Sri Guru Granth Sahib

Ang: / 1430

Your last visited Ang:

अम्रितु नामु निरंजन पाइआ गिआन काइआ रस भोगं ॥१॥ रहाउ ॥
Amriṯ nām niranjan pā▫i▫ā gi▫ān kā▫i▫ā ras bẖogaʼn. ||1|| rahā▫o.
One who has obtained the Ambrosial Naam, the Name of the Immaculate Lord - his body enjoys the pleasure of spiritual wisdom. ||1||Pause||
ਜਿਸ ਨੂੰ ਪਵਿੱਤ੍ਰ ਪ੍ਰਭੂ ਦਾ ਸੁਧਾ-ਸਰੂਪ ਨਾਮ ਪਰਾਪਤ ਹੋਇਆ ਹੈ, ਉਸ ਦੀ ਦੇਹਿ ਬ੍ਰਹਿਮ ਗਿਆਨ ਦਾ ਅਨੰਦ ਮਾਣਦੀ ਹੈ। ਠਹਿਰਾਉ।
ਅੰਮ੍ਰਿਤੁ = ਅਟੱਲ ਆਤਮਕ ਜੀਵਨ ਦੇਣ ਵਾਲਾ। ਨਿਰੰਜਨ = {ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦੀ ਕਾਲਖ, ਮਾਇਆ ਦਾ ਪ੍ਰਭਾਵ} ਜਿਸ ਤੇ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਉਸ ਦਾ। ਨਿਰੰਜਨ ਨਾਮੁ = ਨਿਰੰਜਨ ਦਾ ਨਾਮ। ਗਿਆਨ ਰਸ = ਪਰਮਾਤਮਾ ਨਾਲ ਡੂੰਘੀ ਸਾਂਝ ਦੇ ਆਤਮਕ ਆਨੰਦ। ਕਾਇਆ = ਸਰੀਰ ਵਿਚ, ਹਿਰਦੇ ਵਿਚ। ਭੋਗੰ = ਮਾਣਦਾ ਹੈ ॥੧॥ ਰਹਾਉ ॥ਜਿਸ ਮਨੁੱਖ ਨੇ ਮਾਇਆ-ਰਹਿਤ ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਹੈ ਉਹ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੇ ਆਤਮਕ ਆਨੰਦ ਆਪਣੇ ਹਿਰਦੇ ਵਿਚ (ਸਦਾ) ਮਾਣਦਾ ਹੈ ॥੧॥ ਰਹਾਉ ॥
 
सिव नगरी महि आसणि बैसउ कलप तिआगी बादं ॥
Siv nagrī mėh āsaṇ baisa▫o kalap ṯi▫āgī bāḏaʼn.
In the Lord's City, he sits in his Yogic posture, and he forsakes his desires and conflicts.
ਉਹ ਖ਼ਾਹਿਸ਼ਾਂ ਤੇ ਬਖੇੜੇ ਛੱਡ ਦਿੰਦਾ ਹੈ ਅਤੇ ਸੁਆਮੀ ਦੇ ਸ਼ਹਿਰ (ਆਤਮ-ਮੰਡਲ) ਅੰਦਰ ਧਿਆਨ ਅਵਸਥਾ ਵਿੱਚ ਬੈਠਦਾ ਹੈ।
ਸਿਵ = ਪਰਮਾਤਮਾ, ਕਲਿਆਣ-ਸਰੂਪ। ਆਸਣਿ = ਆਸਣ ਉਤੇ। ਬੈਸਉ = ਮੈਂ ਬੈਠਦਾ ਹਾਂ। ਕਲਪ = ਕਲਪਣਾ। ਬਾਦੰ = ਝਗੜੇ, ਧੰਧੇ।(ਹੇ ਜੋਗੀ!) ਮੈਂ ਭੀ ਆਸਣ ਤੇ ਬੈਠਦਾ ਹਾਂ, ਮੈਂ ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ-ਝਾਂਝੇ ਛੱਡ ਕੇ ਕਲਿਆਨ-ਸਰੂਪ ਪ੍ਰਭੂ ਦੇ ਦੇਸ ਵਿਚ (ਪ੍ਰਭੂ ਦੇ ਚਰਨਾਂ ਵਿਚ) ਟਿਕ ਕੇ ਬੈਠਦਾ ਹਾਂ (ਇਹ ਹੈ ਮੇਰਾ ਆਸਣ ਉਤੇ ਬੈਠਣਾ)।
 
सिंङी सबदु सदा धुनि सोहै अहिनिसि पूरै नादं ॥२॥
Sińī sabaḏ saḏā ḏẖun sohai ahinis pūrai nāḏaʼn. ||2||
The sound of the horn ever rings out its beautiful melody, and day and night, he is filled with the sound current of the Naad. ||2||
ਸਿੰਙੀ ਦੀ ਅਵਾਜ਼ ਤੋਂ ਇਕ ਅਨੰਤ ਤੇ ਸੁੰਦਰ ਲੈ ਉਤਪੰਨ ਹੁੰਦੀ ਹੈ ਜੋ ਰਾਤ ਦਿਨ ਉਸ ਨੂੰ ਰੱਬੀ ਕੀਰਤਨ ਨਾਲ ਪਰੀ ਪੂਰਨ ਰਖਦੀ ਹੈ।
ਧੁਨਿ = ਆਵਾਜ਼, ਸੁਰੀਲੀ ਸੁਰ। ਅਹਿ = ਦਿਨ। ਨਿਸਿ = ਰਾਤ। ਪੂਰੈ = ਪੂਰਦਾ ਹੈ, ਵਜਾਂਦਾ ਹੈ ॥੨॥ਹੇ ਜੋਗੀ! ਤੂੰ ਸਿੰਙੀ ਵਜਾਂਦਾ ਹੈਂ) ਮੇਰੇ ਅੰਦਰ ਗੁਰੂ ਦਾ ਸ਼ਬਦ (ਗੱਜ ਰਿਹਾ) ਹੈ; ਇਹ ਹੈ ਸਿੰਙੀ ਦੀ ਮਿੱਠੀ ਸੁਹਾਵਣੀ ਸੁਰ, ਜੇ ਮੇਰੇ ਅੰਦਰ ਹੋ ਰਹੀ ਹੈ। ਦਿਨ ਰਾਤ ਮੇਰਾ ਮਨ ਗੁਰ-ਸ਼ਬਦ ਦਾ ਨਾਦ ਵਜਾ ਰਿਹਾ ਹੈ ॥੨॥
 
पतु वीचारु गिआन मति डंडा वरतमान बिभूतं ॥
Paṯ vīcẖār gi▫ān maṯ dandā varaṯmān bibẖūṯaʼn.
My cup is reflective meditation, and spiritual wisdom is my walking stick; to dwell in the Lord's Presence is the ashes I apply to my body.
ਸਿਮਰਨ ਉਸ ਦਾ ਪਿਆਲਾ ਤੇ ਬ੍ਰਹਿਮ-ਵੀਚਾਰ ਉਸ ਦਾ ਸੰਪ੍ਰਦਾਈ ਸੋਟਾ ਹੈ। ਸੁਆਮੀ ਦੀ ਹਜ਼ੂਰੀ ਵਿੱਚ ਵੱਸਣਾ ਉਸ ਦੀ ਸੁਆਹ ਹੈ।
ਪਤੁ = ਪਾਤ੍ਰ, ਪੱਖਰ, ਚਿੱਪੀ। ਵਰਤਮਾਨ = ਹਰ ਥਾਂ ਮੌਜੂਦ। ਬਿਭੂਤ = ਸੁਆਹ।(ਹੇ ਜੋਗੀ! ਤੂੰ ਹੱਥ ਵਿਚ ਖੱਪਰ ਲੈ ਕੇ ਘਰ ਘਰ ਤੋਂ ਭਿੱਛਿਆ ਮੰਗਦਾ ਹੈਂ ਮੈਂ ਪ੍ਰਭੂ ਦੇ ਦਰ ਤੋਂ ਉਸ ਦੇ ਗੁਣਾਂ ਦੀ) ਵਿਚਾਰ (ਮੰਗਦਾ ਹਾਂ, ਇਹ) ਹੈ ਮੇਰਾ ਖੱਪਰ। ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲੀ ਮਤਿ (ਮੇਰੇ ਹੱਥ ਵਿਚ) ਡੰਡਾ ਹੈ (ਜੋ ਕਿਸੇ ਵਿਕਾਰ ਨੂੰ ਨੇੜੇ ਨਹੀਂ ਢੁਕਣ ਦੇਂਦਾ)। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ।
 
हरि कीरति रहरासि हमारी गुरमुखि पंथु अतीतं ॥३॥
Har kīraṯ rahrās hamārī gurmukẖ panth aṯīṯaʼn. ||3||
The Praise of the Lord is my occupation; and to live as Gurmukh is my pure religion. ||3||
ਵਾਹਿਗੁਰੂ ਦੀ ਸਿਫ਼ਤ-ਸਲਾਹ ਮੇਰੀ ਰਹੁ-ਰੀਤੀ ਹੈ ਅਤੇ ਉਤਕ੍ਰਿਸ਼ਟ ਗੁਰਾਂ ਦਾ ਰਸਤਾ ਮੇਰਾ ਪਵਿੱਤ੍ਰ ਮਜ਼ਹਬ ਹੈ।
ਰਹਰਾਸਿ = ਮਰਯਾਦਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ। ਅਤੀਤ ਪੰਥੁ = ਵਿਰਕਤ ਪੰਥ ॥੩॥ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ (ਮੇਰੇ ਵਾਸਤੇ) ਜੋਗ ਦੀ (ਪ੍ਰਭੂ ਨਾਲ ਮਿਲਾਪ ਦੀ) ਮਰਯਾਦਾ ਹੈ। ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ-ਰਸਤਾ ਹੈ ਜੋ ਸਾਨੂੰ ਮਾਇਆ ਤੋਂ ਵਿਰਕਤ ਰੱਖਦਾ ਹੈ ॥੩॥
 
सगली जोति हमारी समिआ नाना वरन अनेकं ॥
Saglī joṯ hamārī sammi▫ā nānā varan anekaʼn.
My arm-rest is to see the Lord's Light in all, although their forms and colors are so numerous.
ਸੁਆਮੀ ਦਾ ਨੂਰ ਸਾਰਿਆਂ ਅੰਦਰ ਵੇਖਣਾ, ਮੇਰੀ ਬਾਹਾਂ ਦੀ ਟਿਕਟਿਕੀ (ਬੈਰਾਗਣ) ਹੈ। ਇਸ ਦੇ ਮੁਖਤਲਿਫ ਤੇ ਘਣੇਰੇ ਰੰਗ ਹਨ।
ਸੰਮਿਆ = ਬੈਰਾਗਣ, ਲੱਕੜ ਆਦਿਕ ਦੀ ਟਿਕਟਿਕੀ ਜਿਸ ਤੇ ਬਾਹਾਂ ਟਿਕਾ ਕੇ ਜੋਗੀ ਸਮਾਧੀ ਵਿਚ ਬੈਠਦਾ ਹੈ। ਨਾਨਾ = ਕਈ ਕਿਸਮਾਂ ਦੇ।ਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤਿ ਨੂੰ ਵੇਖਣਾ-ਇਹ ਹੈ ਸਾਡੀ ਬੈਰਾਗਣ-
 
कहु नानक सुणि भरथरि जोगी पारब्रहम लिव एकं ॥४॥३॥३७॥
Kaho Nānak suṇ bẖarthar jogī pārbarahm liv ekaʼn. ||4||3||37||
Says Nanak, listen, O Bharthari Yogi: love only the Supreme Lord God. ||4||3||37||
ਗੁਰੂ ਜੀ ਆਖਦੇ ਹਨ, ਹੇ ਭਰਥਰੀਖ ਯੋਗੀ! ਤੂੰ ਸ੍ਰਵਣ ਕਰ। ਮੈਂ ਕੇਵਲ ਸ਼੍ਰੋਮਣੀ ਸਾਹਿਬ ਨੂੰ ਹੀ ਪਿਆਰ ਕਰਦਾ ਹਾਂ।
ਭਰਥਰਿ ਜੋਗੀ = ਹੇ ਭਰਥਰ ਜੋਗੀ! ॥੪॥੩॥੩੭॥ਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਸੁਣ, ਜੋ ਸਾਨੂੰ ਪ੍ਰਭੂ-ਚਰਨਾਂ ਵਿਚ ਜੁੜਨ ਲਈ ਸਹਾਰਾ ਦੇਂਦੀ ਹੈ ॥੪॥੩॥੩੭॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
xxxXXX
 
गुड़ु करि गिआनु धिआनु करि धावै करि करणी कसु पाईऐ ॥
Guṛ kar gi▫ān ḏẖi▫ān kar ḏẖāvai kar karṇī kas pā▫ī▫ai.
Make spiritual wisdom your molasses, and meditation your scented flowers; let good deeds be the herbs.
ਤੂੰ ਬ੍ਰਹਿਮ-ਬੋਧ ਨੂੰ ਆਪਣਾ ਸੀਰਾ ਬਣਾ ਅਤੇ ਸਿਮਰਨ ਨੂੰ ਮਹੂਏ ਦੇ ਫੁੱਲ ਬਣਾ। ਉਨ੍ਹਾਂ ਵਿੱਚ ਚੰਗੇ ਅਮਲਾਂ ਦੀ ਕਮਾਈ ਨੂੰ ਖ਼ਮੀਰ ਉਠਾਉਣ ਵਾਲੇ ਸੱਕ ਵਜੋਂ ਪਾ।
ਗਿਆਨੁ = ਅਕਾਲ ਪੁਰਖ ਨਾਲ ਡੂੰਘੀ ਸਾਂਝ। ਧਿਆਨੁ = ਪ੍ਰਭੂ ਦੀ ਯਾਦ ਵਿਚ ਸੁਰਤਿ ਜੁੜੀ ਰਹਿਣੀ। ਧਾਵੈ = ਮਹੂਏ ਦੇ ਫੁੱਲ। ਕਰਣੀ = ਉੱਚਾ ਆਚਰਨ। ਕਸੁ = ਕਿੱਕਰ ਦੇ ਸੱਕ।(ਹੇ ਜੋਗੀ!) ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਹਨਾਂ ਵਿਚ) ਰਲਾ ਦੇ।
 
भाठी भवनु प्रेम का पोचा इतु रसि अमिउ चुआईऐ ॥१॥
Bẖāṯẖī bẖavan parem kā pocẖā iṯ ras ami▫o cẖu▫ā▫ī▫ai. ||1||
Let devotional faith be the distilling fire, and your love the ceramic cup. Thus the sweet nectar of life is distilled. ||1||
ਈਮਾਨ ਨੂੰ ਆਪਣੀ ਭੱਠੀ ਤੇ ਪ੍ਰੀਤ ਨੂੰ ਆਪਣਾ ਲੇਪ ਬਣਾ। ਇਸ ਤਰੀਕੇ ਨਾਲ ਮਿੱਠਾ ਅੰਮ੍ਰਿਤ ਕਸ਼ੀਦ ਕੀਤਾ (ਕੱਢਿਆ) ਜਾਂਦਾ ਹੈ।
ਭਵਨੁ = ਸਰੀਰ, ਦੇਹ-ਅੱਧਿਆਸ। ਭਾਠੀ = ਸ਼ਰਾਬ ਕੱਢਣ ਵਾਸਤੇ ਭੱਠੀ, (ਲਾਹਣ ਵਾਲਾ ਭਾਂਡਾ, ਭਾਂਡੇ ਦੇ ਉਪਰ ਨਾਲ, ਭਾਂਡੇ ਦੇ ਹੇਠ ਅੱਗ = ਇਸ ਸਾਰੇ ਦਾ ਸਮੂਹ)। ਪੋਚਾ = ਠੰਡੇ ਪਾਣੀ ਦਾ ਪੋਚਾ ਉਸ ਨਾਲੀ ਉਤੇ ਜਿਸ ਵਿਚੋਂ ਅਰਕ ਦੀ ਭਾਫ਼ ਨਿਕਲਦੀ ਹੈ, ਤਾਕਿ ਭਾਫ਼ ਠੰਡੀ ਹੋ ਕੇ ਅਰਕ ਬਣਦੀ ਜਾਏ। ਇਤੁ = ਇਸ ਦੀ ਰਾਹੀਂ। ਇਤੁ ਰਸਿ = ਇਸ (ਤਿਆਰ ਹੋਏ) ਰਸ ਦੀ ਰਾਹੀਂ। ਅਮਿਉ = ਅੰਮ੍ਰਿਤ ॥੧॥ਸਰੀਰਕ ਮੋਹ ਨੂੰ ਸਾੜ-ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿਚ ਪਿਆਰ ਜੋੜ-ਇਹ ਹੈ ਉਹ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ ਉਤੇ ਫੇਰਨਾ ਹੈ। ਇਸ ਸਾਰੇ ਮਿਲਵੇਂ ਰਸ ਵਿਚੋਂ (ਅਟੱਲ ਆਤਮਕ ਜੀਵਨ ਦਾਤਾ) ਅੰਮ੍ਰਿਤ ਨਿਕਲੇਗਾ ॥੧॥
 
बाबा मनु मतवारो नाम रसु पीवै सहज रंग रचि रहिआ ॥
Bābā man maṯvāro nām ras pīvai sahj rang racẖ rahi▫ā.
O Baba, the mind is intoxicated with the Naam, drinking in its Nectar. It remains absorbed in the Lord's Love.
ਹੇ ਬਜੁਰਗਵਾਰ! ਨਾਮ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਮਨੂਆ ਖੀਵਾ ਹੋ ਜਾਂਦਾ ਹੈ ਅਤੇ ਪ੍ਰਭੂ-ਪ੍ਰੀਤ ਵਿੱਚ ਸੁਖੈਨ ਹੀ ਲੀਨ ਰਹਿੰਦਾ ਹੈ।
ਬਾਬਾ = ਜੇ ਜੋਗੀ! ਮਤਵਾਰੋ = ਮਸਤ। ਸਹਜ = ਅਡੋਲਤਾ।ਜੇ ਜੋਗੀ! (ਤੁਸੀਂ ਸੁਰਤਿ ਨੂੰ ਟਿਕਾਣ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ; ਤੇ ਸੁਰਤਿ ਮੁੜ ਉੱਖੜ ਜਾਂਦੀ ਹੈ) ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ (ਸਿਮਰਨ ਦਾ ਆਨੰਦ ਮਾਣਦਾ ਹੈ) ਜੋ (ਸਿਮਰਨ ਦੀ ਬਰਕਤਿ ਨਾਲ) ਅਡੋਲਤਾ ਦੇ ਹੁਲਾਰਿਆਂ ਵਿਚ ਟਿਕਿਆ ਰਹਿੰਦਾ ਹੈ,
 
अहिनिसि बनी प्रेम लिव लागी सबदु अनाहद गहिआ ॥१॥ रहाउ ॥
Ahinis banī parem liv lāgī sabaḏ anāhaḏ gahi▫ā. ||1|| rahā▫o.
Night and day, remaining attached to the Love of the Lord, the celestial music of the Shabad resounds. ||1||Pause||
ਵਾਹਿਗੁਰੂ ਦੇ ਪਿਆਰ ਨਾਲ ਬਿਰਤੀ ਜੋੜਣ ਅਤੇ ਬੈਕੁੰਠੀ ਕੀਰਤਨ ਸੁਣਨ ਦੁਆਰਾ, ਰਾਤ ਦਿਨ ਸਫਲ ਹੋ ਜਾਂਦੇ ਹਨ। ਠਹਿਰਾਉ।
ਅਹਿ = ਦਿਨ। ਨਿਸਿ = ਰਾਤ। ਅਨਾਹਦ = ਇਕ-ਰਸ, ਲਗਾਤਾਰ। ਗਹਿਆ = ਪਕੜਿਆ, ਗ੍ਰਹਣ ਕੀਤਾ ॥੧॥ ਰਹਾਉ ॥ਜਿਸ ਨੂੰ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਇਤਨੀ ਲਿਵ ਲਗਦੀ ਹੈ ਕਿ ਦਿਨ ਰਾਤ ਬਣੀ ਰਹਿੰਦੀ ਹੈ, ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ ॥੧॥ ਰਹਾਉ ॥
 
पूरा साचु पिआला सहजे तिसहि पीआए जा कउ नदरि करे ॥
Pūrā sācẖ pi▫ālā sėhje ṯisėh pī▫ā▫e jā ka▫o naḏar kare.
The Perfect Lord naturally gives the cup of Truth, to the one upon whom He casts His Glance of Grace.
ਇਹ ਸੱਚ ਦਾ ਕਟੋਰਾ, ਪੂਰਨ ਪੁਰਖ, ਸੁਭਾਵਕ ਉਸ ਨੂੰ ਪੀਣ ਲਈ ਦਿੰਦਾ ਹੈ, ਜਿਸ ਉੱਤੇ ਉਹ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।
ਪੂਰਾ = ਸਭ ਗੁਣਾਂ ਦਾ ਮਾਲਕ ਪ੍ਰਭੂ। ਸਾਚੁ = ਸਦਾ ਟਿਕੇ ਰਹਿਣ ਵਾਲਾ। ਸਹਜੇ = ਅਡੋਲ ਅਵਸਥਾ ਵਿਚ (ਰੱਖ ਕੇ)।(ਹੇ ਜੋਗੀ!) ਇਹ ਹੈ ਉਹ ਪਿਆਲਾ ਜਿਸ ਦੀ ਮਸਤੀ ਸਦਾ ਟਿਕੀ ਰਹਿੰਦੀ ਹੈ, ਸਭ ਗੁਣਾਂ ਦਾ ਮਾਲਕ ਪ੍ਰਭੂ ਅਡੋਲਤਾ ਵਿਚ ਰੱਖ ਕੇ ਉਸ ਮਨੁੱਖ ਨੂੰ (ਇਹ ਪਿਆਲਾ) ਪਿਲਾਂਦਾ ਹੈ ਜਿਸ ਉਤੇ ਆਪ ਮੇਹਰ ਦੀ ਨਜ਼ਰ ਕਰਦਾ ਹੈ।
 
अम्रित का वापारी होवै किआ मदि छूछै भाउ धरे ॥२॥
Amriṯ kā vāpārī hovai ki▫ā maḏ cẖẖūcẖẖai bẖā▫o ḏẖare. ||2||
One who trades in this Nectar - how could he ever love the wine of the world? ||2||
ਜੋ ਅਮ੍ਰਿਤ ਦਾ ਵਣਜਾਰਾ ਹੈ, ਉਹ ਤੁਛ ਸ਼ਰਾਬ ਨੂੰ ਕਾਹਨੂੰ ਪਿਆਰ ਕਰਦਾ ਹੈ?
ਮਦਿ = ਸ਼ਰਾਬ ਵਿਚ। ਛੂਛੈ = ਫੋਕੇ ਵਿਚ। ਭਾਉ = ਪਿਆਰ ॥੨॥ਜੇਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ (ਤੁਹਾਡੇ ਵਾਲੇ ਇਸ) ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ ॥੨॥
 
गुर की साखी अम्रित बाणी पीवत ही परवाणु भइआ ॥
Gur kī sākẖī amriṯ baṇī pīvaṯ hī parvāṇ bẖa▫i▫ā.
The Teachings of the Guru, the Ambrosial Bani - drinking them in, one becomes acceptable and renowned.
ਗੁਰਾਂ ਦਾ ਕਲਾਮ ਸੁਧਾ-ਰੂਪ ਬਚਨ ਬਿਲਾਸ ਹੈ। ਇਸ ਨੂੰ ਪਾਨ ਕਰਦੇ ਸਾਰ ਬੰਦਾ (ਹਰੀ-ਦਰ) ਕਬੂਲ ਪੈ ਜਾਂਦਾ ਹੈ।
ਸਾਖੀ = ਸਿੱਖਿਆ, ਉਪਦੇਸ਼। ਅੰਮ੍ਰਿਤ = ਅਟੱਲ ਆਤਮਕ ਜੀਵਨ ਦੇਣ ਵਾਲੀ। ਪਰਵਾਣੁ = ਕਬੂਲ।ਜਿਸ ਮਨੁੱਖ ਨੇ ਅਟੱਲ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ-ਭਰੀ ਬਾਣੀ ਦਾ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ,
 
दर दरसन का प्रीतमु होवै मुकति बैकुंठै करै किआ ॥३॥
Ḏar ḏarsan kā parīṯam hovai mukaṯ baikunṯẖe karai ki▫ā. ||3||
Unto the one who loves the Lord's Court, and the Blessed Vision of His Darshan, of what use is liberation or paradise? ||3||
ਜੋ ਸੁਆਮੀ ਦੇ ਦਰਬਾਰ ਅਤੇ ਦੀਦਾਰ ਦਾ ਪ੍ਰੀਤਵਾਨ ਹੈ, ਉਹ ਮੋਖਸ਼ ਅਤੇ ਸੁਰਗ ਨੂੰ ਕੀ ਕਰੇ?
xxx ॥੩॥ਉਹ ਪਰਮਾਤਮਾ ਦੇ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ, ਉਸ ਨੂੰ ਨਾਹ ਮੁਕਤੀ ਦੀ ਲੋੜ ਰਹਿੰਦੀ ਹੈ ਨਾਹ ਬੈਕੁੰਠ ਦੀ ॥੩॥
 
सिफती रता सद बैरागी जूऐ जनमु न हारै ॥
Sifṯī raṯā saḏ bairāgī jū▫ai janam na hārai.
Imbued with the Lord's Praises, one is forever a Bairaagee, a renunciate, and one's life is not lost in the gamble.
ਜੋ ਵਾਹਿਗੁਰੂ ਦੀ ਸਿਫ਼ਤ-ਸ਼ਲਾਘਾ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਤਿਆਗੀ ਹੈ ਅਤੇ ਆਪਣਾ ਜੀਵਨ ਜੂਏ ਵਿੱਚ ਨਹੀਂ ਹਾਰਦਾ।
ਰਤਾ = ਰੰਗਿਆ ਹੋਇਆ। ਜੂਐ = ਜੂਏ ਵਿਚ।ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਰੰਗਿਆ ਗਿਆ ਹੈ ਉਹ ਸਦਾ (ਮਾਇਆ ਦੇ ਮੋਹ ਤੋਂ) ਵਿਰਕਤ ਰਹਿੰਦਾ ਹੈ, ਉਹ ਆਤਮਕ ਮਨੁੱਖਾ ਜੀਵਨ ਜੂਏ ਵਿਚ (ਭਾਵ, ਅਜਾਈਂ) ਨਹੀਂ ਗਵਾਂਦਾ,
 
कहु नानक सुणि भरथरि जोगी खीवा अम्रित धारै ॥४॥४॥३८॥
Kaho Nānak suṇ bẖarthar jogī kẖīvā amriṯ ḏẖārai. ||4||4||38||
Says Nanak, listen, O Bharthari Yogi: drink in the intoxicating nectar of the Lord. ||4||4||38||
ਗੁਰੂ ਜੀ ਆਖਦੇ ਹਨ: ਕੰਨ ਕਰ ਹੇ ਪਰਬਰੀ ਜੋਗੀ! ਮੈਂ ਅਮ੍ਰਿਤ ਦੀ ਨਦੀ ਨਾਲ ਮਤਵਾਲਾ ਹੋਇਆ ਹੋਇਆ ਹਾਂ।
ਖੀਵਾ = ਮਸਤ। ਧਾਰ = ਲਿਵ, ਬ੍ਰਿਤੀ ॥੪॥੪॥੩੮॥ਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਉਹ ਤਾਂ ਅਟੱਲ ਆਤਮਕ ਜੀਵਨ ਦਾਤੇ ਆਨੰਦ ਵਿਚ ਮਸਤ ਰਹਿੰਦਾ ਹੈ ॥੪॥੪॥੩੮॥
 
आसा महला १ ॥
Āsā mėhlā 1.
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
xxxXXX
 
खुरासान खसमाना कीआ हिंदुसतानु डराइआ ॥
Kẖurāsān kẖasmānā kī▫ā hinḏusaṯān darā▫i▫ā.
Having attacked Khuraasaan, Baabar terrified Hindustan.
ਖੁਰਾਸਾਨ ਨੂੰ ਫ਼ਤਹ ਕਰਕੇ ਬਾਬਰ ਨੇ ਹਿੰਦੁਸਤਾਨ ਨੂੰ ਭੈ-ਭੀਤ ਕੀਤਾ ਹੈ।
ਖੁਰਾਸਾਨ = ਈਰਾਨ ਦੇ ਪੂਰਬ ਅਤੇ ਅਫ਼ਗ਼ਾਨਿਸਤਾਨ ਦੇ ਪੱਛਮ ਵਲ ਦਾ ਦੇਸ ਜਿਸ ਵਿਚ ਹਰਾਤ ਤੇ ਮਸ਼ਹਦ ਪ੍ਰਸਿੱਧ ਨਗਰ ਹਨ। ਹਿੰਦੁਸਤਾਨ ਦੇ ਲੋਕ ਸਿੰਧ ਦਰੀਆ ਦੇ ਪੱਛਮ ਵਲ ਦੇ ਦੇਸ਼ਾਂ ਨੂੰ ਖੁਰਾਸਾਨ ਹੀ ਆਖ ਦੇਂਦੇ ਹਨ। ਖਸਮ = ਮਾਲਕ। ਖਸਮਾਨਾ = ਸਪੁਰਦਗੀ।ਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ।
 
आपै दोसु न देई करता जमु करि मुगलु चड़ाइआ ॥
Āpai ḏos na ḏe▫ī karṯā jam kar mugal cẖaṛā▫i▫ā.
The Creator Himself does not take the blame, but has sent the Mogal as the messenger of death.
ਸਿਰਜਣਹਾਰ ਆਪਣੇ ਆਪ ਉੱਤੇ ਇਲਜ਼ਾਮ ਨਹੀਂ ਲੈਂਦਾ ਅਤੇ ਉਸ ਨੇ ਮੁਗਲ ਨੂੰ ਮੌਤ ਦਾ ਫ਼ਰਿਸ਼ਤਾ ਬਣਾ ਕੇ ਘੱਲਿਆ ਹੈ।
ਆਪੈ = ਆਪਣੇ ਆਪ ਨੂੰ। ਕਰਤਾ = ਕਰਤਾਰ। ਮੁਗਲੁ = ਬਾਬਰ।(ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਵਿਚ ਪੈ ਜਾਂਦੇ ਹਨ ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ) ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। (ਸੋ, ਫ਼ਰਜ਼ ਭੁਲਾ ਕੇ ਵਿਕਾਰਾਂ ਵਿਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ।
 
एती मार पई करलाणे तैं की दरदु न आइआ ॥१॥
Ėṯī mār pa▫ī karlāṇe ṯaiʼn kī ḏaraḏ na ā▫i▫ā. ||1||
There was so much slaughter that the people screamed. Didn't You feel compassion, Lord? ||1||
ਐਨੀ ਕੁੱਟ ਪਈ ਕਿ ਲੋਕੀਂ ਕੁਰਲਾ ਉੱਠੇ। ਕੀ ਤੈਨੂੰ ਹੇ ਵਾਹਿਗੁਰੂ! ਤਰਸ ਨਾਂ ਆਇਆ?
ਏਤੀ = ਇਤਨੀ। ਕਰਲਾਣੈ = ਪੁਕਾਰ ਉਠੇ। ਦਰਦੁ = ਦੁੱਖ, ਤਰਸ ॥੧॥(ਪਰ, ਹੇ ਕਰਤਾਰ! ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ। ਕੀ (ਇਹ ਸਭ ਕੁਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ? ॥੧॥
 
करता तूं सभना का सोई ॥
Karṯā ṯūʼn sabẖnā kā so▫ī.
O Creator Lord, You are the Master of all.
ਤੂੰ ਹੇ ਰਚਣਹਾਰ! ਸਾਰਿਆਂ ਦਾ ਇੱਕੋ ਜੇਹਾ ਮਾਲਕ ਹੈਂ।
ਕਰਤਾ = ਹੇ ਕਰਤਾਰ! ਸੋਈ = ਸਾਰ ਲੈਣ ਵਾਲਾ, ਰਾਖੀ ਕਰਨ ਵਾਲਾ।ਹੇ ਕਰਤਾਰ! ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ।
 
जे सकता सकते कउ मारे ता मनि रोसु न होई ॥१॥ रहाउ ॥
Je sakṯā sakṯe ka▫o māre ṯā man ros na ho▫ī. ||1|| rahā▫o.
If some powerful man strikes out against another man, then no one feels any grief in their mind. ||1||Pause||
ਜੇਕਰ ਇੱਕ ਬਲਵਾਨ ਹੋਰਸ ਬਲਵਾਨ ਨੂੰ ਮਾਰੇ ਤਦ ਚਿੱਤ ਵਿੱਚ ਗੁੱਸਾ-ਗਿਲਾ ਨਹੀਂ ਆਉਂਦਾ। ਠਹਿਰਾਉ।
ਸਕਤਾ = ਤਕੜਾ। ਮਨਿ = ਮਨ ਵਿਚ। ਰੋਸੁ = ਰੋਸਾ, ਗਿਲਾ, ਗ਼ੁੱਸਾ ॥੧॥ ਰਹਾਉ ॥ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਵੇਖਣ ਵਾਲਿਆਂ ਦੇ) ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੇ ਹਨ) ॥੧॥ ਰਹਾਉ ॥
 
सकता सीहु मारे पै वगै खसमै सा पुरसाई ॥
Sakṯā sīhu māre pai vagai kẖasmai sā pursā▫ī.
But if a powerful tiger attacks a flock of sheep and kills them, then its master must answer for it.
ਜੇਕਰ ਇੱਕ ਜੋਰਦਾਰ ਸ਼ੇਰ ਚੋਣੇ ਨੂੰ ਪੈ ਜਾਏ ਅਤੇ ਇਸ ਨੂੰ ਮਾਰੇ ਤਦ ਇਸ ਦੇ ਮਾਲਕ ਤੋਂ ਪੁੱਛ ਗਿੱਛ ਹੋਣੀ ਚਾਹੀਦੀ ਹੈ। ਜੇ ਪੁਰਸਾਈ ਨੂੰ ਪੁਰਸ਼ਿਸ਼ (ਫਾਰਸੀ) ਤੋਂ ਮੰਨਿਆ ਜਾਵੇ ਤਾ ਅਰਥ "ਪੁਛ-ਗਿਛ" ਹੀ ਹੋਣਗੇ।
ਸੀਹੁ = ਸ਼ੇਰ। ਪੈ = ਹੱਲਾ ਕਰ ਕੇ। ਵਗੈ = ਗਾਈਆਂ ਦੇ ਵੱਗ ਨੂੰ, ਨਿਹੱਥਿਆਂ ਨੂੰ, ਗਰੀਬਾਂ ਨੂੰ। ਪੁਰਸਾਈ = ਪੁਰਸਿਸ਼, ਪੁੱਛ।ਪਰ ਜੇ ਕੋਈ ਸ਼ੇਰ (ਵਰਗਾ) ਜ਼ੋਰਾਵਰ ਗਾਈਆਂ ਦੇ ਵੱਗ (ਵਰਗੇ ਕਮਜ਼ੋਰ ਨਿਹੱਥਿਆਂ) ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ (ਵੱਗ ਦੇ) ਖਸਮ ਨੂੰ ਹੀ ਹੁੰਦੀ ਹੈ (ਤਾਹੀਏਂ, ਹੇ ਕਰਤਾਰ! ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ)।
 
रतन विगाड़ि विगोए कुतीं मुइआ सार न काई ॥
Raṯan vigāṛ vigo▫e kuṯīʼn mu▫i▫ā sār na kā▫ī.
This priceless country has been laid waste and defiled by dogs, and no one pays any attention to the dead.
ਕੁੱਤਿਆਂ ਨੇ ਅਮੋਲਕ ਮੁਲਕ ਨੂੰ ਖਰਾਬ ਕਰ ਸੁਟਿਆ ਹੈ, ਮੋਇਆ ਹੋਇਆਂ ਦੀ ਕੋਈ ਬਾਤ ਨਹੀਂ ਪੁੱਛਦਾ।
ਰਤਨ = ਰਤਨਾਂ ਵਰਗੇ ਇਸਤ੍ਰੀਆਂ ਮਰਦ। ਵਿਗਾੜਿ = ਵਿਗਾੜ ਕੇ। ਵਿਗੋਏ = ਖ਼ੁਆਰ ਕੀਤੇ, ਨਾਸ ਕਰ ਦਿੱਤੇ। ਕੁਤੀ = ਕੁੱਤਿਆਂ ਨੇ, ਮੁਗ਼ਲਾਂ ਨੇ। ਸਾਰ = ਖ਼ਬਰ।(ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਪਾੜ ਖਾਂਦੇ ਹਨ। ਇਸੇ ਤਰ੍ਹਾਂ ਮਨੁੱਖ ਨੂੰ ਪਾੜ ਖਾਣ ਵਾਲੇ ਇਹਨਾਂ ਮਨੁੱਖ-ਰੂਪ ਮੁਗ਼ਲ) ਕੁੱਤਿਆਂ ਨੇ (ਤੇਰੇ ਬਣਾਏ) ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕੋਈ ਸਾਰ ਹੀ ਨਹੀਂ ਲੈਂਦਾ।
 
आपे जोड़ि विछोड़े आपे वेखु तेरी वडिआई ॥२॥
Āpe joṛ vicẖẖoṛe āpe vekẖ ṯerī vadi▫ā▫ī. ||2||
You Yourself unite, and You Yourself separate; I gaze upon Your Glorious Greatness. ||2||
ਹੇ ਸੁਆਮੀ! ਤੂੰ ਖੁਦ ਮਿਲਾਉਂਦਾ ਅਤੇ ਖੁਦ ਹੀ ਵਿਛੋੜਦਾ ਹੈਂ। ਤੱਕੋ! ਇਹ ਹੈ ਤੈਡੀਂ ਬਜੁਰਗੀ।
ਜੋੜਿ = ਜੋੜ ਕੇ। ਵੇਖੁ = ਹੇ ਪ੍ਰਭੂ! ਵੇਖ ॥੨॥(ਹੇ ਕਰਤਾਰ! ਤੇਰੀ ਰਜ਼ਾ ਤੂੰ ਹੀ ਜਾਣੇਂ) ਤੂੰ ਆਪ ਹੀ (ਸੰਬੰਧ) ਜੋੜ ਕੇ ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪੋ ਵਿਚੋਂ) ਵਿਛੋੜ ਦਿੱਤਾ ਹੈ। ਵੇਖ! ਹੇ ਕਰਤਾਰ! ਇਹ ਤੇਰੀ ਤਾਕਤ ਦਾ ਕਰਿਸ਼ਮਾ ਹੈ ॥੨॥
 
जे को नाउ धराए वडा साद करे मनि भाणे ॥
Je ko nā▫o ḏẖarā▫e vadā sāḏ kare man bẖāṇe.
One may give himself a great name, and revel in the pleasures of the mind,
ਜੇਕਰ ਕੋਈ ਜਣਾ ਆਪਣਾ ਉੱਚਾ ਨਾਮ ਰਖਵਾ ਲਵੇ ਅਤੇ ਆਪਣੇ ਚਿੱਤ-ਭਾਉਂਦੇ ਸਾਰੇ ਸੁਆਦ ਮਾਣੇ,
ਸਾਦ = ਰੰਗ ਰਲੀਆਂ। ਮਨਿ = ਮਨ ਵਿਚ। ਭਾਣੇ = ਭਾਉਂਦੇ। ਮਨਿ ਭਾਣੇ = ਜੋ ਭੀ ਮਨ ਵਿਚ ਚੰਗੇ ਲੱਗਣ।(ਧਨ ਪਦਾਰਥ ਹਕੂਮਤ ਆਦਿਕ ਦੇ ਨਸ਼ੇ ਵਿਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ ਆਕੜ ਵਿਖਾ ਵਿਖਾ ਕੇ ਹੋਰਨਾਂ ਨੂੰ ਦੁੱਖ ਦੇਂਦਾ ਹੈ, ਪਰ ਇਹ ਨਹੀਂ ਸਮਝਦਾ ਕਿ) ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ,
 
खसमै नदरी कीड़ा आवै जेते चुगै दाणे ॥
Kẖasmai naḏrī kīṛā āvai jeṯe cẖugai ḏāṇe.
but in the Eyes of the Lord and Master, he is just a worm, for all the corn that he eats.
ਸਾਰੇ ਦਾਣੇ ਚੁਣਕੇ ਚੁਗਦਾ ਹੋਇਆ, ਉਹ ਮਾਲਕ ਦੀ ਨਜ਼ਰ ਵਿੱਚ ਕੇਵਲ ਇਕ ਕਿਰਮ ਹੈ।
ਖਸਮੈ ਨਦਰੀ = ਖਸਮ-ਪ੍ਰਭੂ ਦੀਆਂ ਨਿਗਾਹਾਂ ਵਿਚ। ਜੇਤੇ = ਜਿਤਨੇ ਭੀ।ਤਾਂ ਭੀ ਉਹ ਖਸਮ-ਪ੍ਰਭੂ ਦੀਆਂ ਨਜ਼ਰਾਂ ਵਿਚ ਇਕ ਕੀੜਾ ਹੀ ਦਿੱਸਦਾ ਹੈ ਜੋ (ਧਰਤੀ ਤੋਂ) ਦਾਣੇ ਚੁਗ ਚੁਗ ਕੇ ਨਿਰਬਾਹ ਕਰਦਾ ਹੈ (ਹਉਮੈ ਦੀ ਬਦ-ਮਸਤੀ ਵਿਚ ਉਹ ਮਨੁੱਖ ਜ਼ਿੰਦਗੀ ਅਜਾਈਂ ਹੀ ਗਵਾ ਜਾਂਦਾ ਹੈ)।
 
मरि मरि जीवै ता किछु पाए नानक नामु वखाणे ॥३॥५॥३९॥
Mar mar jīvai ṯā kicẖẖ pā▫e Nānak nām vakẖāṇe. ||3||5||39||
Only one who dies to his ego while yet alive, obtains the blessings, O Nanak, by chanting the Lord's Name. ||3||5||39||
ਜੇਕਰ ਪ੍ਰਾਣੀ ਜੀਉਂਦੇ ਜੀ ਹਊਮੇ-ਭਾਵ ਤੋਂ ਮਰਿਆ ਰਹੇ, ਕੇਵਲ ਤਦ ਹੀ ਉਹ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਕੁੱਝ ਹਾਸਲ ਕਰਦਾ ਹੈ।
ਮਰਿ ਮਰਿ = ਮਰ ਕੇ ਮਰ ਕੇ, ਆਪਣੇ ਆਪ ਨੂੰ ਵਿਕਾਰਾਂ ਵਲੋਂ ਹਟਾ ਕੇ ॥੩॥੫॥੩੯॥ਹੇ ਨਾਨਕ! ਜੇਹੜਾ ਮਨੁੱਖ ਵਿਕਾਰਾਂ ਵਲੋਂ ਆਪਾ ਮਾਰ ਕੇ (ਆਤਮਕ ਜੀਵਨ) ਜੀਊਂਦਾ ਹੈ, ਤੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਇਥੋਂ ਕੁਝ ਖੱਟਦਾ ਹੈ ॥੩॥੫॥੩੯॥
 
रागु आसा घरु २ महला ३
Rāg āsā gẖar 2 mėhlā 3
Raag Aasaa, Second House, Third Mehl:
ਰਾਗ ਆਸਾ ਤੀਜੀ ਪਾਤਸ਼ਾਹੀ।
xxxਰਾਗ ਆਸਾ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
हरि दरसनु पावै वडभागि ॥
Har ḏarsan pāvai vadbẖāg.
The Blessed Vision of the Lord's Darshan is obtained by great good fortune.
ਸਾਈਂ ਦਾ ਦੀਦਾਰ ਭਾਰੇ ਚੰਗੇ ਕਰਮਾਂ ਰਾਹੀਂ ਪਾਇਆ ਜਾਂਦਾ ਹੈ।
ਦਰਸਨੁ = ਸ਼ਾਸਤ੍ਰ। ਹਰਿ ਦਰਸਨੁ = ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ) ਸ਼ਾਸਤ੍ਰ। ਵਡਭਾਗਿ = ਵੱਡੇ ਭਾਗ ਨਾਲ, ਵੱਡੀ ਕਿਸਮਤਿ ਨਾਲ।ਮਨੁੱਖ ਵੱਡੀ ਕਿਸਮਤਿ ਨਾਲ ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ ਗੁਰ-) ਸ਼ਾਸਤ੍ਰ ਪ੍ਰਾਪਤ ਕਰਦਾ ਹੈ।
 
गुर कै सबदि सचै बैरागि ॥
Gur kai sabaḏ sacẖai bairāg.
Through the Word of the Guru's Shabad, true detachment is obtained.
ਗੁਰਾਂ ਦੇ ਉਪਦੇਸ਼ ਦੁਆਰਾ ਸੱਚੀ ਉਪਰਾਮਤਾ ਪ੍ਰਾਪਤ ਹੁੰਦੀ ਹੈ।
ਸਬਦਿ = ਸ਼ਬਦ ਦੀ ਰਾਹੀਂ। ਸਚੈ ਬੈਰਾਗਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਵੈਰਾਗ ਦੀ ਰਾਹੀਂ।ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਕੇ (ਇਸ ਦੀ ਪ੍ਰਾਪਤੀ ਹੁੰਦੀ ਹੈ।)
 
खटु दरसनु वरतै वरतारा ॥
Kẖat ḏarsan varṯai varṯārā.
The six systems of philosophy are pervasive,
ਹਿੰਦੂਆਂ ਦੇ ਛੇ ਮੱਤ ਪਰਚੱਲਤ ਹਨ,
ਖਟੁ = ਛੇ। ਖਟੁ ਦਰਸਨ = ਛੇ ਸ਼ਾਸਤ੍ਰ {ਸਾਂਖ, ਨਿਆਏ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ}। ਵਰਤਾਰਾ = ਰਿਵਾਜ।(ਜਗਤ ਵਿਚ ਵੇਦਾਂਤ ਆਦਿਕ) ਛੇ ਸ਼ਾਸਤ੍ਰਾਂ (ਦੀ ਵਿਕਾਰ) ਦਾ ਰਿਵਾਜ ਚੱਲ ਰਿਹਾ ਹੈ,
 
गुर का दरसनु अगम अपारा ॥१॥
Gur kā ḏarsan agam apārā. ||1||
but the Guru's system is profound and unequalled. ||1||
ਪਰ ਗੁਰਾਂ ਦਾ ਧਰਮ ਗੰਭੀਰ ਅਤੇ ਲਾਸਾਨੀ ਹੈ।
ਗੁਰ ਕਾ ਦਰਸਨੁ = ਗੁਰੂ ਦਾ ਸ਼ਾਸਤ੍ਰ। ਅਗਮ = ਅਪਹੁੰਚ। ਅਪਾਰਾ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ ॥੧॥ਪਰ ਗੁਰੂ ਦਾ (ਦਿੱਤਾ ਹੋਇਆ) ਸ਼ਾਸਤ੍ਰ (ਇਹਨਾਂ ਛੇ ਸ਼ਾਸਤ੍ਰਾਂ ਦੀ) ਪਹੁੰਚ ਤੋਂ ਪਰੇ ਹੈ (ਇਹ ਛੇ ਸ਼ਾਸਤ੍ਰ ਗੁਰੂ ਦੇ ਸ਼ਾਸਤ੍ਰ ਦਾ) ਅੰਤ ਨਹੀਂ ਪਾ ਸਕਦੇ ॥੧॥