Sri Guru Granth Sahib Ji

Ang: / 1430

Your last visited Ang:

आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
आगै ही ते सभु किछु हूआ अवरु कि जाणै गिआना ॥
Āgai hī ṯe sabẖ kicẖẖ hū▫ā avar kė jāṇai gi▫ānā.
Everything is pre-ordained; what else can be known through study?
ਸਭ ਕੁਝ ਪਹਿਲਾਂ ਤੋਂ ਹੀ ਨੀਅਤ ਹੋਇਆ ਹੋਇਆ ਹੈ। ਸੋਚ ਵਿਚਾਰ ਰਾਹੀਂ ਇਸ ਤੋਂ ਵਧੀਕ ਕੀ ਜਾਣਿਆਂ ਜਾ ਸਕਦਾ ਹੈ?
ਆਗੈ ਹੀ ਤੇ = ਧੁਰ ਦਰਗਾਹ ਤੋਂ ਹੀ। ਕਿ = ਕੇਹੜਾ?ਜੋ ਬਖ਼ਸ਼ਸ਼ ਮੇਰੇ ਉਤੇ ਹੋਈ ਹੈ ਧੁਰੋਂ ਹੀ ਹੋਈ ਹੈ-ਇਸ ਤੋਂ ਬਿਨਾ ਜੀਵ ਹੋਰ ਕੀ ਗਿਆਨ ਸਮਝ ਸਕਦਾ ਹੈ?
 
भूल चूक अपना बारिकु बखसिआ पारब्रहम भगवाना ॥१॥
Bẖūl cẖūk apnā bārik bakẖsi▫ā pārbarahm bẖagvānā. ||1||
The errant child has been forgiven by the Supreme Lord God. ||1||
ਆਪਣੇ ਗਲਤੀ ਕਰਦੇ ਹੋਏ ਬੱਚੇ ਨੂੰ ਭਾਗਾਂ ਵਾਲੇ ਪਰਮ ਪ੍ਰਭੂ ਨੇ ਮਾਫ ਕਰ ਦਿਤਾ ਹੈ।
ਭੂਲ ਚੂਕ = ਭੁੱਲਾਂ ਚੁੱਕਾਂ, ਗ਼ਲਤੀਆਂ ॥੧॥ਮੇਰੀਆਂ ਅਨੇਕਾਂ ਭੁੱਲਾਂ ਚੁੱਕਾਂ ਵੇਖ ਕੇ ਭੀ ਪਾਰਬ੍ਰਹਮ ਭਗਵਾਨ ਨੇ ਮੈਨੂੰ ਆਪਣੇ ਬਾਲਕ ਨੂੰ ਬਖ਼ਸ਼ ਲਿਆ ਹੈ ॥੧॥
 
सतिगुरु मेरा सदा दइआला मोहि दीन कउ राखि लीआ ॥
Saṯgur merā saḏā ḏa▫i▫ālā mohi ḏīn ka▫o rākẖ lī▫ā.
My True Guru is always merciful; He has saved me, the meek one.
ਮੇਰਾ ਸੱਚਾ ਗੁਰੂ ਹੇਮਸ਼ਾਂ ਹੀ ਮਿਹਰਬਾਨ ਹੈ। ਉਸ ਨੇ ਮੈਂ ਮਸਕੀਨ ਨੂੰ ਬਚਾ ਲਿਆ ਹੈ।
ਮੋਹਿ = ਮੈਨੂੰ। ਕਉ = ਨੂੰ। ਦੀਨ = ਕੰਗਾਲ।(ਹੇ ਭਾਈ!) ਮੇਰਾ ਸਤਿਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ ਉਸ ਨੇ ਮੈਨੂੰ (ਆਤਮਕ ਜੀਵਨ ਦੇ ਸਰਮਾਏ ਵਲੋਂ) ਕੰਗਾਲ ਨੂੰ (ਆਤਮਕ ਮੌਤ ਲਿਆਉਣ ਵਾਲੇ ਰੋਗ ਤੋਂ) ਬਚਾ ਲਿਆ।
 
काटिआ रोगु महा सुखु पाइआ हरि अम्रितु मुखि नामु दीआ ॥१॥ रहाउ ॥
Kāti▫ā rog mahā sukẖ pā▫i▫ā har amriṯ mukẖ nām ḏī▫ā. ||1|| rahā▫o.
He has cured me of my disease, and I have obtained the greatest peace; He has placed the Ambrosial Name of the Lord in my mouth. ||1||Pause||
ਉਸ ਨੇ ਮੇਰੀ ਬੀਮਾਰੀ ਕੱਟ ਦਿਤੀ ਹੈ ਅਤੇ ਮੇਰੇ ਮੂੰਹ ਵਿੱਚ ਵਾਹਿਗੁਰੂ ਦਾ ਆਬਿ-ਹਿਯਾਤੀ ਨਾਮ ਪਾ ਦਿਤਾ ਹੈ ਅਤੇ ਮੈਨੂੰ ਪਰਮ ਪਰਸੰਨਤਾ ਪਰਾਪਤ ਹੋ ਗਈ ਹੈ। ਠਹਿਰਾਉ।
ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ ॥੧॥ ਰਹਾਉ ॥(ਸਤਿਗੁਰੂ ਨੇ) ਮੇਰੇ ਮੂੰਹ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਾਇਆ (ਮੇਰਾ ਵਿਕਾਰਾਂ ਦਾ) ਰੋਗ ਕੱਟਿਆ ਗਿਆ, ਮੈਨੂੰ ਬੜਾ ਆਤਮਕ ਆਨੰਦ ਪ੍ਰਾਪਤ ਹੋਇਆ ॥੧॥ ਰਹਾਉ ॥
 
अनिक पाप मेरे परहरिआ बंधन काटे मुकत भए ॥
Anik pāp mere parhari▫ā banḏẖan kāte mukaṯ bẖa▫e.
He has washed away my countless sins; He has cut away my bonds, and I am liberated.
ਉਸ ਨੇ ਮੇਰੇ ਅਣਗਿਣਤ ਗੁਨਾਹ ਧੋ ਸੁਟੇ ਹਨ, ਮੇਰੀਆਂ ਬੇੜੀਆਂ ਵੱਢੀਆਂ ਗਈਆਂ ਹਨ ਅਤੇ ਮੈਂ ਮੋਖ਼ਸ਼ ਹੋ ਗਿਆ ਹਾਂ।
ਪਰਹਰਿਆ = ਦੂਰ ਕਰ ਦਿੱਤੇ। ਮੁਕਤ = ਸੁਤੰਤਰ।(ਹੇ ਭਾਈ!) ਗੁਰੂ ਨੇ ਮੇਰੇ ਅਨੇਕਾਂ ਪਾਪ ਦੂਰ ਕਰ ਦਿੱਤੇ ਹਨ, ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ ਹਨ ਮੈਂ (ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ।
 
अंध कूप महा घोर ते बाह पकरि गुरि काढि लीए ॥२॥
Anḏẖ kūp mahā gẖor ṯe bāh pakar gur kādẖ lī▫e. ||2||
He has taken me by the arm, and pulled me out of the terrible, deep dark pit. ||2||
ਭੁਜਾ ਤੋਂ ਪਕੜ ਕੇ ਮੈਨੂੰ ਗੁਰਾਂ ਨੇ ਮਹਾਂ ਭਿਆਨਕ ਅੰਨ੍ਹੇ ਖੂਹ ਵਿਚੋਂ ਬਾਹਰ ਧਰੂ ਲਿਆ ਹੈ।
ਕੂਪ = ਖੂਹ। ਤੇ = ਤੋਂ, ਵਿਚੋਂ। ਅੰਧ ਘੋਰ = ਘੁੱਪ ਹਨੇਰਾ। ਪਕਰਿ = ਫੜ ਕੇ। ਗੁਰਿ = ਗੁਰੂ ਨੇ ॥੨॥ਗੁਰੂ ਨੇ ਮੇਰੀ ਬਾਂਹ ਫੜ ਕੇ ਮੈਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ ਕੱਢ ਲਿਆ ਹੈ ॥੨॥
 
निरभउ भए सगल भउ मिटिआ राखे राखनहारे ॥
Nirbẖa▫o bẖa▫e sagal bẖa▫o miti▫ā rākẖe rākẖanhāre.
I have become fearless, and all my fears have been erased. The Savior Lord has saved me.
ਮੈਂ ਨਿੱਡਰ ਹੋ ਗਿਆ ਹਾਂ, ਮੇਰੇ ਸਾਰੇ ਡਰ ਨਾਸ ਹੋ ਗਏ ਹਨ, ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ।
ਰਾਖਨਹਾਰੇ = ਬਚਾਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ ਨੇ।(ਹੇ ਭਾਈ! ਵਿਕਾਰਾਂ ਤੋਂ) ਬਚਾ ਸਕਣ ਦੀ ਤਾਕਤ ਰੱਖਣ ਵਾਲੇ ਪਰਮਾਤਮਾ ਨੇ (ਮੈਨੂੰ ਵਿਕਾਰਾਂ ਤੋਂ) ਬਚਾ ਲਿਆ ਹੈ, ਹੁਣ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹਾਂ (ਇਸ ਪਾਸੇ ਵਲੋਂ) ਮੇਰਾ ਹਰੇਕ ਕਿਸਮ ਦਾ ਡਰ-ਖ਼ਤਰਾ ਮੁੱਕ ਗਿਆ ਹੈ।
 
ऐसी दाति तेरी प्रभ मेरे कारज सगल सवारे ॥३॥
Aisī ḏāṯ ṯerī parabẖ mere kāraj sagal savāre. ||3||
Such is Your generosity, O my God, that You have resolved all my affairs. ||3||
ਤੇਰੀ ਐਹੋ ਜੇਹੀ ਬਖਸ਼ਸ਼ ਹੈ, ਹੇ ਮੈਂਡੇ ਸੁਆਮੀ! ਜੋ ਮੇਰੇ ਸਾਰੇ ਕੰਮ ਰਾਸ ਹੋ ਗਏ ਹਨ।
ਸਗਲ = ਸਾਰੇ ॥੩॥ਹੇ ਮੇਰੇ ਪ੍ਰਭੂ! ਤੇਰੀ ਅਜੇਹੀ ਬਖ਼ਸ਼ਸ਼ ਮੇਰੇ ਉੱਤੇ ਹੋਈ ਹੈ ਕਿ ਮੇਰੇ (ਆਤਮਕ ਜੀਵਨ ਦੇ) ਸਾਰੇ ਹੀ ਕਾਰਜ ਸਿਰੇ ਚੜ੍ਹ ਗਏ ਹਨ ॥੩॥
 
गुण निधान साहिब मनि मेला ॥
Guṇ niḏẖān sāhib man melā.
My mind has met with my Lord and Master, the treasure of excellence.
ਮੇਰੀ ਆਤਮਾ ਉਤਕ੍ਰਿਸ਼ਟਤਾਈਆਂ ਦੇ ਖਜਾਨੇ ਪ੍ਰਭੂ ਨੂੰ ਮਿਲ ਪਈ ਹੈ।
ਮੁਨਿ = ਮਨ ਵਿਚ। ਮੇਲਾ = ਮਿਲਾਪ।ਹੇ ਨਾਨਕ! (ਆਖ-ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦਾ ਮੇਰੇ ਮਨ ਵਿਚ ਮਿਲਾਪ ਹੋ ਗਿਆ ਹੈ।
 
सरणि पइआ नानक सोहेला ॥४॥९॥४८॥
Saraṇ pa▫i▫ā Nānak sohelā. ||4||9||48||
Taking to His Sanctuary, Nanak has become blissful. ||4||9||48||
ਸਹਿਬ ਦੀ ਪਨਾਹ ਲੈਣ ਦੁਆਰਾ, ਹੇ ਨਾਨਕ ਮੈਂ ਸੁਖੀ ਹੋ ਗਿਆ ਹਾਂ।
ਸਹੇਲਾ = ਸੌਖਾ {ਨੋਟ: ਅੱਖਰ 'ਸ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਸੁਹੇਲਾ', ਪਰ ਇਥੇ ਇਸ ਨੂੰ 'ਸੋਹੇਲਾ' ਪੜ੍ਹਨਾ ਹੈ} ॥੪॥੯॥੪੮॥(ਜਦੋਂ ਦਾ ਗੁਰੂ ਦੀ ਕਿਰਪਾ ਨਾਲ) ਮੈਂ (ਉਸ ਦੀ) ਸਰਨ ਪਿਆ ਹਾਂ, ਮੈਂ ਸੌਖਾ ਹੋ ਗਿਆ ਹਾਂ ॥੪॥੯॥੪੮॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
तूं विसरहि तां सभु को लागू चीति आवहि तां सेवा ॥
Ŧūʼn visrahi ṯāʼn sabẖ ko lāgū cẖīṯ āvahi ṯāʼn sevā.
If I forget You, then everyone becomes my enemy. When You come to mind, then they serve me.
ਜਦ ਤੂੰ ਭੁਲ ਜਾਂਦਾ ਹੈਂ, ਤਦ ਹਰ ਕੋਈ ਮੇਰਾ ਵੈਰੀ ਹੋ ਜਾਂਦਾ ਹੈ। ਜਦ ਮੈਂ ਤੈਨੂੰ ਸਿਮਰਦਾ ਹਾਂ, ਤਦ ਉਹ ਸਾਰੇ ਮੇਰੀ ਟਹਿਲ ਕਰਦੇ ਹਨ।
ਸਭੁ ਕੋ = ਹਰੇਕ ਜੀਵ। ਲਾਗੂ = ਵੈਰੀ। ਚੀਤਿ = ਚਿੱਤ ਵਿਚ। ਆਵਹਿ = ਜੇ ਤੂੰ ਆ ਵੱਸੇਂ। ਸੇਵਾ = ਆਦਰ।ਹੇ ਪ੍ਰਭੂ! ਜੇ ਤੂੰ ਮੇਰੇ ਮਨ ਵਿਚੋਂ ਭੁੱਲ ਜਾਏਂ ਤਾਂ ਹਰੇਕ ਜੀਵ ਮੈਨੂੰ ਵੈਰੀ ਜਾਪਦਾ ਹੈ, ਪਰ ਜੇ ਤੂੰ ਮੇਰੇ ਚਿੱਤ ਵਿਚ ਆ ਵੱਸੇਂ ਤਾਂ ਹਰ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ।
 
अवरु न कोऊ दूजा सूझै साचे अलख अभेवा ॥१॥
Avar na ko▫ū ḏūjā sūjẖai sācẖe alakẖ abẖevā. ||1||
I do not know any other at all, O True, Invisible, Inscrutable Lord. ||1||
ਤੇਰੇ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ, ਹੇ ਸੱਚੇ, ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ!
ਅਵਰੁ = ਹੋਰ। ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ! ਅਲਖ = ਹੇ ਅਲੱਖ। (ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ)। ਅਭੇਵ = ਜਿਸ ਦਾ ਭੇਦ ਨਾਹ ਪਾਇਆ ਜਾ ਸਕੇ ॥੧॥ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਅਭੇਵ ਪ੍ਰਭੂ! ਮੈਨੂੰ (ਜਗਤ ਵਿਚ) ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੧॥
 
चीति आवै तां सदा दइआला लोगन किआ वेचारे ॥
Cẖīṯ āvai ṯāʼn saḏā ḏa▫i▫ālā logan ki▫ā vecẖāre.
When You come to mind, You are always merciful to me; what can the poor people do to me?
ਜਦ ਮੈਂ ਤੈਨੂੰ ਯਾਦ ਕਰਦਾ ਹਾਂ, ਤਦ ਮੈਂ ਤੈਨੂੰ ਹਮੇਸ਼ਾਂ ਹੀ ਮਿਹਰਬਾਨ ਪਾਉਂਦਾ ਹਾਂ। ਗਰੀਬੜੇ ਲੋਕ ਮੇਰਾ ਕੀ ਕਰ ਸਕਦੇ ਹਨ?
ਆਵੈ ਚੀਤਿ = ਜੇ ਪਰਮਾਤਮਾ ਚਿੱਤ ਵਿਚ ਆ ਵੱਸੇ। ਵੇਚਾਰੇ = ਨਿਮਾਣੇ।ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ ਉਸ ਉਤੇ ਪਰਮਾਤਮਾ ਸਦਾ ਦਇਆਵਾਨ ਰਹਿੰਦਾ ਹੈ, ਦੁਨੀਆ ਦੇ ਵਿਚਾਰੇ ਲੋਕ ਉਸ ਦਾ ਕੁਝ ਵਿਗਾੜ ਨਹੀਂ ਸਕਦੇ।
 
बुरा भला कहु किस नो कहीऐ सगले जीअ तुम्हारे ॥१॥ रहाउ ॥
Burā bẖalā kaho kis no kahī▫ai sagle jī▫a ṯumĥāre. ||1|| rahā▫o.
Tell me, who should I call good or bad, since all beings are Yours? ||1||Pause||
ਦੱਸ! ਮੈਂ ਕਿਸ ਨੂੰ ਮੰਦਾ ਜਾ ਚੰਗਾ ਆਖਾਂ? ਸਾਰੇ ਜੀਵ ਤੇਰੇ ਹਨ। ਠਹਿਰਾਉ।
ਕਹੁ = ਦੱਸ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ} ॥੧॥ ਰਹਾਉ ॥ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ। ਫਿਰ ਦੱਸ, ਕਿਸ ਨੂੰ ਚੰਗਾ ਆਖਿਆ ਜਾ ਸਕਦਾ ਹੈ ਤੇ ਕਿਸ ਨੂੰ ਮੰਦਾ ਕਿਹਾ ਜਾ ਸਕਦਾ ਹੈ? (ਭਾਵ, ਪਰਮਾਤਮਾ ਦੀ ਯਾਦ ਮਨ ਵਿਚ ਵਸਾਣ ਵਾਲੇ ਮਨੁੱਖ ਨੂੰ ਸਭ ਜੀ ਪਰਮਾਤਮਾ ਦੇ ਪੈਦਾ ਕੀਤੇ ਦਿੱਸਦੇ ਹਨ, ਉਹ ਕਿਸੇ ਨੂੰ ਮਾੜਾ ਨਹੀਂ ਸਮਝਦਾ) ॥੧॥ ਰਹਾਉ ॥
 
तेरी टेक तेरा आधारा हाथ देइ तूं राखहि ॥
Ŧerī tek ṯerā āḏẖārā hāth ḏe▫e ṯūʼn rākẖahi.
You are my Shelter, You are my Support; giving me Your hand, You protect me.
ਤੂੰ ਮੇਰੀ ਪਨਾਹ ਹੈਂ, ਤੂੰ ਹੀ ਮੇਰਾ ਆਸਰਾ ਹੈਂ। ਆਪਣਾ ਹੱਥ ਦੇ ਕੇ ਤੂੰ ਮੇਰੀ ਰੱਖਿਆ ਕਰਦਾ ਹੈ।
ਆਧਾਰਾ = ਆਸਰਾ। ਦੇਇ = ਦੇ ਕੇ।ਹੇ ਪ੍ਰਭੂ! ਮੈਨੂੰ ਤੇਰੀ ਹੀ ਓਟ ਹੈ, ਤੇਰਾ ਹੀ ਆਸਰਾ ਹੈ, ਤੂੰ ਆਪਣਾ ਹੱਥ ਦੇ ਕੇ ਆਪ (ਸਾਡੀ) ਰੱਖਿਆ ਕਰਦਾ ਹੈਂ।
 
जिसु जन ऊपरि तेरी किरपा तिस कउ बिपु न कोऊ भाखै ॥२॥
Jis jan ūpar ṯerī kirpā ṯis ka▫o bip na ko▫ū bẖākẖai. ||2||
That humble being, upon whom You bestow Your Grace, is not touched by slander or suffering. ||2||
ਜਿਹੜੇ ਇਨਸਾਨ ਤੇ ਤੇਰੀ ਰਹਿਮਤ ਹੈ, ਉਸ ਨੂੰ ਕੋਈ ਤਕਲੀਫ ਨਿਗਲ ਨਹੀਂ ਸਕਦੀ।
ਕਉ = ਨੂੰ। ਬਿਪੁ = {विप्रेय} ਮੰਦਾ ਬਚਨ। ਭਾਖੈ = ਆਖਦਾ ॥੨॥ਜਿਸ ਮਨੁੱਖ ਉਤੇ ਤੇਰੀ (ਮੇਹਰ ਦੀ) ਨਜ਼ਰ ਹੋਵੇ ਉਸ ਨੂੰ ਕੋਈ ਮਨੁੱਖ ਮੰਦਾ ਬਚਨ ਨਹੀਂ ਆਖਦਾ ॥੨॥
 
ओहो सुखु ओहा वडिआई जो प्रभ जी मनि भाणी ॥
Oho sukẖ ohā vadi▫ā▫ī jo parabẖ jī man bẖāṇī.
That is peace, and that is greatness, which is pleasing to the mind of the Dear Lord God.
ਕੇਵਲ ਉਹ ਹੀ ਆਰਾਮ ਹੈ ਅਤੇ ਉਸ ਵੀ ਵਿਸ਼ਾਲਤਾ ਜਿਹੜੀ ਮਾਣਨੀਯ ਮਾਲਕ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
ਓਹੋ = ਉਹ ਹੀ। ਓਹਾ = ਉਹ ਹੀ {ਇਸਤ੍ਰੀਲਿੰਗ ਲਫ਼ਜ਼ "ਓਹੋ" ਦਾ}। ਮਨਿ = ਮਨ ਵਿਚ। ਭਾਣੀ = ਪਸੰਦ ਆਉਂਦੀ।ਹੇ ਪ੍ਰਭੂ ਜੀ! ਜੇਹੜੀ ਗੱਲ ਤੈਨੂੰ ਆਪਣੇ ਮਨ ਵਿਚ ਚੰਗੀ ਲੱਗਦੀ ਹੈ ਉਹੀ ਮੇਰੇ ਵਾਸਤੇ ਸੁਖ ਹੈ, ਉਹੀ ਮੇਰੇ ਵਾਸਤੇ ਆਦਰ ਸਤਕਾਰ ਹੈ।
 
तूं दाना तूं सद मिहरवाना नामु मिलै रंगु माणी ॥३॥
Ŧūʼn ḏānā ṯūʼn saḏ miharvānā nām milai rang māṇī. ||3||
You are all-knowing, You are forever compassionate; obtaining Your Name, I revel in it and make merry. ||3||
ਤੂੰ ਸਿਆਣਾ ਹੈਂ, ਤੂੰ ਹਮੇਸ਼ਾਂ ਹੀ ਕਿਰਪਾਲੂ ਹੈਂ। ਤੇਰਾ ਨਾਮ ਪਰਾਪਤ ਕਰਕੇ ਮੈਂ ਅਨੰਦ ਭੋਗਦਾ ਹਾਂ।
ਦਾਨਾ = ਜਾਣਨ ਵਾਲਾ। ਮਾਣੀ = ਮੈਂ ਮਾਣਾਂ। ਸਦ = ਸਦਾ ॥੩॥ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਸਦਾ ਸਭ ਜੀਵਾਂ ਤੇ ਦਇਆਵਾਨ ਰਹਿੰਦਾ ਹੈਂ। ਮੈਂ ਤਦੋਂ ਹੀ ਅਨੰਦ ਪ੍ਰਤੀਤ ਕਰ ਸਕਦਾ ਹਾਂ ਜਦੋਂ ਮੈਨੂੰ ਤੇਰਾ ਨਾਮ ਮਿਲਿਆ ਰਹੇ ॥੩॥
 
तुधु आगै अरदासि हमारी जीउ पिंडु सभु तेरा ॥
Ŧuḏẖ āgai arḏās hamārī jī▫o pind sabẖ ṯerā.
I offer my prayer to You; my body and soul are all Yours.
ਤੇਰੇ ਮੂਹਰੇ ਮੇਰੀ ਪ੍ਰਾਰਥਨਾ ਹੈ। ਮੇਰੀ ਜਿੰਦੜੀ ਅਤੇ ਦੇਹਿ ਸਮੂਹ ਤੇਰੀਆਂ ਹਨ।
ਜੀਉ = ਜਿੰਦ। ਪਿੰਡੁ = ਸਰੀਰ।ਹੇ ਪ੍ਰਭੂ! ਤੇਰੇ ਅੱਗੇ ਮੇਰੀ ਅਰਦਾਸ ਹੈ-ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ।
 
कहु नानक सभ तेरी वडिआई कोई नाउ न जाणै मेरा ॥४॥१०॥४९॥
Kaho Nānak sabẖ ṯerī vadi▫ā▫ī ko▫ī nā▫o na jāṇai merā. ||4||10||49||
Says Nanak, this is all Your greatness; no one even knows my name. ||4||10||49||
ਗੁਰੂ ਜੀ ਆਖਦੇ ਹਨ, ਸਾਰੀ ਮਹਾਨਤਾ ਤੇਰੀ ਹੈ। ਮੇਰਾ ਤਾਂ ਕੋਈ ਨਾਮ ਤੱਕ ਨਹੀਂ ਜਾਣਦਾ।
ਨਾਨਕ = ਹੇ ਨਾਨਕ! ॥੪॥੧੦॥੪੯॥ਹੇ ਨਾਨਕ! ਆਖ-(ਜੇ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ ਤਾਂ) ਇਹ ਤੇਰੀ ਹੀ ਬਖ਼ਸ਼ੀ ਹੋਈ ਵਡਿਆਈ ਹੈ। (ਜੇ ਮੈਂ ਤੈਨੂੰ ਭੁਲਾ ਬੈਠਾਂ ਤਾਂ) ਕੋਈ ਜੀਵ ਮੇਰਾ ਨਾਮ ਪਤਾ ਕਰਨ ਦੀ ਭੀ ਪਰਵਾਹ ਨਾਹ ਕਰੇ ॥੪॥੧੦॥੪੯॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
करि किरपा प्रभ अंतरजामी साधसंगि हरि पाईऐ ॥
Kar kirpā parabẖ anṯarjāmī sāḏẖsang har pā▫ī▫ai.
Show Your Mercy, O God, O Searcher of hearts, that in the Saadh Sangat, the Company of the Holy, I might obtain You, Lord.
ਮਿਹਰ ਧਾਰ ਹੇ ਦਿਲਾਂ ਦੀਆਂ ਜਾਨਣਹਾਰ, ਵਾਹਿਗੁਰੂ ਸੁਆਮੀ! ਕਿ ਸਤਿਸੰਗਤ ਰਾਹੀਂ ਮੈਂ ਤੈਨੂੰ ਪਰਾਪਤ ਹੋ ਜਾਂਵਾ।
ਪ੍ਰਭ ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਸਾਧ ਸੰਗਤਿ = ਸਾਧ ਸੰਗਤਿ ਵਿਚ।ਹੇ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਮੇਹਰ ਕਰ (ਤੇ ਮੈਨੂੰ ਗੁਰੂ ਦੀ ਸੰਗਤਿ ਮਿਲਾ)।
 
खोलि किवार दिखाले दरसनु पुनरपि जनमि न आईऐ ॥१॥
Kẖol kivār ḏikẖāle ḏarsan punrap janam na ā▫ī▫ai. ||1||
When You open Your Door, and reveal the Blessed Vision of Your Darshan, the mortal is not relegated to reincarnation again. ||1||
ਜੇਕਰ ਦਰਵਾਜਾ ਖੋਲ੍ਹ ਕੇ ਸਾਹਿਬ ਆਪਣਾ ਦੀਦਾਰ ਵਿਖਾਲ ਦੇਵੇ, ਤਦ ਪ੍ਰਾਣੀ, ਮੁੜ ਕੇ ਜਨਮ ਨਹੀਂ ਧਾਰਦਾ।
ਕਿਵਾਰ = ਕਿਵਾੜ, ਭਿੱਤ। ਪੁਨਰਪਿ = {पुनः अपि = ਫਿਰ ਭੀ} ਮੁੜ ਮੁੜ। ਜਨਮਿ = ਜਨਮ ਵਿਚ ॥੧॥(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ, ਸਾਡੇ (ਮਾਇਆ ਦੇ ਮੋਹ ਦੇ ਵੱਜੇ ਹੋਏ) ਭਿੱਤ ਖੋਲ੍ਹ ਕੇ ਆਪਣਾ ਦਰਸ਼ਨ ਕਰਾਂਦਾ ਹੈ, ਤੇ ਫਿਰ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ ॥੧॥
 
मिलउ परीतम सुआमी अपुने सगले दूख हरउ रे ॥
Mila▫o parīṯam su▫āmī apune sagle ḏūkẖ hara▫o re.
Meeting with my Beloved Lord and Master, all my pains are taken away.
ਆਪਣੇ ਪਿਆਰੇ ਪ੍ਰਭੂ ਨੂੰ ਮਿਲਣ ਦੁਆਰਾ ਮੇਰੀ ਸਾਰੀ ਪੀੜ ਦੂਰ ਹੋ ਗਈ ਹੈ।
ਮਿਲਉ = ਮੈਂ ਮਿਲਾਂ। ਹਰਉ = ਮੈਂ ਦੂਰ ਕਰਾਂ। ਹੇ = ਹੇ ਭਾਈ!ਹੇ ਭਾਈ! (ਜੇ ਮੇਰੇ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ ਤਾਂ) ਮੈਂ ਆਪਣੇ ਪਿਆਰੇ ਖਸਮ-ਪ੍ਰਭੂ ਨੂੰ ਮਿਲ ਪਵਾਂ ਤੇ ਆਪਣੇ ਸਾਰੇ ਦੁੱਖ ਦੂਰ ਕਰ ਲਵਾਂ।
 
पारब्रहमु जिन्हि रिदै अराधिआ ता कै संगि तरउ रे ॥१॥ रहाउ ॥
Pārbarahm jiniĥ riḏai arāḏẖi▫ā ṯā kai sang ṯara▫o re. ||1|| rahā▫o.
I am saved and carried across, in the company of those who remember the Supreme Lord God in their hearts. ||1||Pause||
ਮੈਂ ਉਨ੍ਹਾਂ ਦੀ ਸੰਗਤ ਅੰਦਰ ਪਾਰ ਉੱਤਰ ਜਾਂਦਾ ਹਾਂ, ਜਿਹੜੇ ਆਪਣੇ ਦਿਲ ਅੰਦਰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ। ਠਹਿਰਾਉ।
ਜਿਨ੍ਹ੍ਹਿ = ਜਿਸ ਮਨੁੱਖ ਨੇ। ਰਿਦੈ = ਹਿਰਦੇ ਵਿਚ। ਤਾ ਕੈ ਸੰਗਿ = ਉਸ ਦੀ ਸੰਗਤਿ ਵਿਚ ॥੧॥ ਰਹਾਉ ॥ਹੇ ਭਾਈ! ਜਿਸ ਮਨੁੱਖ ਨੇ ਪਾਰਬ੍ਰਹਮ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਿਮਰਿਆ ਹੈ, ਮੈਂ ਭੀ ਉਸ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ ॥੧॥ ਰਹਾਉ ॥
 
महा उदिआन पावक सागर भए हरख सोग महि बसना ॥
Mahā uḏi▫ān pāvak sāgar bẖa▫e harakẖ sog mėh basnā.
This world is a great wilderness, an ocean of fire, in which mortals abide, in pleasure and pain.
ਸੰਸਾਰ ਇਕ ਭਾਰੇ ਬੀਆਬਾਨ ਤੇ ਅੱਗ ਦੇ ਸਮੁੰਦਰ ਵਾਂਙ ਹੈ, ਜਿਸ ਵਿੱਚ ਪ੍ਰਾਣੀ ਖੁਸ਼ੀ ਤੇ ਗਮੀ ਅੰਦਰ ਵੱਸਦੇ ਹਨ।
ਮਹਾ = ਵੱਡਾ। ਉਦਿਆਨ = ਜੰਗਲ। ਪਾਵਕ = ਅੱਗ। ਸਾਗਰ = ਸਮੁੰਦਰ। ਹਰਖ = ਖ਼ੁਸ਼ੀ। ਸੋਗ = ਗ਼ਮੀ।(ਹੇ ਭਾਈ! ਪ੍ਰਭੂ ਤੋਂ ਵਿਛੁੜਿਆਂ ਇਹ ਜਗਤ ਮਨੁੱਖ ਵਾਸਤੇ) ਇਕ ਵੱਡਾ ਜੰਗਲ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਭਟਕਦਾ ਫਿਰਦਾ ਹੈ) ਅੱਗ ਦਾ ਸਮੁੰਦਰ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਸੜਦਾ ਰਹਿੰਦਾ ਹੈ) ਕਦੇ ਖ਼ੁਸ਼ੀ ਵਿਚ ਵੱਸਦਾ ਹੈ, ਕਦੇ ਗ਼ਮੀ ਵਿਚ ਵੱਸਦਾ ਹੈ।
 
सतिगुरु भेटि भइआ मनु निरमलु जपि अम्रितु हरि रसना ॥२॥
Saṯgur bẖet bẖa▫i▫ā man nirmal jap amriṯ har rasnā. ||2||
Meeting with the True Guru, the mortal becomes immaculately pure; with his tongue, he chants the Ambrosial Name of the Lord. ||2||
ਸੱਚੇ ਗੁਰਾਂ ਨੂੰ ਮਿਲਣ ਦੁਆਰਾ ਇਨਸਾਨ ਪਵਿੱਤਰ ਹੋ ਜਾਂਦਾ ਹੈ ਅਤੇ ਆਪਣੀ ਜੀਭਾ ਨਾਲ ਉਹ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਦਾ ਉਚਾਰਨ ਕਰਦਾ ਹੈ।
ਭੇਟਿ = ਭੇਟੇ, ਮਿਲਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਰਸਨਾ = ਜੀਭ (ਨਾਲ) ॥੨॥ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜੀਭ ਨਾਲ ਜਪ ਕੇ ਉਸ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ॥੨॥
 
तनु धनु थापि कीओ सभु अपना कोमल बंधन बांधिआ ॥
Ŧan ḏẖan thāp kī▫o sabẖ apnā komal banḏẖan bāʼnḏẖi▫ā.
He preserves his body and wealth, and takes everything as his own; such are the subtle bonds which bind him.
ਆਦਮੀ ਆਪਣੀ ਦੇਹਿ ਤੇ ਦੌਲਤ ਨੂੰ ਸਾਂਭਦਾ ਹੈ, ਅਤੇ ਹਰ ਸ਼ੈ ਨੂੰ ਆਪਣੀ ਨਿੱਜ ਦੀ ਬਣਾ ਲੈਦਾ ਹੈ। ਐਸੇ ਸੂਖਮ ਜੂੜਾਂ ਨਾਲ ਉਹ ਜਕੜਿਆਂ ਹੋਇਆ ਹੈ।
ਥਾਪਿ = ਮਿਥ ਕੇ। ਕੋਮਲ = ਨਰਮ, ਮਿੱਠੇ।(ਹੇ ਭਾਈ!) ਇਸ ਸਰੀਰ ਨੂੰ ਆਪਣਾ ਮਿਥ ਕੇ, ਇਸ ਧਨ ਨੂੰ ਆਪਣਾ ਮੰਨ ਕੇ ਜੀਵ (ਮਾਇਆ ਦੇ ਮੋਹ ਦੇ) ਮਿੱਠੇ ਮਿੱਠੇ ਬੰਧਨਾਂ ਨਾਲ ਬੱਝੇ ਰਹਿੰਦੇ ਹਨ,
 
गुर परसादि भए जन मुकते हरि हरि नामु अराधिआ ॥३॥
Gur parsāḏ bẖa▫e jan mukṯe har har nām arāḏẖi▫ā. ||3||
By Guru's Grace, the mortal becomes liberated, meditating on the Name of the Lord, Har, Har. ||3||
ਗੁਰਾਂ ਦੀ ਦਇਆ ਦੁਆਰਾ ਬੰਦਾ ਕੈਦ ਤੋਂ ਰਿਹਾਈ ਪਾ ਜਾਂਦਾ ਹੈ ਅਤੇ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹੈ।
ਪਰਸਾਦਿ = ਕਿਰਪਾ ਨਾਲ। ਮੁਕਤੇ = ਸੁਤੰਤਰ, ਆਜ਼ਾਦ ॥੩॥ਪਰ ਜੇਹੜੇ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਦਾ ਆਰਾਧਨ ਕੀਤਾ ਉਹ ਗੁਰੂ ਦੀ ਕਿਰਪਾ ਨਾਲ (ਇਹਨਾਂ ਕੋਮਲ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੩॥
 
राखि लीए प्रभि राखनहारै जो प्रभ अपुने भाणे ॥
Rākẖ lī▫e parabẖ rākẖanhārai jo parabẖ apune bẖāṇe.
God, the Savior, has saved those, who are pleasing to the Will of God.
ਬਚਾਉਣ ਵਾਲਾ ਸੁਆਮੀ ਉਨ੍ਹਾਂ ਦੀ ਰੱਖਿਆ ਕਰਦਾ ਹੈ, ਜੋ ਆਪਣੇ ਮਾਲਕ ਨੂੰ ਚੰਗੇ ਲੱਗਦੇ ਹਨ।
ਪ੍ਰਭਿ = ਪ੍ਰਭੂ ਨੇ। ਪ੍ਰਭ ਭਾਣੈ = ਪ੍ਰਭੂ ਨੂੰ ਚੰਗੇ ਲੱਗੇ।(ਹੇ ਭਾਈ!) ਜੇਹੜੇ ਮਨੁੱਖ, ਪਿਆਰੇ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ (ਮਾਇਆ ਦੇ ਕੋਮਲ ਬੰਧਨਾਂ ਤੋਂ) ਬਚਾਣ ਦੀ ਤਾਕਤ ਵਾਲੇ ਪ੍ਰਭੂ ਨੇ ਬਚਾ ਲਿਆ।
 
जीउ पिंडु सभु तुम्हरा दाते नानक सद कुरबाणे ॥४॥११॥५०॥
Jī▫o pind sabẖ ṯumĥrā ḏāṯe Nānak saḏ kurbāṇe. ||4||11||50||
The soul and body are all Yours, O Great Giver; O Nanak, I am forever a sacrifice. ||4||11||50||
ਮੇਰੇ ਦਾਤਾਰ ਸੁਆਮੀ, ਆਤਮਾ ਅਤੇ ਦੇਹੀ ਸਮੂਹ ਤੈਡੇ ਹਨ, ਹੇ ਨਾਨਕ, ਆਪ ਮੈਂ ਹਮੇਸ਼ਾਂ, ਤੇਰੇ ਉਤੋਂ ਘੋਲੀ ਜਾਂਦਾ ਹਾਂ।
ਜੀਉ = ਜਿੰਦ। ਪਿੰਡੁ = ਸਰੀਰ। ਦਾਤੇ = ਹੇ ਦਾਤਾਰ! ਸਦ = ਸਦਾ ॥੪॥੧੧॥੫੦॥ਹੇ ਨਾਨਕ! (ਆਖ-) ਹੇ ਦਾਤਾਰ! ਇਹ ਜਿੰਦ ਤੇ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਮੇਹਰ ਕਰ, ਮੈਂ ਇਹਨਾਂ ਨੂੰ ਆਪਣਾ ਹੀ ਨਾਹ ਮਿਥਦਾ ਰਹਾਂ)। ਹੇ ਦਾਤਾਰ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ॥੪॥੧੧॥੫੦॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
मोह मलन नीद ते छुटकी कउनु अनुग्रहु भइओ री ॥
Moh malan nīḏ ṯe cẖẖutkī ka▫un anūgrahu bẖa▫i▫o rī.
You have avoided the slumber of attachment and impurity - by whose favor has this happened?
ਤੂੰ ਸੰਸਾਰ ਮਮਤਾ, ਅਪਵਿਤ੍ਰਤਾ ਅਤੇ ਨੀਦਰ ਤੋਂ ਬਚ ਗਈ ਹੈਂ। ਕਿਸ ਦੀ ਕ੍ਰਿਪਾ ਦੁਆਰਾ ਇਹ ਹੋਇਆ ਹੈ?
ਮਲਨ = (ਮਨ ਨੂੰ) ਮੈਲਾ ਕਰਨ ਵਾਲੀ। ਤੇ = ਤੋਂ। ਛੁਟਕੀ = ਖ਼ਲਾਸੀ ਪਾਈ। ਅਨੁਗ੍ਰਹੁ = ਕਿਰਪਾ। ਰੀ = ਹੇ ਸਖੀ!ਹੇ ਸਹੇਲੀ! ਤੂੰ ਮਨ ਨੂੰ ਮੈਲਾ ਕਰਨ ਵਾਲੀ ਮੋਹ ਦੀ ਨੀਂਦ ਤੋਂ ਬਚ ਗਈ ਹੈਂ, ਤੇਰੇ ਉਤੇ ਕੇਹੜੀ ਕਿਰਪਾ ਹੋਈ ਹੈ?
 
महा मोहनी तुधु न विआपै तेरा आलसु कहा गइओ री ॥१॥ रहाउ ॥
Mahā mohnī ṯuḏẖ na vi▫āpai ṯerā ālas kahā ga▫i▫o rī. ||1|| rahā▫o.
The great enticer does not affect you. Where has your laziness gone? ||1||Pause||
ਪਰਮ ਫਰੇਫਤਾ ਕਰਨ ਵਾਲੀ ਮਾਇਆ ਤੈਨੂੰ ਨਹੀਂ ਪੋਂਹਦੀ, ਤੇਰੀ ਸੁਸਤੀ ਕਿੱਥੇ ਚਲੀ ਗਈ ਹੈ? ਠਹਿਰਾਉ।
ਮੋਹਨੀ = ਮਨ ਨੂੰ ਮੋਹਨ ਵਾਲੀ (ਮਾਇਆ)। ਨ ਵਿਆਪੈ = ਜ਼ੋਰ ਨਹੀਂ ਪਾ ਸਕਦੀ। ਕਹਾ ਗਇਓ = ਕਿਥੇ ਚਲਾ ਗਿਆ? ॥੧॥ ਰਹਾਉ ॥(ਜੀਵਾਂ ਦੇ ਮਨ ਨੂੰ) ਮੋਹ ਲੈਣ ਵਾਲੀ ਬਲੀ ਮਾਇਆ ਭੀ ਤੇਰੇ ਉਤੇ ਜ਼ੋਰ ਨਹੀਂ ਪਾ ਸਕਦੀ, ਤੇਰਾ ਆਲਸ ਭੀ ਸਦਾ ਲਈ ਮੁੱਕ ਗਿਆ ਹੈ ॥੧॥ ਰਹਾਉ ॥