॥२॥
Milaigā parīṯam ṯab kar▫ugī sīgāro. ||2||
When I meet my Beloved, then I will put on my decorations. ||2||
ਜਦ ਮੈਂ ਆਪਣੇ ਪਿਆਰੇ ਨੂੰ ਮਿਲੂੰਗੀ, ਤਦ ਮੈਂ ਹਾਰ ਸ਼ਿੰਗਾਰ ਲਾਵਾਂਗੀ।
ਕਰਉਗੀ = ਮੈਂ ਕਰਾਂਗੀ ॥੨॥ਮੇਰਾ ਪਤੀ ਮਿਲੇਗਾ ਤਾਂ ਮੈਂ ਸਿੰਗਾਰ ਕਰਾਂਗੀ ॥੨॥
 
पंच सखी हम एकु भतारो ॥
Pancẖ sakẖī ham ek bẖaṯāro.
I have five companions and one Spouse.
ਮੇਰੀਆਂ ਪੰਜ ਸਹੇਲੀਆਂ ਹਨ, ਅਤੇ ਇਕ ਕੰਤ।
ਪੰਚ ਸਖੀ = ਪੰਜ ਸਹੇਲੀਆਂ, ਗਿਆਨ-ਇੰਦ੍ਰੇ। ਹਮ = ਸਾਡੀਆਂ, ਮੇਰੀਆਂ। ਭਤਾਰੋ = ਖਸਮ, ਜੀਵਾਤਮਾ।ਮੇਰੀਆਂ ਪੰਜੇ ਸਹੇਲੀਆਂ ਭੀ (ਗਿਆਨ-ਇੰਦ੍ਰੇ ਭੀ) ਜਿਨ੍ਹਾਂ ਦਾ ਜੀਵਾਤਮਾ ਹੀ ਖਸਮ ਹੈ (ਭਾਵ, ਜਿਨ੍ਹਾਂ ਦਾ ਸੁਖ ਦੁਖ ਜੀਵਾਤਮਾ ਦੇ ਸੁਖ ਦੁਖ ਨਾਲ ਸਾਂਝਾ ਹੈ)
 
पेडि लगी है जीअड़ा चालणहारो ॥३॥
Ped lagī hai jī▫aṛā cẖālaṇhāro. ||3||
It is ordained from the very beginning, that the soul must ultimately depart. ||3||
ਇਹ ਮੁੱਢਲੀ ਭਾਵੀ ਹੈ, ਕਿ ਆਤਮਾ ਟੁਰ ਜਾਣ ਵਾਲੀ ਹੈ।
ਪੇਡਿ = ਪੇਡ ਵਿਚ, ਸਰੀਰ ਵਿਚ, ਸਰੀਰ ਦੇ ਭੋਗ ਵਿਚ ॥੩॥(ਜੀਵਾਤਮਾ ਦੀ ਮਦਦ ਕਰਨ ਦੇ ਥਾਂ) ਸਰੀਰ ਦੇ ਭੋਗ ਵਿਚ ਹੀ ਲੱਗੀਆਂ ਹੋਈਆਂ ਹਨ (ਉਹਨਾਂ ਨੂੰ ਚਿੱਤ ਚੇਤੇ ਹੀ ਨਹੀਂ ਕਿ ਇਸ ਸਰੀਰ ਨਾਲੋਂ ਇਸ ਜੀਵਾਤਮਾ ਦਾ ਵਿਛੋੜਾ ਹੋ ਜਾਣਾ ਹੈ) ਜੀਵਾਤਮਾ ਨੇ ਚਲੇ ਜਾਣਾ ਹੈ ॥੩॥
 
पंच सखी मिलि रुदनु करेहा ॥
Pancẖ sakẖī mil ruḏan karehā.
The five companions will lament together.
ਪੰਜ ਸਹੇਲੀਆਂ ਮਿਲ ਕੇ ਵਿਰਲਾਪ ਕਰਦੀਆਂ ਹਨ।
ਮਿਲਿ = ਮਿਲ ਕੇ। ਰੁਦਨੁ ਕਰੇਹਾ = ਰੁਦਨ ਕਰਦੀਆਂ ਹਨ, ਰੋ ਹੀ ਛੱਡਦੀਆਂ ਹਨ, ਸਾਥ ਛੱਡ ਦੇਂਦੀਆਂ ਹਨ।(ਆਖ਼ਰ ਵਿਛੋੜੇ ਦਾ ਵੇਲਾ ਆ ਜਾਂਦਾ ਹੈ) ਪੰਜੇ ਸਹੇਲੀਆਂ ਰਲ ਕੇ ਸਿਰਫ਼ ਰੋ ਹੀ ਛਡਦੀਆਂ ਹਨ (ਭਾਵ, ਪੰਜੇ ਗਿਆਨ-ਇੰਦ੍ਰੇ ਜੀਵਾਤਮਾ ਦਾ ਸਾਥ ਛੱਡ ਦੇਂਦੇ ਹਨ, ਤੇ)
 
साहु पजूता प्रणवति नानक लेखा देहा ॥४॥१॥३४॥
Sāhu pajūṯā paraṇvaṯ Nānak lekẖā ḏehā. ||4||1||34||
When the soul is trapped, prays Nanak, it is called to account. ||4||1||34||
ਨਾਨਕ ਬੇਨਤੀ ਕਰਦਾ ਹੈ, ਜਦ ਆਤਮਾ ਪਕੜੀ ਜਾਂਦੀ ਹੈ, ਤਦ, ਇਸ ਨੂੰ ਹਿਸਾਬ ਕਿਤਾਬ ਦੇਣਾ ਪੈਦਾ ਹੈ।
ਸਾਹੁ = ਜੀਵਾਤਮਾ। ਪਜੂਤਾ = ਫੜਿਆ ਜਾਂਦਾ ਹੈ ॥੪॥੧॥੩੪॥ਨਾਨਕ ਆਖਦਾ ਹੈ ਕਿ ਜੀਵਾਤਮਾ (ਇਕੱਲਾ) ਲੇਖਾ ਦੇਣ ਲਈ ਫੜਿਆ ਜਾਂਦਾ ਹੈ ॥੪॥੧॥੩੪॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
आसा घरु ६ महला १ ॥
Āsā gẖar 6 mėhlā 1.
Aasaa, Sixth House, First Mehl:
ਆਸਾ ਪਹਿਲੀ ਪਾਤਸ਼ਾਹੀ।
xxxਰਾਗ ਆਸਾ, ਘਰ ੬ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
 
मनु मोती जे गहणा होवै पउणु होवै सूत धारी ॥
Man moṯī je gahṇā hovai pa▫uṇ hovai sūṯ ḏẖārī.
If the pearl of the mind is strung like a jewel on the thread of the breath,
ਜੇਕਰ ਉਹ ਜੇਵਰ ਵਰਗੇ ਆਪਣੇ ਮਨ ਦੇ ਮਾਣਕ ਨੂੰ ਸੁਆਸ ਦੇ ਧਾਗੇ ਵਿੱਚ ਪਰੋ ਲਵੇ,
ਪਉਣੁ = ਹਵਾ, ਸੁਆਸ। ਸੂਤ = ਧਾਗਾ। ਕਾਮਣਿ = ਇਸਤ੍ਰੀ।ਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ (ਮੋਤੀਆਂ ਦੀ ਮਾਲਾ ਬਣਾਨ ਲਈ ਧਾਗੇ ਦੀ ਲੋੜ ਪੈਂਦੀ ਹੈ) ਜੇ ਸੁਆਸ ਸੁਆਸ (ਦਾ ਸਿਮਰਨ ਮੋਤੀ ਪ੍ਰੋਣ ਲਈ) ਧਾਗਾ ਬਣੇ,
 
खिमा सीगारु कामणि तनि पहिरै रावै लाल पिआरी ॥१॥
Kẖimā sīgār kāmaṇ ṯan pahirai rāvai lāl pi▫ārī. ||1||
and the soul-bride adorns her body with compassion, then the Beloved Lord will enjoy His lovely bride. ||1||
ਅਤੇ ਪਤਨੀ ਆਪਣੀ ਦੇਹਿ ਉਤੇ ਦਇਆ ਦਾ ਹਾਰ ਸ਼ਿੰਗਾਰ ਕਰ ਲਵੇ ਤਾਂ ਪ੍ਰੀਤਮ ਆਪਣੀ ਲਾਡਲੀ ਨੂੰ ਮਾਣ ਲੈਦਾ ਹੈ।
ਤਨਿ = ਤਨ ਉਤੇ। ਰਾਵੇ = ਮਾਣਦੀ ਹੈ, ਮਿਲਦੀ ਹੈ ॥੧॥ਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਜੀਵ-ਇਸਤ੍ਰੀ ਸਿੰਗਾਰ ਬਣਾ ਕੇ ਆਪਣੇ ਸਰੀਰ ਉਤੇ ਪਹਿਨ ਲਏ, ਤਾਂ ਪਤੀ-ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ ॥੧॥
 
लाल बहु गुणि कामणि मोही ॥
Lāl baho guṇ kāmaṇ mohī.
O my Love, I am fascinated by Your many glories;
ਹੇ ਮੇਰੇ ਪਿਆਰੇ! ਮੈਂ ਪਤਨੀ, ਤੇਰੀਆਂ ਘਣੇਰੀਆਂ ਖੂਬੀਆਂ ਤੇ ਫ਼ਰੇਫ਼ਤਾ ਹੋ ਗਈ ਹਾਂ।
ਲਾਲ = ਹੇ ਲਾਲ! ਬਹੁ ਗੁਣਿ = ਬਹੁਤ ਗੁਣਾਂ ਵਾਲੇ।ਹੇ ਬਹੁ-ਗੁਣੀ ਲਾਲ ਪ੍ਰਭੂ! ਜੇਹੜੀ ਜੀਵ-ਇਸਤ੍ਰੀ ਤੇਰੇ ਗੁਣਾਂ ਵਿਚ ਸੁਰਤਿ ਜੋੜਦੀ ਹੈ,
 
तेरे गुण होहि न अवरी ॥१॥ रहाउ ॥
Ŧere guṇ hohi na avrī. ||1|| rahā▫o.
Your Glorious Virtues are not found in any other. ||1||Pause||
ਤੇਰੀਆਂ ਸ਼੍ਰੇਸ਼ਟਤਾਈਆਂ ਕਿਸੇ ਹੋਰਸ ਵਿੱਚ ਪਾਈਆਂ ਨਹੀਂ ਜਾਂਦੀਆਂ। ਠਹਿਰਾਉ।
ਹੋਹਿ ਨ = ਨਹੀਂ ਹਨ। ਅਵਰੀ = ਕਿਸੇ ਹੋਰ ਵਿਚ ॥੧॥ ਰਹਾਉ ॥ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿਚ ਨਹੀਂ ਦਿੱਸਦੇ (ਉਹ ਤੈਨੂੰ ਵਿਸਾਰ ਕੇ ਕਿਸੇ ਹੋਰ ਪਾਸੇ ਪ੍ਰੀਤ ਨਹੀਂ ਜੋੜਦੀ) ॥੧॥ ਰਹਾਉ ॥
 
हरि हरि हारु कंठि ले पहिरै दामोदरु दंतु लेई ॥
Har har hār kanṯẖ le pahirai ḏāmoḏar ḏanṯ le▫ī.
If the bride wears the garland of the Lord's Name, Har, Har, around her neck, and if she uses the toothbrush of the Lord;
ਜੇਕਰ ਵਹੁਟੀ ਸੁਆਮੀ ਦੇ ਨਾਮ ਦੀ ਮਾਲਾ ਨੂੰ ਆਪਣੀ ਗਰਦਨ ਦੁਆਲੇ ਪਾ ਲਵੇ, ਤੇ ਹਰੀ ਨੂੰ ਆਪਣੇ ਦੰਦਾਂ ਦਾ ਮੰਜਨ ਕਰ ਲਵੇ।
ਕੰਠਿ = ਗਲ ਵਿਚ। ਦਾਮੋਦਰੁ = {ਦਾਮ ਉਦਰ = ਜਿਸ ਦੇ ਲੱਕ ਦੁਆਲੇ ਤੜਾਗੀ ਹੈ} ਪਰਮਾਤਮਾ। ਦੰਤੁ = ਦੰਦਾਸਾ।ਜੇ ਜੀਵ-ਇਸਤ੍ਰੀ ਪਰਮਾਤਮਾ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿਚ ਪਾ ਲਏ, ਜੇ ਪ੍ਰਭੂ-ਸਿਮਰਨ ਨੂੰ (ਦੰਦਾਂ ਦਾ) ਦੰਦਾਸਾ ਵਰਤੇ,
 
कर करि करता कंगन पहिरै इन बिधि चितु धरेई ॥२॥
Kar kar karṯā kangan pahirai in biḏẖ cẖiṯ ḏẖare▫ī. ||2||
and if she fashions and wears the bracelet of the Creator Lord around her wrist, then she shall hold her consciousness steady. ||2||
ਜੇਕਰ ਉਹ ਸਿਰਜਣਹਾਰ ਨੂੰ ਆਪਣੇ ਹੱਥ ਦਾ ਕੜਾ ਬਣਾ ਕੇ ਪਾ ਲਵੇ, ਤਾਂ ਇਸ ਤਰੀਕੇ ਨਾਲ ਉਹ ਆਪਣੇ ਮਨ ਨੂੰ ਰੋਕ ਲਵੇਗੀ।
ਕਰ = ਹੱਥਾਂ ਵਿਚ। ਕਰਿ = ਕਰ ਕੇ। ਚਿਤ ਧਰੇਈ = ਚਿੱਤ ਨੂੰ ਟਿਕਾਏ ॥੨॥ਜੇ ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਏ, ਤਾਂ ਇਸ ਤਰ੍ਹਾਂ ਉਸ ਦਾ ਚਿੱਤ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੨॥
 
मधुसूदनु कर मुंदरी पहिरै परमेसरु पटु लेई ॥
Maḏẖusūḏan kar munḏrī pahirai parmesar pat le▫ī.
She should make the Lord, the Slayer of demons, her ring, and take the Transcendent Lord as her silken clothes.
ਉਹ, ਮਧ ਰਾਖਸ਼ ਨੂੰ ਮਾਰਨ ਵਾਲੇ, ਵਾਹਿਗੁਰੂ ਨੂੰ ਆਪਣੇ ਪਾਉਣ ਲਈ ਉਗਲੀ ਦੀ ਛਾਪ ਬਣਾਵੇ, ਤੇ ਸ਼ਰੋਮਣੀ ਸਾਹਿਬ ਨੂੰ ਰੇਸ਼ਮੀ ਕੱਪੜਿਆਂ ਵਜੋਂ ਪਰਾਪਤ ਕਰੇ।
ਮਧੁਸੂਦਨੁ = ਪਰਮਾਤਮਾ। ਕਰ = ਹੱਥਾਂ (ਦੀਆਂ ਉਂਗਲੀਆਂ) ਤੇ। ਪਟੁ = ਰੇਸ਼ਮੀ ਕੱਪੜਾ।ਜੇ ਜੀਵ-ਇਸਤ੍ਰੀ ਹਰੀ-ਭਜਨ ਦੀ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿਚ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕਪੜਾ ਬਣਾਏ,
 
धीरजु धड़ी बंधावै कामणि स्रीरंगु सुरमा देई ॥३॥
Ḏẖīraj ḏẖaṛī banḏẖāvai kāmaṇ sarīrang surmā ḏe▫ī. ||3||
The soul-bride should weave patience into the braids of her hair, and apply the lotion of the Lord, the Great Lover. ||3||
ਮੁਟਿਆਰ ਸਹਿਨਸ਼ੀਲਤਾ ਦੀ ਮੀਢੀ ਗੁੰਦੇ ਅਤੇ ਪਿਆਰੇ ਦੀ ਵਡਿਆਈ ਦਾ ਕੱਜਲ ਆਪਣੀਆਂ ਅੱਖਾਂ ਵਿੱਚ ਪਾਵੇ।
ਧੜੀ = ਮਾਂਗ, ਪੱਟੀ। ਸ੍ਰੀਰੰਗੁ = ਲੱਛਮੀ ਦਾ ਪਤੀ, ਪਰਮਾਤਮਾ ॥੩॥(ਸਿਮਰਨ ਦੀ ਬਰਕਤਿ ਨਾਲ ਪ੍ਰਾਪਤ ਕੀਤੀ) ਗੰਭੀਰਤਾ ਨੂੰ ਪੱਟੀਆਂ ਸਜਾਣ ਹਿਤ ਵਰਤੇ, ਲੱਛਮੀ-ਪਤੀ ਪ੍ਰਭੂ ਦੇ ਨਾਮ ਦਾ (ਅੱਖਾਂ ਵਿਚ) ਸੁਰਮਾ ਪਾਏ ॥੩॥
 
मन मंदरि जे दीपकु जाले काइआ सेज करेई ॥
Man manḏar je ḏīpak jāle kā▫i▫ā sej kare▫ī.
If she lights the lamp in the mansion of her mind, and makes her body the bed of the Lord,
ਜੇਕਰ ਉਹ ਬ੍ਰਹਮਗਿਆਨ ਦੇ ਲੈਪਂ ਨੂੰ ਆਪਣੇ ਚਿੱਤ ਦੇ ਮਹਿਲ ਅੰਦਰ ਜਗਾ ਲਵੇ ਅਤੇ ਆਪਣੀ ਦੇਹਿ ਨੂੰ ਪਲੰਘ ਬਣਾ ਲਵੇ,
ਮੰਦਰਿ = ਮੰਦਰ ਵਿਚ। ਦੀਪਕੁ = ਦੀਵਾ। ਕਾਇਆ = ਸਰੀਰ, ਹਿਰਦਾ।ਜੇ ਜੀਵ-ਇਸਤ੍ਰੀ ਆਪਣੇ ਮਨ ਦੇ ਮਹਿਲ ਵਿਚ ਗਿਆਨ ਦਾ ਦੀਵਾ ਜਗਾਏ, ਹਿਰਦੇ ਨੂੰ (ਪ੍ਰਭੂ-ਮਿਲਾਪ ਵਾਸਤੇ) ਸੇਜ ਬਣਾਏ,
 
गिआन राउ जब सेजै आवै त नानक भोगु करेई ॥४॥१॥३५॥
Gi▫ān rā▫o jab sejai āvai ṯa Nānak bẖog kare▫ī. ||4||1||35||
then, when the King of spiritual wisdom comes to her bed, He shall take her, and enjoy her. ||4||1||35||
ਤਦ, ਜਦ ਬ੍ਰਹਿਮ ਵਿਦਿਆ ਦਾ ਪਾਤਸ਼ਾਹ, ਹਰੀ ਪਲੰਘ ਉਤੇ ਆਉਂਦਾ ਹੈ, ਉਦੋਂ ਉਸ ਨੂੰ ਮਾਣਦਾ ਹੈ।
ਗਿਆਨ ਰਾਉ = ਗਿਆਨ ਦਾ ਰਾਜਾ ॥੪॥੧॥੩੫॥ਹੇ ਨਾਨਕ! (ਉਸ ਦੇ ਇਸ ਸਾਰੇ ਆਤਮਕ ਸਿੰਗਾਰ ਉਤੇ ਰੀਝ ਕੇ) ਜਦੋਂ ਗਿਆਨ-ਦਾਤਾ ਪ੍ਰਭੂ ਉਸ ਦੀ ਹਿਰਦੇ-ਸੇਜ ਉਤੇ ਪਰਗਟ ਹੁੰਦਾ ਹੈ, ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੪॥੧॥੩੫॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
xxxXXX
 
कीता होवै करे कराइआ तिसु किआ कहीऐ भाई ॥
Kīṯā hovai kare karā▫i▫ā ṯis ki▫ā kahī▫ai bẖā▫ī.
The created being acts as he is made to act; what can be said to him, O Siblings of Destiny?
ਸਿਰਜਿਆ ਹੋਇਆ ਉਹ ਕੁੱਝ ਕਰਦਾ ਹੈ, ਜੋ ਉਸ ਤੋਂ ਕਰਾਇਆ ਜਾਂਦਾ ਹੈ। ਆਪਾਂ ਉਸ ਨੂੰ ਕੀ ਆਖ ਸਕਦੇ ਹਾਂ, ਹੇ ਵੀਰ?
ਕੀਤਾ ਹੋਵੈ = ਜੋ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ, ਜੀਵ। ਕਿਆ ਕਹੀਐ = ਕੀਹ ਗਿਲਾ? ਭਾਈ = ਹੇ ਭਾਈ!(ਪਰ) ਹੇ ਭਾਈ! ਜੀਵ ਦੇ ਕੀਹ ਵੱਸ? ਜੀਵ ਉਹੀ ਕੁਝ ਕਰਦਾ ਹੈ ਜੋ ਪਰਮਾਤਮਾ ਉਸ ਤੋਂ ਕਰਾਂਦਾ ਹੈ।
 
जो किछु करणा सो करि रहिआ कीते किआ चतुराई ॥१॥
Jo kicẖẖ karṇā so kar rahi▫ā kīṯe ki▫ā cẖaṯurā▫ī. ||1||
Whatever the Lord is to do, He is doing; what cleverness could be used to affect Him? ||1||
ਜਿਹੜਾ ਕੁਝ ਸਾਈਂ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਕੀਤੇ ਹੋਏ ਦੀ ਸਿਆਣਪ ਕੀ ਕਰ ਸਕਦੀ ਹੈ?
ਕੀਤੇ = ਜੀਵ ਦੀ। ਕਿਆ = ਕੁਝ ਸੰਵਾਰ ਨਹੀਂ ਸਕਦੀ ॥੧॥ਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ, ਜੋ ਕੁਝ ਅਕਾਲ ਪੁਰਖ ਕਰਨਾ ਚਾਹੁੰਦਾ ਹੈ, ਉਹੀ ਕਰ ਰਿਹਾ ਹੈ ॥੧॥
 
तेरा हुकमु भला तुधु भावै ॥
Ŧerā hukam bẖalā ṯuḏẖ bẖāvai.
The Order of Your Will is so sweet, O Lord; this is pleasing to You.
ਤੇਰਾ ਭਾਣਾ ਮੈਨੂੰ ਮਿੱਠਾ ਲੱਗਦਾ ਹੈ, ਹੇ ਵਾਹਿਗੁਰੂ! ਇਹ ਤੈਨੂੰ ਚੰਗਾ ਲੱਗਦਾ ਹੈ।
ਤੁਧੁ ਭਾਵੈ = ਜੇਹੜਾ ਜੀਵ ਤੈਨੂੰ ਚੰਗਾ ਲਗਦਾ ਹੈ। ਭਲਾ = ਪਿਆਰਾ, ਸੁਖਾਵਾਂ।(ਹੇ ਪ੍ਰਭੂ!) ਜੇਹੜਾ ਜੀਵ ਤੈਨੂੰ ਚੰਗਾ ਲਗਦਾ ਹੈ, ਉਸ ਨੂੰ ਤੇਰੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ ਹੈ।
 
नानक ता कउ मिलै वडाई साचे नामि समावै ॥१॥ रहाउ ॥
Nānak ṯā ka▫o milai vadā▫ī sācẖe nām samāvai. ||1|| rahā▫o.
O Nanak, he alone is honored with greatness, who is absorbed in the True Name. ||1||Pause||
ਨਾਨਕ, ਕੇਵਲ ਉਸ ਨੂੰ ਹੀ ਇੱਜ਼ਤ ਪਰਾਪਤ ਹੁੰਦੀ ਹੈ ਜੋ ਸਤਿਨਾਮ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
ਨਾਮਿ = ਨਾਮ ਵਿਚ ॥੧॥ ਰਹਾਉ ॥(ਸੋ) ਹੇ ਨਾਨਕ! (ਪ੍ਰਭੂ ਦੇ ਦਰ ਤੋਂ) ਉਸ ਜੀਵ ਨੂੰ ਆਦਰ ਮਿਲਦਾ ਹੈ ਜੋ (ਉਸ ਦੀ ਰਜ਼ਾ ਵਿਚ ਰਹਿ ਕੇ) ਉਸ ਸਦਾ-ਥਿਰ ਮਾਲਕ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
 
किरतु पइआ परवाणा लिखिआ बाहुड़ि हुकमु न होई ॥
Kiraṯ pa▫i▫ā parvāṇā likẖi▫ā bāhuṛ hukam na ho▫ī.
The deeds are done according to pre-ordained destiny; no one can turn back this Order.
ਜੇਹੋ ਜੇਹਾ ਲਿਖਿਆ ਹੋਇਆ ਹੁਕਮ ਹੈ, ਅਸੀਂ ਉਹੋ ਜੇਹੇ ਅਮਲ ਕਮਾਉਂਦੇ ਹਾਂ! ਹੁਕਮ ਨੂੰ ਕੋਈ ਭੀ ਮੋੜ (ਟਾਲ) ਨਹੀਂ ਸਕਦਾ।
ਕਿਰਤੁ = ਕੀਤਾ ਹੋਇਆ ਕੰਮ, ਜਨਮ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਇਕੱਠ। ਪਇਆ = ਪਿਆ ਹੋਇਆ, ਉਕਰਿਆ ਹੋਇਆ। ਪਰਵਾਣਾ = ਪਰਵਾਨਾ, ਲੇਖ। ਬਾਹੁੜਿ = ਮੁੜ, ਉਸ ਦੇ ਉਲਟ।ਸਾਡੇ ਜਨਮ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਜੋ ਇਕੱਠ ਸਾਡੇ ਮਨ ਵਿਚ ਉਕਰਿਆ ਪਿਆ ਹੁੰਦਾ ਹੈ, ਉਸ ਦੇ ਅਨੁਸਾਰ ਸਾਡੀ ਜੀਵਨ-ਰਾਹਦਾਰੀ ਲਿਖੀ ਪਈ ਹੁੰਦੀ ਹੈ, ਉਸ ਦੇ ਉਲਟ ਜ਼ੋਰ ਨਹੀਂ ਚੱਲ ਸਕਦਾ।
 
जैसा लिखिआ तैसा पड़िआ मेटि न सकै कोई ॥२॥
Jaisā likẖi▫ā ṯaisā paṛi▫ā met na sakai ko▫ī. ||2||
As it is written, so it comes to pass; no one can erase it. ||2||
ਜੇਹੋ ਜੇਹੀ ਲਿਖਤਾਕਾਰ ਹੈ, ਉਹੋ ਜੇਹੀ ਹੀ ਆ ਵਾਪਰਦੀ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ।
ਪੜਿਆ = ਪਰਗਟ ਹੁੰਦਾ ਹੈ, ਵਾਪਰਦਾ ਹੈ ॥੨॥ਫਿਰ ਜੇਹੋ ਜੇਹਾ ਉਹ ਜੀਵਨ-ਲੇਖ ਲਿਖਿਆ ਪਿਆ ਹੈ, ਉਸ ਦੇ ਅਨੁਸਾਰ (ਜੀਵਨ-ਸਫ਼ਰ) ਉਘੜਦਾ ਚਲਾ ਆਉਂਦਾ ਹੈ, ਕੋਈ (ਉਹਨਾਂ ਲੀਹਾਂ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ (ਉਹਨਾਂ ਨੂੰ ਮਿਟਾਣ ਦਾ ਇਕੋ ਇਕ ਤਰੀਕਾ ਹੈ-ਰਜ਼ਾ ਵਿਚ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਰਹਿਣਾ) ॥੨॥
 
जे को दरगह बहुता बोलै नाउ पवै बाजारी ॥
Je ko ḏargėh bahuṯā bolai nā▫o pavai bājārī.
He who talks on and on in the Lord's Court is known as a joker.
ਜੋ ਕੋਈ ਸਭਾ ਵਿੱਚ ਬਹੁਤਾ ਬੋਲਦਾ ਹੈ, ਉਹ ਮਖੌਲੀਆਂ (ਮਸਖਰਾ) ਆਖਿਆ ਜਾਂਦਾ ਹੈ।
ਦਰਗਹ = ਹਜ਼ੂਰੀ ਵਿਚ, ਸਾਹਮਣੇ। ਬਾਜਾਰੀ = ਅਵਾਰਾ ਬੈਣ ਵਾਲਾ, ਬੜਬੋਲਾ।ਜੇ ਕੋਈ ਜੀਵ ਇਸ ਧੁਰੋਂ ਲਿਖੇ ਹੁਕਮ ਦੇ ਉਲਟ ਬੜੇ ਇਤਰਾਜ਼ ਕਰੀ ਜਾਏ (ਹੁਕਮ ਅਨੁਸਾਰ ਤੁਰਨ ਦੀ ਜਾਚ ਨ ਸਿੱਖੇ, ਉਸ ਦਾ ਸੰਵਰਦਾ ਕੁਝ ਨਹੀਂ, ਸਗੋਂ) ਉਸ ਦਾ ਨਾਮ ਬੜਬੋਲਾ ਹੀ ਪੈ ਸਕਦਾ ਹੈ।
 
सतरंज बाजी पकै नाही कची आवै सारी ॥३॥
Saṯranj bājī pakai nāhī kacẖī āvai sārī. ||3||
He is not successful in the game of chess, and his chessmen do not reach their goal. ||3||
ਉਹ ਸ਼ਤਰੰਜ ਦੀ ਖੇਡ ਵਿੱਚ ਜਿੱਤਦਾ ਨਹੀਂ ਅਤੇ ਉਸ ਦੀਆਂ ਗੋਟੀਆਂ ਪੁਗਦੀਆਂ ਹੀ ਨਹੀਂ।
ਪਕੈ ਨਾਹੀ = ਪੁੱਗਦੀ ਨਹੀਂ, ਜਿੱਤੀ ਨਹੀਂ ਜਾਂਦੀ। ਸਾਰੀ = ਨਰਦ ॥੩॥(ਜੀਵਨ ਦੀ ਬਾਜ਼ੀ) ਸ਼ਤਰੰਜ (ਚੌਪੜ) ਦੀ ਬਾਜ਼ੀ (ਵਰਗੀ) ਹੈ, (ਰਜ਼ਾ ਦੇ ਉਲਟ ਤੁਰਿਆਂ ਤੇ ਗਿਲੇ ਕੀਤਿਆਂ ਇਹ ਬਾਜ਼ੀ) ਜਿੱਤੀ ਨਹੀਂ ਜਾ ਸਕੇਗੀ, ਨਰਦਾਂ ਕੱਚੀਆਂ ਹੀ ਰਹਿੰਦੀਆਂ ਹਨ (ਪੁੱਗਦੀਆਂ ਸਿਰਫ਼ ਉਹੀ ਹਨ ਜੋ) ਪੁੱਗਣ ਵਾਲੇ ਘਰ ਵਿਚ ਜਾ (ਪਹੁੰਚਦੀਆਂ ਹਨ) ॥੩॥
 
ना को पड़िआ पंडितु बीना ना को मूरखु मंदा ॥
Nā ko paṛi▫ā pandiṯ bīnā nā ko mūrakẖ manḏā.
By himself, no one is literate, learned or wise; no one is ignorant or evil.
ਆਪਣੇ ਤੌਰ ਉੱਤੇ ਕੋਈ ਜਣਾ ਵਿਦਵਾਨ, ਆਲਮ ਜਾਂ ਅਕਲਮੰਦ ਨਹੀਂ ਅਤੇ ਨਾਂ ਹੀ ਕੋਈ ਬੇਵਕੂਫ ਜਾਂ ਬੁਰਾ।
ਬੀਨਾ = ਸਿਆਣਾ। ਮੰਦਾ = ਮਾੜਾ, ਭੈੜਾ।ਇਸ ਰਸਤੇ ਵਿਚ ਨਾਹ ਕੋਈ ਵਿਦਵਾਨ ਪੰਡਿਤ ਸਿਆਣਾ ਕਿਹਾ ਜਾ ਸਕਦਾ ਹੈ, ਨਾਹ ਕੋਈ (ਅਨਪੜ੍ਹ) ਮੂਰਖ ਭੈੜਾ ਮੰਨਿਆ ਜਾ ਸਕਦਾ ਹੈ (ਜੀਵਨ ਦੇ ਸਹੀ ਰਸਤੇ ਵਿਚ ਨਾਹ ਨਿਰੀ ਵਿੱਦਵਤਾ ਸਫਲਤਾ ਦਾ ਵਸੀਲਾ ਹੈ, ਨਾਹ ਅਨਪੜ੍ਹਤਾ ਵਾਸਤੇ ਅਸਫਲਤਾ ਜ਼ਰੂਰੀ ਹੈ)।
 
बंदी अंदरि सिफति कराए ता कउ कहीऐ बंदा ॥४॥२॥३६॥
Banḏī anḏar sifaṯ karā▫e ṯā ka▫o kahī▫ai banḏā. ||4||2||36||
When, as a slave, one praises the Lord, only then is he known as a human being. ||4||2||36||
ਜਦ ਉਹ ਦਾਸ ਭਾਵ ਨਾਲ ਸਾਹਿਬ ਦੀ ਪਰਸੰਸਾ ਕਰਦਾ ਹੈ, ਕੇਵਲ ਤਦ ਹੀ ਉਹ ਇਨਸਾਨ ਆਖਿਆ ਜਾ ਸਕਦਾ ਹੈ।
ਬੰਦੀ = ਰਜ਼ਾ ॥੪॥੨॥੩੬॥ਉਹ ਜੀਵ ਬੰਦਾ ਅਖਵਾ ਸਕਦਾ ਹੈ ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿਚ ਰੱਖ ਕੇ ਉਸ ਪਾਸੋਂ ਆਪਣੀ ਸਿਫ਼ਤਿ-ਸਾਲਾਹ ਕਰਾਂਦਾ ਹੈ ॥੪॥੨॥੩੬॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
xxxXXX
 
गुर का सबदु मनै महि मुंद्रा खिंथा खिमा हढावउ ॥
Gur kā sabaḏ manai mėh munḏrā kẖinthā kẖimā hadẖāva▫o.
Let the Word of the Guru's Shabad be the ear-rings in your mind, and wear the patched coat of tolerance.
ਗੁਰਾਂ ਦੀ ਕਲਾਮ ਦੀਆਂ ਮੇਰੇ ਚਿੱਤ ਅੰਦਰ ਮੁੰਦਰਾਂ ਹਨ ਤੇ ਮੈਂ ਸਹਿਨਸ਼ੀਲਤਾ ਦੀ ਗੋਦੜੀ ਪਹਿਣਦਾ ਹਾਂ।
ਮਨੈ ਮਹਿ = ਮਨ ਵਿਚ। ਮੁੰਦ੍ਰਾ = ਵਾਲੇ (ਕੱਚ ਆਦਿਕ ਦੇ) ਜੋ ਜੋਗੀ ਲੋਕ ਕੰਨਾਂ ਵਿਚ ਪਾਂਦੇ ਹਨ। ਖਿੰਥਾ = ਗੋਦੜੀ। ਹਢਾਵਉ = ਮੈਂ ਹੰਢਾਂਦਾ ਹਾਂ, ਮੈਂ ਪਹਿਨਦਾ ਹਾਂ।(ਹੇ ਜੋਗੀ!) ਗੁਰੂ ਦਾ ਸ਼ਬਦ ਮੈਂ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ ਇਹ ਹਨ ਮੁੰਦ੍ਰਾਂ (ਜੋ ਮੈਂ ਕੰਨਾਂ ਵਿਚ ਨਹੀਂ, ਮਨ ਵਿਚ ਪਾਈਆਂ ਹੋਈਆਂ ਹਨ)। ਮੈਂ ਖਿਮਾ ਦਾ ਸੁਭਾਉ (ਪਕਾ ਰਿਹਾ ਹਾਂ, ਇਹ ਮੈਂ) ਗੋਦੜੀ ਪਹਿਨਦਾ ਹਾਂ।
 
जो किछु करै भला करि मानउ सहज जोग निधि पावउ ॥१॥
Jo kicẖẖ karai bẖalā kar mān▫o sahj jog niḏẖ pāva▫o. ||1||
Whatever the Lord does, look upon that as good; thus you shall obtain the treasure of Sehj Yoga. ||1||
ਜੋ ਕੁਛ ਪ੍ਰਭੂ ਕਰਦਾ ਹੈ, ਉਸ ਨੂੰ ਮੈਂ ਚੰਗਾ ਕਰਕੇ ਮੰਨਦਾ ਹਾਂ। ਇਸ ਤਰ੍ਹਾਂ ਮੈਂ ਯੋਗ ਦੇ ਖ਼ਜ਼ਾਨੇ ਨੂੰ ਸੁਖੈਨ ਹੀ ਪ੍ਰਾਪਤ ਕਰ ਲੈਂਦਾ ਹਾਂ।
ਮਾਨਉ = ਮੈਂ ਮੰਨਦਾ ਹਾਂ। ਸਹਜ = ਮਨ ਦੀ ਅਡੋਲਤਾ, ਸ਼ਾਂਤੀ। ਜੋਗ ਨਿਧਿ = ਜੋਗ (ਦੀ ਕਮਾਈ) ਦਾ ਖ਼ਜ਼ਾਨਾ। ਪਾਵਉ = ਮੈਂ ਪ੍ਰਾਪਤ ਕਰਦਾ ਹਾਂ ॥੧॥ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮੈਂ ਜੀਵਾਂ ਦੀ ਭਲਾਈ ਵਾਸਤੇ ਹੀ ਮੰਨਦਾ ਹਾਂ, ਇਸ ਤਰ੍ਹਾਂ ਮੇਰਾ ਮਨ ਡੋਲਣੋਂ ਬਚਿਆ ਰਹਿੰਦਾ ਹੈ-ਇਹ ਹੈ ਜੋਗ-ਸਾਧਨਾਂ ਦਾ ਖ਼ਜ਼ਾਨਾ, ਜੋ ਮੈਂ ਇਕੱਠਾ ਕਰ ਰਿਹਾ ਹਾਂ ॥੧॥
 
बाबा जुगता जीउ जुगह जुग जोगी परम तंत महि जोगं ॥
Bābā jugṯā jī▫o jugah jug jogī param ṯanṯ mėh jogaʼn.
O father, the soul which is united in union as a Yogi, remains united in the supreme essence throughout the ages.
ਹੇ ਪਿਤਾ, ਐਸ ਤਰ੍ਹਾਂ ਜੁੜੀ ਹੋਈ ਆਤਮਾ, ਸਾਰਿਆਂ ਯੁਗਾਂ ਅੰਦਰ ਯੋਗੀ ਹੈ। ਇਹ ਮਹਾਨ ਤੱਤ ਅੰਦਰ ਲੀਨ ਹੋ ਜਾਂਦੀ ਹੈ।
ਜੁਗਤਾ = ਜੁੜਿਆ ਹੋਇਆ। ਜੁਗਹ ਜੁਗ = ਹਰੇਕ ਜੁਗ ਤਕ, ਸਦਾ ਲਈ। ਪਰਮ ਤੰਤ = ਪਰਮਾਤਮਾ। ਜੋਗੰ = ਮਿਲਾਪ।ਹੇ ਭਾਈ! ਜਿਸ ਮਨੁੱਖ ਦਾ ਪਰਮੇਸਰ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ ਉਹੀ ਜੁੜਿਆ ਹੋਇਆ ਹੈ ਉਹੀ ਅਸਲ ਜੋਗੀ ਹੈ ਜਿਸ ਦੀ ਸਮਾਧੀ ਸਦਾ ਲਗੀ ਰਹਿੰਦੀ ਹੈ।