Sri Guru Granth Sahib Ji

Ang: / 1430

Your last visited Ang:

कहु नानक गुण गाईअहि नीत ॥
Kaho Nānak guṇ gā▫ī▫ah nīṯ.
Says Nanak, sing continually the Glorious Praises of the Lord.
ਗੁਰੂ ਜੀ ਆਖਦੇ ਹਨ, ਸਦੀਵ ਹੀ ਹਰੀ ਦਾ ਜੱਸ ਗਾਇਨ ਕਰ।
ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਨੀਤ = ਸਦਾ।ਹੇ ਨਾਨਕ! ਆਖ-(ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਏ ਜਾਣੇ ਚਾਹੀਦੇ ਹਨ,
 
मुख ऊजल होइ निरमल चीत ॥४॥१९॥
Mukẖ ūjal ho▫e nirmal cẖīṯ. ||4||19||
Your face shall be radiant, and your consciousness shall be immaculately pure. ||4||19||
ਇਸ ਤਰ੍ਹਾਂ ਤੇਰਾ ਚਿਹਰਾ ਰੌਸ਼ਨ ਹੋਵੇਗਾ ਅਤੇ ਤੇਰਾ ਦਿਲ ਪਵਿੱਤ੍ਰ।
ਚੀਤ = ਚਿੱਤ, ਮਨ। ਨਿਰਮਲ = ਪਵਿਤ੍ਰ ॥੪॥੧੯॥(ਇਸ ਉੱਦਮ ਦੀ ਬਰਕਤਿ ਨਾਲ, ਇਕ ਤਾਂ, ਲੋਕ ਪਰਲੋਕ ਵਿਚ) ਮੁਖ ਉਜਲਾ ਹੋ ਜਾਂਦਾ ਹੈ, (ਦੂਜੇ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ ॥੪॥੧੯॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
नउ निधि तेरै सगल निधान ॥
Na▫o niḏẖ ṯerai sagal niḏẖān.
The nine treasures are Yours - all treasures are Yours.
ਤੇਰੇ ਕੋਲ ਨੌਂ ਸੰਪਦਾ ਤੇ ਕਰਾਮਾਤਾਂ ਅਤੇ ਸਾਰੇ ਖ਼ਜ਼ਾਨੇ ਹਨ।
ਤੇਰੈ = ਤੇਰੇ ਘਰ ਵਿਚ (ਹੇ ਪ੍ਰਭੂ!)। ਸਗਲ = ਸਾਰੇ। ਨਿਧਿ = ਖ਼ਜ਼ਾਨਾ। ਨਿਧਾਨ = ਖ਼ਜ਼ਾਨੇ।(ਹੇ ਪ੍ਰਭੂ!) ਤੇਰੇ ਘਰ ਵਿਚ (ਜਗਤ ਦੀਆਂ) ਨੌ ਹੀ ਨਿਧੀਆਂ ਮੌਜੂਦ ਹਨ ਸਾਰੇ ਖ਼ਜ਼ਾਨੇ ਮੌਜੂਦ ਹਨ।
 
इछा पूरकु रखै निदान ॥१॥
Icẖẖā pūrak rakẖai niḏān. ||1||
The Fulfiller of desires saves mortals in the end. ||1||
ਖ਼ਾਹਿਸ਼ਾਂ ਪੂਰੀਆਂ ਕਰਨਹਾਰ ਵਾਹਿਗੁਰੂ, ਅਖੀਰ ਨੂੰ ਪ੍ਰਾਣੀ ਨੂੰ ਬਚਾ ਲੈਂਦਾ ਹੈ।
ਇਛਾ ਪੂਰਕੁ = ਇੱਛਾ ਪੂਰੀ ਕਰਨ ਵਾਲਾ। ਰਖੈ = ਰਾਖੀ ਕਰਦਾ ਹੈ। ਨਿਦਾਨ = ਅੰਤ ਨੂੰ (ਜਦੋਂ ਹੋਰ ਆਸਰੇ ਛੱਡ ਕੇ ਜੀਵ ਉਸ ਦੀ ਸਰਨ ਪੈਂਦਾ ਹੈ) ॥੧॥ਤੂੰ ਐਸਾ ਇੱਛਾ-ਪੂਰਕ ਹੈਂ (ਤੂੰ ਹਰੇਕ ਜੀਵ ਦੀ ਇੱਛਾ ਪੂਰੀ ਕਰਨ ਦੀ ਅਜੇਹੀ ਤਾਕਤ ਰੱਖਦਾ ਹੈਂ) ਜੇਹੜਾ ਅੰਤ ਨੂੰ ਰਾਖੀ ਕਰਦਾ ਹੈ (ਜਦੋਂ ਮਨੁੱਖ ਹੋਰ ਸਾਰੇ ਮਿਥੇ ਹੋਏ ਆਸਰੇ ਛੱਡ ਬੈਠਦਾ ਹੈ) ॥੧॥
 
तूं मेरो पिआरो ता कैसी भूखा ॥
Ŧūʼn mero pi▫āro ṯā kaisī bẖūkẖā.
You are my Beloved, so what hunger can I have?
ਜਦ ਤੂੰ ਮੈਡਾਂ ਪ੍ਰੀਤਮ ਹੈਂ ਤਦ ਮੈਨੂੰ ਕਿਸ ਕਿਸਮ ਦੀ ਭੁੱਖ ਹੈ?
ਭੂਖਾ = ਭੁੱਖ, ਤ੍ਰਿਸ਼ਨਾ।(ਹੇ ਪ੍ਰਭੂ!) ਜਦੋਂ ਤੂੰ ਮੇਰੇ ਨਾਲ ਪਿਆਰ ਕਰਨ ਵਾਲਾ ਹੈਂ (ਤੇ ਮੈਨੂੰ ਸਭ ਕੁਝ ਦੇਣ ਵਾਲਾ ਹੈਂ) ਤਾਂ ਮੈਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਸਕਦੀ।
 
तूं मनि वसिआ लगै न दूखा ॥१॥ रहाउ ॥
Ŧūʼn man vasi▫ā lagai na ḏūkẖā. ||1|| rahā▫o.
When You dwell within my mind, pain does not touch me. ||1||Pause||
ਜਦ ਤੂੰ ਮੇਰੇ ਚਿੱਤ ਅੰਦਰ ਵਸਦਾ ਹੈਂ, ਤਕਲੀਫ ਮੈਨੂੰ ਛੂੰਹਦੀ ਨਹੀਂ। ਠਹਿਰਾਉ।
ਮਨਿ = ਮਨ ਵਿਚ ॥੧॥ ਰਹਾਉ ॥ਜੇ ਤੂੰ ਮੇਰੇ ਮਨ ਵਿਚ ਟਿਕਿਆ ਰਹੇਂ ਤਾਂ ਕੋਈ ਭੀ ਦੁੱਖ ਮੈਨੂੰ ਪੋਹ ਨਹੀਂ ਸਕਦਾ ॥੧॥ ਰਹਾਉ ॥
 
जो तूं करहि सोई परवाणु ॥
Jo ṯūʼn karahi so▫ī parvāṇ.
Whatever You do, is acceptable to me.
ਜੋ ਕੁੱਛ ਤੂੰ ਕਰਦਾ ਹੈ, ਮੈਨੂੰ ਉਹੀ ਮਨਜੂਰ ਹੈ।
ਪਰਵਾਣੁ = ਕਬੂਲ।ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ (ਜੀਵਾਂ ਨੂੰ) ਉਹੀ (ਸਿਰ-ਮੱਥੇ ਉੱਤੇ) ਕਬੂਲ ਹੁੰਦਾ ਹੈ।
 
साचे साहिब तेरा सचु फुरमाणु ॥२॥
Sācẖe sāhib ṯerā sacẖ furmāṇ. ||2||
O True Lord and Master, True is Your Order. ||2||
ਸੱਚਾ ਹੈ ਤੇਰਾ ਹੁਕਮ, ਹੇ ਸੱਚੇ ਸੁਆਮੀ!
ਸਾਚੇ ਸਾਹਿਬ = ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਸਚੁ = ਸਦਾ ਕਾਇਮ ਰਹਿਣ ਵਾਲਾ। ਫੁਰਮਾਣੁ = ਹੁਕਮ ॥੨॥ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰਾ ਹੁਕਮ ਭੀ ਅਟੱਲ ਹੈ ॥੨॥
 
जा तुधु भावै ता हरि गुण गाउ ॥
Jā ṯuḏẖ bẖāvai ṯā har guṇ gā▫o.
When it is pleasing to Your Will, I sing the Glorious Praises of the Lord.
ਜਦ ਤੈਨੂੰ ਚੰਗਾ ਲੱਗਦਾ ਹੈ, ਤਦ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ।
ਤੁਧੁ = ਤੈਨੂੰ। ਗਾਉ = ਗਾਉਂ, ਮੈਂ ਗਾਂਦਾ ਹਾਂ।ਹੇ ਪ੍ਰਭੂ! ਜਦੋਂ ਤੈਨੂੰ ਮਨਜ਼ੂਰ ਹੁੰਦਾ ਹੈ ਤਦੋਂ ਹੀ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਸਕਦਾ ਹਾਂ।
 
तेरै घरि सदा सदा है निआउ ॥३॥
Ŧerai gẖar saḏā saḏā hai ni▫ā▫o. ||3||
Within Your Home, there is justice, forever and ever. ||3||
ਤੇਰੇ ਗ੍ਰਹਿ ਅੰਦਰ, ਸਦੀਵ ਤੇ ਹਮੇਸ਼ਾਂ ਲਈ ਇਨਸਾਫ ਹੈ।
ਘਰਿ = ਘਰ ਵਿਚ। ਨਿਆਉ = ਇਨਸਾਫ਼ ॥੩॥ਤੇਰੇ ਘਰ ਵਿਚ ਸਦਾ ਹੀ ਇਨਸਾਫ਼ ਹੈ, ਸਦਾ ਹੀ ਇਨਸਾਫ਼ ਹੈ ॥੩॥
 
साचे साहिब अलख अभेव ॥
Sācẖe sāhib alakẖ abẖev.
O True Lord and Master, You are unknowable and mysterious.
ਮੇਰੇ ਸੱਚੇ ਮਾਲਕ! ਤੂੰ ਅਬੁੱਝ ਅਤੇ ਖੋਜ-ਰਹਿਤ ਹੈਂ।
ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਭੇਵ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ।ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਅਲੱਖ ਤੇ ਅਭੇਵ!
 
नानक लाइआ लागा सेव ॥४॥२०॥
Nānak lā▫i▫ā lāgā sev. ||4||20||
Nanak is committed to Your service. ||4||20||
ਤੇਰਾ ਜੋੜਿਆ ਹੋਇਆ ਨਾਨਕ, ਤੇਰੀ ਟਹਿਲ ਅੰਦਰ ਜੁੜਿਆ ਹੋਇਆ ਹੈ, ਹੇ ਸੁਆਮੀ!
xxx ॥੪॥੨੦॥ਹੇ ਨਾਨਕ! (ਆਖ-) ਤੇਰਾ ਪ੍ਰੇਰਿਆ ਹੋਇਆ ਹੀ ਜੀਵ ਤੇਰੀ ਸੇਵਾ-ਭਗਤੀ ਵਿਚ ਲੱਗ ਸਕਦਾ ਹੈ ॥੪॥੨੦॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ!
xxxXXX
 
निकटि जीअ कै सद ही संगा ॥
Nikat jī▫a kai saḏ hī sangā.
He is near at hand; He is the eternal Companion of the soul.
ਸੁਆਮੀ ਨੇੜੇ ਹੈ ਅਤੇ ਇਨਸਾਨ ਦਾ ਹਮੇਸ਼ਾਂ ਦਾ ਸਾਥੀ ਹੈ।
ਨਿਕਟਿ = ਨੇੜੇ {ਨਿਅੜਿ}। ਜੀਅ ਕੈ ਨਿਕਟਿ = ਸਭ ਜੀਵਾਂ ਦੇ ਨੇੜੇ। ਸਦ = ਸਦਾ।ਹੇ ਭਾਈ! ਪਰਮਾਤਮਾ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਸਦਾ ਸਭਨਾਂ ਦੇ ਅੰਗ-ਸੰਗ ਰਹਿੰਦਾ ਹੈ,
 
कुदरति वरतै रूप अरु रंगा ॥१॥
Kuḏraṯ varṯai rūp ar rangā. ||1||
His Creative Power is all-pervading, in form and color. ||1||
ਸੁਆਮੀ ਦੀ ਅਪਾਰ ਸ਼ਕਤੀ ਸਾਰੀਆਂ ਸ਼ਕਲਾਂ ਅਤੇ ਰੰਗਤਾਂ ਅੰਦਰ ਵਿਆਪਕ ਹੋ ਰਹੀ ਹੈ।
ਕੁਦਰਤਿ = ਕਲਾ, ਤਾਕਤ ॥੧॥ਉਸੇ ਦੀ ਹੀ ਕਲਾ ਸਭ ਰੂਪਾਂ ਵਿਚ ਸਭ ਰੰਗਾਂ ਵਿਚ ਕੰਮ ਕਰ ਰਹੀ ਹੈ ॥੧॥
 
कर्है न झुरै ना मनु रोवनहारा ॥
Karĥai na jẖurai nā man rovanhārā.
My mind does not worry; it does not grieve, or cry out.
ਮੇਰੀ ਆਤਮਾ ਸੜਦੀ ਤੇ ਪਸ਼ਚਾਤਾਪ ਨਹੀਂ ਕਰਦੀ ਅਤੇ ਨਾਂ ਹੀ ਇਹ ਵਿਲਲਾਂਦੀ ਹੈ।
ਕਰ੍ਹੈ = ਕੜ੍ਹਦਾ, ਖਿੱਝਦਾ। ਰੋਵਨਹਾਰਾ = ਗਿਲਾ ਕਰਨ ਵਾਲਾ।ਹੇ ਭਾਈ! ਉਸ ਮਨੁੱਖ ਦਾ ਮਨ ਕਦੇ ਖਿੱਝਦਾ ਨਹੀਂ ਕਦੇ ਝੁਰਦਾ ਨਹੀਂ ਕਦੇ ਗਿਲੇ ਗੁਜ਼ਾਰੀਆਂ ਨਹੀਂ ਕਰਦਾ,
 
अविनासी अविगतु अगोचरु सदा सलामति खसमु हमारा ॥१॥ रहाउ ॥
Avināsī avigaṯ agocẖar saḏā salāmaṯ kẖasam hamārā. ||1|| rahā▫o.
Imperishable, Unshakable, Unapproachable and forever safe and sound is my Husband Lord. ||1||Pause||
ਅਮਰ, ਅਹਿੱਲ ਅਤੇ ਪਹੁੰਚ ਤੋਂ ਪਰ੍ਹੇ ਅਤੇ ਸਦੀਵੀ ਨਵਾਂ ਨਰੋਆਂ ਹੈ ਮੇਰਾ ਕੰਤ। ਠਹਿਰਾਉ।
ਅਵਿਗਤੁ = {अव्यक्त} ਅਦ੍ਰਿਸ਼ਟ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਲਾਮਤਿ = ਕਾਇਮ ॥੧॥ ਰਹਾਉ ॥ਜਿਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਅਬਿਨਾਸੀ ਅਦ੍ਰਿਸ਼ ਤੇ ਅਪਹੁੰਚ ਪਰਮਾਤਮਾ ਸਾਡੇ ਸਿਰ ਉਤੇ ਸਦਾ-ਕਾਇਮ ਰਹਿਣ ਵਾਲਾ ਖਸਮ ਕਾਇਮ ਹੈ ॥੧॥ ਰਹਾਉ ॥
 
तेरे दासरे कउ किस की काणि ॥
Ŧere ḏāsre ka▫o kis kī kāṇ.
Unto whom does Your servant pay homage?
ਤੈਡਾਂ ਗੁਲਾਮ, ਕੀਹਦੀ ਮੁਥਾਜੀ ਕਰੇ?
ਦਾਸਰਾ = ਸੇਵਕ, ਗ਼ਰੀਬ ਜਿਹਾ ਸੇਵਕ। ਕਾਣਿ = ਮੁਥਾਜੀ।ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।
 
जिस की मीरा राखै आणि ॥२॥
Jis kī mīrā rākẖai āṇ. ||2||
His King preserves his honor. ||2||
ਉਸ ਦੀ ਇੱਜ਼ਤ ਪਾਤਸ਼ਾਹ ਖੁਦ ਬਚਾਉਂਦਾ ਹੈ।
ਮੀਰਾ = ਪਾਤਿਸ਼ਾਹ। ਆਣਿ = ਇੱਜ਼ਤ ॥੨॥(ਹੇ ਭਾਈ!) ਜਿਸ ਸੇਵਕ ਦੀ ਇੱਜ਼ਤ ਪ੍ਰਭੂ-ਪਾਤਿਸ਼ਾਹ ਆਪ ਰੱਖੇ (ਉਹ ਕਿਸੇ ਦੀ ਮੁਥਾਜੀ ਕਰੇ ਭੀ ਕਿਉਂ?) ॥੨॥
 
जो लउडा प्रभि कीआ अजाति ॥
Jo la▫udā parabẖ kī▫ā ajāṯ.
That slave, whom God has released from the restrictions of social status -
ਜਿਸ ਗੁਲਾਮ ਨੂੰ ਸੁਆਮੀ ਨੇ ਜਾਤਾਂ ਪਾਤਾਂ ਦੇ ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ,
ਲਉਡਾ = ਦਾਸ, ਸੇਵਕ। ਪ੍ਰਭਿ = ਪ੍ਰਭੂ ਨੇ। ਅਜਾਤਿ = ਉੱਚੀ ਜਾਤਿ ਆਦਿਕ ਦੇ ਅਹੰਕਾਰ ਤੋਂ ਰਹਿਤ।(ਹੇ ਭਾਈ!) ਜਿਸ ਸੇਵਕ ਨੂੰ ਪਰਮਾਤਮਾ ਨੇ ਉੱਚੀ ਜਾਤਿ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ,
 
तिसु लउडे कउ किस की ताति ॥३॥
Ŧis la▫ude ka▫o kis kī ṯāṯ. ||3||
who can now hold him in bondage? ||3||
ਉਹ ਗੁਲਾਮ ਕੀਹਦਾ ਅਹਿਸਾਨ ਝੱਲੇ?
ਤਾਤਿ = ਈਰਖਾ ॥੩॥(ਪਰਮਾਤਮਾ ਦੇ) ਉਸ ਸੇਵਕ ਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ ॥੩॥
 
वेमुहताजा वेपरवाहु ॥
vemuhṯājā veparvāhu.
The Lord is absolutely independent, and totally care-free;
ਜੋ ਮੁਛੰਦਗੀ-ਰਹਿਤ ਅਤੇ ਫਿਕਰ-ਵਿਹੂਣ ਹੈ,
ਵੇਮੁਹਤਾਜਾ = ਬੇ-ਮੁਥਾਜ।ਉਹ ਪਰਮਾਤਮਾ ਜੋ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ
 
नानक दास कहहु गुर वाहु ॥४॥२१॥
Nānak ḏās kahhu gur vāhu. ||4||21||
O servant Nanak, chant His Glorious Praises. ||4||21||
ਹੇ ਗੋਲੇ ਨਾਨਕ! ਤੂੰ ਉਸ ਵੱਡੇ ਸੁਆਮੀ ਦੀ ਉਸਤੱਤੀ ਉਚਾਰਨ ਕਰ।
ਗੁਰ = ਸਭ ਤੋਂ ਵੱਡਾ। ਵਾਹੁ = ਧੰਨ ਧੰਨ ॥੪॥੨੧॥ਹੇ ਦਾਸ ਨਾਨਕ! (ਆਖ-ਹੇ ਭਾਈ!) ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਹੀ ਧੰਨ ਧੰਨ ਆਖਦੇ ਰਹੋ ਜੋ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ॥੪॥੨੧॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
हरि रसु छोडि होछै रसि माता ॥
Har ras cẖẖod hocẖẖai ras māṯā.
Forsaking the Lord's sublime essence, the mortal is intoxicated with false essences.
ਵਾਹਿਗੁਰੂ ਦੇ ਸੁਆਦ ਨੂੰ ਤਿਆਗ ਕੇ ਬੰਦਾ ਨਿਕੰਮੇ ਸੁਆਦ ਨਾਲ ਮਤਵਾਲਾ ਹੋਇਆ ਹੋਇਆ ਹੈ।
ਛੋਡਿ = ਛੱਡ ਕੇ। ਹੋਛੈ ਰਸਿ = ਉਸ ਰਸ ਵਿਚ ਜੋ ਛੇਤੀ ਮੁੱਕ ਜਾਂਦਾ ਹੈ। ਹੋਛਾ = ਛੇਤੀ ਮੁੱਕ ਜਾਣ ਵਾਲਾ। ਮਾਤਾ = ਮਸਤ। ਵਸਤੁ = ਚੀਜ਼।(ਹੇ ਭਾਈ! ਵਿਕਾਰਾਂ ਹੇਠ ਦਬਿਆ ਮਨੁੱਖ) ਪਰਾਮਤਮਾ ਦਾ ਨਾਮ-ਰਸ ਛੱਡ ਕੇ (ਦੁਨੀਆ ਦੇ ਪਦਾਰਥਾਂ ਦੇ) ਰਸ ਵਿਚ ਮਸਤ ਰਹਿੰਦਾ ਹੈ ਜੋ ਮੁੱਕ ਭੀ ਛੇਤੀ ਹੀ ਜਾਂਦਾ ਹੈ,
 
घर महि वसतु बाहरि उठि जाता ॥१॥
Gẖar mėh vasaṯ bāhar uṯẖ jāṯā. ||1||
The substance is within the home of the self, but the mortal goes out to find it. ||1||
ਵਖਰ ਉਸ ਦੇ ਧਾਮ ਦੇ ਵਿੱਚ ਹੀ ਹੈ ਅਤੇ ਉਹ ਇਸ ਨੂੰ ਭਾਲਣ ਲਈ ਬਾਹਰ ਜਾਂਦਾ ਹੈ।
ਘਰ = ਹਿਰਦਾ। ਉਠਿ = ਉੱਠ ਕੇ ॥੧॥(ਸੁਖ ਦੇਣ ਵਾਲੀ) ਨਾਮ-ਵਸਤ (ਇਸ-ਦੇ) ਹਿਰਦੇ-ਘਰ ਵਿਚ ਮੌਜੂਦ ਹੈ (ਪਰ ਸੁਖ ਦੀ ਖ਼ਾਤਰ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਬਾਹਰ ਉਠ ਉਠ ਦੌੜਦਾ ਹੈ ॥੧॥
 
सुनी न जाई सचु अम्रित काथा ॥
Sunī na jā▫ī sacẖ amriṯ kāthā.
He cannot hear the true ambrosial discourse.
ਉਹ ਸੱਚੀ ਸੁਧਾ-ਸਰੂਪ ਧਾਰਮਕ ਵਿਆਖਿਆ ਸੁਣ ਨਹੀਂ ਸਕਦਾ।
ਸੁਨੀ ਨ ਜਾਈ = ਸੁਣੀ ਨਹੀਂ ਜਾ ਸਕਦੀ, ਸੁਣਨੀ ਪਸੰਦ ਨਹੀਂ ਕਰਦਾ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਅੰਮ੍ਰਿਤ ਕਾਥਾ = ਪ੍ਰਭੂ ਦੀਆਂ ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ।(ਹੇ ਭਾਈ! ਜੀਵ ਅਜੇਹਾ ਵਿਕਾਰਾਂ ਹੇਠ ਦਬਿਆ ਰਹਿੰਦਾ ਹੈ ਕਿ ਇਹ) ਸਦਾ-ਥਿਰ ਪਰਮਾਤਮਾ ਦਾ ਨਾਮ ਸੁਣਨਾ ਪਸੰਦ ਨਹੀਂ ਕਰਦਾ, ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦਾ,
 
रारि करत झूठी लगि गाथा ॥१॥ रहाउ ॥
Rār karaṯ jẖūṯẖī lag gāthā. ||1|| rahā▫o.
Attached to false scriptures, he is engaged in argument. ||1||Pause||
ਕੂੜੀਆਂ ਮਜ਼ਹਬੀ ਪੁਸਤਕਾਂ ਨਾਲ ਜੁੜ ਕੇ, ਉਹ ਵਾਦ ਵਿਵਾਦ ਕਰਦਾ ਹੈ। ਠਹਿਰਾਉ।
ਰਾਰਿ = ਝਗੜਾ। ਝੂਠੀ ਗਾਥਾ ਲਗਿ = ਝੂਠੀਆਂ ਗੱਲਾਂ ਵਿਚ ਲੱਗ ਕੇ ॥੧॥ ਰਹਾਉ ॥ਪਰ ਝੂਠੀ (ਕਿਸੇ ਕੰਮ ਨਾਹ ਆਉਣ ਵਾਲੀ) ਕਥਾ-ਕਹਾਣੀ ਵਿਚ ਲੱਗ ਕੇ (ਹੋਰਨਾਂ ਨਾਲ) ਝਗੜਾ-ਬਖੇੜਾ ਕਰਦਾ ਰਹਿੰਦਾ ਹੈ ॥੧॥ ਰਹਾਉ ॥
 
वजहु साहिब का सेव बिरानी ॥
vajahu sāhib kā sev birānī.
He takes his wages from his Lord and Master, but he serves another.
ਤਨਖਾਹ ਮਾਲਕ ਤੋਂ ਲੈ ਕੇ, ਬੰਦਾ ਹੋਰਸ ਦੀ ਟਹਿਲ ਕਮਾਉਂਦਾ ਹੈ।
ਵਜਹੁ = ਵਜ਼ਫ਼ਿਾ, ਰੁਜ਼ੀਨਾ, ਤਨਖ਼ਾਹ। ਬਿਰਾਨੀ = ਬਿਗਾਨੀ, ਕਿਸੇ ਹੋਰ ਦੀ।(ਹੇ ਭਾਈ!) ਮਨੁੱਖ ਵਿਕਾਰਾਂ ਹੇਠ ਇਉਂ ਦਬਿਆ ਰਹਿੰਦਾ ਹੈ ਕਿ ਖਾਂਦਾ ਤਾਂ ਹੈ ਮਾਲਕ-ਪ੍ਰਭੂ ਦਾ ਦਿੱਤਾ ਹੋਇਆ, ਪਰ ਸੇਵਾ ਕਰਦਾ ਹੈ ਬਿਗਾਨੀ (ਮਾਲਕ-ਪ੍ਰਭੂ ਨੂੰ ਯਾਦ ਕਰਨ ਦੇ ਥਾਂ ਸਦਾ ਮਾਇਆ ਦੀਆਂ ਸੋਚਾਂ ਸੋਚਦਾ ਹੈ),
 
ऐसे गुनह अछादिओ प्रानी ॥२॥
Aise gunah acẖẖāḏi▫o parānī. ||2||
With such sins, the mortal is engrossed. ||2||
ਐਹੋ ਜੇਹੇ ਪਾਪਾਂ ਨਾਲ ਜੀਵ ਢਕਿਆ ਹੋਇਆ ਹੈ।
ਅਛਾਦਿਓ = ਢੱਕਿਆ ਹੋਇਆ ॥੨॥ਅਜਿਹੇ ਵਿਕਾਰਾਂ ਹੇਠ ਮਨੁੱਖ ਇਉਂ ਦਬਿਆ ਰਹਿੰਦਾ ਹੈ ॥੨॥
 
तिसु सिउ लूक जो सद ही संगी ॥
Ŧis si▫o lūk jo saḏ hī sangī.
He tries to hide from the One who is always with him.
ਉਹ ਉਸ ਪਾਸੋਂ ਲੁਕੋਦਾਂ ਹੈ, ਜਿਹੜਾ ਹਮੇਸ਼ਾਂ ਹੀ ਉਸ ਦੇ ਨਾਲ ਹੈ।
ਲੂਕ = ਲੁਕਾਉ, ਓਹਲਾ। ਸੰਗੀ = ਸਾਥੀ।ਜੇਹੜਾ ਪਰਮਾਤਮਾ ਸਦਾ ਹੀ (ਜੀਵ ਦੇ ਨਾਲ) ਸਾਥੀ ਹੈ ਉਸ ਤੋਂ ਓਹਲਾ ਕਰਦਾ ਹੈ,
 
कामि न आवै सो फिरि फिरि मंगी ॥३॥
Kām na āvai so fir fir mangī. ||3||
He begs from Him, again and again. ||3||
ਜੋ ਉਸ ਦੇ ਕਿਸੇ ਕੰਮ ਨਹੀਂ, ਉਸ ਦੀ ਉਹ ਮੁੜ ਮੁੜ ਕੇ ਯਾਚਨਾ ਕਰਦਾ ਹੈ।
ਕਾਮਿ = ਕੰਮ ਵਿਚ ॥੩॥ਜੇਹੜੀ ਚੀਜ਼ (ਆਖ਼ਿਰ ਕਿਸੇ) ਕੰਮ ਨਹੀਂ ਆਉਣੀ, ਉਹੀ ਮੁੜ ਮੁੜ ਮੰਗਦਾ ਰਹਿੰਦਾ ਹੈ ॥੩॥
 
कहु नानक प्रभ दीन दइआला ॥
Kaho Nānak parabẖ ḏīn ḏa▫i▫ālā.
Says Nanak, God is merciful to the meek.
ਗੁਰੂ ਜੀ ਆਖਦੇ ਹਨ, ਮੇਰਾ ਮਾਲਕ ਮਸਕੀਨਾ ਤੇ ਮਿਹਰਬਾਨ ਹੈ।
ਪ੍ਰਭ = ਹੇ ਪ੍ਰਭੂ!ਹੇ ਨਾਨਕ! ਆਖ-ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ!
 
जिउ भावै तिउ करि प्रतिपाला ॥४॥२२॥
Ji▫o bẖāvai ṯi▫o kar parṯipālā. ||4||22||
As it pleases Him, He cherishes us. ||4||22||
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮੇਰੀ ਪਾਲਣਾ-ਪੋਸਣਾ ਕਰ।
ਪ੍ਰਤਿਪਾਲਾ = ਰਾਖੀ, ਹਿਫ਼ਾਜ਼ਤ ॥੪॥੨੨॥ਜਿਵੇਂ ਹੋ ਸਕੇ (ਵਿਕਾਰਾਂ ਅਤੇ ਮਾਇਆ ਦੇ ਮੋਹ ਦੇ ਦਬਾਉ ਤੋਂ ਜੀਵਾਂ ਦੀ) ਰਾਖੀ ਕਰ ॥੪॥੨੨॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जीअ प्रान धनु हरि को नामु ॥
Jī▫a parān ḏẖan har ko nām.
The Naam, the Name of the Lord, is my soul, my life, my wealth.
ਰੱਬ ਦਾ ਨਾਮ ਮੇਰੀ ਆਤਮਾ ਜਿੰਦ-ਜਾਨ ਅਤੇ ਦੌਲਤ ਹੈ।
ਜੀਅ ਧਨੁ = ਜਿੰਦ ਦਾ ਧਨ। ਪ੍ਰਾਨ ਧਨੁ = ਪ੍ਰਾਣਾਂ ਲਈ ਧਨ। ਕੋ = ਦਾ।(ਹੇ ਭਾਈ!) ਜਿੰਦ ਵਾਸਤੇ ਪ੍ਰਾਣਾਂ ਵਾਸਤੇ ਪਰਮਾਤਮਾ ਦਾ ਨਾਮ (ਹੀ ਅਸਲ) ਧਨ ਹੈ,
 
ईहा ऊहां उन संगि कामु ॥१॥
Īhā ūhāʼn un sang kām. ||1||
Here and hereafter, it is with me, to help me. ||1||
ਏਥੇ ਅਤੇ ਉਥੇ ਇਹ ਮੇਰੇ ਕੰਮ ਆਉਣ ਵਾਲਾ ਹੈ।
ਈਹਾ = ਇਸ ਲੋਕ ਵਿਚ। ਊਹਾਂ = ਪਰਲੋਕ ਵਿਚ। ਉਨ ਸੰਗਿ = ਉਹਨਾਂ (ਜਿੰਦ ਤੇ ਪ੍ਰਾਣਾਂ) ਦੇ ਨਾਲ। ਕਾਮੁ = ਕੰਮ ॥੧॥(ਇਹ ਧਨ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਪ੍ਰਾਣਾਂ ਦੇ ਨਾਲ ਕੰਮ (ਦੇਂਦਾ ਹੈ) ॥੧॥
 
बिनु हरि नाम अवरु सभु थोरा ॥
Bin har nām avar sabẖ thorā.
Without the Lord's Name, everything else is useless.
ਵਾਹਿਗੁਰੂ ਦੇ ਨਾਮ ਦੇ ਬਗੈਰ ਹੋਰ ਸਾਰਾ ਕੁਛ ਘੱਟ ਹੈ।
ਥੋਾਰ = ਥੋੜ੍ਹਾ, ਘਾਟੇਵੰਦਾ।ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਧਨ ਪਦਾਰਥ) ਘਾਟੇਵੰਦਾ ਹੀ ਹੈ।
 
त्रिपति अघावै हरि दरसनि मनु मोरा ॥१॥ रहाउ ॥
Ŧaripaṯ agẖāvai har ḏarsan man morā. ||1|| rahā▫o.
My mind is satisfied and satiated by the Blessed Vision of the Lord's Darshan. ||1||Pause||
ਵਾਹਿਗੁਰੂ ਦੇ ਦੀਦਾਰ ਦੁਆਰਾ ਮੇਰਾ ਚਿੱਤ ਰੱਜ ਅਤੇ ਧ੍ਰਾਪ ਜਾਂਦਾ ਹੈ। ਠਹਿਰਾਉ।
ਤ੍ਰਿਪਤਿ ਅਘਾਵੈ = ਰੱਜ ਜਾਂਦਾ ਹੈ। ਦਰਸਨਿ = ਦਰਸਨ ਨਾਲ। ਮੋਰਾ = ਮੇਰਾ ॥੧॥ ਰਹਾਉ ॥(ਹੇ ਭਾਈ!) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਦੀ ਬਰਕਤਿ ਨਾਲ (ਦੁਨੀਆ ਦੇ ਧਨ ਪਦਾਰਥ ਵਲੋਂ) ਰੱਜ ਗਿਆ ਹੈ ॥੧॥ ਰਹਾਉ ॥
 
भगति भंडार गुरबाणी लाल ॥
Bẖagaṯ bẖandār gurbāṇī lāl.
Gurbani is the jewel, the treasure of devotion.
ਗੁਰਾਂ ਦੀ ਬਾਣੀ ਸੁਆਮੀ ਦੇ ਸਿਮਰਨ ਦੇ ਜਵਾਹਿਰਾਤ ਦਾ ਖਜਾਨਾ ਹੈ।
ਭੰਡਾਰ = ਖ਼ਜ਼ਾਨੇ।(ਹੇ ਭਾਈ!) ਪਰਮਾਤਮਾ ਦੀ ਭਗਤੀ ਸਤਿਗੁਰੂ ਦੀ ਬਾਣੀ (ਮਾਨੋ) ਲਾਲਾਂ ਦੇ ਖ਼ਜ਼ਾਨੇ ਹਨ।
 
गावत सुनत कमावत निहाल ॥२॥
Gāvaṯ sunaṯ kamāvaṯ nihāl. ||2||
Singing, hearing and acting upon it, one is enraptured. ||2||
ਇਸ ਨੂੰ ਗਾਉਣ ਸੁਣਨ ਅਤੇ ਇਸ ਉਤੇ ਅਮਲ ਕਰਨ ਦੁਆਰਾ ਬੰਦਾ ਗਦਗਦ ਹੋ ਜਾਂਦਾ ਹੈ।
ਨਿਹਾਲ = ਪ੍ਰਸੰਨ ॥੨॥(ਗੁਰਬਾਣੀ) ਗਾਂਦਿਆਂ ਸੁਣਦਿਆਂ ਤੇ ਕਮਾਂਦਿਆਂ ਮਨ ਸਦਾ ਖਿੜਿਆ ਰਹਿੰਦਾ ਹੈ ॥੨॥
 
चरण कमल सिउ लागो मानु ॥
Cẖaraṇ kamal si▫o lāgo mān.
My mind is attached to the Lord's Lotus Feet.
ਸਾਈਂ ਦੇ ਕੰਵਲ ਪੈਰਾਂ ਨਾਲ ਮੇਰਾ ਮਨ ਜੁੜਿਆ ਹੋਇਆ ਹੈ।
ਸਿਉ = ਨਾਲ। ਮਾਨੁ = ਮਨ।(ਹੇ ਭਾਈ!) ਉਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜੁੜ ਗਿਆ,
 
सतिगुरि तूठै कीनो दानु ॥३॥
Saṯgur ṯūṯẖai kīno ḏān. ||3||
The True Guru, in His Pleasure, has given this gift. ||3||
ਆਪਣੀ ਪਰਸੰਨਤਾ ਦੁਆਰਾ ਸੱਚੇ ਗੁਰਾਂ ਨੇ ਮੈਨੂੰ ਇਹ ਬਖਸ਼ੀਸ਼ ਦਿੱਤੀ ਹੈ।
ਸਤਿਗੁਰਿ ਤੂਠੈ = ਪ੍ਰਸੰਨ ਹੋਏ ਗੁਰੂ ਨੇ ॥੩॥ਜਿਸ ਨੂੰ ਦਇਆਵਾਨ ਹੋਏ ਸਤਿਗੁਰੂ ਨੇ ਪਰਮਾਤਮਾ ਦੇ ਨਾਮ-ਧਨ ਦੀ ਦਾਤਿ ਦੇ ਦਿੱਤੀ ॥੩॥
 
नानक कउ गुरि दीखिआ दीन्ह ॥
Nānak ka▫o gur ḏīkẖi▫ā ḏīnĥ.
Unto Nanak, the Guru has revealed these instructions:
ਨਾਨਕ ਨੂੰ ਗੁਰਾਂ ਨੇ ਇਹ ਸਿੱਖਿਆ ਦਿੱਤੀ ਹੈ ਕਿ,
ਕਉ = ਨੂੰ। ਗੁਰਿ = ਗੁਰੂ ਨੇ। ਦੀਖਿਆ = ਸਿੱਖਿਆ।ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਸਿੱਖਿਆ ਦਿੱਤੀ,
 
प्रभ अबिनासी घटि घटि चीन्ह ॥४॥२३॥
Parabẖ abẖināsī gẖat gẖat cẖīnĥ. ||4||23||
recognize the Imperishable Lord God in each and every heart. ||4||23||
ਉਸ ਅਮਰ ਸਾਹਿਬ ਨੂੰ ਹਰ ਦਿਲ ਅੰਦਰ ਵੇਖ।
ਘਟਿ ਘਟਿ = ਹਰੇਕ ਘਟ ਵਿਚ। ਚੀਨ੍ਹ੍ਹ = ਵੇਖ ਲਿਆ ॥੪॥੨੩॥ਉਸ ਨੇ ਅਬਿਨਾਸ਼ੀ ਪਰਮਾਤਮਾ ਨੂੰ ਹਰੇਕ ਹਿਰਦੇ ਵਿਚ (ਵੱਸਦਾ) ਵੇਖ ਲਿਆ ॥੪॥੨੩॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
अनद बिनोद भरेपुरि धारिआ ॥
Anaḏ binoḏ bẖarepur ḏẖāri▫ā.
The All-pervading Lord has established joys and celebrations.
ਖੁਸ਼ੀਆਂ ਅਤੇ ਮੌਜ ਬਹਾਰਾਂ ਸਰਬ-ਵਿਆਪਕ ਸੁਆਮੀ ਨੇ ਅਸਥਾਪਨ ਕੀਤੀਆਂ ਹਨ।
ਬਿਨੋਦ = ਕੌਤਕ, ਤਮਾਸ਼ੇ। ਭਰੇਪੁਰਿ = ਭਰਪੂਰ ਪ੍ਰਭੂ ਨੇ, ਸਰਬ-ਵਿਆਪਕ ਪਰਮਾਤਮਾ ਨੇ। ਧਾਰਿਆ = ਧਾਰੇ ਹਨ, ਰਚੇ ਹਨ।ਜਗਤ ਦੇ ਸਾਰੇ ਕੌਤਕ-ਤਮਾਸ਼ੇ ਉਸ ਸਰਬ-ਵਿਆਪਕ ਪਰਮਾਤਮਾ ਦੇ ਹੀ ਰਚੇ ਹੋਏ ਹਨ,
 
अपुना कारजु आपि सवारिआ ॥१॥
Apunā kāraj āp savāri▫ā. ||1||
He Himself embellishes His own works. ||1||
ਆਪਣਾ ਕੰਮ ਉਸਨੇ ਆਪੇ ਹੀ ਰਾਸ ਕੀਤਾ ਹੈ।
ਕਾਰਜੁ = ਕੀਤਾ ਹੋਇਆ ਜਗਤ, ਰਚਿਆ ਹੋਇਆ ਸੰਸਾਰ ॥੧॥ਆਪਣੇ ਰਚੇ ਹੋਏ ਸੰਸਾਰ ਨੂੰ ਉਸ ਨੇ ਆਪ ਹੀ (ਇਹਨਾਂ ਕੌਤਕ-ਤਮਾਸ਼ਿਆਂ ਨਾਲ) ਸੋਹਣਾ ਬਣਾਇਆ ਹੈ ॥੧॥
 
पूर समग्री पूरे ठाकुर की ॥
Pūr samagrī pūre ṯẖākur kī.
Perfect is the Creation of the Perfect Lord Master.
ਪੂਰਨ ਹੈ ਰਚਨਾ ਪੂਰਨ ਸਾਹਿਬ ਦੀ।
ਪੂਰ ਸਮਗ੍ਰੀ = ਸਾਰੇ ਜਗਤ ਦੇ ਪਦਾਰਥ।ਇਹ ਸਾਰੇ ਜਗਤ-ਪਦਾਰਥ ਉਸ ਅਭੁੱਲ ਪਰਮਾਤਮਾ ਦੇ ਹੀ ਬਣਾਏ ਹੋਏ ਹਨ,
 
भरिपुरि धारि रही सोभ जा की ॥१॥ रहाउ ॥
Bẖaripur ḏẖār rahī sobẖ jā kī. ||1|| rahā▫o.
His magnificent greatness is totally all-pervading. ||1||Pause||
ਉਸ ਦਾ ਪਰਤਾਪ ਸਾਰਿਆਂ ਵਿੱਚ ਪਰੀ ਪੂਰਨ ਅਤੇ ਵਿਆਪਕ ਹੋ ਰਿਹਾ ਹੈ। ਠਹਿਰਾਉ।
ਭਰਿਪੁਰਿ = ਭਰਪੂਰ, ਹਰ ਥਾਂ। ਧਾਰਿ ਰਹੀ = ਖਿੱਲਰ ਰਹੀ ਹੈ। ਸੋਭ = ਸੋਭਾ। ਜਾ ਕੀ = ਜਿਸ (ਠਾਕੁਰ) ਦੀ ॥੧॥ ਰਹਾਉ ॥ਜਿਸ ਪਰਮਾਤਮਾ ਦੀ ਸੋਭਾ-ਵਡਿਆਈ (ਸਾਰੇ ਸੰਸਾਰ ਵਿਚ) ਹਰ ਥਾਂ ਖਿੱਲਰ ਰਹੀ ਹੈ ॥੧॥ ਰਹਾਉ ॥
 
नामु निधानु जा की निरमल सोइ ॥
Nām niḏẖān jā kī nirmal so▫e.
His Name is the treasure; His reputation is immaculate.
ਉਸ ਦਾ ਨਾਮ ਖ਼ਜ਼ਾਨਾ ਹੈ, ਜਿਸ ਦੀ ਸੋਭਾ ਪਵਿੱਤ੍ਰ ਹੈ।
ਨਿਧਾਨੁ = ਖ਼ਜ਼ਾਨਾ। ਸੋਇ = ਸੋਭਾ, ਵਡਿਆਈ। ਨਿਰਮਲ = ਪਵਿਤ੍ਰ ਕਰਨ ਵਾਲੀ।ਜਿਸ (ਪਰਮਾਤਮਾ) ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ (ਸਾਰੇ ਜੀਵਾਂ ਨੂੰ) ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਜਿਸ ਦਾ ਨਾਮ (ਸਾਰੇ ਜੀਵਾਂ ਵਾਸਤੇ) ਖ਼ਜ਼ਾਨਾ ਹੈ,
 
आपे करता अवरु न कोइ ॥२॥
Āpe karṯā avar na ko▫e. ||2||
He Himself is the Creator; there is no other. ||2||
ਉਹ ਖੁਦ ਹੀ ਸਿਰਜਣਹਾਰ ਹੈ। ਹੋਰ ਕੋਈ ਹੈ ਹੀ ਨਹੀਂ।
ਆਪੇ = ਆਪ ਹੀ ॥੨॥ਉਹ ਆਪ ਹੀ ਸਭ ਦੇ ਪੈਦਾ ਕਰਨ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ॥੨॥
 
जीअ जंत सभि ता कै हाथि ॥
Jī▫a janṯ sabẖ ṯā kai hāth.
All beings and creatures are in His Hands.
ਸਾਰੇ ਪ੍ਰਾਣਧਾਰੀ ਉਸਦੇ ਹੱਥਾਂ ਵਿੱਚ ਹਨ।
ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਭਿ = ਸਾਰੇ। ਕੈ ਹਾਥਿ = ਦੇ ਹੱਥ ਵਿਚ।(ਹੇ ਭਾਈ! ਜਗਤ ਦੇ) ਸਾਰੇ ਜੀਅ ਜੰਤ ਉਸ ਪਰਮਾਤਮਾ ਦੇ ਹੀ ਹੱਥ ਵਿਚ ਹਨ,
 
रवि रहिआ प्रभु सभ कै साथि ॥३॥
Rav rahi▫ā parabẖ sabẖ kai sāth. ||3||
God is pervading in all, and is always with them. ||3||
ਸੁਆਮੀ ਸਾਰਿਆਂ ਅੰਦਰ ਵਿਆਪਕ ਹੈ ਅਤੇ ਉਨ੍ਹਾਂ ਦੇ ਨਾਲ ਹੈ।
ਰਵਿ ਰਹਿਆ = ਮੌਜੂਦ ਹੈ, ਵੱਸ ਰਿਹਾ ਹੈ। ਸਾਥਿ = ਨਾਲ ॥੩॥ਉਹ ਪਰਮਾਤਮਾ ਸਭ ਥਾਈਂ ਵੱਸ ਰਿਹਾ ਹੈ, ਹਰੇਕ ਜੀਵ ਦੇ ਅੰਗ-ਸੰਗ ਵੱਸਦਾ ਹੈ ॥੩॥