Sri Guru Granth Sahib Ji

Ang: / 1430

Your last visited Ang:

रागु आसा घरु ८ के काफी महला ४ ॥
Rāg āsā gẖar 8 ke kāfī mėhlā 4.
Raag Aasaa, Eighth House, Kaafee, Fourth Mehl:
ਰਾਗ ਆਸਾ ਕਾਫ਼ੀ। ਚੌਥੀ ਪਾਤਸ਼ਾਹੀ।
xxxਰਾਗ ਆਸਾ, ਘਰ ੮ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਕਾਫੀ'।
 
आइआ मरणु धुराहु हउमै रोईऐ ॥
Ā▫i▫ā maraṇ ḏẖurāhu ha▫umai ro▫ī▫ai.
Death is ordained from the very beginning, and yet ego makes us cry.
ਐਨ ਆਰੰਭ ਤੋਂ ਮੌਤ ਨੀਅਤ ਹੋਈ ਹੋਈ ਹੈ। ਹੰਕਾਰ ਹੀ ਆਦਮੀ ਨੂੰ ਰੁਆਉਂਦਾ ਹੈ।
ਧੁਰਾਹੁ = ਧੁਰ ਦਰਗਾਹ ਤੋਂ। ਮਰਣੁ = ਮੌਤ, ਮਰਣਾ। ਰੋਈਐ = ਰੋਈਦਾ ਹੈ।(ਹੇ ਭਾਈ!) ਧੁਰ ਦਰਗਾਹ ਤੋਂ ਹੀ (ਹਰੇਕ ਜੀਵ ਵਾਸਤੇ) ਮੌਤ (ਦਾ ਪਰਵਾਨਾ) ਆਇਆ ਹੋਇਆ ਹੈ (ਧੁਰ ਤੋਂ ਹੀ ਇਹ ਰਜ਼ਾ ਹੈ ਕਿ ਜੇਹੜਾ ਜੰਮਿਆ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ) ਹਉਮੈ ਦੇ ਕਾਰਨ ਹੀ (ਕਿਸੇ ਦੇ ਮਰਨ ਤੇ) ਰੋਈਦਾ ਹੈ।
 
गुरमुखि नामु धिआइ असथिरु होईऐ ॥१॥
Gurmukẖ nām ḏẖi▫ā▫e asthir ho▫ī▫ai. ||1||
Meditating on the Naam, as Gurmukh, one becomes stable and steady. ||1||
ਗੁਰਾਂ ਦੇ ਰਾਹੀਂ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਦੀਵੀ ਅਟੱਲ ਹੋ ਜਾਂਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਅਸਥਿਰੁ = ਅਡੋਲ-ਚਿੱਤ ॥੧॥ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਕੇ ਅਡੋਲ-ਚਿੱਤ ਹੋ ਜਾਈਦਾ ਹੈ (ਮੌਤ ਆਉਣ ਤੇ ਡੋਲਣੋਂ ਹਟ ਜਾਈਦਾ ਹੈ) ॥੧॥
 
गुर पूरे साबासि चलणु जाणिआ ॥
Gur pūre sābās cẖalaṇ jāṇi▫ā.
Blessed is the Perfect Guru, through whom the way of Death is known.
ਧੰਨ ਹਨ ਪੂਰਨ ਗੁਰਦੇਵ ਜੀ, ਜਿਨ੍ਹਾਂ ਦੇ ਰਾਹੀਂ ਟੁਰ ਵੰਞਣਾ ਅਨੁਭਵ ਹੁੰਦਾ ਹੈ।
ਗੁਰ ਪੂਰੇ = ਪੂਰੇ ਗੁਰੂ ਦੀ ਰਾਹੀਂ।ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੀ ਰਾਹੀਂ ਜਾਣ ਲਿਆ ਕਿ ਜਗਤ ਤੋਂ ਆਖ਼ਿਰ ਚਲੇ ਜਾਣਾ ਹੈ ਉਹਨਾਂ ਨੇ ਸ਼ਾਬਾਸ਼ੇ ਖੱਟੀ।
 
लाहा नामु सु सारु सबदि समाणिआ ॥१॥ रहाउ ॥
Lāhā nām so sār sabaḏ samāṇi▫ā. ||1|| rahā▫o.
The sublime people earn the profit of the Naam, the Name of the Lord; they are absorbed in the Word of the Shabad. ||1||Pause||
ਸ਼੍ਰੇਸ਼ਟ ਪੁਰਸ਼ ਨਾਮ ਦਾ ਨਫ਼ਾ ਕਮਾਉਂਦੇ ਹਨ ਅਤੇ ਵਾਹਿਗੁਰੂ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
ਲਾਹਾ = ਲਾਭ। ਸਾਰੁ = ਸ੍ਰੇਸ਼ਟ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ॥੧॥ ਰਹਾਉ ॥ਉਹਨਾਂ ਨੇ ਪਰਮਾਤਮਾ ਦਾ ਨਾਮ (-ਰੂਪ) ਸ੍ਰੇਸ਼ਟ ਲਾਭ ਖੱਟ ਲਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਏ ਰਹੇ ॥੧॥ ਰਹਾਉ ॥
 
पूरबि लिखे डेह सि आए माइआ ॥
Pūrab likẖe deh sė ā▫e mā▫i▫ā.
The days of one's life are pre-ordained; they will come to their end, O mother.
ਮੁੱਢ ਦੇ ਲਿਖੇ ਹੋਏ, ਉਹ ਦਿਹਾੜੇ ਆ ਜਾਂਦੇ ਹਨ, ਹੇ ਮਾਤਾ!
ਪੂਰਬਿ = ਪਹਿਲੇ ਜਨਮ ਵਿਚ। ਡੇਹ = ਦਿਨ। ਸਿ = ਉਹ ਦਿਨ। ਮਾਇਆ = ਹੇ ਮਾਂ!ਹੇ ਮਾਂ! ਪੂਰਬਲੇ ਜਨਮ ਵਿਚ (ਧੁਰੋਂ) ਲਿਖੇ ਅਨੁਸਾਰ (ਜਿਨ੍ਹਾਂ ਨੂੰ ਜ਼ਿੰਦਗੀ ਦੇ) ਦਿਨ ਮਿਲਦੇ ਹਨ ਉਹ ਜਗਤ ਵਿਚ ਆ ਜਾਂਦੇ ਹਨ (ਜੰਮ ਪੈਂਦੇ ਹਨ)
 
चलणु अजु कि कल्हि धुरहु फुरमाइआ ॥२॥
Cẖalaṇ aj kė kalėh ḏẖarahu furmā▫i▫ā. ||2||
One must depart, today or tomorrow, according to the Lord's Primal Order. ||2||
ਅੱਜ ਜਾਂ ਕੱਲ੍ਹ ਬੰਦਾ ਜਰੂਰ ਹੀ ਟੁਰ ਵੰਞੇਗਾ, ਜਿਸ ਤਰ੍ਹਾਂ ਕਿ ਆਦਿ ਪ੍ਰਭੂ ਦਾ ਹੁਕਮ ਹੈ।
ਕਿ = ਜਾਂ ॥੨॥(ਇਸੇ ਤਰ੍ਹਾਂ ਹੀ) ਧੁਰੋਂ ਇਹ ਫ਼ੁਰਮਾਨ ਭੀ ਹੈ ਕਿ ਇਥੋਂ ਅੱਜ ਭਲਕ ਤੁਰ ਭੀ ਜਾਣਾ ਹੈ ॥੨॥
 
बिरथा जनमु तिना जिन्ही नामु विसारिआ ॥
Birthā janam ṯinā jinĥī nām visāri▫ā.
Useless are the lives of those, who have forgotten the Naam.
ਵਿਅਰਥ ਹੈ ਆਗਮਨ ਉਨ੍ਹਾਂ ਦਾ ਜਿਨ੍ਹਾਂ ਨੇ ਨਾਮ ਭੁਲਾ ਛੱਡਿਆ ਹੈ।
xxx(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ (ਜਗਤ ਵਿਚ ਆ ਕੇ) ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹਨਾਂ ਦਾ ਮਨੁੱਖਾ ਜਨਮ ਵਿਅਰਥ ਚਲਾ ਗਿਆ।
 
जूऐ खेलणु जगि कि इहु मनु हारिआ ॥३॥
Jū▫ai kẖelaṇ jag kė ih man hāri▫ā. ||3||
They play the game of chance in this world, and lose their mind. ||3||
ਉਹ ਇਸ ਜਹਾਨ ਅੰਦਰ ਜੂਏ ਦੀ ਖੇਡ ਖੇਡਦੇ ਹਨ ਅਤੇ ਆਪਣੀ ਇਸ ਆਤਮਾ ਨੂੰ ਹਾਰ ਦਿੰਦੇ ਹਨ।
ਜੂਐ = ਜੂਏ ਵਿਚ। ਜਗਿ = ਜਗ ਵਿਚ ॥੩॥ਉਹਨਾਂ ਨੇ ਜਗਤ ਵਿਚ (ਆ ਕੇ) ਜੂਏ ਦੀ ਖੇਡ ਹੀ ਖੇਡੀ (ਤੇ ਇਸ ਖੇਡ ਵਿਚ) ਆਪਣਾ ਮਨ (ਵਿਕਾਰਾਂ ਦੀ ਹੱਥੀਂ) ਹਾਰ ਦਿੱਤਾ ॥੩॥
 
जीवणि मरणि सुखु होइ जिन्हा गुरु पाइआ ॥
Jīvaṇ maraṇ sukẖ ho▫e jinĥā gur pā▫i▫ā.
Those who have found the Guru are at peace, in life and in death.
ਜਿਨ੍ਹਾਂ ਨੂੰ ਗੁਰੂ ਪਰਾਪਤ ਹੋਇਆ ਹੈ, ਉਹ ਜੰਮਣ ਤੇ ਮਰਣ ਵਿੱਚ ਸੁਖ ਪ੍ਰਤੀਤ ਕਰਦੇ ਹਨ।
ਜੀਵਣਿ ਮਰਣਿ = ਜੀਵਨ ਵਿਚ ਭੀ ਤੇ ਮਰਨ ਵਿਚ ਭੀ।ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਉਹਨਾਂ ਨੇ (ਸਾਰੇ) ਜੀਵਨ ਵਿਚ (ਭੀ) ਆਤਮਕ ਆਨੰਦ ਮਾਣਿਆ, ਤੇ ਮਰਨ ਵਿਚ ਭੀ (ਮਰਨ ਵੇਲੇ ਭੀ) ਸੁਖ ਹੀ ਪ੍ਰਤੀਤ ਕੀਤਾ,
 
नानक सचे सचि सचि समाइआ ॥४॥१२॥६४॥
Nānak sacẖe sacẖ sacẖ samā▫i▫ā. ||4||12||64||
O Nanak, the true ones are truly absorbed into the True Lord. ||4||12||64||
ਨਾਨਕ, ਸਚਿਆਰ, ਨਿਸਚਿਤ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
ਸਚੇ = ਸਦਾ-ਥਿਰ ਪ੍ਰਭੂ ਦਾ ਰੂਪ। ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ॥੪॥੧੨॥੬੪॥(ਕਿਉਂਕਿ) ਹੇ ਨਾਨਕ! ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਹੀ ਸਦਾ ਲੀਨ ਰਹੇ ਅਤੇ ਸਦਾ-ਥਿਰ ਪ੍ਰਭੂ ਦਾ ਰੂਪ ਬਣੇ ਰਹੇ (ਸਦਾ-ਥਿਰ ਪ੍ਰਭੂ ਨਾਲ ਇਕ-ਇਕ ਹੋਏ ਰਹੇ) ॥੪॥੧੨॥੬੪॥
 
आसा महला ४ ॥
Āsā mėhlā 4.
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
xxxXXX
 
जनमु पदारथु पाइ नामु धिआइआ ॥
Janam paḏārath pā▫e nām ḏẖi▫ā▫i▫ā.
Having obtained the treasure of this human birth, I meditate on the Naam, the Name of the Lord.
ਮਨੁੱਖੀ ਪੈਦਾਇਸ਼ ਦੀ ਦੌਲਤ ਪਰਾਪਤ ਕਰਕੇ, ਮੈਂ ਨਾਮ ਦਾ ਅਰਾਧਨ ਕਰਦਾ ਹਾਂ।
ਪਦਾਰਥੁ = ਕੀਮਤੀ ਵਸਤ। ਪਾਇ = ਪ੍ਰਾਪਤ ਕਰ ਕੇ।(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ,
 
गुर परसादी बुझि सचि समाइआ ॥१॥
Gur parsādī bujẖ sacẖ samā▫i▫ā. ||1||
By Guru's Grace, I understand, and I am absorbed into the True Lord. ||1||
ਗੁਰਾਂ ਦੀ ਦਇਆ ਦੁਆਰਾ ਅਸਲੀਅਤ ਨੂੰ ਜਾਣ ਕੇ, ਮੈਂ ਸਤਿਪੁਰਖ ਅੰਦਰ ਲੀਨ ਹੋ ਗਿਆ ਹਾਂ।
ਪਰਸਾਦੀ = ਪਰਸਾਦਿ, ਕਿਰਪਾ ਨਾਲ। ਬੁਝਿ = ਸਮਝ ਕੇ, ਕਦਰ ਸਮਝ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥ਗੁਰੂ ਦੀ ਕਿਰਪਾ ਨਾਲ (ਉਹ ਮਨੁੱਖਾ ਜਨਮ ਦੀ ਕਦਰ) ਸਮਝ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਗਏ ॥੧॥
 
जिन्ह धुरि लिखिआ लेखु तिन्ही नामु कमाइआ ॥
Jinĥ ḏẖur likẖi▫ā lekẖ ṯinĥī nām kamā▫i▫ā.
Those who have such pre-ordained destiny practice the Naam.
ਜਿਨ੍ਹਾਂ ਦੀ ਮੁਢਲੀ ਲਿਖੀ ਹੋਈ ਐਸੀ ਲਿਖਤਕਾਰ ਹੈ, ਉਹ ਨਾਮ ਦੀ ਕਮਾਈ ਕਰਦੇ ਹਨ।
ਧੁਰਿ = ਧੁਰੋਂ ਪ੍ਰਭੂ ਦੇ ਹੁਕਮ ਨਾਲ। ਤਿਨੀ = ਉਹਨਾਂ ਨੇ ਹੀ।(ਹੇ ਭਾਈ!) ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦੇ ਨਾਮ ਸਿਮਰਨ ਦਾ ਕਮਾਈ ਕੀਤੀ ਹੈ ਜਿਨ੍ਹਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਇਹ ਕਮਾਈ ਕਰਨ ਦਾ ਲੇਖ ਲਿਖਿਆ ਹੋਇਆ ਹੈ (ਜਿਨ੍ਹਾਂ ਦੇ ਅੰਦਰ ਸਿਮਰਨ ਕਰਨ ਦੇ ਸੰਸਕਾਰ ਮੌਜੂਦ ਹਨ)।
 
दरि सचै सचिआर महलि बुलाइआ ॥१॥ रहाउ ॥
Ḏar sacẖai sacẖiār mahal bulā▫i▫ā. ||1|| rahā▫o.
The True Lord summons the truthful to the Mansion of His Presence. ||1||Pause||
ਸਚਿਆਰਾਂ ਨੂੰ ਸੱਚਾ ਸੁਆਮੀ ਆਪਣੇ ਮੰਦਰ ਦੇ ਬੂਹੇ ਤੇ ਸੱਦ ਲੈਂਦਾ ਹੈ। ਠਹਿਰਾਉ।
ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰ = ਸੁਰਖ਼ਰੂ। ਮਹਲਿ = ਪ੍ਰਭੂ ਦੀ ਹਜ਼ੂਰੀ ਵਿਚ ॥੧॥ ਰਹਾਉ ॥ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੱਦਿਆ ਜਾਂਦਾ ਹੈ (ਆਦਰ ਮਿਲਦਾ ਹੈ) ॥੧॥ ਰਹਾਉ ॥
 
अंतरि नामु निधानु गुरमुखि पाईऐ ॥
Anṯar nām niḏẖān gurmukẖ pā▫ī▫ai.
Deep within is the treasure of the Naam; it is obtained by the Gurmukh.
ਸਾਡੇ ਅੰਦਰ ਨਾਮ ਦਾ ਖ਼ਜ਼ਾਨਾ ਹੈ, ਪ੍ਰੰਤੂ ਇਹ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।
ਅੰਤਰਿ = (ਸਭ ਦੇ) ਅੰਦਰ। ਨਿਧਾਨੁ = ਖ਼ਜ਼ਾਨਾ। ਗੁਰਮੁਖਿ = ਗੁਰੂ ਦੀ ਸਰਨ ਪਿਆਂ।(ਹੇ ਭਾਈ!) ਨਾਮ-ਖ਼ਜ਼ਾਨਾ ਹਰੇਕ ਮਨੁੱਖ ਦੇ ਅੰਦਰ ਮੌਜੂਦ ਹੈ, ਪਰ ਇਹ ਲੱਭਦਾ ਹੈ ਗੁਰੂ ਦੀ ਸਰਨ ਪਿਆਂ।
 
अनदिनु नामु धिआइ हरि गुण गाईऐ ॥२॥
An▫ḏin nām ḏẖi▫ā▫e har guṇ gā▫ī▫ai. ||2||
Night and day, meditate on the Naam, and sing the Glorious Praises of the Lord. ||2||
ਰਾਤ ਦਿਹੁੰ ਨਾਮ ਨੂੰ ਆਰਾਧ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰ।
ਅਨਦਿਨੁ = ਹਰ ਰੋਜ਼ {अनुदिनां}। ਗਾਈਐ = ਆਓ ਗਾਵੀਏ ॥੨॥(ਇਸ ਵਾਸਤੇ) ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ ਕੇ (ਆਉ, ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਗਾਂਦੇ ਰਹੀਏ ॥੨॥
 
अंतरि वसतु अनेक मनमुखि नही पाईऐ ॥
Anṯar vasaṯ anek manmukẖ nahī pā▫ī▫ai.
Deep within are infinite substances, but the self-willed manmukh does not find them.
ਸਾਡੇ ਅੰਦਰ ਬੇਅੰਤ ਸ਼ੈਆਂ ਹਨ ਪ੍ਰੰਤੂ, ਅਧਰਮੀ ਉਨ੍ਹਾਂ ਨੂੰ ਹਾਸਲ ਨਹੀਂ ਕਰਦਾ।
ਵਸਤੁ = ਨਾਮ-ਪਦਾਰਥ। ਅਨੇਕ = ਅਨੇਕਾਂ ਗੁਣ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਿਆਂ।(ਹੇ ਭਾਈ!) ਨਾਮ-ਪਦਾਰਥ ਹਰੇਕ ਦੇ ਅੰਦਰ ਹੈ (ਪਰਮਾਤਮਾ ਵਾਲੇ) ਅਨੇਕਾਂ (ਗੁਣ) ਹਰੇਕ ਦੇ ਅੰਦਰ ਹਨ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਕੁਝ ਭੀ ਨਹੀਂ ਲੱਭਦਾ।
 
हउमै गरबै गरबु आपि खुआईऐ ॥३॥
Ha▫umai garbai garab āp kẖu▫ā▫ī▫ai. ||3||
In egotism and pride, the mortal's proud self consumes him. ||3||
ਹੰਕਾਰ ਦੇ ਰਾਹੀਂ ਆਦਮੀ ਗਰੂਰ ਕਰਦਾ ਹੈ ਅਤੇ ਆਪਣੇ ਆਪ ਨੂੰ ਤਬਾਹ ਕਰ ਲੈਂਦਾ ਹੈ।
ਗਰਬੈ = ਗਰਬਦਾ ਹੈ, ਅਹੰਕਾਰ ਕਰਦਾ ਹੈ। ਗਰਬੁ = ਅਹੰਕਾਰ। ਖੁਆਈਐ = ਖੁੰਝਿਆ ਫਿਰਦਾ ਹੈ ॥੩॥ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀ ਹਉਮੈ ਦੇ ਕਾਰਨ (ਆਪਣੀ ਸੂਝ-ਬੂਝ ਦਾ ਹੀ) ਅਹੰਕਾਰ ਕਰਦਾ ਰਹਿੰਦਾ ਹੈ, (ਤੇ ਇਸ ਤਰ੍ਹਾਂ) ਆਪ ਹੀ (ਪਰਮਾਤਮਾ ਤੋਂ) ਵਿਛੁੜਿਆ ਰਹਿੰਦਾ ਹੈ ॥੩॥
 
नानक आपे आपि आपि खुआईऐ ॥
Nānak āpe āp āp kẖu▫ā▫ī▫ai.
O Nanak, his identity consumes his identical identity.
ਨਾਨਕ ਆਪਣੇ ਨਿੱਜ ਦੇ ਅਮਲਾਂ ਦੁਆਰਾ ਪ੍ਰਾਣੀ ਆਪਣੇ ਆਪ ਨੂੰ ਨਸ਼ਟ ਕਰ ਲੈਂਦਾ ਹੈ।
ਨਾਨਕ = ਹੇ ਨਾਨਕ! ਆਪੇ = ਆਪ ਹੀ।ਹੇ ਨਾਨਕ! ਮਨਮੁਖ ਮਨੁੱਖ ਸਦਾ ਆਪ ਹੀ (ਆਪਣੀ ਹੀ ਮਨਮੁਖਤਾ ਦੇ ਕਾਰਨ) ਪਰਮਾਤਮਾ ਤੋਂ ਵਿੱਛੁੜਿਆ ਰਹਿੰਦਾ ਹੈ।
 
गुरमति मनि परगासु सचा पाईऐ ॥४॥१३॥६५॥
Gurmaṯ man pargās sacẖā pā▫ī▫ai. ||4||13||65||
Through the Guru's Teachings, the mind is illumined, and meets the True Lord. ||4||13||65||
ਗੁਰਾਂ ਦੇ ਉਪਦੇਸ਼ ਦੁਆਰਾ ਆਤਮਾਂ ਰੋਸ਼ਨ ਥੀਂ ਵੰਞਦੀ ਹੈ ਅਤੇ ਸੱਚੀ ਸਾਈਂ ਨੂੰ ਮਿਲ ਪੈਂਦੀ ਹੈ।
ਮਨਿ = ਮਨ ਵਿਚ। ਪਰਗਾਸੁ = (ਸਹੀ ਜੀਵਨ ਦਾ) ਚਾਨਣ ॥੪॥੧੩॥੬੫॥ਗੁਰੂ ਦੀ ਮਤਿ ਤੇ ਤੁਰਿਆਂ ਮਨ ਵਿਚ ਚਾਨਣ ਹੋ ਜਾਂਦਾ ਹੈ, ਤੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ ॥੪॥੧੩॥੬੫॥
 
रागु आसावरी घरु १६ के २ महला ४ सुधंग
Rāg āsāvarī gẖar 16 ke 2 mėhlā 4 suḏẖang
Raag Aasaavaree, 2 Of Sixteenth House, Fourth Mehl, Sudhang:
ਰਾਗ ਆਸਾਵਰੀ ਚੌਥੀ ਪਾਤਸ਼ਾਹੀ।
xxxਰਾਗ ਆਸਾਵਰੀ, ਘਰ ੧੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੁਗੰਧ'।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
हउ अनदिनु हरि नामु कीरतनु करउ ॥
Ha▫o an▫ḏin har nām kīrṯan kara▫o.
Night and day, I sing the Kirtan, the Praises of the Name of the Lord.
ਰੈਣੂ ਦਿਹੁੰ ਮੈਂ ਵਾਹਿਗੁਰੂ ਨਾਮ ਦਾ ਜੱਸ ਗਾਇਨ ਕਰਦਾ ਹਾਂ।
ਹਉ = ਮੈਂ। ਅਨਦਿਨੁ = ਹਰ ਰੋਜ਼। ਕਰਉ = ਕਰਦਾ ਹਾਂ, ਕਰਉਂ।(ਹੇ ਭਾਈ!) ਮੈਂ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹਾਂ, ਮੈਂ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ।
 
सतिगुरि मो कउ हरि नामु बताइआ हउ हरि बिनु खिनु पलु रहि न सकउ ॥१॥ रहाउ ॥
Saṯgur mo ka▫o har nām baṯā▫i▫ā ha▫o har bin kẖin pal rėh na saka▫o. ||1|| rahā▫o.
The True Guru has revealed to me the Name of the Lord; without the Lord, I cannot live, for a moment, even an instant. ||1||Pause||
ਸੱਚੇ ਗੁਰਾਂ ਨੇ ਮੈਨੂੰ ਸਾਹਿਬ ਦਾ ਨਾਮ ਦੱਸਿਆ ਹੈ। ਵਾਹਿਗੁਰੂ ਦੇ ਬਗੈਰ, ਮੈਂ ਇਕ ਮੁਹਤ ਜਾਂ ਛਿਨ ਭਰ ਲਈ ਭੀ ਰਹਿ ਨਹੀਂ ਸਕਦਾ। ਠਹਿਰਾਉ।
ਸਤਿਗੁਰਿ = ਸਤਿਗੁਰੂ ਨੇ। ਮੋ ਕਉ = ਮੈਨੂੰ। ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ ॥੧॥ ਰਹਾਉ ॥(ਜਦੋਂ ਦੀ) ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦੱਸ ਪਾਈ ਹੈ (ਤਦੋਂ ਤੋਂ) ਮੈਂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਕ ਘੜੀ ਪਲ ਭੀ ਨਹੀਂ ਰਹਿ ਸਕਦਾ ॥੧॥ ਰਹਾਉ ॥
 
हमरै स्रवणु सिमरनु हरि कीरतनु हउ हरि बिनु रहि न सकउ हउ इकु खिनु ॥
Hamrai sarvaṇ simran har kīrṯan ha▫o har bin rėh na saka▫o ha▫o ik kẖin.
My ears hear the Lord's Kirtan, and I contemplate Him; without the Lord, I cannot live, even for an instant.
ਵਾਹਿਗੁਰੂ ਦੀ ਉਸਤਤੀ ਮੈਂ ਸੁਣਦਾ ਅਤੇ ਉਸਦਾ ਚਿੰਤਨ ਕਰਦਾ ਹਾਂ। ਵਾਹਿਗੁਰੂ ਦੇ ਬਾਝੋਂ ਮੈਂ ਇੱਕ ਪਲ ਭਰ ਭੀ ਜੀਊਦਾਂ ਨਹੀਂ ਰਹਿ ਸਕਦਾ।
ਹਮਰੈ = ਮੇਰੇ ਪਾਸ। ਸ੍ਰਵਣੁ = ਸੁਣਨ।(ਹੇ ਭਾਈ!) ਮੇਰੇ ਪਾਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੀ ਤੇ ਪਰਮਾਤਮਾ ਦਾ ਨਾਮ ਜਪਣਾ ਹੀ (ਰਾਸ-ਪੂੰਜੀ) ਹੈ, ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮੈਂ ਇਕ ਪਲ ਭੀ ਨਹੀਂ ਰਹਿ ਸਕਦਾ।
 
जैसे हंसु सरवर बिनु रहि न सकै तैसे हरि जनु किउ रहै हरि सेवा बिनु ॥१॥
Jaise hans sarvar bin rėh na sakai ṯaise har jan ki▫o rahai har sevā bin. ||1||
As the swan cannot live without the lake, how can the Lord's slave live without serving Him? ||1||
ਜਿਸ ਤਰ੍ਹਾਂ ਰਾਜ-ਹੰਸ ਤਾਲਾਬ ਦੇ ਬਾਝੋਂ ਰਹਿ ਨਹੀਂ ਸਕਦਾ, ਏਸੇ ਤਰ੍ਹਾ ਵਾਹਿਗੁਰੂ ਦਾ ਗੋਲਾ, ਸੁਆਮੀ ਦੀ ਘਾਲ ਦੇ ਬਗੈਰ ਕਿਸ ਤਰ੍ਹਾਂ ਰਹਿ ਸਕਦਾ ਹੈ?
xxx ॥੧॥ਜਿਵੇਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਨਹੀਂ ਰਹਿ ਸਕਦਾ ॥੧॥
 
किनहूं प्रीति लाई दूजा भाउ रिद धारि किनहूं प्रीति लाई मोह अपमान ॥
Kinhūʼn parīṯ lā▫ī ḏūjā bẖā▫o riḏ ḏẖār kinhūʼn parīṯ lā▫ī moh apmān.
Some enshrine love for duality in their hearts, and some pledge love for worldly attachments and ego.
ਕਈ ਦਵੈਤ-ਭਾਵ ਨਾਲ ਪਿਆਰ ਕਰਦੇ ਅਤੇ ਇਸ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ। ਕਈ ਸੰਸਾਰੀ ਲਗਨ ਅਤੇ ਅਭਿਮਾਨ ਨਾਲ ਪਿਰਹੜੀ ਪਾਉਂਦੇ ਹਨ।
ਕਿਨ ਹੂੰ = ਕਿਸੇ ਨੇ। ਦੂਜਾ ਭਾਉ = ਪ੍ਰਭੂ ਤੋਂ ਬਿਨਾ ਕੋਈ ਹੋਰ ਪਿਆਰ। ਰਿਦ = ਹਿਰਦੇ ਵਿਚ। ਧਾਰਿ = ਧਾਰ ਕੇ। ਅਪਮਾਨ = ਅਭਿਮਾਨ, ਅਹੰਕਾਰ।(ਹੇ ਭਾਈ!) ਕਿਸੇ ਮਨੁੱਖ ਨੇ ਮਾਇਆ ਦਾ ਪਿਆਰ ਹਿਰਦੇ ਵਿਚ ਟਿਕਾ ਕੇ ਮਾਇਆ ਨਾਲ ਪ੍ਰੀਤ ਜੋੜੀ ਹੋਈ ਹੈ, ਕਿਸੇ ਨੇ ਮੋਹ ਤੇ ਅਹੰਕਾਰ ਨਾਲ ਪ੍ਰੀਤ ਜੋੜੀ ਹੋਈ ਹੈ,
 
हरि जन प्रीति लाई हरि निरबाण पद नानक सिमरत हरि हरि भगवान ॥२॥१४॥६६॥
Har jan parīṯ lā▫ī har nirbāṇ paḏ Nānak simraṯ har har bẖagvān. ||2||14||66||
The Lord's servant embraces love for the Lord and the state of Nirvaanaa; Nanak contemplates the Lord, the Lord God. ||2||14||66||
ਰੱਬ ਦਾ ਗੋਲਾ, ਸੁਆਮੀ ਦੀ ਅਬਿਨਾਸੀ ਅਵਸਥਾ ਨਾਲ ਪ੍ਰੇਮ ਪਾਉਂਦਾ ਹੈ। ਨਾਨਕ ਸ਼੍ਰੋਮਣੀ ਮਾਲਕ, ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦਾ ਹੈ।
ਨਿਰਬਾਣ ਪਦ = ਵਾਸ਼ਨਾ-ਰਹਿਤ ਅਵਸਥਾ ॥੨॥੧੪॥੬੬॥ਪਰ ਹੇ ਨਾਨਕ! ਪਰਮਾਤਮਾ ਦੇ ਭਗਤਾਂ ਨੇ ਪਰਮਾਤਮਾ ਨਾਲ ਪ੍ਰੀਤ ਲਾਈ ਹੋਈ ਹੈ। ਉਹ ਸਦਾ ਵਾਸ਼ਨਾ-ਰਹਿਤ ਅਵਸਥਾ ਮਾਣਦੇ ਹਨ, ਉਹ ਸਦਾ ਹਰਿ-ਭਗਵਾਨ ਨੂੰ ਸਿਮਰਦੇ ਰਹਿੰਦੇ ਹਨ ॥੨॥੧੪॥੬੬॥
 
आसावरी महला ४ ॥
Āsāvarī mėhlā 4.
Aasaavaree, Fourth Mehl:
ਆਸਾਵਰੀ ਚੌਥੀ ਪਾਤਸ਼ਾਹੀ।
xxxXXX
 
माई मोरो प्रीतमु रामु बतावहु री माई ॥
Mā▫ī moro parīṯam rām baṯāvhu rī mā▫ī.
O mother, my mother, tell me about my Beloved Lord.
ਮਾਤਾ, ਹੇ ਮੇਰੀ ਮਾਤਾ! ਮੈਨੂੰ ਮੇਰੇ ਪਿਆਰੇ ਸੁਆਮੀ ਦੀ ਗੱਲਬਾਤ (ਦਾ ਥਹੁ ਪਤਾ) ਦੱਸ।
ਮਾਈ = ਹੇ ਮਾਂ। ਰੀ ਮਾਈ = ਹੇ ਮਾਂ!ਹੇ ਮਾਂ! ਮੈਨੂੰ ਦੱਸ ਪਿਆਰਾ ਰਾਮ (ਕਿਥੇ ਹੈ?
 
हउ हरि बिनु खिनु पलु रहि न सकउ जैसे करहलु बेलि रीझाई ॥१॥ रहाउ ॥
Ha▫o har bin kẖin pal rėh na saka▫o jaise karhal bel rījẖā▫ī. ||1|| rahā▫o.
Without the Lord, I cannot live for a moment, even an instant; I love Him, like the camel loves the vine. ||1||Pause||
ਵਾਹਿਗੁਰੂ ਦੇ ਬਗੈਰ ਮੈਂ ਇੱਕ ਛਿਨ ਭਰ ਲਈ ਭੀ ਰਹਿ ਨਹੀਂ ਸਕਦੀ, ਕਿਉਂਕਿ ਮੈਂ ਉਸ ਨੂੰ ਇਸ ਤਰ੍ਹਾਂ ਪਿਆਰ ਕਰਦੀ ਹਾਂ, ਜਿਸ ਤਰ੍ਹਾਂ ਊਠ ਇਕ ਵੇਲ ਨੂੰ ਕਰਦਾ ਹੈ। ਠਹਿਰਾਉ।
ਕਰਹਲੁ = ਊਂਠ, ਊਂਠ ਦਾ ਬੱਚਾ। ਰੀਝਾਈ = ਰੀਝਦਾ ਹੈ, ਖ਼ੁਸ਼ ਹੁੰਦਾ ਹੈ ॥੧॥ ਰਹਾਉ ॥ਮੈਂ ਉਸ ਹਰੀ (ਦੇ ਦਰਸਨ) ਤੋਂ ਬਿਨਾ ਇਕ ਖਿਨ ਭੀ, ਇਕ ਪਲ ਭੀ (ਸੁਖੀ) ਨਹੀਂ ਰਹਿ ਸਕਦਾ। ਉਸ ਨੂੰ ਵੇਖ ਕੇ ਮੇਰਾ ਮਨ ਇਉਂ ਖ਼ੁਸ਼ ਹੁੰਦਾ ਹੈ) ਜਿਵੇਂ ਊਂਠ ਦਾ ਬੱਚਾ ਵੇਲਾਂ ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ ॥੧॥ ਰਹਾਉ ॥
 
हमरा मनु बैराग बिरकतु भइओ हरि दरसन मीत कै ताई ॥
Hamrā man bairāg birkaṯ bẖa▫i▫o har ḏarsan mīṯ kai ṯā▫ī.
My mind has become sad and distant, longing for the Blessed Vision of the Lord's Darshan, my Friend.
ਵਾਹਿਗੁਰੂ ਮਿੱਤ੍ਰ ਦੇ ਦੀਦਾਰ ਦੀ ਖ਼ਾਤਰ ਮੇਰੀ ਆਤਮਾ ਉਦਾਸ ਅਤੇ ਅਤੀਤ ਹੋ ਗਈ ਹੈ।
ਬੈਰਾਗ = ਵੈਰਾਗਵਾਨ। ਬਿਰਕਤੁ = ਉਦਾਸ, ਉਪਰਾਮ। ਕੈ ਤਾਈ = ਦੀ ਖ਼ਾਤਰ।(ਹੇ ਮਾਂ!) ਮਿੱਤਰ ਪ੍ਰਭੂ ਦੇ ਦਰਸਨ ਦੀ ਖ਼ਾਤਰ ਮੇਰਾ ਮਨ ਉਤਾਵਲਾ ਹੋ ਰਿਹਾ ਹੈ, ਮੇਰਾ ਮਨ (ਦੁਨੀਆ ਵਲੋਂ) ਉਪਰਾਮ ਹੋਇਆ ਪਿਆ ਹੈ।
 
जैसे अलि कमला बिनु रहि न सकै तैसे मोहि हरि बिनु रहनु न जाई ॥१॥
Jaise al kamlā bin rėh na sakai ṯaise mohi har bin rahan na jā▫ī. ||1||
As the bumblebee cannot live without the lotus, I cannot live without the Lord. ||1||
ਜਿਸ ਤਰ੍ਹਾਂ ਭੌਰਾ ਕੰਵਲ ਦੇ ਬਾਝੋਂ ਰਹਿ ਨਹੀਂ ਸਕਦਾ, ਇਸੇ ਤਰ੍ਹਾਂ ਹੀ ਹਰੀ ਦੇ ਬਗੈਰ ਮੈਂ ਰਹਿ ਨਹੀਂ ਸਕਦਾ।
ਅਲਿ = ਭੌਰਾ। ਕਮਲਾ = ਕਮਲ, ਕੌਲ-ਫੁੱਲ। ਮੋਹਿ = ਮੈਥੋਂ ॥੧॥ਜਿਵੇਂ ਭੌਰਾ ਕੌਲ-ਫੁੱਲ ਤੋਂ ਬਿਨਾ ਨਹੀਂ ਰਹਿ ਸਕਦਾ, ਤਿਵੇਂ ਮੈਥੋਂ ਭੀ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ ॥੧॥
 
राखु सरणि जगदीसुर पिआरे मोहि सरधा पूरि हरि गुसाई ॥
Rākẖ saraṇ jagḏīsur pi▫āre mohi sarḏẖā pūr har gusā▫ī.
Keep me under Your Protection, O Beloved Master of the Universe; fulfill my faith, O Lord of the World.
ਮੈਨੂੰ ਆਪਣੀ ਪਨਾਹ ਹੇਠਾਂ ਰੱਖ, ਹੇ ਪ੍ਰੀਤਮ, ਕੁਲ ਆਲਮ ਦੇ ਮਾਲਕ, ਅਤੇ ਮੇਰਾ ਸਿਦਕ ਪੁਰਾ ਕਰ, ਹੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ!
ਜਗਦੀਸੁਰ = ਹੇ ਜਗਤ ਦੇ ਈਸ਼੍ਵਰ! ਮੋਹਿ ਸਰਧਾ = ਮੇਰੀ ਸਰਧਾ, ਮੇਰੀ ਕਾਮਨਾ। ਪੂਰਿ = ਪੂਰੀ ਕਰ। ਗੁਸਾਈ = ਹੇ ਗੁਸਾਈਂ! ਹੇ ਧਰਤੀ ਦੇ ਖਸਮ!ਹੇ ਜਗਤ ਦੇ ਮਾਲਕ! ਹੇ ਪਿਆਰੇ! ਹੇ ਹਰੀ! ਹੇ ਧਰਤੀ ਦੇ ਖਸਮ! ਮੈਨੂੰ ਆਪਣੀ ਸਰਨ ਵਿਚ ਰੱਖ, ਮੇਰੀ ਇਹ ਤਾਂਘ ਪੂਰੀ ਕਰ।