Sri Guru Granth Sahib Ji

Ang: / 1430

Your last visited Ang:

अंतरि बाहरि एकु दिखाइआ ॥४॥३॥५४॥
Anṯar bāhar ek ḏikẖā▫i▫ā. ||4||3||54||
Inwardly and outwardly, He has shown me the One Lord. ||4||3||54||
ਹੁਣ ਅੰਦਰ ਅਤੇ ਬਾਹਰ ਉਨ੍ਹਾਂ ਨੇ ਮੈਨੂੰ ਇਕ ਪ੍ਰਭੂ ਵਿਖਾਲ ਦਿੱਤਾ ਹੈ।
ਅੰਤਰਿ = ਅੰਦਰ-ਵੱਸਦਾ। ਬਾਹਰਿ = ਸਾਰੇ ਜਗਤ ਵਿਚ ਵੱਸਦਾ ॥੪॥੩॥੫੪॥(ਗੁਰੂ ਨੇ ਉਸ ਨੂੰ) ਉਸ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਇੱਕ ਪਰਮਾਤਮਾ ਹੀ ਵੱਸਦਾ ਵਿਖਾ ਦਿੱਤਾ ਹੈ (ਇਸ ਵਾਸਤੇ ਉਹ ਦੁਨੀਆ ਨਾਲ ਪਿਆਰ ਵਾਲਾ ਸਲੂਕ ਭੀ ਰੱਖਦਾ ਹੈ ਤੇ ਨਿਰਮੋਹ ਰਹਿ ਕੇ ਸੁਰਤਿ ਅੰਦਰ-ਵੱਸਦੇ ਪ੍ਰਭੂ ਵਿਚ ਹੀ ਜੋੜੀ ਰੱਖਦਾ ਹੈ) ॥੪॥੩॥੫੪॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
पावतु रलीआ जोबनि बलीआ ॥
Pāvaṯ ralī▫ā joban balī▫ā.
The mortal revels in joy, in the vigor of youth;
ਜੁਆਨੀ ਦੇ ਜੋਸ਼ ਵਿੱਚ ਇਨਸਾਨ ਰੰਗ-ਰਲੀਆਂ ਮਾਣਦਾ ਜਾ ਪਾਉਂਦਾ ਹੈ।
ਪਾਵਤੁ = ਪਾਂਦਾ ਹੈ, ਮਾਣਦਾ ਹੈ। ਰਲੀਆ = ਮੌਜਾਂ। ਜੋਬਨਿ = ਜੁਆਨੀ ਵਿਚ, ਜੁਆਨੀ ਦੇ ਸਮੇਂ ਵਿਚ। ਬਲੀਆ = ਬਲਵਾਨ, ਤਾਕਤ ਵਾਲਾ।(ਹੇ ਭਾਈ! ਜਿਤਨਾ ਚਿਰ) ਜੁਆਨੀ ਵਿਚ (ਸਰੀਰਕ) ਤਾਕਤ ਮਿਲੀ ਹੋਈ ਹੈ (ਮਨੁੱਖ ਬੇਪ੍ਰਵਾਹ ਹੋ ਕੇ) ਮੌਜਾਂ ਮਾਣਦਾ ਰਹਿੰਦਾ ਹੈ,
 
नाम बिना माटी संगि रलीआ ॥१॥
Nām binā mātī sang ralī▫ā. ||1||
but without the Name, he mingles with dust. ||1||
ਪਰ ਨਾਮ ਦੇ ਬਾਝੋਂ ਉਹ ਖਾਕ ਨਾਲ ਮਿਲ ਜਾਂਦਾ ਹੈ।
ਮਾਟੀ ਸੰਗਿ = ਮਿੱਟੀ ਨਾਲ। ਰਲੀਆ = ਰਲ ਜਾਂਦਾ ਹੈ, ਮਿਲ ਜਾਂਦਾ ਹੈ ॥੧॥ਸਰੀਰ ਆਖ਼ਿਰ ਮਿੱਟੀ ਨਾਲ ਮਿਲ ਜਾਂਦਾ ਹੈ, (ਤੇ ਜੀਵਾਤਮਾ) ਪਰਮਾਤਮਾ ਦੇ ਨਾਮ ਤੋਂ ਬਿਨਾ (ਖ਼ਾਲੀ ਹੱਥ) ਹੀ ਰਹਿ ਜਾਂਦਾ ਹੈ ॥੧॥
 
कान कुंडलीआ बसत्र ओढलीआ ॥
Kān kundlī▫ā basṯar odẖalī▫ā.
He may wear ear-rings and fine clothes,
ਉਹ ਕੰਨਾਂ ਦੀਆਂ ਨੱਤੀਆਂ ਅਤੇ ਪੁਸ਼ਾਕੇ ਪਹਿਨ ਲਵੇ,
ਕਾਨ = ਕੰਨਾਂ ਵਿਚ। ਕੁੰਡਲੀਆ = (ਸੋਨੇ ਦੇ) ਕੁੰਡਲ। ਓਡਲੀਆ = ਪਹਿਨਦਾ।(ਹੇ ਭਾਈ! ਮਨੁੱਖ) ਕੰਨਾਂ ਵਿਚ (ਸੋਨੇ ਦੇ) ਕੁੰਡਲ ਪਾ ਕੇ (ਸੋਹਣੇ ਸੋਹਣੇ) ਕੱਪੜੇ ਪਹਿਨਦਾ ਹੈ,
 
सेज सुखलीआ मनि गरबलीआ ॥१॥ रहाउ ॥
Sej sukẖlī▫ā man garablī▫ā. ||1|| rahā▫o.
and have a comfortable bed, and his mind may be so proud. ||1||Pause||
ਅਤੇ ਉਸ ਦਾ ਸੁਖਦਾਈ ਪਲੰਘ ਹੋਵੇ, ਜਿਸ ਦਾ ਕਿ ਉਹ ਆਪਣੇ ਚਿੱਤ ਵਿੱਚ ਹੰਕਾਰ ਕਰਦਾ ਹੋਵੇ। ਠਹਿਰਾਉ।
ਸੇਜ ਸੁਖਲੀਆ = ਸੁਖਾਲੀ ਸੇਜ, ਨਰਮ ਨਰਮ ਬਿਸਤ੍ਰੇ। ਮਨਿ = ਮਨ ਵਿਚ। ਗਰਬਲੀਆ = ਗਰਬ ਕਰਦਾ ਹੈ, ਅਹੰਕਾਰ ਕਰਦਾ ਹੈ ॥੧॥ ਰਹਾਉ ॥ਨਰਮ ਨਰਮ ਬਿਸਤ੍ਰਿਆਂ ਉਤੇ (ਸੌਂਦਾ ਹੈ), (ਤੇ ਇਹਨਾਂ ਮਿਲੇ ਹੋਏ ਸੁਖਾਂ ਦਾ ਆਪਣੇ) ਮਨ ਵਿਚ ਮਾਣ ਕਰਦਾ ਹੈ (ਪਰ ਇਹ ਨਹੀਂ ਸਮਝਦਾ ਕਿ ਇਹ ਸਰੀਰ ਆਖ਼ਿਰ ਮਿੱਟੀ ਹੋ ਜਾਣਾ ਹੈ, ਇਹ ਪਦਾਰਥ ਇਥੇ ਹੀ ਰਹਿ ਜਾਣੇ ਹਨ। ਸਦਾ ਦਾ ਸਾਥ ਨਿਬਾਹੁਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ) ॥੧॥ ਰਹਾਉ ॥
 
तलै कुंचरीआ सिरि कनिक छतरीआ ॥
Ŧalai kuncẖrī▫ā sir kanik cẖẖaṯrī▫ā.
He may have elephants to ride, and golden umbrellas over his head;
ਉਸ ਪਾਸ ਚੜ੍ਹਨ ਨੂੰ ਹਾਥੀ ਹੋਣ ਅਤੇ ਉਸ ਦੇ ਸੀਸ ਉਤੇ ਸੋਨੇ ਦਾ ਛਤਰ ਹੋਵੇ।
ਤਲੈ = ਹੇਠ। ਕੁੰਚਰੀਆ = ਹਾਥੀ। ਸਿਰਿ = ਸਿਰ ਉੱਤੇ। ਕਨਿਕ ਛਤਰੀਆ = ਸੋਨੇ ਦਾ ਛਤਰ।(ਹੇ ਭਾਈ! ਮਨੁੱਖ ਨੂੰ ਜੇ ਸਵਾਰੀ ਕਰਨ ਵਾਸਤੇ ਆਪਣੇ) ਹੇਠ ਹਾਥੀ (ਭੀ ਮਿਲਿਆ ਹੋਇਆ ਹੈ, ਤੇ ਉਸ ਦੇ) ਸਿਰ ਉਤੇ ਸੋਨੇ ਦਾ ਛਤਰ ਝੁੱਲ ਰਿਹਾ ਹੈ,
 
हरि भगति बिना ले धरनि गडलीआ ॥२॥
Har bẖagaṯ binā le ḏẖaran gadlī▫ā. ||2||
but without devotional worship to the Lord, he is buried beneath the dirt. ||2||
ਪਰ ਵਾਹਿਗੁਰੂ ਦੇ ਸਿਮਰਨ ਦੇ ਬਗੈਰ ਉਹ ਜਮੀਨ ਦੇ ਹੇਠਾਂ ਦੱਬ ਦਿਤਾ ਜਾਂਦਾ ਹੈ।
ਧਰਨਿ = ਧਰਤੀ। ਗਡਲੀਆ = ਦੱਬ ਦਿੱਤਾ ॥੨॥(ਤਾਂ ਭੀ ਸਰੀਰ ਆਖ਼ਿਰ) ਧਰਤੀ ਵਿਚ ਹੀ ਮਿਲਾਇਆ ਜਾਂਦਾ ਹੈ (ਇਹਨਾਂ ਪਦਾਰਥਾਂ ਦੇ ਮਾਣ ਵਿਚ ਮਨੁੱਖ) ਪਰਮਾਤਮਾ ਦੀ ਭਗਤੀ ਤੋਂ ਵਾਂਜਿਆ ਹੀ ਰਹਿ ਜਾਂਦਾ ਹੈ ॥੨॥
 
रूप सुंदरीआ अनिक इसतरीआ ॥
Rūp sunḏrī▫ā anik isṯarī▫ā.
He may enjoy many women, of exquisite beauty;
ਉਹ ਮਹਾਂ ਸੁਹਣੀਆਂ ਬਹੁਤੀਆਂ ਤਰੀਮਤਾਂ ਨੂੰ ਮਾਣ ਲਵੇ।
xxx(ਹੇ ਭਾਈ! ਜੇ) ਸੋਹਣੇ ਰੂਪ ਵਾਲੀਆਂ ਅਨੇਕਾਂ ਇਸਤ੍ਰੀਆਂ (ਭੀ ਮਿਲੀਆਂ ਹੋਈਆਂ ਹਨ ਤਾਂ ਭੀ ਕੀਹ ਹੋਇਆ?)
 
हरि रस बिनु सभि सुआद फिकरीआ ॥३॥
Har ras bin sabẖ su▫āḏ fikrī▫ā. ||3||
but without the sublime essence of the Lord, all tastes are tasteless. ||3||
ਪਰ ਵਾਹਿਗੁਰੂ ਦੇ ਅੰਮ੍ਰਿਤ ਦੇ ਬਗੈਰ ਸਾਰੇ ਸਵਾਦ ਫਿਕਲੇ ਹਨ।
ਸਭਿ = ਸਾਰੇ। ਫਿਕਰੀਆ = ਫਿੱਕੇ ॥੩॥ਪਰਮਾਤਮਾ ਦੇ ਨਾਮ ਦੇ ਸੁਆਦ ਦੇ ਟਾਕਰੇ ਤੇ (ਦੁਨੀਆ ਵਾਲੇ ਇਹ) ਸਾਰੇ ਸੁਆਦ ਫਿੱਕੇ ਹਨ ॥੩॥
 
माइआ छलीआ बिकार बिखलीआ ॥
Mā▫i▫ā cẖẖalī▫ā bikār bikẖlī▫ā.
Deluded by Maya, the mortal is led into sin and corruption.
ਮੋਹਨੀ ਦਾ ਬਹਿਕਾਇਆ ਹੋਇਆ ਪ੍ਰਾਣੀ ਪਾਪ ਤੇ ਬਦੀ ਵਿੱਚ ਜਾ ਪੈਂਦਾ ਹੈ।
ਛਲੀਆ = ਛਲਣ ਵਾਲੀ, ਠੱਗਣ ਵਾਲੀ। ਬਿਖਲੀਆ = ਵਿਹੁਲੇ, ਜ਼ਹਰੀਲੇ।(ਹੇ ਭਾਈ! ਚੇਤਾ ਰੱਖੋ ਕਿ) ਮਾਇਆ ਠੱਗਣ ਵਾਲੀ ਹੀ ਹੈ (ਆਤਮਕ ਜੀਵਨ ਦਾ ਸਰਮਾਇਆ ਲੁੱਟ ਲੈਂਦੀ ਹੈ), (ਦੁਨੀਆ ਦੇ ਵਿਸ਼ੇ-) ਵਿਕਾਰ ਜ਼ਹਰ-ਭਰੇ ਹਨ (ਆਤਮਕ ਮੌਤ ਦਾ ਕਾਰਨ ਬਣਦੇ ਹਨ)।
 
सरणि नानक प्रभ पुरख दइअलीआ ॥४॥४॥५५॥
Saraṇ Nānak parabẖ purakẖ ḏa▫i▫alī▫ā. ||4||4||55||
Nanak seeks the Sanctuary of God, the All-powerful, Compassionate Lord. ||4||4||55||
ਮੈਂ, ਹੇ ਨਾਨਕ! ਸਰਬ-ਸ਼ਕਤੀਵਾਨ, ਮਿਹਰਬਾਨ ਸੁਆਮੀ ਦੀ ਪਨਾਹ ਲਈ ਹੈ।
ਨਾਨਕ = ਹੇ ਨਾਨਕ! ਪ੍ਰਭ = ਹੇ ਪ੍ਰਭੂ! ਪੁਰਖ ਦਇਆਲੀਆ = ਹੇ ਦਇਆਲ ਪੁਰਖ! ॥੪॥੪॥੫੫॥ਹੇ ਨਾਨਕ! (ਆਖ-) ਹੇ ਪ੍ਰਭੂ! ਹੇ ਦਇਆਲ ਪੁਰਖ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਇਸ ਮਾਇਆ ਤੋਂ ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ॥੪॥੪॥੫੫॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
एकु बगीचा पेड घन करिआ ॥
Ėk bagīcẖā ped gẖan kari▫ā.
There is a garden, in which so many plants have grown.
ਇਕ ਬਾਗ ਹੈ, ਜਿਸ ਵਿੱਚ ਬਹੁਤੇ ਪੌਦੇ ਲੱਗੇ ਹੋਏ ਹਨ।
ਬਗੀਚਾ = ਬਾਗ਼, ਸੰਸਾਰ-ਬਗੀਚਾ। ਪੇਡ = ਰੁੱਖ, ਬੂਟੇ, ਜੀਵ। ਘਨ = ਬਹੁਤ, ਅਨੇਕਾਂ। ਕਰਿਆ = ਪੈਦਾ ਕੀਤੇ ਹਨ।ਹੇ ਭਾਈ! ਇਹ ਜਗਤ ਇਕ ਬਗ਼ੀਚਾ ਹੈ ਜਿਸ ਵਿਚ (ਸਿਰਜਣਹਾਰ-ਮਾਲੀ ਨੇ) ਬੇਅੰਤ ਬੂਟੇ ਲਾਏ ਹੋਏ ਹਨ।
 
अम्रित नामु तहा महि फलिआ ॥१॥
Amriṯ nām ṯahā mėh fali▫ā. ||1||
They bear the Ambrosial Nectar of the Naam as their fruit. ||1||
ਉਨ੍ਹਾਂ ਨੂੰ ਅੰਮ੍ਰਿਤਮਈ ਨਾਮ ਦਾ ਮੇਵਾ ਲੱਗਾ ਹੈ।
ਫਲਿਆ = ਫਲ ਲੱਗਾ ॥੧॥(ਰੰਗਾ ਰੰਗ ਦੇ ਜੀਵ ਪੈਦਾ ਕੀਤੇ ਹੋਏ ਹਨ, ਇਹਨਾਂ ਵਿਚੋਂ ਜਿਨ੍ਹਾਂ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੰਜਿਆ ਜਾ ਰਿਹਾ) ਹੈ, ਉਹਨਾਂ ਵਿਚ (ਉੱਚੇ ਆਤਮਕ ਜੀਵਨ ਦਾ) ਫ਼ਲ ਲੱਗ ਰਿਹਾ ਹੈ ॥੧॥
 
ऐसा करहु बीचारु गिआनी ॥
Aisā karahu bīcẖār gi▫ānī.
Consider this, O wise one,
ਕੋਈ ਐਹੋ ਜੇਹੀ ਤਰਕੀਬ ਸੋਚ, ਹੇ ਬ੍ਰਹਿਮ ਬੇਤੇ,
ਗਿਆਨੀ = ਹੇ ਗਿਆਨਵਾਨ ਮਨੁੱਖ!ਹੇ ਗਿਆਨਵਾਨ ਮਨੁੱਖ! ਕੋਈ ਇਹੋ ਜਿਹੀ ਵਿਚਾਰ ਕਰ,
 
जा ते पाईऐ पदु निरबानी ॥
Jā ṯe pā▫ī▫ai paḏ nirbānī.
by which you may attain the state of Nirvaanaa.
ਜਿਸ ਦੁਆਰਾ ਤੂੰ ਮੋਖਸ਼ ਦੇ ਦਰਜੇ ਨੂੰ ਪਾ ਲਵੇ।
ਜਾ ਤੇ = ਜਿਸ (ਵਿਕਾਰ) ਦੀ ਸਹਾਇਤਾ ਨਾਲ। ਪਦੁ = ਦਰਜਾ। ਨਿਰਬਾਨੀ = ਵਾਸਨਾ-ਰਹਿਤ, ਜਿਥੇ ਮਾਇਆ ਦੀਆਂ ਵਾਸਨਾਂ ਪੋਹ ਨ ਸਕਣ।ਜਿਸ ਦੀ ਬਰਕਤਿ ਨਾਲ ਉਹ (ਆਤਮਕ) ਦਰਜਾ ਪ੍ਰਾਪਤ ਹੋ ਜਾਏ ਜਿਥੇ ਕੋਈ ਵਾਸਨਾ ਨਾਹ ਪੋਹ ਸਕੇ।
 
आसि पासि बिखूआ के कुंटा बीचि अम्रितु है भाई रे ॥१॥ रहाउ ॥
Ās pās bikẖū▫ā ke kuntā bīcẖ amriṯ hai bẖā▫ī re. ||1|| rahā▫o.
All around this garden are pools of poison, but within it is the Ambrosial Nectar, O Siblings of Destiny. ||1||Pause||
ਬਾਗ ਦੇ ਆਲੇ ਦੁਆਲੇ ਜ਼ਹਿਰ ਦੀਆਂ ਛੱਪੜੀਆਂ ਹਨ ਅਤੇ ਜਿਸ ਦੇ ਵਿੱਚ ਸੁਧਾਸਰ ਹੈ, ਹੇ ਵੀਰ! ਠਹਿਰਾਉ।
ਆਸਿ ਪਾਸਿ = ਤੇਰੇ ਚਾਰ ਚੁਫੇਰੇ। ਬਿਖੂਆ = ਜ਼ਹਰ। ਕੁੰਟਾ = ਕੁੰਡ, ਚਸ਼ਮੇ। ਬੀਚਿ = (ਤੇਰੇ) ਅੰਦਰ। ਭਾਈ ਰੇ = ਹੇ ਭਾਈ! ॥੧॥ ਰਹਾਉ ॥ਹੇ ਭਾਈ! ਤੇਰੇ ਚੁਫੇਰੇ (ਮਾਇਆ ਦੇ ਮੋਹ ਦੇ) ਜ਼ਹਰ ਦੇ ਚਸ਼ਮੇ (ਚੱਲ ਰਹੇ ਹਨ ਜੋ ਆਤਮਕ ਮੌਤ ਲੈ ਆਉਂਦੇ ਹਨ; ਪਰ ਤੇਰੇ) ਅੰਦਰ (ਨਾਮ-) ਅੰਮ੍ਰਿਤ (ਦਾ ਚਸ਼ਮਾ ਚੱਲ ਰਿਹਾ) ਹੈ ॥੧॥ ਰਹਾਉ ॥
 
सिंचनहारे एकै माली ॥
Sincẖanhāre ekai mālī.
There is only one gardener who tends it.
ਪਾਣੀ ਦੇਣ ਲਈ ਕੇਵਲ ਇਕ ਹੀ ਬਾਗਬਾਨ ਹੈ।
ਏਕੈ ਮਾਲੀ = ਇਕ ਮਾਲੀ ਨੂੰ ਹੀ (ਹਿਰਦੇ ਵਿਚ ਸੰਭਾਲ ਰੱਖ)।(ਹੇ ਭਾਈ! ਆਤਮਕ ਜੀਵਨ ਵਾਸਤੇ ਨਾਮ-ਜਲ) ਸਿੰਜਣ ਵਾਲੇ ਉਸ ਇਕ (ਸਿਰਜਣਹਾਰ-) ਮਾਲੀ ਨੂੰ (ਆਪਣੇ ਹਿਰਦੇ ਵਿਚ ਸੰਭਾਲ ਰੱਖੋ)
 
खबरि करतु है पात पत डाली ॥२॥
Kẖabar karaṯ hai pāṯ paṯ dālī. ||2||
He takes care of every leaf and branch. ||2||
ਉਹ ਹਰ ਇਕ ਪੱਤੇ ਅਤੇ ਟਹਿਣੀ ਦੀ ਰਖਵਾਲੀ ਕਰਦਾ ਹੈ।
ਖਬਰਿ ਕਰਤ ਹੈ = ਸਾਰ ਲੈਂਦਾ ਹੈ। ਪਾਤ ਪਤ = ਹਰੇਕ ਪੱਤੇ ਦੀ ॥੨॥ਜੋ ਹਰੇਕ ਬੂਟੇ ਦੇ ਪੱਤਰ ਪੱਤਰ ਡਾਲੀ ਡਾਲੀ ਦੀ ਸੰਭਾਲ ਕਰਦਾ ਹੈ (ਜੋ ਹਰੇਕ ਜੀਵ ਦੇ ਆਤਮਕ ਜੀਵਨ ਦੇ ਹਰੇਕ ਪਹਿਲੂ ਦਾ ਖ਼ਿਆਲ ਰੱਖਦਾ ਹੈ) ॥੨॥
 
सगल बनसपति आणि जड़ाई ॥
Sagal banaspaṯ āṇ jaṛā▫ī.
He brings all sorts of plants and plants them there.
ਉਹ ਸਾਰੀਆਂ ਕਿਸਮਾਂ ਦੇ ਪੌਦੇ ਲਿਆ ਕੇ, ਉਥੇ ਲਾਉਂਦਾ ਹੈ।
ਸਗਲ ਬਨਸਪਤਿ = ਸਾਰੀ ਬਨਸਪਤੀ, ਬੇਅੰਤ ਜੀਅ ਜੰਤ। ਆਣਿ = ਲਿਆ ਕੇ। ਜੜਾਈ = ਸਜਾ ਦਿੱਤੀ ਹੈ।(ਹੇ ਭਾਈ! ਉਸ ਮਾਲੀ ਨੇ ਇਸ ਜਗਤ-ਬਗ਼ੀਚੇ ਵਿਚ) ਸਾਰੀ ਬਨਸਪਤੀ ਲਿਆ ਕੇ ਸਜਾ ਦਿੱਤੀ ਹੈ (ਰੰਗਾ ਰੰਗ ਦੇ ਜੀਵ ਪੈਦਾ ਕਰ ਕੇ ਸੰਸਾਰ-ਬਗ਼ੀਚੇ ਨੂੰ ਸੋਹਣਾ ਬਣਾ ਦਿੱਤਾ ਹੈ)।
 
सगली फूली निफल न काई ॥३॥
Saglī fūlī nifal na kā▫ī. ||3||
They all bear fruit - none is without fruit. ||3||
ਸਾਰਿਆਂ ਨੂੰ ਮੇਵਾ ਲੱਗਦਾ ਹੈ, ਕੋਈ ਭੀ ਮੇਵੇ ਦੇ ਬਿਨਾਂ ਨਹੀਂ।
ਫੂਲੀ = ਫੁੱਲ ਦੇ ਰਹੀ ਹੈ, ਫੁੱਲ ਲੱਗ ਰਹੇ ਹਨ। ਨਿਫਲ = ਫਲ ਤੋਂ ਖ਼ਾਲੀ ॥੩॥ਸਾਰੀ ਬਨਸਪਤੀ ਫੁੱਲ ਦੇ ਰਹੀ ਹੈ, ਕੋਈ ਬੂਟਾ ਫਲ ਤੋਂ ਖ਼ਾਲੀ ਨਹੀਂ (ਹਰੇਕ ਜੀਵ ਮਾਇਆ ਦੇ ਆਹਰੇ ਲੱਗਾ ਹੋਇਆ ਹੈ) ॥੩॥
 
अम्रित फलु नामु जिनि गुर ते पाइआ ॥
Amriṯ fal nām jin gur ṯe pā▫i▫ā.
One who receives the Ambrosial Fruit of the Naam from the Guru -
ਜੋ ਗੁਰਾਂ ਦੇ ਪਾਸੋਂ ਨਾਮ ਦਾ ਸੁਧਾ ਸਰੂਪ ਮੇਵਾ ਪਰਾਪਤ ਕਰਦਾ ਹੈ,
ਜਿਨਿ = ਜਿਸ (ਮਨੁੱਖ) ਨੇ। ਗੁਰ ਤੇ = ਗੁਰੂ ਪਾਸੋਂ।(ਪਰ) ਜਿਸ ਮਨੁੱਖ ਨੇ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਲਿਆ ਹੈ,
 
नानक दास तरी तिनि माइआ ॥४॥५॥५६॥
Nānak ḏās ṯarī ṯin mā▫i▫ā. ||4||5||56||
O Nanak, such a servant crosses over the ocean of Maya. ||4||5||56||
ਹੇ ਗੋਲੇ ਨਾਨਕ! ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਤਰੀ = ਪਾਰ ਕਰ ਲਈ, ਪਾਰ ਲੰਘ ਗਿਆ। ਤਿਨਿ = ਉਸ (ਮਨੁੱਖ) ਨੇ ॥੪॥੫॥੫੬॥ਹੇ ਦਾਸ ਨਾਨਕ! (ਆਖ-) ਉਸ ਨੇ ਮਾਇਆ (ਦੀ ਨਦੀ) ਪਾਰ ਕਰ ਲਈ ਹੈ ॥੪॥੫॥੫੬॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
राज लीला तेरै नामि बनाई ॥
Rāj līlā ṯerai nām banā▫ī.
The pleasures of royalty are derived from Your Name.
ਪਾਤਸ਼ਾਹੀ ਸ਼ਾਨ-ਸ਼ੌਕਤ ਤੇਰੇ ਨਾਮ ਨੇ ਬਣਾ ਛੱਡੀ ਹੈ।
ਰਾਜ ਲੀਲਾ = ਰਾਜ ਦਾ ਮੌਜ-ਮੇਲਾ, ਰਾਜ ਤੋਂ ਮਿਲਣ ਵਾਲਾ ਸੁਖ-ਆਨੰਦ। ਤੇਰੈ ਨਾਮਿ = ਤੇਰੇ ਨਾਮ ਨੇ।ਹੇ ਪ੍ਰਭੂ! ਤੇਰੇ ਨਾਮ ਨੇ ਮੇਰੇ ਵਾਸਤੇ ਉਹ ਮੌਜ ਬਣਾ ਦਿੱਤੀ ਹੈ ਜੋ ਰਾਜੇ ਲੋਕਾਂ ਨੂੰ ਰਾਜ ਤੋਂ ਮਿਲਦੀ ਪ੍ਰਤੀਤ ਹੁੰਦੀ ਹੈ,
 
जोगु बनिआ तेरा कीरतनु गाई ॥१॥
Jog bani▫ā ṯerā kīrṯan gā▫ī. ||1||
I attain Yoga, singing the Kirtan of Your Praises. ||1||
ਤੇਰੀ ਕੀਰਤੀ ਗਾਇਨ ਕਰਨ ਦੁਆਰਾ, ਮੈਂ ਯੋਗ ਨੂੰ ਪਰਾਪਤ ਹੋ ਜਾਂਦਾ ਹਾਂ।
ਗਾਈ = ਮੈਂ ਗਾਂਦਾ ਹਾਂ ॥੧॥ਜਦੋਂ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ ਤਾਂ ਮੈਨੂੰ ਜੋਗੀਆਂ ਵਾਲਾ ਜੋਗ ਪ੍ਰਾਪਤ ਹੋ ਜਾਂਦਾ ਹੈ (ਦੁਨੀਆ ਵਾਲਾ ਸੁਖ ਤੇ ਫ਼ਕੀਰੀ ਵਾਲਾ ਸੁਖ ਦੋਵੇਂ ਹੀ ਮੈਨੂੰ ਤੇਰੀ ਸਿਫ਼ਤਿ-ਸਾਲਾਹ ਵਿਚੋਂ ਮਿਲ ਰਹੇ ਹਨ) ॥੧॥
 
सरब सुखा बने तेरै ओल्है ॥
Sarab sukẖā bane ṯerai olĥai.
All comforts are obtained in Your Shelter.
ਤੇਰੀ ਸ਼ਰਨ ਅੰਦਰ ਮੈਂ ਸਾਰੇ ਆਰਾਮ ਪਾਉਂਦਾ ਹਾਂ।
ਤੇਰੈ ਓਲ੍ਹ੍ਹੈ = ਤੇਰੇ ਆਸਰੇ (ਰਹਿਣ ਨਾਲ)।ਹੇ ਪ੍ਰਭੂ! (ਉਦੋਂ ਤੋਂ) ਤੇਰੇ ਆਸਰੇ-ਪਰਨੇ ਰਹਿਣ ਨਾਲ ਮੇਰੇ ਵਾਸਤੇ ਸਾਰੇ ਸੁਖ ਹੀ ਸੁਖ ਬਣ ਗਏ ਹਨ,
 
भ्रम के परदे सतिगुर खोल्हे ॥१॥ रहाउ ॥
Bẖaram ke parḏe saṯgur kẖolĥe. ||1|| rahā▫o.
The True Guru has removed the veil of doubt. ||1||Pause||
ਸੱਚੇ ਗੁਰਾਂ ਨੇ ਵਹਿਮ ਦੇ ਪੜਦੇ ਦੂਰ ਕਰ ਦਿਤੇ ਹਨ। ਠਹਿਰਾਉ।
ਭ੍ਰਮ = ਭਟਕਣਾ ॥੧॥ ਰਹਾਉ ॥(ਜਦੋਂ ਤੋਂ) ਸਤਿਗੁਰੂ ਨੇ (ਮੇਰੇ ਅੰਦਰੋਂ ਮਾਇਆ ਦੀ ਖ਼ਾਤਰ) ਭਟਕਣਾ ਪੈਦਾ ਕਰਨ ਵਾਲੇ ਪੜਦੇ ਖੋਹਲ ਦਿੱਤੇ ਹਨ (ਤੇ ਤੇਰੇ ਨਾਲੋਂ ਮੇਰੀ ਵਿੱਥ ਮੁੱਕ ਗਈ ਹੈ) ॥੧॥ ਰਹਾਉ ॥
 
हुकमु बूझि रंग रस माणे ॥
Hukam būjẖ rang ras māṇe.
Understanding the Command of the Lord's Will, I revel in pleasure and joy.
ਸਾਹਿਬ ਦੀ ਰਜ਼ਾ ਨੂੰ ਸਮਝ ਕੇ ਮੈਂ ਖੁਸ਼ੀਆਂ ਅਤੇ ਨਿਆਮਤਾ ਭੋਗਦਾ ਹਾਂ।
ਬੂਝਿ = ਸਮਝ ਕੇ।ਹੇ ਪ੍ਰਭੂ! ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸਾਰੇ ਆਤਮਕ ਆਨੰਦ ਮਾਣ ਰਿਹਾ ਹਾਂ,
 
सतिगुर सेवा महा निरबाणे ॥२॥
Saṯgur sevā mahā nirbāṇe. ||3||
Serving the True Guru, I obtain the supreme state of Nirvaanaa. ||2||
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਪਰਮ ਅਨੰਦ ਨੂੰ ਪਾਉਂਦਾ ਹਾਂ।
ਨਿਰਬਾਣੇ = ਵਾਸਨਾ-ਰਹਿਤ ਅਵਸਥਾ ॥੨॥ਸਤਿਗੁਰੂ ਦੀ (ਦੱਸੀ) ਸੇਵਾ ਦੀ ਬਰਕਤਿ ਨਾਲ ਮੈਨੂੰ ਬੜੀ ਉੱਚੀ ਵਾਸਨਾ-ਰਹਿਤ ਅਵਸਥਾ ਪ੍ਰਾਪਤ ਹੋ ਗਈ ਹੈ ॥੨॥
 
जिनि तूं जाता सो गिरसत उदासी परवाणु ॥
Jin ṯūʼn jāṯā so girsaṯ uḏāsī parvāṇ.
One who recognizes You is recognized as a householder, and as a renunciate.
ਜੋ ਤੈਨੂੰ ਸਿੰਆਣਦਾ ਹੈ, ਉਹ ਬਤੌਰ ਇਕ ਘਰਬਾਰੀ ਤੇ ਤਿਆਗੀ ਦੇ ਕਬੂਲ ਪੈ ਜਾਂਦਾ ਹੈ।
ਜਿਨਿ = ਜਿਸ ਨੇ। ਤੂੰ = ਤੈਨੂੰ। ਉਦਾਸੀ = ਤਿਆਗੀ। ਪਰਵਾਣੁ = ਕਬੂਲ।ਹੇ ਪ੍ਰਭੂ! ਜਿਸ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾ ਲਈ ਉਹ ਚਾਹੇ ਗ੍ਰਿਹਸਤੀ ਹੈ ਚਾਹੇ ਤਿਆਗੀ ਉਹ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ।
 
नामि रता सोई निरबाणु ॥३॥
Nām raṯā so▫ī nirbāṇ. ||2||
Imbued with the Naam, the Name of the Lord, he dwells in Nirvaanaa. ||3||
ਜੋ ਨਾਮ ਨਾਲ ਰੰਗਿਆ ਹੈ, ਉਹੀ ਸੰਨਿਆਸੀ ਹੈ।
ਨਾਮਿ = ਨਾਮ ਵਿਚ। ਨਿਰਬਾਣੁ = ਵਾਸਨਾ ਤੋਂ ਰਹਿਤ ॥੩॥ਜੇਹੜਾ ਮਨੁੱਖ, ਹੇ ਪ੍ਰਭੂ! ਤੇਰੇ ਨਾਮ (-ਰੰਗ) ਵਿਚ ਰੰਗਿਆ ਹੋਇਆ ਹੈ ਉਹੀ ਸਦਾ ਦੁਨੀਆ ਦੀਆਂ ਵਾਸਨਾ ਤੋਂ ਬਚਿਆ ਰਹਿੰਦਾ ਹੈ ॥੩॥
 
जा कउ मिलिओ नामु निधाना ॥
Jā ka▫o mili▫o nām niḏẖānā.
One who has obtained the treasure of the Naam -
ਜਿਸ ਨੂੰ ਨਾਮ ਦਾ ਕੋਸ਼ ਪਰਾਪਤ ਹੋਇਆ ਹੈ,
ਜਾ ਕਉ = ਜਿਸ ਨੂੰ। ਨਿਧਾਨਾ = ਖ਼ਜ਼ਾਨਾ।ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਨਾਮ-ਖ਼ਜ਼ਾਨਾ ਮਿਲ ਗਿਆ ਹੈ,
 
भनति नानक ता का पूर खजाना ॥४॥६॥५७॥
Bẖanaṯ Nānak ṯā kā pūr kẖajānā. ||4||6||57||
prays Nanak, his treasure-house is filled to overflowing. ||4||6||57||
ਗੁਰੂ ਜੀ ਆਖਦੇ ਹਨ, ਪਰੀ-ਪੂਰਨ ਹੈ ਉਸ ਦਾ ਭੰਡਾਰਾ।
ਭਨਤਿ = ਆਖਦਾ ਹੈ। ਪੂਰ = ਭਰਿਆ ਹੋਇਆ ॥੪॥੬॥੫੭॥ਨਾਨਕ ਆਖਦਾ ਹੈ-ਉਸ ਦਾ (ਉੱਚੇ ਆਤਮਕ ਜੀਵਨ ਦੇ ਗੁਣਾਂ ਦਾ) ਖ਼ਜ਼ਾਨਾ ਸਦਾ ਭਰਿਆ ਰਹਿੰਦਾ ਹੈ ॥੪॥੬॥੫੭॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
तीरथि जाउ त हउ हउ करते ॥
Ŧirath jā▫o ṯa ha▫o ha▫o karṯe.
Journeying to sacred shrines of pilgrimage, I see the mortals acting in ego.
ਜੇਕਰ ਮੈਂ ਯਾਤ੍ਰਾ ਅਸਥਾਨਾਂ ਤੇ ਜਾਂਦਾ ਹਾਂ, ਤਦ ਮੈਂ ਬੰਦਿਆਂ ਨੂੰ ਹੰਕਾਰ ਕਰਦਿਆਂ ਤੱਕਦਾ ਹਾਂ।
ਤੀਰਥਿ = (ਕਿਸੇ) ਤੀਰਥ ਉੱਤੇ। ਜਾਉ = ਜਾਉਂ, ਮੈਂ ਜਾਂਦਾ ਹਾਂ। ਹਉ ਹਉ = ਮੈਂ (ਧਰਮੀ) ਮੈਂ (ਧਰਮੀ)।ਹੇ ਮਿੱਤਰ! ਜੇ ਮੈਂ (ਕਿਸੇ) ਤੀਰਥ ਉਥੇ ਜਾਂਦਾ ਹਾਂ ਤਾਂ ਉਥੇ ਮੈਂ 'ਮੈਂ (ਧਰਮੀ) ਮੈਂ (ਧਰਮੀ)' ਆਖਦੇ ਵੇਖਦਾ ਹਾਂ,
 
पंडित पूछउ त माइआ राते ॥१॥
Pandiṯ pūcẖẖa▫o ṯa mā▫i▫ā rāṯe. ||1||
If I ask the Pandits, I find them tainted by Maya. ||1||
ਜੇਕਰ ਮੈਂ ਬ੍ਰਾਹਮਣਾ (ਵਿਦਵਾਨਾ) ਬਾਰੇ ਪੁਛਦਾ ਹਾਂ, ਤਦ ਉਨ੍ਹਾਂ ਨੂੰ ਮੈਂ ਧਨ-ਦੌਲਤ ਨਾਲ ਰੰਗੀਜੇ ਪਾਉਂਦਾ ਹਾਂ।
ਪੰਡਿਤ = {ਬਹੁ-ਵਚਨ}। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਰਾਤੇ = ਮਸਤ, ਰੰਗੇ ਹੋਏ ॥੧॥ਜੇ ਮੈਂ (ਜਾ ਕੇ) ਪੰਡਿਤਾਂ ਨੂੰ ਪੁੱਛਦਾ ਹਾਂ ਤਾਂ ਉਹ ਭੀ ਮਾਇਆ ਦੇ ਰੰਗ ਵਿਚ ਰੰਗੇ ਹੋਏ ਹਨ ॥੧॥
 
सो असथानु बतावहु मीता ॥
So asthān baṯāvhu mīṯā.
Show me that place, O friend,
ਹੇ ਮਿਤ੍ਰ! ਮੈਨੂੰ ਉਹ ਜਗ੍ਹਾ ਦੱਸੋ,
ਅਸਥਾਨੁ = ਥਾਂ। ਮੀਤਾ = ਹੇ ਮਿੱਤਰ!ਹੇ ਮਿੱਤਰ! ਨੂੰ ਮੈਨੂੰ ਉਹ ਥਾਂ ਦੱਸ,
 
जा कै हरि हरि कीरतनु नीता ॥१॥ रहाउ ॥
Jā kai har har kīrṯan nīṯā. ||1|| rahā▫o.
where the Kirtan of the Lord's Praises are forever sung. ||1||Pause||
ਜਿੱਥੇ ਵਾਹਿਗੁਰੂ ਸੁਆਮੀ ਦਾ ਜੱਸ ਸਦਾ ਹੀ ਗਾਇਨ ਹੁੰਦਾ ਹੋਵੇ। ਠਹਿਰਾਉ।
ਜਾ ਕੇ = ਜਿਸ ਦੇ ਪਾਸ, ਜਿਸ ਦੇ ਅੰਦਰ, ਜਿਸ ਦੀ ਰਾਹੀਂ। ਨੀਤਾ = ਨਿੱਤ, ਸਦਾ ॥੧॥ ਰਹਾਉ ॥ਜਿੱਥੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੋਵੇ ॥੧॥ ਰਹਾਉ ॥
 
सासत्र बेद पाप पुंन वीचार ॥
Sāsṯar beḏ pāp punn vīcẖār.
The Shaastras and the Vedas speak of sin and virtue;
ਸ਼ਾਸਤਰ ਅਤੇ ਵੇਦ ਗੁਨਾਹ ਤੇ ਨੇਕੀ ਦੀ ਸੋਚ ਵਿਚਾਰ ਬਿਆਨ ਕਰਦੇ ਹਨ ਅਤੇ ਕਹਿੰਦੇ ਹਨ,
xxx(ਹੇ ਮਿੱਤਰ!) ਸ਼ਾਸਤ੍ਰ ਤੇ ਬੇਦ ਪੁੰਨਾਂ ਤੇ ਪਾਪਾਂ ਦੇ ਵਿਚਾਰ ਹੀ ਦੱਸਦੇ ਹਨ (ਇਹ ਦੱਸਦੇ ਹਨ ਕਿ ਫਲਾਣੇ ਕੰਮ ਪਾਪ ਹਨ ਫਲਾਣੇ ਕੰਮ ਪੁੰਨ ਹਨ,
 
नरकि सुरगि फिरि फिरि अउतार ॥२॥
Narak surag fir fir a▫uṯār. ||2||
they say that mortals are reincarnated into heaven and hell, over and over again. ||2||
ਕਿ ਬੰਦਾ ਮੁੜ ਮੁੜ ਕੇ ਦੌਜ਼ਕ ਤੇ ਬਹਿਸ਼ਤ ਵਿੱਚ ਪੈਂਦਾ ਹੈ।
ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ। ਅਉਤਾਰ = ਜਨਮ ॥੨॥ਜਿਨ੍ਹਾਂ ਦੇ ਕਰਨ ਨਾਲ) ਮੁੜ ਮੁੜ (ਕਦੇ) ਨਰਕ ਵਿਚ (ਤੇ ਕਦੇ) ਸੁਰਗ ਵਿਚ ਪੈ ਜਾਈਦਾ ਹੈ ॥੨॥
 
गिरसत महि चिंत उदास अहंकार ॥
Girsaṯ mėh cẖinṯ uḏās ahaʼnkār.
In the householder's life, there is anxiety, and in the life of the renunciate, there is egotism.
ਘਰਬਾਰੀ ਦੇ ਜੀਵਨ ਵਿੱਚ ਫਿਕਰ ਹੈ ਅਤੇ ਵਿਰਕਤੀ ਵਿੱਚ ਹੰਕਾਰ।
ਚਿੰਤ = ਚਿੰਤਾ। ਉਦਾਸ = ਉਦਾਸ (ਮਹਿ), ਤਿਆਗ ਵਿਚ।(ਹੇ ਮਿੱਤਰ!) ਗ੍ਰਿਹਸਤ ਵਿਚ ਰਹਿਣ ਵਾਲਿਆਂ ਨੂੰ ਚਿੰਤਾ ਦਬਾ ਰਹੀ ਹੈ, (ਗ੍ਰਿਹਸਤ ਦਾ) ਤਿਆਗ ਕਰਨ ਵਾਲੇ ਅਹੰਕਾਰ (ਨਾਲ ਆਫਰੇ ਹੋਏ ਹਨ),
 
करम करत जीअ कउ जंजार ॥३॥
Karam karaṯ jī▫a ka▫o janjār. ||3||
Performing religious rituals, the soul is entangled. ||3||
ਸੰਸਕਾਰਾਂ ਦਾ ਕਰਨਾ, ਆਤਮਾ, ਲਈ ਇਕ ਫਾਹੀ ਹੈ।
ਕਰਮ = ਕਰਮ-ਕਾਂਡ, ਮਿਥੇ ਹੋਏ ਧਾਰਮਿਕ ਕੰਮ। ਜੀਅ ਕਉ = ਜਿੰਦ ਨੂੰ। ਜੰਜਾਰ = ਜੰਜਾਲ, ਬੰਧਨ ॥੩॥(ਨਿਰੇ) ਕਰਮ-ਕਾਂਡ ਕਰਨ ਵਾਲਿਆਂ ਦੀ ਜਿੰਦ ਨੂੰ (ਮਾਇਆ ਦੇ) ਜੰਜਾਲ (ਪਏ ਹੋਏ ਹਨ) ॥੩॥
 
प्रभ किरपा ते मनु वसि आइआ ॥
Parabẖ kirpā ṯe man vas ā▫i▫ā.
By God's Grace, the mind is brought under control;
ਸੁਆਮੀ ਦੀ ਦਇਆ ਦੁਆਰਾ ਜਿਸ ਦਾ ਮਨੂਆ ਕਾਬੂ ਵਿੱਚ ਆ ਜਾਂਦਾ ਹੈ,
ਤੇ = ਤੋਂ ਨਾਲ। ਵਸਿ = ਵੱਸ ਵਿਚ।ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਦਾ ਮਨ ਵੱਸ ਵਿਚ ਆ ਜਾਂਦਾ ਹੈ,
 
नानक गुरमुखि तरी तिनि माइआ ॥४॥
Nānak gurmukẖ ṯarī ṯin mā▫i▫ā. ||4||
O Nanak, the Gurmukh crosses over the ocean of Maya. ||4||
ਹੇ ਨਾਨਕ! ਉਹ ਗੁਰਾਂ ਦੇ ਉਪਦੇਸ਼ ਰਾਹੀਂ, ਮਾਇਆ ਦੇ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਨਿ = ਉਸ ਨੇ ॥੪॥ਹੇ ਨਾਨਕ! (ਆਖ-) ਉਸ ਨੇ ਗੁਰੂ ਦੀ ਸਰਨ ਪੈ ਕੇ ਮਾਇਆ (ਦੀ ਸ਼ੂਕਦੀ ਨਦੀ) ਪਾਰ ਕਰ ਲਈ ਹੈ ॥੪॥
 
साधसंगि हरि कीरतनु गाईऐ ॥
Sāḏẖsang har kīrṯan gā▫ī▫ai.
In the Saadh Sangat, the Company of the Holy, sing the Kirtan of the Lord's Praises.
ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰ।
ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।(ਹੇ ਮਿੱਤਰ!) ਸਾਧ ਸੰਗਤਿ ਵਿਚ ਰਹਿ ਕੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ (ਇਸ ਦੀ ਬਰਕਤਿ ਨਾਲ ਹਉਮੈ, ਮਾਇਆ ਦਾ ਮੋਹ, ਚਿੰਤਾ, ਅਹੰਕਾਰ ਦੇ ਜੰਜਾਲ ਆਦਿਕ ਕੋਈ ਭੀ ਪੋਹ ਨਹੀਂ ਸਕਦਾ)
 
इहु असथानु गुरू ते पाईऐ ॥१॥ रहाउ दूजा ॥७॥५८॥
Ih asthān gurū ṯe pā▫ī▫ai. ||1|| rahā▫o ḏūjā. ||7||58||
This place is found through the Guru. ||1||Second. Pause||7||58||
ਇਹ ਜਗ੍ਹਾਂ ਗੁਰਾਂ ਪਾਸੋਂ ਮਿਲਦੀ ਹੈ। ਠਹਿਰਾਉ ਦੂਜਾ।
ਤੇ = ਤੋਂ, ਪਾਸੋਂ ॥੧॥ਰਹਾਉ ਦੂਜਾ॥੭॥੫੮॥ਪਰ ਇਹ ਥਾਂ ਗੁਰੂ ਪਾਸੋਂ ਲੱਭਦਾ ਹੈ ॥੧॥ਰਹਾਉ ਦੂਜਾ॥੭॥੫੮॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
घर महि सूख बाहरि फुनि सूखा ॥
Gẖar mėh sūkẖ bāhar fun sūkẖā.
Within my home there is peace, and outwardly there is peace as well.
ਮੇਰੇ ਗ੍ਰਹਿ ਅੰਦਰ ਆਰਾਮ ਹੈ ਅਤੇ ਮੁੜ ਆਰਾਮ ਹੈ ਗ੍ਰਹਿ ਦੇ ਬਾਹਰਵਾਰ ਭੀ।
ਘਰ ਮਹਿ = ਹਿਰਦੇ-ਘਰ ਵਿਚ। ਬਾਹਰਿ ਫੁਨਿ = ਬਾਹਰ ਦੁਨੀਆ ਨਾਲ ਵਰਤਣ-ਵਿਹਾਰ ਕਰਨ ਵਿਚ ਭੀ। ਫੁਨਿ = ਭੀ।(ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਵਾਲੇ ਮਨੁੱਖ ਨੂੰ ਆਪਣੇ) ਹਿਰਦੇ-ਘਰ ਵਿਚ ਆਨੰਦ ਪ੍ਰਤੀਤ ਹੁੰਦਾ ਰਹਿੰਦਾ ਹੈ, ਬਾਹਰ ਦੁਨੀਆ ਨਾਲ ਵਰਤਣ-ਵਿਹਾਰ ਕਰਦਿਆਂ ਭੀ ਉਸ ਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ,
 
हरि सिमरत सगल बिनासे दूखा ॥१॥
Har simraṯ sagal bināse ḏūkẖā. ||1||
Remembering the Lord in meditation, all pains are erased. ||1||
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਸਾਰੇ ਗਮ ਨਵਿਰਤ ਹੋ ਗਏ ਹਨ।
ਸਗਲ = ਸਾਰੇ ॥੧॥(ਕਿਉਂਕਿ, ਹੇ ਭਾਈ!) ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥
 
सगल सूख जां तूं चिति आंवैं ॥
Sagal sūkẖ jāʼn ṯūʼn cẖiṯ āʼnvaiʼn.
There is total peace, when You come into my mind.
ਜਦ ਤੂੰ ਮੇਰੇ ਮਨ ਵਿੱਚ ਆਉਂਦਾ ਹੈ, ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
ਚਿਤਿ = ਚਿੱਤ ਵਿਚ। ਆਂਵੈਂ = ਆਵਹਿ, ਆਉਂਦਾ ਹੈਂ {ਨੋਟ: ਸਾਧਾਰਨ ਤੌਰ ਤੇ ਵਰਤਮਾਨ ਕਾਲ, ਮੱਧਮ ਪੁਰਸ਼ ਇਕ-ਵਚਨ ਵਾਸਤੇ ਕ੍ਰਿਆ ਦੇ ਨਾਲ 'ਹਿ' ਵਰਤਿਆ ਜਾਂਦਾ ਹੈ; ਜਿਵੇਂ 'ਕਰਹਿ' = ਤੂੰ ਕਰਦਾ ਹੈਂ। 'ਵੇਖਹਿ' = ਤੂੰ ਵੇਖਦਾ ਹੈਂ}।ਹੇ ਪ੍ਰਭੂ! ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਸਾਰੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ।