Sri Guru Granth Sahib Ji

Ang: / 1430

Your last visited Ang:

परदेसु झागि सउदे कउ आइआ ॥
Parḏes jẖāg sa▫uḏe ka▫o ā▫i▫ā.
Having wandered through foreign lands, I have come here to do business.
ਪਰਾਏ ਵਤਨਾਂ ਅੰਦਰ ਭਟਕ ਕੇ, ਮੈਂ ਇਥੇ ਸੌਦੇ ਸੂਤ ਲਈ ਆਇਆ ਹਾਂ।
ਪਰਦੇਸੁ = (ਚੌਰਾਸੀ ਲੱਖ ਜੂਨਾਂ ਵਾਲਾ) ਓਪਰਾ ਦੇਸ। ਝਾਗਿ = ਔਖਿਆਈਆਂ ਨਾਲ ਲੰਘ ਕੇ। ਕਉ = ਵਾਸਤੇ।ਹੇ ਸ਼ਾਹ! (ਚੌਰਾਸੀ ਲੱਖ ਜੂਨਾਂ ਵਾਲਾ) ਓਪਰਾ ਦੇਸ ਬੜੀਆਂ ਔਖਿਆਈਆਂ ਨਾਲ ਲੰਘ ਕੇ ਮੈਂ (ਤੇਰੇ ਦਰ ਤੇ ਨਾਮ ਦਾ) ਸੌਦਾ ਕਰਨ ਆਇਆ ਹਾਂ,
 
वसतु अनूप सुणी लाभाइआ ॥
vasaṯ anūp suṇī lābẖā▫i▫ā.
I heard of the incomparable and profitable merchandise.
ਮੈਂ ਸੁਣਿਆ ਹੈ ਕਿ ਤੁਹਾਡੇ ਕੋਲ, ਹੇ ਗੁਰੂ ਜੀ! ਇਕ ਲਾਸਾਨੀ ਤੇ ਲਾਭਦਾਇਕ ਵੱਖਰ ਹੈ।
ਅਨੂਪ = ਜਿਸ ਵਰਗੀ ਹੋਰ ਕੋਈ ਨ ਹੋਵੇ, ਅਤਿ ਸੁੰਦਰ। ਲਾਭਾਇਆ = ਲਾਹੇਵੰਦੀ।ਮੈਂ ਸੁਣਿਆ ਹੈ ਕਿ ਨਾਮ ਵਸਤ ਬੜੀ ਸੁੰਦਰ ਹੈ ਤੇ ਲਾਭ ਦੇਣ ਵਾਲੀ ਹੈ।
 
गुण रासि बंन्हि पलै आनी ॥
Guṇ rās banėh palai ānī.
I have gathered in my pockets my capital of virtue, and I have brought it here with me.
ਨੇਕੀਆਂ ਦੀ ਪੂੰਜੀ ਆਪਣੇ ਲੜ ਬਣ ਕੇ ਮੈਂ ਆਪਣੇ ਨਾਲ ਲਿਆਇਆ ਹਾਂ।
ਬੰਨ੍ਹ੍ਹਿ = ਬੰਨ੍ਹ ਕੇ। ਪਲੈ = ਪੱਲੈ, ਪੱਲੇ ਵਿਚ। ਆਨੀ = ਲਿਆਂਦੀ।ਹੇ ਗੁਰੂ! ਮੈਂ ਗੁਣਾਂ ਦਾ ਸਰਮਾਇਆ ਪੱਲੇ ਬੰਨ੍ਹ ਕੇ ਲਿਆਂਦਾ ਹੈ,
 
देखि रतनु इहु मनु लपटानी ॥१॥
Ḏekẖ raṯan ih man laptānī. ||1||
Beholding the jewel, this mind is fascinated. ||1||
ਨਾਮ ਦੇ ਹੀਰੇ ਨੂੰ ਵੇਖ ਕੇ ਮੇਰਾ ਇਹ ਚਿੱਤ ਫਰੇਫਤਾ ਹੋ ਗਿਆ ਹੈ।
ਦੇਖਿ = ਵੇਖ ਕੇ। ਲਪਟਾਨੀ = ਰੀਝ ਪਿਆ ॥੧॥ਪ੍ਰਭੂ ਦਾ ਨਾਮ-ਰਤਨ ਵੇਖ ਕੇ ਮੇਰਾ ਇਹ ਮਨ (ਇਸ ਨੂੰ ਖਰੀਦਣ ਵਾਸਤੇ) ਰੀਝ ਪਿਆ ਹੈ ॥੧॥
 
साह वापारी दुआरै आए ॥
Sāh vāpārī ḏu▫ārai ā▫e.
I have come to the door of the Trader.
ਹੇ ਸ਼ਾਹੂਕਾਰ! ਵਣਜਾਰਾ ਤੇਰੇ ਬੂਹੇ ਤੇ ਆਇਆ ਹੈ।
ਸਾਹ = ਹੇ ਸ਼ਾਹ! ਹੇ ਗੁਰੂ! ਦੁਆਰੈ = ਦੁਆਰੇ ਤੇ।ਹੇ ਸ਼ਾਹ! ਹੇ ਸਤਿਗੁਰੂ! ਤੇਰੇ ਦਰ ਤੇ (ਨਾਮ ਦਾ ਵਣਜ ਕਰਨ ਵਾਲੇ) ਜੀਵ-ਵਪਾਰੀ ਆਏ ਹਨ।
 
वखरु काढहु सउदा कराए ॥१॥ रहाउ ॥
vakẖar kādẖahu sa▫uḏā karā▫e. ||1|| rahā▫o.
Please display the merchandise, so that the business may be transacted. ||1||Pause||
ਮਾਲ ਵਿਖਾਲੋ, ਤਾਂ ਜੋ ਸੌਦਾ ਕਰਾਇਆ ਜਾਵੇ। ਠਹਿਰਾਉ।
ਕਰਾਏ = ਕਰਾਇ ॥੧॥ ਰਹਾਉ ॥(ਤੂੰ ਆਪਣੇ ਖ਼ਜ਼ਾਨੇ ਵਿਚੋਂ ਨਾਮ ਦਾ) ਸੌਦਾ ਕੱਢ ਕੇ ਇਹਨਾਂ ਨੂੰ ਸੌਦਾ ਕਰਨ ਦੀ ਜਾਚ ਸਿਖਾ ॥੧॥ ਰਹਾਉ ॥
 
साहि पठाइआ साहै पासि ॥
Sāhi paṯẖā▫i▫ā sāhai pās.
The Trader has sent me to the Banker.
ਪਾਤਸ਼ਾਹ ਪਰਮੇਸ਼ਵਰ ਨੇ ਮੈਨੂੰ ਗੁਰੂ-ਸ਼ਾਹੂਕਾਰ ਕੋਲ ਘੱਲਿਆ ਹੈ।
ਸਾਹਿ = ਸ਼ਾਹ ਨੇ, ਪਰਮਾਤਮਾ ਨੇ। ਪਠਾਇਆ = ਭੇਜਿਆ। ਸਾਹੈ ਪਾਸਿ = ਸ਼ਾਹ ਦੇ ਕੋਲ, ਗੁਰੂ ਕੋਲ।(ਹੇ ਭਾਈ!) ਪਰਮਾਤਮਾ-ਸ਼ਾਹ ਨੇ ਮੈਨੂੰ ਗੁਰੂ ਦੇ ਪਾਸ ਭੇਜਿਆ।
 
अमोल रतन अमोला रासि ॥
Amol raṯan amolā rās.
The jewel is priceless, and the capital is priceless.
ਅਮੋਲਕ ਹੈ ਨਾਮ ਦਾ ਜਵੇਹਰ ਅਤੇ ਅਮੋਲਕ ਹੈ ਗੁਣਾਂ ਦੀ ਰਾਸਪੂੰਜੀ।
ਅਮੋਲ = ਜਿਸ ਦੇ ਵੱਟੇ ਵਿਚ ਕੋਈ ਚੀਜ਼ ਬਰਾਬਰ ਦੇ ਮੁੱਲ ਦੀ ਨਾਹ ਹੋਵੇ।(ਗੁਰੂ ਦੇ ਦਰ ਤੋਂ ਮੈਨੂੰ ਉਹ) ਰਤਨ ਮਿਲ ਪਿਆ ਹੈ ਉਹ ਸਰਮਾਇਆ ਮਿਲ ਪਿਆ ਹੈ, ਦੁਨੀਆ ਵਿਚ ਜਿਸ ਦੇ ਬਰਾਬਰ ਦੀ ਕੀਮਤ ਦਾ ਕੋਈ ਪਦਾਰਥ ਨਹੀਂ ਹੈ।
 
विसटु सुभाई पाइआ मीत ॥
visat subẖā▫ī pā▫i▫ā mīṯ.
O my gentle brother, mediator and friend -
ਆਪਣੇ ਸੁਸ਼ੀਲ ਵੀਰ, ਮਿੱਤਰ ਅਤੇ ਵਚੋਲੇ ਗੁਰਾਂ ਦੇ ਰਾਹੀਂ,
ਵਿਸਟੁ = ਵਕੀਲ, ਵਿਚੋਲਾ। ਸੁਭਾਈ = ਪ੍ਰੇਮ ਕਰਨ ਵਾਲਾ।(ਪਰਮਾਤਮਾ ਦੀ ਮੇਹਰ ਨਾਲ ਮੈਨੂੰ) ਪਿਆਰ-ਭਰੇ ਹਿਰਦੇ ਵਾਲਾ ਵਿਚੋਲਾ ਮਿੱਤਰ ਮਿਲ ਪਿਆ ਹੈ,
 
सउदा मिलिआ निहचल चीत ॥२॥
Sa▫uḏā mili▫ā nihcẖal cẖīṯ. ||2||
I have obtained the merchandise, and my consciousness is now steady and stable. ||2||
ਮੈਨੂੰ ਵਖਰ ਮਿਲ ਗਿਆ ਹੈ ਅਤੇ ਮੇਰਾ ਮਨ ਅਸਥਿਰ ਹੋ ਗਿਆ ਹੈ।
ਨਿਹਚਲ = ਅਡੋਲ ॥੨॥ਉਸ ਪਾਸੋਂ ਪਰਮਾਤਮਾ ਦੇ ਨਾਮ ਦਾ ਸੌਦਾ ਲੱਭਾ ਹੈ ਤੇ ਮੇਰਾ ਮਨ ਦੁਨੀਆ ਦੇ ਪਦਾਰਥਾਂ ਵਲ ਡੋਲਣੋਂ ਹਟ ਗਿਆ ਹੈ ॥੨॥
 
भउ नही तसकर पउण न पानी ॥
Bẖa▫o nahī ṯaskar pa▫uṇ na pānī.
I have no fear of thieves, of wind or water.
ਮੈਨੂੰ ਕੋਈ ਡਰ ਚੋਰਾਂ ਦਾ ਹਵਾ ਦਾ ਜਾਂ ਪਾਣੀ ਦਾ ਨਹੀਂ।
ਤਸਕਰ = ਚੋਰ।(ਹੇ ਭਾਈ! ਇਸ ਰਤਨ ਨੂੰ ਇਸ ਸਰਮਾਏ ਨੂੰ) ਚੋਰਾਂ ਤੋਂ ਖ਼ਤਰਾ ਨਹੀਂ, ਹਵਾ ਤੋਂ ਡਰ ਨਹੀਂ, ਪਾਣੀ ਤੋਂ ਡਰ ਨਹੀਂ (ਨਾਹ ਚੋਰ ਚੁਰਾ ਸਕਦੇ ਹਨ ਨਾਹ ਝੱਖੜ ਉਡਾ ਸਕਦੇ ਹਨ ਨਾਹ ਪਾਣੀ ਡੋਬ ਸਕਦਾ ਹੈ)।
 
सहजि विहाझी सहजि लै जानी ॥
Sahj vihājī sahj lai jānī.
I have easily made my purchase, and I easily take it away.
ਸਹਿਜੇ ਹੀ ਮੈਂ ਨਾਮ ਦਾ ਸੌਦਾ ਖਰੀਦ ਕੀਤਾ ਹੈ ਅਤੇ ਚੁਪ ਚੁਪੀਤੇ ਹੀ ਮੈਂ ਇਹ ਸੌਦਾ ਸੂਤ ਲਈ ਜਾਂਦਾ ਹਾਂ।
ਸਹਜਿ = ਆਤਮਕ ਅਡੋਲਤਾ ਵਿਚ।ਆਤਮਕ ਅਡੋਲਤਾ ਦੀ ਬਰਕਤਿ ਨਾਲ ਇਹ ਰਤਨ ਮੈਂ (ਗੁਰੂ ਪਾਸੋਂ) ਖਰੀਦਿਆ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਇਹ ਰਤਨ ਮੈਂ ਆਪਣੇ ਨਾਲ ਲੈ ਜਾਵਾਂਗਾ।
 
सत कै खटिऐ दुखु नही पाइआ ॥
Saṯ kai kẖati▫ai ḏukẖ nahī pā▫i▫ā.
I have earned Truth, and I shall have no pain.
ਸੱਚਾ ਨਾਮ ਮੈਂ ਕਮਾਇਆ ਹੈ ਅਤੇ ਇਸ ਲਈ ਦੁੱਖ ਨਹੀਂ ਪਾਵਾਂਗਾ।
ਸਤ ਕੈ ਖਟਿਐ = ਈਮਾਨਦਾਰੀ ਨਾਲ ਕਮਾਇਆਂ।ਈਮਾਨਦਾਰੀ ਨਾਲ ਖੱਟਣ ਕਰਕੇ ਇਹ ਰਤਨ ਹਾਸਲ ਕਰਨ ਵਿਚ ਮੈਨੂੰ ਕੋਈ ਦੁੱਖ ਨਹੀਂ ਸਹਾਰਨਾ ਪਿਆ,"
 
सही सलामति घरि लै आइआ ॥३॥
Sahī salāmaṯ gẖar lai ā▫i▫ā. ||3||
I have brought this merchandise home, safe and sound. ||3||
ਐਨ ਠੀਕ ਤੇ ਦਰੁਸਤ ਤੌਰ ਤੇ ਮੈਂ ਆਪਣਾ ਸੌਦਾ ਸੂਤ ਘਰ ਲੈ ਆਂਦਾ ਹੈ।
ਘਰਿ = ਹਿਰਦੇ-ਘਰ ਵਿਚ ॥੩॥ਤੇ ਇਹ ਨਾਮ-ਸੌਦਾ ਮੈਂ ਸਹੀ ਸਲਾਮਤਿ ਸਾਂਭ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ ॥੩॥
 
मिलिआ लाहा भए अनंद ॥
Mili▫ā lāhā bẖa▫e anand.
I have earned the profit, and I am happy.
ਮੈਂ ਨਾਮ-ਨਫਾ ਖੱਟਿਆ ਹੈ ਅਤੇ ਖੁਸ਼ ਹਾਂ।
ਲਾਹਾ = ਲਾਭ।(ਹੇ ਪ੍ਰਭੂ! ਤੇਰੀ ਮੇਹਰ ਨਾਲ ਮੈਨੂੰ ਤੇਰੇ ਨਾਮ ਦਾ) ਲਾਭ ਮਿਲਿਆ ਹੈ ਤੇ ਮੇਰੇ ਅੰਦਰ ਆਨੰਦ ਪੈਦਾ ਹੋ ਗਿਆ ਹੈ।
 
धंनु साह पूरे बखसिंद ॥
Ḏẖan sāh pūre bakẖsinḏ.
Blessed is the Banker, the Perfect Bestower.
ਮੁਬਾਰਕ ਹੈ ਪੂਰਨ ਦਾਨੀ, ਗੁਰੂ ਸ਼ਾਹੁਕਾਰ ਹੈ।
ਧੰਨੁ = ਸਲਾਹਣ-ਯੋਗ।ਹੇ ਪੂਰੀਆਂ ਬਖ਼ਸ਼ਸ਼ਾਂ ਕਰਨ ਵਾਲੇ ਸ਼ਾਹ-ਪ੍ਰਭੂ! ਮੈਂ ਤੈਨੂੰ ਹੀ ਸਲਾਹੁੰਦਾ ਹਾਂ।
 
इहु सउदा गुरमुखि किनै विरलै पाइआ ॥
Ih sa▫uḏā gurmukẖ kinai virlai pā▫i▫ā.
How rare is the Gurmukh who obtains this merchandise;
ਕੋਈ ਟਾਵਾਂ ਟੱਲਾ ਹੀ ਗੁਰੂ ਦੇ ਰਾਹੀਂ, ਇਸ ਵੱਖਰ ਨੂੰ ਹਾਸਲ ਕਰਦਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ।ਹੇ ਭਾਈ! ਕਿਸੇ ਵਿਰਲੇ ਭਾਗਾਂ ਵਾਲੇ ਨੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੇ ਨਾਮ ਦਾ) ਸੌਦਾ ਪ੍ਰਾਪਤ ਕੀਤਾ ਹੈ।
 
सहली खेप नानकु लै आइआ ॥४॥६॥
Sahlī kẖep Nānak lai ā▫i▫ā. ||4||6||
Nanak has brought this profitable merchandise home. ||4||6||
ਨਫੇ ਵੰਦਾ ਸੌਦਾ ਸੂਤ ਨਾਨਕ ਘਰ ਲੈ ਆਇਆ ਹੈ।
ਸਹਲੀ = ਸਫਲੀ। ਖੇਪ = ਸੌਦਾ ॥੪॥੬॥(ਗੁਰੂ ਦੀ ਸਰਨ ਪੈ ਕੇ ਹੀ) ਨਾਨਕ ਭੀ ਇਹ ਲਾਹੇਵੰਦਾ ਸੌਦਾ ਖੱਟ ਸਕਿਆ ਹੈ ॥੪॥੬॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
गुनु अवगनु मेरो कछु न बीचारो ॥
Gun avgan mero kacẖẖ na bīcẖāro.
He does not consider my merits or demerits.
ਮੇਰੀਆਂ ਚੰਗਿਆਂਈਆਂ ਤੇ ਬੁਰਾਈਆਂ ਦਾ ਖਿਆਲ ਨਹੀਂ ਕੀਤਾ ਗਿਆ।
ਬੀਚਾਰੋ = ਬੀਚਾਰਾ, ਵਿਚਾਰਿਆ।(ਹੇ ਸਹੇਲੀਏ! ਮੇਰੇ ਖਸਮ ਨੇ) ਮੇਰਾ ਕੋਈ ਗੁਣ ਨਹੀਂ ਵਿਚਾਰਿਆ ਮੇਰਾ ਕੋਈ ਔਗੁਣ ਨਹੀਂ ਤੱਕਿਆ।
 
नह देखिओ रूप रंग सींगारो ॥
Nah ḏekẖi▫o rūp rang sīʼngāro.
He does not look at my beauty, color or decorations.
ਨਾਂ ਹੀ ਮੇਰੀ ਸੁੰਦਰਤਾ, ਰੰਗ ਤੇ ਹਾਰ ਸ਼ਿੰਗਾਰ ਵੱਲ ਤਕਿਆ ਗਿਆ ਹੈ।
xxxਉਸ ਨੇ ਮੇਰਾ ਰੂਪ ਨਹੀਂ ਵੇਖਿਆ, ਰੰਗ ਨਹੀਂ ਵੇਖਿਆ, ਸਿੰਗਾਰ ਨਹੀਂ ਵੇਖਿਆ,
 
चज अचार किछु बिधि नही जानी ॥
Cẖaj acẖār kicẖẖ biḏẖ nahī jānī.
I do not know the ways of wisdom and good conduct.
ਮੈਂ ਸਿਆਣਪ ਤੇ ਸ਼ੁੱਭ ਚੱਲਣ ਦਾ ਮਾਰਗ ਨਹੀਂ ਜਾਣਦੀ।
ਚਜ = ਸੁਚੱਜ। ਅਚਾਰ = ਆਚਾਰ, ਚੰਗਾ ਆਚਰਨ। ਬਿਧਿ = ਢੰਗ, ਤਰੀਕਾ, ਜਾਚ। ਜਾਨੀ = ਜਾਣੀ, ਸਿੱਖੀ।ਮੈਂ ਕੋਈ ਸੁਚੱਜ ਨਹੀਂ ਸਾਂ ਸਿੱਖੀ ਹੋਈ, ਮੈਂ ਉੱਚੇ ਆਚਰਨ ਦਾ ਕੋਈ ਢੰਗ ਨਹੀਂ ਸਾਂ ਜਾਣਦੀ।
 
बाह पकरि प्रिअ सेजै आनी ॥१॥
Bāh pakar pari▫a sejai ānī. ||1||
But taking me by the arm, my Husband Lord has led me to His Bed. ||1||
ਪਰ ਭੁਜਾ ਤੋਂ ਪਕੜ ਕੇ ਕੰਤ ਨੇ ਮੈਨੂੰ ਪਲੰਘ ਤੇ ਲੈ ਆਂਦਾ ਹੈ।
ਪਕਰਿ = ਫੜ ਕੇ। ਪ੍ਰਿਅ = ਪਿਆਰੇ ਨੇ। ਆਨੀ = ਲੈ ਆਂਦਾ ॥੧॥ਫਿਰ ਭੀ (ਹੇ ਸਹੇਲੀਏ!) ਮੇਰੀ ਬਾਂਹ ਫੜ ਕੇ ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ ਆਪਣੀ ਸੇਜ ਉਤੇ ਲੈ ਆਂਦਾ ॥੧॥
 
सुनिबो सखी कंति हमारो कीअलो खसमाना ॥
Sunibo sakẖī kanṯ hamāro kī▫alo kẖasmānā.
Hear, O my companions, my Husband, my Lord Master, possesses me.
ਤੁਸੀਂ ਸੁਣੋ ਹੇ ਸਹੇਲੀਓ! ਮੇਰੇ ਲਾੜੇ ਨੇ ਮੈਨੂੰ ਅਪਨਾ ਲਿਆ ਹੈ।
ਬੋ ਸਖੀ = ਹੇ ਸਖੀ! ਕੰਤਿ = ਕੰਤ ਨੇ। ਕੀਅਲੋ = ਕੀਤਾ। ਖਸਮਾਨਾ = ਖਸਮ ਵਾਲਾ ਫ਼ਰਜ਼, ਸੰਭਾਲ।ਹੇ (ਮੇਰੀ) ਸਹੇਲੀਏ! ਸੁਣ ਮੇਰੇ ਖਸਮ-ਪ੍ਰਭੂ ਨੇ (ਮੇਰੀ) ਸੰਭਾਲ ਕੀਤੀ ਹੈ,
 
करु मसतकि धारि राखिओ करि अपुना किआ जानै इहु लोकु अजाना ॥१॥ रहाउ ॥
Kar masṯak ḏẖār rākẖi▫o kar apunā ki▫ā jānai ih lok ajānā. ||1|| rahā▫o.
Placing His Hand upon my forehead, He protects me as His Own. What do these ignorant people know? ||1||Pause||
ਉਸ ਨੇ ਆਪਣਾ ਹੱਥ ਮੇਰੇ ਮੱਥੇ ਤੇ ਰੱਖਕੇ ਆਪਣਾ ਜਾਣ ਮੈਨੂੰ ਬਚਾ ਲਿਆ ਹੈ। ਇਹ ਬੇਸਮਝ ਲੋਕ ਕੀ ਜਾਣਦੇ ਹਨ? ਠਹਿਰਾਉ।
ਕਰੁ = ਹੱਥ {ਇਕ-ਵਚਨ}। ਮਸਤਕਿ = ਮੱਥੇ ਉਤੇ। ਧਾਰਿ = ਰੱਖ ਕੇ। ਅਜਾਨਾ = ਅੰਞਾਣ, ਮੂਰਖ ॥੧॥ ਰਹਾਉ ॥(ਮੇਰੇ) ਮੱਥੇ ਉਤੇ (ਆਪਣਾ) ਹੱਥ ਰੱਖ ਕੇ ਉਸ ਨੇ ਮੈਨੂੰ ਆਪਣੀ ਜਾਣ ਕੇ ਮੇਰੀ ਰੱਖਿਆ ਕੀਤੀ ਹੈ। ਪਰ ਇਹ ਮੂਰਖ ਜਗਤ ਇਸ (ਭੇਤ) ਨੂੰ ਕੀਹ ਸਮਝੇ? ॥੧॥ ਰਹਾਉ ॥
 
सुहागु हमारो अब हुणि सोहिओ ॥
Suhāg hamāro ab huṇ sohi▫o.
My married life now appears so beauteous;
ਮੇਰਾ ਵਿਆਹੁਤਾ ਜੀਵਨ ਹੁਣ, ਸੁੰਦਰ ਲੱਗਦਾ ਹੈ।
ਸੁਹਾਗੁ = ਚੰਗਾ ਭਾਗ। ਸੋਹਿਓ = ਸੋਹਣਾ ਲੱਗ ਰਿਹਾ ਹੈ, ਚਮਕਿਆ ਹੈ।(ਹੇ ਸਹੇਲੀਏ!) ਹੁਣ ਮੇਰਾ ਚੰਗਾ ਸਤਾਰਾ ਚਮਕ ਪਿਆ ਹੈ,
 
कंतु मिलिओ मेरो सभु दुखु जोहिओ ॥
Kanṯ mili▫o mero sabẖ ḏukẖ johi▫o.
my Husband Lord has met me, and He sees all my pains.
ਮੈਡਾ ਭਰਤਾ ਮੈਨੂੰ ਮਿਲ ਪਿਆ ਹੈ ਅਤੇ ਉਸਨੇ ਮੇਰੇ ਸਾਰੇ ਰੋਗ ਜਾਂਚ ਲਏ ਹਨ।
ਜੋਹਿਓ = ਗਹੁ ਨਾਲ ਵੇਖਿਆ ਹੈ (ਜਿਵੇਂ ਕੋਈ ਹਕੀਮ ਕਿਸੇ ਰੋਗੀ ਦਾ ਦੁੱਖ ਗਹੁ ਨਾਲ ਵੇਖਦਾ ਹੈ)।ਮੇਰਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ, ਉਸ ਨੇ ਮੇਰਾ ਸਾਰਾ ਰੋਗ ਗਹੁ ਨਾਲ ਤੱਕ ਲਿਆ ਹੈ।
 
आंगनि मेरै सोभा चंद ॥
Āʼngan merai sobẖā cẖanḏ.
Within the courtyard of my heart, the glory of the moon shines.
ਮੇਰੇ ਦਿਲ ਦੇ ਵਿਹੜੇ ਅੰਦਰ ਚੰਨ ਵਰਗੀ ਕੀਰਤੀ ਹੈ।
ਆਂਗਨਿ = (ਹਿਰਦਾ-ਰੂਪ) ਵੇਹੜੇ ਵਿਚ।ਮੇਰੇ (ਹਿਰਦੇ ਦੇ) ਵੇਹੜੇ ਵਿਚ ਸੋਭਾ ਦਾ ਚੰਦ ਚੜ੍ਹ ਪਿਆ ਹੈ।
 
निसि बासुर प्रिअ संगि अनंद ॥२॥
Nis bāsur pari▫a sang anand. ||2||
Night and day, I have fun with my Beloved. ||2||
ਰੈਣ ਦਿਹੂੰ, ਮੈਂ ਆਪਣੈ ਪ੍ਰੀਤਮ ਨਾਲ ਅਨੰਦ ਮਾਣਦੀ ਹਾਂ।
ਨਿਸਿ = ਰਾਤ। ਬਾਸੁਰ = ਦਿਨ। ਸੰਗਿ = ਨਾਲ, ਸੰਗਤਿ ਵਿਚ ॥੨॥ਮੈਂ ਰਾਤ ਦਿਨ ਪਿਆਰੇ (ਪ੍ਰਭੂ-ਪਤੀ) ਨਾਲ ਆਨੰਦ ਮਾਣ ਰਹੀ ਹਾਂ ॥੨॥
 
बसत्र हमारे रंगि चलूल ॥
Basṯar hamāre rang cẖalūl.
My clothes are dyed the deep crimson color of the poppy.
ਮੇਰੇ ਕੱਪੜੇ ਪੋਸਤ ਦੇ ਫੁਲ ਦੀ ਰੰਗਤ ਦੀ ਮਾਨੰਦ ਲਾਲ ਹਨ।
ਰੰਗਿ ਚਲੂਲ = ਗੂੜ੍ਹੇ ਰੰਗ ਵਿਚ।ਮੇਰੇ (ਸਾਲੂ ਆਦਿਕ) ਕੱਪੜੇ, ਗੂੜ੍ਹੇ ਰੰਗ ਵਿਚ ਰੰਗੇ ਗਏ ਹਨ,
 
सगल आभरण सोभा कंठि फूल ॥
Sagal ābẖraṇ sobẖā kanṯẖ fūl.
All the ornaments and garlands around my neck adorn me.
ਸਾਰੇ ਗਹਿਣੇ ਅਤੇ ਮੇਰੀ ਗਰਦਨ ਦੁਆਲੇ ਦੇ ਫੁੱਲਾਂ ਦੇ ਹਾਰ ਮੈਨੂੰ ਸਸ਼ੋਭਤ ਕਰਦੇ ਹਨ।
ਸਗਲ = ਸਾਰੇ। ਆਭਰਣ = ਗਹਣੇ। ਕੰਠਿ = ਗਲ ਵਿਚ।ਸਾਰੇ ਗਹਣੇ (ਮੇਰੇ ਸਰੀਰ ਉਤੇ ਫਬ ਰਹੇ ਹਨ) ਫੁੱਲਾਂ ਦੇ ਹਾਰ ਮੇਰੇ ਗਲ ਵਿਚ ਸੋਭਾ ਦੇ ਰਹੇ ਹਨ।
 
प्रिअ पेखी द्रिसटि पाए सगल निधान ॥
Pari▫a pekẖī ḏarisat pā▫e sagal niḏẖān.
Gazing upon my Beloved with my eyes, I have obtained all treasures;
ਆਪਣੇ ਦਿਲਬਰ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਮੈਂ ਸਾਰੇ ਖ਼ਜਾਨੇ ਪਰਾਪਤ ਕਰ ਲਏ ਹਨ,
ਪੇਖੀ = ਵੇਖੀ। ਦ੍ਰਿਸਟਿ = ਨਿਗਾਹ, ਨਜ਼ਰ। ਨਿਧਾਨ = ਖ਼ਜ਼ਾਨੇ।(ਹੇ ਸਹੇਲੀਏ!) ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ (ਪਿਆਰ ਦੀ) ਨਿਗਾਹ ਨਾਲ ਤੱਕਿਆ ਹੈ। (ਹੁਣ, ਮਾਨੋ) ਮੈਂ ਸਾਰੇ ਹੀ ਖ਼ਜ਼ਾਨੇ ਪ੍ਰਾਪਤ ਕਰ ਲਏ ਹਨ।
 
दुसट दूत की चूकी कानि ॥३॥
Ḏusat ḏūṯ kī cẖūkī kān. ||3||
I have shaken off the power of the evil demons. ||3||
ਅਤੇ ਮੇਰੀ ਪਾਂਬਰਾਂ ਤੇ ਗੁੰਡਿਆਂ ਦੀ ਮੁਹਤਾਜੀ ਦੂਰ ਹੋ ਗਈ!
ਦੂਤ = ਵੈਰੀ। ਕਾਨਿ = ਕਾਣਿ, ਧੌਂਸ, ਦਬਾਉ ॥੩॥ਹੁਣ, ਹੇ ਸਹੇਲੀਏ! (ਕਮਾਦਿਕ) ਭੈੜੇ ਵੈਰੀਆਂ ਦੀ ਧੌਂਸ (ਮੇਰੇ ਉੱਤੋਂ) ਮੁੱਕ ਗਈ ਹੈ ॥੩॥
 
सद खुसीआ सदा रंग माणे ॥
Saḏ kẖusī▫ā saḏā rang māṇe.
I have obtained eternal bliss, and I constantly celebrate.
ਮੈਨੂੰ ਸਦੀਵੀ ਪਰਸੰਨਤਾ ਪਰਾਪਤ ਹੋਈ ਹੈ ਅਤੇ ਮੈਂ ਹਮੇਸ਼ਾਂ ਅਨੰਦ ਮਾਣਦਾ ਹਾਂ।
ਸਦ = ਸਦਾ।(ਹੇ ਸਹੇਲੀਏ! ਮੈਨੂੰ ਹੁਣ ਸਦਾ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, ਮੈਂ ਹੁਣ ਸਦਾ ਆਤਮਕ ਆਨੰਦ ਮਾਣ ਰਹੀ ਹਾਂ।
 
नउ निधि नामु ग्रिह महि त्रिपताने ॥
Na▫o niḏẖ nām garih mėh ṯaripṯāne.
With the nine treasures of the Naam, the Name of the Lord, I am satisfied in my own home.
ਨਾਮ ਦੇ ਨੌ ਖ਼ਜ਼ਾਨਿਆਂ ਨਾਲ ਮੈਂ ਆਪਣੇ ਘਰ ਵਿੱਚ ਹੀ ਰੱਜ ਗਿਆ ਹਾਂ।
ਨਉਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਗ੍ਰਿਹ ਮਹਿ = (ਹਿਰਦੇ-) ਘਰ ਵਿਚ। ਤ੍ਰਿਪਤਾਨੇ = ਸੰਤੋਖ ਆ ਗਿਆ।(ਜਗਤ ਦੇ ਸਾਰੇ) ਨੌ ਖ਼ਜ਼ਾਨਿਆਂ (ਵਰਗਾ) ਪਰਮਾਤਮਾ ਦਾ ਨਾਮ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਮੇਰੀ ਸਾਰੀ ਤ੍ਰਿਸਨਾ ਮੁੱਕ ਗਈ ਹੈ।
 
कहु नानक जउ पिरहि सीगारी ॥
Kaho Nānak ja▫o pirėh sīgārī.
Says Nanak, when the happy soul-bride is adorned by her Beloved,
ਗੁਰੂ ਜੀ ਫੁਰਮਾਉਂਦੇ ਹਨ, ਜਦ ਸੁਭਾਗੀ ਪਤਨੀ ਨੂੰ ਉਸ ਦਾ ਪਿਆਰ ਸਸ਼ੋਭਤ ਕਰ ਦਿੰਦਾ ਹੈ,
ਜਉ = ਜਦੋਂ। ਪਿਰਹਿ = ਪਿਰ ਨੇ, ਖਸਮ ਨੇ। ਸੀਗਾਰੀ = ਸਜਾ ਦਿੱਤੀ, ਸੋਹਣੀ ਬਣਾ ਦਿੱਤੀ।ਹੇ ਨਾਨਕ! (ਆਖ-) ਜਦੋਂ (ਕਿਸੇ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨੇ ਸੁੰਦਰ ਜੀਵਨ ਵਾਲੀ ਬਣਾ ਦਿੱਤਾ,
 
थिरु सोहागनि संगि भतारी ॥४॥७॥
Thir sohāgan sang bẖaṯārī. ||4||7||
she is forever happy with her Husband Lord. ||4||7||
ਤਾਂ ਉਹ ਪੱਕੇ ਤੌਰ ਤੇ ਆਪਣੇ ਭਰਤੇ ਨਾਲ ਵੱਸਦੀ ਹੈ।
ਸੰਗਿ = ਨਾਲ। ਥਿਰੁ = ਅਡੋਲ-ਚਿਤ ॥੪॥੭॥ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਕੇ ਚੰਗੇ ਭਾਗਾਂ ਵਾਲੀ ਬਣ ਗਈ, ਉਹ ਸਦਾ ਲਈ ਅਡੋਲ-ਚਿੱਤ ਹੋ ਗਈ ॥੪॥੭॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
दानु देइ करि पूजा करना ॥
Ḏān ḏe▫e kar pūjā karnā.
They give you donations and worship you.
ਹੇ ਬ੍ਰਾਹਮਣ! ਲੋਕ ਤੈਨੂੰ ਖੈਰਾਤ ਦਿੰਦੇ ਅਤੇ ਤੈਨੂੰ ਪੂਜਦੇ ਹਨ।
ਦੇਇ ਕਰਿ = ਦੇ ਕੇ।(ਹੇ ਭਾਈ! ਵੇਖੋ ਅਜੇਹੇ ਬ੍ਰਾਹਮਣਾਂ ਦਾ ਹਾਲ! ਜਜਮਾਨ ਤਾਂ) ਉਹਨਾਂ ਨੂੰ ਦਾਨ ਦੇ ਕੇ ਉਹਨਾਂ ਦੀ ਪੂਜਾ-ਮਾਨਤਾ ਕਰਦੇ ਹਨ,
 
लैत देत उन्ह मूकरि परना ॥
Laiṯ ḏeṯ unĥ mūkar parnā.
You take from them, and then deny that they have given anything to you.
ਤੂੰ ਉਨ੍ਹਾਂ ਕੋਲੋਂ, ਲੈਂਦਾ ਹੈ ਅਤੇ ਮੁੱਕਰ ਜਾਂਦਾ ਹੈਂ ਕਿ ਉਹ ਤੈਨੂੰ ਦਿੰਦੇ ਹਨ।
ਲੈਤ ਦੇਤ = ਲੈਂਦਿਆਂ ਦੇਂਦਿਆਂ। ਉਨ੍ਹ੍ਹ = ਉਹਨਾਂ (ਬ੍ਰਾਹਮਣਾਂ) ਨੇ। ਮੂਕਰਿ ਪਰਨਾ = ਮੁੱਕਰ ਜਾਣਾ, ਜਜਮਾਨਾਂ ਦੇ ਦਿੱਤੇ ਦਾਨ ਤੇ ਜਜਮਾਨਾਂ ਦਾ ਕਦੇ ਅਹਸਾਨ ਨਾਹ ਮੰਨਣਾ।ਪਰ ਉਹ ਬ੍ਰਾਹਮਣ ਲੈਂਦੇ ਦੇਂਦੇ ਭੀ (ਸਭ ਕੁਝ ਹਾਸਲ ਕਰਦੇ ਹੋਏ ਭੀ) ਸਦਾ ਮੁੱਕਰੇ ਰਹਿੰਦੇ ਹਨ (ਕਦੇ ਆਪਣੇ ਜਜਮਾਨਾਂ ਦਾ ਧੰਨਵਾਦ ਤਕ ਨਹੀਂ ਕਰਦੇ। ਸਗੋਂ ਦਾਨ ਲੈ ਕੇ ਭੀ ਇਹੀ ਜ਼ਾਹਰ ਕਰਦੇ ਹਨ ਕਿ ਅਸੀਂ ਜਜਮਾਨਾਂ ਦਾ ਪਰਲੋਕ ਸਵਾਰ ਰਹੇ ਹਾਂ)।
 
जितु दरि तुम्ह है ब्राहमण जाणा ॥
Jiṯ ḏar ṯumĥ hai barāhmaṇ jāṇā.
That door, through which you must ultimately go, O Brahmin -
ਹੇ ਬ੍ਰਾਹਮਣ! ਜਿਸ ਬੂਹੇ ਤੇ ਤੂੰ ਅਖੀਰ ਨੂੰ ਜਾਣਾ ਹੈ,
ਜਿਤੁ ਦਰਿ = ਜਿਸ (ਪ੍ਰਭੂ-) ਦਰ ਤੇ। ਬ੍ਰਾਹਮਣ = ਹੇ ਬ੍ਰਾਹਮਣ!ਪਰ, ਹੇ ਬ੍ਰਾਹਮਣ! (ਇਹ ਚੇਤਾ ਰੱਖ) ਜਿਸ ਪ੍ਰਭੂ-ਦਰ ਤੇ (ਆਖ਼ਿਰ) ਤੂੰ ਪਹੁੰਚਣਾ ਹੈ,
 
तितु दरि तूंही है पछुताणा ॥१॥
Ŧiṯ ḏar ṯūʼnhī hai pacẖẖuṯāṇā. ||1||
at that door, you will come to regret and repent. ||1||
ਉਸ ਬੂਹੇ ਉਤੇ ਤੂੰ ਪਸਚਾਤਾਪ ਕਰੇਗਾਂ।
ਤਿਤੁ ਦਰਿ = ਉਸ ਦਰ ਤੇ ॥੧॥ਉਸ ਦਰ ਤੇ ਤੂੰ ਹੀ (ਆਪਣੀਆਂ ਇਹਨਾਂ ਕਰਤੂਤਾਂ ਦੇ ਕਾਰਨ) ਪਛੁਤਾਵੇਂਗਾ ॥੧॥
 
ऐसे ब्राहमण डूबे भाई ॥
Aise barāhmaṇ dūbe bẖā▫ī.
Such Brahmins shall drown, O Siblings of Destiny;
ਹੇ ਭਰਾ! ਐਹੋ ਜੇਹੇ ਬ੍ਰਾਹਮਣ ਡੁਬ ਜਾਂਦੇ ਹਨ,
ਡੂਬੇ = (ਮਾਇਆ ਦੇ ਮੋਹ ਵਿਚ) ਡੁੱਬੇ ਹੋਏ। ਭਾਈ = ਹੇ ਭਾਈ!ਹੇ ਭਾਈ! ਇਹੋ ਜਿਹੇ ਬ੍ਰਾਹਮਣਾਂ ਨੂੰ (ਮਾਇਆ ਦੇ ਮੋਹ ਵਿਚ) ਡੁੱਬੇ ਹੋਏ ਜਾਣੋ,
 
निरापराध चितवहि बुरिआई ॥१॥ रहाउ ॥
Nirāprāḏẖ cẖiṯvahi buri▫ā▫ī. ||1|| rahā▫o.
they think of doing evil to the innocent. ||1||Pause||
ਜੋ ਬੇਗੁਨਾਹਾਂ ਦਾ ਬੁਰਾ ਕਰਨ ਦਾ ਖ਼ਿਆਲ ਕਰਦੇ ਹਨ। ਠਹਿਰਾਉ।
ਨਿਰਾਪਰਾਧ = ਨਿਰ-ਅਪਰਾਧ, ਨਿਦੋਸਿਆਂ ਦੀ। ਚਿਤਵਹਿ ਬੁਰਿਆਈ = ਨੁਕਸਾਨ ਕਰਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ ॥੧॥ ਰਹਾਉ ॥ਜੇਹੜੇ ਨਿਦੋਸੇ ਬੰਦਿਆਂ ਨੂੰ ਭੀ ਨੁਕਸਾਨ ਅਪੜਾਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ (ਉਚੀ ਜਾਤਿ ਦਾ ਹੋਣਾ, ਜਾਂ ਵੇਦ ਸ਼ਾਸਤ੍ਰ ਪੜ੍ਹੇ ਹੋਣਾ ਭੀ ਉਹਨਾਂ ਦੇ ਆਤਮਕ ਜੀਵਨ ਨੂੰ ਗ਼ਰਕ ਹੋਣੋਂ ਨਹੀਂ ਬਚਾ ਸਕਦਾ, ਜੇ ਉਹ ਦੂਜਿਆਂ ਦਾ ਬੁਰਾ ਤੱਕਦੇ ਰਹਿੰਦੇ ਹਨ) ॥੧॥ ਰਹਾਉ ॥"
 
अंतरि लोभु फिरहि हलकाए ॥
Anṯar lobẖ firėh halkā▫e.
Within them is greed, and they wander around like mad dogs.
ਉਨ੍ਹਾਂ ਦੇ ਅੰਦਰ ਲਾਲਚ ਹੈ ਅਤੇ ਉਹ ਹਲਕੇ ਕੁੱਤੇ ਦੀ ਤਰ੍ਹਾਂ ਭਟਕਦੇ ਹਨ।
ਅੰਤਰਿ = ਅੰਦਰ, ਮਨ ਵਿਚ। ਹਲਕਾਏ = ਹਲਕੇ ਹੋਏ ਹੋਏ।ਹੇ ਭਾਈ! ਉਂਞ ਤਾਂ ਇਹ ਬ੍ਰਾਹਮਣ ਆਪਣੇ ਆਪ ਨੂੰ ਵੇਦ ਆਦਿਕ ਧਰਮ-ਪੁਸਤਕਾਂ ਦੇ ਗਿਆਤਾ ਜ਼ਾਹਰ ਕਰਦੇ ਹਨ, ਪਰ ਇਹਨਾਂ ਦੇ ਮਨ ਵਿਚ ਲੋਭ (ਠਾਠਾਂ ਮਾਰ ਰਿਹਾ ਹੈ, ਇਹ ਲੋਭ ਨਾਲ) ਹਲਕੇ ਹੋਏ ਫਿਰਦੇ ਹਨ।
 
निंदा करहि सिरि भारु उठाए ॥
Ninḏā karahi sir bẖār uṯẖā▫e.
They slander others and carry loads of sin upon their heads.
ਉਹ ਹੋਰਨਾਂ ਦੀ ਬਦਖੋਈ ਕਰਦੇ ਹਨ ਅਤੇ ਆਪਣੇ ਸਿਰਾਂ ਉਤੇ ਪਾਪਾਂ ਦਾ ਬੋਝ ਚੁਕਦੇ ਹਨ।
ਸਿਰਿ = ਸਿਰ ਉਤੇ। ਉਠਾਏ = ਉਠਾਇ, ਚੁੱਕ ਕੇ।ਆਪਣੇ ਆਪ ਨੂੰ ਵਿਦਵਾਨ ਜ਼ਾਹਰ ਕਰਦੇ ਹੋਏ ਭੀ ਇਹ (ਦੂਜਿਆਂ ਦੀ) ਨਿੰਦਾ ਕਰਦੇ ਫਿਰਦੇ ਹਨ, ਆਪਣੇ ਸਿਰ ਉਤੇ ਨਿੰਦਾ ਦਾ ਭਾਰ ਚੁੱਕੀ ਫਿਰਦੇ ਹਨ।
 
माइआ मूठा चेतै नाही ॥
Mā▫i▫ā mūṯẖā cẖeṯai nāhī.
Intoxicated by Maya, they do not think of the Lord.
ਧਨ-ਦੌਲਤ ਦਾ ਠੱਗਿਆ ਹੋਇਆ ਬ੍ਰਾਹਮਣ, ਸੁਆਮੀ ਦਾ ਸਿਮਰਨ ਨਹੀਂ ਕਰਦਾ।
ਮੂਠਾ = ਠੱਗਿਆ ਹੋਇਆ, ਆਤਮਕ ਜੀਵਨ ਦਾ ਸਰਮਾਇਆ ਲੁਟਾ ਚੁੱਕਿਆ ਹੈ।(ਹੇ ਭਾਈ!) ਮਾਇਆ (ਦੇ ਮੋਹ) ਦੇ ਹੱਥੋਂ ਆਪਣੇ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾ ਬੈਠਾ ਇਹ ਬ੍ਰਾਹਮਣ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ (ਇਸ ਪਾਸੇ) ਧਿਆਨ ਨਹੀਂ ਦੇਂਦਾ।
 
भरमे भूला बहुती राही ॥२॥
Bẖarme bẖūlā bahuṯī rāhī. ||2||
Deluded by doubt, they wander off on many paths. ||2||
ਸੰਦੇਹ ਦੇ ਕਾਰਨ, ਉਹ ਘਣੇਰਿਆਂ ਰਸਤਿਆਂ ਅੰਦਰ ਭੁੱਲਿਆ ਫਿਰਦਾ ਹੈ।
ਭਰਮੇ = ਭਟਕਣਾ ਵਿਚ ॥੨॥ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਬ੍ਰਾਹਮਣ ਕਈ ਪਾਸੀਂ ਖ਼ੁਆਰ ਹੁੰਦਾ ਫਿਰਦਾ ਹੈ ॥੨॥
 
बाहरि भेख करहि घनेरे ॥
Bāhar bẖekẖ karahi gẖanere.
Outwardly, they wear various religious robes,
ਲੋਕਾਂ ਨੂੰ ਦਿਖਾਉਣ ਲਈ ਉਹ ਬਹੁਤੇ ਧਾਰਮਿਕ ਲਿਬਾਸ ਪਹਿਨਦਾ ਹੈ।
ਕਰਹਿ = ਕਰਦੇ ਹਨ। ਘਨੇਰੇ = ਬਹੁਤ।(ਹੇ ਭਾਈ!) ਅਜੇਹੇ ਬ੍ਰਾਹਮਣ ਬਾਹਰ (ਲੋਕਾਂ ਨੂੰ ਪਤਿਆਉਣ ਵਾਸਤੇ, ਆਪਣੇ ਆਪ ਨੂੰ ਲੋਕਾਂ ਦਾ ਧਾਰਮਿਕ ਆਗੂ ਜ਼ਾਹਰ ਕਰਨ ਵਾਸਤੇ) ਕਈ (ਧਾਰਮਿਕ) ਭੇਖ ਕਰਦੇ ਹਨ,
 
अंतरि बिखिआ उतरी घेरे ॥
Anṯar bikẖi▫ā uṯrī gẖere.
but within, they are enveloped by poison.
ਪਰ ਉਸ ਦੇ ਮਨ ਨੂੰ ਪਾਪ ਨੇ ਘੇਰਾ ਘੱਤਿਆ ਹੋਇਆ ਹੈ।
ਬਿਖਿਆ = ਮਾਇਆ। ਘੇਰੇ = ਘੇਰਿ, ਘੇਰ ਕੇ। ਉਤਰੀ = ਡੇਰਾ ਪਾਈ ਬੈਠੀ ਹੈ।ਪਰ ਉਨ੍ਹਾਂ ਦੇ ਆਪਣੇ ਅੰਦਰ ਤਾਂ ਮਾਇਆ ਘੇਰ ਕੇ ਡੇਰਾ ਪਾਈ ਬੈਠੀ ਹੈ।
 
अवर उपदेसै आपि न बूझै ॥
Avar upḏesai āp na būjẖai.
They instruct others, but do not understand themselves.
ਉਹ ਹੋਰਨਾਂ ਨੂੰ ਸਿੱਖਮੱਤ ਦਿੰਦਾ ਹੈ, ਪ੍ਰਤੂੰ ਆਪਣੇ ਆਪ ਨੂੰ ਨਹੀਂ ਸਮਝਦਾ।
ਅਵਰ = ਹੋਰਨਾਂ ਨੂੰ।(ਹੇ ਭਾਈ! ਜੇਹੜਾ ਬ੍ਰਾਹਮਣ) ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ ਕਰਦਾ ਹੈ, ਪਰ ਆਪ (ਉਸ ਧਰਮ ਨੂੰ) ਨਹੀਂ ਸਮਝਦਾ,
 
ऐसा ब्राहमणु कही न सीझै ॥३॥
Aisā barāhmaṇ kahī na sījẖai. ||3||
Such Brahmins will never be emancipated. ||3||
ਐਹੋ ਜੇਹਾ ਬ੍ਰਾਹਮਣ ਕਿਸੇ ਤਰ੍ਹਾਂ ਭੀ ਬੰਦ-ਖਾਲਸ ਨਹੀਂ ਹੋ ਸਕਦਾ।
ਨ ਸੀਝੈ = ਕਾਮਯਾਬ ਨਹੀਂ ਹੁੰਦਾ। ਕਹੀ = ਕਿਤੇ ਭੀ, ਕਹੀਂ ॥੩॥ਅਜੇਹਾ ਬ੍ਰਾਹਮਣ (ਲੋਕ ਪਰਲੋਕ) ਕਿਤੇ ਭੀ ਕਾਮਯਾਬ ਨਹੀਂ ਹੁੰਦਾ ॥੩॥
 
मूरख बामण प्रभू समालि ॥
Mūrakẖ bāmaṇ parabẖū samāl.
O foolish Brahmin, reflect upon God.
ਹੇ ਮੂਰਖ ਬ੍ਰਾਹਮਣ! ਤੂੰ ਆਪਣੇ ਸੁਆਮੀ ਦਾ ਸਿਮਰਨ ਕਰ।
ਬਾਮਣ = ਹੇ ਬ੍ਰਾਹਮਣ!ਹੇ ਮੂਰਖ ਬ੍ਰਾਹਮਣ! ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ) ਯਾਦ ਕਰਿਆ ਕਰ,
 
देखत सुनत तेरै है नालि ॥
Ḏekẖaṯ sunaṯ ṯerai hai nāl.
He watches and hears, and is always with you.
ਉਹ ਤੈਨੂੰ ਵੇਖਦਾ ਤੇ ਸੁਣਦਾ ਹੈ ਅਤੇ ਤੇਰੇ ਸੰਗ ਵੱਸਦਾ ਹੈ।
xxxਉਹ ਪਰਮਾਤਮਾ (ਤੇਰੇ ਸਾਰੇ ਕੰਮ) ਵੇਖਦਾ (ਤੇਰੀਆਂ ਸਾਰੀਆਂ ਗੱਲਾਂ) ਸੁਣਦਾ (ਸਦਾ) ਤੇਰੇ ਨਾਲ ਰਹਿੰਦਾ ਹੈ।
 
कहु नानक जे होवी भागु ॥
Kaho Nānak je hovī bẖāg.
Says Nanak, if this is your destiny,
ਗੁਰੂ ਜੀ ਆਖਦੇ ਹਨ ਜੇਕਰ ਤੇਰੀ ਚੰਗੀ ਕਿਸਮਤ ਹੈ,
ਹੋਵੀ = ਹੋਵੇ।ਹੇ ਨਾਨਕ! (ਅਜੇਹੇ ਬ੍ਰਾਹਮਣ ਨੂੰ ਆਖ-) ਜੇ ਤੇਰੇ ਭਾਗ ਜਾਗਣ,
 
मानु छोडि गुर चरणी लागु ॥४॥८॥
Mān cẖẖod gur cẖarṇī lāg. ||4||8||
renounce your pride, and grasp the Guru's Feet. ||4||8||
ਤਾਂ ਆਪਣਾ ਹੰਕਾਰ ਛੱਡ ਦੇ ਅਤੇ ਗੁਰਾਂ ਦੇ ਪੈਰਾਂ ਨੂੰ ਚਿੰਮੜ ਜਾ।
ਛੋਡਿ = ਛੱਡ ਕੇ ॥੪॥੮॥ਤਾਂ (ਆਪਣੀ ਉੱਚੀ ਜਾਤਿ ਤੇ ਵਿੱਦਵਤਾ ਦਾ) ਮਾਣ ਛੱਡ ਕੇ ਗੁਰੂ ਦੀ ਸਰਨ ਪਉ ॥੪॥੮॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
दूख रोग भए गतु तन ते मनु निरमलु हरि हरि गुण गाइ ॥
Ḏūkẖ rog bẖa▫e gaṯ ṯan ṯe man nirmal har har guṇ gā▫e.
Pain and disease have left my body, and my mind has become pure; I sing the Glorious Praises of the Lord, Har, Har.
ਪ੍ਰਭੂ ਪਰਮੇਸ਼ਰ ਦਾ ਜੱਸ ਗਾਇਨ ਕਰਨ ਦੁਆਰਾ ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਤਕਲੀਫਾਂ ਤੇ ਬੀਮਾਰੀਆਂ ਮੇਰੀ ਦੇਹਿ ਤੋਂ ਦੂਰ ਹੋ ਗਈਆਂ ਹਨ।
ਭਏ ਗਤੁ = ਚਲੇ ਗਏ, ਦੂਰ ਹੋ ਗਏ। ਤੇ = ਤੋਂ। ਗਾਇ = ਗਾ ਕੇ।(ਹੇ ਮਾਂ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਮੇਰਾ ਮਨ ਪਵਿੱਤਰ ਹੋ ਗਿਆ ਹੈ, ਮੇਰੇ ਸਰੀਰ ਤੋਂ ਸਾਰੇ ਦੁੱਖ ਤੇ ਰੋਗ ਦੂਰ ਹੋ ਗਏ ਹਨ।