Sri Guru Granth Sahib Ji

Ang: / 1430

Your last visited Ang:

गुर परसादी भवजलु तरै ॥
Gur parsādī bẖavjal ṯarai.
By Guru's Grace, one crosses over the terrible world-ocean.
ਗੁਰਾਂ ਦੀ ਦਇਆ ਦੁਆਰਾ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਪਰਸਾਦੀ = ਪਰਸਾਦਿ, ਕਿਰਪਾ ਨਾਲ। ਭਵਜਲੁ = ਸੰਸਾਰ-ਸਮੁੰਦਰ।ਤੇ ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ (ਦੀਆਂ ਵਿਕਾਰਾਂ ਦੀਆਂ ਲਹਿਰਾਂ) ਤੋਂ ਪਾਰ ਲੰਘ ਜਾਂਦਾ ਹੈ।
 
गुर कै बचनि भगति थाइ पाइ ॥
Gur kai bacẖan bẖagaṯ thā▫e pā▫e.
Through the Guru's Teachings, one's devotion is accepted,
ਗੁਰਾਂ ਦੇ ਉਪਦੇਸ਼ ਦੁਆਰਾ ਪ੍ਰੇਮਮਈ ਸੇਵਾ ਪ੍ਰਮਾਣੀਕ ਹੋ ਜਾਂਦੀ ਹੈ।
ਥਾਇ ਪਾਇ = ਕਬੂਲ ਹੋ ਜਾਂਦੀ ਹੈ। ਥਾਇ = ਥਾਂ ਵਿਚ, ਲੇਖੇ ਵਿਚ।ਗੁਰੂ ਦੇ ਉਪਦੇਸ਼ ਅਨੁਸਾਰ ਕੀਤੀ ਹੋਈ ਭਗਤੀ (ਪ੍ਰਭੂ ਦੇ ਦਰ ਤੇ) ਪਰਵਾਨ ਹੁੰਦੀ ਹੈ,
 
हरि जीउ आपि वसै मनि आइ ॥४॥
Har jī▫o āp vasai man ā▫e. ||4||
and then, the Dear Lord Himself comes to dwell in the mind. ||4||
ਪੂਜਯ ਪ੍ਰਭੂ ਖੁਦ ਆ ਕੇ ਚਿੱਤ ਵਿੱਚ ਟਿੱਕ ਜਾਂਦਾ ਹੈ।
ਮਨਿ = ਮਨ ਵਿਚ ॥੪॥ਪ੍ਰਭੂ ਆਪ ਹੀ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ॥੪॥
 
हरि क्रिपा करे सतिगुरू मिलाए ॥
Har kirpā kare saṯgurū milā▫e.
When the Lord bestows His Mercy, He leads us to meet the True Guru.
ਜਦ ਵਾਹਿਗੁਰੂ ਮਿਹਰ ਧਾਰਦਾ ਹੈ, ਤਾਂ ਉਹ ਬੰਦੇ ਨੂੰ ਸੱਚੇ ਗੁਰਾਂ ਨਾਲ ਜੋੜ ਦਿੰਦਾ ਹੈ।
xxx(ਪਰ ਜੀਵ ਦੇ ਕੀਹ ਵੱਸ? ਜਿਸ ਮਨੁੱਖ ਉਤੇ) ਪਰਮਾਤਮਾ ਮੇਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ।
 
निहचल भगति हरि सिउ चितु लाए ॥
Nihcẖal bẖagaṯ har si▫o cẖiṯ lā▫e.
Then, one's devotion becomes steady, and the consciousness is centered upon the Lord.
ਤਦ ਅਸਥਿਰ ਹੋ ਜਾਂਦਾ ਹੈ ਉਸ ਦਾ ਅਨੁਰਾਗ (ਪ੍ਰੇਮ) ਤੇ ਉਹ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜ ਲੈਂਦਾ ਹੈ।
ਨਿਹਚਲ = ਨਾਹ ਡੋਲਣ ਵਾਲੀ। ਸਿਉ = ਨਾਲ।(ਗੁਰੂ ਦੀ ਸਹਾਇਤਾ ਨਾਲ) ਉਹ ਨਾਹ ਡੋਲਣ ਵਾਲੀ ਭਗਤੀ ਕਰਦਾ ਹੈ ਤੇ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ।
 
भगति रते तिन्ह सची सोइ ॥
Bẖagaṯ raṯe ṯinĥ sacẖī so▫e.
Those who are imbued with Devotion have truthful reputations.
ਸੱਚੀ ਹੈ ਸੋਭਾ ਉਨ੍ਹਾਂ ਦੀ ਜੋ ਸਾਹਿਬ ਦੀ ਪ੍ਰੇਮਾਭਗਤੀ ਨਾਲ ਰੰਗੀਜੇ ਹਨ।
ਸੋਇ = ਸੋਭਾ। ਸਚੀ = ਸਦਾ-ਥਿਰ।ਜੇਹੜੇ ਮਨੁੱਖ (ਪਰਮਾਤਮਾ ਦੀ) ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।
 
नानक नामि रते सुखु होइ ॥५॥१२॥५१॥
Nānak nām raṯe sukẖ ho▫e. ||5||12||51||
O Nanak, imbued with the Naam, the Name of the Lord, peace is obtained. ||5||12||51||
ਨਾਮ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਬੰਦਾ ਆਰਾਮ ਪਾਉਂਦਾ ਹੈ।
ਨਾਮਿ = ਨਾਮ ਵਿਚ ॥੫॥੧੨॥੫੧॥ਹੇ ਨਾਨਕ! ਪਰਮਾਤਮਾ ਦੇ ਨਾਮ-ਰੰਗ ਵਿੱਚ ਰੰਗੇ ਹੋਇਆਂ ਨੂੰ ਆਤਮਕ ਆਨੰਦ ਮਿਲਦਾ ਹੈ ॥੫॥੧੨॥੫੧॥
 
आसा घरु ८ काफी महला ३
Āsā gẖar 8 kāfī mėhlā 3
Aasaa, Eighth House, Kaafee, Third Mehl:
ਆਸਾ। ਕਾਫੀ। ਤੀਜੀ ਪਾਤਸ਼ਾਹੀ।
xxxਰਾਗ ਆਸਾ, ਘਰ ੮ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਕਾਫੀ'।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
हरि कै भाणै सतिगुरु मिलै सचु सोझी होई ॥
Har kai bẖāṇai saṯgur milai sacẖ sojẖī ho▫ī.
By the Pleasure of the Lord's Will, one meets the True Guru, and true understanding is obtained.
ਰੱਬ ਦੀ ਰਜ਼ਾ ਦੁਆਰਾ ਸੱਚੇ ਗੁਰੂ ਜੀ ਮਿਲਦੇ ਹਨ ਅਤੇ ਸੱਚੀ ਸਮਝ ਪ੍ਰਾਪਤ ਹੁੰਦੀ ਹੈ।
ਭਾਣੈ = ਰਜ਼ਾ ਅਨੁਸਾਰ। ਸਚੁ = ਸਦਾ-ਥਿਰ ਪ੍ਰਭੂ।(ਹੇ ਭਾਈ!) ਪਰਮਾਤਮਾ ਦੀ ਰਜ਼ਾ ਅਨੁਸਾਰ ਗੁਰੂ ਮਿਲਦਾ ਹੈ (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, (ਤੇ ਉਸ ਨੂੰ ਸਹੀ ਜੀਵਨ-ਜੁਗਤਿ ਦੀ) ਸਮਝ ਆ ਜਾਂਦੀ ਹੈ।
 
गुर परसादी मनि वसै हरि बूझै सोई ॥१॥
Gur parsādī man vasai har būjẖai so▫ī. ||1||
By Guru's Grace, the Lord abides in the mind, and one comes to understand the Lord. ||1||
ਗੁਰਾਂ ਦੀ ਰਹਿਮਤ ਸਦਕਾ ਜਿਸ ਦੇ ਦਿਲ ਅੰਦਰ ਨਾਮ ਵਸਦਾ ਹੈ, ਉਹ ਵਾਹਿਗੁਰੂ ਨੂੰ ਸਮਝ ਲੈਂਦਾ ਹੈ।
ਮਨਿ = ਮਨ ਵਿਚ। ਸੋਈ = ਉਹੀ ਮਨੁੱਖ ॥੧॥ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸਦਾ ਹੈ, ਉਹੀ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ ॥੧॥
 
मै सहु दाता एकु है अवरु नाही कोई ॥
Mai saho ḏāṯā ek hai avar nāhī ko▫ī.
My Husband Lord, the Great Giver, is One. There is no other at all.
ਮੇਰਾ ਦਾਤਾਰ ਪਤੀ ਕੇਵਲ ਇੱਕ ਹੈ। ਹੋਰ ਕੋਈ ਨਹੀਂ।
ਮੈ = ਮੇਰਾ। ਸਹੁ = ਖਸਮ। ਦਾਤਾ = ਦਾਤਾਂ ਦੇਣ ਵਾਲਾ।(ਹੇ ਭਾਈ!) ਇਕ ਪਰਮਾਤਮਾ ਹੀ ਮੇਰਾ ਖਸਮ-ਰਾਖਾ ਹੈ ਤੇ ਮੈਨੂੰ ਸਭ ਦਾਤਾਂ ਦੇਣ ਵਾਲਾ ਹੈ, ਉਸ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ।
 
गुर किरपा ते मनि वसै ता सदा सुखु होई ॥१॥ रहाउ ॥
Gur kirpā ṯe man vasai ṯā saḏā sukẖ ho▫ī. ||1|| rahā▫o.
By Guru's merciful favor, He abides in the mind, and then, a lasting peace ensues. ||1||Pause||
ਗੁਰਾਂ ਦੀ ਦਇਆ ਦੁਆਰਾ ਉਹ ਚਿੱਤ ਅੰਦਰ ਨਿਵਾਸ ਕਰ ਲੈਦਾ ਹੈ, ਤਦ ਹਮੇਸ਼ਾਂ ਦਾ ਆਰਾਮ ਹੋ ਜਾਂਦਾ ਹੈ। ਠਹਿਰਾਉ।
ਤੇ = ਤੋਂ, ਨਾਲ ॥੧॥ ਰਹਾਉ ॥ਪਰ ਗੁਰੂ ਦੀ ਮੇਹਰ ਨਾਲ ਹੀ ਉਹ ਮਨ ਵਿਚ ਵੱਸ ਸਕਦਾ ਹੈ (ਜਦੋਂ ਉਹ ਪ੍ਰਭੂ ਮਨ ਵਿਚ ਆ ਵੱਸਦਾ ਹੈ) ਤਦੋਂ ਸਦਾ ਲਈ ਆਨੰਦ ਬਣ ਜਾਂਦਾ ਹੈ ॥੧॥ ਰਹਾਉ ॥
 
इसु जुग महि निरभउ हरि नामु है पाईऐ गुर वीचारि ॥
Is jug mėh nirbẖa▫o har nām hai pā▫ī▫ai gur vīcẖār.
In this age, the Lord's Name is fearless; it is obtained by meditative reflection upon the Guru.
ਇਸ ਯੁੱਗ, ਅੰਦਰ ਡਰ ਦੂਰ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਇਹ ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਪਾਇਆ ਜਾਂਦਾ ਹੈ।
ਜੁਗ ਮਹਿ = ਜਗਤ ਵਿਚ, ਜੀਵਨ ਵਿਚ। ਵੀਚਾਰਿ = ਵਿਚਾਰ ਦੀ ਰਾਹੀਂ।(ਹੇ ਭਾਈ!) ਇਸ ਜਗਤ ਵਿਚ ਪਰਮਾਤਮਾ ਦਾ ਨਾਮ ਹੀ ਹੈ ਜੋ (ਜਗਤ ਦੇ) ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ, ਪਰ ਇਹ ਨਾਮ ਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ ਮਿਲਦਾ ਹੈ।
 
बिनु नावै जम कै वसि है मनमुखि अंध गवारि ॥२॥
Bin nāvai jam kai vas hai manmukẖ anḏẖ gavār. ||2||
Without the Name, the blind, foolish, self-willed manmukh is under Death's power. ||2||
ਨਾਮ ਦੇ ਬਗੈਰ ਅੰਨ੍ਹਾਂ ਅਤੇ ਮੂਰਖ ਪ੍ਰਤੀਕੂਲ ਪੁਰਸ਼, ਮੌਤ ਦੇ ਫ਼ਰਿਸ਼ਤੇ ਦੇ ਅਖਤਿਆਰ ਵਿੱਚ ਹੈ।
ਵਸਿ = ਵੱਸ ਵਿਚ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਅੰਧ = ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਜੀਵ-ਇਸਤ੍ਰੀ। ਗਵਾਰਿ = ਮੂਰਖ ਜੀਵ-ਇਸਤ੍ਰੀ ॥੨॥ਪਰਮਾਤਮਾ ਦੇ ਨਾਮ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਆਤਮਕ ਮੌਤ ਦੇ ਕਾਬੂ ਵਿਚ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਰਹਿੰਦੀ ਹੈ ਤੇ ਮੂਰਖ ਟਿਕੀ ਰਹਿੰਦੀ ਹੈ ॥੨॥
 
हरि कै भाणै जनु सेवा करै बूझै सचु सोई ॥
Har kai bẖāṇai jan sevā karai būjẖai sacẖ so▫ī.
By the Pleasure of the Lord's Will, the humble being performs His service, and understands the True Lord.
ਗੋਲਾ, ਜੋ ਵਾਹਿਗੁਰੂ ਦੀ ਰਜਾ ਮੰਨ ਕੇ ਘਾਲ ਕਮਾਉਂਦਾ ਹੈ, ਉਹ ਸੱਚੇ ਸਾਈਂ ਨੂੰ ਸਮਝ ਲੈਦਾ ਹੈ।
ਹਰਿ ਕੈ ਭਾਣੈ = ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ।ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਚੱਲਦਾ ਹੈ ਉਹੀ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਉਹੀ ਉਸ ਸਦਾ-ਥਿਰ ਪ੍ਰਭੂ ਨੂੰ ਸਮਝਦਾ ਹੈ।
 
हरि कै भाणै सालाहीऐ भाणै मंनिऐ सुखु होई ॥३॥
Har kai bẖāṇai salāhī▫ai bẖāṇai mani▫ai sukẖ ho▫ī. ||3||
By the Pleasure of the Lord's Will, He is to be praised; surrendering to His Will, peace ensues. ||3||
ਉਸ ਦੇ ਹੁਕਮ ਤਾਬੇ ਹਰੀ ਦੀ ਪਰਸੰਸਾ ਕੀਤੀ ਜਾਂਦੀ ਹੈ। ਉਸ ਦੀ ਰਜਾ ਸਵੀਕਾਰ ਕਰਨ ਨਾਲ ਆਰਾਮ ਪ੍ਰਾਪਤ ਹੁੰਦਾ ਹੈ।
ਸਾਲਾਹੀਐ = ਸਿਫ਼ਤਿ-ਸਲਾਹ ਕੀਤੀ ਜਾ ਸਕਦੀ ਹੈ। ਭਾਣੈ ਮੰਨਿਐ = ਜੇ ਪ੍ਰਭੂ ਦੇ ਹੁਕਮ ਵਿਚ ਤੁਰਿਆ ਜਾਏ ॥੩॥ਪਰਮਾਤਮਾ ਦੀ ਰਜ਼ਾ ਵਿਚ ਤੁਰਿਆਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੋ ਸਕਦੀ ਹੈ। ਜੇ ਪਰਮਾਤਮਾ ਦੀ ਰਜ਼ਾ ਵਿਚ ਤੁਰੀਏ ਤਾਂ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੩॥
 
हरि कै भाणै जनमु पदारथु पाइआ मति ऊतम होई ॥
Har kai bẖāṇai janam paḏārath pā▫i▫ā maṯ ūṯam ho▫ī.
By the Pleasure of the Lord's Will, the prize of this human birth is obtained, and the intellect is exalted.
ਵਾਹਿਗੁਰੂ ਦੀ ਖੁਸ਼ੀ ਦੁਆਰਾ ਮਨੁਖ ਨੂੰ ਜਨਮ ਦੀ ਦੌਲਤ ਮਿਲਦੀ ਹੈ ਅਤੇ ਅਕਲ ਸ਼੍ਰੇਸ਼ਟ ਥੀ ਵੰਞਦੀ ਹੈ।
ਮਤਿ = ਅਕਲ।(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ ਦੀ ਰਜ਼ਾ ਵਿਚ ਤੁਰ ਕੇ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲਿਆ ਉਸ ਦੀ ਅਕਲ ਵਧੀਆ ਬਣ ਗਈ।
 
नानक नामु सलाहि तूं गुरमुखि गति होई ॥४॥३९॥१३॥५२॥
Nānak nām salāhi ṯūʼn gurmukẖ gaṯ ho▫ī. ||4||39||13||52||
O Nanak, praise the Naam, the Name of the Lord; as Gurmukh, you shall be emancipated. ||4||39||13||52||
ਹੇ ਨਾਨਕ! ਤੂੰ ਨਾਮ ਦੀ ਸਿਫ਼ਤ ਸ਼ਲਾਘਾ ਕਰ। ਗੁਰਾਂ ਦੇ ਰਾਹੀਂ ਤੂੰ ਮੁਕਤ ਹੋ ਜਾਵੇਗਾਂ।
ਗੁਰਮੁਖਿ = ਗੁਰੂ ਦੀ ਸਰਨ ਪਿਆਂ। ਗਤਿ = ਉੱਚੀ ਆਤਮਕ ਅਵਸਥਾ ॥੪॥੩੯॥੧੩॥੫੨॥ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਤੂੰ ਭੀ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ। ਗੁਰੂ ਦੀ ਸਰਨ ਪਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ॥੪॥੩੯॥੧੩॥੫੨॥
 
आसा महला ४ घरु २
Āsā mėhlā 4 gẖar 2
Aasaa, Fourth Mehl, Second House:
ਆਸਾ ਚਉਥੀ ਪਾਤਸ਼ਾਹੀ।
xxxਰਾਗ ਆਸਾ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
तूं करता सचिआरु मैडा सांई ॥
Ŧūʼn karṯā sacẖiār maidā sāʼn▫ī.
You are the True Creator, my Lord Master.
ਤੂੰ ਸੱਚਾ ਸਿਰਜਣਹਾਰ ਅਤੇ ਮੇਰਾ ਮਾਲਕ ਹੈਂ।
ਸਚਿਆਰੁ = ਸਦਾ ਕਾਇਮ ਰਹਿਣ ਵਾਲਾ। ਮੈਡਾ = ਮੇਰਾ। ਸਾਂਈ = ਖਸਮ।(ਹੇ ਪ੍ਰਭੂ!) ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ (ਹੀ) ਮੇਰਾ ਖਸਮ ਹੈਂ।
 
जो तउ भावै सोई थीसी जो तूं देहि सोई हउ पाई ॥१॥ रहाउ ॥
Jo ṯa▫o bẖāvai so▫ī thīsī jo ṯūʼn ḏėh so▫ī ha▫o pā▫ī. ||1|| rahā▫o.
That which is pleasing to Your Will, comes to pass. Whatever You give, that is what I receive. ||1||Pause||
ਕੇਵਲ ਉਹੀ ਹੁੰਦਾ ਹੈ, ਜਿਹੜਾ ਤੈਨੂੰ ਚੰਗਾ ਲਗਦਾ ਹੈ। ਮੈਂ ਓਹੀ ਕੁਛ ਪਰਾਪਤ ਕਰਦਾ ਹਾਂ, ਜੋ ਕੁਛ ਤੂੰ ਮੈਨੂੰ ਦਿੰਦਾ ਹੈ। ਠਹਿਰਾਉ।
ਤਉ = ਤੈਨੂੰ। ਥੀਸੀ = ਹੋਵੇਗਾ। ਹਉ = ਮੈਂ। ਪਾਈ = ਪਾਈਂ, ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥ਹੇ ਪ੍ਰਭੂ! (ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ। (ਹੇ ਪ੍ਰਭੂ!) ਮੈਂ ਉਹੀ ਕੁਝ ਹਾਸਲ ਕਰ ਸਕਦਾ ਹਾਂ ਜੋ ਕੁਝ ਤੂੰ (ਮੈਨੂੰ) ਦੇਂਦਾ ਹੈਂ ॥੧॥ ਰਹਾਉ ॥
 
सभ तेरी तूं सभनी धिआइआ ॥
Sabẖ ṯerī ṯūʼn sabẖnī ḏẖi▫ā▫i▫ā.
All are Yours; all meditate on You.
ਸਾਰੇ ਤੈਡੇਂ ਹਨ ਅਤੇ ਸਾਰੇ ਹੀ ਤੈਨੂੰ ਸਿਮਰਦੇ ਹਨ।
ਸਭ = ਸਾਰੀ ਲੁਕਾਈ। ਤੂੰ = ਤੈਨੂੰ।(ਹੇ ਪ੍ਰਭੂ!) ਸਾਰੀ ਲੁਕਾਈ ਤੇਰੀ (ਰਚੀ ਹੋਈ) ਹੈ, ਸਭ ਜੀਵਾਂ ਨੇ (ਔਖੇ ਸੌਖੇ ਵੇਲੇ) ਤੈਨੂੰ ਹੀ ਸਿਮਰਿਆ ਹੈ।
 
जिस नो क्रिपा करहि तिनि नाम रतनु पाइआ ॥
Jis no kirpā karahi ṯin nām raṯan pā▫i▫ā.
He alone, whom You bless with Your Mercy, obtains the jewel of the Naam.
ਜਿਸ ਉੱਤੇ ਤੂੰ ਦਇਆ ਧਾਰਦਾ ਹੈਂ ਉਹ ਤੇਰੇ ਨਾਮ ਦੇ ਜਵੇਹਰ ਨੂੰ ਪਾ ਲੈਂਦਾ ਹੈ।
ਤਿਨਿ = ਉਸ (ਮਨੁੱਖ) ਨੇ।ਜਿਸ ਉਤੇ ਤੂੰ ਮੇਹਰ ਕਰਦਾ ਹੈਂ ਉਸ ਮਨੁੱਖ ਨੇ ਤੇਰਾ ਨਾਮ-ਰਤਨ ਲੱਭ ਲਿਆ।
 
गुरमुखि लाधा मनमुखि गवाइआ ॥
Gurmukẖ lāḏẖā manmukẖ gavā▫i▫ā.
The Gurmukhs obtain it, and the self-willed manmukhs lose it.
ਪਵਿੱਤਰ ਪੁਰਸ਼ ਨਾਮ ਪਰਾਪਤ ਕਰ ਲੈਂਦੇ ਹਨ ਅਤੇ ਆਪ ਹੁਦਰੇ ਇਸ ਨੂੰ ਗੁਆ ਬੈਠਦੇ ਹਨ।
ਲਾਧਾ = ਲੱਭਾ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ।(ਪਰ) ਲੱਭਾ ਉਸ ਨੇ ਜੋ ਗੁਰੂ ਦੀ ਸਰਨ ਪਿਆ, ਤੇ ਗਵਾਇਆ ਉਸ ਨੇ ਜੋ ਆਪਣੇ ਮਨ ਦੇ ਪਿੱਛੇ ਤੁਰਿਆ।
 
तुधु आपि विछोड़िआ आपि मिलाइआ ॥१॥
Ŧuḏẖ āp vicẖẖoṛi▫ā āp milā▫i▫ā. ||1||
You Yourself separate the mortals, and You Yourself unite them. ||1||
ਤੂੰ ਆਪੇ ਹੀ ਪ੍ਰਾਣੀਆਂ ਨੂੰ ਵੱਖਰਾ ਕਰ ਦਿੰਦਾ ਹੈਂ ਅਤੇ ਆਪੇ ਹੀ ਉਨ੍ਹਾਂ ਨੂੰ ਜੋੜ ਲੈਂਦਾ ਹੈ।
ਤੁਧੁ = ਤੂੰ ॥੧॥(ਜੀਵਾਂ ਦੇ ਭੀ ਕੀਹ ਵੱਸ? ਮਨਮੁਖ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਤੋਂ) ਵਿਛੋੜ ਰੱਖਿਆ ਹੈ ਤੇ (ਗੁਰਮੁਖਿ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜਿਆ ਹੋਇਆ ਹੈ ॥੧॥
 
तूं दरीआउ सभ तुझ ही माहि ॥
Ŧūʼn ḏarī▫ā▫o sabẖ ṯujẖ hī māhi.
You are the River - all are within You.
ਤੂੰ ਦਰਿਆ ਹੈਂ ਅਤੇ ਸਾਰੇ ਤੇਰੇ ਅੰਦਰ ਹਨ।
ਮਾਹਿ = ਵਿਚ।(ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ ਇਕ ਵੱਡਾ) ਦਰੀਆ ਹੈਂ, ਸਾਰੀ ਸ੍ਰਿਸ਼ਟੀ ਤੇਰੇ ਵਿਚ (ਜੀਊ ਰਹੀ) ਹੈ,
 
तुझ बिनु दूजा कोई नाहि ॥
Ŧujẖ bin ḏūjā ko▫ī nāhi.
Other than You, there is no one at all.
ਤੇਰੇ ਬਗੈਰ ਹੋਰ ਕੋਈ ਨਹੀਂ।
xxx(ਤੂੰ ਆਪ ਹੀ ਆਪ ਹੈਂ) ਤੈਥੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ।
 
जीअ जंत सभि तेरा खेलु ॥
Jī▫a janṯ sabẖ ṯerā kẖel.
All beings and creatures are your play-things.
ਸਮੂਹ ਪ੍ਰਾਣਧਾਰੀ ਤੇਰੇ ਖਿਡਾਉਣੇ ਹਨ।
ਸਭਿ = ਸਾਰੇ।(ਜਗਤ ਦੇ ਇਹ) ਸਾਰੇ ਜੀਅ ਜੰਤ ਤੇਰਾ (ਰਚਿਆ) ਤਮਾਸ਼ਾ ਹੈ।
 
विजोगि मिलि विछुड़िआ संजोगी मेलु ॥२॥
vijog mil vicẖẖuṛi▫ā sanjogī mel. ||2||
The united ones are separated, and the separated ones are re-united. ||2||
ਵਿਜੋਗ ਦੇ ਰੱਬੀ ਨੇਮ ਅਨੁਕੂਲ ਮਿਲਿਆ ਵਿਛੜਦਾ ਹੈ ਤੇ ਮੇਲ ਦੇ ਨੇਮ ਅਨੁਸਾਰ ਵਿਛੜਿਆ ਰੱਬ ਨਾਲ ਮਿਲਦਾ ਹੈ।
ਵਿਜੋਗਿ = (ਧੁਰ ਦੇ) ਵਿਜੋਗ ਦੇ ਕਾਰਨ। ਮਿਲਿ = ਮਿਲ ਕੇ (ਭੀ)। ਸੰਜੋਗੀ = (ਧੁਰ ਦੇ) ਸੰਜੋਗ ਦੇ ਕਾਰਨ। ਮੇਲੁ = ਮਿਲਾਪ ॥੨॥(ਤੇਰੀ ਹੀ ਧੁਰ ਦਰਗਾਹ ਤੋਂ ਮਿਲੇ) ਵਿਜੋਗ ਦੇ ਕਾਰਣ ਮਿਲਿਆ ਹੋਇਆ ਜੀਵ ਵਿਛੁੜ ਜਾਂਦਾ ਹੈ ਤੇ ਸੰਜੋਗ ਦੇ ਕਾਰਨ ਮੁੜ ਮਿਲਾਪ ਹਾਸਲ ਕਰ ਲੈਂਦਾ ਹੈ ॥੨॥
 
जिस नो तू जाणाइहि सोई जनु जाणै ॥
Jis no ṯū jāṇā▫ihi so▫ī jan jāṇai.
That humble being, whom You inspire to understand, understands;
ਜਿਸ ਨੂੰ ਤੂੰ ਸਮਝਾਉਂਦਾ ਹੈ, ਉਹੀ ਇਨਸਾਨ ਤੈਨੂੰ ਸਮਝਦਾ ਹੈ,
ਜਾਣਾਇਹਿ = ਤੂੰ ਸਮਝ ਬਖ਼ਸ਼ਦਾ ਹੈਂ।(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਸਮਝ ਬਖ਼ਸ਼ਦਾ ਹੈਂ ਉਹੀ ਮਨੁੱਖ (ਜੀਵਨ-ਮਨੋਰਥ ਨੂੰ) ਸਮਝਦਾ ਹੈ,
 
हरि गुण सद ही आखि वखाणै ॥
Har guṇ saḏ hī ākẖ vakẖāṇai.
he continually speaks and chants the Glorious Praises of the Lord.
ਅਤੇ ਹਮੇਸ਼ਾਂ ਤੇਰਾ ਜੱਸ ਵਰਨਣ ਅਤੇ ਉਚਾਰਨ ਕਰਦਾ ਹੈ, ਹੇ ਵਾਹਿਗੁਰੂ!
ਸਦ ਹੀ = ਸਦਾ ਹੀ।ਤੇ ਉਹ ਮਨੁੱਖ ਹਰਿ-ਪ੍ਰਭੂ ਦੇ ਗੁਣ ਸਦਾ ਆਖ ਕੇ ਬਿਆਨ ਕਰਦਾ ਹੈ।
 
जिनि हरि सेविआ तिनि सुखु पाइआ ॥
Jin har sevi▫ā ṯin sukẖ pā▫i▫ā.
One who serves the Lord, obtains peace.
ਜਿਸ ਨੇ ਤੇਰੀ ਟਹਿਲ ਕਮਾਈ ਹੈ, ਉਸ ਨੂੰ ਆਰਾਮ ਪਰਾਪਤ ਹੋਇਆ ਹੈ।
xxx(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ-ਭਗਤੀ ਕੀਤੀ ਉਸ ਨੇ ਆਤਮਕ ਆਨੰਦ ਮਾਣ ਲਿਆ;
 
सहजे ही हरि नामि समाइआ ॥३॥
Sėhje hī har nām samā▫i▫ā. ||3||
He is easily absorbed in the Lord's Name. ||3||
ਉਹ ਸੁਖੈਨ ਹੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ!
ਸਹਜੇ = ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ ॥੩॥ਉਹ ਮਨੁੱਖ (ਸਿਮਰਨ-ਭਗਤੀ ਦੇ ਕਾਰਨ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਵਿਚ ਲੀਨ ਹੋ ਗਿਆ ॥੩॥
 
तू आपे करता तेरा कीआ सभु होइ ॥
Ŧū āpe karṯā ṯerā kī▫ā sabẖ ho▫e.
You Yourself are the Creator; by Your doing, all things come to be.
ਤੂੰ ਆਪ ਹੀ ਰਚਨਹਾਰ ਹੈਂ ਅਤੇ ਤੇਰੇ ਕਰਨ ਦੁਆਰਾ ਹੀ ਹਰ ਸ਼ੈ ਹੁੰਦੀ ਹੈ।
xxx(ਹੇ ਪ੍ਰਭੂ!) ਤੂੰ ਆਪ ਹੀ (ਜਗਤ ਦਾ) ਰਚਨ ਵਾਲਾ ਹੈਂ। (ਜਗਤ ਵਿਚ) ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ,
 
तुधु बिनु दूजा अवरु न कोइ ॥
Ŧuḏẖ bin ḏūjā avar na ko▫e.
Without You, there is no other at all.
ਤੇਰੇ ਬਾਝੋਂ ਹੋਰ ਦੂਸਰਾ ਕੋਈ ਨਹੀਂ।
xxxਤੈਥੋਂ ਬਿਨਾ ਕੋਈ ਹੋਰ ਕੁਝ ਕਰਨ ਵਾਲਾ ਨਹੀਂ ਹੈ।
 
तू करि करि वेखहि जाणहि सोइ ॥
Ŧū kar kar vekẖėh jāṇėh so▫e.
You watch over the creation, and understand it.
ਤੂੰ ਆਪਣੀ ਉਸ ਰਚੀ ਹੋਈ ਰਚਨਾ ਨੂੰ ਦੇਖਦਾ ਅਤੇ ਸਮਝਦਾ ਹੈ।
ਵੇਖਹਿ = ਤੂੰ ਵੇਖਦਾ ਹੈਂ। ਜਾਣਹਿ = ਤੂੰ ਜਾਣਦਾ ਹੈਂ।ਤੂੰ ਆਪ ਹੀ (ਜਗਤ-ਰਚਨਾ) ਕਰ ਕਰ ਕੇ (ਸਭ ਦੀ) ਸੰਭਾਲ ਕਰਦਾ ਹੈਂ, ਤੂੰ ਆਪ ਹੀ ਇਸ ਸਾਰੇ (ਭੇਤ) ਨੂੰ ਜਾਣਦਾ ਹੈਂ।
 
जन नानक गुरमुखि परगटु होइ ॥४॥१॥५३॥
Jan Nānak gurmukẖ pargat ho▫e. ||4||1||53||
O servant Nanak, the Lord is revealed to the Gurmukh. ||4||1||53||
ਗੁਰਾਂ ਦੇ ਰਾਹੀਂ, ਹੇ ਗੋਲੇ ਨਾਨਕ! ਪ੍ਰਭੂ ਪਰਤੱਖਸ਼ (ਸਾਖਸ਼ਾਤ) ਹੁੰਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ॥੪॥੧॥੫੩॥ਹੇ ਦਾਸ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਸਾਰੀ ਗੱਲ ਸਮਝ ਵਿਚ ਆ ਜਾਂਦੀ ਹੈ ॥੪॥੧॥੫੩॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।