Sri Guru Granth Sahib Ji

Ang: / 1430

Your last visited Ang:

भए अनंद मिलि साधू संगि अब मेरा मनु कत ही न जाइ ॥१॥
Bẖa▫e anand mil sāḏẖū sang ab merā man kaṯ hī na jā▫e. ||1||
I am in bliss, meeting with the Saadh Sangat, the Company of the Holy, and now, my mind does not go wandering. ||1||
ਸਤਿ ਸੰਗਤ ਨਾਲ ਜੁੜ ਕੇ ਮੇਰਾ ਚਿੱਤ ਖੁਸ਼ ਹੋ ਗਿਆ ਹੈ ਅਤੇ ਹੁਣ ਇਹ ਹੋਰ ਕਿਧਰੇ ਨਹੀਂ ਜਾਂਦਾ।
ਮਿਲਿ = ਮਿਲ ਕੇ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਕਤ ਹੀ = ਕਿਤੇ ਭੀ ॥੧॥ਗੁਰੂ ਦੀ ਸੰਗਤ ਵਿਚ ਮਿਲ ਕੇ ਮੇਰੇ ਅੰਦਰ ਆਨੰਦ ਹੀ ਆਨੰਦ ਬਣਿਆ ਪਿਆ ਹੈ। ਹੁਣ ਮੇਰਾ ਮਨ ਕਿਸੇ ਭੀ ਪਾਸੇ ਨਹੀਂ ਭਟਕਦਾ ॥੧॥
 
तपति बुझी गुर सबदी माइ ॥
Ŧapaṯ bujẖī gur sabḏī mā▫e.
My burning desires are quenched, through the Word of the Guru's Shabad, O mother.
ਗੁਰਾਂ ਦੀ ਬਾਣੀ ਦੇ ਜ਼ਰੀਏ, ਮੇਰੀ ਜਲਣ ਬੁੱਝ ਗਈ ਹੈ, ਹੇ ਮੇਰੀ ਮਾਤਾ!
ਤਪਤਿ = ਤਪਸ਼, ਸੜਨ। ਮਾਇ = ਹੇ ਮਾਂ!ਹੇ ਮਾਂ! ਗੁਰੂ ਦੇ ਸਬਦ ਦੀ ਬਰਕਤਿ ਨਾਲ (ਮੇਰੇ ਅੰਦਰੋਂ ਵਿਕਾਰਾਂ ਦੀ) ਸੜਨ ਮਿਟ ਗਈ ਹੈ।
 
बिनसि गइओ ताप सभ सहसा गुरु सीतलु मिलिओ सहजि सुभाइ ॥१॥ रहाउ ॥
Binas ga▫i▫o ṯāp sabẖ sahsā gur sīṯal mili▫o sahj subẖā▫e. ||1|| rahā▫o.
The fever of doubt has been totally eliminated; meeting the Guru, I am cooled and soothed, with intuitive ease. ||1||Pause||
ਸ਼ਾਂਤ ਚਿੱਤ ਗੁਰਾਂ ਨੂੰ ਮਿਲ ਪੈਣ ਤੇ ਮੇਰਾ ਭਰਮ ਦਾ ਸਮੂਹ ਬੁਖਾਰ ਸੁਖੈਨ ਹੀ ਨਵਿਰਤ ਹੋ ਗਿਆ ਹੈ। ਠਹਿਰਾਉ।
ਸਹਸਾ = ਸਹਮ। ਸੀਤਲੁ = ਠੰਢ ਪਾਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ ॥੧॥ ਰਹਾਉ ॥ਮੇਰੇ ਸਾਰੇ ਦੁੱਖ ਕਲੇਸ਼ ਤੇ ਸਹਮ ਨਾਸ ਹੋ ਗਏ ਹਨ। ਆਤਮਕ ਠੰਡ ਦੇਣ ਵਾਲਾ ਗੁਰੂ ਮੈਨੂੰ ਮਿਲ ਪਿਆ ਹੈ। ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਹੋਇਆ ਹਾਂ, ਹੁਣ ਮੈਂ ਪ੍ਰਭੂ-ਪ੍ਰੇਮ ਵਿਚ ਮਗਨ ਹਾਂ ॥੧॥ ਰਹਾਉ ॥
 
धावत रहे एकु इकु बूझिआ आइ बसे अब निहचलु थाइ ॥
Ḏẖāvaṯ rahe ek ik būjẖi▫ā ā▫e base ab nihcẖal thā▫e.
My wandering has ended, since I have realized the One and Only Lord; now, I have come to dwell in the eternal place.
ਕੇਵਲ ਇਕ ਸੁਆਮੀ ਨੂੰ ਅਨੁਭਵ ਕਰਨ ਦੁਆਰਾ ਮੇਰਾ ਭਟਕਨਾ ਬੰਦ ਹੋ ਗਿਆ ਹੈ, ਅਤੇ ਹੁਣ ਮੈਂ ਅਟੱਲ ਥਾਂ ਤੇ ਵੱਸਦਾ ਹਾਂ।
ਧਾਵਤ = ਦੌੜਨਾ-ਭੱਜਣਾ। ਰਹੇ = ਮੁੱਕ ਗਏ। ਥਾਇ = ਟਿਕਾਣੇ ਤੇ। ਨਿਹਚਲੁ = ਅਡੋਲ-ਚਿੱਤ ਹੋ ਕੇ।(ਹੇ ਮਾਂ!) ਜਦੋਂ ਦੀ ਮੈਂ ਸਿਰਫ਼ ਇਕ ਪਰਮਾਤਮਾ ਨਾਲ ਸਾਂਝ ਪਾਈ ਹੈ ਮੇਰੀਆਂ ਸਾਰੀਆ ਭਟਕਣਾਂ ਮੁੱਕ ਗਈਆਂ ਹਨ, ਹੁਣ ਮੈਂ ਅਡੋਲ-ਚਿੱਤ ਹੋ ਕੇ ਪ੍ਰਭੂ ਚਰਨਾਂ ਵਿਚ ਆ ਟਿਕਿਆ ਹਾਂ।
 
जगतु उधारन संत तुमारे दरसनु पेखत रहे अघाइ ॥२॥
Jagaṯ uḏẖāran sanṯ ṯumāre ḏarsan pekẖaṯ rahe agẖā▫e. ||2||
Your Saints are the Saving Grace of the world; beholding the Blessed Vision of their Darshan, I remain satisfied. ||2||
ਤੇਰੇ ਸਾਧੂ, ਸੰਸਾਰ ਨੂੰ ਪਾਰ ਉਤਾਰਨ ਵਾਲੇ ਹਨ। ਉਨ੍ਹਾਂ ਦਾ ਦੀਦਾਰ ਦੇਖ ਕੇ ਮੈਂ ਰੱਜਿਆ ਰਹਿੰਦਾ ਹਾਂ।
ਰਹੇ ਅਘਾਇ = ਰੱਜ ਗਏ, ਤ੍ਰਿਸ਼ਨਾ ਮੁੱਕ ਗਈ ॥੨॥(ਹੇ ਪ੍ਰਭੂ!) ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਤੇਰੇ ਸੰਤ ਜਨਾਂ ਦਾ ਦਰਸ਼ਨ ਕਰ ਕੇ ਮੇਰੀ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ ॥੨॥
 
जनम दोख परे मेरे पाछै अब पकरे निहचलु साधू पाइ ॥
Janam ḏokẖ pare mere pācẖẖai ab pakre nihcẖal sāḏẖū pā▫e.
I have left behind the sins of countless incarnations, now that I have grasped the feet of the eternal Holy Guru.
ਅਨੇਕਾਂ ਜਨਮਾਂ ਦੇ ਪਾਪ ਮੇਰੇ ਪਿੱਛੇ ਰਹਿ ਗਏ ਹਨ। ਹੁਣ ਜਦ ਕਿ ਮੈਂ ਅਹਿਲ ਸੰਤ-ਸੁਰਾਂ ਦੇ ਪੈਰ ਪਕੜ ਲਏ ਹਨ।
ਦੋਖ = ਐਬ। ਪਰੇ ਪਾਛੈ = ਪਿੱਛੇ ਰਹਿ ਗਏ ਹਨ, ਖ਼ਲਾਸੀ ਕਰ ਗਏ ਹਨ। ਪਾਇ = ਪੈਰ।(ਹੇ ਮਾਂ!) ਹੁਣ ਮੈਂ ਅਡੋਲ-ਚਿੱਤ ਹੋ ਕੇ ਗੁਰੂ ਦੇ ਪੈਰ ਫੜ ਲਏ ਹਨ, ਮੇਰੇ ਅਨੇਕਾਂ ਜਨਮਾਂ ਦੇ ਪਾਪ ਮੇਰੀ ਖ਼ਲਾਸੀ ਕਰ ਗਏ ਹਨ।
 
सहज धुनि गावै मंगल मनूआ अब ता कउ फुनि कालु न खाइ ॥३॥
Sahj ḏẖun gāvai mangal manū▫ā ab ṯā ka▫o fun kāl na kẖā▫e. ||3||
My mind sings the celestial melody of bliss and death shall no longer consume it. ||3||
ਮੇਰਾ ਮਨ ਸੁਭਾਵਕ ਸਾਹਿਬ ਦੇ ਜੱਸ ਦਾ ਰਾਗ ਗਾਇਨ ਕਰਦਾ ਹੈ, ਅਤੇ ਹੁਣ ਮੌਤ ਇਸ ਨੂੰ ਮੁੜ ਕੇ ਨਹੀਂ ਖਾਊਗੀ।
ਸਹਜ ਧੁਨਿ = ਆਤਮਕ ਅਡੋਲਤਾ ਦੀ ਸੁਰ ਨਾਲ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਤਾ ਤਉ = ਉਸ (ਮਨ) ਨੂੰ। ਫੁਨਿ = ਫਿਰ, ਮੁੜ। ਕਾਲੁ = ਆਤਮਕ ਮੌਤ ॥੩॥ਮੇਰਾ ਮਨ ਆਤਮਕ ਅਡੋਲਤਾ ਦੀ ਸੁਰ ਵਿਚ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਹੁਣ ਇਸ ਮਨ ਨੂੰ ਕਦੇ ਆਤਮਕ ਮੌਤ ਹੜੱਪ ਨਹੀਂ ਕਰਦੀ ॥੩॥
 
करन कारन समरथ हमारे सुखदाई मेरे हरि हरि राइ ॥
Karan kāran samrath hamāre sukẖ▫ḏā▫ī mere har har rā▫e.
My Lord, the Cause of all causes, is All-powerful, the Giver of peace; He is my Lord, my Lord King.
ਢੋ ਮੇਲ ਮੇਲਣਹਾਰ, ਸਰਬ-ਸ਼ਕਤੀਵਾਨ ਅਤੇ ਆਰਾਮ-ਦਾਤਾ ਹੈ ਮੇਰਾ ਪ੍ਰਭੂ ਪ੍ਰਮੇਸ਼ਰ ਪਾਤਸ਼ਾਹ।
ਕਰਨ ਕਾਰਨ ਸਮਰਥ = ਸਭ ਕੁਝ ਕਰਨ ਤੇ ਕਰਾਣ ਦੀ ਤਾਕਤ ਰੱਖਣ ਵਾਲੇ! ਹਰਿ ਰਾਇ = ਪ੍ਰਭੂ-ਪਾਤਿਸ਼ਾਹ!ਹੇ ਮੇਰੇ ਪ੍ਰਭੂ ਪਾਤਸ਼ਾਹ! ਹੇ ਸੁਖਾਂ ਦੇ ਬਖ਼ਸ਼ਣ ਵਾਲੇ! ਹੇ ਸਭ ਕੁਝ ਕਰਨ ਤੇ ਕਰਾਣ ਦੀ ਸ਼ਕਤੀ ਰੱਖਣ ਵਾਲੇ!
 
नामु तेरा जपि जीवै नानकु ओति पोति मेरै संगि सहाइ ॥४॥९॥
Nām ṯerā jap jīvai Nānak oṯ poṯ merai sang sahā▫e. ||4||9||
Nanak lives by chanting Your Name, O Lord; You are my helper, with me, through and through. ||4||9||
ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ ਨਾਨਕ ਜੀਉਂਦਾ ਹੈ। ਹੇ ਮੇਰੇ ਸਹਾਇਕ! ਤੂੰ ਤਾਣੇ ਪੇਟੇ ਦੀ ਮਾਨਿੰਦ ਮੇਰੇ ਨਾਲ ਹੈਂ।
ਜੀਵੈ = ਜੀਊਂਦਾ ਹੈ, ਆਤਮਕ ਜੀਵਨ ਹਾਸਲ ਕਰਦਾ ਹੈ। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਓਤਿ ਪੋਤਿ = ਜਿਵੇਂ ਤਾਣੇ ਪੇਟੇ ਵਿਚ। ਸੰਗਿ = ਨਾਲ। ਸਹਾਇ = ਸਹਾਈ, ਸਾਥੀ ॥੪॥੯॥(ਤੇਰਾ ਦਾਸ) ਨਾਨਕ ਤੇਰਾ ਨਾਮ ਯਾਦ ਕਰ ਕਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹੈ, ਤੂੰ ਮੇਰੇ ਨਾਲ (ਇਉਂ ਹਰ ਵੇਲੇ ਦਾ) ਸਾਥੀ ਹੈਂ, (ਜਿਵੇਂ) ਤਾਣੇ ਪੇਟੇ ਵਿਚ (ਸੂਤਰ ਮਿਲਿਆ ਹੋਇਆ ਹੁੰਦਾ ਹੈ) ॥੪॥੯॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
अरड़ावै बिललावै निंदकु ॥
Arṛāvai billāvai ninḏak.
The slanderer cries out and bewails.
ਦੂਸ਼ਣ ਲਾਉਣ ਵਾਲਾ ਅੜਿੰਗਦਾ ਅਤੇ ਵਿਰਲਾਪ ਕਰਦਾ ਹੈ।
ਅਰੜਾਵੈ = ਅੜਾਂਦਾ ਹੈ, ਉੱਚੀ ਉੱਚੀ ਰੋਂਦਾ ਹੈ, ਬਹੁਤ ਦੁੱਖੀ ਹੁੰਦਾ ਹੈ।(ਹੇ ਭਾਈ! ਭਗਤ ਜਨਾਂ ਦੀ) ਨਿੰਦਾ ਕਰਨ ਵਾਲਾ (ਆਪਣੇ ਅੰਦਰ) ਬੜਾ ਦੁੱਖੀ ਹੁੰਦਾ ਰਹਿੰਦਾ ਹੈ ਬੜਾ ਵਿਲਕਦਾ ਹੈ।
 
पारब्रहमु परमेसरु बिसरिआ अपणा कीता पावै निंदकु ॥१॥ रहाउ ॥
Pārbarahm parmesar bisri▫ā apṇā kīṯā pāvai ninḏak. ||1|| rahā▫o.
He has forgotten the Supreme Lord, the Transcendent Lord; the slanderer reaps the rewards of his own actions. ||1||Pause||
ਦੂਸ਼ਣ ਲਾਉਣ ਵਾਲੇ ਨੇ ਆਦੀ ਸਾਹਿਬ, ਸ਼ਰੋਮਣੀ ਪੁਰਖ ਨੂੰ ਭੁਲਾ ਛੱਡਿਆ ਹੈ ਅਤੇ ਉਹ ਆਪਣੇ ਕਰਮਾਂ ਦਾ ਫਲ ਭੁਗਤਦਾ ਹੈ। ਠਹਿਰਾਉ।
xxx ॥੧॥ ਰਹਾਉ ॥(ਨਿੰਦਾ ਵਿਚ ਫਸੇ ਹੋਏ ਉਸ ਨੂੰ) ਪਾਰਬ੍ਰਹਮ ਪਰਮਾਤਮਾ ਭੁੱਲਿਆ ਹੁੰਦਾ ਹੈ, (ਇਸ ਕਰਕੇ) ਨਿੰਦਾ ਕਰਨ ਵਾਲਾ ਮਨੁੱਖ (ਗੁਰਮੁਖਾਂ ਦੀ) ਕੀਤੀ ਨਿੰਦਾ ਦਾ (ਦੁੱਖ-ਰੂਪ) ਫਲ ਭੋਗਦਾ ਰਹਿੰਦਾ ਹੈ ॥੧॥ ਰਹਾਉ ॥
 
जे कोई उस का संगी होवै नाले लए सिधावै ॥
Je ko▫ī us kā sangī hovai nāle la▫e siḏẖāvai.
If someone is his companion, then he shall be taken along with him.
ਜੇਕਰ ਉਸ ਦਾ ਕੋਈ ਸਾਥੀ ਹੋਵੇ ਤਾਂ ਉਸ ਨੂੰ ਭੀ ਸਾਥ ਲੈ ਕੇ ਉਹ ਨਰਕ ਨੂੰ ਟੁਰ ਜਾਵੇਗਾ।
ਸੰਗੀ = ਸਾਥੀ। ਨਾਲੇ = ਆਪਣੇ ਨਾਲ ਹੀ। ਲਏ = ਲੈ ਕੇ। ਸਿਧਾਵੈ = (ਨਿੰਦਾ ਦੇ ਮੰਦ-ਕਰਮ ਵਲ) ਤੁਰ ਪੈਂਦਾ ਹੈ।(ਹੇ ਭਾਈ!) ਜੇ ਕੋਈ ਮਨੁੱਖ ਉਸ ਨਿੰਦਕ ਦਾ ਸਾਥੀ ਬਣੇ (ਨਿੰਦਕ ਨਾਲ ਮੇਲ-ਜੋਲ ਰੱਖਣਾ ਸ਼ੁਰੂ ਕਰੇ, ਤਾਂ ਨਿੰਦਕ) ਉਸ ਨੂੰ ਭੀ ਆਪਣੇ ਨਾਲ ਲੈ ਤੁਰਦਾ ਹੈ (ਨਿੰਦਾ ਕਰਨ ਦੀ ਵਾਦੀ ਪਾ ਦੇਂਦਾ ਹੈ)।
 
अणहोदा अजगरु भारु उठाए निंदकु अगनी माहि जलावै ॥१॥
Aṇhoḏā ajgar bẖār uṯẖā▫e ninḏak agnī māhi jalāvai. ||1||
Like the dragon, the slanderer carries his huge, useless loads, and burns in his own fire. ||1||
ਅਜ਼ਦਹੇ ਦੀ ਤਰ੍ਹਾਂ ਇਲਜਾਮ ਲਾਉਣਹਾਰ, ਬੇਅੰਤ ਬੇਲੋੜਾ ਬੋਝ ਚੁਕਦਾ ਹੈ ਅਤੇ ਅੱਗ ਵਿੱਚ ਸੜ ਜਾਂਦਾ ਹੈ।
ਅਣਹੋਦਾ = ਜਿਸ ਦੀ ਹੋਂਦ ਨਹੀਂ। ਅਜਗਰੁ = {ਅਜ = ਬੱਕਰਾ। ਗਰੁ = ਨਿਗਲਣ ਵਾਲਾ} ਅਜ਼ਦਹਾ, ਵੱਡਾ ਭਾਰਾ ਨਾਗ; ਬਹੁਤ। ਮਾਹਿ = ਵਿਚ। ਜਲਾਵੈ = ਸਾੜਦਾ ਹੈ ॥੧॥ਨਿੰਦਕ (ਨਿੰਦਾ ਦਾ) ਮਨੋ-ਕਲਪਤ ਹੀ ਬੇਅੰਤ ਭਾਰ (ਆਪਣੇ ਸਿਰ ਉਤੇ) ਚੁੱਕੀ ਫਿਰਦਾ ਹੈ, ਤੇ ਆਪਣੇ ਆਪ ਨੂੰ ਨਿੰਦਾ ਦੀ ਅੱਗ ਵਿਚ ਸਾੜਦਾ ਰਹਿੰਦਾ ਹੈ ॥੧॥
 
परमेसर कै दुआरै जि होइ बितीतै सु नानकु आखि सुणावै ॥
Parmesar kai ḏu▫ārai jė ho▫e biṯīṯai so Nānak ākẖ suṇāvai.
Nanak proclaims and announces what happens at the Door of the Transcendent Lord.
ਜੋ ਕੁੱਛ ਪ੍ਰਭੂ ਦੇ ਦਰ ਤੇ ਹੁੰਦਾ ਹੈ ਉਸ ਨੂੰ ਨਾਨਕ ਲੋਕਾਂ ਪ੍ਰਤੀ ਕਹਿੰਦਾ ਤੇ ਉਚਾਰਦਾ ਹੈ।
ਕੈ ਦੁਆਰੈ = ਦੇ ਦਰ ਤੇ। ਜਿ = ਜੇਹੜਾ ਨਿਯਮ। ਬਿਤੀਤੈ = ਵਰਤਦਾ ਹੈ। ਆਖਿ = ਆਖ ਕੇ।(ਹੇ ਭਾਈ! ਆਤਮਕ ਜੀਵਨ ਬਾਰੇ) ਜੇਹੜਾ ਨਿਯਮ ਪਰਮਾਤਮਾ ਦੇ ਦਰ ਤੇ ਸਦਾ ਵਰਤਦਾ ਹੈ, ਨਾਨਕ ਉਹ ਨਿਯਮ (ਤੁਹਾਨੂੰ) ਖੋਲ੍ਹ ਕੇ ਸੁਣਾਂਦਾ ਹੈ (ਕਿ ਭਗਤ) ਜਨਾਂ ਦਾ ਨਿੰਦਕ ਤਾਂ ਨਿੰਦਾ ਦੀ ਅੱਗ ਵਿਚ ਸੜਦਾ ਰਹਿੰਦਾ ਹੈ,
 
भगत जना कउ सदा अनंदु है हरि कीरतनु गाइ बिगसावै ॥२॥१०॥
Bẖagaṯ janā ka▫o saḏā anand hai har kīrṯan gā▫e bigsāvai. ||2||10||
The humble devotees of the Lord are forever in bliss; singing the Kirtan of the Lord's Praises, they blossom forth. ||2||10||
ਰੱਬ ਦੇ ਸੇਵਕ ਹਮੇਸ਼ਾਂ ਪਰਸੰਨਤਾ ਵਿੱਚ ਵੱਸਦੇ ਹਨ। ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਉਹ ਖਿੜ ਜਾਂਦੇ ਹਨ।
ਬਿਗਸਾਵੈ = ਖ਼ੁਸ਼ ਰਹਿੰਦਾ ਹੈ ॥੨॥੧੦॥(ਪਰ) ਭਗਤ ਜਨਾਂ ਨੂੰ (ਭਗਤੀ ਦਾ ਸਦਕਾ) ਸਦਾ ਆਨੰਦ ਪ੍ਰਾਪਤ ਰਹਿੰਦਾ ਹੈ। ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਖ਼ੁਸ਼ ਰਹਿੰਦਾ ਹੈ ॥੨॥੧੦॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जउ मै कीओ सगल सीगारा ॥
Ja▫o mai kī▫o sagal sīgārā.
Even though I totally decorated myself,
ਜਦ ਮੈਂ ਸਾਰੇ ਹਾਰ-ਸ਼ਿੰਗਾਰ ਕਰ ਲਏ,
ਜਉ = ਜਦੋਂ, ਜੇ। ਕੀਓ = ਕੀਤਾ।ਜੇ ਮੈਂ ਹਰੇਕ ਕਿਸਮ ਦਾ ਸਿੰਗਾਰ ਕੀਤਾ,
 
तउ भी मेरा मनु न पतीआरा ॥
Ŧa▫o bẖī merā man na paṯī▫ārā.
still, my mind was not satisfied.
ਤਾਂ ਭੀ ਮੇਰਾ ਚਿੱਤ ਤ੍ਰਿਪਤਿ ਨਾਂ ਹੋਇਆ।
ਪਤੀਆਰਾ = ਪਤੀਜਿਆ, ਸੰਤੁਸ਼ਟ ਹੋਇਆ।ਤਾਂ ਭੀ ਮੇਰਾ ਮਨ ਸੰਤੁਸ਼ਟ ਨਾਹ ਹੋਇਆ।
 
अनिक सुगंधत तन महि लावउ ॥
Anik suganḏẖaṯ ṯan mėh lāva▫o.
I applied various scented oils to my body,
ਮੈਂ ਅਨੇਕਾਂ ਖੁਸ਼ਬੋਈਆਂ ਆਪਣੀ ਦੇਹਿ ਨੂੰ ਮਲਦਾ ਹਾਂ,
ਸੁਗੰਧਤ = ਸੁਗੰਧੀਆਂ, ਖ਼ੁਸ਼ਬੋਆਂ। ਲਾਵਉ = ਮੈਂ ਲਾਉਂਦਾ ਹਾਂ।ਜੇ ਮੈਂ ਆਪਣੇ ਸਰੀਰ ਉਤੇ ਅਨੇਕਾਂ ਸੁਗੰਧੀਆਂ ਵਰਤਦੀ ਹਾਂ,
 
ओहु सुखु तिलु समानि नही पावउ ॥
Oh sukẖ ṯil samān nahī pāva▫o.
and yet, I did not obtain even a tiny bit of pleasure from this.
ਪਰ ਉਸ ਖੁਸ਼ੀ ਨੂੰ ਮੈਂ ਇਕ ਤਿਲ ਦੇ ਬਰਾਬਰ ਭੀ ਨਹੀਂ ਭਾਉਂਦਾ।
ਸਮਾਨਿ = ਬਰਾਬਰ।ਤਾਂ ਭੀ ਮੈਂ ਤਿਲ ਜਿਤਨਾ ਭੀ ਉਹ ਸੁਖ ਨਹੀਂ ਹਾਸਲ ਕਰ ਸਕਦੀ (ਜੋ ਸੁਖ ਪਿਆਰੇ ਪ੍ਰਭੂ-ਪਤੀ ਦੇ ਦਰਸ਼ਨ ਤੋਂ ਮਿਲਦਾ ਹੈ)।
 
मन महि चितवउ ऐसी आसाई ॥
Man mėh cẖiṯva▫o aisī āsā▫ī.
Within my mind, I hold such a desire,
ਮੈਂ ਆਪਣੇ ਚਿੱਤ ਅੰਦਰ ਐਹੋ ਜਿਹੀ ਤਾਂਘ ਧਾਰਨ ਕੀਤੀ ਹੈ,
ਆਸਾਈ = ਆਸ। ਚਿਤਵਉ = ਮੈਂ ਚਿਤਵਦੀ ਹਾਂ।ਹੇ ਮੇਰੀ ਮਾਂ! ਹੁਣ ਮੈਂ ਇਹੋ ਜਿਹੀਆਂ ਆਸਾਂ ਹੀ ਬਣਾਂਦੀ ਰਹਿੰਦੀ ਹਾਂ,
 
प्रिअ देखत जीवउ मेरी माई ॥१॥
Pari▫a ḏekẖaṯ jīva▫o merī mā▫ī. ||1||
that I may live only to behold my Beloved, O my mother. ||1||
ਕਿ ਆਪਣੇ ਪ੍ਰੀਤਮ ਨੂੰ ਵੇਖ ਕੇ ਮੈਂ ਜੀਊਦਾ ਰਹਾਂ, ਹੇ ਮੇਰੀ ਮਾਤਾ!
ਮਾਈ = ਹੇ ਮਾਂ ॥੧॥(ਕਿ ਕਿਵੇਂ ਪ੍ਰਭੂ-ਪਤੀ ਮਿਲੇ), ਪਿਆਰੇ ਪ੍ਰਭੂ-ਪਤੀ ਦਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ ॥੧॥
 
माई कहा करउ इहु मनु न धीरै ॥
Mā▫ī kahā kara▫o ih man na ḏẖīrai.
O mother, what should I do? This mind cannot rest.
ਮੈਂ ਕੀ ਕਰਾਂ, ਮੇਰੀ ਅੰਮੜੀਏ? ਮੇਰੀ ਇਹ ਜਿੰਦੜੀ ਧੀਰਜ ਨਹੀਂ ਧਾਰਦੀ।
ਧੀਰੈ = ਧੀਰਜ ਫੜਦਾ।ਹੇ ਮਾਂ! ਮੈਂ ਕੀਹ ਕਰਾਂ? (ਪਿਆਰੇ ਤੋਂ ਬਿਨਾ) ਮੇਰਾ ਮਨ ਖਲੋਂਦਾ ਨਹੀਂ।
 
प्रिअ प्रीतम बैरागु हिरै ॥१॥ रहाउ ॥
Pari▫a parīṯam bairāg hirai. ||1|| rahā▫o.
It is bewitched by the tender love of my Beloved. ||1||Pause||
ਮੈਡੇਂ ਪਿਆਰੇ ਦਿਲਬਰ ਦੀ ਪ੍ਰੀਤ ਨੇ ਮੇਰੀ ਜਿੰਦੜੀ ਨੂੰ ਫ਼ਰੇਫਤਾ (ਮਤਵਾਲਾ) ਕਰ ਲਿਆ ਹੈ। ਠਹਿਰਾਉ।
ਬੈਰਾਗੁ = ਪ੍ਰੇਮ। ਹਿਰੈ = ਖਿੱਚ ਪਾ ਰਿਹਾ ਹੈ ॥੧॥ ਰਹਾਉ ॥ਪਿਆਰੇ ਪ੍ਰੀਤਮ ਦਾ ਪ੍ਰੇਮ ਖਿੱਚ ਪਾ ਰਿਹਾ ਹੈ ॥੧॥ ਰਹਾਉ ॥
 
बसत्र बिभूखन सुख बहुत बिसेखै ॥
Basṯar bibẖūkẖan sukẖ bahuṯ bisekẖai.
Garments, ornaments, and such exquisite pleasures -
ਪੁਸ਼ਾਕਾਂ, ਗਹਿਣੇ-ਗੱਟੇ ਅਤੇ ਪਰਮ ਉੱਤਮ ਖੁਸ਼ੀਆਂ;
ਬਿਭੂਖਨ = ਗਹਣੇ। ਬਿਸੇਖੈ = ਉਚੇਚੇ।(ਸੋਹਣੇ) ਕੱਪੜੇ, ਗਹਣੇ, ਉਚੇਚੇ ਅਨੇਕਾਂ ਸੁਖ-
 
ओइ भी जानउ कितै न लेखै ॥
O▫e bẖī jān▫o kiṯai na lekẖai.
I look upon these as of no account.
ਉਨ੍ਹਾਂ ਨੂੰ ਭੀ ਮੈਂ ਕਿਸੇ ਹਿਸਾਬ ਵਿੱਚ ਨਹੀਂ ਸਮਝਦਾ।
ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}।ਮੈਂ ਸਮਝਦੀ ਹਾਂ ਕਿ ਉਹ ਸਾਰੇ ਭੀ (ਪ੍ਰਭੂ-ਪਤੀ ਤੋਂ ਬਿਨਾ) ਕਿਸੇ ਕੰਮ ਨਹੀਂ।
 
पति सोभा अरु मानु महतु ॥
Paṯ sobẖā ar mān mahaṯ.
Likewise, honor, fame, dignity and greatness,
ਇਜ਼ਤ, ਮਹਿਮਾਂ, ਉੱਚ-ਪਦਵੀ, ਵਡਿਆਈ,
ਪਤਿ = ਇਜ਼ਤ। ਮਹਤੁ = ਵਡਿਆਈ।ਇੱਜ਼ਤ, ਸੋਭਾ, ਆਦਰ, ਵਡਿਆਈ (ਭੀ ਮਿਲ ਜਾਏ),
 
आगिआकारी सगल जगतु ॥
Āgi▫ākārī sagal jagaṯ.
obedience by the whole world,
ਸਾਰੇ ਜਹਾਨ ਦੀ ਖ਼ਰਮਾਂਬਰਦਾਰੀ,
xxxਸਾਰਾ ਜਗਤ ਮੇਰੀ ਆਗਿਆ ਵਿਚ ਤੁਰਨ ਲੱਗ ਪਏ,
 
ग्रिहु ऐसा है सुंदर लाल ॥
Garihu aisā hai sunḏar lāl.
and a household as beautiful as a jewel.
ਅਤੇ ਹੀਰੇ ਵਰਗਾ ਸੁਹਣਾ ਘਰ ਕਿਸੇ ਕੰਮ ਨਹੀਂ।
ਸੁੰਦਰ = ਸੋਹਣਾ। ਲਾਲ = ਕੀਮਤੀ।ਬੜਾ ਸੋਹਣਾ ਤੇ ਕੀਮਤੀ ਘਰ (ਰਹਿਣ ਵਾਸਤੇ ਮਿਲਿਆ ਹੋਵੇ, ਤਾਂ ਭੀ)
 
प्रभ भावा ता सदा निहाल ॥२॥
Parabẖ bẖāvā ṯā saḏā nihāl. ||2||
If I am pleasing to God's Will, then I shall be blessed, and forever in bliss. ||2||
ਜੇਕਰ ਮੈਂ ਆਪਣੇ ਸੁਆਮੀ ਨੂੰ ਚੰਗੀ ਲੱਗ ਜਾਵਾਂ ਕੇਵਲ ਤਦ ਹੀ ਮੈਂ ਹਮੇਸ਼ਾਂ ਲਈ ਪ੍ਰਸੰਨ ਹੋਵਾਂਗੀ।
ਪ੍ਰਭ ਭਾਵਾ = ਪ੍ਰਭ ਭਾਵਾਂ, ਜੇ ਪ੍ਰਭੂ ਨੂੰ ਚੰਗੀ ਲੱਗਾਂ। ਨਿਹਾਲ = ਖ਼ੁਸ਼ ॥੨॥ਤਦੋਂ ਹੀ ਮੈਂ ਸਦਾ ਲਈ ਖ਼ੁਸ਼ ਰਹਿ ਸਕਦੀ ਹਾਂ ਜੇ ਪ੍ਰਭੂ-ਪਤੀ ਨੂੰ ਪਿਆਰੀ ਲੱਗਾਂ ॥੨॥
 
बिंजन भोजन अनिक परकार ॥
Binjan bẖojan anik parkār.
With foods and delicacies of so many different kinds,
ਬਹੁਤੀਆਂ ਕਿਸਮਾਂ ਦੇ ਖਾਣੇ ਦਾਣੇ ਅਤੇ ਖੁਰਾਕ,
ਬਿੰਜਨ = ਸੁਆਦਲੇ ਖਾਣੇ।(ਹੇ ਮਾਂ!) ਜੇ ਅਨੇਕਾਂ ਕਿਸਮ ਦੇ ਸੁਆਦਲੇ ਖਾਣੇ ਮਿਲ ਜਾਣ,
 
रंग तमासे बहुतु बिसथार ॥
Rang ṯamāse bahuṯ bisthār.
and such abundant pleasures and entertainments,
ਵੱਡੇ ਖਿਲਾਰ ਵਾਲੇ ਰਾਗ ਰੰਗ ਅਤੇ ਦਿਲ ਬਹਿਲਾਵੇ,
ਬਿਸਥਾਰ = ਖਿਲਾਰੇ।ਜੇ ਬਹੁਤ ਤਰ੍ਹਾਂ ਦੇ ਰੰਗ ਤਮਾਸ਼ੇ (ਵੇਖਣ ਨੂੰ ਹੋਣ),
 
राज मिलख अरु बहुतु फुरमाइसि ॥
Rāj milakẖ ar bahuṯ furmā▫is.
power and property and absolute command -
ਪਾਤਸ਼ਾਹੀ, ਜਾਇਦਾਦ ਅਤੇ ਅਨੇਕਾਂ ਫੁਰਮਾਨਾਂ ਨਾਲ,
ਮਿਲਖ = ਜ਼ਮੀਨ। ਫੁਰਮਾਇਸਿ = ਹਕੂਮਤ।ਜੇ ਰਾਜ ਮਿਲ ਜਾਏ, ਭੁਇਂ ਦੀ ਮਾਲਕੀ ਹੋ ਜਾਏ ਅਤੇ ਬਹੁਤ ਹਕੂਮਤ ਮਿਲ ਜਾਏ,
 
मनु नही ध्रापै त्रिसना न जाइसि ॥
Man nahī ḏẖarāpai ṯarisnā nā jā▫is.
with these, the mind is not satisfied, and its thirst is not quenched.
ਨਾਂ ਹੀ ਆਤਮਾ ਰੱਜਦੀ ਹੈ ਅਤੇ ਨਾਂ ਹੀ ਖ਼ਾਹਿਸ਼ ਮਿਟਦੀ ਹੈ।
ਧ੍ਰਾਪੈ = ਰੱਜਦਾ।ਤਾਂ ਭੀ ਇਹ ਮਨ ਕਦੇ ਰੱਜਦਾ ਨਹੀਂ, ਇਸ ਦੀ ਤ੍ਰਿਸ਼ਨਾ ਮੁੱਕਦੀ ਨਹੀਂ।
 
बिनु मिलबे इहु दिनु न बिहावै ॥
Bin milbe ih ḏin na bihāvai.
Without meeting Him, this day does not pass.
ਸੁਆਮੀ ਨੂੰ ਮਿਲਣ ਦੇ ਬਗੈਰ ਇਹ ਦਿਹਾੜਾ ਬਤੀਤ ਨਹੀਂ ਹੁੰਦਾ।
ਬਿਹਾਵੈ = ਲੰਘਦਾ।(ਇਹ ਸਭ ਕੁਝ ਹੁੰਦਿਆਂ ਭੀ, ਹੇ ਮਾਂ! ਪ੍ਰਭੂ-ਪਤੀ ਨੂੰ) ਮਿਲਣ ਤੋਂ ਬਿਨਾ ਮੇਰਾ ਇਹ ਦਿਨ (ਸੁਖ ਨਾਲ) ਨਹੀਂ ਲੰਘਦਾ।
 
मिलै प्रभू ता सभ सुख पावै ॥३॥
Milai parabẖū ṯā sabẖ sukẖ pāvai. ||3||
Meeting God, I find peace. ||3||
ਜਦ ਸੁਆਮੀ ਮਿਲ ਪੈਂਦਾ ਹੈ, ਤਦ ਮੈਨੂੰ ਸਾਰੇ ਆਰਾਮ ਪ੍ਰਾਪਤ ਹੋ ਜਾਂਦੇ ਹਨ।
xxx ॥੩॥ਜਦੋਂ (ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਮਿਲ ਪਏ ਤਾਂ ਉਹ (ਮਾਨੋ) ਸਾਰੇ ਸੁਖ ਹਾਸਲ ਕਰ ਲੈਂਦੀ ਹੈ ॥੩॥
 
खोजत खोजत सुनी इह सोइ ॥
Kẖojaṯ kẖojaṯ sunī ih so▫e.
By searching and seeking, I have heard this news,
ਲਭਦਿਆਂ ਤੇ ਭਾਲਦਿਆਂ ਹੋਇਆਂ ਮੈਂ ਇਹ ਖਬਰ ਸੁਣੀ ਹੈ,
ਸੋਇ = ਖ਼ਬਰ।ਭਾਲ ਕਰਦਿਆਂ ਕਰਦਿਆਂ (ਹੇ ਮਾਂ!) ਮੈਂ ਇਹ ਖ਼ਬਰ ਸੁਣ ਲਈ,
 
साधसंगति बिनु तरिओ न कोइ ॥
Sāḏẖsangaṯ bin ṯari▫o na ko▫e.
that without the Saadh Sangat, the Company of the Holy, no one swims across.
ਕਿ ਸਤਿਸੰਗਤ ਦੇ ਬਗੈਰ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੁੰਦਾ।
xxxਕਿ ਸਾਧ ਸੰਗਤਿ ਤੋਂ ਬਿਨਾ (ਤ੍ਰਿਸ਼ਨਾ ਦੇ ਹੜ੍ਹ ਤੋਂ) ਕੋਈ ਜੀਵ ਕਦੇ ਪਾਰ ਨਹੀਂ ਲੰਘ ਸਕਿਆ।
 
जिसु मसतकि भागु तिनि सतिगुरु पाइआ ॥
Jis masṯak bẖāg ṯin saṯgur pā▫i▫ā.
One who has this good destiny written upon his forehead, finds the True Guru.
ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ।
ਮਸਤਕਿ = ਮੱਥੇ ਉਤੇ। ਤਿਨਿ = ਉਸ ਨੇ।ਜਿਸ ਦੇ ਮੱਥੇ ਉਤੇ ਚੰਗਾ ਭਾਗ ਜਾਗਿਆ ਉਸ ਨੇ ਗੁਰੂ ਲੱਭ ਲਿਆ,
 
पूरी आसा मनु त्रिपताइआ ॥
Pūrī āsā man ṯaripṯā▫i▫ā.
His hopes are fulfilled, and his mind is satisfied.
ਉਸ ਦੀ ਆਸ ਪੂਰਨ ਹੋ ਜਾਂਦੀ ਹੈ ਅਤੇ ਉਸ ਦਾ ਮਨੂਆ ਰੱਜ ਜਾਂਦਾ ਹੈ।
xxxਉਸ ਦੀ ਹਰੇਕ ਆਸ ਪੂਰੀ ਹੋ ਗਈ,
 
प्रभ मिलिआ ता चूकी डंझा ॥
Parabẖ mili▫ā ṯā cẖūkī danjẖā.
When one meets God, then his thirst is quenched.
ਜਦ ਸਾਹਿਬ ਮਿਲ ਪੈਂਦਾ ਹੈ, ਤਦ ਤਰੇਹ ਬੁੱਝ ਜਾਂਦੀ ਹੈ।
ਪ੍ਰਭ ਮਿਲਿਆ = ਪ੍ਰਭੂ ਨੂੰ ਮਿਲਿਆ। ਡੰਝਾ = ਭੜਕੀ।ਉਸ ਦਾ ਮਨ ਰੱਜ ਗਿਆ।
 
नानक लधा मन तन मंझा ॥४॥११॥
Nānak laḏẖā man ṯan manjẖā. ||4||11||
Nanak has found the Lord, within his mind and body. ||4||11||
ਨਾਨਕ ਨੇ ਆਪਣੇ ਚਿੱਤ ਤੇ ਦੇਹਿ ਅੰਦਰੋਂ ਹੀ ਪ੍ਰਭੂ ਨੂੰ ਭਾਲ ਲਿਆ ਹੈ।
ਮੰਝਾ = ਵਿਚ ॥੪॥੧੧॥ਹੇ ਨਾਨਕ! ਜਦੋਂ ਜੀਵ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਨੂੰ ਮਿਲ ਪਿਆ ਉਸ ਦੀ (ਅੰਦਰਲੀ ਤ੍ਰਿਸ਼ਨਾ ਦੀ) ਭੜਕੀ ਮੁੱਕ ਗਈ, ਉਸ ਨੇ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਵੱਸਦਾ) ਪ੍ਰਭੂ ਲੱਭ ਲਿਆ ॥੪॥੧੧॥
 
आसा महला ५ पंचपदे ॥
Āsā mėhlā 5 pancẖpaḏe.
Aasaa, Fifth Mehl, Panch-Padas:
ਆਸਾ ਪੰਜਵੀਂ ਪਾਤਸ਼ਾਹੀ। ਪੰਚਪਦੇ।
xxxXXX