Sri Guru Granth Sahib Ji

Ang: / 1430

Your last visited Ang:

नानक गुरमुखि नामु दिवाइआ ॥४॥४॥५६॥
Nānak gurmukẖ nām ḏivā▫i▫ā. ||4||4||56||
O Nanak, the Gurmukh is blessed with the Naam. ||4||4||56||
ਗੁਰਾਂ ਦੇ ਰਾਹੀਂ, ਹੇ ਨਾਨਕ, ਵਾਹਿਗੁਰੂ ਦੇ ਨਾਮ ਦੀ ਦਾਤ ਪਰਾਪਤ ਹੋਈ ਹੈ।
ਗੁਰਮੁਖਿ = ਗੁਰੂ ਦੀ ਰਾਹੀਂ ॥੪॥੪॥੫੬॥ਹੇ ਨਾਨਕ! ਗੁਰੂ ਦੀ ਰਾਹੀਂ (ਜਿਸ ਨੂੰ ਪਰਮਾਤਮਾ) ਆਪਣੇ ਨਾਮ ਦੀ ਦਾਤਿ ਦਿਵਾਂਦਾ ਹੈ ॥੪॥੪॥੫੬॥
 
आसा महला ४ ॥
Āsā mėhlā 4.
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
xxxXXX
 
गुण गावा गुण बोली बाणी ॥
Guṇ gāvā guṇ bolī baṇī.
I sing His Glorious Praises, and through the Word of His Bani, I speak His Glorious Praises.
ਮੈਂ ਵਾਹਿਗੁਰੂ ਦਾ ਜੱਸ ਗਾਉਂਦਾ ਹਾਂ ਅਤੇ ਵਾਹਿਗੁਰੂ ਦੇ ਜੱਸ ਦਾ ਹੀ ਗੁਰਬਾਣੀ ਦੇ ਜ਼ਰੀਏ ਉਚਾਰਨ ਕਰਦਾ ਹਾਂ।
ਗਾਵਾ = ਗਾਵਾਂ, ਮੈਂ ਗਾਂਦਾ ਹਾਂ। ਬੋਲੀ = ਬੋਲੀਂ, ਮੈਂ ਉਚਾਰਦਾ ਹਾਂ। ਗੁਣ ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ।(ਹੇ ਭਾਈ!) ਮੈਂ ਭੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹਾਂ,
 
गुरमुखि हरि गुण आखि वखाणी ॥१॥
Gurmukẖ har guṇ ākẖ vakẖāṇī. ||1||
As Gurmukh, I chant and recite the Glorious Praises of the Lord. ||1||
ਗੁਰਾਂ ਦੇ ਰਾਹੀਂ, ਮੈਂ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਉਚਾਰਨ ਤੇ ਵਰਨਣ ਕਰਦਾ ਹਾਂ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ। ਆਖਿ = ਆਖ ਕੇ, ਉਚਾਰ ਕੇ। ਵਖਾਣੀ = ਵਖਾਣੀਂ, ਮੈਂ ਬਿਆਨ ਕਰਦਾ ਹਾਂ ॥੧॥ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਬਿਆਨ ਕਰਦਾ ਰਹਿੰਦਾ ਹਾਂ ॥੧॥
 
जपि जपि नामु मनि भइआ अनंदा ॥
Jap jap nām man bẖa▫i▫ā ananḏā.
Chanting and meditating on the Naam, my mind becomes blissful.
ਨਾਮ ਦਾ ਸਿਮਰਨ ਤੇ ਅਰਾਧਨ ਕਰਨ ਦੁਆਰਾ ਮੇਰੇ ਚਿੱਤ ਵਿੱਚ ਖੁਸ਼ੀ ਆ ਗਈ ਹੈ।
ਮਨਿ = ਮਨ ਵਿਚ।(ਹੇ ਭਾਈ!) ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ।
 
सति सति सतिगुरि नामु दिड़ाइआ रसि गाए गुण परमानंदा ॥१॥ रहाउ ॥
Saṯ saṯ saṯgur nām ḏiṛā▫i▫ā ras gā▫e guṇ parmānanḏā. ||1|| rahā▫o.
The True Guru has implanted the True Name of the True Lord within me; I sing His Glorious Praises, and taste the supreme ecstasy. ||1||Pause||
ਸੱਚੇ ਸਾਹਿਬ ਦਾ ਸੱਚਾ ਨਾਮ, ਸੱਚੇ ਗੁਰਾਂ ਨੇ ਮੇਰੇ ਅੰਦਰ ਪੱਕਾ ਕੀਤਾ ਹੈ ਅਤੇ ਸੁਆਦ ਨਾਲ ਮੈਂ ਪਰਮ ਪਰਸੰਨਤਾ ਸਰੂਪ ਦੀਆਂ ਬਜ਼ੁਰਗੀਆਂ ਗਾਇਨ ਕਰਦਾ ਹਾਂ। ਠਹਿਰਾਉ।
ਸਤਿ ਸਤਿ ਸਤਿ ਨਾਮੁ = ਸਤਿਨਾਮੁ, ਸਤਿਨਾਮੁ, ਸਤਿਨਾਮੁ। ਗੁਰਿ = ਗੁਰੂ ਨੇ। ਰਸਿ = ਰਸ ਨਾਲ, ਪ੍ਰੇਮ ਨਾਲ। ਗੁਣ ਪਰਮਾਨੰਦਾ = ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪ੍ਰਭੂ ਦੇ ਗੁਣ ॥੧॥ ਰਹਾਉ ॥ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਸਤਿਨਾਮੁ ਸਤਿਨਾਮੁ ਸਤਿਨਾਮੁ ਪੱਕਾ ਕਰ ਦਿੱਤਾ, ਉਸ ਨੇ ਬੜੇ ਪ੍ਰੇਮ ਨਾਲ ਪਰਮਾਨੰਦ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ॥੧॥ ਰਹਾਉ ॥
 
हरि गुण गावै हरि जन लोगा ॥
Har guṇ gāvai har jan logā.
The humble servants of the Lord sing the Lord's Glorious Praises.
ਜਿਹੜੇ ਬੰਦੇ, ਵਾਹਿਗੁਰੂ ਦੇ ਗੁਮਾਸ਼ਤੇ ਹਨ, ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੇ ਹਨ।
xxx(ਗੁਰੂ ਦੀ ਸਰਨ ਪੈ ਕੇ ਹੀ) ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਂਦਾ ਹੈ,
 
वडै भागि पाए हरि निरजोगा ॥२॥
vadai bẖāg pā▫e har nirjogā. ||2||
By great good fortune, the detached, absolute Lord is obtained. ||2||
ਭਾਰੀ ਕਿਸਮਤ ਰਾਹੀਂ ਨਿਰਲੇਖ ਸੁਆਮੀ ਪਾਇਆ ਜਾਂਦਾ ਹੈ।
ਨਿਰਜੋਗ = ਨਿਰਲੇਪ ॥੨॥ਤੇ ਵੱਡੀ ਕਿਸਮਤਿ ਨਾਲ ਉਸ ਨਿਰਲੇਪ ਪਰਮਾਤਮਾ ਨੂੰ ਮਿਲ ਪੈਂਦਾ ਹੈ ॥੨॥
 
गुण विहूण माइआ मलु धारी ॥
Guṇ vihūṇ mā▫i▫ā mal ḏẖārī.
Those without virtue are stained by Maya's filth.
ਨੇਕੀ ਤੋਂ ਸੱਖਣੇ ਦੌਲਤਮੰਦ ਗਲੀਜ਼ ਹਨ।
ਧਾਰੀ = ਧਾਰਨ ਵਾਲਾ।(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਵਾਂਜੇ ਹੋਏ ਮਨੁੱਖ ਮਾਇਆ ਦੇ ਮੋਹ ਦੀ ਮੈਲ (ਆਪਣੇ ਮਨ ਵਿਚ) ਟਿਕਾਈ ਰੱਖਦੇ ਹਨ।
 
विणु गुण जनमि मुए अहंकारी ॥३॥
viṇ guṇ janam mu▫e ahaʼnkārī. ||3||
Lacking virtue, the egotistical die, and suffer reincarnation. ||3||
ਨੇਕੀ-ਹੀਣ ਮਗਰੂਰ ਪੁਰਸ਼ ਆਵਾਗਉਣ ਵਿੱਚ ਪੈਂਦੇ ਹਨ।
ਜਨਮਿ ਮੁਏ = ਜੰਮਦੇ ਮਰਦੇ ਰਹਿੰਦੇ ਹਨ ॥੩॥ਸਿਫ਼ਤਿ-ਸਾਲਾਹ ਤੋਂ ਬਿਨਾ ਅਹੰਕਾਰ ਵਿਚ ਮੱਤੇ ਹੋਏ ਜੀਵ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੩॥
 
सरीरि सरोवरि गुण परगटि कीए ॥
Sarīr sarovar guṇ pargat kī▫e.
The ocean of the body yields pearls of virtue.
ਦੇਹਿ ਦਾ ਸਮੁੰਦਰ ਨੇਕੀਆਂ ਦੇ ਮੋਤੀ ਉਗਾਲਦਾ ਹੈ।
ਸਰੀਰਿ = ਸਰੀਰ ਵਿਚ। ਸਰੋਵਰਿ = ਸਰੋਵਰ ਵਿਚ।(ਹੇ ਭਾਈ! ਮਨੁੱਖ ਦੇ) ਇਸ ਸਰੀਰ ਸਰੋਵਰ ਵਿਚ (ਪਰਮਾਤਮਾ ਦੇ ਗੁਣ ਗੁਰੂ ਨੇ ਹੀ) ਪਰਗਟ ਕੀਤੇ ਹਨ।
 
नानक गुरमुखि मथि ततु कढीए ॥४॥५॥५७॥
Nānak gurmukẖ math ṯaṯ kadẖī▫e. ||4||5||57||
O Nanak, the Gurmukh churns this ocean, and discovers this essence. ||4||5||57||
ਹੇ ਨਾਨਕ, ਗੁਰਾਂ ਦੇ ਰਾਹੀਂ ਸਮੁੰਦਰ ਰਿੜਕ ਕੇ ਜੌਹਰ ਬਾਹਰ ਕੱਢ ਲਿਆ ਜਾਂਦਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੇ। ਮਥਿ = ਰਿੜਕ ਕੇ, ਵਿਚਾਰ ਕੇ। ਤਤੁ = ਨਿਚੋੜ, ਅਸਲੀਅਤ ॥੪॥੫॥੫੭॥ਹੇ ਨਾਨਕ! (ਜਿਵੇਂ ਦੁੱਧ ਰਿੜਕ ਕੇ ਮੱਖਣ ਕੱਢੀਦਾ ਹੈ, ਤਿਵੇਂ) ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ) ਮੁੜ ਮੁੜ ਵਿਚਾਰ ਕੇ (ਜੀਵਨ ਦਾ) ਨਿਚੋੜ (ਉੱਚਾ ਸੁੱਚਾ ਜੀਵਨ) ਪ੍ਰਾਪਤ ਕਰ ਲੈਂਦਾ ਹੈ ॥੪॥੫॥੫੭॥
 
आसा महला ४ ॥
Āsā mėhlā 4.
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
xxxXXX
 
नामु सुणी नामो मनि भावै ॥
Nām suṇī nāmo man bẖāvai.
I listen to the Naam, the Name of the Lord; the Naam is pleasing to my mind.
ਨਾਮ ਮੈਂ ਸ੍ਰਵਣ ਕਰਦਾ ਹਾਂ ਅਤੇ ਨਾਮ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
ਸੁਣੀ = ਸੁਣੀਂ, ਮੈਂ ਸੁਣਦਾ ਹਾਂ। ਨਾਮੋ = ਨਾਮ ਹੀ। ਮਨਿ = ਮਨ ਵਿਚ।(ਹੇ ਭਾਈ!) ਮੈਂ (ਸਦਾ ਪਰਮਾਤਮਾ ਦਾ) ਨਾਮ ਸੁਣਦਾ ਰਹਿੰਦਾ ਹਾਂ, ਨਾਮ ਹੀ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ।
 
वडै भागि गुरमुखि हरि पावै ॥१॥
vadai bẖāg gurmukẖ har pāvai. ||1||
By great good fortune, the Gurmukh obtains the Lord. ||1||
ਚੰਗੀ ਕਿਸਮਤ ਦੁਆਰਾ ਗੁਰੂ ਅਨੁਸਾਰੀ ਹਰੀ ਨੂੰ ਪਾ ਲੈਂਦਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ॥੧॥ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਵੱਡੀ ਕਿਸਮਤਿ ਨਾਲ ਇਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ ॥੧॥
 
नामु जपहु गुरमुखि परगासा ॥
Nām japahu gurmukẖ pargāsā.
Chant the Naam, as Gurmukh, and be exalted.
ਨਾਮ ਦਾ ਅਰਾਧਨ ਕਰ ਜੋ ਗੁਣਾ ਵਾਲੇ ਗੁਰੂ ਦੁਆਰਾ ਪਰਗਟ ਹੁੰਦਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਗਾਸਾ = ਚਾਨਣ।(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ (ਨਾਮ ਸਿਮਰਨ ਦੀ ਬਰਕਤਿ ਨਾਲ ਅੰਦਰ ਉਚੇ ਆਤਮਕ ਜੀਵਨ ਦਾ) ਚਾਨਣ ਹੋ ਜਾਇਗਾ।
 
नाम बिना मै धर नही काई नामु रविआ सभ सास गिरासा ॥१॥ रहाउ ॥
Nām binā mai ḏẖar nahī kā▫ī nām ravi▫ā sabẖ sās girāsā. ||1|| rahā▫o.
Without the Naam, I have no other support; the Naam is woven into all my breaths and morsels of food. ||1||Pause||
ਨਾਮ ਦੇ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ। ਸੁਆਮੀ ਦਾ ਨਾਮ ਮੇਰੇ ਸਾਰੇ ਸੁਆਸਾਂ ਤੇ ਬੁਰਕੀਆਂ ਅੰਦਰ ਉਣਿਆ ਹੋਇਆ ਹੈ। ਠਹਿਰਾਉ।
ਧਰ = ਆਸਰਾ। ਮੈ = ਮੈਨੂੰ। ਰਵਿਆ = ਸਿਮਰਿਆ। ਸਾਸ ਗਿਰਾਸਾ = ਸਾਹ ਤੇ ਗਿਰਾਹੀ ਨਾਲ ॥੧॥ ਰਹਾਉ ॥ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ (ਤਾਂ ਆਤਮਕ ਜੀਵਨ ਵਾਸਤੇ) ਹੋਰ ਕੋਈ ਆਸਰਾ ਨਹੀਂ ਦਿੱਸਦਾ (ਇਸ ਵਾਸਤੇ) ਮੈਂ ਹਰੇਕ ਸਾਹ ਨਾਲ, ਹਰੇਕ ਗਿਰਾਹੀ ਨਾਲ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹਾਂ ॥੧॥ ਰਹਾਉ ॥
 
नामै सुरति सुनी मनि भाई ॥
Nāmai suraṯ sunī man bẖā▫ī.
The Naam illuminates my mind; listening to it, my mind is pleased.
ਮੈਂ ਨਾਮ ਦਾ ਸਿਰਮਨ ਸ੍ਰਵਣ ਕੀਤਾ ਹੈ ਅਤੇ ਇਹ ਮੇਰੇ ਚਿੱਤ ਨੂੰ ਭਾਉਂਦਾ ਹੈ।
ਨਾਮੈ ਸੁਰਤਿ = ਨਾਮ ਦੀ ਹੀ ਸ੍ਰੋਤ। ਭਾਈ = ਪਿਆਰੀ ਲੱਗੀ।(ਹੇ ਭਾਈ!) ਜਦੋਂ ਤੋਂ ਮੈਂ ਹਰਿ-ਨਾਮ ਦੀ ਸ੍ਰੋਤ ਸੁਣੀ ਹੈ (ਤਦੋਂ ਤੋਂ ਮੇਰੇ) ਮਨ ਵਿਚ ਪਿਆਰੀ ਲੱਗ ਰਹੀ ਹੈ।
 
जो नामु सुनावै सो मेरा मीतु सखाई ॥२॥
Jo nām sunāvai so merā mīṯ sakẖā▫ī. ||2||
One who speaks the Naam - he alone is my friend and companion. ||2||
ਜਿਹੜਾ ਮੈਨੂੰ ਨਾਮ ਮੁਤਅਲਕ ਦੱਸਦਾ ਹੈ, ਕੇਵਲ ਓਹੀ ਮੈਡਾਂਮਿਤ੍ਰ ਅਤੇ ਸਾਥੀ ਹੈ।
ਸਖਾਈ = ਸਾਥੀ ॥੨॥ਉਹੀ ਮਨੁੱਖ ਮੇਰਾ ਮਿੱਤਰ ਹੈ, ਮੇਰਾ ਸਾਥੀ ਹੈ ਜੇਹੜਾ ਮੈਨੂੰ ਪਰਮਾਤਮਾ ਦਾ ਨਾਮ ਸੁਣਾਂਦਾ ਹੈ ॥੨॥
 
नामहीण गए मूड़ नंगा ॥
Nāmhīṇ ga▫e mūṛ nangā.
Without the Naam, the fools depart naked.
ਨਾਮ ਦੇ ਬਿਨਾਂ ਮੂਰਖ ਨੰਗੇ ਟੁਰ ਵੰਞਦੇ ਹਨ।
ਮੂੜ = ਮੂਰਖ। ਨੰਗਾ = ਨੰਗੇ, ਕੰਗਾਲ।(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਏ ਮੂਰਖ ਮਨੁੱਖ (ਇਥੋਂ) ਖ਼ਾਲੀ ਹੱਥ ਚਲੇ ਜਾਂਦੇ ਹਨ,
 
पचि पचि मुए बिखु देखि पतंगा ॥३॥
Pacẖ pacẖ mu▫e bikẖ ḏekẖ paṯangā. ||3||
They burn away to death, chasing the poison of Maya, like the moth chasing the flame. ||3||
ਮਾਇਆ ਦੀ ਜ਼ਹਿਰ ਨੂੰ ਵੇਖ ਕੇ ਉਹ ਪਰਵਾਨੇ ਦੀ ਤਰ੍ਹਾਂ ਸੜਮੱਚ ਕੇ ਮਰ ਜਾਂਦੇ ਹਨ।
ਪਚਿ ਪਚਿ = ਸੜ ਸੜ ਕੇ, ਖ਼ੁਆਰ ਹੋ ਹੋ ਕੇ। ਮੁਏ = ਆਤਮਕ ਮੌਤੇ ਮਰੇ। ਬਿਖ = ਜ਼ਹਰ। ਦੇਖਿ = ਵੇਖ ਕੇ ॥੩॥(ਜਿਵੇਂ) ਪਤੰਗ (ਬਲਦੇ ਦੀਵੇ ਨੂੰ) ਵੇਖ ਕੇ (ਸੜ ਮਰਦਾ ਹੈ, ਤਿਵੇਂ ਨਾਮ-ਹੀਨ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ) ਜ਼ਹਰ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰਦੇ ਹਨ ॥੩॥
 
आपे थापे थापि उथापे ॥
Āpe thāpe thāp uthāpe.
He Himself establishes, and, having established, disestablishes.
ਸੁਆਮੀ ਖੁਦ ਪੈਦਾ ਕਰਦਾ ਹੈ ਅਤੇ ਪੈਦਾ ਕਰ ਕੇ ਖੁਦ ਹੀ ਨਾਸ ਕਰ ਦਿੰਦਾ ਹੈ।
ਥਾਪੇ = ਸਾਜਦਾ ਹੈ। ਥਾਪਿ = ਸਾਜ ਕੇ। ਉਥਾਪੇ = ਨਾਸ ਕਰਦਾ ਹੈ।(ਜੀਵਾਂ ਦੇ ਭੀ ਕੀਹ ਵੱਸ?) ਜੇਹੜਾ ਪਰਮਾਤਮਾ ਆਪ ਹੀ ਜਗਤ-ਰਚਨਾ ਰਚਦਾ ਹੈ ਜੇਹੜਾ ਆਪ ਹੀ ਰਚ ਕੇ ਨਾਸ ਭੀ ਕਰਦਾ ਹੈ,
 
नानक नामु देवै हरि आपे ॥४॥६॥५८॥
Nānak nām ḏevai har āpe. ||4||6||58||
O Nanak, the Lord Himself bestows the Naam. ||4||6||58||
ਨਾਨਕ ਹਰੀ ਆਪ ਹੀ ਆਪਣਾ ਨਾਮ ਬਖਸ਼ਦਾ ਹੈ।
ਆਪੇ = ਆਪ ਹੀ ॥੪॥੬॥੫੮॥ਹੇ ਨਾਨਕ! ਉਹ ਪਰਮਾਤਮਾ ਆਪ ਹੀ ਹਰਿ-ਨਾਮ ਦੀ ਦਾਤਿ ਦੇਂਦਾ ਹੈ ॥੪॥੬॥੫੮॥
 
आसा महला ४ ॥
Āsā mėhlā 4.
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
xxxXXX
 
गुरमुखि हरि हरि वेलि वधाई ॥
Gurmukẖ har har vel vaḏẖā▫ī.
The vine of the Lord's Name, Har, Har, has taken root in the Gurmukh.
ਮੁਖੀ ਗੁਰਾਂ ਨੇ ਵਾਹਿਗੁਰੂ ਸੁਆਮੀ ਦੀ ਵਲ ਨੂੰ ਪਰਫੁਲਤ ਕੀਤਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਵਧਾਈ = ਪਾਲ ਕੇ ਵੱਡੀ ਕੀਤੀ।(ਹੇ ਭਾਈ! ਪਰਮਾਤਮਾ ਦਾ ਨਾਮ, ਮਾਨੋ, ਵੇਲ ਹੈ) ਗੁਰੂ ਦੀ ਸਰਨ ਪੈਣ ਵਾਲੇ ਮਨੁੱਖਾਂ ਨੇ ਇਸ ਹਰਿ-ਨਾਮ-ਵੇਲ ਨੂੰ (ਸਿਮਰਨ ਦਾ ਜਲ ਸਿੰਜ ਸਿੰਜ ਕੇ ਆਪਣੇ ਅੰਦਰ) ਵਡੀ ਕਰ ਲਿਆ ਹੈ,
 
फल लागे हरि रसक रसाई ॥१॥
Fal lāge har rasak rasā▫ī. ||1||
It bears the fruit of the Lord; its taste is so tasty! ||1||
ਇਸ ਨੂੰ ਵਾਹਿਗੁਰੂ ਦਾ ਮੇਵਾ ਲੱਗਾ ਹੈ, ਜਿਸ ਨੂੰ ਅਨੰਦ ਲੈਣ ਵਾਲੇ ਮਾਣਦੇ ਹਨ।
ਹਰਿ ਰਸਕ = ਹਰਿ-ਨਾਮ ਦੇ ਰਸੀਏ। ਰਸਾਈ = ਰਸ ਦੇਣ ਵਾਲੇ, ਸੁਆਦਲੇ ॥੧॥(ਉਹਨਾਂ ਦੇ ਅੰਦਰ ਉਹਨਾਂ ਦੇ ਆਤਮਕ ਜੀਵਨ ਵਿਚ ਇਸ ਵੇਲ ਨੂੰ) ਰਸ ਦੇਣ ਵੇਲੇ ਸੁਆਦਲੇ (ਆਤਮਕ ਗੁਣਾਂ ਦੇ) ਫਲ ਲੱਗਦੇ ਹਨ ॥੧॥
 
हरि हरि नामु जपि अनत तरंगा ॥
Har har nām jap anaṯ ṯarangā.
Chant the Name of the Lord, Har, Har, in endless waves of joy.
ਤੂੰ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ, ਜਿਸ ਵਿੱਚ ਖੁਸ਼ੀ ਦੀਆਂ ਬੇਅੰਤ ਲਹਿਰਾਂ ਹਨ।
ਹਰਿ ਅਨਤ ਤਰੰਗਾ = ਬੇਅੰਤ ਲਹਰਾਂ ਦਾ ਮਾਲਕ ਹਰੀ। ਅਨਤ = ਅਨੰਤ, ਬਿਅੰਤ। ਤਰੰਗ = ਲਹਰਾਂ।(ਹੇ ਭਾਈ! ਜਗਤ ਦੇ ਅਨੇਕਾਂ ਜੀਆ-ਜੰਤ-ਰੂਪ) ਬੇਅੰਤ ਲਹਰਾਂ ਦੇ ਮਾਲਕ ਪਰਮਾਤਮਾ ਦਾ ਨਾਮ ਸਿਮਰ।
 
जपि जपि नामु गुरमति सालाही मारिआ कालु जमकंकर भुइअंगा ॥१॥ रहाउ ॥
Jap jap nām gurmaṯ sālāhī māri▫ā kāl jamkankar bẖu▫i▫angā. ||1|| rahā▫o.
Chant and repeat the Naam; through the Guru's Teachings praise the Lord, and slay the horrible serpent of the Messenger of Death. ||1||Pause||
ਗੁਰਾਂ ਦੇ ਉਪਦੇਸ਼ ਤਾਬੇ ਤੂੰ ਹਰੀ ਦੇ ਨਾਮ ਤੇ ਜੱਸ ਦਾ ਉਚਾਰਨ ਕਰ, ਇਸ ਤਰ੍ਹਾਂ ਤੂੰ ਮੌਤ ਦੇ ਨੀਚ ਫ਼ਰਿਸ਼ਤੇ ਦੇ ਸਰੂਪ ਨੂੰ ਮਾਰ ਲਵੇਗਾ। ਠਹਿਰਾਉ।
ਸਾਲਾਹੀ = ਸਿਫ਼ਤਿ-ਸਾਲਾਹ ਕਰ। ਕਾਲੁ = ਮੌਤ, ਆਤਮਕ ਮੌਤ, ਮੌਤ ਦਾ ਡਰ। ਜਮ ਕੰਕਰ = {ਕਿੰਕਰ = ਨੌਕਰ} ਜਮਦੂਤ। ਭੁਇਅੰਗਾ = ਸੱਪ ॥੧॥ ਰਹਾਉ ॥ਗੁਰੂ ਦੀ ਮਤਿ ਲੈ ਕੇ ਮੁੜ ਮੁੜ ਹਰਿ-ਨਾਮ ਸਿਮਰ ਤੇ ਸਿਫ਼ਤਿ-ਸਾਲਾਹ ਕਰਦਾ ਰਹੁ। (ਜਿਸ ਮਨੁੱਖ ਨੇ ਨਾਮ ਜਪਿਆ, ਜਿਸ ਨੇ ਸਿਫ਼ਤਿ-ਸਾਲਾਹ ਕੀਤੀ ਉਸ ਨੇ ਮਨ-) ਸੱਪ ਨੂੰ ਮਾਰ ਲਿਆ, ਉਸ ਨੇ ਮੌਤ ਦੇ ਡਰ ਨੂੰ ਮੁਕਾ ਲਿਆ, ਉਸ ਨੇ ਜਮਦੂਤਾਂ ਨੂੰ ਮਾਰ ਲਿਆ। ਜਮਦੂਤ ਉਸ ਦੇ ਨੇੜੇ ਨਹੀਂ ਢੁਕਦੇ ॥੧॥ ਰਹਾਉ ॥
 
हरि हरि गुर महि भगति रखाई ॥
Har har gur mėh bẖagaṯ rakẖā▫ī.
The Lord has implanted His devotional worship in the Guru.
ਪ੍ਰਭੂ ਪਰਮੇਸ਼ਵਰ ਨੇ ਆਪਣੀ ਪ੍ਰੇਮ-ਮਈ ਸੇਵਾ ਗੁਰੂ ਜੀ ਅੰਦਰ ਅਸਥਾਪਨ ਕੀਤੀ ਹੈ।
ਮਹਿ = ਵਿਚ।ਹੇ ਮੇਰੇ ਭਾਈ! ਪਰਮਾਤਮਾ ਨੇ (ਆਪਣੀ) ਭਗਤੀ ਗੁਰੂ ਵਿਚ ਟਿਕਾ ਰੱਖੀ ਹੈ,
 
गुरु तुठा सिख देवै मेरे भाई ॥२॥
Gur ṯuṯẖā sikẖ ḏevai mere bẖā▫ī. ||2||
When the Guru is pleased, He bestows it upon His Sikh, O my siblings of Destiny. ||2||
ਜੇਕਰ ਗੁਰੂ ਜੀ ਪ੍ਰਸੰਨ ਹੋ ਜਾਣ ਤਾਂ ਉਹ ਇਸ ਨੂੰ ਆਪਣੇ ਮੁਰੀਦ ਨੂੰ ਬਖਸ਼ਦੇ ਹਨ, ਹੇ ਮੈਡੇ ਵੀਰ।
ਤੁਠਾ = ਪ੍ਰਸੰਨ। ਸਿਖ = ਸਿੱਖ ਨੂੰ, ਸਿਖਾਂ ਨੂੰ। ਭਾਈ = ਹੇ ਭਾਈ! ॥੨॥ਤੇ ਗੁਰੂ ਪ੍ਰਸੰਨ ਹੋ ਕੇ (ਭਗਤੀ ਦੀ ਇਹ ਦਾਤਿ) ਸਿੱਖ ਨੂੰ ਦੇਂਦਾ ਹੈ ॥੨॥
 
हउमै करम किछु बिधि नही जाणै ॥
Ha▫umai karam kicẖẖ biḏẖ nahī jāṇai.
One who acts in ego, knows nothing about the Way.
ਜੋ ਹੰਕਾਰ ਵਿੱਚ ਕੰਮ ਕਰਦਾ ਹੈ, ਉਹ ਰਸਤਾ ਨਹੀਂ ਜਾਣਦਾ,
ਬਿਧਿ = ਤਰੀਕਾ।(ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ ਤੇ ਆਪਣੀ) ਹਉਮੈ ਵਿਚ ਹੀ (ਆਪਣੇ ਵਲੋਂ ਧਾਰਮਿਕ) ਕੰਮ (ਭੀ ਕਰਦਾ ਹੈ, ਉਹ ਪਰਮਾਤਮਾ ਦੀ) ਭਗਤੀ ਦੀ ਰਤਾ ਭੀ ਸਾਰ ਨਹੀਂ ਜਾਣਦਾ।
 
जिउ कुंचरु नाइ खाकु सिरि छाणै ॥३॥
Ji▫o kuncẖar nā▫e kẖāk sir cẖẖāṇai. ||3||
He acts like an elephant, who takes a bath, and then throws dust on his head. ||3||
ਜਿਸ ਤਰ੍ਹਾਂ ਨਹਾ ਕੇ ਹਾਥੀ ਆਪਣੇ ਮੂੰਡ ਤੇ ਖੇਹ ਪਾਉਂਦਾ ਹੈ।
ਕੁੰਚਰੁ = ਹਾਥੀ। ਨਾਈ = ਨ੍ਹਾ ਕੇ। ਸਿਰਿ = ਸਿਰ ਉਤੇ ॥੩॥(ਹਉਮੈ ਦੇ ਆਸਰੇ ਕੀਤੇ ਹੋਏ ਉਸ ਦੇ ਧਾਰਮਿਕ ਕੰਮ ਇਉਂ ਹਨ) ਜਿਵੇਂ ਹਾਥੀ ਨ੍ਹਾ ਕੇ ਆਪਣੇ ਸਿਰ ਤੇ ਮਿੱਟੀ ਪਾ ਲੈਂਦਾ ਹੈ ॥੩॥
 
जे वड भाग होवहि वड ऊचे ॥
Je vad bẖāg hovėh vad ūcẖe.
If one's destiny is great and exalted,
ਜੇਕਰ ਆਦਮੀ ਦੀ ਕਿਸਮਤ ਸ਼੍ਰੇਸ਼ਟ ਅਤੇ ਖਰੀ ਬੁਲੰਦ ਹੋਵੇ,
ਹੋਵਹਿ = ਹੋ ਜਾਣ।ਜੇ ਵੱਡੇ ਭਾਗ ਹੋਣ, ਜੇ ਬੜੇ ਉਚੇ ਭਾਗ ਹੋਣ ਤਾਂ ਮਨੁੱਖ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਜਪਦੇ ਹਨ।
 
नानक नामु जपहि सचि सूचे ॥४॥७॥५९॥
Nānak nām jāpėh sacẖ sūcẖe. ||4||7||59||
O Nanak, one chants the Naam, the Name of the Immaculate, True Lord. ||4||7||59||
ਹੇ ਨਾਨਕ! ਉਹ ਪਵਿਤ੍ਰ ਸੱਚੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
ਜਪਹਿ = ਜਪਦੇ ਹਨ। ਸਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ)। ਸੁਚੇ = ਪਵਿਤ੍ਰ ॥੪॥੭॥੫੯॥(ਇਸ ਤਰ੍ਹਾਂ) ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜ ਕੇ ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ ॥੪॥੭॥੫੯॥
 
आसा महला ४ ॥
Āsā mėhlā 4.
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
xxxXXX
 
हरि हरि नाम की मनि भूख लगाई ॥
Har har nām kī man bẖūkẖ lagā▫ī.
My mind suffers hunger for the Name of the Lord, Har, Har.
ਮੇਰੇ ਚਿੱਤ ਨੂੰ ਵਾਹਿਗੁਰੂ ਸੁਆਮੀ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ।
ਮਨਿ = ਮਨ ਵਿਚ।ਹੇ ਮੇਰੇ ਵੀਰ! (ਮੇਰੇ) ਮਨ ਵਿਚ ਸਦਾ ਪਰਮਾਤਮਾ ਦੀ ਭੁੱਖ ਲੱਗੀ ਰਹਿੰਦੀ ਹੈ।
 
नामि सुनिऐ मनु त्रिपतै मेरे भाई ॥१॥
Nām suni▫ai man ṯaripṯai mere bẖā▫ī. ||1||
Hearing the Naam, my mind is satisfied, O my Siblings of Destiny. ||1||
ਨਾਮ ਨੂੰ ਸ੍ਰਵਣ ਕਰ ਕੇ ਮੇਰਾ ਮਨੂਆਂ ਰੱਜ ਜਾਂਦਾ ਹੈ, ਹੇ ਵੀਰ।
ਨਾਮਿ ਸੁਨਿਐ = ਜੇ ਹਰਿ-ਨਾਮ ਸੁਣਦੇ ਰਹੀਏ। ਤ੍ਰਿਪਤੈ = ਰਜ ਜਾਂਦਾ ਹੈ। ਭਾਈ = ਹੇ ਵੀਰ! ॥੧॥(ਇਸ ਭੁੱਖ ਦੀ ਬਰਕਤਿ ਨਾਲ ਮਾਇਆ ਦੀ ਭੁੱਖ ਨਹੀਂ ਲੱਗਦੀ, ਕਿਉਂਕਿ) ਜੇ ਪਰਮਾਤਮਾ ਦਾ ਨਾਮ ਸੁਣਦੇ ਰਹੀਏ ਤਾਂ ਮਨ (ਮਾਇਆ ਵਲੋਂ) ਰੱਜਿਆ ਰਹਿੰਦਾ ਹੈ ॥੧॥
 
नामु जपहु मेरे गुरसिख मीता ॥
Nām japahu mere gursikẖ mīṯā.
Chant the Naam, O my friends, O GurSikhs.
ਨਾਮ ਦਾ ਅਰਾਧਨ ਕਰੋ, ਹੇ ਮੈਡੇਂ ਗੁਰ-ਸਿੱਖ ਮਿੱਤਰੋ!
xxxਹੇ ਮੇਰੇ ਗੁਰੂ ਦੇ ਸਿੱਖੋ! ਹੇ ਮੇਰੇ ਮਿੱਤਰੋ! (ਸਦਾ ਪਰਮਾਤਮਾ ਦਾ) ਨਾਮ ਜਪਦੇ ਰਹੋ, ਨਾਮ ਜਪਦੇ ਰਹੋ।
 
नामु जपहु नामे सुखु पावहु नामु रखहु गुरमति मनि चीता ॥१॥ रहाउ ॥
Nām japahu nāme sukẖ pāvhu nām rakẖahu gurmaṯ man cẖīṯā. ||1|| rahā▫o.
Chant the Naam, and through the Naam, obtain peace; through the Guru's Teachings, enshrine the Naam in your heart and mind. ||1||Pause||
ਨਾਮ ਦਾ ਉਚਾਰਨ ਕਰੋ, ਰੱਬ ਦੇ ਨਾਮ ਰਾਹੀਂ ਠੰਢ-ਚੈਨ ਪਰਾਪਤ ਕਰੋ ਅਤੇ ਗੁਰਾਂ ਦੀ ਸਿਖਿਆ ਦੁਆਰਾ ਨਾਮ ਨੂੰ ਆਪਣੇ ਹਿਰਦੇ ਤੇ ਦਿਲ ਅੰਦਰ ਟਿਕਾਓ। ਠਹਿਰਾਉ।
ਨਾਮੇ = ਨਾਮ ਵਿਚ ਹੀ। ਮਨਿ = ਮਨ ਵਿਚ ॥੧॥ ਰਹਾਉ ॥ਨਾਮ ਵਿਚ ਜੁੜ ਕੇ ਆਤਮਕ ਆਨੰਦ ਮਾਣੋ, ਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ, ਆਪਣੇ ਚਿਤ ਵਿਚ ਟਿਕਾਈ ਰੱਖੋ ॥੧॥ ਰਹਾਉ ॥
 
नामो नामु सुणी मनु सरसा ॥
Nāmo nām suṇī man sarsā.
Hearing the Naam, the Name of the Lord, the mind is in bliss.
ਨਾਮ-ਸਰੂਪ ਸੁਆਮੀ ਦਾ ਨਾਮ ਸ੍ਰਵਣ ਕਰਨ ਦੁਆਰਾ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
ਨਾਮੋ ਨਾਮੁ = ਨਾਮ ਹੀ ਨਾਮ। ਸੁਣੀ = ਸੁਣ ਸੁਣ ਕੇ। ਸਰਸਾ = {ਸ-ਰਸ} ਹਰਾ, ਜੀਵਨ-ਰਸ ਵਾਲਾ।(ਹੇ ਮੇਰੇ ਵੀਰ!) ਸਦਾ ਪਰਮਾਤਮਾ ਦਾ ਨਾਮ ਹੀ ਨਾਮ ਸੁਣ ਕੇ ਮਨ (ਪ੍ਰੇਮ ਦਇਆ ਆਦਿਕ ਗੁਣਾਂ ਨਾਲ) ਹਰਾ ਹੋਇਆ ਰਹਿੰਦਾ ਹੈ।
 
नामु लाहा लै गुरमति बिगसा ॥२॥
Nām lāhā lai gurmaṯ bigsā. ||2||
Reaping the profit of the Naam, through the Guru's Teachings, my soul has blossomed forth. ||2||
ਗੁਰਾਂ ਦੇ ਉਪਦੇਸ਼ ਤਾਬੇ ਨਾਮ ਦਾ ਲਾਭ ਕਮਾ ਕੇ ਮੇਰੀ ਆਤਮਾ ਪ੍ਰਫੁੱਲਤ ਹੋ ਗਈ ਹੈ।
ਲਾਹਾ = ਲਾਭ। ਬਿਗਸਾ = ਖਿੜ ਪੈਂਦਾ ਹੈ ॥੨॥ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਖੱਟ ਖੱਟ ਕੇ ਮਨ ਖੁਸ਼ ਟਿਕਿਆ ਰਹਿੰਦਾ ਹੈ ॥੨॥
 
नाम बिना कुसटी मोह अंधा ॥
Nām binā kustī moh anḏẖā.
Without the Naam, the mortal is a leper, blinded by emotional attachment.
ਨਾਮ ਦੇ ਬਗੈਰ, ਆਦਮੀ ਸੰਸਾਰੀ ਮਮਤਾ ਦੇ ਜਰੀਏ ਕੌੜ੍ਹੀ ਅਤੇ ਅੰਨ੍ਹਾਂ ਹੋ ਜਾਂਦਾ ਹੈ।
ਕੁਸਟੀ = ਕੋਹੜਾ।(ਜਿਵੇਂ ਕੋਈ ਕੋਹੜਾ, ਕੋਹੜ ਦੇ ਦਰਦਾਂ ਨਾਲ ਵਿਲਕਦਾ ਹੈ, ਤਿਵੇਂ) ਪਰਮਾਤਮਾ ਦੇ ਨਾਮ ਤੋਂ ਵਿੱਛੁੜਿਆ ਹੋਇਆ ਮਨੁੱਖ ਆਤਮਕ ਰੋਗਾਂ ਨਾਲ ਗ੍ਰਸਿਆ ਹੋਇਆ ਦੁਖੀ ਹੁੰਦਾ ਰਹਿੰਦਾ ਹੈ, ਮਾਇਆ ਦਾ ਮੋਹ ਉਸ ਨੂੰ (ਸਹੀ ਜੀਵਨ-ਜੁਗਤ ਵਲੋਂ) ਅੰਨ੍ਹਾ ਕਰੀ ਰੱਖਦਾ ਹੈ।
 
सभ निहफल करम कीए दुखु धंधा ॥३॥
Sabẖ nihfal karam kī▫e ḏukẖ ḏẖanḏẖā. ||3||
All his actions are fruitless; they lead only to painful entanglements. ||3||
ਉਸ ਦਾ ਸਾਰੇ ਕੰਮਾਂ ਦਾ ਕਾਰਨ ਨਿਸਫਲ ਅਤੇ ਦੁਖਦਾਇਕ ਵਿਹਾਰ ਹੈ।
ਨਿਹਫਲ = ਵਿਅਰਥ। ਧੰਧਾ = ਮਾਇਆ ਦਾ ਜੰਜਾਲ ॥੩॥ਹੋਰ ਜਿਤਨੇ ਭੀ ਕੰਮ ਉਹ ਕਰਦਾ ਹੈ, ਸਭ ਵਿਅਰਥ ਜਾਂਦੇ ਹਨ, ਉਹ ਕੰਮ ਉਸ ਨੂੰ (ਆਤਮਕ) ਦੁੱਖ ਹੀ ਦੇਂਦੇ ਹਨ, ਉਸ ਲਈ ਮਾਇਆ ਦਾ ਜਾਲ ਹੀ ਬਣੇ ਰਹਿੰਦੇ ਹਨ ॥੩॥
 
हरि हरि हरि जसु जपै वडभागी ॥
Har har har jas japai vadbẖāgī.
The very fortunate ones chant the Praises of the Lord, Har, Har, Har.
ਬਹੁਤ ਚੰਗੇ ਕਰਮਾਂ ਵਾਲੇ ਵਾਹਿਗੁਰੂ ਸੁਆਮੀ ਮਾਲਕ ਦੀ ਕੀਰਤੀ ਉਚਾਰਨ ਕਰਦੇ ਹਨ।
ਜਸੁ = ਸਿਫ਼ਤਿ-ਸਾਲਾਹ।ਵੱਡੇ ਭਾਗਾਂ ਵਾਲਾ ਹੈ ਉਹ ਮਨੁੱਖ ਜੇਹੜਾ (ਗੁਰੂ ਦੀ ਮਤਿ ਲੈ ਕੇ) ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ।
 
नानक गुरमति नामि लिव लागी ॥४॥८॥६०॥
Nānak gurmaṯ nām liv lāgī. ||4||8||60||
O Nanak, through the Guru's Teachings, one embraces love for the Naam. ||4||8||60||
ਹੇ ਨਾਨਕ! ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਲੱਗਦੀ ਹੈ।
ਨਾਮਿ = ਨਾਮ ਵਿਚ। ਲਿਵ = ਲਗਨ ॥੪॥੮॥੬੦॥ਹੇ ਨਾਨਕ! ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਲਗਨ ਬਣੀ ਰਹਿੰਦੀ ਹੈ ॥੪॥੮॥੬੦॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।