Sri Guru Granth Sahib Ji

Ang: / 1430

Your last visited Ang:

सो नामु जपै जो जनु तुधु भावै ॥१॥ रहाउ ॥
So nām japai jo jan ṯuḏẖ bẖāvai. ||1|| rahā▫o.
He alone is pleasing to Your Will, who chants the Naam. ||1||Pause||
ਕੇਵਲ ਓਹੀ ਨਾਮ ਦਾ ਉਚਾਰਨ ਕਰਦਾ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ। ਠਹਿਰਾਉ।
ਤੁਧੁ ਭਾਵੈ = ਤੈਨੂੰ ਪਿਆਰਾ ਲੱਗਦਾ ਹੈ ॥੧॥ ਰਹਾਉ ॥(ਪਰ) ਉਹੀ ਮਨੁੱਖ ਤੇਰਾ ਨਾਮ ਜਪਦਾ ਹੈ ਜੇਹੜਾ ਤੈਨੂੰ ਪਿਆਰਾ ਲੱਗਦਾ ਹੈ (ਜਿਸ ਉੱਤੇ ਤੇਰੀ ਮੇਹਰ ਹੁੰਦੀ ਹੈ) ॥੧॥ ਰਹਾਉ ॥
 
तनु मनु सीतलु जपि नामु तेरा ॥
Ŧan man sīṯal jap nām ṯerā.
My body and mind are cooled and soothed, chanting the Name of the Lord.
ਤੇਰੇ ਨਾਮ ਦਾ ਆਰਾਧਨ ਕਰਨ ਦੁਆਰਾ ਮੇਰੀ ਦੇਹਿ ਅਤੇ ਆਤਮਾ ਠੰਢੇ ਹੋ ਗਏ ਹਨ।
ਸੀਤਲੁ = ਠੰਢਾ। ਜਪਿ = ਜਪ ਕੇ।ਹੇ ਪ੍ਰਭੂ! ਤੇਰਾ ਨਾਮ ਜਪ ਕੇ ਮਨ ਸ਼ਾਂਤ ਹੋ ਜਾਂਦਾ ਹੈ। ਸਰੀਰ (ਭੀ, ਹਰੇਕ ਗਿਆਨ-ਇੰਦ੍ਰਾ ਭੀ) ਸ਼ਾਂਤ ਹੋ ਜਾਂਦਾ ਹੈ।
 
हरि हरि जपत ढहै दुख डेरा ॥२॥
Har har japaṯ dẖahai ḏukẖ derā. ||2||
Meditating on the Lord, Har, Har, the house of pain is demolished. ||2||
ਵਾਹਿਗੁਰੂ ਸੁਆਮੀ ਦਾ ਚਿੰਤਨ ਕਰਨ ਦੁਆਰਾ ਦੁੱਖ ਤਕਲੀਫ ਦਾ ਅੱਡਾ ਚੁੱਕਿਆ ਜਾਂਦਾ ਹੈ।
ਜਪਤ = ਜਪਦਿਆਂ। ਢਹੈ = ਡਿੱਗ ਪੈਂਦਾ ਹੈ। ਦੁਖ ਡੇਰਾ = ਦੁੱਖਾਂ ਦਾ ਡੇਰਾ ॥੨॥ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਦੁੱਖਾਂ ਦਾ ਡੇਰਾ ਹੀ ਚੁੱਕਿਆ ਜਾਂਦਾ ਹੈ ॥੨॥
 
हुकमु बूझै सोई परवानु ॥
Hukam būjẖai so▫ī parvān.
He alone, who understands the Command of the Lord's Will, is approved.
ਜੋ ਰੱਬ ਦੀ ਰਜ਼ਾ ਨੂੰ ਸਮਝਦਾ ਹੈ, ਉਹ ਕਬੂਲ ਪੈ ਜਾਂਦਾ ਹੈ।
ਹੁਕਮੁ = ਰਜ਼ਾ। ਸੋਈ = ਉਹੀ (ਮਨੁੱਖ)।(ਹੇ ਭਾਈ! ਨਾਮ ਦੀ ਬਰਕਤਿ ਨਾਲ ਜੇਹੜਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਸਮਝ ਲੈਂਦਾ ਹੈ (ਰਜ਼ਾ ਵਿਚ ਖਿੜੇ-ਮੱਥੇ ਰਾਜ਼ੀ ਰਹਿੰਦਾ ਹੈ) ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ,
 
साचु सबदु जा का नीसानु ॥३॥
Sācẖ sabaḏ jā kā nīsān. ||3||
The True Shabad of the Word of God is his trademark and insignia. ||3||
ਸੱਚਾ ਨਾਮ (ਐਸੇ ਪੁਰਸ਼ ਦੀ) ਨਿਸ਼ਾਨੀ ਹੈ।
ਸਾਚੁ = ਸਦਾ ਕਾਇਮ ਰਹਿਣ ਵਾਲਾ। ਸਾਚੁ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਜਾ ਕਾ = ਜਿਸ ਦਾ, ਜਿਸ ਦੇ ਪਾਸ। ਨੀਸਾਨੁ = ਪਰਵਾਨਾ, ਰਾਹਦਾਰੀ ॥੩॥ਕਿਉਂਕਿ ਉਸ ਮਨੁੱਖ ਦੇ ਪਾਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹਦਾਰੀ ਹੈ ॥੩॥
 
गुरि पूरै हरि नामु द्रिड़ाइआ ॥
Gur pūrai har nām driṛ▫ā▫i▫ā.
The Perfect Guru has implanted the Lord's Name within me.
ਪੂਰਨ ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਦਾ ਨਾਮ ਪੱਕਾ ਕੀਤਾ ਹੈ।
ਗੁਰਿ ਪੂਰੈ = ਪੂਰੇ ਗੁਰੂ ਨੇ।(ਹੇ ਭਾਈ! ਜਦੋਂ ਤੋਂ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ,
 
भनति नानकु मेरै मनि सुखु पाइआ ॥४॥८॥५९॥
Bẖanaṯ Nānak merai man sukẖ pā▫i▫ā. ||4||8||59||
Prays Nanak, my mind has found peace. ||4||8||59||
ਗੁਰੂ ਜੀ ਆਖਦੇ ਹਨ, ਮੇਰੇ ਚਿੱਤ ਨੂੰ ਅਨੰਦ ਪਰਾਪਤ ਹੋਇਆ ਹੈ।
ਭਨਤਿ ਨਾਨਕੁ = ਨਾਨਕ ਆਖਦਾ ਹੈ। ਮਨਿ = ਮਨ ਨੇ ॥੪॥੮॥੫੯॥ਨਾਨਕ ਆਖਦਾ ਹੈ- (ਤਦੋਂ ਤੋਂ) ਮੇਰੇ ਮਨ ਨੇ (ਸਦਾ) ਸੁਖ ਹੀ ਅਨੁਭਵ ਕੀਤਾ ਹੈ ॥੪॥੮॥੫੯॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जहा पठावहु तह तह जाईं ॥
Jahā paṯẖāvhu ṯah ṯah jā▫īʼn.
Wherever You send me, there I go.
ਜਿੱਥੇ ਕਿਤੇ ਤੂੰ ਮੈਨੂੰ ਭੇਜਦਾ ਹੈਂ, ਉਥੇ ਹੀ ਮੈਂ ਜਾਂਦਾ ਹਾਂ।
ਪਠਾਵਹੁ = ਤੂੰ ਭੇਜਦਾ ਹੈਂ। ਤਹ ਤਹ = ਉਥੇ ਉਥੇ। ਜਾੲ​‍ੀ = ਮੈਂ ਜਾਂਦਾ ਹਾਂ।(ਹੇ ਗੋਵਿੰਦ! ਇਹ ਤੇਰੀ ਹੀ ਮੇਹਰ ਹੈ ਕਿ) ਜਿਧਰ ਤੂੰ ਮੈਨੂੰ ਭੇਜਦਾ ਹੈਂ, ਮੈਂ ਉਧਰ ਉਧਰ ਹੀ (ਖ਼ੁਸ਼ੀ ਨਾਲ) ਜਾਂਦਾ ਹਾਂ,
 
जो तुम देहु सोई सुखु पाईं ॥१॥
Jo ṯum ḏeh so▫ī sukẖ pā▫īʼn. ||1||
Whatever You give me, brings me peace. ||1||
ਜਿਹੜਾ ਕੁਝ ਤੂੰ ਮੈਨੂੰ ਦਿੰਦਾ ਹੈ, ਉਸੇ ਵਿੱਚ ਹੀ ਮੈਂ ਆਰਾਮ ਪਾਉਂਦਾ ਹਾਂ।
ਜੋ = ਜੋ ਕੁਝ। ਪਾੲ​‍ੀ = ਮੈਂ ਮਾਣਦਾ ਹਾਂ ॥੧॥(ਸੁਖ ਹੋਵੇ ਚਾਹੇ ਦੁੱਖ ਹੋਵੇ) ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਸ ਨੂੰ (ਸਿਰ-ਮੱਥੇ ਉਤੇ) ਸੁਖ (ਜਾਣ ਕੇ) ਮੰਨਦਾ ਹਾਂ ॥੧॥
 
सदा चेरे गोविंद गोसाई ॥
Saḏā cẖere govinḏ gosā▫ī.
I am forever the chaylaa, the humble disciple, of the Lord of the Universe, the Sustainer of the World.
ਮੈਂ ਸੰਸਾਰ ਦੇ ਰੱਖਿਅਕ ਅਤੇ ਸੁਆਮੀ ਦਾ ਹਮੇਸ਼ਾਂ ਹੀ ਗੋਲਾ ਹਾਂ।
ਚੇਰੇ = ਦਾਸ। ਗੋਵਿੰਦ = ਹੇ ਗੋਵਿੰਦ!ਹੇ ਗੋਵਿੰਦ! ਹੇ ਗੋਸਾਈਂ! (ਮੇਹਰ ਕਰ, ਮੈਂ) ਸਦਾ ਤੇਰਾ ਦਾਸ ਬਣਿਆ ਰਹਾਂ,
 
तुम्हरी क्रिपा ते त्रिपति अघाईं ॥१॥ रहाउ ॥
Ŧumĥrī kirpā ṯe ṯaripaṯ agẖā▫īʼn. ||1|| rahā▫o.
By Your Grace, I am satisfied and satiated. ||1||Pause||
ਤੇਰੀ ਦਇਆ ਦੁਆਰਾ, ਮੈਂ ਰੱਜਿਆ, ਪੁੱਜਿਆਂ ਰਹਿੰਦਾ ਹਾਂ। ਠਹਿਰਾਉ।
ਕ੍ਰਿਪਾ ਤੇ = ਕਿਰਪਾ ਨਾਲ। ਤ੍ਰਿਪਤਿ ਅਘਾੲ​‍ੀ = ਪੂਰਨ ਤੌਰ ਤੇ ਸੰਤੋਖ ਵਿਚ ਰਹਿੰਦਾ ਹਾਂ ॥੧॥ ਰਹਾਉ ॥(ਕਿਉਂਕਿ) ਤੇਰੀ ਕਿਰਪਾ ਨਾਲ ਹੀ ਮੈਂ ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ ਰੱਜਿਆ ਰਹਿੰਦਾ ਹਾਂ ॥੧॥ ਰਹਾਉ ॥
 
तुमरा दीआ पैन्हउ खाईं ॥
Ŧumrā ḏī▫ā painĥa▫o kẖā▫īʼn.
Whatever You give me, I wear and eat.
ਜੋ ਕੁਛ ਤੂੰ ਮੈਨੂੰ ਦਿੰਦਾ ਹੈ ਓਹੀ ਮੈਂ ਪਹਿਨਦਾ ਅਤੇ ਖਾਂਦਾ ਹਾਂ।
ਪੈਨ੍ਹ੍ਹਉ = ਮੈਂ ਪਹਿਨਦਾ ਹਾਂ, ਪੈਨ੍ਹ੍ਹਉਂ। ਖਾੲ​‍ੀ = ਮੈਂ ਖਾਂਦਾ ਹਾਂ।ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ (ਪਹਿਨਣ ਨੂੰ, ਖਾਣ ਨੂੰ,) ਦੇਂਦਾ ਹੈਂ ਉਹੀ ਮੈਂ (ਸੰਤੋਖ ਨਾਲ) ਪਹਿਨਦਾ ਤੇ ਖਾਂਦਾ ਹਾਂ,
 
तउ प्रसादि प्रभ सुखी वलाईं ॥२॥
Ŧa▫o parsāḏ parabẖ sukẖī valā▫īʼn. ||2||
By Your Grace, O God, my life passes peacefully. ||2||
ਤੇਰੀ ਮਿਹਰ ਸਦਕਾ ਮੈਂ ਆਪਣੀ ਉਮਰ ਸੁਖ ਆਰਾਮ ਨਾਲ ਗੁਜਾਰਦਾ ਹਾਂ।
ਤਉ ਪ੍ਰਸਾਦਿ = ਤੇਰੀ ਕਿਰਪਾ ਨਾਲ। ਪ੍ਰਭ = ਹੇ ਪ੍ਰਭੂ! ਵਲਾੲ​‍ੀ = ਮੈਂ ਉਮਰ ਗੁਜ਼ਾਰਦਾ ਹਾਂ ॥੨॥ਤੇਰੀ ਕਿਰਪਾ ਨਾਲ ਮੈਂ (ਆਪਣਾ ਜੀਵਨ) ਸੁਖ-ਆਨੰਦ ਨਾਲ ਬਿਤੀਤ ਕਰ ਰਿਹਾ ਹਾਂ ॥੨॥
 
मन तन अंतरि तुझै धिआईं ॥
Man ṯan anṯar ṯujẖai ḏẖi▫ā▫īʼn.
Deep within my mind and body, I meditate on You.
ਆਪਣੇ ਚਿੱਤ ਅਤੇ ਸਰੀਰ ਅੰਦਰ ਮੈਂ ਤੈਨੂੰ ਯਾਦ ਕਰਦਾ ਹਾਂ।
xxxਹੇ ਪ੍ਰਭੂ! ਮੈਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਸਦਾ) ਤੈਨੂੰ ਹੀ ਯਾਦ ਕਰਦਾ ਰਹਿੰਦਾ ਹਾਂ,
 
तुम्हरै लवै न कोऊ लाईं ॥३॥
Ŧumĥrai lavai na ko▫ū lā▫īʼn. ||3||
I recognize none as equal to You. ||3||
ਮੈਂ ਤੇਰੇ ਬਰਾਬਰ ਕਿਸੇ ਨੂੰ ਨਹੀਂ ਜਾਣਦਾ।
ਲਵੈ = ਬਰਾਬਰ ॥੩॥ਤੇਰੇ ਬਰਾਬਰ ਦਾ ਮੈਂ ਹੋਰ ਕਿਸੇ ਨੂੰ ਨਹੀਂ ਸਮਝਦਾ ॥੩॥
 
कहु नानक नित इवै धिआईं ॥
Kaho Nānak niṯ ivai ḏẖi▫ā▫īʼn.
Says Nanak, this is my continual meditation:
ਗੁਰੂ ਜੀ ਆਖਦੇ ਹਨ, ਮੈਂ ਹਮੇਸ਼ਾਂ ਹੀ ਇਸ ਤਰ੍ਹਾਂ ਤੇਰੇ ਸਿਮਰਨ ਕਰਦਾ ਹਾਂ।
ਇਵੈ = ਇਸੇ ਤਰ੍ਹਾਂ।ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰਦਾ ਰਹੁ ਤੇ) ਆਖ-(ਹੇ ਪ੍ਰਭੂ! ਮੇਹਰ ਕਰ) ਮੈਂ ਇਸੇ ਤਰ੍ਹਾਂ ਸਦਾ ਤੈਨੂੰ ਸਿਮਰਦਾ ਰਹਾਂ।
 
गति होवै संतह लगि पाईं ॥४॥९॥६०॥
Gaṯ hovai sanṯėh lag pā▫īʼn. ||4||9||60||
that I may be emancipated, clinging to the Feet of the Saints. ||4||9||60||
ਸਾਧੂਆਂ ਦੇ ਪੈਰਾਂ ਨਾਲ ਚਿਮੜਨ ਦੁਆਰਾ ਪ੍ਰਾਣੀ ਬੰਦ ਖਲਾਸ ਹੋ ਜਾਂਦਾ ਹੈ।
ਗਤਿ = ਉੱਚੀ ਆਤਮਕ ਅਵਸਥਾ। ਸੰਤਹ ਪਾੲ​‍ੀ = ਸੰਤ ਜਨਾਂ ਦੀ ਚਰਨੀਂ ॥੪॥੯॥੬੦॥(ਤੇਰੀ ਮੇਹਰ ਹੋਵੇ ਤਾਂ ਤੇਰੇ) ਸੰਤ ਜਨਾਂ ਦੀ ਚਰਨੀਂ ਲੱਗ ਕੇ ਮੈਨੂੰ ਉੱਚੀ ਆਤਮਕ ਅਵਸਥਾ ਮਿਲੀ ਰਹੇ ॥੪॥੯॥੬੦॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
ऊठत बैठत सोवत धिआईऐ ॥
Ūṯẖaṯ baiṯẖaṯ sovaṯ ḏẖi▫ā▫ī▫ai.
While standing up, and sitting down, and even while asleep, meditate on the Lord.
ਖਲੋਦਿਆਂ, ਬਹਿੰਦਿਆਂ, ਜਾਂ ਸੌਦਿਆਂ ਤੂੰ ਸੁਆਮੀ ਦਾ ਸਿਮਰਨ ਕਰ।
xxx(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ (ਜਾਗਦਿਆਂ ਹਰ ਵੇਲੇ) ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ,
 
मारगि चलत हरे हरि गाईऐ ॥१॥
Mārag cẖalaṯ hare har gā▫ī▫ai. ||1||
Walking on the Way, sing the Praises of the Lord. ||1||
ਰਸਤੇ ਚਲਦਿਆਂ ਹੋਇਆ ਤੂੰ ਪ੍ਰਭੂ ਪਰਮੇਸ਼ਰ ਦਾ ਜੱਸ ਗਾਇਨ ਕਰ।
ਮਾਰਗਿ = ਰਸਤੇ ਉਤੇ। ਚਲਤ = ਤੁਰਦਿਆਂ। ਹਰੇ ਹਰਿ = ਹਰੀ ਹੀ ਹਰੀ ॥੧॥ਰਸਤੇ ਤੁਰਦਿਆਂ ਭੀ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਰਹਿਣਾ ਚਾਹੀਦਾ ਹੈ ॥੧॥
 
स्रवन सुनीजै अम्रित कथा ॥
Sarvan sunījai amriṯ kathā.
With your ears, listen to the Ambrosial Sermon.
ਆਪਣਿਆਂ ਕੰਨਾਂ ਨਾਲ, ਅੰਮ੍ਰਿਤਮਈ ਈਸ਼ਵਰੀ ਵਾਰਤਾ ਸੁਣ।
ਸ੍ਰਵਨ = ਕੰਨਾਂ ਨਾਲ। ਸੁਨੀਜੈ = ਸੁਣਨੀ ਚਾਹੀਦੀ ਹੈ। ਅੰਮ੍ਰਿਤ ਕਥਾ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ।(ਹੇ ਭਾਈ!) ਕੰਨਾਂ ਨਾਲ (ਪਰਮਾਤਮਾ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਸੁਣਦੇ ਰਹਿਣਾ ਚਾਹੀਦਾ ਹੈ,
 
जासु सुनी मनि होइ अनंदा दूख रोग मन सगले लथा ॥१॥ रहाउ ॥
Jās sunī man ho▫e ananḏā ḏūkẖ rog man sagle lathā. ||1|| rahā▫o.
Listening to it, your mind shall be filled with bliss, and the troubles and diseases of your mind shall all depart. ||1||Pause||
ਜਿਸ ਨੂੰ ਸੁਣਨ ਦੁਆਰਾ ਤੇਰਾ ਦਿਲ ਪ੍ਰਸੰਨ ਹੋਵੇਗਾ ਅਤੇ ਸਾਰੀਆਂ ਤਕਲੀਫਾਂ ਅਤੇ ਬੀਮਾਰੀਆਂ ਤੇਰੇ ਚਿੱਤ ਤੋਂ ਦੂਰ ਹੋ ਜਾਣਗੀਆਂ। ਠਹਿਰਾਉ।
ਜਾਸੁ ਸੁਨੀ = ਜਿਸ ਨੂੰ ਸੁਣਿਆਂ। ਮਨਿ = ਮਨ ਵਿਚ। ਮਨ = ਮਨ ਦੇ। ਸਗਲੇ = ਸਾਰੇ ॥੧॥ ਰਹਾਉ ॥ਜਿਸ ਦੇ ਸੁਣਿਆਂ ਮਨ ਵਿਚ ਆਤਮਕ ਆਨੰਦ ਪੈਦਾ ਹੁੰਦਾ ਹੈ ਤੇ ਮਨ ਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ॥੧॥ ਰਹਾਉ ॥
 
कारजि कामि बाट घाट जपीजै ॥
Kāraj kām bāt gẖāt japījai.
While you work at your job, on the road and at the beach, meditate and chant.
ਕੰਮ ਕਾਜ ਅੰਦਰ ਰੁਝਿਆ, ਰਸਤੇ ਅਤੇ ਪੱਤਣ ਉਤੇ ਤੂੰ ਸੁਆਮੀ ਦਾ ਸਿਮਰਨ ਕਰ।
ਕਾਰਜਿ = ਹਰੇਕ ਕਾਜ ਵਿਚ। ਕਾਮਿ = ਹਰੇਕ ਕੰਮ ਵਿਚ। ਬਾਟ = ਰਾਹੇ ਤੁਰਦਿਆਂ। ਘਾਟ = ਪੱਤਣ (ਲੰਘਦਿਆਂ)।(ਹੇ ਭਾਈ!) ਹਰੇਕ ਕੰਮ ਕਾਜ ਕਰਦਿਆਂ, ਰਾਹੇ ਤੁਰਦਿਆਂ, ਪੱਤਣ ਲੰਘਦਿਆਂ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ,
 
गुर प्रसादि हरि अम्रितु पीजै ॥२॥
Gur parsāḏ har amriṯ pījai. ||2||
By Guru's Grace, drink in the Ambrosial Essence of the Lord. ||2||
ਗੁਰਾਂ ਦੀ ਦਇਆ ਦੁਆਰਾ ਤੂੰ ਰੱਬ ਦਾ ਸੁਧਾਰਸ ਪਾਨ ਕਰ।
xxx ॥੨॥ਤੇ ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦੇ ਰਹਿਣਾ ਚਾਹੀਦਾ ਹੈ ॥੨॥
 
दिनसु रैनि हरि कीरतनु गाईऐ ॥
Ḏinas rain har kīrṯan gā▫ī▫ai.
The humble being who sings the Kirtan of the Lord's Praises, day and night,
ਜਿਹੜਾ ਆਦਮੀ ਦਿਹੁੰ ਰਾਤ ਹਰੀ ਦਾ ਜੱਸ ਗਾਇਨ ਕਰਦਾ ਹੈ,
ਦਿਨਸੁ = ਦਿਨ। ਰੈਨਿ = ਰਾਤ।(ਹੇ ਭਾਈ!) ਦਿਨ ਰਾਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ।
 
सो जनु जम की वाट न पाईऐ ॥३॥
So jan jam kī vāt na pā▫ī▫ai. ||3||
does not have to go with the Messenger of Death. ||3||
ਉਹ ਮੌਤ ਦੇ ਦੂਤ ਦੇ ਰਾਹ ਨਹੀਂ ਪੈਂਦਾ।
ਜਮ ਕੀ ਵਾਟ = ਜਮ ਦੇ ਰਸਤੇ, ਉਸ ਜੀਵਨ-ਰਾਹ ਤੇ ਜਿਥੇ ਆਤਮਕ ਮੌਤ ਆ ਦਬਾਏ ॥੩॥(ਜੇਹੜਾ ਇਹ ਕੰਮ ਕਰਦਾ ਰਹਿੰਦਾ ਹੈ) ਜ਼ਿੰਦਗੀ ਦੇ ਸਫ਼ਰ ਵਿਚ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ ॥੩॥
 
आठ पहर जिसु विसरहि नाही ॥
Āṯẖ pahar jis visrahi nāhī.
One who does not forget the Lord, twenty-four hours a day, is emancipated;
ਜੋ ਅੱਠੇ ਪਹਿਰ ਵਾਹਿਗੁਰੂ ਨੂੰ ਨਹੀਂ ਭੁਲਾਉਂਦਾ,
ਵਿਸਰਹਿ ਨਾਹੀ = ਤੂੰ ਨਹੀਂ ਵਿਸਰਦਾ।(ਹੇ ਪ੍ਰਭੂ!) ਜਿਸ ਮਨੁੱਖ ਨੂੰ ਅੱਠੇ ਪਹਰ ਕਿਸੇ (ਵੇਲੇ ਭੀ) ਤੂੰ ਨਹੀਂ ਵਿਸਰਦਾ,
 
गति होवै नानक तिसु लगि पाई ॥४॥१०॥६१॥
Gaṯ hovai Nānak ṯis lag pā▫ī. ||4||10||61||
O Nanak, I fall at his feet. ||4||10||61||
ਉਸ ਦੇ ਪੈਰਾਂ ਤੇ ਡਿੱਗ ਪੈਣ ਦੁਆਰਾ ਹੇ ਨਾਨਕ! ਮੁਕਤੀ ਪਰਾਪਤ ਹੋ ਜਾਂਦੀ ਹੈ।
ਗਤਿ = ਉੱਚੀ ਆਤਮਕ ਅਵਸਥਾ। ਤਿਸੁ ਪਾਈ = ਉਸ ਦੇ ਚਰਨੀਂ ॥੪॥੧੦॥੬੧॥ਹੇ ਨਾਨਕ! (ਆਖ-) ਉਸ ਦੀ ਚਰਨੀਂ ਲੱਗ ਕੇ (ਹੋਰ ਮਨੁੱਖਾਂ ਨੂੰ ਭੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ॥੪॥੧੦॥੬੧॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जा कै सिमरनि सूख निवासु ॥
Jā kai simran sūkẖ nivās.
Remembering Him in meditation, one abides in peace;
ਜਿਸ ਦੀ ਬੰਦਗੀ ਕਰਨ ਦੁਆਰਾ ਬੰਦਾ ਆਰਾਮ ਅੰਦਰ ਵੱਸਦਾ ਹੈ,
ਜਾ ਕੈ ਸਿਮਰਨਿ = ਜਿਸ (ਪਰਮਾਤਮਾ) ਦੇ ਸਿਮਰਨ ਦੀ ਰਾਹੀਂ। ਸੂਖ ਨਿਵਾਸੁ = (ਮਨ ਵਿਚ) ਆਨੰਦ ਦਾ ਵਾਸਾ।(ਹੇ ਭਾਈ! ਗੁਰੂ ਦੇ ਕਹੇ ਅਨੁਸਾਰ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ) ਜਿਸ ਦੇ ਸਿਮਰਨ ਦੀ ਬਰਕਤਿ ਨਾਲ (ਮਨ ਵਿਚ) ਸੁਖ ਦਾ ਵਾਸ ਹੋ ਜਾਂਦਾ ਹੈ,
 
भई कलिआण दुख होवत नासु ॥१॥
Bẖa▫ī kali▫āṇ ḏukẖ hovaṯ nās. ||1||
one becomes happy, and suffering is ended. ||1||
ਮੋਖਸ਼ ਪਾ ਲੈਂਦਾ ਹੈ ਅਤੇ ਉਸ ਦੀ ਪੀੜ ਮਿਟ ਜਾਂਦੀ ਹੈ।
ਕਲਿਆਣ = ਸੁਖ-ਸਾਂਦ, ਖੈਰੀਅਤ ॥੧॥ਸਦਾ ਸੁਖ-ਸਾਂਦ ਬਣੀ ਰਹਿੰਦੀ ਹੈ ਤੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ॥੧॥
 
अनदु करहु प्रभ के गुन गावहु ॥
Anaḏ karahu parabẖ ke gun gāvhu.
Celebrate, make merry, and sing God's Glories.
ਸਾਈਂ ਦਾ ਜੱਸ ਗਾਇਨ ਕਰ ਅਤੇ ਮੌਜਾਂ ਮਾਣ।
ਕਰਹੁ = ਕਰੋਗੇ, ਮਾਣੋਗੇ।(ਹੇ ਭਾਈ! ਆਪਣੇ ਗੁਰੂ ਦੇ ਉਪਦੇਸ਼ ਅਨੁਸਾਰ ਤੁਰ ਕੇ) ਸਦਾ ਹੀ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਦੇ ਰਹੋ।
 
सतिगुरु अपना सद सदा मनावहु ॥१॥ रहाउ ॥
Saṯgur apnā saḏ saḏā manāvahu. ||1|| rahā▫o.
Forever and ever, surrender to the True Guru. ||1||Pause||
ਹਮੇਸ਼ਾਂ ਹਮੇਸ਼ਾਂ ਤੂੰ ਆਪਣੇ ਸੱਚੇ ਗੁਰਾਂ ਨੂੰ ਪਰਸੰਨ ਕਰ। ਠਹਿਰਾਉ।
ਮਨਾਵਹੁ = ਖ਼ੁਸ਼ ਕਰੋ, ਪ੍ਰਸੰਨਤਾ ਹਾਸਲ ਕਰੋ ॥੧॥ ਰਹਾਉ ॥(ਗੁਰੂ ਦੇ ਹੁਕਮ ਅਨੁਸਾਰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਿਹਾ ਕਰੋ (ਇਸ ਦਾ ਨਤੀਜਾ ਇਹ ਹੋਵੇਗਾ ਕਿ ਸਦਾ) ਆਤਮਕ ਆਨੰਦ ਮਾਣਦੇ ਰਹੋਗੇ ॥੧॥ ਰਹਾਉ ॥
 
सतिगुर का सचु सबदु कमावहु ॥
Saṯgur kā sacẖ sabaḏ kamāvahu.
Act in accordance with the Shabad, the True Word of the True Guru.
ਸੱਚੇ ਗੁਰਾਂ ਦੀ ਸੱਚੀ ਗੁਰਬਾਣੀ ਉਤੇ ਤੂੰ ਅਮਲ ਕਰ।
ਸਚੁ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਗੁਰ = ਸ਼ਬਦ।(ਹੇ ਭਾਈ!) ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਨੂੰ ਹਰ ਵੇਲੇ ਹਿਰਦੇ ਵਿਚ ਰੱਖੋ (ਸ਼ਬਦ ਅਨੁਸਾਰ ਆਪਣਾ ਜੀਵਨ ਘੜਦੇ ਰਹੋ।
 
थिरु घरि बैठे प्रभु अपना पावहु ॥२॥
Thir gẖar baiṯẖe parabẖ apnā pāvhu. ||2||
Remain steady and stable within the home of your own self, and find God. ||2||
ਆਪਣੇ ਧਾਮ ਵਿੱਚ ਬੈਠ ਅਤੇ ਆਪਣੇ ਸਦੀਵੀ ਸਥਿਰ ਸੁਆਮੀ ਨੂੰ ਪਰਾਪਤ ਹੋ।
ਘਰਿ = ਹਿਰਦੇ-ਘਰ ਵਿਚ ॥੨॥ਇਸ ਸ਼ਬਦ ਦੀ ਬਰਕਤਿ ਨਾਲ ਆਪਣੇ) ਹਿਰਦੇ-ਘਰ ਵਿਚ ਅਡੋਲ ਟਿਕੇ ਰਹੋਗੇ (ਭਟਕਣਾ ਮੁੱਕ ਜਾਏਗੀ) ਤੇ ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲਵੋਗੇ ॥੨॥
 
पर का बुरा न राखहु चीत ॥
Par kā burā na rākẖo cẖīṯ.
Do not harbor evil intentions against others in your mind,
ਆਪਣੇ ਚਿੱਤ ਅੰਦਰ ਹੋਰਨਾਂ ਦਾ ਮੰਦਾ ਨਾਂ ਚਿਤਵ,
ਪਰ ਕਾ = ਕਿਸੇ ਹੋਰ ਦਾ। ਨ ਰਾਖਹੁ ਚੀਤ = ਨਾਹ ਚਿਤਵਿਆ ਕਰੋ।ਹੇ ਵੀਰ! ਹੇ ਮਿੱਤਰ! ਕਦੇ ਕਿਸੇ ਦਾ ਬੁਰਾ ਨਾਹ ਚਿਤਵਿਆ ਕਰੋ।
 
तुम कउ दुखु नही भाई मीत ॥३॥
Ŧum ka▫o ḏukẖ nahī bẖā▫ī mīṯ. ||3||
and you shall not be troubled, O Siblings of Destiny, O friends. ||3||
ਤਦ ਹੇ ਵੀਰ ਤੇ ਮਿੱਤਰ! ਤੈਨੂੰ ਕੋਈ ਤਕਲੀਫ ਨਹੀਂ ਵਾਪਰੇਗੀ।
ਭਾਈ ਮੀਤ = ਹੇ ਵੀਰ! ਹੇ ਮਿੱਤਰ! ॥੩॥(ਕਦੇ ਮਨ ਵਿਚ ਇਹ ਇੱਛਾ ਪੈਦਾ ਨਾਹ ਹੋਣ ਦਿਓ ਕਿ ਕਿਸੇ ਦਾ ਨੁਕਸਾਨ ਹੋਵੇ। ਇਸ ਦਾ ਸਿੱਟਾ ਇਹ ਹੋਵੇਗਾ ਕਿ) ਤੁਹਾਨੂੰ ਭੀ ਕੋਈ ਦੁੱਖ ਨਹੀਂ ਪੋਹ ਸਕੇਗਾ ॥੩॥
 
हरि हरि तंतु मंतु गुरि दीन्हा ॥
Har har ṯanṯ manṯ gur ḏīnĥā.
The Name of the Lord, Har, Har, is the Tantric exercise, and the Mantra, given by the Guru.
ਵਾਹਿਗੁਰੂ ਦੇ ਨਾਮ ਦਾ ਜਾਦੂ ਟੂਣਾ ਗੁਰਾਂ ਨੇ ਮੈਨੂੰ ਦਿੱਤਾ ਹੈ।
ਤੰਤੁ = ਟੂਣਾ। ਮੰਤੁ = ਮੰਤਰ। ਗੁਰਿ = ਗੁਰੂ ਨੇ।ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਟੂਣਾ ਦਿੱਤਾ ਹੈ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ,
 
इहु सुखु नानक अनदिनु चीन्हा ॥४॥११॥६२॥
Ih sukẖ Nānak an▫ḏin cẖīnĥā. ||4||11||62||
Nanak knows this peace alone, night and day. ||4||11||62||
ਰੇਣ ਦਿਹੁੰ ਨਾਨਕ ਕੇਵਲ ਏਸੇ ਖੁਸ਼ੀ ਨੂੰ ਹੀ ਜਾਣਦਾ ਹੈ।
ਨਾਨਕ = ਹੇ ਨਾਨਕ! ਅਨਦਿਨੁ = ਹਰ ਰੋਜ਼। ਚੀਨਾ = (ਵੱਸਦਾ) ਪਛਾਣ ਲਿਆ ॥੪॥੧੧॥੬੨॥ਹੇ ਨਾਨਕ! (ਉਹ ਮੰਤਰਾਂ ਟੂਣਿਆਂ ਦੀ ਰਾਹੀਂ ਹੋਰਨਾਂ ਦਾ ਬੁਰਾ ਚਿਤਵਨ ਦੇ ਥਾਂ, ਆਪਣੇ ਅੰਦਰ) ਹਰ ਵੇਲੇ (ਪਰਮਾਤਮਾ ਦੇ ਨਾਮ ਤੋਂ ਪੈਦਾ ਹੋਇਆ) ਆਤਮਕ ਆਨੰਦ ਵੱਸਦਾ ਪਛਾਣ ਲੈਂਦਾ ਹੈ ॥੪॥੧੧॥੬੨॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
जिसु नीच कउ कोई न जानै ॥
Jis nīcẖ ka▫o ko▫ī na jānai.
That wretched being, whom no one knows -
ਜਿਸ ਨੀਵੇਂ ਪੁਰਸ਼ ਨੂੰ ਕੋਈ ਨਹੀਂ ਜਾਣਦਾ,
ਨੀਚ ਕਉ = ਨੀਵੀਂ ਜਾਤੀ ਵਾਲੇ ਮਨੁੱਖ ਨੂੰ। ਨ ਜਾਨੈ = ਨਹੀਂ ਜਾਣਦਾ-ਪਛਾਣਦਾ, ਕਿਸੇ ਗਿਣਤੀ ਵਿਚ ਨਹੀਂ ਗਿਣਦਾ।ਹੇ ਪ੍ਰਭੂ! ਜਿਸ ਮਨੁੱਖ ਨੂੰ ਨੀਵੀਂ ਜਾਤਿ ਦਾ ਸਮਝ ਕੇ ਕੋਈ ਜਾਣਦਾ-ਪਛਾਣਦਾ ਭੀ ਨਹੀਂ,
 
नामु जपत उहु चहु कुंट मानै ॥१॥
Nām japaṯ uho cẖahu kunt mānai. ||1||
chanting the Naam, the Name of the Lord, he is honored in the four directions. ||1||
ਨਾਮ ਦਾ ਅਰਾਧਨ ਕਰਨ ਦੁਆਰਾ, ਉਸ ਦੀ ਚਾਰੀ ਪਾਸੀਂ ਇੱਜ਼ਤ ਹੁੰਦੀ ਹੈ।
ਚਹੁ ਕੁੰਟ = ਚਾਰੇ ਪਾਸੇ, ਸਾਰੇ ਸੰਸਾਰ ਵਿਚ। ਮਾਨੈ = ਮੰਨਿਆ ਜਾਂਦਾ ਹੈ, ਆਦਰ ਪਾਂਦਾ ਹੈ ॥੧॥ਤੇਰਾ ਨਾਮ ਜਪਣ ਦੀ ਬਰਕਤਿ ਨਾਲ ਸਾਰੇ ਜਗਤ ਵਿਚ ਉਸ ਦਾ ਆਦਰ-ਮਾਣ ਹੋਣ ਲੱਗ ਪੈਂਦਾ ਹੈ ॥੧॥
 
दरसनु मागउ देहि पिआरे ॥
Ḏarsan māga▫o ḏėh pi▫āre.
I beg for the Blessed Vision of Your Darshan; please, give it to me, O Beloved!
ਮੈਂ ਤੇਰੇ ਦੀਦਾਰ ਦੀ ਯਾਚਨਾ ਕਰਦਾ ਹਾਂ, ਮੈਨੂੰ ਇਹ ਪਰਦਾਨ ਕਰ, ਮੇਰੇ ਪ੍ਰੀਤਮ!
ਮਾਗਉ = ਮਾਂਗਉ, ਮੈਂ ਮੰਗਦਾ ਹਾਂ। ਪਿਆਰੇ = ਹੇ ਪਿਆਰੇ!ਹੇ ਪਿਆਰੇ ਪ੍ਰਭੂ! ਮੈਂ ਤੇਰਾ ਦਰਸਨ ਮੰਗਦਾ ਹਾਂ (ਮੈਨੂੰ ਆਪਣੇ ਦਰਸਨ ਦੀ ਦਾਤਿ) ਦੇਹ।
 
तुमरी सेवा कउन कउन न तारे ॥१॥ रहाउ ॥
Ŧumrī sevā ka▫un ka▫un na ṯāre. ||1|| rahā▫o.
Serving You, who, who has not been saved? ||1||Pause||
ਕੌਣ ਕੌਣ ਤੇਰੀ ਘਾਲ ਕਮਾਉਣ ਦੁਆਰਾ ਪਾਰ ਨਹੀਂ ਉਤਰੇ? ਠਹਿਰਾਉ।
ਕਉਨ ਕਉਨ = ਕਿਸ ਕਿਸ ਨੂੰ, ਹਰੇਕ ਨੂੰ ॥੧॥ ਰਹਾਉ ॥ਜਿਸ ਜਿਸ ਨੇ ਤੇਰੀ ਸੇਵਾ-ਭਗਤੀ ਕੀਤੀ ਉਸ ਉਸ ਨੂੰ (ਤੂੰ ਆਪਣਾ ਦਰਸਨ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧॥ ਰਹਾਉ ॥
 
जा कै निकटि न आवै कोई ॥
Jā kai nikat na āvai ko▫ī.
That person, whom no one wants to be near -
ਜਿਸ ਦੇ ਲਾਗੇ ਭੀ ਕੋਈ ਨਹੀਂ ਲੱਗਦਾ,
ਨਿਕਟਿ = ਨੇੜੇ।ਹੇ ਪ੍ਰਭੂ! (ਕੰਗਾਲ ਜਾਣ ਕੇ) ਜਿਸ ਮਨੁੱਖ ਦੇ ਨੇੜੇ ਭੀ ਕੋਈ ਨਹੀਂ ਸੀ ਢੁਕਦਾ,
 
सगल स्रिसटि उआ के चरन मलि धोई ॥२॥
Sagal sarisat u▫ā ke cẖaran mal ḏẖo▫ī. ||2||
the whole world comes to wash the dirt of his feet. ||2||
ਸਾਰਾ ਜਹਾਨ ਉਸ (ਟੈਸੇ ਸੇਵਕ) ਦੇ ਪੈਰਾਂ ਦੀ ਮੈਲ ਧੋਦਾਂ ਹੈ।
ਸਗਲ = ਸਾਰੀ। ਉਆ ਕੇ = ਉਸ ਦੇ। ਮਲਿ = ਮਲ ਮਲ ਕੇ। ਧੋਈ = ਧੋਂਦੀ ਹੈ ॥੨॥(ਤੇਰਾ ਨਾਮ ਜਪਣ ਦੀ ਬਰਕਤਿ ਨਾਲ ਫਿਰ) ਸਾਰੀ ਲੋਕਾਈ ਉਸ ਦੇ ਪੈਰ ਮਲ ਮਲ ਕੇ ਧੋਣ ਲੱਗ ਪੈਂਦੀ ਹੈ ॥੨॥
 
जो प्रानी काहू न आवत काम ॥
Jo parānī kāhū na āvaṯ kām.
That mortal, who is of no use to anyone at all -
ਜਿਹੜਾ ਜੀਵ ਕਿਸੇ ਦੇ ਭੀ ਕੰਮ ਨਹੀਂ ਆਉਂਦਾ,
xxxਹੇ ਪ੍ਰਭੂ! ਜੇਹੜਾ ਮਨੁੱਖ (ਪਹਿਲਾਂ) ਕਿਸੇ ਦਾ ਕੋਈ ਕੰਮ ਸਵਾਰਨ ਜੋਗਾ ਨਹੀਂ ਸੀ,
 
संत प्रसादि ता को जपीऐ नाम ॥३॥
Sanṯ parsāḏ ṯā ko japī▫ai nām. ||3||
by the Grace of the Saints, he meditates on the Naam. ||3||
ਜੇਕਰ ਸਾਧੂ ਉਸ ਉਤੇ ਮਿਹਰ ਧਾਰੇ, ਤਦ ਸਾਰੇ ਜਣੇ ਉਸ ਦੇ ਨਾਮ ਨੂੰ ਯਾਦ ਕਰਦੇ ਹਨ।
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਤਾ ਕੋ ਨਾਮ ਜਪੀਐ = ਉਸ ਨੂੰ ਯਾਦ ਕੀਤਾ ਜਾਂਦਾ ਹੈ ॥੩॥(ਹੁਣ) ਗੁਰੂ ਦੀ ਕਿਰਪਾ ਨਾਲ (ਤੇਰਾ ਨਾਮ ਜਪਣ ਕਰਕੇ) ਉਸ ਨੂੰ ਹਰ ਥਾਂ ਯਾਦ ਕੀਤਾ ਜਾਂਦਾ ਹੈ ॥੩॥
 
साधसंगि मन सोवत जागे ॥
Sāḏẖsang man sovaṯ jāge.
In the Saadh Sangat, the Company of the Holy, the sleeping mind awakens.
ਸਤਿ ਸੰਗਤਿ ਅੰਦਰ ਸੁੱਤੀ ਹੋਈ ਆਤਮਾ ਜਾਗ ਉਠਦੀ ਹੈ।
ਮਨ = ਹੇ ਮਨ!ਹੇ ਮਨ! ਸਾਧ ਸੰਗਤਿ ਵਿਚ ਆ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਲੋਕ ਜਾਗ ਪੈਂਦੇ ਹਨ (ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦੇ ਹਨ, ਤੇ)
 
तब प्रभ नानक मीठे लागे ॥४॥१२॥६३॥
Ŧab parabẖ Nānak mīṯẖe lāge. ||4||12||63||
Then, O Nanak, God seems sweet. ||4||12||63||
ਤਦ, ਹੇ ਨਾਨਕ! ਮਾਲਕ ਮਿੱਠੜਾ ਲੱਗਦਾ ਹੈ।
ਨਾਨਕ = ਹੇ ਨਾਨਕ! ॥੪॥੧੨॥੬੩॥ਹੇ ਨਾਨਕ! (ਆਖ-) ਤਦੋਂ ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪੈਂਦੇ ਹਨ ॥੪॥੧੨॥੬੩॥
 
आसा महला ५ ॥
Āsā mėhlā 5.
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
xxxXXX
 
एको एकी नैन निहारउ ॥
Ėko ekī nain nihāra▫o.
With my eyes, I behold the One and Only Lord.
ਆਪਣੀਆਂ ਅੱਖਾਂ ਨਾਲ ਮੈਂ ਕੇਵਲ ਇੱਕ ਪ੍ਰਭੂ ਨੂੰ ਵੇਖਦਾ ਹਾਂ।
ਏਕੋ ਏਕੀ = ਇਕ ਪਰਮਾਤਮਾ ਹੀ। ਨਿਹਾਰਉ = ਨਿਹਾਰਉਂ, ਮੈਂ ਵੇਖਦਾ ਹਾਂ।(ਹੇ ਭਾਈ! ਗੁਰੂ ਦੇ ਪ੍ਰਤਾਪ ਦਾ ਸਦਕਾ ਹੀ) ਮੈਂ ਹਰ ਥਾਂ ਪਰਮਾਤਮਾ ਨੂੰ ਹੀ ਵੱਸਦਾ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ,
 
सदा सदा हरि नामु सम्हारउ ॥१॥
Saḏā saḏā har nām samĥāra▫o. ||1||
Forever and ever, I contemplate the Naam, the Name of the Lord. ||1||
ਹਮੇਸ਼ਾਂ ਹਮੇਸ਼ਾਂ ਹੀ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹਾਂ।
ਸਮ੍ਹ੍ਹਾਰਉ = ਮੈਂ ਹਿਰਦੇ ਵਿਚ ਟਿਕਾਈ ਰੱਖਦਾ ਹਾਂ ॥੧॥ਤੇ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹਾਂ ॥੧॥