Sri Guru Granth Sahib Ji

Ang: / 1430

Your last visited Ang:

महला ४ रागु आसा घरु ६ के ३ ॥
Mėhlā 4 rāg āsā gẖar 6 ke 3.
Fourth Mehl, Raag Aasaa, 3 Of Sixth House:
ਚੌਥੀ ਪਾਤਸ਼ਾਹੀ ਰਾਗ ਆਸਾ।
ਘਰੁ ੬ ਕੇ ੩ = ਘਰ ਛੇਵੇਂ ਦੇ ਤਿੰਨ ਸ਼ਬਦ (ਨੰ: ੯, ੧੦ ਅਤੇ ੧੧)।ਰਾਗ ਆਸਾ, ਘਰ ੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
 
हथि करि तंतु वजावै जोगी थोथर वाजै बेन ॥
Hath kar ṯanṯ vajāvai jogī thothar vājai ben.
You may pluck the strings with your hand, O Yogi, but your playing of the harp is in vain.
ਹੇ ਯੋਗੀ, ਤੂੰ ਤੰਦੀ ਨੂੰ ਆਪਣੇ ਹੱਥ ਨਾਲ ਬਜਾਉਂਦਾ ਹੈਂ, ਪਰ ਤੇਰੀ ਸਤਾਰ (ਬੀਨ) ਬੇਫ਼ਾਇਦਾ ਵੱਜ ਰਹੀ ਹੈ।
ਹਥਿ = ਹੱਥ ਵਿਚ। ਕਰਿ = ਕਰ ਕੇ, (ਕਿੰਗੁਰੀ) ਫੜ ਕੇ। ਤੰਤੁ = ਤਾਰ। ਥੋਥਰ = ਖ਼ਾਲੀ, ਵਿਅਰਥ, ਬੇ-ਅਸਰ। ਬੇਨ = ਬੀਣਾ, ਕਿੰਗੁਰੀ।ਜੋਗੀ (ਕਿੰਗੁਰੀ) ਹੱਥ ਵਿਚ ਫੜ ਕੇ ਤਾਰ ਵਜਾਂਦਾ ਹੈ, ਪਰ ਉਸ ਦੀ ਕਿੰਗੁਰੀ ਬੇਅਸਰ ਹੀ ਵੱਜਦੀ ਹੈ (ਕਿਉਂਕਿ ਮਨ ਹਰਿ-ਨਾਮ ਤੋਂ ਸੁੰਞਾ ਟਿਕਿਆ ਰਹਿੰਦਾ ਹੈ)।
 
गुरमति हरि गुण बोलहु जोगी इहु मनूआ हरि रंगि भेन ॥१॥
Gurmaṯ har guṇ bolhu jogī ih manū▫ā har rang bẖen. ||1||
Under Guru's Instruction, chant the Glorious Praises of the Lord, O Yogi, and this mind of yours shall be imbued with the Lord's Love. ||1||
ਗੁਰਾਂ ਦੇ ਉਪਦੇਸ਼ ਤਾਬੇ ਤੂੰ ਵਾਹਿਗੁਰੂ ਦੀ ਕੀਰਤੀ ਉਚਾਰਨ ਕਰ, ਹੇ ਯੋਗੀ! ਤਾਂ ਤੇਰੀ ਇਹ ਆਤਮਾ ਪ੍ਰਭੂ ਦੇ ਪ੍ਰੇਮ ਨਾਲ ਰੰਗੀ ਜਾਉਗੀ।
ਜੋਗੀ = ਹੇ ਜੋਗੀ! ਰੰਗਿ = ਰੰਗ ਵਿਚ। ਭੇਨ = ਭਿੱਜ ਜਾਏ ॥੧॥ਹੇ ਜੋਗੀ! ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਰਿਹਾ ਕਰ (ਇਸ ਤਰ੍ਹਾਂ) ਇਹ (ਅਮੋੜ) ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜਿਆ ਰਹਿੰਦਾ ਹੈ ॥੧॥
 
जोगी हरि देहु मती उपदेसु ॥
Jogī har ḏeh maṯī upḏes.
O Yogi, give your intellect the Teachings of the Lord.
ਹੇ ਯੋਗੀ! ਆਪਣੀ ਅਕਲ ਨੂੰ ਈਸ਼ਵਰੀ ਸਿਖਿਆ ਦੇ।
ਮਤੀ = ਮਤਿ, ਅਕਲ।ਹੇ ਜੋਗੀ! ਤੁਸੀ (ਆਪਣੇ ਮਨ ਨੂੰ) ਹਰਿ-ਨਾਮ ਸਿਮਰਨ ਦੀ ਅਕਲ ਸਿੱਖਿਆ ਦਿਆ ਕਰੋ।
 
जुगु जुगु हरि हरि एको वरतै तिसु आगै हम आदेसु ॥१॥ रहाउ ॥
Jug jug har har eko varṯai ṯis āgai ham āḏes. ||1|| rahā▫o.
The Lord, the One Lord, is pervading throughout all the ages; I humbly bow down to Him. ||1||Pause||
ਇਕ ਪ੍ਰਭੂ ਪਰਮੇਸ਼ਰ ਹੀ ਸਾਰਿਆਂ ਯੁਗਾਂ ਅੰਦਰ ਵਿਆਪਕ ਹੋ ਰਿਹਾ ਹੈ, ਉਸ ਮੁਹਰੇ ਮੈਂ ਨਿਮਸਕਾਰ ਕਰਦਾ ਹਾਂ। ਠਹਿਰਾਉ।
ਏਕੋ = ਇੱਕ ਹੀ, ਆਪ ਹੀ। ਵਰਤੈ = ਮੌਜੂਦ ਰਹਿੰਦਾ ਹੈ। ਹਮ = ਸਾਡੀ। ਆਦੇਸੁ = ਨਮਸਕਾਰ ॥੧॥ ਰਹਾਉ ॥ਉਹ ਪਰਮਾਤਮਾ ਹਰੇਕ ਜੁਗ ਵਿਚ ਆਪ ਹੀ ਆਪ ਸਭ ਕੁਝ ਕਰਦਾ ਰਹਿੰਦਾ ਹੈ। ਮੈਂ ਤਾਂ ਉਸ ਪਰਮਾਤਮਾ ਅੱਗੇ ਹੀ ਸਦਾ ਸਿਰ ਨਿਵਾਂਦਾ ਹਾਂ ॥੧॥ ਰਹਾਉ ॥
 
गावहि राग भाति बहु बोलहि इहु मनूआ खेलै खेल ॥
Gāvahi rāg bẖāṯ baho bolėh ih manū▫ā kẖelai kẖel.
You sing in so many Ragas and harmonies, and you talk so much, but this mind of yours is only playing a game.
ਤੂੰ ਘਣੇਰੀਆਂ ਤਰਜਾ ਵਿੱਚ ਗਾਉਂਦਾ ਹੈਂ ਅਤੇ ਬਹੁਤਾ ਬੋਲਦਾ ਹੈਂ, ਪਰ ਤੇਰਾ ਇਹ ਮਨ ਕੇਵਲ ਖੇਡ ਹੀ ਖੇਡਦਾ ਹੈ।
ਗਾਵਹਿ = ਗਾਂਦੇ ਹਨ। ਭਾਤਿ ਬਹੁ = ਕਈ ਤਰੀਕਿਆਂ ਨਾਲ। ਖੇਲ = ਖੇਡਾਂ।ਜੋਗੀ ਲੋਕ ਰਾਗ ਗਾਂਦੇ ਹਨ, ਹੋਰ ਭੀ ਕਈ ਕਿਸਮ ਦੇ ਬੋਲ ਬੋਲਦੇ ਹਨ, ਪਰ ਉਹਨਾਂ ਦਾ ਇਹ ਅਮੋੜ ਮਨ ਹੋਰ ਖੇਡਾਂ ਹੀ ਖੇਡਦਾ ਰਹਿੰਦਾ ਹੈ।
 
जोवहि कूप सिंचन कउ बसुधा उठि बैल गए चरि बेल ॥२॥
Jovėh kūp sincẖan ka▫o basuḏẖā uṯẖ bail ga▫e cẖar bel. ||2||
You work the well and irrigate the fields, but the oxen have already left to graze in the jungle. ||2||
ਤੂੰ ਜ਼ਿਮੀ ਸਿੰਜਣ ਲਈ ਉਨ੍ਹਾਂ ਬਲਦਾਂ ਨਾਲ ਖੂਹ ਜੋੜਨਾ ਚਾਹੁੰਦਾ ਹੈਂ ਜੋ ਅੱਗੇ ਹੀ ਚਰਨ ਲਈ ਬੇਲੇ ਨੂੰ ਚਲੇ ਗਏ ਹਨ।
ਜੋਵਹਿ = ਜੋਂਦੇ ਹਨ। ਕੂਪ = ਖੂਹ। ਸਿੰਚਨ ਕਉ = ਸਿੰਜਣ ਵਾਸਤੇ। ਬਸੁਧਾ = ਧਰਤੀ। ਉਠਿ = ਉੱਠ ਕੇ ॥੨॥(ਕਿੰਗੁਰੀ ਆਦਿਕ ਦਾ ਮਨ ਤੇ ਅਸਰ ਨਹੀਂ ਪੈਂਦਾ, ਉਹਨਾਂ ਦੀ ਹਾਲਤ ਇਉਂ ਹੀ ਹੁੰਦੀ ਹੈ, ਜਿਵੇਂ ਕਿਸਾਨ) ਪੈਲੀ ਸਿੰਜਣ ਵਾਸਤੇ ਖੂਹ ਜੋਂਦੇ ਹਨ, ਪਰ ਉਹਨਾਂ ਦੇ (ਆਪਣੇ) ਬੈਲ (ਹੀ) ਉੱਠ ਕੇ ਵੇਲਾਂ ਆਦਿਕ ਖਾ ਜਾਂਦੇ ਹਨ ॥੨॥
 
काइआ नगर महि करम हरि बोवहु हरि जामै हरिआ खेतु ॥
Kā▫i▫ā nagar mėh karam har bovhu har jāmai hari▫ā kẖeṯ.
In the field of the body, plant the Lord's Name, and the Lord will sprout there, like a lush green field.
ਵਾਹਿਗੁਰੂ ਦੀ ਦਇਆ ਦੁਆਰਾ ਦੇਹਿ ਦੇ ਪਿੰਡ ਵਿੱਚ ਨਾਮ ਨੂੰ ਬੀਜ। ਤਦ ਵਾਹਿਗੁਰੂ ਪੁੰਗਰ ਆਵੇਗਾ ਅਤੇ ਪੈਲੀ ਹਰੀ-ਭਰੀ ਹੋ ਜਾਵੇਗੀ।
ਕਾਇਆ = ਸਰੀਰ। ਕਰਮ ਹਰਿ = ਹਰਿ-ਨਾਮ-ਸਿਮਰਨ ਦੇ ਕੰਮ। ਬੋਵਹੁ = ਬੀਜੋ। ਜਾਮੈ = ਜੰਮਦਾ ਹੈ, ਉੱਗਦਾ ਹੈ।(ਹੇ ਜੋਗੀ!) ਇਸ ਸਰੀਰ-ਨਗਰ ਵਿਚ ਹਰਿ-ਨਾਮ ਸਿਮਰਨ ਦੇ ਕਰਮ ਬੀਜੋ; (ਜੇਹੜਾ ਮਨੁੱਖ ਆਪਣੇ ਹਿਰਦੇ-ਖੇਤ ਵਿਚ ਹਰਿ-ਨਾਮ ਬੀਜ ਬੀਜਦਾ ਹੈ, ਉਸ ਦੇ ਅੰਦਰ) ਹਰਿ-ਨਾਮ ਦਾ ਸੋਹਣਾ ਹਰਾ ਖੇਤ ਉੱਗ ਪੈਂਦਾ ਹੈ।
 
मनूआ असथिरु बैलु मनु जोवहु हरि सिंचहु गुरमति जेतु ॥३॥
Manū▫ā asthir bail man jovhu har sincẖahu gurmaṯ jeṯ. ||3||
O mortal, hook up your unstable mind like an ox, and irrigate your fields with the Lord's Name, through the Guru's Teachings. ||3||
ਹੇ ਬੰਦੇ! ਆਪਣੇ ਅਚਲ ਚਿੱਤ ਨੂੰ ਢੱਗੇ ਦੀ ਥਾਂ ਜੋੜ, ਜਿਸ ਦੁਆਰਾ ਗੁਰਾਂ ਦੇ ਉਪਦੇਸ਼ ਦੇ ਰਾਹੀਂ ਪ੍ਰਭੂ ਦੀ ਪ੍ਰੀਤ ਨੂੰ ਪਾਣੀ ਦੇ।
ਅਸਥਿਰੁ = ਅਡੋਲ, ਟਿਕਿਆ ਹੋਇਆ। ਜੇਤੁ = ਜਿਤੁ, ਜਿਸ ਮਨ-ਬੈਲ ਦੀ ਰਾਹੀਂ ॥੩॥(ਹੇ ਜੋਗੀ! ਸਿਮਰਨ ਦੀ ਬਰਕਤਿ ਨਾਲ) ਇਸ ਮਨ ਨੂੰ ਡੋਲਣ ਤੋਂ ਰੋਕੋ, ਇਸ ਟਿਕੇ ਹੋਏ ਮਨ-ਬੈਲ ਨੂੰ ਜੋਵੋ, ਜਿਸ ਨਾਲ ਗੁਰੂ ਦੀ ਮਤਿ ਦੀ ਰਾਹੀਂ (ਆਪਣੇ ਅੰਦਰ) ਹਰਿ-ਨਾਮ ਜਲ ਸਿੰਜੋ ॥੩॥
 
जोगी जंगम स्रिसटि सभ तुमरी जो देहु मती तितु चेल ॥
Jogī jangam sarisat sabẖ ṯumrī jo ḏeh maṯī ṯiṯ cẖel.
The Yogis, the wandering Jangams, and all the world is Yours, O Lord. According to the wisdom which You give them, so do they follow their ways.
ਯੋਗੀ ਰਮਤੇ ਸਾਧ ਅਤੇ ਸਾਰੀ ਰਚਨਾ, ਹੇ ਸਾਈਂ! ਤੈਡੀਂ ਹੈ ਜਿਸ ਤਰ੍ਹਾਂ ਦੀ ਅਕਲ ਤੂੰ ਉਨ੍ਹਾਂ ਨੂੰ ਦਿੰਦਾ ਹੈਂ, ਉਸੇ ਤਰ੍ਹਾਂ ਹੀ ਉਹ ਚੱਲਦੇ ਹਨ।
ਜੰਗਮ = ਜੋਗੀਆਂ ਦਾ ਇਕ ਫ਼ਿਰਕਾ। ਇਹ ਕੰਨਾਂ ਵਿਚ ਪਿੱਤਲ ਦੇ ਫੁੱਲ ਪਾਂਦੇ ਹਨ। ਸਿਰ ਉਤੇ ਮੋਰ ਦੇ ਖੰਭ ਟੁੰਗਦੇ ਹਨ ਤੇ ਸੱਪ ਦੀ ਸ਼ਕਲ ਦੀ ਕਾਲੀ ਰੱਸੀ ਲਪੇਟ ਰੱਖਦੇ ਹਨ। ਤਿਤੁ = ਉਸ ਪਾਸੇ। ਚੇਲ = ਚੱਲਦੀ ਹੈ।(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋਗੀ, ਜੰਗਮ ਆਦਿਕ ਇਹ ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਆਪ ਜੇਹੜੀ ਮਤਿ ਇਸ ਸ੍ਰਿਸ਼ਟੀ ਨੂੰ ਦੇਂਦਾ ਹੈਂ ਉਧਰ ਹੀ ਇਹ ਤੁਰਦੀ ਹੈ।
 
जन नानक के प्रभ अंतरजामी हरि लावहु मनूआ पेल ॥४॥९॥६१॥
Jan Nānak ke parabẖ anṯarjāmī har lāvhu manū▫ā pel. ||4||9||61||
O Lord God of servant Nanak, O Inner-knower, Searcher of hearts, please link my mind to You. ||4||9||61||
ਹੇ ਵਾਹਿਗੁਰੂ! ਗੋਲੇ ਨਾਨਕ ਦੇ ਸੁਆਮੀ ਅਤੇ ਦਿਲਾਂ ਦੀਆਂ ਜਾਨਣਹਾਰ, ਮੇਰੀ ਆਤਮਾ ਨੂੰ ਹੱਕ ਕੇ ਆਪਣੇ ਨਾਲ ਜੋੜ ਲਵੋ।
ਪੇਲ = ਪੇਲਿ, ਪ੍ਰੇਰ ਕੇ ॥੪॥੯॥੬੧॥ਦਾਸ ਨਾਨਕ ਦੇ ਹੇ ਅੰਤਰਜਾਮੀ ਪ੍ਰਭੂ! ਸਾਡੇ ਮਨ ਨੂੰ ਪ੍ਰੇਰ ਕੇ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ॥੪॥੯॥੬੧॥
 
आसा महला ४ ॥
Āsā mėhlā 4.
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
xxxXXX
 
कब को भालै घुंघरू ताला कब को बजावै रबाबु ॥
Kab ko bẖālai gẖungẖrū ṯālā kab ko bajāvai rabāb.
How long must one search for angle bells and cymbals, and how long must one play the guitar?
ਕਦੋਂ ਕੋਈ ਜਣਾ ਕੈਸੀਆਂ ਤੇ ਛੈਣੇ ਲਭੇਗਾ?ਕਦੋ ਕੋਈ ਜਣਾ ਸਰੰਦਾ ਵਜਾਉਗਾ?
ਕਬ = ਕਦੋਂ, ਕਿਉਂ? ਕੋ = ਕੋਈ। ਭਾਲੈ = ਲੱਭੇ।ਕਿਉਂ ਕੋਈ ਤਾਲ ਦੇਣ ਵਾਸਤੇ ਘੁੰਘਰੂ ਲੱਭਦਾ ਫਿਰੇ? (ਭਾਵ, ਮੈਨੂੰ ਘੁੰਘਰੂਆਂ ਦੀ ਲੋੜ ਨਹੀਂ), ਕਿਉਂ ਕੋਈ ਰਬਾਬ (ਆਦਿਕ ਸਾਜ) ਵਜਾਂਦਾ ਫਿਰੇ?
 
आवत जात बार खिनु लागै हउ तब लगु समारउ नामु ॥१॥
Āvaṯ jāṯ bār kẖin lāgai ha▫o ṯab lag samāra▫o nām. ||1||
In the brief instant between coming and going, I meditate on the Naam, the Name of the Lord. ||1||
ਆਉਣ ਤੇ ਜਾਣ ਵਿੱਚ ਮੂਹਤ ਦੀ ਦੇਰੀ ਲੱਗ ਜਾਂਦੀ ਹੈ, ਉਦੋਂ ਤਾਈਂ ਮੈਂ ਨਾਮ ਦਾ ਅਰਾਧਨ ਕਰਦਾ ਹਾਂ।
ਆਵਤ ਜਾਤ = ਆਉਂਦਿਆਂ ਜਾਂਦਿਆਂ। ਬਾਰ = ਚਿਰ। ਖਿਨੁ = ਘੜੀ ਪਲ। ਹਉ = ਮੈਂ। ਤਬ ਲਗੁ = ਉਤਨਾ ਚਿਰ। ਸਮਾਰਉ = ਮੈਂ ਸੰਭਾਲਦਾ ਹਾਂ, ਮੈਂ ਯਾਦ ਕਰਦਾ ਹਾਂ ॥੧॥(ਇਹ ਘੁੰਘਰੂ ਰਬਾਬ ਆਦਿਕ ਲਿਆਉਣ ਵਾਸਤੇ) ਆਉਂਦਿਆਂ ਜਾਂਦਿਆਂ ਕੁਝ ਨ ਕੁਝ ਸਮਾ ਲੱਗਦਾ ਹੈ। ਪਰ ਮੈਂ ਤਾਂ ਉਤਨਾ ਸਮਾ ਭੀ ਪਰਮਾਤਮਾ ਦਾ ਨਾਮ ਹੀ ਯਾਦ ਕਰਾਂਗਾ ॥੧॥
 
मेरै मनि ऐसी भगति बनि आई ॥
Merai man aisī bẖagaṯ ban ā▫ī.
Such is the devotional love which has been produced in my mind.
ਮੈਡੇ ਚਿੱਤ ਅੰਦਰ ਐਹੋ ਜੇਹਾ ਅਨੁਰਾਗ ਪੈਦਾ ਹੋ ਗਿਆ ਹੈ।
ਮਨਿ = ਮਨ ਵਿਚ।(ਹੇ ਭਾਈ!) ਮੇਰੇ ਮਨ ਵਿਚ ਪਰਮਾਤਮਾ ਦੀ ਭਗਤੀ ਇਹੋ ਜਿਹੀ ਬਣੀ ਪਈ ਹੈ,
 
हउ हरि बिनु खिनु पलु रहि न सकउ जैसे जल बिनु मीनु मरि जाई ॥१॥ रहाउ ॥
Ha▫o har bin kẖin pal rėh na saka▫o jaise jal bin mīn mar jā▫ī. ||1|| rahā▫o.
Without the Lord, I cannot live even for an instant, like the fish which dies without water. ||1||Pause||
ਵਾਹਿਗੁਰੂ ਦੇ ਬਾਝੋਂ ਮੈਂ ਇਹ ਮੁਹਤ ਤੇ ਪਲ ਭਰ ਲਈ ਭੀ ਰਹਿ ਨਹੀਂ ਸਕਦਾ, ਜਿਸ ਤਰ੍ਹਾਂ ਪਾਣੀ ਦੇ ਬਗੈਰ ਮੱਛੀ ਮਰ ਜਾਂਦੀ ਹੈ। ਠਹਿਰਾਉ।
ਮੀਨੁ = ਮੱਛ, ਮੱਛੀ ॥੧॥ ਰਹਾਉ ॥ਕਿ ਮੈਂ ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਘੜੀ ਪਲ ਭੀ ਰਹਿ ਨਹੀਂ ਸਕਦਾ (ਮੈਨੂੰ ਯਾਦ ਤੋਂ ਬਿਨਾ ਆਤਮਕ ਮੌਤ ਜਾਪਣ ਲੱਗ ਪੈਂਦੀ ਹੈ) ਜਿਵੇਂ ਪਾਣੀ ਤੋਂ ਵਿਛੁੜ ਕੇ ਮੱਛੀ ਮਰ ਜਾਂਦੀ ਹੈ ॥੧॥ ਰਹਾਉ ॥
 
कब कोऊ मेलै पंच सत गाइण कब को राग धुनि उठावै ॥
Kab ko▫ū melai pancẖ saṯ gā▫iṇ kab ko rāg ḏẖun uṯẖāvai.
How long must one tune the five strings, and assemble the seven singers, and how long will they raise their voices in song?
ਕਦ ਕੋਈ ਪੰਜ ਸਤ ਗਾਉਣ ਵਾਲੇ ਇਕੱਠੇ ਕਰੇਗਾ? ਕਦ ਕੋਈ ਗਾਉਣ ਦੀ ਲੈਅ ਨੂੰ ਚੁਕੇਗਾ?
ਪੰਚ = ਪੰਜ ਤਾਰਾਂ। ਸਤ = ਸੱਤ ਸੁਰਾਂ।(ਹੇ ਭਾਈ!) ਗਾਣ ਵਾਸਤੇ ਕਿਉਂ ਕੋਈ ਪੰਜ ਤਾਰਾਂ ਤੇ ਸੱਤ ਸੁਰਾਂ ਮਿਲਾਂਦਾ ਫਿਰੇ? ਕਿਉਂ ਕੋਈ ਰਾਗ ਦੀ ਸੁਰ ਚੁੱਕਦਾ ਫਿਰੇ?
 
मेलत चुनत खिनु पलु चसा लागै तब लगु मेरा मनु राम गुन गावै ॥२॥
Melaṯ cẖunaṯ kẖin pal cẖasā lāgai ṯab lag merā man rām gun gāvai. ||2||
In the time it takes to select and assemble these musicians, a moment elapses, and my mind sings the Glorious Praises of the Lord. ||2||
ਰਾਗੀਆਂ ਨੂੰ ਇਕੱਤ੍ਰ ਕਰਨ ਅਤੇ ਚੁਣਨ ਵਿੱਚ ਇਕ ਮੁਹਤ ਲਮ੍ਹਾਂ ਜਾ ਛਿਨ ਜਰੂਰ ਗੁਜਰ ਜਾਂਦਾ ਹੈ, ਉਦੋਂ ਤਾਈਂ ਮੇਰਾ ਚਿੱਤ ਸੁਆਮੀ ਦਾ ਜੱਸ ਗਾਇਨ ਕਰਦਾ ਹੈ, (ਭਾਵ-ਇੰਨਾ ਕੁ ਸਮਾਂ ਵੀ ਸਿਮਰਨ ਬਿਨ ਅਜਾਈ ਗਵਾਉਣਾ ਮੇਰੇ ਲਈ ਅਸੰਭਵ ਹੈ।)।
ਚਸਾ = ਥੋੜਾ ਕੁ ਸਮਾ ॥੨॥ਇਹ ਤਾਰਾਂ ਸੁਰਾਂ ਮਿਲਾਂਦਿਆਂ ਤੇ ਸੁਰ ਚੁੱਕਦਿਆਂ ਕੁਝ ਨ ਕੁਝ ਸਮਾ ਜ਼ਰੂਰ ਲੱਗਦਾ ਹੈ। ਮੇਰਾ ਮਨ ਤਾਂ ਉਤਨਾ ਸਮਾ ਭੀ ਪਰਮਾਤਮਾ ਦੇ ਗੁਣ ਗਾਂਦਾ ਰਹੇਗਾ ॥੨॥
 
कब को नाचै पाव पसारै कब को हाथ पसारै ॥
Kab ko nācẖai pāv pasārai kab ko hāth pasārai.
How long must one dance and stretch out one's feet, and how long must one reach out with one's hands?
ਜਦ ਤਕ ਕੋਈ ਨਿਰਤਕਾਰੀ ਕਰੇਗਾ ਤੇ ਆਪਣੇ ਪੈਰ ਪਸਾਰੇਗਾ? ਕਦੋਂ ਕੋਈ ਆਪਣੇ ਹੱਥ ਝੁਲਾਵੇਗਾ।
ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਪੈਰ। ਪਸਾਰੈ = ਖਿਲਾਰੇ।(ਹੇ ਭਾਈ!) ਕਿਉਂ ਕੋਈ ਨੱਚਦਾ ਫਿਰੇ? (ਨੱਚਣ ਵਾਸਤੇ) ਕਿਉਂ ਕੋਈ ਪੈਰ ਖਿਲਾਰੇ? ਕਿਉਂ ਕੋਈ ਹੱਥ ਖਿਲਾਰੇ? ਇਹਨਾਂ ਹੱਥਾਂ ਪੈਰਾਂ ਨੂੰ ਖਿਲਾਰਦਿਆਂ ਭੀ ਥੋੜਾ-ਬਹੁਤ ਸਮਾ ਲੱਗਦਾ ਹੀ ਹੈ।
 
हाथ पाव पसारत बिलमु तिलु लागै तब लगु मेरा मनु राम सम्हारै ॥३॥
Hāth pāv pasāraṯ bilam ṯil lāgai ṯab lag merā man rām samĥārai. ||3||
Stretching out one's hands and feet, there is a moment's delay; and then, my mind meditates on the Lord. ||3||
ਆਪਣੇ ਹੱਥ ਅਤੇ ਪੈਰ ਝੁਲਾਉਣ ਵਿੱਚ ਥੋੜ੍ਹਾ ਜੇਹਾ ਚਿਰ ਜਰੂਰ ਲੱਗਦਾ ਹੈ, ਉਦੋਂ ਤਾਈਂ ਮੇਰੀ ਆਤਮਾ ਸਾਈਂ ਨੂੰ ਸਿਮਰਦੀ ਹੈ।
ਬਿਲਮੁ = ਦੇਰ। ਸਮ੍ਹ੍ਹਾਰੈ = ਸੰਭਾਲਦਾ ਹੈ ॥੩॥ਮੇਰਾ ਮਨ ਤਾਂ ਉਤਨਾ ਸਮਾਂ ਭੀ ਪਰਮਾਤਮਾ ਨੂੰ ਹਿਰਦੇ ਵਿਚ ਵਸਾਂਦਾ ਰਹੇਗਾ ॥੩॥
 
कब कोऊ लोगन कउ पतीआवै लोकि पतीणै ना पति होइ ॥
Kab ko▫ū logan ka▫o paṯī▫āvai lok paṯīṇai nā paṯ ho▫e.
How long must one satisfy the people, in order to obtain honor?
ਜਦ ਕੋਈ ਜਣਾ ਜਨਤਾ ਨੂੰ ਖੁਸ਼ ਕਰਨ ਲਈ ਉਪਰਾਲੇ ਕਰੇਗਾ (ਤਾਂ ਉਹ ਸਮਝ ਲਵੇ) ਕਿ ਜਨਤਾ ਨੂੰ ਪ੍ਰਸੰਨ ਕਰਨ ਦੁਆਰਾ ਇਜ਼ਤ ਨਹੀਂ ਮਿਲਦੀ।
ਕਉ = ਨੂੰ। ਪਤੀਆਵੈ = ਯਕੀਨ ਦਿਵਾਏ। ਲੋਕਿ ਪਤੀਣੈ = ਜੇ ਜਗਤ ਪਤੀਜ ਭੀ ਜਾਏ। ਪਤਿ = ਇੱਜ਼ਤ।(ਹੇ ਭਾਈ! ਆਪਣੇ ਆਪ ਨੂੰ ਭਗਤ ਜ਼ਾਹਰ ਕਰਨ ਵਾਸਤੇ) ਕਿਉਂ ਕੋਈ ਲੋਕਾਂ ਨੂੰ ਯਕੀਨ ਦਿਵਾਂਦਾ ਫਿਰੇ? ਜੇ ਲੋਕਾਂ ਦੀ ਤਸੱਲੀ ਹੋ ਭੀ ਜਾਵੇ ਤਾਂ ਭੀ (ਪ੍ਰਭੂ-ਦਰ ਤੇ) ਇੱਜ਼ਤ ਨਹੀਂ ਮਿਲੇਗੀ।
 
जन नानक हरि हिरदै सद धिआवहु ता जै जै करे सभु कोइ ॥४॥१०॥६२॥
Jan Nānak har hirḏai saḏ ḏẖi▫āvahu ṯā jai jai kare sabẖ ko▫e. ||4||10||62||
O servant Nanak, meditate forever in your heart on the Lord, and then everyone will congratulate you. ||4||10||62||
ਹੇ ਗੁਮਾਸ਼ਤੇ (ਦਾਸ) ਨਾਨਕ! ਆਪਣੇ ਦਿਲ ਅੰਦਰ ਤੂੰ ਵਾਹਿਗੁਰੂ ਦਾ ਹਮੇਸ਼ਾਂ ਹੀ ਅਰਾਧਨ ਕਰ, ਤਦ ਹਰ ਕੋਈ ਤੈਨੂੰ ਵਾਹ ਵਾਹ ਕਰੇਗਾ।
ਜੈ ਜੈ = ਆਦਰ-ਸਤਕਾਰ। ਸਭੁ ਕੋਇ = ਹਰੇਕ ਜੀਵ ॥੪॥੧੦॥੬੨॥ਹੇ ਦਾਸ ਨਾਨਕ! (ਆਖ-ਹੇ ਭਾਈ!) ਸਦਾ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਸਿਮਰਦੇ ਰਹੋ, ਇਸ ਤਰ੍ਹਾਂ ਹਰੇਕ ਜੀਵ ਆਦਰ-ਸਤਕਾਰ ਕਰਦਾ ਹੈ ॥੪॥੧੦॥੬੨॥
 
आसा महला ४ ॥
Āsā mėhlā 4.
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
xxxXXX
 
सतसंगति मिलीऐ हरि साधू मिलि संगति हरि गुण गाइ ॥
Saṯsangaṯ milī▫ai har sāḏẖū mil sangaṯ har guṇ gā▫e.
Join the Sat Sangat, the Lord's True Congregation; joining the Company of the Holy, sing the Glorious Praises of the Lord.
ਵਾਹਿਗੁਰੂ ਦੇ ਸੰਤਾਂ ਦੇ ਪਵਿੱਤਰ ਸਮਾਗਮ ਨਾਲ ਜੁੜ ਅਤੇ ਸਭਾ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਣ ਕਰ।
ਸਾਧੂ = ਗੁਰੂ। ਮਿਲਿ = ਮਿਲ ਕੇ।(ਹੇ ਮੇਰੇ ਵੀਰ!) ਪ੍ਰਭੂ ਦੀ ਗੁਰੂ ਦੀ ਸਾਧ ਸੰਗਤਿ ਵਿਚ ਮਿਲਣਾ ਚਾਹੀਦਾ ਹੈ। (ਹੇ ਵੀਰ!) ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਰਹੁ।
 
गिआन रतनु बलिआ घटि चानणु अगिआनु अंधेरा जाइ ॥१॥
Gi▫ān raṯan bali▫ā gẖat cẖānaṇ agi▫ān anḏẖerā jā▫e. ||1||
With the sparkling jewel of spiritual wisdom, the heart is illumined, and ignorance is dispelled. ||1||
ਬ੍ਰਹਿਮਬੋਧ ਦੇ ਚਮਕੀਲੇ ਮਾਣਕ ਦੀ ਰੌਸ਼ਨੀ ਨਾਲ ਬੇਸਮਝੀ ਦਾ ਅੰਨ੍ਹੇਰਾ ਮਨ ਤੋਂ ਦੂਰ ਹੋ ਜਾਂਦਾ ਹੈ।
ਬਲਿਆ = ਚਮਕ ਪਿਆ। ਘਟਿ = ਘਟ ਵਿਚ, ਹਿਰਦੇ ਵਿਚ ॥੧॥(ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਸ ਦੇ ਅੰਦਰ ਗੁਰੂ ਦੇ ਬਖ਼ਸ਼ੇ) ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਸ ਦੇ ਹਿਰਦੇ ਵਿਚ (ਆਤਮਕ) ਚਾਨਣ ਹੋ ਜਾਂਦਾ ਹੈ, (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ॥੧॥
 
हरि जन नाचहु हरि हरि धिआइ ॥
Har jan nācẖahu har har ḏẖi▫ā▫e.
O humble servant of the Lord, let your dancing be meditation on the Lord, Har, Har.
ਹੇ ਰੱਬ ਦੇ ਗੋਲੇ! ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ। ਇਹ ਹੀ ਤੇਰਾ ਨੱਚਣਾ ਹੋਵੇ।
ਹਰਿ ਜਨ = ਹੇ ਹਰਿ ਜਨੋ!ਹੇ ਹਰੀ ਦੇ ਸੇਵਕੋ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਨੱਚੋ (ਨਾਮ ਸਿਮਰੋ-ਇਹੀ ਨਾਚ ਨੱਚੋ। ਸਿਮਰਨ ਕਰੋ, ਮਨ ਨੱਚ ਉੱਠੇਗਾ, ਮਨ ਚਾਉ-ਭਰਪੂਰ ਹੋ ਜਾਇਗਾ)।
 
ऐसे संत मिलहि मेरे भाई हम जन के धोवह पाइ ॥१॥ रहाउ ॥
Aise sanṯ milėh mere bẖā▫ī ham jan ke ḏẖovah pā▫e. ||1|| rahā▫o.
If only I cold meet such Saints, O my Siblings of Destiny; I would wash the feet of such servants. ||1||Pause||
ਐਹੋ ਜੇਹੋ ਸਾਧੂਆਂ ਨੂੰ ਮੈਂ ਭੇਟਦਾ ਹਾਂ, ਹੇ ਮੇਰੇ ਵੀਰ! ਵਾਹਿਗੁਰੂ ਦੇ ਗੁਲਾਮਾਂ ਦੇ ਮੈਂ ਪੈਰ ਧੋਦਾਂ ਹਾਂ। ਠਹਿਰਾਉ।
ਪਾਇ = ਪੈਰ ॥੧॥ ਰਹਾਉ ॥ਹੇ ਮੇਰੇ ਵੀਰ! ਜੇ ਮੈਨੂੰ ਇਹੋ ਜਿਹੇ ਸੰਤ-ਜਨ ਮਿਲ ਪੈਣ, ਤਾਂ ਮੈਂ ਉਹਨਾਂ ਦੇ ਪੈਰ ਧੋਵਾਂ (ਅਸੀਂ ਉਹਨਾਂ ਦੇ ਪੈਰ ਧੋਵੀਏ-ਲਫ਼ਜ਼ੀ) ॥੧॥ ਰਹਾਉ ॥
 
हरि हरि नामु जपहु मन मेरे अनदिनु हरि लिव लाइ ॥
Har har nām japahu man mere an▫ḏin har liv lā▫e.
Meditate on the Naam, the Name of the Lord, O my mind; night and day, center your consciousness on the Lord.
ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜ ਕੇ, ਹੇ ਮੇਰੀ ਜਿੰਦੇ! ਰੈਣ ਦਿਹੁੰ ਤੂੰ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਸਿਮਰ।
ਮਨ = ਹੇ ਮਨ! ਅਨਦਿਨੁ = ਹਰ ਰੋਜ਼। ਲਿਵ ਲਾਇ = ਸੁਰਤਿ ਜੋੜ ਕੇ।ਹੇ ਮੇਰੇ ਮਨ! ਹਰ ਰੋਜ਼ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ ਪਰਮਾਤਮਾ ਦਾ ਨਾਮ ਜਪਿਆ ਕਰ,
 
जो इछहु सोई फलु पावहु फिरि भूख न लागै आइ ॥२॥
Jo icẖẖahu so▫ī fal pāvhu fir bẖūkẖ na lāgai ā▫e. ||2||
You shall have the fruits of your desires, and you shall never feel hunger again. ||2||
ਤੂੰ ਉਹ ਮੇਵਾ ਪਾ ਲਵੇਗਾਂ ਜਿਹੜਾ ਤੂੰ ਚਾਹੁੰਦਾ ਹੈਂ ਅਤੇ ਤੈਨੂੰ ਮੁੜ ਕੇ ਭੁੱਖ ਨਹੀਂ ਲੱਗੂਗੀ।
xxx ॥੨॥ਜੇਹੜੇ ਫਲ ਦੀ ਇੱਛਾ ਕਰੇਂਗਾ ਉਹੀ ਫਲ ਹਾਸਲ ਕਰ ਲਏਂਗਾ, ਤੇ ਮੁੜ ਤੈਨੂੰ ਕਦੇ ਮਾਇਆ ਦੀ ਭੁੱਖ ਨਹੀਂ ਲੱਗੇਗੀ ॥੨॥
 
आपे हरि अपर्मपरु करता हरि आपे बोलि बुलाइ ॥
Āpe har aprampar karṯā har āpe bol bulā▫e.
The Infinite Lord Himself is the Creator; the Lord Himself speaks, and causes us to speak.
ਹੱਦ ਬੰਨਾ-ਰਹਿਤ ਸੁਆਮੀ, ਆਪ ਸਿਰਜਣਹਾਰ ਹੈ। ਵਾਹਿਗੁਰੂ ਖੁਦ ਹੀ ਕਹਿੰਦਾ ਤੇ ਕਹਾਉਂਦਾ ਹੈ।
ਅਪਰੰਪਰੁ = ਪਰੇ ਤੋਂ ਪਰੇ। ਬੋਲਿ = ਬੋਲੈ, ਬੋਲਦਾ ਹੈ।(ਪਰ ਸਿਮਰਨ ਕਰਨਾ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ) ਸਿਰਜਣਹਾਰ ਬੇਅੰਤ ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੋਲਦਾ ਹੈ ਤੇ ਆਪ ਹੀ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ।
 
सेई संत भले तुधु भावहि जिन्ह की पति पावहि थाइ ॥३॥
Se▫ī sanṯ bẖale ṯuḏẖ bẖāvėh jinĥ kī paṯ pāvahi thā▫e. ||3||
The Saints are good, who are pleasing to Your Will; their honor is approved by You. ||3||
ਚੰਗੇ ਹਨ ਉਹ ਸਾਧੂ, ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਅਤੇ ਜਿਨ੍ਹਾਂ ਦੀ ਇਜ਼ਤ ਤੂੰ ਪਰਵਾਨ ਕਰਦਾ ਹੈ।
ਪਾਵਹਿ ਥਾਇ = ਤੂੰ ਪਰਵਾਨ ਕਰਦਾ ਹੈਂ ॥੩॥ਹੇ ਪ੍ਰਭੂ! ਉਹੀ ਮਨੁੱਖ ਚੰਗੇ ਹਨ ਸੰਤ ਹਨ ਜੋ ਤੈਨੂੰ ਪਿਆਰੇ ਲੱਗਦੇ ਹਨ, ਜਿਨ੍ਹਾਂ ਦੀ ਇੱਜ਼ਤ ਤੇਰੇ ਦਰ ਤੇ ਕਬੂਲ ਹੁੰਦੀ ਹੈ ॥੩॥
 
नानकु आखि न राजै हरि गुण जिउ आखै तिउ सुखु पाइ ॥
Nānak ākẖ na rājai har guṇ ji▫o ākẖai ṯi▫o sukẖ pā▫e.
Nanak is not satisfied by chanting the Lord's Glorious Praises; the more he chants them, the more he is at peace.
ਨਾਨਕ, ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਬਿਆਨ ਕਰਦਾ ਹੋਇਆ ਰੱਜਦਾ ਨਹੀਂ, ਜਿੰਨੀ ਜਿਆਦਾ ਉਹ ਉਸ ਦੀ ਪ੍ਰਸੰਸਾ ਕਰਦਾ ਹੈ, ਉਨ੍ਹਾਂ ਜ਼ਿਆਦਾ ਉਹ ਆਰਾਮ ਪਾਉਂਦਾ ਹੈ।
xxx(ਹੇ ਭਾਈ! ਪ੍ਰਭੂ ਦਾ ਦਾਸ) ਨਾਨਕ ਪਰਮਾਤਮਾ ਦੇ ਗੁਣ ਬਿਆਨ ਕਰ ਕਰ ਕੇ ਰੱਜਦਾ ਨਹੀਂ ਹੈ ਜਿਉਂ ਜਿਉਂ ਨਾਨਕ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤਿਉਂ ਤਿਉਂ ਆਤਮਕ ਆਨੰਦ ਮਾਣਦਾ ਹੈ।
 
भगति भंडार दीए हरि अपुने गुण गाहकु वणजि लै जाइ ॥४॥११॥६३॥
Bẖagaṯ bẖandār ḏī▫e har apune guṇ gāhak vaṇaj lai jā▫e. ||4||11||63||
The Lord Himself has bestowed the treasure of devotional love; His customers purchase virtues, and carry them home. ||4||11||63||
ਪ੍ਰੇਮ-ਭਾਵਨਾ ਦੇ ਖ਼ਜ਼ਾਨੇ ਵਾਹਿਗੁਰੂ ਨੇ ਆਪਣੇ ਗੋਲੇ ਨੂੰ ਬਖਸ਼ੇ ਹਨ। ਨੇਕੀਆਂ ਦੇ ਵਣਜਾਰੇ ਉਨ੍ਹਾਂ ਨੂੰ ਖਰੀਦ ਕੇ ਘਰ ਲੈ ਜਾਂਦੇ ਹਨ।
ਭੰਡਾਰ = ਖ਼ਜ਼ਾਨੇ। ਵਣਜਿ = ਖ਼ਰੀਦ ਕੇ ॥੪॥੧੧॥੬੩॥(ਹੇ ਭਾਈ!) ਪਰਮਾਤਮਾ ਨੇ (ਜੀਵਾਂ ਨੂੰ) ਆਪਣੀ ਭਗਤੀ ਦੇ ਖ਼ਜ਼ਾਨੇ ਦਿੱਤੇ ਹੋਏ ਹਨ, ਪਰ ਇਹਨਾਂ ਗੁਣਾਂ ਦਾ ਗਾਹਕ ਹੀ ਖ਼ਰੀਦ ਕੇ (ਇਸ ਜਗਤ ਤੋਂ ਆਪਣੇ ਨਾਲ) ਲੈ ਜਾਂਦਾ ਹੈ ॥੪॥੧੧॥੬੩॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।