Sri Guru Granth Sahib Ji

Ang: / 1430

Your last visited Ang:

हउ मारउ हउ बंधउ छोडउ मुख ते एव बबाड़े ॥
Ha▫o māra▫o ha▫o banḏẖa▫o cẖẖoda▫o mukẖ ṯe ev babāṛe.
He may proclaim, "I can kill anyone, I can capture anyone, and I can release anyone".
ਆਪਣੇ ਮੂੰਹ ਨਾਲ ਉਹ ਐਸ ਤਰ੍ਹਾਂ ਬਕੇ "ਮੈਂ ਹਰ ਕਿਸੇ ਨੂੰ ਜਾਨੋ ਮਾਰ, ਬੰਨ੍ਹ, ਅਤੇ ਬਰੀ ਕਰ ਸਕਦਾ ਹਾਂ".
ਹਉ = ਮੈਂ। ਬੰਧਉ = ਮੈਂ ਬੰਨ੍ਹਦਾ ਹਾਂ। ਛੋਡਉ = ਛੋਡਉਂ, ਮੈਂ ਛੱਡਦਾ ਹਾਂ। ਏਵ = ਇਸ ਤਰ੍ਹਾਂ। ਤੇ = ਤੋਂ। ਬਬਾੜੇ = ਬਕਦਾ ਹੈ, ਵਾਹੀ-ਤਬਾਹੀ ਬੋਲਦਾ ਹੈ।ਤੇ ਆਪਣੇ ਮੂੰਹ ਇਉਂ ਵਾਹੀ-ਤਬਾਹੀ ਭੀ ਬੋਲਦਾ ਹੈ ਕਿ ਮੈਂ (ਆਪਣੇ ਵੈਰੀਆਂ ਨੂੰ) ਮਾਰ ਸਕਦਾ ਹਾਂ ਮੈਂ (ਉਹਨਾਂ ਨੂੰ) ਬੰਨ੍ਹ ਸਕਦਾ ਹਾਂ (ਤੇ ਜੇ ਜੀ ਚਾਹੇ ਤਾਂ ਉਹਨਾਂ ਨੂੰ ਕੈਦ ਤੋਂ) ਛੱਡ ਭੀ ਸਕਦਾ ਹਾਂ,
 
आइआ हुकमु पारब्रहम का छोडि चलिआ एक दिहाड़े ॥२॥
Ā▫i▫ā hukam pārbarahm kā cẖẖod cẖali▫ā ek ḏihāṛe. ||2||
But when the Order comes from the Supreme Lord God, he departs and leaves in a day. ||2||
ਜਦ ਪਰਮ ਪ੍ਰਭੂ ਦਾ ਫ਼ੁਰਮਾਨ ਆ ਜਾਂਦਾ ਹੈ, ਉਹ ਸਾਰਾ ਕੁਝ ਤਿਆਗ ਕੇ ਇਕ ਦਿਨ ਟੁਰ ਵੰਞਦਾ ਹੈ।
xxx ॥੨॥(ਤਾਂ ਭੀ ਕੀਹ ਹੋਇਆ?) ਆਖ਼ਿਰ ਇਕ ਦਿਨ ਪਰਮਾਤਮਾ ਦਾ ਹੁਕਮ ਆਉਂਦਾ ਹੈ (ਮੌਤ ਆ ਜਾਂਦੀ ਹੈ, ਤੇ) ਇਹ ਸਭ ਕੁਝ ਛੱਡ ਕੇ ਇਥੋਂ ਤੁਰ ਪੈਂਦਾ ਹੈ ॥੨॥
 
करम धरम जुगति बहु करता करणैहारु न जानै ॥
Karam ḏẖaram jugaṯ baho karṯā karṇaihār na jānai.
He may perform all sorts of religious rituals and good actions, but he does not know the Creator Lord, the Doer of all.
ਪ੍ਰਾਣੀ ਅਨੇਕਾਂ ਤਰੀਕਿਆਂ ਦੁਆਰਾ ਸੰਸਕਾਰ ਅਤੇ ਦਰੁਸਤ ਅਮਲ ਕਮਾਉਂਦਾ ਹੈ, ਪ੍ਰੰਤੂ ਕਰਨ ਵਾਲੇ ਵਾਹਿਗੁਰੂ ਨਹੀਂ ਜਾਣਦਾ।
ਜੁਗਤਿ ਬਹੁ = ਅਨੇਕਾਂ ਤਰੀਕਿਆਂ ਨਾਲ।ਜੇ ਕੋਈ ਮਨੁੱਖ (ਹੋਰਨਾਂ ਨੂੰ ਵਿਖਾਣ ਲਈ) ਅਨੇਕਾਂ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦਾ ਹੋਵੇ ਪਰ ਸਿਰਜਣਹਾਰ ਪ੍ਰਭੂ ਨਾਲ ਸਾਂਝ ਨਾਹ ਪਾਏ,
 
उपदेसु करै आपि न कमावै ततु सबदु न पछानै ॥
Upḏes karai āp na kamāvai ṯaṯ sabaḏ na pacẖẖānai.
He teaches, but does not practice what he preaches; he does not realize the essential reality of the Word of the Shabad.
ਉਹ ਸਿਖ ਮਤ ਦਿੰਦਾ ਹੈ, ਪਰ ਖ਼ੁਦ ਅਮਲ ਨਹੀਂ ਕਰਦਾ। ਉਹ ਨਾਮ ਦੇ ਸਾਰ ਨੂੰ ਅਨੁਭਵ ਨਹੀਂ ਕਰਦਾ।
xxxਜੇ ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ਼ ਕਰਦਾ ਰਹੇ ਪਰ ਆਪਣਾ ਧਾਰਮਿਕ ਜੀਵਨ ਨਾਹ ਬਣਾਏ, ਤੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀ ਬਾਣੀ ਦੀ ਸਾਰ ਨ ਸਮਝੇ,
 
नांगा आइआ नांगो जासी जिउ हसती खाकु छानै ॥३॥
Nāʼngā ā▫i▫ā nāʼngo jāsī ji▫o hasṯī kẖāk cẖẖānai. ||3||
Naked he came, and naked he shall depart; he is like an elephant, throwing dust on himself. ||3||
ਨੰਗਾ ਉਹ ਆਇਆ ਸੀ ਤੇ ਨੰਗਾ ਹੀ ਉਹ ਟੁਰ ਜਾਊਗਾ। ਉਹ ਆਪਣੇ ਉਤੇ ਖੇਹ ਸੁਟਣ ਵਾਲੇ ਹਾਤੀ ਦੀ ਮਾਨਦ ਹੈ।
ਜਾਸੀ = ਚਲਾ ਜਾਇਗਾ। ਖਾਕੁ = ਮਿੱਟੀ ॥੩॥ਤਾਂ ਉਹ ਖ਼ਾਲੀ-ਹੱਥ ਜਗਤ ਵਿਚ ਆਉਂਦਾ ਹੈ ਤੇ ਇਥੋਂ ਖ਼ਾਲੀ-ਹੱਥ ਹੀ ਤੁਰ ਪੈਂਦਾ ਹੈ (ਉਸ ਦੇ ਇਹ ਵਿਖਾਵੇ ਦੇ ਧਾਰਮਿਕ ਕੰਮ ਵਿਅਰਥ ਹੀ ਜਾਂਦੇ ਹਨ) ਜਿਵੇਂ ਹਾਥੀ (ਇਸ਼ਨਾਨ ਕਰ ਕੇ ਫਿਰ ਆਪਣੇ ਉਤੇ) ਮਿੱਟੀ ਪਾ ਲੈਂਦਾ ਹੈ ॥੩॥
 
संत सजन सुनहु सभि मीता झूठा एहु पसारा ॥
Sanṯ sajan sunhu sabẖ mīṯā jẖūṯẖā ehu pasārā.
O Saints, and friends, listen to me: all this world is false.
ਸਾਧੂਓ ਦੋਸਤੋ ਤੇ ਮਿਤਰੋ! ਸਾਰੇ ਮੇਰੀ ਗਲ ਸੁਣੋ, ਕੂੜਾ ਹੈ ਇਹ ਸੰਸਾਰ।
ਸਭਿ = ਸਾਰੇ। ਝੂਠਾ = ਨਾਸਵੰਤ। ਪਸਾਰਾ = ਖਿਲਾਰਾ।ਹੇ ਸੰਤ ਜਨੋ! ਹੇ ਸੱਜਣੋ! ਹੇ ਮਿੱਤਰੋ! ਸਾਰੇ ਸੁਣ ਲਵੋ, ਇਹ ਸਾਰਾ ਜਗਤ-ਖਿਲਾਰਾ ਨਾਸਵੰਤ ਹੈ।
 
मेरी मेरी करि करि डूबे खपि खपि मुए गवारा ॥
Merī merī kar kar dūbe kẖap kẖap mu▫e gavārā.
Continually claiming, "Mine, mine", the mortals are drowned; the fools waste away and die.
ਮੈਂਡਾ ਮੈਂਡਾ ਕਰਦੇ ਹੋਏ ਮਨੁਖ ਡੁਬ ਜਾਂਦੇ ਹਨ। ਮੂਰਖ ਖੁਰ ਖਪ ਕੇ ਮਰ ਵੰਞਦੇ ਹਨ।
ਖਪਿ ਖਪਿ = ਖ਼ੁਆਰ ਹੋ ਹੋ ਕੇ।ਜੇਹੜੇ ਮੂਰਖ ਨਿੱਤ ਇਹ ਆਖਦੇ ਰਹੇ ਕਿ ਇਹ ਮੇਰੀ ਮਾਇਆ ਹੈ ਇਹ ਮੇਰੀ ਜਾਇਦਾਦ ਹੈ ਉਹ (ਮਾਇਆ-ਮੋਹ ਦੇ ਸਮੁੰਦਰ ਵਿਚ) ਡੁੱਬੇ ਰਹੇ ਤੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹੇ।
 
गुर मिलि नानक नामु धिआइआ साचि नामि निसतारा ॥४॥१॥३८॥
Gur mil Nānak nām ḏẖi▫ā▫i▫ā sācẖ nām nisṯārā. ||4||1||38||
Meeting the Guru, O Nanak, I meditate on the Naam, the Name of the Lord; through the True Name, I am emancipated. ||4||1||38||
ਗੁਰਾਂ ਨੂੰ ਭੇਟ ਕੇ ਨਾਨਾਕ ਨੇ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਹੈ। ਸਤਿਨਾਮ ਦੇ ਰਾਹੀਂ ਬੰਦਖਲਾਸ ਹੁੰਦੀ ਹੈ।
ਮਿਲਿ = ਮਿਲ ਕੇ। ਸਾਚਿ ਨਾਮਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ॥੪॥੧॥੩੮॥ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਇਸ ਸੰਸਾਰ-ਸਮੁੰਦਰ ਤੋਂ) ਉਸ ਦਾ ਪਾਰ-ਉਤਾਰਾ ਹੋ ਗਿਆ ॥੪॥੧॥੩੮॥
 
रागु आसा घरु ५ महला ५
Rāg āsā gẖar 5 mėhlā 5
Raag Aasaa, Fifth House, Fifth Mehl:
ਰਾਗ ਆਸਾ। ਪੰਜਵੀਂ ਪਾਤਸ਼ਾਹੀ।
xxxਰਾਗ ਆਸਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
भ्रम महि सोई सगल जगत धंध अंध ॥
Bẖaram mėh so▫ī sagal jagaṯ ḏẖanḏẖ anḏẖ.
The whole world is asleep in doubt; it is blinded by worldly entanglements.
ਸੰਸਾਰੀ ਕੰਮਾ ਦਾ ਅੰਨ੍ਹਾਂ ਕੀਤਾ ਹੋਇਆ ਸਾਰਾ ਜਹਾਨ ਵਹਿਮ ਅੰਦਰ ਸੌਂ ਰਿਹਾ ਹੈ।
ਭ੍ਰਮ = ਭਟਕਣ। ਸੋਈ = ਸੁੱਤੀ ਹੋਈ। ਸਗਲ = ਸਾਰੀ (ਲੁਕਾਈ)। ਅੰਧ = ਅੰਨ੍ਹੀ।(ਹੇ ਭਾਈ!) ਜਗਤ ਦੇ ਧੰਧਿਆਂ ਵਿਚ ਅੰਨ੍ਹੀ ਹੋਈ ਹੋਈ ਸਾਰੀ ਲੁਕਾਈ ਮਾਇਆ ਦੀ ਭਟਕਣਾ ਵਿਚ ਸੁੱਤੀ ਹੋਈ ਹੈ।
 
कोऊ जागै हरि जनु ॥१॥
Ko▫ū jāgai har jan. ||1||
How rare is that humble servant of the Lord who is awake and aware. ||1||
ਕੋਈ ਵਿਰਲਾ ਹੀ ਵਾਹਿਗੁਰੂ ਦਾ ਸੇਵਕ ਜਾਗਦਾ ਹੈ।
ਕੋਊ = ਕੋਈ ਵਿਰਲਾ ॥੧॥ਕੋਈ ਵਿਰਲਾ ਪਰਮਾਤਮਾ ਦਾ ਭਗਤ (ਇਸ ਮੋਹ ਦੀ ਨੀਂਦ ਵਿਚੋਂ) ਜਾਗ ਰਿਹਾ ਹੈ ॥੧॥
 
महा मोहनी मगन प्रिअ प्रीति प्रान ॥
Mahā mohnī magan pari▫a parīṯ parān.
The mortal is intoxicated with the great enticement of Maya, which is dearer to him than life.
ਆਦਮੀ ਪਰਮ ਮਾਇਆ ਨਾਲ ਨਸ਼ਈ ਹੋਇਆ ਹੈ, ਜੋ ਕਿ ਉਸ ਨੂੰ ਆਪਣੀ ਮਿਠੜੀ ਜਿੰਦਗੀ ਨਾਲੋਂ ਵੀ ਪਿਆਰੀ ਹੈ।
ਮੋਹਨੀ = ਮਨ ਨੂੰ ਮੋਹ ਲੈਣ ਵਾਲੀ ਮਾਇਆ। ਮਗਨ = ਮਸਤ। ਪ੍ਰਿਅ = ਪਿਆਰੀ। ਪ੍ਰਾਨ = ਜਿੰਦ।(ਹੇ ਭਾਈ!) ਮਨ ਨੂੰ ਮੋਹ ਲੈਣ ਵਾਲੀ ਬਲੀ ਮਾਇਆ ਵਿਚ ਲੁਕਾਈ ਮਸਤ ਪਈ ਹੈ, (ਮਾਇਆ ਨਾਲ ਇਹ) ਪ੍ਰੀਤ ਜਿੰਦ ਨਾਲੋਂ ਭੀ ਪਿਆਰੀ ਲੱਗ ਰਹੀ ਹੈ।
 
कोऊ तिआगै विरला ॥२॥
Ko▫ū ṯi▫āgai virlā. ||2||
How rare is the one who renounces it. ||2||
ਬਹੁਤ ਹੀ ਥੋੜੇ ਉਸ ਨੂੰ ਤਲਾਂਜਲੀ ਦਿੰਦੇ ਹਨ।
xxx ॥੨॥ਕੋਈ ਵਿਰਲਾ ਮਨੁੱਖ (ਮਾਇਆ ਦੀ ਇਸ ਪ੍ਰੀਤਿ ਨੂੰ) ਛੱਡਦਾ ਹੈ ॥੨॥
 
चरन कमल आनूप हरि संत मंत ॥
Cẖaran kamal ānūp har sanṯ manṯ.
The Lord's Lotus Feet are incomparably beautiful; so is the Mantra of the Saint.
ਸੁੰਦਰ ਹਨ ਸੁਆਮੀ ਦੇ ਕੰਵਲ ਪੈਰ ਅਤੇ ਵਾਹਿਗੁਰੂ ਦੇ ਸਾਧੂਆਂ ਦੀ ਸਿਖਮਤ।
ਆਨੂਪ = ਸੁੰਦਰ। ਮੰਤ = ਉਪਦੇਸ਼।(ਹੇ ਭਾਈ!) ਪਰਮਾਤਮਾ ਦੇ ਸੋਹਣੇ ਸੁੰਦਰ ਚਰਨਾਂ ਵਿਚ, ਸੰਤ ਜਨਾਂ ਦੇ ਉਪਦੇਸ਼ ਵਿਚ,
 
कोऊ लागै साधू ॥३॥
Ko▫ū lāgai sāḏẖū. ||3||
How rare is that holy person who is attached to them. ||3||
ਕੋਈ ਟਾਵਾਂ ਟਲਾ ਪਵਿਤੱਰ ਪੁਰਸ਼ ਹੀ ਉਹਨ੍ਹਾਂ ਨਾਲ ਜੁੜਦਾ ਹੈ।
ਸਾਧੂ = ਗੁਰਮੁਖਿ ਮਨੁੱਖ ॥੩॥ਕੋਈ ਵਿਰਲਾ ਗੁਰਮੁਖਿ ਮਨੁੱਖ ਚਿੱਤ ਜੋੜਦਾ ਹੈ ॥੩॥
 
नानक साधू संगि जागे गिआन रंगि ॥
Nānak sāḏẖū sang jāge gi▫ān rang.
O Nanak, in the Saadh Sangat, the Company of the Holy, the love of divine knowledge is awakened;
ਨਾਨਕ ਸਤਿ ਸੰਗਤ ਅੰਦਰ, ਬ੍ਰਹਮ-ਬੋਧ ਲਈ ਪਿਆਰ ਜਾਗ ਉਠਦਾ ਹੈ।
ਸੰਗਿ = ਸੰਗਤਿ ਵਿਚ। ਸਾਧੂ = ਗੁਰੂ। ਰੰਗਿ = ਰੰਗ ਵਿਚ।ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਆ ਕੇ (ਗੁਰੂ ਦੇ ਬਖ਼ਸ਼ੇ) ਗਿਆਨ ਦੇ ਰੰਗ ਵਿਚ (ਰੰਗੀਜ ਕੇ, ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਓਹੋ ਜਾਗਦਾ ਰਹਿੰਦਾ ਹੈ,
 
वडभागे किरपा ॥४॥१॥३९॥
vadbẖāge kirpā. ||4||1||39||
the Lord's Mercy is bestowed upon those who are blessed with such good destiny. ||4||1||39||
ਭਾਰੇ ਭਾਗਾਂ ਵਾਲਿਆਂ ਉਤੇ ਵਾਹਿਗੁਰੂ ਦੀ ਮੇਹਰ ਹੈ।
xxx ॥੪॥੧॥੩੯॥ਜਿਸ ਭਾਗਾਂ ਵਾਲਾ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ ॥੪॥੧॥੩੯॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
रागु आसा घरु ६ महला ५ ॥
Rāg āsā gẖar 6 mėhlā 5.
Raag Aasaa, Sixth House, Fifth Mehl:
ਰਾਗ ਆਸਾ। ਪੰਜਵੀਂ ਪਾਤਸ਼ਾਹੀ।
xxxਰਾਗ ਆਸਾ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
जो तुधु भावै सो परवाना सूखु सहजु मनि सोई ॥
Jo ṯuḏẖ bẖāvai so parvānā sūkẖ sahj man so▫ī.
Whatever pleases You is acceptable to me; that alone brings peace and ease to my mind.
ਜਿਹੜਾ ਕੁਛ ਤੈਨੂੰ ਚੰਗਾ ਲਗਦਾ ਹੈ, ਸਾਂਈ! ਉਹ ਮੈਨੂੰ ਮਨਜ਼ੂਰ ਹੈ। ਕੇਵਲ ਓਹੀ ਮੇਰੇ ਚਿਤ ਲਈ ਪਰਮ ਆਨੰਦ ਹੈ।
ਪਰਵਾਨਾ = ਕਬੂਲ। ਸਹਜੁ = ਆਤਮਕ ਅਡੋਲਤਾ। ਮਨਿ = ਮਨ ਵਿਚ। ਸੋਈ = ਉਹੀ, (ਪਰਮਾਤਮਾ ਦੀ ਰਜ਼ਾ ਮੰਨਣਾ ਹੀ)।ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਤੇਰੇ ਸੇਵਕਾਂ ਨੂੰ (ਸਿਰ-ਮੱਥੇ ਉੱਤੇ) ਪਰਵਾਨ ਹੁੰਦਾ ਹੈ, ਤੇਰੀ ਰਜ਼ਾ ਹੀ ਉਹਨਾਂ ਦੇ ਮਨ ਵਿਚ ਆਨੰਦ ਤੇ ਆਤਮਕ ਅਡੋਲਤਾ ਪੈਦਾ ਕਰਦੀ ਹੈ।
 
करण कारण समरथ अपारा अवरु नाही रे कोई ॥१॥
Karaṇ kāraṇ samrath apārā avar nāhī re ko▫ī. ||1||
You are the Doer, the Cause of causes, All-powerful and Infinite; there is none other than You. ||1||
ਤੂੰ ਕੰਮ ਦਾ ਕਰਨਹਾਰ, ਸਰਬ-ਸ਼ਕਤੀਵਾਨ ਅਤੇ ਬਿਅੰਤ ਹੈ। ਹੇ ਪ੍ਰਭੂ, ਤੇਰੇ ਬਗੈਰ ਹੋਰ ਕੋਈ ਨਹੀਂ।
ਰੇ = ਹੇ ਭਾਈ! ॥੧॥ਹੇ ਪ੍ਰਭੂ! ਤੈਨੂੰ ਹੀ ਤੇਰੇ ਦਾਸ ਸਭ ਕੁਝ ਕਰਨ ਅਤੇ ਜੀਵਾਂ ਪਾਸੋਂ ਕਰਾਣ ਦੀ ਤਾਕਤ ਰੱਖਣ ਵਾਲਾ ਮੰਨਦੇ ਹਨ, ਤੂੰ ਹੀ ਉਹਨਾਂ ਦੀ ਨਿਗਾਹ ਵਿਚ ਬੇਅੰਤ ਹੈਂ। ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੧॥
 
तेरे जन रसकि रसकि गुण गावहि ॥
Ŧere jan rasak rasak guṇ gāvahi.
Your humble servants sing Your Glorious Praises with enthusiasm and love.
ਤੇਰੇ ਗੋਲੇ, ਪ੍ਰੇਮ ਅਤੇ ਪ੍ਰੀਤ ਨਾਲ ਤੇਰਾ ਜਸ ਗਾਇਨ ਕਰਦੇ ਹਨ।
ਰਸਕਿ = ਰਸ ਲੈ ਲੈ ਕੇ, ਸੁਆਦ ਨਾਲ। ਗਾਵਹਿ = ਗਾਂਦੇ ਹਨ।(ਹੇ ਪ੍ਰਭੂ!) ਤੇਰੇ ਦਾਸ ਮੁੜ ਮੁੜ ਸੁਆਦ ਨਾਲ ਤੇਰੇ ਗੁਣ ਗਾਂਦੇ ਰਹਿੰਦੇ ਹਨ।
 
मसलति मता सिआणप जन की जो तूं करहि करावहि ॥१॥ रहाउ ॥
Maslaṯ maṯā si▫āṇap jan kī jo ṯūʼn karahi karāvėh. ||1|| rahā▫o.
That alone is good advice, wisdom and cleverness for Your humble servant, which You do or cause to be done. ||1||Pause||
ਤੇਰੇ ਗੋਲਿਆਂ ਲਈ ਕੇਵਲ ਓਹੀ ਪ੍ਰੇਮ ਸ੍ਰੇਸ਼ਟ ਸਲਾਹ ਇਰਾਦਾ ਅਤੇ ਅਕਲਮੰਦੀ ਹੇ ਜਿਹੜੀ ਕਿ ਤੂੰ ਕਰਦਾ ਜਾਂ ਕਰਾਉਂਦਾ ਹੈ। ਠਹਿਰਾਉ।
ਮਸਲਤਿ = ਸਲਾਹ-ਮਸ਼ਵਰਾ। ਮਤਾ = ਫ਼ੈਸਲਾ ॥੧॥ ਰਹਾਉ ॥ਜੋ ਕੁਝ ਤੂੰ ਆਪ ਕਰਦਾ ਹੈਂ ਜੋ ਕੁਝ ਜੀਵਾਂ ਪਾਸੋਂ ਕਰਾਂਦਾ ਹੈਂ (ਉਸ ਨੂੰ ਸਿਰ-ਮੱਥੇ ਤੇ ਮੰਨਣਾ ਹੀ) ਤੇਰੇ ਦਾਸਾਂ ਵਾਸਤੇ ਸਿਆਣਪ ਹੈ (ਆਤਮਕ ਜੀਵਨ ਦੀ ਅਗਵਾਈ ਲਈ) ਸਲਾਹ-ਮਸ਼ਵਰਾ ਤੇ ਫ਼ੈਸਲਾ ਹੈ ॥੧॥ ਰਹਾਉ ॥
 
अम्रितु नामु तुमारा पिआरे साधसंगि रसु पाइआ ॥
Amriṯ nām ṯumārā pi▫āre sāḏẖsang ras pā▫i▫ā.
Your Name is Ambrosial Nectar, O Beloved Lord; in the Saadh Sangat, the Company of the Holy, I have obtained its sublime essence.
ਆਬਿ-ਹਿਯਾਤ ਹੈ ਤੇਰਾ ਨਾਮ, ਹੇ ਪ੍ਰੀਤਮ! ਸਤਿ ਸੰਗਤ ਅੰਦਰ ਮੈਂ ਇਸ ਦਾ ਸੁਆਦ ਪ੍ਰਾਪਤ ਕੀਤਾ ਹੈ।
ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।ਹੇ ਪਿਆਰੇ ਪ੍ਰਭੂ! ਤੇਰੇ ਦਾਸਾਂ ਵਾਸਤੇ ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਸਾਧ ਸੰਗਤਿ ਵਿਚ ਬੈਠ ਕੇ ਉਹ (ਤੇਰੇ ਨਾਮ ਦਾ) ਰਸ ਮਾਣਦੇ ਹਨ।
 
त्रिपति अघाइ सेई जन पूरे सुख निधानु हरि गाइआ ॥२॥
Ŧaripaṯ agẖā▫e se▫ī jan pūre sukẖ niḏẖān har gā▫i▫ā. ||2||
Those humble beings are satisfied and fulfilled, singing the Praises of the Lord, the treasure of peace. ||2||
ਜੋ ਪ੍ਰਾਣੀ ਆਰਾਮ ਦੇ ਖ਼ਜਾਨੇ, ਹਰੀ ਦੀ ਕੀਰਤੀ ਗਾਇਨ ਕਰਦੇ ਹਨ ਉਹ ਮੁਕੰਮਲ ਹੋ ਜਾਂਦੇ ਹਨ ਅਤੇ ਰਜੇ ਤੇ ਧਰਾਪੇ ਰਹਿੰਦੇ ਹਨ।
ਤ੍ਰਿਪਤਿ = ਤ੍ਰਿਪਤੀ, ਸੰਤੋਖ, ਰੱਜ। ਅਘਾਇ = ਰੱਜ ਕੇ। ਨਿਧਾਨੁ = ਖ਼ਜ਼ਾਨਾ ॥੨॥(ਹੇ ਭਾਈ!) ਜਿਨ੍ਹਾਂ ਨੇ ਸੁਖਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤਿ-ਸਾਲਾਹ ਕੀਤੀ ਉਹ ਮਨੁੱਖ ਗੁਣਾਂ ਨਾਲ ਭਰਪੂਰ ਹੋ ਗਏ ਉਹੀ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ ਤ੍ਰਿਪਤ ਹੋ ਗਏ ॥੨॥
 
जा कउ टेक तुम्हारी सुआमी ता कउ नाही चिंता ॥
Jā ka▫o tek ṯumĥārī su▫āmī ṯā ka▫o nāhī cẖinṯā.
One who has Your Support, O Lord Master, is not afflicted by anxiety.
ਜਿਸ ਨੂੰ ਤੇਰਾ ਆਸਰਾ ਹੈ, ਹੇ ਪ੍ਰਭੂ! ਉਸ ਨੂੰ ਫਿਕਰ ਨਹੀਂ ਹੁੰਦਾ।
ਕਉ = ਨੂੰ। ਟੇਕ = ਆਸਰਾ।ਹੇ ਪ੍ਰਭੂ! ਹੇ ਸੁਆਮੀ! ਜਿਨ੍ਹਾਂ ਮਨੁੱਖਾਂ ਨੂੰ ਤੇਰਾ ਆਸਰਾ ਹੈ ਉਹਨਾਂ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ।
 
जा कउ दइआ तुमारी होई से साह भले भगवंता ॥३॥
Jā ka▫o ḏa▫i▫ā ṯumārī ho▫ī se sāh bẖale bẖagvanṯā. ||3||
One who is blessed by Your Kind Mercy, is the best, the most fortunate king. ||3||
ਜਿਸ ਉਤੇ ਤੂੰ ਆਪਣੀ ਰਹਿਮਤ ਧਾਰਦਾ ਹੈ, ਉਹ ਹੀ ਸ੍ਰੇਸ਼ਟ ਅਤੇ ਭਾਗਾਂਵਾਲਾ ਸ਼ਾਹੂਕਾਰ ਹੈ।
ਭਗਵੰਤਾ = ਭਾਗਾਂ ਵਾਲੇ ॥੩॥ਹੇ ਸੁਆਮੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ ਉਹ (ਨਾਮ-ਧਨ ਨਾਲ) ਸਾਹੂਕਾਰ ਬਣ ਗਏ ਉਹ ਭਾਗਾਂ ਵਾਲੇ ਬਣ ਗਏ ॥੩॥
 
भरम मोह ध्रोह सभि निकसे जब का दरसनु पाइआ ॥
Bẖaram moh ḏẖaroh sabẖ nikse jab kā ḏarsan pā▫i▫ā.
Doubt, attachment, and deceit have all disappeared, since I obtained the Blessed Vision of Your Darshan.
ਜਦੋਂ ਦਾ ਮੈਂ ਤੇਰਾ ਦੀਦਾਰ ਕੀਤਾ ਹੈ; ਵਹਿਮ, ਸੰਸਾਰੀ ਲਗਨਾ ਅਤੇ ਛਲ-ਫ਼ਰੇਬ ਸਾਰੇ ਦੂਰ ਹੋ ਗਏ ਹਨ।
ਭਰਮ = ਭਟਕਣ। ਧ੍ਰੋਹ = ਠੱਗੀ। ਸਭਿ = ਸਾਰੇ। ਨਿਕਸੇ = ਨਿਕਲ ਗਏ।ਹੇ ਨਾਨਕ! (ਆਖ-) ਜਦੋਂ ਹੀ ਕੋਈ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ (ਉਸ ਦੇ ਅੰਦਰੋਂ) ਭਟਕਣਾ ਮੋਹ, ਠੱਗੀਆਂ ਆਦਿਕ ਸਾਰੇ ਵਿਕਾਰ ਨਿਕਲ ਜਾਂਦੇ ਹਨ।
 
वरतणि नामु नानक सचु कीना हरि नामे रंगि समाइआ ॥४॥१॥४०॥
varṯaṇ nām Nānak sacẖ kīnā har nāme rang samā▫i▫ā. ||4||1||40||
Dealing in the Naam, O Nanak, we become truthful, and in the Love of the Lord's Name, we are absorbed. ||4||1 | 40||
ਨਾਨਾਕ ਕੇਵਲ ਸਚੇ ਨਾਮ ਦਾ ਹੀ ਕਾਰ-ਵਿਹਾਰ ਕਰਦਾ ਹੈ ਅਤੇ ਉਹ ਵਾਹਿਗੁਰੂ ਦੀ ਨਾਮ ਦੀ ਪ੍ਰੀਤ ਅੰਦਰ ਹੀ ਲੀਨ ਹੈ।
ਸਚੁ = ਸਦਾ ਕਾਇਮ ਰਹਿਣ ਵਾਲਾ। ਨਾਮੇ = ਨਾਮ ਵਿਚ ਹੀ। ਰੰਗਿ = ਪ੍ਰੇਮ ਨਾਲ ॥੪॥੧॥੪੦॥ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਾਮਤਮਾ ਦੇ ਨਾਮ ਨੂੰ ਆਪਣੀ ਰੋਜ਼ ਦੀ ਵਰਤਣ ਬਣਾ ਲੈਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੧॥੪੦॥
 
आसा महला ५ ॥
Āsā mėhlā 5.
Aasaa, Fifth Mehl:
ਆਸਾ, ਪੰਜਵੀਂ ਪਾਤਸ਼ਾਹੀ।
xxxXXX
 
जनम जनम की मलु धोवै पराई आपणा कीता पावै ॥
Janam janam kī mal ḏẖovai parā▫ī āpṇā kīṯā pāvai.
He washes off the filth of other peoples' incarnations, but he obtains the rewards of his own actions.
ਨਿਦਕ ਹੋਰਨਾਂ ਦੀ ਅਨੇਕਾਂ ਜਨਮਾਂ ਦੀ ਗਿਲਾਜ਼ਤ ਧੋਂਦਾ ਹੈ ਅਤੇ ਆਪਣੇ ਨਿੱਜ ਦੇ ਕਰਮਾਂ ਦਾ ਫਲ ਭੁਗਤਦਾ ਹੈ।
ਮਲੁ = ਪਾਪਾਂ ਦੀ ਮੈਲ। ਪਰਾਈ = ਹੋਰਨਾਂ ਦੀ।(ਨਿੰਦਕ) ਦੂਜਿਆਂ ਦੀ ਅਨੇਕਾਂ ਜਨਮਾਂ ਦੇ ਕੀਤੇ ਵਿਕਾਰਾਂ ਦੀ ਮੈਲ ਧੋਂਦਾ ਹੈ (ਤੇ ਉਹ ਮੈਲ ਉਹ ਆਪਣੇ ਮਨ ਦੇ ਅੰਦਰ ਸੰਸਕਾਰਾਂ ਦੇ ਰੂਪ ਵਿਚ ਇਕੱਠੀ ਕਰ ਲੈਂਦਾ ਹੈ, ਇਸ ਤਰ੍ਹਾਂ ਉਹ) ਆਪਣੇ ਕੀਤੇ ਕਰਮਾਂ ਦਾ ਮੰਦਾ ਫਲ ਆਪ ਹੀ ਭੋਗਦਾ ਹੈ।
 
ईहा सुखु नही दरगह ढोई जम पुरि जाइ पचावै ॥१॥
Īhā sukẖ nahī ḏargėh dẖo▫ī jam pur jā▫e pacẖāvai. ||1||
He has no peace in this world, and he has no place in the Court of the Lord. In the City of Death, he is tortured. ||1||
ਏਥੇ ਉਸ ਨੂੰ ਆਰਾਮ ਨਹੀਂ ਅਤੇ ਨਾਂ ਹੀ ਉਸ ਨੂੰ ਰਬ ਦੇ ਦਰਬਾਰ ਅੰਦਰ ਟਿਕਾਣਾ ਮਿਲਦਾ ਹੈ। ਉਸ ਨੂੰ ਮੌਤ ਦੇ ਸ਼ਹਿਰ ਵਿੱਚ ਤਕਲਫ਼ਿ ਦਿੱਤੀ ਜਾਂਦੀ ਹੈ।
ਈਹਾ = ਇਸ ਲੋਕ ਵਿਚ। ਢੋਈ = ਆਸਰਾ, ਟਿਕਾਣਾ। ਜਮਪੁਰਿ = ਜਮ ਦੇ ਨਗਰ ਵਿਚ। ਜਾਇ = ਜਾ ਕੇ। ਪਚਾਵੈ = ਖ਼ੁਆਰ ਹੁੰਦਾ ਹੈ, ਦੁੱਖੀ ਹੁੰਦਾ ਹੈ ॥੧॥(ਨਿੰਦਾ ਦੇ ਕਾਰਨ ਉਸ ਨੂੰ) ਇਸ ਲੋਕ ਵਿਚ ਸੁਖ ਨਹੀਂ ਮਿਲਦਾ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ, ਉਹ ਨਰਕ ਵਿਚ ਅੱਪੜ ਕੇ ਦੁਖੀ ਹੁੰਦਾ ਰਹਿੰਦਾ ਹੈ ॥੧॥
 
निंदकि अहिला जनमु गवाइआ ॥
Ninḏak ahilā janam gavā▫i▫ā.
The slanderer loses his life in vain.
ਬਦਖੋਈ ਕਰਨ ਵਾਲਾ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।
ਨਿੰਦਕਿ = ਨਿੰਦਕ ਨੇ। ਅਹਿਲਾ = ਕੀਮਤੀ।(ਹੇ ਭਾਈ!) ਸੰਤਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਨੇ (ਨਿੰਦਾ ਦੇ ਕਾਰਨ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਲਿਆ।
 
पहुचि न साकै काहू बातै आगै ठउर न पाइआ ॥१॥ रहाउ ॥
Pahucẖ na sākai kāhū bāṯai āgai ṯẖa▫ur na pā▫i▫ā. ||1|| rahā▫o.
He cannot succeed in anything, and in the world hereafter, he finds no place at all. ||1||Pause||
ਉਹ ਕਿਸੇ ਗਲ ਵਿੱਚ ਭੀ ਕਾਮਯਾਬ ਨਹੀਂ ਹੋ ਸਕਦਾ ਅਤੇ ਏਦੂੰ ਮਗਰੋਂ ਉਸ ਨੂੰ ਕੋਈ ਥਾਂ ਨਹੀਂ ਮਿਲਦੀ। ਠਹਿਰਾਉ।
ਕਾਹੂ ਬਾਤੈ = ਕਿਸੇ ਭੀ ਗੱਲ ਵਿਚ। ਆਗੈ = ਪਰਲੋਕ ਵਿਚ ॥੧॥ ਰਹਾਉ ॥(ਸੰਤਾਂ ਦੀ ਨਿੰਦਾ ਕਰ ਕੇ ਉਹ ਇਹ ਆਸ ਕਰਦਾ ਹੈ ਕਿ ਉਹਨਾਂ ਨੂੰ ਦੁਨੀਆ ਦੀਆਂ ਨਜ਼ਰਾਂ ਵਿਚ ਡੇਗ ਕੇ ਮੈਂ ਉਹਨਾਂ ਦੇ ਥਾਂ ਆਦਰ-ਸਤਕਾਰ ਹਾਸਲ ਕਰ ਲਵਾਂਗਾ, ਪਰ ਉਹ ਨਿੰਦਕ) ਕਿਸੇ ਗੱਲੇ ਭੀ (ਸੰਤ ਜਨਾਂ) ਦੀ ਬਰਾਬਰੀ ਨਹੀਂ ਕਰ ਸਕਦਾ, (ਨਿੰਦਾ ਦੇ ਕਾਰਨ) ਅਗਾਂਹ ਪਰਲੋਕ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ ॥੧॥ ਰਹਾਉ ॥
 
किरतु पइआ निंदक बपुरे का किआ ओहु करै बिचारा ॥
Kiraṯ pa▫i▫ā ninḏak bapure kā ki▫ā oh karai bicẖārā.
Such is the fate of the wretched slanderer - what can the poor creature do?
ਐਹੋ ਜੇਹੀ ਹੈ ਕਿਸਮਤ ਬਦਬਖਤ ਬਦਖੋਈ ਕਰਨ ਵਾਲੇ ਦੀ। ਉਹ ਗਰੀਬ ਜੀਵ ਕੀ ਕਰ ਸਕਦਾ ਹੈ?
ਕਿਰਤੁ = ਪਿਛਲੇ ਜਨਮਾਂ ਵਿਚ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਪਇਆ = ਪੇਸ਼ ਪਿਆ, ਉੱਘੜ ਆਇਆ। ਬਪੁਰਾ = ਵਿਚਾਰਾ, ਬਦ-ਨਸੀਬ, ਮੰਦ-ਭਾਗੀ।ਪਰ ਨਿੰਦਕ ਦੇ ਭੀ ਵੱਸ ਦੀ ਗੱਲ ਨਹੀਂ (ਉਹ ਨਿੰਦਾ ਦੇ ਮੰਦ ਕਰਮ ਤੋਂ ਹਟ ਨਹੀਂ ਸਕਦਾ, ਕਿਉਂਕਿ) ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਦੇ ਸੰਸਕਾਰ ਉਸ ਮੰਦ-ਭਾਗੀ ਨਿੰਦਕ ਦੇ ਪੱਲੇ ਪੈ ਜਾਂਦੇ ਹਨ (ਉਸ ਦੇ ਅੰਦਰ ਜਾਗ ਪੈਂਦੇ ਹਨ ਤੇ ਉਸ ਨੂੰ ਨਿੰਦਾ ਵਲ ਪ੍ਰੇਰਦੇ ਹਨ)।
 
तहा बिगूता जह कोइ न राखै ओहु किसु पहि करे पुकारा ॥२॥
Ŧahā bigūṯā jah ko▫e na rākẖai oh kis pėh kare pukārā. ||2||
He is ruined there, where no one can protect him; with whom should he lodge his complaint? ||2||
ਉਹ ਉਥੇ ਤਬਾਹ ਹੋਇਆ ਹੈ, ਜਿਥੇ ਉਸਦੀ ਕੋਈ ਰੱਖਿਆ ਨਹੀਂ ਕਰ ਸਕਦਾ। ਉਹ ਕਿਸ ਦੇ ਮੂਹਰੇ ਫਰਿਆਦ ਕਰੇ?
ਤਹਾ = ਉਸ ਥਾਂ, ਉਸ ਨਿੱਘਰੀ ਆਤਮਕ ਅਵਸਥਾ ਵਿਚ। ਬਿਗੂਤਾ = ਖ਼ੁਆਰ ਹੁੰਦਾ ਹੈ। ਪਹਿ = ਪਾਸ ॥੨॥ਨਿੰਦਕ ਅਜੇਹੀ ਨਿੱਘਰੀ ਹੋਈ ਆਤਮਕ ਦਸ਼ਾ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ ਕਿ ਉਥੇ (ਭਾਵ, ਉਸ ਨਿੱਘਰੀ ਦਸ਼ਾ ਵਿਚੋਂ ਕੱਢਣ ਲਈ) ਕੋਈ ਉਸ ਦੀ ਮਦਦ ਨਹੀਂ ਕਰ ਸਕਦਾ। ਸਹਾਇਤਾ ਵਾਸਤੇ ਉਹ ਕਿਸੇ ਕੋਲ ਪੁਕਾਰ ਕਰਨ ਜੋਗਾ ਭੀ ਨਹੀਂ ਰਹਿੰਦਾ ॥੨॥