Sri Guru Granth Sahib Ji

Ang: / 1430

Your last visited Ang:

सोई अजाणु कहै मै जाना जानणहारु न छाना रे ॥
So▫ī ajāṇ kahai mai jānā jānaṇhār na cẖẖānā re.
One who claims to know, is ignorant; he does not know the Knower of all.
ਬੇਸਮਝ ਉਹ ਹੈ, ਜਿਹੜਾ ਕਹਿੰਦਾ ਹੈ ਕਿ ਮੈਂ ਜਾਣਦਾ ਹਾਂ। ਜਾਨਣ ਵਾਲਾ ਲੁਕਿਆ ਹੋਇਆ ਨਹੀਂ ਰਹਿੰਦਾ।
ਅਜਾਣੁ = ਮੂਰਖ। ਜਾਨਾ = ਜਾਣਦਾ ਹਾਂ। ਜਾਨਣਹਾਰੁ = ਜਿਸ ਨੇ ਜਾਣ ਲਿਆ ਹੈ ਉਹ। ਛਾਨਾ = ਲੁਕਿਆ ਹੋਇਆ।ਹੇ ਭਾਈ! ਜੇਹੜਾ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਆਖਦਾ ਹੈ ਕਿ ਮੈਂ (ਆਤਮਕ ਜੀਵਨ ਦੇ ਭੇਤ ਨੂੰ) ਸਮਝ ਲਿਆ ਹੈ ਉਹ ਅਜੇ ਮੂਰਖ ਹੈ, ਜਿਸ ਨੇ (ਸਚਮੁਚ ਆਤਮਕ ਜੀਵਨ ਨੂੰ ਨਾਮ-ਰਸ ਨੂੰ) ਸਮਝ ਲਿਆ ਹੈ ਉਹ ਕਦੇ ਗੁੱਝਾ ਨਹੀਂ ਰਹਿੰਦਾ ਹੈ।
 
कहु नानक गुरि अमिउ पीआइआ रसकि रसकि बिगसाना रे ॥४॥५॥४४॥
Kaho Nānak gur ami▫o pī▫ā▫i▫ā rasak rasak bigsānā re. ||4||5||44||
Says Nanak, the Guru has given me the Ambrosial Nectar to drink in; savoring it and relishing it, I blossom forth in bliss. ||4||5||44||
ਗੁਰੂ ਜੀ ਆਖਦੇ ਹਨ, ਗੁਰੂ ਨੇ ਮੈਨੂੰ ਅੰਮ੍ਰਿਤ ਪਾਨ ਕਰਵਾਇਆ ਹੈ। ਪ੍ਰਭੂ ਦੀ ਪ੍ਰੀਤ ਨਾਲ ਭਿੱਜ ਮੈਂ ਹੁਣ ਪ੍ਰਫੁਲਤ ਹੋ ਗਿਆ ਹਾਂ।
ਗੁਰਿ = ਗੁਰੂ ਨੇ। ਰਸਕਿ = ਸੁਆਦ ਲਾ ਕੇ। ਬਿਗਸਾਨਾ = ਖਿੜਿਆ ਰਹਿੰਦਾ ਹੈ ॥੪॥੫॥੪੪॥ਹੇ ਨਾਨਕ! ਆਖ-ਜਿਸ ਨੂੰ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਿਲਾ ਦਿੱਤਾ ਹੈ ਉਹ ਇਸ ਨਾਮ-ਜਲ ਦਾ ਸੁਆਦ ਮਾਣ ਮਾਣ ਕੇ ਸਦਾ ਖਿੜਿਆ ਰਹਿੰਦਾ ਹੈ ॥੪॥੫॥੪੪॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
बंधन काटि बिसारे अउगन अपना बिरदु सम्हारिआ ॥
Banḏẖan kāt bisāre a▫ugan apnā biraḏ samĥāri▫a.
He has cut away my bonds, and overlooked my shortcomings, and so He has confirmed His nature.
ਗੁਰਾਂ ਨੇ ਮੇਰੀਆਂ ਬੇੜੀਆਂ ਵੱਢ ਛੱਡੀਆਂ ਹਨ, ਮੇਰੇ ਪਾਪ ਭੁਲਾ ਦਿੰਤੇ ਹਨ ਅਤੇ ਇਸ ਤਰ੍ਹਾਂ ਆਪਣਾ ਧਰਮ ਪਾ ਲਿਆ ਹੈ।
ਕਾਟਿ = ਕੱਟ ਕੇ। ਬਿਸਾਰੇ = ਭੁਲਾ ਦੇਂਦਾ ਹੈ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸਮ੍ਹ੍ਹਾਰਿਆ = ਸਮ੍ਹਾਲੇ, ਚੇਤੇ ਰੱਖਦਾ ਹੈ {ਨੋਟ: ਇਸ ਸ਼ਬਦ ਵਿਚ ਵਰਤੇ ਭੂਤਕਾਲ-ਸ਼ਬਦ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ}।(ਹੇ ਭਾਈ! ਗੁਰੂ ਦੀ ਸਰਨ ਆਏ ਸਿੱਖਾਂ ਦੇ ਮਾਇਆ ਦੇ) ਬੰਧਨ ਕੱਟ ਕੇ ਪਰਮਾਤਮਾ (ਉਹਨਾਂ ਦੇ ਪਿਛਲੇ ਕੀਤੇ) ਔਗੁਣਾਂ ਨੂੰ ਭੁਲਾ ਦੇਂਦਾ ਹੈ (ਤੇ ਇਸ ਤਰ੍ਹਾਂ) ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਚੇਤੇ ਰੱਖਦਾ ਹੈ,
 
होए क्रिपाल मात पित निआई बारिक जिउ प्रतिपारिआ ॥१॥
Ho▫e kirpāl māṯ piṯ ni▫ā▫ī bārik ji▫o parṯipāri▫ā. ||1||
Becoming merciful to me, like a mother or a father, he has come to cherish me as His own child. ||1||
ਉਹ ਮਾਂ ਤੇ ਪਿਉ ਦੀ ਤਰ੍ਹਾਂ ਮੇਰੇ ਉਤੇ ਮਿਹਰਬਾਨ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਬੱਚੇ ਦੀ ਮਾਨਿੰਦ ਮੇਰੀ ਪਾਲਣਾ ਪੋਸਣਾ ਕੀਤੀ ਹੈ।
ਨਿਆਈ = ਵਾਂਗ। ਪ੍ਰਤਿਪਾਰਿਆ = ਰਾਖੀ ਕਰਦਾ ਹੈ ॥੧॥ਮਾਂ ਪਿਉ ਵਾਂਗ ਉਹਨਾਂ ਉਤੇ ਦਇਆਵਾਨ ਹੁੰਦਾ ਹੈ ਅਤੇ ਬੱਚਿਆਂ ਵਾਂਗ ਉਹਨਾਂ ਨੂੰ ਪਾਲਦਾ ਹੈ ॥੧॥
 
गुरसिख राखे गुर गोपालि ॥
Gursikẖ rākẖe gur gopāl.
The GurSikhs are preserved by the Guru, by the Lord of the Universe.
ਸੁਆਮੀ ਸਰੂਪ ਗੁਰਦੇਵ ਜੀ ਆਪਣੇ ਮੁਰੀਦ ਦੀ ਰੱਖਿਆ ਕਰਦੇ ਹਨ।
ਗੁਰ ਗੋਪਾਲਿ = ਗੁਰ ਗੋਪਾਲ ਨੇ। ਗੋਪਾਲ = ਧਰਤੀ ਦਾ ਰਾਖਾ।(ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲੇ (ਵਡ-ਭਾਗੀ) ਸਿੱਖਾਂ ਨੂੰ ਸਭ ਤੋਂ ਵੱਡਾ ਜਗਤ-ਪਾਲਕ ਪ੍ਰਭੂ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
 
काढि लीए महा भवजल ते अपनी नदरि निहालि ॥१॥ रहाउ ॥
Kādẖ lī▫e mahā bẖavjal ṯe apnī naḏar nihāl. ||1|| rahā▫o.
He rescues them from the terrible world ocean, casting His Glance of Grace upon them. ||1||Pause||
ਆਪਣੀ ਮਿਹਰ ਨਾਲ ਤੱਕ ਕੇ, ਉਹ ਉਨ੍ਹਾਂ ਨੂੰ ਪਰਮ ਭਿਆਨਕ ਸੰਸਾਰ ਸਮੁੰਦਰ ਵਿੱਚੋਂ ਬਾਹਰ ਧੂ ਲੈਂਦੇ ਹਨ। ਠਹਿਰਾਉ।
ਭਵਜਲ = ਸੰਸਾਰ-ਸਮੁੰਦਰ। ਤੇ = ਤੋਂ। ਨਿਹਾਲਿ = ਵੇਖ ॥੧॥ ਰਹਾਉ ॥ਆਪਣੀ ਮੇਹਰ ਦੀ ਨਜ਼ਰ ਨਾਲ ਤੱਕ ਕੇ ਉਹਨਾਂ ਨੂੰ ਵੱਡੇ ਸੰਸਾਰ-ਸਮੁੰਦਰ ਵਿਚੋਂ ਕੱਢ ਲੈਂਦਾ ਹੈ ॥੧॥ ਰਹਾਉ ॥
 
जा कै सिमरणि जम ते छुटीऐ हलति पलति सुखु पाईऐ ॥
Jā kai simraṇ jam ṯe cẖẖutī▫ai halaṯ palaṯ sukẖ pā▫ī▫ai.
Meditating in remembrance on Him, we escape from the Messenger of Death; here and hereafter, we obtain peace.
ਜਿਸ ਦੇ ਆਰਾਧਨ ਦੁਆਰਾ ਅਸੀਂ ਮੌਤ ਦੇ ਦੂਤ ਤੋਂ ਬਚ ਜਾਂਦੇ ਹਾਂ ਅਤੇ ਐਥੇ ਤੇ ਓਥੇ ਆਰਾਮ ਪਾਉਂਦੇ ਹਾਂ।
ਸਿਮਰਣਿ = ਸਿਮਰਨ ਦੀ ਰਾਹੀਂ। ਛੁਟੀਐ = ਖ਼ਲਾਸੀ ਪਾਈਦੀ ਹੈ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ।ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਜਮਾਂ ਤੋਂ (ਆਤਮਕ ਮੌਤ ਤੋਂ) ਖ਼ਲਾਸੀ ਪਾਈਦੀ ਹੈ, ਇਸ ਲੋਕ ਤੇ ਪਰਲੋਕ ਵਿਚ ਸੁਖ ਮਾਣੀਦਾ ਹੈ,
 
सासि गिरासि जपहु जपु रसना नीत नीत गुण गाईऐ ॥२॥
Sās girās japahu jap rasnā nīṯ nīṯ guṇ gā▫ī▫ai. ||2||
With every breath and morsel of food, meditate, and chant with your tongue, continually, each and every day; sing the Glorious Praises of the Lord. ||2||
ਸਾਹ ਲੈਦਿਆਂ ਅਤੇ ਖਾਂਦਿਆਂ ਆਪਣੀ ਜੀਭਾ ਨਾਲ ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਵਰਣਨ ਕਰ, ਅਤੇ ਸਦਾ ਸਦਾ ਹੀ ਉਸ ਦਾ ਜੱਸ ਗਾਇਨ ਕਰ।
ਸਾਸਿ = ਸਾਹ ਦੇ ਨਾਲ। ਗਿਰਾਸਿ = ਗਿਰਾਹੀ ਦੇ ਨਾਲ। ਰਸਨਾ = ਜੀਭ ਨਾਲ ॥੨॥(ਹੇ ਭਾਈ!) ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਉਸ ਦਾ ਨਾਮ ਆਪਣੀ ਜੀਭ ਨਾਲ ਜਪਿਆ ਕਰੋ। ਆਉ, ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹੀਏ ॥੨॥
 
भगति प्रेम परम पदु पाइआ साधसंगि दुख नाठे ॥
Bẖagaṯ parem param paḏ pā▫i▫ā sāḏẖsang ḏukẖ nāṯẖe.
Through loving devotional worship, the supreme status is obtained, and in the Saadh Sangat, the Company of the Holy, sorrows are dispelled.
ਪ੍ਰੀਤ ਭਾਵਨਾ ਵਾਲੀ ਸੇਵਾ ਦੁਆਰਾ ਮਹਾਨ ਮਰਤਬਾ ਪ੍ਰਾਪਤ ਹੁੰਦਾ ਹੈ ਅਤੇ ਸਤਿਸੰਗਤ ਅੰਦਰੋਂ ਗਮ ਦੌੜ ਜਾਂਦੇ ਹਨ।
ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਸੰਗਿ = ਸੰਗਤਿ ਵਿਚ।ਹੇ ਭਾਈ! ਪਰਮਾਤਮਾ ਦੇ ਪ੍ਰੇਮ ਤੇ ਭਗਤੀ ਦੀ ਬਰਕਤਿ ਨਾਲ (ਗੁਰੂ ਦੀ ਸਰਨ ਆਉਣ ਵਾਲੇ) ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਸਾਧ ਸੰਗਤਿ ਵਿਚ ਆ ਕੇ (ਉਹਨਾਂ ਗੁਰਸਿੱਖਾਂ ਦੇ ਸਾਰੇ) ਦੁੱਖ ਦੂਰ ਹੋ ਜਾਂਦੇ ਹਨ।
 
छिजै न जाइ किछु भउ न बिआपे हरि धनु निरमलु गाठे ॥३॥
Cẖẖijai na jā▫e kicẖẖ bẖa▫o na bi▫āpe har ḏẖan nirmal gāṯẖe. ||3||
I am not worn down, I do not die, and nothing strikes fear in me, since I have the wealth of the Lord's Immaculate Name in my purse. ||3||
ਰੱਬ ਦੇ ਨਾਮ ਦੀ ਪਵਿੱਤਰ ਦੌਲਤ ਗੰਢ ਵਿੱਚ ਹੋਣ ਨਾਲ ਆਦਮੀ ਨਾਂ ਖੁਰਦਾ ਹੈ, ਨਾਂ ਮਰਦਾ ਹੈ ਅਤੇ ਨਾਂ ਹੀ ਉਸ ਦਾ ਡਰ ਚਿਮੜਦਾ ਹੈ।
ਛਿਜੈ = ਕਮਜ਼ੋਰ ਹੁੰਦਾ। ਜਾਇ = ਜਾਂਦਾ, ਗੁਆਚਦਾ। ਨ ਬਿਆਪੇ = ਜੋਰ ਨਹੀਂ ਪਾ ਸਕਦਾ। ਨਿਰਮਲੁ = ਪਵਿਤ੍ਰ। ਗਾਠੇ = ਗਾਂਠ ਵਿਚ, ਪੱਲੇ ॥੩॥ਉਨ੍ਹਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਪਵਿਤ੍ਰ ਧਨ ਇਕੱਠਾ ਹੋ ਜਾਂਦਾ ਹੈ। (ਉਸ ਧਨ ਨੂੰ ਕਿਸੇ ਚੋਰ ਆਦਿਕ ਦਾ) ਡਰ ਨਹੀਂ ਵਿਆਪਦਾ, ਉਹ ਧਨ ਘਟਦਾ ਨਹੀਂ, ਉਹ ਧਨ ਗੁਆਚਦਾ ਨਹੀਂ ॥੩॥
 
अंति काल प्रभ भए सहाई इत उत राखनहारे ॥
Anṯ kāl parabẖ bẖa▫e sahā▫ī iṯ uṯ rākẖanhāre.
At the very last moment, God becomes the mortal's Help and Support; here and hereafter, He is the Savior Lord.
ਏਥੇ ਅਤੇ ਓਥੇ ਬੰਦੇ ਨੂੰ ਰੱਖਣ ਵਾਲਾ ਸੁਆਮੀ ਅਖੀਰ ਦੇ ਵੇਲੇ ਉਸ ਦਾ ਮਦਦਗਾਰ ਹੁੰਦਾ ਹੈ।
ਇਤ ਉਤ = ਇਸ ਲੋਕ ਤੇ ਪਰਲੋਕ ਵਿਚ।(ਹੇ ਭਾਈ!) ਪ੍ਰਭੂ ਜੀ (ਗੁਰਸਿੱਖਾਂ ਦੇ) ਅੰਤ ਸਮੇਂ ਭੀ ਮਦਦਗਾਰ ਬਣਦੇ ਹਨ, ਇਸ ਲੋਕ ਤੇ ਪਰਲੋਕ ਵਿਚ ਰੱਖਿਆ ਕਰਦੇ ਹਨ।
 
प्रान मीत हीत धनु मेरै नानक सद बलिहारे ॥४॥६॥४५॥
Parān mīṯ hīṯ ḏẖan merai Nānak saḏ balihāre. ||4||6||45||
He is my breath of life, my friend, support and wealth; O Nanak, I am forever a sacrifice to Him. ||4||6||45||
ਸਾਹਿਬ ਮੇਰੀ ਜਿੰਦ ਜਾਨ, ਮਿਤ੍ਰ, ਸ਼ੁਭ-ਚਿੰਤਕ, ਅਤੇ ਮਾਲ-ਦੌਲਤ ਹੈ। ਹੇ ਨਾਨਕ (ਆਖ) ਮੈਂ ਹਮੇਸ਼ਾਂ ਹੀ ਉਸ ਤੋਂ ਕੁਰਬਾਨ ਜਾਂਦਾ ਹਾਂ।
ਹੀਤੁ = ਹਿਤੂ। ਮੇਰੈ = ਮੇਰੇ ਵਾਸਤੇ, ਮੇਰੇ ਪਾਸ, ਮੇਰੇ ਹਿਰਦੇ ਵਿਚ ॥੪॥੬॥੪੫॥ਹੇ ਨਾਨਕ! (ਆਖ-) ਮੈਂ ਪਰਮਾਤਮਾ ਤੋਂ ਸਦਾ ਕੁਰਬਾਨ ਜਾਂਦਾ ਹਾਂ ਉਸ ਦਾ ਨਾਮ ਹੀ ਮੇਰੇ ਪਾਸ ਐਸਾ ਧਨ ਹੈ ਜੋ ਮੇਰੀ ਜਿੰਦ ਦਾ ਹਿਤੂ ਤੇ ਮੇਰਾ ਮਿੱਤਰ ਹੈ ॥੪॥੬॥੪੫॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जा तूं साहिबु ता भउ केहा हउ तुधु बिनु किसु सालाही ॥
Jā ṯūʼn sāhib ṯā bẖa▫o kehā ha▫o ṯuḏẖ bin kis sālāhī.
Since You are my Lord and Master, what is there for me to fear? Other than You, who else should I praise?
ਜਦ ਤੂੰ ਮੇਰਾ ਸੁਆਮੀ ਹੈਂ, ਤਦ ਡਰ ਕਾਹਦਾ ਹੈ? ਤੇਰੇ ਬਗੈਰ ਮੈਂ ਹੋਰ ਕਿਸ ਦੀ ਤਾਰੀਫ ਕਰਾਂ?
ਸਾਹਿਬੁ = ਮਾਲਕ। ਸਾਲਾਹੀ = ਮੈਂ ਸ਼ਲਾਘਾ ਕਰਾਂ।ਹੇ ਪ੍ਰਭੂ! ਜੇ ਤੂੰ ਮਾਲਕ (ਮੇਰੇ ਸਿਰ ਉਤੇ ਹੱਥ ਰੱਖੀ ਰੱਖੇਂ, ਤਾਂ ਮੈਨੂੰ ਮਾਇਆ-ਜ਼ਹਰ ਤੋਂ) ਕੋਈ ਡਰ-ਖ਼ਤਰਾ ਨਹੀਂ ਹੋ ਸਕਦਾ, ਮੈਂ ਤੈਥੋਂ ਬਿਨਾ ਕਿਸੇ ਹੋਰ ਦੀ ਸ਼ਲਾਘਾ ਨਹੀਂ ਕਰਦਾ (ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਮਾਇਆ-ਜ਼ਹਰ ਤੋਂ ਬਚਾਣ ਦੇ ਸਮਰਥ ਨਹੀਂ ਸਮਝਦਾ)।
 
एकु तूं ता सभु किछु है मै तुधु बिनु दूजा नाही ॥१॥
Ėk ṯūʼn ṯā sabẖ kicẖẖ hai mai ṯuḏẖ bin ḏūjā nāhī. ||1||
You are the One and only, and so do all things exist; without You, there is nothing at all for me. ||1||
ਜਦ ਕੇਵਲ ਤੂੰ ਹੀ ਮੇਰਾ ਹੈਂ, ਤਦ ਮੇਰੇ ਕੋਲ ਸਭ ਕੁਝ ਹੈ, ਤੇਰੇ ਬਾਝੋਂ ਹੋਰ ਕੋਈ ਨਹੀਂ।
ਸਭੁ ਕਿਛੁ = ਹਰੇਕ (ਲੋੜੀਂਦੀ) ਚੀਜ਼ ॥੧॥ਹੇ ਪ੍ਰਭੂ! ਜੇ ਇਕ ਤੂੰ ਹੀ ਮੇਰੇ ਵੱਲ ਰਹੇਂ ਤਾਂ ਹਰੇਕ ਲੋੜੀਂਦੀ ਸ਼ੈ ਮੇਰੇ ਪਾਸ ਹੈ, ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਈ ਨਹੀਂ ਹੈ ॥੧॥
 
बाबा बिखु देखिआ संसारु ॥
Bābā bikẖ ḏekẖi▫ā sansār.
O Father, I have seen that the world is poison.
ਹੇ ਪਿਤਾ! ਮੈਂ ਦੇਖ ਲਿਆ ਹੈ ਕਿ ਜਗਤ ਜ਼ਹਿਰ ਰੂਪ ਹੈ।
ਬਾਬਾ = ਹੇ ਪ੍ਰਭੂ! ਬਿਖੁ = ਜ਼ਹਰ। ਸੰਸਾਰੁ = ਜਗਤ (ਦਾ ਮੋਹ)।ਹੇ ਪ੍ਰਭੂ! ਮੈਂ ਵੇਖ ਲਿਆ ਹੈ ਕਿ ਸੰਸਾਰ (ਦਾ ਮੋਹ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।
 
रखिआ करहु गुसाई मेरे मै नामु तेरा आधारु ॥१॥ रहाउ ॥
Rakẖi▫ā karahu gusā▫ī mere mai nām ṯerā āḏẖār. ||1|| rahā▫o.
Save me, O Lord of the Universe! Your Name is my only Support. ||1||Pause||
ਮੇਰੀ ਹਿਫਾਜਤ ਕਰ, ਹੇ ਸ੍ਰਿਸ਼ਟੀ ਦੇ ਸੁਆਮੀ! ਤੈਡਾਂ ਨਾਮ ਮੇਰਾ ਆਸਰਾ ਹੈ। ਠਹਿਰਾਉ।
ਗੁਸਾਈ ਮੇਰੇ = ਹੇ ਮੇਰੇ ਮਾਲਕ! ਆਧਾਰੁ = ਆਸਰਾ ॥੧॥ ਰਹਾਉ ॥ਹੇ ਮੇਰੇ ਖਸਮ-ਪ੍ਰਭੂ! (ਇਸ ਜ਼ਹਰ ਤੋਂ) ਮੈਨੂੰ ਬਚਾਈ ਰੱਖ, ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਰਹੇ ॥੧॥ ਰਹਾਉ ॥
 
जाणहि बिरथा सभा मन की होरु किसु पहि आखि सुणाईऐ ॥
Jāṇėh birthā sabẖā man kī hor kis pėh ākẖ suṇā▫ī▫ai.
You know completely the condition of my mind; who else could I go to tell of it?
ਤੂੰ ਮੇਰੇ ਚਿੱਤ ਦੀ ਸਾਰੀ ਦਸ਼ਾ ਜਾਣਦਾ ਹੈਂ। ਸੋ, ਹੋਰਸ ਕੀਹਦੇ ਕੋਲ ਜਾ ਕੇ ਮੈਂ ਇਸ ਨੂੰ ਆਖਾ ਤੇ ਬਿਆਨ ਕਰਾਂ?
ਜਾਣਹਿ = ਤੂੰ ਜਾਣਦਾ ਹੈਂ। ਬਿਰਥਾ = {व्यथा} ਪੀੜਾ। ਸਭਾ = ਸਾਰੀ। ਪਹਿ = ਪਾਸ, ਕੋਲ।ਹੇ ਪ੍ਰਭੂ! ਤੂੰ ਹੀ (ਹਰੇਕ ਜੀਵ ਦੇ) ਮਨ ਦੀ ਸਾਰੀ ਪੀੜਾ ਜਾਣਦਾ ਹੈਂ, ਤੈਥੋਂ ਬਿਨਾ ਕਿਸੇ ਹੋਰ ਨੂੰ ਆਪਣੇ ਮਨ ਦਾ ਦੁੱਖ-ਦਰਦ ਦੱਸਣਾ ਵਿਅਰਥ ਹੈ।
 
विणु नावै सभु जगु बउराइआ नामु मिलै सुखु पाईऐ ॥२॥
viṇ nāvai sabẖ jag ba▫urā▫i▫ā nām milai sukẖ pā▫ī▫ai. ||2||
Without the Naam, the Name of the Lord, the whole world has gone crazy; obtaining the Naam, it finds peace. ||2||
ਨਾਮ ਦੇ ਬਾਝੋਂ ਸਾਰਾ ਜਹਾਨ ਕਮਲਾ ਹੋ ਗਿਆ ਹੈ। ਨਾਮ ਪਰਾਪਤ ਕਰਕੇ ਇਹ ਆਰਾਮ ਪਾਉਂਦਾ ਹੈ।
ਬਉਰਾਇਆ = ਝੱਲਾ ਹੋਇਆ ॥੨॥(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ। ਜੇ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਏ ਤਾਂ ਆਤਮਕ ਆਨੰਦ ਮਾਣੀਦਾ ਹੈ ॥੨॥
 
किआ कहीऐ किसु आखि सुणाईऐ जि कहणा सु प्रभ जी पासि ॥
Ki▫ā kahī▫ai kis ākẖ suṇā▫ī▫ai jė kahṇā so parabẖ jī pās.
What shall I say? Unto whom shall I speak? What I have to say, I say to God.
ਮੈਂ ਕੀ ਆਖਾਂ? ਮੈਂ ਆਪਣੀ ਹਾਲਤ ਕਿਸ ਨੂੰ ਦੱਸਾਂ? ਜੋ ਕੁਛ ਮੈਂ ਕਹਿਣਾ ਚਾਹੁੰਦਾ ਹਾਂ, ਉਹ ਮੈਂ ਆਪਣੇ ਮਾਣਨੀਯ ਮਾਲਕ ਕੋਲ ਕਹਿੰਦਾ ਹਾਂ।
ਕਿਹਾ ਕਹੀਐ = ਕੁਝ ਨਹੀਂ ਕਹਿਣਾ ਚਾਹੀਦਾ। ਜਿ = ਜੋ ਕੁਝ।(ਹੇ ਭਾਈ! ਆਪਣੇ ਮਨ ਦਾ ਦੁੱਖ-ਦਰਦ) ਜੋ ਕੁਝ ਭੀ ਆਖਣਾ ਹੋਵੇ ਪਰਮਾਤਮਾ ਦੇ ਕੋਲ ਹੀ ਆਖਣਾ ਚਾਹੀਦਾ ਹੈ, ਉਸ ਤੋਂ ਬਿਨਾ ਕਿਸੇ ਹੋਰ ਨੂੰ ਕੁਝ ਨਹੀਂ ਕਹਿਣਾ ਚਾਹੀਦਾ (ਕਿਉਂਕਿ ਪਰਮਾਤਮਾ ਹੀ ਸਾਡੇ ਦੁੱਖ ਦੂਰ ਕਰਨ ਜੋਗਾ ਹੈ)।
 
सभु किछु कीता तेरा वरतै सदा सदा तेरी आस ॥३॥
Sabẖ kicẖẖ kīṯā ṯerā varṯai saḏā saḏā ṯerī ās. ||3||
Everything which exists was created by You. You are my hope, forever and ever. ||3||
ਜਿਹੜਾ ਕੁਝ ਤੂੰ ਕੀਤਾ ਹੈ, ਉਹੀ ਹੋ ਰਿਹਾ ਹੈ। ਹਮੇਸ਼ਾਂ ਹਮੇਸ਼ਾਂ ਹੀ ਮੇਰੀ ਉਮੈਦ ਤੇਰੇ ਵਿੱਚ ਹੈ।
ਵਰਤੈ = ਵਰਤ ਰਿਹਾ ਹੈ, ਹੋ ਰਿਹਾ ਹੈ ॥੩॥ਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ। ਅਸਾਨੂੰ ਜੀਵਾਂ ਨੂੰ ਸਦਾ ਤੇਰੀ ਸਹਾਇਤਾ ਦੀ ਹੀ ਆਸ ਹੋ ਸਕਦੀ ਹੈ ॥੩॥
 
जे देहि वडिआई ता तेरी वडिआई इत उत तुझहि धिआउ ॥
Je ḏėh vadi▫ā▫ī ṯā ṯerī vadi▫ā▫ī iṯ uṯ ṯujẖėh ḏẖi▫ā▫o.
If you bestow greatness, then it is Your greatness; here and hereafter, I meditate on You.
ਜੇਕਰ ਤੂੰ ਇਜ਼ਤ ਪੱਤ ਬਖਸ਼ਦਾ ਹੈਂ, ਤਦ ਇਹ ਤੇਰੀ ਇਜ਼ਤ ਪੱਤ ਹੈ। ਐਥੇ ਅਤੇ ਉਥੇ ਮੈਂ ਤੇਰਾ ਹੀ ਆਰਾਧਨ ਕਰਦਾ ਹਾਂ।
ਇਤ ਉਤ = ਲੋਕ ਪਰਲੋਕ ਵਿਚ। ਤੁਝਹਿ = ਤੈਨੂੰ ਹੀ।ਹੇ ਪ੍ਰਭੂ! ਜੇ ਤੂੰ ਮੈਨੂੰ ਕੋਈ ਮਾਣ-ਵਡਿਆਈ ਬਖ਼ਸ਼ਦਾ ਹੈਂ ਤਾਂ ਇਸ ਨਾਲ ਭੀ ਤੇਰੀ ਹੀ ਸੋਭਾ ਖਿਲਰਦੀ ਹੈ ਕਿਉਂਕਿ ਮੈਂ ਤਾਂ ਇਸ ਲੋਕ ਤੇ ਪਰਲੋਕ ਵਿਚ ਸਦਾ ਹੀ ਤੇਰਾ ਹੀ ਧਿਆਨ ਧਰਦਾ ਹਾਂ।
 
नानक के प्रभ सदा सुखदाते मै ताणु तेरा इकु नाउ ॥४॥७॥४६॥
Nānak ke parabẖ saḏā sukẖ▫ḏāṯe mai ṯāṇ ṯerā ik nā▫o. ||4||7||46||
The Lord God of Nanak is forever the Giver of peace; Your Name is my only strength. ||4||7||46||
ਨਾਨਕ ਦਾ ਸੁਆਮੀ ਹਮੇਸ਼ਾਂ ਹੀ ਆਰਾਮ ਦੇਣ ਵਾਲਾ ਹੈ। ਮੇਰੀ ਤਾਕਤ ਕੇਵਲ ਤੇਰਾ ਨਾਮ ਹੀ ਹੈ।
ਤਾਣੁ = ਬਲ, ਸਹਾਰਾ ॥੪॥੭॥੪੬॥ਹੇ ਨਾਨਕ ਦੇ ਪ੍ਰਭੂ! ਹੇ ਸਦਾ ਸੁਖ ਦੇਣ ਵਾਲੇ ਪ੍ਰਭੂ! ਤੇਰਾ ਨਾਮ ਹੀ ਮੇਰੇ ਵਾਸਤੇ ਸਹਾਰਾ ਹੈ ॥੪॥੭॥੪੬॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
अम्रितु नामु तुम्हारा ठाकुर एहु महा रसु जनहि पीओ ॥
Amriṯ nām ṯumĥārā ṯẖākur ehu mahā ras janėh pī▫o.
Your Name is Ambrosial Nectar, O Lord Master; Your humble servant drinks in this supreme elixir.
ਆਬਿ-ਹਿਯਾਤ ਹੈ ਤੇਰਾ ਨਾਮ। ਮੇਰੇ ਮਾਲਕ! ਇਹ ਪਰਮ ਸੁਧਾਰਸ ਤੇਰੇ ਗੋਲੇ ਨੇ ਪਾਨ ਕੀਤਾ ਹੈ।
ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਠਾਕੁਰ = ਹੇ ਪਾਲਣਹਾਰ ਪ੍ਰਭੂ! ਜਨਹਿ = ਜਨ ਨੇ ਹੀ, ਦਾਸ ਨੇ ਹੀ।ਹੇ ਠਾਕੁਰ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ (ਗੁਰੂ ਦੀ ਸਹਾਇਤਾ ਨਾਲ) ਇਹ ਸ੍ਰੇਸ਼ਟ-ਰਸ ਤੇਰੇ ਕਿਸੇ ਦਾਸ ਨੇ ਹੀ ਪੀਤਾ ਹੈ।
 
जनम जनम चूके भै भारे दुरतु बिनासिओ भरमु बीओ ॥१॥
Janam janam cẖūke bẖai bẖāre ḏuraṯ bināsi▫o bẖaram bī▫o. ||1||
The fearful load of sins from countless incarnations has vanished; doubt and duality are also dispelled. ||1||
ਅਨੇਕਾਂ ਜਨਮਾਂ ਦੇ ਪਾਪਾਂ ਦਾ ਭਿਆਨਕ ਬੋਝ ਨਾਸ ਹੋ ਗਿਆ ਹੈ ਅਤੇ ਦਵੈਤ ਭਾਵ ਦਾ ਵਹਿਮ ਭੀ ਚਲਿਆ ਗਿਆ ਹੈ।
ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਭਾਰੇ = ਬੋਝ, ਜ਼ਿੰਮੇਵਾਰੀਆਂ। ਦੁਰਤੁ = ਪਾਪ। ਬੀਓ = ਦੂਜਾ ॥੧॥(ਜਿਸ ਨੇ ਪੀਤਾ ਉਸ ਦੇ) ਜਨਮਾਂ ਜਨਮਾਂਤਰਾਂ ਦੇ ਡਰ ਤੇ (ਕੀਤੇ ਵਿਕਾਰਾਂ ਦੇ) ਭਾਰ ਮੁੱਕ ਗਏ, (ਉਸ ਦੇ ਅੰਦਰੋਂ) ਪਾਪ ਨਾਸ ਹੋ ਗਿਆ (ਉਸ ਦੇ ਅੰਦਰੋਂ) ਦੂਜੀ ਭਟਕਣਾ (ਮਾਇਆ ਦੀ ਭਟਕਣਾ) ਦੂਰ ਹੋ ਗਈ ॥੧॥
 
दरसनु पेखत मै जीओ ॥
Ḏarsan pekẖaṯ mai jī▫o.
I live by beholding the Blessed Vision of Your Darshan.
ਮੈਂ ਤੇਰਾ ਦੀਦਾਰ ਤੱਕ ਕੇ ਜੀਉਂਦਾ ਹਾਂ, ਹੇ ਸਾਹਿਬ!
ਮੈ ਜੀਓ = ਮੈਨੂੰ ਆਤਮਕ ਜੀਵਨ ਮਿਲਦਾ ਹੈ।ਹੇ ਸਤਿਗੁਰੂ! ਤੇਰਾ ਦਰਸਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ,"
 
सुनि करि बचन तुम्हारे सतिगुर मनु तनु मेरा ठारु थीओ ॥१॥ रहाउ ॥
Sun kar bacẖan ṯumĥāre saṯgur man ṯan merā ṯẖār thī▫o. ||1|| rahā▫o.
Listening to Your Words, O True Guru, my mind and body are cooled and soothed. ||1||Pause||
ਤੇਰੀ ਗੁਰਬਾਣੀ ਸ੍ਰਵਣ ਕਰਨ ਦੁਆਰਾ, ਹੇ ਮੇਰੇ ਸੱਚੇ ਗੁਰੂ ਜੀ! ਮੇਰੀ ਆਤਮਾ ਤੇ ਦੇਹਿ ਸੀਤਲ ਹੋ ਗਏ ਹਨ। ਠਹਿਰਾਉ।
ਸਤਿਗੁਰ = ਹੇ ਸਤਿਗੁਰ! ਠਾਰੁ = ਸੀਤਲ, ਠੰਢਾ, ਸ਼ਾਂਤ ॥੧॥ ਰਹਾਉ ॥ਤੇਰੇ ਬਚਨ ਸੁਣ ਕੇ ਮੇਰਾ ਮਨ ਮੇਰਾ ਤਨ ਠੰਡਾ-ਠਾਰ ਹੋ ਜਾਂਦਾ ਹੈ ॥੧॥ ਰਹਾਉ ॥
 
तुम्हरी क्रिपा ते भइओ साधसंगु एहु काजु तुम्ह आपि कीओ ॥
Ŧumĥrī kirpā ṯe bẖa▫i▫o sāḏẖsang ehu kāj ṯumĥ āp kī▫o.
By Your Grace, I have joined the Saadh Sangat, the Company of the Holy; You Yourself have caused this to happen.
ਤੇਰੀ ਦਇਆ ਦੁਆਰਾ ਮੈਂ ਸਤਿਸੰਗਤ ਨਾਲ ਜੁੜਿਆ ਹਾਂ, ਅਤੇ ਇਹ ਕਾਰਜ ਤੂੰ ਖੁਦ ਹੀ ਕੀਤਾ ਹੈ।
ਤੇ = ਤੋਂ, ਨਾਲ।ਹੇ ਪ੍ਰਭੂ! ਤੇਰੀ ਮੇਹਰ ਨਾਲ (ਮੈਨੂੰ) ਗੁਰੂ ਦੀ ਸੰਗਤਿ ਹਾਸਲ ਹੋਈ, ਇਹ (ਸੋਹਣਾ) ਕੰਮ ਤੂੰ ਆਪ ਹੀ ਕੀਤਾ,
 
दिड़ु करि चरण गहे प्रभ तुम्हरे सहजे बिखिआ भई खीओ ॥२॥
Ḏiṛ kar cẖaraṇ gahe parabẖ ṯumĥre sėhje bikẖi▫ā bẖa▫ī kẖī▫o. ||2||
Holding fast to Your Feet, O God, the poison is easily neutralized. ||2||
ਮੈਂ ਘੁਟ ਕੇ ਤੇਰੇ ਪੈਰ ਪਕੜ ਲਏ ਹਨ, ਹੇ ਸੁਆਮੀ ਅਤੇ ਮਾਇਆ ਦੀ ਜ਼ਹਿਰ ਸੁਖੈਨ ਹੀ ਦੂਰ ਹੋ ਗਈ ਹੈ।
ਦਿੜੁ ਕਰਿ = ਪੱਕੇ ਕਰਕੇ, ਘੁੱਟ ਕੇ। ਗਹੇ = ਫੜ ਲਏ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ਟਿਕਿਆਂ। ਬਿਖਿਆ = ਮਾਇਆ (ਦਾ ਪ੍ਰਭਾਵ)। ਖੀਓ = ਖੈ, ਨਾਸ ॥੨॥(ਗੁਰੂ ਦੀ ਸਿੱਖਿਆ ਨਾਲ) ਮੈਂ, ਹੇ ਪ੍ਰਭੂ! ਤੇਰੇ ਚਰਨ ਘੁੱਟ ਕੇ ਫੜ ਲਏ, ਮੈਂ ਆਤਮਕ ਅਡੋਲਤਾ ਵਿਚ ਟਿਕ ਗਿਆ ਤੇ (ਮੇਰੇ ਅੰਦਰੋਂ) ਮਾਇਆ ਦਾ ਜ਼ੋਰ ਖ਼ਤਮ ਹੋ ਗਿਆ ਹੈ ॥੨॥
 
सुख निधान नामु प्रभ तुमरा एहु अबिनासी मंत्रु लीओ ॥
Sukẖ niḏẖān nām parabẖ ṯumrā ehu abẖināsī manṯar lī▫o.
Your Name, O God, is the treasure of peace; I have received this everlasting Mantra.
ਆਰਾਮ ਦਾ ਖ਼ਜ਼ਾਨਾ ਹੈ, ਤੇਰਾ ਨਾਮ ਹੇ ਸਾਹਿਬ! ਇਹ ਅਮਰ ਜਾਦੂ ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ।
ਸੁਖ ਨਿਧਾਨ = ਹੇ ਸੁਖਾਂ ਦੇ ਖ਼ਜ਼ਾਨੇ! ਅਬਿਨਾਸੀ = ਕਦੇ ਨਾਸ ਨਾਹ ਹੋਣ ਵਾਲਾ।ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਕਦੇ ਨਾਹ ਨਾਸ ਹੋਣ ਵਾਲਾ ਤੇਰਾ ਨਾਮ-ਮੰਤ੍ਰ ਮੈਂ ਜਪਣਾ ਸ਼ੁਰੂ ਕਰ ਦਿੱਤਾ,
 
करि किरपा मोहि सतिगुरि दीना तापु संतापु मेरा बैरु गीओ ॥३॥
Kar kirpā mohi saṯgur ḏīnā ṯāp sanṯāp merā bair gī▫o. ||3||
Showing His Mercy, the True Guru has given it to me, and my fever and pain and hatred are annulled. ||3||
ਆਪਣੀ ਮਿਹਰ ਧਾਰ ਕੇ ਸੱਚੇ ਗੁਰਾਂ ਨੇ ਇਹ ਮੈਨੂੰ ਪਰਦਾਨ ਕੀਤਾ ਹੈ ਅਤੇ ਮੇਰਾ ਦੁਖੜਾ ਸੜੇਵਾਂ ਅਤੇ ਦੁਸ਼ਮਨੀ ਨਾਸ ਹੋ ਗਏ ਹਨ।
ਮੋਹਿ = ਮੈਨੂੰ। ਸਤਿਗੁਰਿ = ਗੁਰੂ ਨੇ। ਗੀਓ = ਚਲਾ ਲਿਆ ਹੈ ॥੩॥ਤੇਰਾ ਇਹ ਨਾਮ-ਮੰਤ੍ਰ ਮੇਹਰ ਕਰ ਕੇ ਮੈਨੂੰ ਸਤਿਗੁਰੂ ਨੇ ਦਿੱਤਾ (ਜਿਸ ਦੀ ਬਰਕਤਿ ਨਾਲ) ਮੇਰੇ ਅੰਦਰੋਂ (ਹਰੇਕ ਕਿਸਮ ਦਾ) ਦੁੱਖ ਕਲੇਸ਼ ਤੇ ਵੈਰ-ਵਿਰੋਧ ਦੂਰ ਹੋ ਗਿਆ ॥੩॥
 
धंनु सु माणस देही पाई जितु प्रभि अपनै मेलि लीओ ॥
Ḏẖan so māṇas ḏehī pā▫ī jiṯ parabẖ apnai mel lī▫o.
Blessed is the attainment of this human body, by which God blends Himself with me.
ਮੁਬਾਰਕ ਹੈ ਮਨੁੱਖੀ ਸਰੀਰ ਦੀ ਪਰਾਪਤੀ, ਜਿਸ ਦੀ ਬਰਕਤ, ਮੇਰੇ ਸੁਆਮੀ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
ਦੇਹੀ = ਸਰੀਰ। ਜਿਤੁ = ਜਿਸ ਦੀ ਰਾਹੀਂ। ਪ੍ਰਭਿ = ਪ੍ਰਭੂ ਨੇ।ਹੇ ਨਾਨਕ! (ਆਖ-) ਮੈਨੂੰ ਭਾਗਾਂ ਵਾਲਾ ਮਨੁੱਖਾ ਸਰੀਰ ਮਿਲਿਆ ਜਿਸ ਦੀ ਬਰਕਤਿ ਨਾਲ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ।
 
धंनु सु कलिजुगु साधसंगि कीरतनु गाईऐ नानक नामु अधारु हीओ ॥४॥८॥४७॥
Ḏẖan so kalijug sāḏẖsang kīrṯan gā▫ī▫ai Nānak nām aḏẖār hī▫o. ||4||8||47||
Blessed, in this Dark Age of Kali Yuga, is the Saadh Sangat, the Company of the Holy, where the Kirtan of the Lord's Praises are sung.O Nanak, the Naam is my only Support. ||4||8||47||
ਹੇ ਨਾਨਕ, (ਆਖ-) ਏਸ ਕਾਲੇ ਸਮੇਂ ਅੰਦਰ ਮੁਬਾਰਕ ਹੈ ਸਤਿਸੰਗ, ਜਿਸ ਵਿੱਚ ਸਾਹਿਬ ਦਾ ਜੱਸ ਗਾਇਨ ਕੀਤਾ ਜਾਂਦਾ ਹੈ। ਸਾਹਿਬ ਦਾ ਨਾਮ ਹੀ ਨਾਨਕ ਦੀ ਆਤਮਾ ਦਾ ਆਸਰਾ ਹੈ।
ਸਾਧ ਸੰਗਿ = ਸਾਧ ਸੰਗਤਿ ਵਿਚ। ਹੀਓ = ਹਿਰਦੇ ਦਾ। ਅਧਾਰੁ = ਆਸਰਾ ॥੪॥੮॥੪੭॥(ਲੋਕ ਕਲਿਜੁਗ ਨੂੰ ਨਿੰਦਦੇ ਹਨ, ਪਰ) ਇਹ ਕਲਿਜੁਗ ਭੀ ਮੁਬਾਰਿਕ ਹੈ ਜੇ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਕੀਰਤਨ ਕੀਤਾ ਜਾਏ ਤੇ ਜੇ ਪਰਮਾਤਮਾ ਦਾ ਨਾਮ ਹਿਰਦੇ ਦਾ ਆਸਰਾ ਬਣਿਆ ਰਹੇ ॥੪॥੮॥੪੭॥