Sri Guru Granth Sahib Ji

Ang: / 1430

Your last visited Ang:

कामु क्रोधु अहंकारु गाखरो संजमि कउन छुटिओ री ॥
Kām kroḏẖ ahaʼnkār gākẖro sanjam ka▫un cẖẖuti▫o rī.
How have you escaped from the treachery of sexual desire, anger and egotism?
ਕਿਸ ਤਰੀਕੇ ਨਾਲ ਤੂੰ ਦੁਖਦਾਈ ਵਸ਼ਿੇ ਭੋਗ, ਗੁੱਸੇ ਅਤੇ ਸਵੈ-ਹੰਗਤਾ ਤੋਂ ਖਲਾਸੀ ਪਾਈ ਹੈ?
ਗਾਖਰੋ = ਗਾਖੜੋ, ਔਖਾ, ਔਖਿਆਈ ਦੇਣ ਵਾਲਾ। ਸੰਜਮਿ ਕਉਨ = ਕਿਸ ਜੁਗਤਿ ਨਾਲ?ਹੇ ਭੈਣ! ਇਹ ਕਾਮ ਕ੍ਰੋਧ, ਇਹ ਅਹੰਕਾਰ (ਜੀਵਾਂ ਨੂੰ ਇਹ ਹਰੇਕ) ਬੜੀ ਔਖਿਆਈ ਦੇਣ ਵਾਲਾ ਹੈ, (ਤੇਰੇ ਅੰਦਰੋਂ) ਕਿਸ ਜੁਗਤਿ ਨਾਲ ਇਹਨਾਂ ਦਾ ਨਾਸ ਹੋਇਆ ਹੈ?
 
सुरि नर देव असुर त्रै गुनीआ सगलो भवनु लुटिओ री ॥१॥
Sur nar ḏev asur ṯarai gunī▫ā saglo bẖavan luti▫o rī. ||1||
The holy beings, angels and demons of the three qualities, and all the worlds have been plundered. ||1||
ਦੇਵ ਰੂਪ ਬੰਦੇ, ਦੇਵਤੇ, ਤਿੰਨਾਂ ਗੁਣਾਂ ਵਾਲੇ ਰਾਖਸ਼ ਅਤੇ ਸਾਰਾ ਜਹਾਨ (ਮਾਇਆ ਵੱਲੋਂ) ਲੁਟਿਆ ਪੁਟਿਆ ਗਿਆ ਹੈ।
ਸੁਰਿ ਨਰ = ਭਲੇ ਮਨੁੱਖ। ਦੇਵ = ਦੇਵਤੇ। ਅਸੁਰ = ਦੈਂਤ। ਤ੍ਰੈ ਗੁਨੀਆ = ਤ੍ਰਿ-ਗੁਣੀ ਜੀਵ। ਭਵਨੁ = ਸੰਸਾਰ ॥੧॥ਹੇ ਭੈਣ! ਭਲੇ ਮਨੁੱਖ, ਦੇਵਤੇ, ਦੈਂਤ, ਸਾਰੇ ਤ੍ਰੈ-ਗੁਣੀ ਜੀਵ-ਸਾਰਾ ਜਗਤ ਹੀ ਇਨ੍ਹਾਂ ਨੇ ਲੁੱਟ ਲਿਆ ਹੈ (ਸਾਰੇ ਜਗਤ ਦਾ ਆਤਮਕ ਜੀਵਨ ਦਾ ਸਰਮਾਇਆ ਇਹਨਾਂ ਲੁੱਟ ਲਿਆ ਹੈ) ॥੧॥
 
दावा अगनि बहुतु त्रिण जाले कोई हरिआ बूटु रहिओ री ॥
Ḏāvā agan bahuṯ ṯariṇ jāle ko▫ī hari▫ā būt rahi▫o rī.
The forest fire has burnt down so much of the grass; how rare are the plants which have remained green.
ਜੰਗਲ ਦੀ ਅੱਗ ਨੇ ਬਹੁਤਾ ਘਾਹ ਸਾੜ ਸੁਟਿਆ ਹੈ। ਕੋਈ ਵਿਰਲਾ ਹੀ ਬੂਟਾ ਹਰਾ ਭਰਾ ਬਚਿਆ ਹੈ।
ਦਾਵਾ ਅਗਨਿ = ਜੰਗਲ ਦੀ ਅੱਗ। ਤ੍ਰਿਣ = ਘਾਹ, ਬਨਸਪਤੀ। ਬੂਟ = ਬੂਟਾ।ਹੇ ਸਹੇਲੀ! ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤਾਂ ਬਹੁਤ ਸਾਰਾ ਘਾਹ-ਬੂਟ ਸੜ ਜਾਂਦਾ ਹੈ, ਕੋਈ ਵਿਰਲਾ ਹਰਾ ਰੁੱਖ ਬਚਦਾ ਹੈ।
 
ऐसो समरथु वरनि न साकउ ता की उपमा जात न कहिओ री ॥२॥
Aiso samrath varan na sāka▫o ṯā kī upmā jāṯ na kahi▫o rī. ||2||
He is so All-powerful, that I cannot even describe Him; no one can chant His Praises. ||2||
ਐਹੋ ਜੇਹਾ ਬਲਵਾਨ ਹੇ ਸੁਆਮੀ ਕਿ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ। ਉਸ ਦੀ ਉਸਤਤੀ ਕੋਈ ਜਣਾ ਆਖ ਨਹੀਂ ਸਕਦਾ।
ਐਸੋ ਸਮਰਥ = ਅਜੇਹਾ ਬਲੀ ਜੋ ਇਸ ਅੱਗ ਤੋਂ ਬਚ ਰਿਹਾ। ਵਰਨਿ ਨ ਸਾਕਉ = ਮੈਂ ਬਿਆਨ ਨਹੀਂ ਕਰ ਸਕਦੀ। ਉਪਮਾ = ਵਡਿਆਈ ॥੨॥(ਜਗਤ-ਜੰਗਲ ਨੂੰ ਤ੍ਰਿਸ਼ਨਾ ਦੀ ਅੱਗ ਸਾੜ ਰਹੀ ਹੈ, ਕੋਈ ਵਿਰਲਾ ਆਤਮਕ ਬਲੀ ਮਨੁੱਖ ਬਚ ਸਕਦਾ ਹੈ, ਜੇਹੜਾ ਇਸ ਤ੍ਰਿਸ਼ਨਾ-ਅੱਗ ਦੀ ਸੜਨ ਤੋਂ ਬਚਿਆ ਹੈ।) ਐਸੇ ਬਲੀ ਮਨੁੱਖ ਦੀ ਆਤਮਕ ਅਵਸਥਾ ਮੈਂ ਬਿਆਨ ਨਹੀਂ ਕਰ ਸਕਦੀ, ਮੈਂ ਦੱਸ ਨਹੀਂ ਸਕਦੀ ਕਿ ਉਸ ਵਰਗਾ ਹੋਰ ਕੌਣ ਹੋ ਸਕਦਾ ਹੈ ॥੨॥
 
काजर कोठ महि भई न कारी निरमल बरनु बनिओ री ॥
Kājar koṯẖ mėh bẖa▫ī na kārī nirmal baran bani▫o rī.
In the store-room of the lamp-black, I did not turn black; my color remained immaculate and pure.
ਕਾਲਸ ਦੀ ਕੋਠੜੀ ਵਿੱਚ ਤੂੰ ਕਾਲੀ ਨਹੀਂ ਹੋਈ। ਤੇਰਾ ਰੰਗ ਸਗੋਂ ਪਵਿੱਤ੍ਰ ਬਣ ਗਿਆ ਹੈ।
ਕਾਜਰ ਕੋਠ = ਕੱਜਲ ਦੀ ਕੋਠੜੀ। ਕਾਰੀ = ਕਾਲੀ। ਬਰਨੁ = ਰੰਗ। ਨਿਰਮਲ = ਸਫ਼ੈਦ।(ਨੋਟ: ਉਪਰਲੇ ਪ੍ਰਸ਼ਨ ਦਾ ਉੱਤਰ-) ਹੇ ਭੈਣ! ਕੱਜਲ-ਭਰੀ ਕੋਠੜੀ (ਸੰਸਾਰ ਵਿਚ ਰਹਿੰਦਿਆਂ ਭੀ) ਮੈਂ ਵਿਕਾਰਾਂ ਦੀ (ਕਾਲਖ ਨਾਲ) ਕਾਲੀ ਨਹੀਂ ਹੋਈ, ਮੇਰਾ ਸਾਫ਼-ਸੁਥਰਾ ਰੰਗ ਹੀ ਟਿਕਿਆ ਰਿਹਾ ਹੈ,
 
महा मंत्रु गुर हिरदै बसिओ अचरज नामु सुनिओ री ॥३॥
Mahā manṯar gur hirḏai basi▫o acẖraj nām suni▫o rī. ||3||
The Guru has implanted the Maha Mantra, the Great Mantra, within my heart, and I have heard the wondrous Naam, the Name of the Lord. ||3||
ਗੁਰਾਂ ਦਾ ਪਰਮ ਜਾਦੂ (ਹਰੀ-ਮੰਤ੍ਰ) ਮੇਰੇ ਮਨ ਅੰਦਰ ਟਿੱਕ ਗਿਆ ਹੈ ਅਤੇ ਮੈਂ ਅਸਚਰਜ ਨਾਮ ਸ੍ਰਵਣ ਕੀਤਾ ਹੈ।
ਮੰਤ੍ਰੁ ਗੁਰ = ਗੁਰੂ ਦਾ ਮੰਤ੍ਰ ॥੩॥(ਕਿਉਂਕਿ) ਮੇਰੇ ਹਿਰਦੇ ਵਿਚ ਸਤਿਗੁਰੂ ਦਾ (ਸ਼ਬਦ-ਰੂਪ) ਬੜਾ ਬਲੀ ਮੰਤਰ ਵੱਸ ਰਿਹਾ ਹੈ, ਮੈਂ ਅਸਚਰਜ (ਤਾਕਤ ਵਾਲੇ) ਪ੍ਰਭੂ ਦਾ ਨਾਮ ਸੁਣਦੀ ਰਹਿੰਦੀ ਹਾਂ ॥੩॥
 
करि किरपा प्रभ नदरि अवलोकन अपुनै चरणि लगाई ॥
Kar kirpā parabẖ naḏar avlokan apunai cẖaraṇ lagā▫ī.
Showing His Mercy, God has looked upon me with favor, and He has attached me to His feet.
ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੇਰੇ ਉਤੇ ਰਹਿਮ ਦੀ ਨਿਗ੍ਹਾ ਕੀਤੀ ਹੈ ਅਤੇ ਮੈਨੂੰ ਆਪਣੇ ਪੈਰਾਂ ਨਾਲ ਜੋੜ ਲਿਆ ਹੈ।
ਪ੍ਰਭਿ = ਪ੍ਰਭੂ ਨੇ। ਨਦਰਿ = ਮੇਹਰ ਦੀ ਨਿਗਾਹ (ਨਾਲ)। ਅਵਲੋਕਨ = ਵੇਖਣਾ, (ਕ੍ਰਿਆ)। ਚਰਣਿ = ਚਰਨ ਵਿਚ।ਹੇ ਭੈਣ! ਪ੍ਰਭੂ ਨੇ ਕਿਰਪਾ ਕਰ ਕੇ ਆਪਣੀ (ਮੇਹਰ ਦੀ) ਨਿਗਾਹ ਨਾਲ ਮੈਨੂੰ ਤੱਕਿਆ, ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਿਆ,
 
प्रेम भगति नानक सुखु पाइआ साधू संगि समाई ॥४॥१२॥५१॥
Parem bẖagaṯ Nānak sukẖ pā▫i▫ā sāḏẖū sang samā▫ī. ||4||12||51||
Through loving devotional worship, O Nanak, I have obtained peace; in the Saadh Sangat, the Company of the Holy, I am absorbed into the Lord. ||4||12||51||
ਪ੍ਰੇਮ ਮਈ ਪੂਜਾ ਦੇ ਰਾਹੀਂ, ਹੇ ਨਾਨਕ, ਮੈਂ ਸਤਿ ਸੰਗਤਿ ਅੰਦਰ ਆਰਾਮ ਪਰਾਪਤ ਕੀਤਾ ਹੈ ਅਤੇ ਸੁਅਮੀ ਅੰਦਰ ਲੀਨ ਹੋ ਗਈ ਹਾਂ।
ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਸਮਾਈ = ਮੈਂ ਸਮਾ ਗਈ ॥੪॥੧੨॥੫੧॥ਮੈਨੂੰ ਉਸ ਦਾ ਪ੍ਰੇਮ ਪ੍ਰਾਪਤ ਹੋਇਆ। ਹੇ ਨਾਨਕ! (ਆਖ-) ਮੈਨੂੰ ਉਸ ਦੀ ਭਗਤੀ (ਦੀ ਦਾਤਿ) ਮਿਲੀ, ਮੈਂ (ਤ੍ਰਿਸ਼ਨਾ-ਅੱਗ ਵਿਚ ਸੜ ਰਹੇ ਸੰਸਾਰ ਵਿਚ ਭੀ) ਆਤਮਕ ਆਨੰਦ ਮਾਣ ਰਹੀ ਹਾਂ, ਮੈਂ ਸਾਧ ਸੰਗਤਿ ਵਿਚ ਲੀਨ ਰਹਿੰਦੀ ਹਾਂ ॥੪॥੧੨॥੫੧॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
रागु आसा घरु ७ महला ५ ॥
Rāg āsā gẖar 7 mėhlā 5.
Raag Aasaa, Seventh House, Fifth Mehl:
ਰਾਗ ਆਸਾ ਪੰਜਵੀਂ ਪਾਤਸ਼ਾਹੀ।
xxxਰਾਗ ਆਸਾ, ਘਰ ੭ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ।
 
लालु चोलना तै तनि सोहिआ ॥
Lāl cẖolnā ṯai ṯan sohi▫ā.
That red dress looks so beautiful on your body.
ਲਾਲ ਰੰਗਾ ਚੋਗਾ, ਤੇਰੇ ਸਰੀਰ ਉਤੇ ਸੁਹਣਾ ਲੱਗਦਾ ਹੈ।
ਤੈ ਤਨਿ = ਤੇਰੇ ਸਰੀਰ ਉਤੇ। ਸੋਹਿਆ = ਸੋਭ ਰਿਹਾ ਹੈ, ਸੋਹਣਾ ਲੱਗ ਰਿਹਾ ਹੈ।(ਹੇ ਭੈਣ!) ਤੇਰੇ ਸਰੀਰ ਉਤੇ ਲਾਲ ਰੰਗ ਦਾ ਚੋਲਾ ਸੋਹਣਾ ਲੱਗ ਰਿਹਾ ਹੈ।
 
सुरिजन भानी तां मनु मोहिआ ॥१॥
Surijan bẖānī ṯāʼn man mohi▫ā. ||1||
Your Husband Lord is pleased, and His heart is enticed. ||1||
ਜਦ ਤੂੰ ਸੁਆਮੀ ਨੂੰ ਚੰਗੀ ਲੱਗ ਪਈ, ਤਦ, ਉਸ ਦਾ ਦਿਲ ਫਰੇਫਤਾ ਹੋ ਗਿਆ।
ਸੁਰਿਜਨ ਭਾਨੀ = ਸੱਜਣ ਹਰੀ ਨੂੰ ਪਿਆਰੀ ਲੱਗੀ। ਤਾਂ = ਤਾਂਹੀਏਂ। ਮੋਹਿਆ = ਮੋਹ ਲਿਆ ਹੈ ॥੧॥(ਤੇਰੇ ਮੂੰਹ ਦੀ ਲਾਲੀ ਸੋਹਣੀ ਡਲ੍ਹਕ ਮਾਰ ਰਹੀ ਹੈ ਸ਼ਾਇਦ) ਤੂੰ ਸੱਜਣ-ਹਰੀ ਨੂੰ ਪਿਆਰੀ ਲੱਗ ਰਹੀ ਹੈਂ, ਤਾਹੀਏਂ ਤੂੰ ਮੇਰਾ ਮਨ (ਭੀ) ਮੋਹ ਲਿਆ ਹੈ ॥੧॥
 
कवन बनी री तेरी लाली ॥
Kavan banī rī ṯerī lālī.
Whose handiwork is this red beauty of yours?
ਇਹ ਸੁਰਖ ਜੁਆਨੀ ਤੈਨੂੰ ਕਿਸ ਨੇ ਦਿੱਤੀ ਹੈ?
ਕਵਨ = ਕਿਵੇਂ? ਰੀ = ਹੇ ਸਹੇਲੀ! ਲਾਲੀ = ਮੂੰਹ ਦੀ ਲਾਲੀ।ਹੇ ਭੈਣ! (ਦੱਸ,) ਤੇਰੇ ਚੇਹਰੇ ਉਤੇ ਲਾਲੀ ਕਿਵੇਂ ਆ ਬਣੀ ਹੈ?
 
कवन रंगि तूं भई गुलाली ॥१॥ रहाउ ॥
Kavan rang ṯūʼn bẖa▫ī gulālī. ||1|| rahā▫o.
Whose love has rendered the poppy so red? ||1||Pause||
ਕੀਹਦੇ ਪਿਆਰ ਨੇ ਤੈਨੂੰ ਪੋਸਤ ਦੇ ਫੁੱਲ ਵਰਗਾ ਲਾਲ ਬਣਾ ਦਿੱਤਾ ਹੈ। ਠਹਿਰਾਉ।
ਰੰਗਿ = ਰੰਗ ਨਾਲ। ਗੁਲਾਲੀ = ਗੂੜ੍ਹੇ ਰੰਗ ਵਾਲੀ ॥੧॥ ਰਹਾਉ ॥ਕਿਸ ਰੰਗ ਦੀ ਬਰਕਤਿ ਨਾਲ ਤੂੰ ਸੋਹਣੇ ਗੂੜ੍ਹੇ ਰੰਗ ਵਾਲੀ ਬਣ ਗਈ ਹੈਂ? ॥੧॥ ਰਹਾਉ ॥
 
तुम ही सुंदरि तुमहि सुहागु ॥
Ŧum hī sunḏar ṯumėh suhāg.
You are so beautiful; you are the happy soul-bride.
ਤੂੰ ਹੀ ਸੁਹਣੀ ਹੈਂ ਅਤੇ ਤੂੰ ਹੀ ਖੁਸ਼-ਬਾਸ ਸੁਪਤਨੀ।
ਸੁੰਦਰਿ = {ਇਸਤ੍ਰੀ ਲਿੰਗ} ਸੋਹਣੀ। ਤੁਮਹਿ ਸੁਹਾਗੁ = ਤੇਰਾ ਹੀ ਸੁਹਾਗ।ਹੇ ਭੈਣ! ਤੂੰ ਬੜੀ ਸੋਹਣੀ ਦਿੱਸ ਰਹੀ ਹੈਂ, ਤੇਰਾ ਸੁਹਾਗ-ਭਾਗ ਉੱਘੜ ਆਇਆ ਹੈ।
 
तुम घरि लालनु तुम घरि भागु ॥२॥
Ŧum gẖar lālan ṯum gẖar bẖāg. ||2||
Your Beloved is in your home; good fortune is in your home. ||2||
ਤੇਰੇ ਗ੍ਰਹਿ ਅੰਦਰ ਪਿਆਰਾ ਹੈ ਅਤੇ ਤੇਰੇ ਗ੍ਰਹਿ ਅੰਦਰ ਹੀ ਚੰਗਾ ਨਸੀਬ।
ਤੁਮ ਘਰਿ = ਤੇਰੇ ਹਿਰਦੇ-ਘਰ ਵਿਚ। ਲਾਲਨੁ = ਪ੍ਰੀਤਮ-ਪ੍ਰਭੂ ॥੨॥(ਇਉਂ ਜਾਪਦਾ ਹੈ ਕਿ) ਤੇਰੇ ਹਿਰਦੇ-ਘਰ ਵਿਚ ਪ੍ਰੀਤਮ-ਪ੍ਰਭੂ ਆ ਵੱਸਿਆ ਹੈ; ਤੇਰੇ ਹਿਰਦੇ-ਘਰ ਵਿਚ ਕਿਸਮਤ ਜਾਗ ਪਈ ਹੈ ॥੨॥
 
तूं सतवंती तूं परधानि ॥
Ŧūʼn saṯvanṯī ṯūʼn parḏẖān.
You are pure and chaste, you are most distinguished.
ਤੂੰ ਪਤੀਬ੍ਰਤਾ ਹੈਂ ਅਤੇ ਤੂੰ ਹੀ ਸਾਰਿਆਂ ਦੀ ਸ਼੍ਰੋਮਣੀ।
ਸਤਸੰਗੀ = ਉੱਚੇ ਆਚਰਨ ਵਾਲੀ। ਪਰਧਾਨਿ = ਮੰਨੀ-ਪ੍ਰਮੰਨੀ।ਹੇ ਭੈਣ! ਤੂੰ ਸੁੱਚੇ ਆਚਰਨ ਵਾਲੀ ਹੋ ਗਈ ਹੈਂ ਤੂੰ ਹੁਣ ਸਭ ਥਾਂ ਆਦਰ-ਮਾਣ ਪਾ ਰਹੀ ਹੈਂ।
 
तूं प्रीतम भानी तुही सुर गिआनि ॥३॥
Ŧūʼn parīṯam bẖānī ṯuhī sur gi▫ān. ||3||
You are pleasing to Your Beloved, and you have sublime understanding. ||3||
ਤੂੰ ਆਪਣੇ ਦਿਲਬਰ ਨੂੰ ਚੰਗੀ ਲੱਗਦੀ ਹੈਂ ਅਤੇ ਤੇਰੇ ਪੱਲੇ ਹੀ ਵਧੀਆ ਸੋਚ ਵੀਚਾਰ ਹੈ।
ਪ੍ਰੀਤਮ ਭਾਨੀ = ਪ੍ਰੀਤਮ-ਪ੍ਰਭੂ ਨੂੰ ਪਿਆਰੀ ਲੱਗੀ। ਸੁਰ ਗਿਆਨਿ = ਸ੍ਰੇਸ਼ਟ ਗਿਆਨ ਵਾਲੀ ॥੩॥(ਜੇ) ਤੂੰ ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਰਹੀ ਹੈਂ (ਤਾਂ) ਤੂੰ ਸ੍ਰੇਸ਼ਟ ਗਿਆਨ ਵਾਲੀ ਬਣ ਗਈ ਹੈਂ ॥੩॥
 
प्रीतम भानी तां रंगि गुलाल ॥
Parīṯam bẖānī ṯāʼn rang gulāl.
I am pleasing to my Beloved, and so I am imbued with the deep red color.
ਮੈਂ ਆਪਣੇ ਦਿਲਬਰ ਨੂੰ ਚੰਗੀ ਲੱਗਦੀ ਹਾਂ, ਇਸ ਲਈ ਮੇਰੀ ਪੋਸਤ ਦੇ ਫੁੱਲ ਵਰਗੀ ਰੰਗਤ ਹੋ ਗਈ ਹੈ।
ਰੰਗਿ ਗੁਲਾਲ = ਗੂੜ੍ਹੇ ਰੰਗ ਵਿਚ।(ਹੇ ਭੈਣ! ਮੈਂ) ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਗਈ ਹਾਂ, ਤਾਹੀਏਂ, ਮੈਂ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀ ਗਈ ਹਾਂ।
 
कहु नानक सुभ द्रिसटि निहाल ॥४॥
Kaho Nānak subẖ ḏarisat nihāl. ||4||
Says Nanak, I have been totally blessed with the Lord's Glance of Grace. ||4||
ਗੁਰੂ ਜੀ ਫੁਰਮਾਉਂਦੇ ਹਨ, ਸੁਆਮੀ ਨੇ ਮੈਨੂੰ ਮਿਹਰ ਦੀ ਨਜ਼ਰ ਨਾਲ ਤੱਕਿਆ ਹੈ।
ਨਿਹਾਲ = ਵੇਖਿਆ, ਤੱਕਿਆ ॥੪॥ਹੇ ਨਾਨਕ! ਆਖ-ਉਹ ਪ੍ਰੀਤਮਪ੍ਰਭੂ ਮੈਨੂੰ ਚੰਗੀ (ਪਿਆਰ-ਭਰੀ) ਨਿਗਾਹ ਨਾਲ ਤੱਕਦਾ ਹੈ ॥੪॥
 
सुनि री सखी इह हमरी घाल ॥
Sun rī sakẖī ih hamrī gẖāl.
Listen, O companions: this is my only work;
ਸ੍ਰਵਣ ਕਰ ਹੇ ਮੇਰੀ ਸਹੇਲੀਏ! ਕੇਵਲ ਇਹ ਹੀ ਮੇਰੀ ਮੁਸ਼ੱਕਤ ਹੈ।
ਘਾਲ = ਮੇਹਨਤ।(ਪਰ) ਹੇ ਸਹੇਲੀ! ਤੂੰ ਪੁੱਛਦੀ ਹੈਂ (ਮੈਂ ਕੇਹੜੀ ਮੇਹਨਤ ਕੀਤੀ, ਬੱਸ!) ਇਹੀ ਹੈ ਮੇਹਨਤ ਜੋ ਮੈਂ ਕੀਤੀ,
 
प्रभ आपि सीगारि सवारनहार ॥१॥ रहाउ दूजा ॥१॥५२॥
Parabẖ āp sīgār savāranhār. ||1|| rahā▫o ḏūjā. ||1||52||
God Himself is the One who embellishes and adorns. ||1||Second. Pause||1||52||
ਸੁਆਮੀ ਖੁਦ ਹੀ ਸ਼ਿੰਗਾਰਣ ਵਾਲਾ ਅਤੇ ਸਜਾਉਣ ਵਾਲਾ ਹੈ। ਠਹਿਰਾਉ ਦੂਜਾ।
ਪ੍ਰਭ ਆਪਿ = ਪ੍ਰਭੂ ਨੇ ਆਪ ਹੀ। ਸੀਗਾਰਿ = ਸਿੰਗਾਰ ਕੇ, ਸਜਾ ਕੇ ॥੧॥ਰਹਾਉ ਦੂਜਾ॥੧॥੫੨॥ਕਿ ਉਸ ਸੁੰਦਰਤਾ ਦੀ ਦਾਤਿ ਦੇਣ ਵਾਲੇ ਪ੍ਰਭੂ ਨੇ ਆਪ ਹੀ ਮੈਨੂੰ (ਆਪਣੇ ਪਿਆਰ ਦੀ ਦਾਤਿ ਦੇ ਕੇ) ਸੋਹਣੀ ਬਣਾ ਲਿਆ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੧॥੫੨॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
दूखु घनो जब होते दूरि ॥
Ḏūkẖ gẖano jab hoṯe ḏūr.
I suffered in pain, when I thought He was far away;
ਜਦ ਤੂੰ ਦੁਰੇਡਾ ਸੈਂ, ਮੈਂ ਬਹੁਤ ਹੀ ਤਕਲੀਫ ਉਠਾਉਂਦਾ ਸਾਂ।
ਘਨੋ = ਬਹੁਤ। ਦੂਰਿ = (ਪਰਮਾਤਮਾ ਦੀ ਹਜ਼ੂਰੀ ਤੋਂ) ਦੂਰ।ਹੇ ਸਖੀ! ਹੇ ਸਹੇਲੀ! ਜਦੋਂ ਮੈਂ ਪ੍ਰਭੂ-ਚਰਨਾਂ ਤੋਂ ਦੂਰ ਰਹਿੰਦੀ ਸਾਂ ਮੈਨੂੰ ਬਹੁਤ ਦੁੱਖ (ਵਾਪਰਦਾ ਰਹਿੰਦਾ ਸੀ।)
 
अब मसलति मोहि मिली हदूरि ॥१॥
Ab maslaṯ mohi milī haḏūr. ||1||
but now, He is Ever-present, and I receive His instructions. ||1||
ਹੁਣ ਸੁਆਮੀ ਦੀ ਹਜੂਰੀ ਵਿਚੋਂ ਮੈਨੂੰ ਨਾਮ ਦਾ ਉਪਦੇਸ਼ ਮਿਲਿਆ ਹੈ।
ਮਸਲਤਿ = ਸਲਾਹ, ਸਿਖਿਆ, ਗੁਰੂ ਦੀ ਸਿਖਿਆ। ਮੋਹਿ = ਮੈਨੂੰ। ਹਦੂਰਿ = ਹਜ਼ੂਰੀ, ਪਰਮਾਤਮਾ ਦੀ ਹਜ਼ੂਰੀ ॥੧॥ਹੁਣ (ਗੁਰੂ ਦੀ) ਸਿੱਖਿਆ ਦੀ ਬਰਕਤਿ ਨਾਲ ਮੈਨੂੰ (ਪ੍ਰਭੂ ਦੀ) ਹਜ਼ੂਰੀ ਪ੍ਰਾਪਤ ਹੋ ਗਈ ਹੈ (ਮੈਂ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹਾਂ, ਇਸ ਵਾਸਤੇ ਕੋਈ ਦੁੱਖ-ਕਲੇਸ਼ ਮੈਨੂੰ ਪੋਹ ਨਹੀਂ ਸਕਦਾ) ॥੧॥
 
चुका निहोरा सखी सहेरी ॥
Cẖukā nihorā sakẖī saherī.
My pride is gone, O friends and companions;
ਮੇਰੀਆਂ ਸੱਜਣੀਆਂ ਤੇ ਸਹੇਲੀਆਂ ਦਾ ਸ਼ਿਕਵਾ ਸ਼ਿਕਾਇਤ ਮੁੱਕ ਗਿਆ ਹੈ।
ਚੁਕਾ = ਮੁੱਕ ਗਿਆ ਹੈ। ਨਿਹੋਰਾ = ਉਲਾਹਮਾ, ਗਿਲਾ-ਗੁਜ਼ਾਰੀ। ਸਖੀ ਸਹੇਰੀ = ਹੇ ਸਖੀ! ਹੇ ਸਹੇਲੀ!ਹੇ ਸਖੀ! ਹੇ ਸਹੇਲੀ! (ਪ੍ਰਭੂ-ਚਰਨਾਂ ਤੋਂ ਪਹਿਲੇ ਵਿਛੋੜੇ ਦੇ ਕਾਰਨ ਪੈਦਾ ਹੋਏ ਦੁੱਖਾਂ ਕਲੇਸ਼ਾਂ ਦਾ) ਉਲਾਹਮਾ ਦੇਣਾ ਮੁੱਕ ਗਿਆ ਹੈ।
 
भरमु गइआ गुरि पिर संगि मेरी ॥१॥ रहाउ ॥
Bẖaram ga▫i▫ā gur pir sang merī. ||1|| rahā▫o.
my doubt is dispelled, and the Guru has united me with my Beloved. ||1||Pause||
ਮੇਰਾ ਸੰਦੇਹ ਦੂਰ ਹੋ ਗਿਆ ਹੈ। ਗੁਰਾਂ ਨੇ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿੱਤਾ ਹੈ। ਠਹਿਰਾਉ।
ਗੁਰਿ = ਗੁਰੂ ਨੇ। ਮੇਰੀ = ਮੇਲੀ, ਮਿਲਾ ਦਿੱਤੀ ॥੧॥ ਰਹਾਉ ॥ਹੁਣ ਮੇਰੀ ਭਟਕਣਾ ਦੂਰ ਹੋ ਗਈ ਹੈ। ਮੈਨੂੰ ਗੁਰੂ ਨੇ ਪਤੀ-ਪ੍ਰਭੂ ਦੇ ਨਾਲ ਮਿਲਾ ਦਿੱਤਾ ਹੈ ॥੧॥ ਰਹਾਉ ॥
 
निकटि आनि प्रिअ सेज धरी ॥
Nikat ān pari▫a sej ḏẖarī.
My Beloved has drawn me near to Him, and seated me on His Bed;
ਮੇਰੇ ਪ੍ਰੀਤਮ ਨੇ ਲਾਗੇ ਆ ਕੇ ਮੈਨੂੰ ਪਲੰਘ ਉਤੇ ਬਹਾਲ ਦਿਤਾ ਹੈ,
ਨਿਕਟਿ = ਨੇੜੇ। ਆਨਿ = ਲਿਆ ਕੇ। ਪ੍ਰਿਅ ਸੇਜ = ਪਿਆਰੇ ਦੀ ਸੇਜ ਉਤੇ। ਧਰੀ = ਬਿਠਾ ਦਿੱਤੀ।ਹੇ ਸਖੀ! (ਗੁਰੂ ਨੇ) ਮੈਨੂੰ ਪ੍ਰਭੂ-ਚਰਨਾਂ ਦੇ ਨੇੜੇ ਲਿਆ ਕੇ ਪਿਆਰੇ ਪ੍ਰਭੂ-ਪਤੀ ਦੀ ਸੇਜ ਉਤੇ ਬਿਠਾਲ ਦਿੱਤਾ ਹੈ (ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ)।
 
काणि कढन ते छूटि परी ॥२॥
Kāṇ kadẖan ṯe cẖẖūt parī. ||2||
I have escaped the clutches of others. ||2||
ਅਤੇ ਮੈਂ ਲੋਕਾਂ ਦੀ ਮੁਹਤਾਜੀ ਤੋਂ ਛੁਟ ਗਈ ਹਾਂ।
ਕਾਣਿ = ਮੁਥਾਜੀ। ਤੇ = ਤੋਂ। ਛੂਟਿ ਪਰੀ = ਬਚ ਗਈ ਹਾਂ ॥੨॥ਹੁਣ (ਧਿਰ ਧਿਰ ਦੀ) ਮੁਥਾਜੀ ਕਰਨ ਤੋਂ ਮੈਂ ਬਚ ਗਈ ਹਾਂ ॥੨॥
 
मंदरि मेरै सबदि उजारा ॥
Manḏar merai sabaḏ ujārā.
In the mansion of my heart, shines the Light of the Shabad.
ਮੈਡੇ ਮਹਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਚਾਨਣ ਹੈ।
ਮੰਦਰਿ = ਹਿਰਦੇ-ਮੰਦਰ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਉਜਾਰਾ = ਆਤਮਕ ਜੀਵਨ ਦਾ ਚਾਨਣ।(ਹੇ ਸਖੀ! ਹੇ ਸਹੇਲੀ!) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੇਰੇ ਹਿਰਦੇ-ਮੰਦਰ ਵਿਚ (ਸਹੀ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ।
 
अनद बिनोदी खसमु हमारा ॥३॥
Anaḏ binoḏī kẖasam hamārā. ||3||
My Husband Lord is blissful and playful. ||3||
ਮੇਰਾ ਕੰਤ ਹਸਮੁਖ ਅਤੇ ਖੇਲੰਦੜਾ ਹੈ।
ਅਨਦ ਬਿਨੋਦੀ = ਸਾਰੇ ਆਨੰਦਾਂ ਦਾ ਚੋਜ-ਤਮਾਸ਼ਿਆਂ ਦਾ ਮਾਲਕ ॥੩॥ਸਾਰੇ ਆਨੰਦਾਂ ਤੇ ਚੋਜ-ਤਮਾਸ਼ਿਆਂ ਦਾ ਮਾਲਕ ਮੇਰਾ ਖਸਮ-ਪ੍ਰਭੂ (ਮੈਨੂੰ ਮਿਲ ਗਿਆ ਹੈ) ॥੩॥
 
मसतकि भागु मै पिरु घरि आइआ ॥
Masṯak bẖāg mai pir gẖar ā▫i▫ā.
According to the destiny written upon my forehead, my Husband Lord has come home to me.
ਮੇਰੇ ਮੱਥੇ ਤੇ ਚੰਗੇ ਕਰਮ ਲਿਖੇ ਹੋਣ ਕਾਰਨ ਮੇਰਾ ਲਾੜ੍ਹਾ ਮੇਰੇ ਗ੍ਰਹਿ, ਮੇਰੇ ਕੋਲ ਆ ਗਿਆ ਹੈ।
ਮਸਤਕਿ = ਮੱਥੇ ਉਤੇ। ਘਰਿ = ਹਿਰਦੇ-ਘਰ ਵਿਚ।(ਹੇ ਸਖੀ!) ਮੇਰੇ ਮੱਥੇ ਉਤੇ (ਦਾ) ਭਾਗ ਜਾਗ ਪਿਆ ਹੈ (ਕਿਉਂਕਿ) ਮੇਰਾ ਪਤੀ-ਪ੍ਰਭੂ ਮੇਰੇ (ਹਿਰਦੇ-) ਘਰ ਵਿਚ ਆ ਗਿਆ ਹੈ,
 
थिरु सोहागु नानक जन पाइआ ॥४॥२॥५३॥
Thir sohāg Nānak jan pā▫i▫ā. ||4||2||53||
Servant Nanak has obtained the eternal marriage. ||4||2||53||
ਗੋਲੇ ਨਾਨਕ ਨੂੰ ਸਦੀਵੀ ਵਿਆਹੁਲਾ ਜੀਵਨ ਪ੍ਰਾਪਤ ਹੋਇਆ ਹੈ।
ਥਿਰੁ = ਸਦਾ ਕਾਇਮ ਰਹਿਣ ਵਾਲਾ ॥੪॥੨॥੫੩॥ਹੇ ਦਾਸ ਨਾਨਕ! (ਆਖ) ਮੈਂ ਹੁਣ ਉਹ ਸੁਹਾਗ ਲੱਭ ਲਿਆ ਹੈ ॥੪॥੨॥੫੩॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
साचि नामि मेरा मनु लागा ॥
Sācẖ nām merā man lāgā.
My mind is attached to the True Name.
ਸਤਿਨਾਮ ਨਾਲ ਮੇਰੀ ਜਿੰਦੜੀ ਜੁੜੀ ਹੋਈ ਹੈ।
ਸਾਚਿ = ਸਦਾ-ਥਿਰ ਰਹਿਣ ਵਾਲੇ ਵਿਚ। ਨਾਮਿ = ਨਾਮ ਵਿਚ।(ਹੇ ਭਾਈ!) ਮੇਰਾ ਮਨ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ (ਸਦਾ) ਜੁੜਿਆ ਰਹਿੰਦਾ ਹੈ,
 
लोगन सिउ मेरा ठाठा बागा ॥१॥
Logan si▫o merā ṯẖāṯẖā bāgā. ||1||
My dealings with other people are only superficial. ||1||
ਲੋਕਾ ਨਾਲ ਮੇਰਾ ਨਿਰਾ ਲੇਲਾ-ਪੋਚਾ ਹੀ ਹੈ।
ਸਿਉ = ਨਾਲ। ਠਾਠਾ ਬਾਗਾ = ਠੱਠ, ਵੱਗ, ਠਾਹ-ਠੀਆ, ਕੰਮ ਸਾਰਨ ਜੋਗਾ ਉੱਦਮ, ਉਤਨਾ ਕੁ ਵਰਤਣ-ਵਿਹਾਰ ਜਿਤਨੇ ਦੀ ਅੱਤ ਜ਼ਰੂਰੀ ਲੋੜ ਪਵੇ ॥੧॥ਦੁਨੀਆ ਦੇ ਲੋਕਾਂ ਨਾਲ ਮੇਰਾ ਉਤਨਾ ਕੁ ਹੀ ਵਰਤਣ-ਵਿਹਾਰ ਹੈ ਜਿਤਨੇ ਦੀ ਅੱਤ ਜ਼ਰੂਰੀ ਲੋੜ ਪੈਂਦੀ ਹੈ ॥੧॥
 
बाहरि सूतु सगल सिउ मउला ॥
Bāhar sūṯ sagal si▫o ma▫ulā.
Outwardly, I am on good terms with all;
ਮੇਰਾ ਜੋੜ ਸੰਬੰਧ ਕੇਵਲ ਵੇਖਣ ਨੂੰ ਹੀ ਹੈ ਅਤੇ ਮੈਂ ਸਾਰਿਆਂ ਨਾਲ ਖੁਸ਼ ਹਾਂ।
ਬਾਹਰਿ = ਦੁਨੀਆ ਵਿਚ, ਦੁਨੀਆ ਨਾਲ ਵਰਤਣ ਸਮੇਂ। ਸੂਤੁ ਮਉਲਾ = ਸੂਤ ਮਿਲਿਆ ਹੋਇਆ ਹੈ, ਪਿਆਰ ਬਣਿਆ ਹੋਇਆ ਹੈ, ਪਿਆਰ ਵਾਲਾ ਸੰਬੰਧ ਹੈ।(ਹੇ ਭਾਈ!) ਦੁਨੀਆ ਨਾਲ ਵਰਤਣ-ਵਿਹਾਰ ਸਮੇ ਮੈਂ ਸਭਨਾਂ ਨਾਲ ਪਿਆਰ ਵਾਲਾ ਸੰਬੰਧ ਰੱਖਦਾ ਹਾਂ,
 
अलिपतु रहउ जैसे जल महि कउला ॥१॥ रहाउ ॥
Alipaṯ raha▫o jaise jal mėh ka▫ulā. ||1|| rahā▫o.
but I remain detached, like the lotus upon the water. ||1||Pause||
ਕੰਵਲ ਦੇ ਪਾਣੀ ਦੇ ਵਿੱਚ ਹੋਣ ਦੀ ਤਰ੍ਹਾਂ, ਮੈਂ ਉਨ੍ਹਾਂ ਤੋਂ ਨਿਰਲੇਪ ਰਹਿੰਦਾ ਹਾਂ। ਠਹਿਰਾਉ।
ਅਲਿਪਤੁ = ਨਿਰਲੇਪ। ਰਹਉ = ਮੈਂ ਰਹਿੰਦਾ ਹਾਂ। ਕਉਲਾ = ਕੌਲ-ਫੁੱਲ ॥੧॥ ਰਹਾਉ ॥(ਪਰ ਦੁਨੀਆ ਨਾਲ ਵਰਤਦਾ ਹੋਇਆ ਭੀ ਦੁਨੀਆ ਨਾਲ ਇਉਂ) ਨਿਰਲੇਪ ਰਹਿੰਦਾ ਹਾਂ ਜਿਵੇਂ ਪਾਣੀ ਵਿਚ (ਟਿਕਿਆ ਹੋਇਆ ਭੀ) ਕੌਲ-ਫੁੱਲ (ਪਾਣੀ ਤੋਂ ਨਿਰਲੇਪ ਰਹਿੰਦਾ ਹੈ) ॥੧॥ ਰਹਾਉ ॥
 
मुख की बात सगल सिउ करता ॥
Mukẖ kī bāṯ sagal si▫o karṯā.
By word of mouth, I talk with everyone;
ਮੂੰਹ ਦੇ ਬਚਨ ਦੁਆਰਾ ਮੈਂ ਸਾਰਿਆਂ ਨਾਲ ਬੋਲਦਾ ਚਾਲਦਾ ਹਾਂ।
ਮੁਖ ਕੀ ਬਾਤ = ਮੂੰਹੋਂ ਗੱਲਾਂ।(ਹੇ ਭਾਈ!) ਮੈਂ ਸਭ ਲੋਕਾਂ ਨਾਲ (ਲੋੜ ਅਨੁਸਾਰ) ਮੂੰਹੋਂ ਤਾਂ ਗੱਲਾਂ ਕਰਦਾ ਹਾਂ,
 
जीअ संगि प्रभु अपुना धरता ॥२॥
Jī▫a sang parabẖ apunā ḏẖarṯā. ||2||
but I keep God clasped to my heart. ||2||
ਪਰ ਆਪਣੇ ਸੁਆਮੀ ਨੂੰ ਮੈਂ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।
ਜੀਅ ਸੰਗਿ = ਹਿਰਦੇ ਵਿਚ, ਜਿੰਦ ਵਿਚ ॥੨॥(ਪਰ ਕਿਤੇ ਮੋਹ ਵਿਚ ਆਪਣੇ ਮਨ ਨੂੰ ਫਸਣ ਨਹੀਂ ਦੇਂਦਾ) ਆਪਣੇ ਹਿਰਦੇ ਵਿਚ ਮੈਂ ਸਿਰਫ਼ ਆਪਣੇ ਪਰਮਾਤਮਾ ਨੂੰ ਹੀ ਟਿਕਾਈ ਰੱਖਦਾ ਹਾਂ ॥੨॥
 
दीसि आवत है बहुतु भीहाला ॥
Ḏīs āvaṯ hai bahuṯ bẖīhālā.
I may appear utterly terrible,
ਭਾਵੇਂ ਮੈਂ ਵੇਖਣ ਨੂੰ ਖਰਾ ਹੀ ਭਿਆਨਕ ਲੱਗਦਾ ਹਾਂ,
ਭੀਹਾਲਾ = ਡਰਾਉਣਾ, ਰੁੱਖਾ, ਬੇ-ਮੇਹਰਾ, ਕੋਰਾ।(ਹੇ ਭਾਈ! ਮੇਰੇ ਇਸ ਤਰ੍ਹਾਂ ਦੇ ਆਤਮਕ ਜੀਵਨ ਦੇ ਅੱਭਿਆਸ ਦੇ ਕਾਰਨ ਲੋਕਾਂ ਨੂੰ ਮੇਰਾ ਮਨ) ਬੜਾ ਰੁੱਖਾ ਕੋਰਾ ਦਿੱਸਦਾ ਹੈ;
 
सगल चरन की इहु मनु राला ॥३॥
Sagal cẖaran kī ih man rālā. ||3||
but my mind is the dust of all men's feet.
ਪ੍ਰੰਤੂ ਮੇਰਾ ਮਨੂਆ ਸਾਰਿਆਂ ਦੇ ਪੈਰਾਂ ਦੀ ਖਾਕ ਹੈ।
ਰਾਲਾ = ਚਰਨ-ਧੂੜ, ਖ਼ਾਕ ॥੩॥ਪਰ (ਅਸਲ ਵਿਚ ਮੇਰਾ) ਇਹ ਮਨ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ ॥੩॥
 
नानक जनि गुरु पूरा पाइआ ॥
Nānak jan gur pūrā pā▫i▫ā.
Servant Nanak has found the Perfect Guru.
ਇਸ ਨਫਰ ਨੂੰ ਹੇ ਨਾਨਕ, ਪੂਰਨ ਗੁਰਦੇਵ ਦੀ ਪਰਾਪਤੀ ਹੋ ਗਈ ਹੈ।
ਜਨਿ = ਜਨ ਨੇ, ਦਾਸ ਨੇ।ਹੇ ਨਾਨਕ! ਜਿਸ (ਭੀ) ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ,