Sri Guru Granth Sahib Ji

Ang: / 1430

Your last visited Ang:

जन नानक कै मनि अनदु होत है हरि दरसनु निमख दिखाई ॥२॥३९॥१३॥१५॥६७॥
Jan Nānak kai man anaḏ hoṯ hai har ḏarsan nimakẖ ḏikẖā▫ī. ||2||39||13||15||67||
Servant Nanak's mind is filled with bliss, when he beholds the Blessed Vision of the Lord's Darshan, even for an instant. ||2||39||13||15||67||
ਗੋਲੇ ਨਾਨਕ ਦਾ ਚਿੱਤ ਖੁਸ਼ੀ ਨਾਲ ਪਰੀਪੂਰਨ ਹੋ ਹੋ ਜਾਂਦਾ ਹੈ, ਜਦ ਉਹ ਵਾਹਿਗੁਰੂ ਦਾ ਦੀਦਾਰ ਇੱਕ ਮੁਹਤ ਭਰ ਲਈ ਭੀ ਵੇਖ ਲੈਂਦਾ ਹੈ।
ਕੈ ਮਨਿ = ਦੇ ਮਨ ਵਿਚ। ਨਿਮਖ = ਅੱਖ ਝਮਕਣ ਜਿਤਨਾ ਸਮਾ। ਦਿਖਾਈ = ਵਿਖਾਲ ॥੨॥੩੯॥੧੩॥੧੫॥੬੭॥(ਜਦੋਂ ਤੇਰਾ ਦਰਸਨ ਹੁੰਦਾ ਹੈ ਜਦੋਂ ਤੇਰੇ) ਦਾਸ ਨਾਨਕ ਦੇ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ, ਹੇ ਹਰੀ! (ਮੈਨੂੰ ਨਾਨਕ ਨੂੰ) ਅੱਖ ਝਮਕਣ ਜਿਤਨੇ ਸਮੇ ਵਾਸਤੇ ਹੀ ਆਪਣਾ ਦਰਸਨ ਦੇਹ ॥੨॥੩੯॥੧੩॥੧੫॥੬੭॥
 
रागु आसा घरु २ महला ५
Rāg āsā gẖar 2 mėhlā 5
Raag Aasaa, Second House, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
जिनि लाई प्रीति सोई फिरि खाइआ ॥
Jin lā▫ī parīṯ so▫ī fir kẖā▫i▫ā.
One who loves her, is ultimately devoured.
ਜੋ ਮਾਇਆ ਨੂੰ ਪਿਆਰ ਕਰਦਾ ਹੈ, ਉਸ ਨੂੰ ਇਹ ਆਖਰਕਾਰ ਖਾ ਜਾਂਦੀ ਹੈ।
ਖਾਇਆ = ਖਾਧਾ ਜਾਂਦਾ ਹੈ।ਜਿਸ ਮਨੁੱਖ ਨੇ (ਇਸ ਮਾਇਆ ਨਾਲ) ਪਿਆਰ ਪਾਇਆ, ਉਹੀ ਪਰਤ ਕੇ ਖਾਧਾ ਗਿਆ (ਮਾਇਆ ਨੇ ਉਸੇ ਨੂੰ ਹੀ ਖਾ ਲਿਆ)।
 
जिनि सुखि बैठाली तिसु भउ बहुतु दिखाइआ ॥
Jin sukẖ baiṯẖālī ṯis bẖa▫o bahuṯ ḏikẖā▫i▫ā.
One who seats her in comfort, is totally terrified by her.
ਜੋ ਇਸ ਨੂੰ ਆਰਾਮ ਵਿੱਚ ਬਹਾਲਦਾ ਹੈ, ਉਸ ਨੂੰ ਇਹ ਘਣਾ ਡਰਾਉਂਦੀ ਹੈ।
ਸੁਖਿ = ਸੁਖ ਨਾਲ, ਆਦਰ ਨਾਲ।ਜਿਸ ਨੇ (ਇਸ ਨੂੰ) ਆਦਰ ਦੇ ਕੇ ਆਪਣੇ ਕੋਲ ਬਿਠਾਇਆ ਉਸ ਨੂੰ (ਇਸ ਮਾਇਆ ਨੇ) ਬੜਾ ਡਰ ਵਿਖਾਲਿਆ।
 
भाई मीत कुट्मब देखि बिबादे ॥
Bẖā▫ī mīṯ kutamb ḏekẖ bibāḏe.
Siblings, friends and family, beholding her, argue.
ਭਰਾ, ਮਿੱਤ੍ਰ ਤੇ ਸਾਕ-ਸੈਨ, ਇਸ ਨੂੰ ਤੱਕ ਕੇ ਝਗੜਾ ਕਰਦੇ ਹਨ।
ਦੇਖਿ = ਵੇਖ ਕੇ। ਬਿਬਾਦੇ = ਝਗੜਦੇ ਹਨ।ਭਰਾ ਮਿੱਤਰ ਪਰਵਾਰ (ਦੇ ਜੀਵ, ਸਾਰੇ ਹੀ ਇਸ ਮਾਇਆ ਨੂੰ) ਵੇਖ ਕੇ (ਆਪੋ ਵਿਚ) ਲੜ ਪੈਂਦੇ ਹਨ।
 
हम आई वसगति गुर परसादे ॥१॥
Ham ā▫ī vasgaṯ gur parsāḏe. ||1||
But she has come under my control, by Guru's Grace. ||1||
ਪਰ ਗੁਰਾਂ ਦੀ ਦਇਆ ਦੁਆਰਾ ਉਹ ਮੇਰੇ ਕਾਬੂ ਵਿੱਚ ਆ ਗਈ ਹੈ।
ਹਮ ਵਸਗਤਿ = ਸਾਡੇ ਵੱਸ ਵਿਚ। ਪਰਸਾਦੇ = ਪਰਸਾਦਿ, ਕਿਰਪਾ ਨਾਲ ॥੧॥ਗੁਰੂ ਦੀ ਕਿਰਪਾ ਨਾਲ ਇਹ ਸਾਡੇ ਵੱਸ ਵਿਚ ਆ ਗਈ ਹੈ ॥੧॥
 
ऐसा देखि बिमोहित होए ॥
Aisā ḏekẖ bimohiṯ ho▫e.
Beholding her, all are bewitched:
ਉਸ ਦੀ ਐਹੋ ਜੈਹੀ ਤਾਕਤ ਵੇਖ ਕੇ ਮੋਹਤ ਹੋ ਗਏ ਹਨ,
ਬਿਮੋਹਿਤ = ਮਸਤ।(ਮਾਇਆ ਨੂੰ) ਵੇਖ ਕੇ ਇਹ ਸਾਰੇ ਬਹੁਤ ਮਸਤ ਹੋ ਜਾਂਦੇ ਹਨ-
 
साधिक सिध सुरदेव मनुखा बिनु साधू सभि ध्रोहनि ध्रोहे ॥१॥ रहाउ ॥
Sāḏẖik siḏẖ surḏev manukẖā bin sāḏẖū sabẖ ḏẖarohan ḏẖarohe. ||1|| rahā▫o.
the strivers, the Siddhas, the demi-gods, angels and mortals. All, except the Saadhus, are deceived by her deception. ||1||Pause||
ਅਭਿਆਸੀ ਕਰਾਮਾਤੀ ਬੰਦੇ, ਦੇਵਤੇ, ਆਕਾਸ਼ੀ ਜੀਵ ਅਤੇ ਪ੍ਰਾਨੀ। ਸੰਤਾਂ ਦੇ ਬਗੈਰ, ਹੋਰ ਸਾਰੇ ਉਸ ਦੇ ਛਲ ਦੁਆਰਾ ਛਲੇ ਗਏ ਹਨ। ਠਹਿਰਾਉ।
ਸਾਧਿਕ = ਸਾਧਨਾ ਕਰਨ ਵਾਲੇ। ਸੁਰ = ਦੇਵਤੇ। ਸਿਧ = ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧੂ = ਗੁਰੂ। ਸਭਿ = ਸਾਰੇ। ਧ੍ਰੋਹਨਿ = ਠਗਣੀ (ਮਾਇਆ) ਨੇ। ਧ੍ਰੋਹੇ = ਠੱਗ ਲਏ ॥੧॥ ਰਹਾਉ ॥ਸਾਧਨ ਕਰਨ ਵਾਲੇ ਜੋਗੀ, ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਦੇਵਤੇ, ਮਨੁੱਖ (ਸਭ ਦੀ ਇਹ ਹਾਲਤ ਹੈ।) ਗੁਰੂ ਤੋਂ ਬਿਨਾ ਹੋਰ ਇਹ ਸਾਰੇ ਠਗਣੀ (ਮਾਇਆ) ਦੇ ਹੱਥੀਂ ਠੱਗੇ ਜਾਂਦੇ ਹਨ ॥੧॥ ਰਹਾਉ ॥
 
इकि फिरहि उदासी तिन्ह कामि विआपै ॥
Ik firėh uḏāsī ṯinĥ kām vi▫āpai.
Some wander around as renunciates, but they are engrossed in sexual desire.
ਕਈ ਬਿਰੱਤਕ ਬਣ ਰਮਤੇ ਫਿਰਦੇ ਹਨ: ਪ੍ਰੰਤੂ, ਭੋਗ ਬਿਲਾਸ ਉਨ੍ਹਾਂ ਨੂੰ ਦੁਖੀ ਕਰਦਾ ਹੈ।
ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕਾਮਿ = ਕਾਮ-ਵਾਸਨਾ ਦੀ ਰਾਹੀਂ। ਵਿਆਪੈ = ਕਾਬੂ ਕਰ ਲੈਂਦੀ ਹੈ।ਅਨੇਕਾਂ ਬੰਦੇ ਤਿਆਗੀ ਬਣ ਕੇ ਤੁਰੇ ਫਿਰਦੇ ਹਨ (ਪਰ) ਉਹਨਾਂ ਨੂੰ (ਇਹ ਮਾਇਆ) ਕਾਮ-ਵਾਸ਼ਨਾ ਦੀ ਸ਼ਕਲ ਵਿਚ ਆ ਦਬਾਂਦੀ ਹੈ।
 
इकि संचहि गिरही तिन्ह होइ न आपै ॥
Ik saʼncẖėh girhī ṯinĥ ho▫e na āpai.
Some grow rich as householders, but she does not belong to them.
ਕਈ ਘਰਬਾਰੀ ਹੋ ਮਾਇਆ ਨੂੰ ਇਕੱਤਰ ਕਰਦੇ ਹਨ; ਪ੍ਰੰਤੂ ਇਹ ਉਨ੍ਹਾਂ ਦੀ ਨਿੱਜ ਦੀ ਨਹੀਂ ਬਣਦੀ।
ਸੰਚਹਿ = ਇਕੱਠੀ ਕਰਦੇ ਹਨ। ਆਪੈ = ਆਪਣੀ।ਇੱਕ ਗ੍ਰਿਹਸਤੀ ਹੋ ਕੇ (ਮਾਇਆ) ਇਕੱਠੀ ਕਰਦੇ ਹਨ, ਪਰ (ਇਹ ਮਾਇਆ) ਉਨ੍ਹਾਂ ਦੀ ਆਪਣੀ ਨਹੀਂ ਬਣਦੀ।
 
इकि सती कहावहि तिन्ह बहुतु कलपावै ॥
Ik saṯī kahāvėh ṯinĥ bahuṯ kalpāpai.
Some call themselves men of charity, and she torments them terribly.
ਕਈ, ਜੋ ਆਪਣੇ ਆਪ ਨੂੰ ਦਾਨੀ ਅਖਵਾਉਂਦੇ ਹਨ, ਉਨ੍ਹਾਂ ਨੂੰ ਇਹ ਖਰਾ ਸਤਾਉਂਦੀ ਹੈ।
ਸਤੀ = ਦਾਨੀ। ਕਲਪਾਵੈ = ਦੁੱਖੀ ਕਰਦੀ ਹੈ।ਅਨੇਕਾਂ ਬੰਦੇ (ਆਪਣੇ ਆਪ ਨੂੰ) ਦਾਨੀ ਅਖਵਾਂਦੇ ਹਨ, ਉਹਨਾਂ ਨੂੰ (ਭੀ) ਇਹ ਬਹੁਤ ਦੁਖੀ ਕਰਦੀ ਹੈ।
 
हम हरि राखे लगि सतिगुर पावै ॥२॥
Ham har rākẖe lag saṯgur pāvai. ||2||
The Lord has saved me, by attaching me to the Feet of the True Guru. ||2||
ਵਾਹਿਗੁਰੂ ਨੇ ਮੈਨੂੰ ਸੱਚੇ ਗੁਰਾਂ ਦੇ ਪੈਰਾਂ ਨਾਲ ਜੋੜ ਕੇ ਬਚਾ ਲਿਆ ਹੈ।
ਪਾਵੈ = ਪੈਰੀਂ ॥੨॥ਸਤਿਗੁਰੂ ਦੇ ਚਰਨੀ ਲਗਣ ਕਰ ਕੇ ਸਾਨੂੰ ਪਰਮਾਤਮਾ ਨੇ (ਇਸ ਮਾਇਆ ਦੇ ਪੰਜੇ ਤੋਂ) ਬਚਾ ਲਿਆ ਹੈ ॥੨॥
 
तपु करते तपसी भूलाए ॥
Ŧap karṯe ṯapsī bẖūlā▫e.
She leads astray the penitents who practice penance.
ਤਪੱਸਿਆ ਕਰਦੇ ਹੋਇਆਂ ਤੱਪੀਆਂ ਨੂੰ ਇਹ ਕੁਰਾਹੇ ਪਾ ਦਿੰਦੀ ਹੈ।
ਭੁਲਾਏ = ਕੁਰਾਹੇ ਪਾ ਦਿੱਤੇ।ਤਪ ਕਰ ਰਹੇ ਤਪਸ੍ਵੀਆਂ ਨੂੰ (ਇਸ ਮਾਇਆ ਨੇ) ਕੁਰਾਹੇ ਪਾ ਦਿੱਤਾ ਹੈ।
 
पंडित मोहे लोभि सबाए ॥
Pandiṯ mohe lobẖ sabā▫e.
The scholarly Pandits are all seduced by greed.
ਸਮੂਹ ਵਿਦਵਾਨ ਬ੍ਰਾਹਮਣ ਲਾਲਚ ਨੇ ਮੋਹ ਲਏ ਹਨ।
ਲੋਭਿ = ਲੋਭ ਵਿਚ। ਸਬਾਏ = ਸਾਰੇ।ਸਾਰੇ ਵਿਦਵਾਨ ਪੰਡਿਤ ਲੋਕ ਲੋਭ ਵਿਚ ਫਸ ਕੇ (ਮਾਇਆ ਦੀ ਹੱਥੀਂ) ਠੱਗੇ ਗਏ।
 
त्रै गुण मोहे मोहिआ आकासु ॥
Ŧarai guṇ mohe mohi▫ā ākās.
The world of the three qualities is enticed, and the heavens are enticed.
ਲੱਟੂ ਹੋਏ ਹੋਏ ਹਨ, ਤਿੰਨਾਂ ਸੁਭਾਵਾਂ ਵਾਲੇ ਬੰਦੇ ਅਤੇ ਲੱਟੂ ਹੋਇਆ ਹੋਇਆ ਹੈ ਅਸਮਾਨ।
ਆਕਾਸੁ = (ਭਾਵ), ਆਕਾਸ਼-ਵਾਸੀ, ਦੇਵਤੇ।ਸਾਰੇ ਤ੍ਰੈ-ਗੁਣੀ ਜੀਵ ਠੱਗੇ ਜਾ ਰਹੇ ਹਨ, ਦੇਵਤੇ ਭੀ ਠੱਗੇ ਜਾ ਰਹੇ ਹਨ।
 
हम सतिगुर राखे दे करि हाथु ॥३॥
Ham saṯgur rākẖe ḏe kar hāth. ||3||
The True Guru has saved me, by giving me His Hand. ||3||
ਸੱਚੇ ਗੁਰਾਂ ਨੇ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ।
xxx ॥੩॥ਸਾਨੂੰ ਤਾਂ ਗੁਰੂ ਨੇ ਆਪਣਾ ਹੱਥ ਦੇ ਕੇ (ਇਸ ਪਾਸੋਂ) ਬਚਾ ਲਿਆ ਹੈ ॥੩॥
 
गिआनी की होइ वरती दासि ॥
Gi▫ānī kī ho▫e varṯī ḏās.
She is the slave of those who are spiritually wise.
ਬ੍ਰਹਮ ਬੇਤਾ ਅੱਗੇ ਉਹ ਨੌਕਰ ਹੋ ਕੰਮ ਕਰਦੀ ਹੈ।
ਦਾਸਿ = ਦਾਸੀ।ਜੇਹੜਾ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ (ਇਹ ਮਾਇਆ) ਉਸ ਦੀ ਦਾਸੀ ਬਣ ਕੇ ਕਾਰ ਕਰਦੀ ਹੈ,
 
कर जोड़े सेवा करे अरदासि ॥
Kar joṛe sevā kare arḏās.
With her palms pressed together, she serves them and offers her prayer:
ਹੱਥ ਬੰਨ੍ਹ ਕੇ ਉਹ ਉਸ ਦੀ ਟਹਿਲ ਕਮਾਉਂਦੀ ਹੈ ਅਤੇ ਬੇਨਤੀ ਕਰਦੀ ਹੈ:
ਕਰ = ਹੱਥ।ਉਸ ਦੇ ਅੱਗੇ (ਦੋਵੇਂ) ਹੱਥ ਜੋੜਦੀ ਹੈ ਉਸ ਦੀ ਸੇਵਾ ਕਰਦੀ ਹੈ, ਉਸ ਅੱਗੇ ਬੇਨਤੀ ਕਰਦੀ ਹੈ,
 
जो तूं कहहि सु कार कमावा ॥
Jo ṯūʼn kahėh so kār kamāvā.
Whatever you wish, that is what I shall do.
ਜਿਹੜਾ ਤੂੰ ਹੁਕਮ ਦਿੰਦਾ ਹੈ ਮੈਂ ਓਹੀ ਕੰਮ ਕਰਾਂਗੀ,
ਕਮਾਵਾ = ਕਮਾਵਾਂ।(ਤੇ ਆਖਦੀ ਹੈ-) ਮੈਂ ਉਹੀ ਕਾਰ ਕਰਾਂਗੀ ਜੇਹੜੀ ਤੂੰ ਆਖੇਂ।
 
जन नानक गुरमुख नेड़ि न आवा ॥४॥१॥
Jan Nānak gurmukẖ neṛ na āvā. ||4||1||
O servant Nanak, she does not draw near to the Gurmukh. ||4||1||
ਅਤੇ ਮੈਂ ਗੁਰੂ-ਸਮਰਪਣ ਦੇ ਲਾਗੇ ਨਹੀਂ ਲੱਗਾਂਗੀ", ਹੇ ਗੋਲੇ ਨਾਨਕ।
xxx ॥੪॥੧॥ਹੇ ਦਾਸ ਨਾਨਕ! (ਮਾਇਆ ਆਖਦੀ ਹੈ) ਮੈਂ ਉਸ ਮਨੁੱਖ ਦੇ ਨੇੜੇ ਨਹੀਂ ਢੁਕਾਂਗੀ (ਮੈਂ ਉਸ ਮਨੁੱਖ ਉਤੇ ਆਪਣਾ ਦਬਾਉ ਨਹੀਂ ਪਾਵਾਂਗੀ) ਜਿਹੜਾ ਗੁਰੂ ਦੀ ਸਰਨ ਪੈਂਦਾ ਹੈ ॥੪॥੧॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
ससू ते पिरि कीनी वाखि ॥
Sasū ṯe pir kīnī vākẖ.
I have been separated from my Beloved by Maya (my mother-in-law).
ਮੇਰੀ ਸੱਸ (ਮਾਇਆ) ਨਾਲੋਂ, ਮੇਰੇ ਪ੍ਰੀਤਮ (ਹਰੀ) ਨੇ ਮੈਨੂੰ ਅਲੱਗ ਕਰ ਦਿੱਤਾ ਹੈ।
ਸਸੂ ਤੇ = ਸੱਸ ਤੋਂ {ਲਫ਼ਜ਼ 'ਸਸੁ' ੁ ਅੰਤ ਹੈ, ਪਰ ਇਸਤ੍ਰੀ ਲਿੰਗ ਹੈ। ਸੰਸਕ੍ਰਿਤ ਲਫ਼ਜ਼ ਹੈ स्वश्रु। ਸੰਬੰਧਕ ਦੇ ਕਾਰਨ ੁ ਦੇ ਥਾਂ ੂ ਹੋ ਜਾਂਦਾ ਹੈ; ਜਿਵੇਂ, 'ਖਾਕ' ਤੋਂ 'ਖਾਕੂ', 'ਜਿੰਦੁ' ਤੋਂ 'ਜਿੰਦੂ'} ਸਸੁ = ਅਗਿਆਨਤਾ। ਪਿਰਿ = ਪਿਰ ਨੇ। ਵਾਖਿ = ਵੱਖ।(ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ) ਪਤੀ ਨੇ ਮੈਨੂੰ (ਆਗਿਆਨਤਾ) ਸੱਸ ਤੋਂ ਵੱਖ ਕਰ ਲਿਆ ਹੈ,
 
देर जिठाणी मुई दूखि संतापि ॥
Ḏer jiṯẖāṇī mu▫ī ḏūkẖ sanṯāp.
Hope and desire (my younger brother-in-law and sister-in-law) are dying of grief.
ਮੇਰੀ ਦਰਾਣੀ (ਆਸਾ) ਅਤੇ ਜਿਠਾਣੀ (ਤ੍ਰਿਸ਼ਨਾ) ਤਕਲੀਫ ਅਤੇ ਗ਼ਮ ਨਾਲ ਮਰ ਗਈਆਂ ਹਨ।
ਦੇਰ ਜਿਠਾਣੀ = ਦਿਰਾਣੀ ਜਿਠਾਣੀ; ਆਸਾ ਤ੍ਰਿਸ਼ਨਾ।ਮੇਰੀ ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ, ਇਸ) ਦੁੱਖ ਕਲੇਸ਼ ਨਾਲ ਮਰ ਗਈ ਹੈ (ਕਿ ਮੈਨੂੰ ਪਤੀ ਮਿਲ ਪਿਆ ਹੈ)।
 
घर के जिठेरे की चूकी काणि ॥
Gẖar ke jiṯẖere kī cẖūkī kāṇ.
I am no longer swayed by the fear of Death (my elder brother-in-law).
ਮੈਂ ਆਪਣੇ ਘਰ ਵਾਲੇ ਦੇ ਵੱਡੇ ਭਾਈ ਦੀ ਮੁਹਤਾਜੀ ਛੱਡ ਦਿੱਤੀ ਹੈ।
ਜਿਠੇਰਾ = ਸਰਬ-ਰਾਜ। ਕਾਣਿ = ਧੌਂਸ।(ਮੇਰੇ ਉਤੇ) ਜੇਠ (ਧਰਮ-ਰਾਜ) ਦੀ ਭੀ ਧੌਂਸ ਨਹੀਂ ਰਹੀ।
 
पिरि रखिआ कीनी सुघड़ सुजाणि ॥१॥
Pir rakẖi▫ā kīnī sugẖaṛ sujāṇ. ||1||
I am protected by my All-knowing, Wise Husband Lord. ||1||
ਮੇਰੇ ਸਿਆਣੇ ਅਤੇ ਸਰਬੱਗ ਪਤੀ ਨੇ ਮੈਨੂੰ ਬਚਾ ਲਿਆ ਹੈ।
ਸੁਜਾਣਿ = ਸੁਜਾਨ ਨੇ ॥੧॥ਸੁਚੱਜੇ ਸਿਆਣੇ ਪਤੀ ਨੇ ਮੈਨੂੰ (ਇਹਨਾਂ ਸਭਨਾਂ ਤੋਂ) ਬਚਾ ਲਿਆ ਹੈ ॥੧॥
 
सुनहु लोका मै प्रेम रसु पाइआ ॥
Sunhu lokā mai parem ras pā▫i▫ā.
Listen, O people: I have tasted the elixir of love.
ਸੁਣੋ ਹੇ ਪੁਰਸ਼ੋ! ਮੈਂ ਪ੍ਰੀਤ ਦਾ ਰਸ ਪਾ ਲਿਆ ਹੈ।
xxxਹੇ ਲੋਕੋ! ਸੁਣੋ, (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਿਆਰ ਦਾ ਆਨੰਦ ਮਾਣਿਆ ਹੈ,
 
दुरजन मारे वैरी संघारे सतिगुरि मो कउ हरि नामु दिवाइआ ॥१॥ रहाउ ॥
Ḏurjan māre vairī sangẖāre saṯgur mo ka▫o har nām ḏivā▫i▫ā. ||1|| rahā▫o.
The evil ones are dead, and my enemies are destroyed. The True Guru has given me the Name of the Lord. ||1||Pause||
ਮੈਂ ਖੋਟੇ ਪੁਰਸ਼ ਨੂੰ ਮਾਰ ਸੁੱਟਿਆ ਹੈ ਅਤੇ ਆਪਣੇ ਦੁਸ਼ਮਨਾਂ ਨੂੰ ਨਾਸ ਕਰ ਦਿੱਤਾ ਹੈ। ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਬਖਸ਼ਿਆ ਹੈ। ਠਹਿਰਾਉ।
ਦੁਰਜਨ = ਭੈੜੇ ਬੰਦੇ, ਮੰਦੇ ਭਾਵ। ਸੰਘਾਰੇ = ਮਾਰ ਲਏ ਹਨ। ਸਤਿਗੁਰਿ = ਗੁਰੂ ਨੇ ॥੧॥ ਰਹਾਉ ॥ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤਿ ਦਿੱਤੀ ਹੈ (ਉਸ ਦੀ ਬਰਕਤਿ ਨਾਲ) ਮੈਂ ਭੈੜੇ ਭਾਵ ਮਾਰ ਲਏ ਹਨ (ਕਾਮਾਦਿਕ) ਵੈਰੀ ਮੁਕਾ ਲਏ ਹਨ ॥੧॥ ਰਹਾਉ ॥
 
प्रथमे तिआगी हउमै प्रीति ॥
Parathme ṯi▫āgī ha▫umai parīṯ.
First, I renounced my egotistical love of myself.
ਪਹਿਲਾਂ ਮੈਂ ਹੰਗਤਾ ਦਾ ਪਿਆਰ ਛੱਡ ਦਿੱਤਾ ਹੈ।
ਪ੍ਰਥਮੈ = ਪਹਿਲਾਂ।(ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ, ਤਾਂ ਸਭ ਤੋਂ) ਪਹਿਲਾਂ ਮੈਂ ਹਉਮੈ ਨੂੰ ਪਿਆਰਨਾ ਛੱਡ ਦਿੱਤਾ,
 
दुतीआ तिआगी लोगा रीति ॥
Ḏuṯī▫ā ṯi▫āgī logā rīṯ.
Second, I renounced the ways of the world.
ਦੂਜੇ ਮੈਂ ਲੋਕਾਂ ਦੀਆਂ ਰਸਮਾਂ ਨੂੰ ਤਲਾਂਜਲੀ ਦੇ ਦਿੱਤੀ ਹੈ।
ਲੋਗਾ ਰੀਤਿ = ਲੋਕ ਲਾਜ, ਜਗਤ-ਚਾਲ, ਲੋਕਾਚਾਰੀ ਰਸਮਾਂ।ਫਿਰ ਮੈਂ ਲੋਕਾਚਾਰੀ ਰਸਮਾਂ ਛੱਡੀਆਂ,
 
त्रै गुण तिआगि दुरजन मीत समाने ॥
Ŧarai guṇ ṯi▫āg ḏurjan mīṯ samāne.
Renouncing the three qualities, I look alike upon friend and enemy.
ਤਿੰਨਾਂ ਲੱਛਣਾ ਨੂੰ ਛੱਡ ਕੇ ਮੈਂ ਖੋਟੇ ਪੁਰਸ਼ ਤੇ ਮਿੱਤ੍ਰਾਂ ਨੂੰ ਇਕ ਬਰਾਬਰ ਜਾਣਦਾ ਹਾਂ।
ਸਮਾਨੇ = ਇਕੋ ਜਿਹੇ।ਫਿਰ ਮੈਂ ਮਾਇਆ ਦੇ ਤਿੰਨੇ ਗੁਣ ਛੱਡ ਕੇ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਸਮਝ ਲਏ।
 
तुरीआ गुणु मिलि साध पछाने ॥२॥
Ŧurī▫ā guṇ mil sāḏẖ pacẖẖāne. ||2||
And then, the fourth state of bliss was revealed to me by the Holy One. ||2||
ਸੰਤ ਗੁਰਾਂ ਨੂੰ ਮਿਲ ਕੇ ਮੈਂ ਚੋਥੀ ਅਵਸਥਾ ਦੀਆਂ ਉਤਕ੍ਰਿਸ਼ਟਤਾਈਆਂ (ਖੁਬੀਆਂ) ਨੂੰ ਅਨੁਭਵ ਕਰ ਲਿਆ ਹੈ।
ਤੁਰੀਆ = ਚੌਥਾ ਪਦ ਜਿਥੇ ਮਾਇਆ ਦੇ ਗੁਣ ਪੋਹ ਨਹੀਂ ਸਕਦੇ। ਸਾਧ = ਗੁਰੂ ॥੨॥ਗੁਰੂ ਨੂੰ ਮਿਲ ਕੇ ਮੈਂ ਉਸ ਗੁਣ ਨਾਲ ਸਾਂਝ ਪਾ ਲਈ ਜੇਹੜਾ (ਮਾਇਆ ਦੇ ਤਿੰਨਾਂ ਗੁਣਾਂ ਤੋਂ ਉਤਾਂਹ) ਚੌਥੇ ਆਤਮਕ ਦਰਜੇ ਤੇ ਅਪੜਾਂਦਾ ਹੈ ॥੨॥
 
सहज गुफा महि आसणु बाधिआ ॥
Sahj gufā mėh āsaṇ bāḏẖi▫ā.
In the cave of celestial bliss, I have obtained a seat.
ਬੈਕੁੰਠੀ ਪਰਮ ਅਨੰਦ ਦੀ ਕੰਦਰਾ (ਦਸਮ ਦੁਆਰ) ਵਿੱਚ ਮੈਂ ਟਿਕਾਣਾ ਮੱਲਿਆ ਹੈ।
ਸਹਜ = ਆਤਮਕ ਅਡੋਲਤਾ। ਬਾਧਿਆ = ਬੰਨਿ੍ਹਆ, ਬਣਾਇਆ।(ਜੋਗੀ ਗੁਫਾ ਵਿਚ ਬੈਠ ਕੇ ਆਸਣ ਲਾਂਦਾ ਹੈ। ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ ਤਾਂ ਮੈਂ) ਆਤਮਕ ਅਡੋਲਤਾ (ਦੀ) ਗੁਫਾ ਵਿਚ ਆਪਣਾ ਆਸਣ ਜਮਾ ਲਿਆ।
 
जोति सरूप अनाहदु वाजिआ ॥
Joṯ sarūp anāhaḏ vāji▫ā.
The Lord of Light plays the unstruck melody of bliss.
ਰੌਸ਼ਨੀ ਦੇ ਰੂਪ, ਵਾਹਿਗੁਰੂ ਨੇ ਬੈਕੁੰਠੀ ਕੀਰਤਨ ਮੇਰੇ ਲਈ ਕੀਤਾ ਹੈ।
ਜੋਤਿ ਸਰੂਪ = ਉਹ ਜਿਸ ਦੀ ਹਸਤੀ ਨੂਰ ਹੀ ਨੂਰ ਹੈ। ਅਨਾਹਦੁ = {अनहत} ਬਿਨਾ ਵਜਾਏ, ਇਕ-ਰਸ, ਉਹ ਰਾਗ ਜੋ ਸਾਜ ਨੂੰ ਵਜਾਣ ਤੋਂ ਬਿਨਾ ਪੈਦਾ ਹੋ ਰਿਹਾ ਹੋਵੇ।ਮੇਰੇ ਅੰਦਰ ਨਿਰੇ ਨੂਰ ਹੀ ਨੂਰ-ਰੂਪ ਪਰਮਾਤਮਾ ਦੇ ਮਿਲਾਪ ਦਾ ਇਕ-ਰਸ ਵਾਜਾ ਵੱਜਣ ਲੱਗ ਪਿਆ।
 
महा अनंदु गुर सबदु वीचारि ॥
Mahā anand gur sabaḏ vīcẖār.
I am in ecstasy, contemplating the Word of the Guru's Shabad.
ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਮੈਨੂੰ ਪਰਮ ਖੁਸ਼ੀ ਪਰਾਪਤ ਹੋਈ ਹੈ।
ਵੀਚਾਰਿ = ਵਿਚਾਰ ਕੇ।ਗੁਰੂ ਦੇ ਸ਼ਬਦ ਵਿਚਾਰ ਵਿਚਾਰ ਕੇ ਮੇਰੇ ਅੰਦਰ ਵੱਡਾ ਆਤਮਕ ਆਨੰਦ ਪੈਦਾ ਹੋ ਰਿਹਾ ਹੈ।
 
प्रिअ सिउ राती धन सोहागणि नारि ॥३॥
Pari▫a si▫o rāṯī ḏẖan sohagaṇ nār. ||3||
Imbued with my Beloved Husband Lord, I am the blessed, happy soul-bride. ||3||
ਆਪਣੇ ਪ੍ਰੀਤਮ ਨਾਲ ਰੰਗੀਜੀ ਹੋਈ ਮੈਂ ਮੁਬਾਰਕ ਤੇ ਪਰਸੰਨ ਪਤਨੀ ਹੋ ਗਈ ਹਾਂ।
ਧਨ = ਧੰਨ, ਭਾਗਾਂ ਵਾਲੀ। ਨਾਰਿ = ਇਸਤ੍ਰੀ। ਸੋਹਾਗਣਿ = ਸੁਹਾਗ ਵਾਲੀ ॥੩॥(ਹੇ ਲੋਕੋ!) ਧੰਨ ਹੈ ਉਹ (ਜੀਵ-) ਇਸਤ੍ਰੀ, ਭਾਗਾਂ ਵਾਲੀ ਹੈ ਉਹ (ਜੀਵ-) ਇਸਤ੍ਰੀ ਜੇਹੜੀ (ਪ੍ਰਭੂ-) ਪਤੀ ਦੇ ਪਿਆਰ-ਰੰਗ ਨਾਲ ਰੰਗੀ ਗਈ ਹੈ ॥੩॥
 
जन नानकु बोले ब्रहम बीचारु ॥
Jan Nānak bole barahm bīcẖār.
Servant Nanak chants the wisdom of God;
ਗੋਲਾ ਨਾਨਕ, ਸੁਆਮੀ ਦਾ ਸਿਮਰਨ ਉਚਾਰਨ ਕਰਦਾ ਹੈ।
ਬ੍ਰਹਮ ਬੀਚਾਰੁ = ਪਰਮਾਤਮਾ ਦੇ ਗੁਣਾਂ ਦਾ ਵਿਚਾਰ॥(ਹੇ ਭਾਈ!) ਦਾਸ ਨਾਨਕ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਹੀ ਉਚਾਰਦਾ ਰਹਿੰਦਾ ਹੈ।
 
जो सुणे कमावै सु उतरै पारि ॥
Jo suṇe kamāvai so uṯrai pār.
one who listens and practices it, is carried across and saved.
ਜੋ ਇਸ ਨੂੰ ਸੁਣਦਾ ਅਤੇ ਇਸ ਦੀ ਕਮਾਈ ਕਰਦਾ ਹੈ ਉਹ ਤਰ ਜਾਂਦਾ ਹੈ।
xxxਜੇਹੜਾ ਭੀ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦਾ ਹੈ ਤੇ ਉਸ ਅਨੁਸਾਰ ਆਪਣਾ ਜੀਵਨ ਉੱਚਾ ਕਰਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
 
जनमि न मरै न आवै न जाइ ॥
Janam na marai na āvai na jā▫e.
He is not born, and he does not die; he does not come or go.
ਉਹ ਜੰਮਦਾ ਨਹੀਂ, ਨਾਂ ਹੀ ਮਰਦਾ ਹੈ। ਉਹ ਆਉਂਦਾ ਤੇ ਜਾਂਦਾ ਨਹੀਂ।
xxxਉਹ (ਮੁੜ ਮੁੜ) ਨਾਹ ਜੰਮਦਾ ਹੈ ਨਾਹ ਮਰਦਾ ਹੈ ਉਹ (ਜਗਤ ਵਿਚ ਮੁੜ ਮੁੜ) ਨਾਹ ਆਉਂਦਾ ਹੈ ਨਾਹ (ਇਥੋਂ ਮੁੜ ਮੁੜ) ਜਾਂਦਾ ਹੈ।
 
हरि सेती ओहु रहै समाइ ॥४॥२॥
Har seṯī oh rahai samā▫e. ||4||2||
He remains blended with the Lord. ||4||2||
ਵਾਹਿਗੁਰੂ ਨਾਲ ਉਹ ਅਭੇਦ ਹੋਇਆ ਰਹਿੰਦਾ ਹੈ।
xxx ॥੪॥੨॥ਉਹ ਸਦਾ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੪॥੨॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
निज भगती सीलवंती नारि ॥
Nij bẖagṯī sīlvanṯī nār.
The bride shows such special devotion, and has such an agreeable disposition.
ਪਤਨੀ ਅਦੁੱਤੀ ਸ਼ਰਧਾ-ਪ੍ਰੇਮ, ਸੀਤਲ ਸੁਭਾ,
ਨਿਜ = ਆਪਣੀ, ਆਪਣੇ ਆਪ ਦੀ, ਆਤਮਾ ਦੇ ਕੰਮ ਆਉਣ ਵਾਲੀ। ਸੀਲ = ਮਿੱਠਾ ਸੁਭਾਉ। ਨਾਰਿ = ਇਸਤ੍ਰੀ।ਆਤਮਾ ਦੇ ਕੰਮ ਆਉਣ ਵਾਲੀ (ਪਰਮਾਤਮਾ ਦੀ) ਭਗਤੀ (ਮਾਨੋ) ਮਿੱਠੇ ਸੁਭਾਵ ਵਾਲੀ ਇਸਤ੍ਰੀ ਹੈ,
 
रूपि अनूप पूरी आचारि ॥
Rūp anūp pūrī ācẖār.
Her beauty is incomparable, and her character is perfect.
ਲਾਸਾਨੀ ਸੁੰਦਰਤਾ ਅਤੇ ਪੂਰਨ ਚੰਗੇ ਚਾਲ ਚਲਨ ਵਾਲੀ ਹੈ।
ਰੂਪਿ = ਰੂਪ ਵਿਚ। ਅਨੂਪ = ਉਪਮਾ-ਰਹਿਤ, ਬੇਮਿਸਾਲ। ਆਚਾਰਿ = ਆਚਾਰ ਵਿਚ, ਆਚਰਨ ਵਿਚ।(ਜੋ) ਰੂਪ ਵਿਚ ਬੇਮਿਸਾਲ ਹੈ (ਜੋ) ਆਚਰਣ ਵਿਚ ਮੁਕੰਮਲ ਹੈ।
 
जितु ग्रिहि वसै सो ग्रिहु सोभावंता ॥
Jiṯ garihi vasai so garihu sobẖāvanṯā.
The house in which she dwells is such a praiseworthy house.
ਜਿਸ ਘਰ ਵਿੱਚ ਉਹ ਰਹਿੰਦੀ ਹੈ, ਉਹ ਘਰ ਉਪਮਾ ਯੋਗ ਹੈ।
ਜਿਤੁ = ਜਿਸ ਵਿਚ। ਗ੍ਰਿਹਿ = ਹਿਰਦੇ-ਘਰ ਵਿਚ।ਜਿਸ (ਹਿਰਦੇ-) ਘਰ ਵਿਚ (ਇਹ ਇਸਤ੍ਰੀ) ਵੱਸਦੀ ਹੈ ਉਹ ਘਰ ਸੋਭਾ ਵਾਲਾ ਬਣ ਜਾਂਦਾ ਹੈ,
 
गुरमुखि पाई किनै विरलै जंता ॥१॥
Gurmukẖ pā▫ī kinai virlai janṯā. ||1||
But rare are those who, as Gurmukh, attain that state||1||
ਗੁਰਾਂ ਦੇ ਰਾਹੀਂ ਕਿਸੇ ਵਿਰਲੇ ਪੁਰਸ਼ ਨੂੰ ਹੀ ਐਸੀ ਪਤਨੀ ਪ੍ਰਾਪਤ ਹੁੰਦੀ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ਪਰ ਕਿਸੇ ਵਿਰਲੇ ਜੀਵ ਨੇ ਗੁਰੂ ਦੀ ਸਰਨ ਪੈ ਕੇ (ਇਹ ਇਸਤ੍ਰੀ) ਪ੍ਰਾਪਤ ਕੀਤੀ ਹੈ ॥੧॥
 
सुकरणी कामणि गुर मिलि हम पाई ॥
Sukarṇī kāmaṇ gur mil ham pā▫ī.
As the soul-bride of pure actions, I have met with the Guru.
ਗੁਰਾਂ ਨੂੰ ਭੇਟ ਕੇ ਮੈਂ ਪਵਿੱਤ੍ਰ ਅਮਲਾਂ ਵਾਲੀ ਪਤਨੀ ਹਾਸਲ ਕੀਤੀ ਹੈ।
ਸੁਕਰਣੀ = ਸ੍ਰੇਸ਼ਟ ਕਰਣੀ। ਕਾਮਣਿ = ਇਸਤ੍ਰੀ। ਮਿਲਿ = ਮਿਲ ਕੇ।(ਹੇ ਭਾਈ!) ਗੁਰੂ ਨੂੰ ਮਿਲ ਕੇ ਮੈਂ ਸ੍ਰੇਸ਼ਟ ਕਰਣੀ (-ਰੂਪ) ਇਸਤ੍ਰੀ ਹਾਸਲ ਕੀਤੀ ਹੈ,
 
जजि काजि परथाइ सुहाई ॥१॥ रहाउ ॥
Jaj kāj parthā▫e suhā▫ī. ||1|| rahā▫o.
In worship, marriage and in the next world, such a soul-bride looks beautiful. ||1||Pause||
ਪੂਜਾ, ਵਿਵਾਹ ਅਤੇ ਪ੍ਰਲੋਕ ਅੰਦਰ ਉਹ ਸੁਹਣੀ ਲੱਗਦੀ ਹੈ। ਠਹਿਰਾਉ।
ਜਜਿ = ਜੱਗ ਵਿਚ। ਕਾਜਿ = ਵਿਆਹ ਵਿਚ। ਪਰਥਾਇ = ਹਰ ਥਾਂ ॥੧॥ ਰਹਾਉ ॥ਜੇਹੜੀ ਵਿਆਹ ਸ਼ਾਦੀਆਂ ਵਿਚ ਹਰ ਥਾਂ ਸੋਹਣੀ ਲੱਗਦੀ ਹੈ ॥੧॥ ਰਹਾਉ ॥