Sri Guru Granth Sahib Ji

Ang: / 1430

Your last visited Ang:

मुंधे कूड़ि मुठी कूड़िआरि ॥
Munḏẖe kūṛ muṯẖī kūṛi▫ār.
O woman, the false ones are being cheated by falsehood.
ਹੇ ਤ੍ਰੀਮਤੇ! ਝੂਠੀ ਨੂੰ ਝੂਠ ਨੇ ਠੱਗ ਲਿਆ ਹੈ।
ਮੁੰਧੇ = ਮੁਗਧੇ, ਹੇ ਆਪਣੇ ਆਪ ਵਿਚ ਮਸਤ ਜੀਵ-ਇਸਤ੍ਰੀਏ! ਕੂੜਿਆਰਿ = ਕੂੜ ਦੀ ਵਣਜਾਰਨ।ਹੇ ਆਪੇ ਵਿਚ ਮਸਤ ਤੇ ਕੂੜ ਦੀ ਵਣਜਾਰਨ ਜੀਵ-ਇਸਤ੍ਰੀਏ! ਤੈਨੂੰ ਮਾਇਆ ਦੇ ਪਸਾਰੇ ਨੇ ਲੁੱਟ ਲਿਆ ਹੈ (ਇਸ ਤਰ੍ਹਾਂ ਪ੍ਰਭੂ-ਪਤੀ ਨਾਲ ਮੇਲ ਨਹੀਂ ਹੋ ਸਕਦਾ)।
 
पिरु प्रभु साचा सोहणा पाईऐ गुर बीचारि ॥१॥ रहाउ ॥
Pir parabẖ sācẖā sohṇā pā▫ī▫ai gur bīcẖār. ||1|| rahā▫o.
God is your Husband; He is Handsome and True. He is obtained by reflecting upon the Guru. ||1||Pause||
ਸੱਚਾ ਤੇ ਸੁੰਦਰ ਪ੍ਰੀਤਮ ਸੁਆਮੀ ਗੁਰਾਂ ਦੀ ਦਿੱਤੀ ਹੋਈ ਈਸ਼ਵਰੀ ਸੋਚ ਵੀਚਾਰ ਦੁਆਰਾ ਪ੍ਰਾਪਤ ਹੁੰਦਾ ਹੈ। ਠਹਿਰਾਉ।
ਕੂੜਿ = ਕੂੜ ਨੇ, ਮਾਇਆ ਦੇ ਪਸਾਰੇ ਨੇ। ਸਾਚਾ = ਸਦਾ-ਥਿਰ।੧।ਸਦਾ-ਥਿਰ ਰਹਿਣ ਵਾਲਾ ਸੋਹਣਾ ਪ੍ਰਭੂ-ਪਤੀ ਗੁਰੂ ਦੀ ਦੱਸੀ ਵਿਚਾਰ ਤੇ ਤੁਰਿਆਂ ਹੀ ਮਿਲਦਾ ਹੈ ॥੧॥ ਰਹਾਉ॥
 
मनमुखि कंतु न पछाणई तिन किउ रैणि विहाइ ॥
Manmukẖ kanṯ na pacẖẖāṇ▫ī ṯin ki▫o raiṇ vihā▫e.
The self-willed manmukhs do not recognize their Husband Lord; how will they spend their life-night?
ਪ੍ਰਤੀਕੂਲ ਪਤਨੀਆਂ ਪਤੀ ਨੂੰ ਨਹੀਂ ਜਾਣਦੀਆਂ, ਉਹ ਆਪਣੀ ਜੀਵਨ-ਰਾਤ ਕਿਸ ਤਰ੍ਹਾਂ ਬਤੀਤ ਕਰਨਗੀਆਂ?
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ (ਨੂੰ)। ਨ ਪਛਾਣਈ = ਨ ਪਛਾਣਏ, ਨ ਪਛਾਣੈ {ਨੋਟ: "ਪਛਾਣ ਹੀ" ਅਤੇ "ਪਛਾਣਈ" ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਰੈਣਿ = (ਜ਼ਿੰਦਗੀ-ਰੂਪ) ਰਾਤ।ਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਹੀ ਮਨ ਦੇ ਪਿੱਛੇ ਤੁਰਦੀਆਂ ਹਨ, ਖਸਮ-ਪ੍ਰਭੂ ਉਹਨਾਂ ਨੂੰ ਪਛਾਣਦਾ ਭੀ ਨਹੀਂ। ਉਹਨਾਂ ਦੀ (ਜ਼ਿੰਦਗੀ-ਰੂਪ) ਰਾਤ ਕਿਵੇਂ ਬੀਤਦੀ ਹੋਵੇਗੀ? (ਭਾਵ, ਉਹ ਸਾਰੀ ਉਮਰ ਦੁਖੀ ਹੀ ਰਹਿੰਦੀਆਂ ਹਨ)।
 
गरबि अटीआ त्रिसना जलहि दुखु पावहि दूजै भाइ ॥
Garab atī▫ā ṯarisnā jalėh ḏukẖ pāvahi ḏūjai bẖā▫e.
Filled with arrogance, they burn with desire; they suffer in the pain of the love of duality.
ਹੰਗਤਾ ਨਾਲ ਭਰੀਆਂ ਹੋਈਆਂ ਉਹ ਖਾਹਿਸ਼ਾਂ ਵਿੱਚ ਸੜਦੀਆਂ ਹਨ ਤੇ ਦਵੈਤ-ਭਾਵ ਅੰਦਰ ਕਸ਼ਟ ਝੱਲਦੀਆਂ ਹਨ।
ਗਰਬਿ = ਅਹੰਕਾਰ ਵਿਚ। ਅਟੀਆ = ਅੱਟੀਆਂ, ਨਕਾ-ਨਕ ਭਰੀਆਂ ਹੋਈਆਂ। ਦੂਜੇ ਭਾਇ = ਹੋਰ ਦੇ ਪਿਆਰ ਵਿਚ।ਉਹ ਅਹੰਕਾਰ ਵਿਚ ਨਕਾ-ਨਕ ਭਰੀਆਂ ਹੋਈਆਂ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੀਆਂ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਦੁੱਖ ਸਹਾਰਦੀਆਂ ਹਨ।
 
सबदि रतीआ सोहागणी तिन विचहु हउमै जाइ ॥
Sabaḏ raṯī▫ā sohāgaṇī ṯin vicẖahu ha▫umai jā▫e.
The happy soul-brides are attuned to the Shabad; their egotism is eliminated from within.
ਜੋ ਆਪਣੇ ਪ੍ਰੀਤਮ ਦੇ ਨਾਮ ਅੰਦਰ ਰੰਗੀਆ ਹਨ, ਉਹ ਉਸ ਦੀਆਂ ਪ੍ਰਸੰਨ ਪਤਨੀਆਂ ਹਨ, ਉਨ੍ਹਾਂ ਦੇ ਅੰਦਰੋਂ ਹੰਕਾਰ ਦੂਰ ਹੋ ਗਿਆ ਹੈ।
xxx(ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ) ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ ਉਹ ਭਾਗਾਂ ਵਾਲੀਆਂ ਹਨ (ਸ਼ਬਦ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
 
सदा पिरु रावहि आपणा तिना सुखे सुखि विहाइ ॥२॥
Saḏā pir rāvėh āpṇā ṯinā sukẖe sukẖ vihā▫e. ||2||
They enjoy their Husband Lord forever, and their life-night passes in the most blissful peace. ||2||
ਉਹ ਸਦੀਵ ਹੀ ਆਪਣੇ ਪਤੀ ਨੂੰ ਮਾਣਦੀਆਂ ਹਨ। ਉਨ੍ਹਾਂ ਦੀ ਜੀਵਨ-ਰਾਤ੍ਰੀ ਪ੍ਰਮ-ਅਨੰਦ ਅੰਦਰ ਬੀਤਦੀ ਹੈ।
ਵਿਹਾਇ = (ਉਮਰ) ਬੀਤਦੀ ਹੈ।੨।ਉਹ ਸਦਾ ਆਪਣੇ ਪ੍ਰਭੂ-ਪਤੀ ਨਾਲ ਮਿਲੀਆਂ ਰਹਿੰਦੀਆਂ ਹਨ ਉਹਨਾਂ ਦੀ ਉਮਰ ਨਿਰੋਲ ਸੁਖ ਵਿਚ ਬੀਤਦੀ ਹੈ ॥੨॥
 
गिआन विहूणी पिर मुतीआ पिरमु न पाइआ जाइ ॥
Gi▫ān vihūṇī pir muṯī▫ā piram na pā▫i▫ā jā▫e.
She is utterly lacking in spiritual wisdom; she is abandoned by her Husband Lord. She cannot obtain His Love.
ਜੋ ਬ੍ਰਹਿਮ ਵੀਚਾਰ ਤੋਂ ਸੱਖਣੀਆਂ ਹਨ, ਉਨ੍ਹਾਂ ਨੂੰ ਕੰਤ ਨੇ ਤਿਆਗ ਦਿਤਾ ਹੈ ਅਤੇ ਉਹ ਉਸ ਦੇ ਪਿਆਰ ਦੀਆਂ ਪਾਤ੍ਰ ਨਹੀਂ ਹੋ ਸਕਦੀਆਂ।
ਪਿਰ = ਪਤੀ। ਪਿਰਮੁ = ਪ੍ਰੇਮ। ਮੁਤੀਆ = ਵਿਛੁੜੀ ਹੋਈ, ਛੁੱਟੜ ਹੋਈ ਹੋਈ।ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਣ ਤੋਂ ਬਿਨਾ ਹੀ ਰਹੀ, ਉਹ ਖਸਮ-ਪ੍ਰਭੂ ਵਲੋਂ ਛੁੱਟੜ ਹੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦਾ ਪਿਆਰ ਹਾਸਲ ਨਹੀਂ ਕਰ ਸਕਦੀ।
 
अगिआन मती अंधेरु है बिनु पिर देखे भुख न जाइ ॥
Agi▫ān maṯī anḏẖer hai bin pir ḏekẖe bẖukẖ na jā▫e.
In the darkness of intellectual ignorance, she cannot see her Husband, and her hunger does not depart.
ਗਿਆਨ-ਹੀਣ ਅਕਲ ਵਾਲੀ ਅਨ੍ਹੇਰੇ ਵਿੱਚ ਹੈ, ਪਤੀ (ਪ੍ਰਭੂ) ਵੇਖਣ ਦੇ ਬਗੈਰ ਉਸ ਦੀ ਖੁੱਦਿਆ ਨਵਿਰਤ ਨਹੀਂ ਹੁੰਦੀ।
ਅੰਧੇਰੁ = (ਮੋਹ ਦਾ) ਹਨੇਰਾ। ਭੁਖ = ਤ੍ਰਿਸ਼ਨਾ, ਮਾਇਆ ਦੀ ਲਾਲਸਾ।ਅਗਿਆਨ ਵਿਚ ਮੱਤੀ ਹੋਈ ਜੀਵ-ਇਸਤ੍ਰੀ ਨੂੰ (ਮਾਇਆ ਦੇ ਮੋਹ ਦਾ) ਹਨੇਰਾ ਵਿਆਪਿਆ ਰਹਿੰਦਾ ਹੈ, ਪਤੀ-ਪ੍ਰਭੂ ਦੇ ਦਰਸਨ ਤੋਂ ਬਿਨਾ ਉਸ ਦੀ ਇਹ ਮਾਇਆ ਦੀ ਭੁੱਖ ਦੂਰ ਨਹੀਂ ਹੁੰਦੀ।
 
आवहु मिलहु सहेलीहो मै पिरु देहु मिलाइ ॥
Āvhu milhu sahelīho mai pir ḏeh milā▫e.
Come and meet with me, my sister soul-brides, and unite me with my Husband.
ਮੇਰੀ ਸਖੀਓ! ਮੈਨੂੰ ਆ ਕੇ ਮਿਲੋ ਅਤੇ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿਓ।
ਸਹੇਲੀਹੋ = ਹੇ ਸਤਸੰਗੀ ਜੀਵ-ਇਸਤ੍ਰੀਓ! ਮੈ = ਮੈਨੂੰ।ਹੇ ਸਤਸੰਗੀ ਜੀਵ-ਇਸਤ੍ਰੀਓ! ਆਓ, ਮੈਨੂੰ ਮਿਲੋ, ਤੇ ਮੈਨੂੰ ਪ੍ਰਭੂ-ਪਤੀ ਮਿਲਾ ਦਿਉ।
 
पूरै भागि सतिगुरु मिलै पिरु पाइआ सचि समाइ ॥३॥
Pūrai bẖāg saṯgur milai pir pā▫i▫ā sacẖ samā▫e. ||3||
She who meets the True Guru, by perfect good fortune, finds her Husband; she is absorbed in the True One. ||3||
ਜੋ ਪੂਰਨ ਕਿਸਮਤ ਦੁਆਰਾ ਸੱਚੇ ਗਰਾਂ ਨੂੰ ਭੇਟ ਲੈਂਦੀ ਹੈ, ਉਹ ਆਪਣੇ ਪਿਆਰੇ ਪਤੀ ਨੂੰ ਪਾ ਲੈਂਦੀ ਹੈ ਅਤੇ ਸਤਿਪੁਰਖ ਅੰਦਰ ਲੀਨ ਹੋ ਜਾਂਦੀ ਹੈ।
ਸਚਿ = ਸਦਾ-ਥਿਰ ਪ੍ਰਭੂ ਵਿਚ।੩।ਜਿਸ ਜੀਵ-ਇਸਤ੍ਰੀ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ ॥੩॥
 
से सहीआ सोहागणी जिन कउ नदरि करेइ ॥
Se sahī▫ā sohāgaṇī jin ka▫o naḏar kare▫i.
Those upon whom He casts His Glance of Grace become His happy soul-brides.
ਉਹ ਸਹੇਲੀਆਂ ਜਿਨ੍ਹਾਂ ਉਤੇ ਸੁਆਮੀ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਖੁਸ਼ਬਾਸ ਪਤਨੀਆਂ ਬਣ ਜਾਂਦੀਆਂ ਹਨ।
ਸਹੀਆ = ਸਖੀਆਂ, ਸਹੇਲੀਆਂ, ਸਤਸੰਗੀ ਜੀਵ-ਇਸਤ੍ਰੀਆਂ।ਉਹ ਸਤਸੰਗੀ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ, ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ।
 
खसमु पछाणहि आपणा तनु मनु आगै देइ ॥
Kẖasam pacẖẖāṇėh āpṇā ṯan man āgai ḏe▫e.
One who recognizes her Lord and Master places her body and mind in offering before Him.
ਜੋ ਆਪਣੇ ਪਤੀ ਨੂੰ ਪਛਾਣਦੀ ਹੈ, ਉਹ ਆਪਣਾ ਸਰੀਰ ਤੇ ਆਤਮਾ ਉਸ ਦੇ ਮੂਹਰੇ ਰੱਖ ਦਿੰਦੀ ਹੈ।
ਦੇਇ = ਦੇ ਕੇ, ਅਰਪਨ ਕਰ ਕੇ।ਉਹ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਕੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾਂਦੀਆਂ ਹਨ।
 
घरि वरु पाइआ आपणा हउमै दूरि करेइ ॥
Gẖar var pā▫i▫ā āpṇā ha▫umai ḏūr kare▫i.
Within her own home, she finds her Husband Lord; her egotism is dispelled.
ਆਪਣੀ ਸਵੈ-ਹੰਗਤਾ ਨੂੰ ਬਾਹਰ ਕੱਢ ਕੇ, ਉਹ ਆਪਣੇ ਪਤੀ ਨੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਹੀ ਪਾ ਲੈਂਦੀ ਹੈ।
ਘਰਿ = ਹਿਰਦੇ-ਘਰ ਵਿਚ। ਕਰੇਇ = ਕਰਦੀ ਹੈ।ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਦੂਰ ਕਰਦੀ ਹੈ ਉਹ ਆਪਣੇ ਹਿਰਦੇ-ਘਰ ਵਿਚ (ਹੀ) ਖਸਮ-ਪ੍ਰਭੂ ਨੂੰ ਲੱਭ ਲੈਂਦੀ ਹੈ।
 
नानक सोभावंतीआ सोहागणी अनदिनु भगति करेइ ॥४॥२८॥६१॥
Nānak sobẖāvanṯī▫ā sohāgaṇī an▫ḏin bẖagaṯ kare▫i. ||4||28||61||
O Nanak, the happy soul-brides are embellished and exalted; night and day they are absorbed in devotional worship. ||4||28||61||
ਨਾਨਕ! ਜਿਹੜੀਆਂ ਰੈਣ ਦਿਹੁੰ ਈਸ਼ਵਰੀ-ਪਰੇਮ ਵਿੱਚ ਲੀਨ ਰਹਿੰਦੀਆਂ ਹਨ, ਉਹ ਪ੍ਰਸੰਨ ਤੇ ਸੁਭਾਇਮਾਨ ਲਾੜੀਆਂ ਹਨ।
ਅਨਦਿਨੁ = ਹਰ ਰੋਜ਼।੪।ਹੇ ਨਾਨਕ! ਉਹ ਸੋਭਾ ਵਾਲੀ ਬਣਦੀ ਹੈ ਉਹ ਭਾਗਾਂ ਵਾਲੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦੀ ਭਗਤੀ ਕਰਦੀ ਹੈ ॥੪॥੨੮॥੬੧॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
इकि पिरु रावहि आपणा हउ कै दरि पूछउ जाइ ॥
Ik pir rāvėh āpṇā ha▫o kai ḏar pūcẖẖa▫o jā▫e.
Some enjoy their Husband Lord; unto whose door should I go to ask for Him?
ਕਈ ਆਪਣੇ ਪਿਆਰੇ-ਪਤੀ ਨੂੰ ਮਾਣਦੀਆਂ ਹਨ। ਮੈਂ ਕੀਹਦੇ ਬੂਹੇ ਤੇ (ਆਪਣੇ ਕੰਤ ਬਾਰੇ) ਪਤਾ ਕਰਨ ਲਈ ਜਾਵਾਂ?
ਇਕਿ = ਕਈ (ਜੀਵ-ਇਸਤ੍ਰੀਆਂ) {ਨੋਟ: ਲਫ਼ਜ਼ 'ਇਕ' ਤੋਂ ਬਹੁ-ਵਚਨ ਹੈ}। ਰਾਵਹਿ = ਮਾਣਦੀਆਂ ਹਨ, ਪ੍ਰਸੰਨ ਕਰਦੀਆਂ ਹਨ। ਹਉ = ਮੈਂ। ਕੈ ਦਰਿ = ਕਿਸ ਦੇ ਦਰ ਤੇ? ਜਾਇ = ਜਾ ਕੇ।ਕਈ (ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ) ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਦੀਆਂ ਹਨ (ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਭੀ ਤਾਂਘ ਪੈਦਾ ਹੁੰਦੀ ਹੈ ਕਿ) ਮੈਂ ਕਿਸ ਦੇ ਦਰ ਤੇ ਜਾ ਕੇ (ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦਾ ਤਰੀਕਾ) ਪੁੱਛਾਂ?
 
सतिगुरु सेवी भाउ करि मै पिरु देहु मिलाइ ॥
Saṯgur sevī bẖā▫o kar mai pir ḏeh milā▫e.
I serve my True Guru with love, that He may lead me to Union with my Husband Lord.
ਮੈਂ ਆਪਣੇ ਸੱਚੇ ਗੁਰਾਂ ਦੀ ਪਿਆਰ-ਨਾਲ ਸੇਵਾ ਕਮਾਉਂਦੀ ਹਾਂ, ਤਾਂ ਜੋ ਉਹ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦੇਣ।
ਸੇਵੀ = ਮੈਂ ਸੇਵਾਂ। ਭਾਉ = ਪ੍ਰੇਮ। ਮੈ = ਮੈਨੂੰ। ਪਿਰੁ = ਪਤੀ।ਮੈਂ ਸਰਧਾ ਧਾਰ ਕੇ ਸਤਿਗੁਰੂ ਦੀ ਸਰਨ ਪਕੜਦੀ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦੀ ਹਾਂ ਕਿ) (ਮੈਨੂੰ ਪ੍ਰਭੂ-ਪਤੀ ਦਾ ਮਿਲਾਪ ਕਰਾਵਾ ਦਿਓ।)
 
सभु उपाए आपे वेखै किसु नेड़ै किसु दूरि ॥
Sabẖ upā▫e āpe vekẖai kis neṛai kis ḏūr.
He created all, and He Himself watches over us. Some are close to Him, and some are far away.
ਸਿਰਜਣਹਾਰ ਨੇ ਸਾਰਿਆਂ ਨੂੰ ਸਾਜਿਆ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਦੇਖਦਾ ਹੈ। ਕਈ ਉਸ ਦੇ ਨਜ਼ਦੀਕ ਹਨ ਤੇ ਕਈ ਦੁਰੇਡੇ।
ਸਭੁ = ਸਾਰਾ ਜਗਤ। ਵੇਖੈ = ਸੰਭਾਲ ਕਰਦਾ ਹੈ। ਕਿਸੁ ਨੇੜੈ ਕਿਸੁ ਦੂਰਿ = ਕਿਸ ਤੋਂ ਨੇੜੇ ਹੈ? ਕਿਸ ਤੋਂ ਦੂਰ ਹੈ? (ਭਾਵ, ਹਰੇਕ ਜੀਵ ਵਿਚ ਇਕ-ਸਮਾਨ ਹੈ)।ਪ੍ਰਭੂ ਆਪ ਹੀ ਸਾਰਾ ਜਗਤ ਪੈਦਾ ਕਰਦਾ ਹੈ ਤੇ (ਸਭ ਦੀ) ਸੰਭਾਲ ਕਰਦਾ ਹੈ, ਹਰੇਕ ਜੀਵ ਵਿਚ ਇਕ ਸਮਾਨ ਮੌਜੂਦ ਹੈ।
 
जिनि पिरु संगे जाणिआ पिरु रावे सदा हदूरि ॥१॥
Jin pir sange jāṇi▫ā pir rāve saḏā haḏūr. ||1||
She who knows her Husband Lord to be always with her, enjoys His Constant Presence. ||1||
ਜੋ ਆਪਣੇ ਪਤੀ ਨੂੰ ਆਪਣੇ ਨਾਲ ਅਨੁਭਵ ਕਰਦੀ ਹੈ, ਉਹ ਹਮੇਸ਼ਾਂ ਹੀ ਆਪਣੇ ਪਤੀ ਦੀ ਹਜ਼ੂਰੀ ਦਾ ਅਨੰਦ ਲੈਂਦੀ ਹੈ।
ਜਿਨਿ = ਜਿਸ ਨੇ। ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।੧।ਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਸਰਨ ਪੈ ਕੇ) ਉਸ ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਜਾਣ ਲਿਆ ਹੈ, ਉਹ ਉਸ ਹਾਜ਼ਰ-ਨਾਜ਼ਰ ਵੱਸਦੇ ਨੂੰ ਸਦਾ ਹਿਰਦੇ ਵਿਚ ਵਸਾਂਦੀ ਹੈ ॥੧॥
 
मुंधे तू चलु गुर कै भाइ ॥
Munḏẖe ṯū cẖal gur kai bẖā▫e.
O woman, you must walk in harmony with the Guru's Will.
ਹੇ ਇਸਤ੍ਰੀਏ! ਤੂੰ ਗੁਰਾਂ ਦੇ ਭਾਣੇ ਅਨੁਸਾਰ ਟੁਰ।
ਮੁੰਧੇ = ਹੇ ਜੀਵ-ਇਸਤ੍ਰੀਏ! ਭਾਇ = ਪ੍ਰੇਮ ਵਿਚ। ਭਾਉ = ਪ੍ਰੇਮ।ਹੇ ਜੀਵ-ਇਸਤ੍ਰੀਏ! ਤੂੰ ਗੁਰੂ ਦੇ ਪ੍ਰੇਮ ਵਿਚ (ਰਹਿ ਕੇ ਜੀਵਨ-ਸਫ਼ਰ ਤੇ) ਤੁਰ।
 
अनदिनु रावहि पिरु आपणा सहजे सचि समाइ ॥१॥ रहाउ ॥
An▫ḏin rāvėh pir āpṇā sėhje sacẖ samā▫e. ||1|| rahā▫o.
Night and day, you shall enjoy your Husband, and you shall intuitively merge into the True One. ||1||Pause||
ਇੰਜ ਤੂੰ ਰਾਤੀ-ਦਿਹੁੰ ਆਪਣੇ ਭਰਤੇ ਨੂੰ ਮਾਣੇਗੀ ਅਤੇ ਸੁਖੈਨ ਹੀ ਸੱਚੇ ਸਾਈਂ ਅੰਦਰ ਲੀਨ ਹੋ ਜਾਵੇਗੀ। ਠਹਿਰਾਉ।
ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜੇ = ਆਤਮਕ ਅਡੋਲਤਾ ਵਿਚ ਟਿਕ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਮਾਇ = ਲੀਨ ਹੋ ਕੇ।੧।(ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ ਤੁਰਦੀਆਂ ਹਨ ਉਹ) ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਹਰ ਵੇਲੇ ਆਪਣੇ ਪ੍ਰਭੂ-ਪਤੀ ਨੂੰ ਮਿਲੀਆਂ ਰਹਿੰਦੀਆਂ ਹਨ ॥੧॥ ਰਹਾਉ॥
 
सबदि रतीआ सोहागणी सचै सबदि सीगारि ॥
Sabaḏ raṯī▫ā sohāgaṇī sacẖai sabaḏ sīgār.
Attuned to the Shabad, the happy soul-brides are adorned with the True Word of the Shabad.
ਜਿਹੜੀਆਂ ਗੁਰ ਸ਼ਬਦ ਨਾਲ ਰੰਗੀਆਂ ਹਨ, ਉਹ ਸਤਵੰਤੀਆਂ ਪਤਨੀਆਂ ਹਨ। ਉਹ ਸੱਚੇ-ਨਾਮ ਨਾਲ ਸ਼ਸ਼ੋਭੋਤ ਹੋਈਆਂ ਹਨ।
ਸਬਦਿ = ਸ਼ਬਦ ਵਿਚ। ਸੋਹਾਗਣੀ = ਭਾਗਾਂ ਵਾਲੀਆਂ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ। ਸੀਗਾਰਿ = ਸਿੰਗਾਰ ਕੇ, ਆਪਣੇ ਜੀਵਨ ਨੂੰ ਸੋਹਣਾ ਬਣਾ ਕੇ।ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ, ਉਹ ਭਾਗਾਂ ਵਾਲੀਆਂ ਹੋ ਜਾਂਦੀਆਂ ਹਨ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਆਪਣੇ ਜੀਵਨ ਨੂੰ ਸੰਵਾਰ ਲੈਂਦੀਆਂ ਹਨ।
 
हरि वरु पाइनि घरि आपणै गुर कै हेति पिआरि ॥
Har var pā▫in gẖar āpṇai gur kai heṯ pi▫ār.
Within their own home, they obtain the Lord as their Husband, with love for the Guru.
ਗੁਰਾਂ ਵਾਸਤੇ ਪ੍ਰੀਤ ਧਾਰਨ ਕਰਕੇ, ਉਹ ਆਪਣੇ ਗ੍ਰਹਿ ਅੰਦਰ ਹੀ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪਾ ਲੈਦੀਆਂ ਹਨ।
ਵਰੁ = ਖਸਮ। ਪਾਇਨਿ = ਪ੍ਰਾਪਤ ਕਰ ਲੈਂਦੀਆਂ ਹਨ। ਘਰਿ = ਹਿਰਦੇ-ਘਰ ਵਿਚ। ਹੇਤਿ = ਹਿਤ ਵਿਚ। ਪਿਆਰਿ = ਪਿਆਰ ਵਿਚ।ਉਹ (ਆਪਣੇ) ਗੁਰੂ ਦੇ ਪ੍ਰੇਮ ਵਿਚ, ਪਿਆਰ ਵਿਚ ਟਿਕ ਕੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ-ਘਰ ਵਿਚ ਲੱਭ ਲੈਂਦੀਆਂ ਹਨ।
 
सेज सुहावी हरि रंगि रवै भगति भरे भंडार ॥
Sej suhāvī har rang ravai bẖagaṯ bẖare bẖandār.
Upon her beautiful and cozy bed, she enjoys the Love of her Lord. She is overflowing with the treasure of devotion.
ਉਨ੍ਹਾਂ ਦੇ ਬਿਸਤਰੇ ਸੁੰਦਰ ਹਨ, ਪਿਆਰ ਨਾਲ ਉਹ ਹਰੀ ਨੂੰ ਮਾਣਦੇ ਹਨ, ਜਿਨ੍ਹਾਂ ਕੋਲਿ ਸੁਧਾ-ਪਰੇਮ ਦੇ ਪਰੀਪੂਰਨ ਖ਼ਜ਼ਾਨੇ ਹਨ।
ਸੇਜ = ਹਿਰਦਾ। ਰੰਗਿ = ਪਿਆਰ ਨਾਲ।ਪ੍ਰਭੂ (-ਪਤੀ) ਉਹਨਾਂ ਦੀ ਸੋਹਣੀ ਹਿਰਦੇ-ਸੇਜ ਉਤੇ ਪ੍ਰੇਮ ਨਾਲ ਆ ਪ੍ਰਗਟਦਾ ਹੈ। ਉਹਨਾਂ ਪਾਸ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ।
 
सो प्रभु प्रीतमु मनि वसै जि सभसै देइ अधारु ॥२॥
So parabẖ parīṯam man vasai jė sabẖsai ḏe▫e aḏẖār. ||2||
That Beloved God abides in her mind; He gives His Support to all. ||2||
ਉਹ ਮਹਿਬੂਬ ਮਾਲਕ, ਜੋ ਸਾਰਿਆਂ ਨੂੰ ਆਸਰਾ ਦਿੰਦਾ ਹੈ, ਉਨ੍ਹਾਂ ਦੇ ਚਿੱਤ ਅੰਦਰ ਨਿਵਾਸ ਰਖਦਾ ਹੈ।
ਸਭਸੈ = ਹਰੇਕ ਜੀਵ ਨੂੰ। ਅਧਾਰੁ = ਆਸਰਾ।੨।ਉਹਨਾਂ ਦੇ ਮਨ ਵਿਚ ਉਹ ਪ੍ਰੀਤਮ ਪ੍ਰਭੂ ਆ ਵਸਦਾ ਹੈ, ਜੇਹੜਾ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ ॥੨॥
 
पिरु सालाहनि आपणा तिन कै हउ सद बलिहारै जाउ ॥
Pir sālāhan āpṇā ṯin kai ha▫o saḏ balihārai jā▫o.
I am forever a sacrifice to those who praise their Husband Lord.
ਮੈਂ ਉਨ੍ਹਾਂ ਉਤੋਂ ਸਦੀਵ ਹੀ ਸਦਕੇ ਜਾਂਦੀ ਹਾਂ, ਜੋ ਆਪਣੇ ਪਿਆਰੇ ਪਤੀ ਦੀ ਪਰਸੰਸਾ ਕਰਦੀਆਂ ਹਨ।
ਸਾਲਾਹਨਿ = ਸਲਾਹੁੰਦੀਆਂ ਹਨ। ਹਉ = ਮੈਂ। ਸਦ = ਸਦਾ। ਜਾਉ = ਜਾਉਂ, ਮੈਂ ਜਾਂਦਾ ਹਾਂ।ਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਕਰਦੀਆਂ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦੀ ਹਾਂ।
 
मनु तनु अरपी सिरु देई तिन कै लागा पाइ ॥
Man ṯan arpī sir ḏe▫ī ṯin kai lāgā pā▫e.
I dedicate my mind and body to them, and give my head as well; I fall at their feet.
ਆਪਣਾ ਮਨੂਆਂ ਤੇ ਦੇਹਿ ਮੈਂ ਉਨ੍ਹਾਂ ਨੂੰ ਸਮਰਪਣ ਕਰਦੀ ਹਾਂ ਅਤੇ ਸੀਸ ਭੀ ਦਿੰਦੀ ਹਾਂ। ਮੈਂ ਉਨ੍ਹਾਂ ਦੇ ਪੈਰੀ ਪੈਦੀ ਹਾਂ।
ਅਰਪੀ = ਮੈਂ ਭੇਟਾ ਕਰਦਾ ਹਾਂ। ਦੇਈ = ਦੇਈਂ, ਮੈਂ ਦੇਂਦਾ ਹਾਂ। ਲਾਗਾ = ਲਾਗਾਂ, ਮੈਂ ਲੱਗਦਾ ਹਾਂ। ਪਾਇ = ਚਰਨੀਂ।ਮੈਂ ਉਹਨਾਂ ਅੱਗੇ ਆਪਣਾ ਤਨ ਭੇਟਾ ਕਰਦੀ ਹਾਂ, ਮੈਂ (ਉਹਨਾਂ ਦੇ ਚਰਨਾਂ ਵਿਚ) ਆਪਣਾ ਸਿਰ ਧਰਦੀ ਹਾਂ, ਮੈਂ ਉਹਨਾਂ ਦੇ ਚਰਨੀਂ ਲੱਗਦੀ ਹਾਂ,
 
जिनी इकु पछाणिआ दूजा भाउ चुकाइ ॥
Jinī ik pacẖẖāṇi▫ā ḏūjā bẖā▫o cẖukā▫e.
Those who recognize the One renounce the love of duality.
ਜੋ ਇਕ ਸਾਈਂ ਨੂੰ ਸਿੰਞਾਣਦੇ ਹਨ, ਉਹ ਹੋਰਸੁ ਦੇ ਪਿਆਰ ਨੂੰ ਤਜ ਦਿੰਦੇ ਹਨ।
ਚੁਕਾਇ = ਦੂਰ ਕਰ ਕੇ।ਜਿਹਨਾ ਨੇ ਮਾਇਆ ਦਾ ਪਿਆਰ (ਆਪਣੇ ਅੰਦਰੋਂ) ਦੂਰ ਕਰ ਕੇ ਸਿਰਫ਼ ਪ੍ਰਭੂ-ਪਤੀ ਨਾਲ ਜਾਣ-ਪਛਾਣ ਪਾ ਲਈ ਹੈ।
 
गुरमुखि नामु पछाणीऐ नानक सचि समाइ ॥३॥२९॥६२॥
Gurmukẖ nām pacẖẖāṇī▫ai Nānak sacẖ samā▫e. ||3||29||62||
The Gurmukh recognizes the Naam, O Nanak, and is absorbed into the True One. ||3||29||62||
ਗੁਰਾਂ ਦੇ ਰਾਹੀਂ ਨਾਮ ਨੂੰ ਅਨੁਭਵ ਕਰਨ ਦੁਆਰਾ ਹੇ ਨਾਨਕ! ਇਨਸਾਨ ਸੱਚੇ-ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
ਸਚਿ = ਸਦਾ-ਥਿਰ ਪ੍ਰਭੂ ਵਿਚ।੩।ਹੇ ਨਾਨਕ! ਉਹ, ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸ ਦੇ ਨਾਮ ਨਾਲ ਜਾਣ-ਪਛਾਣ ਪੈ ਲੈਂਦੇ ਹਨ ॥੩॥੨੯॥੬੨॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
हरि जी सचा सचु तू सभु किछु तेरै चीरै ॥
Har jī sacẖā sacẖ ṯū sabẖ kicẖẖ ṯerai cẖīrai.
O Dear Lord, You are the Truest of the True. All things are in Your Power.
ਮੇਰੇ ਪੂਜਯ ਵਾਹਿਗੁਰੂ! ਤੂੰ ਸਚਿਆਰਾਂ ਦਾ ਪਰਮ ਸਚਿਆਰ ਹੈ। ਹਰ ਕੋਈ ਤੇਰੇ ਵੱਸ ਅੰਦਰ ਹੈ।
ਸਚਾ = ਸਦਾ-ਥਿਰ ਰਹਿਣ ਵਾਲਾ। ਚੀਰੈ = ਹੱਦ-ਬੰਨੇ ਵਿਚ, ਵੱਸ ਵਿਚ।ਹੇ ਪ੍ਰਭੂ ਜੀ! ਤੂੰ (ਹੀ) ਸਦਾ-ਥਿਰ ਰਹਿਣ ਵਾਲਾ ਹੈਂ। ਹੋਰ ਸਾਰਾ ਜਗਤ ਤੇਰੇ ਵੱਸ ਵਿਚ ਹੈ।
 
लख चउरासीह तरसदे फिरे बिनु गुर भेटे पीरै ॥
Lakẖ cẖa▫orāsīh ṯarasḏe fire bin gur bẖete pīrai.
The 8.4 million species of beings wander around searching for You, but without the Guru, they do not find You.
ਰੂਹਾਨੀ-ਰਹਿਬਰ ਗੁਰਾਂ ਦੇ ਮਿਲਨ ਬਾਝੋਂ ਪ੍ਰਾਣੀ ਚੁਰਾਸੀ-ਲੰਖ ਜੂਨੀਆਂ ਅੰਦਰ ਝੂਰਦੇ ਹੋਏ ਭਟਕਦੇ ਫਿਰਦੇ ਹਨ।
ਬਿਨੁ ਭੇਟੇ = ਮਿਲਣ ਤੋਂ ਬਿਨਾ।(ਪਰ ਤੂੰ ਮਿਲਦਾ ਹੈਂ ਗੁਰੂ ਦੀ ਰਾਹੀਂ) ਗੁਰੂ-ਪੀਰ ਨੂੰ ਮਿਲਣ ਤੋਂ ਬਿਨਾ (ਭਾਵ, ਗੁਰੂ ਦੀ ਸਰਨ ਪੈਣ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦੇ ਜੀਵ (ਤੇਰੇ ਦਰਸਨ ਨੂੰ) ਤਰਸਦੇ ਫਿਰਦੇ ਹਨ।
 
हरि जीउ बखसे बखसि लए सूख सदा सरीरै ॥
Har jī▫o bakẖse bakẖas la▫e sūkẖ saḏā sarīrai.
When the Dear Lord grants His Forgiveness, this human body finds lasting peace.
ਜੇਕਰ ਮਾਣਨੀਯ ਵਾਹਿਗੁਰੂ ਖਿਮਾ ਕਰੇ ਤੇ ਮੁਆਫੀ ਦੇਵੇ, ਤਾਂ ਮਨੁੱਖਾ ਦੇਹਿ, ਸਦੀਵ ਹੀ ਆਰਾਮ ਅੰਦਰ ਰਹਿੰਦੀ ਹੈ।
ਸਰੀਰੈ = ਸਰੀਰ ਵਿਚ।ਜਿਸ ਜੀਵ ਉੱਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।
 
गुर परसादी सेव करी सचु गहिर ग्मभीरै ॥१॥
Gur parsādī sev karī sacẖ gahir gambẖīrai. ||1||
By Guru's Grace, I serve the True One, who is Immeasurably Deep and Profound. ||1||
ਗੁਰਾਂ ਦੀ ਮਿਹਰ ਦੁਆਰਾ ਮੈਂ ਸੱਚੇ, ਡੂਘੇ ਅਤੇ ਅਥਾਹ ਪ੍ਰਭੂ ਦੀ ਟਹਿਲ ਕਮਾਉਂਦਾ ਹਾਂ।
ਕਰੀ = ਮੈਂ ਕਰਾਂ, ਕਰੀਂ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ।੧।(ਮੇਰੇ ਅੰਦਰ ਭੀ ਤਾਂਘ ਹੈ ਕਿ) ਮੈਂ ਗੁਰੂ ਦੀ ਮਿਹਰ ਨਾਲ ਸਦਾ-ਥਿਰ ਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦਾ ਸਿਮਰਨ ਕਰਦਾ ਰਹਾਂ ॥੧॥
 
मन मेरे नामि रते सुखु होइ ॥
Man mere nām raṯe sukẖ ho▫e.
O my mind, attuned to the Naam, you shall find peace.
ਹੇ ਮੇਰੀ ਜਿੰਦੜੀਏ! ਨਾਮ ਨਾਲ ਰੰਗੀਜਣ ਦੁਆਰਾ ਤੂੰ ਆਰਾਮ ਪਾਵੇਗੀ।
ਨਾਮਿ = ਨਾਮ ਵਿਚ। ਰਤੇ = ਰੰਗੇ ਜਾਈਏ।ਹੇ ਮੇਰੇ ਮਨ! ਜੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਵੀਏ, ਤਾਂ ਆਤਮਕ ਆਨੰਦ ਮਿਲਦਾ ਹੈ।
 
गुरमती नामु सलाहीऐ दूजा अवरु न कोइ ॥१॥ रहाउ ॥
Gurmaṯī nām salāhī▫ai ḏūjā avar na ko▫e. ||1|| rahā▫o.
Follow the Guru's Teachings, and praise the Naam; there is no other at all. ||1||Pause||
ਗੁਰਾਂ ਦੀ ਸਿਖਿਆ ਦੁਆਰਾ ਸਾਹਿਬ ਦੇ ਨਾਮ ਦੀ ਮਹਿਮਾ ਕਰ, (ਕਿਉਂ ਜੋ) ਉਸ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਠਹਿਰਾਉ।
ਅਵਰੁ = ਹੋਰ (ਵਸੀਲਾ)।੧।(ਪਰ) ਗੁਰੂ ਦੀ ਮੱਤ ਤੇ ਤੁਰ ਕੇ ਹੀ ਪਰਮਾਤਮਾ ਦਾ ਨਾਮ ਸਲਾਹੁਣਾ ਚਾਹੀਦਾ ਹੈ। (ਨਾਮ ਸਿਮਰਨ ਦਾ) ਹੋਰ ਕੋਈ ਤਰੀਕਾ ਨਹੀਂ ਹੈ ॥੧॥ ਰਹਾਉ॥
 
धरम राइ नो हुकमु है बहि सचा धरमु बीचारि ॥
Ḏẖaram rā▫e no hukam hai bahi sacẖā ḏẖaram bīcẖār.
The Righteous Judge of Dharma, by the Hukam of God's Command, sits and administers True Justice.
ਧਰਮ-ਰਾਜੇ ਨੂੰ ਫੁਰਮਾਨ ਹੈ ਕਿ ਬੈਠ ਕੇ ਅਸਲੋਂ ਖਰਾ ਨਿਆਂ ਕਰੇ।
ਨੋ = ਨੂੰ। ਬਹਿ = ਬੈਠ ਕੇ।ਧਰਮਰਾਜ ਨੂੰ (ਭੀ ਪਰਮਾਤਮਾ ਦਾ) ਹੁਕਮ ਹੈ (ਹੇ ਧਰਮਰਾਜ! ਤੂੰ) ਬੈਠ ਕੇ (ਇਹ) ਅਟੱਲ ਧਰਮ (-ਨਿਆਂ) ਚੇਤੇ ਰੱਖ,
 
दूजै भाइ दुसटु आतमा ओहु तेरी सरकार ॥
Ḏūjai bẖā▫e ḏusat āṯmā oh ṯerī sarkār.
Those evil souls, ensnared by the love of duality, are subject to Your Command.
ਹੋਰਸ ਨੂੰ ਪਰੀਤ ਕਰਨ ਵਾਲੀਆਂ ਮੰਦੀਆਂ ਰੂਹਾਂ, ਉਹ ਤੇਰੀ ਰਿਆਇਆ ਹਨ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਦੁਸਟੁ = ਭੈੜਾ, ਵਿਕਾਰੀ। ਓਹੁ = ਉਹ ਬੰਦਾ। ਸਰਕਾਰ = ਰਈਅਤ।ਕਿ ਉਹ ਵਿਕਾਰੀ ਮਨੁੱਖ ਤੇਰੀ ਰਈਅਤ ਹੈ ਜੇਹੜਾ ਮਾਇਆ ਦੇ ਪਿਆਰ ਵਿਚ (ਫਸਿਆ ਰਹਿੰਦਾ) ਹੈ।
 
अधिआतमी हरि गुण तासु मनि जपहि एकु मुरारि ॥
Aḏẖi▫āṯmī har guṇ ṯās man jāpėh ek murār.
The souls on their spiritual journey chant and meditate within their minds on the One Lord, the Treasure of Excellence.
ਸ਼੍ਰੇਸ਼ਟਤਾਈਆਂ ਦਾ ਖ਼ਜ਼ਾਨਾ ਵਾਹਿਗੁਰੂ ਰੂਹਾਨੀ ਰਾਹ ਦੇ ਰਾਹੀਆਂ ਦੇ ਦਿਲ ਅੰਦਰ ਵੱਸਦਾ ਹੈ ਅਤੇ ਉਹ ਹੰਕਾਰ ਦੇ ਵੈਰੀ ਇਕ ਸੁਆਮੀ ਦਾ ਸਿਮਰਨ ਕਰਦੇ ਹਨ।
ਅਧਿਆਤਮੀ = ਆਤਮਕ ਜੀਵਨ ਦਾ ਮਾਲਕ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ। ਮਨਿ = ਮਨ ਵਿਚ। ਮੁਰਾਰਿ = {मुर-अरि} ਪਰਮਾਤਮਾ।ਆਤਮਕ ਜੀਵਨ ਵਾਲੇ ਬੰਦਿਆਂ ਦੇ ਮਨ ਵਿਚ ਗੁਣਾਂ ਦਾ ਖ਼ਜਾਨਾ ਪਰਮਾਤਮਾ ਆਪ ਵੱਸਦਾ ਹੈ, ਉਹ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ।