Sri Guru Granth Sahib Ji

Ang: / 1430

Your last visited Ang:

आसा महला ५ दुपदे ॥
Āsā mėhlā 5 ḏupḏe.
Aasaa, Fifth Mehl, Du-Padas:
ਆਸਾ ਪੰਜਵੀਂ ਪਾਤਸ਼ਾਹੀ। ਦੁਪਦੇ।
xxxXXX
 
भई परापति मानुख देहुरीआ ॥
Bẖa▫ī parāpaṯ mānukẖ ḏehurī▫ā.
You have been blessed with this human body.
ਇਹ ਮਨੁੱਖੀ ਦੇਹਿ ਤੇਰੇ ਹੱਥ ਲੱਗੀ ਹੈ।
ਦੇਹੁਰੀਆ = ਸੋਹਣੀ ਦੇਹੀ। ਮਾਨੁਖ ਦੇਹੁਰੀਆ = ਮਨੁੱਖਾ ਜਨਮ ਦੀ ਸੋਹਣੀ ਦੇਹੀ।ਹੇ ਭਾਈ! ਤੈਨੂੰ ਮਨੁੱਖਾ ਜਨਮ ਦੇ ਸੋਹਣੇ ਸਰੀਰ ਦੀ ਪ੍ਰਾਪਤੀ ਹੋਈ ਹੈ,
 
गोबिंद मिलण की इह तेरी बरीआ ॥
Gobinḏ milaṇ kī ih ṯerī barī▫ā.
This is your chance to meet the Lord of the Universe.
ਸ੍ਰਿਸ਼ਟੀ ਦੇ ਸੁਆਮੀ ਨੂੰ ਮਿਲਣ ਦਾ ਏਹੀ ਤੇਰਾ ਮੌਕਾ ਹੈ।
ਬਰੀਆ = ਵਾਰੀ।ਇਹੀ ਹੈ ਸਮਾ ਪਰਮਾਤਮਾ ਨੂੰ ਮਿਲਣ ਦਾ।
 
अवरि काज तेरै कितै न काम ॥
Avar kāj ṯerai kiṯai na kām.
Other efforts are of no use to you.
ਹੋਰ ਕਾਰਜ ਤੇਰੇ ਕਿਸੇ ਕੰਮ ਨਹੀਂ ਆਉਂਦੇ।
ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ ਹੋਰ।ਤੇਰੇ ਹੋਰ ਹੋਰ ਕੰਮ (ਪਰਮਾਤਮਾ ਨੂੰ ਮਿਲਣ ਦੇ ਰਸਤੇ ਵਿਚ) ਤੇਰੇ ਕਿਸੇ ਕੰਮ ਨਹੀਂ ਆਉਣਗੇ।
 
मिलु साधसंगति भजु केवल नाम ॥१॥
Mil sāḏẖsangaṯ bẖaj keval nām. ||1||
Joining the Saadh Sangat, the Company of the Holy, vibrate and meditate on the Naam, the Name of the Lord. ||1||
ਸਤਿ ਸੰਗਤ ਅੰਦਰ ਜੁੜ ਕੇ ਸਿਰਫ ਨਾਮ ਦਾ ਸਿਮਰਨ ਕਰ।
xxx ॥੧॥(ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਬੈਠਿਆ ਕਰ (ਤੇ ਉਥੇ) ਸਿਰਫ਼ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ॥੧॥
 
सरंजामि लागु भवजल तरन कै ॥
Saraʼnjām lāg bẖavjal ṯaran kai.
Make the effort, and cross over the terrifying world ocean.
ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਆਹਰ ਕਰ।
ਸਰੰਜਾਮਿ = ਸਰੰਜਾਮ ਵਿਚ, ਆਹਰ ਵਿਚ। ਲਾਗੁ = ਲੱਗ। ਭਵਜਲ = ਸੰਸਾਰ-ਸਮੁੰਦਰ। ਤਰਨ ਕੈ ਸਰੰਜਾਮਿ = ਤਰਨ ਦੇ ਆਹਰ ਵਿਚ।(ਹੇ ਭਾਈ!) ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤਿ ਆਤਮਕ ਜੀਵਨ ਲੈ ਕੇ) ਪਾਰ ਲੰਘਣ ਦੇ ਆਹਰ ਵਿਚ (ਭੀ) ਲੱਗ।
 
जनमु ब्रिथा जात रंगि माइआ कै ॥१॥ रहाउ ॥
Janam baritha jāṯ rang mā▫i▫ā kai. ||1|| rahā▫o.
This human life is passing away in vain, in the love of Maya. ||1||Pause||
ਦੁਨੀਆਂਦਾਰੀ ਦੀ ਮੁਹੱਬਤ ਅੰਦਰ ਮਨੁੱਖੀ ਜੀਵਨ ਵਿਅਰਥ ਬੀਤ ਰਿਹਾ ਹੈ। ਠਹਿਰਾਉ।
ਬ੍ਰਿਥਾ ਜਾਤ = ਵਿਅਰਥ ਜਾ ਰਿਹਾ ਹੈ। ਰੰਗਿ = ਰੰਗ ਵਿਚ, ਪਿਆਰ ਵਿਚ, ਮੋਹ ਵਿਚ ॥੧॥ ਰਹਾਉ ॥ਮਾਇਆ ਦੇ ਮੋਹ ਵਿਚ (ਫਸ ਕੇ) ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ॥੧॥ ਰਹਾਉ ॥
 
जपु तपु संजमु धरमु न कमाइआ ॥
Jap ṯap sanjam ḏẖaram na kamā▫i▫ā.
I have not practiced meditation, penance, self-restraint or righteous living;
ਮੈਂ ਸਿਮਰਨ, ਕਰੜੀ ਘਾਲ, ਸਵੈ-ਰੋਕ ਥਾਮ ਅਤੇ ਈਮਾਨ ਦੀ ਕਮਾਈ ਨਹੀਂ ਕੀਤੀ।
ਸੰਜਮੁ = (ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ) ਜਤਨ।ਹੇ ਪ੍ਰਭੂ ਪਾਤਸ਼ਾਹ! ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮੈਂ ਕੋਈ ਸੰਜਮ ਨਹੀਂ ਸਾਧਿਆ; ਮੈਂ ਇਹੋ ਜਿਹਾ ਕੋਈ ਹੋਰ ਧਰਮ ਭੀ ਨਹੀਂ ਕੀਤਾ (ਮੈਨੂੰ ਕਿਸੇ ਜਪ ਤਪ ਸੰਜਮ ਆਦਿਕ ਦਾ ਸਹਾਰਾ-ਮਾਣ ਨਹੀਂ ਹੈ)।
 
सेवा साध न जानिआ हरि राइआ ॥
Sevā sāḏẖ na jāni▫ā har rā▫i▫ā.
I have not served the Holy Saints, and I do not know the Lord, my King.
ਮੈਂ ਸੰਤ ਦੀ ਟਹਿਲ ਨਹੀਂ ਕਮਾਈ ਅਤੇ ਵਾਹਿਗੁਰੂ ਪਾਤਸ਼ਾਹੀ ਦੀ ਸਿੰਆਣ ਨਹੀਂ ਕੀਤੀ।
ਸਾਧ = ਸੰਤ-ਜਨ। ਹਰਿ ਰਾਇਆ = ਹੇ ਪ੍ਰਭੂ ਪਾਤਸ਼ਾਹ!ਹੇ ਪ੍ਰਭੂ-ਪਾਤਸ਼ਾਹ! ਮੈਂ ਤਾਂ ਤੇਰੇ ਸੰਤ ਜਨਾਂ ਦੀ ਸੇਵਾ ਕਰਨ ਦੀ ਜਾਚ ਭੀ ਨਾਹ ਸਿੱਖੀ।
 
कहु नानक हम नीच करमा ॥
Kaho Nānak ham nīcẖ karammā.
Says Nanak, my actions are vile and despicable;
ਗੁਰੂ ਜੀ ਆਖਦੇ ਹਨ, ਅਧਮ ਹਨ ਮੇਰੇ ਅਮਲ।
ਨਾਨਕ = ਹੇ ਨਾਨਕ! ਨੀਚ ਕਰੰਮਾ = ਮੰਦ-ਕਰਮੀ।ਹੇ ਨਾਨਕ! ਆਖ-ਮੈਂ ਬੜਾ ਮੰਦ-ਕਰਮੀ ਹਾਂ,
 
सरणि परे की राखहु सरमा ॥२॥२९॥
Saraṇ pare kī rākẖo sarmā. ||2||29||
O Lord, I seek Your Sanctuary - please, preserve my honor. ||2||29||
ਆਪਣੀ ਪਨਾਹ ਲੈਣ ਵਾਲੇ ਦੀ ਲੱਜਿਆ ਰੱਖ ਹੇ ਮੇਰੇ ਮਾਲਕ!
ਸਰਮਾ = ਸ਼ਰਮ, ਲਾਜ ॥੨॥੨੯॥(ਪਰ ਮੈਂ ਤੇਰੀ ਸਰਨ ਆ ਪਿਆ ਹਾਂ) ਸਰਨ ਪਏ ਦੀ ਮੇਰੀ ਲਾਜ ਰੱਖੀਂ ॥੨॥੨੯॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
तुझ बिनु अवरु नाही मै दूजा तूं मेरे मन माही ॥
Ŧujẖ bin avar nāhī mai ḏūjā ṯūʼn mere man māhī.
Without You, there is no other for me; You alone are in my mind.
ਤੇਰੇ ਬਗੈਰ ਹੇ ਸਾਹਿਬ! ਮੇਰਾ ਹੋਰ ਦੂਸਰਾ ਕੋਈ ਨਹੀਂ। ਕੇਵਲ ਤੂੰ ਹੀ ਮੈਡੇ ਚਿੱਤ ਅੰਦਰ ਹੈ।
ਅਵਰੁ = ਹੋਰ। ਮਾਹੀ = ਵਿਚ।ਹੇ ਮੇਰੀ ਜਿੰਦੇ! ਤੂੰ ਕਿਉਂ ਡਰਦੀ ਹੈਂ? (ਹਰ ਵੇਲੇ ਇਉਂ ਅਰਦਾਸ ਕਰਿਆ ਕਰ-) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਰਾ ਨਹੀਂ, ਤੂੰ ਸਦਾ ਮੇਰੇ ਮਨ ਵਿਚ ਵੱਸਦਾ ਰਹੁ।
 
तूं साजनु संगी प्रभु मेरा काहे जीअ डराही ॥१॥
Ŧūʼn sājan sangī parabẖ merā kāhe jī▫a darāhī. ||1||
You are my Friend and Companion, God; why should my soul be afraid? ||1||
ਤੂੰ ਹੇ ਸਾਹਿਬ! ਮੇਰਾ ਮਿੱਤਰ ਅਤੇ ਸਾਥੀ ਹੈਂ। ਮੇਰੀ ਆਤਮਾ ਕਿਉਂ ਭੈ-ਭੀਤ ਹੋਵੇ?
ਸੰਗੀ = ਸਾਥੀ। ਜੀਅ = ਹੇ ਜਿੰਦੇ! ਕਾਹੇ ਡਰਾਹੀ = ਕਿਉਂ ਡਰਦੀ ਹੈਂ? ॥੧॥ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਸਾਥੀ ਹੈਂ ਤੂੰ ਹੀ ਮੇਰਾ ਮਾਲਕ ਹੈਂ ॥੧॥
 
तुमरी ओट तुमारी आसा ॥
Ŧumrī ot ṯumārī āsā.
You are my support, You are my hope.
ਤੂੰ ਮੇਰੀ ਪਨਾਹ ਹੈਂ ਅਤੇ ਤੂੰ ਹੀ ਮੇਰੀ ਊਮੀਦ।
ਓਟ = ਆਸਰਾ।ਹੇ ਗੋਪਾਲ! ਮੈਨੂੰ ਤੇਰਾ ਹੀ ਸਹਾਰਾ ਹੈ, ਮੈਨੂੰ ਤੇਰੀ ਸਹਾਇਤਾ ਦੀ ਆਸ ਰਹਿੰਦੀ ਹੈ।
 
बैठत ऊठत सोवत जागत विसरु नाही तूं सास गिरासा ॥१॥ रहाउ ॥
Baiṯẖaṯ ūṯẖaṯ sovaṯ jāgaṯ visar nāhī ṯūʼn sās girāsā. ||1|| rahā▫o.
While sitting down or standing up, while sleeping or waking, with every breath and morsel of food, I never forget You. ||1||Pause||
ਬਹਿੰਦਿਆਂ, ਖੜੋਦਿਆਂ, ਸੁੱਤਿਆਂ, ਜਾਗਦਿਆਂ, ਸਾਹ ਲੈਦਿਆਂ ਜਾਂ ਖਾਂਦਿਆਂ, ਮੈਂ ਤੈਨੂੰ ਨਾਂ ਭੁੱਲਾਂ ਹੇ ਸਾਹਿਬ! ਠਹਿਰਾਉ।
ਸਾਸ = ਸਾਹ। ਗਿਰਾਸਾ = ਗਿਰਾਹੀ ॥੧॥ ਰਹਾਉ ॥(ਹੇ ਪ੍ਰਭੂ! ਮੇਹਰ ਕਰ) ਬੈਠਦਿਆਂ, ਉਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਨਾਲ, ਹਰੇਕ ਗਿਰਾਹੀ ਦੇ ਨਾਲ ਮੈਨੂੰ ਤੂੰ ਕਦੇ ਭੀ ਨਾਹ ਭੁੱਲ ॥੧॥ ਰਹਾਉ ॥
 
राखु राखु सरणि प्रभ अपनी अगनि सागर विकराला ॥
Rākẖ rākẖ saraṇ parabẖ apnī agan sāgar vikrālā.
Protect me, please protect me, O God; I have come to Your Sanctuary; the ocean of fire is so horrible.
ਮੇਰੀ ਰੱਖਿਆ ਕਰ, ਰੱਖਿਆ ਕਰ, ਹੇ ਸੁਆਮੀ! ਮੈਂ ਤੇਰੀ ਸ਼ਰਣਾਗਤਿ ਸੰਭਾਲੀ ਹੈ, ਭਿਆਨਕ ਹੈ ਅੱਗ ਦਾ ਸਮੁੰਦਰ।
ਪ੍ਰਭ = ਹੇ ਪ੍ਰਭੂ! ਵਿਕਰਾਲਾ = ਡਰਾਉਣਾ। ਸਾਗਰ = ਸਮੁੰਦਰ।ਹੇ ਪ੍ਰਭੂ! ਇਹ ਅੱਗ ਦਾ ਸਮੁੰਦਰ (ਸੰਸਾਰ ਬੜਾ) ਡਰਾਉਣਾ ਹੈ (ਇਸ ਤੋਂ ਬਚਨ ਲਈ) ਮੈਨੂੰ ਆਪਣੀ ਸਰਨ ਵਿਚ ਸਦਾ ਟਿਕਾਈ ਰੱਖ।
 
नानक के सुखदाते सतिगुर हम तुमरे बाल गुपाला ॥२॥३०॥
Nānak ke sukẖ▫ḏāṯe saṯgur ham ṯumre bāl gupālā. ||2||30||
The True Guru is the Giver of peace to Nanak; I am Your child, O Lord of the World. ||2||30||
ਸੱਚੇ ਗੁਰੂ (ਵਾਹਿਗੁਰੂ) ਨਾਨਕ ਨੂੰ ਆਰਾਮ ਬਖਸ਼ਣਹਾਰ ਹਨ। ਮੈਂ ਤੇਰਾ ਬੱਚਾ ਹਾਂ, ਹੇ ਸ੍ਰਿਸ਼ਟੀ ਦੇ ਪਾਲਣ ਪੋਸਣਹਾਰ।
ਬਾਲ-ਬੱਚੇ। ਗੁਪਾਲਾ = ਹੇ ਗੋਪਾਲ! ॥੨॥੩੦॥ਹੇ ਗੁਪਾਲ! ਹੇ ਸਤਿਗੁਰ! ਹੇ ਨਾਨਕ ਦੇ ਸੁਖ-ਦਾਤੇ ਪ੍ਰਭੂ! ਮੈਂ ਤੇਰਾ (ਅੰਞਾਣ) ਬੱਚਾ ਹਾਂ ॥੨॥੩੦॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
हरि जन लीने प्रभू छडाइ ॥
Har jan līne parabẖū cẖẖadā▫e.
The Lord God has saved me, His slave.
ਵਾਹਿਗੁਰੂ ਸੁਆਮੀ ਨੇ ਮੈਨੂੰ ਆਪਣੇ ਗੋਲੇ ਨੂੰ ਬਚਾ ਲਿਆ ਹੈ।
ਹਰਿ ਜਨ = ਪਰਮਾਤਮਾ ਦੇ ਭਗਤ। ਛਡਾਇ ਲੀਨੇ = ਬਚਾ ਲਏ ਹਨ।(ਹੇ ਭਾਈ!) ਪਰਮਾਤਮਾ ਆਪਣੇ ਭਗਤਾਂ ਨੂੰ (ਮਾਇਆ-ਡੈਣ ਦੇ ਪੰਜੇ ਤੋਂ) ਆਪ ਬਚਾ ਲੈਂਦਾ ਹੈ।
 
प्रीतम सिउ मेरो मनु मानिआ तापु मुआ बिखु खाइ ॥१॥ रहाउ ॥
Parīṯam si▫o mero man māni▫ā ṯāp mu▫ā bikẖ kẖā▫e. ||1|| rahā▫o.
My mind has surrendered to my Beloved; my fever has taken poison and died. ||1||Pause||
ਮੇਰੀ ਜਿੰਦੜੀ ਪਿਆਰੇ ਨਾਲ ਮਿਲ ਗਈ ਹੈ ਅਤੇ ਮੇਰਾ ਬੁਖਾਰ ਜ਼ਹਿਰ ਖਾ ਕੇ ਮਰ ਗਿਆ ਹੈ। ਠਹਿਰਾਉ।
ਸਿਉ = ਨਾਲ। ਤਾਪੁ = (ਮਾਇਆ ਦੇ ਮੋਹ ਦਾ) ਤਾਪ। ਬਿਖੁ = ਜ਼ਹਰ। ਬਿਖੁ ਖਾਇ = ਜ਼ਹਰ ਖਾ ਕੇ ॥੧॥ ਰਹਾਉ ॥(ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਭੀ ਪ੍ਰੀਤਮ-ਪਰਮਾਤਮਾ ਨਾਲ ਗਿੱਝਿਆ ਹੈ, ਮੇਰਾ ਭੀ (ਮਾਇਆ ਦਾ) ਤਾਪ (ਇਉਂ) ਮੁੱਕ ਗਿਆ ਹੈ (ਜਿਵੇਂ ਕੋਈ ਪ੍ਰਾਣੀ) ਜ਼ਹਰ ਖਾ ਕੇ ਮਰ ਜਾਂਦਾ ਹੈ ॥੧॥ ਰਹਾਉ ॥
 
पाला ताऊ कछू न बिआपै राम नाम गुन गाइ ॥
Pālā ṯā▫ū kacẖẖū na bi▫āpai rām nām gun gā▫e.
Cold and heat do not touch me at all, when I sing the Glorious Praises of the Lord.
ਜਦ ਮੈਂ ਸੁਆਮੀ ਦੇ ਨਾਮ ਦਾ ਜੱਸ ਗਾਉਂਦਾ ਹਾਂ, ਮੈਨੂੰ ਸਰਦੀ ਅਤੇ ਗਰਮੀ ਨਹੀਂ ਪੋਹਦੀਆਂ।
ਤਾਊ = ਤਾਉ, ਤਾਪ {ਨੋਟ: ਇਸ ਸ਼ਬਦ ਵਿਚ ਮਾਇਆ ਦੇ ਪ੍ਰਭਾਵ ਨੂੰ ਮਲੇਰੀਏ ਤਾਪ ਨਾਲ ਉਪਮਾ ਦਿੱਤੀ ਹੈ। ਮਲੇਰੀਏ ਵਿਚ ਪਹਿਲਾਂ ਕਾਂਬਾ ਛਿੜਦਾ ਹੈ ਤੇ ਭਾਰੇ ਕੱਪੜਿਆਂ ਦੀ ਲੋੜ ਪੈਂਦੀ ਹੈ। ਫਿਰ ਫੂਕ ਕੇ ਤਾਪ ਚੜ੍ਹ ਜਾਂਦਾ ਹੈ}। ਪਾਲਾ ਤਾਊ ਕਛੂ ਨ = ਨਾਹ ਕਾਂਬਾ ਨਾਹ ਤਾਪ (ਨਾਹ ਮਾਇਆ ਦਾ ਲਾਲਚ ਅਤੇ ਨਾਹ ਕੋਈ ਸਹਮ)। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ (ਮਨੁੱਖ ਦੇ) ਚਿੱਤ ਤੇ (ਮਾਇਆ-) ਡੈਣ ਦਾ ਕੋਈ ਜ਼ੋਰ ਨਹੀਂ ਚੜ੍ਹਦਾ।
 
डाकी को चिति कछू न लागै चरन कमल सरनाइ ॥१॥
Dākī ko cẖiṯ kacẖẖū na lāgai cẖaran kamal sarnā▫e. ||1||
My consciousness is not affected by the witch, Maya; I take to the Sanctuary of the Lord's Lotus Feet. ||1||
ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੈਣ ਨਾਲ ਮਾਇਆ ਡਾਇਣ ਦਾ ਮੇਰੇ ਮਨ ਉਤੇ ਕੁਛ ਅਸਰ ਨਹੀਂ ਹੁੰਦਾ।
ਡਾਕੀ ਕੋ ਕਛੂ = ਮਾਇਆ ਡੈਣ ਦਾ ਕੁਝ ਭੀ (ਪ੍ਰਭਾਵ)। ਚਿਤਿ = ਚਿੱਤ ਉਤੇ ॥੧॥ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਨਾਹ ਮਾਇਆ ਦਾ ਲਾਲਚ ਜ਼ੋਰ ਪਾ ਸਕਦਾ ਹੈ, ਨਾਹ ਮਾਇਆ ਦਾ ਸਹਮ ਦਬਾਉ ਪਾਂਦਾ ਹੈ ॥੧॥
 
संत प्रसादि भए किरपाला होए आपि सहाइ ॥
Sanṯ parsāḏ bẖa▫e kirpālā ho▫e āp sahā▫e.
By the Grace of the Saints, the Lord has shown His Mercy to me; He Himself is my Help and Support.
ਸਾਧੂਆਂ ਦੀ ਦਇਆ ਦੁਆਰਾ, ਸੁਆਮੀ ਮੇਰੇ ਉਤੇ ਮਿਹਰਬਾਨ ਹੈ ਅਤੇ ਖੁਦ ਮੇਰਾ ਮਦਦਗਾਰ ਹੋ ਗਿਆ ਹੈ।
ਸੰਤ = ਗੁਰੂ। ਪ੍ਰਸਾਦਿ = ਕਿਰਪਾ ਨਾਲ। ਸਹਾਇ = ਸਹਾਈ।(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਮਾਇਆ ਡੈਣ ਤੋਂ ਬਚਣ ਲਈ ਮੇਰਾ) ਆਪ ਸਹਾਈ ਬਣਿਆ ਹੋਇਆ ਹੈ।
 
गुन निधान निति गावै नानकु सहसा दुखु मिटाइ ॥२॥३१॥
Gun niḏẖān niṯ gāvai Nānak sahsā ḏukẖ mitā▫e. ||2||31||
Nanak ever sings the Praises of the Lord, the treasure of excellence; his doubts and pains are eliminated. ||2||31||
ਨਾਨਕ ਸਦਾ ਹੀ ਖੂਬੀਆਂ ਦੇ ਖ਼ਜ਼ਾਨੇ, ਹਰੀ ਨੂੰ ਗਾਉਂਦਾ ਹੈ ਅਤੇ ਇਸ ਤਰ੍ਹਾਂ ਭਰਮ ਤੇ ਪੀੜ ਨੂੰ ਦੂਰ ਕਰ ਦਿੰਦਾ ਹੈ।
ਨਿਧਾਨ = ਖ਼ਜ਼ਾਨੇ। ਸਹਸਾ = ਸਹਮ ॥੨॥੩੧॥ਹੁਣ (ਗੁਰੂ ਦੀ ਕਿਰਪਾ ਨਾਲ) ਨਾਨਕ (ਮਾਇਆ ਦਾ) ਸਹਮ ਤੇ ਦੁੱਖ ਦੂਰ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਗੁਣ ਸਦਾ ਗਾਂਦਾ ਰਹਿੰਦਾ ਹੈ ॥੨॥੩੧॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
अउखधु खाइओ हरि को नाउ ॥
A▫ukẖaḏẖ kẖā▫i▫o har ko nā▫o.
I have taken the medicine of the Name of the Lord.
ਮੈਂ ਵਾਹਿਗੁਰੂ ਦੇ ਨਾਮ ਦੀ ਦਵਾਈ ਖਾਧੀ ਹੈ।
ਅਉਖਧੁ = ਦਵਾਈ। ਕੋ = ਦਾ।(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਦਵਾਈ ਖਾਧੀ,
 
सुख पाए दुख बिनसिआ थाउ ॥१॥
Sukẖ pā▫e ḏukẖ binsi▫ā thā▫o. ||1||
I have found peace, and the seat of pain has been removed. ||1||
ਮੈਂ ਆਰਾਮ ਪਾ ਲਿਆ ਹੈ ਅਤੇ ਮੇਰੀ ਤਕਲੀਫ ਦਾ ਅੱਡਾ ਚੁੱਕਿਆ ਗਿਆ ਹੈ।
ਦੁਖ ਥਾਉ = ਦੁਖਾਂ ਦਾ ਥਾਂ, ਦੁੱਖਾਂ ਦਾ ਸੋਮਾ (ਮਾਇਆ ਦਾ ਮੋਹ) ॥੧॥(ਉਸ ਦੇ ਅੰਦਰੋਂ ਮਾਇਆ ਦਾ ਮੋਹ) ਦੁੱਖਾਂ ਦਾ ਸੋਮਾ ਸੁੱਕ ਗਿਆ ਅਤੇ ਉਸ ਨੇ ਆਤਮਕ ਆਨੰਦ ਮਾਣ ਲਏ ॥੧॥
 
तापु गइआ बचनि गुर पूरे ॥
Ŧāp ga▫i▫ā bacẖan gur pūre.
The fever has been broken, by the Teachings of the Perfect Guru.
ਪੂਰਨ ਗੁਰਾਂ ਦੀ ਸਿਖਿਆ ਦੁਆਰਾ ਮੇਰੇ ਮਨ ਦਾ ਬੁਖਾਰ ਉਤਰ ਗਿਆ ਹੈ।
ਬਚਿਨ = ਬਚਨ ਦੀ ਰਾਹੀਂ, ਉਪਦੇਸ਼ ਨਾਲ।(ਹੇ ਭਾਈ!) ਪੂਰੇ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਨਾਮ-ਦਵਾਈ ਖਾ ਕੇ ਮਾਇਆ ਦੇ ਮੋਹ ਦਾ) ਤਾਪ ਲਹਿ ਜਾਂਦਾ ਹੈ,
 
अनदु भइआ सभि मिटे विसूरे ॥१॥ रहाउ ॥
Anaḏ bẖa▫i▫ā sabẖ mite visūre. ||1|| rahā▫o.
I am in ecstasy, and all of my sorrows have been dispelled. ||1||Pause||
ਮੈਂ ਖੁਸ਼ ਹੋ ਗਿਆ ਹਾਂ ਅਤੇ ਮੇਰੇ ਸਾਰੇ ਝੋਰੇ ਮਿੱਟ ਗਏ ਹਨ। ਠਹਿਰਾਉ।
ਅਨਦੁ = ਅਨੰਦ। ਸਭਿ = ਸਾਰੇ। ਵਿਸੂਰੇ = ਚਿੰਤਾ, ਫ਼ਿਕਰ ॥੧॥ ਰਹਾਉ ॥ਆਤਮਕ-ਆਨੰਦ ਪੈਦਾ ਹੁੰਦਾ ਹੈ, ਸਾਰੇ ਚਿੰਤਾ ਫ਼ਿਕਰ ਮਿਟ ਜਾਂਦੇ ਹਨ ॥੧॥ ਰਹਾਉ ॥
 
जीअ जंत सगल सुखु पाइआ ॥
Jī▫a janṯ sagal sukẖ pā▫i▫ā.
All beings and creatures obtain peace,
ਸਾਰੇ ਪ੍ਰਾਣਧਾਰੀ ਆਰਾਮ ਪਾਉਂਦੇ ਹਨ,
ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਗਲ = ਸਾਰੇ।ਉਹਨਾਂ ਸਭਨਾਂ ਨੇ ਆਤਮਕ ਆਨੰਦ ਪ੍ਰਾਪਤ ਕੀਤਾ,
 
पारब्रहमु नानक मनि धिआइआ ॥२॥३२॥
Pārbarahm Nānak man ḏẖi▫ā▫i▫ā. ||2||32||
O Nanak, meditating on the Supreme Lord God. ||2||32||
ਆਪਣੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਨ ਦੁਅਰਾ, ਹੇ ਨਾਨਕ!
ਮਨਿ = ਮਨ ਵਿਚ ॥੨॥੩੨॥ਹੇ ਨਾਨਕ! (ਗੁਰੂ ਦੇ ਉਪਦੇਸ਼ ਰਾਹੀਂ) ਜਿਸ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਸਿਮਰਿਆ ॥੨॥੩੨॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
बांछत नाही सु बेला आई ॥
Bāʼncẖẖaṯ nāhī so belā ā▫ī.
That time, which the mortal does not wish for, eventually comes.
(ਦੁੱਖ ਤੇ ਮੌਤ ਦਾ) ਉਹ ਸਮਾਂ, ਜਿਸ ਨੂੰ ਬੰਦਾ ਚਾਹੁੰਦਾ ਨਹੀਂ, ਆ ਪੁੱਜਦਾ ਹੈ।
ਬਾਂਛਤ ਨਾਹੀ = ਪਸੰਦ ਨਹੀਂ ਕਰਦਾ। ਸੁ ਬੇਲਾ = ਉਹ ਵੇਲਾ, ਮੌਤ ਦਾ ਵੇਲਾ।(ਹੇ ਭਾਈ!) ਜਿਸ ਨੂੰ ਕੋਈ ਭੀ ਪਸੰਦ ਨਹੀਂ ਕਰਦਾ, ਮੌਤ ਦਾ ਉਹ ਸਮਾ ਜ਼ਰੂਰ ਆ ਜਾਂਦਾ ਹੈ (ਮਨੁੱਖ ਫਿਰ ਭੀ ਨਹੀਂ ਸਮਝਦਾ ਕਿ ਮੌਤ ਜ਼ਰੂਰ ਆਉਣੀ ਹੈ।)
 
बिनु हुकमै किउ बुझै बुझाई ॥१॥
Bin hukmai ki▫o bujẖai bujẖā▫ī. ||1||
Without the Lord's Command, how can understanding be understood? ||1||
ਵਾਹਿਗੁਰੂ ਦੇ ਫੁਰਮਾਨ ਬਗੈਰ ਬੰਦਾ ਕਿਸ ਤਰ੍ਹਾਂ ਸਮਝ ਸਕਦਾ ਹੈ, ਭਾਵੇਂ ਉਸ ਨੂੰ ਕਿੰਨਾ ਬਹੁਤਾ ਪਿਆ ਸਮਝਾਈਏ।
ਕਿਉ ਬੂਝੈ = ਕਿਵੇਂ ਸਮਝੇ? ਨਹੀਂ ਸਮਝ ਸਕਦਾ। ਬੁਝਾਈ = ਸਮਝਾਇਆਂ ॥੧॥ਜਦ ਪਰਮਾਤਮਾ ਦਾ ਹੁਕਮ ਨਾਹ ਹੋਵੇ ਜੀਵ ਨੂੰ ਕਿਤਨਾ ਸਮਝਾਓ ਇਹ ਨਹੀਂ ਸਮਝਦਾ ॥੧॥
 
ठंढी ताती मिटी खाई ॥
Ŧẖadẖī ṯāṯī mitī kẖā▫ī.
The body is consumed by water, fire and earth.
ਸਰੀਰ ਨੂੰ ਪਾਣੀ, ਅੱਗ ਜਾਂ ਮਿੱਟੀ ਖਾ ਜਾਂਦੀ ਹੈ।
ਠੰਡੀ ਖਾਈ = ਪਾਣੀ ਖਾ ਜਾਂਦਾ ਹੈ, ਪਾਣੀ ਵਿਚ ਰੋੜ੍ਹਿਆ ਜਾਂਦਾ ਹੈ। ਤਾਤੀ ਖਾਈ = ਅੱਗ ਸਾੜ ਦੇਂਦੀ ਹੈ। ਮਿਟੀ ਖਾਈ = ਮਿੱਟੀ ਖਾ ਜਾਂਦੀ ਹੈ।ਹੇ ਭਾਈ! (ਮਰੇ ਸਰੀਰ ਨੂੰ) ਜਲ-ਪ੍ਰਵਾਹ ਕੀਤਾ ਜਾਂਦਾ ਹੈ, ਅੱਗ ਸਾੜ ਦੇਂਦੀ ਹੈ ਜਾਂ (ਦੱਬਿਆਂ) ਮਿੱਟੀ ਖਾ ਜਾਂਦੀ ਹੈ
 
ओहु न बाला बूढा भाई ॥१॥ रहाउ ॥
Oh na bālā būdẖā bẖā▫ī. ||1|| rahā▫o.
But the soul is neither young nor old, O Siblings of Destiny. ||1||Pause||
ਪ੍ਰੰਤੂ ਉਹ ਆਤਮਾ ਨਾਂ ਜਵਾਨ ਹੈ ਨਾਂ ਹੀ ਬਿਰਧ, ਹੇ ਮੇਰੇ ਵੀਰ! ਠਹਿਰਾਉ।
ਓਹ = ਉਹ ਜੀਵ-ਆਤਮਾ। ਬਾਲਾ = ਬਾਲਕ। ਭਾਈ = ਹੇ ਭਾਈ! ॥੧॥ ਰਹਾਉ ॥ਜੀਵਾਤਮਾ (ਪਰਮਾਤਮਾ ਦੀ ਅੰਸ਼ ਹੈ ਜੋ) ਨਾਹ ਕਦੇ ਬਾਲਕ ਹੈ ਤੇ ਨਾਹ ਕਦੇ ਬੁੱਢਾ ਹੈ (ਉਹ ਕਦੇ ਨਹੀਂ ਮਰਦਾ। ਸਰੀਰ ਹੀ ਕਦੇ ਬਾਲਕ ਹੈ ਕਦੇ ਜਵਾਨ ਹੈ, ਕਦੇ ਬੁੱਢਾ ਹੈ ਤੇ ਫਿਰ ਮਰ ਜਾਂਦਾ ਹੈ) ॥੧॥ ਰਹਾਉ ॥
 
नानक दास साध सरणाई ॥
Nānak ḏās sāḏẖ sarṇā▫ī.
Servant Nanak has entered the Sanctuary of the Holy.
ਨਫਰ ਨਾਨਕ ਨੇ ਸੰਤਾਂ ਦੀ ਸ਼ਰਣਾਗਤ ਸੰਭਾਲੀ ਹੈ।
ਸਾਧ = ਗੁਰੂ।ਹੇ ਦਾਸ ਨਾਨਕ! ਗੁਰੂ ਦੀ ਸਰਨ ਪਿਆਂ ਹੀ-
 
गुर प्रसादि भउ पारि पराई ॥२॥३३॥
Gur parsāḏ bẖa▫o pār parā▫ī. ||2||33||
By Guru's Grace, he has shaken off the fear of death. ||2||33||
ਗੁਰਾਂ ਦੀ ਮਿਹਰ ਸਦਕਾ ਉਸ ਨੇ ਮੌਤ ਦਾ ਡਰ ਦੂਰ ਕਰ ਛੱਡਿਆ ਹੈ।
ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਭਉ = ਡਰ। ਪਾਰਿ ਪਰਾਈ = ਪਾਰ ਲੰਘ ਜਾਂਦਾ ਹੈ ॥੨॥੩੩॥ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਮੌਤ ਦੇ) ਡਰ-ਸਹਮ ਤੋਂ ਪਾਰ ਲੰਘ ਸਕਦਾ ਹੈ ॥੨॥੩੩॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
सदा सदा आतम परगासु ॥
Saḏā saḏā āṯam pargās.
Forever and ever, the soul is illumined;
ਮਨੁਸ਼ ਦੀ ਆਤਮਾਂ ਹਮੇਸ਼ਾਂ ਤੇ ਸਦੀਵ ਲਈ ਰੌਸ਼ਨ ਹੋ ਜਾਂਦੀ ਹੈ,
ਆਤਮ ਪਰਗਾਸੁ = ਆਤਮਕ ਜੀਵਨ ਦਾ ਚਾਨਣ, ਇਹ ਚਾਨਣ ਕਿ ਆਤਮਕ ਜੀਵਨ ਕਿਵੇਂ ਜੀਵੀਦਾ ਹੈ।(ਹੇ ਭਾਈ!) ਉਸ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦਾ ਚਾਨਣ ਮਿਲ ਜਾਂਦਾ ਹੈ,
 
साधसंगति हरि चरण निवासु ॥१॥
Sāḏẖsangaṯ har cẖaraṇ nivās. ||1||
in the Saadh Sangat, the Company of the Holy, it dwells at the Feet of the Lord. ||1||
ਸਤਿ ਸੰਗਤ ਨਾਲ ਜੁੜਨ ਦੁਆਰਾ ਅਤੇ ਉਹ ਵਾਹਿਗੁਰੂ ਦੇ ਪੈਰਾਂ ਵਿੱਚ ਵਸੇਬਾ ਪਾ ਲੈਂਦਾ ਹੈ।
xxx ॥੧॥ਸਾਧ ਸੰਗਤਿ ਵਿਚ ਰਹਿ ਕੇ ਜਿਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੧॥
 
राम नाम निति जपि मन मेरे ॥
Rām nām niṯ jap man mere.
Chant the Lord's Name each and every day, O my mind.
ਹੇ ਮੇਰੀ ਜਿੰਦੜੀਏ! ਤੂੰ ਨਿਤਾਪ੍ਰਤੀ ਸਰਬ-ਵਿਆਪਕ ਸੁਆਮੀ ਦੇ ਨਾਮ ਦਾ ਉਚਾਰਨ ਕਰ।
ਨਿਤਿ = ਸਦਾ। ਮਨ = ਹੇ ਮਨ!ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ।
 
सीतल सांति सदा सुख पावहि किलविख जाहि सभे मन तेरे ॥१॥ रहाउ ॥
Sīṯal sāʼnṯ saḏā sukẖ pāvahi kilvikẖ jāhi sabẖe man ṯere. ||1|| rahā▫o.
You shall find lasting peace, contentment and tranquility, and all your sins shall depart. ||1||Pause||
ਮੇਰੀ ਜਿੰਦੜੀਏ, ਇਸ ਤਰ੍ਹਾਂ ਤੂੰ ਹਮੇਸ਼ਾਂ ਠੰਢਕ, ਧੀਰਜ ਅਤੇ ਆਰਾਮ ਨੂੰ ਪ੍ਰਾਪਤ ਹੋਵੇਗੀਂ ਅਤੇ ਤੇਰੇ ਸਾਰੇ ਪਾਪ ਦੂਰ ਹੋ ਜਾਣਗੇ। ਠਹਿਰਾਉ।
ਕਿਲਵਿਖ = ਪਾਪ ॥੧॥ ਰਹਾਉ ॥ਹੇ ਮਨ! (ਨਾਮ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਦੂਰ ਹੋ ਜਾਣਗੇ, ਤੇਰਾ ਆਪਾ ਠੰਡਾ-ਠਾਰ ਹੋ ਜਾਇਗਾ, ਤੇਰੇ ਅੰਦਰ ਸ਼ਾਂਤੀ ਪੈਦਾ ਹੋ ਜਾਇਗੀ, ਤੂੰ ਸਦਾ ਆਤਮਕ ਆਨੰਦ ਮਾਣਦਾ ਰਹੇਂਗਾ ॥੧॥ ਰਹਾਉ ॥
 
कहु नानक जा के पूरन करम ॥
Kaho Nānak jā ke pūran karam.
Says Nanak, one who is blessed with perfect good karma,
ਗੁਰੂ ਜੀ ਆਖਦੇ ਹਨ, ਜਿਸ ਦੀ ਮੁਕੰਮਲ ਚੰਗੀ ਕਿਸਮਤ ਹੈ,
ਕਰਮ = ਭਾਗ।(ਪਰ) ਹੇ ਨਾਨਕ! ਆਖ, ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ,
 
सतिगुर भेटे पूरन पारब्रहम ॥२॥३४॥
Saṯgur bẖete pūran pārbarahm. ||2||34||
meets the True Guru, and obtains the Perfect Supreme Lord God. ||2||34||
ਉਹ ਸੱਚੇ ਗੁਰਾਂ ਨੂੰ ਮਿਲ ਕੇ ਸ਼੍ਰੋਮਣੀ ਸਾਹਿਬ ਨੂੰ ਪਾ ਲੈਂਦਾ ਹੈ।
ਭੇਟੇ = ਮਿਲਦਾ ਹੈ ॥੨॥੩੪॥ਉਹ ਹੀ ਸਤਿਗੁਰੂ ਨੂੰ ਮਿਲਦਾ ਹੈ ਤੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਨੂੰ ਮਿਲਦਾ ਹੈ ॥੨॥੩੪॥
 
दूजे घर के चउतीस ॥
Ḏūje gẖar ke cẖa▫uṯīs.
Thirty-four Shabads in Second House. ||
ਦੂਜੇ ਘਰ ਦੇ ਚੌਤੀ।
ਦੂਜੇ ਘਰ ਕੇ ਚਉਤੀਸ ॥ਦੂਜੇ ਘਰ ਕੇ ਚਉਤੀਸ ॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जा का हरि सुआमी प्रभु बेली ॥
Jā kā har su▫āmī parabẖ belī.
She who has the Lord God as her Friend
ਜਿਸ ਦਾ ਸੁਆਮੀ ਮਾਲਕ ਵਾਹਿਗੁਰੂ ਦੋਸਤ ਹੈ,
ਜਾ ਕਾ = ਜਿਸ (ਮਨੁੱਖ) ਦਾ। ਬੇਲੀ = ਮਦਦਗਾਰ, ਸਹਾਈ। ਸੁਆਮੀ = ਮਾਲਕ।(ਹੇ ਭਾਈ!) ਸਭ ਜੀਵਾਂ ਦਾ ਮਾਲਕ ਹਰਿ ਪ੍ਰਭੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ,