Sri Guru Granth Sahib

Ang: / 1430

Your last visited Ang:

गुर परसादी सेव कराए ॥१॥
Gur parsādī sev karā▫e. ||1||
By Guru's Grace, one serves Him. ||1||
ਗੁਰਾਂ ਦੀ ਦਇਆ ਦੁਆਰਾ, ਇਨਸਾਨ ਸੁਆਮੀ ਦੀ ਘਾਲ ਘਾਲਦਾ ਹੈ।
ਪਰਸਾਦੀ = ਪਰਸਾਦਿ, ਕਿਰਪਾ ਨਾਲ। ਸੇਵ = ਸੇਵਾ-ਭਗਤੀ ॥੧॥ਤੇ (ਉਸ ਪਾਸੋਂ) ਗੁਰੂ ਦੀ ਕਿਰਪਾ ਨਾਲ (ਆਪਣੀ) ਸੇਵਾ-ਭਗਤੀ ਕਰਾਂਦਾ ਹੈ ॥੧॥
 
गिआन रतनि सभ सोझी होइ ॥
Gi▫ān raṯan sabẖ sojẖī ho▫e.
With the jewel of spiritual wisdom, total understanding is obtained.
ਗਿਆਨ ਦੇ ਹੀਰੇ ਨਾਲ ਪੂਰਨ ਸਮਝ ਪਰਾਪਤ ਹੋ ਜਾਂਦੀ ਹੈ।
ਰਤਨਿ = ਰਤਨ ਨਾਲ। ਗਿਆਨ ਰਤਨਿ = ਗਿਆਨ ਦੇ ਰਤਨ ਨਾਲ।(ਹੇ ਭਾਈ!) ਗੁਰੂ ਦੇ ਬਖ਼ਸ਼ੇ ਹੋਏ ਗਿਆਨ-ਰਤਨ ਦੀ ਬਰਕਤਿ ਨਾਲ (ਮਨੁੱਖ ਨੂੰ ਸਹੀ ਜੀਵਨ-ਜੁਗਤਿ ਬਾਰੇ) ਹਰੇਕ ਕਿਸਮ ਦੀ ਸਮਝ ਆ ਜਾਂਦੀ ਹੈ।
 
गुर परसादि अगिआनु बिनासै अनदिनु जागै वेखै सचु सोइ ॥१॥ रहाउ ॥
Gur parsāḏ agi▫ān bināsai an▫ḏin jāgai vekẖai sacẖ so▫e. ||1|| rahā▫o.
By Guru's Grace, ignorance is dispelled; one then remains wakeful, night and day, and beholds the True Lord. ||1||Pause||
ਗੁਰਾਂ ਦੀ ਰਹਿਮਤ ਸਦਕਾ ਬੇਸਮਝੀ ਦੁਰ ਹੋ ਜਾਂਦੀ ਹੈ। ਆਦਮੀ ਰੈਣ ਦਿਹੁੰ ਖ਼ਬਰਦਾਰ ਰਹਿੰਦਾ ਹੈ ਅਤੇ ਉਸ ਸੱਚੇ ਸਾਹਿਬ ਨੂੰ ਦੇਖ ਲੈਂਦਾ ਹੈ। ਠਹਿਰਾਉ।
ਬਿਨਾਸੈ = ਦੂਰ ਹੋ ਜਾਂਦਾ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ ॥੧॥ ਰਹਾਉ ॥ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦਾ) ਅਗਿਆਨ ਦੂਰ ਹੋ ਜਾਂਦਾ ਹੈ ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ (ਹਰ ਥਾਂ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ (ਹੀ) ਵੇਖਦਾ ਹੈ ॥੧॥ ਰਹਾਉ ॥
 
मोहु गुमानु गुर सबदि जलाए ॥
Moh gumān gur sabaḏ jalā▫e.
Through the Word of the Guru's Shabad, attachment and pride are burnt away.
ਗੁਰਾਂ ਦੇ ਉਪਦੇਸ਼ ਰਾਹੀਂ ਸੰਸਾਰੀ ਮਮਤਾ ਅਤੇ ਹੰਕਾਰ ਸੜ ਜਾਂਦੇ ਹਨ।
ਸਬਦਿ = ਸ਼ਬਦ ਦੀ ਰਾਹੀਂ।(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਮੋਹ ਅਤੇ ਅਹੰਕਾਰ ਸਾੜ ਦੇਂਦਾ ਹੈ,
 
पूरे गुर ते सोझी पाए ॥
Pūre gur ṯe sojẖī pā▫e.
From the Perfect Guru, true understanding is obtained.
ਪੂਰਨ ਗੁਰਾਂ ਪਾਸੋਂ ਆਦਮੀ ਨੂੰ ਸੱਚੀ ਸਮਝ ਪਰਾਪਤ ਹੁੰਦੀ ਹੈ।
ਤੇ = ਤੋਂ, ਪਾਸੋਂ।ਜੇਹੜਾ ਮਨੁੱਖ ਪੂਰੇ ਗੁਰੂ ਪਾਸੋਂ (ਸਹੀ ਜੀਵਨ-ਜੁਗਤਿ) ਸਮਝ ਲੈਂਦਾ ਹੈ,
 
अंतरि महलु गुर सबदि पछाणै ॥
Anṯar mahal gur sabaḏ pacẖẖāṇai.
Through the Word of the Guru's Shabad, one realizes the Lord's Presence within.
ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਸਾਹਿਬ ਦੀ ਹਜ਼ੂਰੀ ਨੂੰ ਆਪਣੇ ਅੰਦਰ ਅਨੁਭਵ ਕਰ ਲੈਂਦਾਹੈ,
ਅੰਤਰਿ = ਅੰਦਰ। ਮਹਲੁ = ਟਿਕਾਣਾ। ਰਹੈ = ਮੁੱਕ ਜਾਂਦਾ ਹੈ।ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰ (ਵੱਸਦੇ ਪਰਮਾਤਮਾ ਦਾ) ਟਿਕਾਣਾ ਪਛਾਣ ਲੈਂਦਾ ਹੈ;
 
आवण जाणु रहै थिरु नामि समाणे ॥२॥
Āvaṇ jāṇ rahai thir nām samāṇe. ||2||
Then, one's coming and going cease, and one becomes stable, absorbed in the Naam, the Name of the Lord. ||2||
ਉਸ ਦਾ ਆਵਾਗਉਣ ਮਿੱਟ ਜਾਂਦਾ ਹੈ, ਉਹ ਸਥਿਰ ਥੀ ਵੰਞਦਾ ਹੈ ਅਤੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
ਨਾਮਿ = ਨਾਮ ਵਿਚ ॥੨॥ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਟਿਕਿਆ ਰਹਿੰਦਾ ਹੈ ਤੇ ਅਡੋਲ-ਚਿੱਤ ਹੋ ਜਾਂਦਾ ਹੈ ॥੨॥
 
जमणु मरणा है संसारु ॥
Jamaṇ marṇā hai sansār.
The world is tied to birth and death.
ਜਹਾਨ ਆਉਣ ਤੇ ਜਾਣ ਦੇ ਅਧੀਨ ਹੈ।
xxx(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ) ਜਗਤ ਜਨਮ ਮਰਨ (ਦਾ ਗੇੜ ਹੀ) ਹੈ।
 
मनमुखु अचेतु माइआ मोहु गुबारु ॥
Manmukẖ acẖeṯ mā▫i▫ā moh gubār.
The unconscious, self-willed manmukh is enveloped in the darkness of Maya and emotional attachment.
ਮੂਰਖ ਮਨਮੁਖ ਪੁਰਸ਼ ਧਨ ਦੌਲਤ ਅਤੇ ਸੰਸਾਰੀ ਮਮਤਾ ਦੇ ਅੰਨ੍ਹੇਰੇ ਦੀ ਲਪੇਟ ਵਿੱਚ ਹੈ।
ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅਚੇਤੁ = ਗ਼ਾਫ਼ਿਲ। ਗੁਬਾਰੁ = ਹਨੇਰਾ।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪਰਮਾਤਮਾ ਦੀ ਯਾਦ ਵਲੋਂ) ਗ਼ਾਫ਼ਿਲ ਰਹਿੰਦਾ ਹੈ, ਮਾਇਆ ਦਾ ਮੋਹ-ਰੂਪ ਘੁੱਪ ਹਨੇਰਾ (ਉਸ ਨੂੰ ਕੁਝ ਸੁੱਝਣ ਨਹੀਂ ਦੇਂਦਾ।)
 
पर निंदा बहु कूड़ु कमावै ॥
Par ninḏā baho kūṛ kamāvai.
He slanders others, and practices utter falsehood.
ਉਹ ਹੋਰਨਾਂ ਦੀ ਬਦਖੋਈ ਕਰਦਾ ਹੈ ਅਤੇ ਅਤਿਅੰਤ ਝੂਠ ਦੀ ਕਿਰਤ ਕਰਦਾ ਹੈ।
xxxਉਹ ਸਦਾ ਪਰਾਈ ਨਿੰਦਾ ਕਰਦਾ ਰਹਿੰਦਾ ਹੈ, ਉਹ ਨਿਰਾ ਝੂਠ-ਫ਼ਰੇਬ ਹੀ ਕਮਾਂਦਾ ਰਹਿੰਦਾ ਹੈ,
 
विसटा का कीड़ा विसटा माहि समावै ॥३॥
vistā kā kīṛā vistā māhi samāvai. ||3||
He is a maggot in manure, and into manure he is absorbed. ||3||
ਉਹ ਗੰਦਗੀ ਦਾ ਕਿਰਮ ਹੈ ਅਤੇ ਗੰਦਗੀ ਵਿੱਚ ਹੀ ਗਲ ਸੜ ਜਾਂਦਾ ਹੈ।
xxx ॥੩॥(ਪਰਾਈ ਨਿੰਦਾ ਕੂੜ-ਠੱਗੀ ਵਿਚ ਹੀ ਉਹ ਇਉਂ ਮਸਤ ਰਹਿੰਦਾ ਹੈ ਜਿਵੇਂ) ਗੰਦ ਦਾ ਕੀੜਾ ਗੰਦ ਵਿਚ ਹੀ ਟਿਕਿਆ ਰਹਿੰਦਾ ਹੈ (ਤੇ ਉਸ ਵਿਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦਾ) ॥੩॥
 
सतसंगति मिलि सभ सोझी पाए ॥
Saṯsangaṯ mil sabẖ sojẖī pā▫e.
Joining the True Congregation, the Sat Sangat, total understanding is obtained.
ਸਾਧ ਸੰਗਤ ਨਾਲ ਜੁੜ ਕੇ ਪ੍ਰਾਣੀ ਨੂੰ ਪੂਰਨ ਸਮਝ ਆ ਜਾਂਦਾ ਹੈ।
ਮਿਲਿ = ਮਿਲ ਕੇ।ਜੇਹੜਾ ਮਨੁੱਖ ਸਾਧ ਸੰਗਤ ਵਿਚ ਮਿਲ ਕੇ (ਸਹੀ ਜੀਵਨ ਦੀ) ਸਾਰੀ ਸੂਝ ਹਾਸਲ ਕਰਦਾ ਹੈ,
 
गुर का सबदु हरि भगति द्रिड़ाए ॥
Gur kā sabaḏ har bẖagaṯ driṛ▫ā▫e.
Through the Word of the Guru's Shabad, devotional love for the Lord is implanted.
ਗੁਰਾਂ ਦਾ ਉਪਦੇਸ਼ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਨੂੰ ਚਿੱਤ ਅੰਦਰ ਪੱਕੀ ਕਰ ਦਿੰਦਾ ਹੈ।
ਦ੍ਰਿੜਾਏ = (ਹਿਰਦੇ ਵਿਚ) ਪੱਕੀ ਕਰ ਦੇਂਦਾ ਹੈ।ਜੇਹੜਾ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ) ਪਰਮਾਤਮਾ ਦੀ ਭਗਤੀ ਨੂੰ (ਆਪਣੇ ਅੰਦਰ) ਪੱਕੀ ਤਰ੍ਹਾਂ ਟਿਕਾਂਦਾ ਹੈ,
 
भाणा मंने सदा सुखु होइ ॥
Bẖāṇā manne saḏā sukẖ ho▫e.
One who surrenders to the Lord's Will is peaceful forever.
ਜੋ ਸੁਆਮੀ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਹ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ,
xxxਜੇਹੜਾ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦਾ ਹੈ,
 
नानक सचि समावै सोइ ॥४॥१०॥४९॥
Nānak sacẖ samāvai so▫e. ||4||10||49||
O Nanak, he is absorbed into the True Lord. ||4||10||49||
ਅਤੇ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ, ਹੇ ਨਾਨਕ!
ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ॥੪॥੧੦॥੪੯॥ਹੇ ਨਾਨਕ! ਉਸ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥੧੦॥੪੯॥
 
आसा महला ३ पंचपदे ॥
Āsā mėhlā 3 pancẖpaḏe.
Aasaa, Third Mehl, Panch-Padas:
ਆਸਾ ਤੀਜੀ ਪਾਤਸ਼ਾਹੀ ਪੰਚਪਦੇ।
xxxXXX
 
सबदि मरै तिसु सदा अनंद ॥
Sabaḏ marai ṯis saḏā anand.
One who dies in the Word of the Shabad, finds eternal bliss.
ਜੋ ਰੱਬੀ ਕਲਾਮ ਨਾਲ ਮਰਦਾ ਹੈ, ਉਹ ਹਮੇਸ਼ਾਂ ਖੁਸ਼ੀ ਮਾਣਦਾ ਹੈ।
xxxਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਮਰਦਾ ਹੈ ਉਸ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ।
 
सतिगुर भेटे गुर गोबिंद ॥
Saṯgur bẖete gur gobinḏ.
He is united with the True Guru, the Guru, the Lord God.
ਉਹ ਰੱਬ ਰੂਪ ਵੱਡੇ ਸੱਚੇ ਗੁਰਾਂ ਨਾਲ ਜੁੜ ਜਾਂਦਾ ਹੈ।
ਸਤਿਗੁਰ ਭੇਟੇ = ਗੁਰੂ ਨੂੰ ਮਿਲਦਾ ਹੈ।ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਪਰਮਾਤਮਾ ਦਾ ਆਸਰਾ ਲੈਂਦਾ ਹੈ,
 
ना फिरि मरै न आवै जाइ ॥
Nā fir marai na āvai jā▫e.
He does not die any more, and he does not come or go.
ਉਹ ਮੁੜ ਮਰਦਾ ਨਹੀਂ ਅਤੇ ਆਉਂਦਾ ਤੇ ਜਾਂਦਾ ਭੀ ਨਹੀਂ।
xxxਉਹ ਮੁੜ ਆਤਮਕ ਮੌਤੇ ਨਹੀਂ ਮਰਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ।
 
पूरे गुर ते साचि समाइ ॥१॥
Pūre gur ṯe sācẖ samā▫e. ||1||
Through the Perfect Guru, he merges with the True Lord. ||1||
ਪੂਰਨ ਗੁਰਾਂ ਦੇ ਰਾਹੀਂ ਉਹ ਸੱਚੇ ਸੁਆਮੀ ਨਾਲ ਅਭੇਦ ਹੋ ਜਾਂਦਾ ਹੈ।
ਤੇ = ਤੋਂ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੧॥ਪੂਰੇ ਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥
 
जिन्ह कउ नामु लिखिआ धुरि लेखु ॥
Jinĥ ka▫o nām likẖi▫ā ḏẖur lekẖ.
One who has the Naam, the Name of the Lord, written in his pre-ordained destiny,
ਜਿਨ੍ਹਾਂ ਦੀ ਮੁੱਢ ਦੀ ਲਿਖਤਾਕਾਰ ਅੰਦਰ ਨਾਮ ਲਿਖਿਆ ਹੋਇਆ ਹੈ,
ਧੁਰਿ = ਪ੍ਰਭੂ ਦੀ ਹਜ਼ੂਰੀ ਤੋਂ।(ਹੇ ਭਾਈ! ਪਿਛਲੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਨੇ) ਜਿਨ੍ਹਾਂ ਦੇ ਮੱਥੇ ਤੇ ਨਾਮ-ਸਿਮਰਨ ਦਾ ਲੇਖ ਲਿਖ ਦਿੱਤਾ,
 
ते अनदिनु नामु सदा धिआवहि गुर पूरे ते भगति विसेखु ॥१॥ रहाउ ॥
Ŧe an▫ḏin nām saḏā ḏẖi▫āvahi gur pūre ṯe bẖagaṯ visekẖ. ||1|| rahā▫o.
night and day, meditates forever on the Naam; he obtains the wondrous blessing of devotional love from the Perfect Guru. ||1||Pause||
ਉਹ ਰੈਣ ਦਿਹੁੰ ਨਾਮ ਦਾ ਸਿਮਰਨ ਕਰਦੇ ਹਨ ਅਤੇ ਪੂਰਨ ਗੁਰਾਂ ਪਾਸੋਂ ਸੁਆਮੀ ਦੀ ਉਤਕ੍ਰਿਸ਼ਟ (ਉੱਚੀ) ਸੇਵਾ ਦੀ ਦਾਤ ਪਰਾਪਤ ਕਰਦੇ ਹਨ। ਠਹਿਰਾਉ।
ਤੇ = ਉਹ ਬੰਦੇ। ਵਿਸੇਖੁ = ਮੱਥੇ ਉਤੇ ਕੇਸਰ ਆਦਿਕ ਦਾ ਟਿੱਕਾ ॥੧॥ ਰਹਾਉ ॥ਉਹ ਮਨੁੱਖ ਹਰ ਵੇਲੇ, ਸਦਾ ਹੀ ਨਾਮ ਸਿਮਰਦੇ ਹਨ, ਪੂਰੇ ਗੁਰੂ ਪਾਸੋਂ ਉਹਨਾਂ ਨੂੰ ਪ੍ਰਭੂ-ਭਗਤੀ ਦਾ ਟਿੱਕਾ (ਮੱਥੇ ਉਤੇ) ਮਿਲਦਾ ਹੈ ॥੧॥ ਰਹਾਉ ॥
 
जिन्ह कउ हरि प्रभु लए मिलाइ ॥
Jinĥ ka▫o har parabẖ la▫e milā▫e.
Those, whom the Lord God has blended with Himself -
ਜਿਨ੍ਹਾਂ ਨੂੰ ਵਾਹਿਗੁਰੂ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ,
xxx(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ,
 
तिन्ह की गहण गति कही न जाइ ॥
Ŧinĥ kī gahaṇ gaṯ kahī na jā▫e.
their sublime state cannot be described.
ਉਨ੍ਹਾਂ ਦੀ ਗੰਭੀਰ ਅਵਸਥਾ ਦੱਸੀ ਨਹੀਂ ਜਾ ਸਕਦੀ।
ਗਹਣ = ਡੂੰਘੀ। ਗਤਿ = ਆਤਮਕ ਅਵਸਥਾ।ਉਹਨਾਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ।
 
पूरै सतिगुर दिती वडिआई ॥
Pūrai saṯgur ḏiṯī vadi▫ā▫ī.
The Perfect True Guru has given the Glorious Greatness,
ਪੂਰਨ ਸਤਿਗੁਰਾਂ ਨੇ ਬਜੁਰਗੀ ਪ੍ਰਦਾਨ ਕੀਤੀ ਹੈ,
ਪੂਰੈ ਸਤਿਗੁਰ = ਗੁਰ ਪੂਰੇ ਨੇ।ਜਿਨ੍ਹਾਂ ਨੂੰ ਪੂਰੇ ਗੁਰੂ ਨੇ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਇਹ) ਵਡਿਆਈ ਬਖ਼ਸ਼ੀ ਉਹਨਾਂ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਗਈ,
 
ऊतम पदवी हरि नामि समाई ॥२॥
Ūṯam paḏvī har nām samā▫ī. ||2||
of the most exalted order, and I am absorbed into the Lord's Name. ||2||
ਉਤਕ੍ਰਿਸ਼ਟ ਦਰਜੇ ਦੀ ਅਤੇ ਮੈਂ ਹੁਣ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।
ਨਾਮਿ = ਨਾਮ ਵਿਚ ॥੨॥ਪਰਮਾਤਮਾ ਦੇ ਨਾਮ ਵਿਚ ਉਹਨਾਂ ਦੀ ਹਰ ਵੇਲੇ ਲੀਨਤਾ ਹੋ ਗਈ ॥੨॥
 
जो किछु करे सु आपे आपि ॥
Jo kicẖẖ kare so āpe āp.
Whatever the Lord does, He does all by Himself.
ਜੋ ਕੁਛ ਸਾਈਂ ਕਰਦਾ ਹੈ, ਉਸ ਨੂੰ ਉਹ ਖੁਦ-ਬ-ਖੁਦ ਹੀ ਕਰਦਾ ਹੈ।
xxx'ਜੋ ਕੁਝ ਕਰਦਾ ਹੈ ਪਰਮਾਤਮਾ ਆਪੇ ਹੀ ਕਰਦਾ ਹੈ।
 
एक घड़ी महि थापि उथापि ॥
Ėk gẖaṛī mėh thāp uthāp.
In an instant, He establishes, and disestablishes.
ਇਕ ਮੁਹਤ ਵਿੱਚ ਉਹ ਬਣਾ ਅਤੇ ਢਾਹ ਦਿੰਦਾ ਹੈ।
ਥਾਪਿ = ਥਾਪ ਕੇ, ਬਣਾ ਕੇ। ਉਥਾਪਿ = ਉਥਾਪੇ, ਨਾਸ ਕਰਦਾ ਹੈ।ਪਰਮਾਤਮਾ ਇਕ ਘੜੀ ਵਿਚ ਪੈਦਾ ਕਰ ਕੇ ਤੁਰਤ ਨਾਸ ਭੀ ਕਰ ਸਕਦਾ ਹੈ'-
 
कहि कहि कहणा आखि सुणाए ॥
Kahi kahi kahṇā ākẖ suṇā▫e.
By merely speaking, talking, shouting and preaching about the Lord,
ਨਿਰੇ ਪੁਰੇ ਕਹਿਣ ਤੇ ਆਖਣ ਅਤੇ ਵਾਹਿਗੁਰੂ ਬਾਰੇ ਕੂਕਣ ਅਤੇ ਪਰਚਾਰ ਕਰਨ ਦੁਆਰਾ,
ਕਹਿ ਕਹਿ ਕਹਣਾ = ਮੁੜ ਮੁੜ ਆਖਣਾ।ਜੇਹੜਾ ਮਨੁੱਖ ਮੁੜ ਮੁੜ ਇਹੀ ਆਖ ਕੇ ਲੋਕਾਂ ਨੂੰ ਸੁਣਾ ਦੇਂਦਾ ਹੈ (ਪਰ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਦੇ ਨਹੀਂ ਕਰਦਾ, ਅਜੇਹਾ ਮਨੁੱਖ)
 
जे सउ घाले थाइ न पाए ॥३॥
Je sa▫o gẖāle thā▫e na pā▫e. ||3||
even hundreds of times, the mortal is not approved. ||3||
ਬੰਦਾ ਕਬੂਲ ਨਹੀਂ ਪੈਦਾ, ਭਾਵੇਂ ਉਹ ਸੈਕੜੇ ਵਾਰੀ ਕੋਸ਼ਿਸ਼ ਪਿਆ ਕਰੇ।
xxx ॥੩॥ਜੇ ਇਹੋ ਜਿਹੀ (ਨਿਰੀ ਹੋਰਨਾਂ ਨੂੰ ਕਹਣ ਦੀ) ਸੌ ਘਾਲਣਾ ਭੀ ਘਾਲੇ ਤਾਂ ਭੀ ਉਸ ਦੀ ਅਜੇਹੀ ਕੋਈ ਮੇਹਨਤ (ਪਰਮਾਤਮਾ ਦੇ ਦਰ ਤੇ) ਕਬੂਲ ਨਹੀਂ ਪੈਂਦੀ ॥੩॥
 
जिन्ह कै पोतै पुंनु तिन्हा गुरू मिलाए ॥
Jinĥ kai poṯai punn ṯinĥā gurū milā▫e.
The Guru meets with those, who take virtue as their treasure;
ਜਿਨ੍ਹਾਂ ਦੇ ਖ਼ਜ਼ਾਨੇ ਵਿੱਚ ਨੇਕੀ ਹੈ, ਉਨ੍ਹਾਂ ਨੂੰ ਗੁਰੂ ਜੀ ਮਿਲਦੇ ਹਨ।
ਪੋਤੈ = ਖ਼ਜ਼ਾਨੇ ਵਿਚ।(ਪਿਛਲੇ ਕੀਤੇ ਕਰਮਾਂ ਅਨੁਸਾਰ) ਜਿਨ੍ਹਾਂ ਦੇ ਪੱਲੇ (ਸਿਮਰਨ ਦੇ) ਚੰਗੇ ਸੰਸਕਾਰ ਹਨ, ਉਹਨਾਂ ਨੂੰ ਪਰਮਾਤਮਾ ਗੁਰੂ ਮਿਲਾਂਦਾ ਹੈ,
 
सचु बाणी गुरु सबदु सुणाए ॥
Sacẖ baṇī gur sabaḏ suṇā▫e.
they listen to the True Word of the Guru's Bani, the Shabad.
ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੱਚੀ ਗੁਰਬਾਣੀ ਸ੍ਰਵਣ ਕਰਦੇ ਹਨ।
ਸਚੁ = ਸਦਾ-ਥਿਰ ਪ੍ਰਭੂ।ਗੁਰੂ ਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਸੁਣਾਂਦਾ ਹੈ। ਸਦਾ-ਥਿਰ ਪ੍ਰਭੂ ਦਾ ਨਾਮ ਸੁਣਾਂਦਾ ਹੈ, ਸਿਫ਼ਤਿ-ਸਾਲਾਹ ਦਾ ਸ਼ਬਦ ਸੁਣਾਂਦਾ ਹੈ।
 
जहां सबदु वसै तहां दुखु जाए ॥
Jahāʼn sabaḏ vasai ṯahāʼn ḏukẖ jā▫e.
Pain departs, from that place where the Shabad abides.
ਜਿਥੇ ਨਾਮ ਵਸਦਾ ਹੈ, ਉੱਥੋ ਰੰਜ ਗ਼ਮ ਟੁਰ ਜਾਂਦਾ ਹੈ।
xxx(ਹੇ ਭਾਈ!) ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਥੋਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ।
 
गिआनि रतनि साचै सहजि समाए ॥४॥
Gi▫ān raṯan sācẖai sahj samā▫e. ||4||
By the jewel of spiritual wisdom, one is easily absorbed into the True Lord. ||4||
ਬ੍ਰਹਿਮ ਵੀਚਾਰ ਦੇ ਜਵਾਹਰ ਦੇ ਜ਼ਰੀਏ ਆਦਮੀ ਸੁਖੈਨ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
ਗਿਆਨਿ = ਗਿਆਨ ਦੀ ਰਾਹੀਂ। ਰਤਨਿ = ਰਤਨ ਦੀ ਰਾਹੀਂ ॥੪॥ਗੁਰੂ ਦੇ ਬਖ਼ਸ਼ੇ ਗਿਆਨ-ਰਤਨ ਦੀ ਬਰਕਤਿ ਨਾਲ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੪॥
 
नावै जेवडु होरु धनु नाही कोइ ॥
Nāvai jevad hor ḏẖan nāhī ko▫e.
No other wealth is as great as the Naam.
ਕੋਈ ਹੋਰ ਦੌਲਤ ਨਾਮ ਜਿੰਨੀ ਵੱਡੀ ਨਹੀਂ।
ਨਾਵੈ ਜੇਵਡੁ = ਨਾਮ ਦੇ ਬਰਾਬਰ।(ਹੇ ਭਾਈ!) ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਧਨ ਨਹੀਂ ਹੈ
 
जिस नो बखसे साचा सोइ ॥
Jis no bakẖse sācẖā so▫e.
It is bestowed only by the True Lord.
ਇਹ ਉਸ ਨੂੰ ਪਰਾਪਤ ਹੁੰਦਾ ਹੈ, ਜਿਸ ਨੂੰ ਉਹ ਸੱਚਾ ਮਾਲਕ ਪਰਦਾਨ ਕਰਦਾ ਹੈ।
ਸਾਚਾ = ਸਦਾ-ਥਿਰ ਪ੍ਰਭੂ।(ਪਰ ਇਹ ਧਨ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ) ਜਿਸ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਬਖ਼ਸ਼ਦਾ ਹੈ।
 
पूरै सबदि मंनि वसाए ॥
Pūrai sabaḏ man vasā▫e.
Through the Perfect Word of the Shabad, it abides in the mind.
ਪੂਰਨ ਉਪਦੇਸ਼ ਦੁਆਰਾ ਨਾਮ ਚਿੱਤ ਵਿੱਚ ਟਿਕਦਾ ਹੈ।
ਮੰਨਿ = ਮਨਿ, ਮਨ ਵਿਚ।ਪੂਰੇ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
 
नानक नामि रते सुखु पाए ॥५॥११॥५०॥
Nānak nām raṯe sukẖ pā▫e. ||5||11||50||
O Nanak, imbued with the Naam, peace is obtained. ||5||11||50||
ਨਾਨਕ, ਨਾਮ ਨਾਲ ਰੰਗੀਜਣ ਦੁਆਰਾ ਇਨਸਾਨ ਆਰਾਮ ਪਾਉਂਦਾ ਹੈ।
xxx ॥੫॥੧੧॥੫੦॥ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਮਨੁੱਖ (ਸਦਾ) ਆਤਮਕ ਆਨੰਦ ਮਾਣਦਾ ਹੈ ॥੫॥੧੧॥੫੦॥
 
आसा महला ३ ॥
Āsā mėhlā 3.
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
xxxXXX
 
निरति करे बहु वाजे वजाए ॥
Niraṯ kare baho vāje vajā▫e.
One may dance and play numerous instruments;
ਆਦਮੀ ਨਿਰਤਕਾਰੀ ਕਰੇ ਅਤੇ ਘਨੇਰੇ ਸੰਗੀਤਕ ਸਾਜ਼ ਪਿਆ ਵਜਾਵੇ।
ਨਿਰਤਿ = ਨਾਚ।(ਮਨੁੱਖ ਜੇ ਭਗਤੀ ਵਜੋਂ) ਨਾਚ ਕਰਦਾ ਹੈ ਤੇ ਕਈ ਸਾਜ ਭੀ ਵਜਾਂਦਾ ਹੈ,
 
इहु मनु अंधा बोला है किसु आखि सुणाए ॥
Ih man anḏẖā bolā hai kis ākẖ suṇā▫e.
but this mind is blind and deaf, so for whose benefit is this speaking and preaching?
ਪਰ ਇਹ ਮਨੂਆ ਅੰਨ੍ਹਾ ਤੇ ਬੋਲਾ ਹੈ। ਤਦ ਇਹ ਕਹਿਣਾ ਤੇ ਪ੍ਰਚਾਰਣਾ ਕੀਹਦੇ ਲਈ ਹੈ?
ਕਿਸੁ = ਕਿਸ ਨੂੰ? ਆਖਿ = ਆਖ ਕੇ। ਅਨਲ = {अनल} ਅੱਗ।ਤਾਂ ਭੀ ਉਹ ਕਿਸੇ ਨੂੰ ਭੀ ਆਖ ਕੇ ਨਹੀਂ ਸੁਣਾ ਰਿਹਾ (ਕਿਉਂਕਿ ਉਹ ਤਾਂ ਆਪ ਹੀ ਨਹੀਂ ਸੁਣ ਰਿਹਾ)। ਉਸ ਦਾ ਆਪਣਾ ਮਨ ਹੀ (ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਬੋਲਾ ਹੋਇਆ ਪਿਆ ਹੈ।
 
अंतरि लोभु भरमु अनल वाउ ॥
Anṯar lobẖ bẖaram anal vā▫o.
Deep within is the fire of greed, and the dust-storm of doubt.
ਉਸ ਦੇ ਅੰਦਰ ਲਾਲਚ ਦੀ ਅੱਗ ਅਤੇ ਸੰਦੇਹ ਦੀ ਹਵਾ ਹੈ।
ਵਾਉ = ਹਵਾ, ਝੱਖੜ(ਅਜੇਹੀ ਹਾਲਤ ਵਿਚ ਉਸ ਦੇ ਅੰਦਰ ਗਿਆਨ ਦਾ) ਦੀਵਾ ਨਹੀਂ ਜਗ ਸਕਦਾ,
 
दीवा बलै न सोझी पाइ ॥१॥
Ḏīvā balai na sojẖī pā▫e. ||1||
The lamp of knowledge is not burning, and understanding is not obtained. ||1||
(ਗਿਆਨ ਦਾ) ਲੈਪਂ ਜਲਦਾ ਨਹੀਂ ਨਾਂ ਹੀ ਗਿਆਤ ਪਰਾਪਤ ਹੁੰਦਾ ਹੈ।
xxx ॥੧॥ਉਹ (ਸਹੀ ਜੀਵਨ ਦੀ) ਸਮਝ ਨਹੀਂ ਹਾਸਲ ਕਰ ਸਕਦਾ ॥੧॥
 
गुरमुखि भगति घटि चानणु होइ ॥
Gurmukẖ bẖagaṯ gẖat cẖānaṇ ho▫e.
The Gurmukh has the light of devotional worship within his heart.
ਗੁਰੂ-ਸਮਰਪਣ ਦੇ ਮਨ ਅੰਦਰ ਸਿਮਰਨ ਦਾ ਪ੍ਰਕਾਸ਼ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਘਟਿ = ਹਿਰਦੇ ਵਿਚ।(ਹੇ ਭਾਈ!) ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਦੀ ਬਰਕਤਿ ਨਾਲ ਹਿਰਦੇ ਵਿਚ (ਆਤਮਕ ਗਿਆਨ ਦਾ) ਚਾਨਣ ਹੋ ਜਾਂਦਾ ਹੈ।
 
आपु पछाणि मिलै प्रभु सोइ ॥१॥ रहाउ ॥
Āp pacẖẖāṇ milai parabẖ so▫e. ||1|| rahā▫o.
Understanding his own self, he meets God. ||1||Pause||
ਆਪਣੇ ਆਪ ਦੀ ਸਿੰਆਣ ਕਰਕੇ ਉਹ ਸੁਆਮੀ ਨੂੰ ਮਿਲ ਪੈਂਦਾ ਹੈ। ਠਹਿਰਾਉ।
ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣਿ = ਪਛਾਣੈ, ਪਛਾਣ ਲੈਂਦਾ ਹੈ ॥੧॥ ਰਹਾਉ ॥(ਇਸ ਭਗਤੀ ਨਾਲ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ (ਤੇ ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥
 
गुरमुखि निरति हरि लागै भाउ ॥
Gurmukẖ niraṯ har lāgai bẖā▫o.
The Gurmukh's dance is to embrace love for the Lord;
ਪਵਿੱਤ੍ਰ ਪੁਰਸ਼ ਲਈ, ਵਾਹਿਗੁਰੂ ਨਾਲ ਪ੍ਰੀਤ ਪਾਉਣੀ ਨ੍ਰਿਤਕਾਰੀ ਹੈ,
ਭਾਉ = ਪ੍ਰੇਮ।ਗੁਰੂ ਦੇ ਸਨਮੁਖ ਰਹਿਣਾ ਹੀ ਨਾਚ ਹੈ (ਇਸ ਤਰ੍ਹਾਂ) ਪਰਮਾਤਮਾ ਨਾਲ ਪਿਆਰ ਬਣਦਾ ਹੈ,
 
पूरे ताल विचहु आपु गवाइ ॥
Pūre ṯāl vicẖahu āp gavā▫e.
to the beat of the drum, he sheds his ego from within.
ਅਤੇ ਹੰਕਾਰ ਦਾ ਅੰਦਰੋਂ ਮਾਰਨਾ ਸੁਰ ਤਾਲ ਮੇਲਣਾ ਹੈ।
ਆਪੁ = ਆਪਾ-ਭਾਵ, ਹਉਮੈ।(ਇਸ ਤਰ੍ਹਾਂ ਮਨੁੱਖ ਆਪਣੇ) ਅੰਦਰੋਂ ਹਉਮੈ ਦੂਰ ਕਰਦਾ ਹੈ ਇਹੀ ਹੈ ਤਾਲ ਸਿਰ ਨਾਚ ਕਰਨਾ।
 
मेरा प्रभु साचा आपे जाणु ॥
Merā parabẖ sācẖā āpe jāṇ.
My God is True; He Himself is the Knower of all.
ਮੈਡਾਂ ਸੱਚਾ ਸੁਆਮੀ ਆਪ ਹੀ ਜਾਨਣਹਾਰ ਹੈ।
ਜਾਣੁ = ਜਾਣੂ।(ਜੋ ਮਨੁੱਖ ਇਹ ਨਾਚ ਨੱਚਦਾ ਹੈ) ਸਦਾ-ਥਿਰ ਪ੍ਰਭੂ ਆਪ ਹੀ ਉਸ ਦਾ ਮਿੱਤਰ ਬਣ ਜਾਂਦਾ ਹੈ,
 
गुर कै सबदि अंतरि ब्रहमु पछाणु ॥२॥
Gur kai sabaḏ anṯar barahm pacẖẖāṇ. ||2||
Through the Word of the Guru's Shabad, recognize the Creator Lord within yourself. ||2||
ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਸਿਰਜਣਹਾਰ ਨੂੰ ਆਪਣੇ ਅੰਦਰ ਹੀ ਸਿੰਆਣ।
ਸਬਦਿ = ਸ਼ਬਦ ਦੀ ਰਾਹੀਂ। ਪਛਾਣੁ = ਪਛਾਣੂ ॥੨॥ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਵੱਸਦਾ ਪ੍ਰਭੂ ਉਸ ਦਾ ਪਛਾਣੂ ਹੋ ਜਾਂਦਾ ਹੈ ॥੨॥
 
गुरमुखि भगति अंतरि प्रीति पिआरु ॥
Gurmukẖ bẖagaṯ anṯar parīṯ pi▫ār.
The Gurmukh is filled with devotional love for the Beloved Lord.
ਦਿਲੀ ਪ੍ਰੇਮ ਅਤੇ ਪਿਰਹੜੀ ਗੁਰੂ-ਸਮਰਪਨ ਦੀ ਪ੍ਰੇਮ-ਮਈ ਸੇਵਾ ਹੈ।
xxxਗੁਰੂ ਦੇ ਸਨਮੁਖ ਰਹਿ ਕੇ ਕੀਤੀ ਭਗਤੀ ਨਾਲ ਮਨੁੱਖ ਦੇ ਅੰਦਰ ਪ੍ਰੀਤਿ ਪੈਦਾ ਹੁੰਦੀ ਹੈ ਪਿਆਰ ਪੈਦਾ ਹੁੰਦਾ ਹੈ।
 
गुर का सबदु सहजि वीचारु ॥
Gur kā sabaḏ sahj vīcẖār.
He intuitively reflects upon the Word of the Guru's Shabad.
ਉਹ ਸੁਭਾਵਕ ਹੀ ਗੁਰਬਾਣੀ ਦਾ ਚਿੰਤਨ ਕਰਦਾ ਹੈ।
ਸਹਜਿ = ਆਤਮਕ ਅਡੋਲਤਾ ਵਿਚ।ਗੁਰੂ ਦਾ ਸ਼ਬਦ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਲੈ ਜਾਂਦਾ ਹੈ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਬਖ਼ਸ਼ਦਾ ਹੈ।
 
गुरमुखि भगति जुगति सचु सोइ ॥
Gurmukẖ bẖagaṯ jugaṯ sacẖ so▫e.
For the Gurmukh, loving devotional worship is the way to the True Lord.
ਪਵਿੱਤ੍ਰ ਪੁਰਸ਼ਾਂ ਦੀ ਸੇਵਾ ਉਸ ਸੁਆਮੀ ਵੱਲ ਜਾਣ ਦਾ ਸੱਚਾ ਮਾਰਗ ਹੈ।
ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਹੀ (ਸਹੀ) ਤਰੀਕਾ ਹੈ (ਜਿਸ ਨਾਲ) ਉਹ ਪਰਮਾਤਮਾ ਮਿਲਦਾ ਹੈ।
 
पाखंडि भगति निरति दुखु होइ ॥३॥
Pakẖand bẖagaṯ niraṯ ḏukẖ ho▫e. ||3||
But the dances and the worship of the hypocrites bring only pain. ||3||
ਦੰਭੀ ਦੀ ਸੇਵਾ ਅਤੇ ਨਾਚ ਗ਼ਮ, ਰੰਜ ਉਪਜਾਂਦੇ ਹਨ।
ਪਾਖੰਡਿ = ਪਖੰਡ ਨਾਲ ॥੩॥ਵਿਖਾਵੇ ਦੀ ਭਗਤੀ ਦੇ ਨਾਚ ਦੀ ਰਾਹੀਂ ਦੁੱਖ ਹੁੰਦਾ ਹੈ ॥੩॥
 
एहा भगति जनु जीवत मरै ॥
Ėhā bẖagaṯ jan jīvaṯ marai.
True Devotion is to remain dead while yet alive.
ਅਸਲੀ ਪੂਜਾ ਇਹ ਹੈ ਕਿ ਪ੍ਰਾਣੀ ਜੀਊਦੇਂ ਜੀ, ਮਰ ਜਾਵੇ।
xxxਅਸਲ ਭਗਤੀ ਇਹੀ ਹੈ ਕਿ (ਜਿਸ ਦੀ ਬਰਕਤਿ ਨਾਲ) ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ,