Sri Guru Granth Sahib Ji

Ang: / 1430

Your last visited Ang:

पूरा गुरु पूरी बणत बणाई ॥
Pūrā gur pūrī baṇaṯ baṇā▫ī.
The Perfect Guru has fashioned His perfect fashion.
ਪੂਰਨ ਗੁਰੂ ਨੇ ਪੂਰਨ ਘਾੜਤ ਘੜੀ ਹੈ।
ਗੁਰ = ਸਭ ਤੋਂ ਵੱਡਾ। ਪੂਰੀ = ਜਿਸ ਵਿਚ ਕੋਈ ਉਕਾਈ ਨਹੀਂ।ਪਰਮਾਤਮਾ ਸਭ ਤੋਂ ਵੱਡਾ ਹੈ ਉਸ ਵਿਚ ਕੋਈ ਉਕਾਈ ਨਹੀਂ ਹੈ। ਉਸ ਦੀ ਬਣਾਈ ਹੋਈ ਰਚਨਾ ਭੀ ਉਕਾਈ-ਹੀਣ ਹੈ।
 
नानक भगत मिली वडिआई ॥४॥२४॥
Nānak bẖagaṯ milī vadi▫ā▫ī. ||4||24||
O Nanak, the Lord's devotees are blessed with glorious greatness. ||4||24||
ਹੇ ਨਾਨਕ! ਪ੍ਰਭੂ ਦੇ ਭਗਤਾਂ ਨੂੰ ਇੱਜ਼ਤ ਦੀ ਦਾਤ ਮਿਲੀ ਹੈ।
ਭਗਤ = ਭਗਤਾਂ ਨੂੰ ॥੪॥੨੪॥ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੪॥੨੪॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
गुर कै सबदि बनावहु इहु मनु ॥
Gur kai sabaḏ banāvahu ih man.
I have shaped this mind in the mold of the Guru's Word.
ਗੁਰਾਂ ਦੇ ਉਪਦੇਸ਼ ਦੇ ਸਾਂਚੇ ਵਿੱਚ ਮੈਂ ਆਪਣੇ ਇਸ ਮਨੂਏ ਨੂੰ ਘੜਦਾ ਹਾਂ।
ਸਬਦਿ = ਸ਼ਬਦ ਦੀ ਰਾਹੀਂ। ਬਨਾਵਹੁ = ਨਵੇਂ ਸਿਰੇ ਘੜੋ, ਸੋਹਣਾ ਬਣਾ ਲਵੋ।(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਇਸ ਮਨ ਨੂੰ ਨਵੇਂ ਸਿਰੇ ਘੜੋ।
 
गुर का दरसनु संचहु हरि धनु ॥१॥
Gur kā ḏarsan sancẖahu har ḏẖan. ||1||
Beholding the Blessed Vision of the Guru's Darshan, I have gathered the wealth of the Lord. ||1||
ਮੈਂ ਗੁਰਾਂ ਦਾ ਦੀਦਾਰ ਦੇਖਦਾ ਅਤੇ ਵਾਹਿਗੁਰੂ ਦੀ ਦੌਲਤ ਇਕੱਤਰ ਕਰਦਾ ਹਾਂ।
ਸੰਚਹੁ = ਇਕੱਠਾ ਕਰੋ ॥੧॥(ਗੁਰੂ ਦਾ ਸ਼ਬਦ ਹੀ) ਗੁਰੂ ਦਾ ਦੀਦਾਰ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ ॥੧॥
 
ऊतम मति मेरै रिदै तूं आउ ॥
Ūṯam maṯ merai riḏai ṯūʼn ā▫o.
O sublime understanding, come, enter into my mind,
ਹੇ ਸ਼੍ਰੇਸ਼ਟ ਸਮਝ! ਤੂੰ ਮੈਡੇ ਮਨ ਅੰਦਰ ਪ੍ਰਵੇਸ਼ ਕਰ।
ਮਤਿ = ਹੇ ਮਤਿ! ਮੇਰੈ ਰਿਦੈ = ਮੇਰੇ ਹਿਰਦੇ ਵਿਚ, ਮੇਰੇ ਅੰਦਰ।ਹੇ ਸ੍ਰੇਸ਼ਟ ਮਤਿ! (ਜੇ ਗੁਰੂ ਮੇਹਰ ਕਰੇ ਤਾਂ) ਤੂੰ ਮੇਰੇ ਅੰਦਰ ਆ ਵੱਸ,
 
धिआवउ गावउ गुण गोविंदा अति प्रीतम मोहि लागै नाउ ॥१॥ रहाउ ॥
Ḏẖi▫āva▫o gāva▫o guṇ govinḏā aṯ parīṯam mohi lāgai nā▫o. ||1|| rahā▫o.
that I may meditate and sing the Glorious Praises of the Lord of the Universe, and love so dearly the Lord's Name. ||1||Pause||
ਤਾਂ ਜੋ ਮੈਂ ਸੁਆਮੀ ਦੀ ਕੀਰਤੀ ਦਾ ਚਿੰਤਨ ਤੇ ਗਾਇਨ ਕਰਾਂ ਅਤੇ ਮੈਨੂੰ ਉਸ ਦਾ ਨਾਮ ਪਰਮ ਪਿਆਰਾ ਲੱਗੇ। ਠਹਿਰਾਉ।
ਧਿਆਵਉ = ਮੈਂ ਧਿਆਵਾਂ। ਗਾਵਉ = ਮੈਂ ਗਾਵਾਂ। ਅਤਿ ਪ੍ਰੀਤਮ = ਬਹੁਤ ਪਿਆਰਾ। ਮੋਹਿ = ਮੈਨੂੰ ॥੧॥ ਰਹਾਉ ॥ਤਾ ਕਿ ਮੈਂ ਪਰਮਾਤਮਾ ਦੇ ਗੁਣ ਗਾਵਾਂ ਪਰਮਾਤਮਾ ਦਾ ਧਿਆਨ ਧਰਾਂ ਤੇ ਪਰਮਾਤਮਾ ਦਾ ਨਾਮ ਮੈਨੂੰ ਬਹੁਤ ਪਿਆਰਾ ਲੱਗ ਪਏ ॥੧॥ ਰਹਾਉ ॥
 
त्रिपति अघावनु साचै नाइ ॥
Ŧaripaṯ agẖāvan sācẖai nā▫e.
I am satisfied and satiated by the True Name.
ਸੱਚੇ ਨਾਮ ਦੁਆਰਾ ਮੈਂ ਰੱਜ ਤੇ ਧ੍ਰਾਪ (ਰੱਜ ਪੁੱਜ) ਗਿਆ ਹਾਂ।
ਤ੍ਰਿਪਤਿ = ਰੱਜ। ਅਘਾਵਨੁ = ਰੱਜ। ਨਾਇ = ਨਾਮ ਦੀ ਰਾਹੀਂ।(ਹੇ ਭਾਈ!) ਗੁਰੂ ਦੇ ਚਰਨਾਂ ਦੀ ਧੂੜ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।
 
अठसठि मजनु संत धूराइ ॥२॥
Aṯẖsaṯẖ majan sanṯ ḏẖūrā▫e. ||2||
My cleansing bath at the sixty-eight sacred shrines of pilgrimage is the dust of the Saints. ||2||
ਸਾਧੂਆਂ ਦੇ ਪੈਰਾਂ ਦੀ ਧੂੜ ਮੇਰਾ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।
ਅਠਸਠਿ = ਅਠਾਹਠ। ਮਜਨੁ = ਇਸ਼ਨਾਨ। ਧੂਰਾਇ = ਧੂੜ ॥੨॥(ਗੁਰੂ ਦੀ ਰਾਹੀਂ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਨ ਰੱਜ ਜਾਂਦਾ ਹੈ ॥੨॥
 
सभ महि जानउ करता एक ॥
Sabẖ mėh jān▫o karṯā ek.
I recognize that the One Creator is contained in all.
ਮੈਂ ਕੇਵਲ ਕਰਤਾਰ ਨੂੰ ਸਾਰਿਆਂ ਅੰਦਰ ਰਮਿਆ ਹੋਇਆ ਅਨੁਭਵ ਕਰਦਾ ਹਾਂ।
ਜਾਨਉ = ਮੈਂ ਜਾਣਦਾ ਹਾਂ, ਜਾਨਉਂ।(ਹੇ ਭਾਈ!) ਮੈਂ ਹੁਣ ਸਭਨਾਂ ਵਿਚ ਇਕ ਕਰਤਾਰ ਨੂੰ ਹੀ ਵੱਸਦਾ ਪਛਾਣਦਾ ਹਾਂ।
 
साधसंगति मिलि बुधि बिबेक ॥३॥
Sāḏẖsangaṯ mil buḏẖ bibek. ||3||
Joining the Saadh Sangat, the Company of the Holy, my understanding is refined. ||3||
ਸਤਿ ਸੰਗਤ ਨਾਲ ਜੁੜ ਕੇ ਪ੍ਰਬੀਨ ਹੋ ਗਈ ਹੈ ਮੇਰੀ ਸਮਝ।
ਮਿਲਿ = ਮਿਲ ਕੇ। ਬਿਬੇਕ = ਚੰਗੇ ਮੰਦੇ ਦੀ ਪਰਖ ॥੩॥ਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਪ੍ਰਾਪਤ ਕਰ ਲਈ ਹੈ ॥੩॥
 
दासु सगल का छोडि अभिमानु ॥
Ḏās sagal kā cẖẖod abẖimān.
I have become the servant of all; I have renounced my ego and pride.
ਹੰਕਾਰ ਨੂੰ ਤਿਆਗ ਕੇ ਮੈਂ ਸਾਰਿਆਂ ਦਾ ਸੇਵਕ ਹੋ ਗਿਆ ਹਾਂ।
xxx(ਹੇ ਭਾਈ!) ਮੈਂ ਅਹੰਕਾਰ ਛੱਡ ਕੇ ਸਭਨਾਂ ਦਾ ਦਾਸ ਬਣ ਗਿਆ ਹਾਂ।
 
नानक कउ गुरि दीनो दानु ॥४॥२५॥
Nānak ka▫o gur ḏīno ḏān. ||4||25||
The Guru has given this gift to Nanak. ||4||25||
ਨਾਨਕ ਨੂੰ ਵਿਸ਼ਾਲ ਸੁਆਮੀ ਨੇ ਇਹ ਦਾਤ ਬਖ਼ਸ਼ੀ ਹੈ।
ਕਉ = ਨੂੰ। ਗੁਰਿ = ਗੁਰੂ ਨੇ ॥੪॥੨੫॥(ਮੈਨੂੰ) ਨਾਨਕ ਨੂੰ ਗੁਰੂ ਨੇ (ਬਿਬੇਕ ਬੁਧਿ ਦੀ ਅਜੇਹੀ) ਦਾਤਿ ਬਖ਼ਸ਼ੀ ਹੈ ਕਿ ਮੈਂ ਅਹੰਕਾਰ ਛੱਡ ਕੇ ਸਭਨਾਂ ਦਾ ਦਾਸ ਬਣ ਗਿਆ ਹਾਂ ॥੪॥੨੫॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
बुधि प्रगास भई मति पूरी ॥
Buḏẖ pargās bẖa▫ī maṯ pūrī.
My intellect has been enlightened, and my understanding is perfect.
ਗੁਰਾਂ ਦੀ ਪੂਰਨ ਸਿੱਖਮੱਤ ਦੁਆਰਾ ਮੇਰੀ ਅਕਲ ਰੌਸ਼ਨ ਹੋ ਗਈ ਹੈ।
ਪ੍ਰਗਾਸ = (ਆਤਮਕ ਜੀਵਨ ਦਾ) ਚਾਨਣ। ਪੂਰੀ = ਉਕਾਈਹੀਣ।(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੀ) ਬੁੱਧੀ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ ਮੇਰੀ ਅਕਲ ਉਕਾਈ-ਹੀਣ ਹੋ ਗਈ ਹੈ,
 
ता ते बिनसी दुरमति दूरी ॥१॥
Ŧā ṯe binsī ḏurmaṯ ḏūrī. ||1||
Thus my evil-mindedness, which kept me far from Him, has been removed. ||1||
ਉਸ ਦੁਆਰਾ ਮੇਰੀ ਮੰਦੀ-ਅਕਲ ਨਾਸ ਹੋ ਗਈ ਹੈ, ਜੋ ਮੈਨੂੰ ਮੇਰੇ ਮਾਲਕ ਪਾਸੋਂ ਦੁਰੇਡੇ ਰੱਖਦੀ ਸੀ।
ਤਾ ਤੇ = ਉਸ ਤੋਂ, ਉਸ ਦੀ ਸਹਾਇਤਾ ਨਾਲ। ਦੂਰੀ = ਵਿੱਥ ॥੧॥ਇਸ ਦੀ ਸਹਾਇਤਾ ਨਾਲ ਮੇਰੀ ਭੈੜੀ ਮਤਿ ਦਾ ਨਾਸ ਹੋ ਗਿਆ ਹੈ, ਮੇਰੀ ਪਰਮਾਤਮਾ ਨਾਲੋਂ ਵਿੱਥ ਮਿਟ ਗਈ ਹੈ ॥੧॥
 
ऐसी गुरमति पाईअले ॥
Aisī gurmaṯ pā▫ī▫ale.
Such are the Teachings which I have received from the Guru;
ਗੁਰਾਂ ਦੇ ਜ਼ਰੀਏ ਮੈਨੂੰ ਐਹੋ ਜਿਹੀ ਸਮਝ ਪ੍ਰਾਪਤ ਹੋਈ ਹੈ ਕਿ,
ਪਾਈਅਲੇ = ਮੈਂ ਪ੍ਰਾਪਤ ਕੀਤੀ ਹੈ।ਮੈਂ ਗੁਰੂ ਪਾਸੋਂ ਅਜੇਹੀ ਮਤਿ ਪ੍ਰਾਪਤ ਕਰ ਲਈ ਹੈ,
 
बूडत घोर अंध कूप महि निकसिओ मेरे भाई रे ॥१॥ रहाउ ॥
Būdaṯ gẖor anḏẖ kūp mėh niksi▫o mere bẖā▫ī re. ||1|| rahā▫o.
while I was drowning in the pitch black well, I was saved, O my Siblings of Destiny. ||1||Pause||
ਮੈਂ ਪਰਮ ਅੰਨ੍ਹੇ ਖੂਹ ਵਿੱਚ ਡੁੱਬਦਾ ਹੋਇਆ ਬਚ ਨਿਕਲਿਆਂ ਹਾਂ, ਹੇ ਮੇਰੇ ਵੀਰ! ਠਹਿਰਾਉ।
ਬੂਡਤ = ਡੁੱਬਦਾ। ਘੋਰ ਅੰਧ = ਘੁੱਪ ਹਨੇਰਾ। ਕੂਪ = ਖੂਹ ॥੧॥ ਰਹਾਉ ॥ਜਿਸ ਦੀ ਸਹਾਇਤਾ ਨਾਲ ਹੇ ਮੇਰੇ ਵੀਰ! ਮੈਂ ਮਾਇਆ ਦੇ ਘੁੱਪ ਹਨੇਰੇ ਖੂਹ ਵਿਚੋਂ ਡੁਬਦਾ ਡੁਬਦਾ ਬਚ ਨਿਕਲਿਆ ਹਾਂ ॥੧॥ ਰਹਾਉ ॥
 
महा अगाह अगनि का सागरु ॥
Mahā agāh agan kā sāgar.
To cross over the totally unfathomable ocean of fire;
ਅੱਗ ਦੇ ਪਰਮ ਅਥਾਹ ਸਮੁੰਦਰ ਤੋਂ,
ਅਗਾਹ = ਜਿਸ ਦੀ ਡੂੰਘਾਈ ਨਾਹ ਲੱਭ ਸਕੇ, ਜੋ ਗਾਹਿਆ ਨਾਹ ਜਾ ਸਕੇ। ਸਾਗਰੁ = ਸਮੁੰਦਰ।(ਹੇ ਭਾਈ! ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਇਕ ਬੜਾ ਅਥਾਹ ਸਮੁੰਦਰ ਹੈ,
 
गुरु बोहिथु तारे रतनागरु ॥२॥
Gur bohith ṯāre raṯnāgar. ||2||
The Guru is the boat; He is treasure of jewels. ||2||
ਪਾਰ ਹੋਣ ਲਈ ਜਵੇਹਰ ਦੀ ਖਾਣ ਗੁਰੂ ਜੀ ਇਕ ਜਹਾਜ਼ ਹਨ।
ਬੋਹਿਥੁ = ਜਹਾਜ਼। ਰਤਨਾਗਰੁ = ਰਤਨਾਕਰ, ਰਤਨ-ਆਕਰ, ਰਤਨਾਂ ਦੀ ਖਾਣ ॥੨॥ਰਤਨਾਂ ਦੀ ਖਾਣ ਗੁਰੂ (ਮਾਨੋ) ਜਹਾਜ਼ ਹੈ ਜੋ (ਇਸ ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੨॥
 
दुतर अंध बिखम इह माइआ ॥
Ḏuṯar anḏẖ bikẖam ih mā▫i▫ā.
This ocean of Maya is dark and treacherous.
ਅੰਨ੍ਹਾ ਅਤੇ ਔਖਾ ਹੈ ਇਸ ਧਨ ਦੌਲਤ ਦਾ ਸਮੁੰਦਰ।
ਦੁਤਰ = ਦੁੱਤਰ, {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਬਿਖਮ = ਔਖਾ।ਇਹ ਮਾਇਆ (ਮਾਨੋ, ਇਕ ਸਮੁੰਦਰ ਹੈ ਜਿਸ ਵਿਚੋਂ) ਪਾਰ ਲੰਘਣਾ ਔਖਾ ਹੈ ਜਿਸ ਵਿਚ ਘੁੱਪ ਹਨੇਰਾ ਹੀ ਹਨੇਰਾ ਹੈ
 
गुरि पूरै परगटु मारगु दिखाइआ ॥३॥
Gur pūrai pargat mārag ḏikẖā▫i▫ā. ||3||
The Perfect Guru has revealed the way to cross over it. ||3||
ਇਸ ਨੂੰ ਪਾਰ ਕਰਨ ਲਈ ਪੂਰਨ ਗੁਰਾਂ ਨੇ ਰਸਤਾ ਪਰਤੱਖ ਤੌਰ ਤੇ ਵਿਖਾਲ ਦਿੱਤਾ ਹੈ।
ਗੁਰਿ = ਗੁਰੂ ਨੇ। ਮਾਰਗੁ = ਰਸਤਾ। ਪਰਗਟੁ = ਸਾਫ਼ ॥੩॥(ਹੇ ਵੀਰ! ਇਸ ਵਿਚੋਂ ਪਾਰ ਲੰਘਣ ਲਈ) ਪੂਰੇ ਗੁਰੂ ਨੇ ਮੈਨੂੰ ਸਾਫ਼ ਰਸਤਾ ਵਿਖਾ ਦਿੱਤਾ ਹੈ ॥੩॥
 
जाप ताप कछु उकति न मोरी ॥
Jāp ṯāp kacẖẖ ukaṯ na morī.
I do not have the ability to chant or practice intense meditation.
ਮੇਰੇ ਹੱਕ ਵਿੱਚ ਕੋਈ ਪੂਜਾ, ਤਪੱਸਿਆ ਅਤੇ ਦਲੀਲ ਨਹੀਂ।
ਉਕਤਿ = ਦਲੀਲ। ਮੋਰੀ = ਮੇਰੀ, ਮੇਰੇ ਪਾਸ।ਮੇਰੇ ਪਾਸ ਕੋਈ ਜਪ ਨਹੀਂ ਕੋਈ ਤਪ ਨਹੀਂ ਕੋਈ ਸਿਆਣਪ ਨਹੀਂ,
 
गुर नानक सरणागति तोरी ॥४॥२६॥
Gur Nānak sarṇāgaṯ ṯorī. ||4||26||
Guru Nanak seeks Your Sanctuary. ||4||26||
ਹੇ ਗੁਰੂ ਨਾਨਕ! ਮੈਂ ਕੇਵਲ ਤੇਰੀ ਪਨਾਹ ਲੋੜਦਾ ਹਾਂ।
ਗੁਰ = ਹੇ ਗੁਰੂ! ॥੪॥੨੬॥ਹੇ ਨਾਨਕ! (ਆਖ-) ਹੇ ਗੁਰੂ! ਮੈਂ ਤਾਂ ਤੇਰੀ ਹੀ ਸਰਨ ਆਇਆ ਹਾਂ (ਮੈਨੂੰ ਇਸ ਘੁੱਪ ਹਨੇਰੇ ਖੂਹ ਵਿਚੋਂ ਕੱਢ ਲੈ) ॥੪॥੨੬॥
 
आसा महला ५ तिपदे २ ॥
Āsā mėhlā 5 ṯipḏe 2.
Aasaa, Fifth Mehl, Ti-Padas:
ਆਸਾ ਪੰਜਵੀਂ ਪਾਤਸ਼ਾਹੀ। ਤਿਪਦੇ।
xxxXXX
 
हरि रसु पीवत सद ही राता ॥
Har ras pīvaṯ saḏ hī rāṯā.
One who drinks in the Lord's sublime essence is forever imbued with it,
ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ ਉਹ ਹਮੇਸ਼ਾਂ ਹੀ ਰੰਗੀਜਿਆਂ ਰਹਿੰਦਾ ਹੈ।
ਪੀਵਤ = ਪੀਂਦਿਆਂ। ਸਦ = ਸਦਾ। ਰਾਤਾ = ਰੰਗਿਆ ਹੋਇਆ, ਮਸਤ।(ਹੇ ਭਾਈ!) ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਣ ਵਾਲਾ ਮਨੁੱਖ (ਨਾਮ-ਰੰਗ ਵਿਚ) ਸਦਾ ਹੀ ਰੰਗਿਆ ਰਹਿੰਦਾ ਹੈ,
 
आन रसा खिन महि लहि जाता ॥
Ān rasā kẖin mėh lėh jāṯā.
while other essences wear off in an instant.
ਹੋਰ ਸਾਰੇ ਸੁਆਦ ਇਕ ਮੁਹਤ ਅੰਦਰ ਮਿੱਟ ਜਾਂਦੇ ਹਨ।
ਆਨ = {अन्य} ਹੋਰ।(ਕਿਉਂਕਿ ਨਾਮ-ਰਸ ਦਾ ਅਸਰ ਕਦੇ ਦੂਰ ਨਹੀਂ ਹੁੰਦਾ, ਇਸ ਤੋਂ ਬਿਨਾ ਦੁਨੀਆ ਦੇ ਪਦਾਰਥਾਂ ਦੇ) ਹੋਰ ਹੋਰ ਰਸਾਂ ਦਾ ਅਸਰ ਇਕ ਖਿਨ ਵਿਚ ਉਤਰ ਜਾਂਦਾ ਹੈ।
 
हरि रस के माते मनि सदा अनंद ॥
Har ras ke māṯe man saḏā anand.
Intoxicated with the Lord's sublime essence, the mind is forever in ecstasy.
ਸੁਆਮੀ ਦੇ ਜੌਹਰ ਨਾਲ ਮਤਵਾਲਾ ਹੋ ਕੇ ਬੰਦਾ ਮਨੋਂ ਹਮੇਸ਼ਾਂ ਖੁਸ਼ ਰਹਿੰਦਾ ਹੈ।
ਮਾਤੇ = ਮਸਤ, ਮਤਵਾਲੇ। ਮਨਿ = ਮਨ ਵਿਚ।ਪਰਮਾਤਮਾ ਦੇ ਨਾਮ-ਰਸ ਦੇ ਮਤਵਾਲੇ ਮਨੁੱਖ ਦੇ ਮਨ ਵਿਚ ਸਦਾ ਆਨੰਦ ਟਿਕਿਆ ਰਹਿੰਦਾ ਹੈ,
 
आन रसा महि विआपै चिंद ॥१॥
Ān rasā mėh vi▫āpai cẖinḏ. ||1||
Other essences bring only anxiety. ||1||
ਹੋਰਨਾਂ ਰੰਗ ਰਲੀਆਂ ਅੰਦਰ ਉਸ ਨੂੰ ਫਿਕਰ ਆ ਵਾਪਰਦਾ ਹੈ।
ਵਿਆਪੈ = ਜ਼ੋਰ ਪਾ ਲੈਂਦੀ ਹੈ। ਚਿੰਦ = ਚਿੰਤਾ ॥੧॥ਪਰ ਦੁਨੀਆ ਦੇ ਪਦਾਰਥਾਂ ਦੇ ਸਵਾਦਾਂ ਵਿਚ ਪਿਆਂ ਚਿੰਤਾ ਆ ਦਬਾਂਦੀ ਹੈ ॥੧॥
 
हरि रसु पीवै अलमसतु मतवारा ॥
Har ras pīvai almasaṯ maṯvārā.
One who drinks in the Lord's sublime essence, is intoxicated and enraptured;
ਜੋ ਵਾਹਿਗੁਰੂ ਦਾ ਅੰਮ੍ਰਿਤ ਪਾਨ ਕਰਦਾ ਹੈ, ਉਹ ਪੂਰਨ ਗੁੱਟ ਅਤੇ ਨਸ਼ੱਈ ਹੋ ਜਾਂਦਾ ਹੈ।
ਅਲਮਸਤੁ = ਪੂਰਨ ਤੌਰ ਤੇ ਮਸਤ। ਮਤਵਾਰਾ = ਮਤਵਾਲਾ, ਆਸ਼ਿਕ।(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦਾ ਹੈ ਉਹ ਉਸ ਰਸ ਵਿਚ ਪੂਰਨ ਤੌਰ ਤੇ ਮਸਤ ਰਹਿੰਦਾ ਹੈ। ਉਹ ਉਸ ਨਾਮ-ਰਸ ਦਾ ਆਸ਼ਿਕ ਬਣ ਜਾਂਦਾ ਹੈ।
 
आन रसा सभि होछे रे ॥१॥ रहाउ ॥
Ān rasā sabẖ hocẖẖe re. ||1|| rahā▫o.
all other essences have no effect. ||1||Pause||
ਹੋਰ ਸਾਰੀਆਂ ਮਨ-ਮੌਜਾਂ ਕੇਵਲ ਤੁੱਛ ਹਨ, ਹੇ ਬੰਦੇ! ਠਹਿਰਾਉ।
ਸਭਿ = ਸਾਰੇ। ਹੋਛੇ = ਫਿੱਕੇ ॥੧॥ ਰਹਾਉ ॥ਉਸ ਨੂੰ ਦੁਨੀਆ ਦੇ ਹੋਰ ਸਾਰੇ ਰਸ (ਨਾਮ-ਰਸ ਦੇ ਟਾਕਰੇ ਤੇ) ਫਿੱਕੇ ਜਾਪਦੇ ਹਨ ॥੧॥ ਰਹਾਉ ॥
 
हरि रस की कीमति कही न जाइ ॥
Har ras kī kīmaṯ kahī na jā▫e.
The value of the Lord's sublime essence cannot be described.
ਸਾਈਂ ਦੇ ਅੰਮ੍ਰਿਤ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
ਕੀਮਤਿ = ਮੁੱਲ।(ਹੇ ਭਾਈ! ਹਰਿ-ਨਾਮ-ਰਸ ਦੁਨੀਆ ਦੇ ਧਨ-ਪਦਾਰਥ ਦੇ ਵੱਟੇ ਵਿਚ ਨਹੀਂ ਮਿਲ ਸਕਦਾ) ਪਰਮਾਤਮਾ ਦੇ ਨਾਮ-ਰਸ ਦਾ ਮੁੱਲ (ਧਨ-ਪਦਾਰਥ ਦੀ ਸ਼ਕਲ ਵਿਚ) ਬਿਆਨ ਹੀ ਨਹੀਂ ਕੀਤਾ ਜਾ ਸਕਦਾ।
 
हरि रसु साधू हाटि समाइ ॥
Har ras sāḏẖū hāt samā▫e.
The Lord's sublime essence permeates the homes of the Holy.
ਸਾਈਂ ਦਾ ਅੰਮ੍ਰਿਤ ਸੰਤਾਂ ਦੀ ਦੁਕਾਨ ਅੰਦਰ ਟਿੱਕਿਆ ਹੋਇਆ ਹੈ।
ਸਾਧੂ ਹਾਟਿ = ਗੁਰੂ ਦੇ ਹੱਟ ਵਿਚ, ਗੁਰੂ ਦੀ ਸੰਗਤਿ ਵਿਚ। ਸਮਾਇ = ਟਿਕਿਆ ਰਹਿੰਦਾ ਹੈ।ਇਹ ਨਾਮ-ਰਸ ਗੁਰੂ ਦੇ ਹੱਟ ਵਿਚ (ਗੁਰੂ ਦੀ ਸੰਗਤਿ ਵਿਚ) ਸਦਾ ਟਿਕਿਆ ਰਹਿੰਦਾ ਹੈ।
 
लाख करोरी मिलै न केह ॥
Lākẖ karorī milai na keh.
One may spend thousands and millions, but it cannot be purchased.
ਲੱਖਾਂ ਅਤੇ ਕ੍ਰੋੜਾਂ ਰੁਪੱਈਆਂ ਨਾਲ ਕੋਈ ਜਣਾ ਇਸ ਨੂੰ ਪਰਾਪਤ ਨਹੀਂ ਕਰ ਸਕਦਾ।
ਕੇਹ = ਕਿਸੇ ਨੂੰ।ਲੱਖਾਂ ਕ੍ਰੋੜਾਂ ਰੁਪਏ ਦਿੱਤਿਆਂ ਭੀ ਇਹ ਕਿਸੇ ਨੂੰ ਮਿਲ ਨਹੀਂ ਸਕਦਾ।
 
जिसहि परापति तिस ही देहि ॥२॥
Jisahi parāpaṯ ṯis hī ḏėh. ||2||
He alone obtains it, who is so pre-ordained. ||2||
ਜਿਸ ਦੇ ਭਾਗਾਂ ਵਿੱਚ ਇਸ ਦਾ ਹਾਸਲ ਕਰਨਾਂ ਲਿਖਿਆ ਹੋਇਆ ਹੈ, ਕੇਵਲ ਉਸ ਨੂੰ ਹੀ ਗੁਰੂ ਜੀ ਦਿੰਦੇ ਹਨ,
ਜਿਸਹਿ ਪਰਾਪਤਿ = ਜਿਸ ਦੇ ਭਾਗਾਂ ਵਿਚ ਲਿਖੀ ਹੈ ਪ੍ਰਾਪਤੀ। ਦੇਹਿ = ਤੂੰ ਦੇਂਦਾ ਹੈਂ (ਹੇ ਪ੍ਰਭੂ!) ॥੨॥ਹੇ ਪ੍ਰਭੂ! ਜਿਸ ਮਨੁੱਖ ਦੇ ਭਾਗਾਂ ਵਿਚ ਤੂੰ ਇਸ ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਹੀ ਤੂੰ ਆਪ ਹੀ ਦੇਂਦਾ ਹੈਂ ॥੨॥
 
नानक चाखि भए बिसमादु ॥
Nānak cẖākẖ bẖa▫e bismāḏ.
Tasting it, Nanak is wonder-struck.
ਇਸ ਨੂੰ ਚੱਖ ਕੇ ਨਾਨਕ ਚੱਕ੍ਰਿਤ ਹੋ ਗਿਆ ਹੈ।
ਚਾਖਿ = ਚੱਖ ਕੇ।ਹੇ ਨਾਨਕ! (ਇਹ ਨਾਮ-ਰਸ) ਚੱਖ ਕੇ (ਕੋਈ ਇਸ ਦਾ ਸਵਾਦ ਬਿਆਨ ਨਹੀਂ ਕਰ ਸਕਦਾ। ਜੇ ਕੋਈ ਜਤਨ ਕਰੇ ਤਾਂ) ਹੈਰਾਨ ਪਿਆ ਹੁੰਦਾ ਹੈ (ਕਿਉਂਕਿ ਉਹ ਆਪਣੇ ਆਪ ਨੂੰ ਇਸ ਰਸ ਦਾ ਅਸਰ ਬਿਆਨ ਕਰਨ ਤੋਂ ਅਸਮਰਥ ਵੇਖਦਾ ਹੈ)।
 
नानक गुर ते आइआ सादु ॥
Nānak gur ṯe ā▫i▫ā sāḏ.
Through the Guru, Nanak has obtained this taste.
ਗੁਰਾਂ ਦੇ ਰਾਹੀਂ ਨਾਨਕ ਨੂੰ ਇਸ ਦਾ ਸੁਆਦ ਪਰਾਪਤ ਹੋਇਆ ਹੈ।
ਤੇ = ਤੋਂ, ਪਾਸੋਂ। ਸਾਦੁ = ਸੁਆਦ, ਆਨੰਦ।ਇਸ ਹਰਿ-ਨਾਮ-ਰਸ ਦਾ ਅਨੰਦ ਗੁਰੂ ਪਾਸੋਂ ਹੀ ਪ੍ਰਾਪਤ ਹੁੰਦਾ ਹੈ।
 
ईत ऊत कत छोडि न जाइ ॥
Īṯ ūṯ kaṯ cẖẖod na jā▫e.
Here and hereafter, it does not leave him.
ਏਥੇ ਅਤੇ ਓਥੇ ਇਸ ਨੂੰ ਤਿਆਗ ਕੇ ਨਾਨਕ ਹੋਰ ਕਿਧਰੇ ਨਹੀਂ ਜਾਂਦਾ।
ਈਤ ਊਤ = ਇਸ ਲੋਕ ਵਿਚ ਤੇ ਪਰਲੋਕ ਵਿਚ। ਕਤ = ਕਿਤੇ ਭੀ।(ਜਿਸ ਨੂੰ ਇਕ ਵਾਰੀ ਇਸ ਦੀ ਪ੍ਰਾਪਤੀ ਹੋ ਗਈ ਉਹ) ਇਸ ਲੋਕ ਤੇ ਪਰਲੋਕ ਵਿਚ (ਕਿਸੇ ਭੀ ਹੋਰ ਪਦਾਰਥ ਦੀ ਖ਼ਾਤਰ) ਇਸ ਨਾਮ-ਰਸ ਨੂੰ ਛੱਡ ਕੇ ਨਹੀਂ ਜਾਂਦਾ,
 
नानक गीधा हरि रस माहि ॥३॥२७॥
Nānak gīḏẖā har ras māhi. ||3||27||
Nanak is imbued and enraptured with the Lord's subtle essence. ||3||27||
ਨਾਨਕ ਰੱਬ ਦੇ ਜੌਹਰ ਦਾ ਚਾਹਵਾਨ (ਮਤਵਾਲਾ) ਹੋ ਗਿਆ ਹੈ।
ਗੀਧਾ = ਗਿੱਝਾ ਹੋਇਆ ॥੩॥੨੭॥ਉਹ ਸਦਾ ਹਰਿ-ਨਾਮ-ਰਸ ਵਿਚ ਹੀ ਮਸਤ ਰਹਿੰਦਾ ਹੈ ॥੩॥੨੭॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
कामु क्रोधु लोभु मोहु मिटावै छुटकै दुरमति अपुनी धारी ॥
Kām kroḏẖ lobẖ moh mitāvai cẖẖutkai ḏurmaṯ apunī ḏẖārī.
If she renounces and eliminates her sexual desire, anger, greed and attachment, and her evil-mindedness and self-conceit as well;
ਜੇਕਰ ਪਤਨੀ ਆਪਣੇ ਭੋਗ-ਬਿਲਾਸ, ਰੋਹ, ਲਾਲਚ, ਸੰਸਾਰੀ ਮਮਤਾ, ਮੰਦੀ ਅਕਲ ਅਤੇ ਆਪ-ਮੋਹਾਰੇਪਣ ਨੂੰ ਛੱਡ ਤੇ ਮੇਟ ਦੇਵੇ,
ਮਿਟਾਵੈ = ਮਿਟਾ ਦੇਂਦਾ ਹੈ। ਛੁਟਕੈ = ਮੁੱਕ ਜਾਂਦੀ ਹੈ। ਦੁਰਮਤਿ = ਭੈੜੀ ਮਤਿ। ਅਪੁਨੀ ਧਾਰੀ = ਆਪਣੀ ਹੀ ਪੈਦਾ ਕੀਤੀ ਹੋਈ।ਹੇ ਸੁੰਦਰੀ! (ਗੁਰੂ ਦਾ ਉਪਦੇਸ਼ ਤੇਰੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ ਨੂੰ ਮਿਟਾ ਦੇਵੇਗਾ, ਤੇਰੀ ਆਪਣੀ ਹੀ ਪੈਦਾ ਕੀਤੀ ਹੋਈ ਭੈੜੀ ਮਤਿ (ਤੇਰੇ ਅੰਦਰੋਂ) ਮੁੱਕ ਜਾਇਗੀ।
 
होइ निमाणी सेव कमावहि ता प्रीतम होवहि मनि पिआरी ॥१॥
Ho▫e nimāṇī sev kamāvėh ṯā parīṯam hovėh man pi▫ārī. ||1||
and if, becoming humble, she serves Him, then she becomes dear to her Beloved's Heart. ||1||
ਅਤੇ ਮਸਕੀਨ ਹੋ ਕੇ ਆਪਣੇ ਸੁਆਮੀ ਦੀ ਸੇਵਾ ਕਰੇ, ਤਦ ਉਹ ਆਪਣੇ ਪਿਆਰੇ ਦੇ ਦਿਲ ਦੀ ਲਾਡਲੀ ਥੀ ਵੰਞਦੀ ਹੈ।
ਕਮਾਵਹਿ = ਜੇ ਤੂੰ ਕਰੇਂ। ਮਨਿ = ਮਨ ਵਿਚ ॥੧॥ਜੇ ਤੂੰ ਮਾਣ ਤਿਆਗ ਕੇ ਪ੍ਰਭੂ ਦੀ ਸੇਵਾ-ਭਗਤੀ ਕਰੇਂਗੀ, ਤਾਂ ਪ੍ਰੀਤਮ-ਪ੍ਰਭੂ ਦੇ ਮਨ ਵਿਚ ਪਿਆਰੀ ਲੱਗੇਂਗੀ ॥੧॥
 
सुणि सुंदरि साधू बचन उधारी ॥
Suṇ sunḏar sāḏẖū bacẖan uḏẖārī.
Listen, O beautiful soul-bride: By the Word of the Holy Saint, you shall be saved.
ਸ੍ਰਵਣ ਕਰ, ਹੇ ਸੁਹਣੀਏ! ਸੰਤ ਗੁਰਾਂ ਦੀ ਬਾਣੀ ਦੁਆਰਾ ਤੇਰਾ ਪਾਰ ਉਤਾਰਾ ਹੋਵੇਗਾ।
ਸੁੰਦਰਿ = ਹੇ ਸੁੰਦਰੀ! ਹੇ ਸੋਹਣੀ ਜੀਵ-ਇਸਤ੍ਰੀ! ਸਾਧੂ ਬਚਨ = ਗੁਰੂ ਦੇ ਬਚਨ। ਉਧਾਰੀ = ਉਧਾਰਿ, (ਆਪਣੇ ਆਪ ਨੂੰ ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾ ਲੈ।ਹੇ ਸੁੰਦਰੀ! ਹੇ ਆਪਣੇ ਮਨ ਵਿਚ ਆਤਮਕ ਆਨੰਦ ਟਿਕਾਈ ਰੱਖਣ ਦੀ ਚਾਹਵਾਨ ਜੀਵ-ਇਸਤ੍ਰੀ! ਗੁਰੂ ਦੇ ਬਚਨ ਸੁਣ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾ।
 
दूख भूख मिटै तेरो सहसा सुख पावहि तूं सुखमनि नारी ॥१॥ रहाउ ॥
Ḏūkẖ bẖūkẖ mitai ṯero sahsā sukẖ pāvahi ṯūʼn sukẖman nārī. ||1|| rahā▫o.
Your pain, hunger and doubt shall vanish, and you shall obtain peace, O happy soul-bride. ||1||Pause||
ਤੇਰੀ ਪੀੜ, ਭੁੱਖ ਅਤੇ ਵਹਿਮ ਅਲੋਪ ਹੋ ਜਾਣਗੇ, ਅਤੇ ਤੂੰ ਹੇ ਖੁਸ਼-ਚਿੱਤ ਵਾਲੀ ਇਸਤਰੀਏ! ਅਨੰਦ ਪਾ ਲਵੇਗੀਂ। ਠਹਿਰਾਉ।
ਸਹਸਾ = ਸਹਮ। ਸੁਖਮਨਿ = ਜਿਸ ਦੇ ਮਨ ਵਿਚ ਆਤਮਕ ਆਨੰਦ ਵੱਸ ਰਿਹਾ ਹੈ। ਨਾਰੀ = ਹੇ ਜੀਵ-ਇਸਤ੍ਰੀ! ॥੧॥ ਰਹਾਉ ॥(ਗੁਰੂ ਦੀ ਬਾਣੀ ਦੀ ਬਰਕਤਿ ਨਾਲ) ਤੇਰਾ ਦੁੱਖ ਮਿਟ ਜਾਇਗਾ ਤੇਰੀ ਮਾਇਆ ਦੀ ਭੁੱਖ ਮਿਟ ਜਾਇਗੀ ਤੂੰ ਆਤਮਕ ਅਨੰਦ ਮਾਣੇਂਗੀ ॥੧॥ ਰਹਾਉ ॥
 
चरण पखारि करउ गुर सेवा आतम सुधु बिखु तिआस निवारी ॥
Cẖaraṇ pakẖār kara▫o gur sevā āṯam suḏẖ bikẖ ṯi▫ās nivārī.
Washing the Guru's feet, and serving Him, the soul is sanctified, and the thirst for sin is quenched.
ਗੁਰਾਂ ਦੇ ਪੈਰ ਧੌਣ ਅਤੇ ਉਨ੍ਹਾਂ ਦੀ ਟਹਿਲ ਕਮਾਉਣ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ ਅਤੇ ਪਾਪਾਂ ਦੀ ਤੇਹ ਬੁੱਝ ਜਾਂਦੀ ਹੈ।
ਪਖਾਰਿ = ਪਖਾਲਿ, ਧੋ ਕੇ। ਕਰਉ = ਤੂੰ ਕਰ। ਸੁਧੁ = ਪਵਿਤ੍ਰ। ਬਿਖੁ = ਜ਼ਹਰ (ਮਾਇਆ ਦੇ ਮੋਹ ਦਾ ਜ਼ਹਰ ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)। ਪਿਆਸ = ਤ੍ਰਿਸ਼ਨਾ, ਤ੍ਰੇਹ। ਨਿਵਾਰੀ = ਦੂਰ ਕਰਦੀ ਹੈ।ਹੇ ਸੁੰਦਰੀ! ਗੁਰੂ ਦੇ ਚਰਨ ਧੋ ਕੇ ਗੁਰੂ ਦੀ (ਦੱਸੀ) ਸੇਵਾ ਕਰਿਆ ਕਰ, ਤੇਰਾ ਆਤਮਾ ਪਵਿਤ੍ਰ ਹੋ ਜਾਇਗਾ (ਇਹ ਸੇਵਾ ਤੇਰੇ ਅੰਦਰੋਂ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਮਾਇਆ-ਮੋਹ ਦੇ) ਜ਼ਹਰ ਨੂੰ ਦੂਰ ਕਰ ਦੇਵੇਗੀ, ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾ ਦੇਵੇਗੀ।
 
दासन की होइ दासि दासरी ता पावहि सोभा हरि दुआरी ॥२॥
Ḏāsan kī ho▫e ḏās ḏāsrī ṯā pāvahi sobẖā har ḏu▫ārī. ||2||
If you become the slave of the slave of the Lord's slaves, then you shall obtain honor in the Court of the Lord. ||2||
ਜੇਕਰ ਤੂੰ ਵਾਹਿਗੁਰੂ ਦੇ ਗੋਲੇ ਦੇ ਗੋਲੇ ਦੀ ਟਹਿਲਣ ਬਣ ਜਾਵੇ, ਤਦ ਤੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪਾ ਲਵੇਂਗੀ।
ਦਾਸਿ = ਦਾਸੀ। ਦਾਸਰੀ = ਨਿਮਾਣੀ ਜਿਹੀ ਦਾਸੀ। ਦੁਆਰੀ = ਦੁਆਰਿ, ਦਰ ਤੇ ॥੨॥(ਹੇ ਸੁੰਦਰੀ!) ਜੇ ਤੂੰ ਪਰਮਾਤਮਾ ਦੇ ਸੇਵਕਾਂ ਦੀ ਦਾਸੀ ਬਣ ਜਾਏਂ ਨਿਮਾਣੀ ਜਿਹੀ ਦਾਸੀ ਬਣ ਜਾਏਂ ਤਾਂ ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ-ਆਦਰ ਹਾਸਲ ਕਰੇਂਗੀ ॥੨॥
 
इही अचार इही बिउहारा आगिआ मानि भगति होइ तुम्हारी ॥
Ihī acẖār ihī bi▫uhārā āgi▫ā mān bẖagaṯ ho▫e ṯumĥārī.
This is right conduct, and this is the correct lifestyle, to obey the Command of the Lord's Will; this is your devotional worship.
ਏਹੀ ਦਰੁਸਤ ਚਾਲ ਚਲਣ ਹੈ ਤੇ ਏਹੀ ਠੀਕ ਨਿੱਤ ਕਰਮ ਕਿ ਤੂੰ ਸੁਆਮੀ ਦੀ ਰਜ਼ਾ ਦੀ ਪਾਲਣਾ ਕਰੇ। ਇਹ ਹੀ ਤੇਰੀ ਉਪਾਸ਼ਨਾ ਹੈ।
ਅਚਾਰ = (ਮਿਥੀਆਂ ਹੋਈਆਂ ਧਾਰਮਿਕ ਰਸਮਾਂ ਦਾ) ਕਰਨਾ। ਬਿਉਹਾਰਾ = ਵਿਹਾਰ, ਨਿੱਤ ਦੀ ਰਹਿਣੀ। ਮਾਨਿ = ਮੰਨ।(ਹੇ ਸੁੰਦਰੀ!) ਇਹੀ ਕੁਝ ਤੇਰੇ ਵਾਸਤੇ ਧਾਰਮਿਕ ਰਸਮਾਂ ਦਾ ਕਰਨਾ ਹੈ ਇਹੀ ਤੇਰਾ ਨਿੱਤ ਦਾ ਵਿਹਾਰ ਚਾਹੀਦਾ ਹੈ, ਪਰਮਾਤਮਾ ਦੀ ਰਜ਼ਾ ਨੂੰ ਸਿਰ-ਮੱਥੇ ਤੇ ਮੰਨ (ਇਸ ਤਰ੍ਹਾਂ ਕੀਤੀ ਹੋਈ) ਤੇਰੀ ਪ੍ਰਭੂ-ਭਗਤੀ (ਪ੍ਰਭੂ-ਦਰ ਤੇ ਪਰਵਾਨ) ਹੋ ਜਾਇਗੀ।
 
जो इहु मंत्रु कमावै नानक सो भउजलु पारि उतारी ॥३॥२८॥
Jo ih manṯar kamāvai Nānak so bẖa▫ojal pār uṯārī. ||3||28||
One who practices this Mantra, O Nanak, swims across the terrifying world-ocean. ||3||28||
ਜੋ ਇਸ ਜਾਦੂ ਦੀ ਕਮਾਈ ਕਰਦਾ ਹੈ, ਹੇ ਨਾਨਕ! ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਮੰਤ੍ਰੁ = ਉਪਦੇਸ਼। ਭਉਜਲੁ = ਸੰਸਾਰ-ਸਮੁੰਦਰ ॥੩॥੨੮॥ਹੇ ਨਾਨਕ! ਜੇਹੜਾ ਭੀ ਮਨੁੱਖ ਇਸ ਉਪਦੇਸ਼ ਨੂੰ ਕਮਾਂਦਾ ਹੈ (ਆਪਣੇ ਜੀਵਨ ਵਿਚ ਵਰਤਦਾ ਹੈ) ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥੨੮॥