Sri Guru Granth Sahib Ji

Ang: / 1430

Your last visited Ang:

निंदक की गति कतहूं नाही खसमै एवै भाणा ॥
Ninḏak kī gaṯ kaṯahūʼn nāhī kẖasmai evai bẖāṇā.
The slanderer shall never attain emancipation; this is the Will of the Lord and Master.
ਬਦਖੋਈ ਕਰਨ ਵਾਲੇ ਲਈ ਕਿਧਰੇ ਭੀ ਮੋਖਸ਼ ਨਹੀਂ, ਸੁਆਮੀ ਦੀ ਐਹੋ ਜੇਹੀ ਹੀ ਰਜ਼ਾ ਹੈ।
ਗਤਿ = ਉੱਚੀ ਆਤਮਕ ਅਵਸਥਾ। ਕਤ ਹੂੰ = ਕਿਤੇ ਭੀ। ਏਵੈਂ = ਇਉਂ ਹੀ।ਖਸਮ-ਪ੍ਰਭੂ ਦੀ ਰਜ਼ਾ ਇਉਂ ਹੀ ਹੈ ਕਿ (ਸੰਤ ਜਨਾਂ ਦੀ) ਨਿੰਦਾ ਕਰਨ ਵਾਲੇ ਮਨੁੱਖ ਨੂੰ ਕਿਤੇ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ (ਕਿਉਂਕਿ ਉਹ ਉੱਚੀ ਆਤਮਕ ਅਵਸਥਾ ਵਾਲਿਆਂ ਦੀ ਤਾਂ ਸਦਾ ਨਿੰਦਾ ਕਰਦਾ ਹੈ।
 
जो जो निंद करे संतन की तिउ संतन सुखु माना ॥३॥
Jo jo ninḏ kare sanṯan kī ṯi▫o sanṯan sukẖ mānā. ||3||
The more the Saints are slandered, the more they dwell in peace. ||3||
ਜਿੰਨੀ ਜਿਆਦਾ ਸਾਧੂਆ ਦੀ ਬਦਖੋਈ ਕੀਤੀ ਜਾਵੇ, ਉਨ੍ਹਾਂ ਹੀ ਜ਼ਿਆਦਾ ਆਰਾਮ ਉਹ ਮਾਣਦੇ ਹਨ।
xxx ॥੩॥ਦੂਜੇ ਪਾਸੇ) ਜਿਉਂ ਜਿਉਂ ਕੋਈ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਦਾ ਹੈ (ਉਕਾਈਆਂ ਨਸ਼ਰ ਕਰਦਾ ਹੈ) ਤਿਉਂ ਤਿਉਂ ਸੰਤ ਜਨ ਇਸ ਵਿਚ ਸੁਖ ਪ੍ਰਤੀਤ ਕਰਦੇ ਹਨ (ਉਹਨਾਂ ਨੂੰ ਆਪਣੇ ਆਤਮਕ ਜੀਵਨ ਦੀ ਪੜਤਾਲ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ) ॥੩॥
 
संता टेक तुमारी सुआमी तूं संतन का सहाई ॥
Sanṯā tek ṯumārī su▫āmī ṯūʼn sanṯan kā sahā▫ī.
The Saints have Your Support, O Lord and Master; You are the Saints' Help and Support.
ਸਾਧੂਆਂ ਨੂੰ ਤੇਰਾ ਆਸਰਾ ਹੈ, ਹੇ ਪ੍ਰਭੂ! ਸਾਧੂਆਂ ਦਾ ਤੂੰ ਹੀ ਸਹਾਇਕ ਹੈ।
ਸਹਾਈ = ਮਦਦਗਾਰ।ਹੇ ਮਾਲਕ-ਪ੍ਰਭੂ! ਤੇਰੇ ਸੰਤਾਂ ਨੂੰ (ਜੀਵਨ-ਅਗਵਾਈ ਵਾਸਤੇ) ਸਦਾ ਤੇਰਾ ਆਸਰਾ ਰਹਿੰਦਾ ਹੈ, ਤੂੰ (ਸੰਤਾਂ ਦਾ ਜੀਵਨ ਉੱਚਾ ਕਰਨ ਵਿਚ) ਮਦਦਗਾਰ ਭੀ ਬਣਦਾ ਹੈਂ।
 
कहु नानक संत हरि राखे निंदक दीए रुड़ाई ॥४॥२॥४१॥
Kaho Nānak sanṯ har rākẖe ninḏak ḏī▫e ruṛā▫ī. ||4||2||41||
Says Nanak, the Saints are saved by the Lord; the slanderers are drowned in the deep. ||4||2||41||
ਗੁਰੂ ਜੀ ਆਖਦੇ ਹਨ, ਸਾਧੂਆਂ ਦੀ ਵਾਹਿਗੁਰੂ ਰੱਖਿਆ ਕਰਦਾ ਹੈ ਅਤੇ ਬਦਖੋਈ ਕਰਨ ਵਾਲਿਆਂ ਨੂੰ ਉਹ ਹੜ੍ਹ ਵਿੱਚ ਸੁੱਟ ਪਾਉਂਦਾ ਹੈ।
xxx ॥੪॥੨॥੪੧॥ਹੇ ਨਾਨਕ! ਆਖ-(ਉਸ ਨਿੰਦਾ ਦੀ ਬਰਕਤਿ ਨਾਲ) ਸੰਤਾਂ ਨੂੰ ਤਾਂ ਪਰਮਾਤਮਾ (ਮੰਦ ਕਰਮਾਂ ਤੋਂ) ਬਚਾਈ ਰੱਖਦਾ ਹੈ ਪਰ ਨਿੰਦਾ ਕਰਨ ਵਾਲਿਆਂ ਨੂੰ (ਉਹਨਾਂ ਦੇ ਨਿੰਦਾ ਦੇ ਹੜ ਵਿਚ) ਰੋੜ੍ਹ ਦੇਂਦਾ ਹੈ (ਉਹਨਾਂ ਦੇ ਆਤਮਕ ਜੀਵਨ ਨੂੰ ਨਿੰਦਾ ਦੇ ਹੜ ਵਿਚ ਰੋੜ੍ਹ ਕੇ ਮੁਕਾ ਦੇਂਦਾ ਹੈ) ॥੪॥੨॥੪੧॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
बाहरु धोइ अंतरु मनु मैला दुइ ठउर अपुने खोए ॥
Bāhar ḏẖo▫e anṯar man mailā ḏu▫e ṯẖa▫ur apune kẖo▫e.
He washes outwardly, but within, his mind is filthy; thus he loses his place in both worlds.
ਬਾਹਰ ਵਾਰੋਂ ਬੰਦਾ ਆਪਣੀ ਦੇਹਿ ਧੋ ਲੈਂਦਾ ਹੈ, ਪ੍ਰੰਤੂ ਅੰਦਰੋਂ ਉਸਦਾ ਚਿੱਤ ਗਲੀਜ਼ ਰਹਿੰਦਾ ਹੈ। ਉਹ ਆਪਣੇ ਦੋਵੇ ਥਾਂ ਹੀ ਗੁਆ ਲੈਂਦਾ ਹੈ।
ਬਾਹਰੁ = ਬਾਹਰਲਾ ਪਾਸਾ, ਪਿੰਡਾ, ਸਰੀਰ। ਅੰਤਰੁ = ਅੰਦਰਲਾ। ਖੋਏ = ਗਵਾ ਲਏ।ਜੇਹੜਾ ਮਨੁੱਖ (ਤੀਰਥ ਆਦਿਕਾਂ ਤੇ ਨਿਰਾ) ਪਿੰਡਾ ਧੋ ਕੇ ਅੰਦਰਲਾ ਮਨ (ਵਿਕਾਰਾਂ ਨਾਲ) ਮੈਲਾ ਹੀ ਰੱਖਦਾ ਹੈ ਉਹ ਲੋਕ ਪਰਲੋਕ ਆਪਣੇ ਦੋਵੇਂ ਥਾਂ ਗਵਾ ਲੈਂਦਾ ਹੈ।
 
ईहा कामि क्रोधि मोहि विआपिआ आगै मुसि मुसि रोए ॥१॥
Īhā kām kroḏẖ mohi vi▫āpi▫ā āgai mus mus ro▫e. ||1||
Here, he is engrossed in sexual desire, anger and emotional attachment; hereafter, he shall sigh and weep. ||1||
ਏਥੇ ਉਹ ਵਿਸ਼ੇ ਭੋਗ, ਗੁਸੇ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਏਦੂੰ ਮਗਰੋਂ ਉਹ ਡੂੰਘੇ ਹਉਕੇ ਭਰ ਕੇ ਵਿਰਲਾਪ ਕਰੇਗਾ।
ਈਹਾ = ਇਸ ਲੋਕ ਵਿਚ। ਕਾਮਿ = ਕਾਮ ਵਿਚ। ਵਿਆਪਿਆ = ਫਸਿਆ ਰਿਹਾ। ਆਗੈ = ਪਰਲੋਕ ਵਿਚ। ਮੁਸਿ ਮੁਸਿ = ਹਟਕੋਰੇ ਲੈ ਲੈ ਕੇ ॥੧॥ਇਸ ਲੋਕ ਵਿਚ ਰਹਿੰਦਿਆਂ ਕਾਮ-ਵਾਸ਼ਨਾ ਵਿਚ, ਕ੍ਰੋਧ ਵਿਚ, ਮੋਹ ਵਿਚ, ਫਸਿਆ ਰਹਿੰਦਾ ਹੈ, ਅਗਾਂਹ ਪਰਲੋਕ ਵਿਚ ਜਾ ਕੇ ਹਟਕੋਰੇ ਲੈ ਲੈ ਰੋਂਦਾ ਹੈ ॥੧॥
 
गोविंद भजन की मति है होरा ॥
Govinḏ bẖajan kī maṯ hai horā.
The way to vibrate and meditate on the Lord of the Universe is different.
ਵੱਖਰਾ ਹੈ ਰਸਤਾ, ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦਾ।
ਮਤਿ = ਅਕਲ। ਹੋਰਾ = ਹੋਰ ਕਿਸਮ ਦੀ।(ਹੇ ਭਾਈ!) ਪਰਮਾਤਮਾ ਦਾ ਭਜਨ ਕਰਨ ਵਾਲੀ ਅਕਲ ਹੋਰ ਕਿਸਮ ਦੀ ਹੁੰਦੀ ਹੈ (ਉਸ ਵਿਚ ਵਿਖਾਵਾ ਨਹੀਂ ਹੁੰਦਾ)।
 
वरमी मारी सापु न मरई नामु न सुनई डोरा ॥१॥ रहाउ ॥
varmī mārī sāp na mar▫ī nām na sun▫ī dorā. ||1|| rahā▫o.
Destroying the snake-hole, the snake is not killed; the deaf person does not hear the Lord's Name. ||1||Pause||
ਸੱਪ ਦੀ ਖੁੱਡ ਤਬਾਹ ਕਰਨ ਨਾਲ ਸੱਪ ਨਹੀਂ ਮਰਦਾ, ਬੋਲਾ ਆਦਮੀ ਵਾਹਿਗੁਰੂ ਦਾ ਨਾਮ ਸ੍ਰਵਣ ਨਹੀਂ ਕਰਦਾ ਠਹਿਰਾਉ।
ਵਰਮੀ = ਖੁੱਡ। ਡੋਰਾ = ਬੋਲਾ ॥੧॥ ਰਹਾਉ ॥ਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸੁਣਦਾ, ਜੇ ਨਾਮ ਵਲੋਂ ਬੋਲਾ ਰਹਿੰਦਾ ਹੈ (ਤਾਂ ਬਾਹਰਲੇ ਧਾਰਮਕ ਕਰਮ ਇਉਂ ਹੀ ਹਨ ਜਿਵੇਂ ਸੱਪ ਨੂੰ ਮਾਰਨ ਦੇ ਥਾਂ ਸੱਪ ਦੀ ਖੁੱਡ ਨੂੰ ਕੁੱਟੀ ਜਾਣਾ), ਪਰ ਜੇ ਖੁੱਡ ਨੂੰ ਕੁੱਟਦੇ ਜਾਈਏ ਤਾਂ ਇਸ ਤਰ੍ਹਾਂ ਸੱਪ ਨਹੀਂ ਮਰਦਾ (ਬਾਹਰਲੇ ਕਰਮਾਂ ਨਾਲ ਮਨ ਵੱਸ ਵਿਚ ਨਹੀਂ ਆਉਂਦਾ) ॥੧॥ ਰਹਾਉ ॥
 
माइआ की किरति छोडि गवाई भगती सार न जानै ॥
Mā▫i▫ā kī kiraṯ cẖẖod gavā▫ī bẖagṯī sār na jānai.
He renounces the affairs of Maya, but he does not appreciate the value of devotional worship.
ਜ਼ਾਹਰ ਤੌਰ ਤੇ ਉਹ ਸੰਸਾਰੀ ਵਿਹਾਰ ਤਰਕ ਕਰ ਦਿੰਦਾ ਹੈ, ਪਰ ਉਹ ਪ੍ਰੇਮਾ ਭਗਤੀ ਦੀ ਕਦਰ ਨਹੀਂ ਜਾਣਦਾ।
ਕਿਰਤਿ = ਮੇਹਨਤ। ਸਾਰ = ਕਦਰ, ਸੂਝ।(ਜਿਸ ਮਨੁੱਖ ਨੇ ਤਿਆਗ ਦੇ ਭੁਲੇਖੇ ਵਿਚ ਆਜੀਵਕਾ ਖ਼ਾਤਰ) ਮਾਇਆ ਕਮਾਣ ਦਾ ਉੱਦਮ ਛੱਡ ਦਿੱਤਾ ਉਹ ਭਗਤੀ ਦੀ ਕਦਰ ਭੀ ਨਹੀਂ ਜਾਣਦਾ,
 
बेद सासत्र कउ तरकनि लागा ततु जोगु न पछानै ॥२॥
Beḏ sāsṯar ka▫o ṯarkan lāgā ṯaṯ jog na pacẖẖānai. ||2||
He finds fault with the Vedas and the Shaastras, and does not know the essence of Yoga. ||2||
ਉਹ ਵੇਦਾਂ ਅਤੇ ਸ਼ਾਸਤਰਾਂ ਵਿੱਚ ਔਗੁਣ ਨਿਰੂਪਣ ਕਰਨ ਲੱਗ ਜਾਂਦਾ ਹੈ ਅਤੇ ਵਾਹਿਗੁਰੂ ਦੇ ਮਿਲਾਪ ਦੇ ਅਸਲੀ ਤਰੀਕੇ ਨੂੰ ਨਹੀਂ ਜਾਣਦਾ।
ਕਉ = ਨੂੰ। ਤਰਕਨ ਲਾਗਾ = ਬਹਸਣ ਲੱਗ ਪਿਆ। ਤਤੁ = ਅਸਲੀਅਤ। ਜੋਗੁ = ਮਿਲਾਪ ॥੨॥ਜੇਹੜਾ ਮਨੁੱਖ ਵੇਦ ਸ਼ਾਸਤਰ ਆਦਿਕ ਧਰਮ-ਪੁਸਤਕਾਂ ਨੂੰ ਸਿਰਫ਼ ਬਹਸਾਂ ਵਿਚ ਹੀ ਵਰਤਣਾ ਸ਼ੁਰੂ ਕਰ ਦੇਂਦਾ ਹੈ ਉਹ (ਆਤਮਕ ਜੀਵਨ ਦੀ) ਅਸਲੀਅਤ ਨਹੀਂ ਸਮਝਦਾ, ਉਹ ਪਰਮਾਤਮਾ ਦਾ ਮਿਲਾਪ ਨਹੀਂ ਸਮਝਦਾ ॥੨॥
 
उघरि गइआ जैसा खोटा ढबूआ नदरि सराफा आइआ ॥
Ugẖar ga▫i▫ā jaisā kẖotā dẖabū▫ā naḏar sarāfā ā▫i▫ā.
He stands exposed, like a counterfeit coin, when inspected by the Lord, the Assayer.
ਪਰਮੇਸ਼ਰ, ਪਾਰਖੂ ਦੀ ਨਿ੍ਹਗਾ ਅੰਦਰ ਆਉਣ ਉੱਤੇ ਉਸ ਦਾ ਜਾਲ੍ਹੀ ਸਿੱਕੇ ਦੀ ਮਾਨਿੰਦ ਪਾਜ ਉਘੜ ਆਉਂਦਾ ਹੈ।
ਢਬੂਆ = ਚਾਂਦੀ ਦਾ ਰੁਪਇਆ।ਜਿਵੇਂ ਜਦੋਂ ਕੋਈ ਖੋਟਾ ਰੁਪਇਆ ਸਰਾਫ਼ਾਂ ਦੀ ਨਜ਼ਰੇ ਪੈਂਦਾ ਹੈ ਤਾਂ ਉਸ ਦਾ ਖੋਟ ਪਰਤੱਖ ਦਿੱਸ ਪੈਂਦਾ ਹੈ;
 
अंतरजामी सभु किछु जानै उस ते कहा छपाइआ ॥३॥
Anṯarjāmī sabẖ kicẖẖ jānai us ṯe kahā cẖẖapā▫i▫ā. ||3||
The Inner-knower, the Searcher of hearts, knows everything; how can we hide anything from Him? ||3||
ਦਿਲਾਂ ਦੀਆਂ ਜਾਨਣਹਾਰ ਸਭ ਕੁਝ ਜਾਣਦਾ ਹੈ। ਊਸ ਪਾਸੋਂ ਆਪਾਂ ਕਿਸ ਤਰ੍ਹਾਂ ਕੁਛ ਲੁਕੋ ਸਕਦੇ ਹਾਂ?
ਤੇ = ਤੋਂ, ਪਾਸੋਂ ॥੩॥(ਤਿਵੇਂ ਜੇਹੜਾ ਮਨੁੱਖ ਅੰਦਰੋਂ ਤਾਂ ਵਿਕਾਰੀ ਹੈ, ਪਰ ਬਾਹਰੋਂ ਧਾਰਮਿਕ ਭੇਖੀ) ਉਹ ਪਰਮਾਤਮਾ ਪਾਸੋਂ (ਆਪਣਾ ਅੰਦਰਲਾ ਖੋਟ) ਲੁਕਾ ਨਹੀਂ ਸਕਦਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਦੀ ਹਰੇਕ ਕਰਤੂਤ ਨੂੰ ਜਾਣਦਾ ਹੈ ॥੩॥
 
कूड़ि कपटि बंचि निमुनीआदा बिनसि गइआ ततकाले ॥
Kūṛ kapat bancẖ nimmunī▫āḏā binas ga▫i▫ā ṯaṯkāle.
Through falsehood, fraud and deceit, the mortal collapses in an instant - he has no foundation at all.
ਝੂਠ, ਟੇਢਾਪਣ ਅਤੇ ਫਰੇਬ ਨੀਹਂ ਦੇ ਬਿਨਾਂ ਹਨ ਅਤੇ ਤੁਰੰਤ ਹੀ ਨਾਸ ਹੋ ਜਾਂਦੇ ਹਨ।
ਕੂੜਿ = ਕੂੜ ਵਿਚ, ਮਾਇਆ ਦੇ ਮੋਹ ਵਿਚ। ਕਪਟਿ = ਠੱਗੀ ਵਿਚ। ਬੰਚਿ = ਠਗੀਜ ਕੇ। ਨਿੰਮੁਨੀਆਦਾ = ਬੇ-ਮੁਨਿਆਦਾ, ਜਿਸ ਦੀ ਪੱਕੀ ਨੀਂਹ ਨਹੀਂ ਹੈ। ਤਤਕਾਲੇ = ਤੁਰਤ।ਮਨੁੱਖ ਦੀ ਇਸ ਜਗਤ ਵਿਚ ਚਾਰ-ਰੋਜ਼ਾ ਜ਼ਿੰਦਗੀ ਹੈ ਪਰ ਇਹ ਮਾਇਆ ਦੇ ਮੋਹ ਵਿਚ ਠੱਗੀ-ਫ਼ਰੇਬ ਵਿਚ ਆਤਮਕ ਜੀਵਨ ਲੁਟਾ ਕੇ ਬੜੀ ਛੇਤੀ ਆਤਮਕ ਮੌਤੇ ਮਰ ਜਾਂਦਾ ਹੈ।
 
सति सति सति नानकि कहिआ अपनै हिरदै देखु समाले ॥४॥३॥४२॥
Saṯ saṯ saṯ Nānak kahi▫ā apnai hirḏai ḏekẖ samāle. ||4||3||42||
Truly, truly, truly, Nanak speaks; look within your own heart, and realize this. ||4||3||42||
ਸੱਚ, ਸੱਚ ਸੱਚ ਨਾਨਕ ਆਖਦਾ ਹੈ। ਆਪਣੇ ਮਨ ਅੰਦਰ ਇਸ ਨੂੰ ਵੇਖ ਅਤੇ ਨਿਰਣਾ ਕਰ।
ਸਤਿ = ਸੱਚ। ਨਾਨਕਿ = ਨਾਨਕ ਨੇ। ਸਮਾਲੇ = ਸਮਾਲਿ, ਸੰਭਾਲ ਕੇ ॥੪॥੩॥੪੨॥ਹੇ ਭਾਈ! ਨਾਨਕ ਨੇ ਇਹ ਗੱਲ ਯਕੀਨੀ ਤੌਰ ਤੇ ਸੱਚ ਕਹੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਉਸ ਨੂੰ ਆਪਣੇ ਅੰਦਰ ਵੱਸਦਾ ਵੇਖ (ਇਹੀ ਆਤਮਕ ਜੀਵਨ ਹੈ, ਇਹੀ ਜੀਵਨ-ਮਨੋਰਥ ਹੈ) ॥੪॥੩॥੪੨॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
उदमु करत होवै मनु निरमलु नाचै आपु निवारे ॥
Uḏam karaṯ hovai man nirmal nācẖai āp nivāre.
Making the effort, the mind becomes pure; in this dance, the self is silenced.
ਸਵੈ-ਹੰਗਤਾ ਨੂੰ ਮਾਰਣ ਦੀ ਨਿਰਤਕਾਰੀ ਦਾ ਉਪਰਾਲਾ ਕਰਨ ਦੁਆਰਾ ਆਤਮਾ ਪਵਿੱਤਰ ਹੋ ਜਾਂਦੀ ਹੈ।
ਨਿਰਮਲੁ = ਸਾਫ਼, ਪਵਿਤ੍ਰ। ਆਪੁ = ਆਪਾ-ਭਾਵ, ਅਹੰਕਾਰ।(ਹੇ ਭਾਈ! ਪਰਮਾਤਮਾ ਦਾ ਭਗਤ ਜਿਉਂ ਜਿਉਂ ਸਿਫ਼ਤਿ-ਸਾਲਾਹ ਦਾ) ਉੱਦਮ ਕਰਦਾ ਹੈ ਉਸ ਦਾ ਮਨ ਪਵਿਤ੍ਰ ਹੁੰਦਾ ਜਾਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ (ਇਹ, ਮਾਨੋ, ਉਹ ਪਰਮਾਤਮਾ ਦੀ ਹਜ਼ੂਰੀ ਵਿਚ) ਨਾਚ ਕਰਦਾ ਹੈ।
 
पंच जना ले वसगति राखै मन महि एकंकारे ॥१॥
Pancẖ janā le vasgaṯ rākẖai man mėh ekankāre. ||1||
The five passions are kept under control, and the One Lord dwells in the mind. ||1||
ਪੰਜ ਮੰਦੇ ਵਿਸ਼ੇ ਵੇਗਾਂ ਨੂੰ ਉਹ ਆਪਣੇ ਕਾਬੂ ਵਿੱਚ ਰੱਖਦਾ ਹੈ ਅਤੇ ਆਪਣੇ ਹਿਰਦੇ ਅੰਦਰ ਉਹ ਇਕ ਸੁਆਮੀ ਨੂੰ ਟਿਕਾਉਂਦਾ ਹੈ।
ਪੰਚ ਜਨਾ = ਕਾਮਾਦਿਕ ਪੰਜਾਂ ਨੂੰ। ਵਸਗਤਿ = ਕਾਬੂ ਵਿਚ ॥੧॥(ਪਰਮਾਤਮਾ ਦਾ ਸੇਵਕ) ਆਪਣੇ ਮਨ ਵਿਚ ਪਰਮਾਤਮਾ ਨੂੰ ਵਸਾਈ ਰੱਖਦਾ ਹੈ (ਇਸ ਤਰ੍ਹਾਂ) ਉਹ ਕਾਮਾਦਿਕ ਪੰਜਾਂ ਨੂੰ ਕਾਬੂ ਵਿਚ ਰੱਖਦਾ ਹੈ ॥੧॥
 
तेरा जनु निरति करे गुन गावै ॥
Ŧerā jan niraṯ kare gun gāvai.
Your humble servant dances and sings Your Glorious Praises.
ਤੇਰਾ ਗੋਲਾ ਨੱਚਦਾ ਅਤੇ ਤੇਰੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਦਾ ਹੈ।
ਨਿਰਤਿ = ਨਾਚ, ਭਗਤੀ ਦਾ ਨਾਚ।ਹੇ ਪ੍ਰਭੂ! (ਦੇਵੀ ਦੇਵਤਿਆਂ ਦੇ ਭਗਤ ਆਪਣੇ ਇਸ਼ਟ ਦੀ ਭਗਤੀ ਕਰਨ ਵੇਲੇ ਉਸ ਦੇ ਅੱਗੇ ਨਾਚ ਕਰਦੇ ਹਨ, ਪਰ) ਤੇਰਾ ਭਗਤ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ (ਇਹ, ਮਾਨੋ) ਉਹ ਨਾਚ ਕਰਦਾ ਹੈ।
 
रबाबु पखावज ताल घुंघरू अनहद सबदु वजावै ॥१॥ रहाउ ॥
Rabāb pakẖāvaj ṯāl gẖungẖrū anhaḏ sabaḏ vajāvai. ||1|| rahā▫o.
He plays upon the guitar, tambourine and cymbals, and the unstruck sound current of the Shabad resounds. ||1||Pause||
ਉਹ ਸਰੰਦਾ, ਜੋੜੀ, ਛੈਣੇ ਅਤੇ ਕੈਸੀਆਂ ਵਜਾਉਂਦਾ ਹੈ ਅਤੇ ਇਸ ਤਰ੍ਹਾਂ ਉਹ ਇਲਾਹੀ ਕੀਰਤਨ ਸੁਣਦਾ ਹੈ। ਠਹਿਰਾਉ।
ਪਖਾਵਜ = ਜੋੜੀ, ਤਬਲਾ। ਤਾਲ = ਛੈਣੇ। ਅਨਹਦ = ਇਕ-ਰਸ, ਬਿਨਾ ਸਾਜ ਵਜਾਇਆਂ ਪੈਦਾ ਹੋਣ ਵਾਲਾ ਰਾਗ ॥੧॥ ਰਹਾਉ ॥ਹੇ ਪ੍ਰਭੂ! ਤੇਰਾ ਭਗਤ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ-ਰੂਪ ਵਾਜਾ (ਆਪਣੇ ਅੰਦਰ) ਲਗਾਤਾਰ ਵਜਾਂਦਾ ਰਹਿੰਦਾ ਹੈ (ਸ਼ਬਦ ਨੂੰ ਹਰ ਵੇਲੇ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ) ਇਹੀ ਹੈ ਉਸ ਦੇ ਵਾਸਤੇ ਰਬਾਬ ਤਬਲਾ ਛੈਣੇ ਘੁੰਘਰੂ (ਆਦਿਕ ਸਾਜ਼ਾਂ ਦਾ ਵੱਜਣਾ) ॥੧॥ ਰਹਾਉ ॥
 
प्रथमे मनु परबोधै अपना पाछै अवर रीझावै ॥
Parathme man parboḏẖai apnā pācẖẖai avar rījẖāvai.
First, he instructs his own mind, and then, he leads others.
ਪਹਿਲਾਂ ਉਹ ਆਪਣੇ ਮਨ ਨੂੰ ਸਿਖਮਤ ਦਿੰਦਾ ਹੈ, ਮਗਰੋਂ ਉਹ ਹੋਰਨਾਂ ਨੂੰ ਪਰਸੰਨ ਕਰਦਾ ਹੈ।
ਪਰਬੋਧੈ = ਜਗਾਂਦਾ ਹੈ, ਸਮਝਾਂਦਾ ਹੈ। ਅਵਰ = ਹੋਰਨਾਂ ਨੂੰ। ਰੀਝਾਵੈ = ਖ਼ੁਸ਼ ਕਰਦਾ ਹੈ।(ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਪਰਮਾਤਮਾ ਦਾ ਭਗਤ) ਪਹਿਲਾਂ ਆਪਣੇ ਮਨ ਨੂੰ (ਮੋਹ ਦੀ ਨੀਂਦ ਵਿਚੋਂ) ਜਗਾਂਦਾ ਹੈ, ਫਿਰ ਹੋਰਨਾਂ ਦੇ ਅੰਦਰ (ਸਿਫ਼ਤਿ-ਸਾਲਾਹ ਦੀ) ਰੀਝ ਪੈਦਾ ਕਰਦਾ ਹੈ।
 
राम नाम जपु हिरदै जापै मुख ते सगल सुनावै ॥२॥
Rām nām jap hirḏai jāpai mukẖ ṯe sagal sunāvai. ||2||
He chants the Lord's Name and meditates on it in his heart; with his mouth, he announces it to all. ||2||
ਆਪਣੇ ਮਨ ਅੰਦਰ ਉਹ ਸੁਆਮੀ ਦੇ ਨਾਮ ਦਾ ਸਿਮਰਨ ਤੇ ਆਰਾਧਨ ਕਰਦਾ ਹੈ ਅਤੇ ਆਪਣੇ ਮੂੰਹ ਨਾਲ ਉਹ ਇਸ ਨੂੰ ਹੋਰ ਸਾਰਿਆਂ ਨੂੰ ਪ੍ਰਚਾਰਦਾ ਹੈ।
ਤੇ = ਤੋਂ ॥੨॥ਪਹਿਲਾਂ ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ ਤੇ ਫਿਰ ਮੂੰਹ ਨਾਲ ਉਹ ਜਾਪ ਹੋਰਨਾਂ ਨੂੰ ਭੀ ਸੁਣਾਂਦਾ ਹੈ ॥੨॥
 
कर संगि साधू चरन पखारै संत धूरि तनि लावै ॥
Kar sang sāḏẖū cẖaran pakẖārai sanṯ ḏẖūr ṯan lāvai.
He joins the Saadh Sangat, the Company of the Holy, and washes their feet; he applies the dust of the Saints to his body
ਉਹ ਸੰਤਾਂ ਨੂੰ ਮਿਲ ਕੇ ਉਨ੍ਹਾਂ ਦੇ ਪੈਰ ਧੌਦਾਂ ਹੈ। ਸੰਤਾਂ ਦੇ ਪੈਰਾਂ ਦੀ ਧੂੜ ਉਹ ਆਪਣੀ ਦੇਹਿ ਨੂੰ ਲਾਉਂਦਾ ਹੈ।
ਕਰ ਸੰਗਿ = ਹੱਥਾਂ ਨਾਲ। ਸਾਧੂ ਚਰਨ = ਗੁਰਮੁਖਾਂ ਦੇ ਪੈਰ। ਪਖਾਰੈ = ਧੋਂਦਾ ਹੈ, ਪਖਾਲੈ। ਤਨਿ = ਸਰੀਰ ਉੱਤੇ।(ਪਰਮਾਤਮਾ ਦਾ ਸੇਵਕ) ਆਪਣੇ ਹੱਥਾਂ ਨਾਲ ਗੁਰਮੁਖਾਂ ਦੇ ਪੈਰ ਧੋਂਦਾ ਹੈ ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪਣੇ ਸਰੀਰ ਉੱਤੇ ਲਾਂਦਾ ਹੈ।
 
मनु तनु अरपि धरे गुर आगै सति पदारथु पावै ॥३॥
Man ṯan arap ḏẖare gur āgai saṯ paḏārath pāvai. ||3||
He surrenders his mind and body, and places them before the Guru; thus, he obtains the true wealth. ||3||
ਆਪਣੀ ਆਤਮਾ ਅਤੇ ਦੇਹਿ ਗੁਰਾਂ ਦੇ ਸਮਰਪਣ ਕਰ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ ਅਤੇ ਸੱਚੀ ਦੌਲਤ ਨੂੰ ਪ੍ਰਾਪਤ ਕਰ ਲੈਂਦਾ ਹੈ।
ਅਰਪਿ = ਹਵਾਲੇ ਕਰ ਕੇ। ਸਤਿ = ਸਦਾ ਕਾਇਮ ਰਹਿਣ ਵਾਲਾ ॥੩॥ਆਪਣਾ ਮਨ ਗੁਰੂ ਦੇ ਹਵਾਲੇ ਕਰਦਾ ਹੈ ਆਪਣਾ ਸਰੀਰ (ਹਰੇਕ ਗਿਆਨ-ਇੰਦ੍ਰਾ) ਗੁਰੂ ਦੇ ਹਵਾਲੇ ਕਰਦਾ ਹੈ ਤੇ ਗੁਰੂ ਪਾਸੋਂ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਪ੍ਰਾਪਤ ਕਰਦਾ ਹੈ ॥੩॥
 
जो जो सुनै पेखै लाइ सरधा ता का जनम मरन दुखु भागै ॥
Jo jo sunai pekẖai lā▫e sarḏẖā ṯā kā janam maran ḏukẖ bẖāgai.
Whoever listens to, and beholds the Guru with faith, shall see his pains of birth and death taken away.
ਜਿਹੜਾ ਕੋਈ ਭੀ ਭਰੋਸੇ ਨਾਲ ਗੁਰਾਂ ਨੂੰ ਸੁਣਦਾ ਅਤੇ ਵੇਖਦਾ ਹੈ, ਉਸ ਦੀ ਜੰਮਨ ਅਤੇ ਮਰਨ ਦੀ ਪੀੜ ਦੌੜ ਜਾਂਦੀ ਹੈ।
ਪੇਖੈ = ਵੇਖਦਾ ਹੈ। ਸਰਧਾ = ਯਕੀਨ। ਤਾ ਕਾ = ਉਸ ਦਾ।ਹੇ ਨਾਨਕ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਇਕ ਐਸਾ ਨਾਚ ਹੈ ਕਿ) ਜੇਹੜਾ ਜੇਹੜਾ ਮਨੁੱਖ ਇਸ ਨੂੰ ਸਿਦਕ ਧਾਰ ਕੇ ਸੁਣਦਾ ਵੇਖਦਾ ਹੈ ਉਸ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ।
 
ऐसी निरति नरक निवारै नानक गुरमुखि जागै ॥४॥४॥४३॥
Aisī niraṯ narak nivārai Nānak gurmukẖ jāgai. ||4||4||43||
Such a dance eliminates hell; O Nanak, the Gurmukh remains wakeful. ||4||4||43||
ਐਹੋ ਜੇਹਾ ਨਾਚ ਦੋਜ਼ਕ ਨੂੰ ਮੇਟ ਦਿੰਦਾ ਹੈ। ਗੁਰੂ ਅਨੁਸਾਰੀ ਸਿੱਖ, ਹੇ ਨਾਨਕ! ਹਮੇਸ਼ਾਂ ਜਾਗਦਾ ਰਹਿੰਦਾ ਹੈ।
ਨਿਵਾਰੈ = ਦੂਰ ਕਰਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈਣਾ ਵਾਲਾ ਮਨੁੱਖ ॥੪॥੪॥੪੩॥ਅਜੇਹਾ ਨਾਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਨਰਕਾਂ ਤੋਂ ਬਚਾ ਲੈਂਦਾ ਹੈ (ਇਸ ਨਾਚ ਦੀ ਬਰਕਤਿ ਨਾਲ) ਉਹ (ਮੋਹ ਦੀ ਨੀਂਦ ਤੋਂ) ਜਾਗ ਪੈਂਦਾ ਹੈ ॥੪॥੪॥੪੩॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
अधम चंडाली भई ब्रहमणी सूदी ते स्रेसटाई रे ॥
Aḏẖam cẖandālī bẖa▫ī barahmaṇī sūḏī ṯe sarėstā▫ī re.
The lowly outcaste becomes a Brahmin, and the untouchable sweeper becomes pure and sublime.
ਇਕ ਨੀਚ ਕਮੀਨੀ ਜ਼ਨਾਨੀ (ਨੀਵੀਂ ਬਿਰਤੀ) ਉਚ ਜਾਤੀ ਦੀ ਤ੍ਰੀਮਤ ਹੋ ਗਈ ਹੈ ਅਤੇ ਇਕ ਭੰਗਣ ਉਤਮ ਥੀ ਵੰਞੀ ਹੈ।
ਅਧਮ = ਨੀਚ। ਚੰਡਾਲੀ = ਚੰਡਾਲਣ। ਸੂਦੀ = ਸ਼ੂਦਰਨੀ। ਤੇ = ਤੋਂ। ਸ੍ਰੇਸਟਾਈ = ਉੱਤਮ। ਰੇ = ਹੇ ਭਾਈ!ਹੇ ਭਾਈ! ਨਾਮ ਅੰਮ੍ਰਿਤ ਦੀ ਬਰਕਤਿ ਨਾਲ ਅੱਤ ਨੀਚ ਚੰਡਾਲਣ ਬ੍ਰਿਤੀ (ਮਾਨੋ) ਬ੍ਰਾਹਮਣੀ ਬਣ ਗਈ ਤੇ ਸ਼ੂਦਰਨੀ ਤੋਂ ਉੱਚੀ ਕੁਲ ਵਾਲੀ ਹੋ ਗਈ।
 
पाताली आकासी सखनी लहबर बूझी खाई रे ॥१॥
Pāṯālī ākāsī sakẖnī lahbar būjẖī kẖā▫ī re. ||1||
The burning desire of the nether regions and the etheric realms is finally quenched and extinguished. ||1||
ਹੇਠਲੇ ਲੋਕ ਅਤੇ ਅਸਮਾਨੀ-ਦੌਲਤ ਦੀ ਅਸੰਤੁਸ਼ਟ ਖਾਹਿਸ਼ ਦੀ ਲਾਟ ਬੁਝ ਕੇ ਬਿਨਸ ਗਈ ਹੈ।
ਸਖਨੀ = ਸੱਖਣੀ, ਖ਼ਾਲੀ, ਅਸੰਤੁਸ਼ਟ। ਲਹਬਰ = {ਅਰਬੀ 'ਲਹਬ' = ਅੱਗ ਦੀ ਲਾਟ}। ਬੂਝੀ = ਬੁੱਝ ਗਈ। ਖਾਈ = ਖਾਧੀ ਗਈ, ਮੁੱਕ ਗਈ ॥੧॥ਜੇਹੜੀ ਬਿਰਤੀ ਪਹਿਲਾਂ ਪਤਾਲ ਤੋਂ ਲੈ ਕੇ ਅਕਾਸ਼ ਤਕ ਸਾਰੀ ਦੁਨੀਆ ਦੇ ਪਦਾਰਥ ਲੈ ਕੇ ਭੀ ਭੁੱਖੀ ਰਹਿੰਦੀ ਸੀ ਉਸ ਦੀ ਤ੍ਰਿਸ਼ਨਾ-ਅੱਗ ਦੀ ਲਾਟ ਬੁੱਝ ਗਈ ॥੧॥
 
घर की बिलाई अवर सिखाई मूसा देखि डराई रे ॥
Gẖar kī bilā▫ī avar sikẖā▫ī mūsā ḏekẖ darā▫ī re.
The house-cat has been taught otherwise, and is terrified upon seeing the mouse.
ਗ੍ਰਹਿ ਦੀ ਬਿੱਲੀ ਨੂੰ ਹੁਣ ਵੱਖਰਾ ਹੀ ਉਪਦੇਸ਼ ਮਿਲਿਆ ਹੈ ਅਤੇ ਉਹ ਚੂਹੇ ਨੂੰ ਵੇਖ ਕੇ ਭੈ ਭੀਤ ਹੋ ਜਾਂਦੀ ਹੈ।
ਬਿਲਾਈ = ਬਿੱਲੀ। ਘਰ ਕੀ ਬਿਲਾਈ = ਮਨ ਦੀ ਸੰਤੋਖ-ਹੀਣ ਬਿਰਤੀ। ਅਵਰ ਸਿਖਾਈ = ਹੋਰ ਤਰ੍ਹਾਂ ਸਿਖਾਈ ਗਈ। ਮੂਸਾ = ਚੂਹਾ।(ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮ੍ਰਿਤ ਪਿਲਾ ਦਿੱਤਾ ਉਸ ਦੀ ਪਹਿਲੀ) ਸੰਤੋਖ-ਹੀਣ ਬ੍ਰਿਤੀ ਬਿੱਲੀ ਹੁਣ ਹੋਰ ਕਿਸਮ ਦੀ ਸਿੱਖਿਆ ਲੈਂਦੀ ਹੈ ਉਹ ਦੁਨੀਆ ਦੇ ਪਦਾਰਥ (ਚੂਹਾ) ਵੇਖ ਕੇ ਲਾਲਚ ਕਰਨੋਂ ਸੰਗਦੀ ਹੈ।
 
अज कै वसि गुरि कीनो केहरि कूकर तिनहि लगाई रे ॥१॥ रहाउ ॥
Aj kai vas gur kīno kehar kūkar ṯinėh lagā▫ī re. ||1|| rahā▫o.
The Guru has put the tiger under the control of the sheep, and now, the dog eats grass. ||1||Pause||
ਗੁਰੂ ਨੇ ਸ਼ੇਰ ਨੂੰ ਬੱਕਰੀ ਦੇ ਅਖਤਿਆਰ ਵਿੱਚ ਕਰ ਦਿੱਤਾ ਹੈ। ਅਤੇ ਕੁੱਤਾ ਹੁਣ ਘਾਹ ਨੂੰ ਖਾਂਦਾ ਹੈ। ਠਹਿਰਾਉ।
ਅਜ = ਬੱਕਰੀ, ਨਿਮ੍ਰਤਾ। ਗੁਰਿ = ਗੁਰੂ ਨੇ। ਕੇਹਰਿ = ਸ਼ੇਰ, ਅਹੰਕਾਰ। ਕੂਕਰ = ਕੁੱਤਾ, ਤਮੋ ਗੁਣ ਵਾਲੇ ਇੰਦ੍ਰੇ। ਤਿਨਹਿ = ਤ੍ਰਿਣ, ਘਾਹ ॥੧॥ ਰਹਾਉ ॥ਗੁਰੂ ਨੇ ਉਸ ਦੇ ਅਹੰਕਾਰ-ਸ਼ੇਰ ਨੂੰ ਨਿਮ੍ਰਤਾ-ਬੱਕਰੀ ਦੇ ਅਧੀਨ ਕਰ ਦਿੱਤਾ, ਉਸ ਦੇ ਤਮੋਗੁਣੀ ਇੰਦ੍ਰਿਆਂ (ਕੁੱਤਿਆਂ) ਨੂੰ ਸਤੋ ਗੁਣੀ ਪਾਸੇ (ਘਾਹ ਖਾਣ ਵਲ) ਲਾ ਦਿੱਤਾ ॥੧॥ ਰਹਾਉ ॥
 
बाझु थूनीआ छपरा थाम्हिआ नीघरिआ घरु पाइआ रे ॥
Bājẖ thūnī▫ā cẖẖaprā thāmiĥ▫ā nīgẖari▫ā gẖar pā▫i▫ā re.
Without pillars, the roof is supported, and the homeless have found a home.
ਥਮਲਿਆਂ ਦੇ ਬਗੈਰ ਛੱਪਰ ਠਹਿਰਿਆ ਹੋਇਆ ਹੈ ਅਤੇ ਮਕਾਨ-ਰਹਿਤ ਨੂੰ ਮਕਾਨ ਮਿਲ ਗਏ ਹਨ।
ਥੂਨੀਆ = ਥੰਮ੍ਹੀਆਂ। ਨੀਘਰਿਆ = ਨਿ-ਘਰਾ, ਭਟਕਦਾ ਫਿਰਦਾ।(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮ੍ਰਿਤ ਪਿਲਾ ਦਿੱਤਾ ਉਸ ਦੇ ਮਨ ਦਾ) ਛੱਪਰ (ਛੱਤ) ਦੁਨਿਆਵੀ ਪਦਾਰਥਾਂ ਦੀਆਂ ਆਸਾਂ ਦੀਆਂ ਥੰਮ੍ਹੀਆਂ ਤੋਂ ਬਿਨਾ ਹੀ ਥੰਮ੍ਹਿਆ ਗਿਆ, ਉਸ ਦੇ ਭਟਕਦੇ ਮਨ ਨੇ (ਪ੍ਰਭੂ-ਚਰਨਾਂ ਵਿਚ) ਟਿਕਾਣਾ ਲੱਭ ਲਿਆ।
 
बिनु जड़ीए लै जड़िओ जड़ावा थेवा अचरजु लाइआ रे ॥२॥
Bin jaṛī▫e lai jaṛi▫i jaṛāvā thevā acẖraj lā▫i▫ā re. ||2||
Without the jeweler, the jewel has been set, and the wonderful stone shines forth. ||2||
ਜੜਨ ਵਾਲੇ ਦੇ ਬਾਝੋਂ ਮਾਣਕ ਜੜਿਆ ਗਿਆ ਹੈ। ਇਕ ਅਦਭੁਤ ਨਗ ਜੜਿਆ ਹੋਇਆ ਹੈ।
ਜੜੀਆ = ਸੁਨਿਆਰਾ। ਜੜਾਵਾ = ਜੜਾਊ ਗਹਣਾ। ਥੇਵਾ = ਨਗ ॥੨॥ਕਾਰੀਗਰ ਸੁਨਿਆਰਿਆਂ ਦੀ ਸਹਾਇਤਾ ਤੋਂ ਬਿਨਾ ਹੀ (ਉਸ ਦੇ ਮਨ ਦਾ) ਜੜਾਊ ਗਹਿਣਾ ਤਿਆਰ ਹੋ ਗਿਆ ਤੇ ਉਸ ਮਨ-ਗਹਿਣੇ ਵਿਚ ਪਰਮਾਤਮਾ ਦੇ ਨਾਮ ਦਾ ਸੁੰਦਰ ਨਗ ਜੜ ਦਿੱਤਾ ਗਿਆ ॥੨॥
 
दादी दादि न पहुचनहारा चूपी निरनउ पाइआ रे ॥
Ḏāḏī ḏāḏ na pahucẖanhārā cẖūpī nirna▫o pā▫i▫ā re.
The claimant does not succeed by placing his claim, but by keeping silent, he obtains justice.
ਸ਼ੋਰ-ਸ਼ਰਾਬੇ ਰਾਹੀਂ ਮੰਗਤਾ ਕਾਮਯਾਬ ਨਹੀਂ ਹੁੰਦਾ। ਖਾਮੋਸ਼ੀ ਦੁਆਰਾ ਉਹ ਨਿਆਂ ਹਾਸਲ ਕਰ ਲੈਂਦਾ ਹੈ।
ਦਾਦੀ = ਫ਼ਰਿਆਦੀ, ਗਿਲੇ ਕਰਨ ਵਾਲਾ। ਦਾਦਿ = ਇਨਸਾਫ਼। ਚੂਪੀ = ਸ਼ਾਂਤ ਰਹਿਣ ਵਾਲਾ। ਨਿਰਨਉ = ਇਨਸਾਫ਼।(ਹੇ ਭਾਈ! ਪਰਮਾਤਮਾ ਦੇ ਚਰਨਾਂ ਤੋਂ ਵਿੱਛੜ ਕੇ ਨਿੱਤ) ਗਿਲੇ ਕਰਨ ਵਾਲਾ (ਆਪਣਾ ਮਨ-ਇੱਛਤ) ਇਨਸਾਫ਼ ਕਦੇ ਭੀ ਪ੍ਰਾਪਤ ਨਹੀਂ ਸੀ ਕਰ ਸਕਦਾ (ਪਰ ਹੁਣ ਜਦੋਂ ਨਾਮ-ਅੰਮ੍ਰਿਤ ਮਿਲ ਗਿਆ ਤਾਂ) ਸ਼ਾਂਤ-ਚਿੱਤ ਹੋਏ ਨੂੰ ਇਨਸਾਫ਼ ਮਿਲਣ ਲੱਗ ਪਿਆ (ਇਹ ਯਕੀਨ ਬਣ ਗਿਆ ਕਿ ਪਰਮਾਤਮਾ ਜੋ ਕੁਝ ਕਰਦਾ ਹੈ ਠੀਕ ਕਰਦਾ ਹੈ)।
 
मालि दुलीचै बैठी ले मिरतकु नैन दिखालनु धाइआ रे ॥३॥
Māl ḏulīcẖai baiṯẖī le mirṯak nain ḏikẖālan ḏẖā▫i▫ā re. ||3||
The dead sit on costly carpets, and what is seen with the eyes shall vanish. ||3||
ਮੁਰਦੇ ਕੀਮਤੀ ਗਲੀਚਿਆਂ ਉਤੇ ਬਹਿੰਦੇ ਹਨ। ਜੋ ਕੁਛ ਅੱਖਾਂ ਨਾਲ ਦਿਸਦਾ ਹੈ, ਛੇਤੀ ਹੀ ਅਲੋਪ ਹੋ ਜਾਵੇਗਾ।
ਮਾਲਿ = ਮੱਲ ਕੇ। ਦੁਲੀਚੈ = ਦੁਲੀਚੇ ਉੱਤੇ। ਮਿਰਤਕੁ = ਆਮ ਤੌਰ ਤੇ ਮੁਰਦਾ। ਨੈਨ ਦਿਖਾਲਨੁ = ਹੋਰਨਾਂ ਨੂੰ ਅੱਖਾਂ ਵਿਖਾਣਾ, ਘੂਰਨਾ। ਧਾਇਆ = ਦੂਰ ਹੋ ਗਿਆ ॥੩॥(ਨਾਮ-ਅੰਮ੍ਰਿਤ ਦੀ ਬਰਕਤਿ ਨਾਲ ਮਨੁੱਖ ਦਾ ਪਹਿਲਾ) ਹੋਰਨਾਂ ਨੂੰ ਘੂਰਨ ਵਾਲਾ ਸੁਭਾਉ ਮੁੱਕ ਗਿਆ, ਦੁਲੀਚੇ ਮੱਲ ਕੇ ਬੈਠਣ ਵਾਲੀ (ਅਹੰਕਾਰ-ਭਰੀ ਬਿਰਤੀ) ਉਸ ਨੂੰ ਹੁਣ ਆਤਮਕ ਮੌਤੇ ਮਰੀ ਹੋਈ ਦਿੱਸਣ ਲੱਗ ਪਈ ॥੩॥