Sri Guru Granth Sahib Ji

Ang: / 1430

Your last visited Ang:

पीड़ गई फिरि नही दुहेली ॥१॥ रहाउ ॥
Pīṛ ga▫ī fir nahī ḏuhelī. ||1|| rahā▫o.
her pain is dispelled, and she shall not become sad again. ||1||Pause||
ਉਹ ਤਕਲੀਫ ਨਹੀਂ ਪਾਉਂਦੀ ਅਤੇ ਮੁੜ ਕੇ ਦੁਖਾਂਤ੍ਰ ਨਹੀਂ ਹੁੰਦੀ। ਠਹਿਰਾਉ।
ਦੁਹੇਲੀ = ਦੁਖੀ, ਦੁੱਖ ਭਰੀ ॥੧॥ ਰਹਾਉ ॥ਉਸ ਦਾ ਹਰੇਕ ਕਿਸਮ ਦਾ ਦੁੱਖ-ਦਰਦ ਦੂਰ ਹੋ ਜਾਂਦਾ ਹੈ ਉਸ ਨੂੰ ਮੁੜ ਕਦੇ ਦੁਖ ਘੇਰ ਨਹੀਂ ਸਕਦੇ ॥੧॥ ਰਹਾਉ ॥
 
करि किरपा चरन संगि मेली ॥
Kar kirpā cẖaran sang melī.
Showing His Mercy, He joins her with His Feet,
ਆਪਣੀ ਮਿਹਰ ਧਾਰ ਕੇ, ਪ੍ਰਭੂ ਉਸ ਨੂੰ ਆਪਣੇ ਪੈਰਾਂ ਨਾਲ ਜੋੜ ਲੈਂਦਾ ਹੈ,
ਸੰਗਿ = ਨਾਲ।(ਹੇ ਭਾਈ!) ਜਿਸ ਜੀਵ ਨੂੰ ਪਰਮਾਤਮਾ ਕਿਰਪਾ ਕਰ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ,
 
सूख सहज आनंद सुहेली ॥१॥
Sūkẖ sahj ānanḏ suhelī. ||1||
and she attains celestial peace, joy and comfort. ||1||
ਅਤੇ ਉਹ ਬੈਕੁੰਠੀ ਆਰਾਮ ਤੇ ਖੁਸ਼ੀ ਹਾਂਸਲ ਕਰ ਲੈਂਦੀ ਹੈ ਅਤੇ ਹਮੇਸ਼ਾਂ ਲਈ ਸੁਖੀ ਹੁੰਦੀ ਹੈ।
ਸਹਜ = ਆਤਮਕ ਅਡੋਲਤਾ। ਸੁਹੇਲੀ = ਸੁਖੀ, ਸੁਖ-ਭਰੀ ॥੧॥ਉਸ ਦੇ ਅੰਦਰ ਸੁਖ ਆਨੰਦ ਆਤਮਕ ਅਡੋਲਤਾ ਆ ਵੱਸਦੇ ਹਨ ਉਸ ਦਾ ਜੀਵਨ ਸੁਖੀ ਹੋ ਜਾਂਦਾ ਹੈ ॥੧॥
 
साधसंगि गुण गाइ अतोली ॥
Sāḏẖsang guṇ gā▫e aṯolī.
In the Saadh Sangat, the Company of the Holy, she sings the Glorious Praises of the Immeasurable Lord.
ਸਤਿਸੰਗਤ ਦੇ ਅੰਦਰ ਉਹ ਪ੍ਰਭੂ ਦਾ ਜੱਸ ਗਾਇਨ ਕਰਕੇ ਅਜੋਖ ਹੋ ਜਾਂਦੀ ਹੈ।
ਸਾਧ ਸੰਗਿ = ਸਾਧ ਸੰਗਤਿ ਵਿਚ। ਗਾਇ = ਗਾ ਕੇ। ਅਤੋਲੀ = ਜੋ ਤੋਲੀ ਨ ਜਾ ਸਕੇ, ਜਿਸ ਦੇ ਬਰਾਬਰ ਦੀ ਕੋਈ ਹੋਰ ਚੀਜ਼ ਨਾਹ ਮਿਲ ਸਕੇ।ਸਾਧ ਸੰਗਤਿ ਵਿਚ ਪਰਮਾਤਮਾ ਦੇ ਗੁਣ ਗਾ ਕੇ (ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਉਸ ਦੇ)
 
हरि सिमरत नानक भई अमोली ॥२॥३५॥
Har simraṯ Nānak bẖa▫ī amolī. ||2||35||
Remembering the Lord in meditation, O Nanak, she becomes invaluable. ||2||35||
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਹੇ ਨਾਨਕ। ਉਹ ਅਮੋਲਕ ਹੋ ਜਾਂਦਾ ਹੈ।
ਅਮੋਲੀ = ਜਿਸ ਦਾ ਮੁੱਲ ਨਾਹ ਪੈ ਸਕੇ ॥੨॥੩੫॥ਹੇ ਨਾਨਕ! ਪਰਮਾਤਮਾ ਦਾ ਸਿਮਰਨ ਕਰਨ ਵਾਲੇ ਦੇ ਬਰਾਬਰ ਦਾ ਕੋਈ ਨਹੀਂ ਮਿਲ ਸਕਦਾ, ਉਸ ਦੀ ਕੀਮਤ ਦਾ ਕੋਈ ਨਹੀਂ ਲੱਭ ਸਕਦਾ ॥੨॥੩੫॥"
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
काम क्रोध माइआ मद मतसर ए खेलत सभि जूऐ हारे ॥
Kām kroḏẖ mā▫i▫ā maḏ maṯsar e kẖelaṯ sabẖ jū▫ai hāre.
Sexual desire, anger, intoxication with Maya and jealousy - I have lost all of these in the game of chance.
ਜਨਾਹਕਾਰੀ, ਗੁੱਸਾ ਧਨ-ਦੌਲਤ ਦਾ ਹੰਕਾਰ ਅਤੇ ਈਰਖਾ, ਇਹ ਸਾਰੇ ਮੈਂ ਜੂਏ ਦੀ ਖੇਡ ਵਿੱਚ ਹਾਰ ਦਿਤੇ ਹਨ।
ਮਦ = ਅਹੰਕਾਰ। ਮਤਸਰ = ਈਰਖਾ। ਏ = ਇਹ ਸਾਰੇ {ਬਹੁ-ਵਚਨ}। ਸਭਿ = ਸਾਰੇ। ਜੂਐ = ਜੂਏ ਵਿਚ।(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਬੈਠਦਾ ਹੈ ਉਹ) ਕਾਮ, ਕ੍ਰੋਧ, ਮਾਇਆ ਦਾ ਮੋਹ, ਅਹੰਕਾਰ, ਈਰਖਾ-ਇਹਨਾਂ ਸਾਰੇ ਵਿਕਾਰਾਂ ਨੂੰ (ਮਾਨੋ) ਜੂਏ ਦੀ ਬਾਜ਼ੀ ਵਿਚ ਖੇਡ ਕੇ ਹਾਰ ਦੇਂਦਾ ਹੈ,
 
सतु संतोखु दइआ धरमु सचु इह अपुनै ग्रिह भीतरि वारे ॥१॥
Saṯ sanṯokẖ ḏa▫i▫ā ḏẖaram sacẖ ih apunai garih bẖīṯar vāre. ||1||
Purity, contentment, compassion, faith and truthfulness - I have ushered these into the home of my self. ||1||
ਪਵਿੱਤ੍ਰਤਾ, ਸੰਤੁਸ਼ਟਤਾ, ਰਹਿਮ, ਈਮਾਨ ਅਤੇ ਸੱਚਾਈ, ਇਨ੍ਹਾਂ ਨੂੰ ਮੈਂ ਆਪਣੇ ਘਰ ਵਿੱਚ ਵਾੜ ਲਿਆ ਹੈ।
ਭੀਤਰਿ = ਅੰਦਰ। ਵਾਰੇ = ਲੈ ਆਂਦੇ ॥੧॥ਅਤੇ ਸਤ ਸੰਤੋਖ ਦਇਆ ਧਰਮ ਸੱਚ-ਇਹਨਾਂ ਗੁਣਾਂ ਨੂੰ ਆਪਣੇ ਹਿਰਦੇ-ਘਰ ਵਿਚ ਲੈ ਆਉਂਦਾ ਹੈ ॥੧॥
 
जनम मरन चूके सभि भारे ॥
Janam maran cẖūke sabẖ bẖāre.
All the loads of birth and death have been removed.
ਇਸ ਲਈ ਮੇਰੀ ਪੈਦਾਇਸ਼ ਅਤੇ ਮੌਤ ਦਾ ਸਮੂਹ ਬੋਝ ਉਤੱਰ ਗਿਆ ਹੈ।
ਚੂਕੇ = ਮੁੱਕ ਗਏ। ਭਾਰੇ = ਜ਼ਿੰਮੇਵਾਰੀਆਂ।(ਹੇ ਭਾਈ!) ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ਉਸ ਦੀਆਂ (ਆਪਣੇ ਆਪ ਆਪਣੇ ਸਿਰ ਉਤੇ ਲਈਆਂ) ਜ਼ਿੰਮੇਵਾਰੀਆਂ ਮੁੱਕ ਗਈਆਂ।
 
मिलत संगि भइओ मनु निरमलु गुरि पूरै लै खिन महि तारे ॥१॥ रहाउ ॥
Milaṯ sang bẖa▫i▫o man nirmal gur pūrai lai kẖin mėh ṯāre. ||1|| rahā▫o.
Joining the Saints' Society, my mind has become pure; the Perfect Guru has saved me in an instant. ||1||Pause||
ਸਤਿ ਸੰਗਤ ਨਾਲ ਜੁੜ ਕੇ ਮੇਰੀ ਆਤਮਾ ਪਵਿੱਤਰ ਹੋ ਗਈ ਹੈ। ਪੂਰਨ ਗੁਰਾਂ ਨੇ ਇਕ ਮੁਹਤ ਅੰਦਰ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ। ਠਹਿਰਾਉ।
ਗੁਰਿ = ਗੁਰੂ ਨੇ। ਖਿਨ ਮਹਿ = ਬੜੀ ਹੀ ਛੇਤੀ ॥੧॥ ਰਹਾਉ ॥ਸਾਧ ਸੰਗਤਿ ਵਿਚ ਮਿਲ ਬੈਠਿਆਂ ਮਨ ਪਵਿਤ੍ਰ ਹੋ ਜਾਂਦਾ ਹੈ, (ਸਾਧ ਸੰਗਤਿ ਵਿਚ ਬੈਠਣ ਵਾਲੇ ਨੂੰ) ਪੂਰੇ ਗੁਰੂ ਨੇ ਇਕ ਖਿਨ ਵਿਚ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲਿਆ ॥੧॥ ਰਹਾਉ ॥
 
सभ की रेनु होइ रहै मनूआ सगले दीसहि मीत पिआरे ॥
Sabẖ kī ren ho▫e rahai manū▫ā sagle ḏīsėh mīṯ pi▫āre.
My mind has become the dust of all, and everyone seems a sweet friend to me.
ਮੇਰਾ ਮਨ ਸਾਰਿਆਂ ਦੀ ਧੂੜ ਹੋ ਗਿਆ ਹੈ। ਮੈਨੂੰ ਹਰ ਕੋਈ ਆਪਣਾ ਮਿੱਠੜਾ ਮਿਤ੍ਰ ਦਿੱਸਦਾ ਹੈ।
ਰੇਨੁ = ਚਰਨ-ਧੂੜ। ਮਨੂਆ = ਮਨ। ਦੀਸਹਿ = ਦਿੱਸਦੇ ਹਨ।(ਹੇ ਭਾਈ! ਜੇਹੜਾ ਮਨੁੱਖ ਸੰਗਤਿ ਵਿਚ ਬੈਠਦਾ ਹੈ ਉਸ ਦਾ) ਮਨ ਸਭਨਾਂ ਦੀ ਚਰਨ-ਧੂੜ ਬਣ ਜਾਂਦਾ ਹੈ ਉਸ ਨੂੰ (ਸ੍ਰਿਸ਼ਟੀ ਦੇ) ਸਾਰੇ ਜੀਵ ਪਿਆਰੇ ਮਿੱਤਰ ਦਿੱਸਦੇ ਹਨ।
 
सभ मधे रविआ मेरा ठाकुरु दानु देत सभि जीअ सम्हारे ॥२॥
Sabẖ maḏẖe ravi▫ā merā ṯẖākur ḏān ḏeṯ sabẖ jī▫a samĥāre. ||2||
My Lord and Master is contained in all. He gives His Gifts to all beings, and cherishes them. ||2||
ਸਾਰਿਆਂ ਅੰਦਰ ਮੈਡਾ ਮਾਲਕ ਰਮਿਆ ਹੋਇਆ ਹੈ। ਉਹ ਸਮੂਹ ਜੀਵਾਂ ਨੂੰ ਦਾਤਾ ਦਿੰਦਾ ਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ।
ਮਧੇ = ਵਿਚ। ਸਮ੍ਹ੍ਹਾਰੇ = ਸੰਭਾਲ ਕਰਦਾ ਹੈ ॥੨॥(ਉਸ ਨੂੰ ਪ੍ਰਤੱਖ ਦਿੱਸਦਾ ਹੈ ਕਿ) ਪਿਆਰਾ ਪਾਲਣਹਾਰ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ ਤੇ ਸਭ ਜੀਵਾਂ ਨੂੰ ਦਾਤਾਂ ਦੇ ਦੇ ਕੇ ਸਭ ਦੀ ਸੰਭਾਲ ਕਰ ਰਿਹਾ ਹੈ ॥੨॥
 
एको एकु आपि इकु एकै एकै है सगला पासारे ॥
Ėko ek āp ik ekai ekai hai saglā pāsāre.
He Himself is the One and only; from the One, the One and only, came the expanse of the entire creation.
ਉਹ ਕੱਲਮਕੱਲਾ ਹੀ ਹੈ, ਉਹ ਕੇਵਲ ਇਕ ਹੀ ਹੈ। ਇਕ ਤੋਂ ਹੀ ਸਾਰੀ ਰਚਨਾ ਹੈ।
ਏਕੈ ਪਾਸਾਰੇ = ਇੱਕ ਪ੍ਰਭੂ ਦਾ ਹੀ ਖਿਲਾਰਾ।(ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਆਉਂਦੇ ਹਨ ਉਹਨਾਂ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ ਸਾਰੇ ਸੰਸਾਰ ਵਿਚ) ਪਰਮਾਤਮਾ ਆਪ ਹੀ ਆਪ ਵੱਸ ਰਿਹਾ ਹੈ, ਇਹ ਸਾਰਾ ਜਗਤ ਉਸ ਇੱਕ ਪਰਮਾਤਮਾ ਦਾ ਹੀ ਖਿਲਾਰਾ ਹੈ।
 
जपि जपि होए सगल साध जन एकु नामु धिआइ बहुतु उधारे ॥३॥
Jap jap ho▫e sagal sāḏẖ jan ek nām ḏẖi▫ā▫e bahuṯ uḏẖāre. ||3||
Chanting and meditating, all the humble beings have become Holy; meditating on the Naam, the Name of the Lord, so many have been saved. ||3||
ਸੁਆਮੀ ਨੂੰ ਸਿਮਰ, ਸਿਮਰ ਕੇ, ਸਾਰੇ ਪਵਿੱਤ੍ਰ ਪੁਰਸ਼ ਹੋ ਗਏ ਹਨ। ਇਕ ਨਾਮ ਦਾ ਆਰਾਧਨ ਕਰਨ ਦੁਆਰਾ ਘਣੇਰੇ ਪਾਰ ਉਤਰ ਗਏ ਹਨ।
ਸਾਧ ਜਨ = ਭਲੇ ਮਨੁੱਖ। ਉਧਾਰੇ = (ਵਿਕਾਰਾਂ ਤੋਂ) ਬਚਾ ਲਏ ॥੩॥ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਸਾਰੇ ਮਨੁੱਖ ਗੁਰਮੁਖਿ ਬਣ ਜਾਂਦੇ ਹਨ, ਇਕ ਪਰਮਾਤਮਾ ਦੇ ਨਾਮ ਦਾ ਧਿਆਨ ਧਰ ਕੇ ਉਹ ਹੋਰ ਅਨੇਕਾਂ ਨੂੰ ਵਿਕਾਰਾਂ ਤੋਂ ਬਚਾ ਲੈਂਦੇ ਹਨ ॥੩॥
 
गहिर ग्मभीर बिअंत गुसाई अंतु नही किछु पारावारे ॥
Gahir gambẖīr bi▫anṯ gusā▫ī anṯ nahī kicẖẖ pārāvāre.
The Lord of the Universe is deep, profound and infinite; He has no end or limitation.
ਆਲਮ ਦਾ ਸੁਆਮੀ ਡੂੰਘਾ, ਅਗਾਧ ਅਤੇ ਬੇਅੰਦਾਜ਼ ਹੈ। ਉਸ ਦੇ ਇਸ ਅਤੇ ਉਸ ਕਿਨਾਰੇ ਦਾ ਕੋਈ ਓੜਕ ਨਹੀਂ।
ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ। ਗੁਸਾਈ = ਸ੍ਰਿਸ਼ਟੀ ਦਾ ਮਾਲਕ। ਪਾਰਾਵਾਰੇ = ਪਾਰ ਅਵਾਰ, ਪਾਰਲਾ ਬੰਨਾ ਤੇ ਉਰਲਾ ਬੰਨਾ।ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਹੇ ਬੇਅੰਤ ਗੁਸਾਈਂ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ।
 
तुम्हरी क्रिपा ते गुन गावै नानक धिआइ धिआइ प्रभ कउ नमसकारे ॥४॥३६॥
Ŧumĥrī kirpā ṯe gun gāvai Nānak ḏẖi▫ā▫e ḏẖi▫ā▫e parabẖ ka▫o namaskāre. ||4||36||
By Your Grace, Nanak sings Your Glorious Praises; meditating, meditating, he humbly bows to God. ||4||36||
ਤੇਰੀ ਦਇਆ ਦੁਆਰਾ, ਹੇ ਸੁਆਮੀ! ਨਾਨਕ ਤੇਰੀ ਉਪਮਾ ਗਾਇਨ ਕਰਦਾ ਹੈ। ਤੇਰਾ ਸਿਮਰਨ ਅਤੇ ਆਰਾਧਨ ਕਰਕੇ ਉਹ ਤੈਨੂੰ ਪ੍ਰਣਾਮ ਕਰਦਾ ਹੈ।
ਤੇ = ਤੋਂ, ਨਾਲ। ਕਉ = ਨੂੰ ॥੪॥੩੬॥ਹੇ ਨਾਨਕ! (ਆਖ-) ਜੇਹੜਾ ਭੀ ਕੋਈ ਜੀਵ ਤੇਰੇ ਗੁਣ ਗਾਂਦਾ ਹੈ, ਜੇਹੜਾ ਭੀ ਕੋਈ ਤੇਰਾ ਨਾਮ ਸਿਮਰ ਸਿਮਰ ਕੇ ਤੇਰੇ ਅੱਗੇ ਸਿਰ ਨਿਵਾਂਦਾ ਹੈ ਉਹ ਇਹ ਸਭ ਕੁਝ ਤੇਰੀ ਮੇਹਰ ਨਾਲ ਹੀ ਕਰਦਾ ਹੈ ॥੪॥੩੬॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
तू बिअंतु अविगतु अगोचरु इहु सभु तेरा आकारु ॥
Ŧū bi▫anṯ avigaṯ agocẖar ih sabẖ ṯerā ākār.
You are Infinite, Eternal and Incomprehensible; all this is Your Creation.
ਤੂੰ ਹੇ ਸੁਆਮੀ, ਅਨੰਤ, ਅਮਰ ਅਤੇ ਅਗਾਧ ਹੈ। ਇਹ ਸਾਰੀ ਤੇਰੀ ਰਚਨਾ ਹੈ।
ਅਵਿਗਤੁ = {अव्यक्त} ਅਦ੍ਰਿਸ਼ਟ। ਅਗੋਚਰੁ = {ਅ-ਗੋ-ਚਰੁ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਆਕਾਰੁ = ਦਿੱਸਦਾ ਸੰਸਾਰ।(ਹੇ ਠਾਕੁਰ!) ਤੂੰ ਬੇਅੰਤ ਹੈਂ ਤੂੰ ਅਦ੍ਰਿਸ਼ਟ ਹੈਂ, ਤੂੰ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਇਹ ਦਿੱਸਦਾ ਜਗਤ ਸਾਰਾ ਤੇਰਾ ਹੀ ਰਚਿਆ ਹੋਇਆ ਹੈ।
 
किआ हम जंत करह चतुराई जां सभु किछु तुझै मझारि ॥१॥
Ki▫ā ham janṯ karah cẖaṯurā▫ī jāʼn sabẖ kicẖẖ ṯujẖai majẖār. ||1||
What clever games can we play, when everything is contained in You? ||1||
ਅਸੀਂ ਪ੍ਰਾਣੀ ਕੀ ਚਲਾਕੀ ਕਰ ਸਕਦੇ ਹਾਂ, ਜਦ ਸਾਰਾ ਕੁਝ ਤੇਰੇ ਵਿੱਚ ਹੀ ਹੈ?
ਕਰਹ = ਅਸੀਂ ਕਰੀਏ। ਤੁਝੈ ਮਝਾਰਿ = ਤੇਰੇ (ਹੁਕਮ ਦੇ) ਅੰਦਰ ॥੧॥ਅਸੀਂ ਤੇਰੇ ਪੈਦਾ ਕੀਤੇ ਹੋਏ ਜੀਵ ਤੇਰੇ ਸਾਹਮਣੇ ਆਪਣੀ ਲਿਆਕਤ ਦਾ ਕੀਹ ਵਿਖਾਵਾ ਕਰ ਸਕਦੇ ਹਾਂ? ਜੋ ਕੁਝ ਹੋ ਰਿਹਾ ਹੈ ਸਭ ਤੇਰੇ ਹੁਕਮ ਅੰਦਰ ਹੋ ਰਿਹਾ ਹੈ ॥੧॥
 
मेरे सतिगुर अपने बालिक राखहु लीला धारि ॥
Mere saṯgur apne bālik rākẖo līlā ḏẖār.
O my True Guru, protect me, Your child, through the power of Your play.
ਜਗਤ ਖੇਡ ਦੇ ਟਿਕਾਉਣਕਾਰ, ਮੈਡੇ ਸੱਚੇ ਗੁਰੂ ਜੀ ਆਪਣੇ ਬੱਚੇ ਦੀ ਰੱਖਿਆ ਕਰ।
ਲੀਲਾ = ਖੇਡ, ਚੋਜ। ਧਾਰਿ = ਧਾਰ ਕੇ, ਕਰ ਕੇ।ਹੇ ਮੇਰੇ ਸਤਿਗੁਰ! ਆਪਣੇ ਬੱਚਿਆਂ ਨੂੰ ਆਪਣਾ ਕੌਤਕ ਵਰਤਾ ਕੇ (ਵਿਕਾਰਾਂ ਤੋਂ) ਬਚਾਈ ਰੱਖ।
 
देहु सुमति सदा गुण गावा मेरे ठाकुर अगम अपार ॥१॥ रहाउ ॥
Ḏeh sumaṯ saḏā guṇ gāvā mere ṯẖākur agam apār. ||1|| rahā▫o.
Grant me the good sense to ever sing Your Glorious Praises, O my Inaccessible and Infinite Lord and Master. ||1||Pause||
ਹਮੇਸ਼ਾਂ ਲਈ ਤੇਰਾ ਜੱਸ ਆਲਾਪਣ ਦੀ ਮੈਨੂੰ ਚੰਗੀ ਅਕਲ ਪਰਦਾਨ ਕਰ, ਹੇ ਪਹੁੰਚ ਤੋਂ ਪਰ੍ਹੇ ਅਤੇ ਹੱਦਬੰਨਾ-ਰਹਿਤ ਸੁਆਮੀ! ਠਹਿਰਾਉ।
ਅਗਮ = {अगम्य} ਅਪਹੁੰਚ ॥੧॥ ਰਹਾਉ ॥ਹੇ ਮੇਰੇ ਅਪਹੁੰਚ ਤੇ ਬੇਅੰਤ ਠਾਕੁਰ! ਮੈਨੂੰ ਸੁਚੱਜੀ ਮਤਿ ਦੇਹ ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ॥੧॥ ਰਹਾਉ ॥
 
जैसे जननि जठर महि प्रानी ओहु रहता नाम अधारि ॥
Jaise janan jaṯẖar mėh parānī oh rahṯā nām aḏẖār.
The mortal is preserved in the womb of his mother, by the Support of the Naam, the Name of the Lord;
ਜਿਸ ਤਰ੍ਹਾਂ ਜੀਵ ਆਪਣੀ ਮਾਤਾ ਦੀ ਬੱਚੇਦਾਨੀ ਵਿੱਚ ਹੁੰਦਾ ਹੈ; ਉਥੇ ਉਹ ਨਾਮ ਦੇ ਆਸਰੇ ਬਚ ਨਿਕਲਦਾ ਹੈ,
ਜਨਨਿ = ਮਾਂ। ਜਠਰ = ਪੇਟ। ਅਧਾਰਿ = ਆਸਰੇ।(ਹੇ ਠਾਕੁਰ! ਇਹ ਤੇਰਾ ਹੀ ਚੋਜ ਹੈ ਜਿਵੇਂ) ਜੀਵ ਮਾਂ ਦੇ ਪੇਟ ਵਿਚ ਰਹਿੰਦਾ ਹੋਇਆ ਤੇਰੇ ਨਾਮ ਦੇ ਆਸਰੇ ਜੀਊਂਦਾ ਹੈ।
 
अनदु करै सासि सासि सम्हारै ना पोहै अगनारि ॥२॥
Anaḏ karai sās sās samĥārai nā pohai agnār. ||2||
he makes merry, and with each and every breath he remembers the Lord, and the fire does not touch him. ||2||
ਅਤੇ ਉਹ ਮੌਜਾਂ ਕਰਦਾ ਹੈ, ਹਰ ਸਾਹ ਨਾਲ ਹਰੀ ਨੂੰ ਯਾਦ ਕਰਦਾ ਹੈ ਅਤੇ ਪੇਟ ਦੀ ਅੱਗ ਉਸ ਨੂੰ ਨਹੀਂ ਛੂੰਹਦੀ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਅਗਨਾਰਿ = ਅੱਗ ॥੨॥(ਮਾਂ ਦੇ ਪੇਟ ਵਿਚ) ਉਹ ਹਰੇਕ ਸਾਹ ਦੇ ਨਾਲ (ਤੇਰਾ ਨਾਮ) ਯਾਦ ਕਰਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ਉਸ ਨੂੰ ਮਾਂ ਦੇ ਪੇਟ ਦੀ ਅੱਗ ਸੇਕ ਨਹੀਂ ਅਪੜਾ ਸਕਦੀ ॥੨॥
 
पर धन पर दारा पर निंदा इन सिउ प्रीति निवारि ॥
Par ḏẖan par ḏārā par ninḏā in si▫o parīṯ nivār.
Others' wealth, others' wives, and the slander of others - renounce your craving for these.
ਹੋਰਨਾਂ ਦੀ ਦੌਲਤ, ਹੋਰਨਾਂ ਦੀ ਇਸਤਰੀ ਅਤੇ ਹੋਰਨਾਂ ਦੀ ਬਦਖੋਈ, ਤੂੰ ਇਨ੍ਹਾਂ ਦੀ ਮੁਹੱਬਤ ਨੂੰ ਛੱਡ ਦੇ।
ਦਾਰਾ = ਇਸਤ੍ਰੀ। ਨਿਵਾਰਿ = ਦੂਰ ਕਰ।(ਹੇ ਠਾਕੁਰ! ਜਿਵੇਂ ਤੂੰ ਮਾਂ ਦੇ ਪੇਟ ਵਿਚ ਰੱਖਿਆ ਕਰਦਾ ਹੈਂ ਤਿਵੇਂ ਹੁਣ ਭੀ) ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ-ਇਹਨਾਂ ਵਿਕਾਰਾਂ ਨਾਲੋਂ ਮੇਰੀ ਪ੍ਰੀਤਿ ਦੂਰ ਕਰ।
 
चरन कमल सेवी रिद अंतरि गुर पूरे कै आधारि ॥३॥
Cẖaran kamal sevī riḏ anṯar gur pūre kai āḏẖār. ||3||
Serve the Lord's Lotus Feet within your heart, and hold to the Support of the Perfect Guru. ||3||
ਪੂਰਨ ਗੁਰਾਂ ਦਾ ਆਸਰਾ ਲੈ ਕੇ ਤੂੰ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਕੰਵਲ ਪੈਰਾਂ ਦੀ ਉਪਾਸ਼ਨਾ ਕਰ।
ਕਮਲ = ਕੌਲ-ਫੁੱਲ। ਸੇਵੀ = ਸੇਵੀਂ, ਮੈਂ ਸੇਵਾ ਕਰਾਂ। ਰਿਦ = ਹਿਰਦਾ। ਆਧਾਰਿ = ਆਸਰੇ ਨਾਲ ॥੩॥(ਮੇਹਰ ਕਰ) ਪੂਰੇ ਗੁਰੂ ਦਾ ਆਸਰਾ ਲੈ ਕੇ ਮੈਂ ਤੇਰੇ ਸੋਹਣੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ ॥੩॥
 
ग्रिहु मंदर महला जो दीसहि ना कोई संगारि ॥
Garihu manḏar mėhlā jo ḏīsėh nā ko▫ī sangār.
Houses, mansions and palaces which you see - none of these shall go with you.
ਘਰ, ਮਹਿਲ-ਮਾੜੀਆਂ ਅਤੇ ਰਾਜ-ਭਵਨ ਜੋ ਤੈਨੂੰ ਨਜ਼ਰ ਆਉਂਦੇ ਹਨ, ਇਨ੍ਹਾਂ ਵਿਚੋਂ ਕੋਈ ਭੀ ਤੇਰੇ ਨਾਲ ਨਹੀਂ ਜਾਣਾ।
ਸੰਗਾਰਿ = ਸੰਗ ਜਾਣ ਵਾਲਾ।(ਹੇ ਭਾਈ!) ਘਰ ਮੰਦਰ ਮਹਲ-ਮਾੜੀਆਂ ਜੇਹੜੇ ਭੀ ਤੈਨੂੰ ਦਿੱਸ ਰਹੇ ਹਨ ਇਹਨਾਂ ਵਿਚੋਂ ਕੋਈ ਭੀ ਤੇਰੇ ਨਾਲ (ਅੰਤ ਵੇਲੇ) ਨਹੀਂ ਜਾਇਗਾ।
 
जब लगु जीवहि कली काल महि जन नानक नामु सम्हारि ॥४॥३७॥
Jab lag jīvėh kalī kāl mėh jan Nānak nām samĥār. ||4||37||
As long as you live in this Dark Age of Kali Yuga, O servant Nanak, remember the Naam, the Name of the Lord. ||4||37||
ਜਦ ਤਕ ਤੂੰ ਇਸ ਕਲਜੁਗ ਅੰਦਰ ਜੀਉਂਦਾ ਹੈ, ਹੇ ਨੌਕਰ ਨਾਨਕ! ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
ਜੀਵਹਿ = ਤੂੰ ਜੀਊਂਦਾ ਹੈਂ। ਕਲੀ ਕਾਲ ਮਹਿ = ਜਗਤ ਵਿਚ {ਨੋਟ: ਸਾਧਾਰਣ ਹਾਲਤ ਵਿਚ 'ਕਲਿਜੁਗ' ਵਰਤਿਆ ਹੈ ਕਿਉਂਕਿ ਜਿਸ ਜੁਗ ਵਿਚ ਸਤਿਗੁਰੂ ਜੀ ਆਏ ਉਸ ਦਾ ਨਾਮ 'ਕਲਿਜੁਗ' ਪ੍ਰਸਿਧ ਹੈ। ਇਥੇ 'ਕਲੀ-ਕਾਲ' ਤੋਂ ਭਾਵ ਹੈ 'ਸੰਸਾਰ, ਜਗਤ'}। ਸਮ੍ਹ੍ਹਾਰਿ = ਸੰਭਾਲ, ਹਿਰਦੇ ਵਿਚ ਪ੍ਰੋ ਰੱਖ ॥੪॥੩੭॥ਹੇ ਦਾਸ ਨਾਨਕ! (ਇਸ ਵਾਸਤੇ) ਜਦ ਤਕ ਤੂੰ ਜਗਤ ਵਿਚ ਜੀਊਂਦਾ ਹੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖ (ਇਹੀ ਅਸਲੀ ਸਾਥੀ ਹੈ) ॥੪॥੩੭॥
 
आसा घरु ३ महला ५
Āsā gẖar 3 mėhlā 5
Aasaa, Third House, Fifth Mehl:
ਆਸਾ ਪਾਤਸ਼ਾਹੀ ਪੰਜਵੀਂ।
xxxਰਾਗ ਆਸਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
राज मिलक जोबन ग्रिह सोभा रूपवंतु जोआनी ॥
Rāj milak joban garih sobẖā rūpvanṯ jo▫ānī.
Power, property, youth, household, fame and the beauty of youth;
ਸਲਤਨਤ, ਜਾਇਦਾਦ, ਯੁਵਾ ਅਵਸਥਾ, ਘਰ, ਨਾਮਵਰੀ ਅਤੇ ਸੁੰਦਰ ਜਵਾਨ ਉਮਰ।
ਮਿਲਕ = ਜੀਵਨ, ਭੁਇਂ। ਗ੍ਰਿਹ = ਘਰ। ਰੂਪਵੰਤੁ = ਰੂਪ ਵਾਲਾ। ਜਆਨੀ = {ਅਸਲ ਲਫ਼ਜ਼ 'ਜੁਆਨੀ' ਹੈ, ਇਥੇ 'ਜੋਆਨੀ' ਪੜ੍ਹਨਾ ਹੈ}।(ਹੇ ਭਾਈ!) ਹਕੂਮਤਿ, ਜ਼ਮੀਨ ਦੀ ਮਾਲਕੀ, ਜੋਬਨ, ਘਰ, ਇੱਜ਼ਤ, ਸੁੰਦਰਤਾ, ਜੁਆਨੀ,
 
बहुतु दरबु हसती अरु घोड़े लाल लाख बै आनी ॥
Bahuṯ ḏarab hasṯī ar gẖoṛe lāl lākẖ bai ānī.
great wealth, elephants, horses and jewels, purchased with tens of thousands of dollars;
ਜ਼ਿਆਦਾ ਮਾਲ ਧਨ, ਹਾਥੀ, ਅਸਵ ਅਤੇ ਲੱਖਾਂ ਰੁਪਿਆਂ ਨਾਲ ਮੁੱਲ ਲਏ ਹੋਏ ਜਵਾਹਿਰਾਤ।
ਦਰਬੁ = ਧਨ {द्रव्य}। ਹਸਤੀ = ਹਾਥੀ। ਬੈ = ਮੁੱਲ ਖ਼ਰੀਦ ਕੇ। ਆਨੀ = ਲੈ ਆਂਦੇ।ਬਹੁਤ ਧਨ, ਹਾਥੀ ਅਤੇ ਘੋੜੇ (ਜੇ ਇਹ ਸਭ ਕੁਝ ਕਿਸੇ ਮਨੁੱਖ ਦੇ ਪਾਸ ਹੋਵੇ), ਜੇ ਲੱਖਾਂ ਰੁਪਏ ਖ਼ਰਚ ਕੇ (ਕੀਮਤੀ) ਲਾਲ ਮੁੱਲ ਲੈ ਆਵੇ (ਤੇ ਇਹਨਾਂ ਪਦਾਰਥਾਂ ਦਾ ਮਾਣ ਕਰਦਾ ਰਹੇ),
 
आगै दरगहि कामि न आवै छोडि चलै अभिमानी ॥१॥
Āgai ḏargahi kām na āvai cẖẖod cẖalai abẖimānī. ||1||
hereafter, these shall be of no avail in the Court of the Lord; the proud must depart, leaving them behind. ||1||
ਏਦੂੰ ਮਗਰੋਂ ਦੇ ਦਰਬਾਰ ਅੰਦਰ ਇਹ ਕਿਸੇ ਕੰਮ ਨਹੀਂ ਆਉਣੇ। ਹੰਕਾਰੀ ਬੰਦਾ ਇਨ੍ਹਾਂ ਨੂੰ ਪਿੱਛੇ ਛੱਡ ਕੇ ਟੁਰ ਵੰਞੇਗਾ।
ਕਾਮਿ = ਕੰਮ ਵਿਚ ॥੧॥ਪਰ ਅਗਾਂਹ ਪਰਮਾਤਮਾ ਦੀ ਦਰਗਾਹ ਵਿਚ (ਇਹਨਾਂ ਵਿਚੋਂ ਕੋਈ ਭੀ ਚੀਜ਼) ਕੰਮ ਨਹੀਂ ਆਉਂਦੀ। (ਇਹਨਾਂ ਪਦਾਰਥਾਂ ਦਾ) ਮਾਣ ਕਰਨ ਵਾਲਾ ਮਨੁੱਖ (ਇਹਨਾਂ ਸਭਨਾਂ ਨੂੰ ਇਥੇ ਹੀ) ਛੱਡ ਕੇ (ਇਥੋਂ) ਤੁਰ ਪੈਂਦਾ ਹੈ ॥੧॥
 
काहे एक बिना चितु लाईऐ ॥
Kāhe ek binā cẖiṯ lā▫ī▫ai.
Why center your consciousness on any other than the Lord?
ਕੇਵਲ ਇੱਕ ਸੁਆਮੀ ਦੇ ਬਗੈਰ, ਤੂੰ ਆਪਣਾ ਮਨ ਕਿਉਂ ਕਿਸੇ ਨਾਲ ਜੋੜਦਾ ਹੈਂ?
ਕਾਹੇ = ਕਿਉਂ?(ਹੇ ਭਾਈ!) ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਵਿਚ ਪ੍ਰੀਤਿ ਨਹੀਂ ਜੋੜਨੀ ਚਾਹੀਦੀ।
 
ऊठत बैठत सोवत जागत सदा सदा हरि धिआईऐ ॥१॥ रहाउ ॥
Ūṯẖaṯ baiṯẖaṯ sovaṯ jāgaṯ saḏā saḏā har ḏẖi▫ā▫ī▫ai. ||1|| rahā▫o.
Sitting down, standing up, sleeping and waking, forever and ever, meditate on the Lord. ||1||Pause||
ਖਲੋਦਿਆਂ, ਬਹਿੰਦਿਆਂ, ਸੌਦਿਆਂ, ਅਤੇ ਜਾਗਦਿਆਂ ਹਮੇਸ਼ਾਂ ਹਮੇਸ਼ਾਂ ਹੀ ਤੂੰ ਵਾਹਿਗੁਰੂ ਦਾ ਸਿਮਰਨ ਕਰ। ਠਹਿਰਾਉ।
xxx ॥੧॥ ਰਹਾਉ ॥ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਦਾ ਹੀ ਸਦਾ ਹੀ ਪਰਮਾਤਮਾ ਵਿਚ ਹੀ ਸੁਰਤਿ ਜੋੜੀ ਰੱਖਣੀ ਚਾਹੀਦੀ ਹੈ ॥੧॥ ਰਹਾਉ ॥
 
महा बचित्र सुंदर आखाड़े रण महि जिते पवाड़े ॥
Mahā bacẖiṯar sunḏar ākẖāṛe raṇ mėh jiṯe pavāṛe.
He may have the most wondrous and beautiful arenas, and be victorious on the field of battle.
ਇਨਸਾਨ ਕੋਲ ਪਰਮ ਅਦਭੁਤ ਅਤੇ ਸੋਹਣੇ ਦੰਗਲ ਮੈਦਾਨ ਹੋਣ ਅਤੇ ਉਹ ਸਾਰੇ ਝਗੜੇ ਲੜਾਈ ਦੇ ਮੈਦਾਨ ਵਿੱਚ ਜਿੱਤ ਲੈਂਦਾ ਹੋਵੇ।
ਬਚਿਤ੍ਰ = ਅਸਚਰਜ। ਆਖਾੜੇ = ਪਿੜ। ਜਿਤੇ = ਜਿੱਤ ਲਏ। ਪਵਾੜੇ = ਝਗੜੇ।ਜੇ ਕੋਈ ਮਨੁੱਖ ਬੜੇ ਅਸਚਰਜ ਸੋਹਣੇ ਪਿੜ (ਭਾਵ, ਕੁਸ਼ਤੀਆਂ) ਜਿੱਤਦਾ ਹੈ ਜੇ ਉਹ ਰਣਭੂਮੀ ਵਿਚ ਜਾ ਕੇ (ਬੜੇ ਬੜੇ) ਝਗੜੇ-ਲੜਾਈਆਂ ਜਿੱਤ ਲੈਂਦਾ ਹੈ,