Sri Guru Granth Sahib

Ang: / 1430

Your last visited Ang:

बिनु सतिगुर किनै न पाइओ करि वेखहु मनि वीचारि ॥
Bin saṯgur kinai na pā▫i▫o kar vekẖhu man vīcẖār.
Without the True Guru, no one has found Him; reflect upon this in your mind and see.
ਸੱਚੇ ਗੁਰਾਂ ਦੇ ਬਾਝੋਂ, ਵਾਹਿਗੁਰੂ ਨੂੰ ਕਿਸੇ ਨੇ ਭੀ ਪਰਾਪਤ ਨਹੀਂ ਕੀਤਾ। ਆਪਣੇ ਚਿੱਤ ਵਿੱਚ ਇਸ ਉਤੇ ਖਿਆਲ ਕਰਕੇ ਦੇਖ ਲਓ।
ਮਨਿ = ਮਨ ਵਿਚ। ਕਰਿ ਵੀਚਾਰਿ = ਵਿਚਾਰ ਕਰ ਕੇ।ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ। ਸਤਿਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ,
 
मनमुख मैलु न उतरै जिचरु गुर सबदि न करे पिआरु ॥१॥
Manmukẖ mail na uṯrai jicẖar gur sabaḏ na kare pi▫ār. ||1||
The filth of the self-willed manmukhs is not washed off; they have no love for the Guru's Shabad. ||1||
ਜਦ ਤਾਈਂ ਉਹ ਗੁਰੂ ਦੇ ਸ਼ਬਦ ਨਾਲ ਪਿਰਹੜੀ ਨਹੀਂ ਪਾਉਂਦਾ, ਅਧਰਮੀ ਦੀ ਗੰਦਗੀ ਧੋਤੀ ਨਹੀਂ ਜਾਂਦੀ।
ਸਬਦਿ = ਸ਼ਬਦ ਵਿਚ।੧।(ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਦ ਤਕ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਪਾਂਦਾ, ਉਸ ਦੇ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਉਤਰਦੀ ॥੧॥
 
मन मेरे सतिगुर कै भाणै चलु ॥
Man mere saṯgur kai bẖāṇai cẖal.
O my mind, walk in harmony with the True Guru.
ਹੇ ਮੇਰੀ ਜਿੰਦੜੀਏ! ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰ।
ਭਾਣੈ = ਭਾਣੇ ਵਿਚ।ਹੇ ਮੇਰੇ ਮਨ! ਸਤਿਗੁਰੂ ਦੀ ਰਜ਼ਾ ਵਿਚ ਤੁਰ,
 
निज घरि वसहि अम्रितु पीवहि ता सुख लहहि महलु ॥१॥ रहाउ ॥
Nij gẖar vasėh amriṯ pīvėh ṯā sukẖ lahėh mahal. ||1|| rahā▫o.
Dwell within the home of your own inner being, and drink in the Ambrosial Nectar; you shall attain the Peace of the Mansion of His Presence. ||1||Pause||
ਐਕਰ ਤੂੰ ਆਪਣੇ ਨਿੱਜ ਦੇ ਗ੍ਰਿਹ ਅੰਦਰ ਵੱਸੇਗਾ, ਆਬਿ-ਹਿਯਾਤ ਛਕੇਗਾ ਅਤੇ ਸੁਆਮੀ ਦੀ ਹਜੂਰੀ ਦੇ ਆਰਾਮ ਨੂੰ ਪਰਾਪਤ ਹੋਵੇਗਾ। ਠਹਿਰਾਉ।
ਨਿਜ ਘਰਿ = ਆਪਣੇ ਘਰ ਵਿਚ। ਸੁਖ ਮਹਲੁ = ਸੁਖ ਦਾ ਟਿਕਾਣਾ।੧।(ਗੁਰੂ ਦੀ ਰਜ਼ਾ ਵਿਚ ਤੁਰ ਕੇ) ਆਪਣੇ ਅੰਤਰ ਆਤਮੇ ਟਿਕਿਆ ਰਹੇਂਗਾ (ਭਾਵ, ਭਟਕਣਾ ਤੋਂ ਬਚ ਜਾਵੇਂਗਾ), ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਵੇਂਗਾ, ਉਸ ਦੀ ਬਰਕਤਿ ਨਾਲ ਸੁਖ ਦਾ ਟਿਕਾਣਾ ਲੱਭ ਲਵੇਂਗਾ ॥੧॥ ਰਹਾਉ॥
 
अउगुणवंती गुणु को नही बहणि न मिलै हदूरि ॥
A▫uguṇvanṯī guṇ ko nahī bahaṇ na milai haḏūr.
The unvirtuous have no merit; they are not allowed to sit in His Presence.
ਗੁਣ-ਬਿਹੁਨ ਅੰਦਰ ਕੋਈ ਖੂਬੀ ਨਹੀਂ ਉਸ ਨੂੰ ਪ੍ਰੀਤਮ ਦੇ ਕੋਲ ਬੈਠਣਾ ਨਹੀਂ ਮਿਲਦਾ।
ਹਦੂਰਿ = ਪਰਮਾਤਮਾ ਦੀ ਹਜ਼ੂਰੀ ਵਿਚ।ਜਿਸ ਜੀਵ-ਇਸਤ੍ਰੀ ਦੇ ਅੰਦਰ ਔਗੁਣ ਹੀ ਔਗੁਣ ਹਨ ਤੇ ਗੁਣ ਕੋਈ ਭੀ ਨਹੀਂ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣਾ ਨਹੀਂ ਮਿਲਦਾ।
 
मनमुखि सबदु न जाणई अवगणि सो प्रभु दूरि ॥
Manmukẖ sabaḏ na jāṇ▫ī avgaṇ so parabẖ ḏūr.
The self-willed manmukhs do not know the Shabad; those without virtue are far removed from God.
ਅਧਰਮਣ ਵਾਹਿਗੁਰੂ ਨੂੰ ਨਹੀਂ ਜਾਣਦੀ ਅਤੇ ਨੇਕੀ-ਵਿਹੁਣ ਹੋਣ ਕਾਰਨ ਉਸ ਸੁਆਮੀ ਤੋਂ ਬਹੁਤ ਹੀ ਦੁਰੇਡੇ ਹੈ।
ਜਾਣਈ = ਜਾਣਏ, ਜਾਣੈ, ਜਾਣਦੀ। ਅਵਗਣਿ = ਔਗੁਣ ਦੇ ਕਾਰਨ।ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦੀ, ਔਗੁਣ ਦੇ ਕਾਰਨ ਉਹ ਪਰਮਾਤਮਾ ਉਸ ਨੂੰ ਕਿਤੇ ਦੂਰ ਹੀ ਜਾਪਦਾ ਹੈ।
 
जिनी सचु पछाणिआ सचि रते भरपूरि ॥
Jinī sacẖ pacẖẖāṇi▫ā sacẖ raṯe bẖarpūr.
Those who recognize the True One are permeated and attuned to Truth.
ਜਿਨ੍ਹਾਂ ਨੇ ਸੱਚੇ ਸਾਹਿਬ ਨੂੰ ਸਿੰਞਾਣਿਆ ਹੈ, ਉਹ ਸੱਚ ਨਾਲ ਰੰਗੇ ਅਤੇ ਪਰੀ-ਪੂਰਨ ਰਹਿੰਦੇ ਹਨ।
ਜਿਨੀ = ਜਿਨ੍ਹਾਂ ਬੰਦਿਆਂ ਨੇ। ਸਚਿ = ਸਦਾ-ਥਿਰ ਪ੍ਰਭੂ ਵਿਚ।ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪਰਮਾਤਮਾ ਨੂੰ ਹਰ ਥਾਂ ਵੱਸਦਾ ਪਛਾਣ ਲਿਆ ਹੈ, ਉਹ ਉਸ ਸਦਾ-ਥਿਰ ਪ੍ਰਭੂ (ਦੇ ਪਿਆਰ-ਰੰਗ) ਵਿਚ ਰੰਗੇ ਰਹਿੰਦੇ ਹਨ,
 
गुर सबदी मनु बेधिआ प्रभु मिलिआ आपि हदूरि ॥२॥
Gur sabḏī man beḏẖi▫ā parabẖ mili▫ā āp haḏūr. ||2||
Their minds are pierced through by the Word of the Guru's Shabad, and God Himself ushers them into His Presence. ||2||
ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਨਾਲ ਵਿਨਿ੍ਹਆ ਗਿਆ ਹੈ, ਉਨ੍ਹਾਂ ਨੂੰ ਸਾਹਿਬ ਆਪਣੀ ਹਜ਼ੂਰੀ ਅੰਦਰ ਸਵੀਕਾਰ ਕਰ ਲੈਂਦਾ ਹੈ।
ਬੇਧਿਆ = ਵਿੰਨ੍ਹਿਆ।੨।ਉਹਨਾਂ ਦਾ ਮਨ ਗੁਰੂ ਦੇ ਸ਼ਬਦ ਵਿਚ ਪ੍ਰੋਤਾ ਰਹਿੰਦਾ ਹੈ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਅੰਗ-ਸੰਗ ਵੱਸਦਾ ਦਿੱਸਦਾ ਹੈ ॥੨॥
 
आपे रंगणि रंगिओनु सबदे लइओनु मिलाइ ॥
Āpe rangaṇ rangi▫on sabḏe la▫i▫on milā▫e.
He Himself dyes us in the Color of His Love; through the Word of His Shabad, He unites us with Himself.
ਵਾਹਿਗੁਰੂ ਆਪ ਹੀ ਬੰਦੇ ਨੂੰ ਰੰਗ-ਦੀ ਮੱਟੀ ਵਿੱਚ ਰੰਗਦਾ ਹੈ ਅਤੇ ਆਪਣੇ ਨਾਮ ਰਾਹੀਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਰੰਗਣਿ = ਮੱਟ ਵਿਚ, ਸਾਧ ਸੰਗਤ ਵਿਚ (ਰੱਖ ਕੇ)। ਲਇਓਨੁ ਮਿਲਾਇ = ਉਸ (ਪ੍ਰਭੂ) ਨੇ ਮਿਲਾ ਲਿਆ।(ਪਰ ਜੀਵਾਂ ਦੇ ਕੀ ਵੱਸ?) ਜਿਨ੍ਹਾਂ ਜੀਵਾਂ ਨੂੰ ਪ੍ਰਭੂ ਨੇ ਆਪ ਹੀ ਸਾਧ ਸੰਗਤ ਵਿਚ (ਰੱਖ ਕੇ ਨਾਮ ਰੰਗ ਨਾਲ) ਰੰਗਿਆ ਹੈ, ਗੁਰ-ਸ਼ਬਦ ਵਿਚ ਜੋੜ ਕੇ ਉਹਨਾਂ ਨੂੰ ਆਪਣੇ (ਚਰਨਾਂ) ਵਿਚ ਮਿਲਾ ਲਿਆ ਹੈ।
 
सचा रंगु न उतरै जो सचि रते लिव लाइ ॥
Sacẖā rang na uṯrai jo sacẖ raṯe liv lā▫e.
This True Color shall not fade away, for those who are attuned to His Love.
ਜਿਹੜੇ ਸੱਚੇ ਸੁਆਮੀ ਨਾਲ ਪ੍ਰੀਤ ਲਾ ਕੇ ਰੰਗੀਜੇ ਹਨ ਉਨ੍ਹਾਂ ਦੀ ਸੱਚੀ-ਰੰਗਤ ਲਹਿੰਦੀ ਨਹੀਂ।
ਸਚਾ = ਸਦਾ ਕਾਇਮ ਰਹਿਣ ਵਾਲਾ।ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜ ਕੇ (ਨਾਮ-ਰੰਗ ਨਾਲ) ਰੰਗੇ ਜਾਂਦੇ ਹਨ, ਉਹਨਾਂ ਦਾ ਇਹ ਸਦਾ-ਥਿਰ ਰਹਿਣ ਵਾਲਾ ਰੰਗ ਕਦੇ ਭੀ ਨਹੀਂ ਉਤਰਦਾ।
 
चारे कुंडा भवि थके मनमुख बूझ न पाइ ॥
Cẖāre kundā bẖav thake manmukẖ būjẖ na pā▫e.
The self-willed manmukhs grow weary of wandering around in all four directions, but they do not understand.
ਆਪ ਹੁੰਦਰੇ ਚਾਰੇ ਪਾਸੀਂ ਭਉਂਦੇ ਹੰਭ ਜਾਂਦੇ ਹਨ। ਪੰਤੂ ਉਨ੍ਹਾਂ ਨੂੰ ਸਮਝ ਨਹੀਂ ਪੈਂਦੀ।
ਕੁੰਡਾ = ਕੁੰਡਾਂ, ਪਾਸੇ। ਬੂਝ = ਸਮਝ, ਸੂਝ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਚੌਹੀਂ ਪਾਸੀਂ, ਭਟਕ ਭਟਕ ਕੇ ਥੱਕ ਜਾਂਦੇ ਹਨ (ਭਾਵ, ਆਤਮਕ ਜੀਵਨ ਕਮਜ਼ੋਰ ਕਰ ਲੈਂਦੇ ਹਨ) ਉਹਨਾਂ ਨੂੰ (ਸਹੀ ਜੀਵਨ-ਰਾਹ ਦੀ) ਸੂਝ ਨਹੀ ਪੈਂਦੀ।
 
जिसु सतिगुरु मेले सो मिलै सचै सबदि समाइ ॥३॥
Jis saṯgur mele so milai sacẖai sabaḏ samā▫e. ||3||
One who is united with the True Guru, meets and merges in the True Word of the Shabad. ||3||
ਜਿਸ ਨੂੰ ਸੱਚੇ ਗੁਰੂ ਜੀ ਮਿਲਾਉਂਦੇ ਹਨ, ਉਹ ਸੱਚੇ-ਸਾਈਂ ਨੂੰ ਮਿਲ ਕੇ ਉਸ ਅੰਦਰ ਲੀਨ ਹੋ ਜਾਂਦਾ ਹੈ।
ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ।੩।ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਹ ਪ੍ਰਭੂ ਪ੍ਰੀਤਮ ਨੂੰ ਮਿਲ ਪੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਲੀਨ ਰਹਿੰਦਾ ਹੈ ॥੩॥
 
मित्र घणेरे करि थकी मेरा दुखु काटै कोइ ॥
Miṯar gẖaṇere kar thakī merā ḏukẖ kātai ko▫e.
I have grown weary of making so many friends, hoping that someone might be able to end my suffering.
ਇਹ ਖਿਆਲ ਕਰਕੇ ਕਿ ਕੋਈ ਮੇਰੇ ਦੁਖੜੇ ਦੂਰ ਕਰ ਦੇਵੇਗਾ, ਮੈਂ ਬਹੁਤੇ ਸੱਜਣ ਬਣਾ ਕੇ ਹਾਰ ਗਈ ਹਾਂ।
ਘਨੇਰੇ = ਬਹੁਤੇ। ਕਰਿ = ਕਰ ਕੇ।(ਦੁਨੀਆ ਦੇ) ਬਥੇਰੇ (ਸੰਬੰਧੀਆਂ ਨੂੰ) ਮਿੱਤਰ ਬਣਾ ਬਣਾ ਕੇ ਮੈਂ ਥੱਕ ਚੁੱਕੀ ਹਾਂ (ਮੈ ਸਮਝਦੀ ਰਹੀ ਕਿ ਕੋਈ ਸਾਕ-ਸੰਬੰਧੀ) ਮੇਰਾ ਦੁੱਖ ਕੱਟ ਸਕੇਗਾ।
 
मिलि प्रीतम दुखु कटिआ सबदि मिलावा होइ ॥
Mil parīṯam ḏukẖ kati▫ā sabaḏ milāvā ho▫e.
Meeting with my Beloved, my suffering has ended; I have attained Union with the Word of the Shabad.
ਆਪਣੇ ਪਿਆਰੇ ਨੂੰ ਭੇਟਣ ਦੁਆਰਾ ਮੇਰੀ ਗਮ ਮੁਕ ਗਏ ਹਨ, ਅਤੇ ਸੁਆਮੀ ਨਾਲ ਮੇਰਾ ਮਿਲਾਪ ਹੋ ਗਿਆ ਹੈ।
xxxਪ੍ਰੀਤਮ-ਪ੍ਰਭੂ ਨੂੰ ਮਿਲ ਕੇ ਹੀ ਦੁੱਖ ਕੱਟਿਆ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੁੰਦਾ ਹੈ।
 
सचु खटणा सचु रासि है सचे सची सोइ ॥
Sacẖ kẖatṇā sacẖ rās hai sacẖe sacẖī so▫e.
Earning Truth, and accumulating the Wealth of Truth, the truthful person gains a reputation of Truth.
ਸਤਿਵਾਦੀ-ਪੁਰਸ਼ ਦੀ ਸੱਚੀ ਹੀ ਸੋੰਭਾ ਹੈ। ਉਸ ਪੱਲੇ ਸਚਾਈ ਦੀ ਦੌਲਤ ਹੈ ਅਤੇ ਉਹ ਸੱਚ ਨੂੰ ਹੀ ਖੱਟਦਾ ਹੈ।
ਰਾਸਿ = ਸਰਮਾਇਆ, ਪੂੰਜੀ। ਸੋਇ = ਸੋਭਾ।ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦੀ ਖੱਟੀ ਕਮਾਈ ਹੋ ਜਾਂਦਾ ਹੈ, ਨਾਮ ਹੀ ਉਸ ਦਾ ਸਰਮਾਇਆ ਬਣ ਜਾਂਦਾ ਹੈ ਤੇ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।
 
सचि मिले से न विछुड़हि नानक गुरमुखि होइ ॥४॥२६॥५९॥
Sacẖ mile se na vicẖẖuṛėh Nānak gurmukẖ ho▫e. ||4||26||59||
Meeting with the True One, O Nanak, the Gurmukh shall not be separated from Him again. ||4||26||59||
ਨੇਕ ਹੋ ਕੇ, ਹੇ ਨਾਨਕ! ਜੋ ਸਤਿਪੁਰਖ ਨੂੰ ਮਿਲਦੇ ਹਨ, ਉਹ ਮੁੜ ਕੇ ਨਹੀਂ ਵਿਛੜਦੇ।
ਗੁਰਮੁਖਿ = ਗੁਰੂ ਦੇ ਸਨਮੁਖ।੪।ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਮਿਲ ਜਾਂਦੇ ਹਨ ਉਹ (ਮੁੜ ਉਸ ਤੋਂ) ਜੁਦਾ ਨਹੀਂ ਹੁੰਦੇ ॥੪॥੨੬॥੫੯॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
आपे कारणु करता करे स्रिसटि देखै आपि उपाइ ॥
Āpe kāraṇ karṯā kare sarisat ḏekẖai āp upā▫e.
The Creator Himself created the Creation; He produced the Universe, and He Himself watches over it.
ਉਹ ਆਪ ਹੀ ਕਾਰਯ ਦਾ ਸਾਧਨ ਤੇ ਰਚਨਹਾਰ ਰਚਦਾ ਹੈ ਅਤੇ ਜਗਤ ਨੂੰ ਸਾਜ ਕੇ ਆਪੇ ਹੀ ਇਸ ਨੂੰ ਵੇਖਦਾ ਹੈ।
ਆਪੇ = ਆਪਿ ਹੀ। ਕਾਰਣੁ = ਮੂਲ। ਦੇਖੈ = ਸੰਭਾਲ ਕਰਦਾ ਹੈ। ਉਪਾਇ = ਪੈਦਾ ਕਰ ਕੇ।ਕਰਤਾਰ ਆਪ ਹੀ (ਜਗਤ ਦਾ) ਮੂਲ ਰਚਦਾ ਹੈ ਤੇ ਫਿਰ ਜਗਤ ਪੈਦਾ ਕਰ ਕੇ ਆਪ (ਹੀ) ਉਸ ਦੀ ਸੰਭਾਲ ਕਰਦਾ ਹੈ।
 
सभ एको इकु वरतदा अलखु न लखिआ जाइ ॥
Sabẖ eko ik varaṯḏā alakẖ na lakẖi▫ā jā▫e.
The One and Only Lord is pervading and permeating all. The Unseen cannot be seen.
ਕੇਵਲ ਇਕੱਲਾ ਵਾਹਿਗੁਰੂ ਸਾਰਾ ਕੁਝ ਕਰਦਾ ਹੈ। ਅਦ੍ਰਿਸ਼ਟ ਸੁਆਮੀ ਵੇਖਿਆ ਨਹੀਂ ਜਾ ਸਕਦਾ।
ਸਭ = ਹਰ ਥਾਂ। ਅਲਖੁ = {अलक्ष्य} ਸਮਝ ਵਿਚ ਨਾਹ ਆ ਸਕਣ ਵਾਲਾ।(ਇਸ ਜਗਤ ਵਿਚ) ਹਰ ਥਾਂ ਕਰਤਾਰ ਆਪ ਹੀ ਆਪ ਵਿਆਪਕ ਹੈ (ਫਿਰ ਭੀ) ਉਹ (ਜੀਵਾਂ ਦੀ) ਸਮਝ ਵਿਚ ਨਹੀਂ ਆ ਸਕਦਾ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
 
आपे प्रभू दइआलु है आपे देइ बुझाइ ॥
Āpe parabẖū ḏa▫i▫āl hai āpe ḏe▫e bujẖā▫e.
God Himself is Merciful; He Himself bestows understanding.
ਸਾਹਿਬ ਆਪ ਹੀ ਮਿਹਰਬਾਨ ਹੈ ਤੇ ਆਪ ਹੀ ਸਮਝ ਪਰਦਾਨ ਕਰਦਾ ਹੈ।
ਬੁਝਾਇ ਦੇਇ = ਸਮਝਾ ਦੇਂਦਾ ਹੈ।ਉਹ ਪ੍ਰਭੂ ਆਪ ਹੀ (ਜਦੋਂ) ਦਿਆਲ ਹੁੰਦਾ ਹੈ (ਤਦੋਂ) ਆਪ ਹੀ (ਸਹੀ ਜੀਵਨ ਦੀ) ਸਮਝ ਬਖ਼ਸ਼ਦਾ ਹੈ।
 
गुरमती सद मनि वसिआ सचि रहे लिव लाइ ॥१॥
Gurmaṯī saḏ man vasi▫ā sacẖ rahe liv lā▫e. ||1||
Through the Guru's Teachings, the True One dwells forever in the mind of those who remain lovingly attached to Him. ||1||
ਗੁਰਾਂ ਦੀ ਸਿੱਖਿਆ ਤਾਬੇ ਸੱਚਾ-ਸੁਆਮੀ ਸਦੀਵ ਹੀ ਬੰਦੇ ਦੇ ਦਿਲ ਅੰਦਰ ਵੱਸਦਾ ਹੈ ਅਤੇ ਉਹ ਉਸ ਦੀ ਪ੍ਰੀਤ ਅੰਦਰ ਰੰਗਿਆ ਰਿੰਹਦਾ ਹੈ।
ਸਦ = ਸਦਾ। ਮਨਿ = ਮਨ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ।੧।ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦੀ ਮੱਤ ਦੀ ਬਰਕਤਿ ਨਾਲ ਪਰਮਾਤਮਾ ਵੱਸ ਪੈਂਦਾ ਹੈ, ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਸਦਾ ਸੁਰਤ ਜੋੜੀ ਰੱਖਦੇ ਹਨ ॥੧॥
 
मन मेरे गुर की मंनि लै रजाइ ॥
Man mere gur kī man lai rajā▫e.
O my mind, surrender to the Guru's Will.
ਹੇ ਮੈਡੇਂ ਮਨੂਏ! ਗੁਰਾਂ ਦੇ ਭਾਣੇ ਨੂੰ ਸਵੀਕਾਰ ਕਰ।
ਰਜਾਇ = ਭਾਣਾ, ਮਰਜ਼ੀ, ਹੁਕਮ।ਹੇ ਮੇਰੇ ਮਨ! ਗੁਰੂ ਦੇ ਹੁਕਮ ਵਿਚ ਤੁਰ।
 
मनु तनु सीतलु सभु थीऐ नामु वसै मनि आइ ॥१॥ रहाउ ॥
Man ṯan sīṯal sabẖ thī▫ai nām vasai man ā▫e. ||1|| rahā▫o.
Mind and body are totally cooled and soothed, and the Naam comes to dwell in the mind. ||1||Pause||
ਤੇਰੀ ਆਤਮਾ ਤੇ ਦੇਹਿ ਸਮੂਹ ਸ਼ਾਤ ਹੋ ਜਾਵਣਗੇ ਅਤੇ ਵਾਹਿਗੁਰੂ ਦਾ ਨਾਮ ਆ ਕੇ ਤੇਰੇ ਦਿਲ ਅੰਦਰ ਟਿਕ ਜਾਵੇਗਾ। ਠਹਿਰਾਉ।
ਥੀਐ = ਹੋ ਜਾਂਦਾ ਹੈ।੧।(ਜੇਹੜਾ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ ਉਸ ਦਾ) ਮਨ (ਉਸ ਦਾ ਸਰੀਰ) ਸ਼ਾਂਤ ਹੋ ਜਾਂਦਾ ਹੈ, (ਉਸ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੧॥ ਰਹਾਉ॥
 
जिनि करि कारणु धारिआ सोई सार करेइ ॥
Jin kar kāraṇ ḏẖāri▫ā so▫ī sār kare▫i.
Having created the creation, He supports it and takes care of it.
ਜਿਸ ਨੇ ਸੰਸਾਰ ਨੂੰ ਬਣਾ ਕੇ ਹਿਸ ਨੂੰ ਟਿਕਾਇਆ ਹੈ, ਉਹੀ ਕਰਤਾਰ ਇਸ ਦੀ ਸੰਭਾਲ ਕਰਦਾ ਹੈ।
ਜਿਨਿ = ਜਿਸ (ਕਰਤਾਰ) ਨੇ। ਕਰਿ = ਕਰ ਕੇ। ਸਾਰ = ਸੰਭਾਲ। ਕਰੇਇ = ਕਰਦਾ ਹੈ।ਜਿਸ ਕਰਤਾਰ ਨੇ ਜਗਤ ਦਾ ਮੂਲ ਰਚ ਕੇ ਜਗਤ ਪੈਦਾ ਕੀਤਾ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ।
 
गुर कै सबदि पछाणीऐ जा आपे नदरि करेइ ॥
Gur kai sabaḏ pacẖẖāṇī▫ai jā āpe naḏar kare▫i.
The Word of the Guru's Shabad is realized, when He Himself bestows His Glance of Grace.
ਗੁਰਾਂ ਦੀ ਅਗਵਾਈ ਦੁਆਰਾ ਅਸੀਂ ਸਾਈਂ ਦੀ ਸਿੰਞਾਣ ਕਰ ਲੈਂਦੇ ਹਾਂ, ਜਦ ਉਹ ਖੁਦ ਆਪਣੀ ਮਿਹਰ-ਦੀ-ਨਿਗ੍ਹਾ ਧਾਰਦਾ ਹੈ।
xxxਪਰ ਉਸ ਦੀ ਕਦਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤਦੋਂ ਪੈਂਦੀ ਹੈ, ਜਦੋਂ ਉਹ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ।
 
से जन सबदे सोहणे तितु सचै दरबारि ॥
Se jan sabḏe sohṇe ṯiṯ sacẖai ḏarbār.
Those who are beautifully adorned with the Shabad in the Court of the True Lord -
ਉਹ ਪੁਰਸ਼ ਜੋ ਉਸ ਸੱਚੇ-ਸਾਹਿਬਾਂ ਦੀ ਦਰਗਾਹ ਅੰਦਰ ਵਾਹਿਗੁਰੂ ਦੇ ਨਾਮ ਨਾਲ ਸੁੰਦਰ ਲੱਗਦੇ ਹਨ,
ਤਿਤੁ = ਉਸ ਵਿਚ। ਤਿਤੁ ਦਰਬਾਰਿ = ਉਸ ਦਰਬਾਰ ਵਿਚ।(ਜਿਨ੍ਹਾਂ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ) ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੋਭਾ ਪਾਂਦੇ ਹਨ।
 
गुरमुखि सचै सबदि रते आपि मेले करतारि ॥२॥
Gurmukẖ sacẖai sabaḏ raṯe āp mele karṯār. ||2||
those Gurmukhs are attuned to the True Word of the Shabad; the Creator unites them with Himself. ||2||
ਉਹ ਪੁਰਸ਼ ਜੋ ਗੁਰਾਂ-ਦੁਆਰਾ ਸੱਚੇ ਸ਼ਬਦ ਨਾਲ ਰੰਗੇ ਹੋਏ ਹਨ, ਉਨ੍ਹਾਂ ਨੂੰ ਸਿਰਜਣਹਾਰ ਆਪਣੇ ਨਾਲ ਮਿਲਾ ਲੈਂਦਾ ਹੈ।
ਕਰਤਾਰਿ = ਕਰਤਾਰ ਨੇ।੨।ਜਿਨ੍ਹਾਂ ਨੂੰ ਕਰਤਾਰ ਨੇ ਆਪ ਹੀ (ਗੁਰੂ-ਚਰਨਾਂ ਵਿਚ) ਜੋੜਿਆ ਹੈ ਉਹ ਗੁਰੂ ਦੇ ਸਨਮੁਖ ਰਹਿ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ ॥੨॥
 
गुरमती सचु सलाहणा जिस दा अंतु न पारावारु ॥
Gurmaṯī sacẖ salāhṇā jis ḏā anṯ na pārāvār.
Through the Guru's Teachings, praise the True One, who has no end or limitation.
ਗੁਰਾਂ ਦੀ ਸਿਖ-ਮਤ ਦੁਆਰਾ ਸਚੇ-ਪੁਰਖ ਦੀ ਉਸਤਤੀ ਕਰ, ਜਿਸ ਦਾ ਓੜਕ, ਇਹ ਤੇ ਉਹ ਸਿਰਾ ਜਾਣਿਆ ਨਹੀਂ ਜਾਂਦਾ।
ਸਚੁ = ਸਦਾ-ਥਿਰ ਪ੍ਰਭੂ। ਪਾਰਾਵਾਰੁ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।ਗੁਰੂ ਦੀ ਮੱਤ ਲੈ ਕੇ ਉਸ ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜਿਸ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
 
घटि घटि आपे हुकमि वसै हुकमे करे बीचारु ॥
Gẖat gẖat āpe hukam vasai hukme kare bīcẖār.
He dwells in each and every heart, by the Hukam of His Command; by His Hukam, we contemplate Him.
ਹਰ ਦਿਲ ਅੰਦਰ ਆਪਣੀ ਮਿੱਠੀ ਮਰਜ਼ੀ ਦੁਆਰਾ ਸਾਈਂ ਨਿਵਾਸ ਰੱਖਦਾ ਹੈ, ਅਤੇ ਉਸ ਦੀ ਰਜ਼ਾ ਰਾਹੀਂ ਹੀ ਪ੍ਰਾਣੀ ਉਸ ਦਾ ਚਿੰਤਨ ਕਰਦੇ ਹਨ।
ਘਟਿ = ਘਟ ਵਿਚ। ਘਟਿ ਘਟਿ = ਹਰੇਕ ਘਟ ਵਿਚ। ਹੁਕਮਿ = ਹੁਕਮ ਅਨੁਸਾਰ।(ਉਹ ਸਦਾ-ਥਿਰ ਪ੍ਰਭੂ) ਆਪ ਹੀ ਆਪਣੇ ਹੁਕਮ ਅਨੁਸਾਰ ਹਰੇਕ ਸਰੀਰ ਵਿਚ ਵੱਸਦਾ ਹੈ, ਤੇ ਆਪਣੇ ਹੁਕਮ ਵਿਚ ਹੀ (ਜੀਵਾਂ ਦੀ ਸੰਭਾਲ ਦੀ) ਵਿਚਾਰ ਕਰਦਾ ਹੈ।
 
गुर सबदी सालाहीऐ हउमै विचहु खोइ ॥
Gur sabḏī salāhī▫ai ha▫umai vicẖahu kẖo▫e.
So praise Him through the Word of the Guru's Shabad, and drive out egotism from within.
ਆਪਣੀ ਹੰਗਤਾ ਨੂੰ ਅੰਦਰੋਂ ਦੂਰ ਕਰਕੇ, ਗੁਰਾਂ ਦੇ ਉਪਦੇਸ਼ ਰਾਹੀਂ ਮਾਲਕ ਦੀ ਮਹਿਮਾ ਗਾਇਨ ਕਰ।
ਖੋਇ = ਦੂਰ ਕਰ ਕੇ।ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
 
सा धन नावै बाहरी अवगणवंती रोइ ॥३॥
Sā ḏẖan nāvai bāhrī avgaṇvanṯī ro▫e. ||3||
That soul-bride who lacks the Lord's Name acts without virtue, and so she grieves. ||3||
ਆਪਣੇ ਸਾਈਂ ਦੇ ਨਾਮ ਤੋਂ ਸੱਖਣੀ ਪਾਪਣ ਪਤਨੀ ਰੋਂਦੀ ਤੇ ਚੀਕਦੀ ਹੈ।
ਸਾ ਧਨ = ਜੀਵ-ਇਸਤ੍ਰੀ। ਨਾਵੈ ਬਾਹਰੀ = ਨਾਮ ਤੋਂ ਸੱਖਣੀ। ਰੋਇ = ਰੋਂਦੀ ਹੈ, ਦੁਖੀ ਹੁੰਦੀ ਹੈ।੩।ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ ਤੋਂ ਸੱਖਣੀ ਰਹਿੰਦੀ ਹੈ ਉਹ ਔਗੁਣਾਂ ਨਾਲ ਭਰ ਜਾਂਦੀ ਹੈ ਤੇ ਦੁੱਖੀ ਹੁੰਦੀ ਹੈ ॥੩॥
 
सचु सलाही सचि लगा सचै नाइ त्रिपति होइ ॥
Sacẖ salāhī sacẖ lagā sacẖai nā▫e ṯaripaṯ ho▫e.
Praising the True One, attached to the True One, I am satisfied with the True Name.
ਮੈਂ ਸਚੇ-ਸਾਈਂ ਦੀ ਸਿਫ਼ਤ ਕਰਦਾ ਹਾਂ, ਸਚੇ ਸਾਈਂ ਨਾਲ ਮੈਂ ਜੁੜਿਆ ਹੋਇਆਂ ਹਾਂ ਅਤੇ ਸਚੇ-ਨਾਮ ਨਾਲ ਹੀ ਮੈਨੂੰ ਰੱਜ ਆਉਂਦਾ ਹੈ।
ਸਲਾਹੀ = ਸਲਾਹੀਂ, ਮੈਂ ਸਲਾਹਾਂ। ਲਗਾ = ਲੱਗਾਂ, ਮੈਂ ਜੁੜਿਆ ਰਹਾਂ। ਨਾਇ = ਨਾਮ ਦੀ ਰਾਹੀਂ। ਤ੍ਰਿਪਤਿ = ਰਜੇਵਾਂ, ਤ੍ਰਿਸ਼ਨਾ ਦਾ ਅਭਾਵ।ਹੇ ਨਾਨਕ! (ਆਕ ਕਿਮੇਰੀ ਇਹੀ ਅਰਦਾਸ ਹੈ ਕਿ) ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਾਂ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਿਹਾਂ ਹੀ ਤ੍ਰਿਸ਼ਨਾ ਮੁੱਕਦੀ ਹੈ।
 
गुण वीचारी गुण संग्रहा अवगुण कढा धोइ ॥
Guṇ vīcẖārī guṇ sangrahā avguṇ kadẖā ḏẖo▫e.
Contemplating His Virtues, I accumulate virtue and merit; I wash myself clean of demerits.
ਨੇਕੀਆਂ ਬਾਰੇ ਮੈਂ ਸੋਚਦਾ ਹਾਂ, ਨੇਕੀਆਂ ਨੂੰ ਮੈਂ ਜਮ੍ਹਾਂ ਕਰਦਾ ਹਾਂ ਤੇ ਬਦੀਆਂ ਨੂੰ ਮੈਂ ਧੋ ਸੁਟਦਾ ਹਾਂ।
ਵੀਚਾਰੀ = ਵੀਚਾਰੀਂ, ਮੈਂ ਵੀਚਾਰਾਂ। ਸੰਗ੍ਰਹਾ = ਮੈਂ ਇਕੱਠੇ ਕਰਾਂ। ਧੋਇ = ਧੋ ਕੇ।(ਮੇਰੀ ਅਰਦਾਸ ਹੈ ਕਿ) ਮੈਂ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਦਾ ਰਹਾਂ, ਉਹਨਾਂ ਗੁਣਾਂ ਨੂੰ (ਆਪਣੇ ਹਿਰਦੇ ਵਿਚ) ਇਕੱਠੇ ਕਰਦਾ ਰਹਾਂ ਤੇ (ਇਸ ਤਰ੍ਹਾਂ ਆਪਣੇ ਅੰਦਰੋਂ) ਔਗੁਣ ਧੋ ਕੇ ਕੱਢ ਦਿਆਂ।
 
आपे मेलि मिलाइदा फिरि वेछोड़ा न होइ ॥
Āpe mel milā▫iḏā fir vecẖẖoṛā na ho▫e.
He Himself unites us in His Union; there is no more separation.
ਸੁਆਮੀ ਖੁਦ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ ਅਤੇ ਮੁੜ ਕੇ ਜੁਦਾਈ ਨਹੀਂ ਹੁੰਦੀ।
xxxਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਉਸ ਨੂੰ ਮੁੜ ਕਦੇ ਪ੍ਰਭੂ ਤੋਂ ਵਿਛੋੜਾ ਨਹੀਂ ਹੁੰਦਾ।
 
नानक गुरु सालाही आपणा जिदू पाई प्रभु सोइ ॥४॥२७॥६०॥
Nānak gur sālāhī āpṇā jiḏū pā▫ī parabẖ so▫e. ||4||27||60||
O Nanak, I sing the Praises of my Guru; through Him, I find that God. ||4||27||60||
ਨਾਨਕ! ਮੈਂ ਆਪਣੇ ਗੁਰਾਂ ਦੀ ੳਪਮਾ ਗਾਇਨ ਕਰਦਾ ਹਾਂ, ਜਿਨ੍ਹਾਂ ਦੇ ਰਾਹੀਂ ਮੈਂ ਉਸ ਠਾਕੁਰ ਨੂੰ ਪਰਾਪਤ ਹੁੰਦਾ ਹਾਂ।
ਜਿਦੂ = ਜਿਸ (ਗੁਰੂ) ਤੋਂ। ਪਾਈ = ਪਾਈਂ, ਮੈਂ ਲੱਭ ਲਵਾਂ।੪।(ਮੇਰੀ ਅਰਦਾਸ ਹੈ ਕਿ) ਮੈਂ ਆਪਣੇ ਗੁਰੂ ਦੀ ਸਿਫ਼ਤ ਕਰਦਾ ਰਹਾਂ, ਕਿਉਂਕਿ ਗੁਰੂ ਦੀ ਰਾਹੀਂ ਹੀ ਉਹ ਪ੍ਰਭੂ ਮਿਲ ਸਕਦਾ ਹੈ ॥੪॥੨੭॥੬੦॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
सुणि सुणि काम गहेलीए किआ चलहि बाह लुडाइ ॥
Suṇ suṇ kām gahelī▫e ki▫ā cẖalėh bāh ludā▫e.
Listen, listen, O soul-bride: you are overtaken by sexual desire-why do you walk like that, swinging your arms in joy?
ਕੰਨ ਕਰ, ਕੰਨ ਕਰ, ਨੀ ਤੂੰ ਸ਼ਹਿਵਤ ਦੀ ਫੜੀ ਹੋਈ, ਤ੍ਰੀਮਤੇ! ਤੂੰ ਬਾਂਹ ਉਲਾਰ ਕੇ ਕਿਉਂ ਤੁਰਦੀ ਹੈਂ?
ਕਾਮ = ਸੁਆਰਥ। ਗਹੇਲੀ = ਫੜੀ ਹੋਈ, ਫਸੀ ਹੋਈ। ਕਾਮ ਗਹੇਲੀਏ = ਹੇ ਸੁਆਰਥ ਵਿਚ ਫਸੀ ਹੋਈ ਜੀਵ-ਇਸਤ੍ਰੀਏ। ਬਾਹ ਲੁਡਾਇ = ਬਾਂਹ ਲੁਡਾਇ, ਬਾਂਹ ਲੁਡਾ ਕੇ, ਬਾਂਹ ਉਲਾਰ ਕੇ, ਮਸਤੀ ਵਿਚ।ਹੇ ਸੁਆਰਥ ਵਿਚ ਫਸੀ ਹੋਈ ਜੀਵ-ਇਸਤ੍ਰੀਏ! ਧਿਆਨ ਨਾਲ ਸੁਣ! ਕਿਉਂ ਇਤਨੀ ਲਾ-ਪਰਵਾਹੀ ਨਾਲ (ਜੀਵਨ-ਪੰਧ ਵਿਚ) ਤੁਰ ਰਹੀ ਹੈਂ?
 
आपणा पिरु न पछाणही किआ मुहु देसहि जाइ ॥
Āpṇā pir na pacẖẖāṇhī ki▫ā muhu ḏesėh jā▫e.
You do not recognize your own Husband Lord! When you go to Him, what face will you show Him?
ਆਪਣੇ ਪਤੀ ਨੂੰ ਤੂੰ ਨਹੀਂ ਸਿੰਞਾਣਦੀ। ਉਥੇ ਜਾ ਕੇ ਤੂੰ ਉਸ ਨੂੰ ਕਿਹੜਾ ਮੂੰਹ ਦਿਖਾਵੇਗੀ?
ਨ ਪਛਾਣਹੀ = ਨ-ਪਛਾਣਹਿ, ਤੂੰ ਨਹੀਂ ਪਛਾਣਦੀ। ਜਾਇ = ਜਾ ਕੇ।(ਸੁਆਰਥ ਵਿਚ ਫਸ ਕੇ) ਤੂੰ ਆਪਣੇ ਪ੍ਰ੍ਰਭੂ-ਪਤੀ ਨੂੰ (ਹੁਣ) ਪਛਾਣਦੀ ਨਹੀਂ, ਪਰਲੋਕ ਵਿਚ ਜਾ ਕੇ ਕੀਹ ਮੂੰਹ ਵਿਖਾਵੇਂਗੀ?
 
जिनी सखीं कंतु पछाणिआ हउ तिन कै लागउ पाइ ॥
Jinī sakẖīʼn kanṯ pacẖẖāṇi▫ā ha▫o ṯin kai lāga▫o pā▫e.
I touch the feet of my sister soul-brides who have known their Husband Lord.
ਮੇਰੀਆਂ ਸਹੇਲੀਆਂ, ਜਿਨ੍ਹਾਂ ਨੇ ਆਪਣੇ ਭਰਤੇ ਨੂੰ ਜਾਣ ਲਿਆ ਹੈ ਮੈਂ ਉਨ੍ਹਾਂ ਦੇ ਪੈਰ ਪਰਸਦੀ ਹਾਂ।
ਸਖੀ = ਸਖੀਆਂ ਨੇ, ਸਤਸੰਗੀ ਜੀਵ-ਇਸਤ੍ਰੀਆਂ ਨੇ। ਹਉ = ਮੈਂ। ਪਾਇ = ਚਰਨੀਂ। ਲਾਗਉ = ਮੈਂ ਲੱਗਦੀ ਹਾਂ, ਲਾਗਉਂ।ਜਿਨ੍ਹਾਂ ਸਤਸੰਗੀ ਜੀਵ-ਇਸਤ੍ਰੀਆਂ ਨੇ ਆਪਣੇ ਖਸਮ-ਪ੍ਰਭੂ ਨਾਲ ਜਾਣ-ਪਛਾਣ ਪਾ ਰੱਖੀ ਹੈ (ਉਹ ਭਾਗਾਂ ਵਾਲੀਆਂ ਹਨ) ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ।
 
तिन ही जैसी थी रहा सतसंगति मेलि मिलाइ ॥१॥
Ŧin hī jaisī thī rahā saṯsangaṯ mel milā▫e. ||1||
If only I could be like them! Joining the Sat Sangat, the True Congregation, I am united in His Union. ||1||
ਸਾਧ ਸੰਗਤ ਦੇ ਮਿਲਾਪ ਅੰਦਰ ਜੁੜਣ ਦੁਆਰਾ ਮੈਂ ਉਨ੍ਹਾਂ ਵਰਗੀ ਹੀ ਬਣੀ ਰਹਾਂ।
ਥੀ ਰਹਾ = ਮੈਂ ਹੋ ਜਾਵਾਂ।੧।(ਮੇਰਾ ਚਿੱਤ ਕਰਦਾ ਹੈ ਕਿ) ਮੈਂ ਉਹਨਾਂ ਦੇ ਸਤਸੰਗ ਦੇ ਇਕੱਠ ਵਿਚ ਮਿਲ ਕੇ ਉਹਨਾਂ ਜਿਹੀ ਬਣ ਜਾਵਾਂ ॥੧॥